|
|
|
|
ਸੰਸਾਰ ਪੱਧਰ ਦੇ
ਸਮਾਜਿਕ ਆਰਥਿਕ ਸਰੋਕਾਰਾਂ ਦੀ ਗੱਲ ਕਰਦੀ ਕਿਤਾਬ 'ਪੂੰਜੀਵਾਦ ਬਨਾਮ
ਕੈਨੇਡੀਅਨ ਸਮਾਜ'
ਬਲਜਿੰਦਰ ਸੰਘਾ, ਕਨੇਡਾ
(29/04/2018) |
|
|
|
ਪੁਸਤਕ
ਦਾ ਨਾਮ: 'ਪੂੰਜੀਵਾਦ ਬਨਾਮ ਕੈਨੇਡੀਅਨ ਸਮਾਜ'
ਲੇਖਕ: ਹਰੀਪਾਲ ਪ੍ਰਕਾਸ਼ਕ: ਤਰਕਭਾਰਤੀ
ਪ੍ਰਕਾਸ਼ਨ ਚਰਚਾ ਕਰਤਾ: ਬਲਜਿੰਦਰ ਸੰਘਾ
ਹਰੀਪਾਲ ਲੇਖਕ, ਸਮਾਜ ਦਾ ਇਕ ਅਜਿਹਾ ਗੰਭੀਰ ਲੇਖਕ ਹੈ ਜੋ ਲੇਖਣੀ ਦੇ ਤੌਰ
ਤੇ ਬਹੁਤ ਹੀ ਹੌਲੀ ਤੁਰਦਾ ਜਾ ਕਿ ਅੱਜ ਦੇ ਸੋਸ਼ਲ ਮੀਡੀਆ
ਦੇ ਦੌਰ ਵਿਚ ਲੇਖਕ ਹੀ ਨਹੀਂ ਹੈ। ਕਿਉਂਕਿ ਅਜੋਕੇ ਸੋਸ਼ਲ ਮੀਡੀਆ
ਦੇ ਦੌਰ ਦਾ ਲੇਖਕ ਉਹੀ ਹੈ ਜੋ ਨਿੱਤ ਦਿਨ ਕੋਈ ਲਿਖ਼ਤ ਕਿਸੇ ਅਖ਼ਬਾਰ ਵਿਚ
ਛਪੀ ਜਾਂ ਆਪਣੀ ਨਿੱਜੀ ਫੋਟੋ ਕਿਸੇ ਸਰਕਾਰੀ ਅਧਿਕਾਰੀ ਜਾਂ ਮੰਤਰੀ ਨਾਲ
ਫੇਸਬੁੱਕ ਤੇ ਪਾਉਂਦਾ ਹੈ, ਚਾਹੇ ਲਿਖ਼ਤ ਅਤੇ ਫੋਟੋ ਦਾ ਸਮਾਜ ਦੇ ਸਰੋਕਾਰਾਂ
ਨਾਲ ਕੋਈ ਵੀ ਵਾਹ-ਵਾਸਤਾ ਨਾ ਹੋਵੇ। ਸਿਰਫ਼ ਸਫ਼ੇ ਕਾਲੇ ਕੀਤੇ ਹੋਣ। ਪੰਜਾਬੀ
ਸਮਾਜ ਵਿਚ ਲੋਕਾਂ ਦੇ ਲੇਖਕਾਂ ਨਾਲੋਂ ਸਰਕਾਰੀ ਲੇਖਕ ਵੱਧ ਪਹਿਚਾਣ ਰੱਖਦੇ
ਹਨ ਸੋ ਇਸ ਅਨੁਸਾਰ ਹਰੀਪਾਲ ਸ਼ਾਇਦ ਫੇਲ੍ਹ ਲੇਖਕ ਹੈ, ਜਿਸ ਦੀ ਕਲਮ ਵਿਚ
ਸਰਕਾਰਾਂ ਬਦਲਣ ਨਾਲ ਨਾ ਤਾਂ ਲਚਕਤਾ ਆਉਂਦੀ ਤੇ ਨਾ ਹੀ ਗੋਲ-ਮੋਲ ਵਿਚਾਰ।
ਖੱਬੇ ਪੱਖੀ ਵਿਚਾਰਾਂ ਦਾ ਹਾਮੀ ਉਹ ਜੋ ਕਹਿੰਦਾ ਹੈ ਉਹੀ ਵਿਚਾਰ ਉਸਦੀ
ਨਿੱਜੀ ਜ਼ਿੰਦਗੀ ਦਾ ਹਿੱਸਾ ਹਨ। ਉਹ ਇੱਕ ਸਫ਼ਾ ਪੜ੍ਹਕੇ ਹਜ਼ਾਰ ਸਫ਼ਾ ਲਿਖਣ
ਵਾਲੇ ਲੇਖਕਾਂ ਵਿਚ ਨਹੀਂ ਆਉਂਦਾ ਬਲਕਿ ਹਜ਼ਾਰ ਸਫ਼ਾ ਪੜ੍ਹਕੇ ਅੱਧਾ ਸਫ਼ਾ
ਲਿਖਦਾ ਹੈ।
ਇਸੇ ਕਰਕੇ ਲੰਬੇ ਸਮੇਂ ਤੋਂ ਸਾਹਿਤ ਨਾਲ ਜੁੜਿਆ ਹੋਣ ਦੇ ਬਾਵਜ਼ੁਦ ਇਹ
ਉਸਦੀ ਸਿਰਫ਼ ਤੀਸਰੀ ਕਿਤਾਬ ਹੈ। ਪਹਿਲੀ ਕਵਿਤਾ ਦੀ ਕਿਤਾਬ 'ਬੰਦ ਘਰਾਂ ਦੇ
ਵਾਸੀ' ਵਿਚ ਹੀ ਉਹ ਅਜਿਹੇ ਵਿਸ਼ੇ ਛੂਹ ਗਿਆ ਸੀ ਕਿ ਹਰ ਸੁਹਿਰਦ ਪਾਠਕ,
ਅਲੋਚਕ ਉਸ ਕਿਤਾਬ ਨੂੰ ਪੜ੍ਹਕੇ ਸੋਚ ਸਕਦਾ ਹੈ ਕਿ ਲੇਖਕ ਨੇ ਉਹ ਸਭ ਕੁਝ
ਕਹਿ ਦਿੱਤਾ ਹੈ ਜੋ ਅਜੋਕੇ ਸਮਾਜ ਵਿਚ ਹੋ ਰਿਹਾ ਹੈ, ਪਿੱਛੇ ਹੋਇਆ ਸੀ 'ਤੇ
ਅੱਗੇ ਕੀ ਹੋਣ ਵਾਲਾ ਹੈ ਤਾਂ ਹੀ 'ਤੇ ਇਹ ਵਿਚਾਰ ਵੀ ਦਿਲ ਆਉਂਦੇ ਹਨ ਕਿ
ਇਹ ਲੇਖਕ ਫੋਕੀ ਸ਼ੋਹਰਤ ਤੋਂ ਦੂਰ ਹੈ ਨਾ ਤਾਂ ਦੁਹਰਾਓ ਕਰੇਗਾ ਨਾ ਕੁਝ
ਅਜਿਹਾ ਲਿਖੇਗਾ ਜੋ ਇਸ ਤੋਂ ਅੱਗੇ ਦੀ ਗੱਲ ਨਾ ਕਰਦਾ ਹੋਵੇ। ਗੱਲ ਖ਼ਤਮ
ਕਰਦਾ ਹਾਂ ਕਿ ਨਾਂ ਹਰੀਪਾਲ ਮਹਾਰਾਜਿਆਂ ਦੇ ਬੈਡਰੂਮਾਂ ਦੇ
ਕਿੱਸੇ-ਕਹਾਣੀਆਂ ਫੋਕੀ ਸ਼ੌਹਰਤ ਲਈ ਲਿਖ਼ ਸਕਦਾ 'ਤੇ ਨਾ ਹੀ ਅਜਿਹੀ ਕੋਈ
ਕਵਿਤਾ ਜੋ ਇੱਕ ਭੱਠੀ ਵਾਲੀ ਨੂੰ ਪੀੜ੍ਹਾ ਦਾ ਪੁਰਾਗਾ ਭੁੰਨਣ ਲਈ ਕਹਿੰਦੀ
ਹੋਵੇ। ਜੋ ਖ਼ੁਦ ਅਜਿਹੀ ਪੀੜ੍ਹ ਦੀ ਸ਼ਿਕਾਰ ਹੈ ਜੋ ਆਰਥਿਕ ਨਾ ਬਰਾਬਰੀ
ਵਿਚੋਂ ਉਪਜੀ ਹੈ ਤੇ ਜਾਤ-ਪਾਤ ਦੇ ਟੈਗ ਲੱਗੇ ਹਨ। ਸੋ ਅਜਿਹੇ
ਲੇਖਕ ਲਈ ਇਹ ਕਾਮਨਾ ਨਹੀਂ ਕੀਤੀ ਜਾਂ ਸਕਦੀ ਕਿ ਕੋਈ ਸਰਕਾਰ ਜਾਂ ਸਾਹਿਤਕ
ਸੰਸਥਾ ਉਹਨਾਂ ਨੂੰ ਪ੍ਰਸਿੱਧ ਲੇਖਕ ਜਾਂ ਜਨਮ ਭੂਮੀ ਦੀ ਕੋਈ ਸਰਕਾਰ ਜਾਂ
ਸਰਕਾਰ ਪ੍ਰਭਾਵੀ ਸੰਸਥਾ ਕੋਈ ਸਨਮਾਨ ਦੇਵੇ। ਹਰੀਪਾਲ ਲੋਕਾਂ ਦਾ ਲੇਖਕ ਹੈ
ਅਤੇ ਸਾਰੇ ਸੰਸਾਰ ਵਿਚ ਕਿਰਤੀ ਲੋਕਾਂ ਦੇ ਹਲਾਤਾਂ ਬਾਰੇ ਸਿਰਫ਼ ਜਾਣਕਾਰੀ
ਨਹੀਂ ਰੱਖਦਾ ਬਲਕਿ ਹਰ ਵਿਸ਼ੇ ਦੇ ਯਥਾਰਰਥਵਾਦ ਤੋਂ ਸ਼ੁਰੂ ਹੁੰਦਿਆਂ ਉਸਨੂੰ
ਸਮਾਜਵਾਦ ਰਾਹੀਂ ਕਿਉਂ? 'ਤੇ ਕਿਵੇਂ? ਨਾਲ ਜੋੜ ਕੇ ਅਸਲ ਸੱਚ ਸਾਹਮਣੇ
ਰੱਖਦਾ ਹੈ ਕਿ ਜੋ ਵਿਗਿਆਨਿਕ ਢੰਗ ਨਾਲ ਹੈ ਨਾ ਕਿ ਕਿਸੇ ਚਮਤਕਾਰ ਨਾਲ।
ਕੈਨੇਡਾ ਵਿਚ ਲੱਗਭੱਗ ਪੰਜ ਦਹਾਕੇ ਤੋਂ ਕਿਰਤੀ ਦੀ ਜੂਨ ਹੰਢਾਉਂਦਾ ਉਹ
ਆਪਣੇ ਤਜਰਬੇ ਵੀ ਸਾਂਝੇ ਕਰਦਾ ਹੈ, ਜਿਸ ਤੋਂ ਕੈਨੇਡਾ ਨੂੰ ਸਵਰਗ ਕਹਿਣ
ਵਾਲੇ ਲੋਕ ਬਹੁਤ ਕੁਝ ਸਿੱਖ ਸੱਖਦੇ ਹਨ ਕਿ ਇਹ ਬਿਲਕੁੱਲ ਸਹੀ ਹੈ ਕਿ ਇੱਥੇ
ਕਾਨੂੰਨ ਅਤੇ ਸਰਕਾਰਾਂ ਸਾਡੇ ਭਾਰਤ ਵਰਗੇ ਦੇਸਾਂ ਨਾਲੋਂ ਸਹੀ ਕੰਮ ਕਰਦੇ
ਹਨ ਤੇ ਇਸੇ ਕਰਕੇ ਅਸੀਂ ਇੱਥੇ ਆਏ ਹਾਂ ਤੇ ਰਹਿਣਾ ਪਸੰਦ ਕਰਦੇ ਹਾਂ ਪਰ
ਪੂੰਜੀਵਾਦ ਦਾ ਇਸ ਦੇਸ਼ ਤੇ ਕੀ ਅਸਰ ਹੈ ਉਹ ਵੀ ਇਸ ਕਿਤਾਬ ਵਿਚ ਉਹ ਕਈ
ਲੇਖਾਂ ਵਿਚ ਅੰਕੜਿਆਂ ਰਾਹੀਂ ਸਿੱਧ ਕਰਦਾ ਹੈ। ਉਪਰੋਤਕ ਸਾਰੀ ਗੱਲਬਾਤ ਇਸ
ਲੇਖਕ ਦੇ ਬਾਰੇ ਜਾਣਕਾਰੀ ਦੇਣ ਨਾਲ ਸਬੰਧਤ ਸੀ ਤੇ ਹਰੀਪਾਲ ਦੀ ਸਖ਼ਸੀਅਤ
ਬਾਰੇ ਸ਼ਾਇਦ ਇਹ ਕਾਫ਼ੀ ਹੈ, ਕਿਉਂਕਿ ਬਹੁਤੀ ਗੱਲ ਮੈਂ ਉਹਨਾਂ ਦੀਆਂ ਇਸ
ਕਿਤਾਬ ਵਿਚਲੀਆਂ ਲਿਖਤਾਂ ਬਾਰੇ ਆਪਣੇ ਨਜ਼ਰੀਏ ਤੋਂ ਆਪ ਸਭ ਨਾਲ ਸਾਂਝੀ
ਕਰਨਾ ਚਾਹਾਂਗਾ।
'ਪੂੰਜੀਵਾਦ ਬਨਾਮ ਕੈਨੇਡੀਅਨ ਸਮਾਜ' ਕਿਤਾਬ ਵਿਚ 'ਕਿਤਾਬਾਂ ਦੇ
ਅੰਗ ਸੰਗ' ਤੋਂ ਲੈ ਕੇ 'ਅਮੀਰ ਕੈਨੇਡਾ ਦੇ ਗਰੀਬ ਬਜ਼ੁਰਗ' ਤੱਕ ਕੁੱਲ
ਸਤਾਰਾਂ ਲੇਖ ਹਨ ਜੋ ਯਥਾਰਥ ਦਾ ਹਵਾਲਾ ਦੇ ਕੇ ਇਸ ਤੋਂ ਅੱਗੇ ਕਿਉਂ 'ਤੇ
ਕਿਵੇਂ ਰਾਹੀਂ ਦੁਨੀਆਂ ਭਰ ਦੇ ਕਿਰਤੀ ਸਮਾਜ ਨਾਲ ਸਿੱਧੇ-ਅਸਿੱਧੇ ਢੰਗ ਨਾਲ
ਜੁੜੇ ਹੀ ਨਹੀ ਬਲਕਿ ਪੂੰਜੀਵਾਦ ਦੇ ਹਰ ਖੇਤਰ ਵਿਚ ਖ਼ਤਰਨਾਕ ਪਰ ਸਹਿਜ ਢੰਗ
ਨਾਲ ਪੈਰ ਪਸਾਰਨ ਦੇ ਢੰਗ ਤਰੀਕਿਆਂ ਦੇ ਵੀ ਪਾਜ ਖੋਲ੍ਹਦੇ ਹਨ। ਜੋ ਰੂਸ ਦੇ
ਪ੍ਰਧਾਨ ਮੰਤਰੀ ਗੋਰਾਬਾਚੋਵ ਦੀ ਪਤਨੀ ਰਾਈਸਾ ਗੋਰਾਬਾਚੋਵ ਦੀ ਲੰਡਨ ਵਿਚ
ਖ਼ਰੀਦੋ-ਫ਼ਰੋਕਤ ਤੇ ਸਰਕਾਰ ਰਾਹੀਂ ਪੂੰਜੀਵਾਦ ਦੀ ਗਹਿਰੀ ਤੇ ਗੰਭੀਰ ਅੱਖ
ਰੱਖਣ ਦੀ ਗੱਲ ਦਾ ਵੀ ਪਰਦਾਫਾਸ ਕਰਦੇ ਹਨ, ਕਿ ਕਿਸ ਤਰ੍ਹਾਂ ਉਸਦੀ
