ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

 
ਬਲਜਿੰਦਰ ਸੰਘਾ ਦੀਆਂ ਲੰਮੀਆਂ ਸਾਹਿਤਕ ਪੁਲਾਂਘਾਂ
ਉਜਾਗਰ ਸਿੰਘ, ਪਟਿਆਲਾ

 

ਬਲਜਿੰਦਰ ਸੰਘਾ ਇੱਕ ਨੌਜਵਾਨ ਬਹੁ-ਪਰਤੀ ਅਤੇ ਸੰਵੇਦਨਸ਼ੀਲ ਸਾਹਿਤਕਾਰ ਹੈ। ਭਰ ਜਵਾਨੀ ਵਿਚ ਹੀ ਲੰਮੀਆਂ ਸਾਹਿਤਕ ਪੁਲਾਂਗਾਂ ਪੁੱਟ ਚੁੱਕਾ ਹੈ। ਉਸਨੂੰ ਸਾਹਿਤ ਦਾ ਰਸੀਆ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਸਾਹਿਤ ਨਾਲ ਉਸਨੂੰ ਜਨੂੰਨ ਤੱਕ ਪਿਆਰ ਹੈ। ਪਰਵਾਸ ਵਿਚ ਬੈਠਕੇ ਆਪਣੀ ਜਨਮ ਭੂਮੀ ਦਾ ਹੇਜ ਬਲਜਿੰਦਰ ਸੰਘਾ ਨੂੰ ਉਸਦੀ ਜਨਮ ਭੂਮੀ ਵਿਚ ਹੋ ਰਹੀਆਂ ਅਨੈਕਤਾਵਾਂ ਅਤੇ ਅਣਗਿਣਤ ਘਿਨਾਉਣੀਆਂ ਹਰਕਤਾਂ ਬਾਰੇ ਕੁਰੇਦਦਾ ਅਤੇ ਉਸਦੇ ਮਨ ਦੀ ਅਲੜ ਸਲੇਟ ਉਪਰ ਅਨੇਕਾਂ ਪ੍ਰਤੀਕ੍ਰਿਆਵਾਂ ਛੱਡਦਾ ਰਹਿੰਦਾ ਸੀ ਜਿਨਾਂ ਦੇ ਦਰਦ ਨੇ ਉਸਨੂੰ ਆਪਣੀਆਂ ਇਹ ਭਾਵਨਾਵਾਂ ਨੂੰ ਬਚਪਨ ਵਿਚ ਹੀ ਕਾਵਿਕ ਰੂਪ ਵਿਚ ਪਰਗਟ ਕਰਨ ਲਈ ਮਜ਼ਬੂਰ ਕਰ ਦਿੱਤਾ। ਸਾਹਿਤ ਸਮਾਜ ਵਿਚ ਵਾਪਰ ਰਹੀਆਂ ਘਟਨਾਵਾਂ ਦਾ ਇੱਕ ਕਿਸਮ ਨਾਲ ਪਰਗਟਾਵਾ ਹੀ ਹੁੰਦਾ ਹੈ। ਕਵਿਤਾ ਲਿਖਣਾ ਹੋਰ ਵੀ ਗੁੰਝਲਦਾਰ ਅਤੇ ਸੰਜੀਦਾ ਕੰਮ ਹੈ। ਕਵਿਤਾ ਲਿਖਣਾ ਹਰ ਵਿਅਕਤੀ ਦੇ ਵਸ ਦੀ ਗੱਲ ਨਹੀਂ ਹੁੰਦੀ। ਇਸ ਵਿਚ ਸੁਰ-ਤਾਲ-ਲੈਅ ਅਤੇ ਸਰੋਦ ਦਾ ਵੀ ਧਿਆਨ ਰੱਖਣਾ ਪੈਂਦਾ ਹੈ। ਇਸ ਦੇ ਨਾਲ ਹੀ ਵਿਚਾਰਧਾਰਾ ਵੀ ਉਸਾਰੂ ਹੋਣੀ ਚਾਹੀਦੀ ਹੈ। ਕਵਿਤਾ ਉਹ ਵਿਅਕਤੀ ਹੀ ਲਿਖ ਸਕਦਾ ਹੈ ਜਿਹੜਾ ਸੰਵੇਦਨਸੀਲ ਹੋਵੇ ਅਤੇ ਭਾਵਨਾਵਾਂ ਵਿਚ ਜਲਦੀ ਹੀ ਵਹਿ ਜਾਵੇ। ਕਵਿਤਾ ਦੀ ਰਵਾਨਗੀ ਦਰਿਆ ਦੇ ਪਾਣੀ ਦੇ ਵਹਿਣ ਦੀ ਤਰਾਂ ਬੇਰੋਕ ਬਲਜਿੰਦਰ ਸੰਘਾਂ ਦੇ ਕਾਵਿਕ ਮਨ ਤੇ ਵਹਿੰਦੀ ਰਹਿੰਦੀ ਹੈ। ਹੈਰਾਨੀ ਦੀ ਗੱਲ ਹੈ ਕਿ ਬਲਜਿੰਦਰ ਸੰਘਾ ਕਮਰਸ ਵਰਗੇ ਰੁੱਖੇ ਵਿਸ਼ੇ ਦਾ ਵਿਦਿਆਰਥੀ ਹੋਣ ਦੇ ਬਾਵਜੂਦ ਵੀ ਕੋਮਲ ਕਲਾ ਦੀ ਸੂਖ਼ਮ ਵਿੱਧਾ ਕਵਿਤਾ ਲਿਖਣ ਵਿਚ ਦਿਲਚਸਪੀ ਲੈਣ ਲਗ ਪਿਆ।

ਅਸਲ ਵਿਚ ਸਾਹਿਤ ਨਾਲ ਪਿਆਰ ਅਤੇ ਲਗਾਓ ਉਸਨੂੰ ਆਪਣੇ ਵਿਰਸੇ ਵਿਚੋਂ ਹੀ ਮਿਲਿਆ ਕਿਉਂਕਿ ਉਸਦਾ ਪਿਤਾ ਸਾਹਿਤਕ ਮਸ ਰੱਖਣ ਵਾਲਾ ਅਧਿਆਪਕ ਸੀ ਜਿਹੜਾ ਆਪਣੇ ਘਰ ਵਿਚ ਹਮੇਸ਼ਾ ਸਾਹਿਤਕ ਰਸਾਲੇ ਅਤੇ ਪੁਸਤਕਾਂ ਲਿਆ ਕੇ ਪੜਦਾ ਰਹਿੰਦਾ ਸੀ। ਆਪਣੇ ਪਿਤਾ ਤੋਂ ਅੱਖ ਬਚਾਕੇ ਉਹ ਸਾਹਿਤ ਦੀਆਂ ਪੁਸਤਕਾਂ ਪੜਦਾ ਰਹਿੰਦਾ ਸੀ-ਜਿਸ ਕਰਕੇ ਉਸਦੇ ਦਿਮਾਗ ਦੇ ਖਾਲੀ ਪੰਨੇ ਉਪਰ ਸਾਹਿਤਕ ਲਿਖਤਾਂ ਦੇ ਅਜਿਹੇ ਪਰਭਾਵ ਪਏ ਜਿਹੜੇ ਬਲਜਿੰਦਰ ਸੰਘਾ ਦੀ ਜ਼ਿੰਦਗੀ ਦਾ ਰਾਹ ਦਸੇਰਾ ਬਣ ਗਏ ਕਿਉਂਕਿ ਬਚਪਨ ਵਿਚ ਪਏ ਸਾਹਿਤਕ ਵੰਨਗੀਆਂ ਦੇ ਅਸਰ ਪਕੇਰੇ ਅਤੇ ਸਥਾਈ ਹੁੰਦੇ ਹਨ। ਵਿਦਿਆਰਥੀ ਜੀਵਨ ਵਿਚ ਪੁਸਤਕਾਂ ਨਾਲ ਪਿਆਰ ਪੈਣ ਕਰਕੇ ਲਾਇਬਰੇਰੀ ਜਾਣ ਦੀ ਆਦਤ ਪਾ ਦਿੱਤੀ ਜਿਹੜੀ ਅਜੇ ਤੱਕ ਬਰਕਰਾਰ ਹੈ। ਬਾਰਾਂ ਤੇਰਾਂ ਸਾਲ ਦੀ ਉਮਰ ਵਿਚ ਹੀ ਬਲਜਿੰਦਰ ਸੰਘਾ ਨੇ ਆਪਣੀ ਕਲਮ ਅਜਮਾਉਣੀ ਸ਼ੁਰੂ ਕਰ ਦਿੱਤੀ ਜਿਸ ਦੇ ਸਿੱਟੇ ਵਜੋਂ ਪੰਜਾਬੀ ਦੇ ਕੁਝ ਰੋਜ਼ਾਨਾ ਅਖ਼ਬਾਰਾਂ ਵਿਚ ਉਸ ਦੀਆਂ ਕਵਿਤਾਵਾਂ ਅਤੇ ਕਹਾਣੀਆਂ ਪ੍ਰਕਾਸ਼ਤ ਹੋ ਗਈਆਂ ਜਿਨਾਂ ਨੇ ਉਸਨੂੰ ਲਿਖਣ ਲਈ ਉਤਸ਼ਾਹਤ ਕੀਤਾ। ਦੋ ਹਜ਼ਾਰ ਇੱਕ ਵਿਚ ਉਹ ਰੋਜੀ ਰੋਟੀ ਲਈ ਕੈਨੇਡਾ ਦੇ ਕੈਲਗਰੀ ਸ਼ਹਿਰ ਵਿਚ ਪਰਵਾਸ ਕਰ ਗਿਆ। ਇਥੇ ਰੁਝੇਵਿਆਂ ਭਰੀ ਜ਼ਿੰਦਗੀ ਕਰਕੇ ਕੁਝ ਸਮੇਂ ਲਈ ਤਾਂ ਉਸਦੀ ਰਚਨਾ ਪਰਕਿਰਿਆ ਵਿਚ ਖੜੋਤ ਆ ਗਈ ਕਿਉਂਕਿ ਰੋਜ਼ੀ ਰੋਟੀ ਦਾ ਮਸਲਾ ਗੰਭੀਰ ਹੁੰਦਾ ਹੈ-ਪਰਵਾਸ ਵਿਚ ਰੁਝੇਵਿਆਂ ਭਰੀ ਜ਼ਿੰਦਗੀ ਹੁੰਦੀ ਹੈ। ਆਪਣੀ ਰੋਟੀ ਆਪ ਕਮਾ ਕੇ ਹੀ ਖਾਣੀ ਹੁੰਦੀ ਹੈ। ਕੰਮ ਕਾਰ ਕਰਕੇ ਹੀ ਗੁਜਾਰਾ ਕਰਨਾ ਹੁੰਦਾ ਹੈ। ਲਿਖਣ ਪੜਨ ਲਈ ਸਮਾਂ ਕੱਢਣਾ ਮੁਸ਼ਕਲ ਹੋ ਜਾਂਦਾ ਹੈ ਪਰੰਤੂ ਬਲਜਿੰਦਰ ਸੰਘਾ ਨੇ ਫੁਰਸਤ ਦੇ ਸਮੇਂ ਨੂੰ ਲਿਖਣ ਲਈ ਵਰਤਿਆ।

