ਅਜੋਕਾ ਹਰਿਆਣਵੀਂ ਪੰਜਾਬੀ ਸਾਹਿਤ: ਦਸ਼ਾ ਅਤੇ ਦਿਸ਼ਾ
ਡਾ:
ਨਿਸ਼ਾਨ ਸਿੰਘ ਰਾਠੌਰ (15/05/2024) |
|
|
|
ਮਨੁੱਖੀ
ਜੀਵਨ ਵਿਚ ਸਾਹਿਤ ਦਾ ਮਹਤੱਵਪੂਰਨ ਸਥਾਨ ਹੁੰਦਾ ਹੈ। ਇਹ (ਸਾਹਿਤ) ਜਿੱਥੇ
ਮਨੁੱਖੀ ਜੀਵਨ ਨੂੰ ਸਹੀ ਸੇਧ ਦਿੰਦਾ ਹੈ ਉੱਥੇ ਹੀ ਆਦਰਸ਼ ‘ਸਮਾਜਕ ਬਣਤਰ’
ਦੀ ਸਹੀ ਤਸਵੀਰ ਵੀ ਪੇਸ਼ ਕਰਦਾ ਹੈ। ਖ਼ਾਸ ਗੱਲ ਇਹ ਹੈ ਕਿ ਸਾਹਿਤ ਦੇ
ਅਧਿਐਨ ਤੋਂ ਸਮੁੱਚੇ ‘ਸਮਾਜਕ’ ਸੰਦਰਭ ਨੂੰ ਵਾਚਿਆ ਜਾ ਸਕਦਾ ਹੈ/ ਸਮਝਿਆ
ਜਾ ਸਕਦਾ ਹੈ। ਮਸਲਨ; ਸਮਾਜਕ ਬਣਤਰ, ਸਮਾਜ ਵਿਚ ਔਰਤ ਦੀ ਭਾਈਵਾਲੀ,
ਨੌਜਵਾਨ ਤਬਕੇ ਦਾ ਰੋਲ, ਲੋਕ-ਲਹਿਰ ਦੇ ਮਨੋਰਥ, ਆਰਥਕ ਅਤੇ ਸਮਾਜਕ
ਖ਼ੁਸ਼ਹਾਲੀ, ਰਹਿਣ-ਸਹਿਣ, ਮਨੋਬਿਰਤੀਆਂ, ਸੁਪਨੇ, ਖਾਣ-ਪੀਣ, ਪਹਿਰਾਵੇ
ਅਤੇ ਲੋਕ ਬੋਲੀਆਂ, ਸਿੱਖਿਆ ਤੰਤਰ, ਔਰਤ- ਮਰਦ ਦੇ ਆਪਸੀ ਸੰਬੰਧ, ਭੱਵਿਖ
ਲਈ ਫਿਕਰਮੰਦੀ ਅਤੇ ਵਰਤਮਾਨ ਵਿਚ ਰੁਜ਼ਗਾਰ ਦੇ ਸਾਧਨ ਆਦਿਕ ਨੂੰ ਸਹੀ
ਅਰਥਾਂ ਵਿਚ ਸਮਝਿਆ ਜਾ ਸਕਦਾ ਹੈ। ਖ਼ਬਰੇ! ਇਸੇ ਲਈ ਕਿਹਾ ਜਾਂਦਾ ਹੈ ਕਿ
ਕਿਸੇ ਵੀ ਸਮਾਜ ਅਤੇ ਸਮਾਜਕ ਬਣਤਰ ਦੀ ਦਰੁਸਤ ਜਾਣਕਾਰੀ ਹਾਸਲ ਕਰਨ
ਹਿੱਤ ਉਸਦੇ ਸਾਹਿਤ ਨੂੰ ਵਾਚਿਆ ਜਾ ਸਕਦਾ ਹੈ/ ਪੜ੍ਹਿਆ ਜਾ ਸਕਦਾ ਹੈ।
ਸੰਖੇਪ ਵਿਚ; ਸਾਹਿਤ ਅਧਿਐਨ ਤੋਂ ਸਮਾਜ ਅਧਿਐਨ ਕੀਤਾ ਜਾਂਦਾ ਹੈ।
ਕਿਸੇ ਵੀ ਸਮਾਜ ਵਿਚ ਜਦੋਂ ਕੁਰੀਤੀਆਂ ਦਾ ਬੋਲਬਾਲਾ ਵਧੇਰੇ ਹੋ ਜਾਂਦਾ ਹੈ
ਤਾਂ ਬੁਧੀਜੀਵੀ ਵਰਗ ਅਤੇ ਸਮਾਜ ਸੁਧਾਰਕਾਂ ਵੱਲੋਂ ਸਾਹਿਤ ਦੇ ‘ਹਵਾਲੇ’
ਨਾਲ ਸਮਾਜ ਨੂੰ ਸਹੀ ਸੇਧ ਦੇਣ ਲਈ ਉੱਪਰਾਲੇ ਅਤੇ ਯਤਨ ਕੀਤੇ ਜਾਂਦੇ ਹਨ।
ਗੁਰਮਤਿ ਵਿਚਾਰਧਾਰਾ ਨੂੰ ਇਸਦੇ ਉਦਾਹਰਣ ਵੱਜੋਂ ਦੇਖਿਆ ਜਾ ਸਕਦਾ ਹੈ।
ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਦੀ ‘ਸਮਾਜਕ ਹਾਲਤ’ ਨੂੰ ਸੁਧਾਰਨ ਹਿੱਤ
ਗੁਰਬਾਣੀ ਉਚਾਰਨ ਕੀਤੀ ਅਤੇ ਸਮੇਂ ਦੇ ਹਾਕਮਾਂ ਨੂੰ ਜ਼਼ੁਲਮ ਕਰਨ ਤੋਂ
ਵਰਜਿਆ। ਉਹਨਾਂ ਬਾਬਰ ਨੂੰ ਜ਼ਾਬਰ ਤੱਕ ਕਿਹਾ। ਗੁਰੂ ਨਾਨਕ ਸਾਹਿਬ ਜੀ ਨੇ
ਆਪਣੇ ਇਨਕਲਾਬੀ ਬੋਲਾਂ ਰਾਹੀਂ ਆਮ ਲੋਕਾਂ ਨੂੰ ਵੀ ਜਾਗਰੁਕ ਕੀਤਾ ਅਤੇ
ਵਹਿਮਾਂ-ਭਰਮਾਂ ਤੋਂ ਮੁਕਤ ਜੀਵਨ ਜਿਉਣ ਲਈ ਪ੍ਰੇਰਣਾ ਵੀ ਦਿੱਤੀ। ਇਸ
ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਸਾਹਿਤ ਜਿੱਥੇ ਸਮਾਜ ਦਾ ਸ਼ੀਸ਼ਾ ਹੁੰਦਾ
ਹੈ ਉੱਥੇ ਸਮਾਜ ਨੂੰ ਸਹੀ ਰਾਹ ਉੱਪਰ ਤੋਰਨ ਦਾ ਕਾਰਜ ਵੀ ਕਰਦਾ ਹੈ। ਖ਼ੈਰ,
ਸਾਡੇ ਹੱਥਲੇ ਲੇਖ ਦਾ ਮੂਲ ਮਨੋਰਥ ‘ਅਜੋਕੇ ਹਰਿਆਣਵੀਂ ਪੰਜਾਬੀ ਸਾਹਿਤ:
ਦਸ਼ਾ ਅਤੇ ਦਿਸ਼ਾ’ ਬਾਰੇ ਚਰਚਾ ਕਰਨ ਦਾ ਹੈ। ਇਸ ਲਈ ਹਰਿਆਣੇ ਦੇ ਪੰਜਾਬੀ
ਸਾਹਿਤ ਤੋਂ ਬਿਨਾਂ ਕਿਸੇ ਹੋਰ ਵਿਸ਼ੇ / ਸਾਹਿਤ ਉੱਪਰ ਵਿਚਾਰ-ਚਰਚਾ ਨੂੰ
ਕੇਂਦਰਿਤ ਨਹੀਂ ਕੀਤਾ ਜਾਵੇਗਾ ਕਿਉਂਕਿ ਇੰਝ ਕਰਨ ਨਾਲ ਲੇਖ ਵੱਡ ਆਕਾਰੀ
ਅਤੇ ਬੋਰੀਅਤ ਭਰਪੂਰ ਹੋ ਜਾਵੇਗਾ ਅਤੇ ਪਾਠਕਾਂ/ ਵਿਦਿਆਰਥੀਆਂ ਦੀ ਰੁਚੀ
ਘੱਟ ਜਾਵੇਗੀ। ਦੂਜੇ ਪਾਸੇ, ਇਸ ਨਾਲ ਸਾਰਥਕ ਸਿੱਟੇ ਵੀ ਪ੍ਰਾਪਤ ਨਹੀ ਕੀਤੇ
ਜਾ ਸਕਦੇ।
01 ਨਵੰਬਰ 1966 ਨੂੰ ਹਰਿਆਣੇ ਦੇ ਹੋਂਦ ਵਿਚ ਆਉਣ
ਮਗ਼ਰੋਂ ਪੰਜਾਬੀ ਲੇਖਕਾਂ ਨੇ ਆਪਣੀ ਮਾਤ-ਭਾਸ਼ਾ (ਪੰਜਾਬੀ) ਵਿਚ ਰਚਨਾਵਾਂ
ਕਰਨ ਤੋਂ ਗੁਰੇਜ਼ ਨਹੀਂ ਕੀਤਾ; ਭਾਵੇਂ ਕਿ ਸਮੇਂ–ਸਮੇਂ ’ਤੇ ਸੂਬਾ
ਸਰਕਾਰਾਂ ਨੇ ਪੰਜਾਬੀ ਜ਼ੁਬਾਨ ਦਾ ਗਲ਼ਾ ਘੁੱਟਣ ਦਾ ਕੰਮ ਕੀਤਾ। ਪ੍ਰੰਤੂ
ਹਰਿਆਣਵੀਂ ਪੰਜਾਬੀਆਂ ਨੇ ਪੰਜਾਬੀ ਜ਼ੁਬਾਨ ਲਈ ਕੰਮ ਕਰਨਾ ਲਗਾਤਾਰ ਜ਼ਾਰੀ
ਰੱਖਿਆ। ਸਿੱਟੇ ਵੱਜੋਂ; ਅੱਜ ਵੀ ਹਰਿਆਣੇ ਅੰਦਰ ਪੰਜਾਬੀ ਜ਼ੁਬਾਨ ਦਾ ਦੀਵਾ
ਜੱਗ ਰਿਹਾ ਹੈ। ਹਰਿਆਣੇ ਵਿਚ ਵੱਡੀ ਗਿਣਤੀ ਵਿਚ ਸਾਹਿਤ ਸਿਰਜਣਾ ਹੋ ਰਹੀ
ਹੈ। ਪੰਜਾਬੀ ਪਾਠਕਾਂ ਦਾ ਘੇਰਾ ਵਿਸ਼ਾਲ ਹੁੰਦਾ ਜਾ ਰਿਹਾ ਹੈ। ਹਰਿਆਣੇ ਵਿਚ ਰਚੇ ਜਾ ਰਹੇ ਪੰਜਾਬੀ
ਸਾਹਿਤ ਵਿਚ ਕਵਿਤਾ, ਕਹਾਣੀ, ਨਾਟਕ, ਨਾਵਲ, ਇਕਾਂਗੀ, ਸਫ਼ਰਨਾਮਾ,
