ਸਾਹਿਤ -ਜਗਤ ਵਿਚ ਦਿਨ-ਪਰ-ਦਿਨ ਆਪਣੀ ਪਛਾਣ ਗੂੜ੍ਹੀ ਕਰ ਰਿਹਾ
ਖੂਬਸੂਰਤ ਹਸਤਾਖਰ ਪੁਸ਼ਪਿੰਦਰ ਕੌਰ ਮੁਰਿੰਡਾ ਇਕ ਐਸਾ ਸੁਭਾਗਾ ਮਾਣ-ਮੱਤਾ
ਨਾਂਓਂ ਹੈ ਜਿਸ ਨੂੰ ਲਿਖਣ ਦਾ ਸ਼ੌਕ ਬਚਪਨ ਤੋਂ ਹੀ ਜਾਗ ਪਿਆ ਸੀ।
ਕਲਮੀ-ਸ਼ੁਰੂਆਤ ਬਾਰੇ ਪੁਸ਼ਪਿੰਦਰ ਦਾ ਕਹਿਣ ਹੈ ਕਿ ਜੇਕਰ ਇਸ ਇਲਮ ਨੂੰ
ਵਿਰਾਸਤ ਅਨੁਵੰਸ਼ਕਿਤਾ ਪ੍ਰਭਾਵਿਤ ਕਰਦੀ ਹੈ ਤਾਂ ਯਕੀਨਨ ਇਸ ਦਾ ਸਬੱਬ
ਉਨ੍ਹਾਂ ਦੇ ਪਾਪਾ ਸ੍ਰੀ ਕਪੂਰ ਚੰਦ ਜੀ ਹੋਣਗੇ। ਜਿਨ੍ਹਾਂ ਨੂੰ ਜਿੱਥੇ
ਅਦਬੀ ਸੂਝ-ਬੂਝ ਬਾ-ਕਮਾਲ ਦੀ ਸੀ, ਉਥੇ ਉਚ-ਕੋਟੀ ਦੇ ਬੁਲਾਰੇ ਵੀ ਸਨ, ਉਹ।
ਇਸ ਤੋਂ ਇਲਾਵਾ ਸੱਤਰਵਿਆਂ ਵਿਚ ਜਦੋਂ ਨਕਸਲੀ ਲਹਿਰ ਜੋਰਾਂ ਤੇ ਸੀ ਅਤੇ
ਜੁਝਾਰੂ ਕਲਮਾਂ ਵੀ ਗਤੀ-ਸ਼ੀਲ ਸਨ, ਤਾਂ ਉਨ੍ਹਾਂ ਵਿਚ ਪੁਸ਼ਪਿੰਦਰ ਦੇ ਚਚੇਰੇ
ਭਰਾ ਸਵਰਗੀ ਓਮ ਪ੍ਰਕਾਸ਼ ਸ਼ਰਮਾ ਅਤੇ ਉਨ੍ਹਾਂ ਦੇ ਜੋੜੀਦਾਰ ਸੰਤ ਰਾਮ ਉਦਾਸੀ
ਜੀ ਵੀ ਸਨ, ਜੋ ਉਸ ਦੀ ਪ੍ਰੇਰਨਾ ਦਾ ਸ੍ਰੋਤ ਬਣੇ ਹਨ।
ਪੁਸ਼ਪਿੰਦਰ ਨੇ ਅੱਗੇ ਦੱਸਿਆ ਕਿ ਉਨ੍ਹਾਂ ਦੀ ਕਾਲਜ ਅਤੇ ਯੂਨੀਵਰਸਿਟੀ
ਪੱਧਰ ਦੀ ਪੜ੍ਹਾਈ ਤਾਂ ਭਾਂਵੇਂ ਵਿਗਿਆਨ ਨਾਲ ਸਬੰਧਤ ਰਹੀ, ਪਰ, ਵਿਭਾਗ
ਵਲੋਂ ਛਪਦੇ ਰਸਾਲਿਆਂ ਦੀ ਪੰਜਾਬੀ ਦੀ ਸੰਪਾਦਕੀ ਲਿਖਣ ਦੇ ਮੌਕੇ ਉਨ੍ਹਾਂ
