|
|
|
|
ਹਰੀ ਸਿੰਘ ਦੀ
ਜੀਵਨ ਸ਼ੈਲੀ ਉਸਦੀ ਸਵੈ ਜੀਵਨੀ ਵਾਲੀ ਪੁਸਤਕ “ਲੁਕਿੰਗ ਬੈਕ ਵਿਦ
ਡੀਲਾਈਟ” ਰਾਹੀਂ
ਡਾ.ਸਾਥੀ ਲੁਧਿਆਣਵੀ,ਲੰਦਨ
(27/03/2018) |
|
|
|
ਹਰੀ ਸਿੰਘ ਸਾਊਥਾਲ ਦਾ ਇਕ ਪ੍ਰਸਿੱਧ ਵਕੀਲ ਅਤੇ ਨੋਟਰੀ ਪਬਲਿਕ ਹੀ ਨਹੀਂ,
ਉਹ ਏਸ਼ੀਅਨ ਪਰ ਖਾਸ ਕਰਕੇ ਪੰਜਾਬੀ ਕਮਿਉਨਿਟੀ ਦਾ ਇਕ ਜਾਣਿਆ ਪਛਾਣਿਆ
ਹਸਤਾਖਰ ਵੀ ਹੈ। ਕਿਸੇ ਵੀ ਸਮਾਜਿਕ, ਸਾਹਿਤਕ ਅਤੇ ਭਲਾਈ ਵਾਲੇ ਇਕੱਠ ਵਿਚ
ਤੁਸੀਂ ਅਕਸਰ ਹੀ ਉਸ ਨੂੰ ਮੁਸਕਰਾਉਂਦਿਆਂ ਦੇਖ ਸਕਦੇ ਹੋ। ਉਹ ਦਿਲ ਖੋਲ੍ਹ
ਕੇ ਹਰੇਕ ਸੰਸਥਾ ਦੀ ਮਾਇਕ ਤੌਰ 'ਤੇ ਵੀ ਸੇਵਾ ਕਰਦਾ ਤੇ ਸਮਾਜਿਕ
ਗਤੀਵਿਧੀਆਂ ਵਿਚ ਵੀ ਵੱਧ ਚੜ੍ਹ ਕੇ ਹਿੱਸਾ ਲੈਂਦਾ। ਗੂੜ੍ਹੇ ਮਿੱਤਰਾਂ ਨੂੰ
ਜਦੋਂ ਉਹ ਮਿਲੇਗਾ ਤਾਂ ਜੱਫੀਆਂ ਪਾਕੇ ਤੇ ਖੁਲ੍ਹ ਕੇ ਹੱਸ ਕੇ ਮਿਲੇਗਾ।
ਮੈਂ ਇਸ ਵਧੀਆ ਮਿੱਤਰ ਨੁੰ ਕਈਆਂ ਸਾਲਾਂ ਤੋਂ ਨੇੜਿਉਂ ਵੇਖਦਾ ਆ
ਰਿਹਾ ਹਾਂ। ਉਹ ਪਾਰਦਰਸ਼ੀ, ਸਿੱਧੀ ਗੱਲ ਕਰਨ ਵਾਲਾ ਤੇ ਸਪਸ਼ਟ ਬੰਦਾ ਹੈ।
ਮੈਂ ਉਸ ਨੂੰ ਉਸ ਦੇ ਦਫਤਰ ਵਿਚ ਕੰਮ ਕਰਦਿਆਂ ਵੀ ਦੇਖਿਆ ਹੈ। ਆਮ ਆਦਮੀ
ਜਦੋਂ ਕਿਸੇ ਵਕੀਲ ਨੁੰ ਮਿਲਣ ਜਾਂਦਾ ਹੈ ਤਾਂ ਇਕ ਡਰ ਜਿਹਾ ਮਹਿਸੂਸ ਕਰਦਾ
ਹੈ ਕਿ ਪਤਾ ਨਹੀਂ ਇਹ ਏਡਾ ਅਥੌਰਟੀ ਵਾਲਾ ਬੰਦਾ ਕਿੰਝ ਪੇਸ਼ ਆਵੇਗਾ। ਪਰ
ਹਰੀ ਸਿੰਘ ਵਿਚ ਇਹ ਗੱਲ ਨਹੀਂ ਹੈ। ਮੈਂ ਉਸ ਨੁੰ ਆਪਣੀ ਡਿਊਟੀ
ਨਿਭਾਉਂਦਿਆਂ ਨੇੜਿਓਂ ਦੇਖਿਆ ਹੈ। ਉਸ ਦਾ ਦਫਤਰ ਸਾਊਥਾਲ ਦੇ ਬਰੌਡਵੇ ਦੇ
ਇਕ ਚਬਾਰੇ ਵਿਚ ਹੈ ਜਿਥੇ ਹਰ ਵੇਲੇ ਉਸ ਦੇ ਭਾਂਤ ਭਾਂਤ ਦੇ ਸੁਭਾਂ ਵਾਲੇ ਕਲਾਇੰਟਾਂ ਦਾ
ਮੇਲਾ ਲੱਗਿਆ ਰਹਿੰਦਾ ਹੈ। ਕੋਈ ਬੰਦਾ ਉਸ ਕੋਲੋਂ ਪੰਜਾਬ ਵਿਚਲੀ ਜ਼ਮੀਨ ਵੇਚਣ ਲਈ
ਕਿਸੇ ਨਿਕਟਵਰਤੀ ਦੇ ਨਾਮ 'ਤੇ ਪਾਵਰ ਔਫ ਅਟਾਰਨੀ ਬਣਾਉਣਾ ਚਾਹੁੰਦਾ ਹੈ।
ਕੋਈ ਅਖਾਉਤੀ ਸਟੂਡੈਂਟ, ਓਵਰਸਟੇਅ ਕੀਤਾ ਹੋਇਆ ਵਿਜ਼ਟਰ ਜਾਂ ਇੱਲੀਗਲ ਬੰਦਾ
ਉਸ ਕੋਲੋਂ ਇਥੇ ਪੱਕਿਆਂ ਰਹਿਣ ਦੀਆਂ ਜੁਗਤਾਂ ਪੁੱਛਣ ਆਉਂਦਾ ਹੈ। ਕੋਈ ਇਥੇ
ਵਾਲਾ ਬੰਦਾ ਇੰਡੀਆ ਦੇ ਵੀਜ਼ੇ ਲਈ ਆਉਂਦਾ ਹੈ। ਕੋਈ ਕਿਸੇ ਅਦਾਲਤੀ ਝਗੜੇ ਦੇ
ਨਿਪਟਾਰੇ ਲਈ ਸਲਾਹ ਮਸ਼ਵਰਾ ਕਰਨ ਆਉਂਦਾ ਹੈ।
ਮਧਰੇ ਜਿਹੇ ਕੱਦ
ਵਾਲਾ ਨਿਹਾਇਤ ਫੁਰਤੀਲਾ ਹਰੀ ਸਿੰਘ ਸਾਰਾ ਦਿਨ ਭੰਬੀਰੀ ਵਾਂਗੂੰ ਘੁੰਮਦਾ
ਰਹਿੰਦਾ ਹੈ। ਉਸ ਦੇ ਦਫਤਰ ਦੇ ਨਾਲ ਦੇ ਕਮਰੇ ਵਿਚ ਉਸ ਦੀ ਸੈਕਟਰੀ ਬੈਠਦੀ
ਹੈ। ਇਸ ਦੀ ਬਜਾਇ ਕਿ ਉਹ ਉਸ ਨਾਲ ਇੰਟਰਕੌਮ 'ਤੇ ਗੱਲ ਕਰੇ, ਉਹ ਆਪ ਹੀ ਉਸ
ਦੇ ਕਮਰੇ ਤੀਕ ਜਾਦਾਂ ਆਉਂਦਾ ਰਹਿੰਦਾ ਹੈ। ਉਸ ਦਾ ਪ੍ਰਿੰਟਰ ਅਤੇ ਫੋਟੋ
ਕੌਪੀਅਰ ਸੈਕਟਰੀ ਵਾਲੇ ਕਮਰੇ ਵਿਚ ਹੈ। ਇਸ ਲਈ ਉਹ ਕਿਸੇ ਨਾ ਕਿਸੇ ਕੰਮ ਲਈ
ਉਸ ਕਮਰੇ ਵੱਲ ਤੁਰਿਆ ਹੀ ਰਹਿੰਦਾ ਹੈ। ਅਗਰ ਉਸ ਦੇ ਆਈ ਫੋਨ ਵਿਚ ਸਟੈੱਪ
ਕਾਊਂਟਰ ਦਾ ਐਪ ਹੋਵੇ ਤਾਂ ਉਹ ਦਿਹਾੜੀ ਦੇ ਦਸ ਕੁ ਹਜ਼ਾਰ ਸਟੈੱਪ ਤਾਂ ਕਰ
ਹੀ ਲੈਂਦਾ ਹੋਵੇਗਾ। ਤੁਰਨ ਫਿਰਨ ਦੇ ਨਾਲ ਨਾਲ ਉਹ ਆਪਣੇ ਕਮਰੇ ਵਿਚ ਬੈਠੇ
ਕਲਾਇੰਟ ਦੀਆਂ ਗੱਲਾਂ ਅਤੇ ਸਵਾਲ ਵੀ ਸੁਣਦਾ ਰਹਿੰਦਾ ਹੈ ਤੇ ਨਾਲੋ ਨਾਲ
ਜਵਾਬ ਵੀ ਦਿੰਦਾ ਰਹਿੰਦਾ ਹੈ :
“ਨਹੀਂ ਕੁੜੀਏ, ਤੂੰ ਬੱਚਾ ਪੈਦਾ ਕਰਨ
ਦੇ ਬਾਵਜੂਦ ਵੀ ਇਥੇ ਪੱਕੀ ਨਹੀਂ ਹੋ ਸਕਦੀ। ਵਿਆਹ ਕਰਾ ਉਸ ਬੰਦੇ ਨਾਲ।
ਫਿਰ ਵਾਪਸ ਜਾ ਕੇ ਮੁੜ ਕੇ ਆ। ਏਦਾਂ ਤਾਂ ਹਰੇਕ ਹੀ ਇਹ ਰਸਤਾ ਫੜ ਲਵੇ।”
“ਨਹੀਂ ਬਾਬਾ ਜੀ, ਮੇਰੀ ਸਲਾਹ ਹੈ ਕਿ ਆਪਣੇ ਜੀਂਦੇ ਜੀਅ ਤੁਸੀਂ ਘਰ ਆਪਣੇ
ਮੁੰਡੇ ਦੇ ਨਾਮ ਨਾ ਕਰਾਇਓ। ਬੇਘਰੇ ਹੋ ਜਾਵੋਗੇ। ਰੁਲ ਜਾਵੋਗੇ ਕੱਖਾਂ
ਵਾਂਗੂੰ। ਨਜ਼ਰਾਂ ਫਿਰਦਿਆਂ ਦੇਰ ਨਹੀਂ ਲੱਗਦੀ। ਆਪਣੇ ਵੀ ਬੇਗਾਨੇ ਹੋ
ਜਾਂਦੇ ਆ।”
“ਹਾਂ ਬਾਊ ਜੀ, ਇਸ ਜੌਬ ਦੇ 250 ਪੌਂਡ ਲੱਗਣੇ ਹਨ। ਨਹੀਂ
ਜੀ ਅਸੀਂ ਡਿਸਕਾਊਂਟ ਨਹੀਂ ਦਿੰਦੇ। ਇਹ ਆਲੂ ਗੰਢਿਆਂ ਅਤੇ ਕੱਪੜਿਆਂ ਦੀ
ਸ਼ੌਪ ਨਹੀਂ ਹੈ।”
“ਬੀਬੀ ਜੀ, ਤੁਹਾਨੂੰ ਪਿਛਲੇ ਹਫਤੇ ਮੈਂ ਦੱਸਿਆ ਸੀ
ਕਿ ਹੋਮ ਆਫਿਸ ਏਡੀ ਛੇਤੀ ਕੇਸਾਂ ਦੇ ਜਵਾਬ ਨਹੀਂ ਦਿੰਦਾ। ਪਲੀਜ਼ ਵੇਟ।”
“ਓ ਭਾਈ, ਤੂੰ ਇਥੇ ਦਸ ਸਾਲ ਦਾ ਇੱਲੀਗਲ ਰਹਿ ਰਿਹਾ ਹੈਂ। ਐਨੀ ਦੇਰ ਤੋਂ
ਤੂੰ ਕਿਉਂ ਨਾ ਅਸਾਇਲਮ ਲਈ ਅਪਲਾਈ ਕੀਤਾ? ਇਹ ਇਕਦਮ ਹੀ ਕਰਨਾ ਹੁੰਦਾ ਹੈ।
ਪੇਪਰ ਦੇ ਜਾਵੋ। ਦੇਖਦਾ ਹਾਂ ਕੀ ਹੋ ਸਕਦੈ।”
