ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi.com  ਸ਼ਬਦ ਭਾਲ

 
ਰਾਮ ਲਾਲ ਭਗਤ ਦੀ ਪੁਸਤਕ ਨੂੰਹਾਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ

 

ਰਾਮ ਲਾਲ ਭਗਤ ਦੀ ਪੁਸਤਕ ਨੂੰਹਾਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਕ ਹੈ। ਇਸ ਪੁਸਤਕ ਦੀਆਂ ਸਾਰੀਆਂ ਹੀ ਕਵਿਤਾਵਾਂ ਸਮਾਜ ਵਿਚ ਵਾਪਰ ਰਹੀਆਂ ਸਮਾਜਿਕ, ਆਰਥਿਕ, ਚਲੰਤ ਮਸਲਿਆਂ ਅਤੇ ਸਭਿਆਚਾਰਕ ਘਟਨਾਵਾਂ ਦਾ ਪ੍ਰਗਟਾਵਾ ਕਰਨ ਵਾਲੀਆਂ ਹਨ। ਅਣਜੋੜ ਵਿਆਹ, ਗ਼ਰੀਬੀ, ਮਜ਼ਬੂਰੀ, ਰਿਸ਼ਵਤਖ਼ੋਰੀ, ਮਹਿੰਗਾਈ , ਨਸ਼ੇ ਅਤੇ ਬੋਰੋਜ਼ਗਾਰੀ ਵਰਗੇ ਅਹਿਮ ਮੁੱਦਿਆਂ ਨੂੰ ਕਵਿਤਾਵਾਂ ਦੇ ਵਿਸ਼ੇ ਬਣਾਇਆ ਗਿਆ ਹੈ। ਇਸ ਪੁਸਤਕ ਦੇ ਸਮਰਪਣ ਤੋਂ ਹੀ ਕਵੀ ਦੀ ਵਿਚਾਰਧਾਰਾ ਅਤੇ ਸਮਾਜਿਕ ਘਟਨਾਵਾਂ ਸੰਬੰਧੀ ਸੇਵੇਦਨਸ਼ੀਲਤਾ ਦਾ ਪਤਾ ਲੱਗਦਾ ਹੈ ਕਿ ਕਵੀ ਕਿਤਨਾ ਸੰਜੀਦਾ ਅਤੇ ਗੰਭੀਰ ਹੈ, ਜਿਸ ਨੇ ਸਮਾਜ ਵਿਚ ਇਸਤਰੀਆਂ, ਖਾਸ ਤੌਰ ਤੇ ਜਿਹੜੀਆਂ ਬਾਲੜੀਆਂ ਰੋਜ਼ੀ ਰੋਟੀ ਖ਼ਾਤਰ ਮਿਹਨਤ ਮਜ਼ਦੂਰੀ ਕਰਦੀਆਂ ਹਨ, ਨੂੰ ਜੋ ਔਕੜਾਂ ਉਨਾਂ ਦੇ ਰਾਹ ਵਿਚ ਪਹਾੜ ਬਣਕੇ ਖੜਦੀਆਂ ਹਨ ਅਤੇ ਬਲਾਤਕਾਰ ਅਤੇ ਦਾਜ ਦਹੇਜ ਵਰਗੀਆਂ ਘਟਨਾਵਾਂ ਦਾ ਸ਼ਿਕਾਰ ਹੋ ਰਹੀਆਂ ਹਨ ਨੂੰ ਸਮਰਪਤ ਕੀਤੀ ਗਈ ਹੈ। ਇਸ ਤੋਂ ਪਹਿਲਾਂ ਕਵੀ ਤਿੰਨ ਕਵਿਤਾ ਦੀਆਂ ਪੁਸਤਕਾਂ ਸ਼ਾਲੋ, ਮਿੱਟੀ ਦੀ ਖ਼ੁਸ਼ਬੂ ਅਤੇ ਸ਼ੇਰਨੀਆਂ ਪੰਜਾਬੀ ਬੋਲੀ ਦੀ ਝੋਲੀ ਪਾ ਚੁੱਕਾ ਹੈ। ਨੂੰਹਾਂ ਉਸਦੀ ਕਵਿਤਾਵਾਂ ਦੀ ਚੌਥੀ ਪੁਸਤਕ ਹੈ।

ਇਸ ਤੋਂ ਇਲਾਵਾ ਉਸਦੀ ਇੱਕ ਕਵਿਤਾਵਾਂ ਦੀ ਸਾਂਝੀ ਪੁਸਤਕ ਵੀ ਪ੍ਰਕਾਸ਼ਤ ਹੋ ਚੁੱਕੀ ਹੈ। ਇਕ ਹੋਰ ਪੁਸਤਕ ਪ੍ਰਕਾਸ਼ਨਾ ਅਧੀਨ ਹੈ। ਰਾਮ ਲਾਲ ਭਗਤ ਸਮਾਜਿਕ ਜੀਵਨ ਦੀਆਂ ਜ਼ਮੀਨੀ ਹਕੀਕਤਾਂ ਤੋਂ ਭਲੀ ਭਾਂਤ ਜਾਣੂੰ ਲੱਗਦਾ ਹੈ ਕਿਉਂਕਿ ਉਸਦੀਆਂ ਕਵਿਤਾਵਾਂ ਵਰਤਮਾਨ ਸਮਾਜਿਕ ਜ਼ਿੰਦਗੀ ਦਾ ਦਰਪਣ ਸਾਬਤ ਹੋ ਰਹੀਆਂ ਹਨ। ਜੋ ਸਮਾਜ ਵਿਚ ਵਾਪਰ ਰਿਹਾ ਹੈ, ਉਸਦਾ ਝਲਕਾਰਾ ਉਸਦੀਆਂ ਕਵਿਤਾਵਾਂ ਵਿਚੋਂ ਸਪੱਸ਼ਟ ਮਿਲਦਾ ਹੈ। ਇਸੇ ਕਰਕੇ ਉਸਨੂੰ ਸਮਜਿਕ ਸਰੋਕਾਰਾਂ ਦਾ ਪ੍ਰਤੀਕ ਕਵੀ ਕਿਹਾ ਜਾ ਸਕਦਾ ਹੈ। ਸਮਾਜ ਵਿਚ ਇਸਤਰੀ ਜਾਤੀ ਨਾਲ ਹੋ ਰਹੀਆਂ ਜ਼ਿਆਦਤੀਆਂ ਉਸਦੀ ਕੋਮਲ ਮਾਨਸਿਕਤਾ ਨੂੰ ਕੁਰੇਦਦੀਆਂ ਹਨ, ਜਿਸ ਕਰਕੇ ਉਹ ਆਪਣੀਆਂ ਕਵਿਤਾਵਾਂ ਵਿਚ ਇਸਤਰੀਆਂ ਨਾਲ ਹੋ ਰਹੀਆਂ ਜ਼ਿਆਦਤੀਆਂ ਕਰਕੇ ਊਨਾਂ ਦੀ ਹੋ ਰਹੀ ਦੁਰਦਸ਼ਾ ਦਾ ਪ੍ਰਗਟਾਵਾ ਕਰਦਾ ਹੈ। ਉਸਦੀਆਂ ਕਵਿਤਾਵਾਂ ਪੜਕੇ ਮਹਿਸੂਸ ਹੁੰਦਾ ਹੈ ਕਿ ਹਰ ਸਮਾਜਿਕ ਬਿਮਾਰੀ ਦਾ ਬੁਰਾ ਪ੍ਰਭਾਵ ਇਸਤਰੀ ਜਾਤੀ ਉਪਰ ਪੈਂਦਾ ਹੈ। ਬਲਾਤਕਾਰ, ਨਸ਼ੇ, ਬੇਰੋਜ਼ਗਾਰੀ, ਭਰੂਣ ਹੱਤਿਆ ਅਤੇ ਤੇਜਾਬ ਸੁੱਟਣ ਵਰਗੀਆਂ ਕਰਤੂਤਾਂ ਇਸਤਰੀਆਂ ਦੀ ਨਿੱਜੀ ਜ਼ਿੰਦਗੀ ਨੂੰ ਪ੍ਰਭਾਵਤ ਤਾਂ ਕਰਦੀਆਂ ਹੀ ਹਨ ਪ੍ਰੰਤੂ ਉਨਾਂ ਦੇ ਪਰਿਵਾਰਾਂ ਉਪਰ ਵੀ ਅਸਰ ਪੈਂਦਾ ਹੈ। ਨੂੰਹਾਂ ਨੂੰ ਵੰਸ ਨੂੰ ਅੱਗੇ ਤੋਰਨ ਵਾਲੀਆਂ ਕਿਹਾ ਜਾਂਦਾ ਹੈ। ਨੂੰਹਾਂ ਆਪਣੀ ਜ਼ਿੰਮੇਵਾਰੀ ਨੂੰ ਸਮਝਦੀਆਂ ਹੋਈਆਂ ਪਰਿਵਾਰਿਕ ਸੰਬੰਧਾਂ ਨੂੰ ਮਜ਼ਬੂਤ ਕਰਦੀਆਂ ਹਨ। ਪਤਾ ਨਹੀਂ ਫਿਰ ਵੀ ਉਨਾਂ ਨਾਲ ਦੁਰਵਿਵਹਾਰ ਕਿਉਂ ਕੀਤਾ ਜਾਂਦਾ ਹੈ? ਕਵੀ ਆਪਣੀ ਇਕ ਕਵਿਤਾ ਵਿਚ ਨੂੰਹਾਂ ਦੀ ਮਹੱਤਤਾ ਦਾ ਜ਼ਿਕਰ ਕਰਦਾ ਲਿਖਦਾ ਹੈ,