ਆਲੋਚਨਾ, ਸਮੀਖਿਆ ਅਤੇ ਗ਼ਜ਼ਲ ਨੂੰ ਪ੍ਰਮੁੱਖ ਤੌਰ ’ਤੇ ਵਾਚਿਆ ਜਾਂਦਾ ਹੈ/
ਪੜ੍ਹਿਆ ਜਾਂਦਾ ਹੈ। ਪਿਛਲੇ ਲਗਭਗ ਦੋ-ਤਿੰਨ ਦਹਾਕਿਆਂ ’ਤੇ ਨਜ਼ਰ ਮਾਰਦਿਆਂ
ਇੰਝ ਮਹਿਸੂਸ ਹੁੰਦਾ ਹੈ ਕਿ ਹਰਿਆਣੇ ਵਿਚ ਕਵਿਤਾ/ ਖੁੱਲ੍ਹੀ ਕਵਿਤਾ ਵਧੇਰੇ
ਰਚੀ ਜਾ ਰਹੀ ਹੈ। ਹਰ ਸਾਲ ਪ੍ਰਕਾਸਿ਼ਤ ਹੁੰਦੀਆਂ ਪੁਸਤਕਾਂ ਵਿਚੋਂ 50
ਫ਼ੀਸਦੀ ਕਵਿਤਾ ਨਾਲ ਸੰਬੰਧਤ ਪੁਸਤਕਾਂ ਹੁੰਦੀਆਂ ਹਨ। ਸਾਹਿਤ ਦੇ ਦੂਜੇ
ਰੂਪ ਜਿਵੇਂ ਕਹਾਣੀ, ਨਾਵਲ ਅਤੇ ਨਾਟਕ ਬਹੁਤ ਘੱਟ ਗਿਣਤੀ ਵਿਚ ਪ੍ਰਕਾਸ਼ਤ
ਹੁੰਦੇ ਹਨ। ਪਿਛਲੇ ਲਗਭਗ ਦੋ ਦਹਾਕਿਆਂ ਵਿਚ ਚਾਰ-ਪੰਜ ਨਾਵਲ ਅਤੇ
ਤਿੰਨ-ਚਾਰ ਨਾਟਕ ਸੰਗ੍ਰਹਿ ਪ੍ਰਕਾਸ਼ਤ ਹੋਏ ਹਨ। ਹਾਂ; ਕਵਿਤਾ ਦਾ ਰੰਗ ਵਕਤ
ਦੇ ਨਾਲ-ਨਾਲ ਹੋਰ ਗੁੜ੍ਹਾ ਹੁੰਦਾ ਜਾ ਰਿਹਾ ਹੈ। ਪ੍ਰੰਤੂ ਸਾਹਿਤ ਦੇ ਦੂਜੇ
ਰੂਪ ਗਿਣਤੀ ਪੱਖੋਂ ਉਸ ਪੱਧਰ ’ਤੇ ਰਚੇ ਨਹੀ ਜਾ ਰਹੇ ਜਿਸ ਦੀ ਇਸ ਸਮੇਂ
ਬਹੁਤ ਆਸ ਅਤੇ ਲੋੜ ਹੈ। ਖ਼ੈਰ, ਇਸ ਲੇਖ ਦੇ ਅਗਲੇ ਹਿੱਸੇ ਵਿਚ ਗਿਣਤੀ ਅਤੇ
ਪੁਸਤਕਾਂ ਦੇ ਪ੍ਰਕਾਸ਼ਨ ਸੰਬੰਧੀ ਚਰਚਾ; ਵਧੇਰੇ ਕਾਰਗਰ ਅਤੇ ਲਾਹੇਵੰਦ
ਨਹੀਂ ਹੈ ਬਲਕਿ ਹਰਿਆਣੇ ਵਿਚ ਰਚੇ ਜਾ ਰਹੇ ਸਾਹਿਤ ਦਾ ਵਿਸ਼ਾ, ਮਿਆਰ ਅਤੇ
ਸਰੋਕਾਰ ਕਿਸ ਤਰ੍ਹਾਂ ਦੇ ਹਨ? ਇਹਨਾਂ ਵਿਚ ਹਰਿਆਣੇ ਦੇ ਲੋਕਾਂ ਦੇ ਸਮਾਜਕ,
ਆਰਥਕ ਅਤੇ ਧਾਰਮਕ ਢਾਂਚੇ ਬਾਰੇ ਕਿਸ ਤਰ੍ਹਾਂ ਦਾ ਜਾਣਕਾਰੀ ਹਾਸਲ ਹੁੰਦੀ
ਹੈ? ਇਹ ਬਹੁਤ ਗੰਭੀਰ ਚਰਚਾ ਦੀ ਮੰਗ ਕਰਦਾ ਵਿਸ਼ਾ ਹੈ।
ਹਰਿਆਣੇ
ਵਿਚ ਰਚੇ ਜਾ ਰਹੇ ਪੰਜਾਬੀ ਸਾਹਿਤ ਦੇ ਮੂਲ ਸਰੋਕਾਰ ਉਹੋ ਜਿਹੇ ਹੀ ਹਨ ਜਿਸ
ਤਰ੍ਹਾਂ ਦੇ ‘ਮੁੱਖਧਾਰਾ ਦੇ ਪੰਜਾਬੀ ਸਾਹਿਤ’ ਦੇ ਸਰੋਕਾਰ ਹਨ। ਮਸਲਨ;
ਪਰਵਾਸ ਦਾ ਸੰਕਲਪ, ਮੁਹੱਬਤ ਦਾ ਸੰਕਲਪ, ਸਮਾਜਕ-ਸਦਾਚਾਰਕ ਕੀਮਤਾਂ, ਧਾਰਮਕ
ਅਤੇ ਸਮਾਜਕ ਬ੍ਰਿਤਾਂਤ, ਸਮਾਜਕ ਸਮ-ਰੂਪਤਾ (ਬਣਤਰ) ਦਾ ਸਿਧਾਂਤ ਅਤੇ
ਮਨੁੱਖੀ ਮਨੋਬਿਰਤੀਆਂ ਦੇ ਮੂਲ ਥੀਮ ਨਾਲ ਸੰਬੰਧਤ ਹੁੰਦੇ ਹਨ। ਇਸੇ ਤਰ੍ਹਾਂ
ਦੇ ਸਰੋਕਾਰ ਹਰਿਆਣੇ ਦੇ ਪੰਜਾਬੀ ਸਾਹਿਤ ਵਿਚ ਦੇਖਣ-ਪੜ੍ਹਨ ਨੂੰ ਮਿਲਦੇ
ਹਨ। ਹਰਿਆਣੇ ਅਤੇ ਪੰਜਾਬ ਦੇ ਸਾਹਿਤ ਦੇ ਮੂਲ ਸਰੋਕਾਰ ਇੱਕੋ ਜਿੱਥੇ ਸਾਂਝੇ
ਹਨ ਉੱਥੇ ਹੀ ਦੋਹਾਂ ਨੂੰ ਪੇਸ਼ ਕਰਨ ਵਾਲੇ ਸਾਹਿਤਕਾਰਾਂ ਦੀਆਂ
ਮਨੋਬਿਰਤੀਆਂ, ਸ਼ਬਦਾਵਲੀ ਅਤੇ ਸਮਾਜ ਵੀ ਇੱਕੋ ਵਰਗਾ ਹੈ।
ਪਰਵਾਸ ਦਾ ਸੰਕਲਪ: ਹਰਿਆਣਾ ਸੂਬਾ ਭਾਵੇਂ ਸਿਆਸੀ
ਤੌਰ ਤੇ ਪੰਜਾਬ ਨਾਲੋਂ ਵੱਖ ਹੋ ਗਿਆ ਹੈ ਪ੍ਰੰਤੂ ਇਹਨਾਂ ਦੇ ਸਾਹਿਤਕ,
ਆਰਥਕ ਅਤੇ ਸਮਾਜਕ ਸਰੋਕਾਰ ਬਿਲਕੁਲ ਇੱਕੋ ਵਰਗੇ ਹਨ। ਜਿਹੜੀਆਂ ਸਮਾਜਕ
ਸਮੱਸਿਆਵਾਂ ਪੰਜਾਬੀ ਸਮਾਜ ਵਿਚ ਦੇਖਣ ਨੂੰ ਮਿਲਦੀਆਂ ਹਨ ਉਹੋ ਸਮੱਸਿਆਵਾਂ
ਹਰਿਆਣੇ ਦੇ ਹਰਿਆਣਵੀਂ ਸਮਾਜ ਵਿਚ ਵੀ ਦੇਖਣ ਨੂੰ ਮਿਲਦੀਆਂ ਹਨ। ਆਰਥਕ
ਨਾ-ਬਰਾਬਰਤਾ ਦੋਹਾਂ ਸੂਬਿਆਂ ਵਿਚ ਦੇਖਣ ਨੂੰ ਮਿਲਦੀ ਹੈ। ਦੋਹਾਂ ਸੂਬਿਆਂ
ਦੇ ਨੌਜਵਾਨ ‘ਪਰਵਾਸ’ ਕਰਕੇ ਚੰਗੇਰੇ ਭੱਵਿਖ ਦੀ ਆਸ ਨਾਲ ਵਿਦੇਸ਼ਾਂ ਵੱਲ
ਰੁਖ਼ ਕਰ ਰਹੇ ਹਨ। ਇਸੇ ਲਈ ਹਰਿਆਣੇ ਦੇ ਪੰਜਾਬੀ ਸਾਹਿਤ ਵਿਚ ‘ਪਰਵਾਸ ਦੀ
ਪੀੜਾ’ ਨੂੰ ਪੜ੍ਹਿਆ ਜਾ ਸਕਦਾ ਹੈ/ ਮਹਿਸੂਸ ਕੀਤਾ ਜਾ ਸਕਦਾ ਹੈ।
ਸਮਾਜਕ ਸਰੋਕਾਰ: ਹਰਿਆਣੇ ਵਿਚ ਰਚੇ ਜਾ ਰਹੇ
ਸਾਹਿਤ ਵਿਚ ਸਮਾਜਕ ਸਰੋਕਾਰਾਂ ਨੂੰ ਵਧੇਰੇ ਤਰਜ਼ੀਹ ਦਿੱਤੀ ਜਾਂਦੀ ਹੈ।
ਇੱਥੇ ਹਰਿਆਣੇ ਦਾ ਪੰਜਾਬੀ ਸਾਹਿਤ ਪੰਜਾਬ ਦੇ ਪੰਜਾਬੀ ਸਾਹਿਤ ਨਾਲੋਂ ਰਤਾ
ਵੱਖ/ ਨਿਵੇਕਲਾ ਕਿਹਾ ਜਾ ਸਕਦਾ ਹੈ। ਹਰਿਆਣੇ ਵਿਚ ਸਮਾਜਕ ਬਣਤਰ ਪੰਜਾਬ
ਨਾਲੋਂ ਵੱਖ ਅਤੇ ਮਜ਼ਬੂਤ ਹੈ। ਹਰਿਆਣੇ ਦੇ ਮੂਲ ਨਿਵਾਸੀਆਂ (ਖ਼ਾਸ ਕਰਕੇ
ਜਾਟ ਸਮਾਜ ਵਿਚ) ਖ਼ਾਪ ਪੰਚਾਇਤਾਂ ਦਾ ਬੋਲਬਾਲਾ ਦੇਖਣ ਨੂੰ ਮਿਲਦਾ ਹੈ। ਇਹ
ਖ਼ਾਪ ਪੰਚਾਇਤਾਂ ਸਮਾਜ ਨੂੰ ਇੱਕ ਜਾਤ/ ਸਮਾਜ/ ਵਰਗ ਵਿਚ ਬੰਨ੍ਹ ਕੇ
ਰੱਖਦੀਆਂ ਹਨ। ਜੇਕਰ ਕੋਈ ਵਿਅਕਤੀ ਆਪਣੇ ਸਮਾਜ ਦੇ ਨਿਯਮਾਂ ਦੇ ਵਿਰੁੱਧ
