|
ਸ਼ਬਦਾਂ ਦੀ ਚੋਗ ਚੁਗਣ ਵਾਲਾ - ਸ਼ਿਵਚਰਨ ਜੱਗੀ ਕੁੱਸਾ
ਕੇਹਰ ਸ਼ਰੀਫ਼ (ਵਿਟਨ) |
|
|
|
|
ਸ਼ਿਵਚਰਨ ਜੱਗੀ ਕੁੱਸਾ |
ਲੇਖਕ ਬਣਨ ਲਈ ਬਹੁਤ ਸਾਰਿਆਂ ਦੀ ਦਿਲੀ ਚਾਹ ਹੋ ਸਕਦੀ ਹੈ, ਪਰ ਬਣ
ਸਕਣਾ ਹਰ ਕਿਸੇ ਦੇ ਵੱਸ ਨਹੀਂ ਹੁੰਦਾ। ਜਦੋਂ ਮਨੁੱਖ ਕਿਸੇ ਵੀ ਕੰਮ ਬਾਰੇ
ਇਹ ਸੋਚਣ ਲੱਗ ਜਾਵੇ ਕਿ "ਲੈ ਇਹ ਕੰਮ ਤਾਂ ਮੈਂ ਵੀ ਕਰ ਸਕਦਾਂ'' ਫੇਰ
ਜਗਿਆਸੂ ਮਨੁੱਖ ਦੇ ਅੰਦਰ ਇਹ 'ਕਰ ਸਕਣ' ਵਾਲੀ ਧਾਰਨਾ 'ਧੁਨ' ਵਿਚ ਤਬਦੀਲ
ਹੋ ਕੇ ਕਿਸੇ ਚਿਣਗ ਦਾ ਰੂਪ ਧਾਰ ਲੈਂਦੀ ਹੈ - ਇਹੋ ਚਿਣਗ ਫੇਰ ਪੁੰਗਰਾਂਦ
ਬਣ ਸਿਰਜਣਾ ਦਾ ਰੂਪ ਧਾਰਨ ਕਰਦੀ ਹੈ। ਕਿਸੇ ਵੀ ਵੱਡੇ ਕਾਰਜ ਦੀ ਬੁਨਿਆਦ
ਜਾਂ ਦਰੱਖਤ ਦੀ ਜੜ੍ਹ ਇਸੇ ਪੁੰਗਰਾਂਦ ਵਿਚ ਹੁੰਦੀ ਹੈ। ਇਸ ਨੂੰ ਹੀ
ਜੱਦੋਜਹਿਦ ਕਿਹਾ ਜਾਂਦਾ ਹੈ। ਇਸੇ ਖਿਆਲ ਨੂੰ ਛੋਟੀ ਉਮਰੇ ਪੱਲੇ ਬੰਨ੍ਹ
ਲੈਣ ਵਾਲਿਆਂ ਅਤੇ ਸ਼ਬਦ ਸਾਧਨਾ ਦੇ ਸੰਘਰਸ਼ ਵਾਲੇ ਰਾਹੇ ਅੱਗੇ ਵਧਦੇ ਰਹਿਣ
ਵਾਲਿਆਂ ਵਿਚੋਂ ਹੈ ਸ਼ਬਦ ਸਾਧਕ ਨਾਵਲਕਾਰ/ਕਹਾਣੀਕਾਰ ਸ਼ਿਵਚਰਨ ਜੱਗੀ ਕੁੱਸਾ!
ਛੋਟੀ ਉਮਰੇ ਪੜ੍ਹਨ ਦੀ ਲੱਗੀ ਚੇਟਕ ਨੇ ਜੱਗੀ ਕੁੱਸਾ ਦੇ ਅੰਦਰਲੀ
ਸੋਚਧਾਰਾ ਨੂੰ ਹਲੂਣਾ ਮਾਰਿਆ ਅਤੇ ਉਸਦੇ ਅੰਦਰ ਸਿਰਜਣਾਤਮਿਕਤਾ/ਲਿਖਣ ਦੇ
ਬੀਜ ਧਰ ਦਿੱਤੇ। ਬਹੁਤ ਕੁਝ ਪੜ੍ਹ ਲੈਣ ਕਰਕੇ ਉਹਨੂੰ ਹੌਸਲਾ ਹੋਇਆ ਕਿ
'ਤੁਰ ਕੇ ਤਾਂ ਦੇਖਾਂ', ਕਲਮ ਹੱਥ ਫੜੀ ਤੇ ਅਭਿਆਸ ਦੇ ਵਿਹੜੇ ਦਾਖਲ ਹੋ
ਗਿਆ। ਮਨੁੱਖ ਹੋਵੇ ਜਗਿਆਸੂ ਅਤੇ ਜੇਰੇ ਨੂੰ ਇਮਾਨਦਾਰੀ ਨਾਲ ਆਪਣਾ ਯਾਰ
ਬਣਾ ਲਵੇ ਤਾਂ ਰਾਹ ਸਿੱਧਾ ਅਤੇ ਪੱਧਰਾ ਨਾ ਹੋਣ ਦੇ ਬਾਵਜੂਦ ਵੀ ਅੱਗੇ
ਵਧਣੋਂ ਉਹ ਕਦੇ ਨਹੀਂ ਰੁਕਦਾ। ਇਹ ਹੀ ਤਾਂ ਮਨੁੱਖ ਦੇ ਇਤਿਹਾਸਕ ਵਿਕਾਸ ਦਾ
ਸੱਚ ਹੈ, ਜੋ ਸਮੇਂ ਦੇ ਜਗਿਆਸੂਆਂ ਨੂੰ ਪ੍ਰਭਾਵਿਤ ਵੀ ਕਰਦਾ ਹੈ, ਉਤਸ਼ਾਹਤ
ਵੀ। ਇਹੋ ਹੋਇਆ ਜੱਗੀ ਕੁੱਸਾ ਨਾਲ, ਇਕ ਵਾਰ ਚਾਲੇ ਪੈ ਜਾਣ ਤੋਂ ਬਾਅਦ ਫੇਰ
ਉਸਨੇ ਪਿੱਛੇ ਮੁੜਕੇ ਨਹੀਂ ਦੇਖਿਆ, ਬੱਸ! ਚੱਲ ਸੋ ਚੱਲ। ਪਹਿਲੇ ਤੋਂ ਬਾਅਦ
ਅਗਲਾ, ਤੇ ਫੇਰ ਅਗਲੇਰਾ ਨਾਵਲ ਆਉਣ ਲੱਗ ਪਏ। ਇਹ ਨਾਵਲ (ਜਾਂ ਕਹਾਣੀਆਂ)
ਭਾਵ ਉਸ ਦੀਆਂ ਲਿਖਤਾਂ ਉਹਦੇ ਦਿਲ ਪ੍ਰਚਾਵੇ ਦਾ ਸਾਧਨ ਨਾ ਹੋ ਕੇ ਸਮੇਂ ਦੀ
ਸਲੇਟ ਉੱਤੇ ਉੱਕਰੀ ਸੱਚ ਦੀ ਇਬਾਰਤ ਬਣ ਗਈਆਂ। ਸੱਚ ਦੇਖਣਾ, ਸੱਚ ਸੁਣਨਾ
ਅਤੇ ਸੱਚ ਕਹਿਣਾ ਹਾਰੀ-ਸਾਰੀ ਦਾ ਕੰਮ ਨਹੀਂ, ਪਰ ਜੱਗੀ ਕੁੱਸਾ ਨੇ ਆਪਣੇ
ਲਿਖੇ ਸ਼ਬਦਾਂ ਰਾਹੀਂ ਸੱਚ ਸਿਰਜਿਆ। ਸਿਰਜਣਾਂ ਦੀ ਇਸ ਸਾਧਨਾਂ ਰਾਹੀਂ ਉਸਦੀ
ਲਿਖਤ ਵਿਚ ਪ੍ਰਪੱਕਤਾ ਆਉਂਦੀ ਗਈ, ਜੋ ਲਗਾਤਾਰ ਅੱਗੇ ਵਧ ਰਹੀ ਹੈ। ਇਹ
