|
|
|
ਪੁੱਤਰ ਹੀ ਨਹੀਂ, ਧੀਆਂ ਵੀ
ਬਾਪ ਦਾ ਨਾਂ ਅੱਗੇ ਤੋਰਦੀਆਂ ਹਨ - ਅਜੀਤ ਸਤਨਾਮ ਕੌਰ
ਹਰਵਿੰਦਰ ਬਿਲਾਸਪੁਰ
(02/07/2021) |
|
|
|
|
ਅਜੀਤ ਸਤਨਾਮ ਕੌਰ |
ਕਈ ਸਾਡੇ ਪੰਜਾਬੀ ਇਹੋ ਜਿਹੇ ਹਨ, ਜੋ ਬਾਹਰਲੇ ਮੁਲਕ ਵਿੱਚ ਬੈਠ ਕੇ
ਪੰਜਾਬੀ ਬੋਲੀ ਬੋਲਣ ਨੂੰ ਆਪਣੀ ਹੱਤਕ ਸਮਝਦੇ ਹਨ। ਪਰ ਕਈ ਇਹੋ ਜਿਹੇ ਵੀ
ਹਨ, ਜਿੰਨ੍ਹਾਂ ਨੇ ਘਰੋਂ ਸਿੱਖ ਕੇ ਅਤੇ ਬਾਹਰਲੇ ਮੁਲਕ ਵਿੱਚ ਬੈਠ ਕੇ ਵੀ
ਪੰਜਾਬੀ ਮਾਂ-ਬੋਲੀ ਲਈ ਨੇਕ ਉਪਰਾਲੇ ਕੀਤੇ। ਬਰੂਸ ਬਰਟਨ ਦਾ ਕਥਨ ਹੈ ਕਿ
ਉਨ੍ਹਾਂ ਤੋਂ ਬਿਨਾ ਕਿਸੇ ਨੇ ਵੀ ਕਦੇ ਕੋਈ ਸ਼ਾਨਦਾਰ ਸਫ਼ਲਤਾ ਪ੍ਰਾਪਤ
ਨਹੀਂ ਕੀਤੀ, ਜਿੰਨ੍ਹਾਂ ਨੇ ਇਹ ਯਕੀਨ ਕਰਨ ਦਾ ਸਾਹਸ ਕੀਤਾ ਕਿ ਉਨ੍ਹਾਂ ਦੇ
ਅੰਦਰ ਹਾਲਾਤ ਨਾਲੋਂ ਕੋਈ ਉੱਤਮ ਅਤੇ ਸ੍ਰੇਸ਼ਟ ਸ਼ਕਤੀ ਮੌਜੂਦ ਹੈ। ਉਸ ਹੀ
ਉੱਤਮ ਅਤੇ ਸ੍ਰੇਸ਼ਟ ਸ਼ਕਤੀ ਅਜੀਤ ਸਤਨਾਮ ਕੌਰ ਨਾਲ ਪੇਸ਼ ਹੈ ਸਾਡੀ
ਵਿਸ਼ੇਸ਼ ਮੁਲਾਕਾਤ: ਪ੍ਰਸ਼ਨ: ਗੱਲ-ਬਾਤ
ਤੁਹਾਡੇ ਨਾਮ ਤੋਂ ਹੀ ਸ਼ੁਰੂ ਕਰੀਏ। ਤੁਹਾਡੇ ਨਾਮ ਵਿੱਚ ਦੋ ਨਾਮ ਜੁੜੇ
ਜਾਪਦੇ ਹਨ, ਇਸ ਦਾ ਕੀ ਕਾਰਨ ਹੈ? ਉੱਤਰ: ਜੀ
ਬਿਲਕੁਲ ਸਹੀ ਕਿਹਾ। ਮੇਰਾ ਸ਼ੁਰੂਆਤੀ ਨਾਮ ਇੱਕ ਹੀ ‘ਸਤਨਾਮ ਕੌਰ’ ਸੀ।
ਬਾਅਦ ਵਿੱਚ ਮੈਂ ਇਸ ਨਾਲ ਇੱਕ ਨਾਮ ਹੋਰ ਜੋੜ ਲਿਆ।
ਪ੍ਰਸ਼ਨ: ਇਸ ਬਾਰੇ ਸਾਡੇ ਪਾਠਕਾਂ ਨੂੰ ਵੀ ਦੱਸੋ ਕਿ ਦੋ ਨਾਮ
ਜੋੜਨ ਦਾ ਕੀ ਕਾਰਨ ਹੈ? ਉੱਤਰ: ਇਸ ਦੇ ਜਵਾਬ
ਵਿੱਚ ਇੱਕ ਪੂਰੀ ਸੋਚ ਹੈ। ਮੈਂ ਜਿਵੇਂ-ਜਿਵੇਂ ਵੱਡੀ ਹੋ ਰਹੀ ਸੀ, ਆਪਣੇ
ਭਾਰਤੀ ਸੱਭਿਆਚਾਰ ਵਿੱਚ ਇੱਕ ਗੱਲ ਆਮ ਸੁਣੀਂਦੀ ਸੀ ਕਿ ਪੁੱਤਰ ਹੋਵੇ ਤਾਂ
ਹੀ ਪਿਤਾ ਦਾ ਨਾਮ ਅੱਗੇ ਚੱਲੇਗਾ। ਪੁੱਤਰ ਹੀ ਦੁਨੀਆ ‘ਤੇ ਨਾਮ ਰੌਸ਼ਨ
ਕਰਦੇ ਨੇ। ਇਸ ਸੋਚ ਨੂੰ ਬਦਲਣ ਲਈ ਮੈਂ ਆਪਣੇ ਨਾਮ ਤੋਂ ਵੀ ਪਹਿਲਾਂ ਆਪਣੇ
ਪਿਤਾ ਜੀ ਦਾ ਨਾਮ ਲਿਖ ਇਸ ਸੋਚ ਨੂੰ ਨਵੀਂ ਦਿਸ਼ਾ ਦਿੱਤੀ ਹੈ।
ਪ੍ਰਸ਼ਨ: ਤੁਹਾਡਾ ਜਨਮ ਕਿੱਥੇ ਦਾ ਹੈ?
