ਸਮੁਰਾਈ ਨਾਵਲ 'ਰੂਪ ਢਿਲੋਂ' ਜੀ ਦੀ ਇੱਕਕ ਵਿਲੱਖਣ ਰਚਨਾ ਹੈ। ਵੈਸੇ
ਤਾਂ ਇਨ੍ਹਾਂ ਦੀ ਹਰ ਰਚਨਾ ਹੀ ਵਿਲੱਖਣ ਹੁੰਦੀ ਆ , ਪਰ ਇਸ ਨਾਵਲ ਦੀ
ਸਿਰਜਣਾਂ ਉਨ੍ਹਾਂ ਦੂਜੀਆਂ ਨਾਲੋਂ ਕੁੱਝ ਹਟਕੇ ਕੀਤੀ ਹੈ। ਤਕਨੀਕ ਪੱਖੋਂ
ਵੀ ਤੇ ਕਹਾਣੀ ਦੇ ਪੱਖ ਤੋਂ ਵੀ, ਇਸ ਦੀ
ਕਹਾਣੀ ਨੂੰ ਲੇਖਕ ਨੇ ਕੋਈ ਇੱਕੋ ਸਮੇਂ ਚ ਬੰਨ੍ਹਕੇ ਨਹੀ ਰੱਖਿਆ,
ਇੱਥੇੇਉਹਨਾਂ ਨੇ ਇੱਕ ਤਕਨੀਕ ਵਰਤੀ ਹੈ, ਜਿਸ ਰਾਹੀ ਉਹ ਜਪਾਨ ਦੇ ਇਤਿਹਾਸ,
ਤੇ ਭਾਰਤ ਵਿਚਲੇ ਪੰਜਾਬ ਦੇ ਵਰਤਮਾਨ, ਤੇ ਭਵਿੱਖ ਦੇ ਦਰਸਣ ਕਰਵਾਉਂਦੇ ਹਨ।
ਉਹ ਵੀ ਬਹੁਤ ਹੀ ਵਿਗਿਆਨਕ ਤਰੀਕੇ ਨਾਲ, ਇਹ ਉਹਨਾਂ ਦੀ ਇੱਕ ਦੂਰਅੰਦੇਸੀ
ਹੈ ਕਿ ਅੱਜ ਨਹੀ ਤਾਂ ਕੱਲ ਵਿਗਿਆਨ ਉਹਨਾਂ ਯੰਤਰਾਂ ਦੀ ਖੋਜ ਕਰ ਹੀ
ਲਵੇਗਾ, ਜਿਸ ਰਾਹੀ ਇਨਸਾਨ ਸਮੇਂ ਤੋ ਪਾਰ ਜਾ ਸਕੇ, ਬਸ ਇਸੇ ਦੀ ਹੀ ਕਲਪਨਾ
ਕਰਕੇ ਲੇਖਕ ਨੇ ਕਹਾਣੀ ਨੂੰ ਵਿਲੱਖਣ ਤੇ ਦਿਲਚਸਪ ਬਣਾਇਆ ਹੈ।
ਬਾਕੀ ਸਭ ਤੋਂ ਵੱਡੀ ਗੱਲ ਇਹ ਹੈ ਕਿ, ਉਹਨਾਂ ਇਸ ਨਾਵਲ ਵਿੱਚ ਪੰਜਾਬੀ
ਨੂੰ ਕੁੱਝ ਨਵੇਂ ਸ਼ਬਦ ਦਿੱਤੇ ਹਨ, ਤੇ ਰਹੀ ਗੱਲ ਨਾਵਲ ਦੇ ਹੋਰ ਪੱਖਾਂ ਦੀ
ਤਾਂ, ਨਾਵਲ ਹਰ ਪੱਖ ਤੋ ਲਾਜਵਾਬ ਹੈ। ਜਿਵੇਂ ਕਿ ਇਸ ਦਾ ਹਰ ਇੱਕ ਕਾਂਡ
ਆਪਣੇ ਆਪ ਚ ਪੂਰਨ ਹੈ, ਤੇ ਆਪਣੇ ਚ ਨਾਵਲ ਦੀ ਪੂਰੀ ਕਹਾਣੀ ਸਮੋਈ ਬੈਠਾ
ਹੈ। ਫਿਰ ਨਾਵਲ ਦਾ ਕੋਈ ਵੀ ਪਾਤਰ ਅਣਗੌਲਿਆ ਨਹੀ ਹੈ, ਕਉਂਕਿ ਲੇਖਕ ਹਰ
ਕਾਂਡ ਦੀ ਕਹਾਣੀ ਦੇ ਸਭ ਪਹਿਲੂਆਂ ਨੂੰ ਉਜਾਗਰ ਕਰਦਾ ਹੈ, ਇਹ ਵੀ ਇੱਕ
