|
ਭਾਈ ਕਾਨ੍ਹ ਸਿੰਘ ਨਾਭਾ |
ਵਿਸ਼ਵਕੋਸ਼ੀ ਗਿਆਨਧਾਰਾ ਨਾਲ ਜੁੜੇ ਬਹੁਮੁਖੀ ਚਿੰਤਕ ਤੇ ਖੋਜੀ ਭਾਈ
ਕਾਨ੍ਹ ਸਿੰਘ ਨਾਭਾ ਨੂੰ ਸਿੱਖ ਕੌਮ ਵਿਚ ‘ਪੰਥ ਰਤਨ’, ‘ਭਾਈ ਸਾਹਿਬ’ ਅਤੇ
‘ਸਰਦਾਰ ਬਹਾਦਰ’ ਦੀ ਉਪਾਧੀ ਨਾਲ ਯਾਦ ਕੀਤਾ ਜਾਂਦਾ ਹੈ। ਆਪ ਦੇ ਵਡੇਰੇ
ਢਿਲੋਂ ਜੱਟ, ਜ਼ਿਲਾ ਬਠਿੰਡਾ ਦੇ ਪਿੰਡ ਪਿੱਥੋ ਦੇ ਵਸਨੀਕ ਸਨ।
ਆਪ ਦੇ ਪਿਤਾ ਬਾਬਾ ਨਾਰਾਇਣ ਸਿੰਘ ਉਸ ਮੌਕੇ ਡੇਰਾ ਬਾਬਾ ਅਜਾਪਾਲ
ਸਿੰਘ ਨਾਭਾ ਦੇ ਪ੍ਰਮੁੱਖ ਸੇਵਾਦਾਰ ਸਨ ਅਤੇ ਨਾਭਾ ਰਿਆਸਤ ਚ ਇਕ ਉਚ ਕੋਟੀ
ਦੇ ਵਿਦਵਾਨ ਤੇ ਸੰਤ ਪੁਰਸ਼ ਵਜੋਂ ਜਾਣੇ ਜਾਂਦੇ ਸਨ।
ਭਾਈ ਕਾਨ੍ਹ ਸਿੰਘ ਨਾਭਾ ਦਾ ਜਨਮ 30 ਅਗਸਤ 1861 ਈਂ ਨੂੰ ਉਨ੍ਹਾਂ ਦੇ
ਨਾਨਕੇ ਘਰ ਪਿੰਡ ਬਨੇਰਾ ਖੁਰਦ ਵਿਖੇ ਮਾਤਾ ਹਰਿ ਕੌਰ ਦੀ ਕੁੱਖੋ ਹੋਇਆ।
ਬਚਪਨ ਦੀ ਚਾਰ ਸਾਲਾਂ ਦੀ ਛੋਟੀ ਉਮਰ ਤੋਂ ਹੀ ਬਾਬਾ ਨਾਰਾਇਣ ਸਿੰਘ ਨੇ
ਆਪਣੇ ਬੇਟੇ ਕਾਨ੍ਹ ਸਿੰਘ ਨੂੰ ਆਪਣੇ ਪਾਸ ਨਾਭੇ ਬੁਲਾ ਕੇ ਵਿੱਦਿਆ ਆਰੰਭ
ਕੀਤੀ। ਸਮੇ ਦੇ ਪ੍ਰਸਿੱਧ ਵਿਦਵਾਨਾਂ ਭਾਈ ਭੂਪ ਸਿੰਘ, ਰਾਮ ਸਿੰਘ, ਭਗਵਾਨ
ਸਿੰਘ ਦੁੱਗ, ਜਵਾਹਰ ਸਿੰਘ, ਪੰਡਿਤ ਸ੍ਰੀ ਧਰ, ਬੰਸੀ ਧਰ, ਵੀਰ ਸਿੰਘ
ਜਲਾਲਕੇ, ਬਾਵਾ ਕਲਿਆਣ ਦਾਸ ਤੇ ਮਹੰਤ ਗੱਜਾ ਸਿੰਘ ਪਾਸੋਂ ਸਰਬ ਪੱਖੀ
ਵਿਦਿਆ ਹਾਸਿਲ ਕਰਕੇ ਜਵਾਨੀ ਦੀ ਉਮਰ ਤੱਕ ਪਹੁੰਚਦਿਆਂ ਭਾਈ ਸਾਹਿਬ ਸ਼ਬਦ
ਅਤੇ ਅਰਥ ਦੇ ਚੰਗੇ ਕਾਰੀਗਰ ਬਣ ਚੁੱਕੇ ਸਨ। ਪਹਿਲੀਆਂ ਦੋ ਪਤਨੀਆਂ ਦੀ ਮੌਤ
ਉਪਰੰਤ ਆਪ ਦਾ ਤੀਜਾ ਵਿਆਹ ਪਿੰਡ ਰਾਮਗੜ੍ਹ ਰਿਆਸਤ ਪਟਿਆਲਾ ਦੇ ਸਰਦਾਰ
ਹਰਦਮ ਸਿੰਘ ਦੀ ਸਪੁੱਤਰੀ ਬੀਬੀ ਬਸੰਤ ਕੌਰ ਨਾਲ ਹੋਇਆ, ਜਿਸਦੀ ਕੁੱਖੋਂ
ਭਾਈ ਸਾਹਿਬ ਦੇ ਇਕਲੌਤੇ ਬੇਟੇ ਭਗਵੰਤ ਸਿੰਘ ਹਰੀ ਦਾ ਜਨਮ 1892 ਈਂ ਚ
ਹੋਇਆ।
ਪ੍ਰੋ. ਗੁਰਮੁਖ ਸਿੰਘ ਓਰੀਐਂਟਲ ਕਾਲਿਜ ਲਾਹੌਰ, ਮਹਾਰਾਜਾ ਹੀਰਾ ਸਿੰਘ
