ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

 
ਹਰਿਆਣੇ ਦਾ 2022 ਦਾ ਪੁਸਤਕ ਅਵਲੋਕਨ: ਸੰਖੇਪ ਚਰਚਾ
ਡਾ. ਨਿਸ਼ਾਨ ਸਿੰਘ ਰਾਠੌਰ           (08/03/2023)

nishan

168ਪੰਜਾਬੀ ਸਾਹਿਤ ਦੇ ਖੇਤਰ ਵਿਚ ਹਰ ਸਾਲ ਬਹੁਤ ਸਾਰੀਆਂ ਪੁਸਤਕਾਂ ਪ੍ਰਕਾਸਿ਼ਤ ਹੁੰਦੀਆਂ ਹਨ। ਹਰ ਸਾਲ ਨਵੇਂ ਲੇਖਕ, ਲੇਖਿਕਾਵਾਂ ਆਪਣੀ ਰਚਨਾਵਾਂ ਨੂੰ ਪੁਸਤਕ ਰੂਪ ਦਿੰਦੇ ਹਨ। ਹਾਲਾਂਕਿ ਅਜੋਕਾ ਦੌਰ 'ਲੋਕ-ਮਾਧਿਅਮ' ਦਾ ਦੌਰ ਹੈ। ਨਿੱਤ- ਦਿਹਾੜੀ ਸੈਕੜੇ ਪੋਸਟਾਂ ਵੱਖ- ਵੱਖ ਸੋਸ਼ਲ ਸਾਈਟਾਂ ਉੱਪਰ ਪੜ੍ਹਨ ਨੂੰ ਮਿਲ ਜਾਂਦੀਆਂ ਹਨ। ਪਰੰਤੂ, ਪੁਸਤਕਾਂ ਦਾ ਆਪਣਾ ਵੱਖਰਾ ਅਤੇ ਨਿਵੇਕਲਾ ਰੰਗ ਹੈ। ਇਸ ਲਈ ਹਰ ਲੇਖਕ, ਲੇਖਿਕਾ ਦੀ ਇੱਛਾ ਹੁੰਦੀ ਹੈ ਕਿ ਉਸਦੀ ਪੁਸਤਕ ਪਾਠਕਾਂ ਦੇ ਹੱਥਾਂ ਤੀਕ ਪਹੁੰਚੇ। ਇਸੇ ਉਮੀਦ ਸਦਕੇ ਹਰ ਵਰ੍ਹੇ ਵੱਡੀ ਗਿਣਤੀ ਵਿਚ ਪੰਜਾਬੀ ਪੁਸਤਕਾਂ ਦੀ ਪ੍ਰਕਾਸ਼ਨਾ ਹੁੰਦੀ ਰਹਿੰਦੀ ਹੈ। ਖ਼ਾਸ ਗੱਲ ਇਹ ਹੈ ਕਿ ਜਿੱਥੇ ਪੰਜਾਬ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਪੁਸਤਕਾਂ ਪ੍ਰਕਾਸਿ਼ਤ ਹੁੰਦੀਆਂ ਹਨ ਉੱਥੇ ਗੁਆਂਢੀ ਸੂਬਿਆਂ ਵਿਚ ਵੀ ਪੰਜਾਬੀ ਦੀਆਂ ਪੁਸਤਕਾਂ ਪ੍ਰਕਾਸਿ਼ਤ ਹੁੰਦੀਆਂ ਹਨ। ਇਹਨਾਂ ਵਿਚ ਹਰਿਆਣਾ ਸੂਬਾ ਪਹਿਲੀ ਥਾਂ ’ਤੇ ਆਉਂਦਾ ਹੈ। ਹਾਲਾਂਕਿ; ਦਿੱਲੀ, ਰਾਜਸਥਾਨ, ਜੰਮੂ- ਕਸ਼ਮੀਰ, ਹਿਮਾਚਲ ਪ੍ਰਦੇਸ਼ ਵਿਚ ਵੀ ਪੰਜਾਬੀ ਪੁਸਤਕਾਂ ਪ੍ਰਕਾਸਿ਼ਤ ਹੁਦੀਆਂ ਹਨ। ਪਰ ਹਰਿਆਣੇ ਦੇ ਮੁਕਾਬਲੇ ਬਹੁਤ ਘੱਟ। ਖ਼ੈਰ, ਇਹ ਵੱਖਰਾ ਵਿਸ਼ਾ ਹੈ।

ਲੰਘੇ ਵਰ੍ਹੇ 2022 ਵਿਚ ਹਰਿਆਣੇ ਸੂਬੇ ਵਿਚ ਪੰਜਾਬੀ ਸਾਹਿਤ ਦੀਆਂ ਦਰਜਨ ਭਰ ਪੁਸਤਕਾਂ ਪ੍ਰਕਾਸਿ਼ਤ ਹੋਈਆਂ।  ਇਹਨਾਂ ਵਿਚ ਕਵਿਤਾ, ਬਾਲ- ਕਵਿਤਾ, ਗ਼ਜ਼ਲ, ਅਲੋਚਨਾ ਅਤੇ ਸੰਪਾਦਨ ਕੀਤੀਆਂ ਪੁਸਤਕਾਂ ਪ੍ਰਮੁੱਖ ਰੂਪ ਵਿਚ ਸ਼ਾਮਲ ਹਨ। ਹਰਿਆਣੇ ਅੰਦਰ ਰਚੇ ਜਾ ਰਹੇ ਸਾਹਿਤ (ਖ਼ਾਸ ਕਰਕੇ ਪੰਜਾਬੀ ਸਾਹਿਤ) ਦਾ ਅਧਿਐਨ ਕਰਦਿਆਂ ਇੱਕ ਗੱਲ ਦ੍ਰਿਸ਼ਟੀਗੋਚਰ ਹੁੰਦੀ ਹੈ ਕਿ ਹਰਿਆਣੇ ਦੇ ਲੇਖਕਾਂ ਦਾ ਵਿਸ਼ਾ- ਵਸਤੂ ਅਮੂਮਨ ਮੁੱਖਧਾਰਾ ਦੇ ਪੰਜਾਬੀ ਲੇਖਕਾਂ ਵਾਲਾ ਹੀ ਹੈ। ਹਾਂ ਕਦੇ-ਕਦੇ ਹਰਿਆਣੇ ਵਿਚ ਪੰਜਾਬੀ ਮਾਂ ਬੋਲੀ ਨਾਲ ਦੁਰਵਿਵਹਾਰ ਦੀਆਂ ਲਿ਼ਖਤਾਂ ਵੀ ਪੜ੍ਹਨ ਨੂੰ ਮਿਲਦੀਆਂ ਹਨ। ਪਰੰਤੂ ਪੁਸਤਕ ਰੂਪ ਵਿਚ ਕਹਾਣੀ, ਕਵਿਤਾ ਹੀ ਮੁੱਖ ਵਿਸ਼ੇ ਹੁੰਦੇ ਹਨ। ਖ਼ੈਰ ਇਸ ਵਰ੍ਹੇ ਮਨਜੀਤ ਕੌਰ ਅੰਬਾਲਵੀ ਦਾ ਕਾਵਿ- ਸੰਗ੍ਰਹਿ ‘ਨੂਰ ਅਗੰਮੀ’, ਅਨਿਲ ਖਿ਼ਆਲ ਦਾ ਬਾਲ ਕਾਵਿ- ਸੰਗ੍ਰਹਿ ‘ਮਿੱਟੀ ਦੀ ਗੁੱਡੀ’ ਅਤੇ ‘ਦੁਪਹਿਰੀਂ ਪਹਿਰਾ’, ਕੁਲਵੰਤ ਸਿੰਘ ਰਫ਼ੀਕ ਦਾ ਗ਼ਜ਼ਲ- ਸੰਗ੍ਰਹਿ ‘ਬੜੀ ਤਕਲੀਫ਼ ਹੁੰਦੀ ਏ’, ਡਾ. ਸੁਦਰਸ਼ਨ ਗਾਸੋ ਦੀ ਸਮੀਖਿਆ ਪੁਸਤਕ ‘ਕਿੱਥੇ ਨਹੀਂ ਭਗਤ ਸਿੰਘ?’, ਅਨੁਪਿੰਦਰ ਸਿੰਘ ਅਨੂਪ ਦੀ ਪੁਸਤਕ ‘ਗ਼ਜ਼ਲ ਦਾ ਗਣਿਤ’, ਅਨਿਲ ਕੁਮਾਰ ਸੌਦਾ ਦਾ ਬਾਲ ਕਾਵਿ- ਸੰਗ੍ਰਹਿ ‘ਏਕੇ ਦੀ ਬਾਤ’, ਡਾ. ਪ੍ਰਗਟ ਸਿੰਘ ਜਠੌਲ ਦਾ ਪਲੇਠਾ ਕਾਵਿ- ਸੰਗ੍ਰਹਿ ‘ਮੈਂ ਆਦਮ ਨਹੀਂ’, ਡਾ. ਤਿਲਕ ਰਾਜ ਦੀ ਸੰਪਾਦਨਾ ਕੀਤੀ ਪੁਸਤਕ ‘ਰਮੇਸ਼ ਕੁਮਾਰ ਕਾਵਿ ਚਿੰਤਨ ਅਤੇ ਚੇਤਨਾ’, ਡਾ. ਕੁਲਵਿੰਦਰ ਸਿੰਘ ਪਦਮ ਦੀ ‘ਸਵਰਾਜਬੀਰ ਦੇ ਨਾਟਕੀ ਦ੍ਰਿਸ਼ਟੀਕੋਣ ਅਤੇ ਡਾ. ਨਰਿੰਦਰ ਪਾਲ ਸਿੰਘ ਦੀ ਸਮੀਖਿਆ ਪੁਸਤਕ ‘ਉੱਤਰ ਪਾਠ ਸਮੀਖਿਆ’ ਪ੍ਰਕਾਸਿ਼ਤ ਹੋਈਆਂ ਪੁਸਤਕਾਂ ਹਨ। ਇਹਨਾਂ ਪੁਸਤਕਾਂ ਦਾ ਸੰਖੇਪ ਰੂਪ ਵਿਚ ਵਰਨਣ ਇਸ ਪ੍ਰਕਾਰ ਹੈ।
 
ਨੂਰ ਅਗੰਮੀ  - ਮਨਜੀਤ ਕੌਰ ਅੰਬਾਲਵੀ
ਲੰਘੇ ਵਰ੍ਹੇ 2022 ਵਿਚ ਅੰਬਾਲਾ ਕੈਂਟ ਦੀ ਸ਼ਾਇਰਾ ‘ਮਨਜੀਤ ਕੌਰ ਅੰਬਾਲਵੀ’ ਦਾ ਕਾਵਿ-ਸੰਗ੍ਰਹਿ ‘ਨੂਰ ਅਗੰਮੀ’ ਪ੍ਰਕਾਸਿ਼ਤ ਹੋ ਕੇ ਪੰਜਾਬੀ ਪਾਠਕਾਂ ਦੀ ਕਚਹਿਰੀ ਵਿਚ ਪੇਸ਼ ਹੋਇਆ ਹੈ। ਸ਼ਾਇਰਾ ਵੱਲੋਂ ਇਸ ਪੁਸਤਕ ਵਿਚ ਕੁਲ 60 ਕਵਿਤਾਵਾਂ ਨੂੰ ਪੇਸ਼ ਕੀਤਾ ਗਿਆ ਹੈ। ਇਹਨਾਂ ਸਾਰੀਆਂ ਕਵਿਤਾਵਾਂ ਦਾ ਕੇਂਦਰੀ ਥੀਮ; ਗੁਰੂ ਨਾਨਕ ਦੇਵ ਜੀ ਦੇ ਜੀਵਨ, ਸਖ਼ਸ਼ੀਅਤ ਅਤੇ ਸਿੱਖਿਆਵਾਂ ਨਾਲ ਜੁੜਿਆ ਹੋਇਆ ਹੈ। ਸਮੁੱਚੀਆਂ ਕਵਿਤਾਵਾਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਜੁੜੀਆਂ ਘਟਨਾਵਾਂ ਨਾਲ ਸੰਬੰਧਿਤ ਹਨ।
 
ਸ਼ਾਇਰਾ ਪੁਸਤਕ ਦੇ ਆਰੰਭ ਵਿਚ ਖ਼ੁਦ ਲਿਖਦੀ ਹੈ ਕਿ ‘ਮੈਂ ਨਹੀਂ ਜਾਣਦੀ ਇਹ (ਕਵਿਤਾਵਾਂ) ਕਿੰਨੀਆਂ ਕੁ ਉਸਤਤਿ ਦੇ ਨੇੜੇ ਹਨ, ਉਹ ਤਾਂ ਪਾਠਕ ਹੀ ਦੱਸ ਸਕਣਗੇ। ਮੇਰੀ ਕੋਸਿ਼ਸ਼ ਤਾਂ ਬਸ ਸਤਿਗੁਰੂ ਦੀ ਰਹਿਬਰੀ ਨੂੰ, ਮਾਨਵਤਾ ਪ੍ਰਤੀ ਦਿਵੰਗਤ ਸੋਚ ਨੂੰ, ਜੱਗ ਵਿਚ ਫੈਲੇ ਬਾਣੀ ਦੇ ਚਾਨਣ ਨੂੰ, ਅਨਹਦ ਰਸ ਨੂੰ ਲੋਕਤਾ ਤੱਕ ਪਹੁੰਚਾਉਣਾ ਹੈ।’(ਨੂਰ ਅਗੰਮੀ, ਪੰਨਾ- 20)
 
ਮਿੱਟੀ ਦੀ ਗੁੱਡੀ ਅਤੇ ਦੁਪਹਿਰੀਂ ਪਹਿਰਾ - ਅਨਿਲ ਖਿ਼ਆਲ
ਕਰਨਾਲ ਦੇ ਰਹਿਣ ਵਾਲੇ ਸ਼ਾਇਰ ‘ਅਨਿਲ ਖਿ਼ਆਲ’ ਦੇ ਇਸ ਵਰ੍ਹੇ 2022 ਵਿਚ (ਦੋ) ਕਾਵਿ- ਸੰਗ੍ਰਹਿ ਪ੍ਰਕਾਸਿ਼ਤ ਹੋਏ ਹਨ। ‘ਮਿੱਟੀ ਦੀ ਗੁੱਡੀ’ (ਬਾਲ- ਕਵਿਤਾਵਾਂ) ਅਤੇ ਦੂਜਾ ‘ਦੁਪਹਿਰੀਂ ਪਹਿਰਾ’ (ਪੰਜਾਬੀ, ਹਿੰਦੀ) ਕਵਿਤਾਵਾਂ।  ਦੋਹਾਂ ਕਿਤਾਬਾਂ ਵਿਚ ਨਿੱਕੇ ਬੱਚਿਆਂ ਨਾਲ ਸੰਬੰਧਿਤ ਕਵਿਤਾਵਾਂ ਨੂੰ ਪੇਸ਼ ਕੀਤਾ ਗਿਆ ਹੈ।

ਸ਼ਾਇਰ ਵੱਲੋਂ ਨਿੱਕੇ ਬੱਚਿਆਂ ਨੂੰ ਵਾਤਾਵਰਣ, ਸਿਹਤ, ਸਿੱਖਿਆ ਅਤੇ ਖੇਡਾਂ ਦੀ ਅਹਿਮੀਅਤ ਦੱਸਣ ਦਾ ਯਤਨ ਕੀਤਾ ਗਿਆ ਹੈ। ਅਨਿਲ ਖਿ਼ਆਲ ਵੱਲੋਂ ਇਹਨਾਂ ਕਵਿਤਾਵਾਂ ਵਿਚ ਛੋਟੇ ਬੱਚਿਆਂ ਦੇ ਮਾਪਿਆਂ ਨੂੰ ਵੀ ਸੰਦੇਸ਼ ਦਿੱਤਾ ਗਿਆ ਹੈ ਕਿ ਉਹਨਾਂ ਕਿਸ ਤਰ੍ਹਾਂ ਆਪਣੇ ਨਿੱਕੇ ਬੱਚਿਆਂ ਦੀ ਸਾਂਭ- ਸੰਭਾਲ ਕਰਨੀ ਹੈ?, ਸਿੱਖਿਆ ਦੇਣੀ ਹੈ? ਅਤੇ ਚੰਗੇ ਅਤੇ ਨੇਕ ਨਾਗਰਿਕ ਬਣਾਉਣੇ ਹਨ?
 
