ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

 
ਲੋਕ ਇਤਿਹਾਸ ਦੀਆਂ ਪੈੜਾਂ ਦੀ ਨਿਸ਼ਾਨਦੇਹੀ
ਕੇਹਰ ਸ਼ਰੀਫ਼           (20/10/2022)

kehar

159ਹਰ ਮਨੁੱਖ ਦੀ ਇਹ ਦਿਲੀ ਖਾਹਿਸ਼ ਹੁੰਦੀ ਹੈ ਕਿ ਉਹ ਜਿਸ ਮਾਹੌਲ/ਸਮਾਜ ਵਿਚ ਜੰਮਿਆਂ ਪਲਿਆ ਅਤੇ ਰਹਿ ਰਿਹਾ ਹੋਵੇ ਉਸ ਬਾਰੇ ਜਾਣੇ। ਪਰ ਇਹ ਸਾਧਾਰਨ ਕਾਰਜ ਤੇ ਹੈ ਨਹੀਂ। ਇਹ ਸਭ ਕੁੱਝ ਜਾਨਣ ਵਾਸਤੇ ਉਸਨੂੰ ਅਜਿਹੇ ਸਾਹਿਤ ਦੀ ਭਾਲ ਕਰਨੀ ਪੈਂਦੀ ਹੈ ਜੋ ਉਸ ਦੀਆਂ ਜੜ੍ਹਾਂ, ਉਸਦੇ ਚਲਣ ਤੇ ਉਸਦੇ ਹੁੰਦੇ ਰਹੇ ਵਿਕਾਸ ਬਾਰੇ ਜਾਣਕਾਰੀ ਦਿੰਦਾ ਹੋਵੇ। ਹਰ ਸਮਾਜ ਬਹੁਪਰਤੀ ਹੀ ਹੁੰਦਾ ਹੈ। ਇਸ ਦੇ ਵਰਤਾਰਿਆਂ ਨੂੰ ਧੁਰ ਤੱਕ ਹੰਘਾਲਣਾਂ, ਉਨ੍ਹਾਂ ਬਾਰੇ ਜਾਨਣਾਂ ਅਤੇ ਬਿਆਨ ਕਰਨਾ ਬਹੁਤ ਔਖਾ ਕਾਰਜ ਹੈ। ਅਜਿਹੇ ਕਾਰਜ ਸਿਰੇ ਚੜ੍ਹਾਉਣ ਵਾਲੇ ਕਲਮ ਦੇ ਸੂਰਮੇ ਹੁੰਦੇ ਹਨ।

ਹਰ ਇਕ ਸਮਾਜ ਅੰਦਰ ਜੀਵਨ ਨਾਲ ਸਬੰਧਤ ਅਖਾਣਾਂ/ਕਹਾਵਤਾਂ ਦੀ ਵੀ ਭਰਮਾਰ ਹੁੰਦੀ ਹੈ। ਇਹ ਜੀਵਨ ਦੇ ਸੱਚ ਨੂੰ ਉਜਾਗਰ ਕਰਨ ਦਾ ਗੁੱਝਾ ਰਹੱਸ ਹੁੰਦਾ ਹੈ। ਇਨ੍ਹਾਂ ਦੇ ਪ੍ਰਚੱਲਤ ਰੂਪ ਧਾਰਨ ਵਿਚ ਲੰਮਾਂ ਸਮਾਂ ਲਗਦਾ ਹੈ। ਇਹ ਸਮਾਜਿਕ ਤੇ ਸੱਭਿਆਚਾਰਕ ਵਰਤਾਰਾ ਹੈ, ਪਰ ਜਦੋਂ ਪਾਰਖੂ ਨਜ਼ਰ ਨਾਲ ਦੇਖਦੇ ਹਾਂ ਕਿ ਸਮਾਜਿਕ ਜੀਵਨ ਦੇ ਨਾਲ ਹੀ ਧਾਰਮਕ ਖੇਤਰ ਅੰਦਰ ਵੀ ਇਨ੍ਹਾਂ ਦੇ ਪ੍ਰਵਾਹ ਦੀ ਭਰਮਾਰ ਹੁੰਦੀ ਹੈ। ਇੱਥੇ ਸਮੱਸਿਆ ਉਦੋਂ ਪੈਦਾ ਹੁੰਦੀ ਹੈ ਜਦੋਂ ਇਨ੍ਹਾਂ ਦੀ ਵਿਆਖਿਆ ਤਰਕ ਦੇ ਅਧਾਰ `ਤੇ ਨਾ ਕੀਤੀ ਜਾਵੇ।

ਅਜਿਹੀਆਂ ਗੱਲਾਂ ਸੁਣਨ ਦਾ ਮੌਕਾ ਕੁੱਝ ਸਾਲ ਪਹਿਲਾਂ ਪਟਿਆਲਾ ਤੋਂ ਲੋਕਧਾਰਾ/ਲੋਕਯਾਨ ਵਿਸ਼ੇ ਦੇ ਚੰਗੇ ਜਾਣਕਾਰ ਪੱਤਰਕਾਰ 'ਪ੍ਰਮਿੰਦਰ ਸਿੰਘ ਟਿਵਾਣਾ' ਵਲੋਂ ਇਸ ਵਿਸ਼ੇ ਦੇ ਗਿਆਤਾ ਸੂਝਵਾਨ ਸੱਜਣ 'ਜੋਗਿੰਦਰ ਸਿੰਘ ਸਿਵੀਆਂ' ਨਾਲ ਰੇਡੀਉ ‘ਚੰਨ ਪ੍ਰਦੇਸੀ` `ਤੇ ਹੁੰਦੀ ਗੱਲਬਾਤ, ਵਿਚਾਰ-ਚਰਚਾ ਸੁਣਦਾ ਸੀ। ਭਾਵੇਂ ਉਨ੍ਹਾਂ ਦੇ ਅੱਜ ਅਰਥ ਵੀ ਬਦਲ ਗਏ ਹਨ ਤੇ ਇਨ੍ਹਾਂ ਦੀ ਵਰਤੋਂ ਵਿਹਾਰ ਦਾ ਵੀ ਉਹ ਮੁੱਲ ਨਹੀਂ ਜੋ ਕੁੱਝ ਦਹਾਕੇ ਪਹਿਲਾਂ ਹੁੰਦਾ ਸੀ। ਦਰਅਸਲ ਇਹ ਗੁਆਚ ਗਏ ਜਾਂ ਹੋਰ ਗੁਆਚ ਰਹੇ ਪੇਂਡੂ ਵਿਰਸੇ, ਜੀਵਨ ਜਾਚ ਨਾਲ ਅਤੇ ਕਦਰਾਂ-ਕੀਮਤਾਂ ਨਾਲ ਸਬੰਧਤ ਵਿਚਾਰਾਂ ਹੁੰਦੀਆਂ ਸਨ। ਲੋਪ ਹੋ ਗਏ ਤੇ ਹੋ ਰਹੇ ਸ਼ਬਦਾਂ ਦਾ ਵਿਖਿਆਨ ਹੁੰਦਾ। ਖਾਸ ਕਰਕੇ ਕਿਸਾਨੀ ਜੀਵਨ ਨਾਲ ਸਬੰਧਤ ਹਰ ਸ਼ੈਅ (ਸੰਦ-ਸਬੇੜਾ) ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਜਾਂਦੀ, ਵਰਤੇ ਜਾਂਦੇ ਅਜਿਹੇ ਬਹੁਤ ਸਾਰੇ ਸੰਦਾਂ ਦੇ ਅੱਜ ਦੀ ਪੀੜ੍ਹੀ ਨੂੰ ਤਾਂ ਨਾਂ ਵੀ ਪਤਾ ਨਹੀਂ ਹੋਣੇ। ਸਮਾਂ ਅੱਗੇ ਹੀ ਨਹੀਂ ਤੁਰਦਾ ਸਗੋਂ ਸਮਾਜ ਦਾ ਸਰੂਪ ਵੀ ਬਦਲਦਾ ਰਹਿੰਦਾ ਹੈ, ਤੌਰ-ਤਰੀਕੇ ਅਤੇ ਸੰਦ-ਸਬੇੜਾ ਵੀ। ਗੁਆਚਦੇ ਜਾ ਰਹੇ ਸ਼ਬਦਾਂ ਬਾਰੇ ਸੁਣਨ ਨੂੰ ਵੀ ਮਿਲਦਾ ਸੀ।

ਜੋਗਿੰਦਰ ਸਿੰਘ ਸਿਵੀਆਂ ਹੋਰੀਂ ਅਧਿਆਪਕ ਰਹੇ ਅਤੇ ਕਿਸਾਨ ਵੀ, ਉਹ ਪਹਿਲਾਂ ਵੀ ਕਈ ਕਿਤਾਬਾਂ ਲਿਖ ਚੁੱਕੇ ਹਨ। ਹਥਲੀ ਕਿਤਾਬ “ਪੇਂਡੂ ਜੀਵਨ ਦੀ ਝਾਤ, ਅਖਾਣਾਂ ਨੂੰ ਪਾਵੇ ਮਾਤ" ਹੈ।

ਇਹ ਕਿਤਾਬ ਅਖਾਣਾਂ ਤੇ ਮੁਹਾਵਰਿਆਂ ਤੱਕ ਸੀਮਤ ਨਹੀਂ ਇਸ ਤੋਂ ਬਹੁਤ ਜਿ਼ਆਦਾ ਹੈ। ਇਸ ਕਿਤਾਬ ਰਾਹੀਂ ਲੇਖਕ ਨੇ ਸਮਾਜ ਅੰਦਰ ਲੋਕ ਧਾਰਾ ਦੀਆਂ ਬਹੁਤ ਸਾਰੀਆਂ ਪਰਤਾਂ ਫਰੋਲੀਆਂ ਹਨ, ਇਸ ਰਾਹੀਂ ਜੀਵਨ ਦੇ ਰੰਗਾਂ, ਪੇਂਡੂ ਜੀਵਨ ਜਾਚ ਬਾਰੇ ਭਰਪੂਰ ਜਾਣਕਾਰੀ ਦਿੱਤੀ ਹੈ। ਇਹ ਕਿਤਾਬ ਇਸ ਕਰਕੇ ਬਹੁਤ ਮੁੱਲਵਾਨ ਹੈ ਕਿ ਲੋਕ ਇਤਿਹਾਸ ਨੂੰ ਸਾਡੇ ਸਾਹਮਣੇ ਪੇਸ਼ ਕਰਨ ਦਾ ਜਤਨ ਕਰਦੀ ਹੈ, ਜਿਸਦੀ ਪੰਜਾਬੀ ਵਿਚ ਅਸਲੋਂ ਘਾਟ ਹੈ। ਇਸ ਵੱਲ ਅਜੇ ਤੱਕ ਬਹੁਤਾ ਧਿਆਨ ਨਹੀਂ ਦਿੱਤਾ ਗਿਆ (ਜੇ ਦਿੱਤਾ ਗਿਆ ਹੋਵੇ ਤਾਂ ਮੈਂ ਮਾਫੀ ਸਹਿਤ ਕਹਾਂਗਾ ਕਿ ਮੈਨੂੰ ਉਸ ਬਾਰੇ ਬਹੁਤੀ ਜਾਣਕਾਰੀ ਨਹੀਂ)।

ਪੇਂਡੂ ਜੀਵਨ ਬਾਰੇ ਲਿਖਣ ਵਾਲੇ ਆਮ ਕਰਕੇ ਸੱਭਿਆਚਾਰਕ ਪੱਖ ਤੋਂ ਹੀ ਲਿਖਦੇ ਹਨ, ਲੋਕਾਂ ਦੇ ਰੀਤੀ-ਰਿਵਾਜ, ਲੋਕ ਗੀਤ, ਲੋਕ ਨਾਚ, ਪੇਂਡੂ ਖੇਡਾਂ, ਪਹਿਰਾਵਾ, ਖਾਣ-ਪੀਣ, ਮੇਲੇ, ਤਿਉਹਾਰ, ਧਾਰਮਕ ਦਿਨ-ਦਿਹਾੜ ਜਾਂ ਫੇਰ ਪ੍ਰਾਹੁਣਚਾਰੀ ਆਦਿ। ਪਰ ਸਾਡੇ ਸਮਾਜ ਦਾ ਸਮੁੱਚਾ ਵਿਕਾਸ ਕਿਵੇਂ ਹੋਇਆ। ਇਸ ਬਾਰੇ ਬਹੁਤ ਕੁੱਝ ਨਹੀਂ ਦੱਸਿਆ ਜਾਂਦਾ। ਇਤਿਹਾਸ ਅੰਦਰ ਰਾਜੇ-ਰਾਣੀਆਂ, ਜੰਗਾਂ ਤੇ ਰਾਜਾਂ ਦੀ ਬਣਨ ਤੇ ਟੁੱਟਣ ਵਾਲੀ ਘਾਟ ਵਾਧ ਅਤੇ ਵੱਖੋ ਵੱਖ ਘਰਾਣਿਆਂ ਦਾ ਸੱਤਾ 'ਤੇ ਕਾਬਜ ਹੋਣ ਦਾ ਵਿਖਿਆਨ ਹੁੰਦਾ ਹੈ। ਕੁੱਝ ਤੱਥ, ਕੁੱਝ ਤਾਰੀਖਾਂ, ਕਿਹੜੇ ਮੈਦਾਨੇ ਲੜਾਈ ਹੋਈ, ਕੌਣ ਕਿਸਦੇ ਹੱਥੋਂ ਮਾਰਿਆ ਗਿਆ, ਕੌਣ ਜਿੱਤਿਆ - ਕੌਣ ਹਾਰਿਆ। ਕਿਹੜਾ ਰਾਜਾ ਜਾਂ ਰਾਜ ਚੰਗਾ ਸੀ ਕਿਹੜਾ ਮਾੜਾ ਤੇ ਕਿਉਂ ਆਦਿ।

159
ਜੋਗਿੰਦਰ ਸਿੰਘ ਸਿਵੀਆਂ'
ਸਾਡੇ ਕੋਲ ਲੋਕ ਇਤਿਹਾਸ ਦੀ ਬਹੁਤ ਘਾਟ ਹੈ। ਇਹ ਹਥਲੀ ਕਿਤਾਬ ਪੰਜਾਬ ਦੇ ਖਾਸ ਕਰਕੇ ਪੰਜਾਬ ਦੇ ਇਕ ਖਿੱਤੇ (ਮਾਲਵੇ ਦਾ ਵੱਡਾ ਹਿੱਸਾ ਬਠਿੰਡੇ ਦਾ ਖੇਤਰ) ਦੇ ਲੋਕ ਇਤਿਹਾਸ ਦੀਆਂ ਪੈੜਾਂ ਦੀ ਨਿਸ਼ਾਨਦਹੀ ਜਰੂਰ ਕਰਦੀ ਹੈ। ਲੋਕ ਇਤਿਹਾਸ ਅੰਦਰ ਦੱਸਿਆ ਜਾਂਦਾ ਹੈ ਕਿ ਸਮਾਜ ਦਾ ਵਿਕਾਸ ਕਿਵੇਂ ਹੋਇਆ, ਖੇਤੀ ਬਾੜੀ ਕਿਵੇਂ ਵਿਕਸਤ ਹੋਈ। ਇਸ ਵਿਕਾਸ ਅੰਦਰ ਕਿਹੜੀਆਂ ਤਕਨੀਕਾਂ, ਕਿਹੜੇ ਸੰਦ ਅਤੇ ਸਾਧਨ ਵਰਤੇ ਜਾਂਦੇ ਸਨ। ਵਪਾਰ ਹੋਵੇ ਜਾਂ ਹੋਰ ਖੇਤਰ ਹੋਣ ਉਨ੍ਹਾਂ ਦਾ ਕੀ ਚਲਣ ਸੀ। ਹੁੰਡੀ ਰਾਹੀਂ ਬੈਂਕ ਵਾਲਾ ਪਰਬੰਧ ਕੀ ਸੀ। ਕਿਰਤ ਦਾ ਕੀ ਮਹੱਤਵ ਸੀ। ਸਮਾਜ ਦੇ ਵਿਕਾਸ ਵਿਚ ਔਰਤਾਂ ਦਾ ਕਿੰਨਾ ਵੱਡਾ ਹਿੱਸਾ (ਰੋਲ) ਰਿਹਾ ਹੈ। ਪੇਂਡੂ ਸਮਾਜ ਅੰਦਰ (ਖਾਸ ਕਰਕੇ ਖੇਤੀਬਾੜੀ) ਪਸ਼ੂ-ਧੰਨ ਕਿੰਨਾਂ ਕੀਮਤੀ ਅਤੇ ਮਹੱਤਵਪੂਰਨ ਸਰਮਾਇਆ ਹੋਇਆ ਕਰਦਾ ਸੀ। ਜ਼ਮੀਨ ਵਿਹੂਣੇ ਲੋਕ ਖੇਤੀਬਾੜੀ ਲਈ ਕਿਵੇਂ ਸਹਾਈ ਹੁੰਦੇ ਸਨ। ਖੇਤੀਬਾੜੀ ਨਾਲ ਬਾਕੀ ਕਿੱਤੇ ਅੰਤਰ ਸਬੰਧਤ ਹੋਣ ਕਰਕੇ ਕਿਵੇਂ ਖੇਤੀਬਾੜੀ 'ਤੇ ਨਿਰਭਰ ਸਨ। ਲੋਕਾਂ ਦੀਆਂ ਕੀ ਮਾਨਤਾਵਾਂ ਸਨ। ਬੋਲੀ ਤੇ ਭਾਸ਼ਾ ਦੇ ਵਿਕਾਸ ਲਈ ਕਿਹੜੇ ਜਤਨ ਹੋਏ। ਖੇਤੀ ਬਾੜੀ ਦੇ ਕਿੱਤੇ ਤੋਂ ਬਾਹਰਲੀਆਂ ਔਰਤਾਂ (ਜ਼ਮੀਨ ਵਿਹੂਣੀਆਂ) ਦੀ ਕਿਰਤ ਸ਼ਕਤੀ ਦਾ ਜੀਵਨ ਨਿਰਬਾਹ ਵਾਸਤੇ ਸਮਾਜ ਸਾਰੇ ਲੋਕਾਂ ਦੀ ਸਾਂਝੀ ਵਿਰਾਸਤ ਹੁੰਦਾ ਹੈ। ਪੇਂਡੂ ਅਰਥਚਾਰਾ ਕਿਸਾਨੀ ਦੇ ਆਸਰੇ ਹੀ ਅੱਗੇ ਚੱਲਦਾ ਹੈ। ਕਿਸਾਨ ਨੂੰ ਵੀ ਬਾਕੀਆਂ ਦੀ ਲੋੜ ਰਹਿੰਦੀ ਹੈ। ਉਹ ਖੇਤ ਮਜ਼ਦੂਰ (ਸੀਰੀ) ਤੋਂ ਬਿਨਾਂ ਅਧੂਰਾ ਹੈ (ਖੇਤ ਮਜ਼ਦੂਰ ਔਰਤਾਂ ਦਾ ਵੀ ਇਸ ਵਿਚ ਚੋਖਾ ਹਿੱਸਾ ਹੁੰਦਾ ਹੈ), ਖੇਤੀ ਦੇ ਸੰਦਾਂ ਦੀ ਹਰ ਤਰ੍ਹਾਂ ਦੀ ਮੁਰੰਮਤ ਵਾਸਤੇ ਮਿਸਤਰੀ (ਜਿਸਨੂੰ ਤਰਖਾਣਾਂ ਕੰਮ ਕਿਹਾ ਜਾਂਦਾ ਹੈ), ਉਦੋਂ ਲੱਕੜ ਦੇ ਗੱਡੇ ਸਨ, ਹਲ ਵੀ ਲੱਕੜ ਦਾ ਹੀ ਹੁੰਦਾ ਸੀ। ਲੁਹਾਰ- ਹਲ਼ ਦੇ ਫਾਲੇ ਤੋਂ ਲੈ ਕੇ ਰੰਬੇ, ਦਾਤਰੀਆਂ, ਕਹੀਆਂ ਆਦਿ ਵਾਸਤੇ, ਘੁਮਿਆਰ ਭਾਂਡੇ -ਟੀਂਡੇ ਵਾਸਤੇ, ਮੋਚੀ ਜੁੱਤੀਆਂ ਵਾਸਤੇ, ਜੁਲਾਹਾ- ਕੱਪੜੇ ਵਾਸਤੇ ( ਉਦੋਂ ਕੱਪੜਾ ਵੀ ਖੱਡੀ ਤੋਂ ਹੀ ਬੁਣਿਆਂ ਜਾਂਦਾ ਸੀ। ਇਸੇ ਤਰਾਂ ਹੋਰ ਲੋਕ ਵੀ ਕਿਸਾਨੀ ਵਿਚ ਸਹਾਈ ਹੁੰਦੇ ਸਨ। ਇਹ ਖੇਤੀਬਾੜੀ ਅੰਦਰ ਮਸ਼ੀਨੀਕਰਨ ਤੋਂ ਪਹਿਲਾਂ ਵਾਲੇ ਦੌਰ ਦੇ ਸਮੇਂ ਦੀ ਵਾਰਤਾ ਹੈ।

