ਤੇਜਿੰਦਰ
ਸਿੰਘ ਅਨਜਾਨਾ ਦਾ ਪਲੇਠਾ ਗ਼ਜ਼ਲ ਸੰਗ੍ਰਹਿ ‘ਮਨ ਦੀ ਵੇਈਂ’ ਸਮਾਜਿਕ
ਸਰੋਕਾਰਾਂ ਦਾ ਪ੍ਰਤੀਕ ਹੈ। ਇਸ ਗ਼ਜ਼ਲ ਸੰਗ੍ਰਹਿ ਵਿੱਚ 7 ਸ਼ਿਅਰਾਂ ਵਾਲੀਆਂ
47 ਗ਼ਜ਼ਲਾਂ ਹਨ। ਇਹ ਗ਼ਜ਼ਲਾਂ ਪਿੰਗਲ ਦੇ ਨਿਯਮਾ ‘ਤੇ ਪੂਰੀਆਂ ਉਤਰਦੀਆਂ ਹਨ।
ਅਨਜਾਨਾ ਸੰਵੇਦਨਸ਼ੀਲ ਸ਼ਾਇਰ ਹੈ। ਉਸ ਦੀਆਂ ਗ਼ਜ਼ਲਾਂ ਬਹੁ-ਪੱਖੀ
ਵਿਸ਼ਿਆਂ ਦੀ ਪ੍ਰਤੀਨਿਧਤਾ ਕਰਦੀਆਂ ਹਨ। ਉਹ ਸਚਾਈ ਦੇ ਮਾਰਗ ‘ਤੇ ਚਲਣ ਵਾਲਾ
ਸ਼ਾਇਰ ਹੈ। ਉਸ ਦੀਆਂ ਗ਼ਜ਼ਲਾਂ ਸਮਾਜਿਕ ਕਦਰਾਂ ਕੀਮਤਾਂ ਤੇ ਪਹਿਰਾ ਦਿੰਦੀਆਂ
ਹਨ। ਸਮਾਜ ਵਿੱਚ ਵਾਪਰ ਰਹੀਆਂ ਅਸਮਾਜਿਕ ਘਟਨਾਵਾਂ ਸ਼ਾਇਰ ਨੂੰ ਲੋਕ ਹਿੱਤਾਂ
‘ਤੇ ਪਹਿਰਾ ਦੇਣ ਵਾਲੀਆਂ ਗ਼ਜ਼ਲਾਂ ਲਿਖਣ ਲਈ ਪ੍ਰੇਰਦੀਆਂ ਹਨ। ਸਮਾਜ ਵਿੱਚ
ਕੁਝ ਲੋਕ ਪ੍ਰਾਕ੍ਰਿਤਕ ਵਾਤਾਵਰਨ ਨਾਲ ਖਿਲਵਾੜ ਕਰ ਰਹੇ ਹਨ, ਉਨ੍ਹਾਂ ਦੀਆਂ
ਸਰਗਰਮੀਆਂ ਦਾ ਪਰਦਾ ਫਾਸ਼ ਕਰਨ ਵਾਲੀਆਂ ਗ਼ਜ਼ਲਾਂ ਵੀ ਉਹ ਲਿਖਦਾ ਹੈ।
ਪਰਿਵਾਰਿਕ ਰਿਸ਼ਤਿਆਂ ਵਿੱਚ ਆ ਰਹੀ ਗਿਰਾਵਟ ਨੂੰ ਵੀ ਉਹ ਆਪਣੀਆਂ ਗ਼ਜ਼ਲਾਂ ਦਾ
ਵਿਸ਼ਾ ਬਣਾ ਰਿਹਾ ਹੈ। ਪੰਜਾਬੀਆਂ ਵਿੱਚ ਕਿਰਤ ਸਭਿਆਚਾਰ ਖ਼ਤਮ ਹੋਣ ਦੇ
ਕਿਨਾਰੇ ਪਹੁੰਚ ਗਿਆ ਹੈ। ਪੰਜਾਬੀ ਨੌਜਵਾਨੀ ਆਪਣੇ ਦੇਸ਼ ਵਿੱਚ ਕੰਮ ਕਰਨ
ਨੂੰ ਤਿਆਰ ਨਹੀਂ ਪ੍ਰੰਤੂ ਪਰਵਾਸ ਵਿੱਚ ਜਾ ਕੇ ਹਰ ਕਿਸਮ ਦਾ ਕੰਮ ਕਰਨ ਨੂੰ
ਤਿਆਰ ਹੈ। ਆਲਸੀ ਲੋਕਾਂ ਬਾਰੇ ਤੇਜਿੰਦਰ ਸਿੰਘ ਅਨਜਾਨਾ ਦਾ ਸ਼ਿਅਰ
ਹੈ:
ਬਣਾਉਣੇ ਕੀ ਉਨ੍ਹਾਂ ਨੇ ਆਸ਼ਿਆਨੇ ਤਿਣਕਿਆਂ ਦੇ
ਸੰਗ, ਜੋ ਡੂੰਘੀ ਨੀਂਦਰੇ ਰਹਿੰਦੇ ਨੇ ਸੁਤੇ
ਸੁਪਨਿਆਂ ਦੇ ਸੰਗ।
ਤੇਜਿੰਦਰ ਸਿੰਘ ਅਨਜਾਨਾ
ਦੀਆਂ ਗ਼ਜ਼ਲਾਂ ਪੜ੍ਹਕੇ ਮਹਿਸੂਸ ਹੁੰਦਾ ਹੈ ਕਿ ਉਹ ਸਮਾਜ ਵਿੱਚ ਵਾਪਰ ਰਹੀਆਂ
ਅਣਸੁਖਾਵੀਆਂ ਘਟਨਾਵਾਂ ਨੂੰ ਮਾਨਵਤਾ ਦੀ ਨੈਤਿਕ ਗਿਰਾਵਟ ਦਾ ਜ਼ਿੰਮੇਵਾਰ
ਸਮਝਦਾ ਹੈ। ਇਸ ਲਈ ਸਮਾਜਿਕ ਤਾਣੇ ਬਾਣੇ ਵਿੱਚ ਲੋਕਾਈ ਨੂੰ ਨੈਤਿਕਤਾ ਦਾ
ਪੱਲਾ ਫੜ੍ਹਕੇ ਜੀਵਨ ਬਸਰ ਕਰਨਾ ਚਾਹੀਦਾ ਹੈ। ਲੋਕਾਈ ਦੇ ਮਨਾ ਵਿੱਚ
ਗੰਧਲਾਪਣ ਆ ਗਿਆ ਹੈ। ਇਸ ਨੂੰ ਸਾਫ਼ ਕਰਨ ਲਈ ਪੜ੍ਹਾਈ ਦੀ ਅਤਿਅੰਤ ਜ਼ਰੂਰਤ
ਹੈ, ਜਿਹੜੀ ਇਨਸਾਨ ਨੂੰ ਸਿੱਧੇ ਰਸਤੇ ਚਲਣ ਦਾ ਰਾਹ ਵਿਖਾ ਸਕਦੀ ਹੈ। ਦੋ
ਸ਼ਿਅਰਾਂ ਤੋਂ ਗ਼ਜ਼ਲਗੋ ਦੀ ਸੋਚ ਦਾ ਪ੍ਰਗਟਾਵਾ ਹੁੰਦਾ ਹੈ ਕਿ ਪੜ੍ਹਾਈ ਤੋਂ
ਬਿਨਾ ਇਨਸਾਨ ਦੀ ਮਾਨਸਿਕਤਾ ਤੰਦਰੁਸਤ ਨਹੀਂ ਹੋ ਸਕਦੀ:
ਭਾਵੇਂ ਗੰਧਲੀ ਹੁੰਦੀ ਜਾਂਦੀ ਅੱਜ ਕਲ੍ਹ ਮਨ ਦੀ ਵੇਈਂ, ਸ਼ਬਦਾਂ ਦੀ
ਸਿੱਖਿਆ ਨੇ ਕਰਨੀ ਨਿਰਮਲ ਮਨ ਦੀ ਵੇਈਂ। ਮਨ ਦੀ ਵੇਈਂ ਵਿੱਚ ਸਮਾਧੀ
ਲਾਈ ਅਨਜਾਨੇ ਜਿਨ੍ਹਾਂ, ਆਣੀ ਜਾਣੀ ਵਾਲ਼ੀ ਉਹ ਤਾਣੀ ਤੋਂ ਵੱਖਰੇ ਹੋ
ਗਏ।
ਤੇਜਿੰਦਰ ਸਿੰਘ ਅਨਜਾਨਾ ਨੂੰ ਸਮਾਜ ਵਿੱਚ ਹੋ ਰਹੇ
ਬਲਾਤਕਾਰਾਂ ਵਰਗੀਆਂ ਘਿਨੌਣੀਆਂ ਹਰਕਤਾਂ ਬਹੁਤ ਦੁੱਖੀ ਕਰਦੀਆਂ ਜਾਪਦੀਆਂ
ਹਨ, ਜਿਸ ਕਰਕੇ ਉਹ ਇਨ੍ਹਾਂ ਨੂੰ ਆਪਣੀਆਂ ਗ਼ਜ਼ਲਾਂ ਵਿੱਚ ਲਿਖਦਾ ਹੈ
ਕਿ ਪਾਕਿ ਪਵਿਤਰ ਪਿਆਰ ਮੁਹੱਬਤ ਵਰਗੇ ਅਫ਼ਸਾਨੇ ਵਰਤਮਾਨ ਸਮਾਜ ਵਿੱਚ
ਸਾਰਥਿਕ ਸਾਬਤ ਨਹੀਂ ਹੋ ਰਹੇ। ਪਿਆਰ ਦੇ ਨਾਮ ‘ਤੇ ਸਰੀਰਕ ਹਵਸ ਪੂਰੀ ਕਰਕੇ
ਪਿਆਰ ਮੁਹੱਬਤ ਨੂੰ ਕਲੰਕਤ ਕੀਤਾ ਜਾ ਰਿਹਾ ਹੈ। ਸਾਡੀ ਨੌਜਵਾਨੀ ਆਪਣੇ
ਰਸਤੇ ਤੋਂ ਥਿੜਕ ਚੁੱਕੀ ਹੈ, ਜਿਸ ਕਰਕੇ ਉਹ ਗ਼ਲਤ ਰਸਤੇ ਪੈ ਚੁੱਕੇ ਹਨ।
ਇਨਸਾਨ ਦੀ ਗੰਧਲੀ ਫਿਤਰਤ ਬਾਰੇ ਇਹ ਸ਼ਿਅਰ ਪ੍ਰਗਟਾਵਾ ਕਰ ਰਹੇ ਹਨ:
ਮਸਲ ਲਿਆ ਹੈ ਹਵਸ ਦੀ ਅਗਨੀ ਨੇ ਕਲੀਆਂ ਨੂੰ, ਚਮਨ ‘ਚ
ਛਾਈ ਕਿਵੇਂ ਦੋਸਤੋ! ਬਹਾਰ ਮਿਲੇ। ਹਵਸ ਦੀ ਡੂੰਘੀ ਦਲ਼ ਦਲ਼ ਵਿੱਚ ਗਲੇ
ਤੀਕਰ ਫਸੇ ਰਹਿੰਦੇ, ਨਾ ਪੁੱਛੋ ਹਾਲ਼ ਮੇਰੇ ਦੌਰ ਦੇ ਰਾਂਝੇ ਤੇ ਹੀਰਾਂ
ਦਾ।
ਤੇਜਿੰਦਰ ਸਿੰਘ ਅਨਜਾਨਾ ਦੀਆਂ ਬਹੁਤ
ਸਾਰੀਆਂ ਗ਼ਜ਼ਲਾਂ ਸਮਾਜ ਵਿੱਚ ਝੂਠ ਦੇ ਬੋਲਬਾਲੇ ਦਾ ਜ਼ਿਕਰ ਆਉਂਦਾ ਹੈ।
ਲੋਕਾਈ ਸਚਾਈ ਦੇ ਮਾਰਗ ‘ਤੇ ਚਲਣ ਦੀ ਥਾਂ ਧੋਖ਼ੇ, ਫ਼ਰੇਬ ਅਤੇ ਝੂਠ ਦਾ
ਸਹਾਰਾ ਲੈ ਰਹੀ ਹੈ। ਵਰਤਮਾਨ ਯੁਗ ਵਿੱਚ ਸਚਾਈ ਦਾ ਮਾਰਗ ਵੀ ਬਹੁਤ ਕਠਨ ਹੋ
ਗਿਆ ਹੈ ਕਿਉਂਕਿ ਹਰ ਪਾਸੇ ਝੂਠ ਦਾ ਪਸਾਰਾ ਹੈ। ਲੋਕਾਂ ਨੇ ਜ਼ਮੀਰ ਨੂੰ ਮਾਰ
ਲਿਆ ਹੈ। ਸ਼ਾਇਰ ਦੇ ਝੂਠ ਬਾਰੇ ਕੁਝ ਸ਼ਿਅਰ ਇਹ ਹਨ:
ਸੱਚਾਈ ਦਾ ਬਿਖੜਾ ਪੈਂਡਾ ‘ਅਨਜਾਨੇ‘ ਕਰ ਸੌਖਾ ਇੰਝ, ਚਾਰ
ਦਿਵਾਰੀ ਵਾਂਗੂੰ ਰੱਖ ਦੁਆਲੇ ਬਲਦੇ ਅੱਖਰ, ਵੇਖ। ਲਿਖੀਂ ਹਮੇਸ਼ਾ, ਤੂੰ
ਸੱਚ ਹੀ ਮਿੱਤਰ, ਤੇ ਰੱਖੀਂ ਜ਼ਿੰਦਾ, ਜ਼ਮੀਰ ਆਪਣਾ, ਨ ਝੂਠ ਖ਼ਾਤਿਰ, ਨ
ਕੁਫ਼ਰ ਖ਼ਾਤਿਰ, ਕਦੀ ਤੂੰ ਆਪਣਾ, ਕਲਮ ਉਠਾਵੀਂ। ਕਦੀ ਸੂਰਜ ਵੀ ਛੁਪਿਐ
ਸੱਚ ਦਾ ਸੋਚੋ, ਜ਼ਰਾ ਸੋਚੋ, ਨਹੀਂ ਛੁਪਦਾ ਨਹੀਂ ਛੁਪਦਾ ਹਜ਼ਾਰਾਂ
ਪਰਦਿਆਂ ਸੰਗ। ਝੂਠ ਆਖਿਰ ਝੂਠ ਹੈ ਤੇ ਸੱਚ ਅੰਤਿਮ ਸੱਚ ਹੈ, ਨਹੀਂ
ਹੈ ਸ਼ਹਿਰ ਤੇਰਾ, ਸ਼ਹਿਰ ਮੇਰੇ ਤੋਂ ਕੋਈ ਵੱਖਰਾ, ਦੁਹਾਂ ਸ਼ਹਿਰਾਂ ‘ਚ ਹੀ
ਵਿਓਪਾਰ ਹੁੰਦਾ ਹੈ ਜ਼ਮੀਰਾਂ ਦਾ।
ਸਮਾਜਿਕ
