ਦੇਸ਼ ਵਿਚ ਜਿਤਨੀਆਂ ਵੀ ਲਹਿਰਾਂ ਚਲੀਆਂ ਹਨ ਉਨ੍ਹਾਂ ਲਹਿਰਾਂ ਸਮੇਂ
ਸਾਹਿਤਕਾਰਾਂ ਨੇ ਜਿਹੜਾ ਸਾਹਿਤ ਰਚਿਆ, ਉਹ ਇਤਿਹਾਸ ਦਾ ਅਟੁੱਟ ਅੰਗ ਬਣ
ਗਿਆ ਹੈ, ਬਸ਼ਰਤੇ ਕਿ ਉਸ ਸਾਹਿਤ ਨੂੰ ਪੁਸਤਕ ਦਾ ਰੂਪ ਦਿੱਤਾ ਗਿਆ ਹੋਵੇ।
ਉਸ ਪੁਸਤਕ ਤੋਂ ਆਉਣ ਵਾਲੀਆਂ ਨਸਲਾਂ ਨੂੰ ਆਪਣੀ ਵਿਰਾਸਤ ਵਿਚ ਹੋਏ ਉਤਰਾਅ
ਚੜ੍ਹਾਅ ਬਾਰੇ ਜਾਣਕਾਰੀ ਮਿਲਦੀ ਰਹੇਗੀ।
ਕਿਸਾਨ ਅੰਦੋਲਨ ਦੌਰਾਨ
ਵੀ ਬਹੁਤ ਸਾਰਾ ਸਾਹਿਤ ਰਚਿਆ ਗਿਆ ਹੈ। ਇਸ ਅੰਦੋਲਨ ਦੌਰਾਨ 'ਸੁਰਿੰਦਰ ਕੌਰ
ਪੱਖੋਕੇ' ਨੇ ਇਕ ਪੁਸਤਕ ‘ਕਿਸਾਨ ਅੰਦੋਲਨ ਸਮੁੰਦਰੋਂ ਪਾਰ ਤੇਰੇ
ਨਾਲ’ ਸੰਪਾਦਿਤ ਕੀਤੀ ਹੈ।
ਦਿੱਲੀ ਦੀਆਂ ਬਰੂਹਾਂ ‘ਤੇ ਚਲ ਰਹੇ
ਸ਼ਾਂਤਮਈ ਕਿਸਾਨ ਅੰਦੋਲਨ ਦੀ ਪੀੜ ਦੀ ਹੂਕ ਸੰਸਾਰ ਦੇ ਕੋਨੇ ਕੋਨੇ ਵਿਚ
ਮਹਿਸੂਸ ਕੀਤੀ ਜਾ ਰਹੀ ਹੈ। ਪੰਜਾਬੀ, ਉਦਮੀ, ਮਿਹਨਤੀ, ਸਿਰੜ੍ਹੀ ਅਤੇ
ਦਲੇਰ ਗਿਣੇ ਜਾਂਦੇ ਹਨ। ਕਿਸਾਨ ਅੰਦੋਲਨ ਸ਼ੁਰੂ ਕਰਨ ਵਿਚ ਵੀ ਪੰਜਾਬੀ
ਕਿਸਾਨਾਂ ਨੇ ਅਜਿਹੀ ਪਹਿਲ ਕਦਮੀ ਕੀਤੀ, ਜਿਸਦੇ ਸਿੱਟੇ ਵਜੋਂ ਸਭ ਤੋਂ
ਪਹਿਲਾਂ ਪੁਰਾਣਾ ਪੰਜਾਬ ਮੁੜ ਇਕਸੁਰ ਹੋ ਗਿਆ। ਹਰਿਆਣਾ ਜਿਹੜਾ 1966 ਤੋਂ
ਪਹਿਲਾਂ ਪੰਜਾਬ ਦਾ ਹਿੱਸਾ ਹੁੰਦਾ ਸੀ, ਉਹ ਮੁੜ ਆਪਣੇ ਭਰਾਵਾਂ ਨਾਲ ਖੜ੍ਹਾ
ਹੋ ਗਿਆ, ਜਿਸਦੇ ਸਿੱਟੇ ਵਜੋਂ ਇਹ ਅੰਦੋਲਨ ਦੇਸ਼ ਵਿਆਪੀ ਹੋ ਗਿਆ ਹੈ।
ਸੰਸਾਰ ਦੇ ਜਿਸ ਖਿਤੇ ਵਿਚ ਵੀ ਪੰਜਾਬੀ ਅਤੇ ਭਾਰਤੀ ਵਸੇ ਹੋਏ ਹਨ,
ਸਾਰੇ ਹੀ ਆਪਣੀ ਮਾਤ ਭੂਮੀ ਦੇ ਜਾਇਆਂ, ਕਿਸਾਨਾ ਨਾਲ ਖੜ੍ਹੇ ਹੋ ਗਏ ਹਨ।
ਸਾਹਿਤਕਾਰ ਖਾਸ ਤੌਰ ਤੇ ਕਵੀ ਅਤੇ ਕਵਿਤਰੀਆਂ ਕੋਮਲ ਭਾਵਨਾਵਾਂ ਵਾਲੇ
ਹੁੰਦੇ ਹਨ। ਇਸ ਲਈ ਉਹ ਕਿਸਾਨਾਂ ਦੀ ਪੀੜ ਨੂੰ ਜ਼ਿਆਦਾ ਮਹਿਸੂਸ ਕਰ ਰਹੇ
ਹੁੰਦੇ ਹਨ ਜਿਸ ਕਰਕੇ ਉਨ੍ਹਾਂ ਨੇ ਆਪਣੀਆਂ ਕਲਮਾਂ ਚੁੱਕ ਕੇ
ਕਿਸਾਨੀ ਦੇ ਹੱਕ ਵਿਚ ਕਵਿਤਾਵਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਕਿਉਂਕਿ ਉਹ
ਆਪਣੀ ਅਤੇ ਆਪਣੇ ਪੁਰਖਿਆਂ ਦੀ ਵਿਰਾਸਤ ਨਾਲ ਗੜੁਚ ਹਨ।
ਪੰਜਾਬ
ਦਾ ਦਰਦ ਉਨ੍ਹਾਂ ਦਾ ਆਪਣਾ ਦਰਦ ਬਣ ਗਿਆ ਹੈ, ਜੋ ਉਨ੍ਹਾਂ ਦੀਆਂ ਕਵਿਤਾਵਾਂ
ਵਿਚੋਂ ਸੈਨਤਾਂ ਮਾਰ ਰਿਹਾ ਹੈ। ਕਵਿਤਾਵਾਂ ਕਿਉਂਕਿ ਘਟ ਸ਼ਬਦਾਂ ਨਾਲ ਸਿੱਧਾ
ਦਿਲ ਤੇ ਅਸਰ ਕਰਦੀਆਂ ਹਨ, ਇਸ ਲਈ ਉਨ੍ਹਾਂ ਦੀਆਂ ਕਵਿਤਾਵਾਂ ਨੇ ਲੋਕ
ਮਾਧਿਅਮ 'ਤੇ ਕਿਸਾਨਾ ਦੇ ਹੱਕ ਵਿਚ ਲਹਿਰ ਖੜ੍ਹੀ ਕਰ ਦਿੱਤੀ। ਉਸ ਲਹਿਰ
ਵਿਚੋਂ ਪਰਵਾਸੀਆਂ ਦੀਆਂ ਕਵਿਤਾਵਾਂ ਦੀ ਚੋਣ ਕਰਕੇ 'ਸੁਰਿੰਦਰ ਕੌਰ ਪੱਖੋਕੇ
ਯੂ ਐਸ ਏ' ਦੀ ਸੰਪਾਦਕੀ ਵਿਚ ਇਕ ਪੁਸਤਕ ‘ਕਿਸਾਨ ਅੰਦੋਲਨ ਸਮੁੰਦਰੋਂ ਪਾਰ
ਤੇਰੇ ਨਾਲ’ ਪ੍ਰਕਾਸ਼ਤ ਕਰਵਾਈ ਹੈ।
'ਸੁਰਿੰਦਰ ਕੌਰ ਪੱਖੋਕੇ'
ਮਾਨਸਿਕ ਤੌਰ 'ਤੇ ਕਿਸਾਨ ਅੰਦੋਲਨ ਨਾਲ ਅੰਦਰੋਂ ਜੁੜੇ ਹੋਏ ਹਨ ਕਿਉਂਕਿ
ਉਨ੍ਹਾਂ ਦਾ ਹੋਣਹਾਰ ਸਪੁੱਤਰ ਡਾ ਸਵੈਮਾਨ ਸਿੰਘ ਦਿਲ ਦੀਆਂ ਬਿਮਾਰੀਆਂ ਦੇ