ਉਸਦੀ ਕੀਤੀ ਮਿਹਨਤ ਦਾ ਸਿਰੜ ਹੈ ਕਿ ਉਹਦੀਆਂ ਲਿਖਤਾਂ ਲੋਕ ਸਮੂਹਾਂ ਦੇ
ਹੱਥਾਂ ਤੱਕ ਪਹੁੰਚਣ ਲੱਗੀਆਂ। ਪੰਜਾਬ ਅੰਦਰਲੇ ਕਾਲੇ ਦਿਨਾਂ ਵਿਚ
ਲਹੂ-ਲੁਹਾਣ ਹੋਏ, ਪੀੜ ਹੰਢਾਉਂਦੇ ਪੰਜਾਬ ਅਤੇ ਪੰਜਾਬੀਆਂ ਦੀਆਂ ਬਾਤਾਂ
ਪਾਉਣ ਲੱਗੇ ਜੱਗੀ ਕੁੱਸਾ ਦੇ ਨਾਵਲ। ਕਿਸੇ ਵੀ ਵਿਸ਼ੇ ਨੂੰ ਲੈ ਕੇ ਉਸਦੇ
ਨਿਭਾਅ ਦਾ ਹੁਨਰ ਹੈ ਜੱਗੀ ਕੁੱਸਾ ਕੋਲ। ਇਸ ਕਰਕੇ ਹੀ ਲਿਖਦਿਆਂ ਉਹ ਵਿਸ਼ੇ
ਨੂੰ ਵਿਸ਼ਾਲਦਿਆਂ ਹੋਇਆਂ ਵੀ ਵਿਸ਼ੇ ਦੀ ਸੇਧ ਵਿਚ ਹੀ ਤੁਰਦਾ ਹੈ। ਆਪਣੇ
ਸਮਾਜ ਬਾਰੇ ਵਿਆਪਕ ਜਾਣਕਾਰੀ ਅਤੇ ਭਾਸ਼ਾਈ ਵਿਹਾਰਾਂ ਅਤੇ ਸਰੋਕਾਰਾਂ ਦੀ
ਯੋਗ ਵਰਤੋਂ ਦੀ ਜਾਂਚ ਹੈ ਉਹਨੂੰ। ਭਾਸ਼ਾ ਦੇ ਮਾਮਲੇ ਵਿਚ ਉਸਦੀ ਡੂੰਘੀ ਪਕੜ
ਹੈ, ਮਾਲਵੇ ਦੇ ਦੂਜੇ ਲੇਖਕਾਂ ਰਾਮ ਸਰੂਪ ਅਣਖੀ, ਗੁਰਬਚਨ ਸਿੰਘ ਭੁੱਲਰ ਤੇ
ਹੋਰ ਕਈਆਂ ਵਾਂਗ ਮਲਵਈ ਉਚਾਰਣ ਦੀ ਮਿਠਾਸ ਉਸਦੀਆਂ ਲਿਖਤਾਂ ਵਿਚ ਵੀ ਦੇਖੀ
ਤੇ ਮਾਣੀ ਜਾ ਸਕਦੀ ਹੈ। ਸਮਾਜਿਕ, ਰਾਜਨੀਤਕ ਅਤੇ ਧਾਰਮਿਕ ਕਦਰਾਂ ਕੀਮਤਾਂ
ਦਾ ਜਾਣੂੰ ਹੈ - ਧਰਮ ਦੇ ਖੇਤਰ ਬਾਰੇ ਵੀ ਉਸ ਕੋਲ ਕਾਫੀ ਗਿਆਨ ਹੈ, ਇਸ
ਕਰਕੇ ਇਸ ਵਿਸ਼ੇ ਬਾਰੇ ਲਿਖਦਿਆਂ ਇਤਿਹਾਸਕ ਤੱਥ ਉਸਦੀ ਲਿਖਤ ਨੂੰ
ਪ੍ਰਮਾਣਕਤਾ ਬਖਸ਼ ਦਿੰਦੇ ਹਨ।
ਆਪਣੀਆਂ ਲਿਖਤਾਂ ਦੇ ਵਿਸ਼ਿਆਂ ਦੀ ਚੋਣ ਬਾਰੇ ਜੱਗੀ ਕੁੱਸਾ ਕਾਫੀ ਸੁਚੇਤ
ਦਿਸਦਾ ਹੈ - ਸਮਾਜ ਅੰਦਰ ਕਿਧਰੇ ਵੀ ਵਾਪਰਦੀਆਂ ਘਟਨਾਵਾਂ ਉਸਦੇ
ਨਾਵਲਾਂ/ਕਹਾਣੀਆਂ ਦਾ ਅੰਗ ਬਣਦੀਆਂ ਹਨ। ਇਸ ਕਰਕੇ ਹੀ ਉਹਦੇ ਸਿਰਜੇ ਪਾਤਰ
ਜਾਣੇ-ਪਛਾਣੇ ਲਗਦੇ ਹਨ। ਜੋ ਦੁੱਖ ਸੁਖ ਹੰਢਾਉਂਦੇ ਹਨ। ਮੋਹ ਭਰੇ ਵੀ ਹਨ
ਅਤੇ ਗੁੱਸੇਖੋਰ ਵੀ, ਉਨ੍ਹਾਂ ਆਮ ਲੋਕਾਂ ਵਰਗੇ ਜਿੰਨ੍ਹਾ ਦੇ ਅਸੀਂ ਆਪਣੇ
ਸਮਾਜ ਵਿਚ ਨਿੱਤ ਦਰਸ਼ਣ ਕਰਦੇ ਹਾਂ, ਉਨ੍ਹਾਂ ਨਾਲ ਮਿਲਦੇ ਵਰਤਦੇ ਹਾਂ।
ਸਿਰਫ ਆਪਣੇ ਬਾਰੇ ਸੋਚਣ ਵਾਲੇ ਵੀ ਹਨ, ਜੱਗ ਜਹਾਨ ਅਤੇ ਸਰਬੱਤ ਦੇ ਭਲੇ
ਬਾਰੇ ਸੋਚਣ ਵਾਲੇ ਵੀ। ਕਈ ਦੂਜੇ ਦੇ ਦਰਦ ਵਿਚੋਂ ਸਵਾਦ ਲੈਂਦੇ ਹਨ,
ਆਪਣੀਆਂ ਤਰੱਕੀਆਂ ਭਾਲਦੇ ਹਨ, ਆਪਣਾ ਇਨਸਾਨ ਹੋਣਾ ਹੀ ਭੁੱਲ ਜਾਂਦੇ ਹਨ,
ਪਰ ਫੇਰ ਪਤਾ ਲੱਗਦਾ ਹੈ, ਜਦੋਂ ਆਪਣਾ ਹੀ ਭਵਿੱਖ ਸਰਾਪ ਜਾਂ ਧੁਆਂਖ ਕੇ ਗ਼ਮ
ਦੇ ਡੂੰਘੇ ਟੋਏ ਵਿਚ ਜਾ ਡਿਗਦੇ ਹਨ। ਉਹਦੇ ਨਾਵਲਾਂ ਦੇ ਪਾਤਰਾਂ ਨੂੰ
ਵਾਚਦਿਆਂ ਇਕ ਗੱਲ ਸਾਫ ਹੈ ਕਿ ਉਨ੍ਹਾਂ ਵਿਚੋਂ ਬਹੁਤੇ ਕਿਸੇ ਤਰ੍ਹਾਂ ਦਾ
ਤਸ਼ੱਦਦ ਝੱਲਦੇ ਹੋਏ ਵੀ ਹਾਰ ਜਾਣ ਬਾਰੇ ਨਹੀਂ ਸੋਚਦੇ। ਸਿਸਟਮ ਦੇ ਪੁਰਜੇ
ਕਿਵੇਂ ਦੀਆਂ ਚਾਲਾਂ ਚੱਲਦੇ ਹਨ - ਆਪਣੀਆਂ ਸ਼ੈਤਾਨੀਆਂ ਨਾਲ ਇਨਸਾਨੀਅਤ ਦੇ