ਬਲਜਿੰਦਰ ਸੰਘਾ ਦੀਆਂ ਕਵਿਤਾਵਾਂ ਵਿਚ ਵਿਸ਼ਿਆਂ ਦੀ ਚੋਣ ਵੀ ਬਹੁ-ਪੱਖੀ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬ ਵਿਚ ਬਿਤਾਏ ਵਕਤ ਸਮੇਂ ਪ੍ਰਾਪਤ ਕੀਤੇ ਤਜਰਬੇ ਅਤੇ ਵਰਤਮਾਨ ਪੰਜਾਬ ਦੀਆਂ ਪਰਸਥਿਤੀਆਂ ਉਸਦੀ ਪੰਜਾਬ ਨਾਲ ਸਾਂਝ-ਚਿੰਤਾ ਅਤੇ ਪਿਆਰ ਦਾ ਪਰਗਟਾਵਾ ਕਰਦੀਆਂ ਹਨ। ਦੂਜੇ ਵਿਸ਼ੇ ਪਰਵਾਸ ਨਾਲ ਸੰਬੰਧਤ ਹਨ ਕਿ ਇਥੇ ਰਹਿੰਦਿਆਂ ਜ਼ਿੰਦਗੀ ਨੂੰ ਕੀ ਕੀ ਵੇਲਣ ਵੇਲਣੇ ਪੈਂਦੇ ਹਨ। ਪੰਜਾਬ ਵਿਚ ਬੈਠੇ ਭੈਣ ਭਰਾ ਸਮਝਦੇ ਹਨ ਕਿ ਪਰਵਾਸੀ ਏਥੇ ਆਨੰਦ ਮਾਣ ਰਹੇ ਹਨ ਡਾਲਰ ਉਨਾਂ ਦੇ ਅੱਗੇ ਪਿੱਛੇ ਡਿਗਦੇ ਫਿਰਦੇ ਹਨ ਜਦੋਂ ਕਿ ਅਸਲੀਅਤ ਕੁਝ ਹੋਰ ਹੀ ਹੁੰਦੀ ਹੈ। ਡਾਲਰਾਂ ਦੀ ਕਮਾਈ ਲਈ ਹੱਡ ਭੰਨਵੀਂ ਮਿਹਨਤ ਕਰਨੀ ਪੈਂਦੀ ਹੈ। ਮਨ ਮਾਰ ਕੇ ਕੰਮ ਕਰਨਾ ਪੈਂਦਾ ਤਾਂ ਕਿਤੇ ਜਾ ਕੇ ਗੁਜ਼ਾਰਾ ਹੁੰਦਾ ਹੈ। ਪੰਜਾਬ ਨਾਲ ਬਾਵਾਸਤਾ ਹੋਣ ਦਾ ਸਬੂਤ ਬਲਜਿੰਦਰ ਸੰਘਾ ਦੀਆਂ ਕਵਿਤਾਵਾਂ ਹਨ ਜਿਨਾਂ ਵਿਚ ਉਸਨੇ ਪੰਜਾਬ ਦੀ ਤਰਾਸਦੀ ਨਾਲ ਸੰਬੰਧਤ ਸਾਰੇ ਵਿਸ਼ੇ ਲਏ ਹਨ-ਜਿਵੇਂ ਬੇਰੋਜ਼ਗਾਰੀ-ਭਰਿਸ਼ਟਾਚਾਰ-ਅਤਵਾਦ ਦਾ ਪਰਭਾਵ-ਨਸ਼ੇ-ਗਰੀਬੀ-ਕਿਸਾਨੀ-ਮਹਿੰਗਾਈ-ਦਾਜ-ਦਹੇਜ-ਕਰਜ਼ੇ-ਆਤਮ ਹੱਤਿਆਵਾਂ-ਸ਼ਾਹੂਕਾਰਾ ਪਰਣਾਲੀ-ਸਮਾਜਿਕ-ਆਰਥਿਕ-ਧਾਰਮਿਕ-ਸਮਾਜਿਕ ਸਮਾਗਮਾ ਵਿਚ ਫ਼ਜੂਲ-ਖ਼ਰਚੀ-ਵਿਖਾਵਾ-ਮਿਲਾਵਟ-ਸਿਆਸਤ-ਦੇਸ ਭਗਤੀ-ਔਰਤ ਦੀ ਬਰਾਬਰੀ-ਭਰੂਣ ਹੱਤਿਆ-ਵਰਕ ਕਲਚਰ ਦੀ ਅਣਹੋਂਦ -ਇਨਸਾਨੀ ਕਦਰਾਂ ਕੀਮਤਾਂ ਵਿਚ ਗਿਰਾਵਟ ਅਤੇ ਮਜ਼ਦੂਰਾਂ ਦੀ ਸਥਿਤੀ ਆਦਿ। ਉਸ ਦੀਆਂ ਸਾਰੀਆਂ ਕਵਿਤਾਵਾਂ ਵਿਚੋਂ ਪੰਜਾਬ ਦੀ ਚੀਸ ਦਾ ਦਰਦ ਅਤੇ ਮਿੱਟੀ ਦੀ ਮਹਿਕ ਖ਼ੁਸਬੂਆਂ ਵੰਡਦੀ ਦਿਸਦੀ ਹੈ। ਕਹਿਣ ਤੋਂ ਭਾਵ ਉਹ ਸਮਾਜਿਕ ਸਰੋਕਾਰਾਂ ਨਾਲ ਗੜੂੰਦ ਹੋਇਆ ਕਵੀ ਹੈ। ਕਿਸਾਨ ਤੇ ਮਜ਼ਦੂਰ ਦੀ ਅੱਜ ਅਸੀਂ ਗੁਰਬਤ ਦੀ ਜ਼ਿੰਦਗੀ ਦਾ ਜ਼ਿਕਰ ਬੜੇ ਜੋਰ ਸ਼ੋਰ ਨਾਲ ਕਰ ਰਹੇ ਹਾਂ ਪਰੰਤੂ ਬਲਜਿੰਦਰ ਸੰਘਾ ਨੇ ਬਚਪਨ ਵਿਚ ਹੀ ਉਨਾਂ ਦੀ ਦੁਰਦਸ਼ਾ ਵੇਖ ਕੇ ਕਵਿਤਾਵਾਂ ਲਿਖ ਦਿੱਤੀਆਂ ਸਨ। ਪਿੰਡਾਂ ਦੇ ਗ਼ਰੀਬ ਲੋਕਾਂ ਦੀ ਫੋਕੀ ਸ਼ਾਹਵਾ ਬਾਹਵਾ ਖੱਟਣ ਲਈ ਕੀਤੀ ਜਾਂਦੀ ਫ਼ਜੂਲ ਖਰਚੀ ਤੋਂ ਵੀ ਉਹ ਚਿੰਤਾਤੁਰ ਹੈ ਕਿ ਕਿਸ ਤਰਾਂ ਕਿਸਾਨ ਆਪਣੀਆਂ ਜਮੀਨਾਂ ਵੇਚ ਕੇ ਵਿਆਹਾਂ ਸ਼ਾਦੀਆਂ ਅਤੇ ਮਰਗ ਦੇ ਭੋਗਾਂ ਤੇ ਖ਼ਰਚ ਕਰਕੇ ਅਤੇ ਲੋੜ ਤੋਂ ਬਿਨਾ ਹੀ ਵਿਖਾਵੇ ਲਈ ਨਵੀਂਆਂ ਕਾਰਾਂ ਅਤੇ ਕੋਠੀਆਂ ਬਣਾਕੇ ਕਰਜਈ ਬਣਦੇ ਹਨ। ਉਸ ਦੀਆਂ ਕਵਿਤਾਵਾਂ ਮੈਰਿਜ ਪੈਲਸਾਂ  ਵਿਚ ਸਮਾਗਮ ਕਰਕੇ ਪੁਰਾਤਨ ਪੰਜਾਬੀ ਵਿਰਸੇ ਨਾਲੋਂ ਦੂਰ ਹੋਣ ਬਾਰੇ ਵੀ ਖਦਸ਼ਾ ਪਰਗਟ ਕਰਦੀਆਂ ਹਨ। ਉਹ ਇਹ ਤਾਂ ਮਹਿਸੂਸ ਕਰਦਾ ਹੈ ਕਿ ਅੰਗਰੇਜੀ ਭਾਸ਼ਾ ਸਿੱਖਣਾ ਪੜਨਾ ਸਮੇਂ ਦੀ ਲੋੜ ਅਤੇ ਜਰੂਰੀ ਹੈ ਪਰੰਤੂ ਅੰਗਰੇਜੀ ਪੜਨ ਦੇ ਬਹਾਨੇ ਪੰਜਾਬੀ ਭਾਸ਼ਾ ਦੀ ਅਣਵੇਖੀ ਕਰਨੀ ਵੀ ਪੰਜਾਬੀਆਂ ਨੂੰ ਮਹਿੰਗੀ ਪਵੇਗੀ ਕਿਉਂਕਿ ਆਪਣੀ ਜੜ ਤੋਂ ਟੁੱਟਕੇ ਕੋਈ ਵੀ ਇਨਸਾਨ ਸਫਲ ਨਹੀਂ ਹੋ ਸਕਦਾ। ਬਲਜਿੰਦਰ ਸੰਘਾ ਨੂੰ ਆਪਣੀ ਵਿਰਾਸਤ ਨਾਲ ਜੁੜੀਆਂ ਕਵਿਤਾਵਾਂ ਲਿਖਣ ਕਰਕੇ ਇਨਸਾਨੀਅਤ ਦਾ ਪੁਜਾਰੀ ਸ਼ਾਇਰ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਉਸ ਦੀਆਂ ਕਵਿਤਾਵਾਂ ਵਿਚੋਂ ਇਨਸਾਨੀਅਤ ਦੀ ਹੂਕ ਨਿਕਲਦੀ ਵਿਖਾਈ ਦਿੰਦੀ ਹੈ।