ਬੜੀ ਤਕਲੀਫ਼ ਹੁੰਦੀ ਏ – ਕੁਲਵੰਤ ਸਿੰਘ ਰਫ਼ੀਕ
ਸ਼ਾਹਬਾਦ ਮਾਰਕੰਡਾ ਦੇ ਰਹਿਣ ਵਾਲੇ ਸ਼ਾਇਰ ‘ਕੁਲਵੰਤ ਸਿੰਘ ਰਫ਼ੀਕ’ ਦਾ ਗ਼ਜ਼ਲ- ਸੰਗ੍ਰਹਿ ‘ਬੜੀ ਤਕਲੀਫ਼ ਹੁੰਦੀ ਏ’ ਵੀ ਇਸੇ ਵਰ੍ਹੇ ਪ੍ਰਕਾਸਿ਼ਤ ਹੋਇਆ ਹੈ। ਇਸ ਗ਼ਜ਼ਲ-ਸੰਗ੍ਰਹਿ ਵਿਚ ਕੁਲ 50 ਗ਼ਜ਼ਲਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਕੁਲਵੰਤ ਰਫ਼ੀਕ ਦੀ ਹਰ ਗ਼ਜ਼ਲ ਆਪਣੇ ਅੰਦਰ ਇੱਕ ਨਿਵੇਕਲਾ ਵਿਸ਼ਾ ਸੰਜੋਈ ਬੈਠੀ ਹੈ। ਮੁੱਖ ਤੌਰ ਤੇ ਇਸ ਪੁਸਤਕ ਨੂੰ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ। ਸਮਾਮਿਕ ਪਾਸਾਰ ਅਤੇ ਧਾਰਮਿਕ ਪਾਸਾਰ।
 
ਸ਼ਾਇਰ ਆਪਣੀ ਗ਼ਜ਼ਲ ਨੂੰ ਕਹਿੰਦਿਆਂ ਇਹਨਾਂ ਦੋਹਾਂ ਪਾਸਾਰਾਂ ਉੱਤੇ ਪੁੱਲ ਬਣਾਉਂਦਾ ਨਜ਼ਰ ਆਉਂਦਾ ਹੈ। ਕੁਲਵੰਤ ਰਫ਼ੀਕ ਦੀ ਗ਼ਜ਼ਲ ਜਿੱਥੇ ਧਾਰਮਿਕ ਰੰਗਤ ਵਾਲੀ ਹੈ ਉੱਥੇ ਹੀ ਸਮਾਜਿਕ ਚੁਗਿਰਦੇ ਨੂੰ ਵੀ ਆਪਣੇ ਕਲਾਵੇ ਵਿਚ ਲੈਂਦੀ ਹੈ।
 
ਕਿੱਥੇ ਨਹੀਂ ਭਗਤ ਸਿੰਘ? – ਡਾ. ਸੁਦਰਸ਼ਨ ਗਾਸੋ
ਅੰਬਾਲੇ ਕੈਂਟ ’ਚ ਪੰਜਾਬੀ ਪ੍ਰੋਫ਼ੈਸਰ ‘ਡਾ. ਸੁਦਰਸ਼ਨ ਗਾਸੋ’ ਹੁਰਾਂ ਦੁਆਰਾ ਰਚਿਤ ਪੁਸਤਕ ‘ਕਿੱਥੇ ਨਹੀਂ ਭਗਤ ਸਿੰਘ?’ ਵੀ ਇਸੇ ਸਾਲ ਪ੍ਰਕਾਸਿ਼ਤ ਹੋਈ ਪੰਜਾਬੀ ਪੁਸਤਕ ਹੈ। ਇਸ ਪੁਸਤਕ ਵਿਚ ਡਾ. ਗਾਸੋ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਨਾਲ ਸੰਬੰਧਿਤ ਵੱਖ-ਵੱਖ ਘਟਨਾਵਾਂ ਨੂੰ ਕੁਲ 25 ਲੇਖਾਂ ਦੇ ਰੂਪ ਵਿਚ ਰੂਪਮਾਨ ਕਰਨ ਦਾ ਸਾਰਥਕ ਯਤਨ ਕੀਤਾ ਹੈ। ਉਹਨਾਂ ਇਤਿਹਾਸਕ ਤੱਥਾਂ ਨੂੰ ਧਿਆਨਗੋਚਰੇ ਰੱਖਦਿਆਂ ਰੋਚਕਤਾ ਭਰਪੂਰ ਲੇਖ ਪੇਸ਼ ਕੀਤੇ ਹਨ।

ਇਸ ਕਿਤਾਬ ਦੇ ਹਰੇਕ ਪੰਨੇ ਤੇ ਭਗਤ ਸਿੰਘ ਦਾ ਇਨਕਲਾਬੀ ਵਜੂਦ ਰੂਪਮਾਨ ਹੋ ਕੇ ਭਾਰਤੀਆਂ ਨੂੰ ਸੰਦੇਸ਼ ਦਿੰਦਾ ਪ੍ਰਤੀਤ ਹੁੰਦਾ ਹੈ ਕਿ ਧਰਮਾਂ, ਜਾਤਾਂ ਦੇ ਵਲਗਣ ਤੋਂ ਉੱਪਰ ਉੱਠ ਕੇ ਲੋਕਾਂ ਨੂੰ ਬੇਵਕੂਫ਼ ਬਣਾਉਣ ਵਾਲੀ ਕਾਰਪੋਰੇਟ ਲੋਟੂ ਬਿਰਤੀ ਅਤੇ ਇਸਦੇ ਪਿੱਠੂਆਂ ਦੀਆਂ ਝੂਠੀਆਂ ਤੇ ਸੇਖ਼ੀ ਭਰੀਆਂ ਕਰਤੂਤਾਂ ਜੋ ਕਿ ਮਨੁੱਖਤਾ ਲਈ ਖ਼ਤਰਨਾਕ ਹਨ; ਬਾਰੇ ਚਿੰਤਨ ਕਰਨਾ ਹੀ ਵਕਤ ਦੀ ਸਭ ਤੋਂ ਵੱਡੀ ਜ਼ਰੂਰਤ ਹੈ। ਡਾ. ਗਾਸੋ ਅਜੋਕੇ ਸਮਾਜਿਕ ਤਾਣੇ-ਬਾਣੇ ਦੀ ਉਲਝਣ ਨੂੰ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਰਾਹੀਂ ਸੁਲਝਾਉਣਾ ਚਾਹੁੰਦੇ ਹਨ। ਇਹਨਾਂ ਲੇਖਾਂ ਵਿਚ ਜਿੱਥੇ ਇਤਿਹਾਸਿਕ ਪਰਿਪੇਖ ਨੂੰ ਚਿੱਤਰਿਆ ਗਿਆ ਹੈ ਉੱਥੇ ਹੀ ਅਜੋਕੇ ਯੁਗ ਵਿਚ ਸ਼ੋਸ਼ਣ ਦਾ ਸਿ਼ਕਾਰ ਹੋਏ ਲੋਕਾਂ ਨੂੰ ਉਹਨਾਂ ਦੇ ਹੱਕਾਂ ਪ੍ਰਤੀ ਜਾਗਰੁਕ ਕਰਨ ਦਾ ਯਤਨ ਵੀ ਕੀਤਾ ਗਿਆ ਹੈ।
 
ਗ਼ਜ਼ਲ ਦਾ ਗਣਿਤ – ਅਨੁਪਿੰਦਰ ਸਿੰਘ ਅਨੂਪ
ਪਾਣੀਪਤ ਦੇ ਰਹਿਣ ਵਾਲੇ ਸ਼ਾਇਰ ‘ਅਨੁਪਿੰਦਰ ਸਿੰਘ ਅਨੂਪ’ ਦੀ ਪੁਸਤਕ  ‘ਗ਼ਜ਼ਲ ਦਾ ਗਣਿਤ’ ਵੀ ਇਸੇ ਸਾਲ ਪ੍ਰਕਾਸਿ਼ਤ ਹੋਈ ਹੈ। ਅਨੂਪ ਹੁਰਾਂ ਗ਼ਜ਼ਲ ਦੀ ਬਣਤਰ, ਬਹਿਰ, ਅਰੂਜ਼, ਪਿੰਗਲ, ਕਾਫ਼ੀਆ ਅਤੇ ਹੋਰ ਤਕਨੀਕੀ ਪੱਖਾਂ ਨੂੰ ਬਹੁਤ ਬਾਰੀਕੀ ਨਾਲ ਸਿਰਜਿਆ ਹੈ। ਲੇਖਕ ਨੂੰ ਗ਼ਜ਼ਲ ਦੇ ਤਕਨੀਕੀ ਪੱਖਾਂ ਦੀ ਪੁਖ਼ਤਾ ਜਾਣਕਾਰੀ ਹੈ। ਉਹਨਾਂ ਦੀ ਰਚਨਾਵਾਂ ਤੋਂ ਅਜਿਹਾ ਸਾਫ਼ ਦੇਖਿਆ ਜਾ ਸਕਦਾ ਹੈ।

ਗ਼ਜ਼ਲ ਬਾਰੇ ਕਿਹਾ ਜਾਂਦਾ ਹੈ ਕਿ ਇਹ 'ਅਰਬ' ਤੋਂ ਤੁਰੀ ਤੇ 'ਇਰਾਨ' ਤੋਂ ਹੁੰਦੇ ਹੋਏ ਪੰਜਾਬ ਵਿਚ ਆਈ। ਗ਼ਜ਼ਲ ਕਹਿਣ ਲਈ ਅਰੂਜ਼ ਦੇ ਨਿਯਮਾਂ ਦੀ ਪੁੱਖ਼ਤਾ ਜਾਣਕਾਰੀ ਲਾਜ਼ਮੀ ਹੈ। ਅਨੂਪ ਦੀ ਕਿਤਾਬ ਅਜਿਹੀ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ। ਕਿਤਾਬ ਦੇ ਪਹਿਲੇ ਪਾਠ ਵਿਚ ਲਘੂ ਅਤੇ ਗੁਰੂ ਸ਼ਬਦਾਂ ਦੀ ਪਹਿਚਾਣ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ। ਦੂਜੇ ਪਾਠ ਵਿਚ ਗ਼ਜ਼ਲ ਦੀਆਂ ਬਹਿਰਾਂ ਬਾਰੇ ਜਾਣਕਾਰੀ ਹੈ।
 
ਏਕੇ ਦੀ ਬਾਤ – ਅਨਿਲ ਕੁਮਾਰ ਸੌਦਾ
ਕੈਥਲ ਵਿਖੇ ਪੰਜਾਬੀ ਪ੍ਰੋਫ਼ੈਸਰ ‘ਅਨਿਲ ਕੁਮਾਰ ਸੌਦਾ’ ਦਾ ਬਾਲ ਕਾਵਿ- ਸੰਗ੍ਰਹਿ ‘ਏਕੇ ਦੀ ਬਾਤ’ ਵੀ 2022 ਵਿਚ ਪ੍ਰਕਾਸਿ਼ਤ ਹੋਣ ਵਾਲੀਆਂ ਪੁਸਤਕਾਂ ਵਿਚ ਸ਼ਾਮਿਲ ਪੁਸਤਕ ਹੈ। ਅਨਿਲ ਕੁਮਾਰ ਸੌਦਾ ਨੇ ਬਾਲ ਮਨ ਦੀਆਂ ਬਾਤਾਂ ਨੂੰ ਖ਼ੂਬਸੂਰਤ ਸ਼ਬਦਾਂ ਵਿਚ; ਕਵਿਤਾਵਾਂ ਦਾ ਰੂਪ ਦਿੱਤਾ ਹੈ। ਉਹ ਆਪਣੀਆਂ ਕਵਿਤਾਵਾਂ ਵਿਚ ਨਿੱਕੇ ਬੱਚਿਆਂ ਨੂੰ ਦੇਸੀ ਖਾਣੇ ਅਪਣਾਉਣ ਲਈ ਪ੍ਰੇਰਿਤ ਕਰਦਾ ਹੈ।

ਅਸਲ ਵਿਚ ਅੱਜ ਦਾ ਦੌਰ ਬੱਚਿਆਂ ਉੱਪਰ ਸਭ ਤੋਂ ਵੱਧ ਪ੍ਰਭਾਵ ਪਾਉਣ ਵਾਲਾ ਦੌਰ ਹੈ। ਨਵੇਂ ਯੁਗ ਵਿਚ ਬੱਚੇ ਨਵੀਂਆਂ ਵਸਤਾਂ ਲਈ ਉਤਸੁਕ ਰਹਿੰਦੇ ਹਨ। ਪਰੰਤੂ, ਅਨਿਲ ਕੁਮਾਰ ਸੌਦਾ ਨੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੁੜਨ ਦੀ ਸਿੱਖਿਆ ਦਿੱਤੀ ਹੈ;
‘ਫਾਸਟ ਫੂਡ ਨੂੰ ਪਰ੍ਹੇ ਹਟਾਓ,
ਦੇਸੀ ਖਾਣੇ ਨੂੰ ਅਪਣਾਓ।’
(ਏਕੇ ਦੀ ਬਾਤ, ਪੰਨਾ- 9) 
 
ਮੈਂ ਆਦਮ ਨਹੀਂ – ਡਾ. ਪ੍ਰਗਟ ਸਿੰਘ ਜਠੌਲ
ਹਰਿਆਣੇ ਦੇ ਝੱਜਰ ਦੇ ਰਹਿਣ ਵਾਲੇ ‘ਡਾ. ਪ੍ਰਗਟ ਸਿੰਘ ਜਠੌਲ’ ਦਾ ਪਲੇਠਾ ਕਾਵਿ-ਸੰਗ੍ਰਹਿ ‘ਮੈਂ ਆਦਮ ਨਹੀਂ’ ਵੀ ਇਸੇ ਸਾਲ ਪ੍ਰਕਾਸਿ਼ਤ ਹੋ ਕੇ ਪਾਠਕਾਂ ਦੇ ਹੱਥਾਂ ਤੱਕ ਪਹੁੰਚਿਆ ਹੈ। ਇਸ ਕਾਵਿ- ਸੰਗ੍ਰਹਿ ਵਿਚ ਕੁਲ 33 ਕਵਿਤਾਵਾਂ ਨੂੰ ਪੇਸ਼ ਕੀਤਾ ਗਿਆ ਹੈ। ਪ੍ਰਗਟ ਦੀ ਸ਼ਾਇਰੀ ਸਮਾਜਿਕ ਸਰੋਕਾਰਾਂ ਦੇ ਆਸੇ-ਪਾਸੇ ਘੁੰਮਦੀ ਪ੍ਰਤੀਤ ਹੁੰਦੀ ਹੈ। ਉਸਦੀ ਸ਼ਾਇਰੀ ਗੰਭੀਰ ਪਰਵ੍ਰਿਤੀ ਦੇ ਸ਼ਾਇਰੀ ਕਹੀ ਜਾ ਸਕਦੀ ਹੈ।
 