ਹੁਣ ਦੀ ਪੀੜ੍ਹੀ ਦੇ ਕਿੰਨੇ ਕੁ ਲੋਕ ਜਾਣਦੇ ਹਨ ਕਿ ਕਣਕ ਫਲ਼ਿਆਂ ਨਾਲ ਗਾਹੀ ਜਾਂਦੀ ਸੀ। ਫਲ਼੍ਹੇ, ਫਲਾਹੀ ਦੇ ਕੰਡੇਦਾਰ ਛਾਪਿਆਂ ਨੂੰ ਜੋੜ ਕੇ ਬਣਾਏ ਜਾਂਦੇ ਸਨ। ਬਾਅਦ 'ਚ ਧੜਾਂ ਲਾ ਕੇ ਤੰਗਲੀਆਂ ਨਾਲ ਦਾਣੇ ਤੇ ਤੂੜੀ ਵੱਖ ਕੀਤੇ ਜਾਂਦੇ ਸਨ। ਕਿੰਨਾ ਸਮਾਂ ਉਡੀਕਿਆਂ ਜਾਂਦਾ ਸੀ ਕਿ ਰੁਖ ਸਿਰ ਹਵਾ ਵਗੇ ਤਾਂ ਤੰਗਲੀਆਂ ਲੈ ਕੇ ਇਹ ਕੰਮ ਕੀਤਾ ਜਾਵੇ। ਕਿੰਨਿੰਆ ਕੁ ਨੂੰ ਪਤਾ ਹੋਵੇਗਾ ਛੱਜ ਤੇ ਛਜਲੀ ਦਾ ਫਰਕ ਕੀ ਹੁੰਦਾ ਹੈ। ਹੁਣ ਵਾਲੀ ਪੀੜ੍ਹੀ ਤਾਂ ਵਿਆਹ ਮੌਕੇ ਕੱਢੀ ਜਾਣ ਵਾਲੀ ਜਾਗੋ ਵਾਲੇ ਛੱਜ ਨੂੰ (ਭੰਨਣਾ) ਹੀ ਜਾਣਦੀ ਹੈ।

ਬੇਜ਼ਮੀਨੇ ਪਰਿਵਾਰਾਂ ਦੀਆਂ ਔਰਤਾਂ ਬਹੁਤਾ ਕਰਕੇ ਪਸ਼ੂਆਂ ਨੂੰ ਪਾਲਣ ਵੱਲ ਧਿਆਨ ਦਿੰਦੀਆਂ ਸਨ। ਪਹਿਲਾਂ ਇਹ ਆਮ ਹੁੰਦਾ ਸੀ ਕਿ ਕੋਈ ਕਿਸਾਨ ਵੀ ਆਪਣੀ ਮੱਝ/ਮੱਝਾਂ ਅਧਿਆਰੇ ਦੇ ਦਿੰਦੇ ਉਸ ਵਿਚ ਤੈਅ ਕਰ ਲਿਆ ਜਾਂਦਾ ਕਿ ਮੱਝ ਦੇ ਸੂਣ ਸਮੇਂ ਕਿਸ ਤਰ੍ਹਾਂ ਮੁੱਲ ਮਿੱਥਿਆ ਜਾਵੇਗਾ, ਅੱਧੋ-ਅੱਧ ਜਾਂ ਪੰਜ-ਦਵੰਦੀ। ਇਸ ਤਰ੍ਹਾਂ ਉਹ ਪਰਿਵਾਰ ਆਪਣੀ ਆਰਥਕ ਹਾਲਤ ਨੂੰ ਸਾਵਾਂ ਕਰਨ ਲਈ ਆਪਣੀ ਮਿਹਨਤ ਨਾਲ ਹੀ ਆਪਣੀ ਬੇੜੀ ਬੰਨੇ ਲਾਉਂਦੇ। ਬੇ-ਜ਼ਮੀਨਿਆਂ ਲਈ ਖੇਤ ਹਾਲ਼ੇ/ਠੇਕੇ 'ਤੇ ਲੈ ਕੇ ਸਬਜ਼ੀਆਂ ਦਾ ਧੰਦਾ ਵੀ ਉਪਜੀਵਕਾ ਦਾ ਸਾਧਨ ਬਣਦਾ ਰਿਹਾ ਹੈ। ਸਾਰਾ ਪਰਿਵਾਰ ਰਲ-ਮਿਲ ਕੇ ਇਹ ਕੰਮ ਕਰਦਾ ਸੀ।

ਕਿਸੇ ਘਰ ਮੱਝ ਦੇ ਸੂਣ ਸਮੇਂ ਦੀਆਂ ਕੁੱਝ ਗੱਲਾਂ ਅੱਜ ਦੀ ਪੀੜੀ ਨੂੰ ਖਾਸ ਕਰਕੇ ਦੱਸਣ ਵਾਲੀਆਂ ਹਨ। ਸੱਜਰ ਸੂਈ  ਮੱਝ ਦੇ ਪਹਿਲੇ ਦੁੱਧ ਨੂੰ ਬੌਹਲ਼ੀ ਕਹਿੰਦੇ ਸਨ (ਹੁਣ ਵੀ), ਅਤੇ ਅਗਲੇ 5-7 ਦਿਨ ਦੇ ਦੁੱਧ ਨੂੰ ਛੇਲੜਾ (ਛੇਰੜਾ) ਕਿਹਾ ਜਾਂਦਾ ਸੀ। ਇਹ ਦੁੱਧ ਸਾਰਾ ਪਰਿਵਾਰ ਦੋਵੇਂ ਵੇਲੇ ਪੀਂਦਾ ਸੀ। ਇਹ ਦੁੱਧ ਬਹੁਤ ਹੀ ਤਾਕਤਵਰ ਹੁੰਦਾ ਹੈ- ਪੀਣ ਵਿਚ ਬਹੁਤ ਸੁਆਦ। ਇਸ ਨੂੰ ਗਰਮ ਕਰੀਏ ਤਾਂ ਇਸ ਦੀਆਂ ਫੁੱਟੀਆਂ ਬਣ ਜਾਂਦੀਆਂ ਹਨ। ਹਫਤੇ ਕੁ ਬਾਅਦ ਹੀ ਇਸ ਨੂੰ ਕਾੜ੍ਹ ਕੇ ਮੱਖਣ ਤੇ ਲੱਸੀ ਵਾਸਤੇ ਵਰਤਣਾ ਸ਼ੁਰੂ ਕੀਤਾ ਜਾਂਦਾ ਹੈ। ਪਹਿਲੇ ਘਿਉ ਨਾਲ ਵੀ ਕਈ ਤਰ੍ਹਾਂ ਦੀਆਂ ਮਾਨਤਾਵਾਂ ਜੁੜੀਆਂ ਹੋਈਆਂ ਹਨ। ਕੁੱਝ ਲੋਕ ਸੱਜਰ ਸੂਈ ਮੱਝ ਦਾ ਪਹਿਲਾ ਦੁੱਧ ਕਿਸੇ ਵਿਸ਼ੇਸ਼ ਬਰਾਦਰੀ ਦੇ ਲੋਕਾਂ ਨੂੰ ਹੀ ਪਿਆਂਉਂਦੇ ਹਨ। ਕਾਰਨ ਉਹ ਹੀ ਜਾਣਦੇ ਹੋਣਗੇ।
ਇਸ ਕਿਤਾਬ ਅੰਦਰ ਸਥਾਨਕ ਭਾਸ਼ਾ (ਬਠਿੰਡੇ ਦੀ) ਨੂੰ ਹੀ ਵਰਤਿਆ ਗਿਆ ਹੈ। ਇਸ ਨੂੰ ਪੜ੍ਹਦਿਆਂ ਬਹੁਤ ਸਾਰੇ ਸ਼ਬਦ ਅਜਿਹੇ ਮਿਲਦੇ ਹਨ ਜੋ ਦੁਆਬੇ ਤੇ ਮਾਝੇ ਵਿਚ ਨਹੀਂ ਵਰਤੇ ਜਾਂਦੇ। ਇਹ ਚੰਗੀ ਰਵਾਇਤ ਵੀ ਹੈ ਇਸ ਨਾਲ ਸਥਾਨਕਤਾ ਦੀ ਆਤਮਾ ਦੇ ਦਰਸ਼ਣ ਹੁੰਦੇ ਹਨ। ਇਸ ਤਰ੍ਹਾਂ ਹੀ ਕਿਸਾਨ ਲਈ ਸ਼ਬਦ ਜੱਟ ਹੀ ਵਰਤਿਆ ਗਿਆ ਹੈ ਭਾਵੇਂ ਕਿ ਹੋਰ ਜਾਤਾਂ/ਬਰਾਦਰੀਆਂ ਦੇ ਲੋਕ ਵੀ ਖੇਤੀਬਾੜੀ ਕਰਦੇ ਹਨ। ਇਸ ਬਾਰੇ ਸੁਚੇਤ ਹੋਣ ਦੀ ਲੋੜ ਹੈ।

ਕਿਤਾਬ ਦੇ ਹਰ ਅਧਿਆਏ ਦੇ ਸਿਰਲੇਖ ਵਜੋਂ ਅਖਾਣਾਂ ਨੂੰ ਹੀ ਵਰਤਿਆ ਗਿਆ ਹੈ। ਇਨ੍ਹਾਂ ਦੀ ਵਿਆਖਿਆ ਵੀ ਕੀਤੀ ਗਈ ਹੈ- ਅਖਾਣਾਂ ਦੇ ਪਹਿਲਾਂ ਹੋਏ ਗਲਤ ਅਰਥਾਂ ਨੂੰ ਸੋਧਿਆ ਵੀ ਗਿਆ ਹੈ। ਬਹੁਤ ਸਾਰੇ ਅਖਾਣ ਖੇਤੀਬਾੜੀ ਨਾਲ ਸਬੰਧਤ ਹਨ। ਉਸ ਵੇਲੇ ਲੋਕ ਬਹੁਤ ਭੋਲ਼ੇ ਹੁੰਦੇ ਸਨ। ਚੁਸਤ-ਚਲਾਕੀਆਂ ਘੱਟ ਕਰਦੇ ਸਨ। ਦੂਜੇ ਦੀ ਮੱਦਦ ਕਰਕੇ ਖੁਸ਼ ਹੁੰਦੇ ਸਨ। ਇੱਥੇ ਜੱਟਾਂ ਦੇ ਇਸ ਭੋਲੇਪਣ ਦੀ ਮਿਸਾਲ ਦੇਣ ਵਾਸਤੇ ਇਕ ਅਖਾਣ ‘ਜੱਟ ਕੀ ਜਾਣੇ ਲੌਂਗਾਂ ਦਾ ਭਾਅ` ਵਰਤਿਆ ਗਿਆ ਹੈ  ਉਹ ਸ਼ਹਿਰ ਲੌਂਗ ਲੈਣ ਗਿਆ ਖੇਸ ਵਿਛਾ ਕੇ ਬਹਿ ਗਿਆ, ਪਤਾ ਹੀ ਨਹੀਂ ਸੀ ਕਿੰਨੇ ਕੁ ਆਉਣਗੇ। ਇਹ ਸੀ ਉਸ ਸਮੇਂ ਦੀ ਮਾਸੂਮੀਅਤ।

ਜਦੋਂ ਅਸੀਂ ਲੋਕ ਇਤਿਹਾਸ ਦੀ ਗੱਲ ਕਰਦੇ ਹਾਂ ਤਾਂ ਦੇਖਦੇ ਹਾਂ ਕਿ ਇਹ ਕਿਤਾਬ ਲੋਕ ਵਿਰਸੇ ਦਾ ਬੜੀ ਡੂੰਘਾਈ ਤੇ ਵਿਸਥਾਰ ਨਾਲ ਵਿਚਾਰ ਕਰਦੀ ਹੈ। ਇਹ ਉਸ ਵੇਲੇ ਦੀ ਗੱਲ ਹੈ ਜਦੋਂ ਖੇਤੀਬਾੜੀ ਵਿਚ ਅਜੇ ਆਧੁਨਿਕ ਤਕਨੀਕ ਸ਼ਾਮਲ ਨਹੀਂ ਸੀ ਹੋਈ। ਪਰਿਵਾਰ ਕਾਫੀ ਵੱਡੇ ਹੁੰਦੇ ਸਨ, ‘ਖੇਤੀ ਖਸਮਾਂ ਸੇਤੀ' ਦਾ ਅਖਾਣ ਇਸੇ ਦੀ ਗਵਾਹੀ ਭਰਦਾ ਹੈ। ਹਰ ਪਰਿਵਾਰ ਅੰਦਰ 8-10  ਬੱਚੇ ਆਮ ਜਹੀ ਗੱਲ ਸੀ। ਖੇਤੀ ਦੇ ਕੰਮਾਂ ਵਿਚ ਬਹੁਤੇ ਜੀਆਂ ਦੀ ਲੋੜ ਪੈਂਦੀ ਸੀ। ਉਸ ਵੇਲੇ ਜੰਮਣ ਵਾਲੇ ਬੱਚਿਆਂ ਵਿਚੋਂ ਕਾਫੀ ਸਾਰਿਆਂ ਦੀ ਜਨਮ ਤੋਂ ਛੇਤੀ ਬਾਅਦ ਮੌਤ ਵੀ ਹੋ ਜਾਂਦੀ ਸੀ। ਜਨਮ ਵੇਲੇ ਬੱਚਿਆਂ ਦੀ ਗੁਣਵੱਤਾ ਤਾਂ ਸ਼ਾਇਦ ਮਾੜੀ ਨਹੀਂ ਸੀ ਹੁੰਦੀ  ਪਰ, ਕਿਸੇ ਬੀਮਾਰੀ ਨੂੰ ਜਾਂਚ ਲੈਣ ਦੀਆਂ ਸਿਹਤ ਸੇਵਾਵਾਂ ਦਾ ਨਾਂ-ਪਤਾ ਹੀ ਕਿਧਰੇ ਨਹੀਂ ਸੀ। ਬੀਮਾਰੀ ਵੇਲੇ ਇਲਾਜ ਤੀਰ-ਤੁੱਕੇ ਵਾਲੇ ਹਕੀਮਾਂ ਦੇ ਹੱਥੀਂ ਹੀ ਹੁੰਦਾ ਸੀ। ਇਹ ਗੱਲਾਂ ਛੇ ਸੱਤ ਦਹਾਕੇ ਪਹਿਲਾਂ ਦੀਆਂ ਹਨ, ਜਦੋਂ ਖੇਤੀਬਾੜੀ ਅਧਾਰਤ ਉਦਯੋਗ ਸੁਣਨ ਵਿਚ ਵੀ ਨਹੀਂ ਆਉਂਦੇ ਸਨ।
ਖੇਤੀ ਵਾਸਤੇ ਲੱਕੜ ਦੇ ਹਲ ਵਰਤੇ ਜਾਂਦੇ ਸਨ। ਜਿਸ ਹਲ ਨੂੰ ਲੋਹੇ ਦਾ ਫਾਲਾ ਹੁੰਦਾ ਸੀ। ਹਲ ਨੂੰ ਜੋੜਨ ਵਾਸਤੇ ਬਲਦਾਂ ਅਤੇ ਊਠਾਂ ਦੀ ਵਰਤੋਂ ਕੀਤੀ ਜਾਂਦੀ ਸੀ। ਬਜਾਈ ਸਮੇਂ ਇਕੱਲਾ ਬੰਦਾ ਲੱਕੜ ਦੇ ਹਲ਼ ਦੇ ਮੁੰਨੇ ਨਾਲ ਪੋਰ ਬੰਨਕੇ ਆਪ ਹੀ ਉਸ ਵਿਚ ਬੀਜ ਪਾਉਂਦਾ ਸੀ ਜੋ ਸਿੱਧਾ ਸਿਆੜ ਵਿਚ ਪੈ ਜਾਂਦਾ ਸੀ। ਲੋਹੇ ਦੇ ਹਲ਼, ਉਲਟਾਵੇਂ ਹਲ਼ (ਹੋਰ ਮਸ਼ੀਨਰੀ) ਇਹ ਬਹੁਤ ਦੇਰ ਬਾਅਦ ਆਏ। ਚੀਜ਼ ਵਸਤ ਦੀ ਢੋਅ-ਢੁਆਈ ਲਈ ਗੱਡਾ ਵਰਤਿਆ ਜਾਂਦਾ ਸੀ ਜਿਸਦੇ ਪਹੀਏ ਲੱਕੜ ਦੇ ਹੁੰਦੇ ਸਨ। ਬਾਅਦ ਵਿਚ ਤਕਨੀਕ ਬਦਲੀ ਤੇ ਲੱਕੜ ਦੇ ਪਹੀਏ ਰਬੜ ਵਾਲੇ ਟਾਇਰਾਂ ਵਿਚ ਬਦਲ ਗਏ ਤਾਂ ਉਸਨੂ ਰੇਹੜਾ ਕਹਿਣ ਲੱਗ ਪਏ। ਇਨ੍ਹਾਂ ਨੂੰ ਖਿੱਚਣ ਵਾਸਤੇ ਊਠਾਂ ਤੇ ਬਲਦਾਂ ਦੀ ਵਰਤੋਂ ਕੀਤੀ ਜਾਂਦੀ ਸੀ। ਯਾਦ ਰਹੇ ਭਾੜਾ ਢੋਣ ਵਾਲੇ ਬਲਦ ਬਗੈਰਾ ਪੰਜਾਲੀ ਨਹੀਂ ਜੋੜੇ ਜਾਂਦੇ ਸਨ (ਜਾਂ ਘੱਟ ਜੋੜੇ ਜਾਂਦੇ ਸਨ)। ਇਹ ਵੀ ਯਾਦ ਰਹੇ ਗਰਮੀਆਂ ਦੀ ਰੁੱਤੇ ਹਾਲ਼ੀ ਬਲਦਾਂ ਤੇ ਊਠਾਂ ਨੂੰ ਸੱਤੂ ਅਤੇ ਜੌਂਆਂ ਦੀਆਂ ਪਿੰਨੀਆਂ ਵੀ ਦਿੱਤੀਆਂ ਜਾਂਦੀਆਂ ਸਨ।