ਮਾਹਿਰ ਅਮਰੀਕਾ ਤੋਂ ਜਾ ਕੇ ਦਿੱਲੀ ਦੀ ਸਰਹੱਦ ਤੇ ਟਿਕਰੀ ਵਿਖੇ ਇਕ
ਹਸਪਤਾਲ ਖੋਲ੍ਹਕੇ ਕਿਸਾਨਾ ਦੇ ਇਲਾਜ਼ ਕਰ ਰਹੇ ਹਨ। ਪੁਸਤਕਾਂ ਦਾ ਲੰਗਰ
ਲਗਾਇਆ ਹੋਇਆ ਅਤੇ ਇਸਤਰੀਆਂ ਦੇ ਰਹਿਣ ਲਈ ਰੈਣ ਬਸੇਰਾ ਸਥਾਪਤ ਕੀਤਾ ਹੋਇਆ
ਹੈ।
ਇਸ ਪੁਸਤਕ ਵਿਚਲੀਆਂ ਕਵਿਤਾਵਾਂ ਕਿਉਂਕਿ ਅਮਰੀਕਾ, ਕੈਨੇਡਾ,
ਆਸਟਰੇਲੀਆ, ਇੰਗਲੈਂਡ, ਬੈਲਜੀਅਮ ਅਤੇ ਹੋਰ ਦੇਸਾਂ ਦੇ ਕਵੀਆਂ ਅਤੇ
ਕਵਿਤਰੀਆਂ ਦੀਆਂ ਹਨ। ਇਸ ਲਈ ਇਨ੍ਹਾਂ ਦੀ ਚੋਣ ਕਰਨ ਵਿਚ ਸੁਰਿੰਦਰ ਕੌਰ
ਪੱਖੋਕੇ ਨਾਲ ਤਿੰਨ ਸਹਿ ਸੰਪਾਦਕ ਰਵਿੰਦਰ ਸਹਿਰਾਹ ਯੂ ਐਸ ਏ, ਪ੍ਰੀਤਪਾਲ
ਅਟਵਾਲ ਪੂਨੀ ਕੈਨੇਡਾ ਅਤੇ ਕੁਲਦੀਪ ਕਿੱਟੀ ਬੱਲ ਯੂ ਕੇ ਹਨ।
ਇਹ
168 ਪੰਨਿਆਂ ਅਤੇ 200 ਰੁਪਏ ਕੀਮਤ ਵਾਲੀ ਪੁਸਤਕ 'ਤਰਕ ਭਾਰਤੀ ਪਬਲੀਕੇਸ਼ਨ'
ਬਰਨਾਲਾ ਨੇ ਪ੍ਰਕਾਸ਼ਤ ਕੀਤੀ ਹੈ। ਸੁਰਿੰਦਰ ਕੌਰ ਪੱਖੋਕੇ ਯੂ ਐਸ ਏ ਦੀਆਂ
ਇਸ ਤੋਂ ਪਹਿਲਾਂ ਦੋ ਕਹਾਣੀਆਂ ਦੀਆਂ ਪੁਸਤਕਾਂ 'ਰਿਸਦੇ ਜ਼ਖ਼ਮ' ਅਤੇ
'ਦੁੱਖਾਂ ਦੇ ਗੋਹੜੇ' ਪ੍ਰਕਾਸ਼ਤ ਹੋ ਚੁੱਕੀਆਂ ਹਨ। ਇਸ ਪੁਸਤਕ ਵਿਚ 90
ਕਵਿਤਾਵਾਂ, ਗ਼ਜ਼ਲਾਂ ਅਤੇ ਗੀਤ ਸ਼ਾਮਲ ਹਨ। ਇਹ ਸਾਰੀਆਂ ਰਚਨਾਵਾਂ ਖੇਤੀਬਾੜੀ
ਨਾਲ ਸੰਬੰਧਤ ਤਿੰਨ ਕਾਲੇ ਕਾਨੂੰਨਾ ਦੇ ਵਿਰੋਧ ਦਾ ਪ੍ਰਗਟਾਵਾ ਕਰਦੀਆਂ
ਹੋਈਆਂ ਕਿਸਾਨਾ ਨੂੰ ਹੌਸਲਾ ਦੇ ਰਹੀਆਂ ਹਨ।
ਅੰਦੋਲਨ ਕਿਉਂਕਿ
ਪੂਰਨ ਤੌਰ ਤੇ ਸ਼ਾਂਤਮਈ ਹੈ, ਇਸ ਲਈ ਇਸ ਲੜਾਈ ਵਿਚ ਸ਼ਬਦ ਸੰਬਾਦ ਅਰਥਾਤ
ਕਵਿਤਾਵਾਂ ਜ਼ਿਆਦਾ ਪ੍ਰਭਾਵਸ਼ਾਲੀ ਹੋ ਸਕਦੀਆਂ ਹਨ। ਇਹ ਸਮਝਿਆ ਵੀ ਜਾਂਦਾ ਹੈ
ਕਿ ਸ਼ਬਦਾਂ ਦੇ ਵਾਰ ਤਲਵਾਰ ਦੇ ਵਾਰ ਨਾਲੋਂ ਜ਼ਿਆਦਾ ਅਸਰ ਕਰਦੇ ਹਨ। ਇਸ
ਪੁਸਤਕ ਵਿਚਲੇ ਗੀਤ, ਕਵਿਤਾਵਾਂ ਅਤੇ ਗ਼ਜ਼ਲਾਂ ਕਿਸਾਨਾ ਵਿਚ ਵੀ ਜੋਸ਼ ਪੈਦਾ
ਕਰਨ ਵਿਚ ਮਹੱਤਵਪੂਰਨ ਯੋਗਦਾਨ ਪਾਉਣਗੀਆਂ। ਇਨ੍ਹਾਂ ਕਵਿਤਾਵਾਂ ਵਿਚ
ਅੰਦੋਲਨ ਦੇ ਰੰਗ ਵਿਚ ਰੰਗੇ ਕਿਸਾਨਾ ਦੀ ਸਿਆਣਪ, ਸੂਝ ਦਲੇਰੀ ਅਤੇ
ਸ਼ਹਿਨਸ਼ੀਲਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਵੈਸੇ ਤਾਂ ਸਾਰੀਆਂ
ਰਚਨਾਵਾਂ ਹੀ ਬਿਹਤਰੀਨ ਹਨ ਪ੍ਰੰਤੂ ਕੁਝ ਕੁ ਕਵੀਆਂ ਤੇ ਕਵਿਤਰੀਆਂ ਦੀਆਂ
ਰਚਨਾਵਾਂ ਦੀਆਂ ਵੰਨਗੀਆਂ ਦੇ ਰਿਹਾ ਹਾਂ। ਡਾ ਅਮਰ ਜਿਓਤੀ ਯੂ ਕੇ ਸਨਦ
ਸਿਰਲੇਖ ਵਾਲੀ ਕਵਿਤਾ ਵਿਚ ਲਿਖਦੇ ਹਨ ਕਿ ਜ਼ਮੀਨ ਕਿਸਾਨ ਦੀ ਮਾਂ ਦੇ ਬਰਾਬਰ
ਹੁੰਦੀ ਹੈ ਪ੍ਰੰਤੂ ਮਾਂ ਨੂੰ ਕਿਸਾਨ ਕਿਵੇਂ ਵਿਕਣ ਦੇਵੇਗਾ-
ਜ਼ਮੀਨ ਨੂੰ ਦਾਸੀ ਬਣਾ ਵਪਾਰੀ ਬਾਜ਼ਾਰ ਵਿਚ ਵੇਚਣ ਤੁਰੇ , ਮਾਂ
ਦੀ ਇੱਜ਼ਤ ਖ਼ਾਤਰ ਸੂਰਮੇ ਆਪਣੇ ਹੌਸਲੇ ਮੇਚਣ ਤੁਰੇ। ਬੁੱਕਲ ਮਾਰ
ਇਰਾਦਿਆਂ ਦੀ ਨਿਕਲ ਪਏ ਉਹ ਘਰਾਂ ਵਿਚੋਂ, ਕਿ ਹੱਕ ਦਾ ਰੌਸ਼ਨ ਚਿਰਾਗ਼
ਸਦੀਆਂ ਤੱਕ ਰੌਸ਼ਨ ਰਹੇ। -
ਅਜੇ ਤਨਵੀਰ ਯੂ ਐਸ ਏ
ਆਪਣੀ ਗ਼ਜ਼ਲ ਵਿਚ ਕਹਿੰਦੇ ਹਨ ਕਿ ਸਰਕਾਰ ਕਿਸਾਨਾਂ ਤੇ ਮਜ਼ਦੂਰਾਂ ਨੂੰ ਮਜ਼ਬੂਰ