ਮੱਥੇ ਉੱਤੇ ਬਦਨਾਮੀ ਦਾ ਦਾਗ ਬਣਦੇ ਹਨ। ਭ੍ਰਿਸ਼ਟ ਰਸਤਿਆਂ, ਤਰੀਕਿਆਂ
ਰਾਹੀਂ ਚਾਣਕੀਆ ਨੀਤੀ ਨਾਲ ਵਿਰੋਧੀਆਂ ਨੂੰ ਹਾਰ ਦੇਣ ਵਾਲੇ ਵੀ ਵੇਖੇ
ਜਾਂਦੇ ਹਨ। ਪੰਜਾਬੀ ਸੱਭਿਆਚਾਰ ਦੇ ਹਵਾਲੇ ਨਾਲ ਇਤਿਹਾਸ ਵਿਚ ਆਪਣਾ ਆਪਾ
ਵਾਰ ਕੇ ਦੂਜੇ ਦਾ ਦੁੱਖ ਹਰਨ ਵਾਲੇ ਵੀ। ਇਸ ਕਰਕੇ ਹੀ ਕਿਹਾ ਜਾ ਸਕਦਾ ਹੈ
ਕਿ ਜੱਗੀ ਕੁੱਸਾ ਦੀਆਂ ਲਿਖਤਾਂ ਵਿਚ ਬਿਆਨੀਆਂ ਕਹਾਣੀਆਂ, ਦੱਸੇ ਤੱਥ ਵੀ
ਯਥਾਰਥ ਦਾ ਭੁਲੇਖਾ ਪਾਉਂਦੀਆਂ ਹਨ - ਕਿਉਂਕਿ ਉਹ ਸਾਡੇ ਸਮਾਜ ਦਾ ਸੱਚ
ਬਿਆਨ ਕਰ ਰਹੀਆਂ ਹੁੰਦੀਆਂ ਹਨ। ਇਹੋ ਹੁੱਨਰ ਕਿਸੇ ਵੀ ਲਿਖਤ ਨੂੰ ਕਾਮਯਾਬ
ਬਣਾਉਂਦਾ ਹੈ। ਪੜ੍ਹਨ ਵੇਲੇ ਪਾਠਕ ਦੀ ਸੁਰਤੀ ਨਹੀਂ ਟੁੱਟਦੀ, ਸਗੋਂ
ਦਿਲਚਸਪੀ ਬਣੀ ਰਹਿੰਦੀ ਹੈ। ਆਪਣੇ ਨਾਵਲਾਂ ਵਿਚ ਜੱਗੀ ਕੁੱਸਾ ਪੀੜਤ ਧਿਰ
ਦੀ ਆਵਾਜ਼ ਵੀ ਬਣਦਾ ਹੈ। ਸਰਕਾਰੀ ਧਿਰ ਦੀ 'ਧੱਕੇ ਅਤੇ ਧੌਂਸ' ਦੀ ਮਸ਼ੀਨਰੀ
ਭਾਵ ਪੁਲੀਸ ਦਾ ਚਿਤ੍ਰਣ ਕਰਦਿਆ ਬਹੁਤ ਹੀ ਮਾਰਮਿਕ ਤਰੀਕੇ ਨਾਲ ਉਨ੍ਹਾਂ ਦੀ
'ਭਾਸ਼ਾ' ਵਿਚ ਹੀ ਬਿਆਨ ਕਰਦਾ ਹੈ, ਇਸੇ ਤਰ੍ਹਾਂ ਕਾਨੂੰਨੀ ਕ੍ਰਿਆ ਅਤੇ
ਨਿਆਂਪਾਲਕਾ ਦਾ ਵਰਨਣ ਹੁੰਦਾ ਹੈ। ਦੇਖਿਆ ਇਹ ਵੀ ਜਾ ਸਕਦਾ ਹੈ ਕਿ ਕਿਵੇਂ
ਗਰੀਬ, ਬੇਕਸੂਰ, ਬਿਨ ਕੀਤੇ ਕਸੂਰ ਦਾ ਬੋਝ ਢੋਂਦੇ ਹਨ, ਸਜ਼ਾ ਭੁਗਤਦੇ ਹਨ।
ਸਾਡੇ ਸਮਾਜ ਅੰਦਰ ਔਰਤ ਦੀ ਤ੍ਰਾਸਦਿਕ ਸਥਿਤੀ ਕਈਆਂ ਲਿਖਤਾਂ ਵਿਚ
ਬਿਆਨੀ ਗਈ ਹੈ। ਜੱਗੀ ਕੁੱਸਾ ਦੀਆਂ ਲਿਖਤਾਂ ਵਿਚ ਜਿੱਥੇ ਸਾਡੇ ਸਮਾਜ ਦੇ
ਭੈੜ ਪੇਸ਼ ਹੁੰਦੇ ਹਨ, ਨਾਲ ਹੀ ਪੰਜਾਬੀ ਸੱਭਿਆਚਾਰ ਦੇ ਉਜਲੇ ਤੇ ਅਮੀਰ
ਪੱਖਾਂ ਦਾ ਵੀ ਭਰਪੂਰ ਵਰਨਣ ਹੁੰਦਾ ਹੈ। ਰਿਸ਼ਤਿਆਂ ਅੰਦਰਲਾ ਮੋਹ ਭਰਿਆ
ਵਰਤਾਰਾ ਵੀ ਹੈ ਅਤੇ ਸਮੇਂ ਨਾਲ ਆ ਰਹੀਆਂ ਤਬਦੀਲੀਆਂ 'ਤੇ ਪੈ ਰਹੇ ਸਮੇਂ
ਦੇ ਪ੍ਰਭਾਵ ਵੀ। ਆਪਣੇ ਪਾਠਕਾਂ ਨੂੰ ਸਮੁੱਚੇ ਸੱਭਿਆਚਾਰਕ ਵਰਤਾਰੇ ਦੇ
ਸਨਮੁੱਖ ਕਰਵਾਉਣ ਵਿਚ ਜੱਗੀ ਕੁੱਸਾ ਪੂਰੇ ਤੌਰ ਤੇ ਕਾਮਯਾਬ ਕਿਹਾ ਜਾ ਸਕਦਾ
ਹੈ। ਕਈ ਵਾਰ ਇਹ ਗੱਲ ਵੀ ਸੁਣਨ ਨੂੰ ਮਿਲਦੀ ਹੈ ਕਿ ਅਸ਼ਲੀਲ ਭਾਸ਼ਾ ਦੀ
ਵਰਤੋਂ ਤੋਂ ਪ੍ਰਹੇਜ਼ ਕੀਤਾ ਜਾਣਾ ਚਾਹੀਦਾ ਹੈ। ਇਹ ਬਹੁਤ ਜਰੂਰੀ ਹੈ - ਖਾਸ
ਕਰਕੇ ਕਿਸੇ ਔਰਤ ਦੀ ਸੁੰਦਰਤਾ ਨੂੰ ਪੇਸ਼ ਕਰਦਿਆਂ ਕਿਸੇ ਵੱਲੋਂ ਵੀ ਜਰੂਰੀ
ਹੀ ਸਾਊ ਭਾਸ਼ਾ ਵਰਤੀ ਜਾਣੀ ਚਾਹੀਦੀ ਹੈ, ਅੰਗਾਂ ਨੂੰ ਨੰਗਿਆਂ ਕਰਨਾ ਸਾਡੀ
ਸੱਭਿਆਚਾਰਕ ਰਵਾਇਤ ਨਹੀਂ। ਫੇਰ ਇਹ ਲਿਖਤ ਦਾ ਅੰਗ ਕਿਉਂ ਬਣੇ? ਕਿਉਂਕਿ
ਜਿਸ ਕਿਸੇ ਕੋਲ ਭਾਸ਼ਾ ਦੀ ਅਮੀਰੀ ਹੈ, ਉਹ ਅਸ਼ਲੀਲ ਭਾਸ਼ਾ ਵਰਤ ਵੀ ਨਹੀਂ
