ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi।com  ਸ਼ਬਦ ਭਾਲ

ਚੇਤੰਨ ਚਿੰਤਕ ਤੇ ਸਮਰੱਥ ਸਾਹਿਤਕਾਰ ਡਾ. ਗੁਰਦਿਆਲ ਸਿੰਘ ਰਾਏ
ਹਰਮੀਤ ਸਿੰਘ ਅਟਵਾਲ   
   (31/05/2021)

 


107 rai
ਡਾ. ਗੁਰਦਿਆਲ ਸਿੰਘ ਰਾਏ
ਚਿੰਤਕ ਸ਼ਬਦ ਦੇ ਕੋਸ਼ਗਤ ਅਰਥ ਹਨ ਧਿਆਨ ਕਰਨ ਵਾਲਾ, ਸੋਚਣ ਵਾਲਾ, ਚਿੰਤਨ ਕਰਨ ਵਾਲਾ, ਅਧਿਐਤਾ ਜਾਂ ਦਾਰਸ਼ਨਿਕ।

ਜਿਹੜਾ ਚਿੰਤਕ ਸੁਚੇਤ ਹੋਵੇ ਉਸ ਨੂੰ ਚੇਤੰਨ ਚਿੰਤਕ ਆਖਿਆ ਜਾਂਦਾ ਹੈ ਤੇ ਸਾਹਿਤਕਾਰ ਤਾਂ ਡਾ. ਗੋਪਾਲ ਸਿੰਘ ਦਰਦੀ ਦੇ ਕਹਿਣ ਅਨੁਸਾਰ ਹੁੰਦਾ ਹੀ ਕਲਾਵਾਨ ਹੈ ਜਿਸ ਦੀ ਸਵੈਪਰਗਟਤਾ ਤਾਂ ਸਾਡੇ ਸੁਹਜ ਭਾਵਾਂ ਤੇ ਸੁਆਦਾਂ ਨੂੰ ਹਲੂਣਦੀ ਹੋਈ ਸਾਡੇ ਆਦਰਸ਼ਾਂ ਦੀ ਅਗਵਾਈ ਵੀ ਕਰਦੀ ਹੈ।

ਜਿਹੜਾ ਸ਼ਖ਼ਸ ਚੇਤੰਨ ਚਿੰਤਕ ਵੀ ਹੋਵੇ ਤੇ ਸਮਰੱਥ ਸਾਹਿਤਕਾਰ ਵੀ ਹੋਵੇ ਤਾਂ ਉਹ ਆਪਣੇ ਆਪ ਵਿਚ ਸੰਬੰਧਿਤ ਭਾਸ਼ਾ, ਸਾਹਿਤ ਤੇ ਸੱਭਿਆਚਾਰ ਲਈ ਵੀ ਵੱਡਿਆਂ ਭਾਗਾਂ ਵਾਲੀ ਗੱਲ ਹੁੰਦੀ ਹੈ। ਸਾਡੇ ਬਰਤਾਨੀਆ ਵੱਸਦੇ ਡਾ. ਗੁਰਦਿਆਲ ਸਿੰਘ ਰਾਏ ਦੀ ਹੋਂਦ-ਹਸਤੀ ਵੀ ਇੱਕ ਚੇਤੰਨ ਚਿੰਤਕ ਤੇ ਉੱਚ ਪਾਏ ਦੇ ਕਸ਼ੰਗ ਸਾਹਿਤਕਾਰ ਵਾਲੀ ਹੈ ਜਿਸ ਦੀਆਂ ਲਿਖਤਾਂ ਉਸ ਦੀ ਵਿਚਾਰਧਾਰਕ, ਜ਼ਕਾਵਤੀ ਤੇ ਅਦਬੀ ਅਮੀਰੀ ਦੀ ਤਕੜੀ ਧਿਰ ਬਣਕੇ ਖੜਦੀਆਂ ਹਨ, ਸੁਚੱਜਤਾ ਦੀ ਭਰਪੂਰ ਸ਼ਾਹਦੀ ਭਰਦੀਆਂ ਹਨ।
 
ਡਾ. ਗੁਰਦਿਆਲ ਸਿੰਘ ਰਾਏ ਦਾ ਜਨਮ ਪਿਤਾ ਬਿਸ਼ਨ ਸਿੰਘ ਤੇ ਮਾਤਾ ਗੁਰਬਚਨ ਕੌਰ ਦੇ ਘਰ 1 ਮਈ 1937 ਈ: ਨੂੰ ਸ਼ਹਿਰ ਤਿੰਨਸੁਖੀਆ (ਆਸਾਮ) ਵਿਚ ਹੋਇਆ। ਡਾ. ਰਾਏ ਨੇ ਗਿਆਨੀ ਵੀ ਕੀਤੀ ਹੋਈ ਹੈ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐੱਮਏ (ਪੰਜਾਬੀ) ਵੀ ਕੀਤੀ ਹੋਈ ਹੈ ਤੇ ਕਾਫ਼ੀ ਉੱਚ ਵਿੱਦਿਆ ਬਰਤਾਨੀਆ ਤੋਂ ਵੀ ਹਾਸਲ ਕੀਤੀ ਹੋਈ ਹੈ। ਡਾ. ਰਾਏ ਨੇ ਇੰਗਲੈਂਡ ਆਉਣ ਤੋਂ ਪਹਿਲਾਂ ਜਲੰਧਰ ਤੋਂ ਛਪਦੇ ‘ਅਕਾਲੀ ਪੱਤ੍ਰਿਕਾ’ ਅਖ਼ਬਾਰ ਵਿਚ ਵੀ ਕੰਮ ਕੀਤਾ। ਸਕੂਲ ਅਧਿਆਪਕ ਵੱਜੋਂ ਵੀ ਸੇਵਾ ਨਿਭਾਈ ਤੇ ‘ਪੱਤਣ’ ਨਾਂ ਦਾ ਪੰਜਾਬੀ ਸਹੀਫ਼ਾ ਵੀ ਕੱਢਿਆ। ਉਦੋਂ ਉਨ੍ਹਾਂ ਦਾ ਸਾਰਾ ਪਰਿਵਾਰ ਆਦਮਪੁਰ ਹੀ ਰਹਿੰਦਾ ਸੀ। ਆਰਥਕ ਪੱਖੋਂ ਤੰਗੀ ਸੀ। ਉਦੋਂ ਯੂਕੇ ਦੀ ਲੇਬਰ ਮਨਿਸਟਰੀ ਵੱਲੋਂ ਵਾਊਚਰ ਸਿਸਟਮ ਦਾ ਆਰੰਭ ਹੋਇਆ ਤੇ ਡਾ. ਰਾਏ ਨੇ ਵੀ ਬੇਨਤੀ ਪੱਤਰ ਦਿੱਤਾ। ਵਾਊਚਰ ਮਿਲਣ ਸਦਕਾ ਡਾ. ਰਾਏ ਨੇ ਅਕਤੂਬਰ 1963 ਵਿਚ ਇੰਗਲੈਂਡ ਵਿਚ ਜਾ ਪੈਰ ਧਰਿਆ।
 
ਡਾ. ਗੁਰਦਿਆਲ ਸਿੰਘ ਰਾਏ ਦੀਆਂ ਹੁਣ ਤਕ ਆਈਆਂ ਪੁਸਤਕਾਂ ਵਿਚ ‘ਅੱਗ’ (ਕਵਿਤਾਵਾਂ), ‘ਮੋਏ ਪੱਤਰ’ ਤੇ ‘ਗੋਰਾ ਰੰਗ ਕਾਲੀ ਸੋਚ’ (ਕਹਾਣੀਆਂ), ‘ਲੇਖਕ ਦਾ ਚਿੰਤਨ’ (ਆਲੋਚਨਾ), ‘ਗੁਆਚੇ ਪਲਾਂ ਦੀ ਤਲਾਸ਼’ (ਨਿਬੰਧ), ‘ਬਰਤਾਨਵੀ ਪੰਜਾਬੀ ਕਲਮਾ (ਨਿਬੰਧ/ਆਲੋਚਨਾ), ‘ਅੱਖੀਆਂ ਕੂੜ ਮਾਰਦੀਆਂ’ (ਜਨਾਬ ਮਕਸੂਦ ਇਲਾਹੀ ਸ਼ੇਖ ਦੀਆਂ 11 ਉਰਦੂ ਕਹਾਣੀਆਂ ਦਾ ਪੰਜਾਬੀ ਅਨੁਵਾਦ) ਤੇ ਬਰਤਾਨਵੀ ਇਸਤਰੀ ਲੇਖਿਕਾਵਾਂ ਦੀਆਂ ਉਰਦੂ ਕਹਾਣੀਆਂ (ਅਨੁਵਾਦ/ਸੰਪਾਦਨ) ਸ਼ਾਮਲ ਹਨ।