ਰਿਆਸਤ ਨਾਭਾ ਅਤੇ ਉਸ ਸਮੇਂ ਦੀਆਂ ਸੁਧਾਰਕ ਸਿੱਖ ਲਹਿਰਾਂ ਦੇ ਆਗੂ ਭਾਈ
ਸਾਹਿਬ ਦੀ ਵਿਦਵਤਾ ਤੋਂ ਬੇਹੱਦ ਪ੍ਰਭਾਵਿਤ ਹੋਏ। ਇਥੋਂ ਤੱਕ ਕਿ ਇਕ
ਪ੍ਰਸਿੱਧ ਅੰਗਰੇਜ਼ ਵਿਦਵਾਨ ਮਿਸਟਰ ਮੈਕਸ ਆਰਥਰ ਮੈਕਾਲਫ ਗੁਰਬਾਣੀ ਦੀ
ਸਿੱਖਿਆ ਲਈ ਭਾਈ ਸਾਹਿਬ ਦੇ ਸਿਸ਼ ਬਣੇ, ਜ਼ਿਸਨੇ ਬਾਦ ਵਿਚ ਅੰਗਰੇਜੀ ਭਾਸ਼ਾ
‘ਚ ਵਿਸ਼ਵ ਪ੍ਰਸਿੱਧ ਪੁਸਤਕ ‘ਦੀ ਸਿੱਖ ਰਿਲੀਜਨ’ ਦੀ ਰਚਨਾ ਕੀਤੀ।
ਆਰੰਭਲੇ ਦੌਰ ਦੀਆਂ ਰਚਨਾਵਾਂ ‘ਰਾਜ ਧਰਮ’, ‘ਟੀਕਾ ਜੈਮਨੀ ਅਸਵਮੇਧ’,
‘ਨਾਟਕ ਭਾਵਰਥ ਦੀਪਕਾ’ ਅਤੇ ‘ਬਿਜੈ ਸਵਾਮ ਧਰਮ’ ਆਦਿ ਗ੍ਰੰਥਾਂ ਚ ਮਹਾਰਾਜਾ
ਹੀਰਾ ਸਿੰਘ ਦੇ ਖਿਆਲਾਂ ਨੂੰ ਪ੍ਰਮੁੱਖ ਰੱਖਿਆ। ਦੂਜੇ ਦੌਰ ਦੀਆਂ ਜ਼ਿਆਦਾਤਰ
ਪੁਸਤਕਾਂ ‘ਹਮ ਹਿੰਦੂ ਨਹੀਂ’, ‘ਗੁਰੁਮਤ ਪ੍ਰਭਾਕਰ’, ‘ਗੁਰੁਮਤ ਸੁਧਾਕਰ’,
‘ਸਦ ਕਾ ਪਰਮਾਰਥ’, ‘ਗੁਰੁ ਗਿਰਾ ਕਸੌਟੀ’, ‘ਟੀਕਾ ਚੰਡੀ ਦੀ ਵਾਰ’,
‘ਗੁਰੁਮਤ ਮਾਰਤੰਡ’ ਤੇ ‘ਠੱਗ ਲੀਲ੍ਹਾ’ ਆਦਿ ਰਾਹੀਂ ਆਪ ਨੇ ਜ਼ਿਥੇ ਸਿੱਖ
ਧਰਮ ਅਤੇ ਸਿਖੀ ਵਿਚਾਰਧਾਰਾ ਨੂੰ ਗੁੰਮਰਾਹ ਕੁੰਨ ਪ੍ਰਚਾਰ ਤੋਂ ਮੁਕਤ
ਕਰਾਕੇ, ਤਰਕ ਦਲੀਲ ਅਤੇ ਵਿਗਿਆਨਕ ਸੋਚ ਅਨੁਸਾਰ ਪੇਸ਼ ਕੀਤਾ, ਉੱਥੇ ਸਿੱਖ
ਸੰਗਠਨ ਦੀ ਧਾਰਮਿਕ ਵਿਲਖੱਣਤਾ ਅਤੇ ਰਾਜਨੀਤਕ ਤੇ ਸਮਾਜਕ ਵੱਖਰੇਵੇ ਨੂੰ ਵੀ
ਦ੍ਰਿੜਾਇਆ। ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਜਿਥੇ ਸੁਧਾਰਕ ਦ੍ਰਿਸ਼ਟੀ ਨਾਲ
‘ਸ਼ਰਾਬ ਨਿਸ਼ੇਧ’ ਵਰਗੀਆਂ ਪੁਸਤਕਾਂ ਦੀ ਰਚਨਾ ਕੀਤੀ, ਉਥੇ ‘ਗੁਰੁਛੰਦ
ਦਿਵਾਕਰ’ ਤੇ ‘ਗੁਰੁਸ਼ਬਦਾਲੰਕਾਰ’, ਪੁਸਤਕਾਂ ਦੀ ਰਚਨਾ ਨਾਲ ਛੰਦ ਸ਼ਾਸਤਰੀ
ਤੇ ਅਲੰਕਾਰ ਸ਼ਾਸਤਰੀ ਵਜੋਂ ਵੀ ਪ੍ਰਸਿੱਧ ਹੋਏ। ‘ਰੂਪਦੀਪ ਪਿੰਗਲ’, ‘ਨਾਮ
ਮਾਲਾ ਕੋਸ਼’ ਅਤੇ ‘ਅਨੇਕਾਰਥ ਕੋਸ਼’ ਆਦਿ ਗ੍ਰੰਥਾਂ ਦੀ ਸੋਧ ਸੁਧਾਈ ਦਾ ਕਾਰਜ਼
ਕਰਕੇ ਭਾਈ ਸਾਹਿਬ ਨੇ ਸੰਪਾਦਨ ਕਲਾ ‘ਚ ਵੀ ਜੌਹਰ ਦਿਖਾਏ।
