ਹਰਿਆਣੇ ’ਚ 2024 ਦੌਰਾਨ ਛਪੀਆਂ ਪੰਜਾਬੀ ਪੁਸਤਕਾਂ ਦਾ
ਲੇਖਾ- ਜੋਖਾ
ਡਾ:
ਨਿਸ਼ਾਨ ਸਿੰਘ ਰਾਠੌਰ (10/12/2024) |
|
|
|
ਪੰਜਾਬੀ
ਸਾਹਿਤ ਦੇ ਖੇਤਰ ਵਿੱਚ ਹਰ ਸਾਲ ਬਹੁਤ ਸਾਰੀਆਂ ਪੰਜਾਬੀ ਪੁਸਤਕਾਂ ਛਪਦੀਆਂ
ਹਨ। ਖ਼ਾਸ ਗੱਲ ਇਹ ਹੈ ਕਿ ਮੁੱਖਧਾਰਾ ਦੇ ਪੰਜਾਬੀ ਸਾਹਿਤ (ਪੰਜਾਬ) ਦੇ
ਨਾਲ- ਨਾਲ ਦੂਜੇ ਸੂਬਿਆਂ ਜਿਵੇਂ; ਹਰਿਆਣਾ, ਰਾਜਸਥਾਨ, ਜੰਮੂ- ਕਸ਼ਮੀਰ,
ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਵਿੱਚ ਵੀ ਕਾਫ਼ੀ ਗਿਣਤੀ ਵਿੱਚ ਪੰਜਾਬੀ
ਪੁਸਤਕਾਂ ਦੀ ਪ੍ਰਕਾਸ਼ਨਾ ਹੁੰਦੀ ਹੈ। ਇਹ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਕਿ
ਪੰਜਾਬੀ ਇੱਕ ਸੂਬੇ ਤੱਕ ਸੀਮਤ ਜ਼ੁਬਾਨ ਨਹੀਂ; ਬਲਕਿ ਸਮੁੱਚੇ ਵਿਸ਼ਵ ਵਿੱਚ
ਫੈਲੀ ਜ਼ੁਬਾਨ ਹੈ। ਖ਼ੈਰ!
ਸਾਡੇ ਹੱਥਲੇ ਲੇਖ ਦਾ ਮੂਲ ਮਨੋਰਥ ਸਾਲ
2024 ਦੌਰਾਨ ਹਰਿਆਣੇ ਵਿੱਚ ਛਪੀਆਂ ਪੰਜਾਬੀ ਪੁਸਤਕਾਂ ਬਾਰੇ ਸੰਖੇਪ ਚਰਚਾ
ਕਰਨਾ ਹੈ। ਇਸ ਲਈ ਕਿਸੇ ਹੋਰ ਪੱਖ ਬਾਰੇ ਚਰਚਾ ਕਰਨਾ ਸੰਬੰਧਤ ਵਿਸ਼ੇ ਨੂੰ
ਕੁਰਾਹੇ ਪਾਉਣ ਵਾਲੀ ਗੱਲ ਹੋਵੇਗੀ। ਪ੍ਰੰਤੂ ਸਾਲ 2024 ਵਿੱਚ ਹਰਿਆਣੇ ’ਚ
ਪੰਜਾਬੀ ਲੇਖਕਾਂ ਨੂੰ ਐਲਾਨੇ ਗਏ ਇਨਾਮਾਂ ਦੀ ਗੱਲ ਕੀਤੇ ਬਿਨਾਂ ਇਹ ਲੇਖ
ਅਧੂਰਾ ਹੀ ਮੰਨਿਆ ਜਾਵੇਗਾ।
ਪੰਜਾਬੀ ਲੇਖਕਾਂ ਨੂੰ
ਇਨਾਮਾਂ ਦਾ ਐਲਾਨ ਸਾਲ 2024 ਵਿੱਚ ‘ਹਰਿਆਣਾ ਸਾਹਿਤ ਅਤੇ
ਸੰਸਕ੍ਰਿਤੀ ਅਕੈਡਮੀ’ ਪੰਚਕੁਲਾ (ਹਰਿਆਣਾ ਸਰਕਾਰ) ਵੱਲੋਂ ਹਰਿਆਣੇ ਦੇ
ਪੰਜਾਬੀ ਲੇਖਕਾਂ ਨੂੰ ਇਨਾਮਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਹਾਲਾਂਕਿ
ਇਨਾਮ ਅਜੇ ਨਹੀਂ ਮਿਲੇ ਪ੍ਰੰਤੂ ਇਸ ਐਲਾਨ ਨਾਲ ਹਰਿਆਣੇ ਦੇ ਪੰਜਾਬੀ
ਲੇਖਕਾਂ ਨੂੰ ਹੱਲਾਸ਼ੇਰੀ ਜ਼ਰੂਰ ਮਿਲੀ ਹੈ ਕਿਉਂਕਿ ਪਿਛਲੇ ਛੇ- ਸੱਤ
ਵਰ੍ਹਿਆਂ ਤੋਂ ਪੰਜਾਬੀ ਲੇਖਕਾਂ ਨੂੰ ਇਨਾਮ ਨਹੀਂ ਦਿੱਤੇ ਗਏ ਸਨ। ਹੁਣ ਸੰਨ
2017 ਤੋਂ 2022 ਤੱਕ ਦੇ ਇਨਾਮਾਂ ਦਾ ਐਲਾਨ ਕੀਤਾ ਗਿਆ ਹੈ।
ਹਰਿਆਣੇ ’ਚ ਸਾਲ 2024 ਦੌਰਾਨ ਛਪੀਆਂ ਪੰਜਾਬੀ ਪੁਸਤਕਾਂ
ਹਰਿਆਣੇ ’ਚ ਸਾਲ 2024 ਦੌਰਾਨ ਅਨੁਪਿੰਦਰ ਸਿੰਘ ਅਨੂਪ ਦੀਆਂ ਪੁਸਤਕਾਂ
‘ਹਰਿਚੰਦਉਰੀ’ ਤੇ ‘ਘੁੰਗਰੂ ਟੂਟ ਗਏ’, ਇਕਬਾਲ ਸਿੰਘ ਹਮਜਾਪੁਰ ਦੀਆਂ
ਪੁਸਤਕਾਂ ‘ਵਿਰਾਸਤੀ ਹਰਿਆਣਾ’ ਤੇ ‘ਮਿੰਟੂ ਦੀ ਸਿਆਣਪ’, ਸੁਰਜੀਤ ਸਿੰਘ
ਸਿਰੜੀ ਦੀ ਪੁਸਤਕ ‘ਮਿੱਟੀ ਕਰੇ ਸੁਆਲ’, ਹਰਨੂਰ ਦੀ ‘ਮੁਹਬੱਤ ਕਰਕੇ
ਵੇਖੀਏ’, ਕੇਸਰਾ ਰਾਮ ਦਾ ਨਾਵਲ ‘ਗੁੱਡੋ’, ਕੁਲਵੰਤ ਕੌਰ ਸੰਧੂ ਦੀ ਪੁਸਤਕ
‘ਸੱਸਾਂ ਬਾਝ ਨਾ ਪੀੜ੍ਹੀਆਂ ਡਹਿੰਦੀਆਂ ਜੇ’, ਡਾ. ਕੁਲਵਿੰਦਰ ਸਿੰਘ ਪਦਮ
ਦਾ ਨਾਟਕ ‘ਕੂਕਦੀ ਕੂੰਜ’, ਗੁਰਦਿਆਲ ਸਿੰਘ ਨਿਮਰ ਦਾ ਮਹਾਂ- ਕਾਵਿ ‘ਬੈਠਾ
ਸੋਢੀ ਪਾਤਿਸਾਹ’, ਚਰਨ ਪੁਆਧੀ ਦੀਆਂ ਪੁਸਤਕਾਂ ‘ਵਿਸ਼ਵ ਬਾਲ ਲੋਕ-
ਕਹਾਣੀਆਂ’ ਤੇ ‘ਭਾਰਤ ਦੇ ਵੀਰ ਬਾਲਕ’, ਜੋਗਿੰਦਰ ਕੌਰ ਅਗਨੀਹੋਤਰੀ ਦੀਆਂ
ਪੁਸਤਕਾਂ ‘ਆਜਾ ਮੇਰੇ ਪਿੰਡ ਦੀ ਨੁਹਾਰ ਦੇਖ ਲੈ’ ਤੇ ‘ਜੱਗਾ’, ਤਰਲੋਚਨ
ਮੀਰ ਦੀ ਪੁਸਤਕ ‘ਖ਼ੰਜਰ’, ਡਾ. ਬੀਰਬਲ ਸਿੰਘ ਦੀ ‘ਕਥਾ ਦੀਪ’, ਡਾ. ਬਲਵਾਨ
ਔਜਲਾ ਦੀ ਪੁਸਤਕ ‘ਅੰਤਰ ਯੁੱਧ’, ਮੀਨਾ ਨਵੀਨ ਦੀ ‘ਮਰਾਠੀ ਝਲਕਾਰਾ’, ਰਜਨੀ
ਦਾ ਕਹਾਣੀ- ਸੰਗ੍ਰਹਿ ‘ਕੂਲੇ ਕੰਡੇ’, ਲਖਵਿੰਦਰ ਸਿੰਘ ਬਾਜਵਾ ਦੀਆਂ
ਪੁਸਤਕਾਂ ‘ਮੈਂ ਲੇਖਕ ਕਿਵੇਂ ਬਣਿਆ’ ਤੇ ‘ਗ਼ਮਲੇ ਦਾ ਬੂਟਾ’ ਪ੍ਰਕਾਸ਼ਿਤ
ਹੋਈਆਂ ਹਨ।