ਵੰਸ਼ ਨੂੰ ਮਹਿਕਾਉਂਦੀਆਂ ਨੂੰਹਾਂ, ਦੁੱਖਾਂ ਨੂੰ ਵੰਡਾਉਂਦੀਆਂ ਨੂੰਹਾਂ।
ਮਹਿਲਾਂ ਦੀਆਂ ਨੀਹਾਂ ਬਣਕੇ, ਫਰਜਾਂ ਨੂੰ ਨਿਭਾਉਂਦੀਆਂ ਨੂੰਹਾਂ।
ਪੇਕੇ ਘਰ ਗੁੱਡੀ ਪਟੋਲੇ ਛੱਡ ਕੇ, ਸਹੁਰਾ ਘਰ ਵਸਾਉਂਦੀਆਂ ਨੂੰਹਾਂ।
ਆਓ ਸਭ ਰਲ ਕਰੀਏ ਪ੍ਰੀਤਾਂ, ਜੰਨਤ ਨੂੰ ਸਮਝਾਉਂਦੀਆਂ ਨੂੰਹਾਂ।

ਰਾਮ ਲਾਲ ਭਗਤ ਦੀਆਂ ਕਵਿਤਾਵਾਂ ਦੀ ਭਾਸ਼ਾ ਠੇਠ, ਸਰਲ ਅਤੇ ਆਮ ਜਨਤਾ ਦੇ ਸਮਝ ਵਿਚ ਆਉਣ ਵਾਲੀ ਹੈ। ਕਵੀ ਇਸਤਰੀਆਂ ਦੀ ਮਾਨਸਿਕਤਾ ਤੋਂ ਭਲੀ ਭਾਂਤ ਵਾਕਫ ਹੈ। ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਸਤਰੀਆਂ ਬਾਰੇ ਵਿਚਾਰਧਾਰਾ ਦਾ ਹਮਾਇਤੀ ਬਣਕੇ ਪਹਿਰਾ ਦੇਣ ਦੀ ਕੋਸ਼ਿਸ਼ ਵਿਚ ਹੈ ਕਿਉਂਕਿ ਉਹ ਆਪਣੀਆਂ ਕਵਿਤਾਵਾਂ ਰਾਹੀਂ ਇਸਤਰੀ ਵਰਗ ਦੀ ਵਕਾਲਤ ਕਰਦਾ ਹੋਇਆ ਉਹ ਆਰਤੀ ਨਾਂ ਦੀ ਕਵਿਤਾ ਵਿਚ ਲਿਖਦਾ ਹੈ,

ਮਾਵਾਂ, ਭੈਣਾਂ, ਧੀਆਂ, ਨੂੰਹਾਂ ਨੂੰ, ਕੁਲ ਆਲਮ ‘ਤੇ ਮਾਣ ਮਿਲੇ,
ਨਾਨਕ ਦੀ ਬਾਣੀ ਹੋਵੇ ਪੂਰਨ, ਜੇ ਨਾਰੀ ਨੂੰ ਹਿੰਮਤ ਦਾਨ ਮਿਲੇ।

ਉਹ ਹਰ ਧੀ ਨੂੰ ਆਪਣੀਆਂ ਕਵਿਤਾਵਾਂ ਵਿਚ ਸਲਾਹ ਦਿੰਦਾ ਹੈ ਕਿ ਉਸਨੇ ਇਕ ਦਿਨ ਸੱਸ ਬਣਨਾ ਹੈ, ਇਸ ਲਈ ਨੂੰਹ ਬਣਕੇ ਧੀ ਦਾ ਰੂਪ ਧਾਰਨ ਕਰ ਲਵੇ ਅਤੇ ਸੱਸਾਂ ਨੂੰ ਤਾਕੀਦ ਕਰਦਾ ਹੈ ਕਿ ਤੁਸੀਂ ਨੂੰਹਾਂ ਨੂੰ ਧੀ ਸਮਝਕੇ ਵਿਵਹਾਰ ਕਰੋ ਤਾਂ ਜੋ ਪਰਿਵਾਰ ਵਿਚ ਸਦਭਾਵਨਾ ਦਾ ਮਾਹੌਲ ਬਰਕਰਾਰ ਰੱਖਿਆ ਜਾ ਸਕੇ। ਨੂੰਹਾਂ ਤੇ ਧੀਆਂ ਵਿਚ ਕੋਈ ਫਰਕ ਨਹੀਂ ਹੋਣਾ ਚਾਹੀਦਾ ਕਿਉਂਕਿ ਹਰ ਧੀ ਨੇ ਇਕ ਦਿਨ ਨੂੰਹ ਬਣਨਾ ਹੁੰਦਾ ਹੈ। ਆਪੋ ਆਪਣੇ ਥਾਂ ਦੋਹਾਂ ਦਾ ਦਰਜਾ ਮਹੱਤਵਪੂਰਨ ਅਤੇ ਬਰਾਬਰ ਹੈ। ਸੱਸਾਂ ਨੂੰ ਇਹ ਵੀ ਸਲਾਹ ਦਿੰਦਾ ਹੈ ਕਿ ਆਧੁਨਿਕਤਾ ਦੇ ਵਾਤਾਵਰਨ ਵਿਚ ਪੁਰਾਤਨ ਪਰੰਪਰਾਵਾਂ ਤੋਂ ਥੋੜਾ ਦੂਰੀ ਬਣਾਉਣ ਦਾ ਯਤਨ ਕੀਤਾ ਜਾਵੇ ਕਿਉਂਕਿ ਤਬਦੀਲੀ ਵਿਕਾਸ ਦਾ ਦੂਜਾ ਨਾਂ ਹੈ। ਜਿਥੇ ਹਰ ਖੇਤਰ ਵਿਚ ਵਿਕਾਸ ਹੋਇਆ ਹੈ, ਉਸਦਾ ਸਮਾਜ ਉਪਰ ਵੀ ਗਹਿਰਾ ਪ੍ਰਭਾਵ ਪਿਆ ਹੈ। ਸੱਸਾਂ ਪੁਰਾਤਨ ਪਰੰਪਰਾਵਾਂ ਅਨੁਸਾਰ ਘਰਾਂ ਦੀ ਚਾਰਦੀਵਾਰੀ ਵਿਚ ਕੈਦ ਰਹਿੰਦੀਆਂ ਰਹੀਆਂ ਹਨ ਅਤੇ ਨਾ ਹੀ ਉਹ ਪੜੀਆਂ ਲਿਖੀਆਂ ਸਨ, ਜਿਸ ਕਰਕੇ ਜਨਰੇਸ਼ਨ ਪਾੜਾ ਸੰਬੰਧਾਂ ਵਿਚ ਕੜਵਾਹਟ ਪੈਦਾ ਕਰਦਾ ਹੈ। ਸਮੇਂ ਨਾਲ ਬਦਲਣਾ ਅੱਜ ਦੀ ਲੋੜ ਹੈ।

ਇਸਤਰੀਆਂ ਦਾ ਜ਼ਿਕਰ ਕਰਦਾ ਕਵੀ ਲਿਖਦਾ ਹੈ ਕਿ ਉਹ ਤਿਤਲੀਆਂ ਵੀ ਹਨ, ਸ਼ੇਰਨੀਆਂ ਵੀ ਬਣ ਜਾਂਦੀਆਂ ਹਨ ਅਤੇ ਬਗ਼ਾਬਤ ਕਰਨ ਲੱਗੀਆਂ ਵੀ ਕਮਾਲ ਕਰ ਦਿੰਦੀਆਂ ਹਨ। ਇਸ ਲਈ ਸਮਾਜ ਨੂੰ ਇਸਤਰੀਆਂ ਬਾਰੇ ਸੋਚ ਬਦਲਣ ਦੀ ਲੋੜ ਹੈ। ਸੋਚ ਦੇ ਸਿਰਲੇਖ ਵਾਲੀ ਕਵਿਤਾ ਵਿਚ ਰਾਮ ਲਾਲ ਭਗਤ ਲਿਖਦਾ ਹੈ,

ਲੋਕੋ, ਨੂੰਹਾਂ ਕਦੇ ਵੀ ਨਾ ਲੜਣ,
ਲੋਕੋ ਨੂੰਹਾਂ ਕਦੇ ਵੀ ਨਾ ਸੜਣ,
ਜੇ ਨੂੰਹਾਂ ਨੂੰ ਧੀਆਂ ਸਮਝ ਲਈਏ।
ਸੱਸਾਂ ਕਹਾਉਣ ਨਾ ਕਦੇ ਕੁਪੱਤੀਆਂ,
ਜੇ ਨੂੰਹਾਂ ਨੂੰ ਸੁੱਚਾ ਪਿਆਰ ਕਰਨ।