‘ਮੇਰੇ ਆਪਣਿਆਂ’ਚੋਂ ਮੈਂ/ ਹੁਣ ਗ਼ੈਰ ਹੁੰਦਾ ਜਾ ਰਿਹਾਂ'
ਮੈਂ ਇਕ ਛੋਟਾ ਜਿਹਾ ਪਿੰਡ ਸੀ/ ਹੁਣ ਸ਼ਹਿਰ ਹੁੰਦਾ ਜਾ ਰਿਹਾਂ।’
(ਮੈਂ ਆਦਮ ਨਹੀਂ)

ਕਿਤੇ-ਕਿਤੇ ਇੰਝ ਮਹਿਸੂਸ ਹੁੰਦਾ ਹੈ ਕਿ ਸ਼ਾਇਰ ਆਪਣੀ ਕਵਿਤਾ ਦੇ ਕੇਂਦਰੀ ਪਾਤਰ ਵੱਜੋਂ ਖ਼ੁਦ ਹੀ ਵਿਚਰ ਰਿਹਾ ਹੈ। ਉਹ ਆਪਣੇ ਮਨ ਦੀ ਵੇਦਨਾ ਨੂੰ ਆਪਣੇ ਬੋਲਾਂ ਰਾਹੀਂ ਬਿਆਨ ਕਰਦਾ ਪ੍ਰਤੀਤ ਹੁੰਦਾ ਹੈ। ਉੱਪਰਲੇ ਸ਼ੇਅਰ ਵਿਚ ਉਹ ਖ਼ਤਮ ਹੋ ਰਹੇ ਪਿੰਡਾਂ ਭਾਵ ਭਾਈਚਾਰਕ ਸਾਂਝ ਦੀ ਗੱਲ ਬਹੁਤ ਵਿਅੰਗਮਈ ਢੰਗ ਨਾਲ ਕਰਦਾ ਹੈ। ਉਸਦੀਆਂ ਕਵਿਤਾਵਾਂ ਵਿਚ ਨਾਰੀ ਸੰਵੇਦਨਾ, ਭਾਈਚਾਰਕ ਸਾਂਝ ਅਤੇ ਵਿਛੋੜੇ ਦੇ ਦਰਦ ਨੂੰ ਪੜ੍ਹਿਆ ਜਾ ਸਕਦਾ ਹੈ।
 
ਰਮੇਸ਼ ਕੁਮਾਰ ਕਾਵਿ ਚਿੰਤਨ ਅਤੇ ਚੇਤਨਾ – ਡਾ. ਤਿਲਕ ਰਾਜ (ਸੰਪਾਦਨਾ)
ਯਮੁਨਾਨਗਰ ’ਚ ਪੰਜਾਬੀ ਪ੍ਰੋਫ਼ੈਸਰ ਡਾ. ਤਿਲਕ ਰਾਜ ਹੁਰਾਂ ਵੱਲੋਂ ਸੰਪਾਦਨਾ ਕੀਤੀ ਗਈ ਪੁਸਤਕ  ‘ਰਮੇਸ਼ ਕੁਮਾਰ ਕਾਵਿ ਚਿੰਤਨ ਅਤੇ ਚੇਤਨਾ’ ਵੀ 2022 ਵਿਚ ਪ੍ਰਕਾਸਿ਼ਤ ਹੋਈ ਪੁਸਤਕ ਹੈ। ਇਸ ਪੁਸਤਕ ਵਿਚ ਪੰਜਾਬੀ ਦੇ ਨਾਮਵਰ ਲੇਖਕਾਂ ਵੱਲੋਂ ਰਮੇਸ਼ ਕੁਮਾਰ ਦੀ ਪੁਸਤਕ ‘ਅਸਹਿਮਤ’ ਉੱਪਰ ਖੋਜ ਭਰਪੂਰ ਲੇਖ ਲਿਖੇ ਗਏ ਹਨ।

‘ਅਸਹਿਮਤ’ ਦਾ ਚਿਹਨ ਸ਼ਾਸਤਰ, ਬਦਲਦੇ ਪਰਿਪੇਖ ਦਾ ਕਵੀ ਰਮੇਸ਼ ਕੁਮਰ, ਅਮਾਨਵੀ ਵਰਤਾਰਿਆਂ ਪ੍ਰਤੀ ਅਸਹਿਮਤੀ ਦਾ ਪ੍ਰਚਵਨ, ਰਮੇਸ਼ ਕੁਮਾਰ ਦੀ ਕਾਵਿ ਸੁਚੇਤਨਾ ਦਾ ਸਾਕਾਰ ਅਰਥ, ਅਸਹਿਮਤ ਦਾ ਕਾਵਿ ਪ੍ਰਵਚਨ, ਰਮੇਸ਼ ਕੁਮਾਰ ਦੀ ਕਾਵਿ ਸੰਵੇਦਨਾ, ਸੰਚਾਰ ਵਿਧਾਨ ਅਤੇ ਆਖ਼ਰ ਵਿਚ ਲੇਖਕਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।  ‘ਅਸਹਿਮਤ’ ਸੰਬੰਧੀ ਲੇਖ ਲਿਖਣ ਵਾਲੇ ਵਿਦਵਾਨਾਂ ਵਿਚ ਡਾ. ਰਤਨ ਸਿੰਘ ਢਿੱਲੋਂ, ਡਾ. ਜਸਪਾਲ ਕੌਰ ਕਾਂਗ, ਡਾ. ਪਰਮਜੀਤ ਕੌਰ ਸਿੱਧੂ, ਡਾ. ਨਰਿੰਦਰਪਾਲ ਸਿੰਘ, ਡਾ. ਤਿਲਕ ਰਾਜ, ਡਾ. ਨਿਸ਼ਾਨ ਸਿੰਘ ਰਾਠੌਰ ਆਦਿਕ ਮੁੱਖ ਰੂਪ ਵਿਚ ਸ਼ਾਮਲ ਹਨ।
 
ਸਵਰਾਜਬੀਰ ਦੇ ਨਾਟਕੀ ਦ੍ਰਿਸ਼ਟੀਕੋਣ – ਡਾ. ਕੁਲਵਿੰਦਰ ਸਿੰਘ ਪਦਮ
ਫਾਤਿਆਬਾਦ ਦੇ ਰਹਿਣ ਵਾਲੇ ‘ਡਾ. ਕੁਲਵਿੰਦਰ ਸਿੰਘ ਪਦਮ’ ਹੁਰਾ ਦੀ ਪੁਸਤਕ ‘ਸਵਰਾਜਬੀਰ ਦੇ ਨਾਟਕੀ ਦ੍ਰਿਸ਼ਟੀਕੋਣ’ ਵੀ ਇਸੇ ਵਰ੍ਹੇ ਪ੍ਰਕਾਸਿ਼ਤ ਹੋਈ ਪੰਜਾਬੀ ਪੁਸਤਕ ਹੈ। ਅਸਲ ਵਿਚ ਡਾ. ਪਦਮ ਦਾ ਸਾਹਿਤਕ ਕਾਰਜ ਨਾਟਕ ਖੇਤਰ ਨਾਲ ਰਿਹਾ ਹੈ। ਇਸ ਤੋਂ ਪਹਿਲਾਂ ਉਹਨੇ ਦੇ ਨਾਟਕ- ਸੰਗ੍ਰਹਿ ‘ਰਿਸ਼ਤੇ ਰੁਲ਼ਣ ਅਦਾਲਤੀਂ’ ਨੂੰ ਵੀ ਪਾਠਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ।

ਇਸ ਪੁਸਤਕ ਵਿਚ ਡਾ. ਪਦਮ ਨੇ ‘ਸਵਰਾਜਬੀਰ ਹੁਰਾਂ ਦੇ ਨਾਟਕਾਂ ਦਾ ਸਾਹਿਤਕ ਦ੍ਰਿਸ਼ਟੀਕੋਣ’ ਪਾਠਕਾਂ ਸਾਹਮਣੇ ਪੇਸ਼ ਕਰਨ ਦਾ ਯਤਨ ਕੀਤਾ ਹੈ। ਉਹਨਾਂ ਦੇ ਨਾਟਕਾਂ ਵਿਚ ਨਾਰੀ ਸ਼ੋਸ਼ਣ ਪ੍ਰਤੀ ਦ੍ਰਿਸ਼ਟੀਕੋਣ, ਦਲਿਤ ਚੇਤਨਾ, ਸਮਾਜਿਕ ਦ੍ਰਿਸ਼ਟੀਕੋਣ, ਧਾਰਮਿਕ ਦ੍ਰਿਸ਼ਟੀਕੋਣ, ਭ੍ਰਿਸ਼ਟਾਚਾਰ ਪ੍ਰਤੀ ਦ੍ਰਿਸ਼ਟੀਕੋਣ, ਰਾਜਨੈਤਿਕ ਦ੍ਰਿਸ਼ਟੀਕੌਣ, ਇਤਿਹਾਸ ਆਤੇ ਮਿਥਿਹਾਸ ਦ੍ਰਿਸ਼ਟੀਕੋਣ ਅਤੇ ਸਵਰਾਜਬੀਰ ਦੇ ਨਾਟਕੀ ਦ੍ਰਿਸ਼ਟੀਕੋਣ ਵਿਿਸ਼ਆ ਉੱਪਰ ਖੋਜ ਭਰਪੂਰ ਲੇਖ ਪੇਸ਼ ਕੀਤੇ ਹਨ।
 
ਉੱਤਰ ਪਾਠ ਸਮੀਖਿਆ – ਡਾ. ਨਰਿੰਦਰ ਪਾਲ ਸਿੰਘ
ਯਮੁਨਾਨਗਰ ’ਚ ਪੰਜਾਬੀ ਪ੍ਰੋਫ਼ੈਸਰ ‘ਡਾ. ਨਰਿੰਦਰ ਪਾਲ ਸਿੰਘ’ ਹੁਰਾਂ ਦੀ ਪੁਸਤਕ ‘ਉੱਤਰ ਪਾਠ ਸਮੀਖਿਆ’ ਵੀ ਇਸੇ ਵਰ੍ਹੇ ਪ੍ਰਕਾਸਿ਼ਤ ਹੋਣ ਵਾਲੀਆਂ ਪੁਸਤਕਾਂ ਵਿਚੋਂ ਇੱਕ ਹੈ। ‘ਉੱਤਰ ਪਾਠ ਸਮੀਖਿਆ’ ਪੁਸਤਕ ਵੱਖ- ਵੱਖ ਸਰੋਕਾਰਾਂ, ਲੇਖਕਾਂ, ਕਵੀਆਂ ਅਤੇ ਚਿੰਤਕਾਂ ਦੀਆਂ ਸਾਹਿਤ ਕਿਰਤਾਂ ਨਾਲ ਸੰਵਾਦ ਰਚਾਉਂਦੀ ਹੈ ਅਤੇ ਇਹ ਸੰਵਾਦ ਅਗਾਂਹ ਕਈ ਨਵੀਨ- ਪ੍ਰਤੀਧੁਨੀਆਂ ਵੀ ਪੈਦਾ ਕਰੇਗਾ। ਇਸ ਪੁਸਤਕ ਰਾਹੀਂ ਪੁਸਤਕ– ਦੇਹ ਤੋਂ ਅਗਾਂਹ ਬਿਜਲਈ– ਪੁਸਤਕ ਦੀ ਪ੍ਰਮਾਣਿਕ ਜੁਗਤ ਦਾ ਵੀ ਸਫ਼ਲਤਾ ਪੂਰਵਕ ਪ੍ਰਯੋਗ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਸਮੀਖਿਆ ਕਾਰਜ ਲਈ ਵਰਤੀ ਗਈ ਟੈਕਸਟ ਸੱਤ- ਸਮੁੰਦਰੋਂ ਪਾਰ ਉਪਰੋਕਤ ਮਾਧਿਅਮ ਰਾਹੀਂ ਹੀ ਪ੍ਰਾਪਤ ਕੀਤੀ ਗਈ ਹੈ ਜੋ ਸਿਰਜਣਹਾਰ ਅਤੇ ਸਮੀਖਿਆਕਾਰ ਵਿਚਕਾਰ ਸੰਚਾਰ ਨੂੰ ਬਹੁਤ ਤਿੱਖਾ ਕਰਦੀ ਹੈ।
 
ਅੰਤ ਵਿਚ ਉੱਪਰ ਕੀਤੀ ਗਈ ਵਿਚਾਰ- ਚਰਚਾ ਦੇ ਆਧਾਰ ’ਤੇ ਸਹਿਜੇ ਹੀ ਕਿਹਾ ਜਾ ਸਕਦਾ ਹੈ ਕਿ ਲੰਘੇ ਵਰ੍ਹੇ 2022 ਵਿਚ ਹਰਿਆਣੇ ਦੇ ਪੰਜਾਬੀ ਲੇਖਕਾਂ ਨੇ ਗੁਣਾਤਮਕ ਅਤੇ ਗਿਣਾਤਮਕ ਪੱਖੋਂ ਚੰਗੀ ਕਾਰਗੁਜ਼ਾਰੀ ਵਿਖਾਈ ਹੈ। ਹੱਥਲੇ ਲੇਖ ਵਿਚ ਸੰਖੇਪ ਰੂਪ ਵਿਚ ਹੀ ਵਿਚਾਰ- ਚਰਚਾ ਕਰਨ ਦਾ ਯਤਨ ਕੀਤਾ ਗਿਆ ਹੈ ਤਾਂ ਕਿ ਹਰਿਆਣੇ ਦੇ ਪੰਜਾਬੀ ਲੇਖਕਾਂ ਦੀ ਪੁਸਤਕਾਂ ਬਾਰੇ ਆਮ ਪਾਠਕਾਂ ਨੂੰ ਜਾਣਕਾਰੀ ਪ੍ਰਾਪਤ ਹੋ ਸਕੇ।
 
#1054/1, ਵਾ. ਨੰ. 15-ਏ, ਭਗਵਾਨ ਨਗਰ ਕਾਲੌਨੀ,
ਪਿੱਪਲੀ, ਕੁਰੂਕਸ਼ੇਤਰ (ਹਰਿਆਣਾ)
ਸੰਪਰਕ : 90414-98009