ਕਿਸੇ ਪ੍ਰਕਾਰ ਦੀ ਕਾਰਵਾਈ ਕਰਦਾ ਹੈ ਤਾਂ ਇਹ ਖ਼ਾਪ ਪੰਚਾਇਤਾਂ ਉਸ
ਵਿਅਕਤੀ/ ਸਮਾਜ ਦੇ ਵਿਰੁੱਧ ਆਪਣਾ ਫ਼ੈਸਲਾ ਦਿੰਦੀਆਂ ਹਨ। ਖ਼ਾਸ ਗੱਲ ਇਹ
ਹੈ ਕਿ ਇਹਨਾਂ ਖ਼ਾਪ ਪੰਚਾਇਤਾਂ ਦੇ ਫ਼ੈਸਲੇ ਦੇ ਵਿਰੁੱਧ ਕਿਸੇ ਵਿਅਕਤੀ/
ਸਮਾਜ/ ਜਾਤ ਦੀ ਕੋਈ ਬਹੁਤੀ ਵਾਅ ਨਹੀਂ ਚੱਲਦੀ। ਅਮੁਮਨ; ਇਹਨਾਂ ਫ਼ੈਸਲਿਆਂ
ਵਿਚ ਸਮਾਜ ਨੂੰ ਇੱਕਜੁਟ ਕਰਨ ਦਾ ਯਤਨ ਕੀਤਾ ਜਾਂਦਾ ਹੈ। ਇਹ ਖ਼ਾਪ
ਪੰਚਾਇਤਾਂ ਪੰਜਾਬ/ ਪੰਜਾਬੀ ਸਾਹਿਤ ਵਿਚ ਨਹੀਂ ਹਨ। ਇਹਨਾਂ ਦਾ ਜਿ਼ਕਰ
ਭਾਵੇਂ ਹਰਿਆਣੇ ਦੇ ਪੰਜਾਬੀ ਸਾਹਿਤ ਵਿਚ ਨਾ ਦੇ ਬਰਾਬਰ ਹੈ ਪ੍ਰੰਤੂ ਇਹਨਾਂ
ਦਾ ਵਜੂਦ/ ਪ੍ਰਭਾਵ ਬਹੁਤ ਡੂੰਘਾ ਅਤੇ ਅਸਰਦਾਰ ਹੈ। ਹਰਿਆਣੇ ਦੀ ਸਮਾਜਕ
ਬਣਤਰ ਵਿਚ ਇਹ ਖ਼ਾਪ ਪੰਚਾਇਤਾਂ ਬਹੁਤ ਅਸਰਦਾਰ ਸਮਾਜਕ ਬਣਤਰ ਦਾ ਹਿੱਸਾ
ਮੰਨੀਆਂ ਜਾਂਦੀਆਂ ਹਨ।
ਆਰਥਕਤਾ ਦਾ ਪ੍ਰਭਾਵ:
ਹਰਿਆਣਾ ਸੂਬੇ ਦਾ ਬਹੁਤਾ ਹਿੱਸਾ ਮੁਲਕ ਦੀ ਰਾਜਧਾਨੀ
ਦਿੱਲੀ ਅਤੇ ਉੱਤਰ ਪ੍ਰਦੇਸ਼ ਨਾਲ ਲੱਗਦਾ ਹੈ। ਇਸ ਲਈ ਹਰਿਆਣੇ ਵਿਚ ਵੱਡੀ
ਗਿਣਤੀ ਵਿਚ ਉਦਯੋਗਿਕ ਘਰਾਣੇ ਆਪਣੇ ਕਾਰੋਬਾਰ ਚਲਾਉਂਦੇ ਹਨ। ਭਾਰਤ ਦੀਆਂ
ਵੱਡੀਆਂ ਕੰਪਨੀਆਂ ਦੇ ਆਫਿ਼ਸ ‘ਗੁੜਗਾੳਂ’ ਅਤੇ ‘ਫ਼ਰੀਦਾਬਾਦ'
ਵਿਚ ਮੌਜੂਦ ਹਨ। ਇਸ ਨਾਲ ਸੂਬੇ ਦੇ ਆਰਥਕ ਹਾਲਤ ਵਿਚ ਬਹੁਤ ਸੁਧਾਰ ਹੁੰਦਾ
ਹੈ; ਨਤੀਜੇ ਵੱਜੋਂ ਲੋਕਾਂ ਦੇ ਰਹਿਣ-ਸਹਿਣ ਅਤੇ ਕਾਰ-ਵਿਹਾਰ ਵਿਚ ਸੁਧਾਰ
ਹੁੰਦਾ ਹੈ। ਹਰਿਆਣੇ ਦੀ ਆਰਥਕ ਸਥਿਤੀ ਅਮੁਮਨ ਦੂਜੇ ਸੂਬਿਆਂ ਨਾਲੋਂ ਵਧੀਆ
ਹੈ। ਇਸ ਪ੍ਰਭਾਵ ਨੂੰ ਭਾਵੇਂ ਪੰਜਾਬੀ ਸਾਹਿਤ ਵਿਚ ਨਾਮਾਤਰ ਦੇਖਿਆ ਜਾਂਦਾ
ਹੈ ਪਰ ਇਸ ਤੋਂ ਇਨਕਾਰੀ ਵੀ ਨਹੀਂ ਹੋਇਆ ਜਾ ਸਕਦਾ। ਜਿਸ ਤਰ੍ਹਾਂ ਉੱਪਰ ਵੀ
ਜਿ਼ਕਰ ਕੀਤਾ ਜਾ ਚੁਕਾ ਹੈ ਕਿ ਸਾਹਿਤ ਨੂੰ ਸਮਾਜ ਦਾ ‘ਸ਼ੀਸ਼ਾ’ ਕਿਹਾ
ਜਾਂਦਾ ਹੈ। ਜਿਸ ਤਰ੍ਹਾਂ ਦੇ ਸਮਾਜਕ ਅਤੇ ਆਰਥਕ ਹਾਲਾਤ ਹੋਣਗੇ ਉਸੇ
ਤਰ੍ਹਾਂ ਦਾ ਸਾਹਿਤ ਸਿਰਜਿਆ ਜਾਵੇਗਾ। ਇਸ ਲਈ ਹਰਿਆਣੇ ਦੇ ਆਰਥਕ ਹਾਲਾਤ;
ਪੰਜਾਬ ਜਾਂ ਹੋਰ ਗੁਆਂਢੀ ਸੂਬਿਆਂ ਨਾਲੋਂ ਬਿਹਤਰ ਕਹੇ ਜਾ ਸਕਦੇ ਹਨ।
ਔਰਤ ਦੀ ਸਥਿਤੀ: ਔਰਤ ਦੀ ਸਥਿਤੀ ਨੂੰ
ਸਾਹਿਤ ਦੇ ਮੁੱਖ ਸਰੋਕਾਰ ਵੱਜੋਂ ਪੇਸ਼ ਕੀਤਾ ਜਾਂਦਾ ਹੈ। ਇਹ ਬਹੁਤ
ਮਹੱਤਵਪੂਰਨ ਵਿਸ਼ਾ ਹੈ ਕਿ ਕਿਸੇ ਸਮਾਜ ਵਿਚ ਔਰਤ ਦੀ ਸਥਿਤੀ ਕਿਸ ਤਰ੍ਹਾਂ
ਦੀ ਹੈ? ਜਿਸ ਸਮਾਜ ਵਿਚ ਔਰਤ ਆਤਮ- ਨਿਰਭਰ ਹੋਵੇਗੀ ਉਸ ਸਮਾਜ ਦਾ ਸਰਵਪੱਖੀ
ਵਿਕਾਸ ਰੋਕਿਆ ਨਹੀਂ ਜਾ ਸਕਦਾ। ਇਸ ਹਵਾਲੇ ਨਾਲ ਹਰਿਆਣੇ ਦੀ ਸਥਿਤੀ
ਥੋੜ੍ਹੀ ਢਿੱਲੀ ਅਤੇ ਕਮਜ਼ੋਰ ਕਹੀ ਜਾ ਸਕਦੀ ਹੈ। ਕੁਝ ਦਹਾਕੇ ਪਹਿਲਾਂ ਤੱਕ
ਹਰਿਆਣਾ ਇਕੱਲਾ ਸੂਬਾ ਸੀ ਜਿਸ ਵਿਚ ਪ੍ਰਤੀ ਵਿਅਕਤੀ ਔਰਤਾਂ ਦੀ ਗਿਣਤੀ ਸਭ
ਤੋਂ ਘੱਟ ਸੀ। ਭਾਵ ਪ੍ਰਤੀ ਹਜ਼ਾਰ ਮਰਦਾਂ ਦੇ ਮੁਕਾਬਲਾ ਔਰਤਾਂ ਦੀ ਗਿਣਤੀ
ਹਰਿਆਣੇ ਵਿਚ ਸਭ ਤੋਂ ਘੱਟ ਸੀ। ਹਾਲਾਂਕਿ ਇਸ ਸਥਿਤੀ ਵਿਚ ਸਹਿਜੇ-ਸਹਿਜੇ
ਸੁਧਾਰ ਹੋ ਰਿਹਾ ਹੈ।
ਹਰਿਆਣੇ ਵਿਚ ਔਰਤਾਂ ਹੁਣ ਆਤਮ-ਨਿਰਭਰਤਾ
ਦੀ ਸ਼੍ਰੇਣੀ ਵਿਚ ਆ ਰਹੀਆਂ ਹਨ। ਹਾਲਾਂਕਿ ਖੇਤੀ-ਬਾੜੀ ਦੇ ਕੰਮ ਵਿਚ
ਔਰਤਾਂ ਦੀ ਹਿੱਸੇਦਾਰੀ ਦੂਜੇ ਸੂਬਿਆਂ ਨਾਲੋਂ ਵਧੇਰੇ ਹੈ ਪ੍ਰੰਤੂ ਉਦਯੋਗਿਕ
ਅਤੇ ਸਿੱਖਿਅਕ ਖ਼ੇਤਰ ਵਿਚ ਵੀ ਹਰਿਆਣੇ ਵਿਚ ਔਰਤਾਂ ਦੀ ਭਾਈਵਾਲੀ ਵੱਧ ਰਹੀ
ਹੈ। ਖੇਡਾਂ ਵਿਚ ਹਰਿਆਣਵੀਂ ਕੁੜੀਆਂ ਨੇ ਸਮੁੱਚੇ ਦੇਸ਼ ਵਿਚ ਆਪਣੀ ਝੰਡੀ
ਬਰਕਰਾਰ ਰੱਖੀ ਹੈ। ਹਰਿਆਣੇ ਦੀਆਂ ਕੁੜੀਆਂ ਫ਼ੌਜ ਵਿਚ ਵੀ ਸ਼ਾਮਲ ਹੋ
ਰਹੀਆਂ ਹਨ ਅਤੇ ਦੇਸ਼ ਸੇਵਾ ਦੇ ਜਜ਼ਬੇ ਨੂੰ ਅਮਲੀਜਾਮਾ ਪਹਿਨਾ ਰਹੀਆਂ ਹਨ।
ਖੇਡ, ਰਾਜਨੀਤੀ, ਸਾਹਿਤ, ਕਲਾ ਅਤੇ ਸਿੱਖਿਆ ਆਦਿਕ ਖੇਤਰਾਂ ਵਿਚ ਕੁੜੀਆਂ
ਕਿਸੇ ਨਾਲ ਘੱਟ ਨਹੀਂ ਹਨ। ਸਮਾਜਕ ਬਣਤਰ ਦੇ ਇਸ ਪੱਖ ਨੂੰ
ਹਰਿਆਣੇ ਦੇ ਪੰਜਾਬੀ ਸਾਹਿਤਕਾਰਾਂ ਦੀਆਂ ਲਿਖ਼ਤਾਂ ਵਿਚ ਅਣਗੋਲਿਆਂ ਕੀਤਾ
ਗਿਆ ਹੈ। ਹਰਿਆਣੇ ਦੇ ਪੰਜਾਬੀ ਸਾਹਿਤਕਾਰਾਂ ਨੂੰ ਹਰਿਆਣੇ ਸੂਬੇ ਦੇ ਇਹਨਾਂ