ਡਾ. ਗੁਰਦਿਆਲ ਸਿੰਘ ਰਾਏ ਰਚਿਤ ਸਾਹਿਤ/ਆਲੋਚਨਾ ਦਾ ਜਦੋਂ ਇਕਾਗਰਚਿਤ ਅਧਿਐਨ ਕੀਤਾ ਜਾਂਦਾ ਹੈ ਤਾਂ ਪਤਾ ਲਗਦਾ ਹੈ ਕਿ ਡਾ. ਰਾਏ ਨੂੰ ਸ਼ਬਦ ਦੀ ਸੁਹਜਵੰਤ ਲੀਲਾ ਦੀ ਸੰਪੂਰਨ ਸਮਝ ਹੈ। ਉਸ ਦੇ ਚਿੰਤਕੀ ਖ਼ਿਆਲਾਂ ਦੀ ਵਿਚਾਰਧਾਰਕ ਡੂੰਘਾਈ ਤੇ ਵਿਸਤਾਰ ਅਤੇ ਉਸ ਦੀ ਸੰਘਣੀ, ਸਰਲ, ਦਿਲਚਸਪ, ਜੀਵੰਤ ਤੇ ਚਿੰਤਨੀ ਸੇਕ ਵਾਲੀ ਸ਼ੈਲੀ ਉਸ ਦੀਆਂ ਕਿਰਤਾਂ ਦੀ ਕੀਰਤੀ ’ਚ ਕਮਾਲ ਦਾ ਵਾਧਾ ਕਰਦੀ ਹੈ। ਉਸ ਦੀ ਲਿਖੀ ਹਰ ਸਤਰ ਪਾਠਕ ਉੱਪਰ ਆਪਣਾ ਅਸਰ ਛੱਡਦੀ ਹੈ। ਸਿਆਣੇ ਕਹਿੰਦੇ ਨੇ ਪ੍ਰਗਤੀ ਪਰੰਪਰਾ ਦੇ ਨਿਖੇੜ ਵਿੱਚੋਂ ਨਹੀਂ ਸਗੋਂ ਉਸ ਦੇ ਨਿਖ਼ਾਰ ਵਿੱਚੋਂ ਉਪਜਦੀ ਹੈ। ਇਹ ਨਿਖ਼ਾਰ ਵੀ ਡਾ. ਰਾਏ ਦੀਆਂ ਰਚਨਾਵਾਂ ਵਿੱਚੋਂ ਵੇਖਿਆ-ਵਾਚਿਆ ਜਾ ਸਕਦਾ ਹੈ। ਕਿਸੇ ਨਾ ਕਿਸੇ ਪੱਧਰ ’ਤੇ ਇਹ ਨਿਖ਼ਾਰ ਹੀ ਸੋਝੀ-ਵਿਸਤਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਚਲਦਾ ਹੈ। ਸਿੱਟੇ ਵੱਜੋਂ ਉਸ ਦੀਆਂ ਰਚਨਾਵਾਂ ਪਕਿਆਈ ਦੀ ਪਰਪੱਕ ਭਾਹ ਮਾਰਦੀਆਂ ਹਨ ਤੇ ਕਚਿਆਈ ਦੀ ਨੀਲਾਹਟ ਤੋਂ ਬਹੁਤ ਹੱਦ ਤਕ ਮੁਕਤ ਹਨ।
 
ਥਾਂ ਦੇ ਸੰਜਮੀ ਸੁਭਾਅ ਮੁਤਾਬਕ ਇਥੇ ਡਾ. ਗੁਰਦਿਆਲ ਸਿੰਘ ਰਾਏ ਦੇ ਰਚਨਾ ਸੰਸਾਰ ਦੇ ਅੰਤਰਗਤ ਹੋਈਏ ਤਾਂ ਉਸ ਦੀ ਕਾਵਿ-ਪੁਸਤਕ ‘ਅੱਗ’ ਨਜ਼ਰੀ ਪੈਂਦੀ ਹੈ। ‘ਅੱਗ’ ਦਾ ਅੰਤਰੀਵੀ ਭਾਵ ਸਮੇਂ ਦੀ ਸਮਾਜਕ ਆਤਮਾ ਵਿਚ ਲੁਪਤ ਹੈ। ਇਥੇ ਗੁਰਦੀਪ ਸਿੰਘ ਪੁਰੀ (ਇੱਕ ਬਰਤਾਨਵੀ ਪੰਜਾਬੀ ਵਿਦਵਾਨ) ਦੇ ਡਾ. ਰਾਏ ਤੇ ਡਾ. ਰਾਏ ਦੀ ਕਵਿਤਾ ਬਾਰੇ ਪ੍ਰਗਟਾਏ ਵਿਚਾਰਾਂ ਨੂੰ ਹੂਬਹੂ ਲਿਖਣਾ ਵਾਜ਼ਬ ਸਮਝਦੇ ਹਾਂ। ਪੁਰੀ ਦੇ ਵਿਚਾਰ ਹਨ:
 
‘‘ਡਾ. ਗੁਰਦਿਆਲ ਸਿੰਘ ਰਾਏ ਪਿਆਰੀ ਜਿਹੀ, ਉਦਾਸ ਹੁੰਦੀ ਹੋਈ ਵੀ ਹੱਸਦੀ ਤੇ ਕੁਝ ਦਰਸਾਉਂਦੀ ਹੋਈ ਕਵਿਤਾ ਲਿਖਦਾ ਹੈ। ਉਹ ਯਾਰਾਂ ਦਾ ਯਾਰ ਹੈ, ਦਿਲਦਾਰਾਂ ਦਾ ਦਿਲਦਾਰ ਹੈ। ਸ਼ਾਇਦ ਇਸੇ ਲਈ ਰਾਮ ਸਰੂਪ ਅਣਖੀ ਨੇ ਆਪਣੀ ਇੰਗਲੈਂਡ ਫੇਰੀ ਨਾਲ ਸੰਬੰਧਿਤ ਇੱਕ ਲੇਖ ਵਿਚ ਲਿਖਿਆ ਸੀ ਕਿ ਮੈਂ ਬਰਮਿੰਘਮ ਦੇ ਡਾ. ਗੁਰਦਿਆਲ ਸਿੰਘ ਰਾਏ ਨੂੰ ਆਪਣੀ ਜ਼ਿੰਦਗੀ ਵਿੱਚੋਂ ਸੱਤ ਸਾਲ ਦਿੰਦਾ ਹਾਂ।’’

ਡਾ. ਰਾਏ ਦੇ ‘ਮੋਏ ਪੱਤਰ’ ਤੇ ‘ਗੋਰਾ ਰੰਗ ਕਾਲੀ ਸੋਚ’ ਨਾਂ ਦੇ ਦੋ ਕਹਾਣੀ ਸੰਗ੍ਰਹਿ ਵੀ ਪਾਠਕਾਂ ਕੋਲ ਪੁੱਜੇ ਹਨ ਜਿਨ੍ਹਾਂ ਵਿਚ ਕੁੱਲ 32 ਕਹਾਣੀਆਂ ਹਨ। ‘ਮੋਏ ਪੱਤਰ’ ਦੀਆਂ ਪਹਿਲੀਆਂ 9 ਕਹਾਣੀਆਂ ਵਿਚ ਇੰਗਲੈਂਡ ਅੰਦਰ ਵਾਪਰ ਰਹੀ ਪਰਵਾਸੀ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਦੇ ਦ੍ਰਿਸ਼ ਹਨ ਤੇ ਬਾਕੀ ਦੀਆਂ ਕਹਾਣੀਆਂ ਭਾਰਤੀ ਸਮਾਜਿਕ ਜੀਵਨ ਦਾ ਕਰੁਣਾਮਈ ਜੀਵਨ ਚਿਤਰਣ ਕਥਾਬੱਧ ਕਰਦੀਆਂ ਹਨ। ‘ਗੋਰਾ ਰੰਗ ਕਾਲੀ ਸੋਚ’ ਦੀ ਪਹਿਲੀ ਕਹਾਣੀ ‘ਰੰਗਦਾਰ’ ਇੱਕ ਬਰਤਾਨਵੀ ਸਰੂਪ ਦੇ ਸਟਾਫ ਰੂਮ ਵਿਚ ਹੀ ਟੁਰਦੀ-ਵਧਦੀ ਹੈ ਪਰ ਇਸ ਦਾ ਫੈਲਾਅ ਸਮੁੱਚੇ ਬਰਤਾਨਵੀ ਸਮਾਜ ਦੀ ਇੱਕ ਕੋਝੀ ਸੋਚ ਨਾਲ ਮੇਲ ਖਾਂਦਾ ਹੈ। ਐੱਸਐੱਸ ਅਮੋਲ, ਪ੍ਰੀਤਮ ਸਿੰਘ ਕੈਂਬੋ, ਨਿਰੰਜਨ ਸਿੰਘ ਨੂਰ, ਜੋਗਿੰਦਰ ਸਿੰਘ ਨਿਰਾਲਾ, ਡਾ. ਚੰਨਣ ਸਿੰਘ ਚੰਨ ਤੇ ਗਿਆਨੀ ਮੱਖਣ ਸਿੰਘ ਮ੍ਰਿੰਗਦ ਨੇ ਵੀ ਡਾ. ਰਾਏ ਦੀਆਂ ਕਹਾਣੀਆਂ ਬਾਰੇ ਆਪਣੇ ਪ੍ਰਭਾਵਸ਼ਾਲੀ ਵਿਚਾਰ ਵਿਅਕਤ ਕੀਤੇ ਹਨ। ਤੱਤਸਾਰ ਇਹੀ ਹੈ ਕਿ ਡਾ. ਰਾਏ ਦੀਆਂ ਕਹਾਣੀਆਂ ਦਾ ਸੁਭਾਅ ਸੁਧਾਰਵਾਦੀ ਹੈ। ਸਿੱਖਿਆਦਾਇਕ ਹੈ। ਸ਼ਾਇਦ ਇਸੇ ਲਈ ਗਿਆਨੀ ਮੱਖਣ ਸਿੰਘ ਜੀ ਨੇ ਡਾ. ਰਾਏ ਨੂੰ ‘ਇੱਕ ਸਮਾਜਿਕ ਵੈਦ’ ਵੀ ਆਖਿਆ ਹੈ।