ਖ਼ਰੀਦਦਾਰੀ ਤੇ ਅੱਖ ਰੱਖਣ ਦੇ ਭੇਦ ਮਾਰਗਰੇਟ ਥੈਚਰ ਪ੍ਰਧਾਨ ਮੰਤਰੀ ਨਾਲ
ਸਾਂਝੇ ਕਰਦੀ ਹੈ ਕਿ ਉਸਦੇ ਸ਼ੋਕ ਅਮੀਰਾਂ ਵਾਲੇ ਹਨ। ਇਸ ਔਰਤ ਰਾਹੀਂ ਪੂਰੇ
ਰੂਸ ਨੂੰ ਗੁੰਮਰਾਹ ਕਰਕੇ ਲੋੜ੍ਹਾਂ ਦੀ ਥਾਂ ਪੂੰਜੀਵਾਦ ਦੇ ਸਿਧਾਂਤ
ਇਸ਼ਾਵਾਂ ਵੱਲ ਕੇਂਦਰਿਤ ਕੀਤਾ ਜਾ ਸਕਦਾ ਹੈ।
ਇਹ ਤਾਂ ਸਿਰਫ਼ ਇੱਕ ਉਦਾਹਰਨ ਹੈ ਇਸਤੋਂ ਵੱਧ ਇਸ ਕਿਤਾਬ ਵਿਚ ਬਹੁਤ
ਕੁਝ ਹੈ ਜੋ ਹਰੀਪਾਲ ਦੁਆਰਾ ਲਿਖੇ 'ਸਦਮਾ ਮੱਤ' ਕਿਤਾਬ ਬਾਰੇ ਲੇਖ 'ਤਬਾਹੀ
ਪਸੰਦ ਸਰਮਾਏਦਾਰੀ ਦਾ ਉਭਾਰ ਸਦਮਾ ਮੱਤ' ਵਿਚ ਉਜਾਗਰ ਹੁੰਦਾ ਹੈ। ਇਸ ਲੇਖ
ਵਿਚ ਲੇਖਕ ਨੇ 'ਸਦਮਾ ਮੱਤ' ਕਿਤਾਬ ਦੇ ਸਾਰੇ ਮੁੱਖ ਸਿਧਾਂਤ ਇਕੱਠੇ ਕਰਕੇ
ਇਹ ਦੱਸਣ ਦੀ ਸਫ਼ਲ ਕੋਸ਼ਿਸ ਕੀਤੀ ਹੈ ਕਿ ਕਾਰਪੋਰੇਟ ਸੈਕਟਰ ਕਿਸੇ ਦੇਸ ਵਿਚ
ਪੈਰ ਪਸਾਰਨ ਲਈ ਕੀ-ਕੀ ਕਰ ਸਕਦਾ ਹੈ ਤੇ ਉਸ ਦੇਸ ਦੀਆਂ ਸਰਕਾਰਾਂ ਕਿਵੇਂ
ਇਸ ਅੱਗੇ ਗੋਡੇ ਟੇਕਦੀਆਂ ਹਨ। ਇਸ ਸਭ ਨੂੰ ਸਿਰੇ ਚਾੜ੍ਹਨ ਲਈ ਕਿਸੇ ਫੌਜੀ
ਜਰਨੈਲ ਨੂੰ ਆਪਣੇ ਨਾਲ ਗੰਢਣ ਤੋਂ ਲੈ ਕੇ ਉਸ ਦੇਸ਼ ਵਿਚ ਕੁਦਰਤੀ ਆਫ਼ਤ ਆਉਣ
ਜਾਂ ਜਾਣ ਬੁੱਝਕੇ ਹੜ੍ਹਾਂ ਵਰਗੇ ਹਲਾਤ ਪੈਦਾ ਕੀਤੇ ਜਾਂਦੇ ਹਨ ਤੇ ਫਿਰ
ਲੋਕਾਂ ਨੂੰ ਸਦਮਾ ਦੇ ਕੇ ਉਸਦਾ ਹੱਲ ਪੂੰਜੀਵਾਦ ਦੇ ਨਜ਼ਰੀਏ ਤੋਂ ਇਸ ਢੰਗ
ਨਾਲ ਲੱਭਿਆ ਜਾਂਦਾ ਹੈ ਕਿ ਸਧਾਰਨ ਮਨੁੱਖ ਇਹੀ ਸਮਝਦਾ ਹੈ ਕਿ ਸਾਡੇ ਹੱਕ
ਦੀ ਗੱਲ ਕੀਤੀ ਜਾ ਰਹੀ ਹੈ ਬਲਕਿ ਅਸਲ ਵਿਚ ਪੂੰਜੀਵਾਦ ਦਾ ਦੈਂਤ ਉਹਨਾਂ
ਨੂੰ ਸਬਜ਼ ਬਾਗ ਦਿਖਾ ਕੇ ਉਹਨਾਂ ਦੀਆਂ ਆਉਣ ਵਾਲੀਆਂ ਪੀਹੜ੍ਹੀਆਂ ਨੂੰ ਤਬਾਹ
ਕਰਨ ਦਾ ਅਜਿਹਾ ਜਾਲ ਬੁਣ ਰਿਹਾ ਹੁੰਦਾ ਹੈ, ਜਿਸ ਵਿਚ ਉਹ ਇਸ਼ਾਵਾਂ ਦੇ ਖ਼ੂਹ
ਵਿਚ ਵੀ ਪੁੱਠੇ ਲਕਟਦੇ ਹਨ ਪਰ ਮਾਣ ਵੀ ਮਹਿਸੂਸ ਕਰਦੇ ਹਨ ਤੇ ਅਹਿਜੇ ਹਲਾਤ
ਕਿਵੇਂ ਪੈਦਾ ਕੀਤੇ ਜਾਂਦੇ ਹਨ ਇਹ ਲੇਖਕ ਦੇ ਇਸ ਕਿਤਾਬ ਵਿਚਲੇ ਹਰ ਲੇਖ
ਵਿਚ ਕਿਤੇ ਨਾ ਕਿਤੇ ਅੰਕੜਿਆਂ ਸਮੇਤ ਸ਼ਾਮਿਲ ਹੈ। ਸਾਡੇ ਕੈਨੀਡੀਅਨ ਬੱਚੇ
ਘਰਾਂ ਵਿਚ ਰਹਿਣ ਦੀ ਥਾਂ ਨਿੱਕੀਆਂ-ਨਿੱਕੀਆਂ ਕਾਡੋਮੀਨੀਅਮ
ਪਰਾਪਰਟੀਆਂ ਵਿਚ ਰਹਿਣਗੇ ਤੇ ਅਸਲ ਸੱਚਾਈ ਨੂੰ ਜਾਨਣ ਤੋਂ ਬਿਨਾਂ
ਇਸਤੇ ਮਾਣ ਵੀ ਮਹਿਸੂਸ ਕਰਨਗੇ ਇਹ ਜਾਨਣ ਤੋਂ ਬਿਨਾਂ ਕਿ ਸਾਡੇ ਮਨਮਰਜ਼ੀ ਦੇ
ਘਰ ਤਾਂ ਪੂੰਜੀਵਾਦ ਨੇ ਸਾਡੇ ਤੋਂ ਸਦਾ ਲਈ ਖੋਹ ਲਏ ਹਨ।
ਆਪਾ-ਆਪਣੇ ਘਰਾਂ ਜਾ ਆਸ-ਪਾਸ ਨਜ਼ਰ ਮਾਰੀਏ ਤਾਂ ਬੱਚੇ ਉਹਨਾਂ ਮਾਪਿਆਂ
ਨੂੰ ਵਿਚਾਰੇ ਸਮਝਦੇ ਹਨ ਜਾਂ ਉਹਨਾਂ ਨਾਲ ਸਟੋਰ ਤੱਕ ਜਾਣ ਵਿਚ
ਸ਼ਰਮ ਮਹਿਸੂਸ ਕਰਦੇ ਹਨ ਜੋ ਸਿਲਫ-ਸਰਵਿਸ ਕਾਊਟਰਾਂ ਤੇ ਪੇਅ
ਕਰਨ ਦੀ ਥਾਂ ਜਾਂ ਮੈਕਡਾਨਲ ਜਾਂ ਹੋਰ ਕਈ ਬਿਲੀਅਨ ਡਾਲਰ ਦਾ
ਮੁਨਾਫ਼ਾ ਕਮਾਉਣ ਵਾਲੀਆਂ ਫਰੈਚਾਈਜ਼ ਵਿਚ ਸਿਲਫ ਸਰਵਿਸ
ਮਸ਼ੀਨਾਂ ਤੇ ਆਰਡਰ ਨਹੀਂ ਕਰਦੇ ਜਾਂ ਕਰ ਸਕਦੇ। ਉਹ
ਆਨ-ਲਾਈਨ ਆਰਡਰ ਕਰਕੇ ਆਪਣੀ ਹਰ ਲੋੜ ਦੀ ਚੀਜ਼ ਘਰ ਮੰਗਾਉਂਦੇ ਹਨ ਤੇ
ਮਾਣ ਮਹਿਸੂਸ ਕਰਦੇ ਹਨ ਪਰ ਇਹ ਕਦੇ ਨਹੀਂ ਸੋਚਦੇ ਕਿ ਸਾਨੂੰ ਸਕੂਲੀ
ਛੁੱਟੀਆਂ ਦੌਰਾਨ ਕੋਈ ਫੁੱਲ-ਟਾਈਮ ਜਾਂ ਪਾਰਟ ਟਾਈਮ
ਕੰਮ ਕਿਉਂ ਨਹੀਂ ਮਿਲਦਾ ਬਲਕਿ ਉਹਨਾਂ ਦੇ ਦਿਮਾਗ ਵਿਚ ਇਹ ਗੱਲ ਆਉਂਦੀ ਹੀ
ਨਹੀਂ ਕਿ ਟੈਕਨਾਲੋਜੀ ਹੀ ਤੁਹਾਡੀ ਦੁਸ਼ਮਣ ਹੈ ਜਿਸ ਤੇ ਤੁਸੀਂ ਮਾਣ ਮਹਿਸੂਸ
ਕਰਦੇ ਹੋ। ਹਰ ਜਗ੍ਹਾਂ ਸੈਲਫ-ਸਰਵਿਸ ਮਸ਼ੀਨਾਂ ਹਨ ਹੁਣ ਤਾਂ
ਟੈਕਸੀ ਵੀ ਡਰਾਇਵਰ ਤੋਂ ਬਿਨਾਂ ਹੈ ਤੇ ਫਿਰ ਜੌਬ ਕਿੱਥੇ ਤੇ
ਕਿਸਨੂੰ ਮਿਲਣੀ ਹੈ। ਬਲਕਿ ਵੱਡੀਆਂ-ਵੱਡੀਆਂ ਕੰਪਨੀਆਂ ਵਿਚ ਵਰਕਰਾਂ
ਦੀਆਂ ਛਾਟੀਆਂ ਹੋ ਰਹੀਆ ਹਨ। ਲੇਖ 'ਪੂੰਜੀਵਾਦ-ਇੱਕ ਕਰੂਪ ਚਿਹਰਾ' ਵਿਚ
ਕੁਝ ਅਜਿਹੇ ਹੀ ਜਾਗਰੂਕਤਾ ਲਿਅਉਣ ਵਾਲੇ ਵਿਚਾਰ ਪੇਸ਼ ਕੀਤੇ ਗਏ ਹਨ। ਦਰਅਸਲ
ਇਹੀ ਪੂੰਜੀਵਾਦ ਅਤੇ ਸਦਮਾ ਮੱਤ ਦੇ ਸਿਧਾਂਤ ਹਨ ਕਿ ਤੁਹਾਡਾ ਸਭ ਕੁਝ ਉਜਾੜ
ਵੀ ਦੇਣਾ ਤੇ ਤੁੰਹਾਨੂੰ ਮਾਣ ਵੀ ਮਹਿਸੂਸ ਕਰਾਉਣਾ। ਇਸ ਸੱਚਾਈ ਦਾ ਅਸਲੀ
ਰੂਪ ਹੁਣ ਬਹੁਤ ਸਾਰੇ ਸੁਚੇਤ ਲੋਕਾਂ ਨੂੰ ਸਮਝ ਆਉਣ ਲੱਗਾ ਤੇ ਹਰੀ ਕਰੰਤੀ
ਤੇ ਖੁਸ਼ਹਾਲ ਹੋਏ ਪੰਜਾਬ ਦੇ ਕਿਸਾਨ ਵੀ ਹੁਣ ਇਹ ਮਹਿਸੂਸ ਕਰਦੇ ਹਨ ਅਸਲ
ਵਿਚ ਸਾਡਾ ਉਜਾੜਾਂ ਤੇ ਕਿਸਾਨਾਂ ਦੀਆਂ ਆਤਮਹੱਤਿਆ ਦਾ ਮੁੱਢ ਤਾਂ ਉਦੋਂ ਹੀ
ਬੱਝ ਗਿਆ ਸੀ 'ਤੇ ਕਿਰਤੀ ਕਿਸਾਨ ਦੀ ਨਵੀਂ ਪੀਹੜ੍ਹੀ ਇਸ਼ਾਵਾਂ ਤੇ ਸ਼ੋਹਰਤ
ਵਿਚ ਕਿਵੇਂ ਤੇ ਕਦੋਂ ਧੱਸ ਗਈ ਪਤਾ ਹੀ ਨਹੀਂ ਲੱਗਾ ਤੇ ਹੁਣ ਇਸਦੇ ਨਤੀਜੇ
ਸਾਹਮਣੇ ਆ ਰਹੇ ਹਨ ਜਦੋਂ ਕਰਜ਼ਾਈ ਕਿਸਾਨ ਫਾਹੇ ਲੈ ਰਹੇ ਹਨ। ਇੰਜ ਲੱਗ
ਰਿਹਾ ਹੈ ਜਿਵੇਂ ਪੰਜਾਬ ਕਿਰਤੀ ਕਿਸਾਨਾਂ ਨੂੰ ਸਦਮਾ ਦਿੱਤਾ ਜਾ ਰਿਹਾ
ਹੋਵੇ ਤੇ ਇਕ ਦਿਨ ਵੱਡੀਆਂ ਕੰਪਨੀਆਂ ਕਿਸਾਨਾਂ ਦੀਆਂ ਹਮਦਰਦ ਬਣਕੇ ਪੰਜਾਬ
ਵਿਚ ਪੈਰ ਪਸਾਰਨਗੀਆਂ ਕਿ ਨਿੱਕੇ-ਨਿੱਕੇ ਖੇਤੀ ਦੇ ਟੁਕੜਿਆਂ ਉੱਤੇ ਖੇਤੀ
ਕਰਨ ਨਾਲ ਤੁਸੀਂ ਫੇਲ੍ਹ ਹੋਏ ਹੋ, ਅਸੀਂ ਤੁਹਾਡੀ ਜ਼ਮੀਨ ਹਜ਼ਾਰ- ਹਜ਼ਾਰ ਏਕੜ
ਦੇ ਟੁਕੜਿਆਂ ਵਿਚ ਪੱਧਰ ਕਰਕੇ ਖੇਤੀ ਕਰਾਂਗੇ ‘ਤੇ ਤੁਸੀਂ ਸਾਨੂੰ ਇਸਨੂੰ
ਸੋ ਸਾਲ ਲਈ ਲੀਜ਼ ਤੇ ਦੇ ਦੋਵੋਂ, ਵਿਹਲੇ ਬੈਠੇ ਹਰ ਸਾਲ ਕਮਾਈ
ਕਰੋ, ‘ਤੇ ਸਦਮੇ ਵਿਚ ਪਾਈ ਕਿਸਾਨੀ ਇਸਨੂੰ ਖਿੜ੍ਹੇ ਮੱਥੇ ਸਵੀਕਾਰ ਕਰੇਗੀ
ਜਿਵੇਂ ਇਹ ਸਿਧਾਂਤ ਨਾਲ ਦੁਨੀਆਂ ਦੇ ਬਹੁਤੇ ਦੇਸ਼ਾਂ ਵਿਚ ਬਹੁਤ ਕੀਤਾ ਜਾ
ਚੁੱਕਾ ਹੈ।
'ਸਮਾਜਵਾਦ' ਇੱਕੋ ਇਕ ਹੱਲ ਲੇਖ ਵਿਚ ਪੂੰਜੀਵਾਦ ਦੇ ਲਾਲਚ ਦੀਆਂ