ਪੱਖਾਂ/ ਰੂਪਾਂ ਬਾਰੇ ਡੂੰਘਾਈ ਨਾਲ ਵਿਚਾਰ-ਚਰਚਾ ਕਰਨੀ ਚਾਹੀਦੀ ਹੈ ਤਾਂ
ਕਿ ਹਰਿਆਣੇ ਦੀ ਸਮਾਜਕ ਬਣਤਰ ਦਾ ਸਹੀ ਅਕਸ ਪਾਠਕਾਂ/ ਵਿਦਿਆਰਥੀਆਂ ਤੱਕ
ਪਹੁੰਚ ਸਕੇ।
ਸਮਾਜਕ ਸਮ-ਰੂਪਤਾ ਅਤੇ ਮਨੁੱਖੀ
ਮਨੋਬਿਰਤੀਆਂ: ਕਿਸੇ ਵੀ ਸਮਾਜ ਵਿਚ ਸਮ-ਰੂਪਤਾ ਦਾ ਸੰਕਲਪ
ਵਧੇਰੇ ਲਾਭਦਾਇਕ ਹੁੰਦਾ ਹੈ ਕਿਉਂਕਿ ਇਸ ਨਾਲ ਸਮਾਜ ਦੇ ਤਰੱਕੀ ਕਰਨ ਦੇ
ਰਾਹ ਵਧੇਰੇ ਹੁੰਦੇ ਹਨ। ਇੱਥੇ ਇਕੱਲੇ ਸਮਾਜ, ਜਾਤ, ਧਰਮ ਜਾਂ ਰੰਗ ਕਰਕੇ
ਹੀ ਬਰਾਬਰਤਾ ਲਾਜ਼ਮੀ ਨਹੀਂ ਬਲਕਿ ਰੁਜ਼ਗਾਰ ਦੇ ਵਸੀਲੇ, ਰਹਿਣ-ਸਹਿਣ ਅਤੇ
ਧਾਰਮਕ ਰਹੁ-ਰੀਤਾਂ ਵਿਚ ਵੀ ਇੱਕ ਰੂਪਤਾ ਲਾਜ਼ਮੀ ਹੋਣੀ ਚਾਹੀਦੀ ਹੈ ਤਾਂ
ਕਿ ਸਮਾਜ ਵਿਚ ਉੱਚੇ ਨੀਵੇਂ ਭੇਦਭਾਵ ਖ਼ਤਮ ਕੀਤਾ ਜਾ ਸਕੇ ਅਤੇ ਸਮਾਜ ਨੂੰ
ਤਰੱਕੀ ਦੀ ਰਾਹ ਤੇ ਤੋਰਿਆ ਜਾ ਸਕੇ। ਮਨੁੱਖੀ ਮਨੋਬਿਰਤੀਆਂ ਵਿਚ ਮਨੁੱਖ ਦੇ
ਆਉਣ ਵਾਲੇ ਸਮੇਂ ਦੀਆਂ ਤਿਆਰੀਆਂ / ਸੋਚਾਂ ਨੂੰ ਚਰਚਾ ਦਾ ਹਿੱਸਾ ਬਣਾਇਆ
ਜਾਂਦਾ ਹੈ। ਸਿਆਣਿਆਂ ਦਾ ਕਥਨ ਹੈ ਕਿ ਮਨੁੱਖ ਜਿਹੋ ਜਿਹਾ ਸੋਚਦਾ ਹੈ ਉਹੋ
ਜਿਹਾ ਬੋਲਦਾ ਹੈ ਅਤੇ ਜਿਹੋ ਜਿਹਾ ਬੋਲਦਾ ਹੈ ਉਹੋ ਜਿਹਾ ਕਰਦਾ ਹੈ। ਇਸ ਲਈ
ਮਨੋਬਿਰਤੀਆਂ ਦੇ ਅਧਿਐਨ ਵਿਚ ਮਨੁੱਖ ਦੇ ਮਨੋਭਾਵਾਂ ਦਾ ਅਧਿਐਨ ਇਸ ਗੱਲ ਦਾ
ਪ੍ਰਮਾਣ ਬਣਦਾ ਹੈ ਕਿ ਮਨੁੱਖ ਨੇ ਭਵਿੱਖ ਵਿਚ ਕਿਸ ਤਰ੍ਹਾਂ ਦੀਆਂ
ਯੋਜਨਾਵਾਂ ਉੱਪਰ ਆਪਣਾ ਧਿਆਨ ਕੇਂਦਰਿਤ ਕਰਨਾ ਹੈ। ਇਹ ਵਿਚਾਰ ਹੀ ਬਾਅਦ
ਵਿਚ ‘ਅਮਲ’ ਵਿਚ ਤਬਦੀਲ ਹੁੰਦਾ ਹੈ। ਖ਼ੈਰ, ਆਖ਼ਰ ਵਿਚ ਉੱਪਰ ਕੀਤੀ
ਗਈ ਵਿਚਾਰ-ਚਰਚਾ ਦੇ ਆਧਾਤ ’ਤੇ ਕਿਹਾ ਜਾ ਸਕਦਾ ਹੈ ਕਿ ਹਰਿਆਣਾ ਦੇ
ਪੰਜਾਬੀ ਸਾਹਿਤ ਵਿਚ ਗਿਣਾਤਮਕ ਪੱਖੋਂ ਭਾਵੇਂ ‘ਵਾਧਾ’ ਹੋ ਰਿਹਾ ਹੈ ਪਰੰਤੂ
ਗੁਣਾਤਮਕ ਪੱਖੋਂ ਕਈ ਊਣਤਾਈਆਂ ਦੇਖਣ/ ਪੜ੍ਹਨ ਨੂੰ ਮਿਲਦੀਆਂ ਹਨ। ਇੱਥੋਂ
ਦੇ ਪੰਜਾਬੀ ਸਾਹਿਤਕਾਰਾਂ ਨੂੰ ਹਰਿਆਣੇ ਦੇ ਮੂਲ ਰੂਪ/ ਕੇਂਦਰੀ ਥੀਮ ਦੀ
ਸਹੀ ਅਰਥਾਂ ਵਿਚ ਸਮਝ ਆਉਣੀ ਚਾਹੀਦੀ ਹੈ ਜਾਂ ਸਮਝਣ ਦਾ ਯਤਨ ਕਰਨਾ ਚਾਹੀਦਾ
ਹੈ ਤਾਂ ਕਿ ‘ਹਰਿਆਣੇ ਦੀ ਸਮਾਜਕ ਬਣਤਰ’ ਦੇ ਸਹੀ ਰੂਪ ਨੂੰ ਪੰਜਾਬੀ ਸਾਹਿਤ
ਦਾ ਹਿੱਸਾ ਬਣਾਇਆ ਜਾ ਸਕੇ। ਇਕੱਲੇ ਕਵਿਤਾ, ਗ਼ਜ਼ਲ ਜਾਂ ਕਹਾਣੀ ਨਾਲ ਕਿਸੇ
ਸੂਬੇ ਦੇ ਸਾਹਿਤ ਨੂੰ ਪ੍ਰਫੁੱਲਿਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਅਜਿਹੇ
ਸਾਹਿਤ ਵਿਚ ਨਿਰਾ ਕਲਪਣਾ ਦਾ ਭਾਵ ਹੁੰਦਾ ਹੈ। ਇਸ ਨਾਲ ਕਿਸੇ ਸਮਾਜ ਦੇ
ਸਹੀ ਰੂਪ/ ਬਣਤਰ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਹਾਂ; ਇਸ ਨਾਲ ਕੁਝ
ਸਮੇਂ ਲਈ ਪਾਠਕਾਂ ਅਤੇ ਵਿਦਿਆਰਥੀਆਂ ਦਾ ਮਨੋਰੰਜਨ ਕੀਤਾ ਜਾ ਸਕਦਾ ਹੈ
ਪ੍ਰੰਤੂ ਇਸ ਨਾਲ ਕਿਸੇ ਸਮਾਜ ਦੇ ਸਹੀ ਸੰਦਰਭ ਨੂੰ ਸਮਝਿਆ ਨਹੀਂ ਜਾ ਸਕਦਾ।
ਜੇਕਰ ਸਾਹਿਤ ਦੀ ਗੰਭੀਰਤਾ ਅਤੇ ਮਹੱਤਤਾ ਨੂੰ ਸਥਾਈ ਅਤੇ ਪੁਖ਼ਤਾ
ਰੱਖਣਾ ਹੈ ਤਾਂ ਪਹਿਲਾਂ ਸਮਾਜ ਦੀਆਂ ਵਿਭਿੰਨ ਪਰਿਸਥਿਤੀਆਂ ਦਾ ਸਹੀ
ਮੁਲਾਂਕਣ ਕਰਨਾ ਲਾਜ਼ਮੀ ਸ਼ਰਤ ਹੁੰਦੀ ਹੈ। ਜੇਕਰ ਇਕੱਲੇ ਕਲਪਣਾ ਦੇ ਭਾਵ
ਵਿਚ ਸਾਹਿਤ ਸਿਰਜਣਾ ਕੀਤੀ ਜਾਂਦੀ ਰਹੀ ਤਾਂ ਆਉਣ ਵਾਲੇ ਸਮੇਂ ਵਿਚ ਸਾਹਿਤ
ਦੀ ਅਹਿਮੀਅਤ ਘੱਟ ਹੋ ਜਾਵੇਗੀ ਅਤੇ ਆਮ ਪਾਠਕ ਵਰਗ ਇਸ ਤੋਂ ਦੂਰੀ ਬਣਾ
ਲਵੇਗਾ। ਇਸ ਲਈ ਹਰਿਆਣਵੀਂ ਪੰਜਾਬੀ ਸਾਹਿਤਕਾਰਾਂ ਨੂੰ ਹਰਿਆਣੇ ਦੇ ਧੁਰੇ
(ਮੁੱਢ) ਬਾਰੇ ਸਹੀ ਜਾਣਕਾਰੀ ਹਾਸਲ ਕਰਨ ਦੀ ਜ਼ਰੂਰਤ ਹੈ ਤਾਂ ਕਿ ਸਮਾਜਕ
ਬਣਤਰ ਦੇ ਸਹੀ ਸਰੂਪ ਨੂੰ ਪਾਠਕਾਂ ਤੱਕ ਪਹੁੰਚਾਇਆ ਜਾ ਸਕੇ। ਪ੍ਰੰਤੂ ਇਹ
ਸਭ ਹੁੰਦਾ ਕਦੋਂ ਹੈ? ਇਹ ਅਜੇ ਭੱਵਿਖ ਦੀ ਕੁਖ਼ ਵਿਚ ਹੈ।
#1054/1, ਵਾ: ਨੰ: 15-ਏ, ਭਗਵਾਨ ਨਗਰ
ਕਾਲੌਨੀ, ਪਿੱਪਲੀ, ਕੁਰੂਕਸ਼ੇਤਰ। ਸੰਪਰਕ: 90414-98009
|
|
|
|
ਅਜੋਕਾ
ਹਰਿਆਣਵੀਂ ਪੰਜਾਬੀ ਸਾਹਿਤ: ਦਸ਼ਾ ਅਤੇ ਦਿਸ਼ਾ
ਡਾ: ਨਿਸ਼ਾਨ ਸਿੰਘ ਰਾਠੌਰ |
ਹਰਿਆਣੇ
ਦੇ ਪੰਜਾਬੀ ਸਾਹਿਤ ਵਿੱਚੋਂ ਹਰਿਆਣਾ ਮਨਫ਼ੀ ਕਿਉਂ ਹੈ?