ਰਾਮ ਲਾਲ ਭਗਤ ਆਪਣੀਆਂ ਕਵਿਤਾਵਾਂ ਵਿਚ ਇਹ ਵੀ ਲਿਖਦਾ ਹੈ ਕਿ ਸਾਡਾ ਸਮਾਜਕ ਤਾਣਾ ਬਾਣਾ ਅਜਿਹਾ ਹੈ ਕਿ ਜਦੋਂ ਨੂੰਹ ਵਿਆਹ ਕੇ ਸਹੁਰੇ ਘਰ ਆਉਂਦੀ ਹੈ ਤਾਂ ਉਸਦੀ ਪ੍ਰਸੰਸਾ ਦੇ ਪੁਲ ਗੀਤਾਂ ਅਤੇ ਟੱਪਿਆਂ ਨੂੰ ਗਾ ਕੇ ਬੰਨੇ ਜਾਂਦੇ ਹਨ। ਨੂੰਹ ਉਪਰ ਪਾਣੀ ਵਾਰ ਕੇ ਸੱਸ ਪੀਂਦੀ ਹੈ। ਬੇਹੱਦ ਸਵਾਗਤ ਕੀਤਾ ਜਾਂਦਾ ਹੈ । ਸਾਰਾ ਪਿੰਡ ਨੂੰਹ ਦਾ ਮੂੰਹ ਵੇਖਣ ਲਈ ਆਉਂਦਾ ਹੈ। ਮੂੰਹ ਵਿਖਾਈ ਦਾ ਸ਼ਗਨ ਦਿੱਤਾ ਜਾਂਦਾ ਹੈ। ਇਹ ਸਾਰਾ ਕੁਝ ਮੁਟਿਆਰਾਂ ਦੀ ਸਰੀਰਕ ਸੁੰਦਰਤਾ ਅਤੇ ਦਾਜ ਦਹੇਜ ਨੂੰ ਮੁੱਖ ਰਖਕੇ ਕੀਤਾ ਜਾਂਦਾ ਹੈ ਨਾ ਕਿ ਨੂੰਹਾਂ ਦੀ ਪ੍ਰਤਿਭਾ ਨੂੰ ਵੇਖਕੇ। ਜਿਸ ਕਰਕੇ ਥੋੜੇ ਸਮੇਂ ਬਾਅਦ ਹੀ ਕੜਵਾਹਟ ਪੈਦਾ ਹੋ ਜਾਂਦੀ ਹੈ। ਪੰਜਾਬੀ ਸਭਿਅਚਾਰ ਵਿਚ ਅਜ਼ੀਬ ਕਿਸਮ ਦੇ ਨਖ਼ਰੇ ਅਤੇ ਨਿਹੋਰਿਆਂ ਬਾਰੇ ਗੀਤ ਅਤੇ ਸਿਠਣੀਆਂ ਹਨ, ਜਿਹੜੀਆਂ ਕੁਆਰੀ ਉਮਰ ਵਿਚ ਹੀ ਲੜਕੀਆਂ ਦੇ ਮਨਾਂ ਵਿਚ ਸਹੁਰੇ ਘਰ ਹੋਣ ਵਾਲੇ ਵਤੀਰੇ ਪ੍ਰਤੀ ਨਫਰਤ ਪੈਦਾ ਕਰ ਦਿੰਦੀਆਂ ਹਨ, ਹਾਲਾਂ ਕਿ ਭਾਵੇਂ ਅਸਲੀਅਤ ਵਿਚ ਇੰਜ ਨਾ ਵੀ ਹੋਵੇ। ਇਸੇ ਕਰਕੇ ਨੂੰਹਾਂ ਇਜ਼ਹਾਰ ਨਾਂ ਦੀ ਕਵਿਤਾ ਵਿਚ ਕਹਿੰਦੀਆਂ ਹਨ,

ਮੈਂ ਨਹੀਂ ਜਾਣਾ ਸਹੁਰੇ ਮਾਏ, ਸੱਸ ਕੁਪੱਤੀ, ਕਾਲੀ ਸੱਪਣੀ,
ਨਖ਼ਰੇ ਪਿੱਟੀ, ਕੋਠੇ ਟੱਪਣੀ, ਨਿੱਤ ਮੰਗਦੀ ਚਾਹ ਪਕੌੜੇ।
ਨਣਦ ਲੜਾਕੀ, ਰੱਖਦੀ ਓਹਲੇ, ਖੇਡੇ ਅੱਡੀ ਟੱਪਾ ਗੁੱਡੀ ਪਟੋਲੇ।
ਨਿੱਤ ਰੱਖਦੀ ਘਰ ‘ਚ ਫੇਰੇ, ਮੈਂ ਨਹੀਂਓਂ ਜਾਣਾ ਸਹੁਰੇ ਮਾਏ।

ਜਦੋਂ ਲੜਕੀਆਂ ਸਹੁਰੇ ਜਾਣ ਤੋਂ ਆਨਾ ਕਾਨੀ ਕਰਦੀਆਂ ਹਨ ਤਾਂ ਕਵੀ ਉਨਾਂ ਨੂੰ ਬਹਾਦਰ ਬਣਨ ਦੀ ਪ੍ਰੇਰਨਾ ਦਿੰਦਾ ਹੈ। ਲੜਕੀਆਂ ਨੂੰ ਆਪਣੇ ਘਰ ਵਸਾਉਣ ਲਈ ਕਈ ਵਾਰ ਸਮਝੌਤੇ ਵੀ ਕਰਨੇ ਪੈਂਦੇ ਹਨ, ਜਿਸ ਕਰਕੇ ਉਹ ਕਮਜ਼ੋਰ ਪੈ ਜਾਂਦੀਆਂ ਹਨ। ਅਜਿਹੇ ਹਾਲਾਤ ਵਿਚ ਜਦੋਂ ਜ਼ੁਲਮ ਸਾਰੇ ਹੱਦਾਂ ਬੰਨੇ ਪਾਰ ਕਰ ਜਾਵੇ ਤਾਂ ਕਵੀ ਲੜਕੀਆਂ ਨੂੰ ਬਗਾਬਤ ਕਰਨ ਦੀ ਸਲਾਹ ਵੀ ਦਿੰਦਾ ਹੈ, ਫਿਰ ਉਹ ਲੜਕੀਆਂ ਨੂੰ ਆਪਣੇ ਹੱਕਾਂ ਦੀ ਖ਼ਾਤਰ ਜ਼ੋਰ ਜ਼ਬਰਦਸਤੀ ਵਿਰੁਧ ਅਵਾਜ਼ ਬੁਲੰਦ ਕਰਨ ਦੀ ਨਸੀਹਤ ਦਿੰਦਾ ਹੈ। ਕੁੜੀਓ ਨਾਂ ਦੇ ਸਿਰਲੇਖ ਵਾਲੀ ਕਵਿਤਾ ਵਿਚ ਉਹ ਲਿਖਦਾ ਹੈ,

ਆਲਮ ਬਣ ਗਿਆ ਨਾਦਰ ਕੁੜੀਓ, ਤੁਸੀਂ ਬਣੋ ਬਹਾਦਰ ਕੁੜੀਓ।
ਹੱਕ ਆਪਣੇ ਖੋਹਣੇ ਸਿਖ ਲਓ, ਅਣਖ਼ ਦੀ ਲੈ ਚਾਦਰ ਕੁੜੀਓ।
ਚਾਰ ਚੁਫ਼ੇਰੇ ਹਵਸੀ ਹਤਿਆਰੇ, ਜ਼ੁਲਮ ਦੀ ਛਣਕੇ ਗਾਗਰ ਕੁੜੀਓ।

ਕਵੀ ਨੇ ਵਿਸ਼ਿਆਂ ਦੀ ਚੋਣ ਵੀ ਬਹੁਤ ਵਧੀਆ ਕੀਤੀ ਹੈ। ਲੂਣਾ ਦੇ ਅਣਜੋੜ ਵਿਆਹ ਦੀ ਗੱਲ ਕਰਦਾ ਕਵੀ ਅਜੋਕੇ ਪਰਵਾਸ ਵਿਚ ਵਸ ਜਾਣ ਲਈ ਅਣਜੋੜ ਵਿਆਹਾਂ ਦੀ ਤਰਾਸਦੀ ਵੀ ਬੜੇ ਸੁਚੱਜੇ ਢੰਗ ਨਾਲ ਲਿਖਦਾ ਹੈ। ਜਿਸ ਕਰਕੇ ਬੁੱਢਿਆਂ ਨਾਲ ਵਿਆਹੀਆਂ ਲੜਕੀਆਂ ਦੇ ਸੰਤਾਪ ਨੂੰ ਵੀ ਦਰਸਾਇਆ ਗਿਆ ਹੈ। ਰਾਮ ਲਾਲ ਭਗਤ ਆਪਣੀਆਂ ਕਵਿਤਾਵਾਂ ਵਿਚ ਮਾਪਿਆਂ ਨੂੰ ਸਲਾਹ ਦਿੰਦਾ ਹੈ ਕਿ ਡਾਲਰਾਂ ਦੀ ਚਕਾਚੌਂਧ ਵਿਚ ਆ ਕੇ ਲੜਕੀਆਂ ਦਾ ਭਵਿਖ ਖ਼ਤਰੇ ਵਿਚ ਨਾ ਪਾਇਆ ਜਾਵੇ ਕਿਉਂਕਿ ਪਰਵਾਸ ਵਿਚ ਵਸਣ ਦੇ ਲਾਲਚ ਦਾ ਸ਼ਿਕਾਰ ਨਾ ਬਣਾਇਆ ਜਾਵੇ। ਰਾਜਨੀਤੀ ਵਿਚ ਆਏ ਨਿਘਾਰ, ਹਵਾ ਅਤੇ ਪਾਣੀ ਦਾ ਪ੍ਰਦੂਸ਼ਣ, ਨੇਤਰ ਦਾਨ, ਐਕਸੀਡੈਂਟ, ਪਰਿਵਾਰ ਨਿਯੋਜਨ, ਖੁਦਕਸ਼ੀਆਂ, ਬਜ਼ੁਰਗਾਂ ਨਾਲ ਔਲਾਦ ਦੀ ਕਿਨਾਰਾ ਕਸ਼ੀ, ਰਿਸ਼ਵਤਖ਼ੋਰੀ ਅਤੇ ਮਹਿੰਗਾਈ ਵਰਗੇ ਸਮਾਜਕ ਸਰੋਕਾਰਾਂ ਬਾਰੇ ਵੀ ਉਸਨੇ ਕਵਿਤਾਵਾਂ ਲਿਖੀਆਂ ਹਨ। ਭਰਿਸ਼ਟਾਚਾਰ ਦੇਸ਼ ਨੂੰ ਘੁਣ ਵਾਂਗ ਖਾ ਰਿਹਾ ਹੈ, ਮਿੱਟੀ ਦੇ ਚੋਰ ਸਿਰਲੇਖ ਵਾਲੀ ਕਵਿਤਾ ਵਿਚ ਲਿਖਦਾ ਹੈ,