 
168
 

  168ਹਰਿਆਣੇ ਦਾ 2022 ਦਾ ਪੁਸਤਕ ਅਵਲੋਕਨ: ਸੰਖੇਪ ਚਰਚਾ
ਡਾ. ਨਿਸ਼ਾਨ ਸਿੰਘ ਰਾਠੌਰ
167ਸੁਨੀਤਾ ਸੱਭਰਵਾਲ ਦਾ ‘ਕੁਝ ਹੋਰ ਸੁਣਾ ਸਨੀਤਾ’ ਕਾਵਿ ਸੰਗ੍ਰਹਿ ਭਾਵਨਾਵਾਂ ਦੀ ਅਦਾਕਾਰੀ
ਉਜਾਗਰ ਸਿੰਘ
166ਸੁਖਮਿੰਦਰ ਸੇਖ਼ੋਂ ਦਾ ਕਹਾਣੀ ਸੰਗ੍ਰਹਿ ‘ਪੈੜਾਂ ਦੀ ਸ਼ਨਾਖ਼ਤ’ ਲੋਕ ਹਿਤਾਂ ਦਾ ਪਹਿਰੇਦਾਰ
ਉਜਾਗਰ ਸਿੰਘ
165ਹਰਪ੍ਰੀਤ ਰਾਣਾ ਦੀ ਮਿੰਨੀ ਕਹਾਣੀਆਂ ਦੀ ਪੁਸਤਕ ‘ਬਦਲਦੀ ਹਵਾ' ਇੱਕ ਵਿਸ਼ਲੇਸ਼ਣ
ਉਜਾਗਰ ਸਿੰਘ
164ਅਸ਼ੋਕ ਬਾਂਸਲ ਮਾਨਸਾ ਦੀ ਪੁਸਤਕ ‘ਮਿੱਟੀ ਨੂੰ ਫਰੋਲ ਜੋਗੀਆ’ ਗੀਤ ਸੰਗੀਤ ਦਾ ਖ਼ਜਾਨਾ
ਉਜਾਗਰ ਸਿੰਘ
163ਰਵਿੰਦਰ ਸਿੰਘ ਸੋਢੀ ਦਾ ‘ਹੁੰਗਾਰਾ ਕੌਣ ਭਰੇ?’ ਕਹਾਣੀ ਸੰਗ੍ਰਹਿ ਬਹੁਰੰਗਾ ਗੁਲਦਸਤਾ
ਉਜਾਗਰ ਸਿੰਘ
162-1‘ਸਾਹਿਬਜ਼ਾਦਿਆਂ ਦੇ ਸ਼ਹੀਦੀ ਪ੍ਰਸੰਗ’ ਪੁਸਤਕ ਇਤਿਹਾਸਕ ਦਸਤਾਵੇਜ਼
ਉਜਾਗਰ ਸਿੰਘ
161ਕਮਲਜੀਤ ਸਿੰਘ ਬਨਵੈਤ ਦੀ ਪੁਸਤਕ ‘ਅੱਧੇ ਪਾਗਲ ਹੋ ਜਾਈਏ’ ਸਮਾਜਿਕਤਾ ਦੀ ਪ੍ਰਤੀਕ
ਉਜਾਗਰ ਸਿੰਘ  
160ਗੁਰ ਤੀਰਥ ਸਾਈਕਲ ਯਾਤਰਾ: ਭਾਈ ਧੰਨਾ ਸਿੰਘ ਚਹਿਲ ਪਟਿਆਲਵੀ
ਉਜਾਗਰ ਸਿੰਘ  
159ਲੋਕ ਇਤਿਹਾਸ ਦੀਆਂ ਪੈੜਾਂ ਦੀ ਨਿਸ਼ਾਨਦੇਹੀ
ਕੇਹਰ ਸ਼ਰੀਫ਼
158-1ਜ਼ਾਹਿਦ ਇਕਬਾਲ ਦੀ ‘ਹੀਰ ਵਾਰਿਸ ਸ਼ਾਹ ਵਿੱਚ ਮਿਲਾਵਟੀ ਸ਼ਿਅਰਾਂ ਦਾ ਵੇਰਵਾ’ ਪੁਸਤਕ ਪੜਚੋਲ
ਉਜਾਗਰ ਸਿੰਘ
brv‘ਅੰਬਰੀਂ ਉੱਡਣ ਤੋਂ ਪਹਿਲਾਂ' - ਇਕ ਚਾਨਣ ਮੁਨਾਰਾ
ਡਾ. ਗੁਰੂਮੇਲ ਸਿੱਧੂ
156ਬੁਰਕੇ ਵਾਲ਼ੇ ਲੁਟੇਰਿਆਂ ਦੀ ਬਾਤ ਪਾਉਂਦੀ ਗੁਰਚਰਨ ਸੱਗੂ ਦੀ ਪੁਸਤਕ “ਵੇਖਿਆ ਸ਼ਹਿਰ ਬੰਬਈ”
ਸਿ਼ਵਚਰਨ ਜੱਗੀ ਕੁੱਸਾ
155ਪਰਮਜੀਤ ਸਿੰਘ ਵਿਰਕ ਦਾ ਕਾਵਿ ਸੰਗ੍ਰਹਿ ‘ਦੱਸ ਨੀ ਕੋਇਲੇ…..’ ਮਾਨਵਤਾ ਦਾ ਪ੍ਰਤੀਕ
ਉਜਾਗਰ ਸਿੰਘ 
154ਸੁਖਦੇਵ ਸਿੰਘ ਦੀ ਪੁਸਤਕ ‘ਜੀਵਨ ਜੁਗਤਾਂ’ ਗੁਰਬਾਣੀ ਦੀ ਸਰਲ ਵਿਆਖਿਆ
ਉਜਾਗਰ ਸਿੰਘ
153ਚਿੱਟਾ ਤੇ ਕਾਲ਼ਾ: ਰੂਪ ਢਿੱਲੋਂ  
ਅਮਰਜੀਤ ਬੋਲਾ 
152ਡਾ. ਰਵਿੰਦਰ ਸਿੰਘ ਸੋਢੀ ਦਾ ਕਾਵਿ ਸੰਗ੍ਰਹਿ ‘ਅੱਧਾ ਅੰਬਰ ਅੱਧੀ ਧਰਤੀ ਸਾਹਿਤਕ ਵਿਅੰਗ /a>
ਉਜਾਗਰ ਸਿੰਘ, ਪਟਿਆਲਾ 
151ਡਾ. ਹਰਬੰਸ ਕੌਰ ਗਿੱਲ ਦਾ ਗ਼ਜ਼ਲ ਸੰਗ੍ਰਹਿ ‘ਰੂਹ ਦੇ ਰੰਗ’ ਸਮਾਜਿਕਤਾ ਦਾ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ 
150ਜਸਮੇਰ ਸਿੰਘ ਹੋਠੀ ਦੀ ‘ਸਤ ਵਾਰ’  ਸਤ ਦਿਨਾਂ ਦੀ ਗੁਰਮਤਿ ਵਿਆਖਿਆ ਨਿਵੇਕਲੀ ਪੁਸਤਕ
ਉਜਾਗਰ ਸਿੰਘ, ਪਟਿਆਲਾ 
149ਡਾ ਰਤਨ ਸਿੰਘ ਜੱਗੀ ਦੀ ਪੁਸਤਕ ‘ਗੁਰੂ ਨਾਨਕ ਜੋਤਿ ਵਿਕਾਸ’ ਇਤਿਹਾਸਕ ਦਸਤਾਵੇਜ਼
ਉਜਾਗਰ ਸਿੰਘ, ਪਟਿਆਲਾ   
148ਹਰਦਮ ਮਾਨ ਦਾ ਗ਼ਜ਼ਲ ਸੰਗ੍ਰਹਿ ‘ਸ਼ੀਸ਼ੇ ਦੇ ਅੱਖਰ’ ਲੋਕਾਈ ਦੇ ਦਰਦ ਦੀ ਦਾਸਤਾਂ
ਉਜਾਗਰ ਸਿੰਘ, ਪਟਿਆਲਾ 
147ਕਰਮਵੀਰ ਸਿੰਘ ਸੂਰੀ ਦਾ ਕਬਜ਼ਾ ਨਾਵਲੇੱਟ ਪਿਆਰ ਤੇ ਸਮਾਜਿਕਤਾ ਦਾ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ 
146ਕੁਦਰਤ ਦੇ ਰੰਗਾਂ ਵਿੱਚ ਰੰਗਿਆ ਜਸ ਪ੍ਰੀਤ ਦਾ ਕਾਵਿ ਸੰਗ੍ਰਹਿ : ‘ਪੌਣਾ ਦੀ ਸਰਗਮ’
ਉਜਾਗਰ ਸਿੰਘ, ਪਟਿਆਲਾ 
145ਪਰਵਾਸੀ ਪੰਜਾਬੀ: ਜਿਨ੍ਹਾ ‘ਤੇ ਮਾਣ ਪੰਜਾਬੀਆਂ ਨੂੰ ਪੁਸਤਕ, ਇੱਕ ਇਤਿਹਾਸਿਕ ਦਸਤਾਵੇਜ਼
ਉਜਾਗਰ ਸਿੰਘ, ਪਟਿਆਲਾ 
144ਡਾ ਸਤਿੰਦਰ ਪਾਲ ਸਿੰਘ ਦੀ ਪੁਸਤਕ ‘ਸਿੱਖੀ ਸੁੱਖ ਸਾਗਰ’ ਸਹਿਜਤਾ ਤੇ ਵਿਸਮਾਦ ਦਾ ਸੁਮੇਲ
ਉਜਾਗਰ ਸਿੰਘ, ਪਟਿਆਲਾ
143ਸਰਬਜੀਤ ਸਿੰਘ ਵਿਰਕ ਦੀ ਪੁਸਤਕ ‘ਲਿਖਤੁਮ ਭਗਤ ਸਿੰਘ’ ਸ਼ਹੀਦ ਦੀ ਸੋਚ ਦੀ ਲਖਾਇਕ
ਉਜਾਗਰ ਸਿੰਘ, ਪਟਿਆਲਾ
142ਸਹਿਜਪ੍ਰੀਤ ਸਿੰਘ ਮਾਂਗਟ ਦਾ ਕਾਵਿ ਸੰਗ੍ਰਹਿ ‘ਸਹਿਜਮਤੀਆਂ’ ਸਮਾਜਿਕ ਸਰੋਕਾਰਾਂ ਦਾ ਪ੍ਰਤੀਕ 
ਉਜਾਗਰ ਸਿੰਘ, ਪਟਿਆਲਾ
141ਸਤਿੰਦਰ ਸਿੰਘ ਨੰਦਾ ਦੀ ਪੁਸਤਕ ‘ਰੰਗ ਤਮਾਸ਼ੇ’ ਅਨੇਕਾਂ ਰੰਗਾਂ ਦੀ ਖ਼ੁਸ਼ਬੂ  
ਉਜਾਗਰ ਸਿੰਘ, ਪਟਿਆਲਾ
140ਗੁਰਭਜਨ ਗਿੱਲ ਦੀ ਪੁਸਤਕ ‘ਪਿੱਪਲ ਪੱਤੀਆਂ’ ਦੇ ਗੀਤ ਸਮਾਜਿਕਤਾ ਦੀ ਤਰਜ਼ਮਾਨੀ  
ਉਜਾਗਰ ਸਿੰਘ, ਪਟਿਆਲਾ
139ਅਰਜ਼ਪ੍ਰੀਤ ਦਾ ਕਾਵਿ ਸੰਗ੍ਰਹਿ ‘ਸੁਰਮੇ ਦੇ ਦਾਗ਼’ ਮੁਹੱਬਤ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ 
ਉਜਾਗਰ ਸਿੰਘ, ਪਟਿਆਲਾ
138ਸੁਖਦੇਵ ਸਿੰਘ ਸ਼ਾਂਤ ਦੀ ‘ਗੁਰਮਤਿ  ਦ੍ਰਿਸ਼ਟੀ’ ਖੋਜੀ ਪੁਸਤਕ
ਉਜਾਗਰ ਸਿੰਘ, ਪਟਿਆਲਾ 
137ਸ਼ਬਦ ਸਿਰਜਣਹਾਰੇ-2 ਸਮਾਜਿਕ ਸਰੋਕਾਰਾਂ ਦਾ ਪ੍ਰਤੀਨਿਧ ਕਵਿ ਸੰਗ੍ਰਹਿ
ਉਜਾਗਰ ਸਿੰਘ, ਪਟਿਆਲਾ 
136ਹਰੀ ਸਿੰਘ ਵਿਰਕ ਦੀ ਪੁਸਤਕ ‘ਸਹਾਰੀ ਦੇ ਵਿਰਕਾਂ ਦਾ ਇਤਿਹਾਸ' ਚੰਗਾ ਉਦਮ
ਉਜਾਗਰ ਸਿੰਘ, ਪਟਿਆਲਾ 
plahiਗੁਰਮੀਤ ਸਿੰਘ ਪਲਾਹੀ ਦਾ ਕਾਵਿ ਸੰਗ੍ਰਹਿ ‘ਕੁੱਝ ਤਾਂ ਬੋਲ’ ਬਗ਼ਾਬਤੀ ਸੁਰਾਂ ਦਾ ਪੁਲੰਦਾ 
ਉਜਾਗਰ ਸਿੰਘ, ਪਟਿਆਲਾ 
134ਪ੍ਰੋ ਜਸਵੰਤ ਸਿੰਘ ਗੰਡਮ ਦੀ ਪੁਸਤਕ ‘ਸੁੱਤੇ ਸ਼ਹਿਰ ਦਾ ਸਫ਼ਰ’ ਜ਼ਿੰਦਗੀ ਦੇ ਤਜਰਬੇ ਦਾ ਚਿੰਤਨ/a>   
ਉਜਾਗਰ ਸਿੰਘ, ਪਟਿਆਲਾ 
133ਸੁਰਿੰਦਰ ਸਿੰਘ ਜੱਬਲ ਦੀ ਪੁਸਤਕ ‘ਚਾਚਾ ਵੈਨਕੂਵਰੀਆ’ ਸਿੱਖ ਮਸਲਿਆਂ ‘ਤੇ ਤਿੱਖੀ ਚੋਭ 
ਉਜਾਗਰ ਸਿੰਘ, ਪਟਿਆਲਾ 
132ਨਰਿੰਦਰਪਾਲ ਕੌਰ ਦਾ ਕਾਵਿ ਸੰਗ੍ਰਹਿ ‘ਕਸ਼ੀਦ’ ਰਹੱਸਵਾਦ ਅਤੇ ਵਿਸਮਾਦ ਦਾ ਗੋਹੜਾ
ਉਜਾਗਰ ਸਿੰਘ, ਪਟਿਆਲਾ 
131ਪੰਜਾਬੀ ਪੱਤਰਕਾਰੀ ਦਾ ਰੌਸ਼ਨ ਮੀਨਾਰ : ਕੌਮਾਂਤਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ
ਉਜਾਗਰ ਸਿੰਘ, ਪਟਿਆਲਾ 
130400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ
‘ਲੋਕ-ਨਾਇਕ ਗੁਰੂ ਤੇਗ ਬਹਾਦਰ’ ਡਾ ਰਤਨ ਸਿੰਘ ਜੱਗੀ ਦੀ ਵਿਲੱਖਣ ਪੁਸਤਕ - ਉਜਾਗਰ ਸਿੰਘ, ਪਟਿਆਲਾ 
129‘ਕਵਿਤਾ ਦੇ ਵਿਹੜੇ’ ਪੁਸਤਕ ਪੰਜਾਬੀ ਪਾਠਕਾਂ ਲਈ ਵਰਦਾਨ ਸਾਬਤ ਹੋਵੇਗੀ 
ਉਜਾਗਰ ਸਿੰਘ, ਪਟਿਆਲਾ 
128-1ਡਾ ਹਰਕੇਸ਼ ਸਿੰਘ ਸਿੱਧੂ ਦੀ ਮੇਰੇ ਸੁਪਨੇ ਮੇਰੇ ਗੀਤ ਪੁਸਤਕ: ਨਵਾਂ ਸਮਾਜ ਸਿਰਜਣ ਦੀ ਹੂਕ 
ਉਜਾਗਰ ਸਿੰਘ, ਪਟਿਆਲਾ 
127ਪਰਮਜੀਤ ਪਰਮ ਦੀ ਸਵੈ ਜੀਵਨੀ ‘ਧੁੱਪਾਂ ਤੇ ਛਤਰੀਆਂ’ ਜਦੋਜਹਿਦ ਦੀ ਦਾਸਤਾਂ 
ਉਜਾਗਰ ਸਿੰਘ, ਪਟਿਆਲਾ 
126ਡਾ ਮਦਨ ਲਾਲ ਹਸੀਜਾ ਦੀ ਪੁਸਤਕ ‘ਉਦੀਯਮਾਨ ਬਹਾਵਲਪੁਰ ਸਮਾਜ’ ਇਤਿਹਾਸਕ ਦਸਤਾਵੇਜ਼
ਉਜਾਗਰ ਸਿੰਘ, ਪਟਿਆਲਾ 
plahiਗੁਰਮੀਤ ਸਿੰਘ ਪਲਾਹੀ ਦੀ ਪੰਜਾਬ ਡਾਇਰੀ - 2021 ਪੱਤਰਕਾਰੀ ਦਾ ਬਿਹਤਰੀਨ ਨਮੂਨਾ
ਉਜਾਗਰ ਸਿੰਘ, ਪਟਿਆਲਾ 
124ਸੁਰਜੀਤ ਦੀ ਪੁਸਤਕ ‘ਪਰਵਾਸੀ ਪੰਜਾਬੀ ਸਾਹਿਤ’ (ਸ਼ਬਦ ਤੇ ਸੰਬਾਦ) ਨਿਵੇਕਲਾ ਉਪਰਾਲਾ   
ਉਜਾਗਰ ਸਿੰਘ, ਪਟਿਆਲਾ 
   