ਡਾ: ਨਿਸ਼ਾਨ ਸਿੰਘ ਰਾਠੌਰ |
ਹਰਿਆਣੇ
ਦਾ ਨਵੀਨ ਪੰਜਾਬੀ ਸਾਹਿਤ
ਨਿਸ਼ਾਨ ਸਿੰਘ ਰਾਠੌਰ |
3
ਸਤੰਬਰ ਨੂੰ ਜਨਮ ਦਿਨ ਤੇ ਵਿਸ਼ੇਸ਼
ਪਾਕਿਸਤਾਨ ਵਿੱਚ
ਪੰਜਾਬੀ ਬੋਲੀ ਦੇ ਅਲੰਬਰਦਾਰ: ਉਸਤਾਦ ਦਾਮਨ
ਉਜਾਗਰ ਸਿੰਘ |
ਸਾਹਿਤ,
ਸੂਝ ਤੇ ਭਵਿੱਖ ਦੀਆਂ ਸੁਹਜ ਭਰਪੂਰ ਪਗਡੰਡੀਆਂ
ਕੇਹਰ ਸ਼ਰੀਫ਼ |
ਟਾਇਰਾਂ
ਤੇ ਪੈਰਾਂ ਦਾ ਵੈਰੀ ਸਾਹਿਤਕਾਰ: ਗੁਲਜ਼ਾਰ ਸਿੰਘ ਸ਼ੌਂਕੀ
ਉਜਾਗਰ ਸਿੰਘ |
ਯੂਰਪੀ
ਪੰਜਾਬੀ ਸਾਹਿਤ ਅਤੇ ਅਗਲੀ ਪੀੜ੍ਹੀ!
ਕੇਹਰ ਸ਼ਰੀਫ਼ |
3
ਸਤੰਬਰ ਨੂੰ ਜਨਮ ਦਿਨ ਤੇ ਵਿਸ਼ੇਸ਼ /span>
ਪੰਜਾਬੀ ਬੋਲੀ ਦਾ
ਜੁਝਾਰੂ ਅਤੇ ਇਨਕਲਾਬੀ ਲੋਕ ਕਵੀ-ਉਸਤਾਦ ਦਾਮਨ
ਉਜਾਗਰ ਸਿੰਘ |
ਜ਼ਿੰਦਗੀ
ਨੂੰ ਵਿਅੰਗ ਨਾਲ ਰੰਗੀਨ ਬਣਾਉਣ ਵਾਲੇ ਗ਼ਜ਼ਲਗੋ: ਹਰਬੰਸ ਸਿੰਘ ਤਸੱਵਰ
ਉਜਾਗਰ ਸਿੰਘ |
ਕਹਾਣੀਕਾਰ
ਲਾਲ ਸਿੰਘ ਦੀ “ ਬੇਮਝੀਆਂ “ ਵਿਚਲੀ ਸਮਝ ਦੇ ਰੂਬਰੂ ਹੁੰਦਿਆਂ
ਡਾ. ਸ਼ਮਸ਼ੇਰ ਮੋਹੀ |
ਬੁਲੰਦ
ਸ਼ਾਇਰ ਸਿਰੀ ਰਾਮ ਅਰਸ਼ -ਜਿਸ ਸਾਨੂੰ ਬਹੁਤਿਆਂ ਨੂੰ ਮਾਰਗ ਦਰਸ਼ਨ
ਦਿੱਤਾ ਗੁਰਭਜਨ ਗਿੱਲ |
ਡਾ:
ਮਲਕੀਅਤ ‘ਸੁਹਲ’ ਦੀ ਪੰਜਾਬੀ ਕਵਿਤਾ
ਰਵੇਲ ਸਿੰਘ |
ਹੈ
ਕੋਈ "ਮਾਈ ਦਾ ਲਾਲ" – ਜੋ ਸੱਚ ਬੋਲ ਸਕੇ !
ਕੇਹਰ ਸ਼ਰੀਫ਼, ਜਰਮਨੀ |
ਹੈਮਿੰਗਵੇ
ਨੂੰ ਯਾਦ ਕਰਦਿਆਂ ਸ਼ਿੰਦਰ ਪਾਲ
ਸਿੰਘ, ਯੂਕੇ |
ਜਨਮ
ਦਿਨ ਮੌਕੇ ਪੰਥ ਰਤਨ ਭਾਈ ਕਾਨ੍ਹ ਸਿੰਘ ਨਾਭਾ ਦੇ ਪੜਪੋਤਰੇ ਮੇਜਰ
ਆਦਰਸ਼ਪਾਲ ਸਿੰਘ ਨਾਲ ਵਿਸ਼ੇਸ਼ ਮੁਲਾਕਾਤ
ਜਗਮੇਲ ਸਿੰਘ ਭਾਠੂਆਂ, ਦਿੱਲੀ |
ਰੰਗੀਨ
ਮਿਜ਼ਾਜ ਸਟੇਜੀ ਕਵੀ ਦੀਵਾਨ ਸਿੰਘ, ਮਹਿਰਮ’ ਨੂੰ ਯਾਦ ਕਰਦਿਆਂ
ਰਵੇਲ ਸਿੰਘ, ਇਟਲੀ |
ਪੁੱਤਰ
ਹੀ ਨਹੀਂ, ਧੀਆਂ ਵੀ ਬਾਪ ਦਾ ਨਾਂ ਅੱਗੇ ਤੋਰਦੀਆਂ ਹਨ - ਅਜੀਤ ਸਤਨਾਮ
ਕੌਰ ਹਰਵਿੰਦਰ ਬਿਲਾਸਪੁਰ |
ਵੀਰ
ਮੇਰਿਆ ਜੁਗਨੀ ਕਹਿੰਦੀ ਏ
ਰਵੇਲ ਸਿੰਘ ਇਟਲੀ |
ਰੁਮਾਂਸਵਾਦ
ਅਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ ਕਵੀ ਅਤੇ ਗੀਤਕਾਰ ਅੰਗਰੇਜ਼ ਮੁੰਡੀ
ਕੱਦੋਂ ਉਜਾਗਰ ਸਿੰਘ,
ਪਟਿਆਲਾ |
ਸੁਆਤੀ
ਬੂੰਦਾਂ ਵਰਗੇ ਸ਼ਬਦਾਂ ਦਾ ਰਚੇਤਾ ਸੀ ਬਾਈ ਰਾਜਿੰਦਰ ਪ੍ਰਦੇਸੀ
ਸ਼ਿਵਚਰਨ ਜੱਗੀ ਕੁੱਸਾ |
ਚੇਤੰਨ
ਚਿੰਤਕ ਤੇ ਸਮਰੱਥ ਸਾਹਿਤਕਾਰ ਡਾ. ਗੁਰਦਿਆਲ ਸਿੰਘ ਰਾਏ
ਹਰਮੀਤ ਸਿੰਘ ਅਟਵਾਲ |
ਗਿਆਨ
ਦੀ ਮਹਿਕ ਵੰਡਣ ਵਾਲਾ ਵਣਜਾਰਾ ਪ੍ਰੋ ਅਛਰੂ ਸਿੰਘ
ਉਜਾਗਰ ਸਿੰਘ, ਪਟਿਆਲਾ |
ਕੁਦਰਤ,
ਸਮਾਜਿਕ ਸਰੋਕਾਰਾਂ ਅਤੇ ਰੁਮਾਂਸਵਾਦ ਦੀ ਕਵਿਤਰੀ ਡਾ ਰੰਜੂ
ਉਜਾਗਰ ਸਿੰਘ, ਪਟਿਆਲਾ |
ਮੇਰੀ
ਮਾਂ ਦਾ ਪਾਕਿਸਤਾਨ/a> ਅਜੀਤ
ਸਤਨਾਮ ਕੌਰ, ਲੰਡਨ |
ਹਰਿਆਣੇ
ਦਾ 2020 ਦਾ ਪੰਜਾਬੀ ਸਾਹਿਤ ਅਵਲੋਕਨ: ਪੁਸਤਕ ਸੰਦਰਭ
ਡਾ. ਨਿਸ਼ਾਨ ਸਿੰਘ ਰਾਠੌਰ |
ਪੰਜਾਬੀ
ਵਿਰਾਸਤ, ਕਵਿਤਾ ਅਤੇ ਕੋਮਲ ਕਲਾਵਾਂ ਦੀ ਤ੍ਰਿਵੈਣੀ ਦਵਿੰਦਰ ਬਾਂਸਲ
ਉਜਾਗਰ ਸਿੰਘ |
ਮੇਰੇ
ਠੁੱਕਦਾਰ ਗਲਪੀ ਸ਼ੈਲੀ ਵਾਲਾ ਨਾਵਲਕਾਰ : ਸ਼ਿਵਚਰਨ ਜੱਗੀ ਕੁੱਸਾ
ਹਰਮੀਤ ਸਿੰਘ ਅਟਵਾਲ |
ਮੇਰੇ
ਹਿੱਸੇ ਦਾ ਡਾਕਟਰ ਹਰਿਭਜਨ ਸਿੰਘ
ਜੈਤੇਗ ਸਿੰਘ ਅਨੰਤ |
ਤਿੜਕ
ਰਹੇ ਸਮਾਜਿਕ ਰਿਸ਼ਤਿਆਂ ਅਤੇ ਸਰੋਕਾਰਾਂ ਦਾ ਕਵੀ - ਰਣਦੀਪ ਸਿੰਘ
ਆਹਲੂਵਾਲੀਆ ਉਜਾਗਰ ਸਿੰਘ,
ਪਟਿਆਲਾ |
ਕਿਰਤ
ਵਿੱਚ ਦਮ ਹੈ ਤਾਂ ਪਾਠਕ ਲੱਭ ਕੇ ਪੜ੍ਹਦੇ ਹਨ - ਸ਼ਿਵਚਰਨ ਜੱਗੀ
ਕੁੱਸਾ। ਹਰਵਿੰਦਰ ਧਾਲੀਵਾਲ
(ਬਿਲਾਸਪੁਰ) |
ਕਲਮ
ਦਾ ਧਨੀ : ਜਸਵਿੰਦਰ ਸਿੰਘ ਰੁਪਾਲ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਬਹੁ-ਕਲਾਵਾਂ
ਦਾ ਸੁਮੇਲ : ਬਲਵਿੰਦਰ ਕੌਰ ਲਗਾਣਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਪੰਜਾਬੀ
ਮਾਂ-ਬੋਲੀ ਨੂੰ ਸਮਰਪਿਤ ਹੋਣਹਾਰ ਕਲਮ - ਮਨਜੀਤ ਕੌਰ ਧੀਮਾਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਵਿਰਸੇ
ਦੀ ਸਾਂਭ-ਸੰਭਾਲ ਲਈ ਯਤਨਸ਼ੀਲ ਮੁਟਿਆਰ - ਬੀਬੀ ਰੁਪਿੰਦਰ ਕੌਰ ਰੂਪ
ਖਾਲਸਾ ਪ੍ਰੀਤਮ ਲੁਧਿਆਣਵੀ,
ਚੰਡੀਗੜ |
ਪੰਜਾਬੀ
ਬੋਲੀ ਦੇ ਜਗਤ ਵਿੱਚ ਧਰੂ ਤਾਰੇ ਵਾਂਗ ਚਮਕਦਾ ਰਹੇਗਾ ਸਾਥੀ ਲੁਧਿਆਣਵੀ
ਬਲਵਿੰਦਰ ਸਿੰਘ ਚਾਹਲ
"ਮਾਧੋਝੰਡਾ" |
ਬਗੀਤਕਾਰੀ
