ਸੁਆਤੀ ਬੂੰਦਾਂ ਵਰਗੇ ਸ਼ਬਦਾਂ
ਦਾ ਰਚੇਤਾ ਸੀ ਬਾਈ ਰਾਜਿੰਦਰ ਪ੍ਰਦੇਸੀ
ਸ਼ਿਵਚਰਨ ਜੱਗੀ ਕੁੱਸਾ
(31/05/2021) |
|
|
|
ਮਰਹੂਮ ਰਾਜਿੰਦਰ ਪ੍ਰਦੇਸੀ ਦਾ ਮੈਂ ਬਹੁਤ ਪੁਰਾਣਾ ਪਾਠਕ ਅਤੇ ਪ੍ਰਸ਼ੰਸਕ
ਹਾਂ। ਉਹਨਾਂ ਦੀਆਂ ਰਚਨਾਵਾਂ "ਅਜੀਤ" ਤੋਂ ਲੈ ਕੇ ਹੋਰ ਵੀ ਬਹੁਤ ਸਾਰੇ
ਅਖ਼ਬਾਰਾਂ ਰਸਾਲਿਆਂ ਵਿੱਚ ਪੜ੍ਹਦਾ ਰਿਹਾ ਹਾਂ। ਅਮਰੀਕਾ ਦੇ ਬੱਤੀਵੇਂ
ਰਾਸ਼ਟਰਪਤੀ 'ਫ਼ਰੈਂਕਲਿਨ ਰੂਜ਼ਵੈਲਟ' ਦੇ ਕਥਨ ਅਨੁਸਾਰ, "ਮਾਨਵੀ ਜੀਵਨ ਦੀਆਂ
ਘਟਨਾਵਾਂ ਦਾ ਰਹੱਸਪੂਰਨ ਚੱਕਰ ਹੈ। ਕੁਝ ਨਸਲਾਂ ਨੂੰ ਬਹੁਤ ਕੁਝ ਮਿਲ਼
ਜਾਂਦਾ ਹੈ ਅਤੇ ਕੁਝ ਨਸਲਾਂ ਤੋਂ ਬਹੁਤ ਆਸ ਕੀਤੀ ਜਾਂਦੀ ਹੈ!" ਇਹੀ ਆਸਾਂ
ਸਾਨੂੰ ਸਾਡੇ ਵਡੇਰੇ ਲੇਖਕਾਂ ਤੋਂ ਸਨ, ਜਿਹਨਾਂ ਨੂੰ ਉਹ ਬਾਖ਼ੂਬੀ ਨਿਭਾਅ
ਕੇ ਅਤੇ ਪੂਰਾ ਕਰ ਕੇ ਗਏ ਹਨ!
ਪਿਛਲੇ ਦਿਨੀਂ ਰਾਜਿੰਦਰ ਪ੍ਰਦੇਸੀ ਹੋਰਾਂ
ਦਾ ਸਫ਼ਰਨਾਮਾ "ਰੰਗ ਸਮੁੰਦਰੋਂ ਪਾਰ ਦੇ" ਪੜ੍ਹਨ ਦਾ ਸਬੱਬ ਬਣਿਆਂ। 96
ਸਫ਼ੇ ਦੀ ਇਸ ਸੰਖਿਪਤ ਕਿਤਾਬ ਵਿੱਚ ਰਾਜਿੰਦਰ ਪ੍ਰਦੇਸੀ ਹੋਰਾਂ ਨੇ 'ਗਾਗਰ
ਵਿੱਚ ਸਾਗਰ', ਜਾਂ ਕਹੋ ਕੁੱਜੇ ਵਿੱਚ ਸਮੁੰਦਰ ਬੰਦ ਕੀਤਾ ਹੋਇਆ ਹੈ।
'ਬਿਰਟਰਾਂਡ ਰਸਲ' ਦੀ ਇਹ ਗੱਲ ਵੀ ਬੜੀ ਪਾਏਦਾਰ ਅਤੇ ਢੁਕਵੀਂ ਹੈ, "ਇਹ
ਬੌਧਿਕਤਾ ਹੀ ਹੈ, ਜੋ ਮੈਨੂੰ ਸਿਆਣਪ ਦਿੰਦੀ ਹੈ, ਸ਼ਾਇਦ ਇਸ ਕਾਰਨ ਮੈਂ
ਭਾਵਨਾ ਨਾਲ਼ੋਂ ਬੁੱਧੀ ਦੀ ਵਧੇਰੇ ਕਦਰ ਕਰਦਾ ਹਾਂ।" ਇਸੇ ਤਰ੍ਹਾਂ ਹੀ
ਰਾਜਿੰਦਰ ਪ੍ਰਦੇਸੀ ਹੋਰਾਂ ਦਾ ਇਹ ਸਫ਼ਰਨਾਮਾ ਪੜ੍ਹਦਾ-ਪੜ੍ਹਦਾ ਮੈਂ ਸੋਚ
ਰਿਹਾ ਸੀ ਕਿ ਪ੍ਰਦੇਸੀ ਸਾਹਿਬ ਕਿਤੇ ਵੀ ਨਾ ਤਾਂ ਕਿਸੇ ਇੱਕ ਪੱਖ ਵੱਲ
ਉਲਾਰ ਹੋਏ ਨੇ ਅਤੇ ਨਾ ਹੀ ਉਹਨਾਂ ਨੇ ਕਿਸੇ ਦੀ ਕੋਈ ਚਾਪਲੂਸੀ ਹੀ ਕੀਤੀ
ਹੈ। ਹਰ ਪਹਿਲੂ 'ਤੇ ਉਹਨਾਂ ਨੇ ਆਪਣੀ ਵਿਦਵਤਾ ਦੀ ਕਲਾ ਦਾ ਪ੍ਰਦਰਸ਼ਨ
ਕੀਤਾ ਅਤੇ ਹਰ ਧਿਰ ਨਾਲ਼ ਇਨਸਾਫ਼ ਕਰਨ ਵਾਲ਼ਾ ਫ਼ਰਜ਼ ਵੀ ਨਿਭਾਇਆ।
ਸ਼ਿਕਾਰੀ ਪੱਖ ਦੇ ਲੋਕ ਕਦੇ ਸ਼ੇਰ ਦੀ ਬਹਾਦਰੀ ਦੀਆਂ ਗੱਲਾਂ ਨਹੀਂ ਕਰਦੇ,
ਉਹਨਾਂ ਨੇ ਸ਼ਿਕਾਰੀ ਦਾ ਪੱਖ ਹੀ ਪੂਰਨਾ ਹੁੰਦਾ ਹੈ, ਪਰ 'ਪ੍ਰਦੇਸੀ' ਸਾਹਿਬ
ਇਸ ਪੱਖ ਤੋਂ ਨਿਰਲੇਪ ਅਤੇ ਨਿਰਪੱਖ ਹੋ ਕੇ ਆਪਣਾ ਇਮਾਨਦਾਰ ਲੇਖਕ ਹੋਣ ਦਾ
ਇਖ਼ਲਾਕੀ ਪੱਖ ਉਜਾਗਰ ਕਰ ਗਏ।
ਮੈਨੂੰ ਇੱਕ ਗੱਲ ਦੀ ਹੈਰਾਨੀ ਹੋਈ ਕਿ
'ਪ੍ਰਦੇਸੀ' ਸਾਹਿਬ ਨੂੰ ਮੈਂ ਇਤਨੇ
ਲੰਬੇ ਅਰਸੇ ਤੋਂ ਪੜ੍ਹਦਾ ਆ ਰਿਹਾ ਹਾਂ, ਪਰ ਮੈਨੂੰ ਇਹ ਇਲਮ ਨਹੀਂ ਸੀ ਕਿ