ਕੁੱਝ ਗੱਲਾਂ ਦਾ ਸ਼ਾਇਦ ਬਹੁਤ ਸਾਰਿਆਂ ਨੂੰ ਨਾ ਹੀ ਪਤਾ ਹੋਵੇ। ਊਠਣੀ ਗਰਭ ਧਾਰਨ ਕਰਨ ਤੋਂ ਇਕ ਸਾਲ ਬਾਅਦ ਸੂੰਦੀ ਹੈ। ਉਸ ਦੇ ਸੂਣ ਵੇਲੇ ਆਮ ਔਰ 'ਤੇ ਰੇਤਲੇ ਜਹੇ ਥਾਵੇਂ ਜਣੇਪਾ ਕਰਵਾਇਆ ਜਾਂਦਾ ਹੈ। ਊਠਣੀ ਦੇ ਨਵ ਜੰਮੇ ਬੱਚਿਆਂ ਨੂੰ ਬਤਾਰੂ ਤੇ ਬਤਾਰਨ ਕਿਹਾ ਜਾਂਦਾ ਹੈ। ਊਠਾਂ ਬਾਰੇ ਸੱਭਿਆਚਾਰ ਵਿਚ ਬਹੁਤ ਕੁੱਝ ਸੁਣਨ ਨੂੰ ਮਿਲਦਾ ਹੈ – ਇਸ ਬਾਰੇ ਕਿਸੇ ਮੁਟਿਆਰ ਦੀ ਖਾਹਿਸ਼ :

 “ਤੇਰੇ ਕੈਂਠੇ ਦੀ ਮੁਹਾਰ ਬਣ ਜਾਵਾਂ, ਵੇ ਕੈਂਠੇ ਵਾਲਿਆ ਸ਼ੌਕੀਨ ਮੁੰਡਿਆ"

ਪਹਿਲੇ ਸਮਿਆਂ ਵਿਚ ਬਹੁਤੀ ਖੇਤੀ ਬਰਾਨੀ ਹੀ ਹੁੰਦੀ ਸੀ (ਜਿੱਥੇ ਪਾਣੀ ਦਾ ਪ੍ਰਬੰਧ ਨਹੀਂ ਸੀ ਹੁੰਦਾ) । ਇਸ ਕਰਕੇ ਬਹੁਤੀ ਭੋਇੰ ਵਿਚ ਇਕ ਹੀ ਫਸਲ ਹੁੰਦੀ ਉਥੇ ਵੀ ਬੇਰੜਾ ਹੀ ਬੀਜਿਆ ਜਾਂਦਾ, ਛੋਲੇ ਤੇ ਜੌਂ (ਹਾਲਾਂ ਕਿ ਦੁਆਬੇ ਵਿਚ ਕਣਕ+ਛੋਲਿਆਂ ਦੀ ਫਸਲ ਨੂੰ ਬੇਰੜਾ ਕਿਹਾ ਜਾਂਦਾ ਸੀ)। ਖੇਤੀ ਦਾ ਨਕਸ਼ਾ ਅੰਗਰੇਜ਼ਾਂ ਵਲੋਂ 135 ਸਾਲ ਪਹਿਲਾਂ ਕਢਾਈ ਸਰਹਿੰਦ ਨਹਿਰ ਨੇ ਹੀ ਬਦਲਿਆ ਸੀ। ਸਰਹਿੰਦ ਨਹਿਰ 'ਤੇ 1884 ਵਿਚ ਘਰਾਟਾਂ ਦਾ ਨਿਰਮਾਣ ਹੋਇਆ। ਇਹ ਵੀ ਕਿਹਾ ਜਾਂਦਾ ਹੈ ਕਿ ਘਰਾਟ ਦਾ ਆਟਾ ਸਿਹਤ ਵਾਸਤੇ ਵੱਧੇਰੇ ਚੰਗਾ ਹੁੰਦਾ ਹੈ।
ਨਹਿਰਾਂ ਦੇ ਆਉਣ ਤੋਂ ਪਹਿਲਾਂ ਆਟਾ ਪੀਹਣ ਦਾ ਕੰਮ ਘਰੇਲੂ ਚੱਕੀਆਂ ਰਾਹੀਂ ਹੁੰਦਾ ਸੀ, ਇਕੱਲਾ ਆਟਾ ਹੀ ਨਹੀਂ ਪਸ਼ੂਆਂ ਖਾਸ ਕਰਕੇ ਬਲਦਾਂ ਵਾਸਤੇ ਦਾਣਾ ਵੀ ਹੱਥ ਚੱਕੀ ਨਾਲ ਹੀ ਦਲਿਆ ਜਾਂਦਾ ਸੀ। ਪਰਵਾਰ ਵੀ ਵੱਡੇ ਹੁੰਦੇ ਸਨ। (ਉਦੋਂ ਦੀ  ਨੂੰਹ ਦਾ ਦੁੱਖ ਇਸ ਬੋਲੀ ਵਿਚ ਹੈ ਕਿ “ਜੇ ਮੈਂ ਜਾਣਦੀ ਚੱਕੀ ਦਾ ਪੁੜ ਭਾਰਾ ਸੱਸ ਨਾਲ ਬਣਾ ਕੇ ਰੱਖਦੀ")  ਜਾਂ ਫੇਰ ਖਰਾਸ ਰਾਹੀਂ । ਖਰਾਸ ਵੀ ਬਲਦਾਂ ਜਾਂ ਊਠਾਂ ਨਾਲ ਹੀ ਚਲਾਇਆ ਜਾਂਦਾ ਸੀ।  ਨਹਿਰਾਂ ਦੇ ਆਉਣ 'ਤੇ ਪਾਣੀ ਨਾਲ ਚੱਲਣ ਵਾਲੇ ਘਰਾਟ ਆਏ ਇਸ ਤੋਂ ਬਾਅਦ ਇੰਜਣ ਨਾਲ ਚੱਲਣ ਵਾਲੀਆਂ ਚੱਕੀਆ। ਜੀਵਨ ਕਿੰਨਾ ਔਖਾ ਸੀ - “ਤੜਕੇ ਉੱਠ ਚੱਕੀ ਝੋਅ, ਮਧਾਣੀ ਪਾ, ਪਾਣੀ ਭਰ, ਗੋਹਾ ਸੁੱਟਣ ਜਾਹ"।

ਬੜੀ ਕਮਾਲ ਦੀ ਗੱਲ ਕਿ ਊਠ 'ਤੇ ਅਸਵਾਰੀ ਕਰਨ ਦੇ ਮਿੱਥੇ ਹੋਏ ਅਸੂ਼ਲ ਸਨ। ਇਹਦੇ ਵਾਸਤੇ ਸੂੰਡਕਾ, ਪਾਖੜਾ ਤੇ ਕਾਠੀ ਵਰਤੇ ਜਾਂਦੇ ਹਨ। ਅਸਵਾਰਾਂ ਨੂੰ ਦੇਖ ਕੇ ਹੀ ਪਤਾ ਲੱਗ ਜਾਂਦਾ ਹੈ ‘ਜੇ ਪਿਊ ਤੇ ਧੀ ਨੇ ਅਸਵਾਰੀ ਕਰਨੀ ਹੋਵੇ ਤਾਂ ਧੀ ਅੱਗੇ ਬੈਠੇਗੀ ਅਤੇ ਪਿਉ ਪਿੱਛੇ। ਪਰ, ਜੇ ਪਤੀ ਪਤਨੀ ਜਾਣ ਤਾਂ ਪਤੀ ਅੱਗੇ ਬੈਠੇਗਾ ਅਤੇ ਪਤਨੀ ਪਿਛਲੇ ਆਸਣ ਉੱਤੇ। ਇਹਨੂੰ ਲੋਕ ਰਿਸ਼ਤੇ ਦੀ ਪਾਕੀਜ਼ਗੀ ਵੀ ਆਖਦੇ ਸਨ। ਹਲ਼ ਵਾਹੁਣ ਵੇਲੇ ਬਲਦ ਪੰਜਾਲੀ ਜੁੜਦੇ ਹਨ ਪਰ ਊਠ ਦੇ ਕੁਹਾਠ 'ਤੇ ਤੰਗੜ ਪਾਇਆ ਜਾਂਦਾ ਹੈ। ਇਸੇ ਤਰਾਂ ਪਸ਼ੂਆਂ ਵਾਸਤੇ ਨਸਲ ਸ਼ਬਦ ਨਹੀਂ ਵਰਤਿਆ ਜਾਂਦਾ ਸਗੋਂ ਪੰਜਾਬੀ ਸੱਭਿਆਚਾਰ ਵਿਚ ਇਸਨੂੰ ‘ਧੀ ਲਾਣੇ ਦੀ ਮੱਝ/ਗਾਂ ਰਵੇ ਦੀ` ਕਿਹਾ ਜਾਂਦਾ ਹੈ। ਪਸ਼ੂਆਂ ਵਾਸਤੇ ਸ਼ਬਦ ਰਵਾ ਵਰਤਿਆ ਜਾਂਦਾ ਹੈ। ਕਿਤਾਬ ਪੜ੍ਹਦਿਆਂ ਬੰਦਾ ਹੈਰਾਨ ਵੀ ਹੋਵੇਗਾ ਜਦੋਂ ਪੜ੍ਹੇਗਾ ਕਿ “ਦੋ ਰੁਪਏ ਖਲ਼ ਦੀ ਬੋਰੀ ਤੇ ਪੰਜ ਰੁਪਏ ਦੀ ਬੜੇਂਵਿਆਂ ਦੀ ਬੋਰੀ" - ਹੈਰਾਨ ਹੋਣ ਦੀ ਲੋੜ ਨਹੀਂ ਇਹ 6-7 ਦਹਾਕੇ ਪਹਿਲਾਂ ਦੀਆਂ ਗੱਲਾਂ ਹਨ। ਕਣਕ ਵੀ ਤਾਂ ਇਕ ਰੁਪੱਈਏ ਦੀ ਮਣ ਹੁੰਦੀ ਸੀ। ਇਹ ਉਦੋਂ ਦੀਆਂ ਗੱਲਾਂ ਹਨ ਜਦੋਂ ਲੋਕਾਂ ਦੀ ਸਾਂਝ ਇੰਨੀ ਗੂੜ੍ਹੀ ਹੁੰਦੀ ਸੀ ਕਿ ਲੋਕ ਪੱਗ-ਵਟ ਭਰਾ ਬਣਕੇ ਇਕ ਦੂਜੇ ਵਾਸਤੇ ਜਾਨਾਂ ਤੱਕ ਵਾਰ ਦਿੰਦੇ ਸਨ ਅਤੇ ਬੀਬੀਆਂ ਚੁੰਨੀਆਂ ਵਟਾ ਕੇ ਆਪਣੇ ਵਚਨ ਪਾਲਦੀਆਂ ਸਨ। ਸਾਂਝਾਂ ਦਾ ਆਲਮ ਇਹ ਸੀ ਕਿ ਲੋਕ ਖੁਸ਼ੀ, ਗਮੀ ਦੇ ਮੌਕੇ ਜਰੂਰ ਇਕ ਦੂਜੇ ਨਾਲ ਮਿਲਦੇ, ਦੁੱਖ-ਸੁੱਖ ਸਾਂਝਾ ਕਰਦੇ। ਹੁਣ ਉਹ ਵੇਲੇ ਨਹੀਂ ਰਹੇ।

ਲੋਕ ਸਮਾਜ ਦੇ ਭਲੇ ਵਾਸਤੇ ਚੰਗੇ ਢੱਟੇ (ਝੋਟੇ- ਮਾਲੀ) ਆਪ ਹੀ ਸਰਕਾਰ ਵਲੋਂ ਠੱਪਾ ਲੁਆ ਕੇ ਖੁੱਲ੍ਹਾ ਛੱਡ ਦਿੰਦੇ ਸਨ ਤਾਂ ਜੋ ਪਸ਼ੂਆਂ ਦੀ ਚੰਗੀ ਤੇ ਨਰੋਈ ਨਸਲ ਵਾਸਤੇ ਸਿਹਤਮੰਦ ਜੁਗਾੜ ਬਣਿਆ ਰਹੇ। ਇਹ ਸਭ ਮੁਫਤ ਖਾਤੇ ਹੀ ਹੁੰਦੇ ਸਨ। ਇਸ ਦੇ ਨਾਲ ਹੀ ਲੇਖਕ ਲਿਖਦਾ ਹੈ ਕਿ ਪਸ਼ੂਆਂ ਅੰਦਰ ਵੀ ‘ਕਾਮ ਦਾ ਨਸ਼ਾ ਸਭ ਤੋਂ ਭੈੜਾ ਹੁੰਦਾ ਹੈ'। ਇਸ ਦੀ ਸਚਾਈ ਦੇ ਸਬੰਧ ਵਿਚ ਮੱਝਾਂ, ਗਾਵਾਂ ਤੇ ਊਠਾਂ ਦੀਆਂ ਕਾਫੀ ਮਿਸਾਲਾਂ ਪੇਸ਼ ਕਰਦਾ ਹੈ।

ਇਕ ਹੋਰ ਬੜੀ ਪਤੇ ਦੀ ਗੱਲ ਦਰਜ ਹੈ ਕਿ ਸਾਰੇ ਪਸ਼ੂ ਗੋਹਾ ਨਹੀਂ ਕਰਦੇ ਬਲਦ, ਮੱਝ, ਗਾਂ, ਗੋਹਾ ਕਰਦੇ ਹਨ, ਘੋੜਾ, ਖੋਤਾ ਲਿੱਦ ਕਰਦੇ ਹਨ, ਬੱਕਰੀ ਮੀਂਙਣਾਂ ਕਰਦੀ ਹੈ, ਭੇਡ ਸੰਗੋਹ ਤੇ ਊਠ ਲੇਡਣੇ ਕਰਦਾ ਹੈ। ਗੋਹੇ ਦੀਆਂ ਪਾਥੀਆਂ ਬਣ ਜਾਂਦੀਆਂ ਹਨ, ਬਾਕੀਆਂ ਦੀਆਂ ਨਹੀਂ। ਕਈ ਲੋਕ ਉਨ੍ਹਾਂ ਨੂੰ ਸੁਕਾ ਕੇ ਬਾਲਣ ਵਜੋਂ ਵਰਤ ਲੈਂਦੇ ਸਨ।

ਪਸ਼ੂ ਵਿਗਿਆਨ ਦੇ ਜਾਣਕਾਰਾਂ ਨੇ ਬਲਦਾਂ ਦੇ ਸਿੰਙਾਂ ਦੀ ਬਣਤਰ ਅਨੁਸਾਰ ਨਾਰਾ, ਬੱਗਾ, ਚੱਪਾ, ਖੜਪਾੜਾ, ਮੀਣਾ, ਢਾਲ ਤਲਵਾਰਾ ਅਤੇ ਮੱਝਾਂ ਬਾਰੇ ਕੁੰਢੀ, ਦਾਤੀ ਸਿੰਙੀਂ, ਮੀਣੀ, ਘੋਨੀ ਆਦਿ ਦੀ ਵੰਡ ਕੀਤੀ ਹੋਈ ਸੀ। ਆਮ ਕਹਾਵਤ ਵੀ ਹੈ ਕਿ ‘ਕੁੰਢੀਆਂ ਦੇ ਸਿੰਙ ਫਸ ਗਏ ਕੋਈ ਨਿੱਤਰੂ ਵੜੇਵੇਂ ਖਾਣੀ`। ਹੁਣ ਸਮਾਂ ਬਦਲ ਗਿਆ ਹੈ – ਖੇਤੀ ਦੇ ਮਸ਼ੀਨੀਕਰਨ ਦੇ ਸਿੱਟੇ ਵਜੋਂ ਪਿੰਡਾਂ ਦੇ ਬਹੁਤ ਘਰਾਂ ਵਿਚੋਂ ਵੀ ਪਸ਼ੂ ਮੁੱਕਦੇ ਜਾਂਦੇ ਹਨ ਤੇ ਫੇਰ ਨਵੀਂ ਪੀੜੀ ਖਲ਼ ਤੇ ਵੜੇਵਿਆਂ ਬਾਰੇ ਕਿੱਥੋਂ ਜਾਣੂ ?