ਸਕਦਾ। ਇਕ ਹੋਰ ਗੱਲ ਲਿਖਤਾਂ ਵਿਚ ਗਾਲ਼੍ਹਾਂ ਕੱਢਣ ਦੀ ਹੈ, ਪਰ ਇਸ ਪੱਖ
ਬਾਰੇ ਕਿਹਾ ਜਾ ਸਕਦਾ ਹੈ ਕਿ ਬੋਲ ਕੌਣ ਰਿਹਾ ਹੈ - ਸ਼ਾਇਦ ਉਹ ਪਾਤਰ ਦੀ
ਲੋੜ ਜਾਂ ਆਦਤ ਮੁਤਾਬਕ ਹੀ ਹੋਵੇ। ਖਾਸ ਕਰਕੇ ਜੱਗੀ ਕੁੱਸਾ ਦੇ ਨਾਵਲਾਂ
ਵਿਚ ਪੁਲੀਸ ਕਰਮੀਆਂ ਵੱਲੋਂ ਇਹ ਗੈਰ ਸੁਭਾਵਿਕ ਨਹੀਂ ਲੱਗਦੀਆਂ, ਉੱਥੇ ਇਹ
ਆਮ ਜਿਹਾ ਵਰਤਾਰਾ ਦੇਖਣ ਵਿਚ ਆਉਂਦਾ ਹੈ। ਇਸ ਬਾਰੇ ਇੱਥੇ ਭਾਰਤ ਦੇ ਉੱਘੇ
ਲਿਖਾਰੀ ਰਾਹੀ ਮਾਸੂਮ ਰਜ਼ਾ ਦਾ ਕਥਨ ਪੇਸ਼ ਕੀਤਾ ਜਾ ਸਕਦਾ ਹੈ, ਉਹਨੇ ਲਿਖਿਆ
ਸੀ : "ਜੇ ਮੇਰੇ ਪਾਤਰ ਗੀਤਾ ਬੋਲਣਗੇ ਤਾਂ ਮੈ ਗੀਤਾ ਦੇ ਸ਼ਲੋਕ ਲਿਖਾਂਗਾ
ਅਤੇ ਜਦੋਂ ਉਹ ਗਾਲ਼੍ਹਾਂ ਬਕਣਗੇ ਤਾਂ ਮੈ ਜਰੂਰ ਹੀ ਉਨਾਂ ਦੀਆਂ ਗਾਲ਼੍ਹਾਂ
ਵੀ ਲਿਖਾਂਗਾ। ........ਕੋਈ ਵੱਡਾ ਸਿਆਣਾ ਇਹ ਦੱਸੇ ਕਿ ਜਿੱਥੇ ਮੇਰੇ
ਪਾਤਰ ਗਾਲ਼੍ਹਾਂ ਕੱਢਦੇ ਹਨ, ਉੱਥੋਂ ਮੈਂ ਗਾਲ਼੍ਹਾਂ ਕੱਢ ਕੇ ਕੀ ਲਿਖਾਂ,
ਡਾਟ-ਡਾਟ....? ਤਾਂ ਉਦੋਂ ਫੇਰ ਲੋਕ ਆਪਣੇ ਵੱਲੋਂ ਗਾਲ਼੍ਹਾਂ ਘੜਨ ਲੱਗਣਗੇ
ਅਤੇ ਮੈਨੂੰ ਗਾਲ਼੍ਹਾਂ ਦੇ ਸਿਲਸਿਲੇ ਵਿਚ ਆਪਣੇ ਪਾਤਰਾਂ ਤੋ ਸਿਵਾ ਕਿਸੇ ਤੇ
ਵੀ ਭਰੋਸਾ ਨਹੀਂ ਹੈ।'' ਇਸ ਕਥਨ ਨੂੰ ਧਿਆਨ ਨਾਲ ਵਿਚਾਰਨ ਦੀ ਲੋੜ ਹੈ।
ਜੱਗੀ ਕੁੱਸਾ ਨਵੀਂ ਪੀੜ੍ਹੀ ਦੀਆਂ ਦੀਆਂ ਸਮੱਸਿਆਵਾਂ ਵੱਲ ਵੀ ਧਿਆਨ
ਦਿੰਦਾ ਹੈ, ਤੇ ਆਪਣੀਆਂ ਲਿਖਤਾਂ ਰਾਹੀਂ ਪਾਠਕਾਂ ਦੇ ਸਨਮੁਖ ਪੇਸ਼ ਕਰਦਾ
ਹੈ। ਇਸ ਨਾਲ ਦੋ ਪੀੜ੍ਹੀਆਂ ਦੇ ਟਕਰਾਅ ਵੀ ਉਜਾਗਰ ਹੁੰਦੇ ਹਨ ਅਤੇ ਸਾਂਝ
ਦੀ ਲੋੜ ਵੀ। ਇੱਥੇ ਪੱਛਮੀ ਸੱਭਿਆਚਾਰ ਵਿਚ ਪੰਜਾਬੀਆਂ ਜਾਂ ਦੂਜੇ ਬਾਹਰਲੇ
ਖਿੱਤਿਆਂ ਤੋਂ ਇੱਥੇ ਪਰਵਾਸੀ ਬਣਕੇ ਆਏ ਆਵਾਸੀ ਬਣਕੇ ਰਹਿ ਰਹੇ ਸਮਾਜੀ
ਸਮੂਹਾਂ ਦੀ ਅਗਲੀ ਪੀੜ੍ਹੀ ਦੇ ਮੁਹਾਂਦਰੇ ਦੇ ਦਰਸ਼ਣ ਹੁੰਦੇ ਹਨ। ਰੰਗ-ਨਸਲ
ਦੇ ਵਖਰੇਵੇਂ ਅਤੇ ਬੱਚਿਆਂ ਰਾਹੀਂ ਬਣਦੀਆਂ ਸਾਂਝਾ ਦੀਆਂ ਗੁੰਝਲਾਂ ਕਿੱਥੋਂ
ਤੱਕ ਮੁਸੀਬਤ ਬਣ ਜਾਂਦੀਆਂ ਹਨ, ਇਸ ਮਸਲੇ ਨੂੰ ਵੀ ਜੱਗੀ ਕੁੱਸਾ ਆਪਣੀਆਂ
ਲਿਖਤਾਂ ਵਿਚ ਪੇਸ਼ ਕਰਦਾ ਹੈ। ਇਕ ਧਰਮ ਦੇ ਨਾਮ 'ਤੇ ਗੰਧਲੀ ਮਾਨਸਿਕਤਾ
ਵਾਲਿਆਂ ਵੱਲੋਂ ਦੂਜੇ ਨੂੰ ਹੀਣਾ ਕਰਨ ਦੇ ਕੁਕਰਮਾਂ ਦੀ ਗਾਥਾ ਵੀ ਉਹਦੇ
ਨਾਵਲ ਵਿਚ ਪੇਸ਼ ਹੋਈ ਹੈ, ਜਿਸ ਨਾਲ ਪੰਜਾਬੀ ਕੌਮ ਦੀ ਸਾਂਝੀ ਵਿਰਾਸਤ ਵਿਚ
ਪਾੜ ਪਾਉਣ ਦਾ ਖ਼ਤਰਾ ਪੈਦਾ ਹੋ ਜਾਂਦਾ ਹੈ। ਅੱਜ ਦੇ ਸਮੇਂ ਇਸ ਨੂੰ ਵਿਚਾਰਨ
ਦੀ ਲੋੜ ਹੈ। ਪਾਠਕਾਂ ਵਲੋਂ ਉਹਦੀਆਂ ਲਿਖਤਾਂ ਦੀ ਪੁਰਜ਼ੋਰ ਮੰਗ ਹੋਣ ਕਰਕੇ
ਉਨ੍ਹਾਂ ਦੇ ਕਈ-ਕਈ ਐਡੀਸ਼ਨ ਵੀ ਛਪਦੇ ਹਨ। ਇੱਕੋ ਸਮੇਂ ਕਈ ਅਖਬਾਰਾਂ ਅਤੇ
ਆਨਲਾਈਨ ਸਾਈਟਾਂ ਰਾਹੀਂ ਉਸਦੇ ਨਾਵਲ ਛਪਦੇ ਰਹਿੰਦੇ ਹਨ। ਕਈ ਸੰਸਥਾਵਾਂ