ਨੂੰ ਹੀ ਮਿਲਦੇ ਰਹੇ ਹਨ। ਇਸੇ ਤਜਰਬੇ ਸਦਕਾ ਪੁਸ਼ਪਿੰਦਰ ਦੀ ਕਲਮ ਦੀ ਜਿੰਨੀ
ਜਬਰਦਸਤ ਪਕੜ ਵਾਰਤਕ ਉਤੇ ਹੈ ਉਤਨੀ ਹੀ ਕਾਵਿ ਉਤੇ ਵੀ ਹੈ। ਕਾਵਿ ਵਿਚ
ਵਜਨ, ਬਹਿਰ, ਕਾਫੀਆ-ਰਦੀਫ, ਆਦਿ ਬਾਰੀਕੀਆਂ ਦਾ ਧਿਆਨ ਰੱਖਦੀ ਉਹ
ਮੱਲੋ-ਮੱਲੀ ਵਾਹ-ਵਾਹ ਖੱਟ ਜਾਂਦੀ ਹੈ, ਪਾਠਕਾਂ ਤੋਂ। ਉਸ ਦੀਆਂ ਲਿਖਤਾਂ
ਪੰਜਾਬੀ 'ਟ੍ਰਿਬਿਊਨ', 'ਜਾਗਰਨ', 'ਸੱਚ ਕਹੂੰ', 'ਸਫਲ ਸੋਚ', 'ਧਰਤ
ਸੁਹਾਵੀ', 'ਸ਼ਾਨੇ ਪੰਜਾਬ' (ਯੂ. ਐਸ. ਏ.) ਅਤੇ 'ਦੇਸ਼ ਪ੍ਰਦੇਸ਼' (ਜਰਮਨੀ)
ਆਦਿ ਅਨੇਕਾਂ ਪੇਪਰਾਂ ਦਾ ਸ਼ਿੰਗਾਰ ਬਣ ਚੁੱਕੀਆਂ ਹਨ। ਸਿੱਖਿਆ ਵਿਭਾਗ ਦੀਆਂ
ਹਦਾਇਤਾਂ ਅਧੀਨ ਛਪਿਆ ਰਸਾਲਾ 'ਸਾਗਰ ਦੀਆਂ ਲਹਿਰਾਂ' ਦੀ ਸੰਪਾਦਕੀ ਵੀ
ਉਨ੍ਹਾਂ ਕੀਤੀ ਅਤੇ ਇਸ ਲਈ ਲਿਖਿਆ ਵੀ ਹੈ।
ਜਿਕਰ ਯੋਗ ਹੈ ਕਿ ਪੁਸ਼ਪਿੰਦਰ ਦੇ ਰੋਜਾਨਾ ਡਿਯੂਟੀ ਜਾਣ ਦੇ ਰਸਤੇ ਵਿਚ,
ਇਕ ਪ੍ਰਵਾਸੀ ਮਜਦੂਰ ਔਰਤ ਦਾ, ਇਕ ਦ੍ਰਖਤ ਨਾਲ ਮਾਂ ਦੀ ਸਾੜ੍ਹੀ ਤੋਂ ਬਣੇ
ਪੰਘੂੜੇ ਵਿਚ ਝੂਟੇ ਲੈਂਦਾ ਬੱਚਾ, ਬਾਲ-ਮਿੱਤਰ ਬਣ ਜਾਂਦਾ ਹੈ। ਉਸ
ਬਾਲ-ਮਿੱਤਰ ਪ੍ਰਤੀ ਲੇਖਿਕਾ ਦੇ ਪੰਜਾਬੀ ਟ੍ਰਿਬਿਊਨ 'ਚ ਛਪੇ ਲੇਖ 'ਇਕ ਖਤ
ਚਾਚਾ ਨਹਿਰੂ ਦੇ ਨਾਂਓਂ' ਨੇ ਇਕ ਸੰਤਾਨ-ਹੀਣ ਇੰਜਨੀਅਰ ਜੋੜੇ ਨੂੰ ਇੰਨਾ
ਪ੍ਰਭਾਵਿਤ ਕੀਤਾ ਕਿ ਉਨ੍ਹਾਂ ਨੇ ਆਪਣੀ ਘਰੇਲੂ ਨੌਕਰਾਣੀ ਦੇ ਬੱਚੇ ਨੂੰ