ਉੱਤਰ: ਮੇਰਾ ਜਨਮ ਆਗਰਾ ਸ਼ਹਿਰ ਦਾ ਹੈ।
ਪ੍ਰਸ਼ਨ: ਆਗਰਾ ਤਾਂ ਉੱਤਰ ਪ੍ਰਦੇਸ਼ ਵਿੱਚ ਪੈਂਦਾ
ਹੈ। ਕੀ ਉੱਥੇ ਪੰਜਾਬੀ ਸਕੂਲ ਹਨ? ਉੱਤਰ: ਮੈਂ
ਆਗਰਾ ਸ਼ਹਿਰ ਵਿੱਚ ਗਰੈਜੂਏਸ਼ਨ ਕੀਤੀ ਹੈ। ਇਥੇ ਹਿੰਦੀ
ਅਤੇ ਅੰਗਰੇਜ਼ੀ ਸਕੂਲ ਹੀ ਹਨ। ਇਸ ਲਈ ਮੈਂ ਕਿਸੇ ਪੰਜਾਬੀ ਸਕੂਲ ਵਿੱਚ
ਪੜ੍ਹਾਈ ਨਹੀਂ ਕੀਤੀ। ਪ੍ਰਸ਼ਨ: ਇਹ ਤਾਂ
ਹੋਰ ਵੀ ਦਿਲਚਸਪ ਗੱਲ ਹੈ ਕਿ ਤੁਸੀਂ ਇੰਨੀ ਸੋਹਣੀ ਪੰਜਾਬੀ ਬੋਲ ਰਹੇ ਹੋ
ਅਤੇ ਪੰਜਾਬੀ ਵਿੱਚ ਲਿਖਦੇ ਹੋ। ਇਹ ਕਿਵੇਂ ਸੰਭਵ ਹੋਇਆ, ਸਾਰੀ ਗੱਲ
ਪਾਠਕਾਂ ਨਾਲ ਸਾਂਝੀ ਕਰੋ। ਉੱਤਰ: ਮੇਰਾ ਜਨਮ ਸਿੱਖ
ਪ੍ਰੀਵਾਰ ਵਿੱਚ ਹੋਣ ਕਾਰਨ ਪੰਜਾਬੀ ਮੈਨੂੰ ਮਾਂ ਬੋਲੀ ਦੇ ਰੂਪ ਵਿੱਚ
ਵਿਰਾਸਤ ਵਿੱਚ ਮਿਲੀ। ਪ੍ਰੰਤੂ ਮੇਰੀ ਪੜ੍ਹਾਈ ਹਿੰਦੀ ਮੀਡੀਅਮ
ਵਿੱਚ ਹੋਈ ਹੈ। ਹਾਂ, ਜਿੱਥੇ ਤੱਕ ਪੜ੍ਹਣ-ਲਿਖਣ ਦੀ ਗੱਲ ਹੈ, ਇਹ ਮੇਰੀ
ਮਾਂ ਦੀ ਸੂਝ-ਬੂਝ ਸੀ। ਉਨ੍ਹਾਂ ਮੈਨੂੰ ਮਾਂ ਬੋਲੀ ਤੋਂ ਟੁੱਟਣ ਨਹੀਂ
ਦਿੱਤਾ। ਮੇਰੀ ਮਾਂ ਨੇ ਇੱਕ ਪੰਜਾਬੀ ਦਾ ਕੈਦਾ ਲਿਆ ਕੇ ਮੈਨੂੰ ਪੰਜਾਬੀ ਘਰ
ਹੀ ਸਿਖਾਈ ਸੀ। ਪ੍ਰਸ਼ਨ: ਕਾਫ਼ੀ ਸਾਲਾਂ
ਤੋਂ ਤੁਸੀਂ ਇੰਗਲੈਂਡ ਦੀ ਧਰਤੀ ਦੇ ਵਸਨੀਕ ਹੋ, ਜਿੱਥੇ ਅੰਗਰੇਜ਼ੀ ਬੋਲੀ
ਜਾਂਦੀ ਹੈ। ਤੁਹਾਡਾ ਇੱਥੇ ਪੰਜਾਬੀ ਬੋਲੀ ਬਾਰੇ ਕਿਵੇਂ ਦਾ ਅਨੁਭਵ ਰਿਹਾ?
ਉੱਤਰ: ਜਦੋ ਕੋਈ ਮਾਂ ਆਪਣੀ ਮਾਂ ਬੋਲੀ ਨੂੰ ਇੱਕ
ਭਾਸ਼ਾ ਦੇ ਰੂਪ ਵਿੱਚ ਅਗਲੀ ਪੀੜੀ ਨੂੰ ਸੌਂਪਦੀ ਹੈ, ਤਾਂ ਉਹ ਮਾਂ ਇੱਕ
ਪੂਰਾ ਸੱਭਿਆਚਾਰ ਹੀ ਨਵੀਂ ਪੀੜ੍ਹੀ ਦੀ ਝੋਲੀ ਪਾ ਦਿੰਦੀ ਹੈ। ਮਾਂ ਦੇ ਇਸ
ਤੋਹਫ਼ੇ ਨੂੰ ਮੈਂ ਵਿਦੇਸ਼ ਦੀ ਧਰਤੀ ‘ਤੇ ਜਾ ਕੇ ਵੀ ਹਿੱਕ ਨਾਲ ਲਾਈ
ਰੱਖਿਆ ਅਤੇ ਪੰਜਾਬੀ ਸਾਹਿਤ ਸਭਾ ਦਾ ਹਿੱਸਾ ਬਣ, ਲੰਡਨ ਵਿੱਚ ਮਾਂ ਬੋਲੀ
ਦੀ ਸੇਵਾ ਦਾ ਉਪਰਾਲਾ ਜਾਰੀ ਰੱਖਿਆ। ਇਸ ਵਿਸ਼ੇ ਉਪਰ ਮੇਰਾ ਇਕ ਲੇਖ
‘ਅਣਗੌਲੀ ਮਾਂ’ ਨਵੀਂ ਪਨੀਰੀ ਨੂੰ ਸੇਧ ਦਿੰਦਾ ਹੈ ਕਿ ਵਿਦੇਸ਼ਾਂ ਵਿੱਚ ਵਸ
ਕੇ ਵੀ ਆਪਣੇ ਸੱਭਿਆਚਾਰ ਨੂੰ ਕਦੇ ਨਾ ਛੱਡੋ। ਪ੍ਰਸ਼ਨ:
ਤੁਸੀਂ ਕਿਸ ਵਿਧਾ ਵਿੱਚ ਲਿਖਦੇ ਹੋ? ਉੱਤਰ: ਮੈਂ
ਕਵਿਤਾ ਤੋਂ ਆਪਣੀ ਲੇਖਣੀ ਦੀ ਸੁਰੂਆਤ ਕੀਤੀ ਸੀ। ਮੈਨੂੰ ਵਾਰਤਿਕ ਮੇਰੇ
ਉਸਤਾਦ ਮਾਣਯੋਗ ਨਾਵਲਕਾਰ 'ਸਿ਼ਵਚਰਨ ਜੱਗੀ ਕੁੱਸਾ' ਜੀ ਦੇ ਨਾਵਲਾਂ ਨੇ
ਲਿਖਣੀ ਸਿਖਾਈ। ਮੈਂ ਕਹਾਣੀ, ਕਵਿਤਾ, ਲੇਖ, ਫਿ਼ਲਮੀ ਰਿਵਿਊ, ਵਿਅੰਗ ਅਤੇ
ਫਿ਼ਲਮੀ ਕਹਾਣੀਆਂ ਲਿਖ ਚੁੱਕੀ ਹਾਂ।
ਪ੍ਰਸ਼ਨ:
ਆਪਦੀ ਲਿਖੀ ਕਿਸੇ ਫਿ਼ਲਮੀ ਕਹਾਣੀ ਬਾਰੇ ਜ਼ਰਾ ਚਾਨਣਾ ਪਾਉ। ਉੱਤਰ:
ਮੇਰੀ ਲਿਖੀ ਕਹਾਣੀ ‘ਸੀਬੋ’ ਉੱਪਰ ਫਿ਼ਲਮ ਬਣੀ ਹੈ। ਇਹ ਫਿ਼ਲਮ ਔਰਤ ਦੀ
ਤ੍ਰਾਸਦੀ ਦੀ ਐਸੀ ਕਹਾਣੀ ਹੈ, ਜਿਸ ਵਿੱਚ ਉਸ ਨੂੰ ਜਿੰਦਗੀ ਜੀਣ ਲਈ ਹਰ
ਵਾਰ ਧਰਮ ਪ੍ਰੀਵਰਤਨ ਕਰਨਾ ਪੈਂਦਾ ਹੈ। ਇਸ ਤੋਂ ਬਾਅਦ ਮੇਰੀ ਲਿਖੀ ਕਹਾਣੀ