ਫਸਲਾਂ ਦੇ ਹਾਈਬਰਿਡ ਬੀਜਾਂ ਨੇ ਫਸਲਾਂ ਦੇ ਝਾੜ ਵਧਾ ਦਿੱਤੇ ਹਨ ਪਰ ਲੋਕਾਂ ਦੀ ਸਿਹਤ ਵਾਸਤੇ ਜੱਭ੍ਹ ਪੈਦਾ ਕਰ ਦਿੱਤਾ ਹੈ। ਲੋਕਾਂ ਦੀ ਸਿਹਤਮੰਦੀ ਲਈ ਕੁਦਰਤੀ ਖੇਤੀ ਚੰਗੀ ਹੁੰਦੀ ਸੀ। ਫਸਲਾਂ ਵਿਚ ਬੂਟੀਆਂ ਉਦੋਂ ਵੀ ਉੱਗਦੀਆਂ ਸਨ, ਤਾਂਦਲਾ, ਪੋਹਲ਼ਾ, ਪੋਹਲ਼ੀ, ਬਾਥੂ, ਮੁਰਕ, ਪਿਆਜੀ, ਭੁਕਣਾ, ਤੋਤਾਮੈਨਾ, ਇੱਟਸਿੱਟ, ਝੱਲ, ਬਰੂ, ਧਾਮਣ, ਮਧਾਣਾਂ, ਅਲੇਹਾਂ, ਦੁੱਧਤਲ, ਭਗਤਲ, ਖਿੱਪ, ਬੂਈਆਂ, ਭੱਸਰਾ ਆਦਿ। ਇਨ੍ਹਾਂ ਨੂੰ ਦੂਰ ਕਰਨ ਵਾਸਤੇ ਫਸਲਾਂ ਦੀ ਗੋਡੀ ਹੁੰਦੀ, (ਇੱਥੇ ਕਹਾਵਤ ਵੀ ਸੀ- ਜਿੰਨੀ ਗੋਡੀ, ਉੱਨੀ ਡੋਡੀ) ਕਾਮੇ ਵੀ ਇਸ ਨਾਲ ਤੰਦਰੁਸਤ ਰਹਿੰਦੇ ਸਨ। ਹੁਣ ਵੱਧ ਝਾੜ ਦੀ ਹੋੜ ਨੇ ਕੈਮੀਕਲਾਂ ਤੇ ਸਪਰੇਆਂ ਦੀ ਭਰਮਾਰ ਨੇ ਵਾਤਾਵਰਣ ਹੀ ਖਰਾਬ ਨਹੀਂ ਕੀਤਾ ਧਰਤੀ ਨੂੰ ਨਸ਼ੇ ਤੇ ਲਾ ਦਿੱਤਾ ਹੈ। ਬੇ-ਥਾਹ ਖਾਦਾਂ ਤੇ ਕੀੜੇਮਾਰ ਦਵਾਈਆਂ ਪਾਣੀ ਰਾਹੀਂ ਧਰਤੀ ਵਿਚ ਜਜ਼ਬ ਹੋ ਰਹੀਆਂ ਹਨ – ਜੋ ਧਰਤੀ ਹੇਠਲੇ ਪਾਣੀ ਨੂੰ ਗੰਦਾ ਹੀ ਨਹੀਂ ਕਰਦੇ ਜ਼ਹਿਰੀ ਵੀ ਕਰਦੇ ਹਨ। ਸੋਚਣ ਤੇ ਪਤਾ ਲੱਗੇਗਾ ਕਿ ਕੈਂਸਰ ਬੈਲਟ ਐਵੇਂ ਤੇ ਨਹੀਂ ਬਣ ਜਾਂਦੀ, ਇਸ ਵਿਚ ਸਮਾਜ ਦਾ ਆਪਣਾ ਵੀ ਕੁੱਝ ਦੋਸ਼ ਤਾਂ ਹੈ।

ਸਮਾਜ ਅੰਦਰ ਰੁੱਖਾਂ ਦੀ ਬਹੁਤ ਮਹਾਨਤਾ ਸੀ, ਪਿੰਡਾਂ ਵਿਚ ਇਸਦੇ ਆਮ ਹੀ ਸਬੂਤ ਮਿਲਦੇ ਹਨ। ਤਪਦੀਆਂ ਦੁਪੈਹਰਾਂ ਨੂੰ ਲੋਕ ਇੱਥੇ ਇਕੱਠੇ ਹੁੰਦੇ। ਸੱਥਾਂ ਜੁੜਦੀਆਂ, ਤਾਸ਼ਾਂ ਖੇਡਦੇ, ਅਰਾਮ ਕਰਦੇ। ਬੱਚੇ ਆਪਣੀਆਂ ਖੇਡਾਂ ਵਿਚ ਮਸਤ ਰਹਿੰਦੇ। ਹਵਾ ਸਾਫ ਰਹਿੰਦੀ।   

ਪਹਿਲਾਂ ਸਾਡੇ ਸਮਾਜ  ਅੰਦਰ ਲੜਕੀਆਂ ਦੇ ਦਾਜ ਵਿਚ ਮੱਝ, ਗਊ, ਬਲਦ, ਗੱਡੇ, ਊਠ, ਘੋੜੀਆਂ ਆਦਿ ਦਿੱਤੇ ਜਾਂਦੇ ਸਨ। ਕਿਸਾਨੀ ਪਰਵਾਰਾਂ ਦੀਆਂ ਕੁੜੀਆਂ ਆਪਣੇ ਲਈ ਦਾਜ ਬਣਾਉਂਦੀਆਂ ਤਾਂ ਉਸ ਵਿਚ ਮੁਹਾਰਾਂ, ਘੁੰਗਰਾਲਾਂ, ਗਾਨੀਆਂ, ਖੋਪੇ, ਝੁੱਲ, ਛਿੱਕਲੇ ਅਤੇ ਲੋਗੜੀ ਦੇ ਫੁੱਲ ਆਦਿ ਵੀ ਹੁੰਦੇ ਸਨ।  ਪਿੰਡ ਵਿਚ ਆਈ ਨਵੀਂ ਬਹੂ ਦਾ ਦਾਜ ਦੇਖਣ ਲਈ ਅਣ-ਵਿਆਹੀਆਂ ਕੁੜੀਆਂ ਜ਼ਰੂਰ ਆਉਂਦੀਆਂ ਉਹ ਕਢਾਈ ਬਗੈਰਾ ਵਾਸਤੇ ਨਮੂਨੇ ਮਿਲ ਜਾਣ ਵਿਚ ਦਿਲਚਸਪੀ ਲੈਂਦੀਆਂ।

ਜੁਲਾਹਿਆਂ ਤੋਂ ਵੀ ਪਹਿਲਾਂ ਪਿੰਜਣਾ ਤੇ ਤੁੰਬਣਾਂ ਘਰਾਂ ਵਿਚ ਹੀ ਕਰ ਲਿਆ ਜਾਂਦਾ ਸੀ। ਇਹ ਵੀ ਸੱਤ ਕੁ ਦਹਾਕੇ ਪਹਿਲਾਂ ਦੀਆਂ ਗੱਲਾਂ ਹਨ। ਇੱਥੇ ਰੂੰਅ ਦੇ ਨਾਲ ਹੀ ਭੇਡਾਂ ਦੀ ਉੱਨ ਵੀ ਹੁੰਦੀ ਸੀ ਜੋ ਪਿੰਜ, ਤੁੰਬ ਕੇ ਕੱਤੀ ਜਾਂਦੀ ਸੀ ਜਿਸਦੇ ਸਵੈਟਰ, ਕੋਟੀਆਂ ਬੁਣੀਆਂ ਜਾਂਦੀਆਂ ਸਨ। । ਇਹ ਸਾਰਾ ਕਾਰਜ ਪਿੰਜਣਾ, ਤੁੰਬਣਾ, ਕੱਤਣਾਂ, ਅਟੇਰਨਾਂ ਔਰਤਾਂ ਦੇ ਹੱਥੀਂ ਹੀ ਹੁੰਦੇ ਸਨ।

ਕਈ ਵੱਡੇ ਬਜ਼ੁਰਗ ਆਪਣੇ ਅਕਾਲ ਚਲਾਣੇ ਤੋਂ ਪਹਿਲਾਂ ਆਪਣੇ ਰਿਸ਼ਤੇਦਾਰਾਂ ਸੱਜਣ ਬੇਲੀਆਂ ਨੂੰ ਸੱਦ ਕੇ ‘ਜਿਉਣ ਜੱਗ` ਕਰਿਆ ਕਰਦੇ ਸਨ। ਖਾਂਦੇ-ਪੀਂਦੇ ਲਾਣੇ ਆਪਣੇ ਵੱਡੀ ਉਮਰ ਦੇ ਬਜ਼ੁਰਗਾਂ ਦੀ ਮੌਤ ਹੋ ਜਾਣ `ਤੇ ਖੁਸ਼ੀ ਨਾਲ ਵੱਡਾ ਕਰਕੇ ਵਿਦਾ ਕਰਦੇ ਸਨ। ਅਜਿਹੀ ਰਸਮ ਨੂੰ ਗਦੌੜਾ ਫੇਰਨਾ ਕਿਹਾ ਜਾਂਦਾ ਸੀ। ਅਜਿਹੇ ਬਜ਼ੁਰਗਾਂ ਦੀ ਅਰਥੀ ਤੋਂ ਫੁੱਲੀਆਂ, ਪਤਾਸੇ ਅਤੇ ਪੈਸੇ ਸੁੱਟੇ ਜਾਂਦੇ। ਜਿਸ ਕਿਸੇ ਦੇ ਹੱਥ ਮੋਰੀ ਵਾਲਾ ਪੈਸਾ ਲਗਦਾ ਉਹ ਸੰਭਾਲ ਕੇ ਰੱਖਦਾ। ਇਹ ਪੈਸਾ ਛੋਟੇ ਬੱਚੇ ਦੇ ਗਲ਼ ਪਾਈ ਗਾਨੀ ਜਾਂ ਲੱਕ ਨੂੰ ਬੰਨੀ ਤੜਾਗੀ ਵਿਚ ਪਾ ਦਿੱਤਾ ਜਾਂਦਾ ਸੀ - ਉਹ ਸੋਚਦੇ ਸਨ ਕਿ ਇਸ ਤਰ੍ਹਾਂ ਬੱਚਾ ਕਿਸੇ ਵੀ ਬੁਰੀ ਨਜ਼ਰ ਤੋਂ ਬਚਿਆ ਰਹੇਗਾ। ਉਦੋਂ ਸਮਾਜ ਵਿਚ ਇਸ ਤਰ੍ਹਾਂ ਦੇ ਕਾਫੀ ਸਾਰੇ ਵਹਿਮ ਵੀ ਪ੍ਰਚੱਲਤ ਸਨ।

ਇਸ ਕਿਤਾਬ ਨੂੰ ਪੜ੍ਹਨਾ ਹਰ ਪਾਠਕ ਲਈ ਲਾਹੇਵੰਦ ਹੋਵੇਗਾ- ਜਦੋਂ ਉਹ ਪੜ੍ਹੇਗਾ ਕਿ ਕਪਾਹਾਂ ਦੀ ਰੁੱਤੇ ਔਰਤਾਂ ਮਹੀਨਾ ਮਹੀਨਾ ਕੇਸੀ ਇਸ਼ਨਾਨ ਨਹੀਂ ਕਰਦੀਆਂ ਸਨ। ਬਹੁਤੀਆਂ ਦੇ ਉਸ ਸਮੇਂ ਜੂਆਂ ਵੀ ਪੈ ਜਾਂਦੀਆਂ ਸਨ।

ਇਹ ਕਿਤਾਬ ਇਹ ਵੀ ਦੱਸਦੀ ਹੈ ਕਿ ਪਹਿਲੇ ਸਮਿਆਂ ਵਿਚ ਜਦੋਂ ਕਿਸੇ ਔਰਤ ਨੂੰ ਕੋਈ ਉਧਾਲ ਕੇ ਲੈ ਜਾਂਦਾ ਸੀ ਤਾਂ ਮੁਕੱਦਮਾ ਚੋਰੀ ਦਾ ਦਰਜ ਹੁੰਦਾ ਸੀ, ਕਿਸੇ ਚੀਜ਼-ਵਸਤ ਵਾਂਗ, ਉਧਾਲੇ ਦਾ ਕੇਸ ਨਹੀਂ ਸੀ ਦਰਜ ਹੁੰਦਾ।

ਤੇਰਵੇਂ ਮਹੀਨੇ ਦਾਣੇ ਮੁੱਕ ਜਾਣ ਵਾਲੇ ਪਰਿਵਾਰਾਂ ਬਾਰੇ ਵੀ ਪਤਾ ਲੱਗੇਗਾ। ਉਹ ਕਿਵੇਂ ਡੇਢ੍ਹੇ, ਸਵਾਏ ਕਰਕੇ ਵਾਪਸ ਕਰਦੇ ਸਨ। ਪਰ ਇਹ ਔਖੇ ਵੇਲੇ ਦੂਸਰੇ ਦੇ ਕੰਮ ਆਉਣ ਦਾ ਸਾਂਝ ਭਰਿਆ ਕਾਰਜ ਸੀ।

ਸਾਡੇ ਸਮਾਜ ਵਿਚ ਪ੍ਰੌਹਣਚਾਰੀ ਦਾ ਖਾਸ ਮਹੱਤਵ ਹੁੰਦਾ ਸੀ ਪਰ ਲੇਖਕ ਹੁਣ ਦੇ ਚਲਣ ਨੂੰ ਦੇਖ ਕੇ ਉਦਾਸ ਹੋ ਕੇ ਲਿਖਦਾ ਹੈ “ਸਾਡੇ ਸੱਭਿਆਚਾਰ ਦੀ ਮਹਿਮਾਨਨਿਵਾਜ਼ੀ ਦੀ ਵਿਸ਼ੇਸ਼ਤਾਈ ਵੀ ਬੀਤੇ ਸਮੇਂ ਦੀ ਬਾਤ ਬਣ ਗਈ ਹੈ।"

ਇਸ ਕਿਤਾਬ ਨੂੰ ਪੜ੍ਹਦਿਆਂ ਵਿਰਸੇ ਨੂੰ ਜਾਨਣ ਦੀ ਤਾਂਘ ਰੱਖਣ ਵਾਲੇ ਜਗਿਆਸੂਆਂ ਵਾਸਤੇ ਬਹੁਤ ਸਾਰੀਆਂ ਨਵੀਆਂ ਗੱਲਾਂ ਪੱਲੇ ਪੈਣਗੀਆਂ। ਪਰ, ਇਹ ਕਿਤਾਬ ਧੀਰਜ ਨਾਲ ਪੜ੍ਹਨ ਵਾਲੀ ਹੈ। ਜਿਵੇਂ ਜਿਵੇਂ ਪੜ੍ਹਦੇ ਜਾਵੋਗੇ ਹੈਰਾਨ ਹੁੰਦੇ ਜਾਵੋਗੇ, ਕਿਉਂਕਿ ਤੁਹਾਨੂੰ ਆਪਣੇ ਵਡੇਰਿਆਂ ਦੀ ਔਖ ਭਰੀ ਜ਼ਿੰਦਗੀ ਦੇ ਸਫਰ ਦੀਆਂ ਪਾਈਆਂ ਪੈੜਾਂ ਵਿਚੋਂ ਆਪਣੀਆਂ ਅੱਖਾਂ ਨਾਲ ਝਾਕਣਾ ਪਵੇਗਾ।

ਇਹ ਕੁੱਝ ਸ਼ਬਦ ਦਾਲ਼ ਵਿਚੋਂ ਦਾਣਾ ਟੋਹਣ ਬਰਾਬਰ ਹਨ, ਬਾਕੀ ਕੰਮ ਤੁਹਾਨੂੰ ਆਪ ਕਰਨਾ ਪਵੇਗਾ॥

ਇਹ ਸਭ  ਕੁੱਝ ਦੱਸਣ ਵਾਸਤੇ ਜੋਗਿੰਦਰ ਸਿੰਘ ਸਿਵੀਆ ਦਾ ਧੰਨਵਾਦ ਕਰਨਾ ਪਵੇਗਾ, ਜਿਸ ਨੇ ਬੀਤ ਗਏ ਜੁੱਗ ਦੀ ਵਾਰਤਾ ਅੱਜ ਦੇ ਜੁੱਗ ਨਾਲ ਸਾਂਝੀ ਕੀਤੀ ਹੈ। ਇਹ ਕਿਤਾਬ “ਪੇਂਡੂ ਜੀਵਨ ਦੀ ਝਾਤ, ਅਖਾਣਾਂ ਨੂੰ ਪਾਵੇ ਮਾਤ" ਅਖਾਣਾਂ ਤੋਂ ਅੱਗੇ ਸੱਚ ਦੀ ਵਾਰਤਾ ਹੈ।

ਅੰਤ ਵਿਚ ਇਹ ਹੀ ਕਹਿਣਾ ਬਣਦਾ ਹੈ ਕਿ ਯੂਨੀਵਰਸਿਟੀਆਂ ਵਿਚ ਬੈਠੇ “ਵਿਦਵਾਨਾਂ" ਦੀ ਆਪਣੇ ਵਿਰਸੇ ਪ੍ਰਤੀ ਜੁੰਮੇਵਾਰੀ ਤਾਂ ਹੈ ਪਰ ਸ਼ਾਇਦ ਉਹ ਇਹ ਕੰਮ ਨਾ ਕਰ ਸਕਣ। ਪੰਜਾਬ ਸਰਕਾਰ, ਕਿਸੇ ਯੂਨੀਵਰਸਿਟੀ ਜਾਂ ਆਪਣੇ ਵਿਰਸੇ ਨੂੰ ਸੰਭਾਲਣ ਵਾਲੀ ਕਿਸੇ ਹੋਰ ਸੰਸਥਾ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਕਿ ਪੰਜਾਬ ਦਾ ਲੋਕ ਇਤਿਹਾਸ ਲਿਖਵਾਇਆ ਜਾਵੇ। ਜੋਗਿੰਦਰ ਸਿੰਘ ਸਿਵੀਆ ਵਰਗੇ ਅਨੁਭਵੀ ਵਿਦਵਾਨ ਨੇ ਇਸ ਕਿਤਾਬ ਰਾਹੀਂ ਆਪਣਾ ਜੀਵਨ ਅਨੁਭਵ ਤੇ ਸਾਡਾ ਵਿਰਸਾ ਸਾਡੇ ਸਨਮੁੱਖ ਪੇਸ਼ ਕੀਤਾ ਹੈ, ਨਵੀਆਂ ਪੈੜਾਂ ਪਾਈਆਂ ਹਨ – ਇਸ ਵਿਸ਼ੇ ਦੇ ਜਾਣਕਾਰਾਂ ਲਿਖਾਰੀਆਂ ਨੂੰ ਇਨ੍ਹਾਂ ਪੈੜਾਂ ਦਾ ਲੜ ਫੜ ਕੇ ਇਸ ਰਾਹੇ ਹੋਰ ਅੱਗੇ ਤੁਰਨ ਦੀ ਲੋੜ ਹੈ।

ਸੰਪਰਕ : 00491733546050
 

 