ਗੋਦ ਲੈ ਲਿਆ। ਝੌਂਪੜੀਆਂ 'ਚ ਰੁਲਦੇ ਬਚਪਨ ਦਾ ਮਹਿਲਾਂ ਤੱਕ ਪਹੁੰਚ ਜਾਣਾ
ਇਹ ਪੁਸ਼ਪਿੰਦਰ ਦੀ 'ਕਲਮ ਦੀ ਤਾਕਤ' ਅਤੇ ਇਕ ਵੱਡੀ 'ਪ੍ਰਾਪਤੀ' ਦਾ
ਮੂੰਹ-ਬੋਲਦਾ ਸਬੂਤ ਹੈ। ਇਹ ਇਕ ਇਸ਼ਾਰਾ-ਮਾਤਰ ਮਿਸਾਲ ਹੈ, ਉਸ ਦੀ ਕਲਮ ਦੀ।
ਮਾਤਾ ਗੁਜਰੀ ਸੀਨੀ. ਸੈਕੰਡਰੀ ਸਕੂਲ, ਫਤਹਿਗੜ੍ਹ ਸਾਹਿਬ ਵਿਖੇ ਬਤੌਰ
ਲੈਕਚਰਾਰ ਸੇਵਾ ਨਿਭਾ ਰਹੀ ਪੁਸ਼ਪਿੰਦਰ ਦਾ ਕਹਿਣ ਹੈ ਕਿ 'ਸਵੇਟ ਮਾਰਟਨ',
'ਚਾਰਲਸ ਡਾਰਵਿਨ', 'ਡਾ. ਨਰਿੰਦਰ ਕਪੂਰ' ਅਤੇ 'ਅਚਾਰੀਆ ਰਜਨੀਸ਼ ਜੀ'
ਵਰਗੀਆਂ ਉਹ ਸਾਰੀਆਂ ਸਖਸ਼ੀਅਤਾਂ ਜੋ ਕਿਤਾਬਾਂ ਵਿਚ ਸਿਮਟੀਆਂ ਉਸ ਦੇ ਪੜ੍ਹਨ
ਵਾਲੇ ਕਮਰੇ ਵਿਚ ਮੌਜੂਦ ਹਨ, ਉਸ ਨੂੰ ਅੱਗੇ ਵਧਣ ਲਈ ਪ੍ਰੇਰਦੀਆਂ ਹਨ। ਇਸ
ਤੋਂ ਇਲਾਵਾ ਉਸ ਦੇ ਪਤੀ, ਡਾ. ਕੇ. ਸੀ. ਸ਼ਰਮਾ (ਮੈਡੀਕਲ ਅਫਸਰ), ਬੇਟਾ
ਅਰਸ਼ਦੀਪ (ਨਾਮਵਰ ਬਹੁ-ਕੌਮੀ ਕੰਪਨੀ ਦਾ ਮੁਲਾਜਮ) ਅਤੇ ਛੋਟਾ ਬੇਟਾ ਸ਼ਿਵਜੋਤ
(ਐਮ. ਬੀ. ਬੀ.ਐਸ. ਦਾ ਵਿਦਿਆਰਥੀ) ਵੀ ਉਸ ਦੀ ਕਲਮ ਨੂੰ ਪੂਰਨ ਸਹਿਯੋਗ ਦੇ
ਰਹੇ ਹਨ। ਇਸ ਤੋਂ ਇਲਾਵਾ ਉਸ ਦੇ ਸਾਰੇ ਹੀ ਸਾਥੀ ਅਧਿਆਪਕ ਅਤੇ ਪ੍ਰਿੰਸੀਪਲ
ਸ੍ਰ. ਹਰਨੇਕ ਸਿੰਘ ਜੀ ਉਸ ਦੀ ਖੂਬ ਹੌਸਲਾ ਅਫਜਾਈ ਕਰਦੇ ਰਹਿੰਦੇ ਹਨ।