ਪਰਵਾਸ ਦੀ ਜ਼ਿੰਦਗੀ ਬਾਰੇ ਆਪਣੀਆਂ ਕਵਿਤਾਵਾਂ ਵਿਚ ਉਹ ਲਿਖਦਾ ਹੈ ਕਿ ਪੰਜਾਬੀ ਪਰਿਵਾਰ ਆਪਣੇ ਬੱਚਿਆਂ ਨੂੰ ਆਪਣੀ ਵਿਰਾਸਤ ਨਾਲ ਜੋੜਕੇ ਰੱਖਣ ਵਿਚ ਅਸਫਲ ਹੋ ਰਹੇ ਹਨ ਕਿਉਂਕਿ ਉਹ ਆਪਣੇ ਬੱਚਿਆਂ ਵਲ ਲੋੜੀਂਦਾ ਧਿਆਨ ਨਹੀਂ ਦੇ ਰਹੇ। ਇਸ ਕਰਕੇ ਪੰਜਾਬੀਆਂ ਦੀ ਪਰਵਾਸ ਵਿਚ ਰਹਿ ਰਹੀ ਅਗਲੀ ਪੀੜੀ ਆਪਣੇ ਵਿਰਸੇ ਨੂੰ ਤਿਲਾਂਜਲੀ ਦੇ ਜਾਵੇਗੀ। ਅਜੇ ਵੀ ਸਮਾਂ ਹੈ ਆਪਣੇ ਬੱਚਿਆਂ ਨੂੰ ਯੋਗ ਅਗਵਾਈ ਦੇਣ ਦਾ ਜੇਕਰ ਘਰਾਂ ਵਿਚ ਪੰਜਾਬੀ ਸਭਿਆਚਾਰ ਅਤੇ ਸਭਿਅਤਾ ਨੂੰ ਅਪਣਾਇਆ ਜਾਵੇ। ਫੋਕੀ ਪੱਛਵੀਂ ਸਭਿਆਚਾਰ ਦੀ ਨਕਲ ਵੀ ਸਾਡੇ ਵਿਰਸੇ ਨੂੰ ਲੈ ਡੁਬੇਗੀ। ਬਲਜਿੰਦਰ ਸੰਘਾ ਦੀ ਕਵਿਤਾ ਤੇ ਵਿਚਾਰਧਾਰਾ ਭਾਰੂ ਹੈ। ਉਹ ਆਪਣੀ ਵਿਚਾਰਧਾਰਾ ਨੂੰ ਕਵਿਤਾ ਦਾ ਰੂਪ ਦਿੰਦਾ ਹੈ। ਜਿੰਦਗੀ ਬਾਰੇ ਲਿਖਦਾ ਹੈ-

ਲਹਿਰਾਂ ਸੰਗ ਗੋਤੇ ਖਾਣ ਦਾ ਨਾਂ ਜ਼ਿੰਦਗੀ ਹੈ।
ਫੁਲਾਂ ਵਾਂਗ ਕੰਡਿਆਂ ਵਿਚ ਮੁਸਕਾਣ ਦਾ ਨਾਂ ਜ਼ਿੰਦਗੀ ਹੈ।

ਗ਼ਰੀਬ ਕਿਸਾਨ ਤੇ ਮਜ਼ਦੂਰ ਦੀ ਮਿਹਨਤ ਦਾ ਜਦੋਂ ਮੁਲ ਨਹੀਂ ਮਿਲਦਾ ਤਾਂ ਬਲਜਿੰਦਰ ਉਸਦੀ ਮਜਬੂਰੀ ਬਾਰੇ ਲਿਖਦਾ ਹੈ-

ਤੇਰੀ ਪੈਦਾ ਕੀਤੀ ਕਣਕ ਦਾ ਆਟਾ ਅਸਮਾਨ ਛੂਹ ਰਿਹਾ ਹੈ ਆਪਣੇ ਮੁੱਲ ਨਾਲ।
ਪਰ ਤੇਰੀ ਮੰਡੀ ਵਿਚ ਪਈ ਕਣਕ ਆੜਤੀਏ ਦਾ ਪਿਛਲਾ ਹਿਸਾਬ ਵੀ ਬਰਾਬਰ ਨਹੀਂ ਕਰਦੀ।

ਪੰਜਾਬ ਵਿਚ ਬੇਰੋਜਗਾਰੀ-ਪੰਜਾਬੀ ਦੀ ਦੁਰਦਸ਼ਾ-ਕੈਨੇਡਾ ਵਿਚ ਆਰਥਿਕ ਖ਼ੁਸਹਾਲੀ ਅਤੇ ਪੰਜਾਬੀ ਦੀ ਅਣਵੇਖੀ ਦਾ ਜਿਕਰ ਕਰਦਾ ਉਹ ਵਿਅੰਗਮਈ ਢੰਗ ਨਾਲ ਆਪਣੀ ਕਵਿਤਾ-ਦੋਸਤ ਲਈ ਦੁਆ-ਵਿਚ ਲਿਖਦਾ ਹੈ-

ਜੇ ਤੂੰ ਪੰਜਾਬ ਵਿਚ ਹੁੰਦਾ ਤਾਂ ਮੈਂ ਤੇਰੇ ਲਈ ਦੁਆ ਕਰਦਾ ਕਿ
ਤੇਰੀ ਪੜਾਈ ਦਾ ਮੁੱਲ ਪਵੇ ਤੇ ਤੂੰ ਵੀ ਖੜਾ ਹੋਵੇਂ ਆਪਣੇ ਪੈਰਾਂ ਭਾਰ।
ਪਰ ਹੁਣ ਤੂੰ ਕੈਨੇਡਾ ਵਿਚ ਵਸਦਾ ਏਂ ਤੇ ਆਰਥਿਕ ਪੱਖੋਂ ਖ਼ੁਸਹਾਲ ਏਂ।
ਤੇ ਮੈਂ ਦੁਆ ਕਰਦਾ ਹਾਂ ਕਿ ਤੇਰੇ ਬੱਚੇ ਪੰਜਾਬੀ ਵੀ ਪੜਨ।

ਪੰਜਾਬ ਦਾ ਦਰਦ-ਇਨਸਾਨੀਅਤ ਦਾ ਕਤਲ ਅਤੇ ਧਰਮ ਦੇ ਠੇਕੇਦਾਰਾਂ ਅਤੇ ਸਿਆਸਤਦਾਨਾ ਵਲੋਂ ਕੀਤੇ ਜਾਂਦੇ ਅਨੈਤਿਕ ਕੰਮਾਂ ਦਾ ਜ਼ਿਕਰ ਉਹ ਆਪਣੀ ਕਵਿਤਾ ਵਿਚ ਕਰਦਾ ਦਿਲ ਨੂੰ ਵਲੂੰਧਰ ਜਾਂਦਾ ਹੈ ਜਦੋਂ ਉਹ-ਅੱਗੇ ਪਿਛੇ-ਕਵਿਤਾ ਵਿਚ ਲਿਖਦਾ ਹੈ-

ਅਸੀਂ ਅੱਗੇ ਹਾਂ ਅਸੀਂ ਅੱਗੇ ਹਾਂ-ਅਸੀਂ ਧਰਮ ਯੁਧਾਂ ਵਿਚ ਅੱਗੇ ਹਾਂ।
ਅਸੀਂ ਪਿੱਛੇ ਹਾਂ ਅਸੀਂ ਪਿੱਛੇ ਹਾਂ-ਇਨਸਾਨੀਅਤ ਦੀ ਕਦਰ ਵਿਚ ਪਿੱਛੇ ਹਾਂ।
ਅਸੀਂ ਆਪ ਬੁਰਾਈਆਂ ਕਰਦੇ ਹਾਂ-ਅਸੀਂ ਦੋਸ਼ ਹੋਰਾਂ ਸਿਰ ਧਰਦੇ ਹਾਂ।
ਅਸੀਂ ਖ਼ੁਦ ਨੂੰ ਸਮਝਦੇ ਬੰਦੇ ਹਾਂ-ਅਸੀਂ ਪਸ਼ੂਆਂ ਨਾਲੋਂ ਵੀ ਗੰਦੇ ਹਾਂ।
ਘਰ ਇੱਕ ਦੂਜੇ ਦੇ ਸਮਝ-ਸਮਝ ਕੇ-ਢਾਹੁਣ ਮੰਦਰ ਮਸਜਿਦ ਲੱਗੇ ਹਾਂ।
ਕੋਈ ਧਰਮ ਪਾੜਨਾ ਚਾਹੁੰਦਾ ਨਹੀਂ-ਜੋ ਪਾੜੇ ਧਰਮ ਕਹਾਉਂਦਾ ਨਹੀਂ।
ਅਸੀਂ ਤੰਗ ਦਿਲਾਂ ਦੇ ਹੋ ਗਏ ਹਾਂ-ਬਸ ਵਿਚ ਪਖੰਡਾਂ ਖੋ ਗਏ ਹਾਂ।
ਅਸੀਂ ਅੰਦਰੋਂ ਕਿਸੇ ਨੂੰ ਤੱਕਦੇ ਨਹੀਂ-ਬਸ ਵੇਂਹਦੇ ਚੋਲੇ-ਝੱਗੇ ਹਾਂ।

ਸਿਆਸਤਦਾਨਾ ਦੇ ਕਿਰਦਾਰ ਦੀ ਤਸਵੀਰ ਵੀ ਆਪਣੀ ਕਵਿਤਾ ਵਿਚ ਅਜਿਹੀ ਖਿੱਚੀ ਹੈ ਕਿ ਸਿਆਸਤਦਾਨ ਆਪਣੀ ਪਰਜਾ ਨੂੰ ਆਪਸ ਵਿਚ ਲੜਾਕੇ ਆਪਣਾ ਉਲ ਸਿੱਧਾ ਕਰਦੇ ਹਨ । ਸਿਆਸਤਦਾਨਾ ਬਾਰੇ ਉਹ ਆਪਣੀ ਇੱਕ ਹੋਰ ਕਵਿਤਾ ਵਿਚ ਉਨਾਂ ਦਾ ਪਰਦਾ ਫਾਸ਼ ਕਰਦਾ ਹੋਇਆ ਲਿਖਦਾ ਹੈ-