159ਲੋਕ ਇਤਿਹਾਸ ਦੀਆਂ ਪੈੜਾਂ ਦੀ ਨਿਸ਼ਾਨਦੇਹੀ
ਕੇਹਰ ਸ਼ਰੀਫ਼
158-1ਜ਼ਾਹਿਦ ਇਕਬਾਲ ਦੀ ‘ਹੀਰ ਵਾਰਿਸ ਸ਼ਾਹ ਵਿੱਚ ਮਿਲਾਵਟੀ ਸ਼ਿਅਰਾਂ ਦਾ ਵੇਰਵਾ’ ਪੁਸਤਕ ਪੜਚੋਲ
ਉਜਾਗਰ ਸਿੰਘ
brv‘ਅੰਬਰੀਂ ਉੱਡਣ ਤੋਂ ਪਹਿਲਾਂ' - ਇਕ ਚਾਨਣ ਮੁਨਾਰਾ
ਡਾ. ਗੁਰੂਮੇਲ ਸਿੱਧੂ
156ਬੁਰਕੇ ਵਾਲ਼ੇ ਲੁਟੇਰਿਆਂ ਦੀ ਬਾਤ ਪਾਉਂਦੀ ਗੁਰਚਰਨ ਸੱਗੂ ਦੀ ਪੁਸਤਕ “ਵੇਖਿਆ ਸ਼ਹਿਰ ਬੰਬਈ”
ਸਿ਼ਵਚਰਨ ਜੱਗੀ ਕੁੱਸਾ
155ਪਰਮਜੀਤ ਸਿੰਘ ਵਿਰਕ ਦਾ ਕਾਵਿ ਸੰਗ੍ਰਹਿ ‘ਦੱਸ ਨੀ ਕੋਇਲੇ…..’ ਮਾਨਵਤਾ ਦਾ ਪ੍ਰਤੀਕ
ਉਜਾਗਰ ਸਿੰਘ 
154ਸੁਖਦੇਵ ਸਿੰਘ ਦੀ ਪੁਸਤਕ ‘ਜੀਵਨ ਜੁਗਤਾਂ’ ਗੁਰਬਾਣੀ ਦੀ ਸਰਲ ਵਿਆਖਿਆ
ਉਜਾਗਰ ਸਿੰਘ
153ਚਿੱਟਾ ਤੇ ਕਾਲ਼ਾ: ਰੂਪ ਢਿੱਲੋਂ  
ਅਮਰਜੀਤ ਬੋਲਾ 
152ਡਾ. ਰਵਿੰਦਰ ਸਿੰਘ ਸੋਢੀ ਦਾ ਕਾਵਿ ਸੰਗ੍ਰਹਿ ‘ਅੱਧਾ ਅੰਬਰ ਅੱਧੀ ਧਰਤੀ ਸਾਹਿਤਕ ਵਿਅੰਗ /a>
ਉਜਾਗਰ ਸਿੰਘ, ਪਟਿਆਲਾ 
151ਡਾ. ਹਰਬੰਸ ਕੌਰ ਗਿੱਲ ਦਾ ਗ਼ਜ਼ਲ ਸੰਗ੍ਰਹਿ ‘ਰੂਹ ਦੇ ਰੰਗ’ ਸਮਾਜਿਕਤਾ ਦਾ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ 
150ਜਸਮੇਰ ਸਿੰਘ ਹੋਠੀ ਦੀ ‘ਸਤ ਵਾਰ’  ਸਤ ਦਿਨਾਂ ਦੀ ਗੁਰਮਤਿ ਵਿਆਖਿਆ ਨਿਵੇਕਲੀ ਪੁਸਤਕ
ਉਜਾਗਰ ਸਿੰਘ, ਪਟਿਆਲਾ 
149ਡਾ ਰਤਨ ਸਿੰਘ ਜੱਗੀ ਦੀ ਪੁਸਤਕ ‘ਗੁਰੂ ਨਾਨਕ ਜੋਤਿ ਵਿਕਾਸ’ ਇਤਿਹਾਸਕ ਦਸਤਾਵੇਜ਼
ਉਜਾਗਰ ਸਿੰਘ, ਪਟਿਆਲਾ   
148ਹਰਦਮ ਮਾਨ ਦਾ ਗ਼ਜ਼ਲ ਸੰਗ੍ਰਹਿ ‘ਸ਼ੀਸ਼ੇ ਦੇ ਅੱਖਰ’ ਲੋਕਾਈ ਦੇ ਦਰਦ ਦੀ ਦਾਸਤਾਂ
ਉਜਾਗਰ ਸਿੰਘ, ਪਟਿਆਲਾ 
147ਕਰਮਵੀਰ ਸਿੰਘ ਸੂਰੀ ਦਾ ਕਬਜ਼ਾ ਨਾਵਲੇੱਟ ਪਿਆਰ ਤੇ ਸਮਾਜਿਕਤਾ ਦਾ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ 
146ਕੁਦਰਤ ਦੇ ਰੰਗਾਂ ਵਿੱਚ ਰੰਗਿਆ ਜਸ ਪ੍ਰੀਤ ਦਾ ਕਾਵਿ ਸੰਗ੍ਰਹਿ : ‘ਪੌਣਾ ਦੀ ਸਰਗਮ’
ਉਜਾਗਰ ਸਿੰਘ, ਪਟਿਆਲਾ 
145ਪਰਵਾਸੀ ਪੰਜਾਬੀ: ਜਿਨ੍ਹਾ ‘ਤੇ ਮਾਣ ਪੰਜਾਬੀਆਂ ਨੂੰ ਪੁਸਤਕ, ਇੱਕ ਇਤਿਹਾਸਿਕ ਦਸਤਾਵੇਜ਼
ਉਜਾਗਰ ਸਿੰਘ, ਪਟਿਆਲਾ 
144ਡਾ ਸਤਿੰਦਰ ਪਾਲ ਸਿੰਘ ਦੀ ਪੁਸਤਕ ‘ਸਿੱਖੀ ਸੁੱਖ ਸਾਗਰ’ ਸਹਿਜਤਾ ਤੇ ਵਿਸਮਾਦ ਦਾ ਸੁਮੇਲ
ਉਜਾਗਰ ਸਿੰਘ, ਪਟਿਆਲਾ
143ਸਰਬਜੀਤ ਸਿੰਘ ਵਿਰਕ ਦੀ ਪੁਸਤਕ ‘ਲਿਖਤੁਮ ਭਗਤ ਸਿੰਘ’ ਸ਼ਹੀਦ ਦੀ ਸੋਚ ਦੀ ਲਖਾਇਕ
ਉਜਾਗਰ ਸਿੰਘ, ਪਟਿਆਲਾ
142ਸਹਿਜਪ੍ਰੀਤ ਸਿੰਘ ਮਾਂਗਟ ਦਾ ਕਾਵਿ ਸੰਗ੍ਰਹਿ ‘ਸਹਿਜਮਤੀਆਂ’ ਸਮਾਜਿਕ ਸਰੋਕਾਰਾਂ ਦਾ ਪ੍ਰਤੀਕ 
ਉਜਾਗਰ ਸਿੰਘ, ਪਟਿਆਲਾ
141ਸਤਿੰਦਰ ਸਿੰਘ ਨੰਦਾ ਦੀ ਪੁਸਤਕ ‘ਰੰਗ ਤਮਾਸ਼ੇ’ ਅਨੇਕਾਂ ਰੰਗਾਂ ਦੀ ਖ਼ੁਸ਼ਬੂ  
ਉਜਾਗਰ ਸਿੰਘ, ਪਟਿਆਲਾ
140ਗੁਰਭਜਨ ਗਿੱਲ ਦੀ ਪੁਸਤਕ ‘ਪਿੱਪਲ ਪੱਤੀਆਂ’ ਦੇ ਗੀਤ ਸਮਾਜਿਕਤਾ ਦੀ ਤਰਜ਼ਮਾਨੀ  
ਉਜਾਗਰ ਸਿੰਘ, ਪਟਿਆਲਾ
139ਅਰਜ਼ਪ੍ਰੀਤ ਦਾ ਕਾਵਿ ਸੰਗ੍ਰਹਿ ‘ਸੁਰਮੇ ਦੇ ਦਾਗ਼’ ਮੁਹੱਬਤ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ 
ਉਜਾਗਰ ਸਿੰਘ, ਪਟਿਆਲਾ
138ਸੁਖਦੇਵ ਸਿੰਘ ਸ਼ਾਂਤ ਦੀ ‘ਗੁਰਮਤਿ  ਦ੍ਰਿਸ਼ਟੀ’ ਖੋਜੀ ਪੁਸਤਕ
ਉਜਾਗਰ ਸਿੰਘ, ਪਟਿਆਲਾ 
137ਸ਼ਬਦ ਸਿਰਜਣਹਾਰੇ-2 ਸਮਾਜਿਕ ਸਰੋਕਾਰਾਂ ਦਾ ਪ੍ਰਤੀਨਿਧ ਕਵਿ ਸੰਗ੍ਰਹਿ
ਉਜਾਗਰ ਸਿੰਘ, ਪਟਿਆਲਾ 
136ਹਰੀ ਸਿੰਘ ਵਿਰਕ ਦੀ ਪੁਸਤਕ ‘ਸਹਾਰੀ ਦੇ ਵਿਰਕਾਂ ਦਾ ਇਤਿਹਾਸ' ਚੰਗਾ ਉਦਮ
ਉਜਾਗਰ ਸਿੰਘ, ਪਟਿਆਲਾ 
plahiਗੁਰਮੀਤ ਸਿੰਘ ਪਲਾਹੀ ਦਾ ਕਾਵਿ ਸੰਗ੍ਰਹਿ ‘ਕੁੱਝ ਤਾਂ ਬੋਲ’ ਬਗ਼ਾਬਤੀ ਸੁਰਾਂ ਦਾ ਪੁਲੰਦਾ 
ਉਜਾਗਰ ਸਿੰਘ, ਪਟਿਆਲਾ 
134ਪ੍ਰੋ ਜਸਵੰਤ ਸਿੰਘ ਗੰਡਮ ਦੀ ਪੁਸਤਕ ‘ਸੁੱਤੇ ਸ਼ਹਿਰ ਦਾ ਸਫ਼ਰ’ ਜ਼ਿੰਦਗੀ ਦੇ ਤਜਰਬੇ ਦਾ ਚਿੰਤਨ/a>   
ਉਜਾਗਰ ਸਿੰਘ, ਪਟਿਆਲਾ 
133ਸੁਰਿੰਦਰ ਸਿੰਘ ਜੱਬਲ ਦੀ ਪੁਸਤਕ ‘ਚਾਚਾ ਵੈਨਕੂਵਰੀਆ’ ਸਿੱਖ ਮਸਲਿਆਂ ‘ਤੇ ਤਿੱਖੀ ਚੋਭ 
ਉਜਾਗਰ ਸਿੰਘ, ਪਟਿਆਲਾ 
132ਨਰਿੰਦਰਪਾਲ ਕੌਰ ਦਾ ਕਾਵਿ ਸੰਗ੍ਰਹਿ ‘ਕਸ਼ੀਦ’ ਰਹੱਸਵਾਦ ਅਤੇ ਵਿਸਮਾਦ ਦਾ ਗੋਹੜਾ
ਉਜਾਗਰ ਸਿੰਘ, ਪਟਿਆਲਾ 
131ਪੰਜਾਬੀ ਪੱਤਰਕਾਰੀ ਦਾ ਰੌਸ਼ਨ ਮੀਨਾਰ : ਕੌਮਾਂਤਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ
ਉਜਾਗਰ ਸਿੰਘ, ਪਟਿਆਲਾ 
130400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ
‘ਲੋਕ-ਨਾਇਕ ਗੁਰੂ ਤੇਗ ਬਹਾਦਰ’ ਡਾ ਰਤਨ ਸਿੰਘ ਜੱਗੀ ਦੀ ਵਿਲੱਖਣ ਪੁਸਤਕ - ਉਜਾਗਰ ਸਿੰਘ, ਪਟਿਆਲਾ 
129‘ਕਵਿਤਾ ਦੇ ਵਿਹੜੇ’ ਪੁਸਤਕ ਪੰਜਾਬੀ ਪਾਠਕਾਂ ਲਈ ਵਰਦਾਨ ਸਾਬਤ ਹੋਵੇਗੀ 
ਉਜਾਗਰ ਸਿੰਘ, ਪਟਿਆਲਾ 
128-1ਡਾ ਹਰਕੇਸ਼ ਸਿੰਘ ਸਿੱਧੂ ਦੀ ਮੇਰੇ ਸੁਪਨੇ ਮੇਰੇ ਗੀਤ ਪੁਸਤਕ: ਨਵਾਂ ਸਮਾਜ ਸਿਰਜਣ ਦੀ ਹੂਕ 
ਉਜਾਗਰ ਸਿੰਘ, ਪਟਿਆਲਾ 
127ਪਰਮਜੀਤ ਪਰਮ ਦੀ ਸਵੈ ਜੀਵਨੀ ‘ਧੁੱਪਾਂ ਤੇ ਛਤਰੀਆਂ’ ਜਦੋਜਹਿਦ ਦੀ ਦਾਸਤਾਂ 
ਉਜਾਗਰ ਸਿੰਘ, ਪਟਿਆਲਾ 
126ਡਾ ਮਦਨ ਲਾਲ ਹਸੀਜਾ ਦੀ ਪੁਸਤਕ ‘ਉਦੀਯਮਾਨ ਬਹਾਵਲਪੁਰ ਸਮਾਜ’ ਇਤਿਹਾਸਕ ਦਸਤਾਵੇਜ਼
ਉਜਾਗਰ ਸਿੰਘ, ਪਟਿਆਲਾ 
plahiਗੁਰਮੀਤ ਸਿੰਘ ਪਲਾਹੀ ਦੀ ਪੰਜਾਬ ਡਾਇਰੀ - 2021 ਪੱਤਰਕਾਰੀ ਦਾ ਬਿਹਤਰੀਨ ਨਮੂਨਾ
ਉਜਾਗਰ ਸਿੰਘ, ਪਟਿਆਲਾ 
124ਸੁਰਜੀਤ ਦੀ ਪੁਸਤਕ ‘ਪਰਵਾਸੀ ਪੰਜਾਬੀ ਸਾਹਿਤ’ (ਸ਼ਬਦ ਤੇ ਸੰਬਾਦ) ਨਿਵੇਕਲਾ ਉਪਰਾਲਾ   
ਉਜਾਗਰ ਸਿੰਘ, ਪਟਿਆਲਾ 
   