ਉੱਪਰ ਇੱਕ ਹੋਰ ਫਿ਼ਲਮ ਬਣੀ ਜਿਸ ਦਾ ਨਾਮ ‘ਕੁੜੱਤਣ’ ਹੈ। ਇਸ ਫਿ਼ਲਮ ਦੇ
ਨਾਲ ਹੀ ਮੈਂ ਡਾਇਰੈਕਸ਼ਨ ਦੀ ਦੁਨੀਆਂ ਵਿੱਚ ਕਦਮ ਰੱਖਿਆ।
ਫਿ਼ਲਮ ‘ਕੁੜੱਤਣ’ ਸਮਾਜ ਦੀ ਇੱਕ ਘਿਨਾਉਣੀ ਮਾਨਸਿਕਤਾ ਨੂੰ ਉਜਾਗਰ ਕਰਦੀ
ਕਹਾਣੀ ਹੈ। ਪ੍ਰਸ਼ਨ: ਇਸ ਤੋਂ ਇਲਾਵਾ
ਆਪਣੀਆਂ ਲਿਖਤਾਂ ਬਾਰੇ ਸਾਡੇ ਪਾਠਕਾਂ ਨੂੰ ਦੱਸੋ ਅਤੇ ਆਪਣੀ ਪਸੰਦੀਦਾ
ਲਿਖਤਾਂ ਬਾਰੇ ਵੀ ਚਾਨਣਾ ਪਾਉ? ਉੱਤਰ: ਮੇਰੀਆਂ
ਲਿਖਤਾਂ ਨੌਂ ਮੁਲਕਾਂ ਦੇ 13 ਅਖਬਾਰਾਂ ਵਿੱਚ ਹਰ ਮਹੀਨੇ ਛਪ ਰਹੀਆਂ ਹਨ।
ਜਿਸ ਵਿੱਚ ਮੇਰੀ ਇਕ ਹੱਡ ਬੀਤੀ ‘ਖ਼ਾਮੌਸ਼ ਮੁਹੱਬਤ ਦੀ ਦਾਸਤਾਨ’ ਜੋ ਕਿ
ਮੇਰੇ ਪਾਲਤੂ ਕੁੱਤੇ ‘ਰਾਓ’ ਦੀ ਕਹਾਣੀ ਹੈ। ਇਸ ਤੋਂ ਇਲਾਵਾ 'ਕੂੰਜਾਂ ਦਾ
ਕਾਫ਼ਲਾ', 'ਮੋਏ ਸੁਪਨਿਆਂ ਦੀ ਮਿੱਟੀ', 'ਮੇਰੀ ਮਾਂ ਦਾ ਪਾਕਿਸਤਾਨ',
ਮੇਰੀਆਂ ਪਸੰਦੀਦਾ ਰਚਨਾਵਾਂ ਹਨ। ਪ੍ਰਸ਼ਨ:
ਤੁਹਾਡੀਆਂ ਲਿਖਤਾਂ ਦਾ ਵਿਸ਼ਾ ਕੀ ਹੁੰਦਾ ਹੈ? ਉੱਤਰ:
ਮੇਰੇ ਜਿ਼ਆਦਾਤਰ ਵਿਸ਼ੇ ਸਮਾਜ ਦੀ ਕਿਸੇ ਸੱਚੀ ਘਟਨਾ ਤੋਂ ਪ੍ਰੇਰਿਤ ਹੁੰਦੇ
ਹਨ ਜਾਂ ਫੇਰ ਮੈਂ ਆਪਣੀ ਜਿੰਦਗੀ ਵਿੱਚ ਵਾਪਰੀ ਕਿਸੇ ਘਟਨਾ ਤੋਂ ਮਿਲੀ ਸੇਧ
ਬਾਰੇ ਲਿਖਦੀ ਹਾਂ। ਮਜ਼ਲੂਮ ਧਿਰ ਨਾਲ ਖੜ੍ਹਨਾ ਮੈਨੂੰ ਸਕੂਨ ਦਿੰਦਾ ਹੈ।
ਪ੍ਰਸ਼ਨ: ਆਪਣੀ ਅਗਲੀ ਕਿਸੇ ਯੋਜਨਾ ਬਾਰੇ
ਦੱਸੋ? ਉੱਤਰ: ਮੇਰੀ ਅਗਲੀ ਲਘੂ ਫਿ਼ਲਮ ‘ਅੱਲਾਹ
ਦੀਆਂ ਕੰਜਕਾਂ’ ਬਣਨ ਲਈ ਤਿਆਰ ਹੈ, ਜੋ ਕਿ ‘ਕਰੋਨਾ’ ਦੇ ਕਾਰਨ ਪਿੱਛੇ
ਪੈਂਦੀ ਆ ਰਹੀ ਹੈ। ਜਿਸ ਦੀ ਕਹਾਣੀ ਮੈਂ ਲਿਖੀ ਹੈ, ਜਿਸ ਦਾ
ਡਾਇਰੈਕਸ਼ਨ ਵੀ ਮੈਂ ਦੇਣ ਜਾ ਰਹੀ ਹਾਂ। ਇਹ ਫਿ਼ਲਮ ਮੇਰੇ
ਬੈਨਰ ‘ਏ. ਐੱਸ. ਕੇ. ਮੋਸ਼ਨ ਪਿੱਕਚਰਸ’ ਦੇ ਹੇਠ ਬਣਨ ਜਾ ਰਹੀ ਹੈ। ਦੋ
ਕਿਤਾਬਾਂ ਦੇ ਖਰੜੇ ਤਿਆਰ ਪਏ ਨੇ, ਬੱਸ ਤਾਲਾਬੰਦੀ ਕਰ ਕੇ ਰੁਕੇ ਹੋਏ ਹਾਂ।
ਪ੍ਰਸ਼ਨ: ਮਾਂ ਬੋਲੀ ਦੇ ਸੰਦਰਭ ਵਿੱਚ ਵਿਦੇਸ਼ੀ
ਵਸਦੀਆਂ ਪੰਜਾਬੀ ਔਰਤਾਂ ਬਾਰੇ ਕੀ ਸੋਚਦੇ ਹੋ? ਉੱਤਰ:
ਵਿਦੇਸ਼ ਵਸਦੀਆਂ ਪੰਜਾਬੀ ਔਰਤਾਂ ਘਰੇਲੂ ਕੰਮਾਂ ਕਾਰਾਂ ਦੇ ਨਾਲ-ਨਾਲ
ਸਾਹਿਤਕ ਰੁਚੀ ਵੀ ਰੱਖਦੀਆਂ ਨੇ ਅਤੇ ਬੱਚਿਆਂ ਨੂੰ ਗੁਰੂ ਘਰਾਂ ਵਿੱਚ
ਪੰਜਾਬੀ ਸਿੱਖਣ ਲਈ ਵੀ ਭੇਜਦੀਆਂ ਨੇ, ਜੋ ਇੱਕ ਉਸਾਰੂ ਉਪਰਾਲਾ ਹੈ।
ਪ੍ਰਸ਼ਨ: ਤੁਹਾਡੇ ਸਾਹਿਤਕ ਅਤੇ ਕਲਾ ਦੇ ਸਫ਼ਰ ਲਈ
ਸਾਡੇ ਵੱਲੋਂ ਦੁਆਵਾਂ ਅਤੇ ਸ਼ੁਭਕਾਮਨਾਵਾਂ। ਉੱਤਰ:
ਬਹੁਤ ਧੰਨਵਾਦ ਜੀ। ਮੇਰੇ ਪਾਠਕਾਂ ਦਾ ਬਹੁਤ ਧੰਨਵਾਦ ਜਿੰਨ੍ਹਾਂ ਕਰਕੇ
ਮੇਰਾ ਲਿਖਣ ਦਾ ਹੌਸਲਾ ਬਣਿਆਂ ਰਿਹਾ।
ਮੁਲਾਕਤੀ - ਹਰਵਿੰਦਰ ਬਿਲਾਸਪੁਰ। ਫੋਨ-
98149-07020 ਪਿੰਡ ਅਤੇ ਡਾਕਘਰ - ਬਿਲਾਸਪੁਰ ਜਿਲ੍ਹਾ - ਮੋਗਾ।
|
|
|
|
ਪੁੱਤਰ
ਹੀ ਨਹੀਂ, ਧੀਆਂ ਵੀ ਬਾਪ ਦਾ ਨਾਂ ਅੱਗੇ ਤੋਰਦੀਆਂ ਹਨ - ਅਜੀਤ ਸਤਨਾਮ
ਕੌਰ ਹਰਵਿੰਦਰ ਬਿਲਾਸਪੁਰ |
ਵੀਰ
ਮੇਰਿਆ ਜੁਗਨੀ ਕਹਿੰਦੀ ਏ
ਰਵੇਲ ਸਿੰਘ ਇਟਲੀ |
ਰੁਮਾਂਸਵਾਦ
ਅਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ ਕਵੀ ਅਤੇ ਗੀਤਕਾਰ ਅੰਗਰੇਜ਼ ਮੁੰਡੀ
ਕੱਦੋਂ ਉਜਾਗਰ ਸਿੰਘ,
ਪਟਿਆਲਾ |
ਸੁਆਤੀ
ਬੂੰਦਾਂ ਵਰਗੇ ਸ਼ਬਦਾਂ ਦਾ ਰਚੇਤਾ ਸੀ ਬਾਈ ਰਾਜਿੰਦਰ ਪ੍ਰਦੇਸੀ
ਸ਼ਿਵਚਰਨ ਜੱਗੀ ਕੁੱਸਾ |
ਚੇਤੰਨ
ਚਿੰਤਕ ਤੇ ਸਮਰੱਥ ਸਾਹਿਤਕਾਰ ਡਾ. ਗੁਰਦਿਆਲ ਸਿੰਘ ਰਾਏ
ਹਰਮੀਤ ਸਿੰਘ ਅਟਵਾਲ |
ਗਿਆਨ
ਦੀ ਮਹਿਕ ਵੰਡਣ ਵਾਲਾ ਵਣਜਾਰਾ ਪ੍ਰੋ ਅਛਰੂ ਸਿੰਘ
ਉਜਾਗਰ ਸਿੰਘ, ਪਟਿਆਲਾ |
ਕੁਦਰਤ,
ਸਮਾਜਿਕ ਸਰੋਕਾਰਾਂ ਅਤੇ ਰੁਮਾਂਸਵਾਦ ਦੀ ਕਵਿਤਰੀ ਡਾ ਰੰਜੂ
ਉਜਾਗਰ ਸਿੰਘ, ਪਟਿਆਲਾ |
ਮੇਰੀ
ਮਾਂ ਦਾ ਪਾਕਿਸਤਾਨ/a> ਅਜੀਤ
ਸਤਨਾਮ ਕੌਰ, ਲੰਡਨ |
ਹਰਿਆਣੇ
ਦਾ 2020 ਦਾ ਪੰਜਾਬੀ ਸਾਹਿਤ ਅਵਲੋਕਨ: ਪੁਸਤਕ ਸੰਦਰਭ
ਡਾ. ਨਿਸ਼ਾਨ ਸਿੰਘ ਰਾਠੌਰ |
ਪੰਜਾਬੀ
ਵਿਰਾਸਤ, ਕਵਿਤਾ ਅਤੇ ਕੋਮਲ ਕਲਾਵਾਂ ਦੀ ਤ੍ਰਿਵੈਣੀ ਦਵਿੰਦਰ ਬਾਂਸਲ
ਉਜਾਗਰ ਸਿੰਘ |
ਮੇਰੇ
ਠੁੱਕਦਾਰ ਗਲਪੀ ਸ਼ੈਲੀ ਵਾਲਾ ਨਾਵਲਕਾਰ : ਸ਼ਿਵਚਰਨ ਜੱਗੀ ਕੁੱਸਾ
ਹਰਮੀਤ ਸਿੰਘ ਅਟਵਾਲ |
ਮੇਰੇ
ਹਿੱਸੇ ਦਾ ਡਾਕਟਰ ਹਰਿਭਜਨ ਸਿੰਘ
ਜੈਤੇਗ ਸਿੰਘ ਅਨੰਤ |
ਤਿੜਕ
ਰਹੇ ਸਮਾਜਿਕ ਰਿਸ਼ਤਿਆਂ ਅਤੇ ਸਰੋਕਾਰਾਂ ਦਾ ਕਵੀ - ਰਣਦੀਪ ਸਿੰਘ
ਆਹਲੂਵਾਲੀਆ ਉਜਾਗਰ ਸਿੰਘ,
ਪਟਿਆਲਾ |
ਕਿਰਤ
ਵਿੱਚ ਦਮ ਹੈ ਤਾਂ ਪਾਠਕ ਲੱਭ ਕੇ ਪੜ੍ਹਦੇ ਹਨ - ਸ਼ਿਵਚਰਨ ਜੱਗੀ
ਕੁੱਸਾ। ਹਰਵਿੰਦਰ ਧਾਲੀਵਾਲ
(ਬਿਲਾਸਪੁਰ) |
ਕਲਮ
ਦਾ ਧਨੀ : ਜਸਵਿੰਦਰ ਸਿੰਘ ਰੁਪਾਲ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਬਹੁ-ਕਲਾਵਾਂ
ਦਾ ਸੁਮੇਲ : ਬਲਵਿੰਦਰ ਕੌਰ ਲਗਾਣਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਪੰਜਾਬੀ
ਮਾਂ-ਬੋਲੀ ਨੂੰ ਸਮਰਪਿਤ ਹੋਣਹਾਰ ਕਲਮ - ਮਨਜੀਤ ਕੌਰ ਧੀਮਾਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਵਿਰਸੇ
ਦੀ ਸਾਂਭ-ਸੰਭਾਲ ਲਈ ਯਤਨਸ਼ੀਲ ਮੁਟਿਆਰ - ਬੀਬੀ ਰੁਪਿੰਦਰ ਕੌਰ ਰੂਪ
ਖਾਲਸਾ ਪ੍ਰੀਤਮ ਲੁਧਿਆਣਵੀ,
ਚੰਡੀਗੜ |
ਪੰਜਾਬੀ
ਬੋਲੀ ਦੇ ਜਗਤ ਵਿੱਚ ਧਰੂ ਤਾਰੇ ਵਾਂਗ ਚਮਕਦਾ ਰਹੇਗਾ ਸਾਥੀ ਲੁਧਿਆਣਵੀ
ਬਲਵਿੰਦਰ ਸਿੰਘ ਚਾਹਲ
"ਮਾਧੋਝੰਡਾ" |
ਬਗੀਤਕਾਰੀ
ਦੀਆਂ ਮੰਜਲਾਂ ਸਰ ਕਰ ਰਿਹਾ ਗੀਤਕਾਰ-- ਮੀਤ ਸਦੌਂ-ਗੜ ਵਾਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਬਹੁ-ਕਲਾਵਾਂ
ਦਾ ਖੂਬਸੂਰਤ ਸੁਮੇਲ - ਨੇਚਰਦੀਪ ਕਾਹਲੋਂ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸੰਗੀਤ,
ਸਾਹਿਤ ਅਤੇ ਸਿਹਤ ਵਿਗਿਆਨ ਦੀ ਤ੍ਰਿਵੈਣੀ ਡਾ ਮਨਜੀਤ ਸਿੰਘ ਬਲ
ਉਜਾਗਰ ਸਿੰਘ, ਪਟਿਆਲਾ |
ਹੱਡਬੀਤੀ
ਖਾਮੋਸ਼
ਮੁਹੱਬਤ ਦੀ ਇਬਾਦਤ ਅਜੀਤ
ਸਤਨਾਮ ਕੌਰ |
ਯੂਥ
ਵੈਲਫੇਅਰ ਕਲੱਬ ਵੱਲੋਂ ਲੇਖਕ ਜਸਵੀਰ ਸ਼ਰਮਾ ਦੱਦਾਹੂਰ ਦਾ ਸਨਮਾਨ