ਸਾਨੂੰ ਨੇਤਾ ਪਾੜਕੇ ਬਹਿ ਜਾਂਦੇ ਨੇ-ਤੇ ਆਪ ਕੁਰਸੀਆਂ ਲੈ ਜਾਂਦੇ ਨੇ।
ਉਹ ਇੱਕ ਦੂਜੇ ਤੇ ਵਰਦੇ ਨੇ-ਬਸ ਕੁਰਸੀ ਖ਼ਾਤਰ ਲੜਦੇ ਨੇ।

ਪੰਜਾਬ ਵਿਚ ਅਜੇ ਵੀ ਲੋਕ ਕਿਸਮਤ ਦੀ ਗੱਲ ਕਰਦੇ ਹਨ। ਵਹਿਮਾ ਭਰਮਾ ਵਿਚ ਜਕੜੇ ਪਏ ਹਨ। ਅਗਿਆਨਤਾ ਦੇ ਫੰਦੇ ਵਿਚੋਂ ਬਾਹਰ ਆਉਣ ਦੀ ਕੋਸਿਸ਼ ਹੀ ਨਹੀਂ ਕਰਦੇ। ਕਿਤਾਬੀ ਪੜਾਈ ਪੰਜਾਬੀਆਂ ਦਾ ਭਵਿਖ ਸੁਆਰਨ ਵਿਚ ਸਫਲ ਨਹੀਂ ਹੋ ਰਹੀ। ਇਸ ਲਈ ਸੰਘਾ ਆਪਣੀ ਇੱਕ ਕਵਿਤਾ-ਸ਼ਾਇਦ ਇਹ ਸੱਚ ਹੋਵੇ-ਵਿਚ ਵਹਿਮਾਂ ਭਰਮਾ ਬਾਰੇ ਲਿਖਦਾ ਹੈ-

ਬੱਚੇ ਵਿਲਕਣ ਭੁੱਖੇ-ਪੂੜੇ ਸਾਧਾਂ ਨੂੰ-ਅੰਨੀ ਸ਼ਰਧਾ ਦੇ ਵਿਚ ਵਹਿਕੇ ਸਾਰ ਲਿਆ
ਅੰਧ ਵਿਸ਼ਵਾਸੀ ਬਣੇ ਹਾਂ ਛੱਡ ਕੇ ਤਰਕਾਂ ਨੂੰ-ਵਹਿਮਾਂ-ਭਰਮਾਂ ਪੈ ਕੇ ਕੀ ਸਵਾਰ ਲਿਆ।

ਪੰਜਾਬਣ ਸਿਰਲੇਖ ਵਾਲੀ ਕਵਿਤਾ ਵਿਚ ਕਵੀ ਪਰਵਾਸ ਵਿਚ ਪੰਜਾਬਣਾ ਵੱਲੋਂ ਕੀਤੀ ਜਾਂਦੀ ਮਿਹਨਤ-ਮਜ਼ਦੂਰੀ-ਪੰਜਾਬੀ ਸਭਿਆਚਾਰ ਨੂੰ ਦਿੱਤੀ ਜਾ ਰਹੀ ਤਿਲਾਂਜਲੀ-ਮਨੁੱਖ ਦਾ ਮਸ਼ੀਨ ਦੀ ਤਰਾਂ ਕੰਮ ਕਰਨਾਂ ਅਤੇ ਕਾਇਦੇ ਕਾਨੂੰਨਾ ਵਿਚ ਬੱਝੇ ਰਹਿਣ ਦਾ ਪਰਗਟਾਵਾ ਬਾਖ਼ੂਬ ਕੀਤਾ ਗਿਆ ਹੈ। ਕਹਿਣ ਸੁਣਨ ਨੂੰ ਪਰਵਾਸੀ ਦਾ ਆਰਾਮਦਾਇਕ ਜੀਵਨ ਹੈ ਪਰੰਤੂ ਇੱਕ ਪ੍ਰਣਾਲੀ ਵਿਚ ਵਿਚਰਣਾ ਪੈਂਦਾ ਹੈ। ਕੈਨੇਡਾ ਦੀ ਪ੍ਰਣਾਲੀ ਨੂੰ ਦੋਸ਼ ਅਸੀਂ ਦਿੰਦੇ ਹਾਂ ਪਰੰਤੂ ਕੈਨੇਡਾ ਵਿਚ ਅਸੀਂ ਖ਼ੁਦ ਆਉਂਦੇ ਹਾਂ। ਕੋਈ ਬੁਲਾਉਣ ਨਹੀਂ ਜਾਂਦਾ ਪਰੰਤੂ ਏਥੇ ਵੀ ਫੋਕੀ ਸ਼ੁਹਰਤ ਲਈ ਆਪਣੇ ਖ਼ਰਚ ਆਪ ਵਧਾ ਰਹੇ ਹਾਂ ਜਿਸਦਾ ਜਿਕਰ ਆਪਣੀ ਇੱਕ ਕਵਿਤਾ-ਦੋਸ ਕੈਨੇਡਾ ਨੂੰ-ਵਿਚ ਕਰਦਾ ਲਿਖਦਾ ਹੈ-

ਖਾਂਦਾ ਪੀਂਦਾ ਬਾਪੂ ਸੱਦ ਲਿਆ ਇੰਡੀਆ ਤੋਂ-ਦੋ ਕੰਮਾਂ ਤੇ ਲਾਇਆ ਦੋਸ਼ ਕੈਨੇਡਾ ਨੂੰ
ਨਿੱਕੇ ਘਰ ਵਿਚ ਰਹਿੰਦੇ ਰੰਗੀਂ ਵਸਦੇ ਸੀ-ਵੱਡਾ ਘਰ ਬਣਵਾਇਆ ਦੋਸ਼ ਕੈਨੇਡਾ ਨੂੰ।
ਹਫਤੇ ਬਾਅਦ ਹੈ ਮਿਲਣੀ ਮੀਆਂ-ਬੀਵੀ ਦੀ-ਡਾਲਰਾਂ ਰੰਗ ਵਿਖਾਇਆ ਦੋਸ਼ ਕੈਨੇਡਾ ਨੂੰ।
ਸੈਲ-ਫੋਨਾਂ ਬਿਨਾ ਸਰਦਾ ਨਾ ਕਿਸੇ ਮੈਂਬਰ ਦਾ-ਬਿਲਾਂ ਲੈਟਰ ਬਾਕਸ ਸਜਾਇਆ ਦੋਸ਼ ਕੈਨੇਡਾ ਨੂੰ
ਲੋੜਾਂ ਸੀਮਤ ਰੱਖਕੇ ਜ਼ਿੰਦਗੀ ਖ਼ੁਸ਼ ਰਹਿੰਦੀ-ਸੱਚ ਸਿਆਣਿਆਂ ਨੇ ਫਰਮਾਇਆ ਦੋਸ਼ ਕੈਨੇਡਾ ਨੂੰ

ਬਲਜਿੰਦਰ ਸੰਘਾ ਦੀਆਂ ਕਵਿਤਾਵਾਂ ਦਸਦੀਆਂ ਹਨ ਕਿ ਪਰਵਾਸੀ ਕੈਨੇਡਾ ਵਿਚ ਰਹਿੰਦੇ ਆਪਣੀ ਜ਼ਿੰਦਗੀ ਦਾ ਆਨੰਦ ਵੀ ਲੈਂਦੇ ਹਨ ਅਤੇ ਨਿੰਦਿਆ ਵੀ ਕਰਦੇ ਹਨ। ਇਥੇ ਰਹਿੰਦਿਆਂ ਔਖ ਵੀ ਮਹਿਸੂਸ ਕਰਦੇ ਹਨ। ਜੇਕਰ ਉਹ ਔਖੇ ਹਨ ਤਾਂ ਵਾਪਸ ਆਪਣੇ ਵਤਨ ਕਿਉਂ ਨਹੀਂ ਜਾਂਦੇ। ਕਵੀ ਅਜਿਹੇ ਪੰਜਾਬੀਆਂ ਨੂੰ ਵੀ ਚੰਗਾ ਨਹੀਂ ਸਮਝਦਾ। ਉਹ ਕਹਿੰਦਾ ਹੈ ਜਿਥੋਂ ਰੋਜਗਾਰ ਮਿਲਦਾ ਹੈ। ਸਹੂਲਤਾਂ ਮਿਲਦੀਆਂ ਹਨ ਫਿਰ ਉਸ ਦੇਸ ਨੂੰ ਦੋਸ਼ ਕਾਹਦਾ। ਦੋਸ਼ ਤਾਂ ਸਾਡੀ ਆਪਣੀ ਮਾਨਸਿਕਤਾ ਦਾ ਹੈ। ਬਲਜਿੰਦਰ ਸੰਘਾ ਦੀ ਖ਼ੂਬੀ ਇਸ ਗੱਲ ਵਿਚ ਵੀ ਹੈ ਕਿ ਉਸਨੇ ਇਸ਼ਕ ਮੁਸ਼ਕ ਦੀਆਂ ਰੋਮਾਂਟਿਕ ਕਵਿਤਾਵਾਂ ਨਹੀਂ ਲਿਖੀਆਂ ਸਗੋਂ ਸਮਾਜਿਕ ਸਰੋਕਾਰਾਂ ਨੂੰ ਪਹਿਲ ਦਿੱਤੀ ਹੈ। ਇਸ ਲਈ ਉਹ ਸ਼ਾਬਾਸ਼ ਦਾ ਹੱਕਦਾਰ ਹੈ। ਬਲਜਿੰਦਰ ਸੰਘਾ ਦਾ ਜਨਮ ਫਰੀਦਕੋਟ ਜਿਲੇ ਦੇ ਪਿੰਡ ਢੁੱਡੀ ਵਿਖੇ ਪਿਤਾ ਚੰਦ ਸਿੰਘ ਅਤੇ ਮਾਤਾ ਮਨਜੀਤ ਕੌਰ ਦੇ ਘਰ ਹੋਇਆ। ਦਸਵੀਂ ਤੱਕ ਦੀ ਸਕੂਲੀ ਪੜਾਈ ਉਸਨੇ ਆਪਣੇ ਪਿੰਡ ਢੁੱਡੀ ਦੇ ਸਰਕਾਰੀ ਸਕੂਲ ਵਿਚੋਂ ਅਤੇ ਪਲੱਸ ਟੂ ਸਰਕਾਰੀ ਸੀਨੀਅਰ ਸੈਕੰਡਰੀ ਬਲਬੀਰ ਸਕੂਲ ਫਰੀਦਕੋਟ ਤੋਂ ਪਾਸ ਕੀਤੀ। ਇਸ ਤੋਂ ਮਗਰੋਂ ਬਰਜਿੰਦਰਾ ਕਾਲਜ ਫਰੀਦਕੋਟ ਵਿਚ ਬੈਚੂਲਰ ਆਫ ਕਮਰਸ  ਵਿਚ ਦਾਖਲਾ ਲੈ ਲਿਆ। ਪੰਜਾਬੀ ਦਾ ਇਹ ਨੌਜਵਾਨ ਸ਼ਾਇਰ ਪਿਛਲੇ ਪੰਦਰਾਂ ਸਾਲਾਂ ਤੋਂ ਕੈਲਗਰੀ ਵਿਖੇ ਆਪਣੇ ਪਰਿਵਾਰ ਪਤਨੀ ਅਤੇ ਦੋ ਸਪੁੱਤਰਾਂ ਨਾਲ ਰਹਿ ਰਿਹਾ ਹੈ। ਸਾਹਿਤਕ ਸਰਗਰਮੀਆਂ ਵਿਚ ਦਿਲਚਸਪੀ ਨਾਲ ਹਿੱਸਾ ਲੈ ਰਿਹਾ ਹੈ। ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਕਾਰਜਕਾਰਨੀ ਮੈਂਬਰ-ਖ਼ਜਾਨਚੀ ਅਤੇ ਜਨਰਲ ਸਕੱਤਰ ਵੀ ਰਿਹਾ ਹੈ। ਉਹ ਡਾਲਰਾਂ ਨਾਲੋਂ ਸਾਹਤਿਕ ਸਰਗਰਮੀਆਂ ਨੂੰ ਤਰਜੀਹ ਦਿੰਦਾ ਹੈ।