ਮੇਰੇ ਦੇਸ਼ ਨੂੰ ਰਿਸ਼ਵਤ ਖ਼ੋਰਾਂ ਨੇ ਖਾ ਲਿਆ, ਮੇਰੀ ਹੀ ਮਿੱਟੀ ਦੇ ਚੋਰਾਂ ਨੇ ਖਾ ਲਿਆ।
ਜਾਅਲੀ ਪੈਡ ਜਾਅਲੀ ਦਸਖ਼ਤ ਸਾਹਿਬਾਂ ਦੇ, ਜਾਅਲੀ ਬਿਲਾਂ ‘ਤੇ ਮੋਹਰਾਂ ਨੇ ਢਾਹ ਲਿਆ।
ਕੁਰਸੀ ‘ਤੇ ਬੈਠਾ ਫਨੀਅਰ ਹਿੱਕ ਤਾਣ ਕੇ, ਚੰਦਰੇ ਨਿਓਲੇ ਤੇ ਮੋਰਾਂ ਨੇ ਬਚਾ ਲਿਆ।
ਬਿੱਲੀ ਬੈਠ ਗਈ ਏ ਹੁਣ ਦੁੱਧ ਦੀ ਰਾਖੀ, ਚੂਹਿਆਂ ਨੇ ਰਲ ਮਾਸੀ ਨੂੰ ਮਨਾ ਲਿਆ।

ਰਾਮ ਲਾਲ ਭਗਤ ਕਿਉਂਕਿ ਪੰਜਾਬ ਦੇ ਦਿਹਾਤੀ ਇਲਾਕਿਆਂ ਵਿਚ ਆਪਣੀ ਡਿਊਟੀ ਨਿਭਾ ਰਿਹਾ ਹੈ, ਇਸ ਲਈ ਪੰਜਾਬੀ ਸਭਿਆਚਾਰ ਨੂੰ ਸਾਡੇ ਨੌਜਵਾਨ ਅੱਖੋਂ ਪ੍ਰੋਖੇ ਕਰਕੇ ਪੱਛਮ ਦੀ ਨਕਲ ਕਰ ਰਹੇ ਹਨ। ਇਸ ਗੱਲ ਦਾ ਵੀ ਉਸਨੂੰ ਝੋਰਾ ਹੈ, ਜਿਸ ਕਰਕੇ ਉਹ ਪੁਰਾਤਨ ਵਿਰਾਸਤ ਨੂੰ ਅਣਡਿਠ ਕਰਨ ਬਾਰੇ ਵੀ ਕਵਿਤਾਵਾਂ ਲਿਖਦਾ ਹੈ। ਚਰਖੇ, ਗੋਹੜੇ, ਪੂਣੀਆਂ, ਪੰਘੂੜੇ, ਪੀਘਾਂ, ਤ੍ਰਿਝਣ, ਦੁੱਧ ਰਿੜਕਣਾ, ਮਧਾਣੀ ਆਦਿ ਦੇ ਅਲੋਪ ਹੋਣ ਦਾ ਵੀ ਉਹ ਆਪਦੀਆਂ ਕਵਿਤਾਵਾਂ ਵਿਚ ਜ਼ਿਕਰ ਕਰਦਾ ਹੈ। ਧਰਮ ਦੇ ਠੇਕੇਦਾਰਾਂ ਅਤੇ ਬਾਬਿਆਂ ਤੋਂ ਦੂਰ ਰਹਿਣ ਦੀ ਵੀ ਪ੍ਰੇਰਨਾ ਦਿੰਦਾ ਹੈ।

ਅਖ਼ੀਰ ਵਿਚ ਕਿਹਾ ਜਾ ਸਕਦਾ ਹੈ ਕਿ ਰਾਮ ਲਾਲ ਭਗਤ ਜ਼ਮੀਨੀ ਹਕੀਕਤਾਂ ਦੀਆਂ ਸਮੱਸਿਆਵਾਂ ਬਾਰੇ ਲੋਕਾਂ ਨੂੰ ਜਾਣੂੰ ਕਰਵਾਉਣ ਵਾਲਾ ਸ਼ਾਇਰ ਹੈ ਤਾਂ ਜੋ ਆਮ ਜਨਤਾ ਭੰਬਲਭੂਸੇ ਤੋਂ ਬਚ ਸਕੇ। ਉਸ ਦੀਆਂ ਕੁਝ ਕਵਿਤਾਵਾਂ ਖਾਨਾਪੂਰਤੀ ਵੀ ਲੱਗਦੀਆਂ ਹਨ ਪ੍ਰੰਤੂ ਫਿਰ ਵੀ ਭਵਿਖ ਵਿਚ ਹੋਰ ਚੰਗੀਆਂ ਕਵਿਤਾਵਾਂ ਲਿਖਣ ਦੀ ਉਮੀਦ ਹੈ ਕਿਉਂਕਿ ਸਮਾਜ ਪ੍ਰਤੀ ਉਹ ਚੇਤੰਨ ਕਵੀ ਹੈ।

ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072

 

05/10/17

 