ਨਾ ਸਮਝੇ ਲੋੜ ਪੈਣ ਤੇ ਇਹ ਤਲਵਾਰ ਵੀ ਫੜ ਸਕਦੇ ਹਨ-
ਪਸੀਨਾ ਡੋਲ੍ਹ ਕੇ ਹੁਣ, ਫਸਲ ਰੀਝਾਂ ਦੀ ਹੈ ਮਹਿਕਾਣੀ। ਅਸੀਂ ਮਜ਼ਦੂਰ
ਮਿਹਨਤਕਸ਼ ਕਿਤੇ ਮਜ਼ਬੂਰ ਨਾ ਜਾਣੀ। ਕਦੇ ਖ਼ੰਜਰ, ਕਦੇ ਤਲਵਾਰ ‘ਤੇ ਨੱਚੇ
ਇਸੇ ਕਾਰਨ, ਅਸੀਂ ਇਹ ਫੈਸਲਾ ਕਰਨਾ ਕਿਸੇ ਤੋਂ ਮਾਤ ਨਾ ਖਾਣੀ।
ਇੰਦਰਜੀਤ ਚੁਗਾਵਾਂ ਯੂ ਐਸ ਏ ਇਤਿਹਾਸ ਨੂੰ ਯਾਦ ਕਰਵਾਉਂਦਾ ਲਿਖਦਾ ਹੈ
ਕਿ ਸਬਰ ਦਾ ਇਮਤਿਹਾਨ ਨਾ ਸਰਕਾਰ ਲਵੇ ‘ਸਬਰ ਦੀ 21’ ਸਿਰਲੇਖ ਕਵਿਤਾ
ਵਿਚ ਬਦਲਾ ਕਿਵੇਂ ਤੇ ਕਦੋਂ ਲਿਆ ਜਾ ਸਕਦਾ ਹੈ-
21ਦੀ ਕੀਮਤ ਯਾਦ
ਐ ਨਾ ਇਹ ਹੈ ਸਾਡੇ ਸਬਰ ਦੀ ਉਮਰ। ਸਬਰ ਰੱਖ ਜ਼ਬਤ ‘ਚ ਰਹਿ ਕੇ ਅਸੀਂ
ਕਦੇ ਜਾ ਪਹੁੰਚੇ ਸੀ ਕੈਕਸਟਨ ਹਾਲ। ਪੂਰੇ 21 ਸਾਲ ਬਾਅਦ ।
ਸਰਬਜੀਤ ਸਿੰਘ ਸੋਹੀ ਆਸਟਰੇਲੀਆ
‘ਤੁਹਾਡੀ ਜਿੱਤ’ ਸਿਰਲੇਖ ਵਿਚ ਲਿਖਦੇ ਹਨ ਕਿ ਸਰਕਾਰ ਦਾ ਜ਼ਬਰ ਕਿਸਾਨਾ ਦੇ
ਹੌਸਲੇ ਢਾਅ ਨਹੀਂ ਸਕਦਾ-
ਪਾਣੀ ਦੀਆਂ ਬੁਛਾੜਾਂ ਵਿਚ,
ਮੱਘਦੇ ਹੋਏ ਹੌਸਲੇ ਪਸਤ ਨਹੀਂ ਹੁੰਦੇ। ਜ਼ਿੰਦਗੀ ਦੀ ਲੋਰ ਵਿਚ ਕਦਮਤਾਲ
ਕਰਦੇ ਕਦਮ, ਮੌਤ ਦੀ ਪ੍ਰਵਾਹ ਨਹੀਂ ਕਰਦੇ। ਇਹ ਵਹਿਮ ਹੈ ਦਿੱਲੀ
ਨੂੰ, ਕਿ ਉਸਦਾ ਹਰ ਹੁਕਮ ਤਾਮੀਲ ਹੋਵੇਗਾ। ਕਿ ਉਸਦਾ ਹਰ ਸ਼ਬਦ ਕਾਨੂੰਨ
ਵਿਚ ਤਬਦੀਲ ਹੋਵੇਗਾ।
ਸੁਖਬਿੰਦਰ ਕੰਬੋਜ਼ ‘ ਸੁੱਤਾ
ਰਾਜਾ’ ਵਿਚ ਲਿਖਦੇ ਹਨ ਕਿ ਇਹ ਲਹਿਰ ਇਕ ਦਿਨ ਵਿਚ ਨਹੀਂ ਬਣੀ ਸਗੋਂ ਬੜੀ
ਦੇਰ ਦੇ ਸੁਲਘਦਾ ਲਾਵਾ ਭਾਂਬੜ ਬਣ ਉਠਿਆ ਹੈ -
ਇਹ ਜੋ
ਸਦੀਆਂ ਦਾ ਉਬਾਲ ਹੈ, ਇਹ ਇਕ ਦਿਨ ‘ਚ ਨਹੀਂ ਉਠਿਆ। ਇਹਦੇ ਪਿਛੇ ਸਦੀਆਂ
ਦੀ ਚੀਸ ਤੇ ਹਰ ਰੋਜ਼ ਖ਼ੁਦਕਸ਼ੀਆਂ ਦੀ ਲੰਮੀ ਪੀੜ ਹੈ।
ਸੁਰਿੰਦਰ ਕੌਰ ਪੱਖੋਕੇ ਵੇਦਨਾ ਨਾਂ ਦੀ ਕਵਿਤਾ ਵਿਚ ਲਿਖਦੇ ਹਨ ਕਿ
ਕਿਸਾਨੀ ਕੌਮ ਮੌਤ ਤੋਂ ਡਰਦੀ ਨਹੀਂ ਸਗੋਂ ਇਹ ਤਾਂ ਜਿਉਂਦੀ ਹੀ ਮਰ ਕੇ ਹੈ-
ਵੱਡੇ, ਵੇਲੇ ਦੇ ਤਾਰਿਆ, ਗੱਲ, ਸੁਣ, ਕੰਨ ਧਰ ਕੇ।
ਹਾਕਮਾ, ਤੂੰ ਜਾਣਦਾ ਅਸੀਂ, ਜਿਉਂਦੇ, ਹਾਂ ਮਰ ਕੇ।
ਹਰਕੀਰਤ ਕੌਰ ਚਹਿਲ ਲਿਖਦੇ ਹਨ ਕਿ ਹਾਕਮਾਂ ਕਈ ਅਕਲ ਦੀ ਗੱਲ ਕਰ-
ਕਾਲੇ ਕਾਨੂੰਨ ਪਾੜ ਕੇ ਹੱਥ ਅਕਲਾਂ ਨੂੰ ਮਾਰ ਲੈ। ਸੜਕਾਂ
‘ਤੇ ਰੁਲਦਾ ਕਿਰਤੀ ਜਾਹ ਉਠ ਕੇ ਸਾਰ ਲੈ। ਮੱਥੇ ‘ਤੇ ਲੱਗੀ ਕਾਲਖ
ਸਦੀਆਂ ਤੱਕ ਲਹਿਣੀ ਨਾ। ਤੇਰੀ ਬਦਨੀਤੀ ਜ਼ਾਲਮਾ ਖ਼ਲਕਤ ਨੇ ਸਹਿਣੀ ਨਾ।
ਧਰਤੀ ਦੀ ਹਿੱਕ ‘ਚੋਂ ਉਗਮੇ ਸੂਰਜ ਕਦੇ ਉਕਦੇ ਨੀਂ।
ਕੁਲਦੀਪ ਕਿੱਟੀ ਬੱਲ ਲਿਖਦੇ ਹਨ ਕਿ ਕਿਸਾਨ ਦੀ ਦਲੇਰੀ ਦਾ ਤੈਨੂੰ ਅੰਦਾਜ਼ਾ
ਨਹੀਂ-
ਐਵੇਂ ਨਾ ਸਮਝੀਂ ਮੈਨੂੰ ਪੁੱਤ ਅਣਜਾਣ ਦਾ, ਪੱਕਾ
ਨਿਸ਼ਾਨਚੀ ਮੈਂ ਪੁੱਤ ਕਿਰਸਾਨ ਦਾ । ਲੈ ਆਡ੍ਹਾ ਮੈਂ ਤੇਰੀ ਹਿੱਕ ‘ਤੇ
ਲਾਇਆ ਏ, ਕੱਕਰ ਤੇ ਪਾਲਾ ਵੇਖ ਮੈਨੂੰ ਨਾ ਠਾਰਦੇ, ਬਾਹਰ ਤੂੰ ਨਿਕਲ
ਤੈਨੂੰ ਸ਼ੇਰ ਵੰਗਾਰਦੇ ਧੁੱਪਾਂ ਦਾ ਸੇਕ ਮੈਂ ਪਿੰਡੇ ਹੰਢਾਇਆ ਏ। ਠਹਿਰ
ਜਾ ਦਿੱਲੀਏ ਪੁੱਤ ਜੱਟ ਦਾ ਆਇਆ ਏ।
ਕਵਿੰਦਰ ਚਾਂਦ
