|
ਸਰਦਾਰ ਪੰਛੀ ਅਤੇ ਸਾਥੀ
ਲੁਧਿਆਣਵੀ |
ਪੰਜਾਬੀ ਅਤੇ ਉਰਦੂ ਦੇ ਉਸਤਾਦ ਸ਼ਾਇਰ ਜਨਾਬ ਸਰਦਾਰ ਪੰਛੀ ਦਾ ਪੰਜਾਬੀ
ਸਾਹਿਤ ਕਲਾ ਕੇਂਦਰ ਯੂ ਕੇ ਵਲ੍ਹੋਂ ਭਰਪੂਰ ਸਾਆਗਤ ਕੀਤਾ ਗਿਆ । ਸਭਾ ਦੀ
ਕਨਵੀਨਰ ਕੁਲਵੰਤ ਕੌਰ ਢਿੱਲੋਂ ਨੇ ਕਿਹਾ ਕਿ ਸਰਦਾਰ ਪੰਛੀ ਨਾਲ਼ ਉਨ੍ਹਾਂ ਦਾ
ਬੜੀ ਦੇਰ ਤੋਂ ਰਿਸ਼ਤਾ ਹੈ। ਲੁਧਿਆਣੇ ਰਹਿੰਦਿਆ ਆਪ ਜੀ ਨੇ ਹਮੇਸ਼ਾ ਕੁਲਵੰਤ
ਨੂੰ ਪੰਛੀ ਜੀ ਨੇ ਉੱਨਾ ਹੀ ਪਿਆਰ ਦਿੱਤਾ ਸੀ ਜਿੰਨਾ ਕਿ ਕੁਲਵੰਤ ਦੇ ਆਪਣੇ
ਭਰਾ ਰਵਿੰਦਰ ਭੱਠਲ ਅਤੇ ਸੁਰਿੰਦਰ ਭੱਠਲ ਦਿਆ ਕਰਦੇ ਸਨ।
ਪੰਜਾਬੀ ਸਾਹਿਤ ਕਲਾ ਕੇਂਦਰ ਦੇ ਪ੍ਰਧਾਨ ਡਾ. ਸਾਥੀ ਲੁਧਿਆਣਵੀ ਨੇ
ਕਿਹਾ ਕਿ ਗ਼ਜ਼ਲ ਦੀ ਸਿਨਫ਼ ਏਨੀ ਸੌਖ਼ੀ ਨਹੀਂ ਜਿੰਨੀ ਕਿ ਕੁਝ ਲੋਕ ਅਜ ਕੱਲ
ਸਮਝਣ ਲੱਗ ਪਏ ਹਨ।ਸਰਦਾਰ ਪੰਛੀ ਦੇ ਨਾਲ਼ ਨਾਲ਼ ਦਰਸ਼ਨ ਸਿੰਘ ਆਵਾਰਾ, ਬਿਸ਼ਨ
ਸਿੰਘ ਉਪਾਸ਼ਕ, ਡਾਕਟਰ ਜਗਤਾਰ ਅਤੇ ਪ੍ਰਿੰਸੀਪਲ ਤਖ਼ਤ ਸਿੰਘ ਅਜਿਹੇ ਗ਼ਜ਼ਲਗੋ
ਸਨ ਜਿਨ੍ਹਾਂ ਨੇ ਇਸ ਇੰਪੋਰਟਡ ਸਿਨਫ਼ ਨੂੰ ਬੜੀ ਉਸਤਾਦੀ ਨਾਲ਼ ਅਪਣਾਇਆ ਤੇ
ਬਹੁਤ ਸਾਰੇ ਨਵੇਂ ਗ਼ਜ਼ਲ ਲਿਖ਼ਣ ਵਾਲ਼ਿਆਂ ਨੇ ਸਰਦਾਰ ਪੰਛੀ ਵਰਗਿਆਂ ਕੋਲ਼ੋਂ
ਬੜਾ ਕੁਝ ਸਿੱਖ਼ਿਆ। ਸਾਥੀ ਲੁਧਿਆਣਵੀ ਨੇ ਕਿਹਾ ਕਿ ਸਭਾ ਨੂੰ ਇਸ ਗੱਲ ਦਾ
ਮਾਣ ਹੈ ਕਿ ਭਾਰਤ ਤੋਂ ਆਉਂਦੇ ਸਾਹਿਤਕਾਰਾਂ ਨੂੰ ਯਥਾਯੋਗ ਸਨਮਾਨ ਤੇ ਆਦਰ