ਬਲਜਿੰਦਰ ਸੰਘਾ ਦੀ ਦੂਜੀ ਪੁਸਤਕ-ਪੰਜਾਬੀ ਸਾਹਿਤ ਪਰਖ ਤੇ ਪੜਚੋਲ-ਦੋ ਹਜ਼ਾਰ ਪੰਦਰਾਂ ਵਿਚ ਪ੍ਰਕਾਸ਼ਤ ਹੋਈ ਹੈ। ਜਿਸਨੂੰ ਚੇਤਨਾ ਪ੍ਰਕਾਸ਼ਨ ਨੇ ਪ੍ਰਕਾਸ਼ਤ ਕੀਤਾ ਹੈ। ਇਸ ਪੁਸਤਕ ਵਿਚ ਗਿਆਰਾਂ ਕਵਿਤਾ-ਕਹਾਣੀ-ਨਾਵਲ ਅਤੇ ਰੇਖਾ ਚਿਤਰਾਂ ਦੀਆਂ ਪੁਸਤਕਾਂ ਉਪਰ ਉਸ ਵੱਲੋਂ ਲਿਖੇ ਖੋਜ ਭਰਪੂਰ ਲੇਖ ਸ਼ਾਮਲ ਕੀਤੇ ਗਏ ਹਨ। ਇਸ ਪੁਸਤਕ ਤੋਂ ਸ਼ਪਸ਼ਟ ਹੋ ਜਾਂਦਾ ਹੈ ਕਿ ਬਲਜਿੰਦਰ ਸੰਘਾ ਨੂੰ ਸਾਹਿਤ ਨਾਲ ਕਿਤਨਾ ਪਰੇਮ ਹੈ। ਇਹ ਲੇਖ ਉਸਨੇ-ਪੰਜਾਬੀ ਲਿਖਾਰੀ ਸਭਾ ਕੈਲਗਰੀ-ਦੀਆਂ ਮੀਟਿੰਗਾਂ ਵਿਚ ਲੋਕ ਅਰਪਣ ਕੀਤੀਆਂ ਗਈਆਂ ਪੁਸਤਕਾਂ ਬਾਰੇ ਪੜੇ ਸਨ। ਇਹ ਪੁਸਤਕ ਬਲਜਿੰਦਰ ਸੰਘਾ ਦੀ ਸਾਹਿਤ ਬਾਰੇ ਬਚਨਵੱਧਤਾ ਦਾ ਪਰਗਟਾਵਾ ਵੀ ਕਰਦੀ ਹੈ। ਸਮੁੱਚੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਭਵਿਖ ਵਿਚ ਬਲਜਿੰਦਰ ਸੰਘਾ ਕੋਲੋਂ ਸਾਹਿਤਕ ਖੇਤਰ ਵਿਚ ਵਡਮੁੱਲਾ ਯੋਗਦਾਨ ਪਾਉਣ ਦੀ ਆਸ ਕੀਤੀ ਜਾ ਸਕਦੀ ਹੈ।

ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
ਮੋਬਾਈਲ-94178 13072

 

24/07/16

 

