ਪੰਜਾਬੀ ਸਾਹਿਤ ਕਲਾ ਕੇਂਦਰ, ਸਾਊਥਾਲ, ਯੂ ਕੇ ਵਲੋਂ
ਡਾ. ਸਾਥੀ ਲੁਧਿਆਣਵੀ ਦੀ ਨਵੀਂ ਕਾਵਿ ਪੁਸਤਕ “ਪੱਥਰ” ਰੀਲੀਜ਼
ਪਿਛਲੇ ਦਿਨੀਂ ਪੰਜਾਬੀ ਸਾਹਿਤ ਕਲਾ ਕੇਂਦਰ ਯੂ ਕੇ ਵਲੋਂ ਕਰਵਾਏ ਗਏ ਇਕ
ਵਿਸ਼ੇਸ਼ ਸਮਾਗਮ ਵਿਚ ਪੰਜਾਬੀ ਦੇ ਪ੍ਰਸਿੱਧ ਲੇਖ਼ਕ, ਪੱਤਰਕਾਰ,
ਕਵੀ ਅਤੇ ਬ੍ਰਾਡਕਾਸਟਰ ਡਾ. ਸਾਥੀ ਲੁਧਿਆਣਵੀ ਦੇ ਕਾਵਿ ਸੰਗ੍ਰਹਿ
“ਪੱਥਰ” ਨੂੰ ਰੀਲੀਜ਼ ਕੀਤਾ ਗਿਆ। ਇਸ ਦੀ ਘੁੰਡ ਚੁਕਾਈ ਮੈਂਬਰ ਪਾਰਲੀਮੈਂਟ ਸ਼੍ਰੀ
ਵੀਰੇਂਦਰਾ ਸ਼ਰਮਾ ਨੇ ਗਰੀਨਫ਼ੋਰਡ ਦੇ ਕਮਿਉਨਿਟੀ ਸੈਂਟਰ ਵਿਚ ਕੀਤੀ।
ਨੱਕੋ ਨੱਕ ਭਰੇ ਹੋਏ ਹਾਲ ਵਿਚ ਬਰਤਾਨੀਆਂ ਭਰ ਤੋਂ ਪੰਜਾਬੀ ਸਾਹਿਤਕਾਰ
ਪੁੱਜੇ ਹੋਏ ਸਨ। ਇਸ ਸਾਰੀ ਕਾਰਵਾਈ ਨੂੰ
ਸੰਨਰਾਈਜ਼ ਟੈਲੀਵੀਯਨ ਨੇ ਰੀਕਾਰਡ ਵੀ ਕੀਤਾ। ਪਹਿਲੇ ਸੈਸ਼ਨ ਵਿਚ ‘ਪੱਥਰ’ ਉਤੇ
ਡਾਕਟਰ ਪ੍ਰੀਤਮ ਸਿੰਘ ਕੈਂਬੋ ਦੇ ਪਰਚੇ ਨੂੰ ਮਿਸਜ਼ ਕੁਲਵੰਤ ਕੌਰ ਢਿੱਲੋਂ ਨੇ
ਪੜ੍ਹਿਆ। ਦੂਸਰਾ ਪਰਚਾ ਨਾਵਲਕਾਰ ਅਤੇ ਕਵੀ ਸੰਤੋਖ਼ ਸਿੰਘ ਧਾਲੀਵਾਲ ਨੌਟਿੰਘਮ ਨੇ
ਪੜ੍ਹਿਆ। ਇਨ੍ਹਾਂ ਦੋਹਾਂ ਪਰਚਿਆ ਉੱਤੇ ਹੋਈ ਬਹਿਸ ਵਿਚ ਦਲਵੀਰ ਕੌਰ,
ਅਵਤਾਰ ਸਿੰਘ ਉੱਪਲ, ਜਗਜੀਤ ਕੌਰ ਕੋਹਲੀ ਕੋਵੈਂਟਰੀ, ਸੰਤੋਖ਼ ਸਿੰਘ
ਸੰਤੋਖ਼, ਗੁਰਸ਼ਰਨ ਸਿੰਘ ਅਜੀਬ, ਮੋਤਾ ਸਿਂਘ ਸਰਾਏ, ਦਰਸ਼ਨ ਬੁਲੰਦਵੀ, ਪੂਰਨ
ਸਿੰਘ, ਚਮਨ ਲਾਲ ਚਮਨ, ਵੀਰਿੰਦਰ
ਪਰਿਹਾਰ,ਵੀਰਿੰਦਰ ਸ਼ਰਮਾ ਐਮ ਪੀ, ਡਾਕਟਰ ਉਂਕਾਰ ਉੱਪਲ, ਸ਼ੇਖ਼ਰ ਅਜ਼ੀਮ, ਹਰਭਜਨ
ਸਿੰਘ, ਗੁਰਨਾਮ ਢਿੱਲੋਂ, ਮਨਪ੍ਰੀਤ ਸਿੰਘ ਬਧਨੀਕਲਾਂ ਤੇ ਭਾਰਤ ਤੋਂ ਆਈ ਹੋਈ
ਸਰੂ ਦੀ ਸੰਪਾਦਕਾ ਅਰਕਮਲ ਕੌਰ ਨੇ ਹਿੱਸਾ ਲਿਆ। ਇਸ ਸੈਸ਼ਨ ਦੇ ਪਰਧਾਨਗੀ ਮੰਡਲ
ਵਿਚ ਅਵਤਾਰ ਸਿੰਘ ਉੱਪਲ, ਸੰਤੋਖ਼ ਸਿੰਘ ਸੰਤੋਖ਼, ਦਰਸ਼ਨ ਸਿੰਘ ਧੀਰ ਤੇ ਪੰਜਾਬੀ