ਆਓ, ਇਹਨਾਂ ਪੰਜਾਬੀ ਪੁਸਤਕਾਂ ਦੀ ਸੰਖੇਪ ਰੂਪ ਵਿੱਚ
ਚਰਚਾ ਕਰੀਏ ਤਾਂ ਕਿ ਹਰਿਆਣੇ ਦੇ ਪੰਜਾਬੀ ਸਾਹਿਤ ਬਾਰੇ ਜਾਣਕਾਰੀ ਪ੍ਰਾਪਤ
ਕੀਤੀ ਜਾ ਸਕੇ।
ਅਨੁਪਿੰਦਰ ਸਿੰਘ ਅਨੂਪ─ ਹਰਿਚੰਦਉਰੀ
ਤੇ ਘੁੰਗਰੂ ਟੂਟ ਗਏ ਸ਼ਾਇਰ ਅਨੁਪਿੰਦਰ ਸਿੰਘ ਅਨੂਪ ਦੇ
ਕਾਵਿ- ਸੰਗ੍ਰਹਿ ‘ਹਰਿਚੰਦਉਰੀ’ ਵਿੱਚ ਕੁੱਲ 48 ਕਵਿਤਾਵਾਂ, ਟੱਪੇ, ਦੋਹੇ
ਅਤੇ ਬੋਲੀਆਂ ਸ਼ਾਮਿਲ ਹਨ। ਸ਼ਾਇਰ ਆਪਣੀਆਂ ਕਵਿਤਾਵਾਂ ਵਿੱਚ ਸਵਰਗ ਦਾ
ਸੁਫ਼ਨਾ ਨਹੀਂ ਦੇਖਦਾ ਬਲਕਿ ਉਹ ਇਸ ਧਰਤੀ ਨੂੰ ਹੀ ਸਵਰਗ ਬਣਾਉਣਾ ਲੋਚਦਾ
ਹੈ। ਦੂਜੀ ਪੁਸਤਕ ‘ਘੁੰਗਰੂ ਟੂਟ ਗਏ’ ਵਿੱਚ ਸ਼ਾਇਰ ‘ਕ਼ਤੀਲ ਸ਼ਿਫਾਈ’ ਦੀਆਂ
ਉਰਦੂ ਗ਼ਜ਼ਲਾਂ ਦਾ ਪੰਜਾਬੀ ਉਲੱਥਾ ਕੀਤਾ ਗਿਆ ਹੈ।
ਇਕਬਾਲ ਸਿੰਘ ਹਮਜਾਪੁਰ─ ਵਿਰਾਸਤੀ ਹਰਿਆਣਾ ਤੇ ਮਿੰਟੂ ਦੀ ਸਿਆਣਪ
ਇਕਬਾਲ ਸਿੰਘ ਹਮਜਾਪੁਰ ਦੀ ‘ਵਿਰਾਸਤੀ ਹਰਿਆਣਾ’ ਪੁਸਤਕ
ਵਿੱਚ ਹਰਿਆਣੇ ਦੇ ਪੁਰਾਤਨ ਕਿਲ੍ਹਿਆਂ, ਹਵੇਲੀਆਂ ਅਤੇ ਇਮਾਰਤਾਂ ਬਾਰੇ
ਸਚਿੱਤਰ ਲੇਖ ਲਿਖੇ ਗਏ ਹਨ। ਲੇਖਕ ਨੇ ਹਰਿਆਣੇ ਦੀਆਂ ਇਹਨਾਂ ਇਤਿਹਾਸਕ
ਥਾਵਾਂ ਨੂੰ ਕਲਮ ਰਾਹੀਂ ਸਾਂਭਣ ਦਾ ਯਤਨ ਕੀਤਾ ਹੈ।
ਦੂਜੀ ਪੁਸਤਕ
‘ਮਿੰਟੂ ਦੀ ਸਿਆਣਪ’ ਵਿੱਚ ਬੱਚਿਆਂ ਨਾਲ ਸੰਬੰਧਤ ਮਨੋਵਿਗਿਆਨਕ ਕਹਾਣੀਆਂ
ਨੂੰ ਕਲਮਬੱਧ ਕੀਤਾ ਗਿਆ ਹੈ। ਇਹਨਾਂ ਕਹਾਣੀਆਂ ਵਿੱਚ ਬੱਚਿਆਂ ਨੂੰ
ਕਰਾਮਾਤਾਂ ਤੋਂ ਦੂਰ, ਸਹੀ ਸੇਧ ਦੇਣ ਦਾ ਯਤਨ ਹੈ।
ਸੁਰਜੀਤ ਸਿੰਘ ਸਿਰੜੀ─ ਮਿੱਟੀ ਕਰੇ ਸੁਆਲ
ਸੁਰਜੀਤ ਸਿੰਘ ਸਿਰੜੀ ਦਾ ਕਾਵਿ- ਸੰਗ੍ਰਹਿ ‘ਮਿੱਟੀ ਕਰੇ ਸੁਆਲ’ ਪੜ੍ਹਦਿਆਂ
ਇੰਝ ਪ੍ਰਤੀਤ ਹੁੰਦਾ ਹੈ ਕਿ ਸ਼ਾਇਰ ਦਾ ‘ਵਿਚਾਰ’ ਕਿਸੇ ਇੱਕ ਧਰਮ ਜਾਂ
ਫਿਰਕੇ ਤੀਕ ਸੀਮਤ ਨਹੀਂ ਹੈ ਬਲਕਿ ਉਹ ਸਮਾਜ ਦੇ ਹਰ ਵਰਗ ਦੀ ਗੱਲ ਕਰਦਾ
ਹੈ;
“ਦੇਸ ਮੇਰੇ ਦੀ ਜ਼ਰਖੇਜ਼ ਜ਼ਮੀਨੇ, ਅਸ਼ਕੇ! ਤੇਰੀ
ਕੁੱਖੋਂ ਫ਼ਸਲਾਂ ਹੀ ਨਹੀਂ/ ਰੌਸ਼ਨ ਲੋਕ ਵੀ ਉਗਮਦੇ ਨੇ।” (ਮਿੱਟੀ ਕਰੇ
ਸੁਆਲ)
ਸੁਰਜੀਤ ਸਿਰੜੀ ਦੀ ਸ਼ਾਇਰੀ ਗੰਭੀਰ ਅਤੇ ਪੁਖ਼ਤਾ ਸ਼ਾਇਰੀ ਕਹੀ
ਜਾ ਸਕਦੀ ਹੈ। ਉਸਦੀਆਂ ਕਵਿਤਾਵਾਂ ਵਿੱਚ ਮਿੱਟੀ ਦਾ ਮੋਹ ਦੇਖਿਆ ਜਾ ਸਕਦਾ
ਹੈ। ਹਰਨੂਰ─ ਮੁਹਬੱਤ ਕਰਕੇ ਵੇਖੀਏ
ਹਰਨੂਰ ਸਿੰਘ ਵਿਰਕ ਦੇ ਪਲੇਠੇ ਕਾਵਿ- ਸੰਗ੍ਰਹਿ ‘ਮੁਹਬੱਤ ਕਰਕੇ ਵੇਖੀਏ’
ਵਿੱਚ ਇਸ਼ਕ ਦੀਆਂ ਬਾਤਾਂ ਪੜ੍ਹੀਆਂ ਜਾ ਸਕਦੀਆਂ ਹਨ;
“ਚੱਲ
ਮੁਹੱਬਤ ਕਰ ਕੇ ਵੇਖੀਏ ਇਸ਼ਕ ਸਮੁੰਦਰ ਤਰ ਕੇ ਵੇਖੀਏ।” (ਮੁਹੱਬਤ
ਕਰਕੇ ਵੇਖੀਏ)
ਹਰਨੂਰ ਦੀਆਂ ਕਵਿਤਾਵਾਂ ਤੇ ਬੋਲੀ ਵਿੱਚ ਲਹਿੰਦੇ
ਪੰਜਾਬ ਦੀ ਝਲਕ ਮਿਲਦੀ ਹੈ। ਹਰਨੂਰ ਦੀ ਸ਼ਾਇਰੀ ਭਵਿੱਖ ਵਿੱਚ ਹੋਰ ਪੁਖ਼ਤਾ
ਹੋਵੇਗੀ ਇਹ ਉਮੀਦ ਹੈ।
ਕੇਸਰਾ ਰਾਮ─ ਗੁੱਡੋ
ਕੇਸਰਾ ਰਾਮ ਦੇ ਨਾਵਲ ‘ਗੁੱਡੋ’ ਵਿੱਚ ਪੇਂਡੂ ਸਮਾਜ ਦੀਆਂ ਤਹਿਆਂ
ਵਿੱਚ ਵੱਸੇ ਜਾਤੀ ਟਕਰਾਅ ਦੀਆਂ ਵਿਭਿੰਨ ਪਰਤਾਂ ਫਰੋਲਦਾ ਨਾਰੀ ਦਮਨ ਨਾਲ
ਜੁੜਿਆ ਗਲਪੀ ਬਿਰਤਾਂਤ ਪੇਸ਼ ਹੋਇਆ ਹੈ। ਨਾਵਲ ਵਿੱਚ ਸਥਿਤੀਆਂ, ਪਾਤਰ ਅਤੇ
ਇਹਨਾਂ ਦਾ ਨਿਭਾਅ ਯਥਾਰਥ ਦੇ ਨੇੜੇ ਹੈ।
ਕੇਸਰਾ ਰਾਮ ਆਪਣੇ
ਕਹਾਣੀ- ਸੰਗ੍ਰਹਿ ‘ਜ਼ਨਾਨੀ ਪੌਦ’ ਤੇ ਸਾਲ- 2020 ਦਾ ‘ਢਾਹਾਂ ਪੁਰਸਕਾਰ’
ਜੇਤੂ ਕਹਾਣੀਕਾਰ ਹੈ।
ਕੁਲਵੰਤ ਕੌਰ ਸੰਧੂ─ ਸੱਸਾਂ ਬਾਝ
ਨਾ ਪੀੜ੍ਹੀਆਂ ਡਹਿੰਦੀਆਂ ਜੇ ਕੁਲਵੰਤ ਕੌਰ ਸੰਧੂ ਦੇ ਲੋਕ
ਗੀਤ- ਸੰਗ੍ਰਹਿ ‘ਸੱਸਾਂ ਬਾਝ ਨਾ ਪੀੜ੍ਹੀਆਂ ਡਹਿੰਦੀਆਂ ਜੇ’ ਵਿੱਚ ਵਿਆਹਾਂ