ਗੰਭੀਰ ਗੱਲਾਂ ਹਨ, ਕਿ ਕਿਵੇਂ ਲੋਕਾਂ ਨੂੰ ਧਰਮ, ਜਾਤ ਤੋਂ ਲੈ ਕੇ ਹਰ ਢੰਗ
ਨਾਲ ਵੰਡਿਆ ਹੀ ਨਹੀਂ ਜਾਂਦਾ ਬਲਕਿ ਇੱਕ ਦੂਜੇ ਤੋਂ ਉੱਚੇ ਨੀਵੇਂ ਹੋਣ ਦਾ
ਫਖ਼ਰ ਮਹਿਸੂਸ ਕਰਨ ਲਈ ਪਬਲਿਕ ਸਕੂਲਾਂ ਦੇ ਬਰਾਬਰ ਪਰਾਈਵੇਟ
ਸਕੂਲ, ਧਰਮ ਦੇ ਨਾਮ ਤੇ ਬਣੇ ਸਕੂਲ ਧਿਰ ਬਣਾਕੇ ਖੜ੍ਹੇ ਕੀਤੇ ਜਾਂਦੇ ਹਨ
ਜੋ ਮਾਪਿਆਂ ਰਾਹੀਂ ਬੱਚਿਆਂ ਵਿਚ ਤੇ ਇੱਕ ਸਹਿਜ ਪਰਕਿਰਿਆ ਰਾਹੀਂ ਇਹ
ਧਾਰਨਾਂ ਪੈਦਾ ਕਰਦੇ ਹਨ ਕਿ ਪਰਾਈਵੇਟ ਸਕੂਲ, ਧਾਰਮਿਕ ਸਕੂਲ,
ਪਬਲਿਕ ਸਕੂਲ ਵਿਚ ਪੜ੍ਹੇ ਜਾਂ ਪੜ੍ਹਦੇ ਬੱਚੇ ਇੱਕ ਦੂਸਰੇ
ਨਾਲੋਂ ਵੱਖਰੇ ਹਨ। ਦੂਸਰਾ ਇਸ ਰਾਹੀਂ ਪਬਲਿਕ ਸਕੂਲਾਂ ਦੇ
ਅਧਿਆਪਕਾਂ ਦੀਆਂ ਯੂਨੀਅਨਾਂ ਨੂੰ ਅਪੰਗ ਕੀਤਾ ਜਾਂਦਾ ਹੈ ਤਾਂ
ਕਿ ਉਹ ਆਪਣੇ ਜਾਂ ਆਪਣੇ ਸਕੂਲਾਂ ਦੇ ਬੱਚਿਆਂ ਲਈ ਕੋਈ ਹੱਕ ਨਾਂ ਮੰਗ ਲੈਣ।
ਪਰ ਇਸ ਸਭ ਲਈ ਧਰਮ ਨੂੰ ਕਿੰਝ ਇੱਕ ਟੂਲ ਦੇ ਤੌਰ ਤੇ ਵਰਤਿਆ
ਜਾਂਦਾ ਹੈ ਲੇਖਕ ਨੇ ਸਭ ਪਾਜ ਉਧੇੜੇ ਹਨ।
ਲੇਖ 'ਕਿਤਾਬਾਂ ਦੇ ਅੰਗ ਸੰਗ' ਕਿਤਾਬਾਂ ਦੀ ਸਹੀ ਚੋਣ ਬਾਰੇ ਦੱਸਦਾ
ਹੈ ਜਿਸ ਨਾਲ ਅਸੀਂ ਸਮਾਜ ਦੇ ਨਾਲ-ਨਾਲ ਨਿੱਜ ਦਾ ਵੀ ਭਲਾ ਕਰ ਸਕਦੇ ਹਾਂ।
ਮੈਂਨੂੰ ਆਸ ਹੈ ਕਿ ਜੇਕਰ ਕਿਸੇ ਪਾਠਕ ਕੋਲ ਪੂਰੀ ਕਿਤਾਬ ਪੜ੍ਹਨ ਦਾ ਸਮਾਂ
ਨਾ ਵੀ ਹੋਵੇ ਤਾਂ ਉਹ ਇਹ ਇੱਕੋ ਲੇਖ 10-12 ਮਿੰਟ ਦਾ ਸਮਾਂ ਕੱਢਕੇ ਪੜ੍ਹ
ਲਵੇ ਤਾਂ ਉਸਦੇ ਜੀਵਨ ਵਿਚ ਅਜਿਹੀ ਉਸਾਰੂ ਤਬਦੀਲੀ ਆ ਸਕਦੀ ਹੈ ਕਿ ਉਹ ਇਸ
ਕਿਤਾਬ ਦੇ 15ਵੇਂ ਲੇਖ 'ਇੱਕ ਜਨਮ ਅੰਧਵਿਸ਼ਵਾਸ਼ ਦੇ ਲੇਖੇ' ਬਾਰੇ ਵੀ ਸਮਝ
ਸਕਦਾ ਹੈ ਕਿ ਜਨਮ ਸਿਰਫ਼ ਇੱਕ ਹੀ ਹੈ ਇਸ ਵਿਚ ਕਿਵੇਂ ਨਿੱਜ, ਸਮਾਜ ਦਾ
ਨਾਪ-ਤੋਲ ਰੱਖਕੇ ਅਸੀਂ ਉਸਾਰੂ ਸੋਚ ਰਾਹੀਂ ਆਪਣਾ ਅਤੇ ਸਮਾਜ ਦਾ ਭਲਾ ਕਰ
ਸਕਦੇ ਹਾਂ। ਬੱਸ ਲੋੜ ਹੈ 'ਕਿਤਾਬਾਂ ਦੇ ਅੰਗ ਸੰਗ' ਲੇਖ ਦੇ ਭਾਗ 'ਕਿਹੋ
ਜਿਹਾ ਸਾਹਿਤ ਪੜ੍ਹੀਏ' ਨੂੰ ਪੜ੍ਹਨ ਤੇ ਗੌਰ ਕਰਨ ਦੀ।
'ਕੀ ਮਨੁੱਖ ਨੂੰ ਧਰਮ ਦੀ ਲੋੜ ਹੈ?' ਲੇਖ ਵਿਚ ਲੇਖਕ ਜਿੱਥੇ ਰੱਬ ਦੇ
ਜਨਮ ਬਾਰੇ ਤਰਕ ਭਰਭੂਰ ਵਿਚਾਰ ਪੇਸ਼ ਕਰਦਾ ਹੈ ਉੱਥੇ ਹੀ ਇਹ ਵੀ ਕਹਿੰਦਾ ਹੈ
ਕਿ ਚਾਹੇ ਧਰਮ ਮਨੁੱਖਤਾ ਦੇ ਭਲੇ ਲਈ ਪੈਦਾ ਹੋਏ 'ਤੇ ਨਰਕ-ਸੁਰਗ ਦਾ ਡਰ ਦੇ
ਕੇ ਸਭ ਧਰਮਾਂ ਦੇ ਧਾਰਮਿਕ ਗੁਰੂਆਂ ਨੇ ਸ਼ਾਂਤੀ ਅਤੇ ਮਨੁੱਖ ਦੀ ਭਲਾਈ ਲਈ
ਕੰਮ ਕੀਤਾ। ਪਰ ਜਦ ਧਰਮ ਨੂੰ ਸੱਤਾ ਹਥਿਆਉਣ ਲਈ ਵਰਤਿਆ ਜਾਣ ਲੱਗਾ ਤਾਂ
ਸਿਰਫ਼ ਧਰਮ ਦੇ ਨਾਮ ਤੇ ਮਨੁੱਖਤਾ ਦਾ ਜੋ ਕਤਿਲਆਮ ਹੋਇਆ ਉਹ ਬਹੁਤ ਕੁਝ
ਕਹਿੰਦਾ ਹੈ। ਜਿਵੇਂ ਅਜ਼ਾਦੀ ਤੋਂ 37 ਸਾਲ ਬਾਅਦ ਦਿੱਲੀ ਵਿਚ ਸਿੱਖਾਂ ਦਾ
ਕਤਲ ਕਰਕੇ ਕਾਂਗਰਸ ਸੱਤਾ ਤੇ ਕਾਬਜ਼ ਹੁੰਦੀ ਹੈ 'ਤੇ ਸਾਲ 2002 ਵਿਚ
ਗੁਜਰਾਤ ਵਿੱਚ ਮੁਸਲਮਾਨਾਂ ਨੂੰ ਮਾਰਕੇ ਭਾਜਪਾ ਤਾਕਤ ਵਿਚ ਆਉਂਦੀ ਹੈ। ਆਮ
ਇਨਸਾਨ ਦੇ ਨਾਲ-ਨਾਲ ਸਭ ਧਾਰਮਿਕ ਤੌਰ ਤੇ ਕੱਟੜ੍ਹ ਲੋਕਾਂ ਨੂੰ ਇਹ ਲੇਖ
ਜਰੂਰ ਪੜ੍ਹਨਾ ਚਾਹੀਦਾ ਹੈ।
'ਕਿਊਬਾ ਪੂੰਜੀਵਾਦ ਤੋਂ ਸਮਾਜਵਾਦ ਦਾ ਸਫ਼ਰ' ਅਤੇ 'ਕਾਸਤਰੋ ਦੇ ਦੇਸ਼
ਵਿੱਚ' ਲੇਖਾਂ ਰਾਹੀਂ ਲੇਖਕ ਪੂੰਜੀਵਾਦ ਦੇ ਗਲਬੇ ਤੋਂ ਬਿਨਾਂ ਦੇਸ਼ ਕਿਊਬਾ
ਬਾਰੇ ਵਿਚਾਰ ਵੀ ਪੇਸ਼ ਕਰਦਾ ਹੈ ਤੇ ਇਸ ਦੇਸ਼ ਦੀ ਕੀਤੀ ਯਾਤਰਾ ਰਾਹੀਂ
ਅੱਖੀਂ ਵੇਖਿਆ ਤੇ ਮਹਿਸੂਸ ਕੀਤਾ ਹਾਲ ਵੀ ਦੱਸਦਾ ਹੈ। ਇਹਨਾਂ ਦੋਹਾਂ
ਲੇਖਾਂ ਵਿਚੋਂ ਇੱਕ ਗੱਲ ਉਭਰਕੇ ਸਾਹਮਣੇ ਆਉਂਦੀ ਹੈ ਉਹ ਲੋਕ ਅੱਜ ਦੇ
ਪੂੰਜੀਵਾਦ ਦੇ ਸਮਾਜ ਦੇ ਲੋਕਾਂ ਦੀ ਤੁਲਨਾ ਵਿਚ ਸ਼ਾਂਤ ਤੇ ਸਹਿਜ ਦਾ ਜੀਵਨ
ਜਿਉਂਦੇ ਹਨ। ਸਿੱਖਿਆ ਸਭ ਲਈ ਮੁਫ਼ਤ ਹੈ, ਯਾਤਰਾ ਕਿਰਾਇਆ ਬਹੁਤ ਘੱਟ ਹੈ,
ਸਭ ਦੀਆਂ ਬੇਸਿਕ ਲੋੜਾਂ ਸਰਕਾਰ ਪੂਰੀਆ ਕਰਦੀ ਹੈ, ਜ਼ਿੰਦਗੀ ਦੀ ਚਾਲ ਸਹਿਜ
ਹੈ ਨਾ ਕਿ ਭੱਜ-ਦੌੜ। ਅਫਸਰਸ਼ਾਹੀ ਦਾ ਬੋਲ-ਬਾਲਾ ਨਹੀ ਬਲਕਿ ਸਰਕਾਰ ਵੱਲੋਂ
ਸੜਕਾਂ ਦੇ ਡਿਊਟੀ ਦਿੰਦੇ ਅਧਿਕਾਰੀ ਕਿਸੇ ਵੀ ਰਾਹਗੀਰ ਨੂੰ ਕਿਸੇ ਅਫਸਰ ਦੀ
ਕਾਰ ਰੋਕ ਕੇ ਉਸ ਵਿਚ ਬਿਠਾ ਸਕਦੇ ਹਨ ਤਾਂ ਉਹ ਰਾਹ ਵਿਚ ਆਉਂਦੀ ਆਪਣੀ
ਮੰਜ਼ਿਲ ਤੇ ਪਹੁੰਚ ਸਕੇ। ਸਥਾਨਕ ਲੋਕਾਂ ਦੇ ਹਵਾਲੇ ਨਾਲ ਲੇਖਕ ਕਹਿੰਦਾ ਹੈ
ਕਿ "ਜਦੋਂ ਸਾਡੀ ਜ਼ਿੰਦਗੀ ਵਿਚ ਪੂੰਜੀਵਾਦ ਦੇ ਦੇਸ਼ਾਂ ਵਾਂਗ ਭੱਜ-ਦੌੜ ਹੀ
ਨਹੀਂ ਤਾਂ ਸੜਕਾਂ ਕਿਵੇਂ ਟੁੱਟ ਸਕਦੀਆਂ ਹਨ? 'ਤੇ ਐਕਸੀਡੈਂਟ
ਕਿਵੇਂ ਹੋ ਸਕਦੇ ਹਨ?" ਕਿਤੇ ਨਾ ਕਿਤੇ ਜਾ ਕੇ ਇਹ ਗੱਲ ਪੰਜਾਬ ਦੀ ਜ਼ਿੰਦਗੀ
ਦੀ ਹਰੀ ਕਰੰਤੀ ਤੋਂ ਪਹਿਲਾ ਦੀ ਚਾਲ ਤੇ ਹੁਣ ਦੀ ਚਾਲ ਨਾਲ ਤੁਲਨਾ ਕਰਕੇ
ਦੇਖੀਏ ਤਾਂ ਸਾਨੂੰ ਮਹਿਸੂਸ ਹੁੰਦਾ ਹੈ ਕਿ ਉਦੋਂ ਲੋਕ ਸੀਮਤ ਸਾਧਨਾਂ ਦੇ
ਹੁੰਦਿਆ ਵੀ ਵੱਧ ਸਕੂਨ ਦੀ ਜ਼ਿੰਦਗੀ ਵਿਚ ਸਨ, ਹੁਣ ਵੱਡੀ ਕੋਠੀ ਵੀ ਹੈ,
ਵੱਡੀਆਂ ਕਾਰਾਂ, ਮਹਿੰਗੇ ਮੋਬਾਇਲ ਫੋਨ ਵੀ ਹਨ ਪਰ ਉਸੇ ਘਰ
ਆਤਮਹਿੱਤਆ ਵੀ ਹੈ। ਆਮ ਨਜ਼ਰ ਵਿਚ ਜਾਂ ਅਧਿਆਤਿਮਕ ਤੌਰ ਤੇ ਅਸੀਂ ਇਸਨੂੰ ਇਸ
ਢੰਗ ਨਾਲ ਦੇਖਦੇ ਹਾਂ ਕਿ 'ਲੋਕ ਚਾਦਰ ਦੇਖਕੇ ਪੈਰ ਨਹੀਂ ਪਸਾਰਦੇ' ਪਰ ਅਸਲ
ਵਿਚ ਖੇਤੀ ਸੰਕਟ ਪੈਦਾ ਕੀਤਾ ਗਿਆ। ਬਦਲਵੀਆਂ ਫ਼ਸਲਾਂ ਦੇ ਮੰਡੀਕਰਨ ਦੀ ਕੋਈ
ਨੀਤੀ ਨਹੀਂ। ਜਿਸ ਦਰ ਨਾਲ ਖਰਚੇ ਵਧੇ ਹਨ ਉਸੇ ਅਨੁਸਾਰ ਫ਼ਸਲਾਂ ਦੇ ਮੁੱਲ
ਇਨਡੈਕਸ ਮੁੱਲ ਨਾਲ ਜੋੜਕੇ ਦੇਖੀਏ ਤਾਂ ਨਿਗੂਣਾ ਵਾਧਾ ਹੈ। ਇਹੋ
ਹਲਾਤ ਵਿਕਸਤ ਦੇਸ ਕੈਨੇਡਾ ਦੇ ਵੀ ਹਨ ਜਿਸ ਨੂੰ ਹਰੀਪਾਲ ਨੇ ਅੰਕੜਿਆਂ ਨਾਲ
ਦੱਸਿਆ ਹੈ ਕਿ ਕਾਮਿਆਂ ਦੀਆਂ ਤਨਖਾਹਾਂ ਵਿਚ ਪੰਜ ਦਹਾਕਿਆਂ ਵਿਚ ਨਿਗੂਣਾ