ਵੱਖਰੀ ਤਕਨੀਕ ਹੈ, ਇਹ ਉਸੇ ਤਰਾਂ ਹੀ ਜਿਵੇਂ ਕੋਈ ਵਿਕਰੇਤਾ ਆਪਣੀ ਚੀਜ
ਵੇਚਣ ਲੱਗਆਂ ਗਾਹਕ ਨੂੰ ਆਪਣੀ ਚੀਜ ਨੂੰ ਚਾਰੇ ਪਾਸਿਆਂ ਤੋਂ ਵਿਖਾਉਂਦਾ
ਹੈ। ਇਵੇਂ ਹੀ ਲੇਖਕ ਨਾਵਲ ਦੇ ਹਰ ਕਾਂਡ ਨੂੰ ਸਭ ਪਹਿਲੂਆਂ ਤੋਂ ਵਿਖਾਉਂਦਾ
ਹੈ। ਬਾਕੀ 'ਰੂਪ ਢਿਲੋਂ' ਜੀ ਦਾ ਜੋ ਪੰਜਾਬੀ ਪ੍ਰਤੀ ਮੋਹ ਹੈ, ਉਹ ਉਸ ਨੂੰ
ਹੀ ਪਤਾ ਹੈ ਜੋ ਉਸ ਨੂੰ ਪੜਦਾ ਹੈ ਜਾਂ ਕਿਸੇ ਹੋਰ ਤਰੀਕੇ ਨਾਲ ਉਸ ਨਾਲ
ਜੁੜਿਆ ਹੈ, ਕਿਉਂਕਿ ਉਹਨਾਂ ਦਾ ਪੰਜਾਬੀ ਵਾਕ ਬਣਤਰ ਚ ਹੱਥ ਤੰਗ ਹੈ, ਉਹ
ਇਸ ਲਈ ਕਿ ਉਹ ਯੂ-ਕੇ ਦੇ ਜੰਮਪਲ ਹੈ, ਇਸ ਲਈ ਉਹਨਾਂ ਦਾ ਬਚਪਨ ਉਸੇ ਮਹੌਲ
ਚ ਬੀਤਿਆ ਜਿੱਥੇ ਚਾਰੇ ਪਾਸੇ ਇੰਗਲਿਸ਼ ਬੋਲੀ ਜਾਂਦੀ ਸੀ, ਪਰ ਫਿਰ ਵੀ ਉਹ
ਆਪਣੀ ਦ੍ਰਿੜ ਮਹਿਨਤ ਨਾਲ ਪੰਜਾਬੀ ਨੂੰ ਸਿੱਖ ਰਹੇ ਹਨ, ਤੇ ਪੰਜਾਬੀ ਚ ਲਿਖ
ਰਹੇ ਹਨ। ਪਰ ਹੁਣ ਉਹਨਾਂ ਦਾ ਪੰਜਾਬੀ ਦੇ ਵਾਕ ਬਣਾਉਣ ਚ ਇੰਨਾਂ ਵੀ ਹੱਥ
ਤੰਗ ਨਹੀ ਰਿਹਾ ਕਿ ਉਸ ਦੇ ਲਿਖੇ ਦੀ ਕਿਸੇ ਨੂੰ ਸਮਝ ਨਾ ਲੱਗੇ। ਇਹ ਉਹਨਾਂ
ਦਾ ਪੰਜਬੀ ਪ੍ਰਤੀ ਪਿਆਰ ਹੀ, ਕਿ ਉਹ ਬਜਾਏ ਇੰਗਲਿਸ਼ ਲਿਖਣ ਦੇ ਜਿਸ ਰਾਹੀ
ਉਹ ਆਪਣੀ ਗੱਲ ਬੜੇ ਸੌਖੇ ਤਰੀਕੇ ਨਾਲ ਕਹਿ ਸਕਦੇ ਹਨ, ਪੰਜਾਬੀ ਵਿਚ ਹੀ
ਲਿਖਦੇ ਹਨ। ਇਹ ਗੱਲ ਹਰ ਪੰਜਾਬੀ ਨੂੰ ਉਸਦੇ ਰਿਣੀ ਹੋਣ ਲਈ ਮਜਬੂਰ ਕਰਦੀ
ਹੈ। ਕਿਉਂਕਿ ਉਹ ਆਪਣੀ ਇਸ ਵਿਚਿੱਤਰਵਾਦ ਸੈਲੀ ਨੂੰ ਪੰਜਾਬੀ ਵਿੱਚ ਲਿਖ
ਰਹੇ ਹਨ।
ਖ਼ੁਸ਼ਜੀਵਨ
ਕਿਤਾਬਾਂ, ਲੰਡਨ, BLURB ਵੈਬ ਸਾਈਟ ਤੋਂ,
http://www.blurb.co.uk/b/6321327-samurai
|