ਤੇ ਗਾਏ ਜਾਂਦੇ ਸੁਹਾਗ, ਘੋੜੀਆਂ, ਗਿੱਧਾ ਬੋਲੀਆਂ ਅਤੇ ਭੈਣ- ਭਰਾ ਦੇ
ਰਿਸ਼ਤੇ ਨੂੰ ਸਮਰਪਿਤ ਤਕਰੀਬਨ ਡੇਢ ਪੌਣੇ ਦੋ ਸੌ ਦੇ ਕਰੀਬ ਲੋਕ- ਗੀਤ
ਸ਼ਾਮਿਲ ਕੀਤੇ ਗਏ ਹਨ;
“ਨਿੱਕਿਆਂ ਹੁੰਦਿਆਂ ਦੇ ਮਾਪੇ ਤੁਰ ਗਏ
ਵੀਰਾ ਮਾਪੇ ਤੁਰ ਗਏ ਵੀਰਾ / ਗਲ਼ੀਏ ਰੁਲ਼ ਗਏ ਵੇ ਰੰਗ ਸੂਹੇ।”
(ਸੱਸਾਂ ਬਾਝ ਨਾ ਪੀੜ੍ਹੀਆਂ ਡਹਿੰਦੀਆਂ ਜੇ)
ਲੇਖਿਕਾ ਦਾ ਇਸ ਤੋਂ
ਪਹਿਲਾਂ ‘ਕਿਤੇ ਮਿਲ ਨੀ ਮਾਏਂ’ ਲੋਕ ਗੀਤ- ਸੰਗ੍ਰਹਿ ਪ੍ਰਕਾਸ਼ਿਤ ਹੋ ਚੁਕਿਆ
ਹੈ।
ਡਾ. ਕੁਲਵਿੰਦਰ ਸਿੰਘ ਪਦਮ─ ਕੂਕਦੀ ਕੂੰਜ
ਡਾ. ਕੁਲਵਿੰਦਰ ਸਿੰਘ ਪਦਮ ਦੇ ਪੰਜਾਬੀ ਨਾਟਕ ‘ਕੂਕਦੀ
ਕੂੰਜ’ ਵਿੱਚ ‘ਖੂਨ ਦੇ ਰਿਸ਼ਤਿਆਂ ਦੀ ਪਾਕੀਜ਼ਗੀ’ ਉੱਤੇ ਲੱਗੇ ਦਾਗਾਂ ਨੂੰ
ਉਜਾਗਰ ਕੀਤਾ ਹੈ। ਇਸ ਤੋਂ ਪਹਿਲਾਂ ਕੁਲਵਿੰਦਰ ਪਦਮ ਦੇ (ਦੋ) ਪੰਜਾਬੀ
ਨਾਟਕ ‘ਖਜ਼ਾਨਾ ਖਾਲੀ ਹੈ’ ਤੇ ‘ਰਿਸ਼ਤੇ ਰੁਲਣ ਅਦਾਲਤੀਂ’ ਪ੍ਰਕਾਸ਼ਿਤ ਹੋ
ਚੁਕੇ ਹਨ। ਪਦਮ ਦੇ ਨਾਟਕ ਜਿੱਥੇ ਪੁਸਤਕ ਰੂਪ ਵਿੱਚ ਕਾਮਯਾਬ ਹਨ ਉੱਥੇ ਹੀ
ਸਟੇਜ ਉੱਪਰ ਵੀ ਦਰਸ਼ਕਾਂ ਦੇ ਮਨਾਂ ਉੱਪਰ ਡੂੰਘੀ ਛਾਪ ਛੱਡਦੇ ਹਨ।
ਗੁਰਦਿਆਲ ਸਿੰਘ ਨਿਮਰ─ ਬੈਠਾ ਸੋਢੀ ਪਾਤਿਸਾਹ
ਗੁਰਦਿਆਲ ਸਿੰਘ ਨਿਮਰ ਦੇ ਸੱਤਵੇਂ ਮਹਾਂ- ਕਾਵਿ ‘ਬੈਠਾ ਸੋਢੀ
ਪਾਤਸਾਹ’ ਵਿੱਚ ਗੁਰੂ ਰਾਮਦਾਸ ਜੀ ਦੇ ਜੀਵਨ ਚਰਿੱਤਰ, ਕਾਰਜਾਂ, ਉਪਕਾਰਾਂ,
ਮਾਨਵਤਾ ਅਤੇ ਸਿੱਖ ਧਰਮ ਦੀ ਪ੍ਰਗਤੀ ਤੇ ਹਰਮਨ ਪਿਆਰਤਾ ਲਈ ਕੀਤੇ
ਉਪਰਾਲਿਆਂ, ਯਤਨਾਂ ਦਾ ਇਤਿਹਾਸਕ ਅਤੇ ਧਾਰਮਿਕ ਸੰਦਰਭ ਵਿੱਚ ਬਿਰਤਾਂਤ ਪੇਸ਼
ਕੀਤਾ ਹੈ।
ਚਰਨ ਪੁਆਧੀ─ ਵਿਸ਼ਵ ਬਾਲ ਲੋਕ- ਕਹਾਣੀਆਂ ਤੇ
ਭਾਰਤ ਦੇ ਵੀਰ ਬਾਲਕ ਚਰਨ ਪੁਆਧੀ ਦੀ ਪੁਸਤਕ ‘ਭਾਰਤ ਦੇ ਵੀਰ
ਬਾਲਕ ਪੁਸਤਕ’ ਵਿੱਚ ਦੇਸ਼ ਦੇ ਵੀਰ ਬਾਲਕਾਂ ਦੀਆਂ ਗਾਥਾਵਾਂ ਨੂੰ ਸ਼ਾਮਿਲ
ਕੀਤਾ ਗਿਆ ਹੈ। ‘ਵਿਸ਼ਵ ਬਾਲ ਲੋਕ- ਕਹਾਣੀਆਂ’ ਵਿੱਚ ਚੀਨੀ, ਜਪਾਨੀ ਲੋਕ
ਕਹਾਣੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਇਹ ਦੋਵੇਂ
ਪੁਸਤਕਾਂ ਹੀ ਬਾਲ- ਸਾਹਿਤ ਨਾਲ ਸੰਬੰਧਿਤ ਹਨ। ਚਰਨ ਪੁਆਧੀ ਦੀਆਂ ਰਚਨਾਵਾਂ
ਵਿੱਚ ਪੁਆਧ ਦਾ ਰੰਗ ਵਿਸ਼ੇਸ਼ ਰੂਪ ਵਿੱਚ ਪੜ੍ਹਿਆ ਜਾ ਸਕਦਾ ਹੈ।
ਜੋਗਿੰਦਰ ਕੌਰ ਅਗਨੀਹੋਤਰੀਆ─ ਆਜਾ ਮੇਰੇ ਪਿੰਡ ਦੀ ਨੁਹਾਰ ਦੇਖ
ਲੈ ਤੇ ਜੱਗਾ ਜੋਗਿੰਦਰ ਕੌਰ ਅਗਨੀਹੋਤਰੀ ਨੇ ਆਪਣੀ
ਪੁਸਤਕ ‘ਆਜਾ ਮੇਰੇ ਪਿੰਡ ਦੀ ਨੁਹਾਰ ਦੇਖ ਲੈ’ ਵਿੱਚ ਆਪਣੇ ਜੱਦੀ ਪਿੰਡ
‘ਕੋਟ ਲੱਲੂ’ ਦਾ ਇਤਿਹਾਸ ਬਿਆਨਿਆ ਹੈ। ਦੂਜੀ ਪੁਸਤਕ ਬਾਲ- ਨਾਵਲ ‘ਜੱਗਾ’
ਵਿੱਚ ਬਾਲ ਮਨਾਂ ਵਿੱਚ ਉਤਪੰਨ ਵਿਚਾਰਾਂ ਅਤੇ ਮਨੋਭਾਵਾਂ ਨੂੰ ਚਿੱਤਰਿਆ
ਗਿਆ ਹੈ। ਚੰਗੀ ਸਕੂਲੀ ਸਿੱਖਿਆ ਕਰਕੇ ਜੱਗਾ (ਨਾਵਲ ਦਾ ਕੇਂਦਰੀ ਪਾਤਰ)
ਜਿੱਥੇ ਆਪ ਸੁਧਰ ਗਿਆ ਉੱਥੇ ਉਸਨੇ ਆਪਣੇ ਪਿਤਾ ਤੇ ਭੈਣ ਨੂੰ ਵੀ ਸਹੀ ਰਾਹ
ਤੇ ਤੋਰ ਲਿਆ।
ਤਰਲੋਚਨ ਮੀਰ─ ਖ਼ੰਜਰ
ਤਰਲੋਚਨ ਮੀਰ ਦੇ ਗ਼ਜ਼ਲ- ਸੰਗ੍ਰਹਿ ‘ਖ਼ੰਜਰ’ ਨੂੰ ਪੜ੍ਹਦਿਆਂ ਇੰਝ ਲਗਦਾ
ਹੈ ਕਿ ਉਸਦੇ ਅੰਦਰ ਵਿਦਰੋਹ ਦੀ ਭਾਵਨਾ ਪ੍ਰਚੰਡ ਰੂਪ ਵਿੱਚ ਹੈ। ਉਹ
ਆਪਣੀਆਂ ਰਚਨਾਵਾਂ ਵਿੱਚ ਇਨਸਾਨੀ ਕਦਰਾਂ- ਕੀਮਤਾਂ ਦੇ ਹੁੰਦੇ ਘਾਣ ਤੋਂ
ਅਸਹਿਜ ਮਹਿਸੂਸ ਕਰਦਾ ਹੈ;
“ਗੁੱਸੇ ਵਿੱਚ ਸੂਰਜ ਖਫ਼ਾ ਨਦੀ
ਹੋਈ ਕਿੰਨੀ ਭਿਆਨਕ ਸਦੀ।” (ਖ਼ੰਜਰ)
ਮੀਰ ਦੀ ਕਲਮ ਡੂੰਘੇ
ਅਰਥ ਸਿਰਜਦੀ ਹੈ। ਉਹ ਆਪਣੇ ਆਸੇ- ਪਾਸੇ ਨੂੰ ਭ੍ਰਿਸ਼ਟਾਚਾਰ, ਰਿਸ਼ਵਤਖੋਰੀ
ਅਤੇ ਮੁਨਾਫਾਖੋਰੀ ਤੋਂ ਮੁਕਤ ਕਰਨਾ ਚਾਹੁੰਦਾ ਹੈ।
ਡਾ.