ਰਾਜਿੰਦਰ ਪ੍ਰਦੇਸੀ ਹੋਰੀਂ ਮੋਗੇ ਸ਼ਹਿਰ ਦੇ ਜੰਮਪਲ ਸਨ। ਮੋਗੇ ਸ਼ਹਿਰ
ਨਾਲ਼ ਮੇਰਾ ਨਹੁੰ-ਮਾਸ ਦਾ ਰਿਸ਼ਤਾ ਰਿਹਾ ਹੈ, ਅਤੇ ਅੱਜ ਵੀ ਹੈ, ਕਿਉਂਕਿ
ਮੇਰਾ ਪਿੰਡ ਕੁੱਸਾ, ਮੋਗਾ ਜਿਲ੍ਹਾ ਵਿੱਚ ਹੀ ਪੈਂਦਾ ਹੈ। ਉਹਨਾਂ ਦਾ
ਸਫ਼ਰਨਾਮਾ ਪੜ੍ਹਦਾ-ਪੜ੍ਹਦਾ ਜਦ ਮੈਂ ਉਹਨਾਂ ਦਾ ਇੰਗਲੈਂਡ ਦਾ ਵੀਜ਼ਾ
ਲਗਵਾਉਣ ਵੇਲ਼ੇ ਦਾ ਬ੍ਰਿਤਾਂਤ ਪੜ੍ਹਿਆ ਤਾਂ ਖਿੜਕੀ ਨੰਬਰ ਚਾਰ ਬਾਰੇ
ਪੜ੍ਹਦਾ ਮੈਂ ਸੋਚ ਰਿਹਾ ਸੀ ਕਿ 'ਪ੍ਰਦੇਸੀ' ਸਾਹਿਬ ਅਤੀਅੰਤ ਮਾਲੂਕ ਹਿਰਦੇ
ਦੇ ਮਾਲਕ ਸਨ ਅਤੇ ਕਈ ਵਾਰ ਬਚਕਾਨਾ ਹਰਕਤਾਂ ਵੀ ਕਰ ਜਾਂਦੇ ਸਨ! ਬਚਕਾਨਾ
ਹਰਕਤਾਂ ਹਰ ਭਾਵੁਕ ਇਨਸਾਨ ਕਰਦਾ ਹੈ। ਜਦ ਉਹ ਇੰਗਲੈਂਡ ਪਹੁੰਚਦੇ ਹਨ ਤਾਂ
ਗੋਰੀ ਅਫ਼ਸਰ ਉਹਨਾਂ ਪ੍ਰਤੀ ਆਪਣਾ ਸਤਿਕਾਰ ਅਤੇ ਨਿਮਰਤਾ ਨਹੀਂ ਗੁਆਉਂਦੀ,
ਜਦ ਕਿ ਦੇਸੀ ਬੀਬੀ ਬਿਨਾ ਕਿਸੇ ਕਾਰਨ ਤੋਂ "ਘੜ੍ਹੰਮੋਂ ਭਾਬੀ" ਬਣ-ਬਣ
ਦਿਖਾਉਂਦੀ ਹੈ।
ਉਹਨਾਂ ਦੀ ਬੇਬਾਕ ਮੁਲਾਕਾਤ ਜਦ ਮੈਂ ਪੜ੍ਹੀ ਤਾਂ ਲੇਖਕਾਂ ਦੀਆਂ
ਧੜ੍ਹੇਬੰਦੀਆਂ ਅਤੇ ਪੱਖਪਾਤ ਬਾਰੇ ਪੜ੍ਹ ਕੇ ਮੇਰੀ ਆਤਮਿਕ ਸੰਤੁਸ਼ਟੀ ਹੋਈ
ਕਿ ਚਲੋ ਕੋਈ ਤਾਂ ਸੀ ਜੋ ਇਹਨਾਂ ਵਿਸ਼ਿਆਂ ਉਪਰ ਠੋਕ ਕੇ ਬੋਲਿਆ ਅਤੇ
ਧੜ੍ਹੇਬੰਦਕ ਅਤੇ ਪੱਖਪਾਤੀ ਲੇਖਕਾਂ ਦੇ ਬਖੀਏ ਉਧੇੜੇ। 'ਪ੍ਰਦੇਸੀ' ਜੀ
ਅਨੁਸਾਰ, "ਤੁਸੀਂ ਧੜ੍ਹੇਬੰਦੀ ਦੀ ਗੱਲ ਕਰਦੇ ਹੋ? ਹਰ ਵਿਧਾ ਦੇ ਲੇਖਕ
ਪੂਰੀ ਤਰ੍ਹਾਂ ਯੋਜਨਾਬੱਧ ਢੰਗ ਨਾਲ਼ ਧੜ੍ਹੇਬੰਦ ਹਨ! ਜੇ ਧੜ੍ਹੇਬੰਦੀਆਂ ਨਾ
ਹੁੰਦੀਆਂ, ਤਾਂ ਕੇਂਦਰੀ ਲਿਖਾਰੀ ਸਭਾਵਾਂ ਦੋ ਨਾ ਹੁੰਦੀਆਂ। ਤੁਸੀਂ ਸਾਹਿਤ
ਸਭਾਵਾਂ ਦੀਆਂ ਚੋਣਾਂ ਹੁੰਦੀਆਂ ਨੀ ਦੇਖੀਆਂ, ਨਹੀਂ ਅਖ਼ਬਾਰਾਂ ਵਿੱਚ ਤਾਂ
ਸਭ ਕੁਛ ਨਸ਼ਰ ਹੋ ਹੀ ਰਿਹਾ ਹੈ। ਪਹਿਲਾਂ ਧੜ੍ਹੇਬੰਦੀਆਂ ਸਾਹਿਤ ਦੀਆਂ
ਵੰਨਗੀਆਂ ਦੀਆਂ ਸਨ, ਸਿਆਸੀ ਪੱਧਰ 'ਤੇ ਕੰਮ ਕਰ ਰਹੀਆਂ ਪਾਰਟੀਆਂ ਦੀਆਂ
ਸਨ। ਲੇਖਕ ਚੰਗਾ ਲਿਖ ਰਿਹਾ ਹੈ ਕਿ ਮਾੜਾ? ਜੇ ਉਹ ਪਾਰਟੀ ਮੈਂਬਰ ਹੈ ਤਾਂ
ਵਧੀਆ ਲੇਖਕ, ਨਹੀਂ ਤਾਂ ਘਟੀਆ! ਬੱਸ ਇਹੀ ਪੈਮਾਨਾ ਸੀ! ਪਰ ਜੋ ਅੱਜ ਦੇ
ਦੌਰ ਵਿੱਚ ਸਾਹਿਤਕ ਧੜ੍ਹੇਬੰਦੀ ਕੰਮ ਕਰ ਰਹੀ ਹੈ, ਉਹ ਸਿਰਫ਼ ਸਾਹਿਤ ਲਈ
ਹੀ ਨਹੀਂ, ਪੂਰੇ ਮੁਲਕ, ਪੂਰੇ ਸੰਸਾਰ ਲਈ ਬੇਹੱਦ ਮਾਰੂ ਹੈ!" (ਪੰਨਾ 50)
ਜਦ ਉਹਨਾਂ ਨੂੰ
ਇਸੇ ਮੁਲਾਕਾਤ ਵਿੱਚ ਇਨਾਮ ਵੰਡ ਪ੍ਰਣਾਲੀ ਬਾਰੇ ਪੁੱਛਿਆ
ਗਿਆ ਤਾਂ ਉਹਨਾਂ ਦਾ ਉੱਤਰ ਸੀ, "ਇਨਾਮ ਭਾਵੇਂ ਸਰਕਾਰੀ ਹੋਣ, ਚਾਹੇ ਗ਼ੈਰ
ਸਰਕਾਰੀ, ਇਮਾਨਦਾਰੀ ਵਾਲ਼ੀ ਗੱਲ ਤਾਂ ਹੈ ਨਹੀਂ, ਪਹੁੰਚ ਦੀ ਗੱਲ ਹੈ!
