ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

 
ਨਰਿੰਦਰਪਾਲ ਕੌਰ ਦਾ ਕਾਵਿ ਸੰਗ੍ਰਹਿ ‘ਕਸ਼ੀਦ’ ਰਹੱਸਵਾਦ ਅਤੇ ਵਿਸਮਾਦ ਦਾ ਗੋਹੜਾ
ਉਜਾਗਰ ਸਿੰਘ, ਪਟਿਆਲਾ        (11/05/2022)

132ਸਾਹਿਤ ਅਤੇ ਸੰਗੀਤ ਮਨੁਖੀ ਮਨਾਂ ਨੂੰ ਸਕੂਨ ਦਿੰਦਾ ਹੈ। ਇਸ ਲਈ ਸਾਹਿਤ ਦੀਆਂ ਸਾਰੀਆਂ ਵਿਧਾਵਾਂ ਵਿੱਚ ਵੱਡੀ ਮਾਤਰਾ ਵਿੱਚ ਸਾਤਿ ਲਿਖਿਆ ਜਾ ਰਿਹਾ ਹੈ।

ਕਵਿਤਾ ਸਭ ਤੋਂ ਵਧੇਰੇ ਮਾਤਰਾ ਵਿੱਚ ਲਿਖੀ ਜਾ ਰਹੀ ਹੈ। ਕਵਿਤਾ ਛੰਦ ਰੱਧ ਅਤੇ ਖੁਲ੍ਹੀ ਦੋ ਤਰ੍ਹਾਂ ਦੀ ਲਿਖੀ ਜਾ ਰਹੀ ਹੈ। ਇਸ ਵਿੱਚ ਵੀ ਖੁਲ੍ਹੀ ਕਵਿਤਾ ‘ਤੇ ਜ਼ਿਆਦਾ ਹੱਥ ਅਜਮਾਇਆ ਜਾ ਰਿਹਾ ਹੈ। ਕੁਝ ਲੋਕ ਤਾਂ ਖੁਲ੍ਹੀ ਕਵਿਤਾ ਨੂੰ ਕਵਿਤਾ ਮੰਨਣ ਲਈ ਤਿਆਰ ਹੀ ਨਹੀਂ। ਪ੍ਰੰਤੂ ਖੁਲ੍ਹੀ ਕਵਿਤਾ ਦੀ ਆਪਣੀ ਮਹੱਤਤਤਾ ਹੈ।

ਖੁਲ੍ਹੀ ਕਵਿਤਾ ਲਿਖਣ ਵਾਲੀ ਕਵਿਤਰੀ ਨਰਿੰਦਰਪਾਲ ਕੌਰ ਬਹੁ ਪਰਤੀ ਅਤੇ ਬਹੁ ਦਿਸ਼ਾਵੀ ਕਵਿਤਰੀ ਹੈ। ਉਹ ਕਿਸੇ ਇਕ ਵਾਦ ਨਾਲ ਜੁੜੀ ਹੋਈ ਨਹੀਂ। ਉਸਦਾ ਕਸ਼ੀਦ ਕਾਵਿ ਸੰਗ੍ਰਹਿ ਰਹੱਸਵਾਦੀ, ਵਿਸਮਾਦੀ, ਰੁਮਾਂਸਵਾਦੀ, ਅਧਿਆਤਮਵਾਦੀ ਅਤੇ ਸਮਾਜਿਕ ਸਰੋਕਾਰਾਂ ਵਾਲੀਆਂ ਕਵਿਤਾਵਾਂ ਦਾ ਗੋਹੜਾ ਹੈ। ਜਿਥੇ ਉਸਦੀਆਂ ਕਵਿਤਾਵਾਂ ਰੂਹ ਨੂੰ ਸਕੂਨ ਦਿੰਦੀਆਂ ਹਨ, ਉਥੇ ਨਾਲ ਹੀ ਰੁਮਾਂਸਵਾਦ ਦੇ ਸੰਕੇਤਕ ਝਉਲੇ ਪੈਂਦੇ ਹਨ। ਭਾਵ ਬਹੁ ਦਿਸ਼ਾਵੀ ਕਵਿਤਰੀ ਹੈ।

ਉਸ ਦੀਆਂ ਕਵਿਤਾਵਾਂ ਸੰਕੇਤਾਂ ਰਾਹੀ ਬਹੁਤ ਕੁਝ ਸਮਝਾ ਜਾਂਦੀਆਂ ਹਨ। ਇਸ ਦੇ ਨਾਲ ਹੀ ਉਸ ਦੀਆਂ ਕਵਿਤਾਵਾਂ ਸਮਾਜਿਕ ਸਰੋਕਾਰਾਂ ਦੀ ਗੱਲ ਵੀ ਕਰਦੀਆਂ ਹਨ। ਇਹ ਸਾਰਾ ਕੁਝ ਤਾਂ ਹੀ ਸੰਭਵ ਹੁੰਦਾ ਹੈ ਕਿਉਂਕਿ ਇਸਤਰੀ ਮਰਦ ਅਤੇ ਔਰਤ ਦੀਆਂ ਅੰਦਰੂਨੀ ਭਾਵਨਾਵਾਂ ਨੂੰ ਸਮਝਣ ਵਿੱਚ ਵਧੇਰੇ ਸਮਰੱਥ ਹੁੰਦੀ ਹੈ। ਜੇਕਰ ਇਸਤਰੀਆਂ ਨੂੰ ਅੰਤਰਜਾਮੀ ਕਹਿ ਲਿਆ ਜਾਵੇ ਤਾਂ ਵੀ ਕੋਈ ਅਤਕਥਨੀ ਨਹੀਂ। ਉਹ ਮਰਦ ਦੇ ਅੰਦਰ ਝਾਕਣ ਦੀ ਸਮਰੱਥਾ ਰੱਖਦੀਆਂ ਹਨ।

ਨਰਿੰਦਰਪਾਲ ਕੌਰ ਦੀਆਂ ਕਵਿਤਾਵਾਂ ਦੀ ਸ਼ਬਦਾਵਲੀ ਆਮ ਲੋਕਾਂ ਵੱਲੋਂ ਬੋਲੀ ਜਾਣ ਵਾਲੀ ਸਰਲ ਅਤੇ ਸ਼ਪਸ਼ਟ ਹੈ। ਉਹ ਆਪਣੀ ਭਾਵਨਾ ਨੂੰ ਵਿੰਗ ਵਲ ਪਾਉਣ ਦੀ ਥਾਂ ਸਾਦ ਮੁਰਾਦੇ ਢੰਗ ਨਾਲ ਕਹਿ ਦਿੰਦੀ ਹੈ। ਕਵਿਤਰੀ ਦੀਆਂ ਕਵਿਤਾਵਾਂ ਭਾਵਨਾਵਾਂ ਅਤੇ ਅਹਿਸਾਸਾਂ ਦਾ ਪੁਲੰਦਾ ਹਨ। ਉਹ ਆਪਣੇ ਵਿਚਾਰਾਂ ਨੂੰ ਗਲਬਾਤੀ ਢੰਗ ਨਾਲ ਛੋਟੇ ਬਹਿਰ ਦੀ ਖੁਲ੍ਹੀ ਕਵਿਤਾ ਵਿੱਚ ਕਹਿ ਦਿੰਦੀ ਹੈ। ਉਸਦੀਆਂ ਕਵਿਤਾਵਾਂ ਵਿੱਚ  ਵਿਚਾਰਧਾਰਾ ਭਾਰੂ ਨਹੀਂ ਹੁੰਦੀ। ਕੋਈ ਵੀ ਕਵਿਤਾ ਭਾਵੇਂ ਰੁਮਾਂਟਿਕ ਜਾਂ ਸਮਾਜਿਕ ਸਰੋਕਾਰਾਂ  ਵਿੱਚ ਲਪੇਟੀ ਹੋਵੇ ਪ੍ਰੰਤੂ ਵਿਚਾਰਧਾਰਾ ਤੋਂ ਬਿਨਾ ਸੰਭਵ ਨਹੀਂ ਹੋ ਸਕਦੀ।

ਜੇਕਰ ਕਵਿਤਾ ਮਾਨਵਤਾ ਨੂੰ ਕੋਈ ਸੇਧ ਨਹੀਂ ਦਿੰਦੀ ਤਾਂ ਉਸਦਾ ਕੋਈ ਅਰਥ ਨਹੀਂ ਹੁੰਦਾ ਕਿਉਂਕਿ ਸਾਹਿਤ ਲੋਕਾਈ ਲਈ ਲਿਖਿਆ ਜਾਂਦਾ ਹੈ। ਉਸ ਦੀਆਂ ਕਵਿਤਾਵਾਂ ਦਿ੍ਰਸ਼ਟਾਂਤਿਕ ਵੀ ਹਨ। ਅਧਿਆਤਮਵਾਦ ਅਤੇ ਰੁਮਾਂਸਵਾਦ ਦਾ ਸੁਮੇਲ ਵੀ ਕਹੀਆਂ ਜਾ ਸਕਦੀਆਂ ਹਨ। ਉਹ ਆਪਣੀਆਂ ਕਵਿਤਾਵਾਂ ਵਿੱਚ ਸੰਕੇਤਾਂ ਰਾਹੀਂ ਦਰਸਾਉਂਦੀ ਹੈ ਕਿ ਮਰਦ ਅਤੇ ਔਰਤ ਇਕ ਦੂਜੇ ਦੇ ਪੂਰਕ ਹਨ। ਸੰਕੇਤ ਪ੍ਰਧਾਨ ਕਵਿਤਾ ਵੀ ਕਹੀ ਜਾ ਸਕਦੀ ਹੈ। ਪ੍ਰਸਿੰਨੀ, ਰਾਂਝਾ, ਹਮਲਾ, ਪੱਗ ਪਿੰਨ, ਦੀਪੋ, ਦੇਵਨੀਤ 1, 2, 3, ਸੂਰਜਮੁਖੀ, ਬੁੱਧ ਤੇ ਨਿਰਵਾਣ ਵਿੱਚ ਸੰਕੇਤਾਂ ਰਾਹੀਂ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਹ ਭਾਵਨਾਵਾਂ ਵੀ ਲੋਕਾਈ ਦੀਆਂ ਹੀ ਹਨ ਕਿਉਂਕਿ ਕਵੀ ਲੋਕਾਈ ਦੇ ਮਨ ਨੂੰ ਮਹਿਸੂਸ ਕਰਕੇ ਹੀ ਕਵਿਤਾਵਾਂ ਲਿਖਦੇ ਹਨ।

ਪ੍ਰਸਿੰਨੀ ਦੇਸ਼ ਦੀ ਵੰਡ ਸਮੇਂ ਮਨੁਖਤਾ ਦੇ ਵਹੇ ਖ਼ੂਨ ਦੇ ਦਰਦ ਦੀ ਦਾਸਤਾਂ ਹੈ। ਜੰਡ ਕਵਿਤਾ ਵਫ਼ਾ ਅਤੇ ਬੇਵਫ਼ਾਈ ਦੀਆਂ ਭਾਵਨਾਵਾਂ ਦੀ ਚੀਸ ਹੈ। ਮਾਂ ਅਤੇ ਬਾਪੂ ਕਵਿਤਾਵਾਂ ਬੇਰੋਜ਼ਗਾਰੀ, ਕਿਸਾਨੀ ਸੰਕਟ ਦੇ ਹੁੰਦਿਆਂ ਕਰਜ਼ਿਆਂ ਵਿੱਚ ਗ੍ਰਸੇ ਕਿਸਾਨਾ ਦੀ ਦੁਰਦਸ਼ਾ ਦੀਆਂ ਪ੍ਰਤੀਕ ਹਨ। ਖ਼ੁਦਕਸ਼ੀਆਂ ਵੀ ਵਰਤਮਾਨ ਸਮਾਜਿਕ ਅਸਾਵੇਂਪਣ ਕਰਕੇ ਹੁੰਦੀਆਂ ਹਨ। ਪੱਜ ਅਤੇ ਰਾਣੋ ਦੋਵੇਂ ਕਵਿਤਾਵਾਂ ਬਨਾਵਟੀ ਜ਼ਿੰਦਗੀ ਦਾ ਪ੍ਰਗਟਾਵਾ ਕਰਦੀਆਂ ਹਨ।