ਤਾਣੇ ਬਾਣੇ ਵਿੱਚ ਇਤਨਾ ਨਿਘਾਰ ਆ ਗਿਆ ਹੈ ਕਿ ਵਫ਼ਾ ਵੀ ਪਰ ਲਾ ਕੇ ਉਡ ਗਈ
ਹੈ। ਲੋਕ ਵਿਸ਼ਵਾਸ਼ਘਾਤ ਕਰ ਰਹੇ ਹਨ। ਆਪਣਿਆਂ ਤੇ ਯਕੀਨ ਕਰਨ ਤੋਂ ਡਰ ਲਗਦਾ
ਹੈ। ਲੋਕ ਆਪਣਾ ਬਣਾਕੇ ਮਾਰਦੇ ਹਨ। ਬੇਵਫ਼ਾਈ ਬਾਰੇ ਸ਼ਾਇਰ ਦੇ ਸ਼ਿਅਰ
ਹਨ:
ਉਹੀ ਮਕਤਲ, ਉਹੀ ਕਾਤਿਲ, ਉਹੀ ਮੁਨਸਿਫ਼ ਬਣ ਗਿਆ,
ਬੇਵਫ਼ਾਈ ਸਹਿੰਦੇ ਆਏ ਹਾਂ ਵਫ਼ਾ ਦੇ ਹੀ ਭੁਲੇਖੇ। ਮਰ ਗਏ ਅਨਜਾਨੇ
ਹੁੰਦੇ, ਨਾ ਉਮੀਦੇ ਹੁੰਦੇ ਜੇਕਰ, ਜੀਂਦੇ ਆਏ ਪਰ ਅਸੀਂ ਤੇਰੀ ਵਫ਼ਾ ਦੇ
ਹੀ ਭੁਲੇਖ਼ੇ। ਨਿਰਾਲੀ ਮੁਹੱਬਤ, ਨਿਰਾਲੀ ਵਫ਼ਾ ਹੈ, ਸ਼ਹਿਦ ਵਿੱਚ ਉਹ
ਦਿੰਦਾ ਹੈ ਮੁਹਰਾ ਮਿਲਾ ਕੇ।
ਸਮਾਜਿਕ ਰਿਸ਼ਤਿਆਂ ਨੂੰ
ਵੀ ਲੋਕ ਕਲੰਕਤ ਕਰਨ ਲੱਗ ਪਏ ਹਨ। ਅਜਿਹੀਆਂ ਘਟਨਾਵਾਂ ਨਾਲ ਸਮੁੱਚੇ
ਸਮਾਜ ਵਿੱਚ ਗਿਰਾਵਟ ਆ ਗਈ ਹੈ। ਮਾਂ ਬਾਪ, ਭੈਣ ਭਰਾ ਅਤੇ ਦੋਸਤ ਮਿੱਤਰ ਵੀ
ਦਗ਼ਾ ਦੇਣ ਲੱਗ ਪਏ ਹਨ, ਅਜਿਹੇ ਹਾਲਾਤ ਹੋਣ ਕਰਕੇ ਪਰਿਵਾਰਾਂ ਵਿੱਚ ਖਟਾਸ
ਪੈਦਾ ਹੋ ਗਈ ਹੈ। ਸ਼ਾਇਰ ਲੋਕਾਈ ਨੂੰ ਆਪਣੀਆਂ ਗ਼ਜ਼ਲਾਂ ਰਾਹੀਂ
ਰਿਸ਼ਤਿਆਂ ਨੂੰ ਬਣਾਈ ਰੱਖਣ ਦੀ ਪ੍ਰੇਰਨਾ ਦਿੰਦਾ ਹੈ। ਕੁਝ ਸ਼ਿਅਰ ਇਸ
ਪ੍ਰਕਾਰ ਹਨ:
ਸਦਾ ਹੀ ਰਿਸ਼ਤਿਆਂ ਦੇ ਬੋਝ ਨੂੰ ਨ
ਬੋਝ ਸਮਝੋ, ਕਦੇ ਖ਼ੁਦ ਨੂੰ ਤੁਸੀਂ ਐਨਾ ਵੀ ਨ ਲਾਚਾਰ ਰੱਖਣਾ। ਬਗ਼ਲ
ਵਿੱਚ ਜੋ ਛੁਰੀ ਰੱਖੇ ਤੇ ਮਿਸਰੀ ਬੋਲ ਬੋਲੇ, ਕਦੇ ਨੇੜੇ ਨ ਅਨਜਾਨੇ
ਅਜੇਹਾ ਯਾਰ ਰੱਖਣਾ। ਅਸੀਸਾਂ ਮਾਂ ਦੀਆਂ ਤੇ ਥਾਪੜੇ ਬਾਪੂ ਦੇ ਵੰਡੋ,
ਘਰਾਂ ਖ਼ਾਤਿਰ ਨ ਇੱਕ ਦੂਜੇ ਦੇ ਸਿਰ ਤਲਵਾਰ ਰੱਖਣਾ। ਇਸ ਕਦਰ ਗ੍ਰਿਹਸਥੀ
ਦੀ ਸੰਸਥਾ ਵਿਚ ਗਿਰਾਵਟ ਆ ਗਈ, ਇੱਕ ਦਾ ਰਾਜਾ ਹੋਰ ਹੈ ਦੂਜੇ ਦੀ ਰਾਣੀ
ਹੋਰ ਹੈ।
ਮਿਹਨਤ ਕਰਨ ਵਾਲੇ ਇਨਸਾਨ ਹਮੇਸ਼ਾ
ਬੁਲੰਦੀਆਂ ‘ਤੇ ਪਹੁੰਚਕੇ ਨਾਮਣਾ ਖੱਟਦੇ ਹਨ। ਸਮਾਜ ਵਿੱਚ ਅਜਿਹਾ ਕੋਈ ਕੰਮ
ਨਹੀਂ ਜਿਸ ਨੂੰ ਕੀਤਾ ਨਾ ਜਾ ਸਕੇ ਪ੍ਰੰਤੂ ਮਨੁੱਖ ਵਿੱਚ ਦ੍ਰਿੜ੍ਹਤਾ,
ਹੌਸਲਾ ਅਤੇ ਲਗਨ ਹੋਣੀ ਜ਼ਰੂਰੀ ਹੈ। ਤੇਜਿੰਦਰ ਸਿੰਘ ਅਨਜਾਨਾ ਲੋਕਾਈ ਨੂੰ
ਕਿਰਤ ਕਰਨ ਦੀ ਪ੍ਰੇਰਨਾ ਦਿੰਦਾ ਹੋਇਆ ਲਿਖਦਾ ਹੈ:
ਹੌਸਲੇ ਦੀ ਅੱਗ ਭਖਦੀ ਰੱਖਣਾ ਅੰਦਰ ਸਦਾ, ਯੱਖ਼ ਤੂਫ਼ਾਨਾਂ ‘ਚ ਕਿਧਰੇ ਠਰ
ਨ ਜਾਵਣ ਕਿਸ਼ਤੀਆਂ।
ਕੁਝ ਲੋਕ ਕਹਿੰਦੇ ਕੁਝ ਅਤੇ ਕਰਦੇ
ਕੁਝ ਹੋਰ ਹਨ, ਭਾਵ ਲੋਕ ਮਖੌਟੇ ਪਾਈ ਫਿਰਦੇ ਹਨ। ਉਹ ਆਪਣੀ ਅਸਲੀ ਪਛਾਣ
ਨੂੰ ਲੁਕੋਈ ਫਿਰਦੇ ਹਨ। ਇਸ ਲਈ ਇਨਸਾਨੀਅਤ ਦੀ ਪਛਾਣ ਕਰਨੀ ਮੁਸ਼ਕਲ ਹੋਈ ਪਈ
ਹੈ। ਸ਼ਾਇਰ ਲਿਖਦਾ ਹੈ:
ਬਸ਼ਰ ਮਿਲਦੇ ਅਸਾਨੂੰ ਰੋਜ਼ ਨਕਲੀ
ਚਿਹਰਿਆਂ ਦੇ ਸੰਗ। ਮੈਂ ਜੋ ਵੀ ਹਾਂ, ਮਿਰੀ ਪਹਿਚਾਣ ਤਾਂ ਵੱਖ਼ਰੀ ਰਹੇ
ਯਾਰੋ! ਮੁਖੌਟਾ ਪਹਿਨਣਾ ਮੈਨੂੰ ਗਵਾਰਾ ਹੀ ਨਹੀਂ ਕੋਈ।
ਸਾਹਿਤਕਾਰਾਂ ਅਤੇ ਵਾਰਤਕਾਰਾਂ ਦੇ ਕਿਰਦਾਰ ਵਿੱਚ ਆਈ ਗਿਰਾਵਟ
ਵੀ ਸ਼ਾਇਰ ਦੀ ਮਾਨਸਿਕਤਾ ਨੂੰ ਝੰਜੋੜ ਰਹੀ ਹੈ। ਲੋਭ ਲਾਲਚ ਦੀ ਪ੍ਰਵਿਰਤੀ
ਕਰਕੇ ਅਜਿਹੇ ਲੋਕ ਆਪਣੀ ਇੱਜ਼ਤ ਗੁਆ ਲੈਂਦੇ ਹਨ ਤੇ ਅਸਲੀਅਤ ਨੂੰ ਸਾਹਮਣੇ
ਨਹੀਂ ਆਉਣ ਦਿੰਦੇ। ਇਸ ਸੰਬੰਧੀ ਤੇਜਿੰਦਰ ਸਿੰਘ ਅਨਜਾਨਾ ਦੇ ਕੁਝ
ਸ਼ਿਅਰ ਹਨ:
ਕਲਮ ਜਿਸ ਦਿਨ ਹੈ ਵਿਕ ਜਾਂਦੀ ਮਿਰੇ ਯਾਰ!
ਉਸੇ ਦਿਨ ਤੋਂ, ਭਲਾਂ ਕੀ ਕੀ ਨਹੀਂ ਹੁੰਦਾ ਲਿਖਾਰੀ ਨਾਲ, ਕੀ ਦੱਸਾਂ?
ਜਿਹੜੇ ਕਲਮਾ ਵਾਲ਼ੇ ਵਿਕ ਜਾਵਣ ਸਨਮਾਨਾ ਖ਼ਾਤਿਰ ਹੀ, ਸੱਜਣ ਠੱਗਾਂ ਦੀ
ਉਸ ਮਹਿਫ਼ਿਲ ਤੋਂ ਚੰਗਾ ਇੱਕ ਪਾਸਾ ਹੈ। ਮਿਰਾ ਸ਼ੌਕ ਮੇਰਾ, ਤਿਰਾ ਸ਼ੌਕ
ਤਿਰਾ, ਮੈਂ ਚੁਣਦਾ ਹਾਂ ਕੰਡੇ, ਤੂੰ ਜਾਵੇਂ ਵਿਛਾ ਕੇ। ਤਿਰੀ ਕੀਮਤ
ਤਿਰੇ ਕਿਰਦਾਰ ਨੇ ਕਰਨੀ ਹੈ ਤੈਅ ਆਖ਼ਿਰ, ਹਕੀਕਤ ਹੈ, ਇਹ ਜ਼ਿੰਮਾ
ਸਾਰੇ ਦਾ ਸਾਰਾ ਖ਼ੁਦਾ ਦੀ ਜ਼ਾਤ ‘ਤੇ ਧਰਨਾ ਨਹੀਂ ਚੰਗਾ। ਰੱਖ ਭਾਵੇਂ
ਪਾਸ ਗੀਤਾ, ਗ੍ਰੰਥ ਜਾਂ ਕੁਰਆਨ ਰੱਖ। ਕਿਵੇਂ ਪਹਿਚਾਨ ਪਾਵਾਂਗੇ ਅਸੀਂ
ਚੰਗੇ ਬੁਰੇ ਨੂੰ ਵੀ, ਜਿਸ ਨੂੰ ਬਾਹਰ ਲੱਭਦਾ ਫਿਰਦੈਂ ਜੰਗਲ, ਬੇਲੇ,
ਪਰਬਤ, ਅੰਗ ਸੰਗ ਉਹ ਤੇਰੇ ਹਰਦਮ ਵੇਖ ਤੂੰ ਆਪਣੇ ਅੰਦਰ।
ਇੰਟਰਨੈਟ ਦੇ ਜ਼ਮਾਨੇ ਨੇ ਬਾਲਪਨ ਹੀ ਬੱਚਿਆਂ ਤੋਂ ਖੋਹ ਲਿਆ
ਹੈ। ਦੋਸਤਾਂ ਮਿੱਤਰਾਂ ਨਾਲ ਬਚਪਨ ਗੁਜ਼ਾਰਨ ਤੋਂ ਪ੍ਰਹੇਜ਼ ਕੀਤਾ ਜਾ ਰਿਹਾ
ਹੈ। ਬੱਚਿਆਂ ਵੱਲੋਂ ਮੋਬਾਈਲ ਦੀ ਵਰਤੋਂ ਕਰਨ ਬਾਰੇ ਇੱਕ ਸ਼ਿਅਰ ਹੈ:
ਇੱਕ ਮੁਬਾਈਲ ਨੇ ਹੀ ਬੱਚੇ ਘਰ ‘ਚ ਕੈਦ ਕਰ ਲਏ, ਦੋਸਤਾਂ
ਦੀ ਆਪਣੀ ਢਾਣੀ ਤੋਂ ਵੱਖਰੇ ਹੋ ਗਏ।
ਤੇਜਿੰਦਰ ਸਿੰਘ
ਅਨਜਾਨਾ ਤੋਂ ਭਵਿਖ ਵਿੱਚ ਹੋਰ ਵਡਮੁੱਲੀਆਂ ਗ਼ਜ਼ਲਾਂ ਲਿਖਣ ਦੀ ਕਾਮਨਾ
ਕਰਦਾ ਹਾਂ।
112 ਪੰਨਿਆਂ, 250 ਰੁਪਏ ਕੀਮਤ ਵਾਲਾ ਗ਼ਜ਼ਲ ਸੰਗ੍ਰਹਿ
ਸੰਗਮ ਪਬਲੀਕੇਸ਼ਨਜ਼ ਸਮਾਣਾ (sਪਟਿਆਲਾ) ਨੇ ਪ੍ਰਕਾਸ਼ਤ ਕੀਤਾ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072 ujagarsingh48@yahoo.com
|
|
ਤੇਜਿੰਦਰ
ਸਿੰਘ ਅਨਜਾਨਾ ਦਾ ‘ਮਨ ਦੀ ਵੇਈਂ’ ਗ਼ਜ਼ਲ ਸੰਗ੍ਰਹਿ ਸਮਾਜਿਕਤਾ ਦਾ ਪ੍ਰਤੀਕ
ਉਜਾਗਰ ਸਿੰਘ |
ਡਾ.
