|
ਪ੍ਰਿੰਸੀਪਲ ਤੇਜਾ ਸਿੰਘ |
1894 ਵਿੱਚ ਜਨਮੇ
ਤੇਜਾ ਸਿੰਘ ਉਹਨਾਂ ਸਾਹਿਤਕਾਰਾਂ ਦੀ ਕਤਾਰ ਵਿੱਚੋਂ ਇੱਕ ਸਨ,ਜਿੰਨ੍ਹਾਂ ਨੇ
19 ਵੀਂ ਸਦੀ ਦੀ ਪੱਛਮੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਆਪਣੀਆਂ
,ਸਮਾਜਿਕ ਅਤੇ ਸਭਿਆਚਾਰਕ ਕਦਰਾਂ ਕੀਮਤਾਂ ਨੂੰ ਪਰਖ਼ਣ ਸਮਝਣ ਦੀ ਦਲੇਰੀ
ਕੀਤੀ । ਇਹੀ ਦਲੇਰੀ ਮੁੱਖ ਤੌਰ’ਤੇ
ਉਹਨਾਂ ਦੀਆਂ ਰਚਨਾਵਾਂ ਦਾ ਅਧਾਰ ਰਹੀ ।ਆਪਨੇ ਪੱਛਮੀ ਕਲਾਕਾਰਾਂ
ਰਸਕਿਨ,ਅਤੇ ਪੇਂਟਰ ਦੀ ਸ਼ੈਲੀ ਤੋਂ ਪ੍ਰਭਾਵ ਕਬੂਲਿਆ। ਪੇਂਟਰ ਵਰਗੀ
ਸਪੱਸ਼ਟਤਾ-ਸ਼ੁਧਤਾ ਅਤੇ ਰਸਕਿਨ ਦੀ ਸ਼ਬਦ ਚਿਤ੍ਰਾਵਲੀ ਨੂੰ ਬਾਖ਼ੂਬੀ
ਪ੍ਰਵਾਨ ਕਰਦਿਆਂ ਨਿਭਾਇਆ ।
ਸਿੱਖ ਧਰਮ ਦੀ
ਵਿਚਾਰਧਾਰਾ ਨੂੰ ਦੇਸਾਂ-ਵੇਦੇਸਾਂ ਵਿੱਚ ਪਹੁੰਚਾਉਣ ਖ਼ਾਤਰ ਉਹਨਾਂ
ਅੰਗਰੇਜ਼ੀ ਵਿੱਚ ਸਿੱਖ ਧਰਮ ਨਾਲ ਸਬੰਧਤ ਕਈ ਕਿਤਾਬਾਂ ਵੀ ਲਿਖੀਆਂ ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਚੋਣਵੀਆਂ ਰਚਨਾਵਾਂ ਨੂੰ ਵੀ
ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਪੜ੍ਹੇ-ਲਿਖੇ ਵਰਗ ਵਿੱਚ ਹਰਮਨ ਪਿਆਰਾ ਹੋਣ
ਦਾ ਨਾਮਣਾ ਖੱਟਿਆ । ਵੱਖ ਵੱਖ ਵਿਦਿਆ ਕੇਂਦਰਾਂ ਵਿੱਚ ਸਰਵਿਸ
ਕਰਦਿਆਂ,ਬਹੁਤ ਸਾਰੇ ਪੁੰਗਰ ਰਹੇ ਲੇਖਕਾਂ ਦੀ ਸਮੇ ਸਮੇ ਸਿਰ ਲੋੜ ਅਨੁਸਾਰ