'ਫੇਸ ਬੁੱਕ' ਦੀਆਂ ਪੋਸਟਾਂ  ਬਿਲਕੁਲ ਉਸ ਤਰ੍ਹਾਂ ਹੁੰਦੀਆਂ ਹਨ, ਜਿਵੇਂ ਔਰਤ ਨੂੰ ਸ਼ਿੰਗਾਰ ਖ਼ੂਬਸੂਰਤ ਬਣਾਕੇ ਪੇਸ਼ ਕਰਦਾ ਹੈ। ਅਸਲੀਅਤ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਆਸਿਫ਼ਾ ਇਸਤਰੀ ਜ਼ਾਤੀ ਨਾਲ ਵੱਡੇ ਪੱਧਰ ‘ਤੇ ਹੋ ਰਹੇ ਬਲਾਤਕਾਰਾਂ ਦੀ ਤ੍ਰਾਸਦੀ ਵਾਲੀ ਕਵਿਤਾ ਹੈ। ਹੈਵਾਨੀਅਤ ਦੀ ਇਸਤੋਂ ਵੱਡੀ ਉਦਾਹਰਣ ਹੋਰ ਕੋਈ ਨਹੀਂ ਹੋ ਸਕਦੀ, ਜਿਸ ਵਿੱਚ ਮਜ਼ਹਬ ਅਤੇ ਧਾਰਮਿਕ ਸਥਾਨਾ ਦੀ ਦੁਰਵਰਤੋਂ ਇਨਾਸਨੀਅਤ ਦੀ ਸੌੜੀ ਸੋਚ ਨੂੰ ਪ੍ਰਗਟਾਉਂਦੀ ਹੈ। 

ਨੁਸਰਤ  ਅਤੇ ਮਾਰਫ਼ਤ ਕਵਿਤਾਵਾਂ ਵਿੱਚ ਸੰਗੀਤ ਨੂੰ ਇਨਸਾਨ ਦੇ ਦੁੱਖਾਂ ਦੀ ਮਰਹਮ ਲਾਉਣ ਵਾਲਾ ਕਿਹਾ ਗਿਆ ਹੈ। ਖਿਤਾਬ, ਚੈਰੀ  ਤੋੜਦੀਆਂ ਕੁੜੀਆਂ ਇਸਤਰੀ ਦੀ ਕੋਮਲਤਾ ਦੇ ਸੁਪਨਮਈ ਜੀਵਨ ਦੇ ਅਹਿਸਾਸ  ਨੂੰ ਕੜਵੜਾਹਟ ਵਿੱਚ ਬਦਲਦੀਆਂ ਵਿਖਾਈ ਦਿੰਦੀਆਂ ਹਨ।

ਮਨ ਧਰਤੀ ਕਵਿਤਾ ਇਨਸਾਨ ਦੀ ਮਾਨਸਿਕਤਾ ਦੀ ਬਦਲਦੀ ਸਥਿਤੀ ਦਾ ਵਰਣਨ ਕਰਦੀ ਹੈ। ਕੁੜੀਆਂ, ਘਾਹ ਦੀ ਤਿੜ ਅਤੇ ਪੌਪੀ ਦੇ ਫੁੱਲ ਕਵਿਤਾਵਾਂ ਰਾਹੀਂ ਕਵਿਤਰੀ ਦਸਦੀ ਹੈ ਕਿ ਇਸਤਰੀ ਦੀ ਮੁਹੱਬਤ ਖ਼ੁਸ਼ਹਾਲੀ ਲਿਆਉਂਦੀ, ਸੰਬੰਧ ਬਣਾਉਂਦੀ ਅਤੇ ਮਿਹਨਤ ਦੀਆਂ ਬਰਕਤਾਂ ਪਾਉਂਦੀ ਹੈ।

ਨਰਿੰਦਰਪਾਲ ਕੌਰ ਦੀਆਂ ਕਵਿਤਾਵਾਂ ਆਮ ਖੁਲ੍ਹੀਆਂ ਕਵਿਤਾਵਾਂ ਨਹੀਂ, ਜਿਨ੍ਹਾਂ ਨੂੰ ਕੁਝ ਆਲੋਚਕ ਕਵਿਤਾ ਹੀ ਨਹੀਂ ਮੰਨਦੇ। ਛੋਟੇ ਬਹਿਰ ਦੀਆਂ ਕਵਿਤਰੀ ਦੀਆਂ ਸਾਰੀਆਂ ਹੀ ਕਵਿਤਾਵਾਂ ਵੱਡੀ ਗੱਲ ਕਰਦੀਆਂ ਹਨ ਕਿਉਂਕਿ ਸਾਹਿਤ ਮਨ ਪ੍ਰਚਾਵੇ ਦਾ ਸਾਧਨ ਨਹੀਂ ਹੁੰਦਾ ਸਗੋਂ ਸਮਾਜ ਦਾ ਰਾਹ ਦਸੇਰਾ ਬਣਨਾ ਹੁੰਦਾ।

ਨਰਿੰਦਰਪਾਲ ਕੌਰ ਦੀਆਂ ਕਵਿਤਾਵਾਂ ਦੀ ਵਿਧਾ ਹੀ ਉਨ੍ਹਾਂ ਦੀ ਵਿਸ਼ੇਸ਼ਤਾ ਹੈ।

132-2ਲੁਕਣਮੀਟੀ ਕਵਿਤਾ ਮੁਹੱਬਤ ਵਿੱਚ ਵਫ਼ਾਦਾਰੀ ਨਿਭਾਉਣ ਦੀ ਤਾਕੀਦ ਕਰਦੀ ਹੈ। ਕਿਸੇ ਹੋਰ ਬਾਰੇ ਸੁਪਨੇ ਸਿਰਜਣੇ ਘਾਤਕ ਹੋ ਸਕਦੇ ਹਨ। ਕਵਿਤਰੀ ਦੀਆਂ ਕਵਿਤਾਵਾਂ ਵਿੱਚ ਰੰਗਾਂ ਦੇ ਵਖਰੇਵੇਂ ਉਨ੍ਹਾਂ ਦੀ ਸਚਾਈ ਵਰਨਣ ਕਰਦੀਆਂ ਹਨ। ਇਨਸਾਨ ਨੂੰ ਆਪਣੇ ਆਪ ‘ਤੇ ਵਿਸ਼ਵਾਸ਼ ਹੋਣਾ ਚਾਹੀਦਾ ਹੈ।  ਲੋਕਾਂ ਤੇ ਵਿਅੰਗ ਕਰਦੀ ਸੈਮੀਨਾਰਾਂ, ਧਾਰਮਿਕ, ਸਮਾਜਿਕ, ਸਾਹਿਤਕ ਸਮਾਗਮਾਂ ਨੂੰ ਖ਼ਬਰਾਂ ਲਗਵਾਉਣ ਲਈ ਕੀਤੇ ਜਾਂਦੇ ਉਪਰਾਲੇ ਕਹਿੰਦੀ ਹੈ, ਉਨ੍ਹਾਂ ਦੇ ਅਸਲ ਮੰਤਵ ਦੀ ਪ੍ਰਪਤੀ ਇਕ ਵਿਖਾਵਾ ਹੁੰਦਾ ਹੈ। ਉਹ ਮੁਹੱਬਤ ਦੇ ਤਿੱਖੇ ਦਰਦ ਦੇ ਰੰਗਾਂ ਨੂੰ ਪ੍ਰਗਟਾਉਣ ਲਈ ਵੀ ਵਿਲੱਖਣ ਸ਼ਬਦਾਵਲੀ ਵਰਤਦੀ ਹੈ।

ਕਵਿਤਰੀ ਦੀ ਸ਼ਬਦਾਵਲੀ ਡੱਡੂਆਂ ਦੀ ਟ੍ਰੈਂ-ਟ੍ਰੈਂ, ਸਜਣ-ਫਬਣ, ਕੱਖ, ਬੱਬਲ-ਬੱਤੇ, ਵਿਕੇਂਦਾ, ਲਹੂ-ਲੁਹਾਣ, ਗਲੀਆਂ-ਚੌਕਾਂ, ਗੋਡੇ-ਗੋਡੇ, ਤਿਣਕਾ-ਤਿਣਕਾ, ਘੁੰਗਰੂ, ਖੰਡ! ਮੰਡਲ! ਬ੍ਰਹਿਮੰਡ, ਹਰੇ ਕਚੂਰ, ਸਲ੍ਹਾਬ, ਚੰਡੋਲ, ਪਿੰਨ-ਕੁਸ਼ਨ, ਤ੍ਰੇੜੀਂ, ਬੋੜੇ ਚੁਲ੍ਹੇ, ਚਿੱਬ ਖੜਿੱਬੀ, ਬਾਟੀ, ਡੋਡੀਆਂ,ਆਦਿ ਪਾਠਕ ਦੇ ਦਿਲ ਦੀਆਂ ਕੁੰਦਰਾਂ ਵਿੱਚ ਹਲਚਲ ਪੈਦਾ ਕਰ ਦਿੰਦੇ ਹਨ।

ਨਰਿੰਦਰਪਾਲ ਕੌਰ ਦੇ ਵਿਸ਼ੇ ਕਿਸਾਨੀ ਕਰਜ਼ੇ, ਖ਼ੁਦਕਸ਼ੀਆਂ, ਬੇਰੋਜ਼ਗਾਰੀ, ਬਲਾਤਕਾਰ,  ਧਾਰਮਿਕ ਕਟੜਤਾ, ਆਦਿ ਹਨ, ਜਿਨ੍ਹਾਂ ਰਾਹੀਂ ਉਹ ਸਮਾਜ ਵਿੱਚ ਤਬਦੀਲੀ ਲਿਆਉਣ ਦੀ ਵਕਾਲਤ ਕਰਦੀ ਹੈ। ਖੂਹ ਦੀ ਮੌਣ ਕਵਿਤਾ ਵਿੱਚ ਇਨਸਾਨ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਜਿਹੋ ਜਿਹਾ ਤੁਸੀਂ ਬੀਜੋਗੇ ਉਹੋ ਜਿਹਾ ਹੀ ਵੱਢੋਗੇ। ਭਾਵ ਚੰਗੇ ਕੰਮਾਂ ਦੇ ਫਲ ਚੰਗੇ ਮਿਲਦੇ ਹਨ। ਇਸੇ ਤਰ੍ਹਾਂ ਰੰਗ ਤੇ ਕੈਨਵਸ ਵਿੱਚ ਇਨਸਾਨ ਨੂੰ ਇਛਾਵਾਂ ਸੀਮਤ ਰੱਖਣ ਦੀ ਪੁਰਜ਼ੋਰ ਤਾਕੀਦ ਕਰਦੀ ਹੈ।