ਵੱਲੋਂ ਮਾਣ ਸਨਮਾਨ ਵੀ ਮਿਲੇ ਹਨ। ਲਗਾਤਾਰ ਸਰਗਰਮੀ ਨਾਲ ਲਿਖਣ ਵਾਲਿਆਂ
ਵਿਚੋਂ ਜੱਗੀ ਕੁੱਸਾ ਵੀ ਹੈ। ਜੱਗੀ ਕੁੱਸਾ ਨੂੰ ਮਿਲਣ ਵਾਲੇ ਜਾਣਦੇ ਹਨ ਕਿ
ਉਹਦੇ ਅੰਦਰ ਪੰਜਾਬੀਆਂ ਵਾਲੇ ਗੁਣਾਂ ਦੀ ਭਰਮਾਰ ਹੈ - ਮਿਲਣਸਾਰੀ ਅਤੇ
ਨਿਮਰਤਾ ਉਸਦੇ ਖਾਸ ਗੁਣ ਹਨ। ਸੱਜਣਤਾਈ ਨੂੰ ਪਾਲਣਾ ਬਹੁਤ ਖੂਬ ਜਾਣਦਾ ਹੈ
- ਸ਼ਿਵਚਰਨ ਜੱਗੀ ਕੁੱਸਾ!
- ਕੇਹਰ ਸ਼ਰੀਫ਼ (ਵਿਟਨ)
|
27/03/17 |
|
ਸ਼ਬਦਾਂ
ਦੀ ਚੋਗ ਚੁਗਣ ਵਾਲਾ - ਸ਼ਿਵਚਰਨ ਜੱਗੀ ਕੁੱਸਾ
ਕੇਹਰ ਸ਼ਰੀਫ਼ (ਵਿਟਨ) |
ਮੰਜਲ
ਵਲ ਵਧ ਰਿਹਾ ਸ਼ਾਇਰ, ਜਤਿੰਦਰ ਸਿੰਘ, ਉੱਚੀ ਮੰਗਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਦ੍ਰਿੜ
ਇਰਾਦਿਆਂ ਦੀ ਮਾਲਕਣ - ਕਰਮਜੀਤ ਕੰਮੋ ਦਿਓਣ ਐਲਨਾਬਾਦੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਯੂਰਪ
ਦੀ ਧਰਤ ਤੇ ਧੁੰਮਾਂ ਮਚਾ ਰਹੀ ਕਲਮ- ਬਿੰਦਰ-ਜਾਨ-ਏ-ਸਾਹਿਤ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਕਲਮੀ
ਸ਼ੌਕ ਨੂੰ ਰੂਹ ਨਾਲ ਪਾਲ ਰਹੀ ਕਵਿੱਤਰੀ - ਸਿਮਰਨਜੀਤ ਜੁਤਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਾਹਿਤ
ਤੇ ਸਭਿਆਚਾਰ ਦਾ ਮੂੰਹ-ਮੁੰਹਾਦਰਾ ਸੰਵਾਰਨ ਲਈ ਦੋਆਬੇ ਦੀ ਯਤਨਸ਼ੀਲ
ਕਲਮ- ਅੰਜੂ 'ਵ' ਰੱਤੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਾਹਿਤਕ
ਤੇ ਸੱਭਿਆਚਾਰਕ ਗੀਤਾਂ ਦਾ ਵਣਜਾਰਾ - ਮੂਲ ਚੰਦ ਸ਼ਰਮਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸ਼ਾਇਰੀ
ਤੋਂ ਫਿਲਮੀ ਗੀਤਕਾਰੀ ਵੱਲ – ਸ਼ਾਇਰ ਸ਼ਮੀ ਜਲੰਧਰੀ
ਰਿਸ਼ੀ ਗੁਲਾਟੀ, ਐਡੀਲੇਡ, ਆਸਟ੍ਰੇਲੀਆ |
ਰੂਹਾਨੀਅਤ
ਦੀਆਂ ਕਿਰਨਾਂ ਵਰਗੀ ਕਵਿੱਤਰੀ ਕਿਰਨ ਪਾਹਵਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਕਨੇਡਾ
ਰਹਿਕੇ ਵੀ ਘੁੰਮ ਰਹੀ ਹੈ ਪਿੰਡ ਦੀਆਂ ਗਲੀਆਂ ਵਿਚ - ਕਵਿੱਤਰੀ ਤੇ
ਕਹਾਣੀਕਾਰਾ ਜੱਗੀ ਬਰਾੜ ਸਮਾਲਸਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਇੰਨਸਾਨੀਅਤ
ਦੇ ਅਸੂਲਾਂ ਵਾਲੀ ਸੰਘਰਸ਼-ਸ਼ੀਲ ਤੇ ਉਦਮੀ ਕਲਮ - ਸੁਖਚਰਨ ਸਿੰਘ
ਸਾਹੋਕੇ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਾਫ-ਸੁਥਰੀ
ਲੇਖਣੀ ਦਾ ਮਾਲਕ - ਗੁਰਦੀਪ ਸਿੰਘ ਸ਼ਹਿਣਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਇਕਬਾਲ
ਮਾਹਲ ਨਾਲ ਇਕ ਇੰਟਰਵਿਊ
ਡਾਕਟਰ ਸਾਥੀ ਲੁਧਿਆਣਵੀ, ਲੰਡਨ |