ਹੌਂਸਲਾ ਅਫ਼ਜਾਈ ਵੀ ਕੀਤੀ । ਉਹਨਾਂ ਦੀਆਂ ਲਿਖਤਾਂ ਅਤੇ ਲਿਖਣ ਸ਼ੈਲੀ ਨੂੰ
ਮਾਂਜਣ-ਸੰਵਾਰਨ ਦਾ ਕੰਮ ਵੀ ਕੀਤਾ । ਜਿਸ ਨਾਲ ਪੰਜਾਬੀ ਜਗਤ ਨੂੰ ਨਵੇਂ
ਲੇਖਕ ਵੀ ਮਿਲੇ ਅਤੇ ਪੰਜਾਬੀ ਸਾਹਿਤ ਖੇਤਰ ਦਾ ਘੇਰਾ ਵੀ ਵਿਸ਼ਾਲ ਹੋਇਆ ।
ਆਪ ਕਿਸੇ ਸਥਾਨ ਵਸਤੂ
ਜਾਂ ਮਾਮੂਲੀ ਘਟਨਾਂ ਨੂੰ ਵੀ ਆਪਣੀ ਵਿਚਾਰਧਾਰਾ ਦਾ ਮੈਦਾਨ ਬਣਾ ਕੇ
ਸਮਾਜਿਕ ਜਾਂ ਭਾਈਚਾਰਕ ਅਧਿਐਨ ਕਰਨ ਵਿੱਚ ਪੂਰਨ ਤੌਰ’ਤੇ
ਸਫ਼ਲ ਹੋਏ । ਆਪ ਨੇ “ਨਵੀਆਂ
ਸੋਚਾਂ”
ਅਤੇ “ਸਹਿਜ
ਸੁਭਾਅ”
ਨਾਂਅ ਦੇ ਦੋ ਲੇਖ ਸੰਗ੍ਰਹਿ ਵੀ ਪੰਜਾਬੀ ਸਾਹਿਤ ਦੀ ਝੋਲੀ ਪਾਏ ।
“ਨਵੀਆਂ
ਸੋਚਾਂ”
ਵਿੱਚੋਂ “ਸਭਿਆਚਾਰਾਂ
ਦਾ ਮੇਲ”
ਵਿਸ਼ੇਸ਼ ਸਮਾਜਿਕ ਅਨੁਭਵ ਦਾ ਪ੍ਰਤੀਕ ਹੈ ।
ਪ੍ਰੀਤਮ ਸਿੰਘ
ਸੁਭਾਅ,ਮਨੋਵਿਗਿਆਨਕ ਸਮਾਜਿਕ ਸੰਕੋਚ,ਅਤੇ ਸ਼ਹਿਰ ਦਾ ਨਲਕਾ ਸਾਹਿਤਕ
ਬੁਲੰਦੀਆਂ ਛੁੰਹਦੇ ਲੇਖ ਹਨ। ਸਹਿਜ ਸੁਭਾਅ ਵਿੱਚ ਪੰਜਾਬੀ ਕਵਿਤਾ ਅਤੇ
“ਚਿੱਟਾ
ਲਹੂ”
ਪੰਜਾਬੀ ਸਾਹਿਤਕ ਖੇਤਰ ਦੇ ਉੱਚ ਪਾਇ ਦੀ ਪੜਚੋਲ ਦੇ ਆਦਰਸ਼ ਨਮੂਨੇ ਹਨ।
ਇਹਨਾਂ ਕਿਤਾਬਾਂ ਤੋਂ ਇਲਾਵਾ ਮਿਆਰੀ ਰਸਾਲਿਆਂ,ਅਤੇ ਅਖ਼ਬਾਰਾਂ ਵਿੱਚ ਵੀ
ਆਪ ਜੀ ਦੀਆਂ ਅਨੇਕਾਂ ਰਚਨਾਵਾਂ ਪ੍ਰਕਾਸ਼ਿਤ ਹੁੰਦੀਆਂ ਰਹੀਆਂ ਹਨ ।
“ਆਰਸੀ”ਆਪ
ਜੀ ਦੀ ਸਵੈ-ਜੀਵਨੀ ਹੈ,ਇਸ ਪੁਸਤਕ ਬਾਰੇ ਪ੍ਰੌ: ਮੋਹਣ ਸਿੰਘ ਨੇ ਕਿਹਾ ਸੀ”ਕਿ
ਇਹ ਜੀਵਨੀ ਇਤਿਹਾਸ ਵਾਂਗ ਗੰਭੀਰ ਅਤੇ ਨਾਵਲ ਵਾਂਗ ਸੁਆਦਲੀ ਹੈ