ਕਿਸਾਨਾ ਨੂੰ ਤਾਕੀਦ ਕਰਦੇ ਹਨ ਕਿ ਸਮੇਂ ਦੀ ਨਜ਼ਾਕਤ ਸਮਝੋ-
ਜੇ ਹੁਣ ਬੋਲੇ ਨਹੀਂ ਤਾਂ, ਫਿਰ ਕਿਸੇ ਬੋਲਣ ਨਹੀਂ ਦੇਣਾ, ਤੇ
ਉਸ ਤੋਂ ਬਾਦ ਫਿਰ ਬੋਲਣ ਲਈ ਕੁਝ ਵੀ ਨਹੀਂ ਰਹਿਣਾ। ਜ਼ੁਬਾਨਾ ਵਾਲਿਓ
ਗੁੰਗਿਓ, ਤੁਸਾਂ ਜੇ ਅੱਜ ਵੀ, ਇਹ ਧੁੰਧੂਕਾਰ ਸਾਫ਼ ਨਹੀਂ ਕਰਨਾ। ਤਾਂ
ਫਿਰ ਇਤਿਹਾਸ ਨੇ ਸਾਨੂੰ ਤੁਹਾਨੂੰ ਮੁਆਫ਼ ਨਹੀਂ ਕਰਨਾ। ਸਮਾਂ ਬੋਲਣ ਦਾ
ਹੈ ਬੋਲੋ।
ਗੁਰਿੰਦਰਜੀਤ ਸਿੰਘ ਲਿਖਦੇ ਹਨ ਕਿ
ਕਿਸਾਨਾ ਨਾਲ ਹੀ ਹਿੰਦੋਸਤਾਨ ਦੀ ਸ਼ਾਨ ਹੈ-
ਇਹ ਰੱਤ ਜੋ
ਕਿਸਾਨ ਦੀ, ਹੀ ਪੱਤ ਹਿੰਦੋਸਤਾਨ ਦੀ। ਪਸੀਨਾ ਮੇਰੇ ਬਾਪ ਦਾ, ਤੇਰੀ
ਅੱਤ ਨੂੰ ਸਰਾਪਦਾ।
ਕੰਵਲਜੀਤ ਦੋਸਾਂਝ ਨੱਤ ਲਿਖਦੇ ਹਨ
ਕਿਸਾਨ ਆਪਣੇ ਹੱਕਾਂ ਬਾਰੇ ਜਾਗਰੂਕ ਹਨ-
ਅਸੀਂ ਹੱਕ
ਆਪਣੇ ਬਸ ਮੰਗਦੇ ਹਾਂ, ਕੋਈ ਭੀਖ ਨਹੀਂ ਅਸੀਂ ਚਾਹੁੰਦੇ ਹਾਂ। ਅਜੇ ਵੀ
ਗੱਲਾਂ ਨਾਲ ਸਮਝਾਉਂਦੇ ਹਾਂ, ਨਾ ਖ਼ੂਨ-ਖ਼ਰਾਬਾ ਚਾਹੁੰਦੇ ਹਾਂ।
ਡਾ ਗੁਰਮਿੰਦਰ ਸਿੱਧੂ ਲਿਖਦੇ ਹਨ ਕਿ ਹਾਕਮਾਂ ਦੀਆਂ ਬਦਨੀਤਾਂ ਨੇ
ਕਿਸਾਨਾ ਨੂੰ ਮਜ਼ਬੂਰ ਕੀਤਾ ਹੈ-
ਤਾਰਿਆਂ ਦੀ ਝਾਂਜਰ ਹੈ
ਟੁੱਟੀ, ਰਾਤਾਂ ਨੂੰ ਵੀ ਦੰਦਲ ਪੈ ਗਈ। ਹਾਕਮ ਦੀ ਕੁਲੱਛਣੀ ਦਾਤੀ, ਵੱਢ
ਕੇ ਰੂਹ ਲੈ ਗਈ। ਖ਼ੂਨ ਰਗਾਂ ਵਿਚ ਛੱਲਾਂ ਮਾਰੇ ਹੋਰ ਜ਼ਬਰ ਹੁਣ
ਕਰਨ ਨਾ ਦੇਣਾ। ਧਰਤੀ ਮਾਂ ਦੇ ਪਿੰਡੇ ਉਤੇ, ਪੈਰ ਕਿਸੇ ਨੂੰ ਧਰਨ ਨਾ
ਦੇਣਾ।
ਪ੍ਰਕਾਸ਼ ਸੋਹਲ ਲਿਖਦੇ ਹਨ ਕਿ ਸਰਕਾਰ ਲੋਟੂਆਂ
ਦੇ ਟੋਲੇ ਨਾਲ ਮਿਲ ਗਈ ਹੈ-
ਲੋਕਾਂ ਦੀ ਸਰਕਾਰ ਹੁੰਦੀ,
ਹਰ ਇਕ ਦੇ ਹਿੱਤ ਲਈ, ਏਥੇ ਹਰ ਨੇਤਾ ਸ਼ਾਹੂਕਾਰੀ ਵੱਲ ਭੱਜਦਾ ਹੈ।
ਸਰਮਾਏਦਾਰੀ ਹੈ ਬਹੁਤ ਜ਼ਰੂਰੀ, ਉੱਨਤ ਹੋਣ ਲਈ। ਦੁੱਖ ਹੁੰਦਾ ਜਦ ਇਹ
ਟੋਲਾ, ਜਨਤਾ ਨੂੰ ਠੱਗਦਾ ਹੈ।
ਦਰਸ਼ਨ ਬੁਲੰਦਵੀ ਲਿਖਦੇ
ਹਨ ਕਿ ਕਿਸਾਨ ਸਿਰਫ ਆਪਣੇ ਹੱਕ ਮੰਗਦੇ ਹਨ-
ਹੱਕਾਂ ਦੀ
ਆਵਾਜ਼ ਅਸੀਂ, ਹਵਾ ਵਿਚ ਘੋਲ ਦਿੱਤੀ, ਹਵਾ ਮੂਹਰੇ ਹੋਣੀ ਨਹੀਂ, ਦੀਵਾਰ
ਤੇਰੀ ਹਾਕਮਾ। ਡੁੱਲ੍ਹੇ ਲਹੂ ਵਿਚੋਂ ਸਦਾ, ਚੜ੍ਹਨਾ ਏ ਸੂਰਜਾਂ ਨੇ,
ਲੁੱਟੀ ਨਹੀਉਂ ਜਾਣੀ ਲੋਅ, ਤੜਕੇ ਦੀ ਹਾਕਮਾਂ।
ਜੀਤ
ਸੁਰਜੀਤ ਲਿਖਦੇ ਹਨ ਕਿ ਸਰਕਾਰ ਨੇ ਪੰਜਾਬੀਆਂ ਦੀ ਅਣਖ਼ ਹੱਥ ਪਾਇਆ ਹੈ-
ਸਾਨੂੰ ਅਣਖ ਪਿਆਰੀ ਆ ਤਾਂਹੀ ਤੇਰੀ ਤਾਨਾਸ਼ਾਹੀ ਦੀ, ਹੁਣ ਆ
ਗਈ ਵਾਰੀ ਆ।
ਜੱਗਾ ਗਿੱਲ ਲਿਖਦੇ ਹਨ ਕਿ ਹਿਟਲਰ ਦੀ
ਨਕਲ ਦੇ ਨਤੀਜ਼ੇ ਸਰਕਾਰ ਨੂੰ ਭੁਗਤਣੇ ਪੈਣਗੇ-
ਹਿਟਲਰ ਬਣ
ਬੈਠਾ ਮੋਦੀ ਬੁੱਚੜ ਚੜ੍ਹ ਕੇ ਬੈਠਾ ਗੋਦੀ। ਚਾਲ ਜ਼ਾਲਮਾਂ ਚੱਲੀ ਕੋਝੀ
ਹੱਕ ਲੋਕਾਂ ਦੇ ਖਾਣੇ ਨੂੰ। ਲਾਣੇਦਾਰ ਲੱਗ ਅੱਗੇ ਤੁਰਿਆ ਪਿੱਛੇ ਲਾ
ਲਿਆ ਲਾਣੇ ਨੂੰ।
ਪ੍ਰੀਤਪਾਲ ਅਟਵਾਲ ਪੂੰਨੀ ਲਿਖਦੇ ਹਨ
ਕਿ ਜ਼ਮੀਨ ਕਿਸਾਨ ਦੀ ਜਾਨ ਹੁੰਦੀ ਹੈ-
ਕਾਹਤੋਂ ਘੋਲ ਦਾ
ਹਵਾਵਾਂ ਵਿਚ ਜ਼ਹਿਰ ਹਾਕਮਾ, ਵੇ ਹੁੰਦਾ ਅੱਤ ਤੇ ਖ਼ੁਦਾ ਦਾ ਸਦਾ ਵੈਰ
ਹਾਕਮਾ। ਅਣਖ਼ਾਂ ਦੀ ਵੱਖਰੀ ਹੀ ਸ਼ਾਨ ਹੁੰਦੀ ਏ, ਜ਼ਮੀਨ ਤਾਂ ਕਿਸਾਨ ਦੀ