ਵਾਧਾ ਹੋਇਆ ਹੈ ਤੇ ਘਰਾਂ ਦੇ ਮੁੱਲ ਕਈ ਗੁਣਾ ਵਧੇ ਹਨ, ਜਿਸ ਕਰਕੇ ਸਾਡੇ
ਬੱਚੇ ਘਰ ਨਹੀਂ ਲੈ ਸਕਣਗੇ।
ਦੂਸਰੇ ਪਾਸੇ ਬਿਨਾਂ ਇਹ ਸੋਚਿਆ ਕਿ
ਇਹ ਕਿਉਂ ਹੈ? ਸਾਡੀਆਂ ਇਸ਼ਾਵਾਂ ਸਾਡੀਆਂ ਲੋੜਾਂ ਤੇ ਵੱਧ ਭਾਰੀ ਹਨ ਇੱਕ
ਉਦਾਹਰਨ ਆਪਣੀ ਕੈਨੇਡਾ ਦੇ ਪੰਜਾਬੀ ਸਮਾਜ ਦੇ ਅਧਾਰਿਤ ਜ਼ਿੰਦਗੀ ਰਾਹੀਂ
ਦੇਖਦੇ ਹਾਂ ਕਿ ਬਹੁਤੇ ਲੋਕ ਬੈਕਾਂ ਦੇ ਵੱਡੇ-ਵੱਡੇ ਕਰਜ਼ੇ ਲੈ ਕੇ ਬਹੁਤ
ਮਹਿੰਗੀਆਂ ਗੱਡੀਆਂ ਲੈਂਦੇ ਹਨ। ਸੋਸ਼ਲ ਮੀਡੀਏ ਤੇ ਸ਼ੇਅਰ
ਕਰਕੇ ਇੱਕ-ਦੋ ਦਿਨ ਫੋਕੀਆਂ ਵਧਾਈਆਂ ਨਾਲ ਫੁੱਲੇ-ਫੁੱਲੇ ਮਹਿਸੂਸ ਕਰਦੇ ਹਨ
ਪਰ ਸਾਲ ਕੁ ਬਾਅਦ ਉਸੇ ਗੱਡੀ ਦਾ ਨਵਾਂ ਮਾਡਲ ਬਜ਼ਾਰ ਵਿਚ ਉਤਾਰ ਦਿੱਤਾ
ਜਾਂਦਾ ਹੈ 'ਤੇ ਉਹਨਾਂ ਵੱਲੋਂ ਲਏ ਕਰਜ਼ੇ ਦਾ ਦਸ ਪ੍ਰਤੀਸ਼ਤ ਵੀ ਨਹੀਂ
ਉਤਾਰਿਆਂ ਹੁੰਦਾ ਪਰ ਗੱਡੀ ਦੀ ਕੀਮਤ ਕਰਜ਼ੇ ਦੇ ਭਾਰ ਨਾਲੋਂ ਕਈ ਗੁਣਾਂ
ਥੱਲੇ ਸਰਕ ਜਾਂਦੀ ਹੈ, ਫਿਰ ਇਹ ਕੁਝ ਦਿਨ ਠੱਗੇ ਹੋਏ ਮਹਿਸੂਸ ਕਰਦੇ ਹਨ ਪਰ
ਫਿਰ ਉਸਤੋਂ ਵੱਧ ਕੰਮ, ਵੱਡਾ ਕਰਜ਼ਾ ਤੇ ਫਿਰ ਨਵੀਂ ਕਾਰ ਖ਼ਰੀਦੀ ਜਾਂਦੀ ਹੈ।
ਪਰ ਬਿਨਾਂ ਇਹ ਸਮਝਿਆ ਕਿ ਉਹ ਪੂੰਜੀਵਾਦ ਦੇ ਜਾਲ ਵਿਚ ਫਸੇ ਹਨ ਤੇ ਉੱਚੇ
ਸਟੇਟਸ ਵਿਚ ਘਿਰੇ ਜ਼ਿੰਦਗੀ ਦੇ ਉੱਚੇ ਤੇ ਅਣਮੁੱਲੇ ਪਲ ਸਿਰਫ਼ ਉਸ
ਕਰਜ਼ੇ ਨੂੰ ਉਤਾਰਨ ਵਿਚ ਲਾ ਰਹੇ ਜਿਸ ਦੀ ਕੋਈ ਲ੍ਹੋੜ ਹੀ ਨਹੀਂ। ਬੱਸ ਇੱਛਾ
ਦਾ ਉਛਾਲ ਹੈ ਪਰ ਇਹੀ ਤਾਂ ਸਮਝਣ ਨਹੀਂ ਦਿੰਦਾ ਪੂੰਜੀਵਾਦ ਦਾ ਮੱਕੜ ਜਾਲ।
'ਕਿਤਾਬਾਂ ਦੇ ਅੰਗ ਸੰਗ' ਲੇਖ ਬਾਰੇ ਥੋੜ੍ਹੀ ਗੱਲ ਹੋਰ ਕਰਦੇ ਹਾਂ
ਕਿ ਇਸ ਲੇਖ ਵਿਚ ਜਿੱਥੇ ਇਹ ਸਿੱਧ ਕੀਤਾ ਕਿ ਕਿਤਾਬਾਂ ਦੀ ਜ਼ਿੰਦਗੀ ਵਿਚ
ਕਿੰਨੀ ਮਹੱਤਤਾ ਹੈ ਨਾਲ ਹੀ ਵੀ ਦੱਸਿਆ ਹੈ ਕੀ ਕਿਹੋ ਜਿਹੀਆਂ ਕਿਤਾਬਾਂ
ਪੜ੍ਹੀਆਂ ਜਾਣ ਜਿਸ ਨਾਲ ਘਰ ਦੀ ਚਾਰ ਦਿਵਾਰੀ ਦੀ ਸਕੂਨਮਈ ਜ਼ਿੰਦਗੀ ਦੇ ਨਾਲ
ਸੰਸਾਰ ਪੱਧਰ ਦੇ ਮਾਨਵਵਾਦੀ ਸਰੋਕਾਰਾਂ ਨਾਲ ਜੁੜ ਜਾਈਏ ਕਿ ਕਿੱਥੇ ਕੀ ਹੋ
ਰਿਹਾ ਹੈ ਤੇ ਕਿਉਂ ਹੋ ਰਿਹਾ ਹੈ। ਲੇਖਕ ਲਿਖਦਾ ਹੈ ਕਿ 'ਜੇਕਰ ਤੁਸੀਂ
ਲੱਚਰ ਸਾਹਿਤ ਪੜ੍ਹੋਗੇ ਤਾਂ ਤੁਹਾਡੀ ਸੋਚ ਲੱਚਰ ਗਾਇਕਾਂ ਜਾਂ ਗੀਤਕਾਰਾਂ
ਵਰਗੀ ਬਣ ਜਾਵੇਗੀ। ਜੇਕਰ ਫਿਰਕਾਪ੍ਰਸਤੀ ਦੀਆਂ ਕਿਤਾਬਾਂ ਪੜ੍ਹੋਗੇ ਤਾਂ
ਤੁਸੀਂ ਆਪਦੇ ਫ਼ਿਰਕੇ ਨੂੰ ਛੱਡਕੇ ਦੂਸਰੇ ਫਿਰਕਿਆਂ ਨੂੰ ਨਫ਼ਰਤ ਕਰਨ ਲੱਗ
ਜਾਵੋਗੇ। ਹੋ ਸਕਦਾ ਤੁਸੀਂ ਦੰਗੱਈਆਂ ਦੇ ਮੋਢੀ ਬਣ ਜਾਵੋ। ਧਾਰਮਿਕ
ਕਿਤਾਬਾਂ ਤੂੰਹਾਨੂੰ ਧਾਰਮਿਕ ਬਣਾ ਦਿੰਦੀਆਂ ਹਨ। ਜੇਕਰ ਮਨੁੱਖਵਾਦੀ ਸਾਹਿਤ
ਪੜ੍ਹੋਗੇ ਤਾਂ ਤੁਸੀਂ ਇੱਕ ਅਗਾਂਹਵਧੂ ਵਿਆਕਤੀ ਬਣੋਗੇ, ਜਾਤੀ ਖ਼ੁਦਗਰਜੀਆਂ
ਤੋਂ ਉੱਠ ਕੇ ਮਨੁੱਖਤਾ ਦੇ ਭਲੇ ਲਈ ਆਪਣਾ ਆਪ ਅਰਪਣ ਕਰ ਦੇਵੋਗੇ। ਵਧੀਆ
ਸਾਹਿਤ ਤੁਹਾਨੂੰ ਸਾਹਿਜ ਅਤੇ ਤਰਕ ਨਾਲ ਗੱਲ ਕਰਨੀ ਸਿਖ਼ਾਉਦਾ ਹੈ ਤੇ ਜਲਦੀ
ਕਿਸੇ ਤੇ ਗੁੱਸੇ ਹੋਣ ਦੀ ਥਾਂ ਉਸਦੇ ਵਿਚਾਰਾਂ ਦੀ ਗੰਭੀਰਤਾ ਅਨੁਸਾਰ ਉਸ
ਤੋਂ ਗੰਭੀਰ ਦਲੀਲ ਦੇ ਕੇ ਕਿਸੇ ਦੇ ਵਿਚਾਰਾਂ ਨੂੰ ਪਲਟ ਵੀ ਸਕਦੇ ਹੋ। ਭਗਤ
ਸਿੰਘ ਨੇ ਕਿਹਾ ਸੀ ਕਿ ਇੰਨ੍ਹਾ ਪੜ੍ਹੋ ਕਿ ਆਪਣੇ ਵਿਰੋਧੀਆਂ ਦੀਆਂ ਦਲੀਲਾਂ
ਦਾ ਜਵਾਬ ਦੇ ਸਕੋ। ਪਰ ਦੁੱਖ ਦੀ ਗੱਲ ਹੈ ਪੰਜਾਬੀ ਲੋਕ ਕਿਤਾਬਾਂ ਤੋਂ ਦੂਰ
ਹੋ ਰਹੇ ਹਨ ਜਿੱਥੇ ਸਾਨੂੰ ਕਿਸੇ ਮਹਿਮਾਨ ਦੇ ਘਰ ਆਉਣ ਤੇ ਆਪਣੀ
ਲਾਇਬਰੇਰੀ ਵਿਚਲੀਆਂ ਕਿਤਾਬਾਂ ਦਿਖਾਉਣ ਵਿਚ ਮਾਣ ਮਹਿਸੂਸ ਹੋਣਾ
ਚਾਹੀਦਾ ਉੱਥੇ ਬਹੁਤੇ ਘਰਾਂ ਵਿਚ ਸ਼ਰਾਬ ਦੀਆਂ ਬੋਤਲਾਂ ਦੀ ਵੱਡੀ
ਵਰਾਇਟੀ ਬਾਰ ਬਣਾਕੇ ਸਜਾਈ ਹੁੰਦੀ ਤੇ ਕਿਤਾਬ ਕੋਈ ਵੀ ਨਹੀਂ ਹੁੰਦੀ।
ਕਈ ਸਿਆਣੇ-ਬਿਆਣੇ ਦਿਖਣ ਵਾਲੇ ਮਨੁੱਖ ਵੀ ਘਰ ਆਏ ਮਹਿਮਾਨਾਂ ਨੂੰ ਆਪਣੇ
ਬਾਰ ਸਭ ਤੋਂ ਪਹਿਲਾ ਦਿਖਾਉਦੇ ਹਨ ਤੇ ਸ਼ੋਸਲ ਮੀਡੀਏ ਤੇ ਨਿੱਜ
ਦੀਆਂ ਤਸਵੀਰਾਂ ਤੱਕ ਸਾਝੀਆਂ ਕਰਨ ਵਿਚ ਮਾਣ ਮਹਿਸੂਸ ਕਰਦੇ ਹਨ। ਪਰ ਨਾਲ
ਹੀ ਇਸ ਗੱਲ ਤੇ ਦੁਖੀ ਵੀ ਹਨ ਕਿ ਉਹਨਾਂ ਦੇ ਬੱਚੇ ਚੜ੍ਹਦੀ ਜਵਾਨੀ ਵਿਚ ਹੀ
ਨਸ਼ੇ ਦੇ ਆਦੀ ਹਨ ਪਰ ਅਜਿਹਾ ਕਿਉਂ ਹੈ ਇਸ ਲਈ ਆਪਣੇ ਆਪ ਦੀ ਥਾਂ ਬਹੁਤਾ
ਦੋਸ਼ ਸਰਕਾਰਾਂ ਦੇ ਮੜ੍ਹਿਆ ਜਾਂਦਾ ਹੈ। ਜਦੋਂ ਕਿ ਸਰਕਾਰਾਂ ਤਾਂ
ਕਾਰਪੋਰੇਟ ਦਾਬੇ ਥੱਲੇ ਹਨ ਜਿਸ ਦਾ ਉਦੇਸ਼ ਹੀ ਤੂਹਾਨੂੰ ਕਰਜ਼ੇ ਲਓ,
ਖਾਓ-ਪੀਓ ਤੇ ਐਸ਼ ਕਰੋ ਨਾਲ ਜੋੜਨਾ ਪਰ ਦਿਮਾਗ ਦੇ ਦਰਵਾਜ਼ੇ ਬੰਦ ਰੱਖੋ ਵੱਲ
ਖਿੱਚਣਾ ਹੈ। ਹਿਡਨ ਏਜੰਡਾ ਇਹੀ ਹੁੰਦਾ ਹੈ ਕਿ ਸ਼ਰਾਬ ਕਿਤਾਬ
ਤੋਂ ਸਸਤੀ ਮਿਲੇ ਪਰ ਬਚਣਾ ਅਸੀਂ ਹੈ ਤੇ ਹੋਰਾਂ ਨੂੰ ਬਚਾਉਣਾ ਵੀ ਹੈ ਤਾਂ
ਕਿ ਨਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ ਜਿਸ ਵਿਚ ਹਰ ਕੋਈ ਕਿਓ ਤੇ
ਕਿਵੇਂ ਦੀ ਸੋਝੀ ਰੱਖੇ। ਇਸ ਕਿਤਾਬ ਵਿਚ ਪਾਠਕ ਨੂੰ ਇਸ ਬਾਰੇ ਥਾਂ-ਥਾਂ
ਚੁਕੰਨਾ ਕੀਤਾ ਗਿਆ ਹੈ।
'ਲੇਖਕ ਅਤੇ ਲਿਖਤ' ਲੇਖ ਵਿਚ ਅਸਲੀ ਲੇਖਕ ਦੀ ਤਸਵੀਰ ਉਘਾੜੀ ਹੈ ਕਿ
ਲੇਖਕ ਕਿਹੋ ਜਿਹਾ ਹੋਵੇ, ਹਰੀਪਾਲ ਅਨੁਸਾਰ ਲੇਖਕ ਇਹੋ ਜਿਹੇ ਵੀ ਹਨ ਜੋ
ਸਿਰਫ਼ ਮੰਤਰੀਆਂ ਨਾਲ ਫੋਟੋਆਂ ਖਿਚਵਾਉਣ ਲਈ ਹੀ ਵੀਹ-ਵੀਹ ਕਿਤਾਬਾਂ ਲਿਖੀ
ਬੈਠੇ ਹਨ। ਪਰ ਉਹਨਾਂ ਕਿਤਾਬਾਂ ਦਾ ਸਮਾਜ ਦੇ ਸਰੋਕਾਰਾਂ ਨਾਲ ਨੇੜੇ ਦਾ ਵੀ
ਸਬੰਧ ਨਹੀਂ। ਹਰੀਪਾਲ ਅਜਿਹੇ ਮਹਾਨ ਲੇਖਕਾਂ ਤੇ ਤਰਸ ਕਰਦਾ ਹੈ। ਉਸ
ਅਨੁਸਾਰ ਲੇਖਕ ਨੂੰ ਸਿਰਫ਼ ਯਥਾਰਥਵਾਦੀ ਨਹੀਂ ਹੋਣਾ ਚਾਹੀਦਾ ਜੋ ਕਿਸੇ ਮਸਲੇ
ਦੀ ਤਸਵੀਰ ਕਿਸੇ ਵੀ ਵਿਧਾ ਰਾਹੀਂ ਪੇਸ਼ ਕਰੇ, ਬਲਕਿ ਸਮਾਜਵਾਦੀ ਹੋਣਾ