ਜਿਹੜੇ ਲੋਕ ਸਰਕਾਰੀ ਇਨਾਮ ਲੈਣ ਨੂੰ "ਗ਼ੱਦਾਰੀ" ਕਹਿੰਦੇ ਸਨ, ਜਦੋਂ
ਇਨਾਮਾਂ ਦੀ ਰਾਸ਼ੀ ਹਜ਼ਾਰਾਂ 'ਚੋਂ ਨਿਕਲ਼ ਕੇ ਲੱਖਾਂ ਦੇ ਅੰਕੜੇ ਪਾਰ ਕਰ
ਗਈ, ਤਾਂ ਇਹੀ ਲੋਕ ਇਨਾਮਾਂ ਲਈ ਸਰਕਾਰੀ ਅੱਡੀਆਂ ਚੱਟਦੇ ਦੇਖੇ ਗਏ।" ਇੱਥੇ
ਉਹਨਾਂ ਨੇ ਇੱਕ ਸ਼ੇਅਰ ਵੀ ਸਾਂਝਾ ਕੀਤਾ, "ਰਾਜ ਕਵੀ ਨਾ ਬਣ ਸਕਿਆ ਮੈਂ ਇਸ
ਕਰ ਕੇ, ਸਿਹਰਾ ਹੀ ਨਾ ਲਿਖ ਸਕਿਆ ਸਰਕਾਰ ਲਈ!" (ਪੰਨਾ 51) ਇੱਥੇ ਮੈਨੂੰ
'ਬਰਨਾਰਡ ਸ਼ਾਅ' ਦਾ ਇੱਕ ਕਥਨ ਯਾਦ ਆਉਂਦਾ ਹੈ, "ਜਦ ਆਦਮੀ ਸ਼ੇਰ ਨੂੰ ਮਾਰਦਾ
ਹੈ, ਤਾਂ ਉਹ ਇਸ ਨੂੰ "ਸ਼ਿਕਾਰ ਖੇਡਣਾ" ਆਖਦਾ ਹੈ। ਪਰ ਜਦੋਂ ਇੱਕ ਸ਼ੇਰ
ਆਦਮੀ ਨੂੰ ਮਾਰਨਾ ਚਾਹੁੰਦਾ ਹੈ, ਤਾਂ ਉਹ ਇਸ ਨੂੰ "ਵਹਿਸ਼ੀਪੁਣਾ" ਕਹਿੰਦਾ
ਹੈ!"
ਰਾਜਿੰਦਰ ਪ੍ਰਦੇਸੀ ਨੇ ਨਿੱਜ ਤੋਂ ਦਾਰਸ਼ਨਿਕਤਾ ਤੱਕ ਦਾ ਸਫ਼ਰ ਤਹਿ ਕੀਤਾ
ਹੈ। ਉਹ ਸਹਿਜਤਾ ਨਾਲ਼ ਵਗਣ ਵਾਲ਼ਾ ਸਾਹਿਤਕ ਦਰਿਆ ਸੀ। ਉਹ ਬਿਰਖਾਂ ਉਪਰ
ਚੁੰਝਾਂ ਛੁਹਾਉਂਦੇ ਪੰਛੀਆਂ ਨੂੰ ਤੱਕ ਕੇ ਮਸਤ ਹੋਣ ਵਾਲ਼ਾ ਫ਼ਕੀਰ ਬੰਦਾ
ਸੀ। ਜੇ ਤੁਸੀਂ ਉਹਨਾਂ ਦਾ ਇਹ ਸਫ਼ਰਨਾਮਾ ਪੜ੍ਹੋਂਗੇ ਤਾਂ ਉਹ ਤੁਹਾਨੂੰ
ਉਂਗਲ਼ ਫ਼ੜ ਕੇ ਇੰਗਲੈਂਡ ਦੀਆਂ ਪੱਬਾਂ, ਕਲੱਬਾਂ ਅਤੇ ਮਹਿਫ਼ਲਾਂ ਵਿੱਚ
ਨਾਲ਼ ਲਈ ਫਿ਼ਰਦੇ ਮਹਿਸੂਸ ਹੋਣਗੇ। ਤੁਹਾਨੂੰ ਇਹ ਮਹਿਸੂਸ ਨਹੀਂ ਹੋਵੇਗਾ
ਕਿ ਤੁਸੀਂ 'ਪ੍ਰਦੇਸੀ' ਜੀ ਦਾ ਸਫ਼ਰਨਾਮਾ "ਰੰਗ ਸਮੁੰਦਰੋਂ ਪਾਰ ਦੇ" ਪੜ੍ਹ
ਰਹੇ ਹੋ, ਤੁਹਾਨੂੰ ਇਹ ਹੀ ਮਹਿਸੂਸ ਹੋਵੇਗਾ ਕਿ ਤੁਸੀਂ ਰਾਜਿੰਦਰ ਪ੍ਰਦੇਸੀ
ਦੇ ਨਾਲ਼-ਨਾਲ਼ ਇੰਗਲੈਂਡ ਅਤੇ 'ਗਲਾਸਗੋ' ਦੀਆਂ ਸੜਕਾਂ ਉਪਰ ਘੁੰਮ ਰਹੇ ਹੋ!