ਹਰਕੇਸ਼ ਸਿੰਘ ਸਿੱਧੂ ਦੀ ਜੀਵਨੀ ‘ਸਰਪੰਚ ਤੋਂ ਡੀ.ਸੀ.ਤੱਕ’ ਨੌਜਵਾਨਾ ਲਈ
ਪ੍ਰੇਰਨਾਸ੍ਰੋਤ ਉਜਾਗਰ ਸਿੰਘ |
ਸੁਰਿੰਦਰ
ਰਾਮਪੁਰੀ ਦੀ ‘ਕਿਸੇ ਬਹਾਨੇ’ ਵਾਰਤਕ ਦੀ ਪੁਸਤਕ ਸਮਾਜਿਕਤਾ ਦਾ ਪ੍ਰਤੀਕ
ਉਜਾਗਰ ਸਿੰਘ |
ਜਗਜੀਤ
ਸੰਧੂ ਦਾ ‘ਤਾਪਸੀ’ ਕਾਵਿ ਸੰਗ੍ਰਹਿ ਔਰਤਾਂ ਦੀ ਤਰਜਮਾਨੀ ਦੀ ਕਵਿਤਾ
ਉਜਾਗਰ ਸਿੰਘ |
"ਕੱਲਾ
ਨਾ ਹੋਵੇ ਪੁੱਤ ਜੱਟ ਦਾ" ਸ਼ਿਵਚਰਨ ਕੁੱਸਾ ਦਾ ਸਿੱਖਿਆਦਾਇਕ ਨਾਵਲ
ਬੂਟਾ ਮਸਾਣੀ |
ਬਿੰਦਰ
ਸਿੰਘ ਖੁੱਡੀ ਕਲਾਂ ਦਾ ‘ਆਓ ਗਾਈਏ’ ਬਾਲ ਕਾਵਿ ਸੰਗ੍ਰਹਿ ਬੱਚਿਆਂ ਲਈ
ਪ੍ਰੇਰਨਾਸ੍ਰੋਤ ਉਜਾਗਰ ਸਿੰਘ |
ਗੁਰਭਜਨ
ਗਿੱਲ ਦਾ ‘ਅੱਖ਼ਰ ਅੱਖ਼ਰ’ ਗ਼ਜ਼ਲ ਸੰਗ੍ਰਹਿ: ਸਾਹਿਤ ਤੇ ਸੰਗੀਤ ਦਾ ਸਮੁੰਦਰ
ਉਜਾਗਰ ਸਿੰਘ |
ਪਵਨ
ਹਰਚੰਦਪੁਰੀ ਦੀ ‘ਮਹਾਨ ਯੋਧਿਆਂ ਦੀਆਂ ਵਾਰਾਂ’ ਪੁਸਤਕ ਵਿਲੱਖਣ ਬਹਾਦਰੀ
ਦੀ ਗਾਥਾ ਉਜਾਗਰ ਸਿੰਘ |
ਡਾ.
ਭਗਵੰਤ ਸਿੰਘ ਤੇ ਡਾ. ਰਮਿੰਦਰ ਕੌਰ ਦੀ ਮਹਾਰਾਜਾ ਰਣਜੀਤ ਸਿੰਘ ਖੋਜੀ
ਪੁਸਤਕ ਉਜਾਗਰ ਸਿੰਘ |
ਹਰਪ੍ਰੀਤ
ਕੌਰ ਸੰਧੂ ਦਾ ਕਾਵਿ ਸੰਗ੍ਰਹਿ ‘ਚੁੱਪ ਨਾ ਰਿਹਾ ਕਰ’ ਮਾਨਸਿਕ ਸਰੋਕਾਰਾਂ
ਦਾ ਪ੍ਰਤੀਬਿੰਬ ਉਜਾਗਰ ਸਿੰਘ |
ਦਵਿੰਦਰ
ਬਾਂਸਲ ਦਾ ਕਾਵਿ ਸੰਗ੍ਰਹਿ ‘ਸਵੈ ਦੀ ਪਰਿਕਰਮਾ’ ਮੁਹੱਬਤ ਦਾ ਪੈਗਾਮ
ਉਜਾਗਰ ਸਿੰਘ |
ਫ਼ਕਰ
ਤੇ ਮਸਤ ਮੌਲਾ ਸਰਬਾਂਗੀ ਪੁਆਧੀ ਸਾਹਿਤਕਾਰ: ਚਰਨ ਪੁਆਧੀ
ਉਜਾਗਰ ਸਿੰਘ |
ਦਰਸ਼ਨ
ਸਿੰਘ ਭੰਮੇ ਦੀ ‘ਜੁਗਨੀ ਜੜੇ ਨਗੀਨੇ’ ਕਾਵਿਕ ਸ਼ਬਦ/ ਰੇਖਾ-ਚਿਤਰਾਂ ਦੀ
ਪੁਸਤਕ ਉਜਾਗਰ ਸਿੰਘ |
ਸੰਜੀਵ
ਸਿੰਘ ਸੈਣੀ ਦੀ ਪੁਸਤਕ ‘ਖ਼ੂਬਸੂਰਤ ਜ਼ਿੰਦਗੀ ਦਾ ਰਾਜ਼’ ਰਾਹ ਦਸੇਰਾ ਬਣੇਗੀ
ਉਜਾਗਰ ਸਿੰਘ |
ਡਾ.
ਬਲਦੇਵ ਸਿੰਘ ਕੰਦੋਲਾ ਦੀ ‘ਵਿਗਿਅਨਕ ਤਰਕ’ ਨਵੇਕਲੀ ਖੋਜੀ ਪੁਸਤਕ
ਉਜਾਗਰ ਸਿੰਘ |
ਨਰਪਾਲ
ਸਿੰਘ ਸ਼ੇਰਗਿੱਲ ਦਾ ‘ਸਿੱਖ ਸੰਸਾਰ-2024’ ਦੁਨੀਆ ਦੀ ਪਰਿਕ੍ਰਮਾ
ਉਜਾਗਰ ਸਿੰਘ |
ਕਮਲਜੀਤ
ਸਿੰਘ ਬਨਵੈਤ ਦੀ ਪੁਸਤਕ ‘ਢਾਈ ਆਬ’ ਸਮਾਜਿਕ ਸਰੋਕਾਰਾਂ ਦੀ ਹੂਕ
ਉਜਾਗਰ ਸਿੰਘ |
ਡਾ.
ਗੁਰਦੇਵ ਸਿੰਘ ਸਿੱਧੂ ਦੀ ਸੰਪਾਦਿਤ ਪੁਸਤਕ ਗਿਆਨੀ ਗੁਰਦਿੱਤ ਸਿੰਘ
‘ਦਲੇਰ’ ਸੁਤੰਤਰਤਾ ਸੰਗਰਾਮੀ ਦੀ ਕਹਾਣੀ
ਉਜਾਗਰ ਸਿੰਘ |
ਡਾ.
ਬਲਦੇਵ ਸਿੰਘ ਕੰਦੋਲਾ ਦੀ ਪੁਸਤਕ "ਵਿਗਿਆਨ ਕੀ ਹੈ?" ਪੰਜਾਬੀ ਪ੍ਰੇਮੀਆਂ
ਲਈ ਲਾਹੇਬੰਦ ਉਜਾਗਰ ਸਿੰਘ |
ਡਾ.ਰਤਨ
ਸਿੰਘ ਜੱਗੀ ਦੀ ‘ਆਧੁਨਿਕ ਪੰਜਾਬੀ ਸਾਹਿਤ ਪਰਿਚਯ’ ਪੁਸਤਕ ਮੀਲ ਪੱਥਰ
ਉਜਾਗਰ ਸਿੰਘ |
ਗੁਰਜਤਿੰਦਰ
ਸਿੰਘ ਰੰਧਾਵਾ ਦੀ ‘ਪ੍ਰਵਾਸੀ ਕਸਕ’ ਪੁਸਤਕ ਪ੍ਰਵਾਸੀਆਂ ਦੀਆਂ ਮੁਸ਼ਕਲਾਂ ਦੇ
ਹਲ ਦਾ ਵਕਾਲਤਨਾਮਾ ਉਜਾਗਰ ਸਿੰਘ |
ਯਾਦਵਿੰਦਰ
ਸਿੰਘ ਭੁੱਲਰ ਦਾ ਨਾਵਲ ‘ਮਨਹੁ ਕੁਸੁਧਾ ਕਾਲੀਆ’ ਡੇਰਿਆਂ ਦੇ ਕੁਕਰਮਾ ਦਾ
ਕੱਚਾ ਚਿੱਠਾ ਉਜਾਗਰ ਸਿੰਘ |
ਜਸਵਿੰਦਰ
ਸਿੰਘ ਰੁਪਾਲ ਦੀ ਪੁਸਤਕ ‘ਕੀਤੋਸੁ ਆਪਣਾ ਪੰਥ ਨਿਰਾਲਾ’ ਜੀਵਨ ਸਫਲ ਕਰਨ ਦਾ
ਗੁਰਮੰਤਰ ਉਜਾਗਰ ਸਿੰਘ |
ਡਾ:
ਹਰਬੰਸ ਕੌਰ ਗਿੱਲ ਦਾ ਕਾਵਿ ਸੰਗ੍ਰਹਿ ‘ਕਰਕ ਕਲੇਜੇ ਮਾਹਿ’ ਵਿਰਾਸਤ ਦੀ
ਹੂਕ ਉਜਾਗਰ ਸਿੰਘ
|
ਰਣਧੀਰ
ਦਾ ਕਾਵਿ ਸੰਗ੍ਰਹਿ ‘ਖ਼ਤ ਜੋ ਲਿਖਣੋ ਰਹਿ ਗਏ’ ਵਿਸਮਾਦੀ ਕਵਿਤਾਵਾਂ ਦਾ
ਪੁਲੰਦਾ ਉਜਾਗਰ ਸਿੰਘ |
ਚੰਨਣਗੀਰੀ
ਜਸਵੰਤ ਸਿੰਘ ਜ਼ਫਰ |
‘ਮਨੀ
ਪਲਾਂਟ ਵਰਗਾ ਆਦਮੀ’ ਕਾਵਿ ਸੰਗ੍ਰਹਿ ਇਨਸਾਨੀ ਮਾਨਸਿਕਤਾ ਅਤੇ ਸਮਾਜਿਕਤਾ
ਦਾ ਪ੍ਰਤੀਕ ਉਜਾਗਰ ਸਿੰਘ |
ਡਾ.ਗੁਰਦੇਵ
ਸਿੰਘ ਸਿੱਧੂ ਦੀ ਪੁਸਤਕ ‘ਗ਼ਦਰੀ ਬਾਬਾ ਨਿਧਾਨ ਸਿੰਘ ਮਹੇਸਰੀ’ ਸਿਦਕ ਦਾ
ਪ੍ਰਤੀਕ ਉਜਾਗਰ ਸਿੰਘ |
ਕਮਲਜੀਤ
ਸਿੰਘ ਬਨਵੈਤ ਦੀ ਪੁਸਤਕ ਤੋਕੜ ਸਮਾਜਿਕ ਸਰੋਕਾਰਾਂ ਦਾ ਦਸਤਾਵੇਜ
ਉਜਾਗਰ ਸਿੰਘ |
ਸਾਮਾਜਿਕ
ਜਾਗੂਕਤਾ ਦਾ ਸਫ਼ਲ ਨਾਵਲ - “ਇੱਕ ਮੇਰੀ ਅੱਖ ਕਾਸ਼ਣੀ...”
ਮਨਦੀਪ ਕੌਰ ਭੰਮਰਾ |
ਡਾ.
ਸਤਿੰਦਰ ਪਾਲ ਸਿੰਘ ਦੀ ਪੁਸਤਕ ਕ੍ਰੋਧ ਨਿਰਵਾਣ ਅੰਮ੍ਰਿਤ ਬਾਣੀ: ਮਾਰਗ
ਦਰਸ਼ਕ ਉਜਾਗਰ ਸਿੰਘ |
ਬਿੰਦਰ
ਸਿੰਘ ਖੁੱਡੀ ਕਲਾਂ ਦਾ ਕਹਾਣੀ ਸੰਗ੍ਰਹਿ ‘ਵਾਪਸੀ ਟਿਕਟ’ ਮਾਨਵੀ ਦਰਦ ਦੀ
ਦਾਸਤਾਂ ਉਜਾਗਰ ਸਿੰਘ |
ਡਾ.