123ਨਕਸਲਵਾਦ ਅਤੇ ਪੰਜਾਬੀ ਨਾਵਲ ਸਿਆਸੀ ਅਵਚੇਤਨ : ਸਤਿੰਦਰ ਪਾਲ ਸਿੰਘ ਬਾਵਾ ਦੀ ਖੋਜੀ ਪੁਸਤਕ 
ਉਜਾਗਰ ਸਿੰਘ, ਪਟਿਆਲਾ
122"ਚੰਨ ਅਜੇ ਦੂਰ ਹੈ" ਗ਼ਜ਼ਲ ਸੰਗ੍ਰਹਿ ਮੁਹੱਬਤ ਅਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ
ਉਜਾਗਰ ਸਿੰਘ, ਪਟਿਆਲਾ 
121ਸਤਵਿੰਦਰ ਸਿੰਘ ਧੰਨੋਆ ਦਾ ਕਾਵਿ ਸੰਗ੍ਰਹਿ: ‘ਜਿੰਦ ਭੱਠੀ ਦੇ ਦਾਣੇ’ ਬਿਰਹਾ ਅਤੇ ਮੁਹੱਬਤ ਦਾ ਸੁਮੇਲ 
ਉਜਾਗਰ ਸਿੰਘ, ਪਟਿਆਲਾ
120ਮੈਂ ‘ਵਰਿਆਮ ਸਿੰਘ ਸੇਖ਼ੋਂ ਪੁਸ਼ਤਾਂ ਤੇ ਪਤਵੰਤੇ’ ਪੁਸਤਕ ਕਿਉਂ ਲਿਖੀ? /a>
ਉਜਾਗਰ ਸਿੰਘ, ਪਟਿਆਲਾ
119‘ਕਾਲ਼ੀ ਮਿੱਟੀ ਲਾਲ ਲਹੂ’ ਕਹਾਣੀ ਸੰਗ੍ਰਹਿ : ਰੁਮਾਂਸਵਾਦ ਅਤੇ ਸਮਾਜਿਕਤਾ ਦਾ ਸੁਮੇਲ
ਉਜਾਗਰ ਸਿੰਘ, ਪਟਿਆਲਾ
118ਰਾਵਿੰਦਰ ਸਿੰਘ ਸੋਢੀ ਦਾ ਨਾਟਕ ਜਿਥੇ ਬਾਬਾ ਪੈਰ ਧਰੇ:ਲੋਕਾਈ ਨੂੰ ਸਿੱਧੇ ਰਸਤੇ ਪਾਉਣ ਦਾ ਉਦਮ
ਉਜਾਗਰ ਸਿੰਘ, ਪਟਿਆਲਾ
117ਗੁਰਭਜਨ ਗਿੱਲ ਦਾ ਕਾਵਿ ਸੰਗ੍ਰਹਿ ਚਰਖ਼ੜੀ : ਸਮਾਜਿਕ ਚਿੰਤਵਾਂ ਦਾ ਗਲੋਟਾ
ਉਜਾਗਰ ਸਿੰਘ, ਪਟਿਆਲਾ 
116‘ਪਟਿਆਲਾ ਦਾ ਸੰਖੇਪ ਇਤਿਹਾਸ ਅਤੇ ਉਘੇ ਵਸਨੀਕ’ ਅਵਤਾਰ ਸਿੰਘ ਦੀ ਖ਼ੋਜੀ ਪੁਸਤਕ
ਉਜਾਗਰ ਸਿੰਘ, ਪਟਿਆਲਾ
115ਡਾ ਰਤਨ ਸਿੰਘ ਜੱਗੀ ਦੀ ਪੁਸਤਕ ਗੁਰੂ ਨਾਨਕ ਬਾਣੀ ਪਾਠ ਤੇ ਵਿਆਖਿਆ ਸੱਚੀ ਸ਼ਰਧਾਂਜ਼ਲੀ
ਉਜਾਗਰ ਸਿੰਘ, ਪਟਿਆਲਾ 
114ਰਾਜ ਲਾਲੀ ਬਟਾਲਾ ਦਾ ਗ਼ਜ਼ਲ ਸੰਗ੍ਰਹਿ ‘‘ਲਾਲੀ’’ ਮਨੁੱਖਤਾ ਦੇ ਦਰਦ ਦੀ ਦਾਸਤਾਨ
ਉਜਾਗਰ ਸਿੰਘ, ਪਟਿਆਲਾ 
113ਸੁਭਾਸ਼ ਸ਼ਰਮਾ ਨੂਰ ਦਾ ਕਾਵਿ ਸੰਗ੍ਰਹਿ ਕਿਤਾਬ-ਏ-ਜ਼ਿੰਦਗੀ ਮੁਹੱਬਤੀ ਦਾਸਤਾਂ
ਉਜਾਗਰ ਸਿੰਘ, ਪਟਿਆਲਾ
112ਦਲੀਪ ਸਿੰਘ ਵਾਸਨ ਦੀ ਪੁਸਤਕ ਜੀਵਨ ਇਕ ਸਚਾਈ: ਜੀਵਨ ਦੀ ਜਾਚ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
111ਕੰਵਰ ਦੀਪ ਦਾ ਮਨ ਰੰਗੀਆਂ ਚਿੜੀਆਂ: ਵਿਸਮਾਦੀ ਕਵਿਤਾਵਾਂ ਦਾ ਕਾਵਿ ਸੰਗ੍ਰਹਿ
ਉਜਾਗਰ ਸਿੰਘ, ਪਟਿਆਲਾ  
110ਸੁਖਦੇਵ ਸਿੰਘ ਸ਼ਾਂਤ ਦਾ ਨਵਾਂ ਆਦਮੀ ਮਿੰਨੀ ਕਹਾਣੀ ਸੰਗ੍ਰਹਿ ਸਮਾਜਿਕ ਸਰੋਕਾਰਾਂ ਦਾ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ  
109ਗੁਰਭਜਨ ਗਿੱਲ ਦਾ ਗ਼ਜ਼ਲ ਸੰਗ੍ਰਹਿ ਸੁਰਤਾਲ: ਪੰਜਾਬੀ ਵਿਰਾਸਤ ਦਾ ਸ਼ੀਸ਼ਾ
ਉਜਾਗਰ ਸਿੰਘ, ਪਟਿਆਲਾ
108‘ਕਿਸਾਨ ਅੰਦੋਲਨ ਸਮੁੰਦਰੋਂ ਪਾਰ ਤੇਰੇ ਨਾਲ’ ਪੁਸਤਕ ਪ੍ਰਵਾਸੀਆਂ ਦੇ ਸਮਰਥਨ ਦੀ ਪ੍ਰਤੀਕ 
ਉਜਾਗਰ ਸਿੰਘ, ਪਟਿਆਲਾ  
107ਦਰਦ ਜਾਗਦਾ ਹੈ: ਭੁਪਿੰਦਰ ਸਿੰਘ ਸੱਗੂ 
ਡਾ. ਨਿਸ਼ਾਨ ਸਿੰਘ ਰਾਠੌਰ
106ਮਜਬੂਰੀ, ਲਾਚਾਰੀ, ਬੇਵੱਸੀ  ਅਤੇ ਔਰਤ ਦੀ ਤ੍ਰਾਸਦੀ ਦੀ ਬਾਤ ਪਾਉਂਦੀ ਹੈ "ਕੱਠਪੁਤਲੀਆਂ"
ਸਿ਼ਵਚਰਨ  ਜੱਗੀ ਕੁੱਸਾ
104ਸਮੀਖਿਆ: ਨਾਵਲ "ਦਰਦ ਕਹਿਣ ਦਰਵੇਸ਼"
ਮਨਦੀਪ ਕੌਰ ਭੰਮਰਾ
104ਸ਼ਿਵਚਰਨ ਜੱਗੀ ਕੁੱਸਾ ਦਾ ਨਵਾਂ ਨਾਵਲ "ਦਰਦ ਕਹਿਣ ਦਰਵੇਸ਼" ਮਾਰਕੀਟ 'ਚ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
binderਬਿੰਦਰ ਕੋਲੀਆਂ ਵਾਲ ਦੇ ਕਾਵਿ ਸੰਗ੍ਰਹਿ "ਅਧੂਰਾ ਸਫ਼ਰ" ਤੇ ਇਕ ਸਰਸਰੀ ਝਾਤ  
ਰਵੇਲ ਸਿੰਘ ਇਟਲੀ
shazadian1ਰਾਮ ਲਾਲ ਭਗਤ ਦਾ ਕਾਵਿ ਸੰਗ੍ਰਹਿ "ਸ਼ਹਿਜ਼ਾਦੀਆਂ" ਇਸਤਰੀ ਸਰੋਕਾਰਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
parinday'ਇਹ ਪਰਿੰਦੇ ਸਿਆਸਤ ਨਹੀਂ ਜਾਣਦੇ'
ਉਜਾਗਰ ਸਿੰਘ, ਪਟਿਆਲਾ 
uncleਅੰਕਲ ਟੌਮ ਦੀ ਝੌਪੜੀ
ਬਿੱਟੂ ਖੰਗੂੜਾ, ਲੰਡਨ 
gurmatਡਾ ਗੁਰਸ਼ਰਨ ਕੌਰ ਜੱਗੀ ਦੀ ਪੁਸਤਕ ਗੁਰਮਤਿ ਵਿਚਾਰਧਾਰਾ ਪਾਠਕਾਂ ਲਈ ਮਾਰਗ ਦਰਸ਼ਨ
ਉਜਾਗਰ ਸਿੰਘ, ਪਟਿਆਲਾ 
bhubbalਭੁੱਬਲ ਦੀ ਅੱਗ ਨਾਟਕ ਦਲਿਤ ਅਤੇ ਛੋਟੇ ਕਿਸਾਨਾਂ ਦੀ ਤ੍ਰਾਸਦੀ ਦਾ ਪ੍ਰਤੀਕ 
ਉਜਾਗਰ ਸਿੰਘ, ਪਟਿਆਲਾ 
nanakਨਾਨਕ ਸਿੰਘ ਇਕ ਪੁਨਰ-ਮੁਲਾਂਕਣ ਪੁਸਤਕ : ਨਾਨਕ ਸਿੰਘ ਦੇ ਸਾਹਿਤਕ ਵਿਅਕਤਿਵ ਦਾ ਸ਼ੀਸ਼ਾ 
ਉਜਾਗਰ ਸਿੰਘ, ਪਟਿਆਲਾ 
sonia1ਡਾ ਸੋਨੀਆਂ ਦੀ ਪੁਸਤਕ ‘ਧੁੰਦ’ ਸਿੱਖ ਧਰਮ ਵਿਚ ਆਈ ਗਿਰਾਵਟ ਤੇ ਚਿੰਤਾ ਦਾ ਪ੍ਰਗਟਾਵਾ 
ਉਜਾਗਰ ਸਿੰਘ, ਪਟਿਆਲਾ 
anmolਅਨਮੋਲ ਕੌਰ ਦਾ ਕਹਾਣੀ ਸੰਗ੍ਰਹਿ ‘‘ਜ਼ਮੀਰ’’ ਲੋਕ ਅਰਪਣ
ਸਮਨਦੀਪ ਖੀਵਾ, ਭੀਖੀ
ghesalਡਾਇਰੈਕਟਰ ਭਾਸ਼ਾ ਵਿਭਾਗ ਵਲੋਂ ਨਾਮਵਰ ਸ਼ਾਇਰ ਘੇਸਲ ਦੀ ਪੁਸਤਕ 'ਯਾਦਾਂ ਦੇ ਘੁੱਟ' ਲੋਕ-ਅਰਪਣ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ  
ranaਹਰਪ੍ਰੀਤ ਸਿੰਘ ਰਾਣਾ ਦੀ ਮਿੰਨੀ ਕਹਾਣੀਆਂ ਦੀ ਪੁਸਤਕ ਤਤਕਾਲ ਸਮਾਜਿਕ ਵਰਤਾਰੇ ਦਾ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ  
punjivaadਸੰਸਾਰ ਪੱਧਰ ਦੇ ਸਮਾਜਿਕ ਆਰਥਿਕ ਸਰੋਕਾਰਾਂ ਦੀ ਗੱਲ ਕਰਦੀ ਕਿਤਾਬ 'ਪੂੰਜੀਵਾਦ ਬਨਾਮ ਕੈਨੇਡੀਅਨ ਸਮਾਜ'
ਬਲਜਿੰਦਰ ਸੰਘਾ, ਕਨੇਡਾ
udipanਉਦੀਪਨ ਸਾਹਿਤਕ ਚਿੱਠੀਆਂ ਸਾਹਿਤਕ ਖ਼ਜਾਨੇ ਦੇ ਸੰਬਾਦ ਦਾ ਸੰਗ੍ਰਹਿ
ਉਜਾਗਰ ਸਿੰਘ, ਪਟਿਆਲਾ  
ziraਪਰਮਵੀਰ ਜ਼ੀਰਾ ਦਾ ਪੁਸਤਕ ਪਰਵਾਜ਼ ਮਾਂ ਦੇ ਪਿਆਰ ਤੋਂ ਵਿਹੂਣੀ ਬਹਾਦਰ ਲੜਕੀ ਦੀ ਕਹਾਣੀ
ਉਜਾਗਰ ਸਿੰਘ, ਪਟਿਆਲਾ
ਹਰੀਹਰੀ ਸਿੰਘ ਦੀ ਜੀਵਨ ਸ਼ੈਲੀ ਉਸਦੀ ਸੈ ਜੀਵਨੀ ਵਾਲੀ ਪੁਸਤਕ “ਲੁਕਿੰਗ ਬੈਕ ਵਿਦ ਡੀਲਾਈਟ” ਰਾਹੀਂ
ਡਾ.ਸਾਥੀ ਲੁਧਿਆਣਵੀ, ਲੰਦਨ  
kahani ਕਹਾਣੀ- ਸੰਗ੍ਰਹਿ ‘ਉਮਰੋਂ ਲੰਮੀ ਉਡੀਕ’ ਲੋਕ- ਅਰਪਣ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
panj

ਮੋਤੀ ਪੰਜ ਦਰਿਆਵਾਂ ਦਾ ਪੁਸਤਕ ਲਹਿੰਦੇ ਅਤੇ ਚੜ੍ਹਦੇ ਪੰਜਾਬ ਦਰਮਿਆਨ ਸਾਹਿਤਕ ਕੜੀ ਬਣੇਗੀ
ਉਜਾਗਰ ਸਿੰਘ, ਪਟਿਆਲਾ