ਮਾਣ ਦਿੰਦੀ ਹੈ। ਸਭਾ ਦੇ ਖ਼ਜ਼ਾਨਚੀ ਮਨਪ੍ਰੀਤ ਬੱਧਨੀ ਕਲਾਂ ਨੇ ਕਿਹਾ ਕਿ
ਭਾਵੇਂ ਮੈਂ ਗ਼ਜ਼ਲਾਂ ਨਹੀਂ ਲਿਖ਼ਦਾ ਪਰ ਮੈਨੂੰ ਇਨ੍ਹਾਂ ਨੂੰ ਪੜ੍ਹਨ ਅਤੇ
ਸੁਨਣ ਦਾ ਬੜਾ ਸ਼ੌਕ ਹੈ। ਸਰਦਾਰ ਪੰਛੀ ਜੀ ਵਾਰੇ ਬੋਲਦਿਆਂ ਅਜ਼ੀਮ ਸ਼ੇਖ਼ਰ ਨੇ
ਕਿਹਾ ਕਿ ਮੈਨੂੰ ਗ਼ਜ਼ਲ ਲਿਖ਼ਣ ਦਾ ਸ਼ੌਕ ਹੀ ਨਹੀਂ ਲਿਖ਼ਦਾ ਵੀ ਹਾਂ ਤੇ ਨਿੱਠ
ਕੇ ਲਿਖ਼ਦਾ ਹਾਂ ਮੈਨੂੰ ਇਹ ਵਿਧਾ ਬਹੁਤ ਹੀ ਪਸੰਦ ਹੈ। ਆਪ ਨੇ ਕਿਹਾ ਕਿ ਇਹ
ਗੱਲਾਂ ਪੰਛੀ ਵਰਗੀਆਂ ਸ਼ਖ਼ਸੀਅਤਾਂ ਤੋਂ ਹੀ ਸਿੱਖ਼ੀਆਂ ਜਾ ਸਕਦੀਆਂ ਹਨ ।
ਸ੍ਰੀਮਤੀ ਯਸ਼ ਸਾਥੀ ਨੇ ਕਿਹਾ ਕਿ ਗ਼ਜ਼ਲ ਦੀ ਆਮਦ ਨੇ ਪੰਜਾਬੀ ਗਾਇਕੀ ਵਿਚ
ਨਿਖ਼ਾਰ ਲਿਆਦਾ ਹੈ ਭਾਵੇਂ ਕਿ ਉਰਦੂ ਦੀਆਂ ਗ਼ਜ਼ਲਾਂ ਨੇ ਪਹਿਲਾਂ ਹੀ ਸਿੱਕਾ
ਜਮਾਇਆ ਹੋਇਆ ਸੀ।ਮਸਿਜ਼ ਰਾਜਦੀਪ ਨੇ ਕਿਹਾ ਕਿ ਮੇਰਾ ਤਾਂ ਸ਼ੌਕ ਹੀ ਗ਼ਜ਼ਲਾਂ
ਸੁਨਣ ਦਾ ਹੈ। ਸਭਾ ਦੇ ਉਪ ਪ੍ਰਧਾਨ ਅਵਤਾਰ ਉੱਪਲ ਨੇ ਕਿਹਾ ਕਿ ਪੰਛੀ ਜੀ
ਨੇ ਸਭਾ ਦੇ ਮੈਂਬਰਾਂ ਨੂੰ ਮਿਲ਼ ਕੇ ਸਭਾ ਦਾ ਮਾਣ ਵਧਾਇਆ ਹੈ।ਗੁਰਨਾਮ
ਗਰੇਵਾਲ ਨੇ ਕਿਹਾ ਕਿ ਪੰਛੀ ਜੀ ਉਸਤਾਦ ਗ਼ਜ਼ਲਗੋ ਹਨ ਤੇ ਮੇਰੇ ਦਿਲ ਵਿਚ
ਉਨ੍ਹਾਂ ਦਾ ਬੜਾ ਸਤਿਕਾਰ ਹੈ।ਸਤਵਿੰਦਰ ਕੌਰ ਉੱਪਲ ਨੇ ਵੀ ਇਹੋ ਜਿਹੇ ਹੀ
ਪ੍ਰਸੰਸਾ ਭਰਪੂਰ ਸ਼ਬਦ ਆਖੇ।ਭਿੰਦਰ ਜਲਾਲਾਬਾਦੀ, ਬਲਵਿੰਦਰ ਕੌਰ ਗਰੇਵਾਲ,
ਕੰਵਲ ਸੰਧੂ, ਅਨੀਤਾ ਮਠਾਰੂ ਅਤੇ ਭਗਵੰਤ ਸਿੰਘ ਨੇ ਵੀ ਸ਼ਿਰਕਤ ਕੀਤੀ। |