ਪਰਾਚੀਨ ਕਾਲ ਤੋਂ ਹੀ ‘ਵਿਸ਼ਵ ਕੋਸ਼’ (Encyclopaedia) ਸ਼ਬਦ ਦੀ ਵਰਤੋਂ
ਅਜਿਹੀਆਂ ਪੁਸਤਕਾਂ ਲਈ ਹੁੰਦੀ ਆ ਰਹੀ ਹੈ, ਜੋ ਮਨੁੱਖ ਨੂੰ ਸਰਵਪੱਖੀ ਗਿਆਨ
ਪ੍ਰਦਾਨ ਕਰਦੀਆਂ ਹਨ। ਪੰਜਾਬੀ ਭਾਸ਼ਾ ਵਿੱਚ ਭਾਈ ਕਾਨ੍ਹ ਸਿੰਘ ਨਾਭਾ ਰਚਿਤ
‘ਗੁਰੁਸ਼ਬਦ ਰਤਨਾਕਰ ਮਹਾਨ ਕੋਸ਼’ ਵਿਸ਼ਵਕੋਸ਼ ਦੀ ਰੂਪ ਰੇਖਾ ਦੀ ਝਲਕ ਪ੍ਰਸਤੁਤ
ਕਰਦਾ ਹੈ, ਜਿਸ ਵਿੱਚ ਗਿਆਨ-ਵਿਗਿਆਨ ਦਾ ਵਿਸ਼ਾਲ ਵਰਣਨ ਮਿਲਦਾ ਹੈ। ਵਿਦਿਆ
ਅਤੇ ਇਸਦੇ ਅੰਗਾਂ ਬਾਰੇ ਬਹੁਪੱਖੀ ਜਾਣਕਾਰੀ ਇਕੱਤਰ ਕਰਨ ਲਈ ਭਾਈ ਸਾਹਿਬ
ਪੂਰੀ ਉਮਰ ਯਤਨਸ਼ੀਲ ਰਹੇ। ‘ਇਨਸਾਈਕਲੋਪੀਡੀਆ ਬ੍ਰਿਟਾਨਿਕਾ’ ਤੋ ਪ੍ਰੇਰਿਤ
ਹੋ ਕੇ ਭਾਈ ਕਾਨ੍ਹ ਸਿੰਘ ਨੇ ਲਗਭਗ ਡੇਢ ਦਹਾਕੇ ਦੀ ਅਣਥੱਕ ਮਿਹਨਤ ਨਾਲ
‘ਗੁਰੁਸ਼ਬਦ ਰਤਨਕਾਰ ਮਹਾਨ ਕੋਸ਼’ ਦੀ ਰਚਨਾ ਕੀਤੀ, ਜੋ ਪੰਜਾਬੀ ਕੋਸ਼ਕਾਰੀ ਦੇ
ਇਤਿਹਾਸ ਵਿਚ ਵਿਸ਼ਵਕੋਸ਼ ਦੇ ਨਾਂ ਨਾਲ ਪਛਾਣੀ ਜਾਣ ਵਾਲੀ ਪਹਿਲੀ ਕਿਰਤ ਹੈ।
ਸਾਹਿਤਕ ਪੱਖੋ ਪੰਜਾਬੀ ਪਾਠਕਾਂ ਲਈ ਇਹ ਕੋਸ਼ ਇਕ ਅਨਮੋਲ ਖ਼ਜ਼ਾਨਾ ਤੇ ਗਿਆਨ
ਦਾ ਭੰਡਾਰ ਹੈ, ਜਿਸ ਵਿਚ ਧਰਮ, ਇਤਿਹਾਸ, ਭੁਗੋਲ, ਬਨਸਪਤੀ, ਚਕਿਤਸਾ ਤੋਂ
ਇਲਾਵਾ ਗੁਰਮਤਿ ਸੰਗੀਤ ਪਰੰਪਰਾ ਨੂੰ ਸਿਧਾਂਤਕ ਤੇ ਵਿਵਹਾਰਕ-ਰੂਪ ਵਿੱਚ,
ਪ੍ਰਚਾਰਨ ਤੇ ਪੁਨਰ ਸਥਾਪਤ ਕਰਨ ਬਾਰੇ ਵੀ ਅਜਿਹੀ ਜਾਣਕਾਰੀ ਸਾਹਮਣੇ
ਲਿਆਂਦੀ, ਜੋ ਵਰਤਮਾਨ ਵਿੱਚ ਵੀ ਸਾਰਥਕ ਤੇ ਪ੍ਰਸੰਗਿਕ ਹੈ।
ਆਪਣੇ
ਜੀਵਨ ਕਾਲ ਦੌਰਾਨ ਮਾਂ ਬੋਲੀ ਪੰਜਾਬੀ ਦੀ ਸੇਵਾ ਲਈ ਭਾਈ ਸਾਹਿਬ ਅਨੇਕ
ਅਖਬਾਰਾਂ ਮੈਗਜੀਨਾਂ ਲਈ ਸਮੇਂ ਦੀ ਮੰਗ ਅਨੁਸਾਰ ਨਿਬੰਧ ਵੀ ਲਿਖਦੇ ਰਹੇ ਜੋ
ਹੁਣ ਸਾਡੇ ਪਾਸ ‘ਬਿਖਰੇ ਮੋਤੀ’ ਪੁਸਤਕ ਰੂਪ ਵਿਚ ਮੌਜੂਦ ਹਨ। ਭਾਈ ਕਾਨ੍ਹ
ਸਿੰਘ ਨਾਭਾ ਨੇ ਆਪਣੀ ਪੁਸਤਕ ‘ਗੁਰੁਮਤ ਮਾਰਤੰਡ’ ਵਿੱਚ ਗੁਰਬਾਣੀ ਦੇ
ਹਵਾਲੇ ‘‘ਵਿਦਿਆ ਵਿਚਾਰੀ ਤਾਂ ਪਰਉਪਕਾਰੀ’’ ਰਾਹੀਂ ਵਿਦਿਆ ਦੇ ਪ੍ਰਯੋਜਨ