ਮੁਲਾਕਾਤ ਦੌਰਾਨ ਇਕ ਸਵਾਲ ਦਾ ਜੁਵਾਬ ਦਿੰਦਿਆਂ ਪੁਸ਼ਪਿੰਦਰ ਨੇ ਕਿਹਾ,
'ਸਾਹਿਤ ਅਤੇ ਸੱਭਿਆਚਾਰ ਅਜਿਹੇ ਸ਼ੀਸ਼ੇ ਹੁੰਦੇ ਹਨ, ਜਿਸ ਨੇ ਸਮਾਜ ਦਾ
ਹੂ-ਬ-ਹੂ ਪ੍ਰਤੀਬਿੰਬ ਹੀ ਪੇਸ਼ ਨਹੀ ਕਰਨਾ ਹੁੰਦਾ, ਸਗੋਂ ਉਸ ਦੇ ਨਕਸ਼ਾਂ ਦੀ
ਬਨਾਵਟ ਵਿਚ ਲੋੜੀਦਾ ਸੁਧਾਰ ਕਰਕੇ ਵੀ ਪੇਸ਼ ਕਰਨਾ ਹੁੰਦਾ ਹੈ। ਅਸ਼ਲੀਲਤਾ ਦਾ
ਇਸ ਵਿਚ ਆ ਮਿਲਣਾ ਇਕ ਬਹੁਤ ਹੀ ਖਤਰਨਾਕ ਰੁਝਾਨ ਹੈ ਅਤੇ ਬੁੱਧੀਜੀਵੀ ਵਰਗ
ਲਈ ਇਕ ਚੁਣੌਤੀ ਵੀ। ਅਜਿਹਾ ਸਾਹਿਤ ਜਾਂ ਸੱਭਿਆਚਾਰ ਤਾਂ ਮੰਡੀਕਰਣ ਦੇ ਦੌਰ
ਵਿਚ ਸੇਲ ਤੇ ਪਈ ਇਕ ਵਿਕਾਊ ਚੀਜ ਵਾਂਗ ਹੁੰਦਾ ਹੈ। ਜਿਸ ਲਈ ਖਰੀਦਣ ਵਾਲੇ
ਦੀ ਖਿੱਚ ਥੋੜ੍ਹ-ਚਿਰੀ ਹੁੰਦੀ ਹੈ। ਇਹ ਕਦੀ ਵੀ ਸਦੀਵੀ ਨਹੀ ਹੋ ਸਕਦੀ।
ਭਵਿੱਖ ਵਿਚ ਵੀ ਮੇਰੇ ਆਲੇ-ਦੁਆਲੇ, ਓਹ ਸਾਰੇ ਪਾਤਰ, ਜਿਨ੍ਹਾਂ ਨੂੰ ਸਮਾਜ
ਨੇ, ਸਰਕਾਰਾਂ ਨੇ ਜਾਂ ਹੋਰ ਪ੍ਰਸਥਿੱਤੀਆਂ ਨੇ ਲਤਾੜਿਆ ਹੋਵੇ, ਮੇਰੀਆਂ
ਲਿਖਤਾਂ ਦੇ ਨਾਇਕ ਹੋਣਗੇ। ਇਨ੍ਹਾਂ ਬੇ-ਜੁਬਾਨ ਹੋ ਚੁੱਕੇ ਕਿਰਦਾਰਾਂ ਦੀ
ਜੁਬਾਨ ਬਣਨ ਲਈ ਬਚਨ-ਬੱਧ ਹੈ, ਮੇਰੀ ਕਲਮ।'
ਸ਼ਾਲ੍ਹਾ ! ਅੰਬਰ ਦੇ ਹਾਣ ਦੇ ਸੁਪਨੇ ਉਲੀਕਣ ਵਾਲੀ ਪੁਸ਼ਪਿੰਦਰ ਦੀ ਕਲਮ,
ਆਉਣ ਵਾਲੇ ਕੱਲ੍ਹ ਤੱਕ, ਅੰਬਰ ਦੇ ਹਾਣ ਦੀ ਹੋ ਜਾਵੇ! ਦਿਲ ਦੀਆਂ
ਗਹਿਰਾਈਆਂ ਚੋਂ ਚਾਹਿਤ ਹੈ ਮੇਰੀ!