“ਨਹੀਂ ਜੀ, ਅਸੀਂ ਵੀ ਏ
ਟੀ ਜ਼ਰੂਰ ਚਾਰਜ ਕਰਨੀ ਹੈ। ਪੈਸਿਆਂ ਦੀ ਰਸੀਦ ਦਿੱਤੀ ਜਾਵੇਗੀ। ਨੋ ਹੈਂਕੀ
ਪੈਂਕੀ। ਨੋ ਹੇਰਾਫੇਰੀ। ਇਹ ਵਕੀਲਾਂ ਦਾ ਦਫਤਰ ਹੈ। ਐਰੇ ਗੈਰੇ ਬਿਜ਼ਨੈਸ
ਦਾ ਦਫਤਰ ਨਹੀਂ ਹੈ। ਜੇ ਵਕੀਲ ਹੀ ਕਨੂੰਨ ਦੀਆਂ ਧਜੀਆਂ ਉੜਾਈ ਜਾਣ ਤਦ ਤਾਂ
ਹਨ੍ਹੇਰ ਹੀ ਆ ਜਾਊ ਇਥੇ। ਇੰਡੀਆ ਜਾਓ ਜੇਕਰ ਵੀ ਏ ਟੀ ਤੇ ਟੈਕਸ ਬਚਾਉਣਾ
ਹੈ ਤਾਂ।”
ਹਰੀ ਸਿੰਘ ਨੂੰ ਮਿਲਣ ਜਾਵੋ ਤਾਂ ਉਹ ਮਸਰੂਫੀਅਤ ਦੇ ਬਾਵਜੂਦ
ਵੀ ਤੁਹਾਨੂੰ ਇੰਝ ਮਿਲੇਗਾ ਜਿਵੇਂ ਬਿਲਕੁਲ ਹੀ ਵਿਹਲਾ ਹੋਵੇ। ਉਹ
ਮਲਟੀ–ਟਾਸਕਿੰਗ ਦਾ ਐਕਸਪਰਟ ਹੈ। ਜਦੋਂ ਜਾਓ ਤਾਂ ਇਕਦਮ ਚਾਹ ਮੰਗਵਾਵੇਗਾ।
ਲੰਚ ਦਾ ਵੇਲਾ ਹੋਵੇ ਤਾਂ ਕਹੇਗਾ, “ਬਹਿ ਜਾਓ। ਸਾਡੇ ਵੀ ਕਦੇ ਸਾਥੀ ਬਣ
ਜਾਇਆ ਕਰੋ। ਹੇਠਾਂ ਜਾ ਕੇ ਰੋਟੀ ਖਾਂਦੇ ਹਾਂ। ਤੁਹਾਡੇ ਬਹਾਨੇ ਮੈਂ ਵੀ ਖਾ
ਲਊਂ ਵਰਨਾ ਏਦਾਂ ਹੀ ਭੁੱਖਣਭਾਣਾ ਕੰਮ ਕਰਦਾ ਰਹੂੰ। ਅੱਗੇ ਵੇਟ ਹੈ ਨੀ। ਹੋਰ ਵੀ ਥੱਲੇ ਚਲਾ ਜਾਊ।” ਉਹ ਗੱਲਾਂ ਕਰਦਾ ਹੋਇਆ ਹੱਸੀ ਵੀ ਜਾਵੇਗਾ। ਉਹ
ਏਨੀਆਂ ਗੱਲਾਂ ਕਰਦਾ ਹੈ ਕਿ ਕੌਮਾ ਤਾਂ ਭਾਵੇਂ ਲੱਗ ਜਾਵੇ ਪਰ ਫੁੱਲ ਸਟੌਪ
ਨਹੀਂ ਲੱਗਦਾ। ਉਸ ਦਾ ਹੱਸਦਾ ਚਿਹਰਾ ਤੁਹਾਨੂੰ ਚੜ੍ਹਦੀਆਂ ਕਲਾਂ ਵੱਲ ਲੈ
ਜਾਂਦਾ ਹੈ।
ਉਸ ਨੂੰ ਦੁਨੀਆ ਜਹਾਨ ਦਾ ਪਤਾ ਹੈ। ਪੌਲੇਟਿਕਸ ਤੋਂ ਲੈ ਕੇ
ਸਮਾਜਿਕ ਵਰਤਾਰਿਆਂ ਤੀਕ। ਸ਼ਹਿਰ ਦਾ ਕਿਹੜਾ ਬੰਦਾ ਕੀ ਕਰਦਾ ਹੈ ਤੇ ਉਸ ਦੀ
ਕੀ ਨੇਚਰ ਹੈ, ਉਸ ਨੂੰ ਸਭ ਪਤਾ ਹੈ। ਉਹ ਨਿਹਾਇਤ ਦਿਲਚਸਪ ਆਦਮੀ ਹੈ। ਜਦੋਂ
ਚਾਰ ਪੰਜ ਸਾਲ ਪਹਿਲਾਂ ਉਸ ਨੇ ਮੈਨੂੰ ਦੱਸਿਆ ਕਿ ਉਹ ਆਪਣੀ ਸਵੈ–ਜੀਵਨੀ
ਲਿਖਣ ਜਾ ਰਿਹਾ ਹੈ ਤਾਂ ਮੈਨੂੰ ਉਸ ਦੀ ਇਹ ਗੱਲ ਬਹੁਤ ਚੰਗੀ ਲੱਗੀ। ਅਖੀਰ
ਜਦੋਂ ਜਨਵਰੀ 2018 ਵਿਚ ਮੈਨੂੰ ਉਸ ਦੀ ਕਿਤਾਬ “ਲੁਕਿੰਗ ਬੈਕ ਵਿਦ
ਡੀਲਾਈਟ” ਡਾਕ ਰਾਹੀਂ ਪ੍ਰਾਪਤ ਹੋਈ ਤਾਂ ਮੇਰਾ ਮਨ ਉਸ ਦੀ ਟਾਈਟਲ ਵਾਲੀ
ਤਸਵੀਰ ਵੇਖ ਕੇ ਖਿੜ ਉਠਿਆ। ਏਨੀ ਮਸਰੂਫ ਜ਼ਿੰਦਗੀ 'ਚੋਂ 320 ਸਫਿਆਂ ਦੀ
ਕਿਤਾਬ ਲਿਖ ਲੈਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਮੈਂ ਦੋ ਤਿੰਨ ਦਿਨਾਂ
ਵਿਚ ਇਹ ਪੜ੍ਹ ਲਈ। ਮੇਰੇ ਕੋਲ ਪੜ੍ਹਨ ਲਈ ਏਨਾ ਕੁਝ ਹੁੰਦਾ ਹੈ ਕਿ ਆਮ ਤੌਰ
'ਤੇ ਕਿਸੇ ਕਿਤਾਬ ਦੇ 20–30 ਸਫੇ ਪੜ੍ਹ ਕੇ ਹੀ ਪਾਸੇ ਰੱਖਣ ਲਈ ਤਿਆਰ ਹੋ
ਜਾਂਦਾ ਹਾਂ। ਅਗਰ ਕਿਸੇ ਲੇਖਕ ਨੇ ਏਨੇ ਸਫਿਆਂ ਵਿਚ ਵੀ ਪਾਠਕ ਨੂੰ ਨਹੀਂ
ਕੀਲਿਆ ਤਾਂ ਸਮਝੋ ਕਿ ਉਹ ਮਿਕਨਾਤੀਸੀ ਕਲਮ ਦਾ ਮਾਲਕ ਨਹੀਂ ਹੈ। ਇਹ ਮੇਰੀ
ਧਾਰਨਾ ਹੈ। ਉਹੀ ਲਿਖ਼ਤ ਚੰਗੀ ਹੁੰਦੀ ਹੈ ਜਿਹੜੀ ਪਾਠਕ ਨੂੰ ਸੱਪ ਵਾਂਗ
ਕੀਲ ਲਵੇ।
ਹਰੀ ਸਿੰਘ ਦੀ ਪੁਸਤਕ “ਲੁਕਿੰਗ ਬੈਕ ਵਿਦ ਡੀਲਾਈਟ” ਦੇਖਣ
ਨੂੰ ਵੀ ਸੋਹਣੀ ਹੈ ਤੇ ਪੜ੍ਹਨ ਨੂੰ ਵੀ ਦਿਲਚਸਪ ਹੈ। ਇਸ ਵਿਚ ਤਕਰੀਬਨ
ਬਹੁਤ ਸਾਰੇ ਵਿਸ਼ਿਆਂ ਬਾਰੇ ਬਹੁਤ ਹੀ ਵਧੀਆ ਤੇ ਡੂੰਘੀ ਜਾਣਕਾਰੀ ਹੈ।
ਭਾਵੇਂ ਬਹੁਤ ਸਾਰੀਆਂ ਗੱਲਾਂ ਦਾ ਸਾਨੂੰ ਪਤਾ ਵੀ ਹੋਵੇ ਪਰ ਜਦੋਂ ਤੁਸੀਂ
ਕਿਸੇ ਕਿਤਾਬ ਵਿਚ ਉਸ ਦਾ ਵਿਸਤੀਰਤ ਜ਼ਿਕਰ ਦੇਖਦੇ ਹੋ ਤਾਂ ਨਾ ਸਿਰਫ
ਤੁਹਾਡੀ ਯਾਦਾਸ਼ਤ ਹੀ ਤਾਜ਼ਾ ਹੋ ਜਾਂਦੀ ਹੈ ਸਗੋਂ ਤੁਹਾਡੇ ਗਿਆਨ ਵਿਚ ਹੋਰ
ਵੀ ਵਾਧਾ ਹੋ ਜਾਂਦਾ ਹੈ। ਹਰੀ ਸਿੰਘ ਨੇ ਵੱਖ ਵੱਖ ਖੇਤਰਾਂ ਦੇ ਅਧਿਐਨ
ਕਰਕੇ ਇਸ ਪੁਸਤਕ ਵਿਚ ਲਿਖ ਦਿੱਤੇ ਹਨ। ਮਸਲਨ ਲੰਡਨ ਬਾਰੇ, ਯੂਰਪੀਨ
ਯੂਨੀਅਨ ਬਾਰੇ, ਬਰੈਗਜ਼ਿਟ ਬਾਰੇ, ਇੰਗਲੈਂਡ ਦੇ ਇਤਿਹਾਸ ਬਾਰੇ ਅਤੇ ਇਸ ਦੇ
ਹੈਰੀਟੇਜ ਭਾਵ ਵਿਰਸੇ ਬਾਰੇ, ਇਥੋਂ ਦੇ ਮੈਨਰਜ਼ ਅਤੇ ਐਟੀਕੇਟਸ ਬਾਰੇ,
ਅੰਗਰੇਜ਼ੀ ਭਾਸ਼ਾ ਦੀ ਪ੍ਰਫੁੱਲਤਾ ਬਾਰੇ, ਇਸ ਦੇਸ ਦੇ ਭਾਰਤ ਨਾਲ ਰਿਸ਼ਤੇ
ਬਾਰੇ, ਇਥੋਂ ਦੇ ਬੁੱਤਾਂ, ਸੜਕਾਂ ਅਤੇ ਇਮਾਰਤਾਂ ਬਾਰੇ, ਮੈਗਨਾ ਕਾਰਟਾ
ਅਤੇ ਹਿਊਮਨ ਰਾਈਟਸ ਐਕਟ ਬਾਰੇ, ਵੱਧ ਰਹੀ ਆਬਾਦੀ ਬਾਰੇ, ਅੰਡਰਗਰਾਊਂਡ
ਟਰੇਨਾਂ ਬਾਰੇ, ਵੱਧ ਰਹੀ ਸੱਜੇ ਪੱਖੀ ਵਿਚਾਰਧਾਰਾ ਬਾਰੇ, ਇੰਡੀਆ ਹਾਊਸ
ਬਾਰੇ, ਸਾਊਥਾਲ ਬਾਰੇ ਅਤੇ ਹੋਰ ਕਿੰਨਾ ਹੀ ਕੁਝ ਇਸ ਪੁਸਤਕ ਵਿਚ ਸ਼ਾਮਿਲ
ਕੀਤਾ ਗਿਆ ਹੈ। ਮੈਨੂੰ ਤਾਂ ਇਹ ਪੁਸਤਕ ਗਿਆਨ ਦਾ ਭੰਡਾਰਾ ਹੀ ਜਾਪਦੀ ਹੈ।
ਹਰੀ ਸਿੰਘ ਨੇ ਆਪਣੀ ਇੰਗਲੈਂਡ ਵਿਚ ਵਸਣ ਵੇਲੇ ਦੀ ਮਾਨਸਕ ਦੁਵਿਧਾ ਅਤੇ