ਅੱਖਰਾਂ
ਨੂੰ ਮਾਲਾ ਚ ਪਰੋਣ ਦੀ ਮੁਹਾਰਤ ਰੱਖਦਾ ਸ਼ਾਇਰ- ਯੱਸ਼ਪਾਲ ਟੋਨੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਵਿਰਸੇ
ਨੂੰ ਸੰਭਾਲਣ 'ਚ ਜੁਟੀ ਹੋਈ ਲਾ-ਜੁਵਾਬ ਕਲਮ - ਵਰਿੰਦਰ ਕੌਰ ਰੰਧਾਵਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਛੂਕਦਾ
ਕਲਮੀ ਦਰਿਆ - ਪ੍ਰਿੰ: ਗੁਰਮੀਤ ਸਿੰਘ ਫਾਜਿਲਕਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਤੰਗੀਆਂ-ਤੁਰਛੀਆਂ
ਚੋ ਨਿਕਲੀ, ਕਲਮੀ-ਚਾਨਣ ਵੰਡ ਰਹੀ ਸਖਸ਼ੀਅਤ- ਚੰਨ ਕਸੌਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਪੰਜਾਬੀ
ਦੇ ਉੱਘੇ ਚਿੰਤਕ ਭਾਈ ਕਾਨ੍ਹ ਸਿੰਘ ਨਾਭਾ
ਡਾ. ਰਵਿੰਦਰ ਕੌਰ ਰਵੀ, ਪੰਜਾਬੀ ਯੂਨੀਵਰਸਿਟੀ
ਪਟਿਆਲਾ |
ਖੂਬਸੂਰਤ
ਕਲਮ ਅਤੇ ਸੁਰੀਲੀ ਅਵਾਜ ਦੀ ਮਲਿਕਾ- ਕੁਲਵਿੰਦਰ ਕੌਰ ਮਹਿਕ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਮਿਆਰੀ
ਬਹੁ-ਕਲਾਵਾਂ ਦਾ ਖੂਬਸੂਰਤ ਸੁਮੇਲ -ਹਰਪ੍ਰੀਤ ਕੌਰ ਪ੍ਰੀਤ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਾਹਿਤਕ
ਅੰਬਰ 'ਚੋ ਛਟਾ ਵਿਖੇਰਦੀ ਸੁਨਹਿਰੀ ਕਿਰਨ-- ਗੁਰਪ੍ਰੀਤ ਕੌਰ ਧਾਲੀਵਾਲ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਇਕ
ਨਾਮਵਰ ਸਖ਼ਸ਼ੀਅਤ- ਡਾ. ਹਰਦੀਪ ਲੌਂਗੀਆ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਅੰਬਰ
ਦੇ ਹਾਣ ਦੇ ਸੁਪਨੇ ਉਲੀਕਣ ਵਾਲੀ ਕਲਮ- ਪੁਸ਼ਪਿੰਦਰ ਕੌਰ ਮੁਰਿੰਡਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਨਾ
ਭੁੱਲਣਯੋਗ ਹਸਤੀ ਇਕਬਾਲ ਅਰਪਨ
ਬਲਜਿੰਦਰ ਸੰਘਾ, ਕਨੇਡਾ |
ਬਹੁ-ਪੱਖੀ
ਕਲਾਵਾਂ ਦਾ ਕਲ-ਕਲ ਵਗਦਾ ਝਰਨਾ- ਮੀਨੂੰ ਸੁਖਮਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸ਼੍ਰੋਮਣੀ
ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਵਲੋਂ ਸੱਤਵਾਂ ਕਾਵਿ-ਸੰਗ੍ਰਹਿ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਹੁਸਨ,
ਜਵਾਨੀ ਅਤੇ ਕਲਮ ਦਾ ਸੁਮੇਲ - ਸਰੁੱਚੀ ਕੰਬੋਜ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਨੀਂ
ਅੱਜ ਕੋਈ ਆਇਆ ਸਾਡੇ ਵਿਹੜੇ
ਰਵੇਲ ਸਿੰਘ ਇਟਲੀ |
ਪੰਜਾਬੀ
ਦੇ ਨਾਮਵਰ ਆਲੋਚਕ ਡਾ. ਭੀਮ ਇੰਦਰ ਸਿੰਘ
ਸੁਖਿੰਦਰ, ਕੈਨੇਡਾ |
ਲਾਹੌਰ
ਸ਼ਾਜਸ਼ ਕੇਸ ਦੇ ਸ਼ਤਾਬਦੀ ਪ੍ਰੋਗਰਾਮਾਂ ਦੀ ਸ਼ੁਰੂਆਤ
ਉਜਾਗਰ ਸਿੰਘ, ਪਟਿਆਲਾ |
ਡਾ.