ਰਾਮ ਲਾਲ ਭਗਤ ਦੀ ਪੁਸਤਕ ਨੂੰਹਾਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
ਸਿੱਖ ਫ਼ੌਜੀਆਂ ਦੀ ਬਹਾਦਰੀ ਦੀ ਦਸਤਾਵੇਜ:ਇਟਲੀ ਵਿੱਚ ਸਿੱਖ ਫ਼ੌਜੀ ਪੁਸਤਕ
ਉਜਾਗਰ ਸਿੰਘ, ਪਟਿਆਲਾ
ਪਰਮਜੀਤ ਪਰਮ ਦੇ ਚੰਡੀਗੜ ਦੇ ਬੇਸ਼ਕੀਮਤੀ ਹੀਰੇ: ਨੌਜਵਾਨਾ ਲਈ ਪ੍ਰੇਰਨਾਦਾਇਕ
ਉਜਾਗਰ ਸਿੰਘ, ਪਟਿਆਲਾ
ਹਰਜੋਤ ਸਿੰਘ ਹੈਪੀ ਦੀ ਨਿਕੰਮੀ ਔਲਾਦ: ਨੌਜਵਾਨਾ ਲਈ ਪ੍ਰੇਰਨਾਦਾਇਕ ਪੁਸਤਕ
ਉਜਾਗਰ ਸਿੰਘ, ਪਟਿਆਲਾ
ਬਲਜੀਤ ਕੌਰ ਸਵੀਟੀ ਦੀ ਪੁਸਤਕ ‘‘ਤਰੇਲਾਂ ਪ੍ਰੀਤ ਦੀਆਂ’’ ਰੁਮਾਂਸਵਾਦ ਅਤੇ ਬ੍ਰਿਹਾ ਦਾ ਸੁਮੇਲ
ਉਜਾਗਰ ਸਿੰਘ, ਪਟਿਆਲਾ
ਅਮਰਿੰਦਰ ਸਿੰਘ ਸੋਹਲ ਦੀ ਪੁਸਤਕ ਨੈਣਾਂ ਵਿਚਲਾ ਟਾਪੂ ਸਮਾਜਿਕ ਸਰੋਕਾਰਾਂ ਦੀ ਅਵਾਜ਼
ਉਜਾਗਰ ਸਿੰਘ, ਪਟਿਆਲਾ
ਪੰਜਾਬੀਆਂ ਦੇ ਰਾਜਦੂਤ ਨਰਪਾਲ ਸਿੰਘ ਸ਼ੇਰਗਿਲ ਦੀ ਸ਼੍ਰੀ ਗੁਰੂ ਗੋਬਿੰਦ ਸਿੰਘ ਨੂੰ ਸ਼ਰਧਾਂਜਲੀ
ਉਜਾਗਰ ਸਿੰਘ, ਪਟਿਆਲਾ
ਸਿਰਜਣਦੀਪ ਕੌਰ ਉਭਾ ਦੀ ਪੁਸਤਕ ‘‘ਜਿੱਤ’’ ਹਾਰ ਨੂੰ ਜਿੱਤ ਵਿਚ ਬਦਲਣ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
ਪਾਲੀ ਖ਼ਾਦਿਮ ਦੀ ਪੁਸਤਕ ਸਵੈ ਦੀ ਤਸਦੀਕ ਸਮਾਜਿਕ ਸਰੋਕਾਰਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
ਪੰਜਵਾਂ ਥੰਮ ਮਿੰਨੀ ਕਹਾਣੀ ਸੰਗ੍ਰਹਿ ਇੱਕ ਅਧਿਐਨ
ਉਜਾਗਰ ਸਿੰਘ, ਪਟਿਆਲਾ
ਡਾ. ਦਰਸ਼ਨ ਵੱਲੋਂ ਸੰਪਾਦਿਤ 'ਸਾਹਿਤ ਤੇ ਸੰਬਾਦ' ਪੁਸਤਕ ਨਵੇਂ ਲੇਖਕਾਂ ਲਈ ਪ੍ਰੇਰਨਾ ਸਰੋਤ
ਉਜਾਗਰ ਸਿੰਘ, ਪਟਿਆਲਾ
ਰਣਜੀਤ ਸਿੰਘ ਭਿੰਡਰ ਦੀ ਪੁਸਤਕ ‘‘ਸਮਾਂ ਤੇ ਸੁਪਨੇ’’ ਅਧੂਰੇ ਅਹਿਸਾਸਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
ਸੁਰਿੰਦਰ ਸੈਣੀ ਦੀ ਪੁਸਤਕ ‘‘ਮਿੱਤਰ ਪਿਆਰੇ ਨੂੰ’’ ਬਿਰਹਾ ਦੀਆਂ ਮਹਿਕਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
ਪੱਤਰਕਾਰੀ ਅਤੇ ਸਾਹਿਤ ਦਾ ਸੁਮੇਲ : ਸ਼ਰਨਜੀਤ ਬੈਂਸ
ਉਜਾਗਰ ਸਿੰਘ, ਪਟਿਆਲਾ
ਅਨਮੋਲ ਕੌਰ ਦਾ ਨਾਵਲ ‘‘ਕੁੜੀ ਕੈਨੇਡਾ ਦੀ’’ ਪੰਜਾਬੀ ਮਾਨਸਿਕਤਾ ਦਾ ਵਿਸ਼ਲੇਸ਼ਣ
ਉਜਾਗਰ ਸਿੰਘ, ਪਟਿਆਲਾ
ਬਿੰਦਰ “ਕੋਲੀਆਂ ਵਾਲ”ਦੇ ਪਲੇਠੇ ਨਾਵਲ” ਅਣ ਪਛਾਤੇ ਰਾਹਾਂ ਦੇ ਪਾਂਧੀ” ਤੇ ਇੱਕ ਪੇਤਲੀ ਜੇਹੀ ਝਾਤ
ਰਵੇਲ ਸਿੰਘ, ਇਟਲੀ
ਰਾਜਵਿੰਦਰ ਕੌਰ ਜਟਾਣਾ ਦੀ ਸਰਸਰਾਹਟ ਪੈਦਾ ਕਰਨ ਵਾਲੀ ਪੁਸਤਕ ‘‘ਆਹਟ’’
ਉਜਾਗਰ ਸਿੰਘ, ਪਟਿਆਲਾ
ਬਾਬੂ ਸਿੰਘ ਰੈਹਲ ਦਾ‘‘ਹਨੇਰਾ ਪੀਸਦੇ ਲੋਕ’’ਕਹਾਣੀ ਸੰਗ੍ਰਿਹ ਆਰਥਿਕ ਬਖੇੜੇ ਦਾ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
ਕਮਲਜੀਤ ਕੌਰ ਕਮਲ ਦੀ ਪੁਸਤਕ ‘‘ਫੁੱਲ ਤੇ ਕੁੜੀਆਂ’’ ਇੱਕ ਸਿੱਕੇ ਦੇ ਦੋ ਪਾਸੇ
ਉਜਾਗਰ ਸਿੰਘ, ਪਟਿਆਲਾ
ਸੁਖਰਾਜ ਸਿੰਘ “ਬਰਾੜ” ਦੇ ਪਲੇਠੇ ਕਾਵਿ ਸੰਗ੍ਰਿਹ “ਦਾਣੇ” ਤੋਂ ਝਲਕਦੀ ਹੈ ਉੱਸ ਦੀ ਕਾਵਿ ਚੇਤਨਾ
ਰਵੇਲ ਸਿੰਘ ਇਟਲੀ
ਬਲਜਿੰਦਰ ਸੰਘਾ ਦੀਆਂ ਲੰਮੀਆਂ ਸਾਹਿਤਕ ਪੁਲਾਂਘਾਂ
ਉਜਾਗਰ ਸਿੰਘ, ਪਟਿਆਲਾ
ਕੁੜੀ ਕੈਨੇਡਾ ਦੀ’ ਨਾਵਲ ਵੱਖਰੀ ਸੁਰ ਵਾਲਾ
ਜਸਵੀਰ ਰਾਣਾ, ਸੰਗਰੂਰ
ਦੇਸ ਭਗਤੀ ਅਤੇ ਸਮਾਜਿਕ ਸਰੋਕਾਰਾਂ ਦੇ ਗੀਤਾਂ ਦਾ ਰਚੇਤਾ ਸੁਖਪਾਲ ਪਰਮਾਰ
ਉਜਾਗਰ ਸਿੰਘ, ਪਟਿਆਲਾ
ਸੰਤ ਭਿੰਡਰਾਂਵਾਲੇ ਦੇ ਰੂ-ਬ-ਰੁ ਜੂਨ 84 ਦੀ ਪੱਤਰਕਾਰੀ ਪੁਸਤਕ ਦਾ ਵਿਸ਼ਲੇਸ਼ਣ
ਉਜਾਗਰ ਸਿੰਘ, ਪਟਿਆਲਾ