ਚਾਹੀਦਾ ਕਿ ਜਿਸ ਰਾਹੀਂ ਉਹਦੀ ਲਿਖ਼ਤ ਇਹ ਸੁਨੇਹਾ ਦਿੰਦੀ ਹੋਵੇ ਕਿ ਜੋ ਹੋ
ਚੁੱਕਿਆ ਹੈ, ਹੋ ਰਿਹਾ ਹੈ ਜਾਂ ਹੋਣ ਜਾ ਰਿਹਾ ਹੈ ਇਹ ਕਿਓ ਹੈ ਕੀ ਸਿੱਟੇ
ਕੱਢੇਗਾ। ਲੇਖਕ ਅਨੁਸਾਰ ਤੁਸੀਂ ਕਵਿਤਾ, ਕਹਾਣੀ ਜਾਂ ਨਾਵਲ ਛਪਵਾ ਕੇ ਅਰਾਮ
ਨਾਲ ਨਹੀਂ ਬੈਠ ਸਕਦੇ, ਤੁਸੀਂ ਜੋ ਲਿਖਿਆ ਹੈ ਉਸਨੂੰ ਜਿਉਣਾ ਪੈਂਦਾ ਹੈ।
ਉਸ ਅਨੁਸਾਰ ਜਿਵੇਂ ਆਮ ਲੋਕਾਂ ਨੂੰ ਆਪਣੇ ਨਵੇਂ ਘਰ ਅਤੇ ਕਾਰਾਂ ਦਾ ਚਾਅ
ਹੁੰਦਾ ਹੈ ਇੱਕ ਲੇਖਕ ਨੂੰ ਆਪਣੀ ਲਾਇਬਰੇਰੀ ਇੱਕ ਦੂਸਰੇ ਨੂੰ ਦਿਖਾਉਣ ਦਾ
ਚਾਅ ਹੋਣਾ ਚਾਹੀਦਾ ਹੈ। ਇਸ ਲੇਖ ਦੇ ਅਖੀਰ ਵਿਚ ਲੇਖਕ ਬੇਨਤੀ ਕਰਦਾ ਹੈ ਕਿ
ਜੇਕਰ ਤੁਹਾਨੂੰ ਪੜ੍ਹਨ ਦੀ ਆਦਤ ਨਹੀਂ ਤਾਂ ਕਿਰਪਾ ਕਰਕੇ ਲਿਖ਼ਣ ਤੋਂ ਵੀ
ਗੁਰੇਜ਼ ਕਰੋ।
'ਧੀਆਂ ਕਦੋਂ ਬਣਨਗੀਆਂ ਸਾਡੀਆਂ ਵਾਰਿਸ' ਲੇਖ ਵਿਚ
ਲੇਖਕ ਸ਼ੁਰੂ ਤੋਂ ਹੀ ਧੀਆਂ ਨਾਲ ਸਾਡੇ ਸਮਾਜ ਵਿਚ ਨਾ-ਬਰਾਬਰੀ ਦੀ ਗੱਲ
ਕਰਦਾ ਅਣਖ਼ ਖਾਤਿਰ ਧੀਆਂ ਮਾਰਨ ਦੇ ਪੰਜਾਬੀਆਂ ਦਾ ਕਰੂਪ ਚਿਹਰਾ ਨੂੰ
ਨੰਗਿਆਂ ਕਰਦਾ ਕਹਿੰਦਾ ਹੈ ਕਿ ਸਾਡੀਆਂ ਧੀਆਂ ਮਰਦ ਨਾਲ ਮੋਢੇ ਨਾਲ ਮੋਢਾ
ਜੋੜ ਕੇ ਨਵੇਂ ਸਮਾਜ ਦੀ ਉਸਾਰੀ ਵਿਚ ਬਹੁਤ ਯੋਗਦਾਨ ਪਾ ਸਕਦੀਆਂ ਹਨ, ਪਰ
ਇਸ ਲਈ ਜ਼ਰੂਰੀ ਹੈ ਕਿ ਅਸੀਂ ਉਹਨਾਂ ਨੂੰ ਪੁੱਤਾਂ ਵਾਂਗ ਹੀ ਪਾਲੀਏ। ਜੇਕਰ
ਸਾਡੀ ਧੀ ਸਾਨੂੰ ਆਪਣੇ ਬੁਆਏਫਰੈਂਡ ਨਾਲ ਮਿਲਾਉਂਦੀ ਹੈ ਤਾਂ
ਸਾਡੀ ਮੁੱਛ ਡਿੱਗਣੀ ਨਹੀਂ ਚਾਹੀਦੀ ਬਲਕਿ ਹੋਰ ਖੜ੍ਹਨੀ ਚਾਹੀਦੀ ਹੈ। ਫਿਰ
ਹੀ ਸਾਡੀਆਂ ਧੀਆਂ ਸਾਡੀਆਂ ਵਾਰਿਸ ਬਣ ਸਕਣਗੀਆਂ।
ਇਸ ਤੋਂ ਬਿਨਾਂ ਕਿਤਾਬ ਵਿਚ ਹੋਰ ਵੀ ਬਹੁਤ ਸਾਰੇ ਲੇਖ ਹਨ ਜਿਹਨਾਂ
ਨੂੰ ਪੜ੍ਹਕੇ ਅਸੀਂ ਆਪਣੇ ਨਿੱਜ ਤੋਂ ਲੈ ਕੇ ਸੰਸਾਰ ਪੱਧਰ ਦੇ ਬਹੁਤ ਸਾਰੇ
ਸਰੋਕਾਰਾਂ ਨਾਲ ਸਾਂਝ ਪਾ ਕੇ ਆਪਣੇ ਦਿਮਾਗ ਵਿਚ ਵਾਧੂ ਦਾ ਅੰਧਵਿਸ਼ਾਵਸ਼ੀ
ਕੂੜਾ-ਕਰਕਟ ਕੱਢਕੇ ਤਰੋ-ਤਾਜ਼ਾਂ ਹੋ ਸਕਦੇ ਹਾਂ। ਪੰਜਾਬੀ ਸਾਹਿਤ ਭੰਡਾਰ
ਨੂੰ ਹੋਰ ਮਾਲਾ-ਮਾਲ ਕਰਦੀ ਅਤੇ ਮਨੁੱਖ ਨੂੰ ਅਸਲੀ ਮਨੁੱਖ ਬਣਨ ਦੀ ਪਰੇਰਨਾ
ਦਿੰਦੀ ਇਸ ਕਿਤਾਬ ਨੂੰ ਪੰਜਾਬੀ ਸਾਹਿਤ ਜਗਤ ਵਿਚ ਜੀ ਆਇਆ। (29/04/2018)
ਬਲਜਿੰਦਰ ਸੰਘਾ (403-680-3212)
|
|
|
ਸੰਸਾਰ
ਪੱਧਰ ਦੇ ਸਮਾਜਿਕ ਆਰਥਿਕ ਸਰੋਕਾਰਾਂ ਦੀ ਗੱਲ ਕਰਦੀ ਕਿਤਾਬ 'ਪੂੰਜੀਵਾਦ
ਬਨਾਮ ਕੈਨੇਡੀਅਨ ਸਮਾਜ' ਬਲਜਿੰਦਰ
ਸੰਘਾ, ਕਨੇਡਾ |
ਉਦੀਪਨ
ਸਾਹਿਤਕ ਚਿੱਠੀਆਂ ਸਾਹਿਤਕ ਖ਼ਜਾਨੇ ਦੇ ਸੰਬਾਦ ਦਾ ਸੰਗ੍ਰਹਿ
ਉਜਾਗਰ ਸਿੰਘ, ਪਟਿਆਲਾ |
ਪਰਮਵੀਰ
ਜ਼ੀਰਾ ਦਾ ਪੁਸਤਕ ਪਰਵਾਜ਼ ਮਾਂ ਦੇ ਪਿਆਰ ਤੋਂ ਵਿਹੂਣੀ ਬਹਾਦਰ ਲੜਕੀ ਦੀ
ਕਹਾਣੀ ਉਜਾਗਰ ਸਿੰਘ, ਪਟਿਆਲਾ
|
ਹਰੀ
ਸਿੰਘ ਦੀ ਜੀਵਨ ਸ਼ੈਲੀ ਉਸਦੀ ਸੈ ਜੀਵਨੀ ਵਾਲੀ ਪੁਸਤਕ “ਲੁਕਿੰਗ ਬੈਕ ਵਿਦ
ਡੀਲਾਈਟ” ਰਾਹੀਂ ਡਾ.ਸਾਥੀ
ਲੁਧਿਆਣਵੀ, ਲੰਦਨ |
ਕਹਾਣੀ-
ਸੰਗ੍ਰਹਿ ‘ਉਮਰੋਂ ਲੰਮੀ ਉਡੀਕ’ ਲੋਕ- ਅਰਪਣ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
|
ਮੋਤੀ ਪੰਜ ਦਰਿਆਵਾਂ
ਦਾ ਪੁਸਤਕ ਲਹਿੰਦੇ ਅਤੇ ਚੜ੍ਹਦੇ ਪੰਜਾਬ ਦਰਮਿਆਨ ਸਾਹਿਤਕ ਕੜੀ ਬਣੇਗੀ
ਉਜਾਗਰ ਸਿੰਘ, ਪਟਿਆਲਾ
|
ਕੁਲਵੰਤ
ਖਨੌਰੀ ਦੀ ਪਿਆਰ ਪੰਘੂੜਾ ਪੁਸਤਕ ਬੱਚਿਆਂ ਲਈ ਪ੍ਰੇਰਨਾ ਸਰੋਤ
ਉਜਾਗਰ ਸਿੰਘ, ਪਟਿਆਲਾ |
ਲੇਖ਼ਕ
ਮੋਹਨ ਸਿੰਘ ਔਜਲਾ ਦੀ ਸਮੁੱਚੀ ਲਿਖ਼ਤ ਦਾ ਗੰਭੀਰ ਅਧਿਐਨ ਕਰਦੀ ਪੁਸਤਕ
'ਪ੍ਰੋ.ਮੋਹਨ ਸਿੰਘ ਔਜਲਾ ਦੀ ਸਾਹਿਤਕ ਪਰਵਾਜ਼'
ਬਲਜਿੰਦਰ ਸੰਘਾ, ਕਨੇਡਾ |
ਗੁਰਿੰਦਪਾਲ
ਸਿੰਘ ਜੋਸਨ ਦੀ ਪੁਸਤਕ ‘‘ਸਾਰਾਗੜੀ ਸਾਕਾ ਅਦੁੱਤੀ ਜੰਗੀ ਮਿਸਾਲ ’’
ਇਤਿਹਾਸਕ ਦਸਤਾਵੇਜ
ਉਜਾਗਰ ਸਿੰਘ, ਪਟਿਆਲਾ |
ਸਮਾਜਿਕ
ਸਰੋਕਾਰਾਂ, ਰੋਮਾਂਸਵਾਦ ਅਤੇ ਔਰਤਾਂ ਦੇ ਦਰਦਾਂ ਦੀ ਕਵਿਤਰੀ ਬੀਬੀ ਜੌਹਰੀ
ਉਜਾਗਰ ਸਿੰਘ, ਪਟਿਆਲਾ |
ਪਰਵਾਸ
ਤੇ ਢੌਂਗ ਦਾ ਸੱਚ ਨਾਵਲ ‘ਕੁੜੀ ਕੈਨੇਡਾ ਦੀ’
ਡਾ. ਪ੍ਰਿਥਵੀ ਰਾਜ ਥਾਪਰ,
|
ਰਾਮ
ਲਾਲ ਭਗਤ ਦੀ ਪੁਸਤਕ ਨੂੰਹਾਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਸਿੱਖ
ਫ਼ੌਜੀਆਂ ਦੀ ਬਹਾਦਰੀ ਦੀ ਦਸਤਾਵੇਜ:ਇਟਲੀ ਵਿੱਚ ਸਿੱਖ ਫ਼ੌਜੀ ਪੁਸਤਕ
ਉਜਾਗਰ ਸਿੰਘ, ਪਟਿਆਲਾ |
ਪਰਮਜੀਤ
ਪਰਮ ਦੇ ਚੰਡੀਗੜ ਦੇ ਬੇਸ਼ਕੀਮਤੀ ਹੀਰੇ: ਨੌਜਵਾਨਾ ਲਈ ਪ੍ਰੇਰਨਾਦਾਇਕ
ਉਜਾਗਰ ਸਿੰਘ, ਪਟਿਆਲਾ |
ਹਰਜੋਤ
ਸਿੰਘ ਹੈਪੀ ਦੀ ਨਿਕੰਮੀ ਔਲਾਦ: ਨੌਜਵਾਨਾ ਲਈ ਪ੍ਰੇਰਨਾਦਾਇਕ ਪੁਸਤਕ
ਉਜਾਗਰ ਸਿੰਘ, ਪਟਿਆਲਾ |
ਬਲਜੀਤ
ਕੌਰ ਸਵੀਟੀ ਦੀ ਪੁਸਤਕ ‘‘ਤਰੇਲਾਂ ਪ੍ਰੀਤ ਦੀਆਂ’’ ਰੁਮਾਂਸਵਾਦ ਅਤੇ
ਬ੍ਰਿਹਾ ਦਾ ਸੁਮੇਲ
ਉਜਾਗਰ ਸਿੰਘ, ਪਟਿਆਲਾ |
ਅਮਰਿੰਦਰ
ਸਿੰਘ ਸੋਹਲ ਦੀ ਪੁਸਤਕ ਨੈਣਾਂ ਵਿਚਲਾ ਟਾਪੂ ਸਮਾਜਿਕ ਸਰੋਕਾਰਾਂ ਦੀ ਅਵਾਜ਼
ਉਜਾਗਰ ਸਿੰਘ, ਪਟਿਆਲਾ |
ਪੰਜਾਬੀਆਂ
ਦੇ ਰਾਜਦੂਤ ਨਰਪਾਲ ਸਿੰਘ ਸ਼ੇਰਗਿਲ ਦੀ ਸ਼੍ਰੀ ਗੁਰੂ ਗੋਬਿੰਦ ਸਿੰਘ ਨੂੰ
ਸ਼ਰਧਾਂਜਲੀ
ਉਜਾਗਰ ਸਿੰਘ, ਪਟਿਆਲਾ |
ਸਿਰਜਣਦੀਪ
ਕੌਰ ਉਭਾ ਦੀ ਪੁਸਤਕ ‘‘ਜਿੱਤ’’ ਹਾਰ ਨੂੰ ਜਿੱਤ ਵਿਚ ਬਦਲਣ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਪਾਲੀ
ਖ਼ਾਦਿਮ ਦੀ ਪੁਸਤਕ ਸਵੈ ਦੀ ਤਸਦੀਕ ਸਮਾਜਿਕ ਸਰੋਕਾਰਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਪੰਜਵਾਂ
ਥੰਮ ਮਿੰਨੀ ਕਹਾਣੀ ਸੰਗ੍ਰਹਿ ਇੱਕ ਅਧਿਐਨ
ਉਜਾਗਰ ਸਿੰਘ, ਪਟਿਆਲਾ |
ਡਾ.