ਰਤਨ ਸਿੰਘ ਢਿੱਲੋਂ; ਕਵੀ ਅਤੇ ਆਲੋਚਕ
ਸੁਖਿੰਦਰ, ਟਰਾਂਟੋ |
"ਜਿਨਮੇਂ
ਬਸਤੇ ਭਾਈ ਵੀਰ ਸਿੰਘ"
ਜਸਪ੍ਰੀਤ ਸਿੰਘ, ਲੁਧਿਆਣਾ |
ਸਮਾਜਿਕ
ਸਰੋਕਾਰਾਂ ਦੀ ਕਵਿਤਰੀ ਭੁਪਿੰਦਰ ਨੱਤ
ਉਜਾਗਰ ਸਿੰਘ, ਪਟਿਆਲਾ |
ਮੁਲਾਕਾਤ
:
ਰਵਿੰਦਰ
ਰਵੀ - ਕਵੀ, ਨਾਟਕਕਾਰ
ਸੁਖਿੰਦਰ, ਟਰਾਂਟੋ |
ਪੰਜਾਬੀ
ਸੱਭਿਆਚਾਰ ਵਿੱਚ ਬਹੁ ਚਰਚਿਤ ਪੰਛੀ ਕਾਂ
ਰਵੇਲ ਸਿੰਘ ਇਟਲੀ |
ਰੁਮਾਂਟਿਕ
ਕਵਿਤਾਵਾਂ ਲਿਖਣ ਵਾਲੀ ਕਵਿਤਰੀ- ਰਮਨ ਵਿਰਕ
ਉਜਾਗਰ ਸਿੰਘ, ਪਟਿਆਲਾ |
ਬਾਵਾ
ਬਲਵੰਤ-ਕਾਵਿ: ਭਾਰਤੀ ਅਵਚੇਤਨ ਤੇ ਪ੍ਰਗਤੀਵਾਦ
ਡਾ: ਸੁਖਦੇਵ ਸਿੰਘ, ਚੰਡੀਗੜ੍ਹ
|
ਪ੍ਰਵਾਸੀ
ਪੰਜਾਬੀ ਸ਼ਾਇਰੀ ਦਾ ਮਾਣ : ਸੁਖਿੰਦਰ
ਕੰਵਲਦੀਪ ਸੈਣੀ, ਕੂਰੂਕਸ਼ੇਤਰ, ਹਰਿਆਣਾ |
ਪਰਵਾਸੀ
ਪੰਜਾਬੀ ਨਾਵਲ ਵਿਚ ਨਾਰੀ ਸਥਿਤੀ ਪੇਸ਼ਕਾਰੀ ਤੇ ਰਾਜਨੀਤੀ
ਡਾ। ਸੁਖਵਿੰਦਰ ਕੌਰ, ਜਲੰਧਰ |
ਸੰਜੀਵਨੀ-ਬੂਟੀ
ਵਰਗਾ ਯਾਰ - ਮਿੰਟੂ ਬਰਾੜ
ਸ਼ਿਵਚਰਨ
ਜੱਗੀ ਕੁੱਸਾ, ਲੰਡਨ |
ਪੰਜਾਬੀ
ਸਾਹਿਤ ਦਾ ਸਰਵ-ਪ੍ਰਵਾਨਿਤ ਪੁੱਤਰ - ਜੱਗੀ ਕੁੱਸਾ
ਐੱਸ਼ ਅਸ਼ੋਕ ਭੌਰਾ, ਕੈਲੇਫੋਰਨੀਆ |
ਪ੍ਰਸਿੱਧ
ਪੰਜਾਬੀ ਨਾਵਲਕਾਰ ਜੱਗੀ ਕੁੱਸਾ ਦੀ ਕਹਾਣੀ ਤੇ ਆਧਾਰਿਤ ਫਿਲਮ ਸੂਲੀ
ਚੜਿਆ ਚੰਦਰਮਾ 8 ਦਸਬੰਰ ਨੂੰ ਲੋਕ ਅਰਪਣ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
76ਵੀਂ
ਬਰਸੀ 'ਤੇ - 23 ਨਵੰਬਰ 2014
ਵਿਦਵਤਾ ਦੇ
ਸਜੀਵ ਤੇ ਸਾਕਾਰ ਸਰੂਪ ਭਾਈ ਕਾਨ ਸਿੰਘ ਨਾਭਾ
ਡਾ।ਰਵਿੰਦਰ ਕੌਰ ਰਵੀ, ਪਟਿਆਲਾ |
ਜੱਗੀ
ਕੁੱਸਾ ਦੀ ਕਹਾਣੀ 'ਤੇ ਬਣੀ "ਰਹਿਮਤ" ਫ਼ਿਲਮ ਤਿਆਰ
ਰਜਿੰਦਰ ਰਿਖੀ, ਅੰਮ੍ਰਿਤਸਰ |
ਮੁਲਾਕਾਤ
:
ਜਸਵੰਤ
ਦੀਦ
ਸੁਖਿੰਦਰ, ਕਨੇਡਾ |
ਜਨਮ
ਦਿਵਸ 30 ਅਗਸਤ2014 ਮੌਕੇ ਵਿਸ਼ੇਸ਼
ਪੰਜਾਬੀਅਤ
ਦੇ ਚਾਨਣ ਮੁਨਾਰੇ ਭਾਈ ਕਾਨ੍ਹ ਸਿੰਘ ਨਾਭਾ
ਡਾ। ਰਵਿੰਦਰ ਕੌਰ ਰਵੀ, ਪਟਿਆਲਾ |
ਭਾਰਤ
ਦੀ ਪ੍ਰਾਚੀਨ ਸਾਹਿਤਕ ਪਰੰਪਰਾ: ਟੀਕਾਕਾਰੀ
ਡਾ। ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ
|
ਕਵਿਤਾ
ਤੇ ਕਵੀ ਕੈਸਾ ਹੋਵੇ
ਰਵੇਲ ਸਿੰਘ ਇਟਲੀ |
ਹਵਾ
ਦੇ ਉਲਟ ਰੁਖ ਪ੍ਰਵਾਜ਼ ਭਰਦਾ ਹਿਰਦੇਪਾਲ - - ਮੇਰਾ ਬਿਹਤਰੀਨ ਪਾਤਰ
ਦਰਸ਼ਨ ਸਿੰਘ ਧੀਰ, ਯੂ ਕੇ |
ਮਹਿਰਮ
ਸਾਹਿਤ ਸਭਾ ਦੀ ਮਾਸਿਕ ਇਕਤਰਤਾ
ਮਲਕੀਅਤ ਸਿੰਘ “ਸੁਹਲ”, ਪੰਜਾਬ |
ਸਾਹਿਤ
ਦਾ ਮਨੁੱਖ ਤੇ ਸਮਾਜ ਨਾਲ ਸੰਬੰਧ
ਡਾ। ਰਵਿੰਦਰ ਕੌਰ ‘ਰਵੀ’, ਪਟਿਆਲਾ |
ਮਹਿਰਮ
ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਦੀ ਚੋਣ
ਮਲਕੀਅਤ ਸਿੰਘ “ਸੁਹਲ”, ਪੰਜਾਬ |
ਯੂ।
ਬੀ। ਸੀ। ਵਲੋਂ ਸੁਰਜੀਤ ਕਲਸੀ ਨੂੰ ਸਮੁੱਚੀ ਸਾਹਿਤਕ ਰਚਨਾ ਲਈ ਇਨਾਮ
ਸੁਖਵੰਤ ਹੁੰਦਲ, ਕਨੇਡਾ |
ਡਾਕਟਰ
ਰਣਧੀਰ ਸਿੰਘ ਚੰਦ ਨਾਲ ਸਾਥੀ ਲੁਧਿਆਣਵੀ ਦੀ ਮੁਲਾਕਾਤ
ਸਾਥੀ ਲੁਧਆਣਵੀ, ਲੰਡਨ |
ਮਸ਼ਹੂਰ
ਫਿਲਮਸਾਜ਼ ਤੇ ਪਤਰਕਾਰ ਖਵਾਜ ਅਹਿਮਦ ਅਬਾਸ ਨਾਲ ਚਲਦਿਆਂ
ਐਸ ਬਲਵੰਤ,
ਬਰਤਾਨੀਆ |
ਪੰਜਾਬੀ
ਫਿਲਮ ਐਵਾਰਡ 2014 ਲਈ ਨਾਮਜ਼ਦ ਹੋਏ
ਜੱਗੀ