‘ਗੁਆਚੇ ਪਲਾਂ ਦੀ ਤਲਾਸ਼’ ਵਿਚ 17 ਨਿਬੰਧ ਹਨ ਜਿਨ੍ਹਾਂ ਦੀ ਭੂਮਿਕਾ ਡਾ. ਮਹਿੰਦਰ ਸਿੰਘ ਡਡਵਾਲ ਨੇ ਲਿਖੀ ਹੈ। ਇਹ ਸਾਰੇ ਨਿਬੰਧ ਚਿੰਤਨੀ ਸ਼ੈਲੀ ਵਾਲੇ ਹਨ। ਇੱਕ ਤੋਂ ਵੱਧ ਵਾਰ ਪੜ੍ਹਨ ਵਾਲੇ ਹਨ। ‘ਤਬਦੀਲੀ ਯਕੀਨੀ ਹੈ’, ‘ਮਨੁੱਖਤਾ ਕੋਈ ਸੌਖੀ ਸ਼ੈਅ ਨਹੀਂ’, ‘ਗੱਲਬਾਤ ਲਈ ਬੰਦ ਅਤੇ ਖੁੱਲ੍ਹਾ ਦਿਮਾਗ਼’, ‘ਇੱਛਾ ਤੇ ਸੰਕਲਪ’ ਆਦਿ ਸਾਰੇ ਨਿਬੰਧ ਡਾ. ਰਾਇ ਦੀ ਖੁਰਦਬੀਨੀ ਦਾਰਸ਼ਨਿਕ, ਸਮਾਜਿਕ ਤੇ ਸਾਹਿਤਕ ਸੂਝ ਦਾ ਪੁਖਤਾ ਪ੍ਰਮਾਣ ਹਨ। ਇਸੇ ਤਰ੍ਹਾਂ ‘ਲੇਖਕ ਦਾ ਚਿੰਤਨ’ ਵੀ ਵਾਰਤਕ ਪੁਸਤਕ ਹੈ ਜਿਸ ਵਿਚ 8 ਨਿਬੰਧ ਤੇ ਪੰਜ ਆਲੋਚਨਾਤਮਕ ਲੇਖ ਹਨ। ਪਹਿਲੇ 8 ਨਿਬੰਧ ਤਾਂ ਲੇਖਕਾਂ ਲਈ ਵੀ ਪ੍ਰੇਰਨਾਦਾਇਕ ਹਨ। ਦੂਜੇ ਭਾਗ ਵਿਚ ਬਰਤਾਨਵੀ ਪੰਜਾਬੀ ਨਿਬੰਧਾਂ ਦਾ ਸਰਵੇਖਣ ਵੀ ਪ੍ਰਸਤੁਤ ਹੈ। ਬਰਤਾਨਵੀ ਪੰਜਾਬੀ ਕਵਿਤਾ ਦੀ ਗੱਲ ਵੀ ਕੀਤੀ ਗਈ ਹੈ। ਆਸ਼ਾ ਤੇ ਨਿਰਾਸ਼ਾ ਤੋਂ ਰਹਿਤ ਲੇਖਕ ਦਾ ਵੀ ਜ਼ਿਕਰ ਹੈ। ਪੂਰੀ ਪੁਸਤਕ ਲੇਖਕ ਦੇ ਚਿੰਤਨ ਦੇ ਇਰਦ-ਗਿਰਦ ਹੀ ਸਾਰਥਕਾ ਸਹਿਤ ਘੁੰਮਦੀ ਹੈ। ‘ਬਰਤਾਨਵੀ ਪੰਜਾਬੀ ਕਲਮਾਂ’ ਸਮੀਖਿਆ ਦੀ ਪੁਸਤਕ ਹੈ। ਇਸ ਵਿਚ ਕੁੱਲ 17 ਰਚਨਾਵਾਂ ਹਨ। ਪਹਿਲੀਆਂ ਚਾਰ ਲਿਖਣ ਪ੍ਰਕਿਰਿਆ ਬਾਰੇ ਹਨ। ਦੂਜੇ ਭਾਗ ਵਿਚ 9 ਕਵੀਆਂ ਤੇ ਤੀਜੇ ਭਾਗ ਵਿਚ 4 ਵਾਰਤਕ ਲਿਖਾਰੀਆਂ ਦੀਆਂ ਪੁਸਤਕਾਂ ਦੇ ਪਾਠਗਤ ਅਧਿਐਨ ਦੇ ਆਧਾਰ ’ਤੇ ਉਨ੍ਹਾਂ ਦੀਆਂ ਰਚਨਾਵਾਂ ਬਾਰੇ ਸਿਰਜਣਾਤਮਕ ਆਲੋਚਨਾ ਪ੍ਰਣਾਲੀ ਤਹਿਤ ਵਿਚਾਰ ਸਾਂਝੇ ਕੀਤੇ ਗਏ ਹਨ।
 
ਬਹੁਤ ਹੀ ਉਦਾਰ-ਚਿੱਤ ਡਾ. ਗੁਰਦਿਆਲ ਸਿੰਘ ਰਾਏ ਨਾਲ ਸਾਡਾ ਸਾਹਿਤਕ ਵਿਹਾਰ ਵਟਾਂਦਰਾ ਅਕਸਰ ਹੁੰਦਾ ਰਹਿੰਦਾ ਹੈ। ਇਸ ਦੇ ਕੁਝ ਅੰਸ਼ ਡਾ. ਰਾਏ ਵੱਲੋਂ ਇੰਨ ਬਿੰਨ ਪੇਸ਼ ਹਨ :