ਰੇਲਵੇ ਟਰੈਕ ਅਤੇ ਕੱਚ ਦੀ ਦੀਵਾਰ ਕਵਿਤਾਵਾਂ ਵਿੱਚ ਉਹ ਦੱਸਦੀ ਹੈ ਕਿ ਇਸਤਰੀ ਰੇਲਵੇ ਦਾ ਟਰੈਕ ਨਹੀਂ ਭਾਵ ਸਿਰਫ ਜਿਸਮਾਨੀਂ ਭੁੱਖ ਪੂਰਤੀ ਲਈ ਨਹੀਂ। ਇਸ ਲਈ ਇਨਸਾਨ ਨੂੰ ਇਸਤਰੀ ਨਾਲ ਵਿਵਹਾਰ ਕਰਨ ਸਮੇਂ ਆਪਣੇ ਅੰਦਰ ਦੀ ਆਵਾਜ਼ ਸੁਣਨੀ ਚਾਹੀਦੀ ਹੈ।

ਲੋਹੜੀ ਅਤੇ ਸਪੇਰਾ ਕਵਿਤਾਵਾਂ ਵਹਿਮਾ ਭਰਮਾ ਦਾ ਖੰਡਨ ਕਰਦੀਆਂ ਹਨ। ਦਰੋਣਾਚਾਰੀਆ, ਆਜੜੀ, ਮੰਡੀ, ਕਿਚਨ ਗਾਰਡਨ-1, ਕਿਚਨ ਗਾਰਡਨ-2 ਕਵਿਤਾਵਾਂ ਇਨਸਾਨ ਨੂੰ ਵਕਤ ਨੂੰ ਅਜਾਈਂ ਜਾਣ ਤੋਂ ਰੋਕਣ ਅਤੇ ਸੋਚਣ ਦੀ ਤਾਕੀਦ ਕਰਦੀਆਂ ਹਨ। ਇਨਸਾਨ ਨੂੰ ਆਪਣੀ ਖ਼ੁਸ਼ਬੋ ਦਾ ਆਪ ਆਨੰਦ ਮਾਣਦਿਆਂ ਸੰਸਾਰ ਨੂੰ ਵੀ ਸ਼ਰਸ਼ਾਰ ਕਰਨ ਦੀ ਹਿੰਮਤ ਕਰਨੀ ਚਾਹੀਦੀ ਹੈ।

ਤਲਾਕ, ਆਤਮ ਹਿੱਤ, ਤੁਰਲਾ, ਗੁਲਾਬ, ਮਿਲਣ, ਅਹਿਸਾਸ, ਚਿੜੀ, ਪਤੰਗ ਅਤੇ ਕਿਸ਼ਤੀ ਤੇ ਕੁੜੀ ਕਵਿਤਾਵਾ ਵਿੱਚ ਇਸਤਰੀ ਬਰਾਬਰਤਾ ਬਾਰੇ ਸੋਚਦੀ ਤਾਂ ਹੈ ਪ੍ਰੰਤੂ ਹੌਸਲਾ ਨਹੀਂ ਕਰਦੀ, ਮਰਦ ਦੀਆਂ ਵਧੀਕੀਆਂ ਵਿਰੁੱਧ ਬੋਲਣ ਨੂੰ ਤਰਜ਼ੀਹ ਨਹੀਂ ਦੇਂਦੀ ਸਗੋਂ ਚੁੱਪ ਚਾਪ ਬਰਦਾਸ਼ਤ ਕਰਦੀ ਹੋਈ ਆਪਣੀਆਂ ਭਾਵਨਾਵਾਂ ਦਾ ਕਤਲ ਕਰ ਦਿੰਦੀ ਹੈ।

96 ਪੰਨਿਆਂ, 150 ਰੁਪਏ ਕੀਮਤ ਅਤੇ 61 ਕਵਿਤਾਵਾਂ ਵਾਲਾ ‘ਕਸ਼ੀਦ’ ਕਾਵਿ ਸੰਗ੍ਰਹਿ ਕੈਲੀਬਰ ਪਬਲੀਕੇਸ਼ਨ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ। ਕਵਿਤਰੀ ਤੋਂ ਭਵਿਖ ਵਿੱਚ ਹੋਰ ਚੰਗਾ ਯੋਗਦਾਨ ਪਾਉਣ ਦੀ ਆਸ ਕੀਤੀ ਜਾ ਸਕਦੀ ਹੈ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ 94178 13072
ujagarsingh48@yahoo.com

 
 

  132ਨਰਿੰਦਰਪਾਲ ਕੌਰ ਦਾ ਕਾਵਿ ਸੰਗ੍ਰਹਿ ‘ਕਸ਼ੀਦ’ ਰਹੱਸਵਾਦ ਅਤੇ ਵਿਸਮਾਦ ਦਾ ਗੋਹੜਾ
ਉਜਾਗਰ ਸਿੰਘ, ਪਟਿਆਲਾ 
131ਪੰਜਾਬੀ ਪੱਤਰਕਾਰੀ ਦਾ ਰੌਸ਼ਨ ਮੀਨਾਰ : ਕੌਮਾਂਤਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ
ਉਜਾਗਰ ਸਿੰਘ, ਪਟਿਆਲਾ 
130400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ
‘ਲੋਕ-ਨਾਇਕ ਗੁਰੂ ਤੇਗ ਬਹਾਦਰ’ ਡਾ ਰਤਨ ਸਿੰਘ ਜੱਗੀ ਦੀ ਵਿਲੱਖਣ ਪੁਸਤਕ - ਉਜਾਗਰ ਸਿੰਘ, ਪਟਿਆਲਾ 
129‘ਕਵਿਤਾ ਦੇ ਵਿਹੜੇ’ ਪੁਸਤਕ ਪੰਜਾਬੀ ਪਾਠਕਾਂ ਲਈ ਵਰਦਾਨ ਸਾਬਤ ਹੋਵੇਗੀ 
ਉਜਾਗਰ ਸਿੰਘ, ਪਟਿਆਲਾ 
128-1ਡਾ ਹਰਕੇਸ਼ ਸਿੰਘ ਸਿੱਧੂ ਦੀ ਮੇਰੇ ਸੁਪਨੇ ਮੇਰੇ ਗੀਤ ਪੁਸਤਕ: ਨਵਾਂ ਸਮਾਜ ਸਿਰਜਣ ਦੀ ਹੂਕ 
ਉਜਾਗਰ ਸਿੰਘ, ਪਟਿਆਲਾ 
127ਪਰਮਜੀਤ ਪਰਮ ਦੀ ਸਵੈ ਜੀਵਨੀ ‘ਧੁੱਪਾਂ ਤੇ ਛਤਰੀਆਂ’ ਜਦੋਜਹਿਦ ਦੀ ਦਾਸਤਾਂ 
ਉਜਾਗਰ ਸਿੰਘ, ਪਟਿਆਲਾ 
126ਡਾ ਮਦਨ ਲਾਲ ਹਸੀਜਾ ਦੀ ਪੁਸਤਕ ‘ਉਦੀਯਮਾਨ ਬਹਾਵਲਪੁਰ ਸਮਾਜ’ ਇਤਿਹਾਸਕ ਦਸਤਾਵੇਜ਼
ਉਜਾਗਰ ਸਿੰਘ, ਪਟਿਆਲਾ 
plahiਗੁਰਮੀਤ ਸਿੰਘ ਪਲਾਹੀ ਦੀ ਪੰਜਾਬ ਡਾਇਰੀ - 2021 ਪੱਤਰਕਾਰੀ ਦਾ ਬਿਹਤਰੀਨ ਨਮੂਨਾ
ਉਜਾਗਰ ਸਿੰਘ, ਪਟਿਆਲਾ 
124ਸੁਰਜੀਤ ਦੀ ਪੁਸਤਕ ‘ਪਰਵਾਸੀ ਪੰਜਾਬੀ ਸਾਹਿਤ’ (ਸ਼ਬਦ ਤੇ ਸੰਬਾਦ) ਨਿਵੇਕਲਾ ਉਪਰਾਲਾ   
ਉਜਾਗਰ ਸਿੰਘ, ਪਟਿਆਲਾ 
   