ਬੀਰਬਲ ਸਿੰਘ─ ਕਥਾ ਦੀਪ ਡਾ. ਬੀਰਬਲ ਸਿੰਘ ਵੱਲੋਂ ਸੰਪਾਦਤ
ਕਹਾਣੀ- ਸੰਗ੍ਰਹਿ ‘ਕਥਾ ਦੀਪ’ ‘ਮਹਾਰਾਜਾ ਗੰਗਾ ਸਿੰਘ ਯੂਨੀਵਰਸਿਟੀ,
ਬੀਕਾਨੇਰ’ ਦੇ ਬੀ. ਏ. ਦੇ ਸਿਲੇਬਸ ਵਿੱਚ ਲੱਗਾ ਹੋਇਆ ਹੈ। ਡਾ. ਬੀਰਬਲ
ਸਿੰਘ ਹਰਿਆਣਾ ਦੇ ਵਸਨੀਕ ਹਨ।
ਡਾ. ਬਲਵਾਨ ਔਜਲਾ─
ਅੰਤਰ ਯੁੱਧ ਡਾ. ਬਲਵਾਨ ਔਜਲਾ ਦੇ ਕਾਵਿ- ਸੰਗ੍ਰਹਿ ‘ਅੰਤਰ
ਯੁੱਧ’ ਵਿੱਚ ਅਜੋਕੇ ਸਮਾਜ ਦੇ ਵਿਭਿੰਨ ਪਸਾਰਾਂ ਨੂੰ ਪੇਸ਼ ਕੀਤਾ
ਹੈ। ਉਸਨੇ ਕਿਰਸਾਨੀ ਸਮੱਸਿਆਵਾਂ ਨੂੰ ਭਾਵਾਤਮਕ ਸ਼ਬਦਾਂ ਵਿੱਚ ਬਿਆਨ ਕੀਤਾ
ਹੈ;
“ਤੂੜੀ ਵਾਲੇ ਕੋਠੇ ਮੈਂ ਝਾਕਿਆ / ਵਾਪਰ ਗਿਆ ਉੱਥੇ ਹੋਰ
ਹੀ ਵਾਕਿਆ ਇੱਕ ਖੁੰਜੇ ਵਿੱਚ ਪਇਆ ਕਰਮ ਸਿਉਂ / ਮਿੱਟੀ ਤੇ ਕਰਜੇ ਨਾਲ
ਖੇਡਦਾ।” (ਅੰਤਰ ਯੁੱਧ)
ਬਲਵਾਨ ਔਜਲਾ ਦੀ ਸ਼ਾਇਰੀ ਮਨੁੱਖਤਾ
ਦੀ ਆਪਣੀ ਸ਼ਾਇਰੀ ਹੈ। ਉਹ ਆਪਣੀਆਂ ਕਵਿਤਾਵਾਂ ਵਿੱਚ ਜਿੱਥੇ ਮੁਹੱਬਤ ਦੀ
ਗੱਲ ਕਰਦਾ ਹੈ ਉੱਥੇ ਹੀ ਭਰੂਣ- ਹੱਤਿਆ, ਵਾਤਾਵਰਨ ਸੰਭਾਲ, ਆਪਣੀਆਂ
ਜੜ੍ਹਾਂ ਨਾਲ ਜੁੜਨ ਦਾ ਸੁਨੇਹਾ, ਅੱਲੜ੍ਹ ਉਮਰ ਦੇ ਇਸ਼ਕ ਅਤੇ ਕਿਰਸਾਨੀ
ਮੁਸ਼ਕਿਲਾਂ ਦੀ ਗੱਲ ਵੀ ਸ਼ਿੱਦਤ ਨਾਲ ਕਰਦਾ ਹੈ।
ਮੀਨਾ ਨਵੀਨ─ ਮਰਾਠੀ ਝਲਕਾਰਾ ਮੀਨਾ ਨਵੀਨ ਦੀ ਅਨੁਵਾਦ
ਪੁਸਤਕ ‘ਮਰਾਠੀ ਝਲਕਾਰਾ’ ਵਿੱਚ ਕੁੱਲ 14 ਮਰਾਠੀ ਕਹਾਣੀਆਂ ਹਨ। ਇਹਨਾਂ
ਵਿੱਚ ‘ਕੁੰਦਾ ਜੋਗਵਾਲ’ ਦੀਆਂ ਸੱਤ ਕਹਾਣੀਆਂ, ‘ਜੈ ਸ਼੍ਰੀ ਜੋਸ਼ੀ’ ਦੀਆਂ
ਚਾਰ ਕਹਾਣੀਆਂ ਤੇ ‘ਡਾ. ਉਮਾ ਕੰਪੂਵਾਲੇ’ ਦੀਆਂ ਤਿੰਨ ਕਹਾਣੀਆਂ ਸ਼ਾਮਿਲ
ਹਨ।
‘ਮਰਾਠੀ ਝਲਕਾਰਾ’ ਪੜ੍ਹਦਿਆਂ ਲਗਦਾ ਹੈ ਜਿਹੜੇ ਸਰੋਕਾਰ ਅਤੇ
ਸਮੱਸਿਆਵਾਂ ਪੰਜਾਬੀ ਸੱਭਿਆਚਾਰ ਵਿੱਚ ਪਏ ਹਨ ਉਹੀ ਸਰੋਕਾਰ ਅਤੇ
ਸਮੱਸਿਆਵਾਂ ਮਰਾਠੀ ਸੱਭਿਆਚਾਰ ਵਿੱਚ ਵੀ ਮਿਲਦੇ ਹਨ।
ਰਜਨੀ─ ਕੂਲੇ ਕੰਡੇ ਰਜਨੀ ਦੇ ਪਲੇਠੇ ਕਹਾਣੀ- ਸੰਗ੍ਰਹਿ
‘ਕੂਲੇ ਕੰਡੇ’ ਵਿੱਚ ਕੁੱਲ 50 ਪੰਜਾਬੀ ਕਹਾਣੀਆਂ ਸ਼ਾਮਿਲ ਹਨ। ‘ਕੂਲੇ
ਕੰਡੇ’ ਪੜ੍ਹਦਿਆਂ ਪਾਠਕ ਦੀ ਮਾਨਵੀ ਚੇਤਨਾ ਜਾਗ੍ਰਤ ਹੁੰਦੀ ਹੈ। ਇਹ
ਕਹਾਣੀ- ਸੰਗ੍ਰਹਿ ਕੋਮਲ ਮਨੋਭਾਵਾਂ, ਸੂਖਮ ਸੰਵੇਦਨਾਵਾਂ ਅਤੇ ਡੂੰਘੇ
ਵਿਚਾਰਾਂ ਦੀਆਂ ਪਰਤਾਂ ਫਰੋਲਦਾ ਜਾਪਦਾ ਹੈ।
ਲਖਵਿੰਦਰ ਸਿੰਘ ਬਾਜਵਾ─ ਮੈਂ ਲੇਖਕ ਕਿਵੇਂ ਬਣਿਆ ਤੇ ਗ਼ਮਲੇ ਦਾ ਬੂਟਾ
ਲਖਵਿੰਦਰ ਸਿੰਘ ਬਾਜਵਾ ਦੇ ਕਹਾਣੀ- ਸੰਗ੍ਰਹਿ ‘ਗ਼ਮਲੇ ਦਾ ਬੂਟਾ’ ਦੀਆਂ
ਕਹਾਣੀਆਂ ਦੇ ਪਾਤਰ ਆਮ ਪੇਂਡੂ ਜੀਵਨ ਵਿੱਚੋਂ ਹਨ। ਕਹਾਣੀਕਾਰ ਨੂੰ ਪੇਂਡੂ
ਜੀਵਨ ਦਾ ਡੂੰਘਾ ਅਨੁਭਵ ਹੈ। ਉਹ ਆਪ ਕਿਰਸਾਨੀ ਨਾਲ ਜੁੜਿਆ ਹੋਇਆ ਹੈ। ਇਸ
ਕਰਕੇ ਉਸਦੀਆਂ ਕਹਾਣੀਆਂ ਆਮ ਮਨੁੱਖ ਦੀਆਂ ਕਹਾਣੀਆਂ ਹੁੰਦੀਆਂ ਹਨ।
ਸਾਹਿਤਕ ਸ੍ਵੈ ਜੀਵਨੀ ‘ਮੈਂ ਲੇਖਕ ਕਿਵੇਂ ਬਣਿਆ’ ਵਿੱਚ ਲੇਖਕ ਨੇ
ਆਪਣੇ ਜੀਵਨ ਦੇ ਅਨੁਭਵ ਨੂੰ ਸਰਲ ਸ਼ਬਦਾਂ ਵਿੱਚ ਬਿਆਨ ਕੀਤਾ ਹੈ। ਉਹ ਆਪਣੇ
ਬਚਪਨ ਤੋਂ ਗੱਲ ਸ਼ੁਰੂ ਕਰਕੇ, ਚੜ੍ਹਦੀ ਜਵਾਨੀ ਤੇ ਬੁਢਾਪੇ ਵੱਲ ਦਾ ਚਿੱਤਰਨ
ਬਾਖ਼ੂਬੀ ਪੇਸ਼ ਕਰਦਾ ਹੈ।
ਨੋਟ ਉਪਰੋਕਤ
ਪੰਜਾਬੀ ਪੁਸਤਕਾਂ ਤੋਂ ਇਲਾਵਾ ਵੀ ਕੁਝ ਹੋਰ ਪੰਜਾਬੀ ਪੁਸਤਕਾਂ ਛਪੀਆਂ ਹੋ
ਸਕਦੀਆਂ ਹਨ ਪਰ ਉਹਨਾਂ ਬਾਰੇ (ਲੇਖ ਲਿਖੇ ਜਾਣ ਤੱਕ) ਜਾਣਕਾਰੀ ਪ੍ਰਾਪਤ
ਨਹੀਂ ਹੋ ਸਕੀ।
ਆਖ਼ਰ ਵਿੱਚ ਹਰ ਸਾਲ ਦੇ
ਵਾਂਗ ਇਸ ਸਾਲ 2024 ਵਿੱਚ ਵੀ ਹਰਿਆਣੇ ਦੇ ਪੰਜਾਬੀ ਲੇਖਕਾਂ ਨੇ ਗੁਣਾਤਮਕ
ਅਤੇ ਗਿਣਾਤਮਕ ਪੱਖੋਂ ਭਰਪੂਰ ਹਾਜ਼ਰੀ ਲਵਾਈ ਹੈ। ਸ਼ਾਲਾ! ਹਰਿਆਣੇ ਅੰਦਰ
ਪੰਜਾਬੀ ਜ਼ੁਬਾਨ ਦਾ ਇਹ ਦੀਵਾ ਇੰਝ ਹੀ ਜਗਦਾ ਰਹੇ।
#1054/1, ਵਾ. ਨੰ. 15- ਏ, ਭਗਵਾਨ ਨਗਰ
ਕਾਲੌਨੀ, ਪਿੱਪਲੀ, ਕੁਰੂਕਸ਼ੇਤਰ ਮੋਬਾ: 90414-98009.
|
|
|
|
ਹਰਿਆਣੇ
’ਚ 2024 ਦੌਰਾਨ ਛਪੀਆਂ ਪੰਜਾਬੀ ਪੁਸਤਕਾਂ ਦਾ ਲੇਖਾ- ਜੋਖਾ
ਡਾ: ਨਿਸ਼ਾਨ ਸਿੰਘ ਰਾਠੌਰ |
ਹਰਿਆਣਾ
ਦੇ ਘੜੱਮ ਚੌਧਰੀਆਂ ਹੱਥੋਂ ਹੁੰਦੀ ਪੰਜਾਬੀ ਜ਼ੁਬਾਨ ਦੀ ਦੁਰਦਸ਼ਾ /a>
ਡਾ: ਨਿਸ਼ਾਨ ਸਿੰਘ ਰਾਠੌਰ |
ਅਜੋਕਾ
ਹਰਿਆਣਵੀਂ ਪੰਜਾਬੀ ਸਾਹਿਤ: ਦਸ਼ਾ ਅਤੇ ਦਿਸ਼ਾ
ਡਾ: ਨਿਸ਼ਾਨ ਸਿੰਘ ਰਾਠੌਰ |
ਹਰਿਆਣੇ
ਦੇ ਪੰਜਾਬੀ ਸਾਹਿਤ ਵਿੱਚੋਂ ਹਰਿਆਣਾ ਮਨਫ਼ੀ ਕਿਉਂ ਹੈ?