  • ਬਰਤਾਨੀਆ ਵਿਚ ਇੱਕ ਅੰਦਾਜ਼ੇ ਨਾਲ ਲਗਭਗ ਡੇਢ ਕੁ ਸੌ ਲੇਖਕ ਸਮੇਂ-ਸਮੇਂ ਆਪਣੀਆਂ ਕਲਮਾ ਦੇ ਜੌਹਰ ਦਿਖਾਉਂਦੇ ਰਹਿੰਦੇ ਹਨ। ਬਹੁਤ ਸਾਰੇ ਹੁਣ ਵਿਛੜ ਗਏ ਹਨ। ਫਿਰ ਵੀ ਸੱਤਰ-ਅੱਸੀ ਕੁ ਲੇਖਕ ਬਰਤਾਨੀਆ ਦੇ ਵੱਖ-ਵੱਖ ਸ਼ਹਿਰਾਂ ਵਿਚ ਰਹਿ ਰਹੇ ਹਨ।
  • ਬਰਤਾਨਵੀ ਪੰਜਾਬੀ ਸਾਹਿਤ ਤੇ ਭਾਰਤੀ ਪੰਜਾਬੀ ਸਾਹਿਤ ਵਿਚ ਬਹੁਤ ਫ਼ਰਕ ਹੈ। ਬਰਤਾਨੀਆ ਵਿਚ ਵੱਸਣ ਵਾਲੇ ਪੰਜਾਬੀਆਂ ਦੀਆਂ ਆਪਣੀ ਕਿਸਮ ਦੀਆਂ ਸਮੱਸਿਆਵਾਂ ਹਨ ਅਤੇ ਪੰਜਾਬ ਵੱਸਦੇ ਪੰਜਾਬੀਆਂ ਦੀਆਂ ਆਪਣੀਆਂ।
  • ਪੰਜਾਬੀ ਭਾਸ਼ਾ ਤੇ ਸਾਹਿਤ ਦੇ ਵਾਧੇ ਤੇ ਵਿਕਾਸ ਵਿਚ ਵਲੈਤੀ ਸੰਚਾਰ ਸਾਧਨਾਂ ਦਾ ਯੋਗਦਾਨ ਤਾਂ ਕੋਈ ਵਿਸ਼ੇਸ਼ ਵਰਣਨ ਯੋਗ ਨਹੀਂ ਹੈ। ਪਹਿਲਾਂ ਬੜੀ ਜੱਦੋ-ਜਹਿਦ ਬਾਅਦ 1965/66 ਵਿਚ 'ਬੀਬੀਸੀ' ਵੱਲੋਂ ਹਰ ਐਤਵਾਰ ਸਵੇਰੇ 20 ਕੁ ਮਿੰਟ ਦਾ ਪ੍ਰੋਗਰਾਮ ਆਰੰਭ ਹੋਇਆ ਸੀ ਜਿਸ ਦਾ ਮਨੋਰਥ ਕੇਵਲ ਜਾਂ ਤਾਂ ਥੋੜ੍ਹੀ ਬਹੁਤ ਜਾਣਕਾਰੀ ਦੇਣਾ ਹੁੰਦਾ ਸੀ ਤੇ ਜਾਂ ਫਿਰ ਇੱਕ ਦੋ ਫਿਲਮੀ ਗੀਤ ਲਾ ਕੇ ਮਨੋਰੰਜਨ ਕਰਨਾ। ਜਦੋਂ ਸਹਿਜੇ-ਸਹਿਜੇ ਪੰਜਾਬੀਆਂ ਦੇ ਪੈਰ ਜੰਮਣੇ ਸ਼ੁਰੂ ਹੋਏ ਤਾਂ ਪੰਜਾਬੀ ਅਖ਼ਬਾਰਾਂ ਜਿਵੇਂ ਕਿ ‘ਦੇਸ-ਪ੍ਰਦੇਸ’, ‘ਪੰਜਾਬ ਟਾਈਮਜ਼’ ਆਦਿ ਪ੍ਰਕਾਸ਼ਤ ਹੋਣੇ ਸ਼ੁਰੂ ਹੋਏ। ਪੰਜਾਬੀ ਦੇ ਲੇਖਕਾਂ ਦੀਆਂ ਰਚਨਾਵਾਂ ਵੀ ਹਫ਼ਤਾਵਾਰੀ ਪਰਚਿਆਂ ਅਤੇ ਵਿਸ਼ੇਸ਼ ਅੰਕਾਂ ਵਿਚ ਆਉਣੀਆਂ ਆਰੰਭ ਹੋਈਆਂ। ਸਮੇਂ-ਸਮੇਂ ਸਿਰ ਹੋਰ ਵੀ ਬਹੁਤ ਸਾਰੇ ਪਰਚਿਆਂ ਨੇ ਜਨਮ ਲਿਆ। ਕੁਝ ਚਿਰ ਛਪੇ ਤੇ ਫਿਰ ਕਈ ਕਾਰਣਾਂ ਕਰਕੇ ਬੰਦ ਹੋਏ। ਪੰਜਾਬੀ ਸੰਚਾਰ ਸਾਧਨ ਮੁੱਖ ਰੂਪ ਵਿਚ ਆਪਣੀ ਹੋਂਦ ਦੀ ਬਰਕਰਾਰੀ ਲਈ ਵਿਉਪਾਰਕ ਲੀਹਾਂ ’ਤੇ ਚੱਲਣ ਲਈ ਮਜਬੂਰ ਹਨ। ਫਿਰ ਵੀ ਇਨ੍ਹਾਂ ਪਰਚਿਆਂ ਨੇ ਹੁਣ ਤਕ ਬਰਤਾਨੀਆ ਵਿਚ ਪੰਜਾਬੀ ਭਾਸ਼ਾ ਤੇ ਸਾਹਿਤ ਦੇ ਵਾਧੇ ਤੇ ਵਿਕਾਸ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਹੈ।
  •  ਕਈ ਵਾਰ ਇੰਝ ਜ਼ਰੂਰ ਭਾਸਦਾ ਹੈ ਕਿ ਪੰਜਾਬੀ ਵਿਚ ਜਿਤਨੇ ਲੇਖਕ ਹਨ ਉਤਨੇ ਹੀ ਪਾਠਕ ਵੀ। ਅਪਵਾਦ ਹੋ ਸਕਦੇ ਹਨ ਅਤੇ ਹਨ ਵੀ। ਪਾਠਕਾਂ ਦੀ ਘਾਟ ਦਾ ਪਹਿਲਾ ਰੌਲਾ ਪੰਜਾਬੀ ਦੇ ਪਬਲਿਸ਼ਰਾਂ ਵੱਲੋਂ ਹੈ। ਜੇ ਪਾਠਕ ਨਹੀਂ ਹਨ ਤਾਂ ਉਹ ਧੜਾ ਧੜ ਛਾਪ ਕਿਉਂ ਰਹੇ ਹਨ? ਕਈ ਦਫ਼ਾ ਸੁਣਨ ਵਿਚ ਆਉਂਦਾ ਹੈ ਕਿ ਆਮ ਪਾਠਕਾਂ ਵਿਚ ਪੜ੍ਹਨ ਦੀ ਦਿਲਚਸਪੀ ਤਾਂ ਹੈ ਪਰ ਉਨ੍ਹਾਂ ਤਕ ਉਨ੍ਹਾਂ ਦੀ ਹੈਸੀਅਤ ਦੀ ਦਰ ਮੁਤਾਬਕ ਪੁਸਤਕ ਦੀ ਪਹੁੰਚ ਦਾ ਪ੍ਰਬੰਧ ਨਾ ਹੋਵੇ ਤਾਂ ਪਾਠਕ ਕਿੱਥੋਂ ਲੱਭਣ? ਅਕਸਰ ਮੁੱਲ ਦੀ ਕਿਤਾਬ ਦੀ ਤਾਂ ਗੱਲ ਹੀ ਕੀ, ਕਈ ਵਾਰ ਮੁਫ਼ਤ ਵਿਚ ਮਿਲੀਆਂ ਪੁਸਤਕਾਂ ਨੂੰ ਵੀ ਪੜ੍ਹਿਆਂ ਨਹੀਂ ਜਾਂਦਾ।
  •  ਲਿਖਣਾ ਅਤੇ ਪੜ੍ਹਨਾ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਲੇਖਕ ਲਈ ਲਿਖਣ ਤੋਂ ਵੀ ਪਹਿਲਾਂ ਅਤੇ ਲਿਖਣ ਦੇ ਨਾਲ ਹੀ ਨਾਲ ਸਦਾ ਪੜ੍ਹਦੇ ਰਹਿਣਾ ਬਹੁਤ ਜ਼ਰੂਰੀ ਹੈ।
  •  ਜੇ ਲੇਖਕ ਦੀ ਲਿਖਤ ਪਾਠਕਾਂ ਦੀ ਦਰਗਾਹ ਵਿਚ ਕਬੂਲ ਹੋ ਜਾਵੇ ਤਾਂ ਇਹੋ ਹੀ ਬਹੁਤ ਵੱਡਾ ਇਨਾਮ ਹੈ।
  •  ਛੰਦ-ਬੱਧ ਕਵਿਤਾ ਪਿੰਗਲ ਜਾਂ ਅਰੂਜ ਦੀ ਧਾਰਨੀ ਹੋਣ ਕਾਰਨ ਰਵਾਇਤੀ ਵਜ਼ਨਾਂ ਦੇ ਸਹਾਰੇ ‘ਲੈ’ ਪਰਦਾਨ ਕਰਦੀ ਹੋਈ ਖੁੱਲ੍ਹੀ ਕਵਿਤਾ ਨਾਲੋਂ ਜ਼ਿਆਦਾ ਰੌਚਕ ਪ੍ਰਭਾਵ ਛੱਡਦੀ ਪ੍ਰਤੀਤ ਹੁੰਦੀ ਹੈ।
  •  ਇਸ ਸਮੇਂ ਵੀ ਵੇਖਣ ਵਿਚ ਆ ਰਿਹਾ ਹੈ ਕਿ ‘ਬਰਤਾਨਵੀ ਪੰਜਾਬੀ ਸਾਹਿਤ’ ਜਾਂ ਹੋਰ ਭਾਰਤ ਬਾਹਰੇ ਦੇਸ਼ਾਂ ਵਿਚ ਰਚੇ ਜਾਂਦੇ ਪੰਜਾਬੀ ਸਾਹਿਤ ਨੂੰ ਵੱਖਰੇ-ਵੱਖਰੇ ਲੇਬਲ ਲਾ ਕੇ ਵੇਖਿਆ, ਪੜ੍ਹਿਆ ਜਾਂ ਵਿਚਾਰਿਆ ਜਾਂਦਾ ਹੈ। ਪੱਖਪਾਤ ਅਤੇ ਜੁੰਡਲੀਵਾਦ ਪ੍ਰਧਾਨ ਹੈ। ਅਜਿਹੀ ਸਥਿਤੀ ਵਿਚ ਜੇ ਨਿਰਪੱਖਤਾ ਨਾਲ ‘ਬਰਤਾਨਵੀ ਪੰਜਾਬੀ ਸਾਹਿਤ’ ਦਾ ਕੋਈ ਵੱਖਰਾ ਇਤਿਹਾਸ ਲਿਖਿਆ ਜਾਵੇ ਤਾਂ ਕੋਈ ਹਰਜ਼ ਨਜ਼ਰ ਨਹੀਂ ਆਉਂਦਾ।