123ਨਕਸਲਵਾਦ ਅਤੇ ਪੰਜਾਬੀ ਨਾਵਲ ਸਿਆਸੀ ਅਵਚੇਤਨ : ਸਤਿੰਦਰ ਪਾਲ ਸਿੰਘ ਬਾਵਾ ਦੀ ਖੋਜੀ ਪੁਸਤਕ 
ਉਜਾਗਰ ਸਿੰਘ, ਪਟਿਆਲਾ
122"ਚੰਨ ਅਜੇ ਦੂਰ ਹੈ" ਗ਼ਜ਼ਲ ਸੰਗ੍ਰਹਿ ਮੁਹੱਬਤ ਅਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ
ਉਜਾਗਰ ਸਿੰਘ, ਪਟਿਆਲਾ 
121ਸਤਵਿੰਦਰ ਸਿੰਘ ਧੰਨੋਆ ਦਾ ਕਾਵਿ ਸੰਗ੍ਰਹਿ: ‘ਜਿੰਦ ਭੱਠੀ ਦੇ ਦਾਣੇ’ ਬਿਰਹਾ ਅਤੇ ਮੁਹੱਬਤ ਦਾ ਸੁਮੇਲ 
ਉਜਾਗਰ ਸਿੰਘ, ਪਟਿਆਲਾ
120ਮੈਂ ‘ਵਰਿਆਮ ਸਿੰਘ ਸੇਖ਼ੋਂ ਪੁਸ਼ਤਾਂ ਤੇ ਪਤਵੰਤੇ’ ਪੁਸਤਕ ਕਿਉਂ ਲਿਖੀ? /a>
ਉਜਾਗਰ ਸਿੰਘ, ਪਟਿਆਲਾ
119‘ਕਾਲ਼ੀ ਮਿੱਟੀ ਲਾਲ ਲਹੂ’ ਕਹਾਣੀ ਸੰਗ੍ਰਹਿ : ਰੁਮਾਂਸਵਾਦ ਅਤੇ ਸਮਾਜਿਕਤਾ ਦਾ ਸੁਮੇਲ
ਉਜਾਗਰ ਸਿੰਘ, ਪਟਿਆਲਾ
118ਰਾਵਿੰਦਰ ਸਿੰਘ ਸੋਢੀ ਦਾ ਨਾਟਕ ਜਿਥੇ ਬਾਬਾ ਪੈਰ ਧਰੇ:ਲੋਕਾਈ ਨੂੰ ਸਿੱਧੇ ਰਸਤੇ ਪਾਉਣ ਦਾ ਉਦਮ
ਉਜਾਗਰ ਸਿੰਘ, ਪਟਿਆਲਾ
117ਗੁਰਭਜਨ ਗਿੱਲ ਦਾ ਕਾਵਿ ਸੰਗ੍ਰਹਿ ਚਰਖ਼ੜੀ : ਸਮਾਜਿਕ ਚਿੰਤਵਾਂ ਦਾ ਗਲੋਟਾ
ਉਜਾਗਰ ਸਿੰਘ, ਪਟਿਆਲਾ 
116‘ਪਟਿਆਲਾ ਦਾ ਸੰਖੇਪ ਇਤਿਹਾਸ ਅਤੇ ਉਘੇ ਵਸਨੀਕ’ ਅਵਤਾਰ ਸਿੰਘ ਦੀ ਖ਼ੋਜੀ ਪੁਸਤਕ
ਉਜਾਗਰ ਸਿੰਘ, ਪਟਿਆਲਾ
115ਡਾ ਰਤਨ ਸਿੰਘ ਜੱਗੀ ਦੀ ਪੁਸਤਕ ਗੁਰੂ ਨਾਨਕ ਬਾਣੀ ਪਾਠ ਤੇ ਵਿਆਖਿਆ ਸੱਚੀ ਸ਼ਰਧਾਂਜ਼ਲੀ
ਉਜਾਗਰ ਸਿੰਘ, ਪਟਿਆਲਾ 
114ਰਾਜ ਲਾਲੀ ਬਟਾਲਾ ਦਾ ਗ਼ਜ਼ਲ ਸੰਗ੍ਰਹਿ ‘‘ਲਾਲੀ’’ ਮਨੁੱਖਤਾ ਦੇ ਦਰਦ ਦੀ ਦਾਸਤਾਨ
ਉਜਾਗਰ ਸਿੰਘ, ਪਟਿਆਲਾ 
113ਸੁਭਾਸ਼ ਸ਼ਰਮਾ ਨੂਰ ਦਾ ਕਾਵਿ ਸੰਗ੍ਰਹਿ ਕਿਤਾਬ-ਏ-ਜ਼ਿੰਦਗੀ ਮੁਹੱਬਤੀ ਦਾਸਤਾਂ
ਉਜਾਗਰ ਸਿੰਘ, ਪਟਿਆਲਾ
112ਦਲੀਪ ਸਿੰਘ ਵਾਸਨ ਦੀ ਪੁਸਤਕ ਜੀਵਨ ਇਕ ਸਚਾਈ: ਜੀਵਨ ਦੀ ਜਾਚ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
111ਕੰਵਰ ਦੀਪ ਦਾ ਮਨ ਰੰਗੀਆਂ ਚਿੜੀਆਂ: ਵਿਸਮਾਦੀ ਕਵਿਤਾਵਾਂ ਦਾ ਕਾਵਿ ਸੰਗ੍ਰਹਿ
ਉਜਾਗਰ ਸਿੰਘ, ਪਟਿਆਲਾ  
110ਸੁਖਦੇਵ ਸਿੰਘ ਸ਼ਾਂਤ ਦਾ ਨਵਾਂ ਆਦਮੀ ਮਿੰਨੀ ਕਹਾਣੀ ਸੰਗ੍ਰਹਿ ਸਮਾਜਿਕ ਸਰੋਕਾਰਾਂ ਦਾ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ  
109ਗੁਰਭਜਨ ਗਿੱਲ ਦਾ ਗ਼ਜ਼ਲ ਸੰਗ੍ਰਹਿ ਸੁਰਤਾਲ: ਪੰਜਾਬੀ ਵਿਰਾਸਤ ਦਾ ਸ਼ੀਸ਼ਾ
ਉਜਾਗਰ ਸਿੰਘ, ਪਟਿਆਲਾ
108‘ਕਿਸਾਨ ਅੰਦੋਲਨ ਸਮੁੰਦਰੋਂ ਪਾਰ ਤੇਰੇ ਨਾਲ’ ਪੁਸਤਕ ਪ੍ਰਵਾਸੀਆਂ ਦੇ ਸਮਰਥਨ ਦੀ ਪ੍ਰਤੀਕ 
ਉਜਾਗਰ ਸਿੰਘ, ਪਟਿਆਲਾ  
107ਦਰਦ ਜਾਗਦਾ ਹੈ: ਭੁਪਿੰਦਰ ਸਿੰਘ ਸੱਗੂ 
ਡਾ. ਨਿਸ਼ਾਨ ਸਿੰਘ ਰਾਠੌਰ
106ਮਜਬੂਰੀ, ਲਾਚਾਰੀ, ਬੇਵੱਸੀ  ਅਤੇ ਔਰਤ ਦੀ ਤ੍ਰਾਸਦੀ ਦੀ ਬਾਤ ਪਾਉਂਦੀ ਹੈ "ਕੱਠਪੁਤਲੀਆਂ"
ਸਿ਼ਵਚਰਨ  ਜੱਗੀ ਕੁੱਸਾ
104ਸਮੀਖਿਆ: ਨਾਵਲ "ਦਰਦ ਕਹਿਣ ਦਰਵੇਸ਼"
ਮਨਦੀਪ ਕੌਰ ਭੰਮਰਾ
104ਸ਼ਿਵਚਰਨ ਜੱਗੀ ਕੁੱਸਾ ਦਾ ਨਵਾਂ ਨਾਵਲ "ਦਰਦ ਕਹਿਣ ਦਰਵੇਸ਼" ਮਾਰਕੀਟ 'ਚ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
binderਬਿੰਦਰ ਕੋਲੀਆਂ ਵਾਲ ਦੇ ਕਾਵਿ ਸੰਗ੍ਰਹਿ "ਅਧੂਰਾ ਸਫ਼ਰ" ਤੇ ਇਕ ਸਰਸਰੀ ਝਾਤ  
ਰਵੇਲ ਸਿੰਘ ਇਟਲੀ
shazadian1ਰਾਮ ਲਾਲ ਭਗਤ ਦਾ ਕਾਵਿ ਸੰਗ੍ਰਹਿ "ਸ਼ਹਿਜ਼ਾਦੀਆਂ" ਇਸਤਰੀ ਸਰੋਕਾਰਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
parinday'ਇਹ ਪਰਿੰਦੇ ਸਿਆਸਤ ਨਹੀਂ ਜਾਣਦੇ'
ਉਜਾਗਰ ਸਿੰਘ, ਪਟਿਆਲਾ 
uncleਅੰਕਲ ਟੌਮ ਦੀ ਝੌਪੜੀ
ਬਿੱਟੂ ਖੰਗੂੜਾ, ਲੰਡਨ 
gurmatਡਾ ਗੁਰਸ਼ਰਨ ਕੌਰ ਜੱਗੀ ਦੀ ਪੁਸਤਕ ਗੁਰਮਤਿ ਵਿਚਾਰਧਾਰਾ ਪਾਠਕਾਂ ਲਈ ਮਾਰਗ ਦਰਸ਼ਨ
ਉਜਾਗਰ ਸਿੰਘ, ਪਟਿਆਲਾ 
bhubbalਭੁੱਬਲ ਦੀ ਅੱਗ ਨਾਟਕ ਦਲਿਤ ਅਤੇ ਛੋਟੇ ਕਿਸਾਨਾਂ ਦੀ ਤ੍ਰਾਸਦੀ ਦਾ ਪ੍ਰਤੀਕ 
ਉਜਾਗਰ ਸਿੰਘ, ਪਟਿਆਲਾ 
nanakਨਾਨਕ ਸਿੰਘ ਇਕ ਪੁਨਰ-ਮੁਲਾਂਕਣ ਪੁਸਤਕ : ਨਾਨਕ ਸਿੰਘ ਦੇ ਸਾਹਿਤਕ ਵਿਅਕਤਿਵ ਦਾ ਸ਼ੀਸ਼ਾ 
ਉਜਾਗਰ ਸਿੰਘ, ਪਟਿਆਲਾ 
sonia1ਡਾ ਸੋਨੀਆਂ ਦੀ ਪੁਸਤਕ ‘ਧੁੰਦ’ ਸਿੱਖ ਧਰਮ ਵਿਚ ਆਈ ਗਿਰਾਵਟ ਤੇ ਚਿੰਤਾ ਦਾ ਪ੍ਰਗਟਾਵਾ 
ਉਜਾਗਰ ਸਿੰਘ, ਪਟਿਆਲਾ 
anmolਅਨਮੋਲ ਕੌਰ ਦਾ ਕਹਾਣੀ ਸੰਗ੍ਰਹਿ ‘‘ਜ਼ਮੀਰ’’ ਲੋਕ ਅਰਪਣ
ਸਮਨਦੀਪ ਖੀਵਾ, ਭੀਖੀ
ghesalਡਾਇਰੈਕਟਰ ਭਾਸ਼ਾ ਵਿਭਾਗ ਵਲੋਂ ਨਾਮਵਰ ਸ਼ਾਇਰ ਘੇਸਲ ਦੀ ਪੁਸਤਕ 'ਯਾਦਾਂ ਦੇ ਘੁੱਟ' ਲੋਕ-ਅਰਪਣ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ  
ranaਹਰਪ੍ਰੀਤ ਸਿੰਘ ਰਾਣਾ ਦੀ ਮਿੰਨੀ ਕਹਾਣੀਆਂ ਦੀ ਪੁਸਤਕ ਤਤਕਾਲ ਸਮਾਜਿਕ ਵਰਤਾਰੇ ਦਾ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ  
punjivaadਸੰਸਾਰ ਪੱਧਰ ਦੇ ਸਮਾਜਿਕ ਆਰਥਿਕ ਸਰੋਕਾਰਾਂ ਦੀ ਗੱਲ ਕਰਦੀ ਕਿਤਾਬ 'ਪੂੰਜੀਵਾਦ ਬਨਾਮ ਕੈਨੇਡੀਅਨ ਸਮਾਜ'
ਬਲਜਿੰਦਰ ਸੰਘਾ, ਕਨੇਡਾ
udipanਉਦੀਪਨ ਸਾਹਿਤਕ ਚਿੱਠੀਆਂ ਸਾਹਿਤਕ ਖ਼ਜਾਨੇ ਦੇ ਸੰਬਾਦ ਦਾ ਸੰਗ੍ਰਹਿ
ਉਜਾਗਰ ਸਿੰਘ, ਪਟਿਆਲਾ  
ziraਪਰਮਵੀਰ ਜ਼ੀਰਾ ਦਾ ਪੁਸਤਕ ਪਰਵਾਜ਼ ਮਾਂ ਦੇ ਪਿਆਰ ਤੋਂ ਵਿਹੂਣੀ ਬਹਾਦਰ ਲੜਕੀ ਦੀ ਕਹਾਣੀ
ਉਜਾਗਰ ਸਿੰਘ, ਪਟਿਆਲਾ
ਹਰੀਹਰੀ ਸਿੰਘ ਦੀ ਜੀਵਨ ਸ਼ੈਲੀ ਉਸਦੀ ਸੈ ਜੀਵਨੀ ਵਾਲੀ ਪੁਸਤਕ “ਲੁਕਿੰਗ ਬੈਕ ਵਿਦ ਡੀਲਾਈਟ” ਰਾਹੀਂ
ਡਾ.ਸਾਥੀ ਲੁਧਿਆਣਵੀ, ਲੰਦਨ  
kahani ਕਹਾਣੀ- ਸੰਗ੍ਰਹਿ ‘ਉਮਰੋਂ ਲੰਮੀ ਉਡੀਕ’ ਲੋਕ- ਅਰਪਣ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
panj

ਮੋਤੀ ਪੰਜ ਦਰਿਆਵਾਂ ਦਾ ਪੁਸਤਕ ਲਹਿੰਦੇ ਅਤੇ ਚੜ੍ਹਦੇ ਪੰਜਾਬ ਦਰਮਿਆਨ ਸਾਹਿਤਕ ਕੜੀ ਬਣੇਗੀ
ਉਜਾਗਰ ਸਿੰਘ, ਪਟਿਆਲਾ