ਆਪਣੇ ਪਿਆਰਿਆਂ ਤੋਂ ਵਿਛੜਨ ਦੀ ਕਥਾ ਵੀ ਲਿਖੀ ਹੈ। ਉਸ ਨੇ ਲਿਖਿ਼ਆ ਕਿ
ਕਿੰਝ ਜਦੋਂ ਉਹ ਇੰਦਰਾ ਗਾਂਧੀ ਏਅਰਪੋਰਟ ਨੂੰ ਪਿਛਾਂਹ ਛੱਡ ਆਇਆ ਤਾਂ ਹਵਾਈ
ਜਹਾਜ਼ ਵਿਚ ਬੈਠਾ ਹੋਇਆ ਰੋ ਰਿਹਾ ਸੀ। ਉਹ ਆਪਣੀ ਮਾਂ ਨੂੰ, ਭੈਣ ਨੂੰ,
ਭਰਾ ਨੂੰ ਤੇ ਰਿਸ਼ਤੇਦਾਰਾਂ ਨੂੰ ਅਤੇ ਮਿੱਤਰਾਂ ਨੂੰ ਇਕਦਮ ਹੀ ਮਿੱਸ ਕਰਨ
ਲੱਗ ਪਿਆ ਸੀ। ਇੱਦਾਂ ਦੀਆਂ ਗੱਲਾਂ ਲਿਖ ਕੇ ਦਰਅਸਲ ਉਹ ਸਾਰੇ ਪਰਵਾਸੀਆਂ
ਦੇ ਮਨਾਂ ਦੀ ਤਰਜਮਾਨੀ ਕਰ ਰਿਹਾ ਲਗਦਾ ਹੈ ਕਿਉਂਕਿ ਅਸੀਂ ਸਾਰੇ ਹੀ ਇਸ
ਦੌਰ ਵਿਚੀਂ ਗ਼ਜ਼ਰੇ ਹਾਂ। ਪਰ ਹਰੀ ਸਿੰਘ ਵਿਚ ਸਫਲ ਹੋਣ ਦੀ ਦ੍ਰਿੜ੍ਹਤਾ
ਸੀ। ਇਸੇ ਲਈ ਹੁਣ ਉਹ ਆਪਣੇ ਨਾਮ ਨਾਲ ਐਮ ਏ (ਵੈਸਟਮਿਨਸਟਰ), ਬੀ ਏ ਐਲ ਐਲ
ਬੀ (ਦਿੱਲੀ), ਐਲ ਐਲ ਐਮ (ਲੰਡਨ), ਪੋਸਟਗਰੈਜੂਏਟ ਡਿਪਲੋਮਾ ਇਨ ਲੀਗਲ
ਪਰੈਕਟਸ ਅਤੇ ਪੋਸਟ ਗਰੈਏਟ ਡਿਪਲੋਮਾ ਇਨ ਨੋਟਰਲ ਪਰੈਕਸ ਵਰਗੇ ਸ਼ਬਦ
ਲਿਖ਼ਦਾ ਹੈ। ਉਸ ਨੇ ਬਹੁਤ ਸਾਰੇ ਉੱਚ ਦੁਮਾਲੜੇ ਲੋਕਾਂ ਨੂੰ ਏਨਾ ਪ੍ਰਭਾਵਤ
ਕੀਤਾ ਹੈ ਕਿ ਇਸ ਪੁਸਤਕ ਲਈ ਇਨ੍ਹਾਂ ਲੋਕਾਂ ਨੇ ਵਧੀਆ ਰੈਫਰੈਂਸ ਲੈਟਰ
ਲਿਖੇ ਹਨ ਜਿਹੜੇ ਹਰੀ ਸਿੰਘ ਨੇ ਇਸ ਕਿਤਾਬ ਭਾਵ “ਲੁਕਿੰਗ ਬੈਕ ਵਿਦ
ਡੀਲਾਈਟ” ਵਿਚ ਛਾਪੇ ਹਨ। ਇਸ ਪੁਸਤਕ ਦੀ ਭੂਮਿਕਾ ਇੰਗਲੈਂਡ ਦੀ ਲੇਬਰ
ਪਾਰਟੀ ਦੇ ਸ਼ੈਡੋ ਚਾਂਸਲਰ ਅਤੇ ਹੇਜ਼ ਅਤੇ ਹਰਲਿੰਗਟਨ ਦੇ ਐਮ ਪੀ ਜੌਨ
ਮੈਕਡੌਨਲ ਨੇ ਲਿਖੀ ਹੈ। “ਲੁਕਿੰਗ ਬੈਕ ਵਿਦ ਡੀਲਾਈਟ” ਨੂੰ ਪੜ੍ਹਦਿਆਂ
ਤੁਸੀਂ ਬੋਰ ਨਹੀਂ ਹੁੰਦੇ। ਜਿਥੇ ਅਗਰ ਇਕ ਚੈਪਟਰ ਡੂੰਘੀ ਜਾਣਕਾਰੀ ਨਾਲ
ਲਬਰੇਜ਼ ਹੁੰਦਾ ਹੈ ਤਾਂ ਦੂਜੇ ਵਿਚ ਹਰੀ ਸਿੰਘ ਆਪਣੀ ਮਾਂ ਬਾਰੇ, ਆਪਣੇ
ਬੱਚਿਆਂ ਬਾਰੇ ਤੇ ਆਪਣੇ ਭੈਣ–ਭਰਾਵਾਂ ਬਾਰੇ ਲਿਖਦਾ ਹੈ ਕਿ ਕਿੰਝ ਉਨ੍ਹਾਂ
ਦੀ ਮਾਂ ਨੇ ਪਤੀ ਦੇ ਗੁਜ਼ਰਨ ਤੋਂ ਬਾਅਦ ਆਪਣੇ ਛੋਟੇ ਛੋਟੇ ਬੱਚਿਆਂ ਨੂੰ
ਪਾਲਿਆ ਪੋਸਿਆ ਅਤੇ ਪੜ੍ਹਾਇਆ ਸੀ। ਕਿੰਝ ਹਰੀ ਸਿੰਘ ਮਾਂ ਨੂੰ ਗਵਾ ਕੇ
ਰੋਇਆ ਤੇ ਤੜਫਿਆ ਸੀ। ਕਿੰਝ ਉਸ ਨੇ ਇਸ ਗੱਲ ਦਾ ਦੁੱਖ ਮਨਾਇਆ ਸੀ ਕਿ ਓਦੋਂ
ਉਸ ਦੀ ਮਾਂ ਜਿਉਂਦੀ ਨਹੀਂ ਸੀ ਜਦੋਂ ਉਹ ਪੂਰੀ ਤਰ੍ਹਾਂ ਕੁਆਲੀਫਾਈਡ ਹੋ ਕੇ
ਪੂਰਾ ਸੋਲਿਸਟਰ ਅਤੇ ਨੋਟਰੀ ਬਣਿਆ ਸੀ। ਹਰੀ ਸਿੰਘ ਹੁਣ ਆਪਣੇ ਬੱਚਿਆਂ ਵਿਚ
ਤਾਲੀਮ ਦੇ ਉਹ ਗੁਣ ਭਰਨਾ ਚਾਹੁੰਦਾ ਹੈ ਜਿਸ ਨੂੰ ਪ੍ਰਾਪਤ ਕਰਨ ਲਈ ਉਸ ਨੇ
ਖੁਦ ਏਨੇ ਦੁੱਖ ਝੱਲੇ ਸਨ। ਉਸ ਦੀਆਂ ਦੋ ਧੀਆਂ ਵਕੀਲ ਬਣ ਗਈਆਂ ਹਨ। ਉਹ
ਆਪਣੀ ਬੀਵੀ ਦੇਵਿੰਦਰ ਕੌਰ ਦੀਆਂ ਕੁਰਬਾਨੀਆਂ ਦਾ ਵੀ ਇਹਤਰਾਮ ਕਰਦਾ ਹੈ।
ਆਪਣੇ ਬੇਟੇ ਅੰਮ੍ਰਤ ਲਈ ਉਹ ਚੰਗਾ ਸ਼ਹਿਰੀ ਬਣਨ ਜਾਣ ਦੀ ਕਾਮਨਾ ਕਰਦਾ ਹੈ।
ਹਰੀ ਸਿੰਘ ਸਾਊਥਾਲ ਦੀ ਸਿਆਸਤ ਅਤੇ ਸਮਾਜੀ ਜ਼ਿੰਦਗੀ ਦਾ ਇਕ ਵਿਸ਼ੇਸ਼ ਹਿੱਸਾ
ਹੈ। ਉਸ ਨੂੰ ਅਨੇਕਾਂ ਮਾਣ ਸਨਮਾਨ ਮਿਲੇ ਹਨ। ਉਸ ਦਾ ਜ਼ਿਕਰੇ–ਖੈਰ ਸ਼ਹਿਰ
ਦੀਆਂ ਪ੍ਰਸਿੱਧ ਸ਼ਖਸੀਅਤਾਂ ਅਕਸਰ ਹੀ ਕਰਦੀਆਂ ਹਨ। ਸਾਊਥਾਲ ਬਾਰੇ ਲਿਖਦਿਆਂ
ਉਹ ਇਸ ਦੇ ਇਤਿਹਾਸ ਵੱਲ ਜਾਂਦਾ ਹੈ। ਮੈਂ ਖੁਦ 1962 ਵਿਚ ਇਸ ਦੇਸ਼ ਵਿਚ
ਆਇਆ ਸਾਂ। ਸਾਊਥਾਲ ਨੂੰ ਮੈਂ ਨੇੜਿਉਂ ਤੱਕਿਆ ਸੀ। ਜਿਨ੍ਹਾਂ ਉਤਰਾਵਾਂ
ਚੜ੍ਹਾਵਾਂ ਦੀ ਗੱਲ ਹਰੀ ਸਿੰਘ ਕਰਦਾ ਹੈ, ਉਹ ਮੈਂ ਵੀ ਵੇਖੇ ਹਨ ਭਾਵੇਂ ਕਿ
ਉਹ ਮੈਥੋਂ ਕਈ ਵਰ੍ਹੇ ਬਾਆਦ ਵਿਚ ਆਇਆ ਸੀ । ਨਸਲਵਾਦੀਆਂ ਵਲੋਂ ਸਾਡੇ
ਲੋਕਾਂ ਨੂੰ ਤਹਿਸ਼ ਨਹਿਸ਼ ਕਰਨ ਵਾਲੀਆਂ ਕਈ ਮੁਹਿੰਮਾਂ ਚੱਲੀਆਂ ਪਰ ਸਾਡੇ
ਲੋਕਾਂ ਨੇ ਇਨ੍ਹਾਂ ਫਾਸਿ਼ਸਟਾਂ ਅਤੇ ਨਾਜ਼ੀ ਕਿਸਮ ਦੇ ਲੋਕਾਂ ਨੂੰ ਭਾਂਜ
ਦੇ ਦਿੱਤੀ। ਨਸਲਵਾਦ ਵਿਰੁੱਧ ਇਕੱਲੇ ਰੰਗਦਾਰ ਲੋਕ ਹੀ ਨਹੀਂ ਸਨ ਖੜ੍ਹੇ
ਹੋਏ, ਬਲੇਅਰ ਪੀਚ ਵਰਗੇ ਗੋਰੇ ਨੇ ਵੀ ਆਪਣੀ ਜਾਨ ਦੀ ਆਹੂਤੀ ਦਿੱਤੀ ਸੀ।
ਉਨ੍ਹੀਂ ਦਿਨੀਂ ਮੇਰੇ ਕੋਲ ਨੌਰਵੁੱਡ ਗਰੀਨ ਵਿਚ ਸਬ ਪੋਸਟ ਆਫਿਸ ਅਤੇ
ਕੈਮਿਸਟ ਦਾ ਬਿਜ਼ਨਸ ਹੋਇਆ ਕਰਦਾ ਸੀ। ਮੈਂ ਇਨ੍ਹਾਂ ਮੁਜ਼ਾਹਰਿਆਂ ਵਿਚ ਸ਼ਾਮਿਲ
ਵੀ ਸਾਂ। ਇਹੋ ਜਿਹੇ ਰੋਹ ਭਰੇ ਮੁਜ਼ਾਹਰਿਆਂ ਵਿਚੋਂ ਹਰ ਇਕ ਨੂੰ ਇਹ
ਪ੍ਰੇਰਨਾ ਮਿਲਦੀ ਸੀ ਕਿ ਗੁਰੂ ਨਾਨਕ ਦੇਵ, ਕਾਰਲ ਮਾਰਕਸ ਅਤੇ ਲੈਨਿਨ ਵਾਂਗ
ਕਾਮਿਆਂ ਦੇ ਹੱਕਾਂ ਲਈ ਘੋਲ ਬਹੁਤ ਜ਼ਰੂਰੀ ਹੈ। ਇੰਡੀਅਨ ਵਰਕਰਜ਼ ਐਸੋਸੀਏਸ਼ਨ