ਡਾ: ਨਿਸ਼ਾਨ ਸਿੰਘ ਰਾਠੌਰ |
ਹਰਿਆਣੇ
ਦਾ ਨਵੀਨ ਪੰਜਾਬੀ ਸਾਹਿਤ
ਨਿਸ਼ਾਨ ਸਿੰਘ ਰਾਠੌਰ |
3
ਸਤੰਬਰ ਨੂੰ ਜਨਮ ਦਿਨ ਤੇ ਵਿਸ਼ੇਸ਼
ਪਾਕਿਸਤਾਨ ਵਿੱਚ
ਪੰਜਾਬੀ ਬੋਲੀ ਦੇ ਅਲੰਬਰਦਾਰ: ਉਸਤਾਦ ਦਾਮਨ
ਉਜਾਗਰ ਸਿੰਘ |
ਸਾਹਿਤ,
ਸੂਝ ਤੇ ਭਵਿੱਖ ਦੀਆਂ ਸੁਹਜ ਭਰਪੂਰ ਪਗਡੰਡੀਆਂ
ਕੇਹਰ ਸ਼ਰੀਫ਼ |
ਟਾਇਰਾਂ
ਤੇ ਪੈਰਾਂ ਦਾ ਵੈਰੀ ਸਾਹਿਤਕਾਰ: ਗੁਲਜ਼ਾਰ ਸਿੰਘ ਸ਼ੌਂਕੀ
ਉਜਾਗਰ ਸਿੰਘ |
ਯੂਰਪੀ
ਪੰਜਾਬੀ ਸਾਹਿਤ ਅਤੇ ਅਗਲੀ ਪੀੜ੍ਹੀ!
ਕੇਹਰ ਸ਼ਰੀਫ਼ |
3
ਸਤੰਬਰ ਨੂੰ ਜਨਮ ਦਿਨ ਤੇ ਵਿਸ਼ੇਸ਼ /span>
ਪੰਜਾਬੀ ਬੋਲੀ ਦਾ
ਜੁਝਾਰੂ ਅਤੇ ਇਨਕਲਾਬੀ ਲੋਕ ਕਵੀ-ਉਸਤਾਦ ਦਾਮਨ
ਉਜਾਗਰ ਸਿੰਘ |
ਜ਼ਿੰਦਗੀ
ਨੂੰ ਵਿਅੰਗ ਨਾਲ ਰੰਗੀਨ ਬਣਾਉਣ ਵਾਲੇ ਗ਼ਜ਼ਲਗੋ: ਹਰਬੰਸ ਸਿੰਘ ਤਸੱਵਰ
ਉਜਾਗਰ ਸਿੰਘ |
ਕਹਾਣੀਕਾਰ
ਲਾਲ ਸਿੰਘ ਦੀ “ ਬੇਮਝੀਆਂ “ ਵਿਚਲੀ ਸਮਝ ਦੇ ਰੂਬਰੂ ਹੁੰਦਿਆਂ
ਡਾ. ਸ਼ਮਸ਼ੇਰ ਮੋਹੀ |
ਬੁਲੰਦ
ਸ਼ਾਇਰ ਸਿਰੀ ਰਾਮ ਅਰਸ਼ -ਜਿਸ ਸਾਨੂੰ ਬਹੁਤਿਆਂ ਨੂੰ ਮਾਰਗ ਦਰਸ਼ਨ
ਦਿੱਤਾ ਗੁਰਭਜਨ ਗਿੱਲ |
ਡਾ:
ਮਲਕੀਅਤ ‘ਸੁਹਲ’ ਦੀ ਪੰਜਾਬੀ ਕਵਿਤਾ
ਰਵੇਲ ਸਿੰਘ |
ਹੈ
ਕੋਈ "ਮਾਈ ਦਾ ਲਾਲ" – ਜੋ ਸੱਚ ਬੋਲ ਸਕੇ !
ਕੇਹਰ ਸ਼ਰੀਫ਼, ਜਰਮਨੀ |
ਹੈਮਿੰਗਵੇ
ਨੂੰ ਯਾਦ ਕਰਦਿਆਂ ਸ਼ਿੰਦਰ ਪਾਲ
ਸਿੰਘ, ਯੂਕੇ |
ਜਨਮ
ਦਿਨ ਮੌਕੇ ਪੰਥ ਰਤਨ ਭਾਈ ਕਾਨ੍ਹ ਸਿੰਘ ਨਾਭਾ ਦੇ ਪੜਪੋਤਰੇ ਮੇਜਰ
ਆਦਰਸ਼ਪਾਲ ਸਿੰਘ ਨਾਲ ਵਿਸ਼ੇਸ਼ ਮੁਲਾਕਾਤ
ਜਗਮੇਲ ਸਿੰਘ ਭਾਠੂਆਂ, ਦਿੱਲੀ |
ਰੰਗੀਨ
ਮਿਜ਼ਾਜ ਸਟੇਜੀ ਕਵੀ ਦੀਵਾਨ ਸਿੰਘ, ਮਹਿਰਮ’ ਨੂੰ ਯਾਦ ਕਰਦਿਆਂ
ਰਵੇਲ ਸਿੰਘ, ਇਟਲੀ |
ਪੁੱਤਰ
ਹੀ ਨਹੀਂ, ਧੀਆਂ ਵੀ ਬਾਪ ਦਾ ਨਾਂ ਅੱਗੇ ਤੋਰਦੀਆਂ ਹਨ - ਅਜੀਤ ਸਤਨਾਮ
ਕੌਰ ਹਰਵਿੰਦਰ ਬਿਲਾਸਪੁਰ |
ਵੀਰ
ਮੇਰਿਆ ਜੁਗਨੀ ਕਹਿੰਦੀ ਏ
ਰਵੇਲ ਸਿੰਘ ਇਟਲੀ |
ਰੁਮਾਂਸਵਾਦ
ਅਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ ਕਵੀ ਅਤੇ ਗੀਤਕਾਰ ਅੰਗਰੇਜ਼ ਮੁੰਡੀ
ਕੱਦੋਂ ਉਜਾਗਰ ਸਿੰਘ,
ਪਟਿਆਲਾ |
ਸੁਆਤੀ
ਬੂੰਦਾਂ ਵਰਗੇ ਸ਼ਬਦਾਂ ਦਾ ਰਚੇਤਾ ਸੀ ਬਾਈ ਰਾਜਿੰਦਰ ਪ੍ਰਦੇਸੀ
ਸ਼ਿਵਚਰਨ ਜੱਗੀ ਕੁੱਸਾ |
ਚੇਤੰਨ
ਚਿੰਤਕ ਤੇ ਸਮਰੱਥ ਸਾਹਿਤਕਾਰ ਡਾ. ਗੁਰਦਿਆਲ ਸਿੰਘ ਰਾਏ
ਹਰਮੀਤ ਸਿੰਘ ਅਟਵਾਲ |
ਗਿਆਨ
ਦੀ ਮਹਿਕ ਵੰਡਣ ਵਾਲਾ ਵਣਜਾਰਾ ਪ੍ਰੋ ਅਛਰੂ ਸਿੰਘ
ਉਜਾਗਰ ਸਿੰਘ, ਪਟਿਆਲਾ |
ਕੁਦਰਤ,
ਸਮਾਜਿਕ ਸਰੋਕਾਰਾਂ ਅਤੇ ਰੁਮਾਂਸਵਾਦ ਦੀ ਕਵਿਤਰੀ ਡਾ ਰੰਜੂ
ਉਜਾਗਰ ਸਿੰਘ, ਪਟਿਆਲਾ |
ਮੇਰੀ
ਮਾਂ ਦਾ ਪਾਕਿਸਤਾਨ/a> ਅਜੀਤ
ਸਤਨਾਮ ਕੌਰ, ਲੰਡਨ |
ਹਰਿਆਣੇ
ਦਾ 2020 ਦਾ ਪੰਜਾਬੀ ਸਾਹਿਤ ਅਵਲੋਕਨ: ਪੁਸਤਕ ਸੰਦਰਭ
ਡਾ. ਨਿਸ਼ਾਨ ਸਿੰਘ ਰਾਠੌਰ |
ਪੰਜਾਬੀ
ਵਿਰਾਸਤ, ਕਵਿਤਾ ਅਤੇ ਕੋਮਲ ਕਲਾਵਾਂ ਦੀ ਤ੍ਰਿਵੈਣੀ ਦਵਿੰਦਰ ਬਾਂਸਲ
ਉਜਾਗਰ ਸਿੰਘ |
ਮੇਰੇ
ਠੁੱਕਦਾਰ ਗਲਪੀ ਸ਼ੈਲੀ ਵਾਲਾ ਨਾਵਲਕਾਰ : ਸ਼ਿਵਚਰਨ ਜੱਗੀ ਕੁੱਸਾ
ਹਰਮੀਤ ਸਿੰਘ ਅਟਵਾਲ |
ਮੇਰੇ
ਹਿੱਸੇ ਦਾ ਡਾਕਟਰ ਹਰਿਭਜਨ ਸਿੰਘ
ਜੈਤੇਗ ਸਿੰਘ ਅਨੰਤ |
ਤਿੜਕ
ਰਹੇ ਸਮਾਜਿਕ ਰਿਸ਼ਤਿਆਂ ਅਤੇ ਸਰੋਕਾਰਾਂ ਦਾ ਕਵੀ - ਰਣਦੀਪ ਸਿੰਘ
ਆਹਲੂਵਾਲੀਆ ਉਜਾਗਰ ਸਿੰਘ,
ਪਟਿਆਲਾ |
ਕਿਰਤ
ਵਿੱਚ ਦਮ ਹੈ ਤਾਂ ਪਾਠਕ ਲੱਭ ਕੇ ਪੜ੍ਹਦੇ ਹਨ - ਸ਼ਿਵਚਰਨ ਜੱਗੀ
ਕੁੱਸਾ। ਹਰਵਿੰਦਰ ਧਾਲੀਵਾਲ
(ਬਿਲਾਸਪੁਰ) |
ਕਲਮ
ਦਾ ਧਨੀ : ਜਸਵਿੰਦਰ ਸਿੰਘ ਰੁਪਾਲ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਬਹੁ-ਕਲਾਵਾਂ
ਦਾ ਸੁਮੇਲ : ਬਲਵਿੰਦਰ ਕੌਰ ਲਗਾਣਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਪੰਜਾਬੀ
ਮਾਂ-ਬੋਲੀ ਨੂੰ ਸਮਰਪਿਤ ਹੋਣਹਾਰ ਕਲਮ - ਮਨਜੀਤ ਕੌਰ ਧੀਮਾਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਵਿਰਸੇ
ਦੀ ਸਾਂਭ-ਸੰਭਾਲ ਲਈ ਯਤਨਸ਼ੀਲ ਮੁਟਿਆਰ - ਬੀਬੀ ਰੁਪਿੰਦਰ ਕੌਰ ਰੂਪ
ਖਾਲਸਾ ਪ੍ਰੀਤਮ ਲੁਧਿਆਣਵੀ,
ਚੰਡੀਗੜ |
ਪੰਜਾਬੀ
ਬੋਲੀ ਦੇ ਜਗਤ ਵਿੱਚ ਧਰੂ ਤਾਰੇ ਵਾਂਗ ਚਮਕਦਾ ਰਹੇਗਾ ਸਾਥੀ ਲੁਧਿਆਣਵੀ
ਬਲਵਿੰਦਰ ਸਿੰਘ ਚਾਹਲ
"ਮਾਧੋਝੰਡਾ" |
ਬਗੀਤਕਾਰੀ