ਦੀਆਂ ਮੰਜਲਾਂ ਸਰ ਕਰ ਰਿਹਾ ਗੀਤਕਾਰ-- ਮੀਤ ਸਦੌਂ-ਗੜ ਵਾਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਬਹੁ-ਕਲਾਵਾਂ
ਦਾ ਖੂਬਸੂਰਤ ਸੁਮੇਲ - ਨੇਚਰਦੀਪ ਕਾਹਲੋਂ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸੰਗੀਤ,
ਸਾਹਿਤ ਅਤੇ ਸਿਹਤ ਵਿਗਿਆਨ ਦੀ ਤ੍ਰਿਵੈਣੀ ਡਾ ਮਨਜੀਤ ਸਿੰਘ ਬਲ
ਉਜਾਗਰ ਸਿੰਘ, ਪਟਿਆਲਾ |
ਹੱਡਬੀਤੀ
ਖਾਮੋਸ਼
ਮੁਹੱਬਤ ਦੀ ਇਬਾਦਤ ਅਜੀਤ
ਸਤਨਾਮ ਕੌਰ |
ਯੂਥ
ਵੈਲਫੇਅਰ ਕਲੱਬ ਵੱਲੋਂ ਲੇਖਕ ਜਸਵੀਰ ਸ਼ਰਮਾ ਦੱਦਾਹੂਰ ਦਾ ਸਨਮਾਨ
ਗੁਰਬਾਜ ਗਿੱਲ, ਬਠਿੰਡਾ |
ਪੰਜਾਬੀ
ਕਵੀ ਗਿਆਨੀ ਦਰਸ਼ਨ ਸਿੰਘ ਨਹੀਂ ਰਹੇ
ਸਾਥੀ ਲੁਧਿਆਣਵੀ, ਲੰਡਨ |
ਸਾਹਿਤ
ਸਿਰਜਨਾ ਦਾ ਨਵਾਂ ਸਿਰਨਾਵਾਂ – ਨਿਰਮਲ ਗੰਗਾ
ਗੁਰਬਾਜ ਗਿੱਲ, ਬਠਿੰਡਾ |
ਸਾਹਿਤਕ
ਅਤੇ ਸਭਿਆਚਾਰਕ ਖ਼ੁਸ਼ਬੂਆਂ ਦਾ ਵਣਜਾਰਾ ਪ੍ਰੋ. ਗੁਰਭਜਨ ਸਿੰਘ ਗਿੱਲ
ਉਜਾਗਰ ਸਿੰਘ, ਪਟਿਆਲਾ
|
ਬਹੁ
- ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਹਰਿਆਣੇ
’ਚ ਪੰਜਾਬੀ ਮਾਂ- ਬੋਲੀ ਦਾ ਲਾਡਲਾ ਪੁੱਤਰ ਸੀ ਡਾ. ਅਮਰਜੀਤ ਸਿੰਘ
ਕਾਂਗ
ਡਾ. ਨਿਸ਼ਾਨ ਸਿੰਘ ਰਾਠੌਰ |
ਸੰਘਰਸ਼
ਦੀ ਮੂਰਤ, ਨਿਊਜ਼ ਰੀਡਰ - ਬਲਜੀਤ ਕੌਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਪੰਜਾਬੀ
ਜੁਬਾਨ ਦਾ ਅਜ਼ੀਮ ਸ਼ਾਇਰ ਐਸ ਐਸ ਮੀਸ਼ਾ
ਮਨਜੀਤ ਸਿੰਘ ਰੱਤੂ, ਨਿਊ ਯਾਰਕ |
ਗੀਤਕਾਰੀ
ਵਿਚ ਨਾਮਨਾ ਖੱਟ ਰਹੀ ਖੂਬਸੂਰਤ ਕਲਮ- ਗਗਨਦੀਪ ਕੌਰ ਸਿਵੀਆ
ਪ੍ਰੀਤਮ ਲੁਧਿਆਣਵੀ, ਚੰਡੀਗੜ |
ਸ਼ਬਦਾਂ
ਦੀ ਚੋਗ ਚੁਗਣ ਵਾਲਾ - ਸ਼ਿਵਚਰਨ ਜੱਗੀ ਕੁੱਸਾ
ਕੇਹਰ ਸ਼ਰੀਫ਼ (ਵਿਟਨ) |
ਮੰਜਲ
ਵਲ ਵਧ ਰਿਹਾ ਸ਼ਾਇਰ, ਜਤਿੰਦਰ ਸਿੰਘ, ਉੱਚੀ ਮੰਗਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਦ੍ਰਿੜ
ਇਰਾਦਿਆਂ ਦੀ ਮਾਲਕਣ - ਕਰਮਜੀਤ ਕੰਮੋ ਦਿਓਣ ਐਲਨਾਬਾਦੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਯੂਰਪ
ਦੀ ਧਰਤ ਤੇ ਧੁੰਮਾਂ ਮਚਾ ਰਹੀ ਕਲਮ- ਬਿੰਦਰ-ਜਾਨ-ਏ-ਸਾਹਿਤ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਕਲਮੀ
ਸ਼ੌਕ ਨੂੰ ਰੂਹ ਨਾਲ ਪਾਲ ਰਹੀ ਕਵਿੱਤਰੀ - ਸਿਮਰਨਜੀਤ ਜੁਤਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਾਹਿਤ
ਤੇ ਸਭਿਆਚਾਰ ਦਾ ਮੂੰਹ-ਮੁੰਹਾਦਰਾ ਸੰਵਾਰਨ ਲਈ ਦੋਆਬੇ ਦੀ ਯਤਨਸ਼ੀਲ
ਕਲਮ- ਅੰਜੂ 'ਵ' ਰੱਤੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਾਹਿਤਕ
ਤੇ ਸੱਭਿਆਚਾਰਕ ਗੀਤਾਂ ਦਾ ਵਣਜਾਰਾ - ਮੂਲ ਚੰਦ ਸ਼ਰਮਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸ਼ਾਇਰੀ
ਤੋਂ ਫਿਲਮੀ ਗੀਤਕਾਰੀ ਵੱਲ – ਸ਼ਾਇਰ ਸ਼ਮੀ ਜਲੰਧਰੀ
ਰਿਸ਼ੀ ਗੁਲਾਟੀ, ਐਡੀਲੇਡ, ਆਸਟ੍ਰੇਲੀਆ |
ਰੂਹਾਨੀਅਤ
ਦੀਆਂ ਕਿਰਨਾਂ ਵਰਗੀ ਕਵਿੱਤਰੀ ਕਿਰਨ ਪਾਹਵਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਕਨੇਡਾ
ਰਹਿਕੇ ਵੀ ਘੁੰਮ ਰਹੀ ਹੈ ਪਿੰਡ ਦੀਆਂ ਗਲੀਆਂ ਵਿਚ - ਕਵਿੱਤਰੀ ਤੇ
ਕਹਾਣੀਕਾਰਾ ਜੱਗੀ ਬਰਾੜ ਸਮਾਲਸਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਇੰਨਸਾਨੀਅਤ
ਦੇ ਅਸੂਲਾਂ ਵਾਲੀ ਸੰਘਰਸ਼-ਸ਼ੀਲ ਤੇ ਉਦਮੀ ਕਲਮ - ਸੁਖਚਰਨ ਸਿੰਘ
ਸਾਹੋਕੇ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਾਫ-ਸੁਥਰੀ
ਲੇਖਣੀ ਦਾ ਮਾਲਕ - ਗੁਰਦੀਪ ਸਿੰਘ ਸ਼ਹਿਣਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਇਕਬਾਲ
ਮਾਹਲ ਨਾਲ ਇਕ ਇੰਟਰਵਿਊ
ਡਾਕਟਰ ਸਾਥੀ ਲੁਧਿਆਣਵੀ, ਲੰਡਨ |
ਅੱਖਰਾਂ
ਨੂੰ ਮਾਲਾ ਚ ਪਰੋਣ ਦੀ ਮੁਹਾਰਤ ਰੱਖਦਾ ਸ਼ਾਇਰ- ਯੱਸ਼ਪਾਲ ਟੋਨੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਵਿਰਸੇ
ਨੂੰ ਸੰਭਾਲਣ 'ਚ ਜੁਟੀ ਹੋਈ ਲਾ-ਜੁਵਾਬ ਕਲਮ - ਵਰਿੰਦਰ ਕੌਰ ਰੰਧਾਵਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਛੂਕਦਾ
ਕਲਮੀ ਦਰਿਆ - ਪ੍ਰਿੰ: ਗੁਰਮੀਤ ਸਿੰਘ ਫਾਜਿਲਕਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਤੰਗੀਆਂ-ਤੁਰਛੀਆਂ
ਚੋ ਨਿਕਲੀ, ਕਲਮੀ-ਚਾਨਣ ਵੰਡ ਰਹੀ ਸਖਸ਼ੀਅਤ- ਚੰਨ ਕਸੌਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਪੰਜਾਬੀ
ਦੇ ਉੱਘੇ ਚਿੰਤਕ ਭਾਈ ਕਾਨ੍ਹ ਸਿੰਘ ਨਾਭਾ
ਡਾ. ਰਵਿੰਦਰ ਕੌਰ ਰਵੀ, ਪੰਜਾਬੀ ਯੂਨੀਵਰਸਿਟੀ
ਪਟਿਆਲਾ |
ਖੂਬਸੂਰਤ
ਕਲਮ ਅਤੇ ਸੁਰੀਲੀ ਅਵਾਜ ਦੀ ਮਲਿਕਾ- ਕੁਲਵਿੰਦਰ ਕੌਰ ਮਹਿਕ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਮਿਆਰੀ
ਬਹੁ-ਕਲਾਵਾਂ ਦਾ ਖੂਬਸੂਰਤ ਸੁਮੇਲ -ਹਰਪ੍ਰੀਤ ਕੌਰ ਪ੍ਰੀਤ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਾਹਿਤਕ
ਅੰਬਰ 'ਚੋ ਛਟਾ ਵਿਖੇਰਦੀ ਸੁਨਹਿਰੀ ਕਿਰਨ-- ਗੁਰਪ੍ਰੀਤ ਕੌਰ ਧਾਲੀਵਾਲ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਇਕ
ਨਾਮਵਰ ਸਖ਼ਸ਼ੀਅਤ- ਡਾ. ਹਰਦੀਪ ਲੌਂਗੀਆ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਅੰਬਰ
ਦੇ ਹਾਣ ਦੇ ਸੁਪਨੇ ਉਲੀਕਣ ਵਾਲੀ ਕਲਮ- ਪੁਸ਼ਪਿੰਦਰ ਕੌਰ ਮੁਰਿੰਡਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਨਾ
ਭੁੱਲਣਯੋਗ ਹਸਤੀ ਇਕਬਾਲ ਅਰਪਨ
ਬਲਜਿੰਦਰ ਸੰਘਾ, ਕਨੇਡਾ |
ਬਹੁ-ਪੱਖੀ
ਕਲਾਵਾਂ ਦਾ ਕਲ-ਕਲ ਵਗਦਾ ਝਰਨਾ- ਮੀਨੂੰ ਸੁਖਮਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸ਼੍ਰੋਮਣੀ
ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਵਲੋਂ ਸੱਤਵਾਂ ਕਾਵਿ-ਸੰਗ੍ਰਹਿ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਹੁਸਨ,
ਜਵਾਨੀ ਅਤੇ ਕਲਮ ਦਾ ਸੁਮੇਲ - ਸਰੁੱਚੀ ਕੰਬੋਜ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਨੀਂ
ਅੱਜ ਕੋਈ ਆਇਆ ਸਾਡੇ ਵਿਹੜੇ
ਰਵੇਲ ਸਿੰਘ ਇਟਲੀ |
ਪੰਜਾਬੀ
ਦੇ ਨਾਮਵਰ ਆਲੋਚਕ ਡਾ. ਭੀਮ ਇੰਦਰ ਸਿੰਘ
ਸੁਖਿੰਦਰ, ਕੈਨੇਡਾ |
ਲਾਹੌਰ
ਸ਼ਾਜਸ਼ ਕੇਸ ਦੇ ਸ਼ਤਾਬਦੀ ਪ੍ਰੋਗਰਾਮਾਂ ਦੀ ਸ਼ੁਰੂਆਤ
ਉਜਾਗਰ ਸਿੰਘ, ਪਟਿਆਲਾ |
ਡਾ.
ਰਤਨ ਸਿੰਘ ਢਿੱਲੋਂ; ਕਵੀ ਅਤੇ ਆਲੋਚਕ
ਸੁਖਿੰਦਰ, ਟਰਾਂਟੋ |
"ਜਿਨਮੇਂ
ਬਸਤੇ ਭਾਈ ਵੀਰ ਸਿੰਘ"
ਜਸਪ੍ਰੀਤ ਸਿੰਘ, ਲੁਧਿਆਣਾ |
ਸਮਾਜਿਕ
ਸਰੋਕਾਰਾਂ ਦੀ ਕਵਿਤਰੀ ਭੁਪਿੰਦਰ ਨੱਤ
ਉਜਾਗਰ ਸਿੰਘ, ਪਟਿਆਲਾ |
ਮੁਲਾਕਾਤ
:
ਰਵਿੰਦਰ
ਰਵੀ - ਕਵੀ, ਨਾਟਕਕਾਰ
ਸੁਖਿੰਦਰ, ਟਰਾਂਟੋ |
ਪੰਜਾਬੀ
ਸੱਭਿਆਚਾਰ ਵਿੱਚ ਬਹੁ ਚਰਚਿਤ ਪੰਛੀ ਕਾਂ
ਰਵੇਲ ਸਿੰਘ ਇਟਲੀ |
ਰੁਮਾਂਟਿਕ
ਕਵਿਤਾਵਾਂ ਲਿਖਣ ਵਾਲੀ ਕਵਿਤਰੀ- ਰਮਨ ਵਿਰਕ
ਉਜਾਗਰ ਸਿੰਘ, ਪਟਿਆਲਾ |
ਬਾਵਾ
ਬਲਵੰਤ-ਕਾਵਿ: ਭਾਰਤੀ ਅਵਚੇਤਨ ਤੇ ਪ੍ਰਗਤੀਵਾਦ
ਡਾ: ਸੁਖਦੇਵ ਸਿੰਘ, ਚੰਡੀਗੜ੍ਹ
|
ਪ੍ਰਵਾਸੀ
ਪੰਜਾਬੀ ਸ਼ਾਇਰੀ ਦਾ ਮਾਣ : ਸੁਖਿੰਦਰ
ਕੰਵਲਦੀਪ ਸੈਣੀ, ਕੂਰੂਕਸ਼ੇਤਰ, ਹਰਿਆਣਾ |
ਪਰਵਾਸੀ
ਪੰਜਾਬੀ ਨਾਵਲ ਵਿਚ ਨਾਰੀ ਸਥਿਤੀ ਪੇਸ਼ਕਾਰੀ ਤੇ ਰਾਜਨੀਤੀ
ਡਾ। ਸੁਖਵਿੰਦਰ ਕੌਰ, ਜਲੰਧਰ |
ਸੰਜੀਵਨੀ-ਬੂਟੀ
ਵਰਗਾ ਯਾਰ - ਮਿੰਟੂ ਬਰਾੜ
ਸ਼ਿਵਚਰਨ
ਜੱਗੀ ਕੁੱਸਾ, ਲੰਡਨ |
ਪੰਜਾਬੀ
ਸਾਹਿਤ ਦਾ ਸਰਵ-ਪ੍ਰਵਾਨਿਤ ਪੁੱਤਰ - ਜੱਗੀ ਕੁੱਸਾ
ਐੱਸ਼ ਅਸ਼ੋਕ ਭੌਰਾ, ਕੈਲੇਫੋਰਨੀਆ |
ਪ੍ਰਸਿੱਧ
ਪੰਜਾਬੀ ਨਾਵਲਕਾਰ ਜੱਗੀ ਕੁੱਸਾ ਦੀ ਕਹਾਣੀ ਤੇ ਆਧਾਰਿਤ ਫਿਲਮ ਸੂਲੀ
ਚੜਿਆ ਚੰਦਰਮਾ 8 ਦਸਬੰਰ ਨੂੰ ਲੋਕ ਅਰਪਣ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
76ਵੀਂ
ਬਰਸੀ 'ਤੇ - 23 ਨਵੰਬਰ 2014
ਵਿਦਵਤਾ ਦੇ
ਸਜੀਵ ਤੇ ਸਾਕਾਰ ਸਰੂਪ ਭਾਈ ਕਾਨ ਸਿੰਘ ਨਾਭਾ
ਡਾ।ਰਵਿੰਦਰ ਕੌਰ ਰਵੀ, ਪਟਿਆਲਾ |
ਜੱਗੀ
ਕੁੱਸਾ ਦੀ ਕਹਾਣੀ 'ਤੇ ਬਣੀ "ਰਹਿਮਤ" ਫ਼ਿਲਮ ਤਿਆਰ
ਰਜਿੰਦਰ ਰਿਖੀ, ਅੰਮ੍ਰਿਤਸਰ |
ਮੁਲਾਕਾਤ
:
ਜਸਵੰਤ
ਦੀਦ
ਸੁਖਿੰਦਰ, ਕਨੇਡਾ |
ਜਨਮ
ਦਿਵਸ 30 ਅਗਸਤ2014 ਮੌਕੇ ਵਿਸ਼ੇਸ਼
ਪੰਜਾਬੀਅਤ
ਦੇ ਚਾਨਣ ਮੁਨਾਰੇ ਭਾਈ ਕਾਨ੍ਹ ਸਿੰਘ ਨਾਭਾ
ਡਾ। ਰਵਿੰਦਰ ਕੌਰ ਰਵੀ, ਪਟਿਆਲਾ |
ਭਾਰਤ
ਦੀ ਪ੍ਰਾਚੀਨ ਸਾਹਿਤਕ ਪਰੰਪਰਾ: ਟੀਕਾਕਾਰੀ