ਨਿਰੰਸਦੇਹ ਡਾ. ਗੁਰਦਿਆਲ ਸਿੰਘ ਰਾਏ ਦੀ ਹਰ ਗੱਲ ਕਾਬਲਿ ਗ਼ੌਰ ਹੈ। ਉਸ ਦੀ ਬਹੁਪੱਖੀ ਸਾਹਿਤਕ ਪ੍ਰਤਿਭਾ ਪਿੱਛੇ ਉਸ ਦਾ ਵਿਸ਼ਾਲ ਤੇ ਵਿਲੱਖਣ ਚਿੰਤਨੀ ਅਨੁਭਵ ਕਾਰਜਸ਼ੀਲ ਹੈ। ਮਾਨਵੀ ਦੁਸ਼ਵਾਰੀਆਂ ਤੇ ਖ਼ੁਸ਼ੀਆਂ ਦੇ ਦਵੰਦ ਨੂੰ ਉਹ ਬਿਹਤਰ ਸਮਝਦਾ ਹੈ। ਉਸ ਦੀ ਧਰਮ ਪਤਨੀ ਸੁਰਜੀਤ ਕੌਰ ਕਲਪਨਾ ਵੀ ਪੰਜਾਬੀ ਦੀ ਨਾਮਵਰ ਕਹਾਣੀਕਾਰ ਹੈ। ਘਰ ਦਾ ਵਧੀਆ ਸਾਹਿਤਕ ਮਾਹੌਲ ਹੈ। ਰੱਬ ਕਰੇ ਇਹ ਮਾਹੌਲ ਚਿਰ ਸਥਾਈ ਰਹੇ। ਦੋਵੇਂ ਜੀਅ ਤੰਦਰੁਸਤ ਰਹਿਣ ਤੇ ਪੰਜਾਬੀ ਪਾਠਕਾਂ ਦੀ ਝੋਲੀ ਵਧੀਆ ਪੁਸਤਕਾਂ ਨਾਲ ਭਰਦੇ ਹੋਏ ਲੰਮੀ ਉਮਰ ਦੇ ਮਾਲਕ ਹੋਣ। ਸਾਡੀ ਇਹੀ ਦੁਆ ਹੈ।