ਦੀਆਂ ਮੰਜਲਾਂ ਸਰ ਕਰ ਰਿਹਾ ਗੀਤਕਾਰ-- ਮੀਤ ਸਦੌਂ-ਗੜ ਵਾਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਬਹੁ-ਕਲਾਵਾਂ
ਦਾ ਖੂਬਸੂਰਤ ਸੁਮੇਲ - ਨੇਚਰਦੀਪ ਕਾਹਲੋਂ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸੰਗੀਤ,
ਸਾਹਿਤ ਅਤੇ ਸਿਹਤ ਵਿਗਿਆਨ ਦੀ ਤ੍ਰਿਵੈਣੀ ਡਾ ਮਨਜੀਤ ਸਿੰਘ ਬਲ
ਉਜਾਗਰ ਸਿੰਘ, ਪਟਿਆਲਾ |
ਹੱਡਬੀਤੀ
ਖਾਮੋਸ਼
ਮੁਹੱਬਤ ਦੀ ਇਬਾਦਤ ਅਜੀਤ
ਸਤਨਾਮ ਕੌਰ |
ਯੂਥ
ਵੈਲਫੇਅਰ ਕਲੱਬ ਵੱਲੋਂ ਲੇਖਕ ਜਸਵੀਰ ਸ਼ਰਮਾ ਦੱਦਾਹੂਰ ਦਾ ਸਨਮਾਨ
ਗੁਰਬਾਜ ਗਿੱਲ, ਬਠਿੰਡਾ |
ਪੰਜਾਬੀ
ਕਵੀ ਗਿਆਨੀ ਦਰਸ਼ਨ ਸਿੰਘ ਨਹੀਂ ਰਹੇ
ਸਾਥੀ ਲੁਧਿਆਣਵੀ, ਲੰਡਨ |
ਸਾਹਿਤ
ਸਿਰਜਨਾ ਦਾ ਨਵਾਂ ਸਿਰਨਾਵਾਂ – ਨਿਰਮਲ ਗੰਗਾ
ਗੁਰਬਾਜ ਗਿੱਲ, ਬਠਿੰਡਾ |
ਸਾਹਿਤਕ
ਅਤੇ ਸਭਿਆਚਾਰਕ ਖ਼ੁਸ਼ਬੂਆਂ ਦਾ ਵਣਜਾਰਾ ਪ੍ਰੋ. ਗੁਰਭਜਨ ਸਿੰਘ ਗਿੱਲ
ਉਜਾਗਰ ਸਿੰਘ, ਪਟਿਆਲਾ
|
ਬਹੁ
- ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਹਰਿਆਣੇ
’ਚ ਪੰਜਾਬੀ ਮਾਂ- ਬੋਲੀ ਦਾ ਲਾਡਲਾ ਪੁੱਤਰ ਸੀ ਡਾ. ਅਮਰਜੀਤ ਸਿੰਘ
ਕਾਂਗ
ਡਾ. ਨਿਸ਼ਾਨ ਸਿੰਘ ਰਾਠੌਰ |
ਸੰਘਰਸ਼
ਦੀ ਮੂਰਤ, ਨਿਊਜ਼ ਰੀਡਰ - ਬਲਜੀਤ ਕੌਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਪੰਜਾਬੀ
ਜੁਬਾਨ ਦਾ ਅਜ਼ੀਮ ਸ਼ਾਇਰ ਐਸ ਐਸ ਮੀਸ਼ਾ
ਮਨਜੀਤ ਸਿੰਘ ਰੱਤੂ, ਨਿਊ ਯਾਰਕ |
ਗੀਤਕਾਰੀ
ਵਿਚ ਨਾਮਨਾ ਖੱਟ ਰਹੀ ਖੂਬਸੂਰਤ ਕਲਮ- ਗਗਨਦੀਪ ਕੌਰ ਸਿਵੀਆ
ਪ੍ਰੀਤਮ ਲੁਧਿਆਣਵੀ, ਚੰਡੀਗੜ |
ਸ਼ਬਦਾਂ
ਦੀ ਚੋਗ ਚੁਗਣ ਵਾਲਾ - ਸ਼ਿਵਚਰਨ ਜੱਗੀ ਕੁੱਸਾ
ਕੇਹਰ ਸ਼ਰੀਫ਼ (ਵਿਟਨ) |
ਮੰਜਲ
ਵਲ ਵਧ ਰਿਹਾ ਸ਼ਾਇਰ, ਜਤਿੰਦਰ ਸਿੰਘ, ਉੱਚੀ ਮੰਗਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਦ੍ਰਿੜ
ਇਰਾਦਿਆਂ ਦੀ ਮਾਲਕਣ - ਕਰਮਜੀਤ ਕੰਮੋ ਦਿਓਣ ਐਲਨਾਬਾਦੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਯੂਰਪ
ਦੀ ਧਰਤ ਤੇ ਧੁੰਮਾਂ ਮਚਾ ਰਹੀ ਕਲਮ- ਬਿੰਦਰ-ਜਾਨ-ਏ-ਸਾਹਿਤ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਕਲਮੀ
ਸ਼ੌਕ ਨੂੰ ਰੂਹ ਨਾਲ ਪਾਲ ਰਹੀ ਕਵਿੱਤਰੀ - ਸਿਮਰਨਜੀਤ ਜੁਤਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਾਹਿਤ
ਤੇ ਸਭਿਆਚਾਰ ਦਾ ਮੂੰਹ-ਮੁੰਹਾਦਰਾ ਸੰਵਾਰਨ ਲਈ ਦੋਆਬੇ ਦੀ ਯਤਨਸ਼ੀਲ
ਕਲਮ- ਅੰਜੂ 'ਵ' ਰੱਤੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਾਹਿਤਕ
ਤੇ ਸੱਭਿਆਚਾਰਕ ਗੀਤਾਂ ਦਾ ਵਣਜਾਰਾ - ਮੂਲ ਚੰਦ ਸ਼ਰਮਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸ਼ਾਇਰੀ
ਤੋਂ ਫਿਲਮੀ ਗੀਤਕਾਰੀ ਵੱਲ – ਸ਼ਾਇਰ ਸ਼ਮੀ ਜਲੰਧਰੀ
ਰਿਸ਼ੀ ਗੁਲਾਟੀ, ਐਡੀਲੇਡ, ਆਸਟ੍ਰੇਲੀਆ |
ਰੂਹਾਨੀਅਤ
ਦੀਆਂ ਕਿਰਨਾਂ ਵਰਗੀ ਕਵਿੱਤਰੀ ਕਿਰਨ ਪਾਹਵਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਕਨੇਡਾ
ਰਹਿਕੇ ਵੀ ਘੁੰਮ ਰਹੀ ਹੈ ਪਿੰਡ ਦੀਆਂ ਗਲੀਆਂ ਵਿਚ - ਕਵਿੱਤਰੀ ਤੇ
ਕਹਾਣੀਕਾਰਾ ਜੱਗੀ ਬਰਾੜ ਸਮਾਲਸਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਇੰਨਸਾਨੀਅਤ
ਦੇ ਅਸੂਲਾਂ ਵਾਲੀ ਸੰਘਰਸ਼-ਸ਼ੀਲ ਤੇ ਉਦਮੀ ਕਲਮ - ਸੁਖਚਰਨ ਸਿੰਘ
ਸਾਹੋਕੇ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਾਫ-ਸੁਥਰੀ
ਲੇਖਣੀ ਦਾ ਮਾਲਕ - ਗੁਰਦੀਪ ਸਿੰਘ ਸ਼ਹਿਣਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਇਕਬਾਲ
ਮਾਹਲ ਨਾਲ ਇਕ ਇੰਟਰਵਿਊ
ਡਾਕਟਰ ਸਾਥੀ ਲੁਧਿਆਣਵੀ, ਲੰਡਨ |
ਅੱਖਰਾਂ
ਨੂੰ ਮਾਲਾ ਚ ਪਰੋਣ ਦੀ ਮੁਹਾਰਤ ਰੱਖਦਾ ਸ਼ਾਇਰ- ਯੱਸ਼ਪਾਲ ਟੋਨੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਵਿਰਸੇ
ਨੂੰ ਸੰਭਾਲਣ 'ਚ ਜੁਟੀ ਹੋਈ ਲਾ-ਜੁਵਾਬ ਕਲਮ - ਵਰਿੰਦਰ ਕੌਰ ਰੰਧਾਵਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਛੂਕਦਾ
ਕਲਮੀ ਦਰਿਆ - ਪ੍ਰਿੰ: ਗੁਰਮੀਤ ਸਿੰਘ ਫਾਜਿਲਕਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਤੰਗੀਆਂ-ਤੁਰਛੀਆਂ
ਚੋ ਨਿਕਲੀ, ਕਲਮੀ-ਚਾਨਣ ਵੰਡ ਰਹੀ ਸਖਸ਼ੀਅਤ- ਚੰਨ ਕਸੌਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਪੰਜਾਬੀ
ਦੇ ਉੱਘੇ ਚਿੰਤਕ ਭਾਈ ਕਾਨ੍ਹ ਸਿੰਘ ਨਾਭਾ
ਡਾ. ਰਵਿੰਦਰ ਕੌਰ ਰਵੀ, ਪੰਜਾਬੀ ਯੂਨੀਵਰਸਿਟੀ
ਪਟਿਆਲਾ |
ਖੂਬਸੂਰਤ
ਕਲਮ ਅਤੇ ਸੁਰੀਲੀ ਅਵਾਜ ਦੀ ਮਲਿਕਾ- ਕੁਲਵਿੰਦਰ ਕੌਰ ਮਹਿਕ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਮਿਆਰੀ
ਬਹੁ-ਕਲਾਵਾਂ ਦਾ ਖੂਬਸੂਰਤ ਸੁਮੇਲ -ਹਰਪ੍ਰੀਤ ਕੌਰ ਪ੍ਰੀਤ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਾਹਿਤਕ
ਅੰਬਰ 'ਚੋ ਛਟਾ ਵਿਖੇਰਦੀ ਸੁਨਹਿਰੀ ਕਿਰਨ-- ਗੁਰਪ੍ਰੀਤ ਕੌਰ ਧਾਲੀਵਾਲ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਇਕ
ਨਾਮਵਰ ਸਖ਼ਸ਼ੀਅਤ- ਡਾ. ਹਰਦੀਪ ਲੌਂਗੀਆ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਅੰਬਰ
ਦੇ ਹਾਣ ਦੇ ਸੁਪਨੇ ਉਲੀਕਣ ਵਾਲੀ ਕਲਮ- ਪੁਸ਼ਪਿੰਦਰ ਕੌਰ ਮੁਰਿੰਡਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਨਾ
ਭੁੱਲਣਯੋਗ ਹਸਤੀ ਇਕਬਾਲ ਅਰਪਨ
ਬਲਜਿੰਦਰ ਸੰਘਾ, ਕਨੇਡਾ |
ਬਹੁ-ਪੱਖੀ
ਕਲਾਵਾਂ ਦਾ ਕਲ-ਕਲ ਵਗਦਾ ਝਰਨਾ- ਮੀਨੂੰ ਸੁਖਮਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸ਼੍ਰੋਮਣੀ
ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਵਲੋਂ ਸੱਤਵਾਂ ਕਾਵਿ-ਸੰਗ੍ਰਹਿ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਹੁਸਨ,
ਜਵਾਨੀ ਅਤੇ ਕਲਮ ਦਾ ਸੁਮੇਲ - ਸਰੁੱਚੀ ਕੰਬੋਜ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਨੀਂ
ਅੱਜ ਕੋਈ ਆਇਆ ਸਾਡੇ ਵਿਹੜੇ
ਰਵੇਲ ਸਿੰਘ ਇਟਲੀ |
ਪੰਜਾਬੀ
ਦੇ ਨਾਮਵਰ ਆਲੋਚਕ ਡਾ. ਭੀਮ ਇੰਦਰ ਸਿੰਘ
ਸੁਖਿੰਦਰ, ਕੈਨੇਡਾ |
ਲਾਹੌਰ
ਸ਼ਾਜਸ਼ ਕੇਸ ਦੇ ਸ਼ਤਾਬਦੀ ਪ੍ਰੋਗਰਾਮਾਂ ਦੀ ਸ਼ੁਰੂਆਤ
ਉਜਾਗਰ ਸਿੰਘ, ਪਟਿਆਲਾ |
ਡਾ.
ਰਤਨ ਸਿੰਘ ਢਿੱਲੋਂ; ਕਵੀ ਅਤੇ ਆਲੋਚਕ
ਸੁਖਿੰਦਰ, ਟਰਾਂਟੋ |
"ਜਿਨਮੇਂ
ਬਸਤੇ ਭਾਈ ਵੀਰ ਸਿੰਘ"
ਜਸਪ੍ਰੀਤ ਸਿੰਘ, ਲੁਧਿਆਣਾ |
ਸਮਾਜਿਕ
ਸਰੋਕਾਰਾਂ ਦੀ ਕਵਿਤਰੀ ਭੁਪਿੰਦਰ ਨੱਤ
ਉਜਾਗਰ ਸਿੰਘ, ਪਟਿਆਲਾ |
ਮੁਲਾਕਾਤ
:
ਰਵਿੰਦਰ
ਰਵੀ - ਕਵੀ, ਨਾਟਕਕਾਰ
ਸੁਖਿੰਦਰ, ਟਰਾਂਟੋ |
ਪੰਜਾਬੀ
ਸੱਭਿਆਚਾਰ ਵਿੱਚ ਬਹੁ ਚਰਚਿਤ ਪੰਛੀ ਕਾਂ
ਰਵੇਲ ਸਿੰਘ ਇਟਲੀ |
ਰੁਮਾਂਟਿਕ
ਕਵਿਤਾਵਾਂ ਲਿਖਣ ਵਾਲੀ ਕਵਿਤਰੀ- ਰਮਨ ਵਿਰਕ
ਉਜਾਗਰ ਸਿੰਘ, ਪਟਿਆਲਾ |
ਬਾਵਾ
ਬਲਵੰਤ-ਕਾਵਿ: ਭਾਰਤੀ ਅਵਚੇਤਨ ਤੇ ਪ੍ਰਗਤੀਵਾਦ
ਡਾ: ਸੁਖਦੇਵ ਸਿੰਘ, ਚੰਡੀਗੜ੍ਹ
|
ਪ੍ਰਵਾਸੀ
ਪੰਜਾਬੀ ਸ਼ਾਇਰੀ ਦਾ ਮਾਣ : ਸੁਖਿੰਦਰ
ਕੰਵਲਦੀਪ ਸੈਣੀ, ਕੂਰੂਕਸ਼ੇਤਰ, ਹਰਿਆਣਾ |
ਪਰਵਾਸੀ
ਪੰਜਾਬੀ ਨਾਵਲ ਵਿਚ ਨਾਰੀ ਸਥਿਤੀ ਪੇਸ਼ਕਾਰੀ ਤੇ ਰਾਜਨੀਤੀ
ਡਾ। ਸੁਖਵਿੰਦਰ ਕੌਰ, ਜਲੰਧਰ |
ਸੰਜੀਵਨੀ-ਬੂਟੀ
ਵਰਗਾ ਯਾਰ - ਮਿੰਟੂ ਬਰਾੜ
ਸ਼ਿਵਚਰਨ
ਜੱਗੀ ਕੁੱਸਾ, ਲੰਡਨ |
ਪੰਜਾਬੀ
ਸਾਹਿਤ ਦਾ ਸਰਵ-ਪ੍ਰਵਾਨਿਤ ਪੁੱਤਰ - ਜੱਗੀ ਕੁੱਸਾ
ਐੱਸ਼ ਅਸ਼ੋਕ ਭੌਰਾ, ਕੈਲੇਫੋਰਨੀਆ |
ਪ੍ਰਸਿੱਧ
ਪੰਜਾਬੀ ਨਾਵਲਕਾਰ ਜੱਗੀ ਕੁੱਸਾ ਦੀ ਕਹਾਣੀ ਤੇ ਆਧਾਰਿਤ ਫਿਲਮ ਸੂਲੀ
ਚੜਿਆ ਚੰਦਰਮਾ 8 ਦਸਬੰਰ ਨੂੰ ਲੋਕ ਅਰਪਣ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
76ਵੀਂ
ਬਰਸੀ 'ਤੇ - 23 ਨਵੰਬਰ 2014
ਵਿਦਵਤਾ ਦੇ
ਸਜੀਵ ਤੇ ਸਾਕਾਰ ਸਰੂਪ ਭਾਈ ਕਾਨ ਸਿੰਘ ਨਾਭਾ
ਡਾ।ਰਵਿੰਦਰ ਕੌਰ ਰਵੀ, ਪਟਿਆਲਾ |
ਜੱਗੀ
ਕੁੱਸਾ ਦੀ ਕਹਾਣੀ 'ਤੇ ਬਣੀ "ਰਹਿਮਤ" ਫ਼ਿਲਮ ਤਿਆਰ
ਰਜਿੰਦਰ ਰਿਖੀ, ਅੰਮ੍ਰਿਤਸਰ |
ਮੁਲਾਕਾਤ
:
ਜਸਵੰਤ
ਦੀਦ
ਸੁਖਿੰਦਰ, ਕਨੇਡਾ |
ਜਨਮ
ਦਿਵਸ 30 ਅਗਸਤ2014 ਮੌਕੇ ਵਿਸ਼ੇਸ਼
ਪੰਜਾਬੀਅਤ
ਦੇ ਚਾਨਣ ਮੁਨਾਰੇ ਭਾਈ ਕਾਨ੍ਹ ਸਿੰਘ ਨਾਭਾ
ਡਾ। ਰਵਿੰਦਰ ਕੌਰ ਰਵੀ, ਪਟਿਆਲਾ |
ਭਾਰਤ
ਦੀ ਪ੍ਰਾਚੀਨ ਸਾਹਿਤਕ ਪਰੰਪਰਾ: ਟੀਕਾਕਾਰੀ