ਕੁੱਸਾ ਨੂੰ ‘ਉੱਤਮ ਸੰਵਾਦ ਲੇਖਕ’ ਦਾ ਸਨਮਾਨ ਦਿਵਾਉਣ ‘ਚ ਸਾਥ ਦੇਈਏ
ਮਨਦੀਪ ਖੁਰਮੀ ਹਿੰਮਤਪੁਰਾ |
ਬਹੁ-ਭਾਸ਼ਾਵੀ
ਪ੍ਰਸਿੱਧ ਲੇਖਕ: ਕਰਤਾਰ ਸਿੰਘ ਦੁੱਗਲ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਅੰਮ੍ਰਿਤ
ਕੌਰ ਤੋਂ ਅੰਮ੍ਰਿਤਾ ਪ੍ਰੀਤਮ ਅਤੇ ਅੰਮ੍ਰਿਤਾ ਇਮਰੋਜ ਤੱਕ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਸ਼ਬਦਾਂ
ਦਾ ਸ਼ਾਹ ਸਿਕੰਦਰ ਸੀ: ਸਾਹਿਰ ਲੁਧਿਆਣਵੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਪੰਜਾਬੀ
ਸਾਹਿਤ ਕਲਾ ਕੇਂਦਰ ਯੂ ਕੇ ਵਲ੍ਹੋਂ ਸਰਦਾਰ ਪੰਛੀ ਦਾ ਸੁਆਗ਼ਤ
ਸਾਥੀ ਲੁਧਿਆਣਵੀ, ਲੰਡਨ |
ਕਲਾ
ਕੇਂਦਰ ਟੋਰਾਂਟੋ ਵਲੋਂ ਨਾਵਲ ਸਮੁੰਦਰ ਮੰਥਨ ਅਤੇ ਕਿੱਟੀ ਮਾਰਸ਼ਲ ਤੇ
ਸਫਲ ਗੋਸ਼ਟੀ
ਮੇਜਰ ਮਾਂਗਟ, ਟੋਰਾਂਟੋ |
ਸਮਾਜਕ
ਰਿਸ਼ਤਿਆਂ ਦੀ ਉਥਲ ਪੁਥਲ ਦੀ ਕਵਿਤਰੀ - ਬਲਵੀਰ ਕੌਰ ਢਿਲੋਂ
ਉਜਾਗਰ ਸਿੰਘ,
ਪੰਜਾਬ
|
‘ਹੱਕ
ਲਈ ਲੜਿਆ ਸੱਚ’ ਨਾਵਲ ਲਈ ਅਨਮੋਲ ਕੌਰ ਦਾ ਸਨਮਾਨ
ਲੋਕ ਲਿਖਾਰੀ ਉੱਤਰੀ ਸਭਾ ਕੈਨੇਡਾ |
ਬੀਬੀ
ਰਾਜਿੰਦਰ ਕੌਰ ਦਾ ਵਿਛੋੜਾ
ਅਜ਼ੀਮ ਸ਼ੇਖ਼ਰ, ਲੰਡਨ |
|
ਸਾਹਿਤ ਸਭਾ
ਦਸੂਹਾ ਗੜ੍ਹਦੀਵਾਲਾ (ਰਜ਼ਿ) ਵੱਲੋਂ ਸਨਮਾਨ ਸਮਾਰੋਹ ਆਯੋਜਿਤ
ਏ।ਐਸ।ਮਠਾਰੂ, ਦਸੂਹਾ
|
ਪ੍ਰਸਿੱਧ ਲੇਖ਼ਕਾ
ਅਜੀਤ ਕੌਰ ਨਾਲ਼ ਇਕ ਇੰਟਰਵਿਊ/ਗ਼ੁਫ਼ਤਗ਼ੂ
ਡਾ।ਸਾਥੀ ਲੁਧਿਆਣਵੀ-ਲੰਡਨ |
‘ਅੰਨੇ ਘੋੜੇ ਦਾ ਦਾਨ’
ਰਾਹੀਂ ਅੰਤਰਰਾਸ਼ਟਰੀ ਸਰਵੋਤਮ ਫ਼ਿਲਮ ਪੁਰਸਕਾਰ ‘ਗੋਲਡਨ ਪੀਕੌਕ’ ਨੇ
ਪੰਜਾਬੀਆਂ ਦੇ ਵਿਹੜੇ ’ਚ ਪੈਲ ਪਾਈ - 43ਵਾਂ ਅੰਤਰਰਾਸ਼ਟਰੀ ਫ਼ਿਲਮ
ਫ਼ੈਸਟੀਵਲ (ਇਫ਼ੀ) - ਡਾ। ਪਰਮਿੰਦਰ ਸਿੰਘ ਤੱਗੜ , ਪਟਿਆਲਾ
|
ਕਵਿਤਾ ਦੀ ਇਕ ਆਪਣੀ
ਵਿਲੱਖਣ ਭਾਸ਼ਾ ਹੁੰਦੀ ਹੈ
ਜਰਨੈਲ ਸਿੰਘ, ਸਰੀ, ਕਨੇਡਾ |
ਗਿਆਨੀ ਸੋਹਣ
ਸਿੰਘ ਸੀਤਲ
ਪ੍ਰੋ। ਸ਼ਮਸ਼ੇਰ ਸਿੰਘ ਸੰਧੂ |
ਰਵਿੰਦਰ ਰਵੀ ਦੇ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ” ਦਾ ਭਾਰਤ
ਵਿਚ ਮੰਚਨ
ਮਨਜੀਤ ਮੀਤ |
6 ਜੂਨ ਬਰਸੀ’ਤੇ ਵਿਸ਼ੇਸ਼
ਪੰਜਾਬੀ ਕਵੀਸ਼ਰੀ
ਦਾ ਸ਼ਾਹ ਸਵਾਰ; ਬਾਬੂ ਰਜਬ ਅਲੀ
ਰਣਜੀਤ ਸਿੰਘ ਪ੍ਰੀਤ |
ਜਰਮਨੀ ਦੇ
ਅੰਤਰਰਾਸ਼ਟਰੀ ਕਵੀ ਦਰਬਾਰ ਵਿੱਚ ਰੰਗਦਾਰ ਸੋਵੀਨਰ ਰਲੀਜ ਕੀਤਾ ਗਿਆ
ਜਸਪਾਲਸਿੰਘ ਸਿੱਧੂ |
ਨਿਬੰਧ :
ਅਫ਼ਜ਼ਲ
ਸਾਹਿਰ ਦੀ ਸ਼ਾਇਰੀ : ਨਵੀਂ ਚੇਤਨਾ ਅਤੇ ਪੁਰਾਤਨ ਕਾਵਿ ਰੂਪਾਂ ਦਾ
ਸੁਮੇਲ
ਸੁਖਿੰਦਰ |
ਪੰਜਾਬੀ
ਦੇ ਪ੍ਰਸਿੱਧ ਲੇਖਕ ਕਰਤਾਰ ਸਿੰਘ ਦੁੱਗਲ ਨਹੀਂ ਰਹੇ - ਕੱਲ੍ਹ ਹੋਵੇਗੀ
ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
ਰਣਜੀਤ ਸਿੰਘ ਪ੍ਰੀਤ |
ਨਿਬੰਧ
ਨਛੱਤਰ ਸਿੰਘ ਗਿੱਲ : ਆਜ਼ਾਦੀ ਲਈ ਤੜਪ ਅਤੇ ਮੁਸੀਬਤਾਂ ਦਾ ਝੱਖੜ
ਸੁਖਿੰਦਰ |
ਸ਼੍ਰੋਮਣੀ
ਸਾਹਿਤਕਾਰ: ਪ੍ਰਿੰਸੀਪਲ ਤੇਜਾ ਸਿੰਘ
ਰਣਜੀਤ ਸਿੰਘ ਪ੍ਰੀਤ |
ਪੰਜਾਬੀ ਦੇ
ਚਮਤਕਾਰੀ ਲੇਖਕ
ਬਲਰਾਜ ਸਿੱਧੂ, ਯੂ. ਕੇ |
ਝੱੜ ਰਹੇ ਪੱਤੇ
ਨਿਸ਼ਾਨ ਰਾਠੌਰ ‘ਮਲਿਕਪੁਰੀ’ |
|
|
|
|
|