ਬਾਰੇ ਦੱਸਿਆ ਹੈ ਕਿ ‘‘ਵਿਦਵਾਨ ਹੀ ਪੂਰਨ ਉਪਕਾਰ ਕਰ ਸਕਦਾ ਹੈ, ਮੂਰਖ
ਉਪਕਾਰ ਦੀ ਇੱਛਾ ਰੱਖਣ ਪੁਰ ਭੀ ਜੁਗਤਿ ਅਰ ਸਮੱਗ੍ਰੀਹੀਨ ਹੋਣ ਕਰਕੇ ਲਾਭ
ਨਹੀਂ ਪਹੁੰਚਾ ਸਕਦਾ ਅਤੇ ਵਿਦਵਾਨ ਤਦ ਹੈ, ਜੇ ਪਰੋਪਕਾਰੀ ਹੈ।’’
ਭਾਈ ਸਾਹਿਬ ਦੀਆਂ ਲਿਖਤਾਂ ਦੇ ਅੰਗਰੇਜ਼ੀ, ਹਿੰਦੀ ਅਨੁਵਾਦ ਲਈ ਪੰਜਾਬੀ
ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਵਾਧਾਈ ਦੇ
ਹੱਕਦਾਰ ਹਨ। ਆਪਣੀ ਸੂਝ ਅਤੇ ਸੁਘੜਤਾ ਦੇ ਅਸਰ ਨਾਲ ਭਾਈ ਸਾਹਿਬ ਨੇ ਨਾਭਾ
ਰਿਆਸਤ ਵਿੱਚ 1886 ਈ. ਤੋਂ 1923 ਈ. ਤੱਕ ਕਈ ਉੱਚ ਆਹੁਦਿਆਂ ਤੇ ਸ਼ਾਨਦਾਰ
ਸੇਵਾ ਨਿਭਾਈ ਅਤੇ ਨਾਲੋ ਨਾਲ ਸਾਹਿਤ ਰਚਨਾ ਦਾ ਕੰਮ ਵੀ ਜਾਰੀ ਰੱਖਿਆ,
ਜਿਹੜਾ ਕਿ ਉਨ੍ਹਾਂ ਦੇ ਦੇਹਾਂਤ 23 ਨੰਵਬਰ 1938 ਈ. ਤੱਕ ਨਿਰੰਤਰ ਜਾਰੀ
ਰਿਹਾ। ਕਿਸੇ ਦੇਸ਼ ਜਾਂ ਕੌਮ ਦੀ ਸੰਸਾਰ ਵਿੱਚ ਤਰੱਕੀ ਲਈ ਕਲਾ ਅਤੇ ਵਿਦਿਆ
ਦੇ ਮਹੱਤਵ ਨੂੰ ਉਜਾਗਰ ਕਰਦਿਆਂ ਇਕੀਵੀਂ ਸਿੱਖ ਐਜੂਕੇਸ਼ਨਲ ਕਾਨਫ੍ਰੰਸ
(1931 ਈ.) ਦੌਰਾਨ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਭਾਈ ਸਾਹਿਬ ਨੇ ਦੱਸਿਆ
ਕਿ ‘‘ਜਿਸ ਦੇਸ਼ ਜਾਂ ਕੌਮ ਦੇ ਲੋਕ ਹੋਰਨਾਂ ਨਾਲੋਂ ਵਧੀਕ ਕਲਾਵਾਨ ਹਨ, ਉਹੀ
ਪ੍ਰਤਾਪੀ ਤੇ ਸਭ ਤੇ ਹੁਕਮ ਚਲਾਉਣ ਵਾਲੇ ਹਨ, ਕਲਾਹੀਨ ਲੋਕ ਸਿਵਾਏ ਗੁਲਾਮੀ
ਦੇ ਹੋਰ ਕੁਝ ਨਹੀਂ ਕਰ ਸਕਦੇ।’’ ਆਪ ਦੀਆਂ ਲਿਖਤਾਂ ਜਿੱਥੇ ਇਕ ਤਰਫ
ਗੁਰਮਤਿ, ਸਿੱਖ ਇਤਿਹਾਸ ਤੇ ਸਿੱਖ ਅਧਿਆਤਮਵਾਦ ਨਾਲ ਸੰਬੰਧਤ ਡੂੰਘੀ ਖੋਜ
ਦਾ ਬਹੁਮੁੱਲਾ ਖਜ਼ਾਨਾ ਹਨ, ਉਥੇ ਦੂਸਰੀ ਤਰਫ ਇਨ੍ਹਾਂ ਲਿਖਤਾਂ ਵਿਚੋਂ ਕਲਾ
ਤੇ ਸੰਗੀਤ ਦੇ ਦਾਰਸ਼ਨਿਕ ਪੱਖ ਵੀ ਉਜਾਗਰ ਹੁੰਦੇ ਸਾਫ ਨਜ਼ਰ ਆਉਂਦੇ ਹਨ।
ਡਾ. ਰਵਿੰਦਰ ਕੌਰ ਰਵੀ
ਅਸਿਸਟੈਂਟ ਪੋ੍ਰਫੈਸਰ ਸੰਗੀਤ ਵਿਭਾਗ,
ਪੰਜਾਬੀ ਯੂਨੀਵਰਸਿਟੀ ਪਟਿਆਲਾ।
ਸੰਪਰਕ ਨੰ:- 84378-22296 |