ਬਲਜਿੰਦਰ ਸੰਘਾ ਦੀਆਂ ਲੰਮੀਆਂ ਸਾਹਿਤਕ ਪੁਲਾਂਘਾਂ
ਉਜਾਗਰ ਸਿੰਘ, ਪਟਿਆਲਾ
ਕੁੜੀ ਕੈਨੇਡਾ ਦੀ’ ਨਾਵਲ ਵੱਖਰੀ ਸੁਰ ਵਾਲਾ
ਜਸਵੀਰ ਰਾਣਾ, ਸੰਗਰੂਰ
ਦੇਸ ਭਗਤੀ ਅਤੇ ਸਮਾਜਿਕ ਸਰੋਕਾਰਾਂ ਦੇ ਗੀਤਾਂ ਦਾ ਰਚੇਤਾ ਸੁਖਪਾਲ ਪਰਮਾਰ
ਉਜਾਗਰ ਸਿੰਘ, ਪਟਿਆਲਾ
ਸੰਤ ਭਿੰਡਰਾਂਵਾਲੇ ਦੇ ਰੂ-ਬ-ਰੁ ਜੂਨ 84 ਦੀ ਪੱਤਰਕਾਰੀ ਪੁਸਤਕ ਦਾ ਵਿਸ਼ਲੇਸ਼ਣ
ਉਜਾਗਰ ਸਿੰਘ, ਪਟਿਆਲਾ
ਅਮਨਦੀਪ ਸਿੰਘ ਦਾ ਨਵਪ੍ਰਕਾਸ਼ਿਤ ਕਾਵਿ ਸੰਗ੍ਰਹਿ "ਕੰਕਰ ਪੱਥਰ"  - ਡਾ. ਡੀ. ਪੀ. ਸਿੰਘ ਕਣੀਆਂ' ਕਾਵਿ-ਸੰਗ੍ਰਹਿ ਦੀਆਂ ਨਜ਼ਮਾਂ ਨਾਲ ਸਾਂਝ – ਸੁਖਵਿੰਦਰ ਅੰਮ੍ਰਿਤ
ਡਾ.ਗੁਰਮਿੰਦਰ ਸਿੱਧੂ ਦੀ ਕਿਤਾਬ ' ਕਹਿ ਦਿਓ ਉਸ ਕੁੜੀ ਨੂੰ ' ਰਿਲੀਜ਼ ਕੋਮਲ ਕਲਾ ਅਤੇ ਕਵਿਤਾ ਦਾ ਸੁਮੇਲ- ਸੈਂਡੀ ਗਿੱਲ ਦੀ ਪੁਸਤਕ "ਨੀ ਮਾਂ"
ਉਜਾਗਰ ਸਿੰਘ, ਪਟਿਆਲਾ
ਪਰਵਾਸੀ ਜੀਵਨ ਅਤੇ ਸਾਹਿਤ ਦਾ ਮਾਰਮਿਕ ਮੁਲਾਂਕਣ
ਡਾ.ਲਕਸ਼ਮੀ ਨਰਾਇਣ ਭੀਖੀ, ਪਟਿਆਲਾ
ਸੜਕਛਾਪ ਸ਼ਾਇਰੀ ਪ੍ਰਕ੍ਰਿਤੀ ਅਤੇ ਇਨਸਾਨੀਅਤ ਦੀ ਕਵਿਤਾ
ਉਜਾਗਰ ਸਿੰਘ, ਪਟਿਆਲਾ
ਡਾ ਗੁਰਮਿੰਦਰ ਸਿੱਧੂ ਦੀ ਕਿਤਾਬ ' ਧੀਆਂ ਨਾਲ ਜੱਗ ਵਸੇਂਦਾ ' ਲੋਕ-ਅਰਪਣ "ਨਿੱਕੀਆਂ ਪੰਜਾਬੀ ਮੁਹੱਬਤੀ ਬੋਲੀਆਂ" - ਸੰਗ੍ਹਿ ਕਰਤਾ- ਜਨਮੇਜਾ ਸਿੰਘ ਜੌਹਲ
ਡਾ. ਜਗੀਰ ਸਿੰਘ ਨੂਰ, ਫਗਵਾੜਾ
ਮਿੱਟੀ ਦਾ ਮੋਹ - ਗੁਰਚਰਨ ਸਿੰਘ ਦਿਲਬਰ
ਬਿਕਰਮਜੀਤ ਨੂਰ, ਬਰਨਾਲਾ
ਅੱਥਰੀ ਪੀੜ ਦੀ ਲੇਖਿਕਾ ਅਤੇ ਮੁਹੱਬਤਾਂ ਦੀ ਵਣਜਾਰਨ ਸੁਰਿੰਦਰ ਸੈਣੀ
ਉਜਾਗਰ ਸਿੰਘ, ਪਟਿਆਲਾ
ਸਮਾਜ ਸੇਵਿਕਾ ਕਵਿਤਰੀ: ਲਵੀਨ ਕੌਰ ਗਿੱਲ
ਉਜਾਗਰ ਸਿੰਘ, ਪਟਿਆਲਾ
ਅਨਮੋਲ ਕੌਰ ਦੀ ‘ਕੈਨੇਡਾ ਦੀ ਕੁੜੀ’ ਨੂੰ ਖੁਸ਼ਆਮਦੀਦ
ਡਾ. ਹਰਜਿੰਦਰ ਸਿੰਘ ਵਾਲੀਆਂ
ਸਤਨਾਮ ਚੌਹਾਨ ਦੀ ਪੁਸਤਕ ‘ਕਹੋ ਤਿਤਲੀਆਂ ਨੂੰ’ ਇਸਤਰੀ ਦੀ ਮਾਨਸਿਕਤਾ ਦਾ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
ਸ਼ਬਦਾਂ ਦੇ ਸ਼ਗਨਾਂ ਦੀ ਤਾਕਤ - ਡਾ.ਗੁਰਮਿੰਦਰ ਸਿੱਧੂ ਦੀਆਂ 'ਚੌਮੁਖੀਆ ਇਬਾਰਤਾਂ ’
ਕਮਲ ਦੁਸਾਂਝ, ਮੋਹਾਲੀ
ਚਰਨਹ ਗੋਬਿੰਦ ਮਾਰਗੁ ਸੁਹਾਵਾ ਪੁਸਤਕ ਵਰਤਮਾਨ ਪਰਿਪੇਖ ਵਿਚ
ਉਜਾਗਰ ਸਿੰਘ, ਪਟਿਆਲਾ
ਮਿਊਰੀਅਲ ਆਰਨਾਸਨ ਲਾਇਬ੍ਰੇਰੀ ਵੱਲੋਂ ਐਸ. ਪੀ. ਬਲਰਾਜ ਸਿੰਘ ਸਿੱਧੂ ਦੀ ਕਿਤਾਬ ‘ਅਸਲੀ ਸਰਦਾਰ’ ਲੋਕ ਅਰਪਿਤ
ਡਾ ਸਰਵਣ ਸਿੰਘ ਰੰਧਾਵਾ, ਕੈਲੇਫੋਰਨੀਆ
ਪਿਆਰਾ ਸਿੰਘ ਕੁੱਦੋਵਾਲ ਦੀ ਸਾਹਿਤਕ ਸੋਚ ਦਾ ਕੱਚ ਸੱਚ
ਉਜਾਗਰ ਸਿੰਘ, ਪਟਿਆਲਾ
ਸਾਂਝੇ ਪ੍ਰਤੀਕ ਵਿਧਾਨ ਦੀ ਪੇਸ਼ਕਾਰੀ : ਸ਼ਬਦਾ ਦੇ ਹਾਰ
ਪਰਵਿੰਦਰ ਜੀਤ ਸਿੰਘ, ਜਲੰਧਰ
ਰੂਪ ਢਿੱਲੋਂ ਦਾ ਨਵਾ ਨਾਵਲ "ਸਮੁਰਾਈ" ਰੀਲੀਸ ਪ੍ਰੀਤ ਪਰੁਚੀ ਬਿਰਹਾ ਦੀ ਕਵਿਤਰੀ-ਸੁਰਿੰਦਰ ਕੌਰ ਬਿੰਨਰ
ਉਜਾਗਰ ਸਿੰਘ, ਪਟਿਆਲਾ
ਮੈਂ, ‘ਇੱਦਾਂ ਨਾ ਸੋਚਿਆ ਸੀ’ - ਸੰਤੋਖ ਸਿੰਘ ਹੇਅਰ
ਨਦੀਮ ਪਰਮਾਰ,  ਕੈਨੇਡਾ
ਕਿਰਪਾਲ ਪੂਨੀ ਦਾ ਕਵਿ-ਸੰਸਾਰ ਸਹਿਜ, ਸੁਹਜ ਅਤੇ ਸੰਤੁਲਨ ਦੀ ਕਵਿਤਾ
ਡਾ ਰਤਨ ਰੀਹਨ, ਯੂ ਕੇ
ਪਰਨੀਤ ਕੌਰ ਸੰਧੂ ਦੀ ਬਿਰਹਾ ਦੇ ਦਰਦਾਂ ਦੀ ਦਾਸਤਾਨ
ਉਜਾਗਰ ਸਿੰਘ, ਪਟਿਆਲਾ
ਪੰਜਾਬੀ ਹਾਇਕੂ ਅਤੇ ਹਾਇਬਨ ਦਾ ਮੋਢੀ ਗੁਰਮੀਤ ਸੰਧੂ
ਉਜਾਗਰ ਸਿੰਘ, ਪਟਿਆਲਾ
ਡਾ: ਸਾਥੀ ਲੁਧਿਆਣਵੀ ਦੇ ਮੁਲਾਕਾਤਾਂ ਦੇ ਸੰਗ੍ਰਹਿ
“ਨਿੱਘੇ ਮਿੱਤਰ ਮੁਲਾਕਾਤਾਂ” ‘ਤੇ ਵਿਮਰਸ਼ ਪੱਤਰ
ਡਾ: ਬਲਦੇਵ ਸਿੰਘ ਕੰਦੋਲਾ, ਯੂ ਕੇ
'ਦ ਸੈਕੰਡ ਸੈਕਸ'
ਡਾ. ਕਰਾਂਤੀ ਪਾਲ, ਅਲੀਗੜ
ਕਾਲੇ ਦਿਨ: 1984 ਤੋਂ ਬਾਅਦ ਸਿੱਖ
ਦਲਵੀਰ ਸਿੰਘ ਲੁਧਿਆਣਵੀ
ਦਵਿੰਦਰ ਪਟਿਆਲਵੀ ਦਾ ਛੋਟੇ ਲੋਕ-ਵੱਡੇ ਵਿਚਾਰ
ਉਜਾਗਰ ਸਿੰਘ, ਪਟਿਆਲਾ