ਗੁਰਬਾਜ ਗਿੱਲ, ਬਠਿੰਡਾ |
ਪੰਜਾਬੀ
ਕਵੀ ਗਿਆਨੀ ਦਰਸ਼ਨ ਸਿੰਘ ਨਹੀਂ ਰਹੇ
ਸਾਥੀ ਲੁਧਿਆਣਵੀ, ਲੰਡਨ |
ਸਾਹਿਤ
ਸਿਰਜਨਾ ਦਾ ਨਵਾਂ ਸਿਰਨਾਵਾਂ – ਨਿਰਮਲ ਗੰਗਾ
ਗੁਰਬਾਜ ਗਿੱਲ, ਬਠਿੰਡਾ |
ਸਾਹਿਤਕ
ਅਤੇ ਸਭਿਆਚਾਰਕ ਖ਼ੁਸ਼ਬੂਆਂ ਦਾ ਵਣਜਾਰਾ ਪ੍ਰੋ. ਗੁਰਭਜਨ ਸਿੰਘ ਗਿੱਲ
ਉਜਾਗਰ ਸਿੰਘ, ਪਟਿਆਲਾ
|
ਬਹੁ
- ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਹਰਿਆਣੇ
’ਚ ਪੰਜਾਬੀ ਮਾਂ- ਬੋਲੀ ਦਾ ਲਾਡਲਾ ਪੁੱਤਰ ਸੀ ਡਾ. ਅਮਰਜੀਤ ਸਿੰਘ
ਕਾਂਗ
ਡਾ. ਨਿਸ਼ਾਨ ਸਿੰਘ ਰਾਠੌਰ |
ਸੰਘਰਸ਼
ਦੀ ਮੂਰਤ, ਨਿਊਜ਼ ਰੀਡਰ - ਬਲਜੀਤ ਕੌਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਪੰਜਾਬੀ
ਜੁਬਾਨ ਦਾ ਅਜ਼ੀਮ ਸ਼ਾਇਰ ਐਸ ਐਸ ਮੀਸ਼ਾ
ਮਨਜੀਤ ਸਿੰਘ ਰੱਤੂ, ਨਿਊ ਯਾਰਕ |
ਗੀਤਕਾਰੀ
ਵਿਚ ਨਾਮਨਾ ਖੱਟ ਰਹੀ ਖੂਬਸੂਰਤ ਕਲਮ- ਗਗਨਦੀਪ ਕੌਰ ਸਿਵੀਆ
ਪ੍ਰੀਤਮ ਲੁਧਿਆਣਵੀ, ਚੰਡੀਗੜ |
ਸ਼ਬਦਾਂ
ਦੀ ਚੋਗ ਚੁਗਣ ਵਾਲਾ - ਸ਼ਿਵਚਰਨ ਜੱਗੀ ਕੁੱਸਾ
ਕੇਹਰ ਸ਼ਰੀਫ਼ (ਵਿਟਨ) |
ਮੰਜਲ
ਵਲ ਵਧ ਰਿਹਾ ਸ਼ਾਇਰ, ਜਤਿੰਦਰ ਸਿੰਘ, ਉੱਚੀ ਮੰਗਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਦ੍ਰਿੜ
ਇਰਾਦਿਆਂ ਦੀ ਮਾਲਕਣ - ਕਰਮਜੀਤ ਕੰਮੋ ਦਿਓਣ ਐਲਨਾਬਾਦੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਯੂਰਪ
ਦੀ ਧਰਤ ਤੇ ਧੁੰਮਾਂ ਮਚਾ ਰਹੀ ਕਲਮ- ਬਿੰਦਰ-ਜਾਨ-ਏ-ਸਾਹਿਤ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਕਲਮੀ
ਸ਼ੌਕ ਨੂੰ ਰੂਹ ਨਾਲ ਪਾਲ ਰਹੀ ਕਵਿੱਤਰੀ - ਸਿਮਰਨਜੀਤ ਜੁਤਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਾਹਿਤ
ਤੇ ਸਭਿਆਚਾਰ ਦਾ ਮੂੰਹ-ਮੁੰਹਾਦਰਾ ਸੰਵਾਰਨ ਲਈ ਦੋਆਬੇ ਦੀ ਯਤਨਸ਼ੀਲ
ਕਲਮ- ਅੰਜੂ 'ਵ' ਰੱਤੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਾਹਿਤਕ
ਤੇ ਸੱਭਿਆਚਾਰਕ ਗੀਤਾਂ ਦਾ ਵਣਜਾਰਾ - ਮੂਲ ਚੰਦ ਸ਼ਰਮਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸ਼ਾਇਰੀ
ਤੋਂ ਫਿਲਮੀ ਗੀਤਕਾਰੀ ਵੱਲ – ਸ਼ਾਇਰ ਸ਼ਮੀ ਜਲੰਧਰੀ
ਰਿਸ਼ੀ ਗੁਲਾਟੀ, ਐਡੀਲੇਡ, ਆਸਟ੍ਰੇਲੀਆ |
ਰੂਹਾਨੀਅਤ
ਦੀਆਂ ਕਿਰਨਾਂ ਵਰਗੀ ਕਵਿੱਤਰੀ ਕਿਰਨ ਪਾਹਵਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਕਨੇਡਾ
ਰਹਿਕੇ ਵੀ ਘੁੰਮ ਰਹੀ ਹੈ ਪਿੰਡ ਦੀਆਂ ਗਲੀਆਂ ਵਿਚ - ਕਵਿੱਤਰੀ ਤੇ
ਕਹਾਣੀਕਾਰਾ ਜੱਗੀ ਬਰਾੜ ਸਮਾਲਸਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਇੰਨਸਾਨੀਅਤ
ਦੇ ਅਸੂਲਾਂ ਵਾਲੀ ਸੰਘਰਸ਼-ਸ਼ੀਲ ਤੇ ਉਦਮੀ ਕਲਮ - ਸੁਖਚਰਨ ਸਿੰਘ
ਸਾਹੋਕੇ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਾਫ-ਸੁਥਰੀ