ਰਾਜਿੰਦਰ ਪ੍ਰਦੇਸੀ ਜੀ ਦਾ ਬੇਵਕਤੀ ਤੁਰ ਜਾਣਾ ਉਸ ਦੇ ਪ੍ਰੀਵਾਰ ਲਈ ਤਾਂ
ਇੱਕ ਸਦਮਾ ਸੀ ਹੀ, ਪਰ ਉਸ ਦੇ ਯਾਰ ਦੋਸਤ ਵੀ ਉਸ ਤੋਂ ਵਿਰਵਾ ਹੋ ਕੇ ਅਨਾਥ
ਜਿਹਾ ਹੋਏ ਮਹਿਸੂਸ ਕਰ ਰਹੇ ਹਨ। ਰਾਜਿੰਦਰ ਪ੍ਰਦੇਸੀ ਦਾ ਨੰਬਰ ਅੱਜ ਵੀ
ਮੇਰੇ ਮੋਬਾਇਲ ਵਿੱਚ ਹੈ। ਮੈਨੂੰ ਕਦੇ-ਕਦੇ ਇਉਂ ਮਹਿਸੂਸ ਹੁੰਦਾ ਹੈ ਕਿ
ਬਾਈ ਰਾਜਿੰਦਰ ਪ੍ਰਦੇਸੀ ਮੈਨੂੰ ਕਦੇ ਨਾ ਕਦੇ ਫ਼ੋਨ ਜ਼ਰੂਰ ਕਰਨਗੇ!
ਸਿ਼ਵਚਰਨ ਜੱਗੀ ਕੁੱਸਾ
|
|
|
|
|
ਸੁਆਤੀ
ਬੂੰਦਾਂ ਵਰਗੇ ਸ਼ਬਦਾਂ ਦਾ ਰਚੇਤਾ ਸੀ ਬਾਈ ਰਾਜਿੰਦਰ ਪ੍ਰਦੇਸੀ
ਸ਼ਿਵਚਰਨ ਜੱਗੀ ਕੁੱਸਾ |
ਚੇਤੰਨ
ਚਿੰਤਕ ਤੇ ਸਮਰੱਥ ਸਾਹਿਤਕਾਰ ਡਾ. ਗੁਰਦਿਆਲ ਸਿੰਘ ਰਾਏ
ਹਰਮੀਤ ਸਿੰਘ ਅਟਵਾਲ |
ਗਿਆਨ
ਦੀ ਮਹਿਕ ਵੰਡਣ ਵਾਲਾ ਵਣਜਾਰਾ ਪ੍ਰੋ ਅਛਰੂ ਸਿੰਘ
ਉਜਾਗਰ ਸਿੰਘ, ਪਟਿਆਲਾ |
ਕੁਦਰਤ,
ਸਮਾਜਿਕ ਸਰੋਕਾਰਾਂ ਅਤੇ ਰੁਮਾਂਸਵਾਦ ਦੀ ਕਵਿਤਰੀ ਡਾ ਰੰਜੂ
ਉਜਾਗਰ ਸਿੰਘ, ਪਟਿਆਲਾ |
ਮੇਰੀ
ਮਾਂ ਦਾ ਪਾਕਿਸਤਾਨ/a> ਅਜੀਤ
ਸਤਨਾਮ ਕੌਰ, ਲੰਡਨ |
ਹਰਿਆਣੇ
ਦਾ 2020 ਦਾ ਪੰਜਾਬੀ ਸਾਹਿਤ ਅਵਲੋਕਨ: ਪੁਸਤਕ ਸੰਦਰਭ
ਡਾ. ਨਿਸ਼ਾਨ ਸਿੰਘ ਰਾਠੌਰ |
ਪੰਜਾਬੀ
ਵਿਰਾਸਤ, ਕਵਿਤਾ ਅਤੇ ਕੋਮਲ ਕਲਾਵਾਂ ਦੀ ਤ੍ਰਿਵੈਣੀ ਦਵਿੰਦਰ ਬਾਂਸਲ
ਉਜਾਗਰ ਸਿੰਘ |
ਮੇਰੇ
ਠੁੱਕਦਾਰ ਗਲਪੀ ਸ਼ੈਲੀ ਵਾਲਾ ਨਾਵਲਕਾਰ : ਸ਼ਿਵਚਰਨ ਜੱਗੀ ਕੁੱਸਾ
ਹਰਮੀਤ ਸਿੰਘ ਅਟਵਾਲ |
ਮੇਰੇ
ਹਿੱਸੇ ਦਾ ਡਾਕਟਰ ਹਰਿਭਜਨ ਸਿੰਘ
ਜੈਤੇਗ ਸਿੰਘ ਅਨੰਤ |
ਤਿੜਕ
ਰਹੇ ਸਮਾਜਿਕ ਰਿਸ਼ਤਿਆਂ ਅਤੇ ਸਰੋਕਾਰਾਂ ਦਾ ਕਵੀ - ਰਣਦੀਪ ਸਿੰਘ
ਆਹਲੂਵਾਲੀਆ ਉਜਾਗਰ ਸਿੰਘ,
ਪਟਿਆਲਾ |
ਕਿਰਤ
ਵਿੱਚ ਦਮ ਹੈ ਤਾਂ ਪਾਠਕ ਲੱਭ ਕੇ ਪੜ੍ਹਦੇ ਹਨ - ਸ਼ਿਵਚਰਨ ਜੱਗੀ
ਕੁੱਸਾ। ਹਰਵਿੰਦਰ ਧਾਲੀਵਾਲ
(ਬਿਲਾਸਪੁਰ) |
ਕਲਮ
ਦਾ ਧਨੀ : ਜਸਵਿੰਦਰ ਸਿੰਘ ਰੁਪਾਲ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਬਹੁ-ਕਲਾਵਾਂ
ਦਾ ਸੁਮੇਲ : ਬਲਵਿੰਦਰ ਕੌਰ ਲਗਾਣਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਪੰਜਾਬੀ
ਮਾਂ-ਬੋਲੀ ਨੂੰ ਸਮਰਪਿਤ ਹੋਣਹਾਰ ਕਲਮ - ਮਨਜੀਤ ਕੌਰ ਧੀਮਾਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਵਿਰਸੇ
ਦੀ ਸਾਂਭ-ਸੰਭਾਲ ਲਈ ਯਤਨਸ਼ੀਲ ਮੁਟਿਆਰ - ਬੀਬੀ ਰੁਪਿੰਦਰ ਕੌਰ ਰੂਪ
ਖਾਲਸਾ ਪ੍ਰੀਤਮ ਲੁਧਿਆਣਵੀ,
ਚੰਡੀਗੜ |
ਪੰਜਾਬੀ
ਬੋਲੀ ਦੇ ਜਗਤ ਵਿੱਚ ਧਰੂ ਤਾਰੇ ਵਾਂਗ ਚਮਕਦਾ ਰਹੇਗਾ ਸਾਥੀ ਲੁਧਿਆਣਵੀ
ਬਲਵਿੰਦਰ ਸਿੰਘ ਚਾਹਲ
"ਮਾਧੋਝੰਡਾ" |
ਬਗੀਤਕਾਰੀ
ਦੀਆਂ ਮੰਜਲਾਂ ਸਰ ਕਰ ਰਿਹਾ ਗੀਤਕਾਰ-- ਮੀਤ ਸਦੌਂ-ਗੜ ਵਾਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਬਹੁ-ਕਲਾਵਾਂ
ਦਾ ਖੂਬਸੂਰਤ ਸੁਮੇਲ - ਨੇਚਰਦੀਪ ਕਾਹਲੋਂ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸੰਗੀਤ,
ਸਾਹਿਤ ਅਤੇ ਸਿਹਤ ਵਿਗਿਆਨ ਦੀ ਤ੍ਰਿਵੈਣੀ ਡਾ ਮਨਜੀਤ ਸਿੰਘ ਬਲ