ਦਾ ਵੀ ਸਾਊਥਾਲ ਦੀ ਪੁਲੀਟੀਕਲ ਅਵੇਕਨਿੰਗ ਵਿਚ ਵਿਸ਼ੇਸ਼ ਹੱਥ ਸੀ।
ਹਰੀ
ਸਿੰਘ ਹੋਰ ਤੇ ਹੋਰ ਬੁਲੰਦੀਆਂ ਛੂਹਣ ਦਾ ਇੱਛੁਕ ਹੈ। ਉਹ ਐਲਫਰੈਡ ਟੈਨੀਸਨ
ਨੂੰ ਕੋਟ ਕਰਕੇ ਕਹਿੰਦਾ ਹੈ, “ਲੋਕੀਂ ਆਂਦੇ ਰਹਿਣਗੇ ਤੇ ਜਾਂਦੇ ਰਹਿਣਗੇ
ਪਰ ਮੈਂ ਹਰ ਸਮੇਂ ਅੱਗੇ ਹੀ ਅੱਗੇ ਵੱਧਦਾ ਜਾਵਾਂਗਾ।”
ਹਰੀ ਸਿੰਘ ਜਿਸ
ਨੂੰ ਵੀ ਮਿਲਦਾ ਹੈ ਉਸ ਉਤੇ ਇਕ ਵਧੀਆ ਪ੍ਰਭਾਵ ਛੱਡ ਦਿੰਦਾ ਹੈ। ਉਸ ਦੀ
ਪੌਜ਼ੇਟਿਵ ਸੋਚ ਤੇ ਪੌਜ਼ੇਟਿਵ ਗੱਲਬਾਤ, ਹੱਸਦਾ ਚਿਹਰਾ ਤੇ ਮਹਿਫਲਾਂ ਵਿਚ
ਜਾਂ ਯਾਰਾਂ ਮਿੱਤਰਾਂ ਦੀ ਢਾਣੀ ਵਿਚ ਬੈਠ ਕੇ ਲਤੀਫੇ ਸੁਨਾਉਣ ਦੀ ਜੁਗਤ ਹਰ
ਇਕ ਦੇ ਮਨ ਵਿਚ ਉਸ ਨੂੰ ਦੁਬਾਰਾ ਮਿਲਣ ਦੀ ਤਲਬ ਪੈਦਾ ਕਰਦੀ ਹੈ। ਜੇਕਰ
ਤੁਸੀਂ ਉਦਾਸ ਮਨ ਹੋਵੋ ਤਾਂ ਕਿਸੇ ਬਹਾਨੇ ਹਰੀ ਸਿੰਘ ਕੋਲ ਚਲੇ ਜਾਵੋ। ਉਹ
ਤੁਹਾਨੂੰ ਖੁਸ਼ ਕਰਕੇ ਘਰ ਭੇਜੇਗਾ। ਹਰੀ ਸਿੰਘ ਆਪਣੇ ਜੀਵਨ ਵਿਚ ਚੰਗੇ ਮਾੜੇ
ਬਹੁਤ ਲੋਕਾਂ ਨੂੰ ਮਿਲਿਆ ਹੈ। ਉਹ ਭਾਵੇਂ ਸਥਾਪਤ ਲੇਖਕ ਨਹੀਂ ਪਰ ਉਸ ਵਿਚ
ਲਿਖਣ ਦਾ ਪੈਸ਼ਨ ਹੈ। ਇਸੇ ਲਈ ਇਸ ਪੁਸਤਕ ਵਿਚ ਕਿਤੇ ਕਿਤੇ ਉਹ ਬਹੁਤੇ ਹੀ
ਵਿਸਥਾਰ ਵਿਚ ਚਲਾ ਜਾਂਦਾ ਹੈ। ਕਿਤੇ ਕਿਤੇ ਦੁਹਰਾਅ ਵੀ ਹੈ। ਕਈ ਤਸਵੀਰਾਂ
ਵੀ ਇਕੋ ਫੰਕਸ਼ਨ ਜਾਂ ਕਿਸੇ ਇਕ ਵਿਅਕਤੀ ਦੀਆਂ ਕਈ ਕਈ ਵੇਰ ਪਾ ਦਿੱਤੀਆਂ
ਹਨ। ਆਪਣੇ ਭਰਾਵਾਂ, ਭੈਣਾ, ਬੱਚਿਆਂ ਨਾਲ ਮਾਸਟਰ, ਮਿਸ, ਮਿਸਟਰ, ਮਿਸਿਜ਼
ਲਾਉਣ ਦੀ ਵੀ ਲੋੜ ਨਹੀਂ ਹੁੰਦੀ। ਪਰ ਹਰੀ ਸਿੰਘ ਦਾ ਇਹ ਆਖਰ ਤਾਂ ਇਕ
ਜ਼ਾਤੀ ਦਸਤਾਵੇਜ਼ ਹੈ। ਏਨੀ ਕੁ ਖ਼ੁੱਲ੍ਹ ਤਾਂ ਉਸ ਨੇ ਲੈਣੀ ਹੀ ਸੀ। ਉਹ ਜੋ
ਚਾਹੁੰਦਾ ਸੀ। ਉਸ ਨੇ ਉਹ ਕਰ ਲਿਆ।
ਹਰੀ ਸਿੰਘ ਨੇ ਕਈ ਅਜਿਹੇ ਲੋਕਾਂ
ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਬਾਰੇ ਆਮ ਲੋਕਾਂ ਨੂੰ ਪਤਾ ਹੀ ਨਹੀਂ ਸੀ।
ਮਸਲਨ ਮੌਰੀਨ ਟਰੈਵਿਸ ਜਿਹੜੀ ਕਿ ਇੰਡੀਆ ਹਾਊਸ ਲਾਇਬਰੇਰੀ ਵਿਚ ਕਈ ਦਹਾਕੇ
ਲਾਇਬਰੇਰੀਅਨ ਰਹੀ ਤੇ ਜਿਸ ਨੂੰ ਭਾਰਤ ਬਾਰੇ ਬੇਥਾਹ ਜਾਣਕਾਰੀ ਸੀ। ਹਰੀ
ਸਿੰਘ ਨੇ ਜਦੋਂ ਦੱਸਿਆ ਕਿ ਉਹ ਕਦੇ ਭਾਰਤ ਹੀ ਨਹੀਂ ਸੀ ਗਈ ਤੇ ਉਸ ਦੇ ਕੰਮ
ਦਾ ਕਿਸੇ ਨੇ ਇਹਤਰਾਮ ਹੀ ਨਹੀਂ ਸੀ ਕੀਤਾ ਤਾਂ ਮਨ ਬਹੁਤ ਉਦਾਸ ਹੋਇਆ।
ਸਾਡੇ ਇਤਿਹਾਸ ਦੇ ਕਈ ਅਜਿਹੇ ਪਾਤਰ ਹਨ ਜਿਨ੍ਹਾਂ ਬਾਰੇ ਬੜੇ ਘੱਟ ਲੋਕਾਂ
ਨੂੰ ਪਤਾ ਹੁੰਦਾ ਹੈ। ਮਸਲਨ ਕ੍ਰਿਸ਼ਨਾ ਮੈਨਨ ਦੀ ਲੰਡਨ ਵਿਚਲੀ ਜ਼ਿੰਦਗੀ ਅਤੇ
ਇੰਡੀਆ ਹਾਊਸ ਵਿਚ ਬਤੌਰ ਪਹਿਲੇ ਸਫੀਰ ਵਾਲਾ ਜੀਵਨ। ਕੁਲਦੀਪ ਨਯੀਅਰ ਦੇ
ਵੇਲਿਆਂ ਵਿਚ ਅਸੀਂ ਅਕਸਰ ਮਿਲਦੇ ਸਾਂ। ਉਨ੍ਹਾਂ ਵੇਲਿਆਂ ਵਿਚ ਸੈਂਕੜੇ ਹੀ
ਸਿੱਖਾਂ ਦੀ ਬਲੈਕ ਸੂਚੀ ਬਣੀ ਹੋਈ ਸੀ ਤੇ ਉਨ੍ਹਾਂ ਨੂੰ ਇੰਡੀਆ ਹਾਊਸ ਵਿਚ
ਨਹੀਂ ਸੀ ਆਉਣ ਦਿੱਤਾ ਜਾਂਦਾ। ਕੁਲਦੀਪ ਨਯੀਅਰ ਨੇ ਬੂਹੇ ਖੋਲ੍ਹ ਦਿੱਤੇ ਕਿ
ਭਾਈ ਆ ਜਾਓ। ਤੁਹਾਡੇ ਦੇਸ ਦਾ ਹੀ ਇੰਡੀਆ ਹਾਊਸ। ਕਰ ਲਓ ਜਿਹੜਾ ਨੁਕਸਾਨ
ਕਰਨਾ ਹੈ। ਨਯੀਅਰ ਦਾ ਮੇਰੇ ਨਾਲ ਵਧੀਆ ਤੇ ਦੋਸਤਾਨਾ ਸਬੰਧ ਸੀ। ਇਕ ਵੇਰ
ਕਿਸੇ ਪਾਰਟੀ ਵਿਚ ਸਾਂ ਤਾਂ ਉਨ੍ਹਾਂ ਨੇ ਕਿਹਾ ਕਿ ਆ ਸੈਰ ਕਰਨ ਲਈ ਚੱਲੀਏ।
ਸੈਰ ਕਰਦਿਆਂ ਉਸ ਨੇ ਕਿਹਾ, “ਸਾਥੀ ਯਾਰ, ਆ ਇਕੱਠੇ ਸ਼ਿਵ ਕੁਮਾਰ ਬਟਾਲਵੀ
ਉਤੇ ਅੰਗਰੇਜ਼ੀ ਵਿਚ ਕਿਤਾਬ ਲਿਖੀਏ। ਤੁਸੀਂ ਹੀ ਮੈਨੂੰ ਇਸ ਕਾਬਲ ਲੱਗੇ ਹੋ
ਇਥੇ।” ਪਰ ਅਜਿਹਾ ਹੋ ਨਹੀਂ ਸਕਿਆ ਕਿਉਂਕਿ ਇੰਡੀਆ ਹਾਊਸ ਦੇ ਹਾਈ ਕਮਿਸ਼ਨ
ਦੀ ਐਪੁਆਂਇੰਟਮੈਂਟ ਪੁਲੀਟੀਕਲ ਹੁੰਦੀ ਹੈ। ਇਸ ਲਈ ਬੀ ਪੀ ਸਿੰਘ ਦੀ ਸਰਕਾਰ
ਡਿੱਗਦਿਆਂ ਹੀ ਉਸ ਨੂੰ ਭਾਰਤ ਬੁਲਾ ਲਿਆ ਗਿਆ। ਕੁਲਦੀਪ ਨਯੀਅਰ ਦੀ ਆਖਰੀ
ਇੰਟਰਵਿਊ ਮੈਂ ਹੀ ਰੇਡੀਓ ਉਤੇ ਕੀਤੀ ਸੀ। ਹਰੀ ਸਿੰਘ ਨੇ ਏਦਾਂ ਦੀਆਂ ਕਈ
ਗੱਲਾਂ ਯਾਦ ਕਰਾ ਦਿੱਤੀਆਂ ਹਨ।
ਹਰੀ ਸਿੰਘ ਕਿਸੇ ਬੋਰਿੰਗ ਸਬਜੈਕਟ ਨੂੰ
ਵੀ ਦਿਲਚਸਪ ਬਣਾ ਦਿੰਦਾ ਹੈ। ਮਸਲਨ ਲੰਡਨ ਬਾਰੇ ਲਿਖਣ ਤੋਂ ਪਹਿਲਾਂ ਉਹ
ਸੈਮੁਅਲ ਜੌਨਸਨ ਨੂੰ ਕੋਟ ਕਰਦਾ ਹੈ, “ਤੁਹਾਨੂੰ ਕੋਈ ਵੀ ਆਮ ਆਦਮੀ ਜਾਂ
ਬੁੱਧੀਜੀਵੀ ਐਸਾ ਨਹੀਂ ਮਿਲੇਗਾ ਜਿਹੜਾ ਲੰਡਨ ਵਿਚ ਨਹੀਂ ਰਹਿਣਾ ਚਾਹਵੇਗਾ।
ਜੇ ਬੰਦਾ ਲੰਡਨ ਵਿਚ ਰਹਿਣੋਂ ਥੱਕ ਜਾਵੇ ਤਾਂ ਸਮਝੋ ਕਿ ਉਹ ਜੀਵਨ ਤੋਂ ਹੀ
ਅੱਕ ਥੱਕ ਗਿਆ ਹੈ। ਲੰਡਨ ਵਿਚ ਗੁਜ਼ਾਰੇ ਜੀਵਨ ਤੋਂ ਵੱਧ ਹੋਰ ਕੋਈ ਚੀਜ਼ ਵੀ