123ਨਕਸਲਵਾਦ ਅਤੇ ਪੰਜਾਬੀ ਨਾਵਲ ਸਿਆਸੀ ਅਵਚੇਤਨ : ਸਤਿੰਦਰ ਪਾਲ ਸਿੰਘ ਬਾਵਾ ਦੀ ਖੋਜੀ ਪੁਸਤਕ 
ਉਜਾਗਰ ਸਿੰਘ, ਪਟਿਆਲਾ
122"ਚੰਨ ਅਜੇ ਦੂਰ ਹੈ" ਗ਼ਜ਼ਲ ਸੰਗ੍ਰਹਿ ਮੁਹੱਬਤ ਅਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ
ਉਜਾਗਰ ਸਿੰਘ, ਪਟਿਆਲਾ 
121ਸਤਵਿੰਦਰ ਸਿੰਘ ਧੰਨੋਆ ਦਾ ਕਾਵਿ ਸੰਗ੍ਰਹਿ: ‘ਜਿੰਦ ਭੱਠੀ ਦੇ ਦਾਣੇ’ ਬਿਰਹਾ ਅਤੇ ਮੁਹੱਬਤ ਦਾ ਸੁਮੇਲ 
ਉਜਾਗਰ ਸਿੰਘ, ਪਟਿਆਲਾ
120ਮੈਂ ‘ਵਰਿਆਮ ਸਿੰਘ ਸੇਖ਼ੋਂ ਪੁਸ਼ਤਾਂ ਤੇ ਪਤਵੰਤੇ’ ਪੁਸਤਕ ਕਿਉਂ ਲਿਖੀ? /a>
ਉਜਾਗਰ ਸਿੰਘ, ਪਟਿਆਲਾ
119‘ਕਾਲ਼ੀ ਮਿੱਟੀ ਲਾਲ ਲਹੂ’ ਕਹਾਣੀ ਸੰਗ੍ਰਹਿ : ਰੁਮਾਂਸਵਾਦ ਅਤੇ ਸਮਾਜਿਕਤਾ ਦਾ ਸੁਮੇਲ
ਉਜਾਗਰ ਸਿੰਘ, ਪਟਿਆਲਾ
118ਰਾਵਿੰਦਰ ਸਿੰਘ ਸੋਢੀ ਦਾ ਨਾਟਕ ਜਿਥੇ ਬਾਬਾ ਪੈਰ ਧਰੇ:ਲੋਕਾਈ ਨੂੰ ਸਿੱਧੇ ਰਸਤੇ ਪਾਉਣ ਦਾ ਉਦਮ
ਉਜਾਗਰ ਸਿੰਘ, ਪਟਿਆਲਾ
117ਗੁਰਭਜਨ ਗਿੱਲ ਦਾ ਕਾਵਿ ਸੰਗ੍ਰਹਿ ਚਰਖ਼ੜੀ : ਸਮਾਜਿਕ ਚਿੰਤਵਾਂ ਦਾ ਗਲੋਟਾ
ਉਜਾਗਰ ਸਿੰਘ, ਪਟਿਆਲਾ 
116‘ਪਟਿਆਲਾ ਦਾ ਸੰਖੇਪ ਇਤਿਹਾਸ ਅਤੇ ਉਘੇ ਵਸਨੀਕ’ ਅਵਤਾਰ ਸਿੰਘ ਦੀ ਖ਼ੋਜੀ ਪੁਸਤਕ
ਉਜਾਗਰ ਸਿੰਘ, ਪਟਿਆਲਾ
115ਡਾ ਰਤਨ ਸਿੰਘ ਜੱਗੀ ਦੀ ਪੁਸਤਕ ਗੁਰੂ ਨਾਨਕ ਬਾਣੀ ਪਾਠ ਤੇ ਵਿਆਖਿਆ ਸੱਚੀ ਸ਼ਰਧਾਂਜ਼ਲੀ
ਉਜਾਗਰ ਸਿੰਘ, ਪਟਿਆਲਾ 
114ਰਾਜ ਲਾਲੀ ਬਟਾਲਾ ਦਾ ਗ਼ਜ਼ਲ ਸੰਗ੍ਰਹਿ ‘‘ਲਾਲੀ’’ ਮਨੁੱਖਤਾ ਦੇ ਦਰਦ ਦੀ ਦਾਸਤਾਨ
ਉਜਾਗਰ ਸਿੰਘ, ਪਟਿਆਲਾ 
113ਸੁਭਾਸ਼ ਸ਼ਰਮਾ ਨੂਰ ਦਾ ਕਾਵਿ ਸੰਗ੍ਰਹਿ ਕਿਤਾਬ-ਏ-ਜ਼ਿੰਦਗੀ ਮੁਹੱਬਤੀ ਦਾਸਤਾਂ
ਉਜਾਗਰ ਸਿੰਘ, ਪਟਿਆਲਾ
112ਦਲੀਪ ਸਿੰਘ ਵਾਸਨ ਦੀ ਪੁਸਤਕ ਜੀਵਨ ਇਕ ਸਚਾਈ: ਜੀਵਨ ਦੀ ਜਾਚ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
111ਕੰਵਰ ਦੀਪ ਦਾ ਮਨ ਰੰਗੀਆਂ ਚਿੜੀਆਂ: ਵਿਸਮਾਦੀ ਕਵਿਤਾਵਾਂ ਦਾ ਕਾਵਿ ਸੰਗ੍ਰਹਿ
ਉਜਾਗਰ ਸਿੰਘ, ਪਟਿਆਲਾ  
110ਸੁਖਦੇਵ ਸਿੰਘ ਸ਼ਾਂਤ ਦਾ ਨਵਾਂ ਆਦਮੀ ਮਿੰਨੀ ਕਹਾਣੀ ਸੰਗ੍ਰਹਿ ਸਮਾਜਿਕ ਸਰੋਕਾਰਾਂ ਦਾ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ  
109ਗੁਰਭਜਨ ਗਿੱਲ ਦਾ ਗ਼ਜ਼ਲ ਸੰਗ੍ਰਹਿ ਸੁਰਤਾਲ: ਪੰਜਾਬੀ ਵਿਰਾਸਤ ਦਾ ਸ਼ੀਸ਼ਾ
ਉਜਾਗਰ ਸਿੰਘ, ਪਟਿਆਲਾ
108‘ਕਿਸਾਨ ਅੰਦੋਲਨ ਸਮੁੰਦਰੋਂ ਪਾਰ ਤੇਰੇ ਨਾਲ’ ਪੁਸਤਕ ਪ੍ਰਵਾਸੀਆਂ ਦੇ ਸਮਰਥਨ ਦੀ ਪ੍ਰਤੀਕ 
ਉਜਾਗਰ ਸਿੰਘ, ਪਟਿਆਲਾ  
107ਦਰਦ ਜਾਗਦਾ ਹੈ: ਭੁਪਿੰਦਰ ਸਿੰਘ ਸੱਗੂ 
ਡਾ. ਨਿਸ਼ਾਨ ਸਿੰਘ ਰਾਠੌਰ
106ਮਜਬੂਰੀ, ਲਾਚਾਰੀ, ਬੇਵੱਸੀ  ਅਤੇ ਔਰਤ ਦੀ ਤ੍ਰਾਸਦੀ ਦੀ ਬਾਤ ਪਾਉਂਦੀ ਹੈ "ਕੱਠਪੁਤਲੀਆਂ"
ਸਿ਼ਵਚਰਨ  ਜੱਗੀ ਕੁੱਸਾ
104ਸਮੀਖਿਆ: ਨਾਵਲ "ਦਰਦ ਕਹਿਣ ਦਰਵੇਸ਼"
ਮਨਦੀਪ ਕੌਰ ਭੰਮਰਾ
104ਸ਼ਿਵਚਰਨ ਜੱਗੀ ਕੁੱਸਾ ਦਾ ਨਵਾਂ ਨਾਵਲ "ਦਰਦ ਕਹਿਣ ਦਰਵੇਸ਼" ਮਾਰਕੀਟ 'ਚ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
binderਬਿੰਦਰ ਕੋਲੀਆਂ ਵਾਲ ਦੇ ਕਾਵਿ ਸੰਗ੍ਰਹਿ "ਅਧੂਰਾ ਸਫ਼ਰ" ਤੇ ਇਕ ਸਰਸਰੀ ਝਾਤ  
ਰਵੇਲ ਸਿੰਘ ਇਟਲੀ
shazadian1ਰਾਮ ਲਾਲ ਭਗਤ ਦਾ ਕਾਵਿ ਸੰਗ੍ਰਹਿ "ਸ਼ਹਿਜ਼ਾਦੀਆਂ" ਇਸਤਰੀ ਸਰੋਕਾਰਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
parinday'ਇਹ ਪਰਿੰਦੇ ਸਿਆਸਤ ਨਹੀਂ ਜਾਣਦੇ'
ਉਜਾਗਰ ਸਿੰਘ, ਪਟਿਆਲਾ 
uncleਅੰਕਲ ਟੌਮ ਦੀ ਝੌਪੜੀ
ਬਿੱਟੂ ਖੰਗੂੜਾ, ਲੰਡਨ 
gurmatਡਾ ਗੁਰਸ਼ਰਨ ਕੌਰ ਜੱਗੀ ਦੀ ਪੁਸਤਕ ਗੁਰਮਤਿ ਵਿਚਾਰਧਾਰਾ ਪਾਠਕਾਂ ਲਈ ਮਾਰਗ ਦਰਸ਼ਨ
ਉਜਾਗਰ ਸਿੰਘ, ਪਟਿਆਲਾ 
bhubbalਭੁੱਬਲ ਦੀ ਅੱਗ ਨਾਟਕ ਦਲਿਤ ਅਤੇ ਛੋਟੇ ਕਿਸਾਨਾਂ ਦੀ ਤ੍ਰਾਸਦੀ ਦਾ ਪ੍ਰਤੀਕ 
ਉਜਾਗਰ ਸਿੰਘ, ਪਟਿਆਲਾ 
nanakਨਾਨਕ ਸਿੰਘ ਇਕ ਪੁਨਰ-ਮੁਲਾਂਕਣ ਪੁਸਤਕ : ਨਾਨਕ ਸਿੰਘ ਦੇ ਸਾਹਿਤਕ ਵਿਅਕਤਿਵ ਦਾ ਸ਼ੀਸ਼ਾ 
ਉਜਾਗਰ ਸਿੰਘ, ਪਟਿਆਲਾ 
sonia1ਡਾ ਸੋਨੀਆਂ ਦੀ ਪੁਸਤਕ ‘ਧੁੰਦ’ ਸਿੱਖ ਧਰਮ ਵਿਚ ਆਈ ਗਿਰਾਵਟ ਤੇ ਚਿੰਤਾ ਦਾ ਪ੍ਰਗਟਾਵਾ 
ਉਜਾਗਰ ਸਿੰਘ, ਪਟਿਆਲਾ 
anmolਅਨਮੋਲ ਕੌਰ ਦਾ ਕਹਾਣੀ ਸੰਗ੍ਰਹਿ ‘‘ਜ਼ਮੀਰ’’ ਲੋਕ ਅਰਪਣ
ਸਮਨਦੀਪ ਖੀਵਾ, ਭੀਖੀ
ghesalਡਾਇਰੈਕਟਰ ਭਾਸ਼ਾ ਵਿਭਾਗ ਵਲੋਂ ਨਾਮਵਰ ਸ਼ਾਇਰ ਘੇਸਲ ਦੀ ਪੁਸਤਕ 'ਯਾਦਾਂ ਦੇ ਘੁੱਟ' ਲੋਕ-ਅਰਪਣ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ  
ranaਹਰਪ੍ਰੀਤ ਸਿੰਘ ਰਾਣਾ ਦੀ ਮਿੰਨੀ ਕਹਾਣੀਆਂ ਦੀ ਪੁਸਤਕ ਤਤਕਾਲ ਸਮਾਜਿਕ ਵਰਤਾਰੇ ਦਾ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ  
punjivaadਸੰਸਾਰ ਪੱਧਰ ਦੇ ਸਮਾਜਿਕ ਆਰਥਿਕ ਸਰੋਕਾਰਾਂ ਦੀ ਗੱਲ ਕਰਦੀ ਕਿਤਾਬ 'ਪੂੰਜੀਵਾਦ ਬਨਾਮ ਕੈਨੇਡੀਅਨ ਸਮਾਜ'
ਬਲਜਿੰਦਰ ਸੰਘਾ, ਕਨੇਡਾ
udipanਉਦੀਪਨ ਸਾਹਿਤਕ ਚਿੱਠੀਆਂ ਸਾਹਿਤਕ ਖ਼ਜਾਨੇ ਦੇ ਸੰਬਾਦ ਦਾ ਸੰਗ੍ਰਹਿ
ਉਜਾਗਰ ਸਿੰਘ, ਪਟਿਆਲਾ  
ziraਪਰਮਵੀਰ ਜ਼ੀਰਾ ਦਾ ਪੁਸਤਕ ਪਰਵਾਜ਼ ਮਾਂ ਦੇ ਪਿਆਰ ਤੋਂ ਵਿਹੂਣੀ ਬਹਾਦਰ ਲੜਕੀ ਦੀ ਕਹਾਣੀ
ਉਜਾਗਰ ਸਿੰਘ, ਪਟਿਆਲਾ
ਹਰੀਹਰੀ ਸਿੰਘ ਦੀ ਜੀਵਨ ਸ਼ੈਲੀ ਉਸਦੀ ਸੈ ਜੀਵਨੀ ਵਾਲੀ ਪੁਸਤਕ “ਲੁਕਿੰਗ ਬੈਕ ਵਿਦ ਡੀਲਾਈਟ” ਰਾਹੀਂ
ਡਾ.ਸਾਥੀ ਲੁਧਿਆਣਵੀ, ਲੰਦਨ  
kahani ਕਹਾਣੀ- ਸੰਗ੍ਰਹਿ ‘ਉਮਰੋਂ ਲੰਮੀ ਉਡੀਕ’ ਲੋਕ- ਅਰਪਣ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
panj

ਮੋਤੀ ਪੰਜ ਦਰਿਆਵਾਂ ਦਾ ਪੁਸਤਕ ਲਹਿੰਦੇ ਅਤੇ ਚੜ੍ਹਦੇ ਪੰਜਾਬ ਦਰਮਿਆਨ ਸਾਹਿਤਕ ਕੜੀ ਬਣੇਗੀ
ਉਜਾਗਰ ਸਿੰਘ, ਪਟਿਆਲਾ