ਨਾਵਲਕਾਰ ਸ੍ਰ ਬਲਦੇਵ ਸਿੰਘ ਬੁੱਧ ਸਿੰਘ ਵਾਲਾ ਦਾ ਨਾਵਲ ਉਜੱੜੇ ਬਾਗਾਂ ਦਾ ਮਾਲੀ ਨਾਰਵੇ ਚ ਰਿਲੀਜ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਪੰਜਾਬੀ ਮਾਂ-ਬੋਲੀ ਦਾ ਝਿਲਮਿਲਾਉਂਦਾ ਸਿਤਾਰਾ -'ਰਵੀ ਸੱਚਦੇਵਾ'
ਸ਼ਿਵਚਰਨ ਜੱਗੀ ਕੁੱਸਾ - ਲੰਡਨ
ਰੂਪ ਢਿੱਲੋ ਦਾ ਨਵਾਂ ਨਾਵਲ "ਓ"
ਅਮਰਜੀਤ ਬੋਲਾ, ਦਰਬੀ ਯੂਕੇ
'ਮਾਲਵੇ ਦੀਆਂ ਬਾਤਾਂ' ਦਾ ਦੂਜਾ ਐਡੀਸ਼ਨ ਰਿਲੀਜ਼
ਹਰਪ੍ਰੀਤ ਸੇਖਾ, ਸਰੀ, ਕਨੇਡਾ
ਲਾਡੀ ਭੁੱਲਰ ਦਾ ਨਵਾਂ ਨਾਵਲ ‘ਖ਼ੂਨ ਦੇ ਹੰਝੂ’ ਰਿਲੀਜ਼
ਸੁਨੀਲ ਦੱਤ ਧੀਰ, ਸੁਲਤਾਨਪੁਰ ਲੋਧ
ਬੰਦ ਘਰਾਂ ਦੇ ਵਾਸੀ
ਬਲਜਿੰਦਰ ਸੰਘਾ, ਕਨੇਡਾ
ਹਰਦਮ ਸਿੰਘ ਮਾਨ ਦਾ ਗ਼ਜ਼ਲ ਸੰਗ੍ਰਿਹ 'ਅੰਬਰਾਂ ਦੀ ਭਾਲ ਵਿੱਚ' ਰਲੀਜ਼
ਬਿੱਕਰ ਸਿੰਘ ਖੋਸਾ, ਕਨੇਡਾ
ਮਨੁੱਖੀ ਮਨ ਦੇ ਸੁਪਨਿਆਂ ਦੀ ਗੱਲ ਕਰਦਾ ਕਹਾਣੀ ਸੰਗ੍ਰਹਿ ‘ਸੁਪਨੇ ਸੱਚ ਹੋਣਗੇ’
ਬਲਜਿੰਦਰ ਸੰਘਾ, ਕਨੇਡਾ
ਖੂਬਸੂਰਤ ਖ਼ਿਆਲਾਂ ਦੀ ਉਡਾਰੀ - ਅੰਬਰਾਂ ਦੀ ਭਾਲ ਵਿੱਚ
ਰਾਜਵੰਤ ਬਾਗੜੀ, ਪੰਜਾਬ
ਦਾਇਰਿਆਂ ਤੋਂ ਪਾਰ ਜਾਣ ਦੀ ਜੁਸਤਜੂ: ਬੱਦਲਾਂ ਤੋਂ ਪਾਰ
ਗੁਰਪਾਲ ਸਿਘ ਸੰਧੂ (ਡਾ.), ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ
ਚੁੱਪ ਵਿਚੋਂ ਬੋਲਦੇ ਸ਼ਬਦ ‘ਚੁੱਪ ਨਦੀ ਤੇ ਮੈਂ’
ਬਲਜਿੰਦਰ ਸੰਘਾ, ਕਨੇਡਾ
ਗ਼ਦਰ ਲਹਿਰ ਦੀ ਕਹਾਣੀ
ਪੜਚੋਲਕਾਰ ਉਜਾਗਰ ਸਿੰਘ
ਲੇਖਕ ਮਨਦੀਪ ਖੁਰਮੀ ਦੁਆਰਾ ਸੰਪਾਦਿਤ ਪੁਸਤਕ “ਪੰਜਾਬੀਆਂ ਦੇ ਵਿਹੜੇ ਦਾ ਫੁੱਲ” ਲੋਕ ਅਰਪਣ
ਭਾਈ ਪ੍ਰਧਾਨ ਮੰਤਰੀ, ਨਰਿੰਦਰ ਮੋਦੀ ਬਾਰੇ ਕਿਤਾਬ ਪੰਜਾਬੀ ਭਾਸ਼ਾ ’ਚ ਤਿਆਰ
ਸਤੀਸ਼ ਗੁਲਾਟੀ, ਲੁਧਿਆਣਾ
ਗੁੰਡਾ
ਜਸਵਿੰਦਰ ਸੰਧੂ
ਪੰਜਾਬੀ ਲਿਖਰੀ ਸਭਾ ਵਲੋ ਹਰਿਮੰਦਰ ਕੋਰ ਢਿੱਲੋ ਦੀ ਕਿਤਾਬ ‘ਧਰਤ ਤੇ ਫੁੱਲ’ ਲੋਕ ਅਰਪਣ
ਸੁੱਖਪਾਲ ਪਰਮਾਰ, ਕੈਲਗਰੀ
ਨੌਜਵਾਨ ਸ਼ਾਇਰ ਹਰਮਨਦੀਪ ਚੜ੍ਹਿੱਕ ਦੀ ਪਲੇਠੀ ਕੋਸਿ਼ਸ਼ “ਨਵੀਂ ਦੁਨੀਆ ਦੇ ਬਾਸ਼ਿੰਦਿਓ”
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਹਰਮਨਦੀਪ ਚੜਿੱਕ ਦੀ ਕਾਵਿ ਪੁਸਤਕ ਕਾਮਰੇਡ ਜਗਰੂਪ ਵੱਲੋਂ ਲੋਕ ਅਰਪਣ
ਮਿੰਟੂ ਖੁਰਮੀ ਹਿੰਮਤਪੁਰਾ
ਅਨਮੋਲ ਕੌਰ ਦਾ ਨਾਵਲ "ਹੱਕ ਲਈ ਲੜਿਆ ਸੱਚ"
ਜਸਵੀਰ ਸਿੰਘ ਰਾਣਾ, ਸੰਗਰੂਰ
ਵਿਪਸਾ ਵਲੋਂ ਸੁੱਖੀ ਧਾਲੀਵਾਲ ਦੀ ਪਲੇਠੀ ਪੁਸਤਕ ‘ਬੇਚੈਨੀ ਦਾ ਖੰਜਰ’ ਲੋਕ ਅਰਪਨ
ਹਰਜਿੰਦਰ ਕੰਗ, ਕੈਲੀਫੋਰਨੀਆ
‘ਮੁਕੇਸ਼ : ਸੁਨਹਿਰੇ ਸੁਰ ਅਤੇ ਸੁਨਹਿਰੇ ਦਿੱਲ ਦਾ ਮਾਲਕ’
ਸ਼੍ਰੀ ਅਮਰਜੀਤ ਸਿੰਘ ਕੋਹਲੀ, ਦਿੱਲੀ
ਮਾਨਵੀ ਵੇਦਨਾਂ ਤੇ ਸੰਵੇਦਨਾਂ ਦੀ ਉਦਾਸ ਪਰ ਚਿੰਤਨਸ਼ੀਲ ਇਬਾਰਤ: ਕੁੜੀਆਂ ਨੂੰ ਸੁਆਲ ਨਾ ਕਰੋ
ਨਿਰੰਜਣ ਬੋਹਾ, ਮਾਨਸਾ
ਗਰਮ ਮਸਾਲਿਆਂ ਰਾਹੀਂ ਰੋਗਾਂ ਦਾ ਇਲਾਜ
ਲੇਖਕ ਅਤੇ ਸੰਗ੍ਰਹਿ ਕਰਤਾ:
ਸਰਜੀਤ ਤਲਵਾਰ, ਸ਼ਿਖਾ ਸਿੰਗਲਾ,
ਮਾਂ ਬਣਨ ਤੋਂ ਪਹਿਲਾਂ ਅਤੇ ਬਾਅਦ ਦਾ ਸਫ਼ਰ
ਲੇਖਕ ਅਤੇ ਸੰਗ੍ਰਹਿ-ਕਰਤਾ: ਝ ਸਰਜੀਤ ਤਲਵਾਰ ਝ ਸ਼ਿਖਾ ਸਿੰਗਲਾ
ਜੀਵਨੀ ਸ਼ਹੀਦ ਭਗਤ ਸਿੰਘ
ਲੇਖਕ: ਮਲਵਿੰਦਰਜੀਤ ਸਿੰਘ ਵੜੈਚ
ਪੰਜਾਬੀ ਆਰਸੀ ਕਲੱਬ ਵੱਲੋਂ ਸ਼ਾਇਰਾ ਤਨਦੀਪ ਤਮੰਨਾ ਦਾ ਪਲੇਠਾ ਕਾਵਿ-ਸੰਗ੍ਰਹਿ ‘ਇਕ ਦੀਵਾ ਇਕ ਦਰਿਆ’ ਰਿਲੀਜ਼ ਅਤੇ ਰਵਿੰਦਰ ਰਵੀ, ਪਰਮਿੰਦਰ ਸੋਢੀ ਜੀਵਨ ਕਾਲ਼ ਪ੍ਰਾਪਤੀ ਪੁਰਸਕਾਰਾਂ ਨਾਲ਼ ਸਨਮਾਨਿਤ
- ਦਵਿੰਦਰ ਪੂਨੀਆ, ਸਰੀ, ਕੈਨੇਡਾ
ਪੰਜਾਬੀ ਲਿਖਾਰੀ ਸਭਾ ਵੱਲੋਂ ਪਰਸ਼ੋਤਮ ਲਾਲ ਸਰੋਏ ਦੀ ਪੁਸਤਕ ‘ਮਾਲਾ ਦੇ ਮਣਕੇ’ ਰਿਲੀਜ਼ ਪੰਜਾਬੀ ਫੋਰਮ ਕੈਨੇਡਾ ਵੱਲੋਂ ਬਲਬੀਰ ਸਿੰਘ ਮੋਮੀ ਦੀ ਸ਼ਾਹਮੁਖੀ ਵਿਚ ਛਪੀ ਸਵੈ-ਜੀਵਨੀ “ਕਿਹੋ ਜਿਹਾ ਸੀ ਜੀਵਨ” ਭਾਗ-1 ਭਰਵੇਂ ਇਕੱਠ ਵਿਚ ਲੋਕ ਅਰਪਣ
ਹਰਚੰਦ ਬਾਸੀ, ਟੋਰਾਂਟੋ 
ਬਾਬਾ ਨਿਧਾਨ ਸਿੰਘ ਜੀ ਦੇ ਜੀਵਨ ਅਤੇ ਯੋਗਦਾਨ ਸਬੰਧੀ ਪੁਸਤਕ ਹੋਈ ਰਿਲੀਜ਼
ਕੁਲਜੀਤ ਸਿੰਘ ਜੰਜੂਆ,ਟੋਰਾਂਟੋ