ਕੁਲਵੰਤ ਖਨੌਰੀ ਦੀ ਪਿਆਰ ਪੰਘੂੜਾ ਪੁਸਤਕ ਬੱਚਿਆਂ ਲਈ ਪ੍ਰੇਰਨਾ ਸਰੋਤ
ਉਜਾਗਰ ਸਿੰਘ, ਪਟਿਆਲਾ
ਲੇਖ਼ਕ ਮੋਹਨ ਸਿੰਘ ਔਜਲਾ ਦੀ ਸਮੁੱਚੀ ਲਿਖ਼ਤ ਦਾ ਗੰਭੀਰ ਅਧਿਐਨ ਕਰਦੀ ਪੁਸਤਕ 'ਪ੍ਰੋ.ਮੋਹਨ ਸਿੰਘ ਔਜਲਾ ਦੀ ਸਾਹਿਤਕ ਪਰਵਾਜ਼'
ਬਲਜਿੰਦਰ ਸੰਘਾ, ਕਨੇਡਾ
ਗੁਰਿੰਦਪਾਲ ਸਿੰਘ ਜੋਸਨ ਦੀ ਪੁਸਤਕ ‘‘ਸਾਰਾਗੜੀ ਸਾਕਾ ਅਦੁੱਤੀ ਜੰਗੀ ਮਿਸਾਲ ’’ ਇਤਿਹਾਸਕ ਦਸਤਾਵੇਜ
ਉਜਾਗਰ ਸਿੰਘ, ਪਟਿਆਲਾ
ਸਮਾਜਿਕ ਸਰੋਕਾਰਾਂ, ਰੋਮਾਂਸਵਾਦ ਅਤੇ ਔਰਤਾਂ ਦੇ ਦਰਦਾਂ ਦੀ ਕਵਿਤਰੀ ਬੀਬੀ ਜੌਹਰੀ
ਉਜਾਗਰ ਸਿੰਘ, ਪਟਿਆਲਾ
ਪਰਵਾਸ ਤੇ ਢੌਂਗ ਦਾ ਸੱਚ ਨਾਵਲ ‘ਕੁੜੀ ਕੈਨੇਡਾ ਦੀ’
ਡਾ. ਪ੍ਰਿਥਵੀ ਰਾਜ ਥਾਪਰ,
ਰਾਮ ਲਾਲ ਭਗਤ ਦੀ ਪੁਸਤਕ ਨੂੰਹਾਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
ਸਿੱਖ ਫ਼ੌਜੀਆਂ ਦੀ ਬਹਾਦਰੀ ਦੀ ਦਸਤਾਵੇਜ:ਇਟਲੀ ਵਿੱਚ ਸਿੱਖ ਫ਼ੌਜੀ ਪੁਸਤਕ
ਉਜਾਗਰ ਸਿੰਘ, ਪਟਿਆਲਾ
ਪਰਮਜੀਤ ਪਰਮ ਦੇ ਚੰਡੀਗੜ ਦੇ ਬੇਸ਼ਕੀਮਤੀ ਹੀਰੇ: ਨੌਜਵਾਨਾ ਲਈ ਪ੍ਰੇਰਨਾਦਾਇਕ
ਉਜਾਗਰ ਸਿੰਘ, ਪਟਿਆਲਾ
ਹਰਜੋਤ ਸਿੰਘ ਹੈਪੀ ਦੀ ਨਿਕੰਮੀ ਔਲਾਦ: ਨੌਜਵਾਨਾ ਲਈ ਪ੍ਰੇਰਨਾਦਾਇਕ ਪੁਸਤਕ
ਉਜਾਗਰ ਸਿੰਘ, ਪਟਿਆਲਾ
ਬਲਜੀਤ ਕੌਰ ਸਵੀਟੀ ਦੀ ਪੁਸਤਕ ‘‘ਤਰੇਲਾਂ ਪ੍ਰੀਤ ਦੀਆਂ’’ ਰੁਮਾਂਸਵਾਦ ਅਤੇ ਬ੍ਰਿਹਾ ਦਾ ਸੁਮੇਲ
ਉਜਾਗਰ ਸਿੰਘ, ਪਟਿਆਲਾ
ਅਮਰਿੰਦਰ ਸਿੰਘ ਸੋਹਲ ਦੀ ਪੁਸਤਕ ਨੈਣਾਂ ਵਿਚਲਾ ਟਾਪੂ ਸਮਾਜਿਕ ਸਰੋਕਾਰਾਂ ਦੀ ਅਵਾਜ਼
ਉਜਾਗਰ ਸਿੰਘ, ਪਟਿਆਲਾ
ਪੰਜਾਬੀਆਂ ਦੇ ਰਾਜਦੂਤ ਨਰਪਾਲ ਸਿੰਘ ਸ਼ੇਰਗਿਲ ਦੀ ਸ਼੍ਰੀ ਗੁਰੂ ਗੋਬਿੰਦ ਸਿੰਘ ਨੂੰ ਸ਼ਰਧਾਂਜਲੀ
ਉਜਾਗਰ ਸਿੰਘ, ਪਟਿਆਲਾ
ਸਿਰਜਣਦੀਪ ਕੌਰ ਉਭਾ ਦੀ ਪੁਸਤਕ ‘‘ਜਿੱਤ’’ ਹਾਰ ਨੂੰ ਜਿੱਤ ਵਿਚ ਬਦਲਣ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
ਪਾਲੀ ਖ਼ਾਦਿਮ ਦੀ ਪੁਸਤਕ ਸਵੈ ਦੀ ਤਸਦੀਕ ਸਮਾਜਿਕ ਸਰੋਕਾਰਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
ਪੰਜਵਾਂ ਥੰਮ ਮਿੰਨੀ ਕਹਾਣੀ ਸੰਗ੍ਰਹਿ ਇੱਕ ਅਧਿਐਨ
ਉਜਾਗਰ ਸਿੰਘ, ਪਟਿਆਲਾ
ਡਾ. ਦਰਸ਼ਨ ਵੱਲੋਂ ਸੰਪਾਦਿਤ 'ਸਾਹਿਤ ਤੇ ਸੰਬਾਦ' ਪੁਸਤਕ ਨਵੇਂ ਲੇਖਕਾਂ ਲਈ ਪ੍ਰੇਰਨਾ ਸਰੋਤ
ਉਜਾਗਰ ਸਿੰਘ, ਪਟਿਆਲਾ
ਰਣਜੀਤ ਸਿੰਘ ਭਿੰਡਰ ਦੀ ਪੁਸਤਕ ‘‘ਸਮਾਂ ਤੇ ਸੁਪਨੇ’’ ਅਧੂਰੇ ਅਹਿਸਾਸਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
ਸੁਰਿੰਦਰ ਸੈਣੀ ਦੀ ਪੁਸਤਕ ‘‘ਮਿੱਤਰ ਪਿਆਰੇ ਨੂੰ’’ ਬਿਰਹਾ ਦੀਆਂ ਮਹਿਕਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
ਪੱਤਰਕਾਰੀ ਅਤੇ ਸਾਹਿਤ ਦਾ ਸੁਮੇਲ : ਸ਼ਰਨਜੀਤ ਬੈਂਸ
ਉਜਾਗਰ ਸਿੰਘ, ਪਟਿਆਲਾ
ਅਨਮੋਲ ਕੌਰ ਦਾ ਨਾਵਲ ‘‘ਕੁੜੀ ਕੈਨੇਡਾ ਦੀ’’ ਪੰਜਾਬੀ ਮਾਨਸਿਕਤਾ ਦਾ ਵਿਸ਼ਲੇਸ਼ਣ
ਉਜਾਗਰ ਸਿੰਘ, ਪਟਿਆਲਾ
ਬਿੰਦਰ “ਕੋਲੀਆਂ ਵਾਲ”ਦੇ ਪਲੇਠੇ ਨਾਵਲ” ਅਣ ਪਛਾਤੇ ਰਾਹਾਂ ਦੇ ਪਾਂਧੀ” ਤੇ ਇੱਕ ਪੇਤਲੀ ਜੇਹੀ ਝਾਤ
ਰਵੇਲ ਸਿੰਘ, ਇਟਲੀ
ਰਾਜਵਿੰਦਰ ਕੌਰ ਜਟਾਣਾ ਦੀ ਸਰਸਰਾਹਟ ਪੈਦਾ ਕਰਨ ਵਾਲੀ ਪੁਸਤਕ ‘‘ਆਹਟ’’
ਉਜਾਗਰ ਸਿੰਘ, ਪਟਿਆਲਾ
ਬਾਬੂ ਸਿੰਘ ਰੈਹਲ ਦਾ‘‘ਹਨੇਰਾ ਪੀਸਦੇ ਲੋਕ’’ਕਹਾਣੀ ਸੰਗ੍ਰਿਹ ਆਰਥਿਕ ਬਖੇੜੇ ਦਾ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
ਕਮਲਜੀਤ ਕੌਰ ਕਮਲ ਦੀ ਪੁਸਤਕ ‘‘ਫੁੱਲ ਤੇ ਕੁੜੀਆਂ’’ ਇੱਕ ਸਿੱਕੇ ਦੇ ਦੋ ਪਾਸੇ
ਉਜਾਗਰ ਸਿੰਘ, ਪਟਿਆਲਾ
ਸੁਖਰਾਜ ਸਿੰਘ “ਬਰਾੜ” ਦੇ ਪਲੇਠੇ ਕਾਵਿ ਸੰਗ੍ਰਿਹ “ਦਾਣੇ” ਤੋਂ ਝਲਕਦੀ ਹੈ ਉੱਸ ਦੀ ਕਾਵਿ ਚੇਤਨਾ
ਰਵੇਲ ਸਿੰਘ ਇਟਲੀ
ਬਲਜਿੰਦਰ ਸੰਘਾ ਦੀਆਂ ਲੰਮੀਆਂ ਸਾਹਿਤਕ ਪੁਲਾਂਘਾਂ