ਕੁਲਵੰਤ ਖਨੌਰੀ ਦੀ ਪਿਆਰ ਪੰਘੂੜਾ ਪੁਸਤਕ ਬੱਚਿਆਂ ਲਈ ਪ੍ਰੇਰਨਾ ਸਰੋਤ
ਉਜਾਗਰ ਸਿੰਘ, ਪਟਿਆਲਾ
ਲੇਖ਼ਕ ਮੋਹਨ ਸਿੰਘ ਔਜਲਾ ਦੀ ਸਮੁੱਚੀ ਲਿਖ਼ਤ ਦਾ ਗੰਭੀਰ ਅਧਿਐਨ ਕਰਦੀ ਪੁਸਤਕ 'ਪ੍ਰੋ.ਮੋਹਨ ਸਿੰਘ ਔਜਲਾ ਦੀ ਸਾਹਿਤਕ ਪਰਵਾਜ਼'
ਬਲਜਿੰਦਰ ਸੰਘਾ, ਕਨੇਡਾ
ਗੁਰਿੰਦਪਾਲ ਸਿੰਘ ਜੋਸਨ ਦੀ ਪੁਸਤਕ ‘‘ਸਾਰਾਗੜੀ ਸਾਕਾ ਅਦੁੱਤੀ ਜੰਗੀ ਮਿਸਾਲ ’’ ਇਤਿਹਾਸਕ ਦਸਤਾਵੇਜ
ਉਜਾਗਰ ਸਿੰਘ, ਪਟਿਆਲਾ
ਸਮਾਜਿਕ ਸਰੋਕਾਰਾਂ, ਰੋਮਾਂਸਵਾਦ ਅਤੇ ਔਰਤਾਂ ਦੇ ਦਰਦਾਂ ਦੀ ਕਵਿਤਰੀ ਬੀਬੀ ਜੌਹਰੀ
ਉਜਾਗਰ ਸਿੰਘ, ਪਟਿਆਲਾ
ਪਰਵਾਸ ਤੇ ਢੌਂਗ ਦਾ ਸੱਚ ਨਾਵਲ ‘ਕੁੜੀ ਕੈਨੇਡਾ ਦੀ’
ਡਾ. ਪ੍ਰਿਥਵੀ ਰਾਜ ਥਾਪਰ,
ਰਾਮ ਲਾਲ ਭਗਤ ਦੀ ਪੁਸਤਕ ਨੂੰਹਾਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
ਸਿੱਖ ਫ਼ੌਜੀਆਂ ਦੀ ਬਹਾਦਰੀ ਦੀ ਦਸਤਾਵੇਜ:ਇਟਲੀ ਵਿੱਚ ਸਿੱਖ ਫ਼ੌਜੀ ਪੁਸਤਕ
ਉਜਾਗਰ ਸਿੰਘ, ਪਟਿਆਲਾ
ਪਰਮਜੀਤ ਪਰਮ ਦੇ ਚੰਡੀਗੜ ਦੇ ਬੇਸ਼ਕੀਮਤੀ ਹੀਰੇ: ਨੌਜਵਾਨਾ ਲਈ ਪ੍ਰੇਰਨਾਦਾਇਕ
ਉਜਾਗਰ ਸਿੰਘ, ਪਟਿਆਲਾ
ਹਰਜੋਤ ਸਿੰਘ ਹੈਪੀ ਦੀ ਨਿਕੰਮੀ ਔਲਾਦ: ਨੌਜਵਾਨਾ ਲਈ ਪ੍ਰੇਰਨਾਦਾਇਕ ਪੁਸਤਕ
ਉਜਾਗਰ ਸਿੰਘ, ਪਟਿਆਲਾ
ਬਲਜੀਤ ਕੌਰ ਸਵੀਟੀ ਦੀ ਪੁਸਤਕ ‘‘ਤਰੇਲਾਂ ਪ੍ਰੀਤ ਦੀਆਂ’’ ਰੁਮਾਂਸਵਾਦ ਅਤੇ ਬ੍ਰਿਹਾ ਦਾ ਸੁਮੇਲ
ਉਜਾਗਰ ਸਿੰਘ, ਪਟਿਆਲਾ
ਅਮਰਿੰਦਰ ਸਿੰਘ ਸੋਹਲ ਦੀ ਪੁਸਤਕ ਨੈਣਾਂ ਵਿਚਲਾ ਟਾਪੂ ਸਮਾਜਿਕ ਸਰੋਕਾਰਾਂ ਦੀ ਅਵਾਜ਼
ਉਜਾਗਰ ਸਿੰਘ, ਪਟਿਆਲਾ
ਪੰਜਾਬੀਆਂ ਦੇ ਰਾਜਦੂਤ ਨਰਪਾਲ ਸਿੰਘ ਸ਼ੇਰਗਿਲ ਦੀ ਸ਼੍ਰੀ ਗੁਰੂ ਗੋਬਿੰਦ ਸਿੰਘ ਨੂੰ ਸ਼ਰਧਾਂਜਲੀ
ਉਜਾਗਰ ਸਿੰਘ, ਪਟਿਆਲਾ
ਸਿਰਜਣਦੀਪ ਕੌਰ ਉਭਾ ਦੀ ਪੁਸਤਕ ‘‘ਜਿੱਤ’’ ਹਾਰ ਨੂੰ ਜਿੱਤ ਵਿਚ ਬਦਲਣ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
ਪਾਲੀ ਖ਼ਾਦਿਮ ਦੀ ਪੁਸਤਕ ਸਵੈ ਦੀ ਤਸਦੀਕ ਸਮਾਜਿਕ ਸਰੋਕਾਰਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
ਪੰਜਵਾਂ ਥੰਮ ਮਿੰਨੀ ਕਹਾਣੀ ਸੰਗ੍ਰਹਿ ਇੱਕ ਅਧਿਐਨ
ਉਜਾਗਰ ਸਿੰਘ, ਪਟਿਆਲਾ
ਡਾ. ਦਰਸ਼ਨ ਵੱਲੋਂ ਸੰਪਾਦਿਤ 'ਸਾਹਿਤ ਤੇ ਸੰਬਾਦ' ਪੁਸਤਕ ਨਵੇਂ ਲੇਖਕਾਂ ਲਈ ਪ੍ਰੇਰਨਾ ਸਰੋਤ
ਉਜਾਗਰ ਸਿੰਘ, ਪਟਿਆਲਾ
ਰਣਜੀਤ ਸਿੰਘ ਭਿੰਡਰ ਦੀ ਪੁਸਤਕ ‘‘ਸਮਾਂ ਤੇ ਸੁਪਨੇ’’ ਅਧੂਰੇ ਅਹਿਸਾਸਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
ਸੁਰਿੰਦਰ ਸੈਣੀ ਦੀ ਪੁਸਤਕ ‘‘ਮਿੱਤਰ ਪਿਆਰੇ ਨੂੰ’’ ਬਿਰਹਾ ਦੀਆਂ ਮਹਿਕਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
ਪੱਤਰਕਾਰੀ ਅਤੇ ਸਾਹਿਤ ਦਾ ਸੁਮੇਲ : ਸ਼ਰਨਜੀਤ ਬੈਂਸ
ਉਜਾਗਰ ਸਿੰਘ, ਪਟਿਆਲਾ
ਅਨਮੋਲ ਕੌਰ ਦਾ ਨਾਵਲ ‘‘ਕੁੜੀ ਕੈਨੇਡਾ ਦੀ’’ ਪੰਜਾਬੀ ਮਾਨਸਿਕਤਾ ਦਾ ਵਿਸ਼ਲੇਸ਼ਣ
ਉਜਾਗਰ ਸਿੰਘ, ਪਟਿਆਲਾ
ਬਿੰਦਰ “ਕੋਲੀਆਂ ਵਾਲ”ਦੇ ਪਲੇਠੇ ਨਾਵਲ” ਅਣ ਪਛਾਤੇ ਰਾਹਾਂ ਦੇ ਪਾਂਧੀ” ਤੇ ਇੱਕ ਪੇਤਲੀ ਜੇਹੀ ਝਾਤ
ਰਵੇਲ ਸਿੰਘ, ਇਟਲੀ
ਰਾਜਵਿੰਦਰ ਕੌਰ ਜਟਾਣਾ ਦੀ ਸਰਸਰਾਹਟ ਪੈਦਾ ਕਰਨ ਵਾਲੀ ਪੁਸਤਕ ‘‘ਆਹਟ’’
ਉਜਾਗਰ ਸਿੰਘ, ਪਟਿਆਲਾ
ਬਾਬੂ ਸਿੰਘ ਰੈਹਲ ਦਾ‘‘ਹਨੇਰਾ ਪੀਸਦੇ ਲੋਕ’’ਕਹਾਣੀ ਸੰਗ੍ਰਿਹ ਆਰਥਿਕ ਬਖੇੜੇ ਦਾ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
ਕਮਲਜੀਤ ਕੌਰ ਕਮਲ ਦੀ ਪੁਸਤਕ ‘‘ਫੁੱਲ ਤੇ ਕੁੜੀਆਂ’’ ਇੱਕ ਸਿੱਕੇ ਦੇ ਦੋ ਪਾਸੇ
ਉਜਾਗਰ ਸਿੰਘ, ਪਟਿਆਲਾ
ਸੁਖਰਾਜ ਸਿੰਘ “ਬਰਾੜ” ਦੇ ਪਲੇਠੇ ਕਾਵਿ ਸੰਗ੍ਰਿਹ “ਦਾਣੇ” ਤੋਂ ਝਲਕਦੀ ਹੈ ਉੱਸ ਦੀ ਕਾਵਿ ਚੇਤਨਾ
ਰਵੇਲ ਸਿੰਘ ਇਟਲੀ
ਬਲਜਿੰਦਰ ਸੰਘਾ ਦੀਆਂ ਲੰਮੀਆਂ ਸਾਹਿਤਕ ਪੁਲਾਂਘਾਂ
ਉਜਾਗਰ ਸਿੰਘ, ਪਟਿਆਲਾ
ਕੁੜੀ ਕੈਨੇਡਾ ਦੀ’ ਨਾਵਲ ਵੱਖਰੀ ਸੁਰ ਵਾਲਾ
ਜਸਵੀਰ ਰਾਣਾ, ਸੰਗਰੂਰ
ਦੇਸ ਭਗਤੀ ਅਤੇ ਸਮਾਜਿਕ ਸਰੋਕਾਰਾਂ ਦੇ ਗੀਤਾਂ ਦਾ ਰਚੇਤਾ ਸੁਖਪਾਲ ਪਰਮਾਰ
ਉਜਾਗਰ ਸਿੰਘ, ਪਟਿਆਲਾ
ਸੰਤ ਭਿੰਡਰਾਂਵਾਲੇ ਦੇ ਰੂ-ਬ-ਰੁ ਜੂਨ 84 ਦੀ ਪੱਤਰਕਾਰੀ ਪੁਸਤਕ ਦਾ ਵਿਸ਼ਲੇਸ਼ਣ
ਉਜਾਗਰ ਸਿੰਘ, ਪਟਿਆਲਾ
ਅਮਨਦੀਪ ਸਿੰਘ ਦਾ ਨਵਪ੍ਰਕਾਸ਼ਿਤ ਕਾਵਿ ਸੰਗ੍ਰਹਿ "ਕੰਕਰ ਪੱਥਰ"  - ਡਾ. ਡੀ. ਪੀ. ਸਿੰਘ ਕਣੀਆਂ' ਕਾਵਿ-ਸੰਗ੍ਰਹਿ ਦੀਆਂ ਨਜ਼ਮਾਂ ਨਾਲ ਸਾਂਝ – ਸੁਖਵਿੰਦਰ ਅੰਮ੍ਰਿਤ
ਡਾ.ਗੁਰਮਿੰਦਰ ਸਿੱਧੂ ਦੀ ਕਿਤਾਬ ' ਕਹਿ ਦਿਓ ਉਸ ਕੁੜੀ ਨੂੰ ' ਰਿਲੀਜ਼ ਕੋਮਲ ਕਲਾ ਅਤੇ ਕਵਿਤਾ ਦਾ ਸੁਮੇਲ- ਸੈਂਡੀ ਗਿੱਲ ਦੀ ਪੁਸਤਕ "ਨੀ ਮਾਂ"
ਉਜਾਗਰ ਸਿੰਘ, ਪਟਿਆਲਾ
ਪਰਵਾਸੀ ਜੀਵਨ ਅਤੇ ਸਾਹਿਤ ਦਾ ਮਾਰਮਿਕ ਮੁਲਾਂਕਣ
ਡਾ.ਲਕਸ਼ਮੀ ਨਰਾਇਣ ਭੀਖੀ, ਪਟਿਆਲਾ
ਸੜਕਛਾਪ ਸ਼ਾਇਰੀ ਪ੍ਰਕ੍ਰਿਤੀ ਅਤੇ ਇਨਸਾਨੀਅਤ ਦੀ ਕਵਿਤਾ
ਉਜਾਗਰ ਸਿੰਘ, ਪਟਿਆਲਾ
ਡਾ ਗੁਰਮਿੰਦਰ ਸਿੱਧੂ ਦੀ ਕਿਤਾਬ ' ਧੀਆਂ ਨਾਲ ਜੱਗ ਵਸੇਂਦਾ ' ਲੋਕ-ਅਰਪਣ "ਨਿੱਕੀਆਂ ਪੰਜਾਬੀ ਮੁਹੱਬਤੀ ਬੋਲੀਆਂ" - ਸੰਗ੍ਹਿ ਕਰਤਾ- ਜਨਮੇਜਾ ਸਿੰਘ ਜੌਹਲ
ਡਾ. ਜਗੀਰ ਸਿੰਘ ਨੂਰ, ਫਗਵਾੜਾ
ਮਿੱਟੀ ਦਾ ਮੋਹ - ਗੁਰਚਰਨ ਸਿੰਘ ਦਿਲਬਰ
ਬਿਕਰਮਜੀਤ ਨੂਰ, ਬਰਨਾਲਾ
ਅੱਥਰੀ ਪੀੜ ਦੀ ਲੇਖਿਕਾ ਅਤੇ ਮੁਹੱਬਤਾਂ ਦੀ ਵਣਜਾਰਨ ਸੁਰਿੰਦਰ ਸੈਣੀ
ਉਜਾਗਰ ਸਿੰਘ, ਪਟਿਆਲਾ
ਸਮਾਜ ਸੇਵਿਕਾ ਕਵਿਤਰੀ: ਲਵੀਨ ਕੌਰ ਗਿੱਲ
ਉਜਾਗਰ ਸਿੰਘ, ਪਟਿਆਲਾ
ਅਨਮੋਲ ਕੌਰ ਦੀ ‘ਕੈਨੇਡਾ ਦੀ ਕੁੜੀ’ ਨੂੰ ਖੁਸ਼ਆਮਦੀਦ
ਡਾ. ਹਰਜਿੰਦਰ ਸਿੰਘ ਵਾਲੀਆਂ
ਸਤਨਾਮ ਚੌਹਾਨ ਦੀ ਪੁਸਤਕ ‘ਕਹੋ ਤਿਤਲੀਆਂ ਨੂੰ’ ਇਸਤਰੀ ਦੀ ਮਾਨਸਿਕਤਾ ਦਾ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