ਗੁਰਜਤਿੰਦਰ ਸਿੰਘ ਰੰਧਾਵਾ ਦੀ ਕਿਤਾਬ ‘ਸਮੇਂ ਦਾ ਸੱਚ’ ਅਮਰੀਕਾ ਵਿਚ ਹੋਈ ਰਲੀਜ਼

ਪੰਜਾਬੀ ਦਾ ਨਵਾਂ ਮਾਣ: ਰੂਪਿੰਦਰਪਾਲ (ਰੂਪ) ਸਿੰਘ ਢਿੱਲੋਂ
ਅਮਰ ਬੋਲਾ

ਪ੍ਰਵਾਸੀ ਲੇਖਕ ਪਿਆਰਾ ਸਿੰਘ ਕੁੱਦੋਵਾਲ ਦੀ ਪਲੇਠੀ ਪੁਸਤਕ `ਸਮਿਆਂ ਤੋ ਪਾਰ` ਦਾ ਲੋਕ ਅਰਪਣ
ਪੁਸਤਕ ਗੁਰਮੁੱਖੀ ਤੇ ਸ਼ਾਹਮੁੱਖੀ ਭਾਸ਼ਾਵਾਂ `ਚ ਉਪਲੱਭਧ

ਕੁਲਜੀਤ ਸਿੰਘ ਜੰਜੂਆ, ਟੋਰੋਂਟੋ

ਉਮੀਦ ਤੇ ਬਰਾਬਰਤਾ ਦੀ ਬਾਤ ਪਾਉਂਦੀ ਕਲਾਕਾਰ ਦੀ ਸ਼ਾਇਰੀ ਹੈ-ਸ਼ੁਸ਼ੀਲ ਦੁਸਾਂਝ - ਪੰਜਾਬੀ ਗ਼ਜ਼ਲ ਮੰਚ ਵੱਲੋਂ ਸੁਭਾਸ਼ ਕਲਾਕਾਰ ਦੀ ਪੁਸਤਕ ਲੋਕ ਅਰਪਣ ਕੀਤੀ
ਬੁੱਧ ਸਿੰਘ ਨੀਲੋਂ, ਲੁਧਿਆਣਾ
ਨਾਰਵੇ ਚ ਉਜਾਗਰ ਸਿੰਘ ਸਖੀ ਹੋਣਾ ਦੀ ਪੁਸਤਕ ਛਿਲਦਨ(ਸੋਮਾ ਜਾ ਸਾਧਨ) ਨੂੰ ੳਸਲੋ ਦੀਆਕੂਨ ਹਾਈ ਸਕੂਲ ਚ ਰਿਲੀਜ਼ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਸ਼ਿਵ ਚਰਨ ਜੱਗੀ ਕੁੱਸਾ ਵੱਲੋਂ ਟਿਸ਼ੂ ਰਾਣਾ ਦਾ ਕਾਵਿ ਸੰਗ੍ਰਹਿ " ਵਗਦੀ ਸੀ ਰਾਵੀ" ਰਿਲੀਜ਼
ਮਿੰਟੂ ਖੁਰਮੀਂ, ਨਿਹਾਲ ਸਿੰਘ ਵਾਲਾ
ਨਾਸਤਿਕ ਬਾਣੀ ਲੋਕ-ਅਰਪਣ
ਹਰਪ੍ਰੀਤ ਸੇਖਾ, ਕਨੇਡਾ
ਸਾਧੂ ਬਿਨਿੰਗ ਦੀ ਪੁਸਤਕ ਨਾਸਤਿਕ ਬਾਣੀ
ਪੰਜਾਬੀ ਸਾਹਿਤ ਕਲਾ ਕੇਂਦਰ, ਸਾਊਥਾਲ, ਯੂ ਕੇ ਵਲੋਂ
ਡਾ. ਸਾਥੀ ਲੁਧਿਆਣਵੀ ਦੀ ਨਵੀਂ ਕਾਵਿ ਪੁਸਤਕ “ਪੱਥਰ” ਰੀਲੀਜ਼
ਜ਼ਿੰਦਗੀ ਦਾ ਸੱਚ ਦਰਸਾਉਂਦੀਆਂ 'ਪੱਚਰਾਂ'
ਸੁਰਿੰਦਰ ਰਾਮਪੁਰੀ
ਸਤਵੰਤ ਸਿੰਘ : ਵਿਸ਼ਵ ਯਾਤਰਾਵਾਂ, ਧਾਰਮਿਕ ਅੰਧ-ਵਿਸ਼ਵਾਸ ਅਤੇ ਸਫ਼ਰਨਾਮਾ ਸਾਹਿਤ
ਸੁਖਿੰਦਰ
ਜੋਗਿੰਦਰ ਸਿੰਘ ਸੰਘੇੜਾ ਦੀ ਕਿਤਾਬ ਨੂਰਾਂ ਦਾ ਨਿੱਘਾ ਸਵਾਗਤ ਜਗਜੀਤ ਪਿਆਸਾ ਦਾ ਪਲੇਠਾ ਕਾਵਿ ਸੰਗ੍ਰਹਿ 'ਤੂੰ ਬੂਹਾ ਖੋਲ੍ਹ ਕੇ ਰੱਖੀਂ' ਲੋਕ ਅਰਪਿਤ
ਅੰਮ੍ਰਿਤ ਅਮੀ, ਕੋਟਕਪੂਰਾ
ਰਛਪਾਲ ਕੌਰ ਗਿੱਲ: ਮਨੁੱਖੀ ਮਾਨਸਿਕਤਾ ਦੀਆਂ ਤਹਿਆਂ ਫਰੋਲਦੀਆਂ ਕਹਾਣੀਆਂ
ਸੁਖਿੰਦਰ
ਬੁੱਢੇ ਦਰਿਆ ਦੀ ਜੂਹ
ਲੇਖਕ: ਸ਼ਿਵਚਰਨ ਜੱਗੀ ਕੁੱਸਾ
ਪੜਚੋਲ: ਡਾ: ਜਗਦੀਸ਼ ਕੌਰ ਵਾਡੀਆ  
ਪ੍ਰਸਿੱਧ ਪੰਜਾਬੀ ਲੇਖਿਕਾ ਪਰਮਜੀਤ ਕੋਰ ਸਰਹਿੰਦ ਵੱਲੋ ਨਵ ਲਿੱਖਤ ਪੰਜਾਬੀ ਸਾਕ-ਸਕੀਰੀਆਂ ਤੇ ਰੀਤਾ ਤੇ ਆਧਾਰਿਤ ਪੁਸਤਕ ਪਾਠਕ ਦੀ ਕਚਹਿਰੀ 'ਚ
ਰੁਪਿੰਦਰ ਢਿੱਲੋ ਮੋਗਾ
ਪ੍ਰਵਾਸੀ ਸਫ਼ਰਨਾਮਾਕਾਰ ਸਤਵੰਤ ਸਿੰਘ ਦੀ ਪਲੇਠੀ ਪੁਸਤਕ "ਮੇਰੀਆਂ ਅਭੁੱਲ ਵਿਸ਼ਵ ਯਾਤਰਾਵਾਂ" ਜਾਰੀ
ਕੁਲਜੀਤ ਸਿੰਘ ਜੰਜੂਆ
ਸਰਵਉੱਤਮ ਕਿਤਾਬ ਨੂੰ ਕਲਮ ਫਾਉਂਡੇਸ਼ਨ ਦੇਵੇਗੀ 100,000 ਰੁਪਏ ਦਾ ਇਨਾਮ
ਕੁਲਜੀਤ ਸਿੰਘ ਜੰਜੂਆ
ਭਰਿੰਡ - ਰੁਪਿੰਦਰਪਾਲ ਸਿੰਘ ਢਿੱਲੋਂ
ਰਾਣਾ ਬੋਲਾ
ਜੱਗੀ ਕੁੱਸਾ ਦਾ ਨਾਵਲ 'ਸਟਰਗਲ ਫ਼ਾਰ ਔਨਰ'
ਮਨਦੀਪ ਖ਼ੁਰਮੀ ਹਿੰਮਤਪੁਰਾ
ਖ਼ੁਦ 'ਸਰਘੀ ਦੇ ਤਾਰੇ ਦੀ ਚੁੱਪ' ਵਰਗੀ ਹੈ ਭਿੰਦਰ ਜਲਾਲਾਬਾਦੀ
ਸ਼ਿਵਚਰਨ ਜੱਗੀ ਕੁੱਸਾ
ਚਾਰੇ ਕੂਟਾਂ ਸੁੰਨੀਆਂ - ਸ਼ਿਵਚਰਨ ਜੱਗੀ ਕੁੱਸਾ
ਨਿਰਮਲ ਜੌੜਾ
ਸਰੀ ' ਕਹਾਣੀ-ਸੰਗ੍ਰਹਿ "ਬਣਵਾਸ ਬਾਕੀ ਹੈ" ਲੋਕ ਅਰਪਿਤ - ਗੁਰਵਿੰਦਰ ਸਿੰਘ ਧਾਲੀਵਾਲ
ਬਾਤਾਂ ਬੀਤੇ ਦੀਆਂ
ਲੇਖਕ: ਗਿਆਨੀ ਸੰਤੋਖ ਸਿੰਘ
ਪ੍ਰਕਾਸ਼ਕ: ਭਾਈ ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ
ਬੱਚਿਆਂ ਲਈ ਪੁਸਤਕਾਂ
ਜਨਮੇਜਾ ਜੌਹਲ
"ਬਣਵਾਸ ਬਾਕੀ ਹੈ" ਭਿੰਦਰ ਜਲਾਲਾਬਾਦੀ ਦੀ ਪਲੇਠੀ, ਅਨੂਠੀ ਅਤੇ ਅਲੌਕਿਕ ਪੇਸ਼ਕਾਰੀ
ਸ਼ਿਵਚਰਨ ਜੱਗੀ ਕੁੱਸਾ
ਇਕ ਪੁਸਤਕ, ਦੋ ਦ੍ਰਿਸ਼ਟੀਕੋਨ
ਡਾ. ਜਸਪਾਲ ਕੌਰ
ਡਾ. ਸੁਤਿੰਦਰ ਸਿੰਘ ਨੂਰ
ਰੂਹ ਲੈ ਗਿਆ ਦਿਲਾਂ ਦਾ ਜਾਨੀ
ਸ਼ਿਵਚਰਨ ਜੱਗੀ ਕੁੱਸਾ
“ਪੈਰਾਂ ਅੰਦਰ ਵੱਸਦੇ ਪਰਵਾਸ ਦਾ ਉਦਾਸੀ ਰੂਪ ਹੈ ਇਹ ਸਵੈਜੀਵਨੀ”
ਡਾ. ਗੁਰਨਾਇਬ ਸਿੰਘ
ਅਕਾਲ ਤਖ਼ਤ ਸਾਹਿਬ (ਫ਼ਲਸਫ਼ਾ ਅਤੇ ਰੋਲ)
ਡਾ: ਹਰਜਿੰਦਰ ਸਿੰਘ ਦਿਲਗੀਰ
ਰਵਿੰਦਰ ਰਵੀ ਦਾ ਕਾਵਿ-ਸੰਗ੍ਰਹਿ “ਸ਼ਬਦੋਂ ਪਾਰ”: ਮਹਾਂ ਕਵਿਤਾ ਦਾ ਜਨਮ
ਬ੍ਰਹਮਜਗਦੀਸ਼ ਸਿੰਘ
ਸ਼ਹੀਦ ਬੀਬੀ ਸੁੰਦਰੀ ਦੀ ਪੁਸਤਕ ਰੀਲੀਜ਼
ਜਨਮੇਜਾ ਜੌਹਲ ਦੀਆਂ ਚਾਰ ਬਾਲ ਕਿਤਾਬਾਂ ਜਾਰੀ ਰਵਿੰਦਰ ਰਵੀ ਦਾ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ”
ਨਿਰੰਜਨ ਬੋਹਾ
ਰਵਿੰਦਰ ਰਵੀ ਦਾ ਕਾਵਿ-ਸੰਗ੍ਰਹਿ “ਸ਼ਬਦੋਂ ਪਾਰ”: ਮਹਾਂ ਕਵਿਤਾ ਦਾ ਜਨਮ
ਬ੍ਰਹਮਜਗਦੀਸ਼ ਸਿੰਘ
“ਕਨੇਡੀਅਨ ਪੰਜਾਬੀ ਸਾਹਿਤ” - ਸੁਖਿੰਦਰ
ਪੂਰਨ ਸਿੰਘ ਪਾਂਧੀ
‘ਮਨ ਦੀ ਕਾਤਰ’ ਦੀ ਸ਼ਾਇਰੀ ਪੜ੍ਹਦਿਆਂ
ਡਾ. ਸ਼ਮਸ਼ੇਰ ਮੋਹੀ
ਸ਼ਿਵਚਰਨ ਜੱਗੀ ਕੁੱਸਾ ਦੇ 18ਵੇਂ ਨਾਵਲ 'ਸੱਜਰੀ ਪੈੜ ਦਾ ਰੇਤਾ' ਦੀ ਗੱਲ ਕਰਦਿਆਂ....!
ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)
‘ਕਨੇਡਾ ਦੇ ਗਦਰੀ ਯੋਧੇ’ - ਪੁਸਤਕ ਰਿਲੀਜ਼ ਸਮਾਗਮ
ਸੋਹਣ ਸਿੰਘ ਪੂੰਨੀ
ਹਾਜੀ ਲੋਕ ਮੱਕੇ ਵੱਲ ਜਾਂਦੇ...ਤੇ ਮੇਰਾ ਰਾਂਝਣ ਮਾਹੀ ਮੱਕਾ...ਨੀ ਮੈਂ ਕਮਲ਼ੀ ਆਂ
ਤਨਦੀਪ ਤਮੰਨਾਂ, ਕੈਨੇਡਾ (ਸੰਪਾਦਕਾ 'ਆਰਸੀ')
ਸੇਵਾ ਸਿਮਰਨ ਦੀ ਮੂਰਤਿ: ਸੰਤ ਬਾਬਾ ਨਿਧਾਨ ਸਿੰਘ ਸੰਪਾਦਕ – ਸ. ਪਰਮਜੀਤ ਸਿੰਘ ਸਰੋਆ
ਤੱਲ੍ਹਣ – ਕਾਂਡ ਤੋਂ ਬਾਅਦ
ਜਸਵਿੰਦਰ ਸਿੰਘ ਸਹੋਤਾ
ਜਦੋਂ ਇਕ ਦਰੱਖ਼ਤ ਨੇ ਦਿੱਲੀ ਹਿਲਾਈ ਲੇਖਕ
ਮਨੋਜ ਮਿੱਟਾ ਤੇ ਹਰਵਿੰਦਰ ਸਿੰਘ ਫੂਲਕਾ
ਕਿਹੜੀ ਰੁੱਤੇ ਆਏ ਨਾਵਲਕਾਰ
ਨਛੱਤਰ ਸਿੰਘ ਬਰਾੜ

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2016, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)