ਦਰਸ਼ਨ ਵੱਲੋਂ ਸੰਪਾਦਿਤ 'ਸਾਹਿਤ ਤੇ ਸੰਬਾਦ' ਪੁਸਤਕ ਨਵੇਂ ਲੇਖਕਾਂ ਲਈ
ਪ੍ਰੇਰਨਾ ਸਰੋਤ
ਉਜਾਗਰ ਸਿੰਘ, ਪਟਿਆਲਾ |
ਰਣਜੀਤ
ਸਿੰਘ ਭਿੰਡਰ ਦੀ ਪੁਸਤਕ ‘‘ਸਮਾਂ ਤੇ ਸੁਪਨੇ’’ ਅਧੂਰੇ ਅਹਿਸਾਸਾਂ ਦੀ
ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਸੁਰਿੰਦਰ
ਸੈਣੀ ਦੀ ਪੁਸਤਕ ‘‘ਮਿੱਤਰ ਪਿਆਰੇ ਨੂੰ’’ ਬਿਰਹਾ ਦੀਆਂ ਮਹਿਕਾਂ ਦੀ
ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਪੱਤਰਕਾਰੀ
ਅਤੇ ਸਾਹਿਤ ਦਾ ਸੁਮੇਲ : ਸ਼ਰਨਜੀਤ ਬੈਂਸ
ਉਜਾਗਰ ਸਿੰਘ, ਪਟਿਆਲਾ |
ਅਨਮੋਲ
ਕੌਰ ਦਾ ਨਾਵਲ ‘‘ਕੁੜੀ ਕੈਨੇਡਾ ਦੀ’’ ਪੰਜਾਬੀ ਮਾਨਸਿਕਤਾ ਦਾ ਵਿਸ਼ਲੇਸ਼ਣ
ਉਜਾਗਰ ਸਿੰਘ, ਪਟਿਆਲਾ |
ਬਿੰਦਰ
“ਕੋਲੀਆਂ ਵਾਲ”ਦੇ ਪਲੇਠੇ ਨਾਵਲ” ਅਣ ਪਛਾਤੇ ਰਾਹਾਂ ਦੇ ਪਾਂਧੀ” ਤੇ ਇੱਕ
ਪੇਤਲੀ ਜੇਹੀ ਝਾਤ
ਰਵੇਲ ਸਿੰਘ, ਇਟਲੀ |
ਰਾਜਵਿੰਦਰ
ਕੌਰ ਜਟਾਣਾ ਦੀ ਸਰਸਰਾਹਟ ਪੈਦਾ ਕਰਨ ਵਾਲੀ ਪੁਸਤਕ ‘‘ਆਹਟ’’
ਉਜਾਗਰ ਸਿੰਘ, ਪਟਿਆਲਾ |
ਬਾਬੂ
ਸਿੰਘ ਰੈਹਲ ਦਾ‘‘ਹਨੇਰਾ ਪੀਸਦੇ ਲੋਕ’’ਕਹਾਣੀ ਸੰਗ੍ਰਿਹ ਆਰਥਿਕ ਬਖੇੜੇ ਦਾ
ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਕਮਲਜੀਤ
ਕੌਰ ਕਮਲ ਦੀ ਪੁਸਤਕ ‘‘ਫੁੱਲ ਤੇ ਕੁੜੀਆਂ’’ ਇੱਕ ਸਿੱਕੇ ਦੇ ਦੋ ਪਾਸੇ
ਉਜਾਗਰ ਸਿੰਘ, ਪਟਿਆਲਾ |
ਸੁਖਰਾਜ
ਸਿੰਘ “ਬਰਾੜ” ਦੇ ਪਲੇਠੇ ਕਾਵਿ ਸੰਗ੍ਰਿਹ “ਦਾਣੇ” ਤੋਂ ਝਲਕਦੀ ਹੈ ਉੱਸ ਦੀ
ਕਾਵਿ ਚੇਤਨਾ
ਰਵੇਲ ਸਿੰਘ ਇਟਲੀ |
ਬਲਜਿੰਦਰ
ਸੰਘਾ ਦੀਆਂ ਲੰਮੀਆਂ ਸਾਹਿਤਕ ਪੁਲਾਂਘਾਂ
ਉਜਾਗਰ ਸਿੰਘ, ਪਟਿਆਲਾ |
ਕੁੜੀ
ਕੈਨੇਡਾ ਦੀ’ ਨਾਵਲ ਵੱਖਰੀ ਸੁਰ ਵਾਲਾ
ਜਸਵੀਰ ਰਾਣਾ, ਸੰਗਰੂਰ |
ਦੇਸ
ਭਗਤੀ ਅਤੇ ਸਮਾਜਿਕ ਸਰੋਕਾਰਾਂ ਦੇ ਗੀਤਾਂ ਦਾ ਰਚੇਤਾ ਸੁਖਪਾਲ ਪਰਮਾਰ
ਉਜਾਗਰ ਸਿੰਘ, ਪਟਿਆਲਾ
|
ਸੰਤ
ਭਿੰਡਰਾਂਵਾਲੇ ਦੇ ਰੂ-ਬ-ਰੁ ਜੂਨ 84 ਦੀ ਪੱਤਰਕਾਰੀ ਪੁਸਤਕ ਦਾ ਵਿਸ਼ਲੇਸ਼ਣ
ਉਜਾਗਰ ਸਿੰਘ, ਪਟਿਆਲਾ |
ਅਮਨਦੀਪ
ਸਿੰਘ ਦਾ ਨਵਪ੍ਰਕਾਸ਼ਿਤ ਕਾਵਿ ਸੰਗ੍ਰਹਿ "ਕੰਕਰ ਪੱਥਰ"
- ਡਾ. ਡੀ. ਪੀ.
ਸਿੰਘ |
ਕਣੀਆਂ'
ਕਾਵਿ-ਸੰਗ੍ਰਹਿ ਦੀਆਂ ਨਜ਼ਮਾਂ ਨਾਲ ਸਾਂਝ – ਸੁਖਵਿੰਦਰ ਅੰਮ੍ਰਿਤ |
ਡਾ.ਗੁਰਮਿੰਦਰ
ਸਿੱਧੂ ਦੀ ਕਿਤਾਬ ' ਕਹਿ ਦਿਓ ਉਸ ਕੁੜੀ ਨੂੰ ' ਰਿਲੀਜ਼ |
ਕੋਮਲ
ਕਲਾ ਅਤੇ ਕਵਿਤਾ ਦਾ ਸੁਮੇਲ- ਸੈਂਡੀ ਗਿੱਲ ਦੀ ਪੁਸਤਕ "ਨੀ ਮਾਂ"
ਉਜਾਗਰ ਸਿੰਘ, ਪਟਿਆਲਾ |
ਪਰਵਾਸੀ
ਜੀਵਨ ਅਤੇ ਸਾਹਿਤ ਦਾ ਮਾਰਮਿਕ ਮੁਲਾਂਕਣ
ਡਾ.ਲਕਸ਼ਮੀ ਨਰਾਇਣ ਭੀਖੀ, ਪਟਿਆਲਾ |
ਸੜਕਛਾਪ
ਸ਼ਾਇਰੀ ਪ੍ਰਕ੍ਰਿਤੀ ਅਤੇ ਇਨਸਾਨੀਅਤ ਦੀ ਕਵਿਤਾ
ਉਜਾਗਰ ਸਿੰਘ, ਪਟਿਆਲਾ |
ਡਾ
ਗੁਰਮਿੰਦਰ ਸਿੱਧੂ ਦੀ ਕਿਤਾਬ ' ਧੀਆਂ ਨਾਲ ਜੱਗ ਵਸੇਂਦਾ ' ਲੋਕ-ਅਰਪਣ |
"ਨਿੱਕੀਆਂ
ਪੰਜਾਬੀ ਮੁਹੱਬਤੀ ਬੋਲੀਆਂ" - ਸੰਗ੍ਹਿ ਕਰਤਾ- ਜਨਮੇਜਾ ਸਿੰਘ ਜੌਹਲ
ਡਾ. ਜਗੀਰ ਸਿੰਘ ਨੂਰ, ਫਗਵਾੜਾ |
ਮਿੱਟੀ
ਦਾ ਮੋਹ - ਗੁਰਚਰਨ ਸਿੰਘ ਦਿਲਬਰ
ਬਿਕਰਮਜੀਤ ਨੂਰ, ਬਰਨਾਲਾ |
ਅੱਥਰੀ
ਪੀੜ ਦੀ ਲੇਖਿਕਾ ਅਤੇ ਮੁਹੱਬਤਾਂ ਦੀ ਵਣਜਾਰਨ ਸੁਰਿੰਦਰ ਸੈਣੀ
ਉਜਾਗਰ ਸਿੰਘ, ਪਟਿਆਲਾ |
ਸਮਾਜ
ਸੇਵਿਕਾ ਕਵਿਤਰੀ: ਲਵੀਨ ਕੌਰ ਗਿੱਲ
ਉਜਾਗਰ ਸਿੰਘ, ਪਟਿਆਲਾ |
ਅਨਮੋਲ
ਕੌਰ ਦੀ ‘ਕੈਨੇਡਾ ਦੀ ਕੁੜੀ’ ਨੂੰ ਖੁਸ਼ਆਮਦੀਦ
ਡਾ. ਹਰਜਿੰਦਰ ਸਿੰਘ ਵਾਲੀਆਂ |
ਸਤਨਾਮ
ਚੌਹਾਨ ਦੀ ਪੁਸਤਕ ‘ਕਹੋ ਤਿਤਲੀਆਂ ਨੂੰ’ ਇਸਤਰੀ ਦੀ ਮਾਨਸਿਕਤਾ ਦਾ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਸ਼ਬਦਾਂ
ਦੇ ਸ਼ਗਨਾਂ ਦੀ ਤਾਕਤ - ਡਾ.ਗੁਰਮਿੰਦਰ ਸਿੱਧੂ ਦੀਆਂ 'ਚੌਮੁਖੀਆ ਇਬਾਰਤਾਂ ’
ਕਮਲ ਦੁਸਾਂਝ, ਮੋਹਾਲੀ |
ਚਰਨਹ
ਗੋਬਿੰਦ ਮਾਰਗੁ ਸੁਹਾਵਾ ਪੁਸਤਕ ਵਰਤਮਾਨ ਪਰਿਪੇਖ ਵਿਚ
ਉਜਾਗਰ ਸਿੰਘ, ਪਟਿਆਲਾ |
ਮਿਊਰੀਅਲ
ਆਰਨਾਸਨ ਲਾਇਬ੍ਰੇਰੀ ਵੱਲੋਂ ਐਸ. ਪੀ. ਬਲਰਾਜ ਸਿੰਘ ਸਿੱਧੂ ਦੀ ਕਿਤਾਬ
‘ਅਸਲੀ ਸਰਦਾਰ’ ਲੋਕ ਅਰਪਿਤ
ਡਾ ਸਰਵਣ ਸਿੰਘ ਰੰਧਾਵਾ, ਕੈਲੇਫੋਰਨੀਆ |
ਪਿਆਰਾ
ਸਿੰਘ ਕੁੱਦੋਵਾਲ ਦੀ ਸਾਹਿਤਕ ਸੋਚ ਦਾ ਕੱਚ ਸੱਚ
ਉਜਾਗਰ ਸਿੰਘ, ਪਟਿਆਲਾ |
ਸਾਂਝੇ
ਪ੍ਰਤੀਕ ਵਿਧਾਨ ਦੀ ਪੇਸ਼ਕਾਰੀ : ਸ਼ਬਦਾ ਦੇ ਹਾਰ
ਪਰਵਿੰਦਰ ਜੀਤ ਸਿੰਘ, ਜਲੰਧਰ |
ਰੂਪ
ਢਿੱਲੋਂ ਦਾ ਨਵਾ ਨਾਵਲ "ਸਮੁਰਾਈ" ਰੀਲੀਸ |
ਪ੍ਰੀਤ
ਪਰੁਚੀ ਬਿਰਹਾ ਦੀ ਕਵਿਤਰੀ-ਸੁਰਿੰਦਰ ਕੌਰ ਬਿੰਨਰ
ਉਜਾਗਰ ਸਿੰਘ, ਪਟਿਆਲਾ |
ਮੈਂ, ‘ਇੱਦਾਂ ਨਾ
ਸੋਚਿਆ ਸੀ’ - ਸੰਤੋਖ ਸਿੰਘ ਹੇਅਰ
ਨਦੀਮ ਪਰਮਾਰ,
ਕੈਨੇਡਾ |
ਕਿਰਪਾਲ ਪੂਨੀ ਦਾ
ਕਵਿ-ਸੰਸਾਰ ਸਹਿਜ, ਸੁਹਜ ਅਤੇ ਸੰਤੁਲਨ ਦੀ ਕਵਿਤਾ
ਡਾ ਰਤਨ ਰੀਹਨ, ਯੂ ਕੇ |
ਪਰਨੀਤ
ਕੌਰ ਸੰਧੂ ਦੀ ਬਿਰਹਾ ਦੇ ਦਰਦਾਂ ਦੀ ਦਾਸਤਾਨ
ਉਜਾਗਰ ਸਿੰਘ, ਪਟਿਆਲਾ |
ਪੰਜਾਬੀ
ਹਾਇਕੂ ਅਤੇ ਹਾਇਬਨ ਦਾ ਮੋਢੀ ਗੁਰਮੀਤ ਸੰਧੂ
ਉਜਾਗਰ ਸਿੰਘ, ਪਟਿਆਲਾ |
ਡਾ:
ਸਾਥੀ ਲੁਧਿਆਣਵੀ ਦੇ ਮੁਲਾਕਾਤਾਂ ਦੇ ਸੰਗ੍ਰਹਿ