ਸ਼ਬਦਾਂ ਦੇ ਸ਼ਗਨਾਂ ਦੀ ਤਾਕਤ - ਡਾ.ਗੁਰਮਿੰਦਰ ਸਿੱਧੂ ਦੀਆਂ 'ਚੌਮੁਖੀਆ ਇਬਾਰਤਾਂ ’
ਕਮਲ ਦੁਸਾਂਝ, ਮੋਹਾਲੀ
ਚਰਨਹ ਗੋਬਿੰਦ ਮਾਰਗੁ ਸੁਹਾਵਾ ਪੁਸਤਕ ਵਰਤਮਾਨ ਪਰਿਪੇਖ ਵਿਚ
ਉਜਾਗਰ ਸਿੰਘ, ਪਟਿਆਲਾ
ਮਿਊਰੀਅਲ ਆਰਨਾਸਨ ਲਾਇਬ੍ਰੇਰੀ ਵੱਲੋਂ ਐਸ. ਪੀ. ਬਲਰਾਜ ਸਿੰਘ ਸਿੱਧੂ ਦੀ ਕਿਤਾਬ ‘ਅਸਲੀ ਸਰਦਾਰ’ ਲੋਕ ਅਰਪਿਤ
ਡਾ ਸਰਵਣ ਸਿੰਘ ਰੰਧਾਵਾ, ਕੈਲੇਫੋਰਨੀਆ
ਪਿਆਰਾ ਸਿੰਘ ਕੁੱਦੋਵਾਲ ਦੀ ਸਾਹਿਤਕ ਸੋਚ ਦਾ ਕੱਚ ਸੱਚ
ਉਜਾਗਰ ਸਿੰਘ, ਪਟਿਆਲਾ
ਸਾਂਝੇ ਪ੍ਰਤੀਕ ਵਿਧਾਨ ਦੀ ਪੇਸ਼ਕਾਰੀ : ਸ਼ਬਦਾ ਦੇ ਹਾਰ
ਪਰਵਿੰਦਰ ਜੀਤ ਸਿੰਘ, ਜਲੰਧਰ
ਰੂਪ ਢਿੱਲੋਂ ਦਾ ਨਵਾ ਨਾਵਲ "ਸਮੁਰਾਈ" ਰੀਲੀਸ ਪ੍ਰੀਤ ਪਰੁਚੀ ਬਿਰਹਾ ਦੀ ਕਵਿਤਰੀ-ਸੁਰਿੰਦਰ ਕੌਰ ਬਿੰਨਰ
ਉਜਾਗਰ ਸਿੰਘ, ਪਟਿਆਲਾ
ਮੈਂ, ‘ਇੱਦਾਂ ਨਾ ਸੋਚਿਆ ਸੀ’ - ਸੰਤੋਖ ਸਿੰਘ ਹੇਅਰ
ਨਦੀਮ ਪਰਮਾਰ,  ਕੈਨੇਡਾ
ਕਿਰਪਾਲ ਪੂਨੀ ਦਾ ਕਵਿ-ਸੰਸਾਰ ਸਹਿਜ, ਸੁਹਜ ਅਤੇ ਸੰਤੁਲਨ ਦੀ ਕਵਿਤਾ
ਡਾ ਰਤਨ ਰੀਹਨ, ਯੂ ਕੇ
ਪਰਨੀਤ ਕੌਰ ਸੰਧੂ ਦੀ ਬਿਰਹਾ ਦੇ ਦਰਦਾਂ ਦੀ ਦਾਸਤਾਨ
ਉਜਾਗਰ ਸਿੰਘ, ਪਟਿਆਲਾ
ਪੰਜਾਬੀ ਹਾਇਕੂ ਅਤੇ ਹਾਇਬਨ ਦਾ ਮੋਢੀ ਗੁਰਮੀਤ ਸੰਧੂ
ਉਜਾਗਰ ਸਿੰਘ, ਪਟਿਆਲਾ
ਡਾ: ਸਾਥੀ ਲੁਧਿਆਣਵੀ ਦੇ ਮੁਲਾਕਾਤਾਂ ਦੇ ਸੰਗ੍ਰਹਿ
“ਨਿੱਘੇ ਮਿੱਤਰ ਮੁਲਾਕਾਤਾਂ” ‘ਤੇ ਵਿਮਰਸ਼ ਪੱਤਰ
ਡਾ: ਬਲਦੇਵ ਸਿੰਘ ਕੰਦੋਲਾ, ਯੂ ਕੇ
'ਦ ਸੈਕੰਡ ਸੈਕਸ'
ਡਾ. ਕਰਾਂਤੀ ਪਾਲ, ਅਲੀਗੜ
ਕਾਲੇ ਦਿਨ: 1984 ਤੋਂ ਬਾਅਦ ਸਿੱਖ
ਦਲਵੀਰ ਸਿੰਘ ਲੁਧਿਆਣਵੀ
ਦਵਿੰਦਰ ਪਟਿਆਲਵੀ ਦਾ ਛੋਟੇ ਲੋਕ-ਵੱਡੇ ਵਿਚਾਰ
ਉਜਾਗਰ ਸਿੰਘ, ਪਟਿਆਲਾ
ਨਾਵਲਕਾਰ ਸ੍ਰ ਬਲਦੇਵ ਸਿੰਘ ਬੁੱਧ ਸਿੰਘ ਵਾਲਾ ਦਾ ਨਾਵਲ ਉਜੱੜੇ ਬਾਗਾਂ ਦਾ ਮਾਲੀ ਨਾਰਵੇ ਚ ਰਿਲੀਜ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਪੰਜਾਬੀ ਮਾਂ-ਬੋਲੀ ਦਾ ਝਿਲਮਿਲਾਉਂਦਾ ਸਿਤਾਰਾ -'ਰਵੀ ਸੱਚਦੇਵਾ'
ਸ਼ਿਵਚਰਨ ਜੱਗੀ ਕੁੱਸਾ - ਲੰਡਨ
ਰੂਪ ਢਿੱਲੋ ਦਾ ਨਵਾਂ ਨਾਵਲ "ਓ"
ਅਮਰਜੀਤ ਬੋਲਾ, ਦਰਬੀ ਯੂਕੇ
'ਮਾਲਵੇ ਦੀਆਂ ਬਾਤਾਂ' ਦਾ ਦੂਜਾ ਐਡੀਸ਼ਨ ਰਿਲੀਜ਼
ਹਰਪ੍ਰੀਤ ਸੇਖਾ, ਸਰੀ, ਕਨੇਡਾ
ਲਾਡੀ ਭੁੱਲਰ ਦਾ ਨਵਾਂ ਨਾਵਲ ‘ਖ਼ੂਨ ਦੇ ਹੰਝੂ’ ਰਿਲੀਜ਼
ਸੁਨੀਲ ਦੱਤ ਧੀਰ, ਸੁਲਤਾਨਪੁਰ ਲੋਧ
ਬੰਦ ਘਰਾਂ ਦੇ ਵਾਸੀ
ਬਲਜਿੰਦਰ ਸੰਘਾ, ਕਨੇਡਾ
ਹਰਦਮ ਸਿੰਘ ਮਾਨ ਦਾ ਗ਼ਜ਼ਲ ਸੰਗ੍ਰਿਹ 'ਅੰਬਰਾਂ ਦੀ ਭਾਲ ਵਿੱਚ' ਰਲੀਜ਼
ਬਿੱਕਰ ਸਿੰਘ ਖੋਸਾ, ਕਨੇਡਾ
ਮਨੁੱਖੀ ਮਨ ਦੇ ਸੁਪਨਿਆਂ ਦੀ ਗੱਲ ਕਰਦਾ ਕਹਾਣੀ ਸੰਗ੍ਰਹਿ ‘ਸੁਪਨੇ ਸੱਚ ਹੋਣਗੇ’
ਬਲਜਿੰਦਰ ਸੰਘਾ, ਕਨੇਡਾ
ਖੂਬਸੂਰਤ ਖ਼ਿਆਲਾਂ ਦੀ ਉਡਾਰੀ - ਅੰਬਰਾਂ ਦੀ ਭਾਲ ਵਿੱਚ
ਰਾਜਵੰਤ ਬਾਗੜੀ, ਪੰਜਾਬ
ਦਾਇਰਿਆਂ ਤੋਂ ਪਾਰ ਜਾਣ ਦੀ ਜੁਸਤਜੂ: ਬੱਦਲਾਂ ਤੋਂ ਪਾਰ
ਗੁਰਪਾਲ ਸਿਘ ਸੰਧੂ (ਡਾ.), ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ
ਚੁੱਪ ਵਿਚੋਂ ਬੋਲਦੇ ਸ਼ਬਦ ‘ਚੁੱਪ ਨਦੀ ਤੇ ਮੈਂ’/a>br> i>font size="2">ਬਲਜਿੰਦਰ ਸੰਘਾ, ਕਨੇਡਾ ਗ਼ਦਰ ਲਹਿਰ ਦੀ ਕਹਾਣੀ
ਪੜਚੋਲਕਾਰ ਉਜਾਗਰ ਸਿੰਘ
ਲੇਖਕ ਮਨਦੀਪ ਖੁਰਮੀ ਦੁਆਰਾ ਸੰਪਾਦਿਤ ਪੁਸਤਕ “ਪੰਜਾਬੀਆਂ ਦੇ ਵਿਹੜੇ ਦਾ ਫੁੱਲ” ਲੋਕ ਅਰਪਣ
ਭਾਈ ਪ੍ਰਧਾਨ ਮੰਤਰੀ, ਨਰਿੰਦਰ ਮੋਦੀ ਬਾਰੇ ਕਿਤਾਬ ਪੰਜਾਬੀ ਭਾਸ਼ਾ ’ਚ ਤਿਆਰ
ਸਤੀਸ਼ ਗੁਲਾਟੀ, ਲੁਧਿਆਣਾ
ਗੁੰਡਾ
ਜਸਵਿੰਦਰ ਸੰਧੂ
ਪੰਜਾਬੀ ਲਿਖਰੀ ਸਭਾ ਵਲੋ ਹਰਿਮੰਦਰ ਕੋਰ ਢਿੱਲੋ ਦੀ ਕਿਤਾਬ ‘ਧਰਤ ਤੇ ਫੁੱਲ’ ਲੋਕ ਅਰਪਣ
ਸੁੱਖਪਾਲ ਪਰਮਾਰ, ਕੈਲਗਰੀ
ਨੌਜਵਾਨ ਸ਼ਾਇਰ ਹਰਮਨਦੀਪ ਚੜ੍ਹਿੱਕ ਦੀ ਪਲੇਠੀ ਕੋਸਿ਼ਸ਼ “ਨਵੀਂ ਦੁਨੀਆ ਦੇ ਬਾਸ਼ਿੰਦਿਓ”
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਹਰਮਨਦੀਪ ਚੜਿੱਕ ਦੀ ਕਾਵਿ ਪੁਸਤਕ ਕਾਮਰੇਡ ਜਗਰੂਪ ਵੱਲੋਂ ਲੋਕ ਅਰਪਣ
ਮਿੰਟੂ ਖੁਰਮੀ ਹਿੰਮਤਪੁਰਾ
ਅਨਮੋਲ ਕੌਰ ਦਾ ਨਾਵਲ "ਹੱਕ ਲਈ ਲੜਿਆ ਸੱਚ"
ਜਸਵੀਰ ਸਿੰਘ ਰਾਣਾ, ਸੰਗਰੂਰ
ਵਿਪਸਾ ਵਲੋਂ ਸੁੱਖੀ ਧਾਲੀਵਾਲ ਦੀ ਪਲੇਠੀ ਪੁਸਤਕ ‘ਬੇਚੈਨੀ ਦਾ ਖੰਜਰ’ ਲੋਕ ਅਰਪਨ
ਹਰਜਿੰਦਰ ਕੰਗ, ਕੈਲੀਫੋਰਨੀਆ
‘ਮੁਕੇਸ਼ : ਸੁਨਹਿਰੇ ਸੁਰ ਅਤੇ ਸੁਨਹਿਰੇ ਦਿੱਲ ਦਾ ਮਾਲਕ’
ਸ਼੍ਰੀ ਅਮਰਜੀਤ ਸਿੰਘ ਕੋਹਲੀ, ਦਿੱਲੀ
ਮਾਨਵੀ ਵੇਦਨਾਂ ਤੇ ਸੰਵੇਦਨਾਂ ਦੀ ਉਦਾਸ ਪਰ ਚਿੰਤਨਸ਼ੀਲ ਇਬਾਰਤ: ਕੁੜੀਆਂ ਨੂੰ ਸੁਆਲ ਨਾ ਕਰੋ
ਨਿਰੰਜਣ ਬੋਹਾ, ਮਾਨਸਾ
ਗਰਮ ਮਸਾਲਿਆਂ ਰਾਹੀਂ ਰੋਗਾਂ ਦਾ ਇਲਾਜ
ਲੇਖਕ ਅਤੇ ਸੰਗ੍ਰਹਿ ਕਰਤਾ:
ਸਰਜੀਤ ਤਲਵਾਰ, ਸ਼ਿਖਾ ਸਿੰਗਲਾ,
ਮਾਂ ਬਣਨ ਤੋਂ ਪਹਿਲਾਂ ਅਤੇ ਬਾਅਦ ਦਾ ਸਫ਼ਰ
ਲੇਖਕ ਅਤੇ ਸੰਗ੍ਰਹਿ-ਕਰਤਾ: ਝ ਸਰਜੀਤ ਤਲਵਾਰ ਝ ਸ਼ਿਖਾ ਸਿੰਗਲਾ
ਜੀਵਨੀ ਸ਼ਹੀਦ ਭਗਤ ਸਿੰਘ
ਲੇਖਕ: ਮਲਵਿੰਦਰਜੀਤ ਸਿੰਘ ਵੜੈਚ
ਪੰਜਾਬੀ ਆਰਸੀ ਕਲੱਬ ਵੱਲੋਂ ਸ਼ਾਇਰਾ ਤਨਦੀਪ ਤਮੰਨਾ ਦਾ ਪਲੇਠਾ ਕਾਵਿ-ਸੰਗ੍ਰਹਿ ‘ਇਕ ਦੀਵਾ ਇਕ ਦਰਿਆ’ ਰਿਲੀਜ਼ ਅਤੇ ਰਵਿੰਦਰ ਰਵੀ, ਪਰਮਿੰਦਰ ਸੋਢੀ ਜੀਵਨ ਕਾਲ਼ ਪ੍ਰਾਪਤੀ ਪੁਰਸਕਾਰਾਂ ਨਾਲ਼ ਸਨਮਾਨਿਤ
- ਦਵਿੰਦਰ ਪੂਨੀਆ, ਸਰੀ, ਕੈਨੇਡਾ
ਪੰਜਾਬੀ ਲਿਖਾਰੀ ਸਭਾ ਵੱਲੋਂ ਪਰਸ਼ੋਤਮ ਲਾਲ ਸਰੋਏ ਦੀ ਪੁਸਤਕ ‘ਮਾਲਾ ਦੇ ਮਣਕੇ’ ਰਿਲੀਜ਼ ਪੰਜਾਬੀ ਫੋਰਮ ਕੈਨੇਡਾ ਵੱਲੋਂ ਬਲਬੀਰ ਸਿੰਘ ਮੋਮੀ ਦੀ ਸ਼ਾਹਮੁਖੀ ਵਿਚ ਛਪੀ ਸਵੈ-ਜੀਵਨੀ “ਕਿਹੋ ਜਿਹਾ ਸੀ ਜੀਵਨ” ਭਾਗ-1 ਭਰਵੇਂ ਇਕੱਠ ਵਿਚ ਲੋਕ ਅਰਪਣ
ਹਰਚੰਦ ਬਾਸੀ, ਟੋਰਾਂਟੋ 
ਬਾਬਾ ਨਿਧਾਨ ਸਿੰਘ ਜੀ ਦੇ ਜੀਵਨ ਅਤੇ ਯੋਗਦਾਨ ਸਬੰਧੀ ਪੁਸਤਕ ਹੋਈ ਰਿਲੀਜ਼
ਕੁਲਜੀਤ ਸਿੰਘ ਜੰਜੂਆ,ਟੋਰਾਂਟੋ