ਉਜਾਗਰ ਸਿੰਘ, ਪਟਿਆਲਾ
ਕੁੜੀ ਕੈਨੇਡਾ ਦੀ’ ਨਾਵਲ ਵੱਖਰੀ ਸੁਰ ਵਾਲਾ
ਜਸਵੀਰ ਰਾਣਾ, ਸੰਗਰੂਰ
ਦੇਸ ਭਗਤੀ ਅਤੇ ਸਮਾਜਿਕ ਸਰੋਕਾਰਾਂ ਦੇ ਗੀਤਾਂ ਦਾ ਰਚੇਤਾ ਸੁਖਪਾਲ ਪਰਮਾਰ
ਉਜਾਗਰ ਸਿੰਘ, ਪਟਿਆਲਾ
ਸੰਤ ਭਿੰਡਰਾਂਵਾਲੇ ਦੇ ਰੂ-ਬ-ਰੁ ਜੂਨ 84 ਦੀ ਪੱਤਰਕਾਰੀ ਪੁਸਤਕ ਦਾ ਵਿਸ਼ਲੇਸ਼ਣ
ਉਜਾਗਰ ਸਿੰਘ, ਪਟਿਆਲਾ
ਅਮਨਦੀਪ ਸਿੰਘ ਦਾ ਨਵਪ੍ਰਕਾਸ਼ਿਤ ਕਾਵਿ ਸੰਗ੍ਰਹਿ "ਕੰਕਰ ਪੱਥਰ"  - ਡਾ. ਡੀ. ਪੀ. ਸਿੰਘ ਕਣੀਆਂ' ਕਾਵਿ-ਸੰਗ੍ਰਹਿ ਦੀਆਂ ਨਜ਼ਮਾਂ ਨਾਲ ਸਾਂਝ – ਸੁਖਵਿੰਦਰ ਅੰਮ੍ਰਿਤ
ਡਾ.ਗੁਰਮਿੰਦਰ ਸਿੱਧੂ ਦੀ ਕਿਤਾਬ ' ਕਹਿ ਦਿਓ ਉਸ ਕੁੜੀ ਨੂੰ ' ਰਿਲੀਜ਼ ਕੋਮਲ ਕਲਾ ਅਤੇ ਕਵਿਤਾ ਦਾ ਸੁਮੇਲ- ਸੈਂਡੀ ਗਿੱਲ ਦੀ ਪੁਸਤਕ "ਨੀ ਮਾਂ"
ਉਜਾਗਰ ਸਿੰਘ, ਪਟਿਆਲਾ
ਪਰਵਾਸੀ ਜੀਵਨ ਅਤੇ ਸਾਹਿਤ ਦਾ ਮਾਰਮਿਕ ਮੁਲਾਂਕਣ
ਡਾ.ਲਕਸ਼ਮੀ ਨਰਾਇਣ ਭੀਖੀ, ਪਟਿਆਲਾ
ਸੜਕਛਾਪ ਸ਼ਾਇਰੀ ਪ੍ਰਕ੍ਰਿਤੀ ਅਤੇ ਇਨਸਾਨੀਅਤ ਦੀ ਕਵਿਤਾ
ਉਜਾਗਰ ਸਿੰਘ, ਪਟਿਆਲਾ
ਡਾ ਗੁਰਮਿੰਦਰ ਸਿੱਧੂ ਦੀ ਕਿਤਾਬ ' ਧੀਆਂ ਨਾਲ ਜੱਗ ਵਸੇਂਦਾ ' ਲੋਕ-ਅਰਪਣ "ਨਿੱਕੀਆਂ ਪੰਜਾਬੀ ਮੁਹੱਬਤੀ ਬੋਲੀਆਂ" - ਸੰਗ੍ਹਿ ਕਰਤਾ- ਜਨਮੇਜਾ ਸਿੰਘ ਜੌਹਲ
ਡਾ. ਜਗੀਰ ਸਿੰਘ ਨੂਰ, ਫਗਵਾੜਾ
ਮਿੱਟੀ ਦਾ ਮੋਹ - ਗੁਰਚਰਨ ਸਿੰਘ ਦਿਲਬਰ
ਬਿਕਰਮਜੀਤ ਨੂਰ, ਬਰਨਾਲਾ
ਅੱਥਰੀ ਪੀੜ ਦੀ ਲੇਖਿਕਾ ਅਤੇ ਮੁਹੱਬਤਾਂ ਦੀ ਵਣਜਾਰਨ ਸੁਰਿੰਦਰ ਸੈਣੀ
ਉਜਾਗਰ ਸਿੰਘ, ਪਟਿਆਲਾ
ਸਮਾਜ ਸੇਵਿਕਾ ਕਵਿਤਰੀ: ਲਵੀਨ ਕੌਰ ਗਿੱਲ
ਉਜਾਗਰ ਸਿੰਘ, ਪਟਿਆਲਾ
ਅਨਮੋਲ ਕੌਰ ਦੀ ‘ਕੈਨੇਡਾ ਦੀ ਕੁੜੀ’ ਨੂੰ ਖੁਸ਼ਆਮਦੀਦ
ਡਾ. ਹਰਜਿੰਦਰ ਸਿੰਘ ਵਾਲੀਆਂ
ਸਤਨਾਮ ਚੌਹਾਨ ਦੀ ਪੁਸਤਕ ‘ਕਹੋ ਤਿਤਲੀਆਂ ਨੂੰ’ ਇਸਤਰੀ ਦੀ ਮਾਨਸਿਕਤਾ ਦਾ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
ਸ਼ਬਦਾਂ ਦੇ ਸ਼ਗਨਾਂ ਦੀ ਤਾਕਤ - ਡਾ.ਗੁਰਮਿੰਦਰ ਸਿੱਧੂ ਦੀਆਂ 'ਚੌਮੁਖੀਆ ਇਬਾਰਤਾਂ ’
ਕਮਲ ਦੁਸਾਂਝ, ਮੋਹਾਲੀ
ਚਰਨਹ ਗੋਬਿੰਦ ਮਾਰਗੁ ਸੁਹਾਵਾ ਪੁਸਤਕ ਵਰਤਮਾਨ ਪਰਿਪੇਖ ਵਿਚ
ਉਜਾਗਰ ਸਿੰਘ, ਪਟਿਆਲਾ
ਮਿਊਰੀਅਲ ਆਰਨਾਸਨ ਲਾਇਬ੍ਰੇਰੀ ਵੱਲੋਂ ਐਸ. ਪੀ. ਬਲਰਾਜ ਸਿੰਘ ਸਿੱਧੂ ਦੀ ਕਿਤਾਬ ‘ਅਸਲੀ ਸਰਦਾਰ’ ਲੋਕ ਅਰਪਿਤ
ਡਾ ਸਰਵਣ ਸਿੰਘ ਰੰਧਾਵਾ, ਕੈਲੇਫੋਰਨੀਆ
ਪਿਆਰਾ ਸਿੰਘ ਕੁੱਦੋਵਾਲ ਦੀ ਸਾਹਿਤਕ ਸੋਚ ਦਾ ਕੱਚ ਸੱਚ
ਉਜਾਗਰ ਸਿੰਘ, ਪਟਿਆਲਾ
ਸਾਂਝੇ ਪ੍ਰਤੀਕ ਵਿਧਾਨ ਦੀ ਪੇਸ਼ਕਾਰੀ : ਸ਼ਬਦਾ ਦੇ ਹਾਰ
ਪਰਵਿੰਦਰ ਜੀਤ ਸਿੰਘ, ਜਲੰਧਰ
ਰੂਪ ਢਿੱਲੋਂ ਦਾ ਨਵਾ ਨਾਵਲ "ਸਮੁਰਾਈ" ਰੀਲੀਸ ਪ੍ਰੀਤ ਪਰੁਚੀ ਬਿਰਹਾ ਦੀ ਕਵਿਤਰੀ-ਸੁਰਿੰਦਰ ਕੌਰ ਬਿੰਨਰ
ਉਜਾਗਰ ਸਿੰਘ, ਪਟਿਆਲਾ
ਮੈਂ, ‘ਇੱਦਾਂ ਨਾ ਸੋਚਿਆ ਸੀ’ - ਸੰਤੋਖ ਸਿੰਘ ਹੇਅਰ
ਨਦੀਮ ਪਰਮਾਰ,  ਕੈਨੇਡਾ
ਕਿਰਪਾਲ ਪੂਨੀ ਦਾ ਕਵਿ-ਸੰਸਾਰ ਸਹਿਜ, ਸੁਹਜ ਅਤੇ ਸੰਤੁਲਨ ਦੀ ਕਵਿਤਾ
ਡਾ ਰਤਨ ਰੀਹਨ, ਯੂ ਕੇ
ਪਰਨੀਤ ਕੌਰ ਸੰਧੂ ਦੀ ਬਿਰਹਾ ਦੇ ਦਰਦਾਂ ਦੀ ਦਾਸਤਾਨ
ਉਜਾਗਰ ਸਿੰਘ, ਪਟਿਆਲਾ
ਪੰਜਾਬੀ ਹਾਇਕੂ ਅਤੇ ਹਾਇਬਨ ਦਾ ਮੋਢੀ ਗੁਰਮੀਤ ਸੰਧੂ
ਉਜਾਗਰ ਸਿੰਘ, ਪਟਿਆਲਾ
ਡਾ: ਸਾਥੀ ਲੁਧਿਆਣਵੀ ਦੇ ਮੁਲਾਕਾਤਾਂ ਦੇ ਸੰਗ੍ਰਹਿ
“ਨਿੱਘੇ ਮਿੱਤਰ ਮੁਲਾਕਾਤਾਂ” ‘ਤੇ ਵਿਮਰਸ਼ ਪੱਤਰ
ਡਾ: ਬਲਦੇਵ ਸਿੰਘ ਕੰਦੋਲਾ, ਯੂ ਕੇ
'ਦ ਸੈਕੰਡ ਸੈਕਸ'
ਡਾ. ਕਰਾਂਤੀ ਪਾਲ, ਅਲੀਗੜ
ਕਾਲੇ ਦਿਨ: 1984 ਤੋਂ ਬਾਅਦ ਸਿੱਖ
ਦਲਵੀਰ ਸਿੰਘ ਲੁਧਿਆਣਵੀ
ਦਵਿੰਦਰ ਪਟਿਆਲਵੀ ਦਾ ਛੋਟੇ ਲੋਕ-ਵੱਡੇ ਵਿਚਾਰ
ਉਜਾਗਰ ਸਿੰਘ, ਪਟਿਆਲਾ
ਨਾਵਲਕਾਰ ਸ੍ਰ ਬਲਦੇਵ ਸਿੰਘ ਬੁੱਧ ਸਿੰਘ ਵਾਲਾ ਦਾ ਨਾਵਲ ਉਜੱੜੇ ਬਾਗਾਂ ਦਾ ਮਾਲੀ ਨਾਰਵੇ ਚ ਰਿਲੀਜ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਪੰਜਾਬੀ ਮਾਂ-ਬੋਲੀ ਦਾ ਝਿਲਮਿਲਾਉਂਦਾ ਸਿਤਾਰਾ -'ਰਵੀ ਸੱਚਦੇਵਾ'