ਹਰਮੀਤ ਸਿੰਘ ਅਟਵਾਲ
98155-05287
 
ਡਾ. ਗੁਰਦਿਆਲ ਸਿੰਘ ਰਾਏ
0044-781-456-7077
              

 
107

107ਚੇਤੰਨ ਚਿੰਤਕ ਤੇ ਸਮਰੱਥ ਸਾਹਿਤਕਾਰ ਡਾ. ਗੁਰਦਿਆਲ ਸਿੰਘ ਰਾਏ
ਹਰਮੀਤ ਸਿੰਘ ਅਟਵਾਲ 
106ਗਿਆਨ ਦੀ ਮਹਿਕ ਵੰਡਣ ਵਾਲਾ ਵਣਜਾਰਾ ਪ੍ਰੋ ਅਛਰੂ ਸਿੰਘ
 ਉਜਾਗਰ ਸਿੰਘ, ਪਟਿਆਲਾ 
ranjuਕੁਦਰਤ, ਸਮਾਜਿਕ ਸਰੋਕਾਰਾਂ ਅਤੇ ਰੁਮਾਂਸਵਾਦ ਦੀ ਕਵਿਤਰੀ ਡਾ ਰੰਜੂ
ਉਜਾਗਰ ਸਿੰਘ, ਪਟਿਆਲਾ 
104ਮੇਰੀ ਮਾਂ ਦਾ ਪਾਕਿਸਤਾਨ/a>
ਅਜੀਤ ਸਤਨਾਮ ਕੌਰ, ਲੰਡਨ 
103ਹਰਿਆਣੇ ਦਾ 2020 ਦਾ ਪੰਜਾਬੀ ਸਾਹਿਤ ਅਵਲੋਕਨ: ਪੁਸਤਕ ਸੰਦਰਭ
ਡਾ. ਨਿਸ਼ਾਨ ਸਿੰਘ ਰਾਠੌਰ 
102ਪੰਜਾਬੀ ਵਿਰਾਸਤ, ਕਵਿਤਾ ਅਤੇ ਕੋਮਲ ਕਲਾਵਾਂ ਦੀ ਤ੍ਰਿਵੈਣੀ ਦਵਿੰਦਰ ਬਾਂਸਲ
ਉਜਾਗਰ ਸਿੰਘ 
kussaਮੇਰੇ ਠੁੱਕਦਾਰ ਗਲਪੀ ਸ਼ੈਲੀ ਵਾਲਾ ਨਾਵਲਕਾਰ : ਸ਼ਿਵਚਰਨ ਜੱਗੀ ਕੁੱਸਾ
ਹਰਮੀਤ ਸਿੰਘ ਅਟਵਾਲ 
100ਮੇਰੇ ਹਿੱਸੇ ਦਾ ਡਾਕਟਰ ਹਰਿਭਜਨ ਸਿੰਘ
ਜੈਤੇਗ ਸਿੰਘ ਅਨੰਤ 
099ਤਿੜਕ ਰਹੇ ਸਮਾਜਿਕ ਰਿਸ਼ਤਿਆਂ ਅਤੇ ਸਰੋਕਾਰਾਂ ਦਾ ਕਵੀ - ਰਣਦੀਪ ਸਿੰਘ ਆਹਲੂਵਾਲੀਆ
ਉਜਾਗਰ ਸਿੰਘ, ਪਟਿਆਲਾ 
kussaਕਿਰਤ ਵਿੱਚ ਦਮ ਹੈ ਤਾਂ ਪਾਠਕ ਲੱਭ ਕੇ ਪੜ੍ਹਦੇ ਹਨ - ਸ਼ਿਵਚਰਨ ਜੱਗੀ ਕੁੱਸਾ।
ਹਰਵਿੰਦਰ ਧਾਲੀਵਾਲ (ਬਿਲਾਸਪੁਰ) 
rupaalਕਲਮ ਦਾ ਧਨੀ : ਜਸਵਿੰਦਰ ਸਿੰਘ ਰੁਪਾਲ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ 
laganaਬਹੁ-ਕਲਾਵਾਂ ਦਾ ਸੁਮੇਲ :   ਬਲਵਿੰਦਰ ਕੌਰ ਲਗਾਣਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ    
dhimanਪੰਜਾਬੀ ਮਾਂ-ਬੋਲੀ ਨੂੰ ਸਮਰਪਿਤ ਹੋਣਹਾਰ ਕਲਮ - ਮਨਜੀਤ ਕੌਰ ਧੀਮਾਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ 
khalsaਵਿਰਸੇ ਦੀ ਸਾਂਭ-ਸੰਭਾਲ ਲਈ ਯਤਨਸ਼ੀਲ ਮੁਟਿਆਰ - ਬੀਬੀ ਰੁਪਿੰਦਰ ਕੌਰ ਰੂਪ ਖਾਲਸਾ
ਪ੍ਰੀਤਮ ਲੁਧਿਆਣਵੀ, ਚੰਡੀਗੜ 
sathiLਪੰਜਾਬੀ ਬੋਲੀ ਦੇ ਜਗਤ ਵਿੱਚ ਧਰੂ ਤਾਰੇ ਵਾਂਗ ਚਮਕਦਾ ਰਹੇਗਾ ਸਾਥੀ ਲੁਧਿਆਣਵੀ
ਬਲਵਿੰਦਰ ਸਿੰਘ ਚਾਹਲ "ਮਾਧੋਝੰਡਾ"
meetਬਗੀਤਕਾਰੀ ਦੀਆਂ ਮੰਜਲਾਂ ਸਰ ਕਰ ਰਿਹਾ ਗੀਤਕਾਰ-- ਮੀਤ ਸਦੌਂ-ਗੜ ਵਾਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ  
nachardeepਬਹੁ-ਕਲਾਵਾਂ ਦਾ ਖੂਬਸੂਰਤ ਸੁਮੇਲ - ਨੇਚਰਦੀਪ ਕਾਹਲੋਂ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
balਸੰਗੀਤ, ਸਾਹਿਤ ਅਤੇ ਸਿਹਤ ਵਿਗਿਆਨ ਦੀ ਤ੍ਰਿਵੈਣੀ ਡਾ ਮਨਜੀਤ ਸਿੰਘ ਬਲ
ਉਜਾਗਰ ਸਿੰਘ, ਪਟਿਆਲਾ  
khamoshਹੱਡਬੀਤੀ
ਖਾਮੋਸ਼ ਮੁਹੱਬਤ ਦੀ ਇਬਾਦਤ
ਅਜੀਤ ਸਤਨਾਮ ਕੌਰ
daduharਯੂਥ ਵੈਲਫੇਅਰ ਕਲੱਬ ਵੱਲੋਂ ਲੇਖਕ ਜਸਵੀਰ ਸ਼ਰਮਾ ਦੱਦਾਹੂਰ ਦਾ ਸਨਮਾਨ
ਗੁਰਬਾਜ ਗਿੱਲ, ਬਠਿੰਡਾ
darshanਪੰਜਾਬੀ ਕਵੀ ਗਿਆਨੀ ਦਰਸ਼ਨ ਸਿੰਘ ਨਹੀਂ ਰਹੇ
ਸਾਥੀ ਲੁਧਿਆਣਵੀ,  ਲੰਡਨ
gangaਸਾਹਿਤ ਸਿਰਜਨਾ ਦਾ ਨਵਾਂ ਸਿਰਨਾਵਾਂ – ਨਿਰਮਲ ਗੰਗਾ
ਗੁਰਬਾਜ ਗਿੱਲ,  ਬਠਿੰਡਾ
gillਸਾਹਿਤਕ ਅਤੇ ਸਭਿਆਚਾਰਕ ਖ਼ੁਸ਼ਬੂਆਂ ਦਾ ਵਣਜਾਰਾ ਪ੍ਰੋ. ਗੁਰਭਜਨ ਸਿੰਘ ਗਿੱਲ
ਉਜਾਗਰ ਸਿੰਘ, ਪਟਿਆਲਾ 
ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਹਰਿਆਣੇ ’ਚ ਪੰਜਾਬੀ ਮਾਂ- ਬੋਲੀ ਦਾ ਲਾਡਲਾ ਪੁੱਤਰ ਸੀ ਡਾ. ਅਮਰਜੀਤ ਸਿੰਘ ਕਾਂਗ
ਡਾ. ਨਿਸ਼ਾਨ ਸਿੰਘ ਰਾਠੌਰ
ਸੰਘਰਸ਼ ਦੀ ਮੂਰਤ, ਨਿਊਜ਼ ਰੀਡਰ - ਬਲਜੀਤ ਕੌਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਪੰਜਾਬੀ ਜੁਬਾਨ ਦਾ ਅਜ਼ੀਮ ਸ਼ਾਇਰ ਐਸ ਐਸ ਮੀਸ਼ਾ
ਮਨਜੀਤ ਸਿੰਘ ਰੱਤੂ, ਨਿਊ ਯਾਰਕ
ਗੀਤਕਾਰੀ ਵਿਚ ਨਾਮਨਾ ਖੱਟ ਰਹੀ ਖੂਬਸੂਰਤ ਕਲਮ- ਗਗਨਦੀਪ ਕੌਰ ਸਿਵੀਆ
ਪ੍ਰੀਤਮ ਲੁਧਿਆਣਵੀ, ਚੰਡੀਗੜ
ਸ਼ਬਦਾਂ ਦੀ ਚੋਗ ਚੁਗਣ ਵਾਲਾ - ਸ਼ਿਵਚਰਨ ਜੱਗੀ ਕੁੱਸਾ
ਕੇਹਰ ਸ਼ਰੀਫ਼ (ਵਿਟਨ)
ਮੰਜਲ ਵਲ ਵਧ ਰਿਹਾ ਸ਼ਾਇਰ, ਜਤਿੰਦਰ ਸਿੰਘ, ਉੱਚੀ ਮੰਗਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਦ੍ਰਿੜ ਇਰਾਦਿਆਂ ਦੀ ਮਾਲਕਣ - ਕਰਮਜੀਤ ਕੰਮੋ ਦਿਓਣ ਐਲਨਾਬਾਦੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਯੂਰਪ ਦੀ ਧਰਤ ਤੇ ਧੁੰਮਾਂ ਮਚਾ ਰਹੀ ਕਲਮ- ਬਿੰਦਰ-ਜਾਨ-ਏ-ਸਾਹਿਤ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਕਲਮੀ ਸ਼ੌਕ ਨੂੰ ਰੂਹ ਨਾਲ ਪਾਲ ਰਹੀ ਕਵਿੱਤਰੀ - ਸਿਮਰਨਜੀਤ ਜੁਤਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸਾਹਿਤ ਤੇ ਸਭਿਆਚਾਰ ਦਾ ਮੂੰਹ-ਮੁੰਹਾਦਰਾ ਸੰਵਾਰਨ ਲਈ ਦੋਆਬੇ ਦੀ ਯਤਨਸ਼ੀਲ ਕਲਮ- ਅੰਜੂ 'ਵ' ਰੱਤੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸਾਹਿਤਕ ਤੇ ਸੱਭਿਆਚਾਰਕ ਗੀਤਾਂ ਦਾ ਵਣਜਾਰਾ - ਮੂਲ ਚੰਦ ਸ਼ਰਮਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸ਼ਾਇਰੀ ਤੋਂ ਫਿਲਮੀ ਗੀਤਕਾਰੀ ਵੱਲ – ਸ਼ਾਇਰ ਸ਼ਮੀ ਜਲੰਧਰੀ
ਰਿਸ਼ੀ ਗੁਲਾਟੀ, ਐਡੀਲੇਡ, ਆਸਟ੍ਰੇਲੀਆ
ਰੂਹਾਨੀਅਤ ਦੀਆਂ ਕਿਰਨਾਂ ਵਰਗੀ ਕਵਿੱਤਰੀ ਕਿਰਨ ਪਾਹਵਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਕਨੇਡਾ ਰਹਿਕੇ ਵੀ ਘੁੰਮ ਰਹੀ ਹੈ ਪਿੰਡ ਦੀਆਂ ਗਲੀਆਂ ਵਿਚ - ਕਵਿੱਤਰੀ ਤੇ ਕਹਾਣੀਕਾਰਾ ਜੱਗੀ ਬਰਾੜ ਸਮਾਲਸਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਇੰਨਸਾਨੀਅਤ ਦੇ ਅਸੂਲਾਂ ਵਾਲੀ ਸੰਘਰਸ਼-ਸ਼ੀਲ ਤੇ ਉਦਮੀ ਕਲਮ - ਸੁਖਚਰਨ ਸਿੰਘ ਸਾਹੋਕੇ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸਾਫ-ਸੁਥਰੀ ਲੇਖਣੀ ਦਾ ਮਾਲਕ - ਗੁਰਦੀਪ ਸਿੰਘ ਸ਼ਹਿਣਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਇਕਬਾਲ ਮਾਹਲ ਨਾਲ ਇਕ ਇੰਟਰਵਿਊ
ਡਾਕਟਰ ਸਾਥੀ ਲੁਧਿਆਣਵੀ, ਲੰਡਨ
ਅੱਖਰਾਂ ਨੂੰ ਮਾਲਾ ਚ ਪਰੋਣ ਦੀ ਮੁਹਾਰਤ ਰੱਖਦਾ ਸ਼ਾਇਰ- ਯੱਸ਼ਪਾਲ ਟੋਨੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਵਿਰਸੇ ਨੂੰ ਸੰਭਾਲਣ 'ਚ ਜੁਟੀ ਹੋਈ ਲਾ-ਜੁਵਾਬ ਕਲਮ - ਵਰਿੰਦਰ ਕੌਰ ਰੰਧਾਵਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਛੂਕਦਾ ਕਲਮੀ ਦਰਿਆ - ਪ੍ਰਿੰ: ਗੁਰਮੀਤ ਸਿੰਘ ਫਾਜਿਲਕਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ  