ਨਹੀਂ।” ਹਰੀ ਸਿੰਘ ਭਾਰਤੀ ਹਾਈ ਕਮਿਸ਼ਨ ਵਿਚ ਕੰਮ ਕਰਦਿਆਂ ਤੇ ਪੜ੍ਹਦਿਆਂ
ਹੋਇਆਂ ਲੰਡਨ ਦੀ ਹਰ ਦੇਖਣਯੋਗ ਥਾਂ ਉਤੇ ਗਿਆ । ਉਹ ਲੰਡਨ ਨੂੰ ਜੀਵਿਆ ।
ਉਸ ਨੂੰ ਲੰਡਨ ਨਾਲ ਇਸ਼ਕ ਹੈ। ਇਸ ਲਈ ਉੁਸ ਦਾ ਸੈਮੁਅਲ ਜੌਨਸਨ ਨੂੰ ਕੋਟ
ਕਰਨਾ ਵਧੀਆ ਗੱਲ ਹੈ।
ਹਰੀ ਸਿੰਘ ਨੇ ਇਸ ਕਿਤਾਬ ਵਿਚ ਕਈ ਵਿਸ਼ੇ ਛੋਹੇ
ਹਨ ਜਿਨ੍ਹਾਂ ਦਾ ਇਥੇ ਵਿਸਥਾਰ ਵਿਚ ਜ਼ਿਕਰ ਕਰਨਾ ਇਸ ਲੇਖ ਨੂੰ ਬਹੁਤ ਲੰਮਾ
ਕਰ ਦੇਵੇਗਾ। ਮਸਲਨ ਉਹ ਮੌਤ ਬਾਰੇ ਬਹੁਤ ਸਾਰੇ ਵਿਚਾਰਵਾਨਾਂ ਅਤੇ ਗ੍ਰੰਥਾਂ
ਵਿਚ ਲਿਖੇ ਬਚਨਾਂ ਬਾਰੇ ਗੱਲ ਕਰਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ, ਭਗਵਤ
ਗੀਤਾ, ਸਮਰਸੈਟ ਮਾਮ ਤੇ ਹੋਰ ਬਹੁਤ ਕੁਝ ਬਾਰੇ ਉਸ ਨੇ ਖੂਬ ਲਿਖਿਆ ਹੈ।
ਅੰਤ ਵਿਚ ਮੈਂ ਉਸ ਦੀ ਇਸ ਪੁਸਤਕ “ਲੁਕਿੰਗ ਬੈਕ ਵਿਦ ਡੀਲਾਈਟ” 'ਚੋਂ
ਇਬਰਾਹਮ ਲਿੰਕਨ ਦੇ ਬਚਨ ਇਥੇ ਲਿਖਦਾ ਹਾਂ, “ਮੈਂ ਉਸ ਬੰਦੇ ਨੂੰ ਗਰੀਬ
ਨਹੀਂ ਮੰਨਦਾ ਜੀਹਦੀ ਮਾਂ ਜਿਊਂਦੀ ਹੈ।”
ਭਾਵੇਂ ਹਰੀ ਸਿੰਘ ਦੀ ਮਾਂ
ਜਿਉਂਦੀ ਨਹੀਂ ਹੈ ਪਰ ਮੇਰਾ ਯਕੀਨ ਹੈ ਕਿ ਉਹ ਮਾਂ ਜ਼ਰੂਰ ਉਸ ਨੂੰ ਕਿਤਿਉਂ
ਦੇਖਦੀ ਹੋਵੇਗੀ ਤੇ ਖ਼ੁਸ਼ ਹੁੰਦੀ ਹੋਵੇਗੀ ਇਹ ਦੇਖ ਕੇ ਕਿ ਉਸਦਾ ਬੇਟਾ
ਕਿੰਨੀਆਂ ਬੁਲੰਦੀਆਂ ਛੂਹ ਰਿਹਾ ਹੈ।
ਮੈਂ ਆਪਣੇ ਪਰਮ ਮਿੱਤਰ ਹਰੀ ਸਿੰਘ
ਨੂੰ ਭਵਿੱਖ ਵਾਸਤੇ ਸ਼ੁੱਭ–ਇੱਛਾਵਾਂ ਭੇਟ ਕਰਦਾ ਹਾਂ ਤੇ ਪਾਠਕਾਂ ਨੂੰ ਇਹ
ਕਿਤਾਬ ਪੜ੍ਹਨ ਦੀ ਸਿਫਾਰਸ਼ ਕਰਦਾ ਹਾਂ। (27/03/2018)
|
|
|
ਹਰੀ
ਸਿੰਘ ਦੀ ਜੀਵਨ ਸ਼ੈਲੀ ਉਸਦੀ ਸੈ ਜੀਵਨੀ ਵਾਲੀ ਪੁਸਤਕ “ਲੁਕਿੰਗ ਬੈਕ ਵਿਦ
ਡੀਲਾਈਟ” ਰਾਹੀਂ ਡਾ.ਸਾਥੀ
ਲੁਧਿਆਣਵੀ, ਲੰਦਨ |
ਕਹਾਣੀ-
ਸੰਗ੍ਰਹਿ ‘ਉਮਰੋਂ ਲੰਮੀ ਉਡੀਕ’ ਲੋਕ- ਅਰਪਣ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
|
ਮੋਤੀ ਪੰਜ ਦਰਿਆਵਾਂ
ਦਾ ਪੁਸਤਕ ਲਹਿੰਦੇ ਅਤੇ ਚੜ੍ਹਦੇ ਪੰਜਾਬ ਦਰਮਿਆਨ ਸਾਹਿਤਕ ਕੜੀ ਬਣੇਗੀ
ਉਜਾਗਰ ਸਿੰਘ, ਪਟਿਆਲਾ
|
ਕੁਲਵੰਤ
ਖਨੌਰੀ ਦੀ ਪਿਆਰ ਪੰਘੂੜਾ ਪੁਸਤਕ ਬੱਚਿਆਂ ਲਈ ਪ੍ਰੇਰਨਾ ਸਰੋਤ
ਉਜਾਗਰ ਸਿੰਘ, ਪਟਿਆਲਾ |
ਲੇਖ਼ਕ
ਮੋਹਨ ਸਿੰਘ ਔਜਲਾ ਦੀ ਸਮੁੱਚੀ ਲਿਖ਼ਤ ਦਾ ਗੰਭੀਰ ਅਧਿਐਨ ਕਰਦੀ ਪੁਸਤਕ
'ਪ੍ਰੋ.ਮੋਹਨ ਸਿੰਘ ਔਜਲਾ ਦੀ ਸਾਹਿਤਕ ਪਰਵਾਜ਼'
ਬਲਜਿੰਦਰ ਸੰਘਾ, ਕਨੇਡਾ |
ਗੁਰਿੰਦਪਾਲ
ਸਿੰਘ ਜੋਸਨ ਦੀ ਪੁਸਤਕ ‘‘ਸਾਰਾਗੜੀ ਸਾਕਾ ਅਦੁੱਤੀ ਜੰਗੀ ਮਿਸਾਲ ’’
ਇਤਿਹਾਸਕ ਦਸਤਾਵੇਜ
ਉਜਾਗਰ ਸਿੰਘ, ਪਟਿਆਲਾ |
ਸਮਾਜਿਕ
ਸਰੋਕਾਰਾਂ, ਰੋਮਾਂਸਵਾਦ ਅਤੇ ਔਰਤਾਂ ਦੇ ਦਰਦਾਂ ਦੀ ਕਵਿਤਰੀ ਬੀਬੀ ਜੌਹਰੀ
ਉਜਾਗਰ ਸਿੰਘ, ਪਟਿਆਲਾ |
ਪਰਵਾਸ
ਤੇ ਢੌਂਗ ਦਾ ਸੱਚ ਨਾਵਲ ‘ਕੁੜੀ ਕੈਨੇਡਾ ਦੀ’
ਡਾ. ਪ੍ਰਿਥਵੀ ਰਾਜ ਥਾਪਰ,
|
ਰਾਮ
ਲਾਲ ਭਗਤ ਦੀ ਪੁਸਤਕ ਨੂੰਹਾਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਸਿੱਖ
ਫ਼ੌਜੀਆਂ ਦੀ ਬਹਾਦਰੀ ਦੀ ਦਸਤਾਵੇਜ:ਇਟਲੀ ਵਿੱਚ ਸਿੱਖ ਫ਼ੌਜੀ ਪੁਸਤਕ
ਉਜਾਗਰ ਸਿੰਘ, ਪਟਿਆਲਾ |
ਪਰਮਜੀਤ
ਪਰਮ ਦੇ ਚੰਡੀਗੜ ਦੇ ਬੇਸ਼ਕੀਮਤੀ ਹੀਰੇ: ਨੌਜਵਾਨਾ ਲਈ ਪ੍ਰੇਰਨਾਦਾਇਕ
ਉਜਾਗਰ ਸਿੰਘ, ਪਟਿਆਲਾ |
ਹਰਜੋਤ
ਸਿੰਘ ਹੈਪੀ ਦੀ ਨਿਕੰਮੀ ਔਲਾਦ: ਨੌਜਵਾਨਾ ਲਈ ਪ੍ਰੇਰਨਾਦਾਇਕ ਪੁਸਤਕ
ਉਜਾਗਰ ਸਿੰਘ, ਪਟਿਆਲਾ |
ਬਲਜੀਤ
ਕੌਰ ਸਵੀਟੀ ਦੀ ਪੁਸਤਕ ‘‘ਤਰੇਲਾਂ ਪ੍ਰੀਤ ਦੀਆਂ’’ ਰੁਮਾਂਸਵਾਦ ਅਤੇ
ਬ੍ਰਿਹਾ ਦਾ ਸੁਮੇਲ
ਉਜਾਗਰ ਸਿੰਘ, ਪਟਿਆਲਾ |
ਅਮਰਿੰਦਰ
ਸਿੰਘ ਸੋਹਲ ਦੀ ਪੁਸਤਕ ਨੈਣਾਂ ਵਿਚਲਾ ਟਾਪੂ ਸਮਾਜਿਕ ਸਰੋਕਾਰਾਂ ਦੀ ਅਵਾਜ਼
ਉਜਾਗਰ ਸਿੰਘ, ਪਟਿਆਲਾ |
ਪੰਜਾਬੀਆਂ
ਦੇ ਰਾਜਦੂਤ ਨਰਪਾਲ ਸਿੰਘ ਸ਼ੇਰਗਿਲ ਦੀ ਸ਼੍ਰੀ ਗੁਰੂ ਗੋਬਿੰਦ ਸਿੰਘ ਨੂੰ
ਸ਼ਰਧਾਂਜਲੀ
ਉਜਾਗਰ ਸਿੰਘ, ਪਟਿਆਲਾ |
ਸਿਰਜਣਦੀਪ
ਕੌਰ ਉਭਾ ਦੀ ਪੁਸਤਕ ‘‘ਜਿੱਤ’’ ਹਾਰ ਨੂੰ ਜਿੱਤ ਵਿਚ ਬਦਲਣ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਪਾਲੀ
ਖ਼ਾਦਿਮ ਦੀ ਪੁਸਤਕ ਸਵੈ ਦੀ ਤਸਦੀਕ ਸਮਾਜਿਕ ਸਰੋਕਾਰਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਪੰਜਵਾਂ
ਥੰਮ ਮਿੰਨੀ ਕਹਾਣੀ ਸੰਗ੍ਰਹਿ ਇੱਕ ਅਧਿਐਨ
ਉਜਾਗਰ ਸਿੰਘ, ਪਟਿਆਲਾ |
ਡਾ.