ਕੁਲਵੰਤ ਖਨੌਰੀ ਦੀ ਪਿਆਰ ਪੰਘੂੜਾ ਪੁਸਤਕ ਬੱਚਿਆਂ ਲਈ ਪ੍ਰੇਰਨਾ ਸਰੋਤ
ਉਜਾਗਰ ਸਿੰਘ, ਪਟਿਆਲਾ
ਲੇਖ਼ਕ ਮੋਹਨ ਸਿੰਘ ਔਜਲਾ ਦੀ ਸਮੁੱਚੀ ਲਿਖ਼ਤ ਦਾ ਗੰਭੀਰ ਅਧਿਐਨ ਕਰਦੀ ਪੁਸਤਕ 'ਪ੍ਰੋ.ਮੋਹਨ ਸਿੰਘ ਔਜਲਾ ਦੀ ਸਾਹਿਤਕ ਪਰਵਾਜ਼'
ਬਲਜਿੰਦਰ ਸੰਘਾ, ਕਨੇਡਾ
ਗੁਰਿੰਦਪਾਲ ਸਿੰਘ ਜੋਸਨ ਦੀ ਪੁਸਤਕ ‘‘ਸਾਰਾਗੜੀ ਸਾਕਾ ਅਦੁੱਤੀ ਜੰਗੀ ਮਿਸਾਲ ’’ ਇਤਿਹਾਸਕ ਦਸਤਾਵੇਜ
ਉਜਾਗਰ ਸਿੰਘ, ਪਟਿਆਲਾ
ਸਮਾਜਿਕ ਸਰੋਕਾਰਾਂ, ਰੋਮਾਂਸਵਾਦ ਅਤੇ ਔਰਤਾਂ ਦੇ ਦਰਦਾਂ ਦੀ ਕਵਿਤਰੀ ਬੀਬੀ ਜੌਹਰੀ
ਉਜਾਗਰ ਸਿੰਘ, ਪਟਿਆਲਾ
ਪਰਵਾਸ ਤੇ ਢੌਂਗ ਦਾ ਸੱਚ ਨਾਵਲ ‘ਕੁੜੀ ਕੈਨੇਡਾ ਦੀ’
ਡਾ. ਪ੍ਰਿਥਵੀ ਰਾਜ ਥਾਪਰ,
ਰਾਮ ਲਾਲ ਭਗਤ ਦੀ ਪੁਸਤਕ ਨੂੰਹਾਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
ਸਿੱਖ ਫ਼ੌਜੀਆਂ ਦੀ ਬਹਾਦਰੀ ਦੀ ਦਸਤਾਵੇਜ:ਇਟਲੀ ਵਿੱਚ ਸਿੱਖ ਫ਼ੌਜੀ ਪੁਸਤਕ
ਉਜਾਗਰ ਸਿੰਘ, ਪਟਿਆਲਾ
ਪਰਮਜੀਤ ਪਰਮ ਦੇ ਚੰਡੀਗੜ ਦੇ ਬੇਸ਼ਕੀਮਤੀ ਹੀਰੇ: ਨੌਜਵਾਨਾ ਲਈ ਪ੍ਰੇਰਨਾਦਾਇਕ
ਉਜਾਗਰ ਸਿੰਘ, ਪਟਿਆਲਾ
ਹਰਜੋਤ ਸਿੰਘ ਹੈਪੀ ਦੀ ਨਿਕੰਮੀ ਔਲਾਦ: ਨੌਜਵਾਨਾ ਲਈ ਪ੍ਰੇਰਨਾਦਾਇਕ ਪੁਸਤਕ
ਉਜਾਗਰ ਸਿੰਘ, ਪਟਿਆਲਾ
ਬਲਜੀਤ ਕੌਰ ਸਵੀਟੀ ਦੀ ਪੁਸਤਕ ‘‘ਤਰੇਲਾਂ ਪ੍ਰੀਤ ਦੀਆਂ’’ ਰੁਮਾਂਸਵਾਦ ਅਤੇ ਬ੍ਰਿਹਾ ਦਾ ਸੁਮੇਲ
ਉਜਾਗਰ ਸਿੰਘ, ਪਟਿਆਲਾ
ਅਮਰਿੰਦਰ ਸਿੰਘ ਸੋਹਲ ਦੀ ਪੁਸਤਕ ਨੈਣਾਂ ਵਿਚਲਾ ਟਾਪੂ ਸਮਾਜਿਕ ਸਰੋਕਾਰਾਂ ਦੀ ਅਵਾਜ਼
ਉਜਾਗਰ ਸਿੰਘ, ਪਟਿਆਲਾ
ਪੰਜਾਬੀਆਂ ਦੇ ਰਾਜਦੂਤ ਨਰਪਾਲ ਸਿੰਘ ਸ਼ੇਰਗਿਲ ਦੀ ਸ਼੍ਰੀ ਗੁਰੂ ਗੋਬਿੰਦ ਸਿੰਘ ਨੂੰ ਸ਼ਰਧਾਂਜਲੀ
ਉਜਾਗਰ ਸਿੰਘ, ਪਟਿਆਲਾ
ਸਿਰਜਣਦੀਪ ਕੌਰ ਉਭਾ ਦੀ ਪੁਸਤਕ ‘‘ਜਿੱਤ’’ ਹਾਰ ਨੂੰ ਜਿੱਤ ਵਿਚ ਬਦਲਣ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
ਪਾਲੀ ਖ਼ਾਦਿਮ ਦੀ ਪੁਸਤਕ ਸਵੈ ਦੀ ਤਸਦੀਕ ਸਮਾਜਿਕ ਸਰੋਕਾਰਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
ਪੰਜਵਾਂ ਥੰਮ ਮਿੰਨੀ ਕਹਾਣੀ ਸੰਗ੍ਰਹਿ ਇੱਕ ਅਧਿਐਨ
ਉਜਾਗਰ ਸਿੰਘ, ਪਟਿਆਲਾ
ਡਾ. ਦਰਸ਼ਨ ਵੱਲੋਂ ਸੰਪਾਦਿਤ 'ਸਾਹਿਤ ਤੇ ਸੰਬਾਦ' ਪੁਸਤਕ ਨਵੇਂ ਲੇਖਕਾਂ ਲਈ ਪ੍ਰੇਰਨਾ ਸਰੋਤ
ਉਜਾਗਰ ਸਿੰਘ, ਪਟਿਆਲਾ
ਰਣਜੀਤ ਸਿੰਘ ਭਿੰਡਰ ਦੀ ਪੁਸਤਕ ‘‘ਸਮਾਂ ਤੇ ਸੁਪਨੇ’’ ਅਧੂਰੇ ਅਹਿਸਾਸਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
ਸੁਰਿੰਦਰ ਸੈਣੀ ਦੀ ਪੁਸਤਕ ‘‘ਮਿੱਤਰ ਪਿਆਰੇ ਨੂੰ’’ ਬਿਰਹਾ ਦੀਆਂ ਮਹਿਕਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
ਪੱਤਰਕਾਰੀ ਅਤੇ ਸਾਹਿਤ ਦਾ ਸੁਮੇਲ : ਸ਼ਰਨਜੀਤ ਬੈਂਸ
ਉਜਾਗਰ ਸਿੰਘ, ਪਟਿਆਲਾ
ਅਨਮੋਲ ਕੌਰ ਦਾ ਨਾਵਲ ‘‘ਕੁੜੀ ਕੈਨੇਡਾ ਦੀ’’ ਪੰਜਾਬੀ ਮਾਨਸਿਕਤਾ ਦਾ ਵਿਸ਼ਲੇਸ਼ਣ
ਉਜਾਗਰ ਸਿੰਘ, ਪਟਿਆਲਾ
ਬਿੰਦਰ “ਕੋਲੀਆਂ ਵਾਲ”ਦੇ ਪਲੇਠੇ ਨਾਵਲ” ਅਣ ਪਛਾਤੇ ਰਾਹਾਂ ਦੇ ਪਾਂਧੀ” ਤੇ ਇੱਕ ਪੇਤਲੀ ਜੇਹੀ ਝਾਤ
ਰਵੇਲ ਸਿੰਘ, ਇਟਲੀ
ਰਾਜਵਿੰਦਰ ਕੌਰ ਜਟਾਣਾ ਦੀ ਸਰਸਰਾਹਟ ਪੈਦਾ ਕਰਨ ਵਾਲੀ ਪੁਸਤਕ ‘‘ਆਹਟ’’
ਉਜਾਗਰ ਸਿੰਘ, ਪਟਿਆਲਾ
ਬਾਬੂ ਸਿੰਘ ਰੈਹਲ ਦਾ‘‘ਹਨੇਰਾ ਪੀਸਦੇ ਲੋਕ’’ਕਹਾਣੀ ਸੰਗ੍ਰਿਹ ਆਰਥਿਕ ਬਖੇੜੇ ਦਾ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
ਕਮਲਜੀਤ ਕੌਰ ਕਮਲ ਦੀ ਪੁਸਤਕ ‘‘ਫੁੱਲ ਤੇ ਕੁੜੀਆਂ’’ ਇੱਕ ਸਿੱਕੇ ਦੇ ਦੋ ਪਾਸੇ
ਉਜਾਗਰ ਸਿੰਘ, ਪਟਿਆਲਾ
ਸੁਖਰਾਜ ਸਿੰਘ “ਬਰਾੜ” ਦੇ ਪਲੇਠੇ ਕਾਵਿ ਸੰਗ੍ਰਿਹ “ਦਾਣੇ” ਤੋਂ ਝਲਕਦੀ ਹੈ ਉੱਸ ਦੀ ਕਾਵਿ ਚੇਤਨਾ
ਰਵੇਲ ਸਿੰਘ ਇਟਲੀ
ਬਲਜਿੰਦਰ ਸੰਘਾ ਦੀਆਂ ਲੰਮੀਆਂ ਸਾਹਿਤਕ ਪੁਲਾਂਘਾਂ
ਉਜਾਗਰ ਸਿੰਘ, ਪਟਿਆਲਾ
ਕੁੜੀ ਕੈਨੇਡਾ ਦੀ’ ਨਾਵਲ ਵੱਖਰੀ ਸੁਰ ਵਾਲਾ
ਜਸਵੀਰ ਰਾਣਾ, ਸੰਗਰੂਰ
ਦੇਸ ਭਗਤੀ ਅਤੇ ਸਮਾਜਿਕ ਸਰੋਕਾਰਾਂ ਦੇ ਗੀਤਾਂ ਦਾ ਰਚੇਤਾ ਸੁਖਪਾਲ ਪਰਮਾਰ
ਉਜਾਗਰ ਸਿੰਘ, ਪਟਿਆਲਾ
ਸੰਤ ਭਿੰਡਰਾਂਵਾਲੇ ਦੇ ਰੂ-ਬ-ਰੁ ਜੂਨ 84 ਦੀ ਪੱਤਰਕਾਰੀ ਪੁਸਤਕ ਦਾ ਵਿਸ਼ਲੇਸ਼ਣ
ਉਜਾਗਰ ਸਿੰਘ, ਪਟਿਆਲਾ
ਅਮਨਦੀਪ ਸਿੰਘ ਦਾ ਨਵਪ੍ਰਕਾਸ਼ਿਤ ਕਾਵਿ ਸੰਗ੍ਰਹਿ "ਕੰਕਰ ਪੱਥਰ"  - ਡਾ. ਡੀ. ਪੀ. ਸਿੰਘ ਕਣੀਆਂ' ਕਾਵਿ-ਸੰਗ੍ਰਹਿ ਦੀਆਂ ਨਜ਼ਮਾਂ ਨਾਲ ਸਾਂਝ – ਸੁਖਵਿੰਦਰ ਅੰਮ੍ਰਿਤ
ਡਾ.ਗੁਰਮਿੰਦਰ ਸਿੱਧੂ ਦੀ ਕਿਤਾਬ ' ਕਹਿ ਦਿਓ ਉਸ ਕੁੜੀ ਨੂੰ ' ਰਿਲੀਜ਼ ਕੋਮਲ ਕਲਾ ਅਤੇ ਕਵਿਤਾ ਦਾ ਸੁਮੇਲ- ਸੈਂਡੀ ਗਿੱਲ ਦੀ ਪੁਸਤਕ "ਨੀ ਮਾਂ"
ਉਜਾਗਰ ਸਿੰਘ, ਪਟਿਆਲਾ
ਪਰਵਾਸੀ ਜੀਵਨ ਅਤੇ ਸਾਹਿਤ ਦਾ ਮਾਰਮਿਕ ਮੁਲਾਂਕਣ
ਡਾ.ਲਕਸ਼ਮੀ ਨਰਾਇਣ ਭੀਖੀ, ਪਟਿਆਲਾ
ਸੜਕਛਾਪ ਸ਼ਾਇਰੀ ਪ੍ਰਕ੍ਰਿਤੀ ਅਤੇ ਇਨਸਾਨੀਅਤ ਦੀ ਕਵਿਤਾ
ਉਜਾਗਰ ਸਿੰਘ, ਪਟਿਆਲਾ
ਡਾ ਗੁਰਮਿੰਦਰ ਸਿੱਧੂ ਦੀ ਕਿਤਾਬ ' ਧੀਆਂ ਨਾਲ ਜੱਗ ਵਸੇਂਦਾ ' ਲੋਕ-ਅਰਪਣ "ਨਿੱਕੀਆਂ ਪੰਜਾਬੀ ਮੁਹੱਬਤੀ ਬੋਲੀਆਂ" - ਸੰਗ੍ਹਿ ਕਰਤਾ- ਜਨਮੇਜਾ ਸਿੰਘ ਜੌਹਲ
ਡਾ. ਜਗੀਰ ਸਿੰਘ ਨੂਰ, ਫਗਵਾੜਾ
ਮਿੱਟੀ ਦਾ ਮੋਹ - ਗੁਰਚਰਨ ਸਿੰਘ ਦਿਲਬਰ
ਬਿਕਰਮਜੀਤ ਨੂਰ, ਬਰਨਾਲਾ
ਅੱਥਰੀ ਪੀੜ ਦੀ ਲੇਖਿਕਾ ਅਤੇ ਮੁਹੱਬਤਾਂ ਦੀ ਵਣਜਾਰਨ ਸੁਰਿੰਦਰ ਸੈਣੀ
ਉਜਾਗਰ ਸਿੰਘ, ਪਟਿਆਲਾ
ਸਮਾਜ ਸੇਵਿਕਾ ਕਵਿਤਰੀ: ਲਵੀਨ ਕੌਰ ਗਿੱਲ
ਉਜਾਗਰ ਸਿੰਘ, ਪਟਿਆਲਾ
ਅਨਮੋਲ ਕੌਰ ਦੀ ‘ਕੈਨੇਡਾ ਦੀ ਕੁੜੀ’ ਨੂੰ ਖੁਸ਼ਆਮਦੀਦ
ਡਾ. ਹਰਜਿੰਦਰ ਸਿੰਘ ਵਾਲੀਆਂ
ਸਤਨਾਮ ਚੌਹਾਨ ਦੀ ਪੁਸਤਕ ‘ਕਹੋ ਤਿਤਲੀਆਂ ਨੂੰ’ ਇਸਤਰੀ ਦੀ ਮਾਨਸਿਕਤਾ ਦਾ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
ਸ਼ਬਦਾਂ ਦੇ ਸ਼ਗਨਾਂ ਦੀ ਤਾਕਤ - ਡਾ.ਗੁਰਮਿੰਦਰ ਸਿੱਧੂ ਦੀਆਂ 'ਚੌਮੁਖੀਆ ਇਬਾਰਤਾਂ ’
ਕਮਲ ਦੁਸਾਂਝ, ਮੋਹਾਲੀ
ਚਰਨਹ ਗੋਬਿੰਦ ਮਾਰਗੁ ਸੁਹਾਵਾ ਪੁਸਤਕ ਵਰਤਮਾਨ ਪਰਿਪੇਖ ਵਿਚ
ਉਜਾਗਰ ਸਿੰਘ, ਪਟਿਆਲਾ
ਮਿਊਰੀਅਲ ਆਰਨਾਸਨ ਲਾਇਬ੍ਰੇਰੀ ਵੱਲੋਂ ਐਸ. ਪੀ. ਬਲਰਾਜ ਸਿੰਘ ਸਿੱਧੂ ਦੀ ਕਿਤਾਬ ‘ਅਸਲੀ ਸਰਦਾਰ’ ਲੋਕ ਅਰਪਿਤ
ਡਾ ਸਰਵਣ ਸਿੰਘ ਰੰਧਾਵਾ, ਕੈਲੇਫੋਰਨੀਆ
ਪਿਆਰਾ ਸਿੰਘ ਕੁੱਦੋਵਾਲ ਦੀ ਸਾਹਿਤਕ ਸੋਚ ਦਾ ਕੱਚ ਸੱਚ
ਉਜਾਗਰ ਸਿੰਘ, ਪਟਿਆਲਾ
ਸਾਂਝੇ ਪ੍ਰਤੀਕ ਵਿਧਾਨ ਦੀ ਪੇਸ਼ਕਾਰੀ : ਸ਼ਬਦਾ ਦੇ ਹਾਰ
ਪਰਵਿੰਦਰ ਜੀਤ ਸਿੰਘ, ਜਲੰਧਰ
ਰੂਪ ਢਿੱਲੋਂ ਦਾ ਨਵਾ ਨਾਵਲ "ਸਮੁਰਾਈ" ਰੀਲੀਸ ਪ੍ਰੀਤ ਪਰੁਚੀ ਬਿਰਹਾ ਦੀ ਕਵਿਤਰੀ-ਸੁਰਿੰਦਰ ਕੌਰ ਬਿੰਨਰ
ਉਜਾਗਰ ਸਿੰਘ, ਪਟਿਆਲਾ
ਮੈਂ, ‘ਇੱਦਾਂ ਨਾ ਸੋਚਿਆ ਸੀ’ - ਸੰਤੋਖ ਸਿੰਘ ਹੇਅਰ
ਨਦੀਮ ਪਰਮਾਰ,  ਕੈਨੇਡਾ
ਕਿਰਪਾਲ ਪੂਨੀ ਦਾ ਕਵਿ-ਸੰਸਾਰ ਸਹਿਜ, ਸੁਹਜ ਅਤੇ ਸੰਤੁਲਨ ਦੀ ਕਵਿਤਾ
ਡਾ ਰਤਨ ਰੀਹਨ, ਯੂ ਕੇ
ਪਰਨੀਤ ਕੌਰ ਸੰਧੂ ਦੀ ਬਿਰਹਾ ਦੇ ਦਰਦਾਂ ਦੀ ਦਾਸਤਾਨ
ਉਜਾਗਰ ਸਿੰਘ, ਪਟਿਆਲਾ
ਪੰਜਾਬੀ ਹਾਇਕੂ ਅਤੇ ਹਾਇਬਨ ਦਾ ਮੋਢੀ ਗੁਰਮੀਤ ਸੰਧੂ
ਉਜਾਗਰ ਸਿੰਘ, ਪਟਿਆਲਾ
ਡਾ: ਸਾਥੀ ਲੁਧਿਆਣਵੀ ਦੇ ਮੁਲਾਕਾਤਾਂ ਦੇ ਸੰਗ੍ਰਹਿ
“ਨਿੱਘੇ ਮਿੱਤਰ ਮੁਲਾਕਾਤਾਂ” ‘ਤੇ ਵਿਮਰਸ਼ ਪੱਤਰ
ਡਾ: ਬਲਦੇਵ ਸਿੰਘ ਕੰਦੋਲਾ, ਯੂ ਕੇ
'ਦ ਸੈਕੰਡ ਸੈਕਸ'
ਡਾ. ਕਰਾਂਤੀ ਪਾਲ, ਅਲੀਗੜ
ਕਾਲੇ ਦਿਨ: 1984 ਤੋਂ ਬਾਅਦ ਸਿੱਖ
ਦਲਵੀਰ ਸਿੰਘ ਲੁਧਿਆਣਵੀ
ਦਵਿੰਦਰ ਪਟਿਆਲਵੀ ਦਾ ਛੋਟੇ ਲੋਕ-ਵੱਡੇ ਵਿਚਾਰ
ਉਜਾਗਰ ਸਿੰਘ, ਪਟਿਆਲਾ
ਨਾਵਲਕਾਰ ਸ੍ਰ ਬਲਦੇਵ ਸਿੰਘ ਬੁੱਧ ਸਿੰਘ ਵਾਲਾ ਦਾ ਨਾਵਲ ਉਜੱੜੇ ਬਾਗਾਂ ਦਾ ਮਾਲੀ ਨਾਰਵੇ ਚ ਰਿਲੀਜ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਪੰਜਾਬੀ ਮਾਂ-ਬੋਲੀ ਦਾ ਝਿਲਮਿਲਾਉਂਦਾ ਸਿਤਾਰਾ -'ਰਵੀ ਸੱਚਦੇਵਾ'
ਸ਼ਿਵਚਰਨ ਜੱਗੀ ਕੁੱਸਾ - ਲੰਡਨ
ਰੂਪ ਢਿੱਲੋ ਦਾ ਨਵਾਂ ਨਾਵਲ "ਓ"
ਅਮਰਜੀਤ ਬੋਲਾ, ਦਰਬੀ ਯੂਕੇ
'ਮਾਲਵੇ ਦੀਆਂ ਬਾਤਾਂ' ਦਾ ਦੂਜਾ ਐਡੀਸ਼ਨ ਰਿਲੀਜ਼
ਹਰਪ੍ਰੀਤ ਸੇਖਾ, ਸਰੀ, ਕਨੇਡਾ
ਲਾਡੀ ਭੁੱਲਰ ਦਾ ਨਵਾਂ ਨਾਵਲ ‘ਖ਼ੂਨ ਦੇ ਹੰਝੂ’ ਰਿਲੀਜ਼
ਸੁਨੀਲ ਦੱਤ ਧੀਰ, ਸੁਲਤਾਨਪੁਰ ਲੋਧ
ਬੰਦ ਘਰਾਂ ਦੇ ਵਾਸੀ
ਬਲਜਿੰਦਰ ਸੰਘਾ, ਕਨੇਡਾ
ਹਰਦਮ ਸਿੰਘ ਮਾਨ ਦਾ ਗ਼ਜ਼ਲ ਸੰਗ੍ਰਿਹ 'ਅੰਬਰਾਂ ਦੀ ਭਾਲ ਵਿੱਚ' ਰਲੀਜ਼
ਬਿੱਕਰ ਸਿੰਘ ਖੋਸਾ, ਕਨੇਡਾ
ਮਨੁੱਖੀ ਮਨ ਦੇ ਸੁਪਨਿਆਂ ਦੀ ਗੱਲ ਕਰਦਾ ਕਹਾਣੀ ਸੰਗ੍ਰਹਿ ‘ਸੁਪਨੇ ਸੱਚ ਹੋਣਗੇ’
ਬਲਜਿੰਦਰ ਸੰਘਾ, ਕਨੇਡਾ
ਖੂਬਸੂਰਤ ਖ਼ਿਆਲਾਂ ਦੀ ਉਡਾਰੀ - ਅੰਬਰਾਂ ਦੀ ਭਾਲ ਵਿੱਚ
ਰਾਜਵੰਤ ਬਾਗੜੀ, ਪੰਜਾਬ
ਦਾਇਰਿਆਂ ਤੋਂ ਪਾਰ ਜਾਣ ਦੀ ਜੁਸਤਜੂ: ਬੱਦਲਾਂ ਤੋਂ ਪਾਰ
ਗੁਰਪਾਲ ਸਿਘ ਸੰਧੂ (ਡਾ.), ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ
ਚੁੱਪ ਵਿਚੋਂ ਬੋਲਦੇ ਸ਼ਬਦ ‘ਚੁੱਪ ਨਦੀ ਤੇ ਮੈਂ’/a>br> i>ਬਲਜਿੰਦਰ ਸੰਘਾ, ਕਨੇਡਾ ਗ਼ਦਰ ਲਹਿਰ ਦੀ ਕਹਾਣੀ
ਪੜਚੋਲਕਾਰ ਉਜਾਗਰ ਸਿੰਘ
ਲੇਖਕ ਮਨਦੀਪ ਖੁਰਮੀ ਦੁਆਰਾ ਸੰਪਾਦਿਤ ਪੁਸਤਕ “ਪੰਜਾਬੀਆਂ ਦੇ ਵਿਹੜੇ ਦਾ ਫੁੱਲ” ਲੋਕ ਅਰਪਣ
ਭਾਈ ਪ੍ਰਧਾਨ ਮੰਤਰੀ, ਨਰਿੰਦਰ ਮੋਦੀ ਬਾਰੇ ਕਿਤਾਬ ਪੰਜਾਬੀ ਭਾਸ਼ਾ ’ਚ ਤਿਆਰ
ਸਤੀਸ਼ ਗੁਲਾਟੀ, ਲੁਧਿਆਣਾ
ਗੁੰਡਾ
ਜਸਵਿੰਦਰ ਸੰਧੂ
ਪੰਜਾਬੀ ਲਿਖਰੀ ਸਭਾ ਵਲੋ ਹਰਿਮੰਦਰ ਕੋਰ ਢਿੱਲੋ ਦੀ ਕਿਤਾਬ ‘ਧਰਤ ਤੇ ਫੁੱਲ’ ਲੋਕ ਅਰਪਣ
ਸੁੱਖਪਾਲ ਪਰਮਾਰ, ਕੈਲਗਰੀ
ਨੌਜਵਾਨ ਸ਼ਾਇਰ ਹਰਮਨਦੀਪ ਚੜ੍ਹਿੱਕ ਦੀ ਪਲੇਠੀ ਕੋਸਿ਼ਸ਼ “ਨਵੀਂ ਦੁਨੀਆ ਦੇ ਬਾਸ਼ਿੰਦਿਓ”
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਹਰਮਨਦੀਪ ਚੜਿੱਕ ਦੀ ਕਾਵਿ ਪੁਸਤਕ ਕਾਮਰੇਡ ਜਗਰੂਪ ਵੱਲੋਂ ਲੋਕ ਅਰਪਣ
ਮਿੰਟੂ ਖੁਰਮੀ ਹਿੰਮਤਪੁਰਾ
ਅਨਮੋਲ ਕੌਰ ਦਾ ਨਾਵਲ "ਹੱਕ ਲਈ ਲੜਿਆ ਸੱਚ"
ਜਸਵੀਰ ਸਿੰਘ ਰਾਣਾ, ਸੰਗਰੂਰ
ਵਿਪਸਾ ਵਲੋਂ ਸੁੱਖੀ ਧਾਲੀਵਾਲ ਦੀ ਪਲੇਠੀ ਪੁਸਤਕ ‘ਬੇਚੈਨੀ ਦਾ ਖੰਜਰ’ ਲੋਕ ਅਰਪਨ
ਹਰਜਿੰਦਰ ਕੰਗ, ਕੈਲੀਫੋਰਨੀਆ
‘ਮੁਕੇਸ਼ : ਸੁਨਹਿਰੇ ਸੁਰ ਅਤੇ ਸੁਨਹਿਰੇ ਦਿੱਲ ਦਾ ਮਾਲਕ’
ਸ਼੍ਰੀ ਅਮਰਜੀਤ ਸਿੰਘ ਕੋਹਲੀ, ਦਿੱਲੀ
ਮਾਨਵੀ ਵੇਦਨਾਂ ਤੇ ਸੰਵੇਦਨਾਂ ਦੀ ਉਦਾਸ ਪਰ ਚਿੰਤਨਸ਼ੀਲ ਇਬਾਰਤ: ਕੁੜੀਆਂ ਨੂੰ ਸੁਆਲ ਨਾ ਕਰੋ
ਨਿਰੰਜਣ ਬੋਹਾ, ਮਾਨਸਾ
ਗਰਮ ਮਸਾਲਿਆਂ ਰਾਹੀਂ ਰੋਗਾਂ ਦਾ ਇਲਾਜ
ਲੇਖਕ ਅਤੇ ਸੰਗ੍ਰਹਿ ਕਰਤਾ:
ਸਰਜੀਤ ਤਲਵਾਰ, ਸ਼ਿਖਾ ਸਿੰਗਲਾ,
ਮਾਂ ਬਣਨ ਤੋਂ ਪਹਿਲਾਂ ਅਤੇ ਬਾਅਦ ਦਾ ਸਫ਼ਰ
ਲੇਖਕ ਅਤੇ ਸੰਗ੍ਰਹਿ-ਕਰਤਾ: ਝ ਸਰਜੀਤ ਤਲਵਾਰ ਝ ਸ਼ਿਖਾ ਸਿੰਗਲਾ
ਜੀਵਨੀ ਸ਼ਹੀਦ ਭਗਤ ਸਿੰਘ
ਲੇਖਕ: ਮਲਵਿੰਦਰਜੀਤ ਸਿੰਘ ਵੜੈਚ
ਪੰਜਾਬੀ ਆਰਸੀ ਕਲੱਬ ਵੱਲੋਂ ਸ਼ਾਇਰਾ ਤਨਦੀਪ ਤਮੰਨਾ ਦਾ ਪਲੇਠਾ ਕਾਵਿ-ਸੰਗ੍ਰਹਿ ‘ਇਕ ਦੀਵਾ ਇਕ ਦਰਿਆ’ ਰਿਲੀਜ਼ ਅਤੇ ਰਵਿੰਦਰ ਰਵੀ, ਪਰਮਿੰਦਰ ਸੋਢੀ ਜੀਵਨ ਕਾਲ਼ ਪ੍ਰਾਪਤੀ ਪੁਰਸਕਾਰਾਂ ਨਾਲ਼ ਸਨਮਾਨਿਤ
- ਦਵਿੰਦਰ ਪੂਨੀਆ, ਸਰੀ, ਕੈਨੇਡਾ
ਪੰਜਾਬੀ ਲਿਖਾਰੀ ਸਭਾ ਵੱਲੋਂ ਪਰਸ਼ੋਤਮ ਲਾਲ ਸਰੋਏ ਦੀ ਪੁਸਤਕ ‘ਮਾਲਾ ਦੇ ਮਣਕੇ’ ਰਿਲੀਜ਼ ਪੰਜਾਬੀ ਫੋਰਮ ਕੈਨੇਡਾ ਵੱਲੋਂ ਬਲਬੀਰ ਸਿੰਘ ਮੋਮੀ ਦੀ ਸ਼ਾਹਮੁਖੀ ਵਿਚ ਛਪੀ ਸਵੈ-ਜੀਵਨੀ “ਕਿਹੋ ਜਿਹਾ ਸੀ ਜੀਵਨ” ਭਾਗ-1 ਭਰਵੇਂ ਇਕੱਠ ਵਿਚ ਲੋਕ ਅਰਪਣ
ਹਰਚੰਦ ਬਾਸੀ, ਟੋਰਾਂਟੋ 
ਬਾਬਾ ਨਿਧਾਨ ਸਿੰਘ ਜੀ ਦੇ ਜੀਵਨ ਅਤੇ ਯੋਗਦਾਨ ਸਬੰਧੀ ਪੁਸਤਕ ਹੋਈ ਰਿਲੀਜ਼
ਕੁਲਜੀਤ ਸਿੰਘ ਜੰਜੂਆ,ਟੋਰਾਂਟੋ