|
ਪੰਜਾਬੀ
ਦੇ ਉੱਘੇ ਚਿੰਤਕ ਭਾਈ ਕਾਨ੍ਹ ਸਿੰਘ ਨਾਭਾ
ਡਾ. ਰਵਿੰਦਰ ਕੌਰ ਰਵੀ, ਪੰਜਾਬੀ ਯੂਨੀਵਰਸਿਟੀ
ਪਟਿਆਲਾ |
ਖੂਬਸੂਰਤ
ਕਲਮ ਅਤੇ ਸੁਰੀਲੀ ਅਵਾਜ ਦੀ ਮਲਿਕਾ- ਕੁਲਵਿੰਦਰ ਕੌਰ ਮਹਿਕ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਮਿਆਰੀ
ਬਹੁ-ਕਲਾਵਾਂ ਦਾ ਖੂਬਸੂਰਤ ਸੁਮੇਲ -ਹਰਪ੍ਰੀਤ ਕੌਰ ਪ੍ਰੀਤ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਾਹਿਤਕ
ਅੰਬਰ 'ਚੋ ਛਟਾ ਵਿਖੇਰਦੀ ਸੁਨਹਿਰੀ ਕਿਰਨ-- ਗੁਰਪ੍ਰੀਤ ਕੌਰ ਧਾਲੀਵਾਲ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਇਕ
ਨਾਮਵਰ ਸਖ਼ਸ਼ੀਅਤ- ਡਾ. ਹਰਦੀਪ ਲੌਂਗੀਆ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਅੰਬਰ
ਦੇ ਹਾਣ ਦੇ ਸੁਪਨੇ ਉਲੀਕਣ ਵਾਲੀ ਕਲਮ- ਪੁਸ਼ਪਿੰਦਰ ਕੌਰ ਮੁਰਿੰਡਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਨਾ
ਭੁੱਲਣਯੋਗ ਹਸਤੀ ਇਕਬਾਲ ਅਰਪਨ
ਬਲਜਿੰਦਰ ਸੰਘਾ, ਕਨੇਡਾ |
ਬਹੁ-ਪੱਖੀ
ਕਲਾਵਾਂ ਦਾ ਕਲ-ਕਲ ਵਗਦਾ ਝਰਨਾ- ਮੀਨੂੰ ਸੁਖਮਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸ਼੍ਰੋਮਣੀ
ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਵਲੋਂ ਸੱਤਵਾਂ ਕਾਵਿ-ਸੰਗ੍ਰਹਿ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਹੁਸਨ,
ਜਵਾਨੀ ਅਤੇ ਕਲਮ ਦਾ ਸੁਮੇਲ - ਸਰੁੱਚੀ ਕੰਬੋਜ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਨੀਂ
ਅੱਜ ਕੋਈ ਆਇਆ ਸਾਡੇ ਵਿਹੜੇ
ਰਵੇਲ ਸਿੰਘ ਇਟਲੀ |
ਪੰਜਾਬੀ
ਦੇ ਨਾਮਵਰ ਆਲੋਚਕ ਡਾ. ਭੀਮ ਇੰਦਰ ਸਿੰਘ
ਸੁਖਿੰਦਰ, ਕੈਨੇਡਾ |
ਲਾਹੌਰ
ਸ਼ਾਜਸ਼ ਕੇਸ ਦੇ ਸ਼ਤਾਬਦੀ ਪ੍ਰੋਗਰਾਮਾਂ ਦੀ ਸ਼ੁਰੂਆਤ
ਉਜਾਗਰ ਸਿੰਘ, ਪਟਿਆਲਾ |
ਡਾ.