ਉਜਾਗਰ ਸਿੰਘ, ਪਟਿਆਲਾ |
ਹੱਡਬੀਤੀ
ਖਾਮੋਸ਼
ਮੁਹੱਬਤ ਦੀ ਇਬਾਦਤ ਅਜੀਤ
ਸਤਨਾਮ ਕੌਰ |
ਯੂਥ
ਵੈਲਫੇਅਰ ਕਲੱਬ ਵੱਲੋਂ ਲੇਖਕ ਜਸਵੀਰ ਸ਼ਰਮਾ ਦੱਦਾਹੂਰ ਦਾ ਸਨਮਾਨ
ਗੁਰਬਾਜ ਗਿੱਲ, ਬਠਿੰਡਾ |
ਪੰਜਾਬੀ
ਕਵੀ ਗਿਆਨੀ ਦਰਸ਼ਨ ਸਿੰਘ ਨਹੀਂ ਰਹੇ
ਸਾਥੀ ਲੁਧਿਆਣਵੀ, ਲੰਡਨ |
ਸਾਹਿਤ
ਸਿਰਜਨਾ ਦਾ ਨਵਾਂ ਸਿਰਨਾਵਾਂ – ਨਿਰਮਲ ਗੰਗਾ
ਗੁਰਬਾਜ ਗਿੱਲ, ਬਠਿੰਡਾ |
ਸਾਹਿਤਕ
ਅਤੇ ਸਭਿਆਚਾਰਕ ਖ਼ੁਸ਼ਬੂਆਂ ਦਾ ਵਣਜਾਰਾ ਪ੍ਰੋ. ਗੁਰਭਜਨ ਸਿੰਘ ਗਿੱਲ
ਉਜਾਗਰ ਸਿੰਘ, ਪਟਿਆਲਾ
|
ਬਹੁ
- ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਹਰਿਆਣੇ
’ਚ ਪੰਜਾਬੀ ਮਾਂ- ਬੋਲੀ ਦਾ ਲਾਡਲਾ ਪੁੱਤਰ ਸੀ ਡਾ. ਅਮਰਜੀਤ ਸਿੰਘ
ਕਾਂਗ
ਡਾ. ਨਿਸ਼ਾਨ ਸਿੰਘ ਰਾਠੌਰ |
ਸੰਘਰਸ਼
ਦੀ ਮੂਰਤ, ਨਿਊਜ਼ ਰੀਡਰ - ਬਲਜੀਤ ਕੌਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਪੰਜਾਬੀ
ਜੁਬਾਨ ਦਾ ਅਜ਼ੀਮ ਸ਼ਾਇਰ ਐਸ ਐਸ ਮੀਸ਼ਾ
ਮਨਜੀਤ ਸਿੰਘ ਰੱਤੂ, ਨਿਊ ਯਾਰਕ |
ਗੀਤਕਾਰੀ
ਵਿਚ ਨਾਮਨਾ ਖੱਟ ਰਹੀ ਖੂਬਸੂਰਤ ਕਲਮ- ਗਗਨਦੀਪ ਕੌਰ ਸਿਵੀਆ
ਪ੍ਰੀਤਮ ਲੁਧਿਆਣਵੀ, ਚੰਡੀਗੜ |
ਸ਼ਬਦਾਂ
ਦੀ ਚੋਗ ਚੁਗਣ ਵਾਲਾ - ਸ਼ਿਵਚਰਨ ਜੱਗੀ ਕੁੱਸਾ
ਕੇਹਰ ਸ਼ਰੀਫ਼ (ਵਿਟਨ) |
ਮੰਜਲ
ਵਲ ਵਧ ਰਿਹਾ ਸ਼ਾਇਰ, ਜਤਿੰਦਰ ਸਿੰਘ, ਉੱਚੀ ਮੰਗਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਦ੍ਰਿੜ
ਇਰਾਦਿਆਂ ਦੀ ਮਾਲਕਣ - ਕਰਮਜੀਤ ਕੰਮੋ ਦਿਓਣ ਐਲਨਾਬਾਦੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਯੂਰਪ
ਦੀ ਧਰਤ ਤੇ ਧੁੰਮਾਂ ਮਚਾ ਰਹੀ ਕਲਮ- ਬਿੰਦਰ-ਜਾਨ-ਏ-ਸਾਹਿਤ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਕਲਮੀ
ਸ਼ੌਕ ਨੂੰ ਰੂਹ ਨਾਲ ਪਾਲ ਰਹੀ ਕਵਿੱਤਰੀ - ਸਿਮਰਨਜੀਤ ਜੁਤਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਾਹਿਤ
ਤੇ ਸਭਿਆਚਾਰ ਦਾ ਮੂੰਹ-ਮੁੰਹਾਦਰਾ ਸੰਵਾਰਨ ਲਈ ਦੋਆਬੇ ਦੀ ਯਤਨਸ਼ੀਲ
ਕਲਮ- ਅੰਜੂ 'ਵ' ਰੱਤੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਾਹਿਤਕ
ਤੇ ਸੱਭਿਆਚਾਰਕ ਗੀਤਾਂ ਦਾ ਵਣਜਾਰਾ - ਮੂਲ ਚੰਦ ਸ਼ਰਮਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸ਼ਾਇਰੀ
ਤੋਂ ਫਿਲਮੀ ਗੀਤਕਾਰੀ ਵੱਲ – ਸ਼ਾਇਰ ਸ਼ਮੀ ਜਲੰਧਰੀ
ਰਿਸ਼ੀ ਗੁਲਾਟੀ, ਐਡੀਲੇਡ, ਆਸਟ੍ਰੇਲੀਆ |
ਰੂਹਾਨੀਅਤ
ਦੀਆਂ ਕਿਰਨਾਂ ਵਰਗੀ ਕਵਿੱਤਰੀ ਕਿਰਨ ਪਾਹਵਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਕਨੇਡਾ
ਰਹਿਕੇ ਵੀ ਘੁੰਮ ਰਹੀ ਹੈ ਪਿੰਡ ਦੀਆਂ ਗਲੀਆਂ ਵਿਚ - ਕਵਿੱਤਰੀ ਤੇ
ਕਹਾਣੀਕਾਰਾ ਜੱਗੀ ਬਰਾੜ ਸਮਾਲਸਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਇੰਨਸਾਨੀਅਤ
ਦੇ ਅਸੂਲਾਂ ਵਾਲੀ ਸੰਘਰਸ਼-ਸ਼ੀਲ ਤੇ ਉਦਮੀ ਕਲਮ - ਸੁਖਚਰਨ ਸਿੰਘ