ਦਰਸ਼ਨ ਵੱਲੋਂ ਸੰਪਾਦਿਤ 'ਸਾਹਿਤ ਤੇ ਸੰਬਾਦ' ਪੁਸਤਕ ਨਵੇਂ ਲੇਖਕਾਂ ਲਈ
ਪ੍ਰੇਰਨਾ ਸਰੋਤ
ਉਜਾਗਰ ਸਿੰਘ, ਪਟਿਆਲਾ |
ਰਣਜੀਤ
ਸਿੰਘ ਭਿੰਡਰ ਦੀ ਪੁਸਤਕ ‘‘ਸਮਾਂ ਤੇ ਸੁਪਨੇ’’ ਅਧੂਰੇ ਅਹਿਸਾਸਾਂ ਦੀ
ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਸੁਰਿੰਦਰ
ਸੈਣੀ ਦੀ ਪੁਸਤਕ ‘‘ਮਿੱਤਰ ਪਿਆਰੇ ਨੂੰ’’ ਬਿਰਹਾ ਦੀਆਂ ਮਹਿਕਾਂ ਦੀ
ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਪੱਤਰਕਾਰੀ
ਅਤੇ ਸਾਹਿਤ ਦਾ ਸੁਮੇਲ : ਸ਼ਰਨਜੀਤ ਬੈਂਸ
ਉਜਾਗਰ ਸਿੰਘ, ਪਟਿਆਲਾ |
ਅਨਮੋਲ
ਕੌਰ ਦਾ ਨਾਵਲ ‘‘ਕੁੜੀ ਕੈਨੇਡਾ ਦੀ’’ ਪੰਜਾਬੀ ਮਾਨਸਿਕਤਾ ਦਾ ਵਿਸ਼ਲੇਸ਼ਣ
ਉਜਾਗਰ ਸਿੰਘ, ਪਟਿਆਲਾ |
ਬਿੰਦਰ
“ਕੋਲੀਆਂ ਵਾਲ”ਦੇ ਪਲੇਠੇ ਨਾਵਲ” ਅਣ ਪਛਾਤੇ ਰਾਹਾਂ ਦੇ ਪਾਂਧੀ” ਤੇ ਇੱਕ
ਪੇਤਲੀ ਜੇਹੀ ਝਾਤ
ਰਵੇਲ ਸਿੰਘ, ਇਟਲੀ |
ਰਾਜਵਿੰਦਰ
ਕੌਰ ਜਟਾਣਾ ਦੀ ਸਰਸਰਾਹਟ ਪੈਦਾ ਕਰਨ ਵਾਲੀ ਪੁਸਤਕ ‘‘ਆਹਟ’’
ਉਜਾਗਰ ਸਿੰਘ, ਪਟਿਆਲਾ |
ਬਾਬੂ
ਸਿੰਘ ਰੈਹਲ ਦਾ‘‘ਹਨੇਰਾ ਪੀਸਦੇ ਲੋਕ’’ਕਹਾਣੀ ਸੰਗ੍ਰਿਹ ਆਰਥਿਕ ਬਖੇੜੇ ਦਾ
ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਕਮਲਜੀਤ
ਕੌਰ ਕਮਲ ਦੀ ਪੁਸਤਕ ‘‘ਫੁੱਲ ਤੇ ਕੁੜੀਆਂ’’ ਇੱਕ ਸਿੱਕੇ ਦੇ ਦੋ ਪਾਸੇ
ਉਜਾਗਰ ਸਿੰਘ, ਪਟਿਆਲਾ |
ਸੁਖਰਾਜ
ਸਿੰਘ “ਬਰਾੜ” ਦੇ ਪਲੇਠੇ ਕਾਵਿ ਸੰਗ੍ਰਿਹ “ਦਾਣੇ” ਤੋਂ ਝਲਕਦੀ ਹੈ ਉੱਸ ਦੀ
ਕਾਵਿ ਚੇਤਨਾ
ਰਵੇਲ ਸਿੰਘ ਇਟਲੀ |
ਬਲਜਿੰਦਰ
ਸੰਘਾ ਦੀਆਂ ਲੰਮੀਆਂ ਸਾਹਿਤਕ ਪੁਲਾਂਘਾਂ
ਉਜਾਗਰ ਸਿੰਘ, ਪਟਿਆਲਾ |
ਕੁੜੀ
ਕੈਨੇਡਾ ਦੀ’ ਨਾਵਲ ਵੱਖਰੀ ਸੁਰ ਵਾਲਾ
ਜਸਵੀਰ ਰਾਣਾ, ਸੰਗਰੂਰ |
ਦੇਸ
ਭਗਤੀ ਅਤੇ ਸਮਾਜਿਕ ਸਰੋਕਾਰਾਂ ਦੇ ਗੀਤਾਂ ਦਾ ਰਚੇਤਾ ਸੁਖਪਾਲ ਪਰਮਾਰ
ਉਜਾਗਰ ਸਿੰਘ, ਪਟਿਆਲਾ
|
ਸੰਤ
ਭਿੰਡਰਾਂਵਾਲੇ ਦੇ ਰੂ-ਬ-ਰੁ ਜੂਨ 84 ਦੀ ਪੱਤਰਕਾਰੀ ਪੁਸਤਕ ਦਾ ਵਿਸ਼ਲੇਸ਼ਣ
ਉਜਾਗਰ ਸਿੰਘ, ਪਟਿਆਲਾ |
ਅਮਨਦੀਪ
ਸਿੰਘ ਦਾ ਨਵਪ੍ਰਕਾਸ਼ਿਤ ਕਾਵਿ ਸੰਗ੍ਰਹਿ "ਕੰਕਰ ਪੱਥਰ"
- ਡਾ. ਡੀ. ਪੀ.
ਸਿੰਘ |
ਕਣੀਆਂ'
ਕਾਵਿ-ਸੰਗ੍ਰਹਿ ਦੀਆਂ ਨਜ਼ਮਾਂ ਨਾਲ ਸਾਂਝ – ਸੁਖਵਿੰਦਰ ਅੰਮ੍ਰਿਤ |
ਡਾ.ਗੁਰਮਿੰਦਰ
ਸਿੱਧੂ ਦੀ ਕਿਤਾਬ ' ਕਹਿ ਦਿਓ ਉਸ ਕੁੜੀ ਨੂੰ ' ਰਿਲੀਜ਼ |
ਕੋਮਲ
ਕਲਾ ਅਤੇ ਕਵਿਤਾ ਦਾ ਸੁਮੇਲ- ਸੈਂਡੀ ਗਿੱਲ ਦੀ ਪੁਸਤਕ "ਨੀ ਮਾਂ"
ਉਜਾਗਰ ਸਿੰਘ, ਪਟਿਆਲਾ |
ਪਰਵਾਸੀ
ਜੀਵਨ ਅਤੇ ਸਾਹਿਤ ਦਾ ਮਾਰਮਿਕ ਮੁਲਾਂਕਣ
ਡਾ.ਲਕਸ਼ਮੀ ਨਰਾਇਣ ਭੀਖੀ, ਪਟਿਆਲਾ |
ਸੜਕਛਾਪ
ਸ਼ਾਇਰੀ ਪ੍ਰਕ੍ਰਿਤੀ ਅਤੇ ਇਨਸਾਨੀਅਤ ਦੀ ਕਵਿਤਾ
ਉਜਾਗਰ ਸਿੰਘ, ਪਟਿਆਲਾ |
ਡਾ
ਗੁਰਮਿੰਦਰ ਸਿੱਧੂ ਦੀ ਕਿਤਾਬ ' ਧੀਆਂ ਨਾਲ ਜੱਗ ਵਸੇਂਦਾ ' ਲੋਕ-ਅਰਪਣ |
"ਨਿੱਕੀਆਂ
ਪੰਜਾਬੀ ਮੁਹੱਬਤੀ ਬੋਲੀਆਂ" - ਸੰਗ੍ਹਿ ਕਰਤਾ- ਜਨਮੇਜਾ ਸਿੰਘ ਜੌਹਲ
ਡਾ. ਜਗੀਰ ਸਿੰਘ ਨੂਰ, ਫਗਵਾੜਾ |
ਮਿੱਟੀ
ਦਾ ਮੋਹ - ਗੁਰਚਰਨ ਸਿੰਘ ਦਿਲਬਰ
ਬਿਕਰਮਜੀਤ ਨੂਰ, ਬਰਨਾਲਾ |
ਅੱਥਰੀ
ਪੀੜ ਦੀ ਲੇਖਿਕਾ ਅਤੇ ਮੁਹੱਬਤਾਂ ਦੀ ਵਣਜਾਰਨ ਸੁਰਿੰਦਰ ਸੈਣੀ
ਉਜਾਗਰ ਸਿੰਘ, ਪਟਿਆਲਾ |
ਸਮਾਜ
ਸੇਵਿਕਾ ਕਵਿਤਰੀ: ਲਵੀਨ ਕੌਰ ਗਿੱਲ
ਉਜਾਗਰ ਸਿੰਘ, ਪਟਿਆਲਾ |
ਅਨਮੋਲ
ਕੌਰ ਦੀ ‘ਕੈਨੇਡਾ ਦੀ ਕੁੜੀ’ ਨੂੰ ਖੁਸ਼ਆਮਦੀਦ
ਡਾ. ਹਰਜਿੰਦਰ ਸਿੰਘ ਵਾਲੀਆਂ |
ਸਤਨਾਮ
ਚੌਹਾਨ ਦੀ ਪੁਸਤਕ ‘ਕਹੋ ਤਿਤਲੀਆਂ ਨੂੰ’ ਇਸਤਰੀ ਦੀ ਮਾਨਸਿਕਤਾ ਦਾ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਸ਼ਬਦਾਂ
ਦੇ ਸ਼ਗਨਾਂ ਦੀ ਤਾਕਤ - ਡਾ.ਗੁਰਮਿੰਦਰ ਸਿੱਧੂ ਦੀਆਂ 'ਚੌਮੁਖੀਆ ਇਬਾਰਤਾਂ ’
ਕਮਲ ਦੁਸਾਂਝ, ਮੋਹਾਲੀ |
ਚਰਨਹ
ਗੋਬਿੰਦ ਮਾਰਗੁ ਸੁਹਾਵਾ ਪੁਸਤਕ ਵਰਤਮਾਨ ਪਰਿਪੇਖ ਵਿਚ
ਉਜਾਗਰ ਸਿੰਘ, ਪਟਿਆਲਾ |
ਮਿਊਰੀਅਲ
ਆਰਨਾਸਨ ਲਾਇਬ੍ਰੇਰੀ ਵੱਲੋਂ ਐਸ. ਪੀ. ਬਲਰਾਜ ਸਿੰਘ ਸਿੱਧੂ ਦੀ ਕਿਤਾਬ
‘ਅਸਲੀ ਸਰਦਾਰ’ ਲੋਕ ਅਰਪਿਤ
ਡਾ ਸਰਵਣ ਸਿੰਘ ਰੰਧਾਵਾ, ਕੈਲੇਫੋਰਨੀਆ |
ਪਿਆਰਾ
ਸਿੰਘ ਕੁੱਦੋਵਾਲ ਦੀ ਸਾਹਿਤਕ ਸੋਚ ਦਾ ਕੱਚ ਸੱਚ
ਉਜਾਗਰ ਸਿੰਘ, ਪਟਿਆਲਾ |
ਸਾਂਝੇ
ਪ੍ਰਤੀਕ ਵਿਧਾਨ ਦੀ ਪੇਸ਼ਕਾਰੀ : ਸ਼ਬਦਾ ਦੇ ਹਾਰ
ਪਰਵਿੰਦਰ ਜੀਤ ਸਿੰਘ, ਜਲੰਧਰ |
ਰੂਪ
ਢਿੱਲੋਂ ਦਾ ਨਵਾ ਨਾਵਲ "ਸਮੁਰਾਈ" ਰੀਲੀਸ |
ਪ੍ਰੀਤ
ਪਰੁਚੀ ਬਿਰਹਾ ਦੀ ਕਵਿਤਰੀ-ਸੁਰਿੰਦਰ ਕੌਰ ਬਿੰਨਰ
ਉਜਾਗਰ ਸਿੰਘ, ਪਟਿਆਲਾ |
ਮੈਂ, ‘ਇੱਦਾਂ ਨਾ
ਸੋਚਿਆ ਸੀ’ - ਸੰਤੋਖ ਸਿੰਘ ਹੇਅਰ
ਨਦੀਮ ਪਰਮਾਰ,
ਕੈਨੇਡਾ |
ਕਿਰਪਾਲ ਪੂਨੀ ਦਾ
ਕਵਿ-ਸੰਸਾਰ ਸਹਿਜ, ਸੁਹਜ ਅਤੇ ਸੰਤੁਲਨ ਦੀ ਕਵਿਤਾ
ਡਾ ਰਤਨ ਰੀਹਨ, ਯੂ ਕੇ |
ਪਰਨੀਤ
ਕੌਰ ਸੰਧੂ ਦੀ ਬਿਰਹਾ ਦੇ ਦਰਦਾਂ ਦੀ ਦਾਸਤਾਨ
ਉਜਾਗਰ ਸਿੰਘ, ਪਟਿਆਲਾ |
ਪੰਜਾਬੀ
ਹਾਇਕੂ ਅਤੇ ਹਾਇਬਨ ਦਾ ਮੋਢੀ ਗੁਰਮੀਤ ਸੰਧੂ
ਉਜਾਗਰ ਸਿੰਘ, ਪਟਿਆਲਾ |
ਡਾ:
ਸਾਥੀ ਲੁਧਿਆਣਵੀ ਦੇ ਮੁਲਾਕਾਤਾਂ ਦੇ ਸੰਗ੍ਰਹਿ