ਗੁਰਦੇਵ ਸਿੰਘ ਸਿੱਧੂ ਦੀ ਪੁਸਤਕ ‘ਮਾਸਟਰ ਗੱਜਣ ਸਿੰਘ ਗੋਬਿੰਦਗੜ੍ਹ’ ਦੇਸ਼
ਭਗਤੀ ਦਾ ਪ੍ਰਤੀਕ ਉਜਾਗਰ ਸਿੰਘ |
ਕਮਲ
ਬੰਗਾ ਸੈਕਰਾਮੈਂਟੋ ਦਾ ਗ਼ਜ਼ਲ ਸੰਗ੍ਰਹਿ ‘ਨਵੀਂ-ਬੁਲਬੁਲ’ ਲੋਕਾਈ ਦੇ ਦਰਦ ਦਾ
ਪ੍ਰਤੀਕ ਉਜਾਗਰ ਸਿੰਘ |
ਗੁਰਭਜਨ
ਗਿੱਲ ਦਾ ਗ਼ਜ਼ਲ ਸੰਗ੍ਰਹਿ ‘ਹਰ ਧੁਖਦਾ ਪਿੰਡ ਮੇਰਾ ਹੈ’ ਸਮਾਜਿਕਤਾ ਦਾ
ਪ੍ਰਤੀਕ ਉਜਾਗਰ ਸਿੰਘ |
ਡਾ.
ਭਗਵੰਤ ਸਿੰਘ ਦੀ ‘ਸੂਫ਼ੀਆਨਾ ਰਹੱਸ ਅਨੁਭੂਤੀ’ ਵਿਲੱਖਣ ਖੋਜੀ ਪੁਸਤਕ
ਉਜਾਗਰ ਸਿੰਘ |
ਪ੍ਰਿੰਸੀਪਲ
ਜੱਗਵਿੰਦਰ ਸਿੰਘ ਸਿੱਧੂ ਦਾ ਕਾਵਿ ਸੰਗ੍ਰਹਿ ਰੂਹੀ ਅਧਿਆਤਮਿਕਤਾ ਤੇ
ਮੁਹੱਬਤ ਦਾ ਸੁਮੇਲ ਉਜਾਗਰ ਸਿੰਘ |
ਮੁਆਫ਼ੀਨਾਮਾ ਤੇ
ਬਾਬਾ ਨਾਨਕ! ਸਾਹਿਬ ਸਿੰਘ |
ਤੇਜਾ
ਸਿੰਘ ਤਿਲਕ ਦੀ ਸੰਪਾਦਿਤ ਪੁਸਤਕ ‘ਸਾਧੂ ਸਿੰਘ ਬੇਦਿਲ ਜੀਵਨ ਤੇ ਰਚਨਾ’
ਜਦੋਜਹਿਦ ਦਾ ਦਸਤਾਵੇਜ ਉਜਾਗਰ
ਸਿੰਘ
|
ਮਨਜੀਤ
ਪੁਰੀ ਦਾ ਗ਼ਜ਼ਲ ਸੰਗ੍ਰਹਿ ‘ਕੁਝ ਤਿੜਕਿਆ ਤਾਂ ਹੈ’ ਸਮਾਜਿਕ ਸਰੋਕਾਰਾਂ ਦੀ
ਗਵਾਹੀ ਉਜਾਗਰ ਸਿੰਘ |
“ਚਾਲ਼ੀ
ਦਿਨ” ਇਸ ਸਦੀ ਦਾ ‘ਸ਼ਾਹਕਾਰ’ ਨਾਵਲ
ਸ਼ਿਵਚਰਨ ਜੱਗੀ ਕੁੱਸਾ |
‘ਡਾ.
ਤੇਜਵੰਤ ਮਾਨ ਦੀ ਆਲੋਚਨਾ’ ਪੁਸਤਕ ਲੋਕ ਪੱਖੀ ਦਸਤਾਵੇਜ਼
ਉਜਾਗਰ ਸਿੰਘ |
ਜਸਵੀਰ
ਸਿੰਘ ਆਹਲੂਵਾਲੀਆ ਦਾ ਕਹਾਣੀ ਸੰਗ੍ਰਹਿ ‘ਦੋ ਕੱਪ ਚਾਹ’ ਪਰਵਾਸੀ ਜੀਵਨ ਦੀ
ਤ੍ਰਾਸਦੀ ਉਜਾਗਰ ਸਿੰਘ |
ਕਾਵਿ
ਸੰਗ੍ਰਹਿ ‘ਵੜੈਚ ਦੇ ਵਿਅੰਗ’ ਸਮਾਜਿਕ ਕੁਰੀਤੀਆਂ ਦੇ ਮਾਰਦੇ ਡੰਗ
ਉਜਾਗਰ ਸਿੰਘ |
ਇਕ
ਗ਼ੈਰ ਰਾਜਸੀ ਵਿਅਕਤੀ ਦੀ ਰਾਜਸੀ ਚਹਿਲ ਕਦਮੀ
ਰਵਿੰਦਰ ਸਿੰਘ ਸੋਢੀ |
ਗੁਰਭਜਨ
ਗਿੱਲ ਦਾ ਰੁਬਾਈ ਸੰਗ੍ਰਹਿ ‘ਜਲ ਕਣ’ ਮਾਨਵੀ ਹਿਤਾਂ ਦਾ ਪਹਿਰੇਦਾਰ
ਉਜਾਗਰ ਸਿੰਘ |
ਦਵਿੰਦਰ
ਬਾਂਸਲ ਦਾ ਕਾਵਿ ਸੰਗ੍ਰਹਿ ‘ਜੀਵਨ ਰੁੱਤ ਦੀ ਮਾਲਾ’ ਮੁਹੱਬਤਾਂ ਦਾ
ਸਿਰਨਾਮਾ ਉਜਾਗਰ ਸਿੰਘ |
ਜਸਮੇਰ
ਸਿੰਘ ਹੋਠੀ ਦੀ ਪੁਸਤਕ ‘ਸਭੇ ਰੁਤੀ ਚੰਗੀਆ’ ਵਹਿਮਾਂ ਭਰਮਾਂ ਦਾ ਖੰਡਨ
ਉਜਾਗਰ ਸਿੰਘ |
ਸਤਨਾਮ
ਸਿੰਘ ਮੱਟੂ ਦਾ ਕਾਵਿ ਸੰਗ੍ਰਹਿ ‘ਯਖ਼ ਰਾਤਾਂ ਪੋਹ ਦੀਆਂ’ ਸ੍ਰੀ ਗੁਰੂ
ਗੋਬਿੰਦ ਸਿੰਘ ਦੇ ਪਰਿਵਾਰ ਨੂੰ ਸ਼ਰਧਾਂਜ਼ਲੀ
ਉਜਾਗਰ ਸਿੰਘ |
ਤਾਹਿਰਾ
ਸਰਾ ਦੀ ਬੇਬਾਕ ਸ਼ਾਇਰੀ ਪਿਆਰਾ
ਸਿੰਘ ਕੁੱਦੋਵਾਲ |
ਪ੍ਰਵੇਸ਼
ਸ਼ਰਮਾ ਦੀ ਸਵੈ-ਜੀਵਨੀ ‘ਇਹ ਜ਼ਿੰਦਗੀ ਦਾ ਕਾਰਵਾਂ’ : ਪ੍ਰੇਰਨਾ ਸ੍ਰੋਤ
ਉਜਾਗਰ ਸਿੰਘ |
ਮੇਰੇ
ਆਪਣੇ: ਕੈਪਟਨ ਪੂਰਨ ਸਿੰਘ ਗਗੜਾ
ਸੰਜੀਵ ਝਾਂਜੀ, ਜਗਰਾਉਂ |
ਸੁਰਜੀਤ
ਟੋਰਾਂਟੋ ਦਾ ਸੰਪਾਦਿਤ ਕਾਵਿ ਸੰਗ੍ਰਹਿ ‘#ਲਵੈਂਡਰ’ ਸਾਹਿਤਕ ਫੁੱਲਾਂ ਦਾ
ਗੁਲਦਸਤਾ ਉਜਾਗਰ ਸਿੰਘ |
ਜੱਗੀ
‘ਪੀਲੂ ਦਾ ਮਿਰਜਾ ਸਾਹਿਬਾਂ ਤੇ ਹੋਰ ਰਚਨਾ’ ਪੁਸਤਕ ਰੋਮਾਂਸਵਾਦ ਅਤੇ
ਅਧਿਆਤਮਵਾਦ ਦਾ ਸੁਮੇਲ ਉਜਾਗਰ
ਸਿੰਘ |
ਜੱਗੀ
ਬਰਾੜ ਸਮਾਲਸਰ ਦਾ ਕਹਾਣੀ ਸੰਗ੍ਰਹਿ ‘ਕੈਨੇਡੀਅਨ ਪਾਸਪੋਰਟ’ ਜ਼ਿੰਦਗੀ ਦੀ
ਜਦੋਜਹਿਦ ਦਾ ਸ਼ੀਸ਼ਾ ਉਜਾਗਰ ਸਿੰਘ
|
ਮਨ
'ਚ ਉਪਜਦੀਆਂ ਖੌਫ਼ਨਾਕ ਤਰੰਗਾਂ ਦਾ ਯਥਾਰਥ ਨਾਲ ਰਾਬਤਾ ਕਰਵਾਉਂਣ ਦਾ
ਬਿਰਤਾਂਤ - ਹੌਲ ਅਮਨਪ੍ਰੀਤ
ਸਿੰਘ ਮਾਨ |
‘ਨਕਸਲਵਾੜੀ
ਲਹਿਰ ਅਤੇ ਖੱਬੇ-ਪੱਖੀ ਪੰਜਾਬੀ ਪੱਤਰਕਾਰੀ’ ਪੁਸਤਕ ਲੋਕ ਹਿਤਾਂ ਦੀ
ਪਹਿਰੇਦਾਰ ਉਜਗਰ ਸਿੰਘ |
ਪੰਜਾਬ:
ਬੜ੍ਹਕ ਨਾ ਮੜਕ, ਪੰਜਾਬ ਦੀ ਤ੍ਰਾਸਦੀ ਦੀ ਰੜਕ
ਉਜਗਰ ਸਿੰਘ |
ਅੰਮ੍ਰਿਤਪਾਲ
ਸਿੰਘ ਸ਼ੈਦਾ ਦੀ ‘ਟੂਣੇਹਾਰੀ ਰੁੱਤ ਦਾ ਜਾਦੂ’ ਪੁਸਤਕ ਮਾਨਵਤਾ ਦੀ ਪ੍ਰਤੀਕ
ਉਜਗਰ ਸਿੰਘ |
ਸ਼ਾਮ
ਦੀ ਸ਼ਾਖ਼ ’ਤੇ - ਕੁਲਵਿੰਦਰ ਦੀ ਸੰਵੇਦਨਸ਼ੀਲ ਸ਼ਾਇਰੀ
ਪਿਆਰਾ ਸਿੰਘ ਕੁੱਦੋਵਾਲ |
ਡਾ.
ਸਤਿੰਦਰ ਪਾਲ ਸਿੰਘ ਦੀ ‘ਜੀਵਨ ਸਫ਼ਲਤਾ ਲਈ ਗੁਰਮਤਿ’ ਪੁਸਤਕ ਪ੍ਰੇਰਨਾ ਸਰੋਤ/a>
ਉਜਾਗਰ ਸਿੰਘ |
ਸੁਰਜੀਤ
ਦਾ ਕਾਵਿ ਸੰਗ੍ਰਹਿ ‘ਤੇਰੀ ਰੰਗਸ਼ਾਲਾ’ ਭਾਵਨਾਵਾਂ ਅਤੇ ਕੁਦਰਤ ਦੇ ਰਹੱਸਾਂ
ਦੀ ਕਵਿਤਾ ਉਜਾਗਰ ਸਿੰਘ |
‘ਪੰਜਾਬੀ
ਕਹਾਣੀਕਾਰ ਡਾ. ਤੇਜਵੰਤ ਮਾਨ’ ਪੁਸਤਕ ਮਨੁੱਖੀ ਜਦੋਜਹਿਦ ਦੀ ਦਾਸਤਾਂ
ਉਜਾਗਰ ਸਿੰਘ |
ਪਦਾਰਥਵਾਦੀ/ਮਸ਼ੀਨੀ
ਰਿਸ਼ਤਿਆਂ ਦੀ ਦਾਸਤਾਨ ਹੈ ਰਾਜਵੰਤ ਰਾਜ ਦਾ ਨਾਵਲ ‘ਵਰੋਲੇ ਦੀ ਜੂਨ’
ਡਾ. ਹਰਜੋਤ ਕੌਰ ਖੈਹਿਰਾ, ਕਨੇਡਾ |
ਜਸਮੇਰ
ਸਿੰਘ ਹੋਠੀ ਦੀ ਪੁਸਤਕ 5 ਕਕਾਰ ਗੁਰਸਿੱਖੀ ਦਾ ਆਧਾਰ/a>
ਉਜਾਗਰ ਸਿੰਘ |
ਕ੍ਰਿਸ਼ਨ
ਭਨੋਟ ਦੇ ਗ਼ਜ਼ਲ ਸੰਗ੍ਰਹਿ ‘ਗਹਿਰੇ ਪਾਣੀਆਂ ਵਿਚ’ ਟੁੱਭੀ ਲਾਉਂਦਿਆਂ
ਹਰਦਮ ਸਿੰਘ ਮਾਨ |
ਪ੍ਰੋ.
ਰਾਮ ਲਾਲ ਭਗਤ ਦਾ ਕਾਵਿ ਸੰਗ੍ਰਹਿ 'ਸਰਦਾਰਨੀਆਂ' ਔਰਤ ਦੀ ਬਹਾਦਰੀ ਦਾ
ਪ੍ਰਤੀਕ ਉਜਾਗਰ ਸਿੰਘ |
ਡਾ.