“ਨਿੱਘੇ
ਮਿੱਤਰ ਮੁਲਾਕਾਤਾਂ” ‘ਤੇ ਵਿਮਰਸ਼ ਪੱਤਰ
ਡਾ: ਬਲਦੇਵ ਸਿੰਘ ਕੰਦੋਲਾ, ਯੂ ਕੇ |
'ਦ
ਸੈਕੰਡ ਸੈਕਸ'
ਡਾ. ਕਰਾਂਤੀ ਪਾਲ, ਅਲੀਗੜ |
ਕਾਲੇ
ਦਿਨ: 1984 ਤੋਂ ਬਾਅਦ ਸਿੱਖ
ਦਲਵੀਰ ਸਿੰਘ ਲੁਧਿਆਣਵੀ |
ਦਵਿੰਦਰ
ਪਟਿਆਲਵੀ ਦਾ ਛੋਟੇ ਲੋਕ-ਵੱਡੇ ਵਿਚਾਰ
ਉਜਾਗਰ ਸਿੰਘ, ਪਟਿਆਲਾ |
ਨਾਵਲਕਾਰ
ਸ੍ਰ ਬਲਦੇਵ ਸਿੰਘ ਬੁੱਧ ਸਿੰਘ ਵਾਲਾ ਦਾ ਨਾਵਲ ਉਜੱੜੇ ਬਾਗਾਂ ਦਾ ਮਾਲੀ
ਨਾਰਵੇ ਚ ਰਿਲੀਜ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਪੰਜਾਬੀ
ਮਾਂ-ਬੋਲੀ ਦਾ ਝਿਲਮਿਲਾਉਂਦਾ ਸਿਤਾਰਾ -'ਰਵੀ ਸੱਚਦੇਵਾ'
ਸ਼ਿਵਚਰਨ ਜੱਗੀ ਕੁੱਸਾ - ਲੰਡਨ |
ਰੂਪ
ਢਿੱਲੋ ਦਾ ਨਵਾਂ ਨਾਵਲ "ਓ"
ਅਮਰਜੀਤ ਬੋਲਾ, ਦਰਬੀ ਯੂਕੇ
|
'ਮਾਲਵੇ
ਦੀਆਂ ਬਾਤਾਂ' ਦਾ ਦੂਜਾ ਐਡੀਸ਼ਨ ਰਿਲੀਜ਼
ਹਰਪ੍ਰੀਤ ਸੇਖਾ, ਸਰੀ, ਕਨੇਡਾ |
ਲਾਡੀ
ਭੁੱਲਰ ਦਾ ਨਵਾਂ ਨਾਵਲ ‘ਖ਼ੂਨ ਦੇ ਹੰਝੂ’ ਰਿਲੀਜ਼
ਸੁਨੀਲ ਦੱਤ ਧੀਰ, ਸੁਲਤਾਨਪੁਰ ਲੋਧ |
ਬੰਦ
ਘਰਾਂ ਦੇ ਵਾਸੀ
ਬਲਜਿੰਦਰ ਸੰਘਾ, ਕਨੇਡਾ |
ਹਰਦਮ
ਸਿੰਘ ਮਾਨ ਦਾ ਗ਼ਜ਼ਲ ਸੰਗ੍ਰਿਹ 'ਅੰਬਰਾਂ ਦੀ ਭਾਲ ਵਿੱਚ' ਰਲੀਜ਼
ਬਿੱਕਰ ਸਿੰਘ ਖੋਸਾ, ਕਨੇਡਾ |
ਮਨੁੱਖੀ
ਮਨ ਦੇ ਸੁਪਨਿਆਂ ਦੀ ਗੱਲ ਕਰਦਾ ਕਹਾਣੀ ਸੰਗ੍ਰਹਿ ‘ਸੁਪਨੇ ਸੱਚ ਹੋਣਗੇ’
ਬਲਜਿੰਦਰ ਸੰਘਾ, ਕਨੇਡਾ |
ਖੂਬਸੂਰਤ
ਖ਼ਿਆਲਾਂ ਦੀ ਉਡਾਰੀ - ਅੰਬਰਾਂ ਦੀ ਭਾਲ ਵਿੱਚ
ਰਾਜਵੰਤ ਬਾਗੜੀ, ਪੰਜਾਬ |
ਦਾਇਰਿਆਂ ਤੋਂ ਪਾਰ ਜਾਣ ਦੀ ਜੁਸਤਜੂ: ਬੱਦਲਾਂ ਤੋਂ ਪਾਰ
ਗੁਰਪਾਲ ਸਿਘ ਸੰਧੂ (ਡਾ.),
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ |
|
ਚੁੱਪ ਵਿਚੋਂ ਬੋਲਦੇ
ਸ਼ਬਦ ‘ਚੁੱਪ ਨਦੀ ਤੇ ਮੈਂ’
ਬਲਜਿੰਦਰ ਸੰਘਾ, ਕਨੇਡਾ |
ਗ਼ਦਰ ਲਹਿਰ ਦੀ
ਕਹਾਣੀ
ਪੜਚੋਲਕਾਰ ਉਜਾਗਰ ਸਿੰਘ |
ਲੇਖਕ ਮਨਦੀਪ
ਖੁਰਮੀ ਦੁਆਰਾ ਸੰਪਾਦਿਤ ਪੁਸਤਕ “ਪੰਜਾਬੀਆਂ ਦੇ ਵਿਹੜੇ ਦਾ ਫੁੱਲ” ਲੋਕ
ਅਰਪਣ |
ਭਾਈ ਪ੍ਰਧਾਨ ਮੰਤਰੀ,
ਨਰਿੰਦਰ ਮੋਦੀ ਬਾਰੇ ਕਿਤਾਬ ਪੰਜਾਬੀ ਭਾਸ਼ਾ ’ਚ ਤਿਆਰ
ਸਤੀਸ਼ ਗੁਲਾਟੀ, ਲੁਧਿਆਣਾ |
ਗੁੰਡਾ
ਜਸਵਿੰਦਰ ਸੰਧੂ |
ਪੰਜਾਬੀ ਲਿਖਰੀ
ਸਭਾ ਵਲੋ ਹਰਿਮੰਦਰ ਕੋਰ ਢਿੱਲੋ ਦੀ ਕਿਤਾਬ ‘ਧਰਤ ਤੇ ਫੁੱਲ’ ਲੋਕ ਅਰਪਣ
ਸੁੱਖਪਾਲ ਪਰਮਾਰ, ਕੈਲਗਰੀ |
ਨੌਜਵਾਨ ਸ਼ਾਇਰ
ਹਰਮਨਦੀਪ ਚੜ੍ਹਿੱਕ ਦੀ ਪਲੇਠੀ ਕੋਸਿ਼ਸ਼ “ਨਵੀਂ ਦੁਨੀਆ ਦੇ ਬਾਸ਼ਿੰਦਿਓ”
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
ਹਰਮਨਦੀਪ ਚੜਿੱਕ ਦੀ
ਕਾਵਿ ਪੁਸਤਕ ਕਾਮਰੇਡ ਜਗਰੂਪ ਵੱਲੋਂ ਲੋਕ ਅਰਪਣ
ਮਿੰਟੂ ਖੁਰਮੀ ਹਿੰਮਤਪੁਰਾ |
ਅਨਮੋਲ ਕੌਰ ਦਾ
ਨਾਵਲ "ਹੱਕ ਲਈ ਲੜਿਆ ਸੱਚ"
ਜਸਵੀਰ ਸਿੰਘ ਰਾਣਾ, ਸੰਗਰੂਰ |
ਵਿਪਸਾ ਵਲੋਂ ਸੁੱਖੀ
ਧਾਲੀਵਾਲ ਦੀ ਪਲੇਠੀ ਪੁਸਤਕ ‘ਬੇਚੈਨੀ ਦਾ ਖੰਜਰ’ ਲੋਕ ਅਰਪਨ
ਹਰਜਿੰਦਰ ਕੰਗ, ਕੈਲੀਫੋਰਨੀਆ |
‘ਮੁਕੇਸ਼ : ਸੁਨਹਿਰੇ ਸੁਰ
ਅਤੇ ਸੁਨਹਿਰੇ ਦਿੱਲ ਦਾ ਮਾਲਕ’
ਸ਼੍ਰੀ ਅਮਰਜੀਤ ਸਿੰਘ ਕੋਹਲੀ, ਦਿੱਲੀ |
ਮਾਨਵੀ ਵੇਦਨਾਂ ਤੇ
ਸੰਵੇਦਨਾਂ ਦੀ ਉਦਾਸ ਪਰ ਚਿੰਤਨਸ਼ੀਲ ਇਬਾਰਤ: ਕੁੜੀਆਂ ਨੂੰ ਸੁਆਲ ਨਾ ਕਰੋ
ਨਿਰੰਜਣ ਬੋਹਾ,
ਮਾਨਸਾ |
ਗਰਮ
ਮਸਾਲਿਆਂ ਰਾਹੀਂ ਰੋਗਾਂ ਦਾ ਇਲਾਜ
ਲੇਖਕ ਅਤੇ ਸੰਗ੍ਰਹਿ ਕਰਤਾ:
ਸਰਜੀਤ ਤਲਵਾਰ, ਸ਼ਿਖਾ ਸਿੰਗਲਾ, |
ਮਾਂ ਬਣਨ
ਤੋਂ ਪਹਿਲਾਂ ਅਤੇ ਬਾਅਦ ਦਾ ਸਫ਼ਰ
ਲੇਖਕ ਅਤੇ ਸੰਗ੍ਰਹਿ-ਕਰਤਾ: ਝ ਸਰਜੀਤ ਤਲਵਾਰ ਝ
ਸ਼ਿਖਾ ਸਿੰਗਲਾ |
ਜੀਵਨੀ
ਸ਼ਹੀਦ ਭਗਤ ਸਿੰਘ
ਲੇਖਕ: ਮਲਵਿੰਦਰਜੀਤ ਸਿੰਘ ਵੜੈਚ |
ਪੰਜਾਬੀ ਆਰਸੀ ਕਲੱਬ ਵੱਲੋਂ
ਸ਼ਾਇਰਾ ਤਨਦੀਪ ਤਮੰਨਾ ਦਾ ਪਲੇਠਾ ਕਾਵਿ-ਸੰਗ੍ਰਹਿ ‘ਇਕ ਦੀਵਾ ਇਕ ਦਰਿਆ’
ਰਿਲੀਜ਼ ਅਤੇ ਰਵਿੰਦਰ ਰਵੀ, ਪਰਮਿੰਦਰ ਸੋਢੀ ਜੀਵਨ ਕਾਲ਼ ਪ੍ਰਾਪਤੀ
ਪੁਰਸਕਾਰਾਂ ਨਾਲ਼ ਸਨਮਾਨਿਤ
- ਦਵਿੰਦਰ ਪੂਨੀਆ, ਸਰੀ, ਕੈਨੇਡਾ |
ਪੰਜਾਬੀ ਲਿਖਾਰੀ ਸਭਾ ਵੱਲੋਂ
ਪਰਸ਼ੋਤਮ ਲਾਲ ਸਰੋਏ ਦੀ ਪੁਸਤਕ ‘ਮਾਲਾ ਦੇ ਮਣਕੇ’ ਰਿਲੀਜ਼ |
ਪੰਜਾਬੀ ਫੋਰਮ
ਕੈਨੇਡਾ ਵੱਲੋਂ ਬਲਬੀਰ ਸਿੰਘ ਮੋਮੀ ਦੀ ਸ਼ਾਹਮੁਖੀ ਵਿਚ ਛਪੀ ਸਵੈ-ਜੀਵਨੀ
“ਕਿਹੋ ਜਿਹਾ ਸੀ ਜੀਵਨ” ਭਾਗ-1 ਭਰਵੇਂ ਇਕੱਠ ਵਿਚ ਲੋਕ ਅਰਪਣ
ਹਰਚੰਦ ਬਾਸੀ, ਟੋਰਾਂਟੋ
|
ਬਾਬਾ ਨਿਧਾਨ ਸਿੰਘ
ਜੀ ਦੇ ਜੀਵਨ ਅਤੇ ਯੋਗਦਾਨ ਸਬੰਧੀ ਪੁਸਤਕ ਹੋਈ ਰਿਲੀਜ਼
ਕੁਲਜੀਤ ਸਿੰਘ ਜੰਜੂਆ,ਟੋਰਾਂਟੋ |
ਗੁਰਜਤਿੰਦਰ ਸਿੰਘ
ਰੰਧਾਵਾ ਦੀ ਕਿਤਾਬ ‘ਸਮੇਂ ਦਾ ਸੱਚ’ ਅਮਰੀਕਾ ਵਿਚ ਹੋਈ ਰਲੀਜ਼
|
ਪੰਜਾਬੀ ਦਾ ਨਵਾਂ ਮਾਣ:
ਰੂਪਿੰਦਰਪਾਲ (ਰੂਪ) ਸਿੰਘ ਢਿੱਲੋਂ
ਅਮਰ ਬੋਲਾ
|
ਪ੍ਰਵਾਸੀ ਲੇਖਕ
ਪਿਆਰਾ ਸਿੰਘ ਕੁੱਦੋਵਾਲ ਦੀ ਪਲੇਠੀ ਪੁਸਤਕ `ਸਮਿਆਂ ਤੋ ਪਾਰ` ਦਾ ਲੋਕ
ਅਰਪਣ ਪੁਸਤਕ ਗੁਰਮੁੱਖੀ ਤੇ ਸ਼ਾਹਮੁੱਖੀ ਭਾਸ਼ਾਵਾਂ `ਚ ਉਪਲੱਭਧ
ਕੁਲਜੀਤ ਸਿੰਘ ਜੰਜੂਆ, ਟੋਰੋਂਟੋ
|
ਉਮੀਦ ਤੇ
ਬਰਾਬਰਤਾ ਦੀ ਬਾਤ ਪਾਉਂਦੀ ਕਲਾਕਾਰ ਦੀ ਸ਼ਾਇਰੀ ਹੈ-ਸ਼ੁਸ਼ੀਲ ਦੁਸਾਂਝ -