“
ਸਵੈ –ਜੀਵਨੀ
ਸਾਹਿਤ ਵਿੱਚ ਬਹੁਤ ਘੱਟ ਅਜਿਹੇ ਲੇਖਕ ਹਨ ,ਜਿੰਨ੍ਹਾਂ ਨੇ ਸਹੀ ਗੱਲ ਕੀਤੀ
ਹੋਵੇ । ਰੂਸੋ ਨੇ ਆਪਣੀ ਸਵੈ-ਜੀਵਨੀ “
ਕਨਫ਼ੈਂਸ਼ਨਜ਼”ਵਿੱਚ
ਕਲਾਸਕੀ ਪੈਦਾ ਕਰਦਿਆਂ ਲੰਬੇ ਲੰਬੇ ਕਾਂਡਾ ਨਾਲ ਰੁਚੀ ਘਟਾ ਦਿੱਤੀ ਹੈ। ਇਸ
ਤਰ੍ਹਾਂ “ਪੈਪੀਜ਼”ਡਾਇਰੀ
ਵਿੱਚ ਜਿੱਥੇ ਬਹੁਤ ਸਾਰੇ ਗੁਣ ਹਨ,ਉਥੇ ਇਹ ਔਗੁਣ ਵੀ ਹੈ ਕਿ ਉਹ ਰਾਜਕਰਤਾ
ਸ਼੍ਰੇਣੀ ਦਾ ਪੱਖ ਪੂਰਦੀ ਹੈ।ਪਰ ਪ੍ਰਿੰਸੀਪਲ ਤੇਜਾ ਸਿੰਘ ਦੀ ਸਵੈ-ਜੀਵਨੀ
ਵਿੱਚ ਉਹ ਸਾਰੇ ਗੁਣ ਮੌਜੂਦ ਹਨ,ਜਿੰਨ੍ਹਾਂ ਨੂੰ ਲੋਕ ਸਹੀ ਮੰਨਦੇ ਅਤੇ
ਪਸੰਦ ਕਰਦੇ ਹਨ।
ਵੀਹ ਸਾਲ ਦੀ ਉਮਰ
ਵਿੱਚ ਜਿਵੇਂ ਪਿਆਰ ਦਾ ਸੁਆਦ ਪਸ਼ੌਰੀ ਗੁੜ ਦੀ ਰੋੜੀ ਵਰਗਾ ਨਿਰਾ ਮਿੱਠਾ
ਹੁੰਦਾ ਏ ,ਇਵੇਂ ਹੀ ਪ੍ਰਿੰਸੀਪਲ ਤੇਜਾ ਸਿੰਘ, ਮਿੱਠੀ ਗੰਭੀਰ,ਰੁਮਾਂਟਿਕ
ਸ਼ੈਲੀ,ਦੇ ਮਾਲਕ ਸਨ । ਜੋ 10 ਜਨਵਰੀ 1957 ਨੂੰ ਸਾਥੋਂ ਸਦਾ ਸਦਾ ਲਈ
ਵਿਛੜ ਗਏ । ਉੱਚੇ-ਸੁੱਚੇ,ਪਵਿੱਤਰ ਅਤੇ ਨਿਰਸ਼ਲ,ਵਿਅਕਤੀਤਵ ਦੇ ਸਵੈ
–
ਪ੍ਰਗਟਾਅ
ਵਜੋਂ ਉਹ ਹਮੇਸ਼ਾਂ ਜਿਊਂਦੇ-ਜਾਗਦੇ ਮਹਿਸੂਸ ਹੁੰਦੇ ਰਹਿਣਗੇ,ਕਿਉਂਕਿ ਉਹ
ਇਸ ਸੱਚ ‘ਤੇ
ਖ਼ਰੇ ਉਤਰਦੇ ਹਨ “ਕਿ
ਲੋਕਾਂ ਲਈ ਲਿਖਣ ਵਾਲਾ ਸਾਹਿਤਕਾਰ ਸਦਾ ਜੀਵਤ ਰਹਿੰਦਾ ਹੈ”।
ਰਣਜੀਤ ਸਿੰਘ ਪ੍ਰੀਤ
ਭਗਤਾਦ-151206 (ਬਠਿੰਡਾ)
ਮੁਬਾਇਲ ਸੰਪਰਕ: 98157-07232
|