ਤੰਗੀਆਂ-ਤੁਰਛੀਆਂ ਚੋ ਨਿਕਲੀ, ਕਲਮੀ-ਚਾਨਣ ਵੰਡ ਰਹੀ ਸਖਸ਼ੀਅਤ- ਚੰਨ ਕਸੌਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਪੰਜਾਬੀ ਦੇ ਉੱਘੇ ਚਿੰਤਕ ਭਾਈ ਕਾਨ੍ਹ ਸਿੰਘ ਨਾਭਾ
ਡਾ. ਰਵਿੰਦਰ ਕੌਰ ਰਵੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਖੂਬਸੂਰਤ ਕਲਮ ਅਤੇ ਸੁਰੀਲੀ ਅਵਾਜ ਦੀ ਮਲਿਕਾ- ਕੁਲਵਿੰਦਰ ਕੌਰ ਮਹਿਕ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਮਿਆਰੀ ਬਹੁ-ਕਲਾਵਾਂ ਦਾ ਖੂਬਸੂਰਤ ਸੁਮੇਲ -ਹਰਪ੍ਰੀਤ ਕੌਰ ਪ੍ਰੀਤ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸਾਹਿਤਕ ਅੰਬਰ 'ਚੋ ਛਟਾ ਵਿਖੇਰਦੀ ਸੁਨਹਿਰੀ ਕਿਰਨ-- ਗੁਰਪ੍ਰੀਤ ਕੌਰ ਧਾਲੀਵਾਲ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਇਕ ਨਾਮਵਰ ਸਖ਼ਸ਼ੀਅਤ- ਡਾ. ਹਰਦੀਪ ਲੌਂਗੀਆ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਅੰਬਰ ਦੇ ਹਾਣ ਦੇ ਸੁਪਨੇ ਉਲੀਕਣ ਵਾਲੀ ਕਲਮ- ਪੁਸ਼ਪਿੰਦਰ ਕੌਰ ਮੁਰਿੰਡਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਨਾ ਭੁੱਲਣਯੋਗ ਹਸਤੀ ਇਕਬਾਲ ਅਰਪਨ
ਬਲਜਿੰਦਰ ਸੰਘਾ, ਕਨੇਡਾ
ਬਹੁ-ਪੱਖੀ ਕਲਾਵਾਂ ਦਾ ਕਲ-ਕਲ ਵਗਦਾ ਝਰਨਾ- ਮੀਨੂੰ ਸੁਖਮਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਵਲੋਂ ਸੱਤਵਾਂ ਕਾਵਿ-ਸੰਗ੍ਰਹਿ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ  
ਹੁਸਨ, ਜਵਾਨੀ ਅਤੇ ਕਲਮ ਦਾ ਸੁਮੇਲ - ਸਰੁੱਚੀ ਕੰਬੋਜ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਨੀਂ ਅੱਜ ਕੋਈ ਆਇਆ ਸਾਡੇ ਵਿਹੜੇ
ਰਵੇਲ ਸਿੰਘ ਇਟਲੀ
ਪੰਜਾਬੀ ਦੇ ਨਾਮਵਰ ਆਲੋਚਕ ਡਾ. ਭੀਮ ਇੰਦਰ ਸਿੰਘ
ਸੁਖਿੰਦਰ,  ਕੈਨੇਡਾ
ਲਾਹੌਰ ਸ਼ਾਜਸ਼ ਕੇਸ ਦੇ ਸ਼ਤਾਬਦੀ ਪ੍ਰੋਗਰਾਮਾਂ ਦੀ ਸ਼ੁਰੂਆਤ
ਉਜਾਗਰ ਸਿੰਘ, ਪਟਿਆਲਾ
ਡਾ. ਰਤਨ ਸਿੰਘ ਢਿੱਲੋਂ; ਕਵੀ ਅਤੇ ਆਲੋਚਕ
ਸੁਖਿੰਦਰ, ਟਰਾਂਟੋ
"ਜਿਨਮੇਂ ਬਸਤੇ ਭਾਈ ਵੀਰ ਸਿੰਘ"
ਜਸਪ੍ਰੀਤ ਸਿੰਘ, ਲੁਧਿਆਣਾ
ਸਮਾਜਿਕ ਸਰੋਕਾਰਾਂ ਦੀ ਕਵਿਤਰੀ ਭੁਪਿੰਦਰ ਨੱਤ
ਉਜਾਗਰ ਸਿੰਘ, ਪਟਿਆਲਾ
ਮੁਲਾਕਾਤ :
ਰਵਿੰਦਰ ਰਵੀ - ਕਵੀ, ਨਾਟਕਕਾਰ
ਸੁਖਿੰਦਰ, ਟਰਾਂਟੋ
ਪੰਜਾਬੀ ਸੱਭਿਆਚਾਰ ਵਿੱਚ ਬਹੁ ਚਰਚਿਤ ਪੰਛੀ ਕਾਂ
ਰਵੇਲ ਸਿੰਘ ਇਟਲੀ
ਰੁਮਾਂਟਿਕ ਕਵਿਤਾਵਾਂ ਲਿਖਣ ਵਾਲੀ ਕਵਿਤਰੀ- ਰਮਨ ਵਿਰਕ
ਉਜਾਗਰ ਸਿੰਘ, ਪਟਿਆਲਾ
ਬਾਵਾ ਬਲਵੰਤ-ਕਾਵਿ: ਭਾਰਤੀ ਅਵਚੇਤਨ ਤੇ ਪ੍ਰਗਤੀਵਾਦ
ਡਾ: ਸੁਖਦੇਵ ਸਿੰਘ, ਚੰਡੀਗੜ੍ਹ 
ਪ੍ਰਵਾਸੀ ਪੰਜਾਬੀ ਸ਼ਾਇਰੀ ਦਾ ਮਾਣ : ਸੁਖਿੰਦਰ
ਕੰਵਲਦੀਪ ਸੈਣੀ, ਕੂਰੂਕਸ਼ੇਤਰ, ਹਰਿਆਣਾ
ਪਰਵਾਸੀ ਪੰਜਾਬੀ ਨਾਵਲ ਵਿਚ ਨਾਰੀ ਸਥਿਤੀ ਪੇਸ਼ਕਾਰੀ ਤੇ ਰਾਜਨੀਤੀ
ਡਾ। ਸੁਖਵਿੰਦਰ ਕੌਰ, ਜਲੰਧਰ
ਸੰਜੀਵਨੀ-ਬੂਟੀ ਵਰਗਾ ਯਾਰ - ਮਿੰਟੂ ਬਰਾੜ
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਪੰਜਾਬੀ ਸਾਹਿਤ ਦਾ ਸਰਵ-ਪ੍ਰਵਾਨਿਤ ਪੁੱਤਰ - ਜੱਗੀ ਕੁੱਸਾ
ਐੱਸ਼ ਅਸ਼ੋਕ ਭੌਰਾ, ਕੈਲੇਫੋਰਨੀਆ
ਪ੍ਰਸਿੱਧ ਪੰਜਾਬੀ ਨਾਵਲਕਾਰ ਜੱਗੀ ਕੁੱਸਾ ਦੀ ਕਹਾਣੀ ਤੇ ਆਧਾਰਿਤ ਫਿਲਮ ਸੂਲੀ ਚੜਿਆ ਚੰਦਰਮਾ 8 ਦਸਬੰਰ ਨੂੰ ਲੋਕ ਅਰਪਣ
ਰੁਪਿੰਦਰ ਢਿੱਲੋ ਮੋਗਾ, ਨਾਰਵੇ
76ਵੀਂ ਬਰਸੀ 'ਤੇ - 23 ਨਵੰਬਰ 2014
ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਭਾਈ ਕਾਨ ਸਿੰਘ ਨਾਭਾ
ਡਾ।ਰਵਿੰਦਰ ਕੌਰ ਰਵੀ, ਪਟਿਆਲਾ
ਜੱਗੀ ਕੁੱਸਾ ਦੀ ਕਹਾਣੀ 'ਤੇ ਬਣੀ "ਰਹਿਮਤ" ਫ਼ਿਲਮ ਤਿਆਰ
ਰਜਿੰਦਰ ਰਿਖੀ, ਅੰਮ੍ਰਿਤਸਰ
ਮੁਲਾਕਾਤ :
ਜਸਵੰਤ ਦੀਦ
ਸੁਖਿੰਦਰ, ਕਨੇਡਾ
ਜਨਮ ਦਿਵਸ 30 ਅਗਸਤ2014 ਮੌਕੇ ਵਿਸ਼ੇਸ਼
ਪੰਜਾਬੀਅਤ ਦੇ ਚਾਨਣ ਮੁਨਾਰੇ ਭਾਈ ਕਾਨ੍ਹ ਸਿੰਘ ਨਾਭਾ
ਡਾ। ਰਵਿੰਦਰ ਕੌਰ ਰਵੀ, ਪਟਿਆਲਾ
ਭਾਰਤ ਦੀ ਪ੍ਰਾਚੀਨ ਸਾਹਿਤਕ ਪਰੰਪਰਾ: ਟੀਕਾਕਾਰੀ
ਡਾ। ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ
ਕਵਿਤਾ ਤੇ ਕਵੀ ਕੈਸਾ ਹੋਵੇ
ਰਵੇਲ ਸਿੰਘ ਇਟਲੀ
ਹਵਾ ਦੇ ਉਲਟ ਰੁਖ ਪ੍ਰਵਾਜ਼ ਭਰਦਾ ਹਿਰਦੇਪਾਲ - - ਮੇਰਾ ਬਿਹਤਰੀਨ ਪਾਤਰ
ਦਰਸ਼ਨ ਸਿੰਘ ਧੀਰ, ਯੂ ਕੇ
ਮਹਿਰਮ ਸਾਹਿਤ ਸਭਾ ਦੀ ਮਾਸਿਕ ਇਕਤਰਤਾ
ਮਲਕੀਅਤ ਸਿੰਘ “ਸੁਹਲ”, ਪੰਜਾਬ
ਸਾਹਿਤ ਦਾ ਮਨੁੱਖ ਤੇ ਸਮਾਜ ਨਾਲ ਸੰਬੰਧ
ਡਾ। ਰਵਿੰਦਰ ਕੌਰ ‘ਰਵੀ’, ਪਟਿਆਲਾ
ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਦੀ ਚੋਣ
ਮਲਕੀਅਤ ਸਿੰਘ “ਸੁਹਲ”, ਪੰਜਾਬ
ਯੂ। ਬੀ। ਸੀ। ਵਲੋਂ ਸੁਰਜੀਤ ਕਲਸੀ ਨੂੰ ਸਮੁੱਚੀ ਸਾਹਿਤਕ ਰਚਨਾ ਲਈ ਇਨਾਮ
ਸੁਖਵੰਤ ਹੁੰਦਲ, ਕਨੇਡਾ
ਡਾਕਟਰ ਰਣਧੀਰ ਸਿੰਘ ਚੰਦ ਨਾਲ ਸਾਥੀ ਲੁਧਿਆਣਵੀ ਦੀ ਮੁਲਾਕਾਤ
ਸਾਥੀ ਲੁਧਆਣਵੀ, ਲੰਡਨ
ਮਸ਼ਹੂਰ ਫਿਲਮਸਾਜ਼ ਤੇ ਪਤਰਕਾਰ ਖਵਾਜ ਅਹਿਮਦ ਅਬਾਸ ਨਾਲ ਚਲਦਿਆਂ
ਐਸ ਬਲਵੰਤ, ਬਰਤਾਨੀਆ
ਪੰਜਾਬੀ ਫਿਲਮ ਐਵਾਰਡ 2014 ਲਈ ਨਾਮਜ਼ਦ ਹੋਏ
ਜੱਗੀ ਕੁੱਸਾ ਨੂੰ ‘ਉੱਤਮ ਸੰਵਾਦ ਲੇਖਕ’ ਦਾ ਸਨਮਾਨ ਦਿਵਾਉਣ ‘ਚ ਸਾਥ ਦੇਈਏ
ਮਨਦੀਪ ਖੁਰਮੀ ਹਿੰਮਤਪੁਰਾ
ਬਹੁ-ਭਾਸ਼ਾਵੀ ਪ੍ਰਸਿੱਧ ਲੇਖਕ: ਕਰਤਾਰ ਸਿੰਘ ਦੁੱਗਲ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਅੰਮ੍ਰਿਤ ਕੌਰ ਤੋਂ ਅੰਮ੍ਰਿਤਾ ਪ੍ਰੀਤਮ ਅਤੇ ਅੰਮ੍ਰਿਤਾ ਇਮਰੋਜ ਤੱਕ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਸ਼ਬਦਾਂ ਦਾ ਸ਼ਾਹ ਸਿਕੰਦਰ ਸੀ: ਸਾਹਿਰ ਲੁਧਿਆਣਵੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬੀ ਸਾਹਿਤ ਕਲਾ ਕੇਂਦਰ ਯੂ ਕੇ ਵਲ੍ਹੋਂ ਸਰਦਾਰ ਪੰਛੀ ਦਾ ਸੁਆਗ਼ਤ
ਸਾਥੀ ਲੁਧਿਆਣਵੀ, ਲੰਡਨ
ਕਲਾ ਕੇਂਦਰ ਟੋਰਾਂਟੋ ਵਲੋਂ ਨਾਵਲ ਸਮੁੰਦਰ ਮੰਥਨ ਅਤੇ ਕਿੱਟੀ ਮਾਰਸ਼ਲ ਤੇ ਸਫਲ ਗੋਸ਼ਟੀ
ਮੇਜਰ ਮਾਂਗਟ, ਟੋਰਾਂਟੋ
ਸਮਾਜਕ ਰਿਸ਼ਤਿਆਂ ਦੀ ਉਥਲ ਪੁਥਲ ਦੀ ਕਵਿਤਰੀ - ਬਲਵੀਰ ਕੌਰ ਢਿਲੋਂ
ਉਜਾਗਰ ਸਿੰਘ, ਪੰਜਾਬ
‘ਹੱਕ ਲਈ ਲੜਿਆ ਸੱਚ’ ਨਾਵਲ ਲਈ ਅਨਮੋਲ ਕੌਰ ਦਾ ਸਨਮਾਨ
ਲੋਕ ਲਿਖਾਰੀ ਉੱਤਰੀ ਸਭਾ ਕੈਨੇਡਾ
  ਬੀਬੀ ਰਾਜਿੰਦਰ ਕੌਰ ਦਾ ਵਿਛੋੜਾ
  ਅਜ਼ੀਮ ਸ਼ੇਖ਼ਰ, ਲੰਡਨ

dasuhaਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ (ਰਜ਼ਿ) ਵੱਲੋਂ ਸਨਮਾਨ ਸਮਾਰੋਹ ਆਯੋਜਿਤ
ਏ।ਐਸ।ਮਠਾਰੂ, ਦਸੂਹਾ

ajitਪ੍ਰਸਿੱਧ ਲੇਖ਼ਕਾ ਅਜੀਤ ਕੌਰ ਨਾਲ਼ ਇਕ ਇੰਟਰਵਿਊ/ਗ਼ੁਫ਼ਤਗ਼ੂ
ਡਾ।ਸਾਥੀ ਲੁਧਿਆਣਵੀ-ਲੰਡਨ
IFFI‘ਅੰਨੇ ਘੋੜੇ ਦਾ ਦਾਨ’ ਰਾਹੀਂ ਅੰਤਰਰਾਸ਼ਟਰੀ ਸਰਵੋਤਮ ਫ਼ਿਲਮ ਪੁਰਸਕਾਰ ‘ਗੋਲਡਨ ਪੀਕੌਕ’ ਨੇ ਪੰਜਾਬੀਆਂ ਦੇ ਵਿਹੜੇ ’ਚ ਪੈਲ ਪਾਈ - 43ਵਾਂ ਅੰਤਰਰਾਸ਼ਟਰੀ ਫ਼ਿਲਮ ਫ਼ੈਸਟੀਵਲ (ਇਫ਼ੀ) - ਡਾ। ਪਰਮਿੰਦਰ ਸਿੰਘ ਤੱਗੜ , ਪਟਿਆਲਾ ਕਵਿਤਾ ਦੀ ਇਕ ਆਪਣੀ ਵਿਲੱਖਣ ਭਾਸ਼ਾ ਹੁੰਦੀ ਹੈ
ਜਰਨੈਲ ਸਿੰਘ, ਸਰੀ, ਕਨੇਡਾ
sohanਗਿਆਨੀ ਸੋਹਣ ਸਿੰਘ ਸੀਤਲ
ਪ੍ਰੋ। ਸ਼ਮਸ਼ੇਰ ਸਿੰਘ ਸੰਧੂ
ravinderਰਵਿੰਦਰ ਰਵੀ ਦੇ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ” ਦਾ ਭਾਰਤ ਵਿਚ ਮੰਚਨ
ਮਨਜੀਤ ਮੀਤ
kavishri6 ਜੂਨ ਬਰਸੀ’ਤੇ ਵਿਸ਼ੇਸ਼
ਪੰਜਾਬੀ ਕਵੀਸ਼ਰੀ ਦਾ ਸ਼ਾਹ ਸਵਾਰ; ਬਾਬੂ ਰਜਬ ਅਲੀ
ਰਣਜੀਤ ਸਿੰਘ ਪ੍ਰੀਤ
kaviਜਰਮਨੀ ਦੇ ਅੰਤਰਰਾਸ਼ਟਰੀ ਕਵੀ ਦਰਬਾਰ ਵਿੱਚ ਰੰਗਦਾਰ ਸੋਵੀਨਰ ਰਲੀਜ ਕੀਤਾ ਗਿਆ
ਜਸਪਾਲਸਿੰਘ ਸਿੱਧੂ
afzalਨਿਬੰਧ :
ਅਫ਼ਜ਼ਲ ਸਾਹਿਰ ਦੀ ਸ਼ਾਇਰੀ : ਨਵੀਂ ਚੇਤਨਾ ਅਤੇ ਪੁਰਾਤਨ ਕਾਵਿ ਰੂਪਾਂ ਦਾ ਸੁਮੇਲ
ਸੁਖਿੰਦਰ
duggalਪੰਜਾਬੀ ਦੇ ਪ੍ਰਸਿੱਧ ਲੇਖਕ ਕਰਤਾਰ ਸਿੰਘ ਦੁੱਗਲ ਨਹੀਂ ਰਹੇ - ਕੱਲ੍ਹ ਹੋਵੇਗੀ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
ਰਣਜੀਤ ਸਿੰਘ ਪ੍ਰੀਤ
nachatarਨਿਬੰਧ
ਨਛੱਤਰ ਸਿੰਘ ਗਿੱਲ : ਆਜ਼ਾਦੀ ਲਈ ਤੜਪ ਅਤੇ ਮੁਸੀਬਤਾਂ ਦਾ ਝੱਖੜ
ਸੁਖਿੰਦਰ
tejaਸ਼੍ਰੋਮਣੀ ਸਾਹਿਤਕਾਰ: ਪ੍ਰਿੰਸੀਪਲ ਤੇਜਾ ਸਿੰਘ
ਰਣਜੀਤ ਸਿੰਘ ਪ੍ਰੀਤ
panjabiਪੰਜਾਬੀ ਦੇ ਚਮਤਕਾਰੀ ਲੇਖਕ
ਬਲਰਾਜ ਸਿੱਧੂ, ਯੂ. ਕੇ
Pattayਝੱੜ ਰਹੇ ਪੱਤੇ
ਨਿਸ਼ਾਨ ਰਾਠੌਰ ‘ਮਲਿਕਪੁਰੀ’

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2020, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)