ਅਮਨਦੀਪ ਸਿੰਘ ਦਾ ਨਵਪ੍ਰਕਾਸ਼ਿਤ ਕਾਵਿ ਸੰਗ੍ਰਹਿ "ਕੰਕਰ ਪੱਥਰ"  - ਡਾ. ਡੀ. ਪੀ. ਸਿੰਘ ਕਣੀਆਂ' ਕਾਵਿ-ਸੰਗ੍ਰਹਿ ਦੀਆਂ ਨਜ਼ਮਾਂ ਨਾਲ ਸਾਂਝ – ਸੁਖਵਿੰਦਰ ਅੰਮ੍ਰਿਤ
ਡਾ.ਗੁਰਮਿੰਦਰ ਸਿੱਧੂ ਦੀ ਕਿਤਾਬ ' ਕਹਿ ਦਿਓ ਉਸ ਕੁੜੀ ਨੂੰ ' ਰਿਲੀਜ਼ ਕੋਮਲ ਕਲਾ ਅਤੇ ਕਵਿਤਾ ਦਾ ਸੁਮੇਲ- ਸੈਂਡੀ ਗਿੱਲ ਦੀ ਪੁਸਤਕ "ਨੀ ਮਾਂ"
ਉਜਾਗਰ ਸਿੰਘ, ਪਟਿਆਲਾ
ਪਰਵਾਸੀ ਜੀਵਨ ਅਤੇ ਸਾਹਿਤ ਦਾ ਮਾਰਮਿਕ ਮੁਲਾਂਕਣ
ਡਾ.ਲਕਸ਼ਮੀ ਨਰਾਇਣ ਭੀਖੀ, ਪਟਿਆਲਾ
ਸੜਕਛਾਪ ਸ਼ਾਇਰੀ ਪ੍ਰਕ੍ਰਿਤੀ ਅਤੇ ਇਨਸਾਨੀਅਤ ਦੀ ਕਵਿਤਾ
ਉਜਾਗਰ ਸਿੰਘ, ਪਟਿਆਲਾ
ਡਾ ਗੁਰਮਿੰਦਰ ਸਿੱਧੂ ਦੀ ਕਿਤਾਬ ' ਧੀਆਂ ਨਾਲ ਜੱਗ ਵਸੇਂਦਾ ' ਲੋਕ-ਅਰਪਣ "ਨਿੱਕੀਆਂ ਪੰਜਾਬੀ ਮੁਹੱਬਤੀ ਬੋਲੀਆਂ" - ਸੰਗ੍ਹਿ ਕਰਤਾ- ਜਨਮੇਜਾ ਸਿੰਘ ਜੌਹਲ
ਡਾ. ਜਗੀਰ ਸਿੰਘ ਨੂਰ, ਫਗਵਾੜਾ
ਮਿੱਟੀ ਦਾ ਮੋਹ - ਗੁਰਚਰਨ ਸਿੰਘ ਦਿਲਬਰ
ਬਿਕਰਮਜੀਤ ਨੂਰ, ਬਰਨਾਲਾ
ਅੱਥਰੀ ਪੀੜ ਦੀ ਲੇਖਿਕਾ ਅਤੇ ਮੁਹੱਬਤਾਂ ਦੀ ਵਣਜਾਰਨ ਸੁਰਿੰਦਰ ਸੈਣੀ
ਉਜਾਗਰ ਸਿੰਘ, ਪਟਿਆਲਾ
ਸਮਾਜ ਸੇਵਿਕਾ ਕਵਿਤਰੀ: ਲਵੀਨ ਕੌਰ ਗਿੱਲ
ਉਜਾਗਰ ਸਿੰਘ, ਪਟਿਆਲਾ
ਅਨਮੋਲ ਕੌਰ ਦੀ ‘ਕੈਨੇਡਾ ਦੀ ਕੁੜੀ’ ਨੂੰ ਖੁਸ਼ਆਮਦੀਦ
ਡਾ. ਹਰਜਿੰਦਰ ਸਿੰਘ ਵਾਲੀਆਂ
ਸਤਨਾਮ ਚੌਹਾਨ ਦੀ ਪੁਸਤਕ ‘ਕਹੋ ਤਿਤਲੀਆਂ ਨੂੰ’ ਇਸਤਰੀ ਦੀ ਮਾਨਸਿਕਤਾ ਦਾ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ
ਸ਼ਬਦਾਂ ਦੇ ਸ਼ਗਨਾਂ ਦੀ ਤਾਕਤ - ਡਾ.ਗੁਰਮਿੰਦਰ ਸਿੱਧੂ ਦੀਆਂ 'ਚੌਮੁਖੀਆ ਇਬਾਰਤਾਂ ’
ਕਮਲ ਦੁਸਾਂਝ, ਮੋਹਾਲੀ
ਚਰਨਹ ਗੋਬਿੰਦ ਮਾਰਗੁ ਸੁਹਾਵਾ ਪੁਸਤਕ ਵਰਤਮਾਨ ਪਰਿਪੇਖ ਵਿਚ
ਉਜਾਗਰ ਸਿੰਘ, ਪਟਿਆਲਾ
ਮਿਊਰੀਅਲ ਆਰਨਾਸਨ ਲਾਇਬ੍ਰੇਰੀ ਵੱਲੋਂ ਐਸ. ਪੀ. ਬਲਰਾਜ ਸਿੰਘ ਸਿੱਧੂ ਦੀ ਕਿਤਾਬ ‘ਅਸਲੀ ਸਰਦਾਰ’ ਲੋਕ ਅਰਪਿਤ
ਡਾ ਸਰਵਣ ਸਿੰਘ ਰੰਧਾਵਾ, ਕੈਲੇਫੋਰਨੀਆ
ਪਿਆਰਾ ਸਿੰਘ ਕੁੱਦੋਵਾਲ ਦੀ ਸਾਹਿਤਕ ਸੋਚ ਦਾ ਕੱਚ ਸੱਚ
ਉਜਾਗਰ ਸਿੰਘ, ਪਟਿਆਲਾ
ਸਾਂਝੇ ਪ੍ਰਤੀਕ ਵਿਧਾਨ ਦੀ ਪੇਸ਼ਕਾਰੀ : ਸ਼ਬਦਾ ਦੇ ਹਾਰ
ਪਰਵਿੰਦਰ ਜੀਤ ਸਿੰਘ, ਜਲੰਧਰ
ਰੂਪ ਢਿੱਲੋਂ ਦਾ ਨਵਾ ਨਾਵਲ "ਸਮੁਰਾਈ" ਰੀਲੀਸ ਪ੍ਰੀਤ ਪਰੁਚੀ ਬਿਰਹਾ ਦੀ ਕਵਿਤਰੀ-ਸੁਰਿੰਦਰ ਕੌਰ ਬਿੰਨਰ
ਉਜਾਗਰ ਸਿੰਘ, ਪਟਿਆਲਾ
ਮੈਂ, ‘ਇੱਦਾਂ ਨਾ ਸੋਚਿਆ ਸੀ’ - ਸੰਤੋਖ ਸਿੰਘ ਹੇਅਰ
ਨਦੀਮ ਪਰਮਾਰ,  ਕੈਨੇਡਾ
ਕਿਰਪਾਲ ਪੂਨੀ ਦਾ ਕਵਿ-ਸੰਸਾਰ ਸਹਿਜ, ਸੁਹਜ ਅਤੇ ਸੰਤੁਲਨ ਦੀ ਕਵਿਤਾ
ਡਾ ਰਤਨ ਰੀਹਨ, ਯੂ ਕੇ
ਪਰਨੀਤ ਕੌਰ ਸੰਧੂ ਦੀ ਬਿਰਹਾ ਦੇ ਦਰਦਾਂ ਦੀ ਦਾਸਤਾਨ
ਉਜਾਗਰ ਸਿੰਘ, ਪਟਿਆਲਾ
ਪੰਜਾਬੀ ਹਾਇਕੂ ਅਤੇ ਹਾਇਬਨ ਦਾ ਮੋਢੀ ਗੁਰਮੀਤ ਸੰਧੂ
ਉਜਾਗਰ ਸਿੰਘ, ਪਟਿਆਲਾ
ਡਾ: ਸਾਥੀ ਲੁਧਿਆਣਵੀ ਦੇ ਮੁਲਾਕਾਤਾਂ ਦੇ ਸੰਗ੍ਰਹਿ
“ਨਿੱਘੇ ਮਿੱਤਰ ਮੁਲਾਕਾਤਾਂ” ‘ਤੇ ਵਿਮਰਸ਼ ਪੱਤਰ
ਡਾ: ਬਲਦੇਵ ਸਿੰਘ ਕੰਦੋਲਾ, ਯੂ ਕੇ
'ਦ ਸੈਕੰਡ ਸੈਕਸ'
ਡਾ. ਕਰਾਂਤੀ ਪਾਲ, ਅਲੀਗੜ
ਕਾਲੇ ਦਿਨ: 1984 ਤੋਂ ਬਾਅਦ ਸਿੱਖ
ਦਲਵੀਰ ਸਿੰਘ ਲੁਧਿਆਣਵੀ
ਦਵਿੰਦਰ ਪਟਿਆਲਵੀ ਦਾ ਛੋਟੇ ਲੋਕ-ਵੱਡੇ ਵਿਚਾਰ
ਉਜਾਗਰ ਸਿੰਘ, ਪਟਿਆਲਾ
ਨਾਵਲਕਾਰ ਸ੍ਰ ਬਲਦੇਵ ਸਿੰਘ ਬੁੱਧ ਸਿੰਘ ਵਾਲਾ ਦਾ ਨਾਵਲ ਉਜੱੜੇ ਬਾਗਾਂ ਦਾ ਮਾਲੀ ਨਾਰਵੇ ਚ ਰਿਲੀਜ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਪੰਜਾਬੀ ਮਾਂ-ਬੋਲੀ ਦਾ ਝਿਲਮਿਲਾਉਂਦਾ ਸਿਤਾਰਾ -'ਰਵੀ ਸੱਚਦੇਵਾ'
ਸ਼ਿਵਚਰਨ ਜੱਗੀ ਕੁੱਸਾ - ਲੰਡਨ
ਰੂਪ ਢਿੱਲੋ ਦਾ ਨਵਾਂ ਨਾਵਲ "ਓ"
ਅਮਰਜੀਤ ਬੋਲਾ, ਦਰਬੀ ਯੂਕੇ