ਵੇ ਜਾਨ ਹੁੰਦੀ ਏ।
ਰਵਿੰਦਰ ਸਹਿਰਾਅ ਲਿਖਦੇ ਹਨ ਕਿ
ਕਿਸਾਨ ਅੰਦੋਲਨ ਵਿਚ ਬੱਚੀਆਂ ਵੀ ਪਿਛੇ ਨਹੀਂ ਰਹੀਆਂ-
ਮਾਂ ਦੀ ਮਮਤਾ ਤੇ ਪਿਓ ਦੇ ਮੋਹ ਦੀ ਅਜੇ ਤਾਂ ਇਸਨੂੰ ਲੋੜ ਬੜੀ ਹੈ, ਪਰ
ਫ਼ਸਲਾਂ ਨਾ ਰੁਲ ਜਾਣ ਕਿਧਰੇ ਤਾਹੀਂਉਂ ਨੱਕੇ ਮੋੜ ਰਹੀ ਹੈ। ਹੱਥ ਵਿਚ
ਕਹੀ ਤੇ ਪੈਂਟ ਨੂੰ ਟੰਗ ਕੇ, ਵੱਗਦੇ ਹੋਏ ਖਾਲ ‘ਚ ਖੜ੍ਹੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072 ujagarsingh48@yahoo.com
|
|
‘ਕਿਸਾਨ
ਅੰਦੋਲਨ ਸਮੁੰਦਰੋਂ ਪਾਰ ਤੇਰੇ ਨਾਲ’ ਪੁਸਤਕ ਪ੍ਰਵਾਸੀਆਂ ਦੇ ਸਮਰਥਨ ਦੀ
ਪ੍ਰਤੀਕ ਉਜਾਗਰ ਸਿੰਘ, ਪਟਿਆਲਾ
|
ਦਰਦ
ਜਾਗਦਾ ਹੈ: ਭੁਪਿੰਦਰ ਸਿੰਘ ਸੱਗੂ
ਡਾ. ਨਿਸ਼ਾਨ ਸਿੰਘ ਰਾਠੌਰ |
ਮਜਬੂਰੀ,
ਲਾਚਾਰੀ, ਬੇਵੱਸੀ ਅਤੇ ਔਰਤ ਦੀ ਤ੍ਰਾਸਦੀ ਦੀ ਬਾਤ ਪਾਉਂਦੀ ਹੈ
"ਕੱਠਪੁਤਲੀਆਂ" ਸਿ਼ਵਚਰਨ ਜੱਗੀ
ਕੁੱਸਾ |
ਸਮੀਖਿਆ:
ਨਾਵਲ "ਦਰਦ ਕਹਿਣ ਦਰਵੇਸ਼" ਮਨਦੀਪ
ਕੌਰ ਭੰਮਰਾ |
ਸ਼ਿਵਚਰਨ
ਜੱਗੀ ਕੁੱਸਾ ਦਾ ਨਵਾਂ ਨਾਵਲ "ਦਰਦ ਕਹਿਣ ਦਰਵੇਸ਼" ਮਾਰਕੀਟ 'ਚ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
ਬਿੰਦਰ
ਕੋਲੀਆਂ ਵਾਲ ਦੇ ਕਾਵਿ ਸੰਗ੍ਰਹਿ "ਅਧੂਰਾ ਸਫ਼ਰ" ਤੇ ਇਕ ਸਰਸਰੀ ਝਾਤ
ਰਵੇਲ ਸਿੰਘ ਇਟਲੀ |
ਰਾਮ
ਲਾਲ ਭਗਤ ਦਾ ਕਾਵਿ ਸੰਗ੍ਰਹਿ "ਸ਼ਹਿਜ਼ਾਦੀਆਂ" ਇਸਤਰੀ ਸਰੋਕਾਰਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
'ਇਹ
ਪਰਿੰਦੇ ਸਿਆਸਤ ਨਹੀਂ ਜਾਣਦੇ' ਉਜਾਗਰ ਸਿੰਘ, ਪਟਿਆਲਾ |
ਅੰਕਲ
ਟੌਮ ਦੀ ਝੌਪੜੀ ਬਿੱਟੂ ਖੰਗੂੜਾ,
ਲੰਡਨ |
ਡਾ
ਗੁਰਸ਼ਰਨ ਕੌਰ ਜੱਗੀ ਦੀ ਪੁਸਤਕ ਗੁਰਮਤਿ ਵਿਚਾਰਧਾਰਾ ਪਾਠਕਾਂ ਲਈ ਮਾਰਗ
ਦਰਸ਼ਨ ਉਜਾਗਰ ਸਿੰਘ, ਪਟਿਆਲਾ
|
ਭੁੱਬਲ
ਦੀ ਅੱਗ ਨਾਟਕ ਦਲਿਤ ਅਤੇ ਛੋਟੇ ਕਿਸਾਨਾਂ ਦੀ ਤ੍ਰਾਸਦੀ ਦਾ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਨਾਨਕ
ਸਿੰਘ ਇਕ ਪੁਨਰ-ਮੁਲਾਂਕਣ ਪੁਸਤਕ : ਨਾਨਕ ਸਿੰਘ ਦੇ ਸਾਹਿਤਕ ਵਿਅਕਤਿਵ ਦਾ
ਸ਼ੀਸ਼ਾ ਉਜਾਗਰ ਸਿੰਘ, ਪਟਿਆਲਾ |
ਡਾ
ਸੋਨੀਆਂ ਦੀ ਪੁਸਤਕ ‘ਧੁੰਦ’ ਸਿੱਖ ਧਰਮ ਵਿਚ ਆਈ ਗਿਰਾਵਟ ਤੇ ਚਿੰਤਾ ਦਾ
ਪ੍ਰਗਟਾਵਾ ਉਜਾਗਰ ਸਿੰਘ, ਪਟਿਆਲਾ |
ਅਨਮੋਲ
ਕੌਰ ਦਾ ਕਹਾਣੀ ਸੰਗ੍ਰਹਿ ‘‘ਜ਼ਮੀਰ’’ ਲੋਕ ਅਰਪਣ
ਸਮਨਦੀਪ ਖੀਵਾ, ਭੀਖੀ |
ਡਾਇਰੈਕਟਰ
ਭਾਸ਼ਾ ਵਿਭਾਗ ਵਲੋਂ ਨਾਮਵਰ ਸ਼ਾਇਰ ਘੇਸਲ ਦੀ ਪੁਸਤਕ 'ਯਾਦਾਂ ਦੇ ਘੁੱਟ'
ਲੋਕ-ਅਰਪਣ ਪ੍ਰੀਤਮ ਲੁਧਿਆਣਵੀ,
ਚੰਡੀਗੜ੍ਹ |
ਹਰਪ੍ਰੀਤ
ਸਿੰਘ ਰਾਣਾ ਦੀ ਮਿੰਨੀ ਕਹਾਣੀਆਂ ਦੀ ਪੁਸਤਕ ਤਤਕਾਲ ਸਮਾਜਿਕ ਵਰਤਾਰੇ ਦਾ
ਪ੍ਰਤੀਕ ਉਜਾਗਰ ਸਿੰਘ, ਪਟਿਆਲਾ
|
ਸੰਸਾਰ
ਪੱਧਰ ਦੇ ਸਮਾਜਿਕ ਆਰਥਿਕ ਸਰੋਕਾਰਾਂ ਦੀ ਗੱਲ ਕਰਦੀ ਕਿਤਾਬ 'ਪੂੰਜੀਵਾਦ
ਬਨਾਮ ਕੈਨੇਡੀਅਨ ਸਮਾਜ' ਬਲਜਿੰਦਰ
ਸੰਘਾ, ਕਨੇਡਾ |
ਉਦੀਪਨ