ਲੇਖਣੀ ਦਾ ਮਾਲਕ - ਗੁਰਦੀਪ ਸਿੰਘ ਸ਼ਹਿਣਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਇਕਬਾਲ
ਮਾਹਲ ਨਾਲ ਇਕ ਇੰਟਰਵਿਊ
ਡਾਕਟਰ ਸਾਥੀ ਲੁਧਿਆਣਵੀ, ਲੰਡਨ |
ਅੱਖਰਾਂ
ਨੂੰ ਮਾਲਾ ਚ ਪਰੋਣ ਦੀ ਮੁਹਾਰਤ ਰੱਖਦਾ ਸ਼ਾਇਰ- ਯੱਸ਼ਪਾਲ ਟੋਨੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਵਿਰਸੇ
ਨੂੰ ਸੰਭਾਲਣ 'ਚ ਜੁਟੀ ਹੋਈ ਲਾ-ਜੁਵਾਬ ਕਲਮ - ਵਰਿੰਦਰ ਕੌਰ ਰੰਧਾਵਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਛੂਕਦਾ
ਕਲਮੀ ਦਰਿਆ - ਪ੍ਰਿੰ: ਗੁਰਮੀਤ ਸਿੰਘ ਫਾਜਿਲਕਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਤੰਗੀਆਂ-ਤੁਰਛੀਆਂ
ਚੋ ਨਿਕਲੀ, ਕਲਮੀ-ਚਾਨਣ ਵੰਡ ਰਹੀ ਸਖਸ਼ੀਅਤ- ਚੰਨ ਕਸੌਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਪੰਜਾਬੀ
ਦੇ ਉੱਘੇ ਚਿੰਤਕ ਭਾਈ ਕਾਨ੍ਹ ਸਿੰਘ ਨਾਭਾ
ਡਾ. ਰਵਿੰਦਰ ਕੌਰ ਰਵੀ, ਪੰਜਾਬੀ ਯੂਨੀਵਰਸਿਟੀ
ਪਟਿਆਲਾ |
ਖੂਬਸੂਰਤ
ਕਲਮ ਅਤੇ ਸੁਰੀਲੀ ਅਵਾਜ ਦੀ ਮਲਿਕਾ- ਕੁਲਵਿੰਦਰ ਕੌਰ ਮਹਿਕ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਮਿਆਰੀ
ਬਹੁ-ਕਲਾਵਾਂ ਦਾ ਖੂਬਸੂਰਤ ਸੁਮੇਲ -ਹਰਪ੍ਰੀਤ ਕੌਰ ਪ੍ਰੀਤ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਾਹਿਤਕ
ਅੰਬਰ 'ਚੋ ਛਟਾ ਵਿਖੇਰਦੀ ਸੁਨਹਿਰੀ ਕਿਰਨ-- ਗੁਰਪ੍ਰੀਤ ਕੌਰ ਧਾਲੀਵਾਲ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਇਕ
ਨਾਮਵਰ ਸਖ਼ਸ਼ੀਅਤ- ਡਾ. ਹਰਦੀਪ ਲੌਂਗੀਆ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਅੰਬਰ
ਦੇ ਹਾਣ ਦੇ ਸੁਪਨੇ ਉਲੀਕਣ ਵਾਲੀ ਕਲਮ- ਪੁਸ਼ਪਿੰਦਰ ਕੌਰ ਮੁਰਿੰਡਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਨਾ
ਭੁੱਲਣਯੋਗ ਹਸਤੀ ਇਕਬਾਲ ਅਰਪਨ
ਬਲਜਿੰਦਰ ਸੰਘਾ, ਕਨੇਡਾ |
ਬਹੁ-ਪੱਖੀ
ਕਲਾਵਾਂ ਦਾ ਕਲ-ਕਲ ਵਗਦਾ ਝਰਨਾ- ਮੀਨੂੰ ਸੁਖਮਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸ਼੍ਰੋਮਣੀ
ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਵਲੋਂ ਸੱਤਵਾਂ ਕਾਵਿ-ਸੰਗ੍ਰਹਿ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਹੁਸਨ,
ਜਵਾਨੀ ਅਤੇ ਕਲਮ ਦਾ ਸੁਮੇਲ - ਸਰੁੱਚੀ ਕੰਬੋਜ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਨੀਂ
ਅੱਜ ਕੋਈ ਆਇਆ ਸਾਡੇ ਵਿਹੜੇ
ਰਵੇਲ ਸਿੰਘ ਇਟਲੀ |
ਪੰਜਾਬੀ
ਦੇ ਨਾਮਵਰ ਆਲੋਚਕ ਡਾ. ਭੀਮ ਇੰਦਰ ਸਿੰਘ
ਸੁਖਿੰਦਰ, ਕੈਨੇਡਾ |
ਲਾਹੌਰ
ਸ਼ਾਜਸ਼ ਕੇਸ ਦੇ ਸ਼ਤਾਬਦੀ ਪ੍ਰੋਗਰਾਮਾਂ ਦੀ ਸ਼ੁਰੂਆਤ
ਉਜਾਗਰ ਸਿੰਘ, ਪਟਿਆਲਾ |
ਡਾ.