ਸਾਹੋਕੇ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਾਫ-ਸੁਥਰੀ
ਲੇਖਣੀ ਦਾ ਮਾਲਕ - ਗੁਰਦੀਪ ਸਿੰਘ ਸ਼ਹਿਣਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਇਕਬਾਲ
ਮਾਹਲ ਨਾਲ ਇਕ ਇੰਟਰਵਿਊ
ਡਾਕਟਰ ਸਾਥੀ ਲੁਧਿਆਣਵੀ, ਲੰਡਨ |
ਅੱਖਰਾਂ
ਨੂੰ ਮਾਲਾ ਚ ਪਰੋਣ ਦੀ ਮੁਹਾਰਤ ਰੱਖਦਾ ਸ਼ਾਇਰ- ਯੱਸ਼ਪਾਲ ਟੋਨੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਵਿਰਸੇ
ਨੂੰ ਸੰਭਾਲਣ 'ਚ ਜੁਟੀ ਹੋਈ ਲਾ-ਜੁਵਾਬ ਕਲਮ - ਵਰਿੰਦਰ ਕੌਰ ਰੰਧਾਵਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਛੂਕਦਾ
ਕਲਮੀ ਦਰਿਆ - ਪ੍ਰਿੰ: ਗੁਰਮੀਤ ਸਿੰਘ ਫਾਜਿਲਕਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਤੰਗੀਆਂ-ਤੁਰਛੀਆਂ
ਚੋ ਨਿਕਲੀ, ਕਲਮੀ-ਚਾਨਣ ਵੰਡ ਰਹੀ ਸਖਸ਼ੀਅਤ- ਚੰਨ ਕਸੌਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਪੰਜਾਬੀ
ਦੇ ਉੱਘੇ ਚਿੰਤਕ ਭਾਈ ਕਾਨ੍ਹ ਸਿੰਘ ਨਾਭਾ
ਡਾ. ਰਵਿੰਦਰ ਕੌਰ ਰਵੀ, ਪੰਜਾਬੀ ਯੂਨੀਵਰਸਿਟੀ
ਪਟਿਆਲਾ |
ਖੂਬਸੂਰਤ
ਕਲਮ ਅਤੇ ਸੁਰੀਲੀ ਅਵਾਜ ਦੀ ਮਲਿਕਾ- ਕੁਲਵਿੰਦਰ ਕੌਰ ਮਹਿਕ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਮਿਆਰੀ
ਬਹੁ-ਕਲਾਵਾਂ ਦਾ ਖੂਬਸੂਰਤ ਸੁਮੇਲ -ਹਰਪ੍ਰੀਤ ਕੌਰ ਪ੍ਰੀਤ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਾਹਿਤਕ
ਅੰਬਰ 'ਚੋ ਛਟਾ ਵਿਖੇਰਦੀ ਸੁਨਹਿਰੀ ਕਿਰਨ-- ਗੁਰਪ੍ਰੀਤ ਕੌਰ ਧਾਲੀਵਾਲ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਇਕ
ਨਾਮਵਰ ਸਖ਼ਸ਼ੀਅਤ- ਡਾ. ਹਰਦੀਪ ਲੌਂਗੀਆ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਅੰਬਰ
ਦੇ ਹਾਣ ਦੇ ਸੁਪਨੇ ਉਲੀਕਣ ਵਾਲੀ ਕਲਮ- ਪੁਸ਼ਪਿੰਦਰ ਕੌਰ ਮੁਰਿੰਡਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਨਾ
ਭੁੱਲਣਯੋਗ ਹਸਤੀ ਇਕਬਾਲ ਅਰਪਨ
ਬਲਜਿੰਦਰ ਸੰਘਾ, ਕਨੇਡਾ |
ਬਹੁ-ਪੱਖੀ
ਕਲਾਵਾਂ ਦਾ ਕਲ-ਕਲ ਵਗਦਾ ਝਰਨਾ- ਮੀਨੂੰ ਸੁਖਮਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸ਼੍ਰੋਮਣੀ
ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਵਲੋਂ ਸੱਤਵਾਂ ਕਾਵਿ-ਸੰਗ੍ਰਹਿ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਹੁਸਨ,
ਜਵਾਨੀ ਅਤੇ ਕਲਮ ਦਾ ਸੁਮੇਲ - ਸਰੁੱਚੀ ਕੰਬੋਜ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਨੀਂ
ਅੱਜ ਕੋਈ ਆਇਆ ਸਾਡੇ ਵਿਹੜੇ
ਰਵੇਲ ਸਿੰਘ ਇਟਲੀ |
ਪੰਜਾਬੀ
ਦੇ ਨਾਮਵਰ ਆਲੋਚਕ ਡਾ. ਭੀਮ ਇੰਦਰ ਸਿੰਘ
ਸੁਖਿੰਦਰ, ਕੈਨੇਡਾ |
ਲਾਹੌਰ
ਸ਼ਾਜਸ਼ ਕੇਸ ਦੇ ਸ਼ਤਾਬਦੀ ਪ੍ਰੋਗਰਾਮਾਂ ਦੀ ਸ਼ੁਰੂਆਤ
ਉਜਾਗਰ ਸਿੰਘ, ਪਟਿਆਲਾ |
ਡਾ.
ਰਤਨ ਸਿੰਘ ਢਿੱਲੋਂ; ਕਵੀ ਅਤੇ ਆਲੋਚਕ
ਸੁਖਿੰਦਰ, ਟਰਾਂਟੋ |
"ਜਿਨਮੇਂ