'ਮਾਲਵੇ ਦੀਆਂ ਬਾਤਾਂ' ਦਾ ਦੂਜਾ ਐਡੀਸ਼ਨ ਰਿਲੀਜ਼
ਹਰਪ੍ਰੀਤ ਸੇਖਾ, ਸਰੀ, ਕਨੇਡਾ
ਲਾਡੀ ਭੁੱਲਰ ਦਾ ਨਵਾਂ ਨਾਵਲ ‘ਖ਼ੂਨ ਦੇ ਹੰਝੂ’ ਰਿਲੀਜ਼
ਸੁਨੀਲ ਦੱਤ ਧੀਰ, ਸੁਲਤਾਨਪੁਰ ਲੋਧ
ਬੰਦ ਘਰਾਂ ਦੇ ਵਾਸੀ
ਬਲਜਿੰਦਰ ਸੰਘਾ, ਕਨੇਡਾ
ਹਰਦਮ ਸਿੰਘ ਮਾਨ ਦਾ ਗ਼ਜ਼ਲ ਸੰਗ੍ਰਿਹ 'ਅੰਬਰਾਂ ਦੀ ਭਾਲ ਵਿੱਚ' ਰਲੀਜ਼
ਬਿੱਕਰ ਸਿੰਘ ਖੋਸਾ, ਕਨੇਡਾ
ਮਨੁੱਖੀ ਮਨ ਦੇ ਸੁਪਨਿਆਂ ਦੀ ਗੱਲ ਕਰਦਾ ਕਹਾਣੀ ਸੰਗ੍ਰਹਿ ‘ਸੁਪਨੇ ਸੱਚ ਹੋਣਗੇ’
ਬਲਜਿੰਦਰ ਸੰਘਾ, ਕਨੇਡਾ
ਖੂਬਸੂਰਤ ਖ਼ਿਆਲਾਂ ਦੀ ਉਡਾਰੀ - ਅੰਬਰਾਂ ਦੀ ਭਾਲ ਵਿੱਚ
ਰਾਜਵੰਤ ਬਾਗੜੀ, ਪੰਜਾਬ
ਦਾਇਰਿਆਂ ਤੋਂ ਪਾਰ ਜਾਣ ਦੀ ਜੁਸਤਜੂ: ਬੱਦਲਾਂ ਤੋਂ ਪਾਰ
ਗੁਰਪਾਲ ਸਿਘ ਸੰਧੂ (ਡਾ.), ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ
ਚੁੱਪ ਵਿਚੋਂ ਬੋਲਦੇ ਸ਼ਬਦ ‘ਚੁੱਪ ਨਦੀ ਤੇ ਮੈਂ’
ਬਲਜਿੰਦਰ ਸੰਘਾ, ਕਨੇਡਾ
ਗ਼ਦਰ ਲਹਿਰ ਦੀ ਕਹਾਣੀ
ਪੜਚੋਲਕਾਰ ਉਜਾਗਰ ਸਿੰਘ
ਲੇਖਕ ਮਨਦੀਪ ਖੁਰਮੀ ਦੁਆਰਾ ਸੰਪਾਦਿਤ ਪੁਸਤਕ “ਪੰਜਾਬੀਆਂ ਦੇ ਵਿਹੜੇ ਦਾ ਫੁੱਲ” ਲੋਕ ਅਰਪਣ
ਭਾਈ ਪ੍ਰਧਾਨ ਮੰਤਰੀ, ਨਰਿੰਦਰ ਮੋਦੀ ਬਾਰੇ ਕਿਤਾਬ ਪੰਜਾਬੀ ਭਾਸ਼ਾ ’ਚ ਤਿਆਰ
ਸਤੀਸ਼ ਗੁਲਾਟੀ, ਲੁਧਿਆਣਾ
ਗੁੰਡਾ
ਜਸਵਿੰਦਰ ਸੰਧੂ
ਪੰਜਾਬੀ ਲਿਖਰੀ ਸਭਾ ਵਲੋ ਹਰਿਮੰਦਰ ਕੋਰ ਢਿੱਲੋ ਦੀ ਕਿਤਾਬ ‘ਧਰਤ ਤੇ ਫੁੱਲ’ ਲੋਕ ਅਰਪਣ
ਸੁੱਖਪਾਲ ਪਰਮਾਰ, ਕੈਲਗਰੀ
ਨੌਜਵਾਨ ਸ਼ਾਇਰ ਹਰਮਨਦੀਪ ਚੜ੍ਹਿੱਕ ਦੀ ਪਲੇਠੀ ਕੋਸਿ਼ਸ਼ “ਨਵੀਂ ਦੁਨੀਆ ਦੇ ਬਾਸ਼ਿੰਦਿਓ”
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਹਰਮਨਦੀਪ ਚੜਿੱਕ ਦੀ ਕਾਵਿ ਪੁਸਤਕ ਕਾਮਰੇਡ ਜਗਰੂਪ ਵੱਲੋਂ ਲੋਕ ਅਰਪਣ
ਮਿੰਟੂ ਖੁਰਮੀ ਹਿੰਮਤਪੁਰਾ
ਅਨਮੋਲ ਕੌਰ ਦਾ ਨਾਵਲ "ਹੱਕ ਲਈ ਲੜਿਆ ਸੱਚ"
ਜਸਵੀਰ ਸਿੰਘ ਰਾਣਾ, ਸੰਗਰੂਰ
ਵਿਪਸਾ ਵਲੋਂ ਸੁੱਖੀ ਧਾਲੀਵਾਲ ਦੀ ਪਲੇਠੀ ਪੁਸਤਕ ‘ਬੇਚੈਨੀ ਦਾ ਖੰਜਰ’ ਲੋਕ ਅਰਪਨ
ਹਰਜਿੰਦਰ ਕੰਗ, ਕੈਲੀਫੋਰਨੀਆ
‘ਮੁਕੇਸ਼ : ਸੁਨਹਿਰੇ ਸੁਰ ਅਤੇ ਸੁਨਹਿਰੇ ਦਿੱਲ ਦਾ ਮਾਲਕ’
ਸ਼੍ਰੀ ਅਮਰਜੀਤ ਸਿੰਘ ਕੋਹਲੀ, ਦਿੱਲੀ
ਮਾਨਵੀ ਵੇਦਨਾਂ ਤੇ ਸੰਵੇਦਨਾਂ ਦੀ ਉਦਾਸ ਪਰ ਚਿੰਤਨਸ਼ੀਲ ਇਬਾਰਤ: ਕੁੜੀਆਂ ਨੂੰ ਸੁਆਲ ਨਾ ਕਰੋ
ਨਿਰੰਜਣ ਬੋਹਾ, ਮਾਨਸਾ
ਗਰਮ ਮਸਾਲਿਆਂ ਰਾਹੀਂ ਰੋਗਾਂ ਦਾ ਇਲਾਜ
ਲੇਖਕ ਅਤੇ ਸੰਗ੍ਰਹਿ ਕਰਤਾ:
ਸਰਜੀਤ ਤਲਵਾਰ, ਸ਼ਿਖਾ ਸਿੰਗਲਾ,
ਮਾਂ ਬਣਨ ਤੋਂ ਪਹਿਲਾਂ ਅਤੇ ਬਾਅਦ ਦਾ ਸਫ਼ਰ
ਲੇਖਕ ਅਤੇ ਸੰਗ੍ਰਹਿ-ਕਰਤਾ: ਝ ਸਰਜੀਤ ਤਲਵਾਰ ਝ ਸ਼ਿਖਾ ਸਿੰਗਲਾ
ਜੀਵਨੀ ਸ਼ਹੀਦ ਭਗਤ ਸਿੰਘ
ਲੇਖਕ: ਮਲਵਿੰਦਰਜੀਤ ਸਿੰਘ ਵੜੈਚ
ਪੰਜਾਬੀ ਆਰਸੀ ਕਲੱਬ ਵੱਲੋਂ ਸ਼ਾਇਰਾ ਤਨਦੀਪ ਤਮੰਨਾ ਦਾ ਪਲੇਠਾ ਕਾਵਿ-ਸੰਗ੍ਰਹਿ ‘ਇਕ ਦੀਵਾ ਇਕ ਦਰਿਆ’ ਰਿਲੀਜ਼ ਅਤੇ ਰਵਿੰਦਰ ਰਵੀ, ਪਰਮਿੰਦਰ ਸੋਢੀ ਜੀਵਨ ਕਾਲ਼ ਪ੍ਰਾਪਤੀ ਪੁਰਸਕਾਰਾਂ ਨਾਲ਼ ਸਨਮਾਨਿਤ
- ਦਵਿੰਦਰ ਪੂਨੀਆ, ਸਰੀ, ਕੈਨੇਡਾ
ਪੰਜਾਬੀ ਲਿਖਾਰੀ ਸਭਾ ਵੱਲੋਂ ਪਰਸ਼ੋਤਮ ਲਾਲ ਸਰੋਏ ਦੀ ਪੁਸਤਕ ‘ਮਾਲਾ ਦੇ ਮਣਕੇ’ ਰਿਲੀਜ਼ ਪੰਜਾਬੀ ਫੋਰਮ ਕੈਨੇਡਾ ਵੱਲੋਂ ਬਲਬੀਰ ਸਿੰਘ ਮੋਮੀ ਦੀ ਸ਼ਾਹਮੁਖੀ ਵਿਚ ਛਪੀ ਸਵੈ-ਜੀਵਨੀ “ਕਿਹੋ ਜਿਹਾ ਸੀ ਜੀਵਨ” ਭਾਗ-1 ਭਰਵੇਂ ਇਕੱਠ ਵਿਚ ਲੋਕ ਅਰਪਣ
ਹਰਚੰਦ ਬਾਸੀ, ਟੋਰਾਂਟੋ 
ਬਾਬਾ ਨਿਧਾਨ ਸਿੰਘ ਜੀ ਦੇ ਜੀਵਨ ਅਤੇ ਯੋਗਦਾਨ ਸਬੰਧੀ ਪੁਸਤਕ ਹੋਈ ਰਿਲੀਜ਼
ਕੁਲਜੀਤ ਸਿੰਘ ਜੰਜੂਆ,ਟੋਰਾਂਟੋ