ਸ਼ਿਵਚਰਨ ਜੱਗੀ ਕੁੱਸਾ - ਲੰਡਨ
ਰੂਪ ਢਿੱਲੋ ਦਾ ਨਵਾਂ ਨਾਵਲ "ਓ"
ਅਮਰਜੀਤ ਬੋਲਾ, ਦਰਬੀ ਯੂਕੇ
'ਮਾਲਵੇ ਦੀਆਂ ਬਾਤਾਂ' ਦਾ ਦੂਜਾ ਐਡੀਸ਼ਨ ਰਿਲੀਜ਼
ਹਰਪ੍ਰੀਤ ਸੇਖਾ, ਸਰੀ, ਕਨੇਡਾ
ਲਾਡੀ ਭੁੱਲਰ ਦਾ ਨਵਾਂ ਨਾਵਲ ‘ਖ਼ੂਨ ਦੇ ਹੰਝੂ’ ਰਿਲੀਜ਼
ਸੁਨੀਲ ਦੱਤ ਧੀਰ, ਸੁਲਤਾਨਪੁਰ ਲੋਧ
ਬੰਦ ਘਰਾਂ ਦੇ ਵਾਸੀ
ਬਲਜਿੰਦਰ ਸੰਘਾ, ਕਨੇਡਾ
ਹਰਦਮ ਸਿੰਘ ਮਾਨ ਦਾ ਗ਼ਜ਼ਲ ਸੰਗ੍ਰਿਹ 'ਅੰਬਰਾਂ ਦੀ ਭਾਲ ਵਿੱਚ' ਰਲੀਜ਼
ਬਿੱਕਰ ਸਿੰਘ ਖੋਸਾ, ਕਨੇਡਾ
ਮਨੁੱਖੀ ਮਨ ਦੇ ਸੁਪਨਿਆਂ ਦੀ ਗੱਲ ਕਰਦਾ ਕਹਾਣੀ ਸੰਗ੍ਰਹਿ ‘ਸੁਪਨੇ ਸੱਚ ਹੋਣਗੇ’
ਬਲਜਿੰਦਰ ਸੰਘਾ, ਕਨੇਡਾ
ਖੂਬਸੂਰਤ ਖ਼ਿਆਲਾਂ ਦੀ ਉਡਾਰੀ - ਅੰਬਰਾਂ ਦੀ ਭਾਲ ਵਿੱਚ
ਰਾਜਵੰਤ ਬਾਗੜੀ, ਪੰਜਾਬ
ਦਾਇਰਿਆਂ ਤੋਂ ਪਾਰ ਜਾਣ ਦੀ ਜੁਸਤਜੂ: ਬੱਦਲਾਂ ਤੋਂ ਪਾਰ
ਗੁਰਪਾਲ ਸਿਘ ਸੰਧੂ (ਡਾ.), ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ
ਚੁੱਪ ਵਿਚੋਂ ਬੋਲਦੇ ਸ਼ਬਦ ‘ਚੁੱਪ ਨਦੀ ਤੇ ਮੈਂ’/a>br> ਬਲਜਿੰਦਰ ਸੰਘਾ, ਕਨੇਡਾ ਗ਼ਦਰ ਲਹਿਰ ਦੀ ਕਹਾਣੀ
ਪੜਚੋਲਕਾਰ ਉਜਾਗਰ ਸਿੰਘ
ਲੇਖਕ ਮਨਦੀਪ ਖੁਰਮੀ ਦੁਆਰਾ ਸੰਪਾਦਿਤ ਪੁਸਤਕ “ਪੰਜਾਬੀਆਂ ਦੇ ਵਿਹੜੇ ਦਾ ਫੁੱਲ” ਲੋਕ ਅਰਪਣ
ਭਾਈ ਪ੍ਰਧਾਨ ਮੰਤਰੀ, ਨਰਿੰਦਰ ਮੋਦੀ ਬਾਰੇ ਕਿਤਾਬ ਪੰਜਾਬੀ ਭਾਸ਼ਾ ’ਚ ਤਿਆਰ
ਸਤੀਸ਼ ਗੁਲਾਟੀ, ਲੁਧਿਆਣਾ
ਗੁੰਡਾ
ਜਸਵਿੰਦਰ ਸੰਧੂ
ਪੰਜਾਬੀ ਲਿਖਰੀ ਸਭਾ ਵਲੋ ਹਰਿਮੰਦਰ ਕੋਰ ਢਿੱਲੋ ਦੀ ਕਿਤਾਬ ‘ਧਰਤ ਤੇ ਫੁੱਲ’ ਲੋਕ ਅਰਪਣ
ਸੁੱਖਪਾਲ ਪਰਮਾਰ, ਕੈਲਗਰੀ
ਨੌਜਵਾਨ ਸ਼ਾਇਰ ਹਰਮਨਦੀਪ ਚੜ੍ਹਿੱਕ ਦੀ ਪਲੇਠੀ ਕੋਸਿ਼ਸ਼ “ਨਵੀਂ ਦੁਨੀਆ ਦੇ ਬਾਸ਼ਿੰਦਿਓ”
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਹਰਮਨਦੀਪ ਚੜਿੱਕ ਦੀ ਕਾਵਿ ਪੁਸਤਕ ਕਾਮਰੇਡ ਜਗਰੂਪ ਵੱਲੋਂ ਲੋਕ ਅਰਪਣ
ਮਿੰਟੂ ਖੁਰਮੀ ਹਿੰਮਤਪੁਰਾ
ਅਨਮੋਲ ਕੌਰ ਦਾ ਨਾਵਲ "ਹੱਕ ਲਈ ਲੜਿਆ ਸੱਚ"
ਜਸਵੀਰ ਸਿੰਘ ਰਾਣਾ, ਸੰਗਰੂਰ
ਵਿਪਸਾ ਵਲੋਂ ਸੁੱਖੀ ਧਾਲੀਵਾਲ ਦੀ ਪਲੇਠੀ ਪੁਸਤਕ ‘ਬੇਚੈਨੀ ਦਾ ਖੰਜਰ’ ਲੋਕ ਅਰਪਨ
ਹਰਜਿੰਦਰ ਕੰਗ, ਕੈਲੀਫੋਰਨੀਆ
‘ਮੁਕੇਸ਼ : ਸੁਨਹਿਰੇ ਸੁਰ ਅਤੇ ਸੁਨਹਿਰੇ ਦਿੱਲ ਦਾ ਮਾਲਕ’
ਸ਼੍ਰੀ ਅਮਰਜੀਤ ਸਿੰਘ ਕੋਹਲੀ, ਦਿੱਲੀ
ਮਾਨਵੀ ਵੇਦਨਾਂ ਤੇ ਸੰਵੇਦਨਾਂ ਦੀ ਉਦਾਸ ਪਰ ਚਿੰਤਨਸ਼ੀਲ ਇਬਾਰਤ: ਕੁੜੀਆਂ ਨੂੰ ਸੁਆਲ ਨਾ ਕਰੋ
ਨਿਰੰਜਣ ਬੋਹਾ, ਮਾਨਸਾ
ਗਰਮ ਮਸਾਲਿਆਂ ਰਾਹੀਂ ਰੋਗਾਂ ਦਾ ਇਲਾਜ
ਲੇਖਕ ਅਤੇ ਸੰਗ੍ਰਹਿ ਕਰਤਾ:
ਸਰਜੀਤ ਤਲਵਾਰ, ਸ਼ਿਖਾ ਸਿੰਗਲਾ,
ਮਾਂ ਬਣਨ ਤੋਂ ਪਹਿਲਾਂ ਅਤੇ ਬਾਅਦ ਦਾ ਸਫ਼ਰ
ਲੇਖਕ ਅਤੇ ਸੰਗ੍ਰਹਿ-ਕਰਤਾ: ਝ ਸਰਜੀਤ ਤਲਵਾਰ ਝ ਸ਼ਿਖਾ ਸਿੰਗਲਾ
ਜੀਵਨੀ ਸ਼ਹੀਦ ਭਗਤ ਸਿੰਘ
ਲੇਖਕ: ਮਲਵਿੰਦਰਜੀਤ ਸਿੰਘ ਵੜੈਚ
ਪੰਜਾਬੀ ਆਰਸੀ ਕਲੱਬ ਵੱਲੋਂ ਸ਼ਾਇਰਾ ਤਨਦੀਪ ਤਮੰਨਾ ਦਾ ਪਲੇਠਾ ਕਾਵਿ-ਸੰਗ੍ਰਹਿ ‘ਇਕ ਦੀਵਾ ਇਕ ਦਰਿਆ’ ਰਿਲੀਜ਼ ਅਤੇ ਰਵਿੰਦਰ ਰਵੀ, ਪਰਮਿੰਦਰ ਸੋਢੀ ਜੀਵਨ ਕਾਲ਼ ਪ੍ਰਾਪਤੀ ਪੁਰਸਕਾਰਾਂ ਨਾਲ਼ ਸਨਮਾਨਿਤ
- ਦਵਿੰਦਰ ਪੂਨੀਆ, ਸਰੀ, ਕੈਨੇਡਾ
ਪੰਜਾਬੀ ਲਿਖਾਰੀ ਸਭਾ ਵੱਲੋਂ ਪਰਸ਼ੋਤਮ ਲਾਲ ਸਰੋਏ ਦੀ ਪੁਸਤਕ ‘ਮਾਲਾ ਦੇ ਮਣਕੇ’ ਰਿਲੀਜ਼ ਪੰਜਾਬੀ ਫੋਰਮ ਕੈਨੇਡਾ ਵੱਲੋਂ ਬਲਬੀਰ ਸਿੰਘ ਮੋਮੀ ਦੀ ਸ਼ਾਹਮੁਖੀ ਵਿਚ ਛਪੀ ਸਵੈ-ਜੀਵਨੀ “ਕਿਹੋ ਜਿਹਾ ਸੀ ਜੀਵਨ” ਭਾਗ-1 ਭਰਵੇਂ ਇਕੱਠ ਵਿਚ ਲੋਕ ਅਰਪਣ
ਹਰਚੰਦ ਬਾਸੀ, ਟੋਰਾਂਟੋ 
ਬਾਬਾ ਨਿਧਾਨ ਸਿੰਘ ਜੀ ਦੇ ਜੀਵਨ ਅਤੇ ਯੋਗਦਾਨ ਸਬੰਧੀ ਪੁਸਤਕ ਹੋਈ ਰਿਲੀਜ਼
ਕੁਲਜੀਤ ਸਿੰਘ ਜੰਜੂਆ,ਟੋਰਾਂਟੋ