ਬਸਤੇ ਭਾਈ ਵੀਰ ਸਿੰਘ"
ਜਸਪ੍ਰੀਤ ਸਿੰਘ, ਲੁਧਿਆਣਾ |
ਸਮਾਜਿਕ
ਸਰੋਕਾਰਾਂ ਦੀ ਕਵਿਤਰੀ ਭੁਪਿੰਦਰ ਨੱਤ
ਉਜਾਗਰ ਸਿੰਘ, ਪਟਿਆਲਾ |
ਮੁਲਾਕਾਤ
:
ਰਵਿੰਦਰ
ਰਵੀ - ਕਵੀ, ਨਾਟਕਕਾਰ
ਸੁਖਿੰਦਰ, ਟਰਾਂਟੋ |
ਪੰਜਾਬੀ
ਸੱਭਿਆਚਾਰ ਵਿੱਚ ਬਹੁ ਚਰਚਿਤ ਪੰਛੀ ਕਾਂ
ਰਵੇਲ ਸਿੰਘ ਇਟਲੀ |
ਰੁਮਾਂਟਿਕ
ਕਵਿਤਾਵਾਂ ਲਿਖਣ ਵਾਲੀ ਕਵਿਤਰੀ- ਰਮਨ ਵਿਰਕ
ਉਜਾਗਰ ਸਿੰਘ, ਪਟਿਆਲਾ |
ਬਾਵਾ
ਬਲਵੰਤ-ਕਾਵਿ: ਭਾਰਤੀ ਅਵਚੇਤਨ ਤੇ ਪ੍ਰਗਤੀਵਾਦ
ਡਾ: ਸੁਖਦੇਵ ਸਿੰਘ, ਚੰਡੀਗੜ੍ਹ
|
ਪ੍ਰਵਾਸੀ
ਪੰਜਾਬੀ ਸ਼ਾਇਰੀ ਦਾ ਮਾਣ : ਸੁਖਿੰਦਰ
ਕੰਵਲਦੀਪ ਸੈਣੀ, ਕੂਰੂਕਸ਼ੇਤਰ, ਹਰਿਆਣਾ |
ਪਰਵਾਸੀ
ਪੰਜਾਬੀ ਨਾਵਲ ਵਿਚ ਨਾਰੀ ਸਥਿਤੀ ਪੇਸ਼ਕਾਰੀ ਤੇ ਰਾਜਨੀਤੀ
ਡਾ। ਸੁਖਵਿੰਦਰ ਕੌਰ, ਜਲੰਧਰ |
ਸੰਜੀਵਨੀ-ਬੂਟੀ
ਵਰਗਾ ਯਾਰ - ਮਿੰਟੂ ਬਰਾੜ
ਸ਼ਿਵਚਰਨ
ਜੱਗੀ ਕੁੱਸਾ, ਲੰਡਨ |
ਪੰਜਾਬੀ
ਸਾਹਿਤ ਦਾ ਸਰਵ-ਪ੍ਰਵਾਨਿਤ ਪੁੱਤਰ - ਜੱਗੀ ਕੁੱਸਾ
ਐੱਸ਼ ਅਸ਼ੋਕ ਭੌਰਾ, ਕੈਲੇਫੋਰਨੀਆ |
ਪ੍ਰਸਿੱਧ
ਪੰਜਾਬੀ ਨਾਵਲਕਾਰ ਜੱਗੀ ਕੁੱਸਾ ਦੀ ਕਹਾਣੀ ਤੇ ਆਧਾਰਿਤ ਫਿਲਮ ਸੂਲੀ
ਚੜਿਆ ਚੰਦਰਮਾ 8 ਦਸਬੰਰ ਨੂੰ ਲੋਕ ਅਰਪਣ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
76ਵੀਂ
ਬਰਸੀ 'ਤੇ - 23 ਨਵੰਬਰ 2014
ਵਿਦਵਤਾ ਦੇ
ਸਜੀਵ ਤੇ ਸਾਕਾਰ ਸਰੂਪ ਭਾਈ ਕਾਨ ਸਿੰਘ ਨਾਭਾ
ਡਾ।ਰਵਿੰਦਰ ਕੌਰ ਰਵੀ, ਪਟਿਆਲਾ |
ਜੱਗੀ
ਕੁੱਸਾ ਦੀ ਕਹਾਣੀ 'ਤੇ ਬਣੀ "ਰਹਿਮਤ" ਫ਼ਿਲਮ ਤਿਆਰ
ਰਜਿੰਦਰ ਰਿਖੀ, ਅੰਮ੍ਰਿਤਸਰ |
ਮੁਲਾਕਾਤ
:
ਜਸਵੰਤ
ਦੀਦ
ਸੁਖਿੰਦਰ, ਕਨੇਡਾ |
ਜਨਮ
ਦਿਵਸ 30 ਅਗਸਤ2014 ਮੌਕੇ ਵਿਸ਼ੇਸ਼
ਪੰਜਾਬੀਅਤ
ਦੇ ਚਾਨਣ ਮੁਨਾਰੇ ਭਾਈ ਕਾਨ੍ਹ ਸਿੰਘ ਨਾਭਾ
ਡਾ। ਰਵਿੰਦਰ ਕੌਰ ਰਵੀ, ਪਟਿਆਲਾ |
ਭਾਰਤ
ਦੀ ਪ੍ਰਾਚੀਨ ਸਾਹਿਤਕ ਪਰੰਪਰਾ: ਟੀਕਾਕਾਰੀ
ਡਾ। ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ
|
ਕਵਿਤਾ
ਤੇ ਕਵੀ ਕੈਸਾ ਹੋਵੇ
ਰਵੇਲ ਸਿੰਘ ਇਟਲੀ |
ਹਵਾ
ਦੇ ਉਲਟ ਰੁਖ ਪ੍ਰਵਾਜ਼ ਭਰਦਾ ਹਿਰਦੇਪਾਲ - - ਮੇਰਾ ਬਿਹਤਰੀਨ ਪਾਤਰ
ਦਰਸ਼ਨ ਸਿੰਘ ਧੀਰ, ਯੂ ਕੇ |
ਮਹਿਰਮ
ਸਾਹਿਤ ਸਭਾ ਦੀ ਮਾਸਿਕ ਇਕਤਰਤਾ
ਮਲਕੀਅਤ ਸਿੰਘ “ਸੁਹਲ”, ਪੰਜਾਬ |
ਸਾਹਿਤ
ਦਾ ਮਨੁੱਖ ਤੇ ਸਮਾਜ ਨਾਲ ਸੰਬੰਧ
ਡਾ। ਰਵਿੰਦਰ ਕੌਰ ‘ਰਵੀ’, ਪਟਿਆਲਾ |
ਮਹਿਰਮ
ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਦੀ ਚੋਣ
ਮਲਕੀਅਤ ਸਿੰਘ “ਸੁਹਲ”, ਪੰਜਾਬ |
ਯੂ।
ਬੀ। ਸੀ। ਵਲੋਂ ਸੁਰਜੀਤ ਕਲਸੀ ਨੂੰ ਸਮੁੱਚੀ ਸਾਹਿਤਕ ਰਚਨਾ ਲਈ ਇਨਾਮ
ਸੁਖਵੰਤ ਹੁੰਦਲ, ਕਨੇਡਾ |
ਡਾਕਟਰ
ਰਣਧੀਰ ਸਿੰਘ ਚੰਦ ਨਾਲ ਸਾਥੀ ਲੁਧਿਆਣਵੀ ਦੀ ਮੁਲਾਕਾਤ
ਸਾਥੀ ਲੁਧਆਣਵੀ, ਲੰਡਨ |
ਮਸ਼ਹੂਰ
ਫਿਲਮਸਾਜ਼ ਤੇ ਪਤਰਕਾਰ ਖਵਾਜ ਅਹਿਮਦ ਅਬਾਸ ਨਾਲ ਚਲਦਿਆਂ
ਐਸ ਬਲਵੰਤ,
ਬਰਤਾਨੀਆ |
ਪੰਜਾਬੀ
ਫਿਲਮ ਐਵਾਰਡ 2014 ਲਈ ਨਾਮਜ਼ਦ ਹੋਏ
ਜੱਗੀ
ਕੁੱਸਾ ਨੂੰ ‘ਉੱਤਮ ਸੰਵਾਦ ਲੇਖਕ’ ਦਾ ਸਨਮਾਨ ਦਿਵਾਉਣ ‘ਚ ਸਾਥ ਦੇਈਏ