ਰਤਨ ਸਿੰਘ ਢਿੱਲੋਂ; ਕਵੀ ਅਤੇ ਆਲੋਚਕ
ਸੁਖਿੰਦਰ, ਟਰਾਂਟੋ |
"ਜਿਨਮੇਂ
ਬਸਤੇ ਭਾਈ ਵੀਰ ਸਿੰਘ"
ਜਸਪ੍ਰੀਤ ਸਿੰਘ, ਲੁਧਿਆਣਾ |
ਸਮਾਜਿਕ
ਸਰੋਕਾਰਾਂ ਦੀ ਕਵਿਤਰੀ ਭੁਪਿੰਦਰ ਨੱਤ
ਉਜਾਗਰ ਸਿੰਘ, ਪਟਿਆਲਾ |
ਮੁਲਾਕਾਤ
:
ਰਵਿੰਦਰ
ਰਵੀ - ਕਵੀ, ਨਾਟਕਕਾਰ
ਸੁਖਿੰਦਰ, ਟਰਾਂਟੋ |
ਪੰਜਾਬੀ
ਸੱਭਿਆਚਾਰ ਵਿੱਚ ਬਹੁ ਚਰਚਿਤ ਪੰਛੀ ਕਾਂ
ਰਵੇਲ ਸਿੰਘ ਇਟਲੀ |
ਰੁਮਾਂਟਿਕ
ਕਵਿਤਾਵਾਂ ਲਿਖਣ ਵਾਲੀ ਕਵਿਤਰੀ- ਰਮਨ ਵਿਰਕ
ਉਜਾਗਰ ਸਿੰਘ, ਪਟਿਆਲਾ |
ਬਾਵਾ
ਬਲਵੰਤ-ਕਾਵਿ: ਭਾਰਤੀ ਅਵਚੇਤਨ ਤੇ ਪ੍ਰਗਤੀਵਾਦ
ਡਾ: ਸੁਖਦੇਵ ਸਿੰਘ, ਚੰਡੀਗੜ੍ਹ
|
ਪ੍ਰਵਾਸੀ
ਪੰਜਾਬੀ ਸ਼ਾਇਰੀ ਦਾ ਮਾਣ : ਸੁਖਿੰਦਰ
ਕੰਵਲਦੀਪ ਸੈਣੀ, ਕੂਰੂਕਸ਼ੇਤਰ, ਹਰਿਆਣਾ |
ਪਰਵਾਸੀ
ਪੰਜਾਬੀ ਨਾਵਲ ਵਿਚ ਨਾਰੀ ਸਥਿਤੀ ਪੇਸ਼ਕਾਰੀ ਤੇ ਰਾਜਨੀਤੀ
ਡਾ। ਸੁਖਵਿੰਦਰ ਕੌਰ, ਜਲੰਧਰ |
ਸੰਜੀਵਨੀ-ਬੂਟੀ
ਵਰਗਾ ਯਾਰ - ਮਿੰਟੂ ਬਰਾੜ
ਸ਼ਿਵਚਰਨ
ਜੱਗੀ ਕੁੱਸਾ, ਲੰਡਨ |
ਪੰਜਾਬੀ
ਸਾਹਿਤ ਦਾ ਸਰਵ-ਪ੍ਰਵਾਨਿਤ ਪੁੱਤਰ - ਜੱਗੀ ਕੁੱਸਾ
ਐੱਸ਼ ਅਸ਼ੋਕ ਭੌਰਾ, ਕੈਲੇਫੋਰਨੀਆ |
ਪ੍ਰਸਿੱਧ
ਪੰਜਾਬੀ ਨਾਵਲਕਾਰ ਜੱਗੀ ਕੁੱਸਾ ਦੀ ਕਹਾਣੀ ਤੇ ਆਧਾਰਿਤ ਫਿਲਮ ਸੂਲੀ
ਚੜਿਆ ਚੰਦਰਮਾ 8 ਦਸਬੰਰ ਨੂੰ ਲੋਕ ਅਰਪਣ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
76ਵੀਂ
ਬਰਸੀ 'ਤੇ - 23 ਨਵੰਬਰ 2014
ਵਿਦਵਤਾ ਦੇ
ਸਜੀਵ ਤੇ ਸਾਕਾਰ ਸਰੂਪ ਭਾਈ ਕਾਨ ਸਿੰਘ ਨਾਭਾ
ਡਾ।ਰਵਿੰਦਰ ਕੌਰ ਰਵੀ, ਪਟਿਆਲਾ |
ਜੱਗੀ
ਕੁੱਸਾ ਦੀ ਕਹਾਣੀ 'ਤੇ ਬਣੀ "ਰਹਿਮਤ" ਫ਼ਿਲਮ ਤਿਆਰ
ਰਜਿੰਦਰ ਰਿਖੀ, ਅੰਮ੍ਰਿਤਸਰ |
ਮੁਲਾਕਾਤ
:
ਜਸਵੰਤ
ਦੀਦ
ਸੁਖਿੰਦਰ, ਕਨੇਡਾ |
ਜਨਮ
ਦਿਵਸ 30 ਅਗਸਤ2014 ਮੌਕੇ ਵਿਸ਼ੇਸ਼
ਪੰਜਾਬੀਅਤ
ਦੇ ਚਾਨਣ ਮੁਨਾਰੇ ਭਾਈ ਕਾਨ੍ਹ ਸਿੰਘ ਨਾਭਾ
ਡਾ। ਰਵਿੰਦਰ ਕੌਰ ਰਵੀ, ਪਟਿਆਲਾ |
ਭਾਰਤ
ਦੀ ਪ੍ਰਾਚੀਨ ਸਾਹਿਤਕ ਪਰੰਪਰਾ: ਟੀਕਾਕਾਰੀ
ਡਾ। ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ
|
ਕਵਿਤਾ
ਤੇ ਕਵੀ ਕੈਸਾ ਹੋਵੇ
ਰਵੇਲ ਸਿੰਘ ਇਟਲੀ |
ਹਵਾ
ਦੇ ਉਲਟ ਰੁਖ ਪ੍ਰਵਾਜ਼ ਭਰਦਾ ਹਿਰਦੇਪਾਲ - - ਮੇਰਾ ਬਿਹਤਰੀਨ ਪਾਤਰ
ਦਰਸ਼ਨ ਸਿੰਘ ਧੀਰ, ਯੂ ਕੇ |
ਮਹਿਰਮ
ਸਾਹਿਤ ਸਭਾ ਦੀ ਮਾਸਿਕ ਇਕਤਰਤਾ
ਮਲਕੀਅਤ ਸਿੰਘ “ਸੁਹਲ”, ਪੰਜਾਬ |
ਸਾਹਿਤ
ਦਾ ਮਨੁੱਖ ਤੇ ਸਮਾਜ ਨਾਲ ਸੰਬੰਧ
ਡਾ। ਰਵਿੰਦਰ ਕੌਰ ‘ਰਵੀ’, ਪਟਿਆਲਾ |
ਮਹਿਰਮ
ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਦੀ ਚੋਣ
ਮਲਕੀਅਤ ਸਿੰਘ “ਸੁਹਲ”, ਪੰਜਾਬ |
ਯੂ।
ਬੀ। ਸੀ। ਵਲੋਂ ਸੁਰਜੀਤ ਕਲਸੀ ਨੂੰ ਸਮੁੱਚੀ ਸਾਹਿਤਕ ਰਚਨਾ ਲਈ ਇਨਾਮ
ਸੁਖਵੰਤ ਹੁੰਦਲ, ਕਨੇਡਾ |
ਡਾਕਟਰ
ਰਣਧੀਰ ਸਿੰਘ ਚੰਦ ਨਾਲ ਸਾਥੀ ਲੁਧਿਆਣਵੀ ਦੀ ਮੁਲਾਕਾਤ
ਸਾਥੀ ਲੁਧਆਣਵੀ, ਲੰਡਨ |
ਮਸ਼ਹੂਰ
ਫਿਲਮਸਾਜ਼ ਤੇ ਪਤਰਕਾਰ ਖਵਾਜ ਅਹਿਮਦ ਅਬਾਸ ਨਾਲ ਚਲਦਿਆਂ
ਐਸ ਬਲਵੰਤ,
ਬਰਤਾਨੀਆ |
ਪੰਜਾਬੀ
ਫਿਲਮ ਐਵਾਰਡ 2014 ਲਈ ਨਾਮਜ਼ਦ ਹੋਏ
ਜੱਗੀ