ਪੰਜਾਬੀ ਗ਼ਜ਼ਲ ਮੰਚ ਵੱਲੋਂ ਸੁਭਾਸ਼ ਕਲਾਕਾਰ ਦੀ ਪੁਸਤਕ
ਲੋਕ ਅਰਪਣ ਕੀਤੀ
ਬੁੱਧ ਸਿੰਘ ਨੀਲੋਂ, ਲੁਧਿਆਣਾ |
ਨਾਰਵੇ ਚ ਉਜਾਗਰ
ਸਿੰਘ ਸਖੀ ਹੋਣਾ ਦੀ ਪੁਸਤਕ ਛਿਲਦਨ(ਸੋਮਾ ਜਾ ਸਾਧਨ) ਨੂੰ ੳਸਲੋ ਦੀਆਕੂਨ
ਹਾਈ ਸਕੂਲ ਚ ਰਿਲੀਜ਼ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਸ਼ਿਵ ਚਰਨ ਜੱਗੀ ਕੁੱਸਾ
ਵੱਲੋਂ ਟਿਸ਼ੂ ਰਾਣਾ ਦਾ ਕਾਵਿ ਸੰਗ੍ਰਹਿ " ਵਗਦੀ ਸੀ ਰਾਵੀ" ਰਿਲੀਜ਼
ਮਿੰਟੂ ਖੁਰਮੀਂ, ਨਿਹਾਲ ਸਿੰਘ ਵਾਲਾ |
ਨਾਸਤਿਕ
ਬਾਣੀ ਲੋਕ-ਅਰਪਣ
ਹਰਪ੍ਰੀਤ ਸੇਖਾ, ਕਨੇਡਾ |
ਸਾਧੂ ਬਿਨਿੰਗ ਦੀ
ਪੁਸਤਕ ਨਾਸਤਿਕ ਬਾਣੀ |
ਪੰਜਾਬੀ ਸਾਹਿਤ ਕਲਾ ਕੇਂਦਰ, ਸਾਊਥਾਲ, ਯੂ ਕੇ ਵਲੋਂ
ਡਾ. ਸਾਥੀ ਲੁਧਿਆਣਵੀ ਦੀ ਨਵੀਂ
ਕਾਵਿ ਪੁਸਤਕ “ਪੱਥਰ” ਰੀਲੀਜ਼ |
ਜ਼ਿੰਦਗੀ ਦਾ ਸੱਚ
ਦਰਸਾਉਂਦੀਆਂ 'ਪੱਚਰਾਂ'
ਸੁਰਿੰਦਰ ਰਾਮਪੁਰੀ |
ਸਤਵੰਤ ਸਿੰਘ
: ਵਿਸ਼ਵ ਯਾਤਰਾਵਾਂ, ਧਾਰਮਿਕ ਅੰਧ-ਵਿਸ਼ਵਾਸ ਅਤੇ ਸਫ਼ਰਨਾਮਾ ਸਾਹਿਤ
ਸੁਖਿੰਦਰ |
ਜੋਗਿੰਦਰ ਸਿੰਘ ਸੰਘੇੜਾ ਦੀ
ਕਿਤਾਬ ਨੂਰਾਂ ਦਾ ਨਿੱਘਾ ਸਵਾਗਤ |
ਜਗਜੀਤ ਪਿਆਸਾ
ਦਾ ਪਲੇਠਾ ਕਾਵਿ ਸੰਗ੍ਰਹਿ 'ਤੂੰ ਬੂਹਾ ਖੋਲ੍ਹ ਕੇ ਰੱਖੀਂ' ਲੋਕ ਅਰਪਿਤ
ਅੰਮ੍ਰਿਤ ਅਮੀ,
ਕੋਟਕਪੂਰਾ |
ਰਛਪਾਲ ਕੌਰ
ਗਿੱਲ: ਮਨੁੱਖੀ ਮਾਨਸਿਕਤਾ ਦੀਆਂ ਤਹਿਆਂ ਫਰੋਲਦੀਆਂ ਕਹਾਣੀਆਂ
ਸੁਖਿੰਦਰ |
ਬੁੱਢੇ ਦਰਿਆ ਦੀ ਜੂਹ
ਲੇਖਕ: ਸ਼ਿਵਚਰਨ ਜੱਗੀ ਕੁੱਸਾ
ਪੜਚੋਲ:
ਡਾ:
ਜਗਦੀਸ਼ ਕੌਰ ਵਾਡੀਆ |
ਪ੍ਰਸਿੱਧ ਪੰਜਾਬੀ
ਲੇਖਿਕਾ ਪਰਮਜੀਤ ਕੋਰ ਸਰਹਿੰਦ ਵੱਲੋ ਨਵ ਲਿੱਖਤ ਪੰਜਾਬੀ ਸਾਕ-ਸਕੀਰੀਆਂ ਤੇ
ਰੀਤਾ ਤੇ ਆਧਾਰਿਤ ਪੁਸਤਕ ਪਾਠਕ ਦੀ ਕਚਹਿਰੀ 'ਚ
ਰੁਪਿੰਦਰ ਢਿੱਲੋ ਮੋਗਾ |
ਪ੍ਰਵਾਸੀ ਸਫ਼ਰਨਾਮਾਕਾਰ ਸਤਵੰਤ ਸਿੰਘ ਦੀ ਪਲੇਠੀ ਪੁਸਤਕ "ਮੇਰੀਆਂ ਅਭੁੱਲ
ਵਿਸ਼ਵ ਯਾਤਰਾਵਾਂ" ਜਾਰੀ
ਕੁਲਜੀਤ ਸਿੰਘ ਜੰਜੂਆ |
ਸਰਵਉੱਤਮ ਕਿਤਾਬ
ਨੂੰ ਕਲਮ ਫਾਉਂਡੇਸ਼ਨ ਦੇਵੇਗੀ 100,000 ਰੁਪਏ ਦਾ ਇਨਾਮ
ਕੁਲਜੀਤ ਸਿੰਘ ਜੰਜੂਆ |
ਭਰਿੰਡ - ਰੁਪਿੰਦਰਪਾਲ ਸਿੰਘ ਢਿੱਲੋਂ
ਰਾਣਾ ਬੋਲਾ |
ਜੱਗੀ ਕੁੱਸਾ
ਦਾ ਨਾਵਲ
'ਸਟਰਗਲ
ਫ਼ਾਰ ਔਨਰ'
ਮਨਦੀਪ ਖ਼ੁਰਮੀ ਹਿੰਮਤਪੁਰਾ |
ਖ਼ੁਦ
'ਸਰਘੀ ਦੇ ਤਾਰੇ ਦੀ ਚੁੱਪ' ਵਰਗੀ ਹੈ ਭਿੰਦਰ ਜਲਾਲਾਬਾਦੀ
ਸ਼ਿਵਚਰਨ ਜੱਗੀ ਕੁੱਸਾ |
ਚਾਰੇ
ਕੂਟਾਂ
ਸੁੰਨੀਆਂ
-
ਸ਼ਿਵਚਰਨ
ਜੱਗੀ
ਕੁੱਸਾ
ਨਿਰਮਲ
ਜੌੜਾ |
ਸਰੀ
'ਚ ਕਹਾਣੀ-ਸੰਗ੍ਰਹਿ
"ਬਣਵਾਸ ਬਾਕੀ
ਹੈ" ਲੋਕ
ਅਰਪਿਤ - ਗੁਰਵਿੰਦਰ
ਸਿੰਘ ਧਾਲੀਵਾਲ |
ਬਾਤਾਂ
ਬੀਤੇ ਦੀਆਂ
ਲੇਖਕ: ਗਿਆਨੀ ਸੰਤੋਖ
ਸਿੰਘ
ਪ੍ਰਕਾਸ਼ਕ: ਭਾਈ ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ |
ਬੱਚਿਆਂ ਲਈ
ਪੁਸਤਕਾਂ
ਜਨਮੇਜਾ ਜੌਹਲ |
"ਬਣਵਾਸ
ਬਾਕੀ ਹੈ" ਭਿੰਦਰ ਜਲਾਲਾਬਾਦੀ ਦੀ ਪਲੇਠੀ, ਅਨੂਠੀ ਅਤੇ ਅਲੌਕਿਕ ਪੇਸ਼ਕਾਰੀ
ਸ਼ਿਵਚਰਨ ਜੱਗੀ ਕੁੱਸਾ |
ਇਕ
ਪੁਸਤਕ, ਦੋ ਦ੍ਰਿਸ਼ਟੀਕੋਨ
ਡਾ. ਜਸਪਾਲ ਕੌਰ
ਡਾ. ਸੁਤਿੰਦਰ ਸਿੰਘ ਨੂਰ |
ਰੂਹ ਲੈ
ਗਿਆ ਦਿਲਾਂ ਦਾ ਜਾਨੀ
ਸ਼ਿਵਚਰਨ ਜੱਗੀ ਕੁੱਸਾ |
“ਪੈਰਾਂ ਅੰਦਰ ਵੱਸਦੇ ਪਰਵਾਸ ਦਾ ਉਦਾਸੀ ਰੂਪ ਹੈ ਇਹ ਸਵੈਜੀਵਨੀ”
ਡਾ. ਗੁਰਨਾਇਬ ਸਿੰਘ |
ਅਕਾਲ ਤਖ਼ਤ ਸਾਹਿਬ
(ਫ਼ਲਸਫ਼ਾ ਅਤੇ ਰੋਲ)
ਡਾ: ਹਰਜਿੰਦਰ ਸਿੰਘ ਦਿਲਗੀਰ |
ਰਵਿੰਦਰ
ਰਵੀ ਦਾ ਕਾਵਿ-ਸੰਗ੍ਰਹਿ “ਸ਼ਬਦੋਂ ਪਾਰ”: ਮਹਾਂ ਕਵਿਤਾ ਦਾ ਜਨਮ
ਬ੍ਰਹਮਜਗਦੀਸ਼ ਸਿੰਘ |
ਸ਼ਹੀਦ
ਬੀਬੀ ਸੁੰਦਰੀ ਦੀ ਪੁਸਤਕ ਰੀਲੀਜ਼ |
ਜਨਮੇਜਾ ਜੌਹਲ ਦੀਆਂ ਚਾਰ ਬਾਲ ਕਿਤਾਬਾਂ ਜਾਰੀ |
ਰਵਿੰਦਰ ਰਵੀ ਦਾ
ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ”
ਨਿਰੰਜਨ ਬੋਹਾ |
ਰਵਿੰਦਰ ਰਵੀ ਦਾ ਕਾਵਿ-ਸੰਗ੍ਰਹਿ “ਸ਼ਬਦੋਂ ਪਾਰ”: ਮਹਾਂ ਕਵਿਤਾ ਦਾ ਜਨਮ
ਬ੍ਰਹਮਜਗਦੀਸ਼ ਸਿੰਘ |
“ਕਨੇਡੀਅਨ ਪੰਜਾਬੀ ਸਾਹਿਤ” - ਸੁਖਿੰਦਰ
ਪੂਰਨ ਸਿੰਘ ਪਾਂਧੀ |
‘ਮਨ ਦੀ
ਕਾਤਰ’ ਦੀ ਸ਼ਾਇਰੀ ਪੜ੍ਹਦਿਆਂ
ਡਾ. ਸ਼ਮਸ਼ੇਰ ਮੋਹੀ |
ਸ਼ਿਵਚਰਨ ਜੱਗੀ ਕੁੱਸਾ ਦੇ 18ਵੇਂ ਨਾਵਲ 'ਸੱਜਰੀ ਪੈੜ ਦਾ ਰੇਤਾ' ਦੀ ਗੱਲ
ਕਰਦਿਆਂ....!
ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ) |
‘ਕਨੇਡਾ ਦੇ ਗਦਰੀ ਯੋਧੇ’ - ਪੁਸਤਕ
ਰਿਲੀਜ਼ ਸਮਾਗਮ
ਸੋਹਣ ਸਿੰਘ ਪੂੰਨੀ |
ਹਾਜੀ ਲੋਕ
ਮੱਕੇ ਵੱਲ ਜਾਂਦੇ...ਤੇ ਮੇਰਾ ਰਾਂਝਣ ਮਾਹੀ ਮੱਕਾ...ਨੀ ਮੈਂ ਕਮਲ਼ੀ ਆਂ
ਤਨਦੀਪ ਤਮੰਨਾਂ, ਕੈਨੇਡਾ (ਸੰਪਾਦਕਾ 'ਆਰਸੀ') |
ਸੇਵਾ ਸਿਮਰਨ
ਦੀ ਮੂਰਤਿ: ਸੰਤ ਬਾਬਾ ਨਿਧਾਨ ਸਿੰਘ
ਸੰਪਾਦਕ – ਸ. ਪਰਮਜੀਤ ਸਿੰਘ ਸਰੋਆ |
ਤੱਲ੍ਹਣ – ਕਾਂਡ ਤੋਂ
ਬਾਅਦ
ਜਸਵਿੰਦਰ ਸਿੰਘ ਸਹੋਤਾ |
ਜਦੋਂ ਇਕ ਦਰੱਖ਼ਤ ਨੇ
ਦਿੱਲੀ ਹਿਲਾਈ ਲੇਖਕ
ਮਨੋਜ ਮਿੱਟਾ ਤੇ ਹਰਵਿੰਦਰ ਸਿੰਘ ਫੂਲਕਾ
|
ਕਿਹੜੀ ਰੁੱਤੇ
ਆਏ ਨਾਵਲਕਾਰ
ਨਛੱਤਰ ਸਿੰਘ ਬਰਾੜ |
|
|
|
|
|