ਗੁਰਜਤਿੰਦਰ ਸਿੰਘ ਰੰਧਾਵਾ ਦੀ ਕਿਤਾਬ ‘ਸਮੇਂ ਦਾ ਸੱਚ’ ਅਮਰੀਕਾ ਵਿਚ ਹੋਈ ਰਲੀਜ਼

ਪੰਜਾਬੀ ਦਾ ਨਵਾਂ ਮਾਣ: ਰੂਪਿੰਦਰਪਾਲ (ਰੂਪ) ਸਿੰਘ ਢਿੱਲੋਂ
ਅਮਰ ਬੋਲਾ

ਪ੍ਰਵਾਸੀ ਲੇਖਕ ਪਿਆਰਾ ਸਿੰਘ ਕੁੱਦੋਵਾਲ ਦੀ ਪਲੇਠੀ ਪੁਸਤਕ `ਸਮਿਆਂ ਤੋ ਪਾਰ` ਦਾ ਲੋਕ ਅਰਪਣ
ਪੁਸਤਕ ਗੁਰਮੁੱਖੀ ਤੇ ਸ਼ਾਹਮੁੱਖੀ ਭਾਸ਼ਾਵਾਂ `ਚ ਉਪਲੱਭਧ

ਕੁਲਜੀਤ ਸਿੰਘ ਜੰਜੂਆ, ਟੋਰੋਂਟੋ

ਉਮੀਦ ਤੇ ਬਰਾਬਰਤਾ ਦੀ ਬਾਤ ਪਾਉਂਦੀ ਕਲਾਕਾਰ ਦੀ ਸ਼ਾਇਰੀ ਹੈ-ਸ਼ੁਸ਼ੀਲ ਦੁਸਾਂਝ - ਪੰਜਾਬੀ ਗ਼ਜ਼ਲ ਮੰਚ ਵੱਲੋਂ ਸੁਭਾਸ਼ ਕਲਾਕਾਰ ਦੀ ਪੁਸਤਕ ਲੋਕ ਅਰਪਣ ਕੀਤੀ
ਬੁੱਧ ਸਿੰਘ ਨੀਲੋਂ, ਲੁਧਿਆਣਾ
ਨਾਰਵੇ ਚ ਉਜਾਗਰ ਸਿੰਘ ਸਖੀ ਹੋਣਾ ਦੀ ਪੁਸਤਕ ਛਿਲਦਨ(ਸੋਮਾ ਜਾ ਸਾਧਨ) ਨੂੰ ੳਸਲੋ ਦੀਆਕੂਨ ਹਾਈ ਸਕੂਲ ਚ ਰਿਲੀਜ਼ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਸ਼ਿਵ ਚਰਨ ਜੱਗੀ ਕੁੱਸਾ ਵੱਲੋਂ ਟਿਸ਼ੂ ਰਾਣਾ ਦਾ ਕਾਵਿ ਸੰਗ੍ਰਹਿ " ਵਗਦੀ ਸੀ ਰਾਵੀ" ਰਿਲੀਜ਼
ਮਿੰਟੂ ਖੁਰਮੀਂ, ਨਿਹਾਲ ਸਿੰਘ ਵਾਲਾ
ਨਾਸਤਿਕ ਬਾਣੀ ਲੋਕ-ਅਰਪਣ
ਹਰਪ੍ਰੀਤ ਸੇਖਾ, ਕਨੇਡਾ
ਸਾਧੂ ਬਿਨਿੰਗ ਦੀ ਪੁਸਤਕ ਨਾਸਤਿਕ ਬਾਣੀ
ਪੰਜਾਬੀ ਸਾਹਿਤ ਕਲਾ ਕੇਂਦਰ, ਸਾਊਥਾਲ, ਯੂ ਕੇ ਵਲੋਂ
ਡਾ. ਸਾਥੀ ਲੁਧਿਆਣਵੀ ਦੀ ਨਵੀਂ ਕਾਵਿ ਪੁਸਤਕ “ਪੱਥਰ” ਰੀਲੀਜ਼
ਜ਼ਿੰਦਗੀ ਦਾ ਸੱਚ ਦਰਸਾਉਂਦੀਆਂ 'ਪੱਚਰਾਂ'
ਸੁਰਿੰਦਰ ਰਾਮਪੁਰੀ
ਸਤਵੰਤ ਸਿੰਘ : ਵਿਸ਼ਵ ਯਾਤਰਾਵਾਂ, ਧਾਰਮਿਕ ਅੰਧ-ਵਿਸ਼ਵਾਸ ਅਤੇ ਸਫ਼ਰਨਾਮਾ ਸਾਹਿਤ
ਸੁਖਿੰਦਰ
ਜੋਗਿੰਦਰ ਸਿੰਘ ਸੰਘੇੜਾ ਦੀ ਕਿਤਾਬ ਨੂਰਾਂ ਦਾ ਨਿੱਘਾ ਸਵਾਗਤ ਜਗਜੀਤ ਪਿਆਸਾ ਦਾ ਪਲੇਠਾ ਕਾਵਿ ਸੰਗ੍ਰਹਿ 'ਤੂੰ ਬੂਹਾ ਖੋਲ੍ਹ ਕੇ ਰੱਖੀਂ' ਲੋਕ ਅਰਪਿਤ
ਅੰਮ੍ਰਿਤ ਅਮੀ, ਕੋਟਕਪੂਰਾ
ਰਛਪਾਲ ਕੌਰ ਗਿੱਲ: ਮਨੁੱਖੀ ਮਾਨਸਿਕਤਾ ਦੀਆਂ ਤਹਿਆਂ ਫਰੋਲਦੀਆਂ ਕਹਾਣੀਆਂ
ਸੁਖਿੰਦਰ
ਬੁੱਢੇ ਦਰਿਆ ਦੀ ਜੂਹ
ਲੇਖਕ: ਸ਼ਿਵਚਰਨ ਜੱਗੀ ਕੁੱਸਾ
ਪੜਚੋਲ: ਡਾ: ਜਗਦੀਸ਼ ਕੌਰ ਵਾਡੀਆ  
ਪ੍ਰਸਿੱਧ ਪੰਜਾਬੀ ਲੇਖਿਕਾ ਪਰਮਜੀਤ ਕੋਰ ਸਰਹਿੰਦ ਵੱਲੋ ਨਵ ਲਿੱਖਤ ਪੰਜਾਬੀ ਸਾਕ-ਸਕੀਰੀਆਂ ਤੇ ਰੀਤਾ ਤੇ ਆਧਾਰਿਤ ਪੁਸਤਕ ਪਾਠਕ ਦੀ ਕਚਹਿਰੀ 'ਚ
ਰੁਪਿੰਦਰ ਢਿੱਲੋ ਮੋਗਾ
ਪ੍ਰਵਾਸੀ ਸਫ਼ਰਨਾਮਾਕਾਰ ਸਤਵੰਤ ਸਿੰਘ ਦੀ ਪਲੇਠੀ ਪੁਸਤਕ "ਮੇਰੀਆਂ ਅਭੁੱਲ ਵਿਸ਼ਵ ਯਾਤਰਾਵਾਂ" ਜਾਰੀ
ਕੁਲਜੀਤ ਸਿੰਘ ਜੰਜੂਆ
ਸਰਵਉੱਤਮ ਕਿਤਾਬ ਨੂੰ ਕਲਮ ਫਾਉਂਡੇਸ਼ਨ ਦੇਵੇਗੀ 100,000 ਰੁਪਏ ਦਾ ਇਨਾਮ
ਕੁਲਜੀਤ ਸਿੰਘ ਜੰਜੂਆ
ਭਰਿੰਡ - ਰੁਪਿੰਦਰਪਾਲ ਸਿੰਘ ਢਿੱਲੋਂ
ਰਾਣਾ ਬੋਲਾ
ਜੱਗੀ ਕੁੱਸਾ ਦਾ ਨਾਵਲ 'ਸਟਰਗਲ ਫ਼ਾਰ ਔਨਰ'
ਮਨਦੀਪ ਖ਼ੁਰਮੀ ਹਿੰਮਤਪੁਰਾ
ਖ਼ੁਦ 'ਸਰਘੀ ਦੇ ਤਾਰੇ ਦੀ ਚੁੱਪ' ਵਰਗੀ ਹੈ ਭਿੰਦਰ ਜਲਾਲਾਬਾਦੀ
ਸ਼ਿਵਚਰਨ ਜੱਗੀ ਕੁੱਸਾ
ਚਾਰੇ ਕੂਟਾਂ ਸੁੰਨੀਆਂ - ਸ਼ਿਵਚਰਨ ਜੱਗੀ ਕੁੱਸਾ
ਨਿਰਮਲ ਜੌੜਾ
ਸਰੀ ' ਕਹਾਣੀ-ਸੰਗ੍ਰਹਿ "ਬਣਵਾਸ ਬਾਕੀ ਹੈ" ਲੋਕ ਅਰਪਿਤ - ਗੁਰਵਿੰਦਰ ਸਿੰਘ ਧਾਲੀਵਾਲ
ਬਾਤਾਂ ਬੀਤੇ ਦੀਆਂ
ਲੇਖਕ: ਗਿਆਨੀ ਸੰਤੋਖ ਸਿੰਘ
ਪ੍ਰਕਾਸ਼ਕ: ਭਾਈ ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ
ਬੱਚਿਆਂ ਲਈ ਪੁਸਤਕਾਂ
ਜਨਮੇਜਾ ਜੌਹਲ
"ਬਣਵਾਸ ਬਾਕੀ ਹੈ" ਭਿੰਦਰ ਜਲਾਲਾਬਾਦੀ ਦੀ ਪਲੇਠੀ, ਅਨੂਠੀ ਅਤੇ ਅਲੌਕਿਕ ਪੇਸ਼ਕਾਰੀ
ਸ਼ਿਵਚਰਨ ਜੱਗੀ ਕੁੱਸਾ
ਇਕ ਪੁਸਤਕ, ਦੋ ਦ੍ਰਿਸ਼ਟੀਕੋਨ
ਡਾ. ਜਸਪਾਲ ਕੌਰ
ਡਾ. ਸੁਤਿੰਦਰ ਸਿੰਘ ਨੂਰ
ਰੂਹ ਲੈ ਗਿਆ ਦਿਲਾਂ ਦਾ ਜਾਨੀ
ਸ਼ਿਵਚਰਨ ਜੱਗੀ ਕੁੱਸਾ
“ਪੈਰਾਂ ਅੰਦਰ ਵੱਸਦੇ ਪਰਵਾਸ ਦਾ ਉਦਾਸੀ ਰੂਪ ਹੈ ਇਹ ਸਵੈਜੀਵਨੀ”
ਡਾ. ਗੁਰਨਾਇਬ ਸਿੰਘ
ਅਕਾਲ ਤਖ਼ਤ ਸਾਹਿਬ (ਫ਼ਲਸਫ਼ਾ ਅਤੇ ਰੋਲ)
ਡਾ: ਹਰਜਿੰਦਰ ਸਿੰਘ ਦਿਲਗੀਰ
ਰਵਿੰਦਰ ਰਵੀ ਦਾ ਕਾਵਿ-ਸੰਗ੍ਰਹਿ “ਸ਼ਬਦੋਂ ਪਾਰ”: ਮਹਾਂ ਕਵਿਤਾ ਦਾ ਜਨਮ
ਬ੍ਰਹਮਜਗਦੀਸ਼ ਸਿੰਘ
ਸ਼ਹੀਦ ਬੀਬੀ ਸੁੰਦਰੀ ਦੀ ਪੁਸਤਕ ਰੀਲੀਜ਼
ਜਨਮੇਜਾ ਜੌਹਲ ਦੀਆਂ ਚਾਰ ਬਾਲ ਕਿਤਾਬਾਂ ਜਾਰੀ ਰਵਿੰਦਰ ਰਵੀ ਦਾ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ”
ਨਿਰੰਜਨ ਬੋਹਾ
ਰਵਿੰਦਰ ਰਵੀ ਦਾ ਕਾਵਿ-ਸੰਗ੍ਰਹਿ “ਸ਼ਬਦੋਂ ਪਾਰ”: ਮਹਾਂ ਕਵਿਤਾ ਦਾ ਜਨਮ
ਬ੍ਰਹਮਜਗਦੀਸ਼ ਸਿੰਘ
“ਕਨੇਡੀਅਨ ਪੰਜਾਬੀ ਸਾਹਿਤ” - ਸੁਖਿੰਦਰ
ਪੂਰਨ ਸਿੰਘ ਪਾਂਧੀ
‘ਮਨ ਦੀ ਕਾਤਰ’ ਦੀ ਸ਼ਾਇਰੀ ਪੜ੍ਹਦਿਆਂ
ਡਾ. ਸ਼ਮਸ਼ੇਰ ਮੋਹੀ
ਸ਼ਿਵਚਰਨ ਜੱਗੀ ਕੁੱਸਾ ਦੇ 18ਵੇਂ ਨਾਵਲ 'ਸੱਜਰੀ ਪੈੜ ਦਾ ਰੇਤਾ' ਦੀ ਗੱਲ ਕਰਦਿਆਂ....!
ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)
‘ਕਨੇਡਾ ਦੇ ਗਦਰੀ ਯੋਧੇ’ - ਪੁਸਤਕ ਰਿਲੀਜ਼ ਸਮਾਗਮ
ਸੋਹਣ ਸਿੰਘ ਪੂੰਨੀ
ਹਾਜੀ ਲੋਕ ਮੱਕੇ ਵੱਲ ਜਾਂਦੇ...ਤੇ ਮੇਰਾ ਰਾਂਝਣ ਮਾਹੀ ਮੱਕਾ...ਨੀ ਮੈਂ ਕਮਲ਼ੀ ਆਂ
ਤਨਦੀਪ ਤਮੰਨਾਂ, ਕੈਨੇਡਾ (ਸੰਪਾਦਕਾ 'ਆਰਸੀ')
ਸੇਵਾ ਸਿਮਰਨ ਦੀ ਮੂਰਤਿ: ਸੰਤ ਬਾਬਾ ਨਿਧਾਨ ਸਿੰਘ ਸੰਪਾਦਕ – ਸ. ਪਰਮਜੀਤ ਸਿੰਘ ਸਰੋਆ
ਤੱਲ੍ਹਣ – ਕਾਂਡ ਤੋਂ ਬਾਅਦ
ਜਸਵਿੰਦਰ ਸਿੰਘ ਸਹੋਤਾ
ਜਦੋਂ ਇਕ ਦਰੱਖ਼ਤ ਨੇ ਦਿੱਲੀ ਹਿਲਾਈ ਲੇਖਕ
ਮਨੋਜ ਮਿੱਟਾ ਤੇ ਹਰਵਿੰਦਰ ਸਿੰਘ ਫੂਲਕਾ
ਕਿਹੜੀ ਰੁੱਤੇ ਆਏ ਨਾਵਲਕਾਰ
ਨਛੱਤਰ ਸਿੰਘ ਬਰਾੜ
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2021, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)