ਗੁਰਜਤਿੰਦਰ ਸਿੰਘ ਰੰਧਾਵਾ ਦੀ ਕਿਤਾਬ ‘ਸਮੇਂ ਦਾ ਸੱਚ’ ਅਮਰੀਕਾ ਵਿਚ ਹੋਈ ਰਲੀਜ਼

ਪੰਜਾਬੀ ਦਾ ਨਵਾਂ ਮਾਣ: ਰੂਪਿੰਦਰਪਾਲ (ਰੂਪ) ਸਿੰਘ ਢਿੱਲੋਂ
ਅਮਰ ਬੋਲਾ

ਪ੍ਰਵਾਸੀ ਲੇਖਕ ਪਿਆਰਾ ਸਿੰਘ ਕੁੱਦੋਵਾਲ ਦੀ ਪਲੇਠੀ ਪੁਸਤਕ `ਸਮਿਆਂ ਤੋ ਪਾਰ` ਦਾ ਲੋਕ ਅਰਪਣ
ਪੁਸਤਕ ਗੁਰਮੁੱਖੀ ਤੇ ਸ਼ਾਹਮੁੱਖੀ ਭਾਸ਼ਾਵਾਂ `ਚ ਉਪਲੱਭਧ

ਕੁਲਜੀਤ ਸਿੰਘ ਜੰਜੂਆ, ਟੋਰੋਂਟੋ

ਉਮੀਦ ਤੇ ਬਰਾਬਰਤਾ ਦੀ ਬਾਤ ਪਾਉਂਦੀ ਕਲਾਕਾਰ ਦੀ ਸ਼ਾਇਰੀ ਹੈ-ਸ਼ੁਸ਼ੀਲ ਦੁਸਾਂਝ - ਪੰਜਾਬੀ ਗ਼ਜ਼ਲ ਮੰਚ ਵੱਲੋਂ ਸੁਭਾਸ਼ ਕਲਾਕਾਰ ਦੀ ਪੁਸਤਕ ਲੋਕ ਅਰਪਣ ਕੀਤੀ
ਬੁੱਧ ਸਿੰਘ ਨੀਲੋਂ, ਲੁਧਿਆਣਾ
ਨਾਰਵੇ ਚ ਉਜਾਗਰ ਸਿੰਘ ਸਖੀ ਹੋਣਾ ਦੀ ਪੁਸਤਕ ਛਿਲਦਨ(ਸੋਮਾ ਜਾ ਸਾਧਨ) ਨੂੰ ੳਸਲੋ ਦੀਆਕੂਨ ਹਾਈ ਸਕੂਲ ਚ ਰਿਲੀਜ਼ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਸ਼ਿਵ ਚਰਨ ਜੱਗੀ ਕੁੱਸਾ ਵੱਲੋਂ ਟਿਸ਼ੂ ਰਾਣਾ ਦਾ ਕਾਵਿ ਸੰਗ੍ਰਹਿ " ਵਗਦੀ ਸੀ ਰਾਵੀ" ਰਿਲੀਜ਼
ਮਿੰਟੂ ਖੁਰਮੀਂ, ਨਿਹਾਲ ਸਿੰਘ ਵਾਲਾ
ਨਾਸਤਿਕ ਬਾਣੀ ਲੋਕ-ਅਰਪਣ
ਹਰਪ੍ਰੀਤ ਸੇਖਾ, ਕਨੇਡਾ
ਸਾਧੂ ਬਿਨਿੰਗ ਦੀ ਪੁਸਤਕ ਨਾਸਤਿਕ ਬਾਣੀ
ਪੰਜਾਬੀ ਸਾਹਿਤ ਕਲਾ ਕੇਂਦਰ, ਸਾਊਥਾਲ, ਯੂ ਕੇ ਵਲੋਂ
ਡਾ. ਸਾਥੀ ਲੁਧਿਆਣਵੀ ਦੀ ਨਵੀਂ ਕਾਵਿ ਪੁਸਤਕ “ਪੱਥਰ” ਰੀਲੀਜ਼
ਜ਼ਿੰਦਗੀ ਦਾ ਸੱਚ ਦਰਸਾਉਂਦੀਆਂ 'ਪੱਚਰਾਂ'
ਸੁਰਿੰਦਰ ਰਾਮਪੁਰੀ
ਸਤਵੰਤ ਸਿੰਘ : ਵਿਸ਼ਵ ਯਾਤਰਾਵਾਂ, ਧਾਰਮਿਕ ਅੰਧ-ਵਿਸ਼ਵਾਸ ਅਤੇ ਸਫ਼ਰਨਾਮਾ ਸਾਹਿਤ
ਸੁਖਿੰਦਰ
ਜੋਗਿੰਦਰ ਸਿੰਘ ਸੰਘੇੜਾ ਦੀ ਕਿਤਾਬ ਨੂਰਾਂ ਦਾ ਨਿੱਘਾ ਸਵਾਗਤ ਜਗਜੀਤ ਪਿਆਸਾ ਦਾ ਪਲੇਠਾ ਕਾਵਿ ਸੰਗ੍ਰਹਿ 'ਤੂੰ ਬੂਹਾ ਖੋਲ੍ਹ ਕੇ ਰੱਖੀਂ' ਲੋਕ ਅਰਪਿਤ
ਅੰਮ੍ਰਿਤ ਅਮੀ, ਕੋਟਕਪੂਰਾ
ਰਛਪਾਲ ਕੌਰ ਗਿੱਲ: ਮਨੁੱਖੀ ਮਾਨਸਿਕਤਾ ਦੀਆਂ ਤਹਿਆਂ ਫਰੋਲਦੀਆਂ ਕਹਾਣੀਆਂ
ਸੁਖਿੰਦਰ
ਬੁੱਢੇ ਦਰਿਆ ਦੀ ਜੂਹ
ਲੇਖਕ: ਸ਼ਿਵਚਰਨ ਜੱਗੀ ਕੁੱਸਾ
ਪੜਚੋਲ: ਡਾ: ਜਗਦੀਸ਼ ਕੌਰ ਵਾਡੀਆ  
ਪ੍ਰਸਿੱਧ ਪੰਜਾਬੀ ਲੇਖਿਕਾ ਪਰਮਜੀਤ ਕੋਰ ਸਰਹਿੰਦ ਵੱਲੋ ਨਵ ਲਿੱਖਤ ਪੰਜਾਬੀ ਸਾਕ-ਸਕੀਰੀਆਂ ਤੇ ਰੀਤਾ ਤੇ ਆਧਾਰਿਤ ਪੁਸਤਕ ਪਾਠਕ ਦੀ ਕਚਹਿਰੀ 'ਚ
ਰੁਪਿੰਦਰ ਢਿੱਲੋ ਮੋਗਾ
ਪ੍ਰਵਾਸੀ ਸਫ਼ਰਨਾਮਾਕਾਰ ਸਤਵੰਤ ਸਿੰਘ ਦੀ ਪਲੇਠੀ ਪੁਸਤਕ "ਮੇਰੀਆਂ ਅਭੁੱਲ ਵਿਸ਼ਵ ਯਾਤਰਾਵਾਂ" ਜਾਰੀ
ਕੁਲਜੀਤ ਸਿੰਘ ਜੰਜੂਆ
ਸਰਵਉੱਤਮ ਕਿਤਾਬ ਨੂੰ ਕਲਮ ਫਾਉਂਡੇਸ਼ਨ ਦੇਵੇਗੀ 100,000 ਰੁਪਏ ਦਾ ਇਨਾਮ
ਕੁਲਜੀਤ ਸਿੰਘ ਜੰਜੂਆ
ਭਰਿੰਡ - ਰੁਪਿੰਦਰਪਾਲ ਸਿੰਘ ਢਿੱਲੋਂ
ਰਾਣਾ ਬੋਲਾ
ਜੱਗੀ ਕੁੱਸਾ ਦਾ ਨਾਵਲ 'ਸਟਰਗਲ ਫ਼ਾਰ ਔਨਰ'
ਮਨਦੀਪ ਖ਼ੁਰਮੀ ਹਿੰਮਤਪੁਰਾ
ਖ਼ੁਦ 'ਸਰਘੀ ਦੇ ਤਾਰੇ ਦੀ ਚੁੱਪ' ਵਰਗੀ ਹੈ ਭਿੰਦਰ ਜਲਾਲਾਬਾਦੀ
ਸ਼ਿਵਚਰਨ ਜੱਗੀ ਕੁੱਸਾ
ਚਾਰੇ ਕੂਟਾਂ ਸੁੰਨੀਆਂ - ਸ਼ਿਵਚਰਨ ਜੱਗੀ ਕੁੱਸਾ
ਨਿਰਮਲ ਜੌੜਾ
ਸਰੀ ' ਕਹਾਣੀ-ਸੰਗ੍ਰਹਿ "ਬਣਵਾਸ ਬਾਕੀ ਹੈ" ਲੋਕ ਅਰਪਿਤ - ਗੁਰਵਿੰਦਰ ਸਿੰਘ ਧਾਲੀਵਾਲ
ਬਾਤਾਂ ਬੀਤੇ ਦੀਆਂ
ਲੇਖਕ: ਗਿਆਨੀ ਸੰਤੋਖ ਸਿੰਘ
ਪ੍ਰਕਾਸ਼ਕ: ਭਾਈ ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ
ਬੱਚਿਆਂ ਲਈ ਪੁਸਤਕਾਂ
ਜਨਮੇਜਾ ਜੌਹਲ
"ਬਣਵਾਸ ਬਾਕੀ ਹੈ" ਭਿੰਦਰ ਜਲਾਲਾਬਾਦੀ ਦੀ ਪਲੇਠੀ, ਅਨੂਠੀ ਅਤੇ ਅਲੌਕਿਕ ਪੇਸ਼ਕਾਰੀ
ਸ਼ਿਵਚਰਨ ਜੱਗੀ ਕੁੱਸਾ
ਇਕ ਪੁਸਤਕ, ਦੋ ਦ੍ਰਿਸ਼ਟੀਕੋਨ
ਡਾ. ਜਸਪਾਲ ਕੌਰ
ਡਾ. ਸੁਤਿੰਦਰ ਸਿੰਘ ਨੂਰ
ਰੂਹ ਲੈ ਗਿਆ ਦਿਲਾਂ ਦਾ ਜਾਨੀ
ਸ਼ਿਵਚਰਨ ਜੱਗੀ ਕੁੱਸਾ
“ਪੈਰਾਂ ਅੰਦਰ ਵੱਸਦੇ ਪਰਵਾਸ ਦਾ ਉਦਾਸੀ ਰੂਪ ਹੈ ਇਹ ਸਵੈਜੀਵਨੀ”
ਡਾ. ਗੁਰਨਾਇਬ ਸਿੰਘ
ਅਕਾਲ ਤਖ਼ਤ ਸਾਹਿਬ (ਫ਼ਲਸਫ਼ਾ ਅਤੇ ਰੋਲ)
ਡਾ: ਹਰਜਿੰਦਰ ਸਿੰਘ ਦਿਲਗੀਰ
ਰਵਿੰਦਰ ਰਵੀ ਦਾ ਕਾਵਿ-ਸੰਗ੍ਰਹਿ “ਸ਼ਬਦੋਂ ਪਾਰ”: ਮਹਾਂ ਕਵਿਤਾ ਦਾ ਜਨਮ
ਬ੍ਰਹਮਜਗਦੀਸ਼ ਸਿੰਘ
ਸ਼ਹੀਦ ਬੀਬੀ ਸੁੰਦਰੀ ਦੀ ਪੁਸਤਕ ਰੀਲੀਜ਼
ਜਨਮੇਜਾ ਜੌਹਲ ਦੀਆਂ ਚਾਰ ਬਾਲ ਕਿਤਾਬਾਂ ਜਾਰੀ ਰਵਿੰਦਰ ਰਵੀ ਦਾ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ”
ਨਿਰੰਜਨ ਬੋਹਾ
ਰਵਿੰਦਰ ਰਵੀ ਦਾ ਕਾਵਿ-ਸੰਗ੍ਰਹਿ “ਸ਼ਬਦੋਂ ਪਾਰ”: ਮਹਾਂ ਕਵਿਤਾ ਦਾ ਜਨਮ
ਬ੍ਰਹਮਜਗਦੀਸ਼ ਸਿੰਘ
“ਕਨੇਡੀਅਨ ਪੰਜਾਬੀ ਸਾਹਿਤ” - ਸੁਖਿੰਦਰ
ਪੂਰਨ ਸਿੰਘ ਪਾਂਧੀ
‘ਮਨ ਦੀ ਕਾਤਰ’ ਦੀ ਸ਼ਾਇਰੀ ਪੜ੍ਹਦਿਆਂ
ਡਾ. ਸ਼ਮਸ਼ੇਰ ਮੋਹੀ
ਸ਼ਿਵਚਰਨ ਜੱਗੀ ਕੁੱਸਾ ਦੇ 18ਵੇਂ ਨਾਵਲ 'ਸੱਜਰੀ ਪੈੜ ਦਾ ਰੇਤਾ' ਦੀ ਗੱਲ ਕਰਦਿਆਂ....!
ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)
‘ਕਨੇਡਾ ਦੇ ਗਦਰੀ ਯੋਧੇ’ - ਪੁਸਤਕ ਰਿਲੀਜ਼ ਸਮਾਗਮ
ਸੋਹਣ ਸਿੰਘ ਪੂੰਨੀ
ਹਾਜੀ ਲੋਕ ਮੱਕੇ ਵੱਲ ਜਾਂਦੇ...ਤੇ ਮੇਰਾ ਰਾਂਝਣ ਮਾਹੀ ਮੱਕਾ...ਨੀ ਮੈਂ ਕਮਲ਼ੀ ਆਂ
ਤਨਦੀਪ ਤਮੰਨਾਂ, ਕੈਨੇਡਾ (ਸੰਪਾਦਕਾ 'ਆਰਸੀ')
ਸੇਵਾ ਸਿਮਰਨ ਦੀ ਮੂਰਤਿ: ਸੰਤ ਬਾਬਾ ਨਿਧਾਨ ਸਿੰਘ ਸੰਪਾਦਕ – ਸ. ਪਰਮਜੀਤ ਸਿੰਘ ਸਰੋਆ
ਤੱਲ੍ਹਣ – ਕਾਂਡ ਤੋਂ ਬਾਅਦ
ਜਸਵਿੰਦਰ ਸਿੰਘ ਸਹੋਤਾ
ਜਦੋਂ ਇਕ ਦਰੱਖ਼ਤ ਨੇ ਦਿੱਲੀ ਹਿਲਾਈ ਲੇਖਕ
ਮਨੋਜ ਮਿੱਟਾ ਤੇ ਹਰਵਿੰਦਰ ਸਿੰਘ ਫੂਲਕਾ
ਕਿਹੜੀ ਰੁੱਤੇ ਆਏ ਨਾਵਲਕਾਰ
ਨਛੱਤਰ ਸਿੰਘ ਬਰਾੜ
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2021, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)