ਸੱਥ ਦੇ ਪ੍ਰਧਾਨ ਮੋਤਾ ਸਿੰਘ ਸਰਾਏ ਸ਼ਾਮਲ ਸਨ।
ਸਟੇਜ ਦੀ ਸੇਵਾ ਗ਼ਜ਼ਲਗੋ ਅਜ਼ੀਮ ਸ਼ੇਖ਼ਰ ਨੇ ਨਿਭਾਈ।ਚਾਹ ਪਾਣੀ ਦੀ ਬਰੇਕ ਪਿੱਛੋਂ
ਕਵੀ ਦਰਬਾਰ ਸ਼ੁਰੂ ਹੋਇਆ ਜਿਸ ਦੀ ਸਟੇਜ ਸਕੱਤਰੀ ਡਾ. ਸਾਥੀ ਲੁਧਿਆਣਵੀ ਨੇ
ਕੀਤੀ। ਪਰਧਾਨਗੀ ਮੰਡਲ ਵਿਚ ਪਾਕਿਸਤਾਨ ਦੇ ਮਸ਼ਹੂਰ ਬ੍ਰਾਡਕਾਸਟਰ ਤੇ ਪੰਜਾਬੀ
ਕਵੀ ਜਨਾਬ ਫ਼ਰਹਤ ਅੱਬਾਸ ਸ਼ਾਹ, ਕੁਲਵੰਤ ਕੌਰ ਢਿੱਲੋਂ, ਸੰਤੋਖ਼ ਧਾਲੀਵਾਲ ਤੇ
ਵੀਰਿੰਦਰ ਪਰਿਹਾਰ ਸ਼ਾਮਲ ਸਨ। ਮੁਸ਼ਾਇਰੇ ਵਿਚ ਗੁਰਨਾਮ ਢਿੱਲੋਂ, ਰੂਪ ਕੌਰ ਖ਼ਟਕੜ,
ਦਲਵੀਰ ਕੌਰ, ਸ਼ੇਖ਼ਰ ਅਜ਼ੀਮ, ਰਾਜਿੰਦਰਜੀਤ, ਭੁਪਿੰਦਰ ਸੱਗੂ, ਸੁਰਿੰਦਰ ਪਾਲ
ਕਵੈਂਟਰੀ, ਕੁਲਵੰਤ ਕੌਰ ਢਿਲੋਂ, ਸੁਹੇਲ ਲੋਨ, ਜਸਵੰਤ ਕੌਰ, ਗੁਰਦੇਵ ਸਿੰਘ
ਦੇਵ, ਸੁਰਿੰਦਰ ਕੌਰ, ਮਨਪ੍ਰੀਤ ਬੱਧਨੀ ਕਲਾਂ, ਡਾ. ਕਿਰਨਦੀਪ ਕੌਰ ਚਾਹਲ,
ਮਨਪ੍ਰੀਤ ਖ਼ੁਰਮੀ, ਅਰਕਮਲ ਕੌਰ, ਨਵਦੀਪ ਕੌਰ ਜੌਹਲ, ਸੁਰਿੰਦਰ ਬਾਂਸਲ, ਵੀਰਿੰਦਰ
ਪਰਿਹਾਰ, ਬਖ਼ਤਾਵਰ ਬਰਾੜ, ਨਿਰਮਲ ਕੰਧਾਲਵੀ, ਚਮਨ ਲਾਲ ਚਮਨ, ਮਨਜੀਤ ਕੌਰ ਪੱਡਾ,
ਸੰਤੋਖ਼ ਧਾਲੀਵਾਲ, ਦੇਵਿੰਦਰ ਨੌਰਾ, ਸੁਰਿੰਦਰ ਸੀਹਰਾ, ਦਰਸ਼ਨ ਬੁਲੰਦਵੀ, ਸੰਤੋਖ਼
ਸਿੰਘ ਹੇਅਰ, ਸਿਕੰਦਰ ਬਰਾੜ, ਫ਼ਰਹਤ ਸ਼ਾਹ,ਰਾਜ ਸੇਖ਼ੋਂ, ਉਂਕਾਰ ਸਿੰਘ
ਵੁਲਵਰਹੈਂਪਟਨ ਅਤੇ ਮਨਦੀਪ ਖ਼ੁਰਮੀ ਨੇ ਹਿੱਸਾ ਲਿਆ। ਆਏ ਦੋਸਤਾਂ ਨੇ ਸਾਥੀ
ਲੁਧਿਆਣਵੀ ਦੀ ਨਵੀਂ ਪੁਸਤਕ ‘ਪੱਥਰ’ ਦਾ ਭਰਪੂਰ ਸੁਆਗਤ ਕੀਤਾ। ਪੰਜਾਬੀ ਸਾਹਿਤ
ਕਲਾ ਕੇਂਦਰ ਦੇ ਪ੍ਰਬੰਧਕਾਂ ਨੇ ਬਾਅਦ ਵਿਚ ਉਮਰਾਓ ਅਟਵਾਲ ਦੇ ਸੁਆਦੀ ਖ਼ਾਣਿਆਂ
ਨਾਲ ਆਏ ਮਹਿਮਾਨਾਂ ਅਤੇ ਕਵੀਆਂ ਦੀ ਸੇਵਾ ਕੀਤੀ ਗਈ।
ਡਾ.ਸਾਥੀ ਲੁਧਿਅਣਵੀ
03/06/2012
|