ਰਤਨ ਸਿੰਘ ਢਿੱਲੋਂ; ਕਵੀ ਅਤੇ ਆਲੋਚਕ
ਸੁਖਿੰਦਰ, ਟਰਾਂਟੋ |
"ਜਿਨਮੇਂ
ਬਸਤੇ ਭਾਈ ਵੀਰ ਸਿੰਘ"
ਜਸਪ੍ਰੀਤ ਸਿੰਘ, ਲੁਧਿਆਣਾ |
ਸਮਾਜਿਕ
ਸਰੋਕਾਰਾਂ ਦੀ ਕਵਿਤਰੀ ਭੁਪਿੰਦਰ ਨੱਤ
ਉਜਾਗਰ ਸਿੰਘ, ਪਟਿਆਲਾ |
ਮੁਲਾਕਾਤ
:
ਰਵਿੰਦਰ
ਰਵੀ - ਕਵੀ, ਨਾਟਕਕਾਰ
ਸੁਖਿੰਦਰ, ਟਰਾਂਟੋ |
ਪੰਜਾਬੀ
ਸੱਭਿਆਚਾਰ ਵਿੱਚ ਬਹੁ ਚਰਚਿਤ ਪੰਛੀ ਕਾਂ
ਰਵੇਲ ਸਿੰਘ ਇਟਲੀ |
ਰੁਮਾਂਟਿਕ
ਕਵਿਤਾਵਾਂ ਲਿਖਣ ਵਾਲੀ ਕਵਿਤਰੀ- ਰਮਨ ਵਿਰਕ
ਉਜਾਗਰ ਸਿੰਘ, ਪਟਿਆਲਾ |
ਬਾਵਾ
ਬਲਵੰਤ-ਕਾਵਿ: ਭਾਰਤੀ ਅਵਚੇਤਨ ਤੇ ਪ੍ਰਗਤੀਵਾਦ
ਡਾ: ਸੁਖਦੇਵ ਸਿੰਘ, ਚੰਡੀਗੜ੍ਹ
|
ਪ੍ਰਵਾਸੀ
ਪੰਜਾਬੀ ਸ਼ਾਇਰੀ ਦਾ ਮਾਣ : ਸੁਖਿੰਦਰ
ਕੰਵਲਦੀਪ ਸੈਣੀ, ਕੂਰੂਕਸ਼ੇਤਰ, ਹਰਿਆਣਾ |
ਪਰਵਾਸੀ
ਪੰਜਾਬੀ ਨਾਵਲ ਵਿਚ ਨਾਰੀ ਸਥਿਤੀ ਪੇਸ਼ਕਾਰੀ ਤੇ ਰਾਜਨੀਤੀ
ਡਾ। ਸੁਖਵਿੰਦਰ ਕੌਰ, ਜਲੰਧਰ |
ਸੰਜੀਵਨੀ-ਬੂਟੀ
ਵਰਗਾ ਯਾਰ - ਮਿੰਟੂ ਬਰਾੜ
ਸ਼ਿਵਚਰਨ
ਜੱਗੀ ਕੁੱਸਾ, ਲੰਡਨ |
ਪੰਜਾਬੀ
ਸਾਹਿਤ ਦਾ ਸਰਵ-ਪ੍ਰਵਾਨਿਤ ਪੁੱਤਰ - ਜੱਗੀ ਕੁੱਸਾ
ਐੱਸ਼ ਅਸ਼ੋਕ ਭੌਰਾ, ਕੈਲੇਫੋਰਨੀਆ |
ਪ੍ਰਸਿੱਧ
ਪੰਜਾਬੀ ਨਾਵਲਕਾਰ ਜੱਗੀ ਕੁੱਸਾ ਦੀ ਕਹਾਣੀ ਤੇ ਆਧਾਰਿਤ ਫਿਲਮ ਸੂਲੀ
ਚੜਿਆ ਚੰਦਰਮਾ 8 ਦਸਬੰਰ ਨੂੰ ਲੋਕ ਅਰਪਣ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
76ਵੀਂ
ਬਰਸੀ 'ਤੇ - 23 ਨਵੰਬਰ 2014
ਵਿਦਵਤਾ ਦੇ
ਸਜੀਵ ਤੇ ਸਾਕਾਰ ਸਰੂਪ ਭਾਈ ਕਾਨ ਸਿੰਘ ਨਾਭਾ
ਡਾ।ਰਵਿੰਦਰ ਕੌਰ ਰਵੀ, ਪਟਿਆਲਾ |
ਜੱਗੀ
ਕੁੱਸਾ ਦੀ ਕਹਾਣੀ 'ਤੇ ਬਣੀ "ਰਹਿਮਤ" ਫ਼ਿਲਮ ਤਿਆਰ
ਰਜਿੰਦਰ ਰਿਖੀ, ਅੰਮ੍ਰਿਤਸਰ |
ਮੁਲਾਕਾਤ
:
ਜਸਵੰਤ
ਦੀਦ
ਸੁਖਿੰਦਰ, ਕਨੇਡਾ |
ਜਨਮ
ਦਿਵਸ 30 ਅਗਸਤ2014 ਮੌਕੇ ਵਿਸ਼ੇਸ਼
ਪੰਜਾਬੀਅਤ
ਦੇ ਚਾਨਣ ਮੁਨਾਰੇ ਭਾਈ ਕਾਨ੍ਹ ਸਿੰਘ ਨਾਭਾ
ਡਾ। ਰਵਿੰਦਰ ਕੌਰ ਰਵੀ, ਪਟਿਆਲਾ |
ਭਾਰਤ
ਦੀ ਪ੍ਰਾਚੀਨ ਸਾਹਿਤਕ ਪਰੰਪਰਾ: ਟੀਕਾਕਾਰੀ
ਡਾ। ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ
|
ਕਵਿਤਾ
ਤੇ ਕਵੀ ਕੈਸਾ ਹੋਵੇ
ਰਵੇਲ ਸਿੰਘ ਇਟਲੀ |
ਹਵਾ
ਦੇ ਉਲਟ ਰੁਖ ਪ੍ਰਵਾਜ਼ ਭਰਦਾ ਹਿਰਦੇਪਾਲ - - ਮੇਰਾ ਬਿਹਤਰੀਨ ਪਾਤਰ
ਦਰਸ਼ਨ ਸਿੰਘ ਧੀਰ, ਯੂ ਕੇ |
ਮਹਿਰਮ
ਸਾਹਿਤ ਸਭਾ ਦੀ ਮਾਸਿਕ ਇਕਤਰਤਾ
ਮਲਕੀਅਤ ਸਿੰਘ “ਸੁਹਲ”, ਪੰਜਾਬ |
ਸਾਹਿਤ
ਦਾ ਮਨੁੱਖ ਤੇ ਸਮਾਜ ਨਾਲ ਸੰਬੰਧ
ਡਾ। ਰਵਿੰਦਰ ਕੌਰ ‘ਰਵੀ’, ਪਟਿਆਲਾ |
ਮਹਿਰਮ
ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਦੀ ਚੋਣ
ਮਲਕੀਅਤ ਸਿੰਘ “ਸੁਹਲ”, ਪੰਜਾਬ |
ਯੂ।
ਬੀ। ਸੀ। ਵਲੋਂ ਸੁਰਜੀਤ ਕਲਸੀ ਨੂੰ ਸਮੁੱਚੀ ਸਾਹਿਤਕ ਰਚਨਾ ਲਈ ਇਨਾਮ
ਸੁਖਵੰਤ ਹੁੰਦਲ, ਕਨੇਡਾ |
ਡਾਕਟਰ
ਰਣਧੀਰ ਸਿੰਘ ਚੰਦ ਨਾਲ ਸਾਥੀ ਲੁਧਿਆਣਵੀ ਦੀ ਮੁਲਾਕਾਤ
ਸਾਥੀ ਲੁਧਆਣਵੀ, ਲੰਡਨ |
ਮਸ਼ਹੂਰ
ਫਿਲਮਸਾਜ਼ ਤੇ ਪਤਰਕਾਰ ਖਵਾਜ ਅਹਿਮਦ ਅਬਾਸ ਨਾਲ ਚਲਦਿਆਂ
ਐਸ ਬਲਵੰਤ,
ਬਰਤਾਨੀਆ |
ਪੰਜਾਬੀ
ਫਿਲਮ ਐਵਾਰਡ 2014 ਲਈ ਨਾਮਜ਼ਦ ਹੋਏ
ਜੱਗੀ
ਕੁੱਸਾ ਨੂੰ ‘ਉੱਤਮ ਸੰਵਾਦ ਲੇਖਕ’ ਦਾ ਸਨਮਾਨ ਦਿਵਾਉਣ ‘ਚ ਸਾਥ ਦੇਈਏ
ਮਨਦੀਪ ਖੁਰਮੀ ਹਿੰਮਤਪੁਰਾ |
ਬਹੁ-ਭਾਸ਼ਾਵੀ
ਪ੍ਰਸਿੱਧ ਲੇਖਕ: ਕਰਤਾਰ ਸਿੰਘ ਦੁੱਗਲ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਅੰਮ੍ਰਿਤ
ਕੌਰ ਤੋਂ ਅੰਮ੍ਰਿਤਾ ਪ੍ਰੀਤਮ ਅਤੇ ਅੰਮ੍ਰਿਤਾ ਇਮਰੋਜ ਤੱਕ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਸ਼ਬਦਾਂ
ਦਾ ਸ਼ਾਹ ਸਿਕੰਦਰ ਸੀ: ਸਾਹਿਰ ਲੁਧਿਆਣਵੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਪੰਜਾਬੀ
ਸਾਹਿਤ ਕਲਾ ਕੇਂਦਰ ਯੂ ਕੇ ਵਲ੍ਹੋਂ ਸਰਦਾਰ ਪੰਛੀ ਦਾ ਸੁਆਗ਼ਤ
ਸਾਥੀ ਲੁਧਿਆਣਵੀ, ਲੰਡਨ |
ਕਲਾ
ਕੇਂਦਰ ਟੋਰਾਂਟੋ ਵਲੋਂ ਨਾਵਲ ਸਮੁੰਦਰ ਮੰਥਨ ਅਤੇ ਕਿੱਟੀ ਮਾਰਸ਼ਲ ਤੇ
ਸਫਲ ਗੋਸ਼ਟੀ
ਮੇਜਰ ਮਾਂਗਟ, ਟੋਰਾਂਟੋ |
ਸਮਾਜਕ
ਰਿਸ਼ਤਿਆਂ ਦੀ ਉਥਲ ਪੁਥਲ ਦੀ ਕਵਿਤਰੀ - ਬਲਵੀਰ ਕੌਰ ਢਿਲੋਂ
ਉਜਾਗਰ ਸਿੰਘ,
ਪੰਜਾਬ
|
‘ਹੱਕ