ਗੁਰਜਤਿੰਦਰ ਸਿੰਘ ਰੰਧਾਵਾ ਦੀ ਕਿਤਾਬ ‘ਸਮੇਂ ਦਾ ਸੱਚ’ ਅਮਰੀਕਾ ਵਿਚ ਹੋਈ ਰਲੀਜ਼

ਪੰਜਾਬੀ ਦਾ ਨਵਾਂ ਮਾਣ: ਰੂਪਿੰਦਰਪਾਲ (ਰੂਪ) ਸਿੰਘ ਢਿੱਲੋਂ
ਅਮਰ ਬੋਲਾ

ਪ੍ਰਵਾਸੀ ਲੇਖਕ ਪਿਆਰਾ ਸਿੰਘ ਕੁੱਦੋਵਾਲ ਦੀ ਪਲੇਠੀ ਪੁਸਤਕ `ਸਮਿਆਂ ਤੋ ਪਾਰ` ਦਾ ਲੋਕ ਅਰਪਣ
ਪੁਸਤਕ ਗੁਰਮੁੱਖੀ ਤੇ ਸ਼ਾਹਮੁੱਖੀ ਭਾਸ਼ਾਵਾਂ `ਚ ਉਪਲੱਭਧ

ਕੁਲਜੀਤ ਸਿੰਘ ਜੰਜੂਆ, ਟੋਰੋਂਟੋ

ਉਮੀਦ ਤੇ ਬਰਾਬਰਤਾ ਦੀ ਬਾਤ ਪਾਉਂਦੀ ਕਲਾਕਾਰ ਦੀ ਸ਼ਾਇਰੀ ਹੈ-ਸ਼ੁਸ਼ੀਲ ਦੁਸਾਂਝ - ਪੰਜਾਬੀ ਗ਼ਜ਼ਲ ਮੰਚ ਵੱਲੋਂ ਸੁਭਾਸ਼ ਕਲਾਕਾਰ ਦੀ ਪੁਸਤਕ ਲੋਕ ਅਰਪਣ ਕੀਤੀ
ਬੁੱਧ ਸਿੰਘ ਨੀਲੋਂ, ਲੁਧਿਆਣਾ
ਨਾਰਵੇ ਚ ਉਜਾਗਰ ਸਿੰਘ ਸਖੀ ਹੋਣਾ ਦੀ ਪੁਸਤਕ ਛਿਲਦਨ(ਸੋਮਾ ਜਾ ਸਾਧਨ) ਨੂੰ ੳਸਲੋ ਦੀਆਕੂਨ ਹਾਈ ਸਕੂਲ ਚ ਰਿਲੀਜ਼ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ
ਸ਼ਿਵ ਚਰਨ ਜੱਗੀ ਕੁੱਸਾ ਵੱਲੋਂ ਟਿਸ਼ੂ ਰਾਣਾ ਦਾ ਕਾਵਿ ਸੰਗ੍ਰਹਿ " ਵਗਦੀ ਸੀ ਰਾਵੀ" ਰਿਲੀਜ਼
ਮਿੰਟੂ ਖੁਰਮੀਂ, ਨਿਹਾਲ ਸਿੰਘ ਵਾਲਾ
ਨਾਸਤਿਕ ਬਾਣੀ ਲੋਕ-ਅਰਪਣ
ਹਰਪ੍ਰੀਤ ਸੇਖਾ, ਕਨੇਡਾ
ਸਾਧੂ ਬਿਨਿੰਗ ਦੀ ਪੁਸਤਕ ਨਾਸਤਿਕ ਬਾਣੀ
ਪੰਜਾਬੀ ਸਾਹਿਤ ਕਲਾ ਕੇਂਦਰ, ਸਾਊਥਾਲ, ਯੂ ਕੇ ਵਲੋਂ
ਡਾ. ਸਾਥੀ ਲੁਧਿਆਣਵੀ ਦੀ ਨਵੀਂ ਕਾਵਿ ਪੁਸਤਕ “ਪੱਥਰ” ਰੀਲੀਜ਼
ਜ਼ਿੰਦਗੀ ਦਾ ਸੱਚ ਦਰਸਾਉਂਦੀਆਂ 'ਪੱਚਰਾਂ'
ਸੁਰਿੰਦਰ ਰਾਮਪੁਰੀ
ਸਤਵੰਤ ਸਿੰਘ : ਵਿਸ਼ਵ ਯਾਤਰਾਵਾਂ, ਧਾਰਮਿਕ ਅੰਧ-ਵਿਸ਼ਵਾਸ ਅਤੇ ਸਫ਼ਰਨਾਮਾ ਸਾਹਿਤ
ਸੁਖਿੰਦਰ
ਜੋਗਿੰਦਰ ਸਿੰਘ ਸੰਘੇੜਾ ਦੀ ਕਿਤਾਬ ਨੂਰਾਂ ਦਾ ਨਿੱਘਾ ਸਵਾਗਤ ਜਗਜੀਤ ਪਿਆਸਾ ਦਾ ਪਲੇਠਾ ਕਾਵਿ ਸੰਗ੍ਰਹਿ 'ਤੂੰ ਬੂਹਾ ਖੋਲ੍ਹ ਕੇ ਰੱਖੀਂ' ਲੋਕ ਅਰਪਿਤ
ਅੰਮ੍ਰਿਤ ਅਮੀ, ਕੋਟਕਪੂਰਾ
ਰਛਪਾਲ ਕੌਰ ਗਿੱਲ: ਮਨੁੱਖੀ ਮਾਨਸਿਕਤਾ ਦੀਆਂ ਤਹਿਆਂ ਫਰੋਲਦੀਆਂ ਕਹਾਣੀਆਂ
ਸੁਖਿੰਦਰ
ਬੁੱਢੇ ਦਰਿਆ ਦੀ ਜੂਹ
ਲੇਖਕ: ਸ਼ਿਵਚਰਨ ਜੱਗੀ ਕੁੱਸਾ
ਪੜਚੋਲ: ਡਾ: ਜਗਦੀਸ਼ ਕੌਰ ਵਾਡੀਆ  
ਪ੍ਰਸਿੱਧ ਪੰਜਾਬੀ ਲੇਖਿਕਾ ਪਰਮਜੀਤ ਕੋਰ ਸਰਹਿੰਦ ਵੱਲੋ ਨਵ ਲਿੱਖਤ ਪੰਜਾਬੀ ਸਾਕ-ਸਕੀਰੀਆਂ ਤੇ ਰੀਤਾ ਤੇ ਆਧਾਰਿਤ ਪੁਸਤਕ ਪਾਠਕ ਦੀ ਕਚਹਿਰੀ 'ਚ
ਰੁਪਿੰਦਰ ਢਿੱਲੋ ਮੋਗਾ
ਪ੍ਰਵਾਸੀ ਸਫ਼ਰਨਾਮਾਕਾਰ ਸਤਵੰਤ ਸਿੰਘ ਦੀ ਪਲੇਠੀ ਪੁਸਤਕ "ਮੇਰੀਆਂ ਅਭੁੱਲ ਵਿਸ਼ਵ ਯਾਤਰਾਵਾਂ" ਜਾਰੀ
ਕੁਲਜੀਤ ਸਿੰਘ ਜੰਜੂਆ
ਸਰਵਉੱਤਮ ਕਿਤਾਬ ਨੂੰ ਕਲਮ ਫਾਉਂਡੇਸ਼ਨ ਦੇਵੇਗੀ 100,000 ਰੁਪਏ ਦਾ ਇਨਾਮ
ਕੁਲਜੀਤ ਸਿੰਘ ਜੰਜੂਆ
ਭਰਿੰਡ - ਰੁਪਿੰਦਰਪਾਲ ਸਿੰਘ ਢਿੱਲੋਂ
ਰਾਣਾ ਬੋਲਾ
ਜੱਗੀ ਕੁੱਸਾ ਦਾ ਨਾਵਲ 'ਸਟਰਗਲ ਫ਼ਾਰ ਔਨਰ'
ਮਨਦੀਪ ਖ਼ੁਰਮੀ ਹਿੰਮਤਪੁਰਾ
ਖ਼ੁਦ 'ਸਰਘੀ ਦੇ ਤਾਰੇ ਦੀ ਚੁੱਪ' ਵਰਗੀ ਹੈ ਭਿੰਦਰ ਜਲਾਲਾਬਾਦੀ
ਸ਼ਿਵਚਰਨ ਜੱਗੀ ਕੁੱਸਾ
ਚਾਰੇ ਕੂਟਾਂ ਸੁੰਨੀਆਂ - ਸ਼ਿਵਚਰਨ ਜੱਗੀ ਕੁੱਸਾ
ਨਿਰਮਲ ਜੌੜਾ
ਸਰੀ ' ਕਹਾਣੀ-ਸੰਗ੍ਰਹਿ "ਬਣਵਾਸ ਬਾਕੀ ਹੈ" ਲੋਕ ਅਰਪਿਤ - ਗੁਰਵਿੰਦਰ ਸਿੰਘ ਧਾਲੀਵਾਲ
ਬਾਤਾਂ ਬੀਤੇ ਦੀਆਂ
ਲੇਖਕ: ਗਿਆਨੀ ਸੰਤੋਖ ਸਿੰਘ
ਪ੍ਰਕਾਸ਼ਕ: ਭਾਈ ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ
ਬੱਚਿਆਂ ਲਈ ਪੁਸਤਕਾਂ
ਜਨਮੇਜਾ ਜੌਹਲ
"ਬਣਵਾਸ ਬਾਕੀ ਹੈ" ਭਿੰਦਰ ਜਲਾਲਾਬਾਦੀ ਦੀ ਪਲੇਠੀ, ਅਨੂਠੀ ਅਤੇ ਅਲੌਕਿਕ ਪੇਸ਼ਕਾਰੀ
ਸ਼ਿਵਚਰਨ ਜੱਗੀ ਕੁੱਸਾ
ਇਕ ਪੁਸਤਕ, ਦੋ ਦ੍ਰਿਸ਼ਟੀਕੋਨ
ਡਾ. ਜਸਪਾਲ ਕੌਰ
ਡਾ. ਸੁਤਿੰਦਰ ਸਿੰਘ ਨੂਰ
ਰੂਹ ਲੈ ਗਿਆ ਦਿਲਾਂ ਦਾ ਜਾਨੀ
ਸ਼ਿਵਚਰਨ ਜੱਗੀ ਕੁੱਸਾ
“ਪੈਰਾਂ ਅੰਦਰ ਵੱਸਦੇ ਪਰਵਾਸ ਦਾ ਉਦਾਸੀ ਰੂਪ ਹੈ ਇਹ ਸਵੈਜੀਵਨੀ”
ਡਾ. ਗੁਰਨਾਇਬ ਸਿੰਘ
ਅਕਾਲ ਤਖ਼ਤ ਸਾਹਿਬ (ਫ਼ਲਸਫ਼ਾ ਅਤੇ ਰੋਲ)
ਡਾ: ਹਰਜਿੰਦਰ ਸਿੰਘ ਦਿਲਗੀਰ
ਰਵਿੰਦਰ ਰਵੀ ਦਾ ਕਾਵਿ-ਸੰਗ੍ਰਹਿ “ਸ਼ਬਦੋਂ ਪਾਰ”: ਮਹਾਂ ਕਵਿਤਾ ਦਾ ਜਨਮ
ਬ੍ਰਹਮਜਗਦੀਸ਼ ਸਿੰਘ
ਸ਼ਹੀਦ ਬੀਬੀ ਸੁੰਦਰੀ ਦੀ ਪੁਸਤਕ ਰੀਲੀਜ਼
ਜਨਮੇਜਾ ਜੌਹਲ ਦੀਆਂ ਚਾਰ ਬਾਲ ਕਿਤਾਬਾਂ ਜਾਰੀ ਰਵਿੰਦਰ ਰਵੀ ਦਾ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ”
ਨਿਰੰਜਨ ਬੋਹਾ
ਰਵਿੰਦਰ ਰਵੀ ਦਾ ਕਾਵਿ-ਸੰਗ੍ਰਹਿ “ਸ਼ਬਦੋਂ ਪਾਰ”: ਮਹਾਂ ਕਵਿਤਾ ਦਾ ਜਨਮ
ਬ੍ਰਹਮਜਗਦੀਸ਼ ਸਿੰਘ
“ਕਨੇਡੀਅਨ ਪੰਜਾਬੀ ਸਾਹਿਤ” - ਸੁਖਿੰਦਰ
ਪੂਰਨ ਸਿੰਘ ਪਾਂਧੀ
‘ਮਨ ਦੀ ਕਾਤਰ’ ਦੀ ਸ਼ਾਇਰੀ ਪੜ੍ਹਦਿਆਂ
ਡਾ. ਸ਼ਮਸ਼ੇਰ ਮੋਹੀ
ਸ਼ਿਵਚਰਨ ਜੱਗੀ ਕੁੱਸਾ ਦੇ 18ਵੇਂ ਨਾਵਲ 'ਸੱਜਰੀ ਪੈੜ ਦਾ ਰੇਤਾ' ਦੀ ਗੱਲ ਕਰਦਿਆਂ....!
ਮਨਦੀਪ ਖੁਰਮੀ ਹਿੰਮਤਪੁਰਾ (ਇੰਗਲੈਂਡ)
‘ਕਨੇਡਾ ਦੇ ਗਦਰੀ ਯੋਧੇ’ - ਪੁਸਤਕ ਰਿਲੀਜ਼ ਸਮਾਗਮ
ਸੋਹਣ ਸਿੰਘ ਪੂੰਨੀ
ਹਾਜੀ ਲੋਕ ਮੱਕੇ ਵੱਲ ਜਾਂਦੇ...ਤੇ ਮੇਰਾ ਰਾਂਝਣ ਮਾਹੀ ਮੱਕਾ...ਨੀ ਮੈਂ ਕਮਲ਼ੀ ਆਂ
ਤਨਦੀਪ ਤਮੰਨਾਂ, ਕੈਨੇਡਾ (ਸੰਪਾਦਕਾ 'ਆਰਸੀ')
ਸੇਵਾ ਸਿਮਰਨ ਦੀ ਮੂਰਤਿ: ਸੰਤ ਬਾਬਾ ਨਿਧਾਨ ਸਿੰਘ ਸੰਪਾਦਕ – ਸ. ਪਰਮਜੀਤ ਸਿੰਘ ਸਰੋਆ
ਤੱਲ੍ਹਣ – ਕਾਂਡ ਤੋਂ ਬਾਅਦ
ਜਸਵਿੰਦਰ ਸਿੰਘ ਸਹੋਤਾ
ਜਦੋਂ ਇਕ ਦਰੱਖ਼ਤ ਨੇ ਦਿੱਲੀ ਹਿਲਾਈ ਲੇਖਕ
ਮਨੋਜ ਮਿੱਟਾ ਤੇ ਹਰਵਿੰਦਰ ਸਿੰਘ ਫੂਲਕਾ
ਕਿਹੜੀ ਰੁੱਤੇ ਆਏ ਨਾਵਲਕਾਰ
ਨਛੱਤਰ ਸਿੰਘ ਬਰਾੜ

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2016, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)