“ਨਿੱਘੇ
ਮਿੱਤਰ ਮੁਲਾਕਾਤਾਂ” ‘ਤੇ ਵਿਮਰਸ਼ ਪੱਤਰ
ਡਾ: ਬਲਦੇਵ ਸਿੰਘ ਕੰਦੋਲਾ, ਯੂ ਕੇ |
'ਦ
ਸੈਕੰਡ ਸੈਕਸ'
ਡਾ. ਕਰਾਂਤੀ ਪਾਲ, ਅਲੀਗੜ |
ਕਾਲੇ
ਦਿਨ: 1984 ਤੋਂ ਬਾਅਦ ਸਿੱਖ
ਦਲਵੀਰ ਸਿੰਘ ਲੁਧਿਆਣਵੀ |
ਦਵਿੰਦਰ
ਪਟਿਆਲਵੀ ਦਾ ਛੋਟੇ ਲੋਕ-ਵੱਡੇ ਵਿਚਾਰ
ਉਜਾਗਰ ਸਿੰਘ, ਪਟਿਆਲਾ |
ਨਾਵਲਕਾਰ
ਸ੍ਰ ਬਲਦੇਵ ਸਿੰਘ ਬੁੱਧ ਸਿੰਘ ਵਾਲਾ ਦਾ ਨਾਵਲ ਉਜੱੜੇ ਬਾਗਾਂ ਦਾ ਮਾਲੀ
ਨਾਰਵੇ ਚ ਰਿਲੀਜ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਪੰਜਾਬੀ
ਮਾਂ-ਬੋਲੀ ਦਾ ਝਿਲਮਿਲਾਉਂਦਾ ਸਿਤਾਰਾ -'ਰਵੀ ਸੱਚਦੇਵਾ'
ਸ਼ਿਵਚਰਨ ਜੱਗੀ ਕੁੱਸਾ - ਲੰਡਨ |
ਰੂਪ
ਢਿੱਲੋ ਦਾ ਨਵਾਂ ਨਾਵਲ "ਓ"
ਅਮਰਜੀਤ ਬੋਲਾ, ਦਰਬੀ ਯੂਕੇ
|
'ਮਾਲਵੇ
ਦੀਆਂ ਬਾਤਾਂ' ਦਾ ਦੂਜਾ ਐਡੀਸ਼ਨ ਰਿਲੀਜ਼
ਹਰਪ੍ਰੀਤ ਸੇਖਾ, ਸਰੀ, ਕਨੇਡਾ |
ਲਾਡੀ
ਭੁੱਲਰ ਦਾ ਨਵਾਂ ਨਾਵਲ ‘ਖ਼ੂਨ ਦੇ ਹੰਝੂ’ ਰਿਲੀਜ਼
ਸੁਨੀਲ ਦੱਤ ਧੀਰ, ਸੁਲਤਾਨਪੁਰ ਲੋਧ |
ਬੰਦ
ਘਰਾਂ ਦੇ ਵਾਸੀ
ਬਲਜਿੰਦਰ ਸੰਘਾ, ਕਨੇਡਾ |
ਹਰਦਮ
ਸਿੰਘ ਮਾਨ ਦਾ ਗ਼ਜ਼ਲ ਸੰਗ੍ਰਿਹ 'ਅੰਬਰਾਂ ਦੀ ਭਾਲ ਵਿੱਚ' ਰਲੀਜ਼
ਬਿੱਕਰ ਸਿੰਘ ਖੋਸਾ, ਕਨੇਡਾ |
ਮਨੁੱਖੀ
ਮਨ ਦੇ ਸੁਪਨਿਆਂ ਦੀ ਗੱਲ ਕਰਦਾ ਕਹਾਣੀ ਸੰਗ੍ਰਹਿ ‘ਸੁਪਨੇ ਸੱਚ ਹੋਣਗੇ’
ਬਲਜਿੰਦਰ ਸੰਘਾ, ਕਨੇਡਾ |
ਖੂਬਸੂਰਤ
ਖ਼ਿਆਲਾਂ ਦੀ ਉਡਾਰੀ - ਅੰਬਰਾਂ ਦੀ ਭਾਲ ਵਿੱਚ
ਰਾਜਵੰਤ ਬਾਗੜੀ, ਪੰਜਾਬ |
ਦਾਇਰਿਆਂ ਤੋਂ ਪਾਰ ਜਾਣ ਦੀ ਜੁਸਤਜੂ: ਬੱਦਲਾਂ ਤੋਂ ਪਾਰ
ਗੁਰਪਾਲ ਸਿਘ ਸੰਧੂ (ਡਾ.),
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ |
|
ਚੁੱਪ ਵਿਚੋਂ ਬੋਲਦੇ
ਸ਼ਬਦ ‘ਚੁੱਪ ਨਦੀ ਤੇ ਮੈਂ’
ਬਲਜਿੰਦਰ ਸੰਘਾ, ਕਨੇਡਾ |
ਗ਼ਦਰ ਲਹਿਰ ਦੀ
ਕਹਾਣੀ
ਪੜਚੋਲਕਾਰ ਉਜਾਗਰ ਸਿੰਘ |
ਲੇਖਕ ਮਨਦੀਪ
ਖੁਰਮੀ ਦੁਆਰਾ ਸੰਪਾਦਿਤ ਪੁਸਤਕ “ਪੰਜਾਬੀਆਂ ਦੇ ਵਿਹੜੇ ਦਾ ਫੁੱਲ” ਲੋਕ
ਅਰਪਣ |
ਭਾਈ ਪ੍ਰਧਾਨ ਮੰਤਰੀ,
ਨਰਿੰਦਰ ਮੋਦੀ ਬਾਰੇ ਕਿਤਾਬ ਪੰਜਾਬੀ ਭਾਸ਼ਾ ’ਚ ਤਿਆਰ
ਸਤੀਸ਼ ਗੁਲਾਟੀ, ਲੁਧਿਆਣਾ |
ਗੁੰਡਾ
ਜਸਵਿੰਦਰ ਸੰਧੂ |
ਪੰਜਾਬੀ ਲਿਖਰੀ
ਸਭਾ ਵਲੋ ਹਰਿਮੰਦਰ ਕੋਰ ਢਿੱਲੋ ਦੀ ਕਿਤਾਬ ‘ਧਰਤ ਤੇ ਫੁੱਲ’ ਲੋਕ ਅਰਪਣ
ਸੁੱਖਪਾਲ ਪਰਮਾਰ, ਕੈਲਗਰੀ |
ਨੌਜਵਾਨ ਸ਼ਾਇਰ
ਹਰਮਨਦੀਪ ਚੜ੍ਹਿੱਕ ਦੀ ਪਲੇਠੀ ਕੋਸਿ਼ਸ਼ “ਨਵੀਂ ਦੁਨੀਆ ਦੇ ਬਾਸ਼ਿੰਦਿਓ”
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
ਹਰਮਨਦੀਪ ਚੜਿੱਕ ਦੀ
ਕਾਵਿ ਪੁਸਤਕ ਕਾਮਰੇਡ ਜਗਰੂਪ ਵੱਲੋਂ ਲੋਕ ਅਰਪਣ
ਮਿੰਟੂ ਖੁਰਮੀ ਹਿੰਮਤਪੁਰਾ |
ਅਨਮੋਲ ਕੌਰ ਦਾ
ਨਾਵਲ "ਹੱਕ ਲਈ ਲੜਿਆ ਸੱਚ"
ਜਸਵੀਰ ਸਿੰਘ ਰਾਣਾ, ਸੰਗਰੂਰ |
ਵਿਪਸਾ ਵਲੋਂ ਸੁੱਖੀ
ਧਾਲੀਵਾਲ ਦੀ ਪਲੇਠੀ ਪੁਸਤਕ ‘ਬੇਚੈਨੀ ਦਾ ਖੰਜਰ’ ਲੋਕ ਅਰਪਨ
ਹਰਜਿੰਦਰ ਕੰਗ, ਕੈਲੀਫੋਰਨੀਆ |
‘ਮੁਕੇਸ਼ : ਸੁਨਹਿਰੇ ਸੁਰ
ਅਤੇ ਸੁਨਹਿਰੇ ਦਿੱਲ ਦਾ ਮਾਲਕ’
ਸ਼੍ਰੀ ਅਮਰਜੀਤ ਸਿੰਘ ਕੋਹਲੀ, ਦਿੱਲੀ |
ਮਾਨਵੀ ਵੇਦਨਾਂ ਤੇ
ਸੰਵੇਦਨਾਂ ਦੀ ਉਦਾਸ ਪਰ ਚਿੰਤਨਸ਼ੀਲ ਇਬਾਰਤ: ਕੁੜੀਆਂ ਨੂੰ ਸੁਆਲ ਨਾ ਕਰੋ
ਨਿਰੰਜਣ ਬੋਹਾ,
ਮਾਨਸਾ |
ਗਰਮ
ਮਸਾਲਿਆਂ ਰਾਹੀਂ ਰੋਗਾਂ ਦਾ ਇਲਾਜ
ਲੇਖਕ ਅਤੇ ਸੰਗ੍ਰਹਿ ਕਰਤਾ:
ਸਰਜੀਤ ਤਲਵਾਰ, ਸ਼ਿਖਾ ਸਿੰਗਲਾ, |
ਮਾਂ ਬਣਨ
ਤੋਂ ਪਹਿਲਾਂ ਅਤੇ ਬਾਅਦ ਦਾ ਸਫ਼ਰ
ਲੇਖਕ ਅਤੇ ਸੰਗ੍ਰਹਿ-ਕਰਤਾ: ਝ ਸਰਜੀਤ ਤਲਵਾਰ ਝ
ਸ਼ਿਖਾ ਸਿੰਗਲਾ |
ਜੀਵਨੀ
ਸ਼ਹੀਦ ਭਗਤ ਸਿੰਘ
ਲੇਖਕ: ਮਲਵਿੰਦਰਜੀਤ ਸਿੰਘ ਵੜੈਚ |
ਪੰਜਾਬੀ ਆਰਸੀ ਕਲੱਬ ਵੱਲੋਂ
ਸ਼ਾਇਰਾ ਤਨਦੀਪ ਤਮੰਨਾ ਦਾ ਪਲੇਠਾ ਕਾਵਿ-ਸੰਗ੍ਰਹਿ ‘ਇਕ ਦੀਵਾ ਇਕ ਦਰਿਆ’
ਰਿਲੀਜ਼ ਅਤੇ ਰਵਿੰਦਰ ਰਵੀ, ਪਰਮਿੰਦਰ ਸੋਢੀ ਜੀਵਨ ਕਾਲ਼ ਪ੍ਰਾਪਤੀ
ਪੁਰਸਕਾਰਾਂ ਨਾਲ਼ ਸਨਮਾਨਿਤ
- ਦਵਿੰਦਰ ਪੂਨੀਆ, ਸਰੀ, ਕੈਨੇਡਾ |
ਪੰਜਾਬੀ ਲਿਖਾਰੀ ਸਭਾ ਵੱਲੋਂ
ਪਰਸ਼ੋਤਮ ਲਾਲ ਸਰੋਏ ਦੀ ਪੁਸਤਕ ‘ਮਾਲਾ ਦੇ ਮਣਕੇ’ ਰਿਲੀਜ਼ |
ਪੰਜਾਬੀ ਫੋਰਮ
ਕੈਨੇਡਾ ਵੱਲੋਂ ਬਲਬੀਰ ਸਿੰਘ ਮੋਮੀ ਦੀ ਸ਼ਾਹਮੁਖੀ ਵਿਚ ਛਪੀ ਸਵੈ-ਜੀਵਨੀ
“ਕਿਹੋ ਜਿਹਾ ਸੀ ਜੀਵਨ” ਭਾਗ-1 ਭਰਵੇਂ ਇਕੱਠ ਵਿਚ ਲੋਕ ਅਰਪਣ
ਹਰਚੰਦ ਬਾਸੀ, ਟੋਰਾਂਟੋ
|
ਬਾਬਾ ਨਿਧਾਨ ਸਿੰਘ
ਜੀ ਦੇ ਜੀਵਨ ਅਤੇ ਯੋਗਦਾਨ ਸਬੰਧੀ ਪੁਸਤਕ ਹੋਈ ਰਿਲੀਜ਼
ਕੁਲਜੀਤ ਸਿੰਘ ਜੰਜੂਆ,ਟੋਰਾਂਟੋ |
ਗੁਰਜਤਿੰਦਰ ਸਿੰਘ
ਰੰਧਾਵਾ ਦੀ ਕਿਤਾਬ ‘ਸਮੇਂ ਦਾ ਸੱਚ’ ਅਮਰੀਕਾ ਵਿਚ ਹੋਈ ਰਲੀਜ਼
|
ਪੰਜਾਬੀ ਦਾ ਨਵਾਂ ਮਾਣ:
ਰੂਪਿੰਦਰਪਾਲ (ਰੂਪ) ਸਿੰਘ ਢਿੱਲੋਂ
ਅਮਰ ਬੋਲਾ
|
ਪ੍ਰਵਾਸੀ ਲੇਖਕ
ਪਿਆਰਾ ਸਿੰਘ ਕੁੱਦੋਵਾਲ ਦੀ ਪਲੇਠੀ ਪੁਸਤਕ `ਸਮਿਆਂ ਤੋ ਪਾਰ` ਦਾ ਲੋਕ
ਅਰਪਣ ਪੁਸਤਕ ਗੁਰਮੁੱਖੀ ਤੇ ਸ਼ਾਹਮੁੱਖੀ ਭਾਸ਼ਾਵਾਂ `ਚ ਉਪਲੱਭਧ
ਕੁਲਜੀਤ ਸਿੰਘ ਜੰਜੂਆ, ਟੋਰੋਂਟੋ
|
ਉਮੀਦ ਤੇ
ਬਰਾਬਰਤਾ ਦੀ ਬਾਤ ਪਾਉਂਦੀ ਕਲਾਕਾਰ ਦੀ ਸ਼ਾਇਰੀ ਹੈ-ਸ਼ੁਸ਼ੀਲ ਦੁਸਾਂਝ -