ਸਾਹਿਤਕ ਚਿੱਠੀਆਂ ਸਾਹਿਤਕ ਖ਼ਜਾਨੇ ਦੇ ਸੰਬਾਦ ਦਾ ਸੰਗ੍ਰਹਿ
ਉਜਾਗਰ ਸਿੰਘ, ਪਟਿਆਲਾ |
ਪਰਮਵੀਰ
ਜ਼ੀਰਾ ਦਾ ਪੁਸਤਕ ਪਰਵਾਜ਼ ਮਾਂ ਦੇ ਪਿਆਰ ਤੋਂ ਵਿਹੂਣੀ ਬਹਾਦਰ ਲੜਕੀ ਦੀ
ਕਹਾਣੀ ਉਜਾਗਰ ਸਿੰਘ, ਪਟਿਆਲਾ
|
ਹਰੀ
ਸਿੰਘ ਦੀ ਜੀਵਨ ਸ਼ੈਲੀ ਉਸਦੀ ਸੈ ਜੀਵਨੀ ਵਾਲੀ ਪੁਸਤਕ “ਲੁਕਿੰਗ ਬੈਕ ਵਿਦ
ਡੀਲਾਈਟ” ਰਾਹੀਂ ਡਾ.ਸਾਥੀ
ਲੁਧਿਆਣਵੀ, ਲੰਦਨ |
ਕਹਾਣੀ-
ਸੰਗ੍ਰਹਿ ‘ਉਮਰੋਂ ਲੰਮੀ ਉਡੀਕ’ ਲੋਕ- ਅਰਪਣ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
|
ਮੋਤੀ ਪੰਜ ਦਰਿਆਵਾਂ
ਦਾ ਪੁਸਤਕ ਲਹਿੰਦੇ ਅਤੇ ਚੜ੍ਹਦੇ ਪੰਜਾਬ ਦਰਮਿਆਨ ਸਾਹਿਤਕ ਕੜੀ ਬਣੇਗੀ
ਉਜਾਗਰ ਸਿੰਘ, ਪਟਿਆਲਾ
|
ਕੁਲਵੰਤ
ਖਨੌਰੀ ਦੀ ਪਿਆਰ ਪੰਘੂੜਾ ਪੁਸਤਕ ਬੱਚਿਆਂ ਲਈ ਪ੍ਰੇਰਨਾ ਸਰੋਤ
ਉਜਾਗਰ ਸਿੰਘ, ਪਟਿਆਲਾ |
ਲੇਖ਼ਕ
ਮੋਹਨ ਸਿੰਘ ਔਜਲਾ ਦੀ ਸਮੁੱਚੀ ਲਿਖ਼ਤ ਦਾ ਗੰਭੀਰ ਅਧਿਐਨ ਕਰਦੀ ਪੁਸਤਕ
'ਪ੍ਰੋ.ਮੋਹਨ ਸਿੰਘ ਔਜਲਾ ਦੀ ਸਾਹਿਤਕ ਪਰਵਾਜ਼'
ਬਲਜਿੰਦਰ ਸੰਘਾ, ਕਨੇਡਾ |
ਗੁਰਿੰਦਪਾਲ
ਸਿੰਘ ਜੋਸਨ ਦੀ ਪੁਸਤਕ ‘‘ਸਾਰਾਗੜੀ ਸਾਕਾ ਅਦੁੱਤੀ ਜੰਗੀ ਮਿਸਾਲ ’’
ਇਤਿਹਾਸਕ ਦਸਤਾਵੇਜ
ਉਜਾਗਰ ਸਿੰਘ, ਪਟਿਆਲਾ |
ਸਮਾਜਿਕ
ਸਰੋਕਾਰਾਂ, ਰੋਮਾਂਸਵਾਦ ਅਤੇ ਔਰਤਾਂ ਦੇ ਦਰਦਾਂ ਦੀ ਕਵਿਤਰੀ ਬੀਬੀ ਜੌਹਰੀ
ਉਜਾਗਰ ਸਿੰਘ, ਪਟਿਆਲਾ |
ਪਰਵਾਸ
ਤੇ ਢੌਂਗ ਦਾ ਸੱਚ ਨਾਵਲ ‘ਕੁੜੀ ਕੈਨੇਡਾ ਦੀ’
ਡਾ. ਪ੍ਰਿਥਵੀ ਰਾਜ ਥਾਪਰ,
|
ਰਾਮ
ਲਾਲ ਭਗਤ ਦੀ ਪੁਸਤਕ ਨੂੰਹਾਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਸਿੱਖ
ਫ਼ੌਜੀਆਂ ਦੀ ਬਹਾਦਰੀ ਦੀ ਦਸਤਾਵੇਜ:ਇਟਲੀ ਵਿੱਚ ਸਿੱਖ ਫ਼ੌਜੀ ਪੁਸਤਕ
ਉਜਾਗਰ ਸਿੰਘ, ਪਟਿਆਲਾ |
ਪਰਮਜੀਤ
ਪਰਮ ਦੇ ਚੰਡੀਗੜ ਦੇ ਬੇਸ਼ਕੀਮਤੀ ਹੀਰੇ: ਨੌਜਵਾਨਾ ਲਈ ਪ੍ਰੇਰਨਾਦਾਇਕ
ਉਜਾਗਰ ਸਿੰਘ, ਪਟਿਆਲਾ |
ਹਰਜੋਤ
ਸਿੰਘ ਹੈਪੀ ਦੀ ਨਿਕੰਮੀ ਔਲਾਦ: ਨੌਜਵਾਨਾ ਲਈ ਪ੍ਰੇਰਨਾਦਾਇਕ ਪੁਸਤਕ
ਉਜਾਗਰ ਸਿੰਘ, ਪਟਿਆਲਾ |
ਬਲਜੀਤ
ਕੌਰ ਸਵੀਟੀ ਦੀ ਪੁਸਤਕ ‘‘ਤਰੇਲਾਂ ਪ੍ਰੀਤ ਦੀਆਂ’’ ਰੁਮਾਂਸਵਾਦ ਅਤੇ
ਬ੍ਰਿਹਾ ਦਾ ਸੁਮੇਲ
ਉਜਾਗਰ ਸਿੰਘ, ਪਟਿਆਲਾ |
ਅਮਰਿੰਦਰ
ਸਿੰਘ ਸੋਹਲ ਦੀ ਪੁਸਤਕ ਨੈਣਾਂ ਵਿਚਲਾ ਟਾਪੂ ਸਮਾਜਿਕ ਸਰੋਕਾਰਾਂ ਦੀ ਅਵਾਜ਼
ਉਜਾਗਰ ਸਿੰਘ, ਪਟਿਆਲਾ |
ਪੰਜਾਬੀਆਂ
ਦੇ ਰਾਜਦੂਤ ਨਰਪਾਲ ਸਿੰਘ ਸ਼ੇਰਗਿਲ ਦੀ ਸ਼੍ਰੀ ਗੁਰੂ ਗੋਬਿੰਦ ਸਿੰਘ ਨੂੰ
ਸ਼ਰਧਾਂਜਲੀ
ਉਜਾਗਰ ਸਿੰਘ, ਪਟਿਆਲਾ |
ਸਿਰਜਣਦੀਪ
ਕੌਰ ਉਭਾ ਦੀ ਪੁਸਤਕ ‘‘ਜਿੱਤ’’ ਹਾਰ ਨੂੰ ਜਿੱਤ ਵਿਚ ਬਦਲਣ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਪਾਲੀ
ਖ਼ਾਦਿਮ ਦੀ ਪੁਸਤਕ ਸਵੈ ਦੀ ਤਸਦੀਕ ਸਮਾਜਿਕ ਸਰੋਕਾਰਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਪੰਜਵਾਂ
ਥੰਮ ਮਿੰਨੀ ਕਹਾਣੀ ਸੰਗ੍ਰਹਿ ਇੱਕ ਅਧਿਐਨ
ਉਜਾਗਰ ਸਿੰਘ, ਪਟਿਆਲਾ |
ਡਾ.