ਲਈ ਲੜਿਆ ਸੱਚ’ ਨਾਵਲ ਲਈ ਅਨਮੋਲ ਕੌਰ ਦਾ ਸਨਮਾਨ
ਲੋਕ ਲਿਖਾਰੀ ਉੱਤਰੀ ਸਭਾ ਕੈਨੇਡਾ |
ਬੀਬੀ
ਰਾਜਿੰਦਰ ਕੌਰ ਦਾ ਵਿਛੋੜਾ
ਅਜ਼ੀਮ ਸ਼ੇਖ਼ਰ, ਲੰਡਨ |
|
ਸਾਹਿਤ ਸਭਾ
ਦਸੂਹਾ ਗੜ੍ਹਦੀਵਾਲਾ (ਰਜ਼ਿ) ਵੱਲੋਂ ਸਨਮਾਨ ਸਮਾਰੋਹ ਆਯੋਜਿਤ
ਏ।ਐਸ।ਮਠਾਰੂ, ਦਸੂਹਾ
|
ਪ੍ਰਸਿੱਧ ਲੇਖ਼ਕਾ
ਅਜੀਤ ਕੌਰ ਨਾਲ਼ ਇਕ ਇੰਟਰਵਿਊ/ਗ਼ੁਫ਼ਤਗ਼ੂ
ਡਾ।ਸਾਥੀ ਲੁਧਿਆਣਵੀ-ਲੰਡਨ |
‘ਅੰਨੇ ਘੋੜੇ ਦਾ ਦਾਨ’
ਰਾਹੀਂ ਅੰਤਰਰਾਸ਼ਟਰੀ ਸਰਵੋਤਮ ਫ਼ਿਲਮ ਪੁਰਸਕਾਰ ‘ਗੋਲਡਨ ਪੀਕੌਕ’ ਨੇ
ਪੰਜਾਬੀਆਂ ਦੇ ਵਿਹੜੇ ’ਚ ਪੈਲ ਪਾਈ - 43ਵਾਂ ਅੰਤਰਰਾਸ਼ਟਰੀ ਫ਼ਿਲਮ
ਫ਼ੈਸਟੀਵਲ (ਇਫ਼ੀ) - ਡਾ। ਪਰਮਿੰਦਰ ਸਿੰਘ ਤੱਗੜ , ਪਟਿਆਲਾ
|
ਕਵਿਤਾ ਦੀ ਇਕ ਆਪਣੀ
ਵਿਲੱਖਣ ਭਾਸ਼ਾ ਹੁੰਦੀ ਹੈ
ਜਰਨੈਲ ਸਿੰਘ, ਸਰੀ, ਕਨੇਡਾ |
ਗਿਆਨੀ ਸੋਹਣ
ਸਿੰਘ ਸੀਤਲ
ਪ੍ਰੋ। ਸ਼ਮਸ਼ੇਰ ਸਿੰਘ ਸੰਧੂ |
ਰਵਿੰਦਰ ਰਵੀ ਦੇ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ” ਦਾ ਭਾਰਤ
ਵਿਚ ਮੰਚਨ
ਮਨਜੀਤ ਮੀਤ |
6 ਜੂਨ ਬਰਸੀ’ਤੇ ਵਿਸ਼ੇਸ਼
ਪੰਜਾਬੀ ਕਵੀਸ਼ਰੀ
ਦਾ ਸ਼ਾਹ ਸਵਾਰ; ਬਾਬੂ ਰਜਬ ਅਲੀ
ਰਣਜੀਤ ਸਿੰਘ ਪ੍ਰੀਤ |
ਜਰਮਨੀ ਦੇ
ਅੰਤਰਰਾਸ਼ਟਰੀ ਕਵੀ ਦਰਬਾਰ ਵਿੱਚ ਰੰਗਦਾਰ ਸੋਵੀਨਰ ਰਲੀਜ ਕੀਤਾ ਗਿਆ
ਜਸਪਾਲਸਿੰਘ ਸਿੱਧੂ |
ਨਿਬੰਧ :
ਅਫ਼ਜ਼ਲ
ਸਾਹਿਰ ਦੀ ਸ਼ਾਇਰੀ : ਨਵੀਂ ਚੇਤਨਾ ਅਤੇ ਪੁਰਾਤਨ ਕਾਵਿ ਰੂਪਾਂ ਦਾ
ਸੁਮੇਲ
ਸੁਖਿੰਦਰ |
ਪੰਜਾਬੀ
ਦੇ ਪ੍ਰਸਿੱਧ ਲੇਖਕ ਕਰਤਾਰ ਸਿੰਘ ਦੁੱਗਲ ਨਹੀਂ ਰਹੇ - ਕੱਲ੍ਹ ਹੋਵੇਗੀ
ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
ਰਣਜੀਤ ਸਿੰਘ ਪ੍ਰੀਤ |
ਨਿਬੰਧ
ਨਛੱਤਰ ਸਿੰਘ ਗਿੱਲ : ਆਜ਼ਾਦੀ ਲਈ ਤੜਪ ਅਤੇ ਮੁਸੀਬਤਾਂ ਦਾ ਝੱਖੜ
ਸੁਖਿੰਦਰ |
ਸ਼੍ਰੋਮਣੀ
ਸਾਹਿਤਕਾਰ: ਪ੍ਰਿੰਸੀਪਲ ਤੇਜਾ ਸਿੰਘ
ਰਣਜੀਤ ਸਿੰਘ ਪ੍ਰੀਤ |
ਪੰਜਾਬੀ ਦੇ
ਚਮਤਕਾਰੀ ਲੇਖਕ
ਬਲਰਾਜ ਸਿੱਧੂ, ਯੂ. ਕੇ |
ਝੱੜ ਰਹੇ ਪੱਤੇ
ਨਿਸ਼ਾਨ ਰਾਠੌਰ ‘ਮਲਿਕਪੁਰੀ’ |
|