ਸ਼ਿਆਮ ਸੁੰਦਰ ਦੀਪਤੀ ਦੀ ਪੁਸਤਕ ‘ਇਕ ਭਰਿਆ-ਪੂਰਾ ਦਿਨ’ ਪ੍ਰੇਰਨਾਦਾਇਕ
ਸਵੈ- ਜੀਵਨੀ ਉਜਾਗਰ ਸਿੰਘ |
ਹਰਿਆਣੇ
ਦਾ 2022 ਦਾ ਪੁਸਤਕ ਅਵਲੋਕਨ: ਸੰਖੇਪ ਚਰਚਾ
ਡਾ. ਨਿਸ਼ਾਨ ਸਿੰਘ ਰਾਠੌਰ |
ਸੁਨੀਤਾ
ਸੱਭਰਵਾਲ ਦਾ ‘ਕੁਝ ਹੋਰ ਸੁਣਾ ਸਨੀਤਾ’ ਕਾਵਿ ਸੰਗ੍ਰਹਿ ਭਾਵਨਾਵਾਂ ਦੀ
ਅਦਾਕਾਰੀ ਉਜਾਗਰ ਸਿੰਘ |
ਸੁਖਮਿੰਦਰ
ਸੇਖ਼ੋਂ ਦਾ ਕਹਾਣੀ ਸੰਗ੍ਰਹਿ ‘ਪੈੜਾਂ ਦੀ ਸ਼ਨਾਖ਼ਤ’ ਲੋਕ ਹਿਤਾਂ ਦਾ
ਪਹਿਰੇਦਾਰ ਉਜਾਗਰ ਸਿੰਘ |
ਹਰਪ੍ਰੀਤ
ਰਾਣਾ ਦੀ ਮਿੰਨੀ ਕਹਾਣੀਆਂ ਦੀ ਪੁਸਤਕ ‘ਬਦਲਦੀ ਹਵਾ' ਇੱਕ ਵਿਸ਼ਲੇਸ਼ਣ
ਉਜਾਗਰ ਸਿੰਘ |
ਅਸ਼ੋਕ
ਬਾਂਸਲ ਮਾਨਸਾ ਦੀ ਪੁਸਤਕ ‘ਮਿੱਟੀ ਨੂੰ ਫਰੋਲ ਜੋਗੀਆ’ ਗੀਤ ਸੰਗੀਤ ਦਾ
ਖ਼ਜਾਨਾ ਉਜਾਗਰ ਸਿੰਘ |
ਰਵਿੰਦਰ
ਸਿੰਘ ਸੋਢੀ ਦਾ ‘ਹੁੰਗਾਰਾ ਕੌਣ ਭਰੇ?’ ਕਹਾਣੀ ਸੰਗ੍ਰਹਿ ਬਹੁਰੰਗਾ
ਗੁਲਦਸਤਾ ਉਜਾਗਰ ਸਿੰਘ |
‘ਸਾਹਿਬਜ਼ਾਦਿਆਂ
ਦੇ ਸ਼ਹੀਦੀ ਪ੍ਰਸੰਗ’ ਪੁਸਤਕ ਇਤਿਹਾਸਕ ਦਸਤਾਵੇਜ਼
ਉਜਾਗਰ ਸਿੰਘ |
ਕਮਲਜੀਤ
ਸਿੰਘ ਬਨਵੈਤ ਦੀ ਪੁਸਤਕ ‘ਅੱਧੇ ਪਾਗਲ ਹੋ ਜਾਈਏ’ ਸਮਾਜਿਕਤਾ ਦੀ ਪ੍ਰਤੀਕ
ਉਜਾਗਰ ਸਿੰਘ |
ਗੁਰ
ਤੀਰਥ ਸਾਈਕਲ ਯਾਤਰਾ: ਭਾਈ ਧੰਨਾ ਸਿੰਘ ਚਹਿਲ ਪਟਿਆਲਵੀ
ਉਜਾਗਰ ਸਿੰਘ |
ਲੋਕ
ਇਤਿਹਾਸ ਦੀਆਂ ਪੈੜਾਂ ਦੀ ਨਿਸ਼ਾਨਦੇਹੀ
ਕੇਹਰ ਸ਼ਰੀਫ਼ |
ਜ਼ਾਹਿਦ
ਇਕਬਾਲ ਦੀ ‘ਹੀਰ ਵਾਰਿਸ ਸ਼ਾਹ ਵਿੱਚ ਮਿਲਾਵਟੀ ਸ਼ਿਅਰਾਂ ਦਾ ਵੇਰਵਾ’ ਪੁਸਤਕ
ਪੜਚੋਲ ਉਜਾਗਰ ਸਿੰਘ |
‘ਅੰਬਰੀਂ
ਉੱਡਣ ਤੋਂ ਪਹਿਲਾਂ' - ਇਕ ਚਾਨਣ ਮੁਨਾਰਾ
ਡਾ. ਗੁਰੂਮੇਲ ਸਿੱਧੂ |
ਬੁਰਕੇ
ਵਾਲ਼ੇ ਲੁਟੇਰਿਆਂ ਦੀ ਬਾਤ ਪਾਉਂਦੀ ਗੁਰਚਰਨ ਸੱਗੂ ਦੀ ਪੁਸਤਕ “ਵੇਖਿਆ
ਸ਼ਹਿਰ ਬੰਬਈ” ਸਿ਼ਵਚਰਨ ਜੱਗੀ
ਕੁੱਸਾ |
ਪਰਮਜੀਤ
ਸਿੰਘ ਵਿਰਕ ਦਾ ਕਾਵਿ ਸੰਗ੍ਰਹਿ ‘ਦੱਸ ਨੀ ਕੋਇਲੇ…..’ ਮਾਨਵਤਾ ਦਾ ਪ੍ਰਤੀਕ
ਉਜਾਗਰ ਸਿੰਘ |
ਸੁਖਦੇਵ
ਸਿੰਘ ਦੀ ਪੁਸਤਕ ‘ਜੀਵਨ ਜੁਗਤਾਂ’ ਗੁਰਬਾਣੀ ਦੀ ਸਰਲ ਵਿਆਖਿਆ
ਉਜਾਗਰ ਸਿੰਘ |
ਚਿੱਟਾ
ਤੇ ਕਾਲ਼ਾ: ਰੂਪ ਢਿੱਲੋਂ ਅਮਰਜੀਤ
ਬੋਲਾ |
ਡਾ.
ਰਵਿੰਦਰ ਸਿੰਘ ਸੋਢੀ ਦਾ ਕਾਵਿ ਸੰਗ੍ਰਹਿ ‘ਅੱਧਾ ਅੰਬਰ ਅੱਧੀ ਧਰਤੀ ਸਾਹਿਤਕ
ਵਿਅੰਗ /a> ਉਜਾਗਰ ਸਿੰਘ, ਪਟਿਆਲਾ |
ਡਾ.
ਹਰਬੰਸ ਕੌਰ ਗਿੱਲ ਦਾ ਗ਼ਜ਼ਲ ਸੰਗ੍ਰਹਿ ‘ਰੂਹ ਦੇ ਰੰਗ’ ਸਮਾਜਿਕਤਾ ਦਾ
ਪ੍ਰਤੀਕ ਉਜਾਗਰ ਸਿੰਘ, ਪਟਿਆਲਾ |
ਜਸਮੇਰ
ਸਿੰਘ ਹੋਠੀ ਦੀ ‘ਸਤ ਵਾਰ’ ਸਤ ਦਿਨਾਂ ਦੀ ਗੁਰਮਤਿ ਵਿਆਖਿਆ ਨਿਵੇਕਲੀ
ਪੁਸਤਕ ਉਜਾਗਰ ਸਿੰਘ, ਪਟਿਆਲਾ |
ਡਾ
ਰਤਨ ਸਿੰਘ ਜੱਗੀ ਦੀ ਪੁਸਤਕ ‘ਗੁਰੂ ਨਾਨਕ ਜੋਤਿ ਵਿਕਾਸ’ ਇਤਿਹਾਸਕ
ਦਸਤਾਵੇਜ਼ ਉਜਾਗਰ ਸਿੰਘ, ਪਟਿਆਲਾ
|
ਹਰਦਮ
ਮਾਨ ਦਾ ਗ਼ਜ਼ਲ ਸੰਗ੍ਰਹਿ ‘ਸ਼ੀਸ਼ੇ ਦੇ ਅੱਖਰ’ ਲੋਕਾਈ ਦੇ ਦਰਦ ਦੀ ਦਾਸਤਾਂ
ਉਜਾਗਰ ਸਿੰਘ, ਪਟਿਆਲਾ |
ਕਰਮਵੀਰ
ਸਿੰਘ ਸੂਰੀ ਦਾ ਕਬਜ਼ਾ ਨਾਵਲੇੱਟ ਪਿਆਰ ਤੇ ਸਮਾਜਿਕਤਾ ਦਾ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਕੁਦਰਤ
ਦੇ ਰੰਗਾਂ ਵਿੱਚ ਰੰਗਿਆ ਜਸ ਪ੍ਰੀਤ ਦਾ ਕਾਵਿ ਸੰਗ੍ਰਹਿ : ‘ਪੌਣਾ ਦੀ
ਸਰਗਮ’ ਉਜਾਗਰ ਸਿੰਘ, ਪਟਿਆਲਾ |
ਪਰਵਾਸੀ
ਪੰਜਾਬੀ: ਜਿਨ੍ਹਾ ‘ਤੇ ਮਾਣ ਪੰਜਾਬੀਆਂ ਨੂੰ ਪੁਸਤਕ, ਇੱਕ ਇਤਿਹਾਸਿਕ
ਦਸਤਾਵੇਜ਼ ਉਜਾਗਰ ਸਿੰਘ, ਪਟਿਆਲਾ |
ਡਾ
ਸਤਿੰਦਰ ਪਾਲ ਸਿੰਘ ਦੀ ਪੁਸਤਕ ‘ਸਿੱਖੀ ਸੁੱਖ ਸਾਗਰ’ ਸਹਿਜਤਾ ਤੇ ਵਿਸਮਾਦ
ਦਾ ਸੁਮੇਲ ਉਜਾਗਰ ਸਿੰਘ, ਪਟਿਆਲਾ |
ਸਰਬਜੀਤ
ਸਿੰਘ ਵਿਰਕ ਦੀ ਪੁਸਤਕ ‘ਲਿਖਤੁਮ ਭਗਤ ਸਿੰਘ’ ਸ਼ਹੀਦ ਦੀ ਸੋਚ ਦੀ ਲਖਾਇਕ
ਉਜਾਗਰ ਸਿੰਘ, ਪਟਿਆਲਾ |
ਸਹਿਜਪ੍ਰੀਤ
ਸਿੰਘ ਮਾਂਗਟ ਦਾ ਕਾਵਿ ਸੰਗ੍ਰਹਿ ‘ਸਹਿਜਮਤੀਆਂ’ ਸਮਾਜਿਕ ਸਰੋਕਾਰਾਂ ਦਾ
ਪ੍ਰਤੀਕ ਉਜਾਗਰ ਸਿੰਘ, ਪਟਿਆਲਾ |
ਸਤਿੰਦਰ
ਸਿੰਘ ਨੰਦਾ ਦੀ ਪੁਸਤਕ ‘ਰੰਗ ਤਮਾਸ਼ੇ’ ਅਨੇਕਾਂ ਰੰਗਾਂ ਦੀ ਖ਼ੁਸ਼ਬੂ
ਉਜਾਗਰ ਸਿੰਘ, ਪਟਿਆਲਾ |
ਗੁਰਭਜਨ
ਗਿੱਲ ਦੀ ਪੁਸਤਕ ‘ਪਿੱਪਲ ਪੱਤੀਆਂ’ ਦੇ ਗੀਤ ਸਮਾਜਿਕਤਾ ਦੀ ਤਰਜ਼ਮਾਨੀ
ਉਜਾਗਰ ਸਿੰਘ, ਪਟਿਆਲਾ |
ਅਰਜ਼ਪ੍ਰੀਤ
ਦਾ ਕਾਵਿ ਸੰਗ੍ਰਹਿ ‘ਸੁਰਮੇ ਦੇ ਦਾਗ਼’ ਮੁਹੱਬਤ ਤੇ ਸਮਾਜਿਕ ਸਰੋਕਾਰਾਂ ਦਾ
ਸੁਮੇਲ ਉਜਾਗਰ ਸਿੰਘ, ਪਟਿਆਲਾ |
ਸੁਖਦੇਵ
ਸਿੰਘ ਸ਼ਾਂਤ ਦੀ ‘ਗੁਰਮਤਿ ਦ੍ਰਿਸ਼ਟੀ’ ਖੋਜੀ ਪੁਸਤਕ
ਉਜਾਗਰ ਸਿੰਘ, ਪਟਿਆਲਾ |
ਸ਼ਬਦ
ਸਿਰਜਣਹਾਰੇ-2 ਸਮਾਜਿਕ ਸਰੋਕਾਰਾਂ ਦਾ ਪ੍ਰਤੀਨਿਧ ਕਵਿ ਸੰਗ੍ਰਹਿ
ਉਜਾਗਰ ਸਿੰਘ, ਪਟਿਆਲਾ |
ਹਰੀ ਸਿੰਘ ਵਿਰਕ ਦੀ ਪੁਸਤਕ ‘ਸਹਾਰੀ ਦੇ ਵਿਰਕਾਂ ਦਾ ਇਤਿਹਾਸ' ਚੰਗਾ ਉਦਮ
ਉਜਾਗਰ ਸਿੰਘ, ਪਟਿਆਲਾ |
ਗੁਰਮੀਤ
ਸਿੰਘ ਪਲਾਹੀ ਦਾ ਕਾਵਿ ਸੰਗ੍ਰਹਿ ‘ਕੁੱਝ ਤਾਂ ਬੋਲ’ ਬਗ਼ਾਬਤੀ ਸੁਰਾਂ ਦਾ
ਪੁਲੰਦਾ ਉਜਾਗਰ ਸਿੰਘ, ਪਟਿਆਲਾ |
ਪ੍ਰੋ
ਜਸਵੰਤ ਸਿੰਘ ਗੰਡਮ ਦੀ ਪੁਸਤਕ ‘ਸੁੱਤੇ ਸ਼ਹਿਰ ਦਾ ਸਫ਼ਰ’ ਜ਼ਿੰਦਗੀ ਦੇ ਤਜਰਬੇ
ਦਾ ਚਿੰਤਨ/a> ਉਜਾਗਰ ਸਿੰਘ,
ਪਟਿਆਲਾ |
ਸੁਰਿੰਦਰ
ਸਿੰਘ ਜੱਬਲ ਦੀ ਪੁਸਤਕ ‘ਚਾਚਾ ਵੈਨਕੂਵਰੀਆ’ ਸਿੱਖ ਮਸਲਿਆਂ ‘ਤੇ ਤਿੱਖੀ
ਚੋਭ ਉਜਾਗਰ ਸਿੰਘ, ਪਟਿਆਲਾ |
ਨਰਿੰਦਰਪਾਲ
ਕੌਰ ਦਾ ਕਾਵਿ ਸੰਗ੍ਰਹਿ ‘ਕਸ਼ੀਦ’ ਰਹੱਸਵਾਦ ਅਤੇ ਵਿਸਮਾਦ ਦਾ ਗੋਹੜਾ
ਉਜਾਗਰ ਸਿੰਘ, ਪਟਿਆਲਾ |
ਪੰਜਾਬੀ
ਪੱਤਰਕਾਰੀ ਦਾ ਰੌਸ਼ਨ ਮੀਨਾਰ : ਕੌਮਾਂਤਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ
ਉਜਾਗਰ ਸਿੰਘ, ਪਟਿਆਲਾ |
400
ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ
‘ਲੋਕ-ਨਾਇਕ ਗੁਰੂ ਤੇਗ
ਬਹਾਦਰ’ ਡਾ ਰਤਨ ਸਿੰਘ ਜੱਗੀ ਦੀ ਵਿਲੱਖਣ ਪੁਸਤਕ -
ਉਜਾਗਰ ਸਿੰਘ, ਪਟਿਆਲਾ |
‘ਕਵਿਤਾ
ਦੇ ਵਿਹੜੇ’ ਪੁਸਤਕ ਪੰਜਾਬੀ ਪਾਠਕਾਂ ਲਈ ਵਰਦਾਨ ਸਾਬਤ ਹੋਵੇਗੀ
ਉਜਾਗਰ ਸਿੰਘ, ਪਟਿਆਲਾ |
ਡਾ
ਹਰਕੇਸ਼ ਸਿੰਘ ਸਿੱਧੂ ਦੀ ਮੇਰੇ ਸੁਪਨੇ ਮੇਰੇ ਗੀਤ ਪੁਸਤਕ: ਨਵਾਂ ਸਮਾਜ
ਸਿਰਜਣ ਦੀ ਹੂਕ ਉਜਾਗਰ ਸਿੰਘ,
ਪਟਿਆਲਾ |
ਪਰਮਜੀਤ
ਪਰਮ ਦੀ ਸਵੈ ਜੀਵਨੀ ‘ਧੁੱਪਾਂ ਤੇ ਛਤਰੀਆਂ’ ਜਦੋਜਹਿਦ ਦੀ ਦਾਸਤਾਂ
ਉਜਾਗਰ ਸਿੰਘ, ਪਟਿਆਲਾ |
ਡਾ
ਮਦਨ ਲਾਲ ਹਸੀਜਾ ਦੀ ਪੁਸਤਕ ‘ਉਦੀਯਮਾਨ ਬਹਾਵਲਪੁਰ ਸਮਾਜ’ ਇਤਿਹਾਸਕ
ਦਸਤਾਵੇਜ਼ ਉਜਾਗਰ ਸਿੰਘ, ਪਟਿਆਲਾ |
ਗੁਰਮੀਤ
ਸਿੰਘ ਪਲਾਹੀ ਦੀ ਪੰਜਾਬ ਡਾਇਰੀ - 2021 ਪੱਤਰਕਾਰੀ ਦਾ ਬਿਹਤਰੀਨ ਨਮੂਨਾ
ਉਜਾਗਰ ਸਿੰਘ, ਪਟਿਆਲਾ |
ਸੁਰਜੀਤ
ਦੀ ਪੁਸਤਕ ‘ਪਰਵਾਸੀ ਪੰਜਾਬੀ ਸਾਹਿਤ’ (ਸ਼ਬਦ ਤੇ ਸੰਬਾਦ) ਨਿਵੇਕਲਾ
ਉਪਰਾਲਾ ਉਜਾਗਰ ਸਿੰਘ, ਪਟਿਆਲਾ |
|
|
ਨਕਸਲਵਾਦ
ਅਤੇ ਪੰਜਾਬੀ ਨਾਵਲ ਸਿਆਸੀ ਅਵਚੇਤਨ : ਸਤਿੰਦਰ ਪਾਲ ਸਿੰਘ ਬਾਵਾ ਦੀ ਖੋਜੀ
ਪੁਸਤਕ ਉਜਾਗਰ ਸਿੰਘ, ਪਟਿਆਲਾ |
"ਚੰਨ
ਅਜੇ ਦੂਰ ਹੈ" ਗ਼ਜ਼ਲ ਸੰਗ੍ਰਹਿ ਮੁਹੱਬਤ ਅਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ
ਉਜਾਗਰ ਸਿੰਘ, ਪਟਿਆਲਾ |
ਸਤਵਿੰਦਰ
ਸਿੰਘ ਧੰਨੋਆ ਦਾ ਕਾਵਿ ਸੰਗ੍ਰਹਿ: ‘ਜਿੰਦ ਭੱਠੀ ਦੇ ਦਾਣੇ’ ਬਿਰਹਾ ਅਤੇ
ਮੁਹੱਬਤ ਦਾ ਸੁਮੇਲ ਉਜਾਗਰ ਸਿੰਘ,
ਪਟਿਆਲਾ |
ਮੈਂ
‘ਵਰਿਆਮ ਸਿੰਘ ਸੇਖ਼ੋਂ ਪੁਸ਼ਤਾਂ ਤੇ ਪਤਵੰਤੇ’ ਪੁਸਤਕ ਕਿਉਂ ਲਿਖੀ? /a>
ਉਜਾਗਰ ਸਿੰਘ, ਪਟਿਆਲਾ |
‘ਕਾਲ਼ੀ
ਮਿੱਟੀ ਲਾਲ ਲਹੂ’ ਕਹਾਣੀ ਸੰਗ੍ਰਹਿ : ਰੁਮਾਂਸਵਾਦ ਅਤੇ ਸਮਾਜਿਕਤਾ ਦਾ
ਸੁਮੇਲ ਉਜਾਗਰ ਸਿੰਘ, ਪਟਿਆਲਾ |
ਰਾਵਿੰਦਰ
ਸਿੰਘ ਸੋਢੀ ਦਾ ਨਾਟਕ ਜਿਥੇ ਬਾਬਾ ਪੈਰ ਧਰੇ:ਲੋਕਾਈ ਨੂੰ ਸਿੱਧੇ ਰਸਤੇ
ਪਾਉਣ ਦਾ ਉਦਮ ਉਜਾਗਰ ਸਿੰਘ,
ਪਟਿਆਲਾ |
ਗੁਰਭਜਨ
ਗਿੱਲ ਦਾ ਕਾਵਿ ਸੰਗ੍ਰਹਿ ਚਰਖ਼ੜੀ : ਸਮਾਜਿਕ ਚਿੰਤਵਾਂ ਦਾ ਗਲੋਟਾ
ਉਜਾਗਰ ਸਿੰਘ, ਪਟਿਆਲਾ |
‘ਪਟਿਆਲਾ
ਦਾ ਸੰਖੇਪ ਇਤਿਹਾਸ ਅਤੇ ਉਘੇ ਵਸਨੀਕ’ ਅਵਤਾਰ ਸਿੰਘ ਦੀ ਖ਼ੋਜੀ ਪੁਸਤਕ
ਉਜਾਗਰ ਸਿੰਘ, ਪਟਿਆਲਾ |
ਡਾ
ਰਤਨ ਸਿੰਘ ਜੱਗੀ ਦੀ ਪੁਸਤਕ ਗੁਰੂ ਨਾਨਕ ਬਾਣੀ ਪਾਠ ਤੇ ਵਿਆਖਿਆ ਸੱਚੀ
ਸ਼ਰਧਾਂਜ਼ਲੀ ਉਜਾਗਰ ਸਿੰਘ, ਪਟਿਆਲਾ |
ਰਾਜ
ਲਾਲੀ ਬਟਾਲਾ ਦਾ ਗ਼ਜ਼ਲ ਸੰਗ੍ਰਹਿ ‘‘ਲਾਲੀ’’ ਮਨੁੱਖਤਾ ਦੇ ਦਰਦ ਦੀ ਦਾਸਤਾਨ
ਉਜਾਗਰ ਸਿੰਘ, ਪਟਿਆਲਾ |
ਸੁਭਾਸ਼
ਸ਼ਰਮਾ ਨੂਰ ਦਾ ਕਾਵਿ ਸੰਗ੍ਰਹਿ ਕਿਤਾਬ-ਏ-ਜ਼ਿੰਦਗੀ ਮੁਹੱਬਤੀ ਦਾਸਤਾਂ
ਉਜਾਗਰ ਸਿੰਘ, ਪਟਿਆਲਾ |
ਦਲੀਪ
ਸਿੰਘ ਵਾਸਨ ਦੀ ਪੁਸਤਕ ਜੀਵਨ ਇਕ ਸਚਾਈ: ਜੀਵਨ ਦੀ ਜਾਚ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਕੰਵਰ
ਦੀਪ ਦਾ ਮਨ ਰੰਗੀਆਂ ਚਿੜੀਆਂ: ਵਿਸਮਾਦੀ ਕਵਿਤਾਵਾਂ ਦਾ ਕਾਵਿ ਸੰਗ੍ਰਹਿ
ਉਜਾਗਰ ਸਿੰਘ, ਪਟਿਆਲਾ |
ਸੁਖਦੇਵ
ਸਿੰਘ ਸ਼ਾਂਤ ਦਾ ਨਵਾਂ ਆਦਮੀ ਮਿੰਨੀ ਕਹਾਣੀ ਸੰਗ੍ਰਹਿ ਸਮਾਜਿਕ ਸਰੋਕਾਰਾਂ
ਦਾ ਪ੍ਰਤੀਕ ਉਜਾਗਰ ਸਿੰਘ, ਪਟਿਆਲਾ |
ਗੁਰਭਜਨ
ਗਿੱਲ ਦਾ ਗ਼ਜ਼ਲ ਸੰਗ੍ਰਹਿ ਸੁਰਤਾਲ: ਪੰਜਾਬੀ ਵਿਰਾਸਤ ਦਾ ਸ਼ੀਸ਼ਾ
ਉਜਾਗਰ ਸਿੰਘ, ਪਟਿਆਲਾ |
‘ਕਿਸਾਨ
ਅੰਦੋਲਨ ਸਮੁੰਦਰੋਂ ਪਾਰ ਤੇਰੇ ਨਾਲ’ ਪੁਸਤਕ ਪ੍ਰਵਾਸੀਆਂ ਦੇ ਸਮਰਥਨ ਦੀ
ਪ੍ਰਤੀਕ ਉਜਾਗਰ ਸਿੰਘ, ਪਟਿਆਲਾ
|
ਦਰਦ
ਜਾਗਦਾ ਹੈ: ਭੁਪਿੰਦਰ ਸਿੰਘ ਸੱਗੂ
ਡਾ. ਨਿਸ਼ਾਨ ਸਿੰਘ ਰਾਠੌਰ |
ਮਜਬੂਰੀ,
ਲਾਚਾਰੀ, ਬੇਵੱਸੀ ਅਤੇ ਔਰਤ ਦੀ ਤ੍ਰਾਸਦੀ ਦੀ ਬਾਤ ਪਾਉਂਦੀ ਹੈ
"ਕੱਠਪੁਤਲੀਆਂ" ਸਿ਼ਵਚਰਨ ਜੱਗੀ
ਕੁੱਸਾ |
ਸਮੀਖਿਆ:
ਨਾਵਲ "ਦਰਦ ਕਹਿਣ ਦਰਵੇਸ਼" ਮਨਦੀਪ
ਕੌਰ ਭੰਮਰਾ |
ਸ਼ਿਵਚਰਨ
ਜੱਗੀ ਕੁੱਸਾ ਦਾ ਨਵਾਂ ਨਾਵਲ "ਦਰਦ ਕਹਿਣ ਦਰਵੇਸ਼" ਮਾਰਕੀਟ 'ਚ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
ਬਿੰਦਰ
ਕੋਲੀਆਂ ਵਾਲ ਦੇ ਕਾਵਿ ਸੰਗ੍ਰਹਿ "ਅਧੂਰਾ ਸਫ਼ਰ" ਤੇ ਇਕ ਸਰਸਰੀ ਝਾਤ
ਰਵੇਲ ਸਿੰਘ ਇਟਲੀ |
ਰਾਮ
ਲਾਲ ਭਗਤ ਦਾ ਕਾਵਿ ਸੰਗ੍ਰਹਿ "ਸ਼ਹਿਜ਼ਾਦੀਆਂ" ਇਸਤਰੀ ਸਰੋਕਾਰਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
'ਇਹ
ਪਰਿੰਦੇ ਸਿਆਸਤ ਨਹੀਂ ਜਾਣਦੇ' ਉਜਾਗਰ ਸਿੰਘ, ਪਟਿਆਲਾ |
ਅੰਕਲ
ਟੌਮ ਦੀ ਝੌਪੜੀ ਬਿੱਟੂ ਖੰਗੂੜਾ,
ਲੰਡਨ |
ਡਾ
ਗੁਰਸ਼ਰਨ ਕੌਰ ਜੱਗੀ ਦੀ ਪੁਸਤਕ ਗੁਰਮਤਿ ਵਿਚਾਰਧਾਰਾ ਪਾਠਕਾਂ ਲਈ ਮਾਰਗ
ਦਰਸ਼ਨ ਉਜਾਗਰ ਸਿੰਘ, ਪਟਿਆਲਾ
|
ਭੁੱਬਲ
ਦੀ ਅੱਗ ਨਾਟਕ ਦਲਿਤ ਅਤੇ ਛੋਟੇ ਕਿਸਾਨਾਂ ਦੀ ਤ੍ਰਾਸਦੀ ਦਾ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਨਾਨਕ
ਸਿੰਘ ਇਕ ਪੁਨਰ-ਮੁਲਾਂਕਣ ਪੁਸਤਕ : ਨਾਨਕ ਸਿੰਘ ਦੇ ਸਾਹਿਤਕ ਵਿਅਕਤਿਵ ਦਾ
ਸ਼ੀਸ਼ਾ ਉਜਾਗਰ ਸਿੰਘ, ਪਟਿਆਲਾ |
ਡਾ
ਸੋਨੀਆਂ ਦੀ ਪੁਸਤਕ ‘ਧੁੰਦ’ ਸਿੱਖ ਧਰਮ ਵਿਚ ਆਈ ਗਿਰਾਵਟ ਤੇ ਚਿੰਤਾ ਦਾ
ਪ੍ਰਗਟਾਵਾ ਉਜਾਗਰ ਸਿੰਘ, ਪਟਿਆਲਾ |
ਅਨਮੋਲ
ਕੌਰ ਦਾ ਕਹਾਣੀ ਸੰਗ੍ਰਹਿ ‘‘ਜ਼ਮੀਰ’’ ਲੋਕ ਅਰਪਣ
ਸਮਨਦੀਪ ਖੀਵਾ, ਭੀਖੀ |
ਡਾਇਰੈਕਟਰ
ਭਾਸ਼ਾ ਵਿਭਾਗ ਵਲੋਂ ਨਾਮਵਰ ਸ਼ਾਇਰ ਘੇਸਲ ਦੀ ਪੁਸਤਕ 'ਯਾਦਾਂ ਦੇ ਘੁੱਟ'
ਲੋਕ-ਅਰਪਣ ਪ੍ਰੀਤਮ ਲੁਧਿਆਣਵੀ,
ਚੰਡੀਗੜ੍ਹ |
ਹਰਪ੍ਰੀਤ