ਦਰਸ਼ਨ ਵੱਲੋਂ ਸੰਪਾਦਿਤ 'ਸਾਹਿਤ ਤੇ ਸੰਬਾਦ' ਪੁਸਤਕ ਨਵੇਂ ਲੇਖਕਾਂ ਲਈ
ਪ੍ਰੇਰਨਾ ਸਰੋਤ
ਉਜਾਗਰ ਸਿੰਘ, ਪਟਿਆਲਾ |
ਰਣਜੀਤ
ਸਿੰਘ ਭਿੰਡਰ ਦੀ ਪੁਸਤਕ ‘‘ਸਮਾਂ ਤੇ ਸੁਪਨੇ’’ ਅਧੂਰੇ ਅਹਿਸਾਸਾਂ ਦੀ
ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਸੁਰਿੰਦਰ
ਸੈਣੀ ਦੀ ਪੁਸਤਕ ‘‘ਮਿੱਤਰ ਪਿਆਰੇ ਨੂੰ’’ ਬਿਰਹਾ ਦੀਆਂ ਮਹਿਕਾਂ ਦੀ
ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਪੱਤਰਕਾਰੀ
ਅਤੇ ਸਾਹਿਤ ਦਾ ਸੁਮੇਲ : ਸ਼ਰਨਜੀਤ ਬੈਂਸ
ਉਜਾਗਰ ਸਿੰਘ, ਪਟਿਆਲਾ |
ਅਨਮੋਲ
ਕੌਰ ਦਾ ਨਾਵਲ ‘‘ਕੁੜੀ ਕੈਨੇਡਾ ਦੀ’’ ਪੰਜਾਬੀ ਮਾਨਸਿਕਤਾ ਦਾ ਵਿਸ਼ਲੇਸ਼ਣ
ਉਜਾਗਰ ਸਿੰਘ, ਪਟਿਆਲਾ |
ਬਿੰਦਰ
“ਕੋਲੀਆਂ ਵਾਲ”ਦੇ ਪਲੇਠੇ ਨਾਵਲ” ਅਣ ਪਛਾਤੇ ਰਾਹਾਂ ਦੇ ਪਾਂਧੀ” ਤੇ ਇੱਕ
ਪੇਤਲੀ ਜੇਹੀ ਝਾਤ
ਰਵੇਲ ਸਿੰਘ, ਇਟਲੀ |
ਰਾਜਵਿੰਦਰ
ਕੌਰ ਜਟਾਣਾ ਦੀ ਸਰਸਰਾਹਟ ਪੈਦਾ ਕਰਨ ਵਾਲੀ ਪੁਸਤਕ ‘‘ਆਹਟ’’
ਉਜਾਗਰ ਸਿੰਘ, ਪਟਿਆਲਾ |
ਬਾਬੂ
ਸਿੰਘ ਰੈਹਲ ਦਾ‘‘ਹਨੇਰਾ ਪੀਸਦੇ ਲੋਕ’’ਕਹਾਣੀ ਸੰਗ੍ਰਿਹ ਆਰਥਿਕ ਬਖੇੜੇ ਦਾ
ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਕਮਲਜੀਤ
ਕੌਰ ਕਮਲ ਦੀ ਪੁਸਤਕ ‘‘ਫੁੱਲ ਤੇ ਕੁੜੀਆਂ’’ ਇੱਕ ਸਿੱਕੇ ਦੇ ਦੋ ਪਾਸੇ
ਉਜਾਗਰ ਸਿੰਘ, ਪਟਿਆਲਾ |
ਸੁਖਰਾਜ
ਸਿੰਘ “ਬਰਾੜ” ਦੇ ਪਲੇਠੇ ਕਾਵਿ ਸੰਗ੍ਰਿਹ “ਦਾਣੇ” ਤੋਂ ਝਲਕਦੀ ਹੈ ਉੱਸ ਦੀ
ਕਾਵਿ ਚੇਤਨਾ
ਰਵੇਲ ਸਿੰਘ ਇਟਲੀ |
ਬਲਜਿੰਦਰ
ਸੰਘਾ ਦੀਆਂ ਲੰਮੀਆਂ ਸਾਹਿਤਕ ਪੁਲਾਂਘਾਂ
ਉਜਾਗਰ ਸਿੰਘ, ਪਟਿਆਲਾ |
ਕੁੜੀ
ਕੈਨੇਡਾ ਦੀ’ ਨਾਵਲ ਵੱਖਰੀ ਸੁਰ ਵਾਲਾ
ਜਸਵੀਰ ਰਾਣਾ, ਸੰਗਰੂਰ |
ਦੇਸ
ਭਗਤੀ ਅਤੇ ਸਮਾਜਿਕ ਸਰੋਕਾਰਾਂ ਦੇ ਗੀਤਾਂ ਦਾ ਰਚੇਤਾ ਸੁਖਪਾਲ ਪਰਮਾਰ
ਉਜਾਗਰ ਸਿੰਘ, ਪਟਿਆਲਾ
|
ਸੰਤ
ਭਿੰਡਰਾਂਵਾਲੇ ਦੇ ਰੂ-ਬ-ਰੁ ਜੂਨ 84 ਦੀ ਪੱਤਰਕਾਰੀ ਪੁਸਤਕ ਦਾ ਵਿਸ਼ਲੇਸ਼ਣ
ਉਜਾਗਰ ਸਿੰਘ, ਪਟਿਆਲਾ |
ਅਮਨਦੀਪ
ਸਿੰਘ ਦਾ ਨਵਪ੍ਰਕਾਸ਼ਿਤ ਕਾਵਿ ਸੰਗ੍ਰਹਿ "ਕੰਕਰ ਪੱਥਰ"
- ਡਾ. ਡੀ. ਪੀ.
ਸਿੰਘ |
ਕਣੀਆਂ'
ਕਾਵਿ-ਸੰਗ੍ਰਹਿ ਦੀਆਂ ਨਜ਼ਮਾਂ ਨਾਲ ਸਾਂਝ – ਸੁਖਵਿੰਦਰ ਅੰਮ੍ਰਿਤ |
ਡਾ.ਗੁਰਮਿੰਦਰ
ਸਿੱਧੂ ਦੀ ਕਿਤਾਬ ' ਕਹਿ ਦਿਓ ਉਸ ਕੁੜੀ ਨੂੰ ' ਰਿਲੀਜ਼ |
ਕੋਮਲ
ਕਲਾ ਅਤੇ ਕਵਿਤਾ ਦਾ ਸੁਮੇਲ- ਸੈਂਡੀ ਗਿੱਲ ਦੀ ਪੁਸਤਕ "ਨੀ ਮਾਂ"
ਉਜਾਗਰ ਸਿੰਘ, ਪਟਿਆਲਾ |
ਪਰਵਾਸੀ
ਜੀਵਨ ਅਤੇ ਸਾਹਿਤ ਦਾ ਮਾਰਮਿਕ ਮੁਲਾਂਕਣ
ਡਾ.ਲਕਸ਼ਮੀ ਨਰਾਇਣ ਭੀਖੀ, ਪਟਿਆਲਾ |
ਸੜਕਛਾਪ
ਸ਼ਾਇਰੀ ਪ੍ਰਕ੍ਰਿਤੀ ਅਤੇ ਇਨਸਾਨੀਅਤ ਦੀ ਕਵਿਤਾ
ਉਜਾਗਰ ਸਿੰਘ, ਪਟਿਆਲਾ |
ਡਾ
ਗੁਰਮਿੰਦਰ ਸਿੱਧੂ ਦੀ ਕਿਤਾਬ ' ਧੀਆਂ ਨਾਲ ਜੱਗ ਵਸੇਂਦਾ ' ਲੋਕ-ਅਰਪਣ |
"ਨਿੱਕੀਆਂ
ਪੰਜਾਬੀ ਮੁਹੱਬਤੀ ਬੋਲੀਆਂ" - ਸੰਗ੍ਹਿ ਕਰਤਾ- ਜਨਮੇਜਾ ਸਿੰਘ ਜੌਹਲ
ਡਾ. ਜਗੀਰ ਸਿੰਘ ਨੂਰ, ਫਗਵਾੜਾ |
ਮਿੱਟੀ
ਦਾ ਮੋਹ - ਗੁਰਚਰਨ ਸਿੰਘ ਦਿਲਬਰ
ਬਿਕਰਮਜੀਤ ਨੂਰ, ਬਰਨਾਲਾ |
ਅੱਥਰੀ
ਪੀੜ ਦੀ ਲੇਖਿਕਾ ਅਤੇ ਮੁਹੱਬਤਾਂ ਦੀ ਵਣਜਾਰਨ ਸੁਰਿੰਦਰ ਸੈਣੀ
ਉਜਾਗਰ ਸਿੰਘ, ਪਟਿਆਲਾ |
ਸਮਾਜ
ਸੇਵਿਕਾ ਕਵਿਤਰੀ: ਲਵੀਨ ਕੌਰ ਗਿੱਲ
ਉਜਾਗਰ ਸਿੰਘ, ਪਟਿਆਲਾ |
ਅਨਮੋਲ
ਕੌਰ ਦੀ ‘ਕੈਨੇਡਾ ਦੀ ਕੁੜੀ’ ਨੂੰ ਖੁਸ਼ਆਮਦੀਦ