ਪੰਜਾਬੀ ਗ਼ਜ਼ਲ ਮੰਚ ਵੱਲੋਂ ਸੁਭਾਸ਼ ਕਲਾਕਾਰ ਦੀ ਪੁਸਤਕ
ਲੋਕ ਅਰਪਣ ਕੀਤੀ
ਬੁੱਧ ਸਿੰਘ ਨੀਲੋਂ, ਲੁਧਿਆਣਾ |
ਨਾਰਵੇ ਚ ਉਜਾਗਰ
ਸਿੰਘ ਸਖੀ ਹੋਣਾ ਦੀ ਪੁਸਤਕ ਛਿਲਦਨ(ਸੋਮਾ ਜਾ ਸਾਧਨ) ਨੂੰ ੳਸਲੋ ਦੀਆਕੂਨ
ਹਾਈ ਸਕੂਲ ਚ ਰਿਲੀਜ਼ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਸ਼ਿਵ ਚਰਨ ਜੱਗੀ ਕੁੱਸਾ
ਵੱਲੋਂ ਟਿਸ਼ੂ ਰਾਣਾ ਦਾ ਕਾਵਿ ਸੰਗ੍ਰਹਿ " ਵਗਦੀ ਸੀ ਰਾਵੀ" ਰਿਲੀਜ਼
ਮਿੰਟੂ ਖੁਰਮੀਂ, ਨਿਹਾਲ ਸਿੰਘ ਵਾਲਾ |
ਨਾਸਤਿਕ
ਬਾਣੀ ਲੋਕ-ਅਰਪਣ
ਹਰਪ੍ਰੀਤ ਸੇਖਾ, ਕਨੇਡਾ |
ਸਾਧੂ ਬਿਨਿੰਗ ਦੀ
ਪੁਸਤਕ ਨਾਸਤਿਕ ਬਾਣੀ |
ਪੰਜਾਬੀ ਸਾਹਿਤ ਕਲਾ ਕੇਂਦਰ, ਸਾਊਥਾਲ, ਯੂ ਕੇ ਵਲੋਂ
ਡਾ. ਸਾਥੀ ਲੁਧਿਆਣਵੀ ਦੀ ਨਵੀਂ
ਕਾਵਿ ਪੁਸਤਕ “ਪੱਥਰ” ਰੀਲੀਜ਼ |
ਜ਼ਿੰਦਗੀ ਦਾ ਸੱਚ
ਦਰਸਾਉਂਦੀਆਂ 'ਪੱਚਰਾਂ'
ਸੁਰਿੰਦਰ ਰਾਮਪੁਰੀ |
ਸਤਵੰਤ ਸਿੰਘ
: ਵਿਸ਼ਵ ਯਾਤਰਾਵਾਂ, ਧਾਰਮਿਕ ਅੰਧ-ਵਿਸ਼ਵਾਸ ਅਤੇ ਸਫ਼ਰਨਾਮਾ ਸਾਹਿਤ
ਸੁਖਿੰਦਰ |
ਜੋਗਿੰਦਰ ਸਿੰਘ ਸੰਘੇੜਾ ਦੀ
ਕਿਤਾਬ ਨੂਰਾਂ ਦਾ ਨਿੱਘਾ ਸਵਾਗਤ |
ਜਗਜੀਤ ਪਿਆਸਾ
ਦਾ ਪਲੇਠਾ ਕਾਵਿ ਸੰਗ੍ਰਹਿ 'ਤੂੰ ਬੂਹਾ ਖੋਲ੍ਹ ਕੇ ਰੱਖੀਂ' ਲੋਕ ਅਰਪਿਤ
ਅੰਮ੍ਰਿਤ ਅਮੀ,
ਕੋਟਕਪੂਰਾ |
ਰਛਪਾਲ ਕੌਰ
ਗਿੱਲ: ਮਨੁੱਖੀ ਮਾਨਸਿਕਤਾ ਦੀਆਂ ਤਹਿਆਂ ਫਰੋਲਦੀਆਂ ਕਹਾਣੀਆਂ
ਸੁਖਿੰਦਰ |
ਬੁੱਢੇ ਦਰਿਆ ਦੀ ਜੂਹ
ਲੇਖਕ: ਸ਼ਿਵਚਰਨ ਜੱਗੀ ਕੁੱਸਾ
ਪੜਚੋਲ:
ਡਾ:
ਜਗਦੀਸ਼ ਕੌਰ ਵਾਡੀਆ |
ਪ੍ਰਸਿੱਧ ਪੰਜਾਬੀ
ਲੇਖਿਕਾ ਪਰਮਜੀਤ ਕੋਰ ਸਰਹਿੰਦ ਵੱਲੋ ਨਵ ਲਿੱਖਤ ਪੰਜਾਬੀ ਸਾਕ-ਸਕੀਰੀਆਂ ਤੇ
ਰੀਤਾ ਤੇ ਆਧਾਰਿਤ ਪੁਸਤਕ ਪਾਠਕ ਦੀ ਕਚਹਿਰੀ 'ਚ
ਰੁਪਿੰਦਰ ਢਿੱਲੋ ਮੋਗਾ |
ਪ੍ਰਵਾਸੀ ਸਫ਼ਰਨਾਮਾਕਾਰ ਸਤਵੰਤ ਸਿੰਘ ਦੀ ਪਲੇਠੀ ਪੁਸਤਕ "ਮੇਰੀਆਂ ਅਭੁੱਲ
ਵਿਸ਼ਵ ਯਾਤਰਾਵਾਂ" ਜਾਰੀ
ਕੁਲਜੀਤ ਸਿੰਘ ਜੰਜੂਆ |
ਸਰਵਉੱਤਮ ਕਿਤਾਬ
ਨੂੰ ਕਲਮ ਫਾਉਂਡੇਸ਼ਨ ਦੇਵੇਗੀ 100,000 ਰੁਪਏ ਦਾ ਇਨਾਮ
ਕੁਲਜੀਤ ਸਿੰਘ ਜੰਜੂਆ |
ਭਰਿੰਡ - ਰੁਪਿੰਦਰਪਾਲ ਸਿੰਘ ਢਿੱਲੋਂ
ਰਾਣਾ ਬੋਲਾ |
ਜੱਗੀ ਕੁੱਸਾ
ਦਾ ਨਾਵਲ
'ਸਟਰਗਲ
ਫ਼ਾਰ ਔਨਰ'
ਮਨਦੀਪ ਖ਼ੁਰਮੀ ਹਿੰਮਤਪੁਰਾ |
ਖ਼ੁਦ
'ਸਰਘੀ ਦੇ ਤਾਰੇ ਦੀ ਚੁੱਪ' ਵਰਗੀ ਹੈ ਭਿੰਦਰ ਜਲਾਲਾਬਾਦੀ
ਸ਼ਿਵਚਰਨ ਜੱਗੀ ਕੁੱਸਾ |
ਚਾਰੇ
ਕੂਟਾਂ
ਸੁੰਨੀਆਂ
-
ਸ਼ਿਵਚਰਨ
ਜੱਗੀ
ਕੁੱਸਾ
ਨਿਰਮਲ
ਜੌੜਾ |
ਸਰੀ
'ਚ ਕਹਾਣੀ-ਸੰਗ੍ਰਹਿ
"ਬਣਵਾਸ ਬਾਕੀ
ਹੈ" ਲੋਕ
ਅਰਪਿਤ - ਗੁਰਵਿੰਦਰ
ਸਿੰਘ ਧਾਲੀਵਾਲ |
ਬਾਤਾਂ
ਬੀਤੇ ਦੀਆਂ
ਲੇਖਕ: ਗਿਆਨੀ ਸੰਤੋਖ
ਸਿੰਘ
ਪ੍ਰਕਾਸ਼ਕ: ਭਾਈ ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ |
ਬੱਚਿਆਂ ਲਈ
ਪੁਸਤਕਾਂ
ਜਨਮੇਜਾ ਜੌਹਲ |
"ਬਣਵਾਸ
ਬਾਕੀ ਹੈ" ਭਿੰਦਰ ਜਲਾਲਾਬਾਦੀ ਦੀ ਪਲੇਠੀ, ਅਨੂਠੀ ਅਤੇ ਅਲੌਕਿਕ ਪੇਸ਼ਕਾਰੀ
ਸ਼ਿਵਚਰਨ ਜੱਗੀ ਕੁੱਸਾ |
ਇਕ
ਪੁਸਤਕ, ਦੋ ਦ੍ਰਿਸ਼ਟੀਕੋਨ
ਡਾ. ਜਸਪਾਲ ਕੌਰ
ਡਾ. ਸੁਤਿੰਦਰ ਸਿੰਘ ਨੂਰ |
ਰੂਹ ਲੈ
ਗਿਆ ਦਿਲਾਂ ਦਾ ਜਾਨੀ
ਸ਼ਿਵਚਰਨ ਜੱਗੀ ਕੁੱਸਾ |
“ਪੈਰਾਂ ਅੰਦਰ ਵੱਸਦੇ ਪਰਵਾਸ ਦਾ ਉਦਾਸੀ ਰੂਪ ਹੈ ਇਹ ਸਵੈਜੀਵਨੀ”
ਡਾ. ਗੁਰਨਾਇਬ ਸਿੰਘ |
ਅਕਾਲ ਤਖ਼ਤ ਸਾਹਿਬ
(ਫ਼ਲਸਫ਼ਾ ਅਤੇ ਰੋਲ)
ਡਾ: ਹਰਜਿੰਦਰ ਸਿੰਘ ਦਿਲਗੀਰ |
ਰਵਿੰਦਰ
ਰਵੀ ਦਾ ਕਾਵਿ-ਸੰਗ੍ਰਹਿ “ਸ਼ਬਦੋਂ ਪਾਰ”: ਮਹਾਂ ਕਵਿਤਾ ਦਾ ਜਨਮ
ਬ੍ਰਹਮਜਗਦੀਸ਼ ਸਿੰਘ |
ਸ਼ਹੀਦ
ਬੀਬੀ ਸੁੰਦਰੀ ਦੀ ਪੁਸਤਕ ਰੀਲੀਜ਼ |
ਜਨਮੇਜਾ ਜੌਹਲ ਦੀਆਂ ਚਾਰ ਬਾਲ ਕਿਤਾਬਾਂ ਜਾਰੀ |
ਰਵਿੰਦਰ ਰਵੀ ਦਾ
ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ”
ਨਿਰੰਜਨ ਬੋਹਾ |
ਰਵਿੰਦਰ ਰਵੀ ਦਾ ਕਾਵਿ-ਸੰਗ੍ਰਹਿ “ਸ਼ਬਦੋਂ ਪਾਰ”: ਮਹਾਂ ਕਵਿਤਾ ਦਾ ਜਨਮ
ਬ੍ਰਹਮਜਗਦੀਸ਼ ਸਿੰਘ |
“ਕਨੇਡੀਅਨ ਪੰਜਾਬੀ ਸਾਹਿਤ” - ਸੁਖਿੰਦਰ
ਪੂਰਨ ਸਿੰਘ ਪਾਂਧੀ |
‘ਮਨ ਦੀ
ਕਾਤਰ’ ਦੀ ਸ਼ਾਇਰੀ ਪੜ੍ਹਦਿਆਂ
ਡਾ. ਸ਼ਮਸ਼ੇਰ ਮੋਹੀ |
ਸ਼ਿਵਚਰਨ ਜੱਗੀ ਕੁੱਸਾ ਦੇ 18ਵੇਂ ਨਾਵਲ 'ਸੱਜਰੀ ਪੈੜ ਦਾ ਰੇਤਾ' ਦੀ ਗੱਲ
ਕਰਦਿਆਂ....!
ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ) |
‘ਕਨੇਡਾ ਦੇ ਗਦਰੀ ਯੋਧੇ’ - ਪੁਸਤਕ
ਰਿਲੀਜ਼ ਸਮਾਗਮ
ਸੋਹਣ ਸਿੰਘ ਪੂੰਨੀ |
ਹਾਜੀ ਲੋਕ
ਮੱਕੇ ਵੱਲ ਜਾਂਦੇ...ਤੇ ਮੇਰਾ ਰਾਂਝਣ ਮਾਹੀ ਮੱਕਾ...ਨੀ ਮੈਂ ਕਮਲ਼ੀ ਆਂ
ਤਨਦੀਪ ਤਮੰਨਾਂ, ਕੈਨੇਡਾ (ਸੰਪਾਦਕਾ 'ਆਰਸੀ') |
ਸੇਵਾ ਸਿਮਰਨ
ਦੀ ਮੂਰਤਿ: ਸੰਤ ਬਾਬਾ ਨਿਧਾਨ ਸਿੰਘ
ਸੰਪਾਦਕ – ਸ. ਪਰਮਜੀਤ ਸਿੰਘ ਸਰੋਆ |
ਤੱਲ੍ਹਣ – ਕਾਂਡ ਤੋਂ
ਬਾਅਦ
ਜਸਵਿੰਦਰ ਸਿੰਘ ਸਹੋਤਾ |
ਜਦੋਂ ਇਕ ਦਰੱਖ਼ਤ ਨੇ
ਦਿੱਲੀ ਹਿਲਾਈ ਲੇਖਕ
ਮਨੋਜ ਮਿੱਟਾ ਤੇ ਹਰਵਿੰਦਰ ਸਿੰਘ ਫੂਲਕਾ
|
ਕਿਹੜੀ ਰੁੱਤੇ
ਆਏ ਨਾਵਲਕਾਰ
ਨਛੱਤਰ ਸਿੰਘ ਬਰਾੜ |
|
|
|
|
|