ਮਨਦੀਪ ਖੁਰਮੀ ਹਿੰਮਤਪੁਰਾ |
ਬਹੁ-ਭਾਸ਼ਾਵੀ
ਪ੍ਰਸਿੱਧ ਲੇਖਕ: ਕਰਤਾਰ ਸਿੰਘ ਦੁੱਗਲ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਅੰਮ੍ਰਿਤ
ਕੌਰ ਤੋਂ ਅੰਮ੍ਰਿਤਾ ਪ੍ਰੀਤਮ ਅਤੇ ਅੰਮ੍ਰਿਤਾ ਇਮਰੋਜ ਤੱਕ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਸ਼ਬਦਾਂ
ਦਾ ਸ਼ਾਹ ਸਿਕੰਦਰ ਸੀ: ਸਾਹਿਰ ਲੁਧਿਆਣਵੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਪੰਜਾਬੀ
ਸਾਹਿਤ ਕਲਾ ਕੇਂਦਰ ਯੂ ਕੇ ਵਲ੍ਹੋਂ ਸਰਦਾਰ ਪੰਛੀ ਦਾ ਸੁਆਗ਼ਤ
ਸਾਥੀ ਲੁਧਿਆਣਵੀ, ਲੰਡਨ |
ਕਲਾ
ਕੇਂਦਰ ਟੋਰਾਂਟੋ ਵਲੋਂ ਨਾਵਲ ਸਮੁੰਦਰ ਮੰਥਨ ਅਤੇ ਕਿੱਟੀ ਮਾਰਸ਼ਲ ਤੇ
ਸਫਲ ਗੋਸ਼ਟੀ
ਮੇਜਰ ਮਾਂਗਟ, ਟੋਰਾਂਟੋ |
ਸਮਾਜਕ
ਰਿਸ਼ਤਿਆਂ ਦੀ ਉਥਲ ਪੁਥਲ ਦੀ ਕਵਿਤਰੀ - ਬਲਵੀਰ ਕੌਰ ਢਿਲੋਂ
ਉਜਾਗਰ ਸਿੰਘ,
ਪੰਜਾਬ
|
‘ਹੱਕ
ਲਈ ਲੜਿਆ ਸੱਚ’ ਨਾਵਲ ਲਈ ਅਨਮੋਲ ਕੌਰ ਦਾ ਸਨਮਾਨ
ਲੋਕ ਲਿਖਾਰੀ ਉੱਤਰੀ ਸਭਾ ਕੈਨੇਡਾ |
ਬੀਬੀ
ਰਾਜਿੰਦਰ ਕੌਰ ਦਾ ਵਿਛੋੜਾ
ਅਜ਼ੀਮ ਸ਼ੇਖ਼ਰ, ਲੰਡਨ |
|
ਸਾਹਿਤ ਸਭਾ
ਦਸੂਹਾ ਗੜ੍ਹਦੀਵਾਲਾ (ਰਜ਼ਿ) ਵੱਲੋਂ ਸਨਮਾਨ ਸਮਾਰੋਹ ਆਯੋਜਿਤ
ਏ।ਐਸ।ਮਠਾਰੂ, ਦਸੂਹਾ
|
ਪ੍ਰਸਿੱਧ ਲੇਖ਼ਕਾ
ਅਜੀਤ ਕੌਰ ਨਾਲ਼ ਇਕ ਇੰਟਰਵਿਊ/ਗ਼ੁਫ਼ਤਗ਼ੂ
ਡਾ।ਸਾਥੀ ਲੁਧਿਆਣਵੀ-ਲੰਡਨ |
‘ਅੰਨੇ ਘੋੜੇ ਦਾ ਦਾਨ’
ਰਾਹੀਂ ਅੰਤਰਰਾਸ਼ਟਰੀ ਸਰਵੋਤਮ ਫ਼ਿਲਮ ਪੁਰਸਕਾਰ ‘ਗੋਲਡਨ ਪੀਕੌਕ’ ਨੇ
ਪੰਜਾਬੀਆਂ ਦੇ ਵਿਹੜੇ ’ਚ ਪੈਲ ਪਾਈ - 43ਵਾਂ ਅੰਤਰਰਾਸ਼ਟਰੀ ਫ਼ਿਲਮ
ਫ਼ੈਸਟੀਵਲ (ਇਫ਼ੀ) - ਡਾ। ਪਰਮਿੰਦਰ ਸਿੰਘ ਤੱਗੜ , ਪਟਿਆਲਾ
|
ਕਵਿਤਾ ਦੀ ਇਕ ਆਪਣੀ
ਵਿਲੱਖਣ ਭਾਸ਼ਾ ਹੁੰਦੀ ਹੈ
ਜਰਨੈਲ ਸਿੰਘ, ਸਰੀ, ਕਨੇਡਾ |
ਗਿਆਨੀ ਸੋਹਣ
ਸਿੰਘ ਸੀਤਲ
ਪ੍ਰੋ। ਸ਼ਮਸ਼ੇਰ ਸਿੰਘ ਸੰਧੂ |
ਰਵਿੰਦਰ ਰਵੀ ਦੇ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ” ਦਾ ਭਾਰਤ
ਵਿਚ ਮੰਚਨ
ਮਨਜੀਤ ਮੀਤ |
6 ਜੂਨ ਬਰਸੀ’ਤੇ ਵਿਸ਼ੇਸ਼
ਪੰਜਾਬੀ ਕਵੀਸ਼ਰੀ
ਦਾ ਸ਼ਾਹ ਸਵਾਰ; ਬਾਬੂ ਰਜਬ ਅਲੀ
ਰਣਜੀਤ ਸਿੰਘ ਪ੍ਰੀਤ |
ਜਰਮਨੀ ਦੇ
ਅੰਤਰਰਾਸ਼ਟਰੀ ਕਵੀ ਦਰਬਾਰ ਵਿੱਚ ਰੰਗਦਾਰ ਸੋਵੀਨਰ ਰਲੀਜ ਕੀਤਾ ਗਿਆ
ਜਸਪਾਲਸਿੰਘ ਸਿੱਧੂ |
ਨਿਬੰਧ :
ਅਫ਼ਜ਼ਲ
ਸਾਹਿਰ ਦੀ ਸ਼ਾਇਰੀ : ਨਵੀਂ ਚੇਤਨਾ ਅਤੇ ਪੁਰਾਤਨ ਕਾਵਿ ਰੂਪਾਂ ਦਾ
ਸੁਮੇਲ
ਸੁਖਿੰਦਰ |
ਪੰਜਾਬੀ
ਦੇ ਪ੍ਰਸਿੱਧ ਲੇਖਕ ਕਰਤਾਰ ਸਿੰਘ ਦੁੱਗਲ ਨਹੀਂ ਰਹੇ - ਕੱਲ੍ਹ ਹੋਵੇਗੀ
ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
ਰਣਜੀਤ ਸਿੰਘ ਪ੍ਰੀਤ |
ਨਿਬੰਧ
ਨਛੱਤਰ ਸਿੰਘ ਗਿੱਲ : ਆਜ਼ਾਦੀ ਲਈ ਤੜਪ ਅਤੇ ਮੁਸੀਬਤਾਂ ਦਾ ਝੱਖੜ
ਸੁਖਿੰਦਰ |
ਸ਼੍ਰੋਮਣੀ
ਸਾਹਿਤਕਾਰ: ਪ੍ਰਿੰਸੀਪਲ ਤੇਜਾ ਸਿੰਘ
ਰਣਜੀਤ ਸਿੰਘ ਪ੍ਰੀਤ |
ਪੰਜਾਬੀ ਦੇ
ਚਮਤਕਾਰੀ ਲੇਖਕ
ਬਲਰਾਜ ਸਿੱਧੂ, ਯੂ. ਕੇ |
ਝੱੜ ਰਹੇ ਪੱਤੇ
ਨਿਸ਼ਾਨ ਰਾਠੌਰ ‘ਮਲਿਕਪੁਰੀ’ |
|
|
|
|
|