ਡਾ. ਹਰਜਿੰਦਰ ਸਿੰਘ ਵਾਲੀਆਂ |
ਸਤਨਾਮ
ਚੌਹਾਨ ਦੀ ਪੁਸਤਕ ‘ਕਹੋ ਤਿਤਲੀਆਂ ਨੂੰ’ ਇਸਤਰੀ ਦੀ ਮਾਨਸਿਕਤਾ ਦਾ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਸ਼ਬਦਾਂ
ਦੇ ਸ਼ਗਨਾਂ ਦੀ ਤਾਕਤ - ਡਾ.ਗੁਰਮਿੰਦਰ ਸਿੱਧੂ ਦੀਆਂ 'ਚੌਮੁਖੀਆ ਇਬਾਰਤਾਂ ’
ਕਮਲ ਦੁਸਾਂਝ, ਮੋਹਾਲੀ |
ਚਰਨਹ
ਗੋਬਿੰਦ ਮਾਰਗੁ ਸੁਹਾਵਾ ਪੁਸਤਕ ਵਰਤਮਾਨ ਪਰਿਪੇਖ ਵਿਚ
ਉਜਾਗਰ ਸਿੰਘ, ਪਟਿਆਲਾ |
ਮਿਊਰੀਅਲ
ਆਰਨਾਸਨ ਲਾਇਬ੍ਰੇਰੀ ਵੱਲੋਂ ਐਸ. ਪੀ. ਬਲਰਾਜ ਸਿੰਘ ਸਿੱਧੂ ਦੀ ਕਿਤਾਬ
‘ਅਸਲੀ ਸਰਦਾਰ’ ਲੋਕ ਅਰਪਿਤ
ਡਾ ਸਰਵਣ ਸਿੰਘ ਰੰਧਾਵਾ, ਕੈਲੇਫੋਰਨੀਆ |
ਪਿਆਰਾ
ਸਿੰਘ ਕੁੱਦੋਵਾਲ ਦੀ ਸਾਹਿਤਕ ਸੋਚ ਦਾ ਕੱਚ ਸੱਚ
ਉਜਾਗਰ ਸਿੰਘ, ਪਟਿਆਲਾ |
ਸਾਂਝੇ
ਪ੍ਰਤੀਕ ਵਿਧਾਨ ਦੀ ਪੇਸ਼ਕਾਰੀ : ਸ਼ਬਦਾ ਦੇ ਹਾਰ
ਪਰਵਿੰਦਰ ਜੀਤ ਸਿੰਘ, ਜਲੰਧਰ |
ਰੂਪ
ਢਿੱਲੋਂ ਦਾ ਨਵਾ ਨਾਵਲ "ਸਮੁਰਾਈ" ਰੀਲੀਸ |
ਪ੍ਰੀਤ
ਪਰੁਚੀ ਬਿਰਹਾ ਦੀ ਕਵਿਤਰੀ-ਸੁਰਿੰਦਰ ਕੌਰ ਬਿੰਨਰ
ਉਜਾਗਰ ਸਿੰਘ, ਪਟਿਆਲਾ |
ਮੈਂ, ‘ਇੱਦਾਂ ਨਾ
ਸੋਚਿਆ ਸੀ’ - ਸੰਤੋਖ ਸਿੰਘ ਹੇਅਰ
ਨਦੀਮ ਪਰਮਾਰ,
ਕੈਨੇਡਾ |
ਕਿਰਪਾਲ ਪੂਨੀ ਦਾ
ਕਵਿ-ਸੰਸਾਰ ਸਹਿਜ, ਸੁਹਜ ਅਤੇ ਸੰਤੁਲਨ ਦੀ ਕਵਿਤਾ
ਡਾ ਰਤਨ ਰੀਹਨ, ਯੂ ਕੇ |
ਪਰਨੀਤ
ਕੌਰ ਸੰਧੂ ਦੀ ਬਿਰਹਾ ਦੇ ਦਰਦਾਂ ਦੀ ਦਾਸਤਾਨ
ਉਜਾਗਰ ਸਿੰਘ, ਪਟਿਆਲਾ |
ਪੰਜਾਬੀ
ਹਾਇਕੂ ਅਤੇ ਹਾਇਬਨ ਦਾ ਮੋਢੀ ਗੁਰਮੀਤ ਸੰਧੂ
ਉਜਾਗਰ ਸਿੰਘ, ਪਟਿਆਲਾ |
ਡਾ:
ਸਾਥੀ ਲੁਧਿਆਣਵੀ ਦੇ ਮੁਲਾਕਾਤਾਂ ਦੇ ਸੰਗ੍ਰਹਿ
“ਨਿੱਘੇ
ਮਿੱਤਰ ਮੁਲਾਕਾਤਾਂ” ‘ਤੇ ਵਿਮਰਸ਼ ਪੱਤਰ
ਡਾ: ਬਲਦੇਵ ਸਿੰਘ ਕੰਦੋਲਾ, ਯੂ ਕੇ |
'ਦ
ਸੈਕੰਡ ਸੈਕਸ'
ਡਾ. ਕਰਾਂਤੀ ਪਾਲ, ਅਲੀਗੜ |
ਕਾਲੇ
ਦਿਨ: 1984 ਤੋਂ ਬਾਅਦ ਸਿੱਖ
ਦਲਵੀਰ ਸਿੰਘ ਲੁਧਿਆਣਵੀ |
ਦਵਿੰਦਰ
ਪਟਿਆਲਵੀ ਦਾ ਛੋਟੇ ਲੋਕ-ਵੱਡੇ ਵਿਚਾਰ
ਉਜਾਗਰ ਸਿੰਘ, ਪਟਿਆਲਾ |
ਨਾਵਲਕਾਰ
ਸ੍ਰ ਬਲਦੇਵ ਸਿੰਘ ਬੁੱਧ ਸਿੰਘ ਵਾਲਾ ਦਾ ਨਾਵਲ ਉਜੱੜੇ ਬਾਗਾਂ ਦਾ ਮਾਲੀ
ਨਾਰਵੇ ਚ ਰਿਲੀਜ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਪੰਜਾਬੀ
ਮਾਂ-ਬੋਲੀ ਦਾ ਝਿਲਮਿਲਾਉਂਦਾ ਸਿਤਾਰਾ -'ਰਵੀ ਸੱਚਦੇਵਾ'
ਸ਼ਿਵਚਰਨ ਜੱਗੀ ਕੁੱਸਾ - ਲੰਡਨ |
ਰੂਪ
ਢਿੱਲੋ ਦਾ ਨਵਾਂ ਨਾਵਲ "ਓ"
ਅਮਰਜੀਤ ਬੋਲਾ, ਦਰਬੀ ਯੂਕੇ
|
'ਮਾਲਵੇ
ਦੀਆਂ ਬਾਤਾਂ' ਦਾ ਦੂਜਾ ਐਡੀਸ਼ਨ ਰਿਲੀਜ਼
ਹਰਪ੍ਰੀਤ ਸੇਖਾ, ਸਰੀ, ਕਨੇਡਾ |
ਲਾਡੀ
ਭੁੱਲਰ ਦਾ ਨਵਾਂ ਨਾਵਲ ‘ਖ਼ੂਨ ਦੇ ਹੰਝੂ’ ਰਿਲੀਜ਼
ਸੁਨੀਲ ਦੱਤ ਧੀਰ, ਸੁਲਤਾਨਪੁਰ ਲੋਧ |
ਬੰਦ
ਘਰਾਂ ਦੇ ਵਾਸੀ
ਬਲਜਿੰਦਰ ਸੰਘਾ, ਕਨੇਡਾ |
ਹਰਦਮ
ਸਿੰਘ ਮਾਨ ਦਾ ਗ਼ਜ਼ਲ ਸੰਗ੍ਰਿਹ 'ਅੰਬਰਾਂ ਦੀ ਭਾਲ ਵਿੱਚ' ਰਲੀਜ਼
ਬਿੱਕਰ ਸਿੰਘ ਖੋਸਾ, ਕਨੇਡਾ |
ਮਨੁੱਖੀ
ਮਨ ਦੇ ਸੁਪਨਿਆਂ ਦੀ ਗੱਲ ਕਰਦਾ ਕਹਾਣੀ ਸੰਗ੍ਰਹਿ ‘ਸੁਪਨੇ ਸੱਚ ਹੋਣਗੇ’
ਬਲਜਿੰਦਰ ਸੰਘਾ, ਕਨੇਡਾ |
ਖੂਬਸੂਰਤ
ਖ਼ਿਆਲਾਂ ਦੀ ਉਡਾਰੀ - ਅੰਬਰਾਂ ਦੀ ਭਾਲ ਵਿੱਚ
ਰਾਜਵੰਤ ਬਾਗੜੀ, ਪੰਜਾਬ |
ਦਾਇਰਿਆਂ ਤੋਂ ਪਾਰ ਜਾਣ ਦੀ ਜੁਸਤਜੂ: ਬੱਦਲਾਂ ਤੋਂ ਪਾਰ
ਗੁਰਪਾਲ ਸਿਘ ਸੰਧੂ (ਡਾ.),
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ |
|