ਸਿੰਘ ਰਾਣਾ ਦੀ ਮਿੰਨੀ ਕਹਾਣੀਆਂ ਦੀ ਪੁਸਤਕ ਤਤਕਾਲ ਸਮਾਜਿਕ ਵਰਤਾਰੇ ਦਾ
ਪ੍ਰਤੀਕ ਉਜਾਗਰ ਸਿੰਘ, ਪਟਿਆਲਾ
|
ਸੰਸਾਰ
ਪੱਧਰ ਦੇ ਸਮਾਜਿਕ ਆਰਥਿਕ ਸਰੋਕਾਰਾਂ ਦੀ ਗੱਲ ਕਰਦੀ ਕਿਤਾਬ 'ਪੂੰਜੀਵਾਦ
ਬਨਾਮ ਕੈਨੇਡੀਅਨ ਸਮਾਜ' ਬਲਜਿੰਦਰ
ਸੰਘਾ, ਕਨੇਡਾ |
ਉਦੀਪਨ
ਸਾਹਿਤਕ ਚਿੱਠੀਆਂ ਸਾਹਿਤਕ ਖ਼ਜਾਨੇ ਦੇ ਸੰਬਾਦ ਦਾ ਸੰਗ੍ਰਹਿ
ਉਜਾਗਰ ਸਿੰਘ, ਪਟਿਆਲਾ |
ਪਰਮਵੀਰ
ਜ਼ੀਰਾ ਦਾ ਪੁਸਤਕ ਪਰਵਾਜ਼ ਮਾਂ ਦੇ ਪਿਆਰ ਤੋਂ ਵਿਹੂਣੀ ਬਹਾਦਰ ਲੜਕੀ ਦੀ
ਕਹਾਣੀ ਉਜਾਗਰ ਸਿੰਘ, ਪਟਿਆਲਾ
|
ਹਰੀ
ਸਿੰਘ ਦੀ ਜੀਵਨ ਸ਼ੈਲੀ ਉਸਦੀ ਸੈ ਜੀਵਨੀ ਵਾਲੀ ਪੁਸਤਕ “ਲੁਕਿੰਗ ਬੈਕ ਵਿਦ
ਡੀਲਾਈਟ” ਰਾਹੀਂ ਡਾ.ਸਾਥੀ
ਲੁਧਿਆਣਵੀ, ਲੰਦਨ |
ਕਹਾਣੀ-
ਸੰਗ੍ਰਹਿ ‘ਉਮਰੋਂ ਲੰਮੀ ਉਡੀਕ’ ਲੋਕ- ਅਰਪਣ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
|
ਮੋਤੀ ਪੰਜ ਦਰਿਆਵਾਂ
ਦਾ ਪੁਸਤਕ ਲਹਿੰਦੇ ਅਤੇ ਚੜ੍ਹਦੇ ਪੰਜਾਬ ਦਰਮਿਆਨ ਸਾਹਿਤਕ ਕੜੀ ਬਣੇਗੀ
ਉਜਾਗਰ ਸਿੰਘ, ਪਟਿਆਲਾ
|
ਕੁਲਵੰਤ
ਖਨੌਰੀ ਦੀ ਪਿਆਰ ਪੰਘੂੜਾ ਪੁਸਤਕ ਬੱਚਿਆਂ ਲਈ ਪ੍ਰੇਰਨਾ ਸਰੋਤ
ਉਜਾਗਰ ਸਿੰਘ, ਪਟਿਆਲਾ |
ਲੇਖ਼ਕ
ਮੋਹਨ ਸਿੰਘ ਔਜਲਾ ਦੀ ਸਮੁੱਚੀ ਲਿਖ਼ਤ ਦਾ ਗੰਭੀਰ ਅਧਿਐਨ ਕਰਦੀ ਪੁਸਤਕ
'ਪ੍ਰੋ.ਮੋਹਨ ਸਿੰਘ ਔਜਲਾ ਦੀ ਸਾਹਿਤਕ ਪਰਵਾਜ਼'
ਬਲਜਿੰਦਰ ਸੰਘਾ, ਕਨੇਡਾ |
ਗੁਰਿੰਦਪਾਲ
ਸਿੰਘ ਜੋਸਨ ਦੀ ਪੁਸਤਕ ‘‘ਸਾਰਾਗੜੀ ਸਾਕਾ ਅਦੁੱਤੀ ਜੰਗੀ ਮਿਸਾਲ ’’
ਇਤਿਹਾਸਕ ਦਸਤਾਵੇਜ
ਉਜਾਗਰ ਸਿੰਘ, ਪਟਿਆਲਾ |
ਸਮਾਜਿਕ
ਸਰੋਕਾਰਾਂ, ਰੋਮਾਂਸਵਾਦ ਅਤੇ ਔਰਤਾਂ ਦੇ ਦਰਦਾਂ ਦੀ ਕਵਿਤਰੀ ਬੀਬੀ ਜੌਹਰੀ
ਉਜਾਗਰ ਸਿੰਘ, ਪਟਿਆਲਾ |
ਪਰਵਾਸ
ਤੇ ਢੌਂਗ ਦਾ ਸੱਚ ਨਾਵਲ ‘ਕੁੜੀ ਕੈਨੇਡਾ ਦੀ’
ਡਾ. ਪ੍ਰਿਥਵੀ ਰਾਜ ਥਾਪਰ,
|
ਰਾਮ
ਲਾਲ ਭਗਤ ਦੀ ਪੁਸਤਕ ਨੂੰਹਾਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਸਿੱਖ
ਫ਼ੌਜੀਆਂ ਦੀ ਬਹਾਦਰੀ ਦੀ ਦਸਤਾਵੇਜ:ਇਟਲੀ ਵਿੱਚ ਸਿੱਖ ਫ਼ੌਜੀ ਪੁਸਤਕ
ਉਜਾਗਰ ਸਿੰਘ, ਪਟਿਆਲਾ |
ਪਰਮਜੀਤ
ਪਰਮ ਦੇ ਚੰਡੀਗੜ ਦੇ ਬੇਸ਼ਕੀਮਤੀ ਹੀਰੇ: ਨੌਜਵਾਨਾ ਲਈ ਪ੍ਰੇਰਨਾਦਾਇਕ
ਉਜਾਗਰ ਸਿੰਘ, ਪਟਿਆਲਾ |
ਹਰਜੋਤ
ਸਿੰਘ ਹੈਪੀ ਦੀ ਨਿਕੰਮੀ ਔਲਾਦ: ਨੌਜਵਾਨਾ ਲਈ ਪ੍ਰੇਰਨਾਦਾਇਕ ਪੁਸਤਕ
ਉਜਾਗਰ ਸਿੰਘ, ਪਟਿਆਲਾ |
ਬਲਜੀਤ
ਕੌਰ ਸਵੀਟੀ ਦੀ ਪੁਸਤਕ ‘‘ਤਰੇਲਾਂ ਪ੍ਰੀਤ ਦੀਆਂ’’ ਰੁਮਾਂਸਵਾਦ ਅਤੇ
ਬ੍ਰਿਹਾ ਦਾ ਸੁਮੇਲ
ਉਜਾਗਰ ਸਿੰਘ, ਪਟਿਆਲਾ |
ਅਮਰਿੰਦਰ
ਸਿੰਘ ਸੋਹਲ ਦੀ ਪੁਸਤਕ ਨੈਣਾਂ ਵਿਚਲਾ ਟਾਪੂ ਸਮਾਜਿਕ ਸਰੋਕਾਰਾਂ ਦੀ ਅਵਾਜ਼
ਉਜਾਗਰ ਸਿੰਘ, ਪਟਿਆਲਾ |
ਪੰਜਾਬੀਆਂ
ਦੇ ਰਾਜਦੂਤ ਨਰਪਾਲ ਸਿੰਘ ਸ਼ੇਰਗਿਲ ਦੀ ਸ਼੍ਰੀ ਗੁਰੂ ਗੋਬਿੰਦ ਸਿੰਘ ਨੂੰ
ਸ਼ਰਧਾਂਜਲੀ
ਉਜਾਗਰ ਸਿੰਘ, ਪਟਿਆਲਾ |
ਸਿਰਜਣਦੀਪ
ਕੌਰ ਉਭਾ ਦੀ ਪੁਸਤਕ ‘‘ਜਿੱਤ’’ ਹਾਰ ਨੂੰ ਜਿੱਤ ਵਿਚ ਬਦਲਣ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਪਾਲੀ
ਖ਼ਾਦਿਮ ਦੀ ਪੁਸਤਕ ਸਵੈ ਦੀ ਤਸਦੀਕ ਸਮਾਜਿਕ ਸਰੋਕਾਰਾਂ ਦੀ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਪੰਜਵਾਂ
ਥੰਮ ਮਿੰਨੀ ਕਹਾਣੀ ਸੰਗ੍ਰਹਿ ਇੱਕ ਅਧਿਐਨ
ਉਜਾਗਰ ਸਿੰਘ, ਪਟਿਆਲਾ |
ਡਾ.
ਦਰਸ਼ਨ ਵੱਲੋਂ ਸੰਪਾਦਿਤ 'ਸਾਹਿਤ ਤੇ ਸੰਬਾਦ' ਪੁਸਤਕ ਨਵੇਂ ਲੇਖਕਾਂ ਲਈ
ਪ੍ਰੇਰਨਾ ਸਰੋਤ
ਉਜਾਗਰ ਸਿੰਘ, ਪਟਿਆਲਾ |
ਰਣਜੀਤ
ਸਿੰਘ ਭਿੰਡਰ ਦੀ ਪੁਸਤਕ ‘‘ਸਮਾਂ ਤੇ ਸੁਪਨੇ’’ ਅਧੂਰੇ ਅਹਿਸਾਸਾਂ ਦੀ
ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਸੁਰਿੰਦਰ
ਸੈਣੀ ਦੀ ਪੁਸਤਕ ‘‘ਮਿੱਤਰ ਪਿਆਰੇ ਨੂੰ’’ ਬਿਰਹਾ ਦੀਆਂ ਮਹਿਕਾਂ ਦੀ
ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਪੱਤਰਕਾਰੀ
ਅਤੇ ਸਾਹਿਤ ਦਾ ਸੁਮੇਲ : ਸ਼ਰਨਜੀਤ ਬੈਂਸ
ਉਜਾਗਰ ਸਿੰਘ, ਪਟਿਆਲਾ |
ਅਨਮੋਲ
ਕੌਰ ਦਾ ਨਾਵਲ ‘‘ਕੁੜੀ ਕੈਨੇਡਾ ਦੀ’’ ਪੰਜਾਬੀ ਮਾਨਸਿਕਤਾ ਦਾ ਵਿਸ਼ਲੇਸ਼ਣ
ਉਜਾਗਰ ਸਿੰਘ, ਪਟਿਆਲਾ |
ਬਿੰਦਰ
“ਕੋਲੀਆਂ ਵਾਲ”ਦੇ ਪਲੇਠੇ ਨਾਵਲ” ਅਣ ਪਛਾਤੇ ਰਾਹਾਂ ਦੇ ਪਾਂਧੀ” ਤੇ ਇੱਕ
ਪੇਤਲੀ ਜੇਹੀ ਝਾਤ
ਰਵੇਲ ਸਿੰਘ, ਇਟਲੀ |
ਰਾਜਵਿੰਦਰ
ਕੌਰ ਜਟਾਣਾ ਦੀ ਸਰਸਰਾਹਟ ਪੈਦਾ ਕਰਨ ਵਾਲੀ ਪੁਸਤਕ ‘‘ਆਹਟ’’
ਉਜਾਗਰ ਸਿੰਘ, ਪਟਿਆਲਾ |
ਬਾਬੂ
ਸਿੰਘ ਰੈਹਲ ਦਾ‘‘ਹਨੇਰਾ ਪੀਸਦੇ ਲੋਕ’’ਕਹਾਣੀ ਸੰਗ੍ਰਿਹ ਆਰਥਿਕ ਬਖੇੜੇ ਦਾ
ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਕਮਲਜੀਤ
ਕੌਰ ਕਮਲ ਦੀ ਪੁਸਤਕ ‘‘ਫੁੱਲ ਤੇ ਕੁੜੀਆਂ’’ ਇੱਕ ਸਿੱਕੇ ਦੇ ਦੋ ਪਾਸੇ
ਉਜਾਗਰ ਸਿੰਘ, ਪਟਿਆਲਾ |
ਸੁਖਰਾਜ
ਸਿੰਘ “ਬਰਾੜ” ਦੇ ਪਲੇਠੇ ਕਾਵਿ ਸੰਗ੍ਰਿਹ “ਦਾਣੇ” ਤੋਂ ਝਲਕਦੀ ਹੈ ਉੱਸ ਦੀ
ਕਾਵਿ ਚੇਤਨਾ
ਰਵੇਲ ਸਿੰਘ ਇਟਲੀ |
ਬਲਜਿੰਦਰ
ਸੰਘਾ ਦੀਆਂ ਲੰਮੀਆਂ ਸਾਹਿਤਕ ਪੁਲਾਂਘਾਂ
ਉਜਾਗਰ ਸਿੰਘ, ਪਟਿਆਲਾ |
ਕੁੜੀ
ਕੈਨੇਡਾ ਦੀ’ ਨਾਵਲ ਵੱਖਰੀ ਸੁਰ ਵਾਲਾ
ਜਸਵੀਰ ਰਾਣਾ, ਸੰਗਰੂਰ |
ਦੇਸ
ਭਗਤੀ ਅਤੇ ਸਮਾਜਿਕ ਸਰੋਕਾਰਾਂ ਦੇ ਗੀਤਾਂ ਦਾ ਰਚੇਤਾ ਸੁਖਪਾਲ ਪਰਮਾਰ
ਉਜਾਗਰ ਸਿੰਘ, ਪਟਿਆਲਾ
|
ਸੰਤ
ਭਿੰਡਰਾਂਵਾਲੇ ਦੇ ਰੂ-ਬ-ਰੁ ਜੂਨ 84 ਦੀ ਪੱਤਰਕਾਰੀ ਪੁਸਤਕ ਦਾ ਵਿਸ਼ਲੇਸ਼ਣ
ਉਜਾਗਰ ਸਿੰਘ, ਪਟਿਆਲਾ |
ਅਮਨਦੀਪ
ਸਿੰਘ ਦਾ ਨਵਪ੍ਰਕਾਸ਼ਿਤ ਕਾਵਿ ਸੰਗ੍ਰਹਿ "ਕੰਕਰ ਪੱਥਰ"
- ਡਾ. ਡੀ. ਪੀ.