ਗੁਰਜਤਿੰਦਰ ਸਿੰਘ ਰੰਧਾਵਾ ਦੀ ਕਿਤਾਬ ‘ਸਮੇਂ ਦਾ ਸੱਚ’ ਅਮਰੀਕਾ ਵਿਚ ਹੋਈ ਰਲੀਜ਼

ਪੰਜਾਬੀ ਦਾ ਨਵਾਂ ਮਾਣ: ਰੂਪਿੰਦਰਪਾਲ (ਰੂਪ) ਸਿੰਘ ਢਿੱਲੋਂ
ਅਮਰ ਬੋਲਾ

ਪ੍ਰਵਾਸੀ ਲੇਖਕ ਪਿਆਰਾ ਸਿੰਘ ਕੁੱਦੋਵਾਲ ਦੀ ਪਲੇਠੀ ਪੁਸਤਕ `ਸਮਿਆਂ ਤੋ ਪਾਰ` ਦਾ ਲੋਕ ਅਰਪਣ
ਪੁਸਤਕ ਗੁਰਮੁੱਖੀ ਤੇ ਸ਼ਾਹਮੁੱਖੀ ਭਾਸ਼ਾਵਾਂ `ਚ ਉਪਲੱਭਧ

ਕੁਲਜੀਤ ਸਿੰਘ ਜੰਜੂਆ, ਟੋਰੋਂਟੋ

ਉਮੀਦ ਤੇ ਬਰਾਬਰਤਾ ਦੀ ਬਾਤ ਪਾਉਂਦੀ ਕਲਾਕਾਰ ਦੀ ਸ਼ਾਇਰੀ ਹੈ-ਸ਼ੁਸ਼ੀਲ ਦੁਸਾਂਝ - ਪੰਜਾਬੀ ਗ਼ਜ਼ਲ ਮੰਚ ਵੱਲੋਂ ਸੁਭਾਸ਼ ਕਲਾਕਾਰ ਦੀ ਪੁਸਤਕ ਲੋਕ ਅਰਪਣ ਕੀਤੀ
ਬੁੱਧ ਸਿੰਘ ਨੀਲੋਂ, ਲੁਧਿਆਣਾ
ਨਾਰਵੇ ਚ ਉਜਾਗਰ ਸਿੰਘ ਸਖੀ ਹੋਣਾ ਦੀ ਪੁਸਤਕ ਛਿਲਦਨ(ਸੋਮਾ ਜਾ ਸਾਧਨ) ਨੂੰ ੳਸਲੋ ਦੀਆਕੂਨ ਹਾਈ ਸਕੂਲ ਚ ਰਿਲੀਜ਼ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਸ਼ਿਵ ਚਰਨ ਜੱਗੀ ਕੁੱਸਾ ਵੱਲੋਂ ਟਿਸ਼ੂ ਰਾਣਾ ਦਾ ਕਾਵਿ ਸੰਗ੍ਰਹਿ " ਵਗਦੀ ਸੀ ਰਾਵੀ" ਰਿਲੀਜ਼
ਮਿੰਟੂ ਖੁਰਮੀਂ, ਨਿਹਾਲ ਸਿੰਘ ਵਾਲਾ
ਨਾਸਤਿਕ ਬਾਣੀ ਲੋਕ-ਅਰਪਣ
ਹਰਪ੍ਰੀਤ ਸੇਖਾ, ਕਨੇਡਾ
ਸਾਧੂ ਬਿਨਿੰਗ ਦੀ ਪੁਸਤਕ ਨਾਸਤਿਕ ਬਾਣੀ
ਪੰਜਾਬੀ ਸਾਹਿਤ ਕਲਾ ਕੇਂਦਰ, ਸਾਊਥਾਲ, ਯੂ ਕੇ ਵਲੋਂ
ਡਾ. ਸਾਥੀ ਲੁਧਿਆਣਵੀ ਦੀ ਨਵੀਂ ਕਾਵਿ ਪੁਸਤਕ “ਪੱਥਰ” ਰੀਲੀਜ਼
ਜ਼ਿੰਦਗੀ ਦਾ ਸੱਚ ਦਰਸਾਉਂਦੀਆਂ 'ਪੱਚਰਾਂ'
ਸੁਰਿੰਦਰ ਰਾਮਪੁਰੀ
ਸਤਵੰਤ ਸਿੰਘ : ਵਿਸ਼ਵ ਯਾਤਰਾਵਾਂ, ਧਾਰਮਿਕ ਅੰਧ-ਵਿਸ਼ਵਾਸ ਅਤੇ ਸਫ਼ਰਨਾਮਾ ਸਾਹਿਤ
ਸੁਖਿੰਦਰ
ਜੋਗਿੰਦਰ ਸਿੰਘ ਸੰਘੇੜਾ ਦੀ ਕਿਤਾਬ ਨੂਰਾਂ ਦਾ ਨਿੱਘਾ ਸਵਾਗਤ ਜਗਜੀਤ ਪਿਆਸਾ ਦਾ ਪਲੇਠਾ ਕਾਵਿ ਸੰਗ੍ਰਹਿ 'ਤੂੰ ਬੂਹਾ ਖੋਲ੍ਹ ਕੇ ਰੱਖੀਂ' ਲੋਕ ਅਰਪਿਤ
ਅੰਮ੍ਰਿਤ ਅਮੀ, ਕੋਟਕਪੂਰਾ
ਰਛਪਾਲ ਕੌਰ ਗਿੱਲ: ਮਨੁੱਖੀ ਮਾਨਸਿਕਤਾ ਦੀਆਂ ਤਹਿਆਂ ਫਰੋਲਦੀਆਂ ਕਹਾਣੀਆਂ
ਸੁਖਿੰਦਰ
ਬੁੱਢੇ ਦਰਿਆ ਦੀ ਜੂਹ
ਲੇਖਕ: ਸ਼ਿਵਚਰਨ ਜੱਗੀ ਕੁੱਸਾ
ਪੜਚੋਲ: ਡਾ: ਜਗਦੀਸ਼ ਕੌਰ ਵਾਡੀਆ  
ਪ੍ਰਸਿੱਧ ਪੰਜਾਬੀ ਲੇਖਿਕਾ ਪਰਮਜੀਤ ਕੋਰ ਸਰਹਿੰਦ ਵੱਲੋ ਨਵ ਲਿੱਖਤ ਪੰਜਾਬੀ ਸਾਕ-ਸਕੀਰੀਆਂ ਤੇ ਰੀਤਾ ਤੇ ਆਧਾਰਿਤ ਪੁਸਤਕ ਪਾਠਕ ਦੀ ਕਚਹਿਰੀ 'ਚ
ਰੁਪਿੰਦਰ ਢਿੱਲੋ ਮੋਗਾ
ਪ੍ਰਵਾਸੀ ਸਫ਼ਰਨਾਮਾਕਾਰ ਸਤਵੰਤ ਸਿੰਘ ਦੀ ਪਲੇਠੀ ਪੁਸਤਕ "ਮੇਰੀਆਂ ਅਭੁੱਲ ਵਿਸ਼ਵ ਯਾਤਰਾਵਾਂ" ਜਾਰੀ
ਕੁਲਜੀਤ ਸਿੰਘ ਜੰਜੂਆ
ਸਰਵਉੱਤਮ ਕਿਤਾਬ ਨੂੰ ਕਲਮ ਫਾਉਂਡੇਸ਼ਨ ਦੇਵੇਗੀ 100,000 ਰੁਪਏ ਦਾ ਇਨਾਮ
ਕੁਲਜੀਤ ਸਿੰਘ ਜੰਜੂਆ
ਭਰਿੰਡ - ਰੁਪਿੰਦਰਪਾਲ ਸਿੰਘ ਢਿੱਲੋਂ
ਰਾਣਾ ਬੋਲਾ
ਜੱਗੀ ਕੁੱਸਾ ਦਾ ਨਾਵਲ 'ਸਟਰਗਲ ਫ਼ਾਰ ਔਨਰ'
ਮਨਦੀਪ ਖ਼ੁਰਮੀ ਹਿੰਮਤਪੁਰਾ
ਖ਼ੁਦ 'ਸਰਘੀ ਦੇ ਤਾਰੇ ਦੀ ਚੁੱਪ' ਵਰਗੀ ਹੈ ਭਿੰਦਰ ਜਲਾਲਾਬਾਦੀ
ਸ਼ਿਵਚਰਨ ਜੱਗੀ ਕੁੱਸਾ
ਚਾਰੇ ਕੂਟਾਂ ਸੁੰਨੀਆਂ - ਸ਼ਿਵਚਰਨ ਜੱਗੀ ਕੁੱਸਾ
ਨਿਰਮਲ ਜੌੜਾ
ਸਰੀ ' ਕਹਾਣੀ-ਸੰਗ੍ਰਹਿ "ਬਣਵਾਸ ਬਾਕੀ ਹੈ" ਲੋਕ ਅਰਪਿਤ - ਗੁਰਵਿੰਦਰ ਸਿੰਘ ਧਾਲੀਵਾਲ
ਬਾਤਾਂ ਬੀਤੇ ਦੀਆਂ
ਲੇਖਕ: ਗਿਆਨੀ ਸੰਤੋਖ ਸਿੰਘ
ਪ੍ਰਕਾਸ਼ਕ: ਭਾਈ ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ
ਬੱਚਿਆਂ ਲਈ ਪੁਸਤਕਾਂ
ਜਨਮੇਜਾ ਜੌਹਲ
"ਬਣਵਾਸ ਬਾਕੀ ਹੈ" ਭਿੰਦਰ ਜਲਾਲਾਬਾਦੀ ਦੀ ਪਲੇਠੀ, ਅਨੂਠੀ ਅਤੇ ਅਲੌਕਿਕ ਪੇਸ਼ਕਾਰੀ
ਸ਼ਿਵਚਰਨ ਜੱਗੀ ਕੁੱਸਾ
ਇਕ ਪੁਸਤਕ, ਦੋ ਦ੍ਰਿਸ਼ਟੀਕੋਨ
ਡਾ. ਜਸਪਾਲ ਕੌਰ
ਡਾ. ਸੁਤਿੰਦਰ ਸਿੰਘ ਨੂਰ
ਰੂਹ ਲੈ ਗਿਆ ਦਿਲਾਂ ਦਾ ਜਾਨੀ
ਸ਼ਿਵਚਰਨ ਜੱਗੀ ਕੁੱਸਾ
“ਪੈਰਾਂ ਅੰਦਰ ਵੱਸਦੇ ਪਰਵਾਸ ਦਾ ਉਦਾਸੀ ਰੂਪ ਹੈ ਇਹ ਸਵੈਜੀਵਨੀ”
ਡਾ. ਗੁਰਨਾਇਬ ਸਿੰਘ
ਅਕਾਲ ਤਖ਼ਤ ਸਾਹਿਬ (ਫ਼ਲਸਫ਼ਾ ਅਤੇ ਰੋਲ)
ਡਾ: ਹਰਜਿੰਦਰ ਸਿੰਘ ਦਿਲਗੀਰ
ਰਵਿੰਦਰ ਰਵੀ ਦਾ ਕਾਵਿ-ਸੰਗ੍ਰਹਿ “ਸ਼ਬਦੋਂ ਪਾਰ”: ਮਹਾਂ ਕਵਿਤਾ ਦਾ ਜਨਮ
ਬ੍ਰਹਮਜਗਦੀਸ਼ ਸਿੰਘ
ਸ਼ਹੀਦ ਬੀਬੀ ਸੁੰਦਰੀ ਦੀ ਪੁਸਤਕ ਰੀਲੀਜ਼
ਜਨਮੇਜਾ ਜੌਹਲ ਦੀਆਂ ਚਾਰ ਬਾਲ ਕਿਤਾਬਾਂ ਜਾਰੀ ਰਵਿੰਦਰ ਰਵੀ ਦਾ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ”
ਨਿਰੰਜਨ ਬੋਹਾ
ਰਵਿੰਦਰ ਰਵੀ ਦਾ ਕਾਵਿ-ਸੰਗ੍ਰਹਿ “ਸ਼ਬਦੋਂ ਪਾਰ”: ਮਹਾਂ ਕਵਿਤਾ ਦਾ ਜਨਮ
ਬ੍ਰਹਮਜਗਦੀਸ਼ ਸਿੰਘ
“ਕਨੇਡੀਅਨ ਪੰਜਾਬੀ ਸਾਹਿਤ” - ਸੁਖਿੰਦਰ
ਪੂਰਨ ਸਿੰਘ ਪਾਂਧੀ
‘ਮਨ ਦੀ ਕਾਤਰ’ ਦੀ ਸ਼ਾਇਰੀ ਪੜ੍ਹਦਿਆਂ
ਡਾ. ਸ਼ਮਸ਼ੇਰ ਮੋਹੀ
ਸ਼ਿਵਚਰਨ ਜੱਗੀ ਕੁੱਸਾ ਦੇ 18ਵੇਂ ਨਾਵਲ 'ਸੱਜਰੀ ਪੈੜ ਦਾ ਰੇਤਾ' ਦੀ ਗੱਲ ਕਰਦਿਆਂ....!
ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)
‘ਕਨੇਡਾ ਦੇ ਗਦਰੀ ਯੋਧੇ’ - ਪੁਸਤਕ ਰਿਲੀਜ਼ ਸਮਾਗਮ
ਸੋਹਣ ਸਿੰਘ ਪੂੰਨੀ
ਹਾਜੀ ਲੋਕ ਮੱਕੇ ਵੱਲ ਜਾਂਦੇ...ਤੇ ਮੇਰਾ ਰਾਂਝਣ ਮਾਹੀ ਮੱਕਾ...ਨੀ ਮੈਂ ਕਮਲ਼ੀ ਆਂ
ਤਨਦੀਪ ਤਮੰਨਾਂ, ਕੈਨੇਡਾ (ਸੰਪਾਦਕਾ 'ਆਰਸੀ')
ਸੇਵਾ ਸਿਮਰਨ ਦੀ ਮੂਰਤਿ: ਸੰਤ ਬਾਬਾ ਨਿਧਾਨ ਸਿੰਘ ਸੰਪਾਦਕ – ਸ. ਪਰਮਜੀਤ ਸਿੰਘ ਸਰੋਆ
ਤੱਲ੍ਹਣ – ਕਾਂਡ ਤੋਂ ਬਾਅਦ
ਜਸਵਿੰਦਰ ਸਿੰਘ ਸਹੋਤਾ
ਜਦੋਂ ਇਕ ਦਰੱਖ਼ਤ ਨੇ ਦਿੱਲੀ ਹਿਲਾਈ ਲੇਖਕ
ਮਨੋਜ ਮਿੱਟਾ ਤੇ ਹਰਵਿੰਦਰ ਸਿੰਘ ਫੂਲਕਾ
ਕਿਹੜੀ ਰੁੱਤੇ ਆਏ ਨਾਵਲਕਾਰ
ਨਛੱਤਰ ਸਿੰਘ ਬਰਾੜ
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2021, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)