ਡਾ। ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ
|
ਕਵਿਤਾ
ਤੇ ਕਵੀ ਕੈਸਾ ਹੋਵੇ
ਰਵੇਲ ਸਿੰਘ ਇਟਲੀ |
ਹਵਾ
ਦੇ ਉਲਟ ਰੁਖ ਪ੍ਰਵਾਜ਼ ਭਰਦਾ ਹਿਰਦੇਪਾਲ - - ਮੇਰਾ ਬਿਹਤਰੀਨ ਪਾਤਰ
ਦਰਸ਼ਨ ਸਿੰਘ ਧੀਰ, ਯੂ ਕੇ |
ਮਹਿਰਮ
ਸਾਹਿਤ ਸਭਾ ਦੀ ਮਾਸਿਕ ਇਕਤਰਤਾ
ਮਲਕੀਅਤ ਸਿੰਘ “ਸੁਹਲ”, ਪੰਜਾਬ |
ਸਾਹਿਤ
ਦਾ ਮਨੁੱਖ ਤੇ ਸਮਾਜ ਨਾਲ ਸੰਬੰਧ
ਡਾ। ਰਵਿੰਦਰ ਕੌਰ ‘ਰਵੀ’, ਪਟਿਆਲਾ |
ਮਹਿਰਮ
ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਦੀ ਚੋਣ
ਮਲਕੀਅਤ ਸਿੰਘ “ਸੁਹਲ”, ਪੰਜਾਬ |
ਯੂ।
ਬੀ। ਸੀ। ਵਲੋਂ ਸੁਰਜੀਤ ਕਲਸੀ ਨੂੰ ਸਮੁੱਚੀ ਸਾਹਿਤਕ ਰਚਨਾ ਲਈ ਇਨਾਮ
ਸੁਖਵੰਤ ਹੁੰਦਲ, ਕਨੇਡਾ |
ਡਾਕਟਰ
ਰਣਧੀਰ ਸਿੰਘ ਚੰਦ ਨਾਲ ਸਾਥੀ ਲੁਧਿਆਣਵੀ ਦੀ ਮੁਲਾਕਾਤ
ਸਾਥੀ ਲੁਧਆਣਵੀ, ਲੰਡਨ |
ਮਸ਼ਹੂਰ
ਫਿਲਮਸਾਜ਼ ਤੇ ਪਤਰਕਾਰ ਖਵਾਜ ਅਹਿਮਦ ਅਬਾਸ ਨਾਲ ਚਲਦਿਆਂ
ਐਸ ਬਲਵੰਤ,
ਬਰਤਾਨੀਆ |
ਪੰਜਾਬੀ
ਫਿਲਮ ਐਵਾਰਡ 2014 ਲਈ ਨਾਮਜ਼ਦ ਹੋਏ
ਜੱਗੀ
ਕੁੱਸਾ ਨੂੰ ‘ਉੱਤਮ ਸੰਵਾਦ ਲੇਖਕ’ ਦਾ ਸਨਮਾਨ ਦਿਵਾਉਣ ‘ਚ ਸਾਥ ਦੇਈਏ
ਮਨਦੀਪ ਖੁਰਮੀ ਹਿੰਮਤਪੁਰਾ |
ਬਹੁ-ਭਾਸ਼ਾਵੀ
ਪ੍ਰਸਿੱਧ ਲੇਖਕ: ਕਰਤਾਰ ਸਿੰਘ ਦੁੱਗਲ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਅੰਮ੍ਰਿਤ
ਕੌਰ ਤੋਂ ਅੰਮ੍ਰਿਤਾ ਪ੍ਰੀਤਮ ਅਤੇ ਅੰਮ੍ਰਿਤਾ ਇਮਰੋਜ ਤੱਕ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਸ਼ਬਦਾਂ
ਦਾ ਸ਼ਾਹ ਸਿਕੰਦਰ ਸੀ: ਸਾਹਿਰ ਲੁਧਿਆਣਵੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਪੰਜਾਬੀ
ਸਾਹਿਤ ਕਲਾ ਕੇਂਦਰ ਯੂ ਕੇ ਵਲ੍ਹੋਂ ਸਰਦਾਰ ਪੰਛੀ ਦਾ ਸੁਆਗ਼ਤ
ਸਾਥੀ ਲੁਧਿਆਣਵੀ, ਲੰਡਨ |
ਕਲਾ
ਕੇਂਦਰ ਟੋਰਾਂਟੋ ਵਲੋਂ ਨਾਵਲ ਸਮੁੰਦਰ ਮੰਥਨ ਅਤੇ ਕਿੱਟੀ ਮਾਰਸ਼ਲ ਤੇ
ਸਫਲ ਗੋਸ਼ਟੀ
ਮੇਜਰ ਮਾਂਗਟ, ਟੋਰਾਂਟੋ |
ਸਮਾਜਕ
ਰਿਸ਼ਤਿਆਂ ਦੀ ਉਥਲ ਪੁਥਲ ਦੀ ਕਵਿਤਰੀ - ਬਲਵੀਰ ਕੌਰ ਢਿਲੋਂ
ਉਜਾਗਰ ਸਿੰਘ,
ਪੰਜਾਬ
|
‘ਹੱਕ
ਲਈ ਲੜਿਆ ਸੱਚ’ ਨਾਵਲ ਲਈ ਅਨਮੋਲ ਕੌਰ ਦਾ ਸਨਮਾਨ
ਲੋਕ ਲਿਖਾਰੀ ਉੱਤਰੀ ਸਭਾ ਕੈਨੇਡਾ |
ਬੀਬੀ
ਰਾਜਿੰਦਰ ਕੌਰ ਦਾ ਵਿਛੋੜਾ
ਅਜ਼ੀਮ ਸ਼ੇਖ਼ਰ, ਲੰਡਨ |
|
ਸਾਹਿਤ ਸਭਾ
ਦਸੂਹਾ ਗੜ੍ਹਦੀਵਾਲਾ (ਰਜ਼ਿ) ਵੱਲੋਂ ਸਨਮਾਨ ਸਮਾਰੋਹ ਆਯੋਜਿਤ
ਏ।ਐਸ।ਮਠਾਰੂ, ਦਸੂਹਾ
|
ਪ੍ਰਸਿੱਧ ਲੇਖ਼ਕਾ
ਅਜੀਤ ਕੌਰ ਨਾਲ਼ ਇਕ ਇੰਟਰਵਿਊ/ਗ਼ੁਫ਼ਤਗ਼ੂ
ਡਾ।ਸਾਥੀ ਲੁਧਿਆਣਵੀ-ਲੰਡਨ |
‘ਅੰਨੇ ਘੋੜੇ ਦਾ ਦਾਨ’
ਰਾਹੀਂ ਅੰਤਰਰਾਸ਼ਟਰੀ ਸਰਵੋਤਮ ਫ਼ਿਲਮ ਪੁਰਸਕਾਰ ‘ਗੋਲਡਨ ਪੀਕੌਕ’ ਨੇ
ਪੰਜਾਬੀਆਂ ਦੇ ਵਿਹੜੇ ’ਚ ਪੈਲ ਪਾਈ - 43ਵਾਂ ਅੰਤਰਰਾਸ਼ਟਰੀ ਫ਼ਿਲਮ
ਫ਼ੈਸਟੀਵਲ (ਇਫ਼ੀ) - ਡਾ। ਪਰਮਿੰਦਰ ਸਿੰਘ ਤੱਗੜ , ਪਟਿਆਲਾ
|
ਕਵਿਤਾ ਦੀ ਇਕ ਆਪਣੀ
ਵਿਲੱਖਣ ਭਾਸ਼ਾ ਹੁੰਦੀ ਹੈ
ਜਰਨੈਲ ਸਿੰਘ, ਸਰੀ, ਕਨੇਡਾ |
ਗਿਆਨੀ ਸੋਹਣ
ਸਿੰਘ ਸੀਤਲ
ਪ੍ਰੋ। ਸ਼ਮਸ਼ੇਰ ਸਿੰਘ ਸੰਧੂ |
ਰਵਿੰਦਰ ਰਵੀ ਦੇ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ” ਦਾ ਭਾਰਤ
ਵਿਚ ਮੰਚਨ
ਮਨਜੀਤ ਮੀਤ |
6 ਜੂਨ ਬਰਸੀ’ਤੇ ਵਿਸ਼ੇਸ਼
ਪੰਜਾਬੀ ਕਵੀਸ਼ਰੀ
ਦਾ ਸ਼ਾਹ ਸਵਾਰ; ਬਾਬੂ ਰਜਬ ਅਲੀ
ਰਣਜੀਤ ਸਿੰਘ ਪ੍ਰੀਤ |
ਜਰਮਨੀ ਦੇ
ਅੰਤਰਰਾਸ਼ਟਰੀ ਕਵੀ ਦਰਬਾਰ ਵਿੱਚ ਰੰਗਦਾਰ ਸੋਵੀਨਰ ਰਲੀਜ ਕੀਤਾ ਗਿਆ
ਜਸਪਾਲਸਿੰਘ ਸਿੱਧੂ |
ਨਿਬੰਧ :
ਅਫ਼ਜ਼ਲ
ਸਾਹਿਰ ਦੀ ਸ਼ਾਇਰੀ : ਨਵੀਂ ਚੇਤਨਾ ਅਤੇ ਪੁਰਾਤਨ ਕਾਵਿ ਰੂਪਾਂ ਦਾ
ਸੁਮੇਲ
ਸੁਖਿੰਦਰ |
ਪੰਜਾਬੀ
ਦੇ ਪ੍ਰਸਿੱਧ ਲੇਖਕ ਕਰਤਾਰ ਸਿੰਘ ਦੁੱਗਲ ਨਹੀਂ ਰਹੇ - ਕੱਲ੍ਹ ਹੋਵੇਗੀ
ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
ਰਣਜੀਤ ਸਿੰਘ ਪ੍ਰੀਤ |
ਨਿਬੰਧ
ਨਛੱਤਰ ਸਿੰਘ ਗਿੱਲ : ਆਜ਼ਾਦੀ ਲਈ ਤੜਪ ਅਤੇ ਮੁਸੀਬਤਾਂ ਦਾ ਝੱਖੜ
ਸੁਖਿੰਦਰ |
ਸ਼੍ਰੋਮਣੀ
ਸਾਹਿਤਕਾਰ: ਪ੍ਰਿੰਸੀਪਲ ਤੇਜਾ ਸਿੰਘ
ਰਣਜੀਤ ਸਿੰਘ ਪ੍ਰੀਤ |
ਪੰਜਾਬੀ ਦੇ
ਚਮਤਕਾਰੀ ਲੇਖਕ
ਬਲਰਾਜ ਸਿੱਧੂ, ਯੂ. ਕੇ |
ਝੱੜ ਰਹੇ ਪੱਤੇ
ਨਿਸ਼ਾਨ ਰਾਠੌਰ ‘ਮਲਿਕਪੁਰੀ’ |
|
|
|
|
|