ਸਿੰਘ |
ਕਣੀਆਂ'
ਕਾਵਿ-ਸੰਗ੍ਰਹਿ ਦੀਆਂ ਨਜ਼ਮਾਂ ਨਾਲ ਸਾਂਝ – ਸੁਖਵਿੰਦਰ ਅੰਮ੍ਰਿਤ |
ਡਾ.ਗੁਰਮਿੰਦਰ
ਸਿੱਧੂ ਦੀ ਕਿਤਾਬ ' ਕਹਿ ਦਿਓ ਉਸ ਕੁੜੀ ਨੂੰ ' ਰਿਲੀਜ਼ |
ਕੋਮਲ
ਕਲਾ ਅਤੇ ਕਵਿਤਾ ਦਾ ਸੁਮੇਲ- ਸੈਂਡੀ ਗਿੱਲ ਦੀ ਪੁਸਤਕ "ਨੀ ਮਾਂ"
ਉਜਾਗਰ ਸਿੰਘ, ਪਟਿਆਲਾ |
ਪਰਵਾਸੀ
ਜੀਵਨ ਅਤੇ ਸਾਹਿਤ ਦਾ ਮਾਰਮਿਕ ਮੁਲਾਂਕਣ
ਡਾ.ਲਕਸ਼ਮੀ ਨਰਾਇਣ ਭੀਖੀ, ਪਟਿਆਲਾ |
ਸੜਕਛਾਪ
ਸ਼ਾਇਰੀ ਪ੍ਰਕ੍ਰਿਤੀ ਅਤੇ ਇਨਸਾਨੀਅਤ ਦੀ ਕਵਿਤਾ
ਉਜਾਗਰ ਸਿੰਘ, ਪਟਿਆਲਾ |
ਡਾ
ਗੁਰਮਿੰਦਰ ਸਿੱਧੂ ਦੀ ਕਿਤਾਬ ' ਧੀਆਂ ਨਾਲ ਜੱਗ ਵਸੇਂਦਾ ' ਲੋਕ-ਅਰਪਣ |
"ਨਿੱਕੀਆਂ
ਪੰਜਾਬੀ ਮੁਹੱਬਤੀ ਬੋਲੀਆਂ" - ਸੰਗ੍ਹਿ ਕਰਤਾ- ਜਨਮੇਜਾ ਸਿੰਘ ਜੌਹਲ
ਡਾ. ਜਗੀਰ ਸਿੰਘ ਨੂਰ, ਫਗਵਾੜਾ |
ਮਿੱਟੀ
ਦਾ ਮੋਹ - ਗੁਰਚਰਨ ਸਿੰਘ ਦਿਲਬਰ
ਬਿਕਰਮਜੀਤ ਨੂਰ, ਬਰਨਾਲਾ |
ਅੱਥਰੀ
ਪੀੜ ਦੀ ਲੇਖਿਕਾ ਅਤੇ ਮੁਹੱਬਤਾਂ ਦੀ ਵਣਜਾਰਨ ਸੁਰਿੰਦਰ ਸੈਣੀ
ਉਜਾਗਰ ਸਿੰਘ, ਪਟਿਆਲਾ |
ਸਮਾਜ
ਸੇਵਿਕਾ ਕਵਿਤਰੀ: ਲਵੀਨ ਕੌਰ ਗਿੱਲ
ਉਜਾਗਰ ਸਿੰਘ, ਪਟਿਆਲਾ |
ਅਨਮੋਲ
ਕੌਰ ਦੀ ‘ਕੈਨੇਡਾ ਦੀ ਕੁੜੀ’ ਨੂੰ ਖੁਸ਼ਆਮਦੀਦ
ਡਾ. ਹਰਜਿੰਦਰ ਸਿੰਘ ਵਾਲੀਆਂ |
ਸਤਨਾਮ
ਚੌਹਾਨ ਦੀ ਪੁਸਤਕ ‘ਕਹੋ ਤਿਤਲੀਆਂ ਨੂੰ’ ਇਸਤਰੀ ਦੀ ਮਾਨਸਿਕਤਾ ਦਾ ਪ੍ਰਤੀਕ
ਉਜਾਗਰ ਸਿੰਘ, ਪਟਿਆਲਾ |
ਸ਼ਬਦਾਂ
ਦੇ ਸ਼ਗਨਾਂ ਦੀ ਤਾਕਤ - ਡਾ.ਗੁਰਮਿੰਦਰ ਸਿੱਧੂ ਦੀਆਂ 'ਚੌਮੁਖੀਆ ਇਬਾਰਤਾਂ ’
ਕਮਲ ਦੁਸਾਂਝ, ਮੋਹਾਲੀ |
ਚਰਨਹ
ਗੋਬਿੰਦ ਮਾਰਗੁ ਸੁਹਾਵਾ ਪੁਸਤਕ ਵਰਤਮਾਨ ਪਰਿਪੇਖ ਵਿਚ
ਉਜਾਗਰ ਸਿੰਘ, ਪਟਿਆਲਾ |
ਮਿਊਰੀਅਲ
ਆਰਨਾਸਨ ਲਾਇਬ੍ਰੇਰੀ ਵੱਲੋਂ ਐਸ. ਪੀ. ਬਲਰਾਜ ਸਿੰਘ ਸਿੱਧੂ ਦੀ ਕਿਤਾਬ
‘ਅਸਲੀ ਸਰਦਾਰ’ ਲੋਕ ਅਰਪਿਤ
ਡਾ ਸਰਵਣ ਸਿੰਘ ਰੰਧਾਵਾ, ਕੈਲੇਫੋਰਨੀਆ |
ਪਿਆਰਾ
ਸਿੰਘ ਕੁੱਦੋਵਾਲ ਦੀ ਸਾਹਿਤਕ ਸੋਚ ਦਾ ਕੱਚ ਸੱਚ
ਉਜਾਗਰ ਸਿੰਘ, ਪਟਿਆਲਾ |
ਸਾਂਝੇ
ਪ੍ਰਤੀਕ ਵਿਧਾਨ ਦੀ ਪੇਸ਼ਕਾਰੀ : ਸ਼ਬਦਾ ਦੇ ਹਾਰ
ਪਰਵਿੰਦਰ ਜੀਤ ਸਿੰਘ, ਜਲੰਧਰ |
ਰੂਪ
ਢਿੱਲੋਂ ਦਾ ਨਵਾ ਨਾਵਲ "ਸਮੁਰਾਈ" ਰੀਲੀਸ |
ਪ੍ਰੀਤ
ਪਰੁਚੀ ਬਿਰਹਾ ਦੀ ਕਵਿਤਰੀ-ਸੁਰਿੰਦਰ ਕੌਰ ਬਿੰਨਰ
ਉਜਾਗਰ ਸਿੰਘ, ਪਟਿਆਲਾ |
ਮੈਂ, ‘ਇੱਦਾਂ ਨਾ
ਸੋਚਿਆ ਸੀ’ - ਸੰਤੋਖ ਸਿੰਘ ਹੇਅਰ
ਨਦੀਮ ਪਰਮਾਰ,
ਕੈਨੇਡਾ |
ਕਿਰਪਾਲ ਪੂਨੀ ਦਾ
ਕਵਿ-ਸੰਸਾਰ ਸਹਿਜ, ਸੁਹਜ ਅਤੇ ਸੰਤੁਲਨ ਦੀ ਕਵਿਤਾ
ਡਾ ਰਤਨ ਰੀਹਨ, ਯੂ ਕੇ |
ਪਰਨੀਤ
ਕੌਰ ਸੰਧੂ ਦੀ ਬਿਰਹਾ ਦੇ ਦਰਦਾਂ ਦੀ ਦਾਸਤਾਨ
ਉਜਾਗਰ ਸਿੰਘ, ਪਟਿਆਲਾ |
ਪੰਜਾਬੀ
ਹਾਇਕੂ ਅਤੇ ਹਾਇਬਨ ਦਾ ਮੋਢੀ ਗੁਰਮੀਤ ਸੰਧੂ
ਉਜਾਗਰ ਸਿੰਘ, ਪਟਿਆਲਾ |
ਡਾ:
ਸਾਥੀ ਲੁਧਿਆਣਵੀ ਦੇ ਮੁਲਾਕਾਤਾਂ ਦੇ ਸੰਗ੍ਰਹਿ
“ਨਿੱਘੇ
ਮਿੱਤਰ ਮੁਲਾਕਾਤਾਂ” ‘ਤੇ ਵਿਮਰਸ਼ ਪੱਤਰ
ਡਾ: ਬਲਦੇਵ ਸਿੰਘ ਕੰਦੋਲਾ, ਯੂ ਕੇ |
'ਦ
ਸੈਕੰਡ ਸੈਕਸ'
ਡਾ. ਕਰਾਂਤੀ ਪਾਲ, ਅਲੀਗੜ |
ਕਾਲੇ
ਦਿਨ: 1984 ਤੋਂ ਬਾਅਦ ਸਿੱਖ
ਦਲਵੀਰ ਸਿੰਘ ਲੁਧਿਆਣਵੀ |
ਦਵਿੰਦਰ
ਪਟਿਆਲਵੀ ਦਾ ਛੋਟੇ ਲੋਕ-ਵੱਡੇ ਵਿਚਾਰ
ਉਜਾਗਰ ਸਿੰਘ, ਪਟਿਆਲਾ |
ਨਾਵਲਕਾਰ
ਸ੍ਰ ਬਲਦੇਵ ਸਿੰਘ ਬੁੱਧ ਸਿੰਘ ਵਾਲਾ ਦਾ ਨਾਵਲ ਉਜੱੜੇ ਬਾਗਾਂ ਦਾ ਮਾਲੀ
ਨਾਰਵੇ ਚ ਰਿਲੀਜ ਕੀਤਾ ਗਿਆ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਪੰਜਾਬੀ
ਮਾਂ-ਬੋਲੀ ਦਾ ਝਿਲਮਿਲਾਉਂਦਾ ਸਿਤਾਰਾ -'ਰਵੀ ਸੱਚਦੇਵਾ'
ਸ਼ਿਵਚਰਨ ਜੱਗੀ ਕੁੱਸਾ - ਲੰਡਨ |
ਰੂਪ
ਢਿੱਲੋ ਦਾ ਨਵਾਂ ਨਾਵਲ "ਓ"
ਅਮਰਜੀਤ ਬੋਲਾ, ਦਰਬੀ ਯੂਕੇ
|
'ਮਾਲਵੇ
ਦੀਆਂ ਬਾਤਾਂ' ਦਾ ਦੂਜਾ ਐਡੀਸ਼ਨ ਰਿਲੀਜ਼
ਹਰਪ੍ਰੀਤ ਸੇਖਾ, ਸਰੀ, ਕਨੇਡਾ |
ਲਾਡੀ
ਭੁੱਲਰ ਦਾ ਨਵਾਂ ਨਾਵਲ ‘ਖ਼ੂਨ ਦੇ ਹੰਝੂ’ ਰਿਲੀਜ਼
ਸੁਨੀਲ ਦੱਤ ਧੀਰ, ਸੁਲਤਾਨਪੁਰ ਲੋਧ |
ਬੰਦ
ਘਰਾਂ ਦੇ ਵਾਸੀ
ਬਲਜਿੰਦਰ ਸੰਘਾ, ਕਨੇਡਾ |
ਹਰਦਮ
ਸਿੰਘ ਮਾਨ ਦਾ ਗ਼ਜ਼ਲ ਸੰਗ੍ਰਿਹ 'ਅੰਬਰਾਂ ਦੀ ਭਾਲ ਵਿੱਚ' ਰਲੀਜ਼
ਬਿੱਕਰ ਸਿੰਘ ਖੋਸਾ, ਕਨੇਡਾ |
ਮਨੁੱਖੀ
ਮਨ ਦੇ ਸੁਪਨਿਆਂ ਦੀ ਗੱਲ ਕਰਦਾ ਕਹਾਣੀ ਸੰਗ੍ਰਹਿ ‘ਸੁਪਨੇ ਸੱਚ ਹੋਣਗੇ’
ਬਲਜਿੰਦਰ ਸੰਘਾ, ਕਨੇਡਾ |
ਖੂਬਸੂਰਤ
ਖ਼ਿਆਲਾਂ ਦੀ ਉਡਾਰੀ - ਅੰਬਰਾਂ ਦੀ ਭਾਲ ਵਿੱਚ
ਰਾਜਵੰਤ ਬਾਗੜੀ, ਪੰਜਾਬ |
ਦਾਇਰਿਆਂ ਤੋਂ ਪਾਰ ਜਾਣ ਦੀ ਜੁਸਤਜੂ: ਬੱਦਲਾਂ ਤੋਂ ਪਾਰ
ਗੁਰਪਾਲ ਸਿਘ ਸੰਧੂ (ਡਾ.),
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ |
|