ਕੁੱਸਾ ਨੂੰ ‘ਉੱਤਮ ਸੰਵਾਦ ਲੇਖਕ’ ਦਾ ਸਨਮਾਨ ਦਿਵਾਉਣ ‘ਚ ਸਾਥ ਦੇਈਏ
ਮਨਦੀਪ ਖੁਰਮੀ ਹਿੰਮਤਪੁਰਾ |
ਬਹੁ-ਭਾਸ਼ਾਵੀ
ਪ੍ਰਸਿੱਧ ਲੇਖਕ: ਕਰਤਾਰ ਸਿੰਘ ਦੁੱਗਲ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਅੰਮ੍ਰਿਤ
ਕੌਰ ਤੋਂ ਅੰਮ੍ਰਿਤਾ ਪ੍ਰੀਤਮ ਅਤੇ ਅੰਮ੍ਰਿਤਾ ਇਮਰੋਜ ਤੱਕ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਸ਼ਬਦਾਂ
ਦਾ ਸ਼ਾਹ ਸਿਕੰਦਰ ਸੀ: ਸਾਹਿਰ ਲੁਧਿਆਣਵੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਪੰਜਾਬੀ
ਸਾਹਿਤ ਕਲਾ ਕੇਂਦਰ ਯੂ ਕੇ ਵਲ੍ਹੋਂ ਸਰਦਾਰ ਪੰਛੀ ਦਾ ਸੁਆਗ਼ਤ
ਸਾਥੀ ਲੁਧਿਆਣਵੀ, ਲੰਡਨ |
ਕਲਾ
ਕੇਂਦਰ ਟੋਰਾਂਟੋ ਵਲੋਂ ਨਾਵਲ ਸਮੁੰਦਰ ਮੰਥਨ ਅਤੇ ਕਿੱਟੀ ਮਾਰਸ਼ਲ ਤੇ
ਸਫਲ ਗੋਸ਼ਟੀ
ਮੇਜਰ ਮਾਂਗਟ, ਟੋਰਾਂਟੋ |
ਸਮਾਜਕ
ਰਿਸ਼ਤਿਆਂ ਦੀ ਉਥਲ ਪੁਥਲ ਦੀ ਕਵਿਤਰੀ - ਬਲਵੀਰ ਕੌਰ ਢਿਲੋਂ
ਉਜਾਗਰ ਸਿੰਘ,
ਪੰਜਾਬ
|
‘ਹੱਕ
ਲਈ ਲੜਿਆ ਸੱਚ’ ਨਾਵਲ ਲਈ ਅਨਮੋਲ ਕੌਰ ਦਾ ਸਨਮਾਨ
ਲੋਕ ਲਿਖਾਰੀ ਉੱਤਰੀ ਸਭਾ ਕੈਨੇਡਾ |
ਬੀਬੀ
ਰਾਜਿੰਦਰ ਕੌਰ ਦਾ ਵਿਛੋੜਾ
ਅਜ਼ੀਮ ਸ਼ੇਖ਼ਰ, ਲੰਡਨ |
|
ਸਾਹਿਤ ਸਭਾ
ਦਸੂਹਾ ਗੜ੍ਹਦੀਵਾਲਾ (ਰਜ਼ਿ) ਵੱਲੋਂ ਸਨਮਾਨ ਸਮਾਰੋਹ ਆਯੋਜਿਤ
ਏ।ਐਸ।ਮਠਾਰੂ, ਦਸੂਹਾ
|
ਪ੍ਰਸਿੱਧ ਲੇਖ਼ਕਾ
ਅਜੀਤ ਕੌਰ ਨਾਲ਼ ਇਕ ਇੰਟਰਵਿਊ/ਗ਼ੁਫ਼ਤਗ਼ੂ
ਡਾ।ਸਾਥੀ ਲੁਧਿਆਣਵੀ-ਲੰਡਨ |
‘ਅੰਨੇ ਘੋੜੇ ਦਾ ਦਾਨ’
ਰਾਹੀਂ ਅੰਤਰਰਾਸ਼ਟਰੀ ਸਰਵੋਤਮ ਫ਼ਿਲਮ ਪੁਰਸਕਾਰ ‘ਗੋਲਡਨ ਪੀਕੌਕ’ ਨੇ
ਪੰਜਾਬੀਆਂ ਦੇ ਵਿਹੜੇ ’ਚ ਪੈਲ ਪਾਈ - 43ਵਾਂ ਅੰਤਰਰਾਸ਼ਟਰੀ ਫ਼ਿਲਮ
ਫ਼ੈਸਟੀਵਲ (ਇਫ਼ੀ) - ਡਾ। ਪਰਮਿੰਦਰ ਸਿੰਘ ਤੱਗੜ , ਪਟਿਆਲਾ
|
ਕਵਿਤਾ ਦੀ ਇਕ ਆਪਣੀ
ਵਿਲੱਖਣ ਭਾਸ਼ਾ ਹੁੰਦੀ ਹੈ
ਜਰਨੈਲ ਸਿੰਘ, ਸਰੀ, ਕਨੇਡਾ |
ਗਿਆਨੀ ਸੋਹਣ
ਸਿੰਘ ਸੀਤਲ
ਪ੍ਰੋ। ਸ਼ਮਸ਼ੇਰ ਸਿੰਘ ਸੰਧੂ |
ਰਵਿੰਦਰ ਰਵੀ ਦੇ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ” ਦਾ ਭਾਰਤ
ਵਿਚ ਮੰਚਨ
ਮਨਜੀਤ ਮੀਤ |
6 ਜੂਨ ਬਰਸੀ’ਤੇ ਵਿਸ਼ੇਸ਼
ਪੰਜਾਬੀ ਕਵੀਸ਼ਰੀ
ਦਾ ਸ਼ਾਹ ਸਵਾਰ; ਬਾਬੂ ਰਜਬ ਅਲੀ
ਰਣਜੀਤ ਸਿੰਘ ਪ੍ਰੀਤ |
ਜਰਮਨੀ ਦੇ
ਅੰਤਰਰਾਸ਼ਟਰੀ ਕਵੀ ਦਰਬਾਰ ਵਿੱਚ ਰੰਗਦਾਰ ਸੋਵੀਨਰ ਰਲੀਜ ਕੀਤਾ ਗਿਆ
ਜਸਪਾਲਸਿੰਘ ਸਿੱਧੂ |
ਨਿਬੰਧ :
ਅਫ਼ਜ਼ਲ
ਸਾਹਿਰ ਦੀ ਸ਼ਾਇਰੀ : ਨਵੀਂ ਚੇਤਨਾ ਅਤੇ ਪੁਰਾਤਨ ਕਾਵਿ ਰੂਪਾਂ ਦਾ
ਸੁਮੇਲ
ਸੁਖਿੰਦਰ |
ਪੰਜਾਬੀ
ਦੇ ਪ੍ਰਸਿੱਧ ਲੇਖਕ ਕਰਤਾਰ ਸਿੰਘ ਦੁੱਗਲ ਨਹੀਂ ਰਹੇ - ਕੱਲ੍ਹ ਹੋਵੇਗੀ
ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
ਰਣਜੀਤ ਸਿੰਘ ਪ੍ਰੀਤ |
ਨਿਬੰਧ
ਨਛੱਤਰ ਸਿੰਘ ਗਿੱਲ : ਆਜ਼ਾਦੀ ਲਈ ਤੜਪ ਅਤੇ ਮੁਸੀਬਤਾਂ ਦਾ ਝੱਖੜ
ਸੁਖਿੰਦਰ |
ਸ਼੍ਰੋਮਣੀ
ਸਾਹਿਤਕਾਰ: ਪ੍ਰਿੰਸੀਪਲ ਤੇਜਾ ਸਿੰਘ
ਰਣਜੀਤ ਸਿੰਘ ਪ੍ਰੀਤ |
ਪੰਜਾਬੀ ਦੇ
ਚਮਤਕਾਰੀ ਲੇਖਕ
ਬਲਰਾਜ ਸਿੱਧੂ, ਯੂ. ਕੇ |
ਝੱੜ ਰਹੇ ਪੱਤੇ
ਨਿਸ਼ਾਨ ਰਾਠੌਰ ‘ਮਲਿਕਪੁਰੀ’ |
|
|
|
|
|
|
|