ਡਾ। ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ
|
ਕਵਿਤਾ
ਤੇ ਕਵੀ ਕੈਸਾ ਹੋਵੇ
ਰਵੇਲ ਸਿੰਘ ਇਟਲੀ |
ਹਵਾ
ਦੇ ਉਲਟ ਰੁਖ ਪ੍ਰਵਾਜ਼ ਭਰਦਾ ਹਿਰਦੇਪਾਲ - - ਮੇਰਾ ਬਿਹਤਰੀਨ ਪਾਤਰ
ਦਰਸ਼ਨ ਸਿੰਘ ਧੀਰ, ਯੂ ਕੇ |
ਮਹਿਰਮ
ਸਾਹਿਤ ਸਭਾ ਦੀ ਮਾਸਿਕ ਇਕਤਰਤਾ
ਮਲਕੀਅਤ ਸਿੰਘ “ਸੁਹਲ”, ਪੰਜਾਬ |
ਸਾਹਿਤ
ਦਾ ਮਨੁੱਖ ਤੇ ਸਮਾਜ ਨਾਲ ਸੰਬੰਧ
ਡਾ। ਰਵਿੰਦਰ ਕੌਰ ‘ਰਵੀ’, ਪਟਿਆਲਾ |
ਮਹਿਰਮ
ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਦੀ ਚੋਣ
ਮਲਕੀਅਤ ਸਿੰਘ “ਸੁਹਲ”, ਪੰਜਾਬ |
ਯੂ।
ਬੀ। ਸੀ। ਵਲੋਂ ਸੁਰਜੀਤ ਕਲਸੀ ਨੂੰ ਸਮੁੱਚੀ ਸਾਹਿਤਕ ਰਚਨਾ ਲਈ ਇਨਾਮ
ਸੁਖਵੰਤ ਹੁੰਦਲ, ਕਨੇਡਾ |
ਡਾਕਟਰ
ਰਣਧੀਰ ਸਿੰਘ ਚੰਦ ਨਾਲ ਸਾਥੀ ਲੁਧਿਆਣਵੀ ਦੀ ਮੁਲਾਕਾਤ
ਸਾਥੀ ਲੁਧਆਣਵੀ, ਲੰਡਨ |
ਮਸ਼ਹੂਰ
ਫਿਲਮਸਾਜ਼ ਤੇ ਪਤਰਕਾਰ ਖਵਾਜ ਅਹਿਮਦ ਅਬਾਸ ਨਾਲ ਚਲਦਿਆਂ
ਐਸ ਬਲਵੰਤ,
ਬਰਤਾਨੀਆ |
ਪੰਜਾਬੀ
ਫਿਲਮ ਐਵਾਰਡ 2014 ਲਈ ਨਾਮਜ਼ਦ ਹੋਏ
ਜੱਗੀ
ਕੁੱਸਾ ਨੂੰ ‘ਉੱਤਮ ਸੰਵਾਦ ਲੇਖਕ’ ਦਾ ਸਨਮਾਨ ਦਿਵਾਉਣ ‘ਚ ਸਾਥ ਦੇਈਏ
ਮਨਦੀਪ ਖੁਰਮੀ ਹਿੰਮਤਪੁਰਾ |
ਬਹੁ-ਭਾਸ਼ਾਵੀ
ਪ੍ਰਸਿੱਧ ਲੇਖਕ: ਕਰਤਾਰ ਸਿੰਘ ਦੁੱਗਲ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਅੰਮ੍ਰਿਤ
ਕੌਰ ਤੋਂ ਅੰਮ੍ਰਿਤਾ ਪ੍ਰੀਤਮ ਅਤੇ ਅੰਮ੍ਰਿਤਾ ਇਮਰੋਜ ਤੱਕ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਸ਼ਬਦਾਂ
ਦਾ ਸ਼ਾਹ ਸਿਕੰਦਰ ਸੀ: ਸਾਹਿਰ ਲੁਧਿਆਣਵੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਪੰਜਾਬੀ
ਸਾਹਿਤ ਕਲਾ ਕੇਂਦਰ ਯੂ ਕੇ ਵਲ੍ਹੋਂ ਸਰਦਾਰ ਪੰਛੀ ਦਾ ਸੁਆਗ਼ਤ
ਸਾਥੀ ਲੁਧਿਆਣਵੀ, ਲੰਡਨ |
ਕਲਾ
ਕੇਂਦਰ ਟੋਰਾਂਟੋ ਵਲੋਂ ਨਾਵਲ ਸਮੁੰਦਰ ਮੰਥਨ ਅਤੇ ਕਿੱਟੀ ਮਾਰਸ਼ਲ ਤੇ
ਸਫਲ ਗੋਸ਼ਟੀ
ਮੇਜਰ ਮਾਂਗਟ, ਟੋਰਾਂਟੋ |
ਸਮਾਜਕ
ਰਿਸ਼ਤਿਆਂ ਦੀ ਉਥਲ ਪੁਥਲ ਦੀ ਕਵਿਤਰੀ - ਬਲਵੀਰ ਕੌਰ ਢਿਲੋਂ
ਉਜਾਗਰ ਸਿੰਘ,
ਪੰਜਾਬ
|
‘ਹੱਕ
ਲਈ ਲੜਿਆ ਸੱਚ’ ਨਾਵਲ ਲਈ ਅਨਮੋਲ ਕੌਰ ਦਾ ਸਨਮਾਨ
ਲੋਕ ਲਿਖਾਰੀ ਉੱਤਰੀ ਸਭਾ ਕੈਨੇਡਾ |
ਬੀਬੀ
ਰਾਜਿੰਦਰ ਕੌਰ ਦਾ ਵਿਛੋੜਾ
ਅਜ਼ੀਮ ਸ਼ੇਖ਼ਰ, ਲੰਡਨ |
|
ਸਾਹਿਤ ਸਭਾ
ਦਸੂਹਾ ਗੜ੍ਹਦੀਵਾਲਾ (ਰਜ਼ਿ) ਵੱਲੋਂ ਸਨਮਾਨ ਸਮਾਰੋਹ ਆਯੋਜਿਤ
ਏ।ਐਸ।ਮਠਾਰੂ, ਦਸੂਹਾ
|
ਪ੍ਰਸਿੱਧ ਲੇਖ਼ਕਾ
ਅਜੀਤ ਕੌਰ ਨਾਲ਼ ਇਕ ਇੰਟਰਵਿਊ/ਗ਼ੁਫ਼ਤਗ਼ੂ
ਡਾ।ਸਾਥੀ ਲੁਧਿਆਣਵੀ-ਲੰਡਨ |
‘ਅੰਨੇ ਘੋੜੇ ਦਾ ਦਾਨ’
ਰਾਹੀਂ ਅੰਤਰਰਾਸ਼ਟਰੀ ਸਰਵੋਤਮ ਫ਼ਿਲਮ ਪੁਰਸਕਾਰ ‘ਗੋਲਡਨ ਪੀਕੌਕ’ ਨੇ
ਪੰਜਾਬੀਆਂ ਦੇ ਵਿਹੜੇ ’ਚ ਪੈਲ ਪਾਈ - 43ਵਾਂ ਅੰਤਰਰਾਸ਼ਟਰੀ ਫ਼ਿਲਮ
ਫ਼ੈਸਟੀਵਲ (ਇਫ਼ੀ) - ਡਾ। ਪਰਮਿੰਦਰ ਸਿੰਘ ਤੱਗੜ , ਪਟਿਆਲਾ
|
ਕਵਿਤਾ ਦੀ ਇਕ ਆਪਣੀ
ਵਿਲੱਖਣ ਭਾਸ਼ਾ ਹੁੰਦੀ ਹੈ
ਜਰਨੈਲ ਸਿੰਘ, ਸਰੀ, ਕਨੇਡਾ |
ਗਿਆਨੀ ਸੋਹਣ
ਸਿੰਘ ਸੀਤਲ
ਪ੍ਰੋ। ਸ਼ਮਸ਼ੇਰ ਸਿੰਘ ਸੰਧੂ |
ਰਵਿੰਦਰ ਰਵੀ ਦੇ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ” ਦਾ ਭਾਰਤ
ਵਿਚ ਮੰਚਨ
ਮਨਜੀਤ ਮੀਤ |
6 ਜੂਨ ਬਰਸੀ’ਤੇ ਵਿਸ਼ੇਸ਼
ਪੰਜਾਬੀ ਕਵੀਸ਼ਰੀ
ਦਾ ਸ਼ਾਹ ਸਵਾਰ; ਬਾਬੂ ਰਜਬ ਅਲੀ
ਰਣਜੀਤ ਸਿੰਘ ਪ੍ਰੀਤ |
ਜਰਮਨੀ ਦੇ
ਅੰਤਰਰਾਸ਼ਟਰੀ ਕਵੀ ਦਰਬਾਰ ਵਿੱਚ ਰੰਗਦਾਰ ਸੋਵੀਨਰ ਰਲੀਜ ਕੀਤਾ ਗਿਆ
ਜਸਪਾਲਸਿੰਘ ਸਿੱਧੂ |
ਨਿਬੰਧ :
ਅਫ਼ਜ਼ਲ
ਸਾਹਿਰ ਦੀ ਸ਼ਾਇਰੀ : ਨਵੀਂ ਚੇਤਨਾ ਅਤੇ ਪੁਰਾਤਨ ਕਾਵਿ ਰੂਪਾਂ ਦਾ
ਸੁਮੇਲ
ਸੁਖਿੰਦਰ |
ਪੰਜਾਬੀ
ਦੇ ਪ੍ਰਸਿੱਧ ਲੇਖਕ ਕਰਤਾਰ ਸਿੰਘ ਦੁੱਗਲ ਨਹੀਂ ਰਹੇ - ਕੱਲ੍ਹ ਹੋਵੇਗੀ
ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
ਰਣਜੀਤ ਸਿੰਘ ਪ੍ਰੀਤ |
ਨਿਬੰਧ
ਨਛੱਤਰ ਸਿੰਘ ਗਿੱਲ : ਆਜ਼ਾਦੀ ਲਈ ਤੜਪ ਅਤੇ ਮੁਸੀਬਤਾਂ ਦਾ ਝੱਖੜ
ਸੁਖਿੰਦਰ |
ਸ਼੍ਰੋਮਣੀ
ਸਾਹਿਤਕਾਰ: ਪ੍ਰਿੰਸੀਪਲ ਤੇਜਾ ਸਿੰਘ
ਰਣਜੀਤ ਸਿੰਘ ਪ੍ਰੀਤ |
ਪੰਜਾਬੀ ਦੇ
ਚਮਤਕਾਰੀ ਲੇਖਕ
ਬਲਰਾਜ ਸਿੱਧੂ, ਯੂ. ਕੇ |
ਝੱੜ ਰਹੇ ਪੱਤੇ
ਨਿਸ਼ਾਨ ਰਾਠੌਰ ‘ਮਲਿਕਪੁਰੀ’ |
|
|
|
|
|