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ (98764-28641)
ਸੰਪਰਕ : ਪੁਸ਼ਪਿੰਦਰ ਕੌਰ ਮੁਰਿੰਡਾ, ਪ੍ਰੇਮ ਨਗਰ, ਮੋਰਿੰਡਾ (ਰੂਪ ਨਗਰ)
(94170-51627)
|
ਅੰਬਰ
ਦੇ ਹਾਣ ਦੇ ਸੁਪਨੇ ਉਲੀਕਣ ਵਾਲੀ ਕਲਮ- ਪੁਸ਼ਪਿੰਦਰ ਕੌਰ ਮੁਰਿੰਡਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਨਾ
ਭੁੱਲਣਯੋਗ ਹਸਤੀ ਇਕਬਾਲ ਅਰਪਨ
ਬਲਜਿੰਦਰ ਸੰਘਾ, ਕਨੇਡਾ |
ਬਹੁ-ਪੱਖੀ
ਕਲਾਵਾਂ ਦਾ ਕਲ-ਕਲ ਵਗਦਾ ਝਰਨਾ- ਮੀਨੂੰ ਸੁਖਮਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸ਼੍ਰੋਮਣੀ
ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਵਲੋਂ ਸੱਤਵਾਂ ਕਾਵਿ-ਸੰਗ੍ਰਹਿ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਹੁਸਨ,
ਜਵਾਨੀ ਅਤੇ ਕਲਮ ਦਾ ਸੁਮੇਲ - ਸਰੁੱਚੀ ਕੰਬੋਜ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਨੀਂ
ਅੱਜ ਕੋਈ ਆਇਆ ਸਾਡੇ ਵਿਹੜੇ
ਰਵੇਲ ਸਿੰਘ ਇਟਲੀ |
ਪੰਜਾਬੀ
ਦੇ ਨਾਮਵਰ ਆਲੋਚਕ ਡਾ. ਭੀਮ ਇੰਦਰ ਸਿੰਘ
ਸੁਖਿੰਦਰ, ਕੈਨੇਡਾ |
ਲਾਹੌਰ
ਸ਼ਾਜਸ਼ ਕੇਸ ਦੇ ਸ਼ਤਾਬਦੀ ਪ੍ਰੋਗਰਾਮਾਂ ਦੀ ਸ਼ੁਰੂਆਤ
ਉਜਾਗਰ ਸਿੰਘ, ਪਟਿਆਲਾ |
ਡਾ.
ਰਤਨ ਸਿੰਘ ਢਿੱਲੋਂ; ਕਵੀ ਅਤੇ ਆਲੋਚਕ
ਸੁਖਿੰਦਰ, ਟਰਾਂਟੋ |
"ਜਿਨਮੇਂ
ਬਸਤੇ ਭਾਈ ਵੀਰ ਸਿੰਘ"
ਜਸਪ੍ਰੀਤ ਸਿੰਘ, ਲੁਧਿਆਣਾ |
ਸਮਾਜਿਕ
ਸਰੋਕਾਰਾਂ ਦੀ ਕਵਿਤਰੀ ਭੁਪਿੰਦਰ ਨੱਤ
ਉਜਾਗਰ ਸਿੰਘ, ਪਟਿਆਲਾ |
ਮੁਲਾਕਾਤ
:
ਰਵਿੰਦਰ
ਰਵੀ - ਕਵੀ, ਨਾਟਕਕਾਰ
ਸੁਖਿੰਦਰ, ਟਰਾਂਟੋ |
ਪੰਜਾਬੀ
ਸੱਭਿਆਚਾਰ ਵਿੱਚ ਬਹੁ ਚਰਚਿਤ ਪੰਛੀ ਕਾਂ
ਰਵੇਲ ਸਿੰਘ ਇਟਲੀ |
ਰੁਮਾਂਟਿਕ
ਕਵਿਤਾਵਾਂ ਲਿਖਣ ਵਾਲੀ ਕਵਿਤਰੀ- ਰਮਨ ਵਿਰਕ
ਉਜਾਗਰ ਸਿੰਘ, ਪਟਿਆਲਾ |
ਬਾਵਾ
ਬਲਵੰਤ-ਕਾਵਿ: ਭਾਰਤੀ ਅਵਚੇਤਨ ਤੇ ਪ੍ਰਗਤੀਵਾਦ
ਡਾ: ਸੁਖਦੇਵ ਸਿੰਘ, ਚੰਡੀਗੜ੍ਹ
|
ਪ੍ਰਵਾਸੀ
ਪੰਜਾਬੀ ਸ਼ਾਇਰੀ ਦਾ ਮਾਣ : ਸੁਖਿੰਦਰ
ਕੰਵਲਦੀਪ ਸੈਣੀ, ਕੂਰੂਕਸ਼ੇਤਰ, ਹਰਿਆਣਾ |
ਪਰਵਾਸੀ
ਪੰਜਾਬੀ ਨਾਵਲ ਵਿਚ ਨਾਰੀ ਸਥਿਤੀ ਪੇਸ਼ਕਾਰੀ ਤੇ ਰਾਜਨੀਤੀ
ਡਾ। ਸੁਖਵਿੰਦਰ ਕੌਰ, ਜਲੰਧਰ |
ਸੰਜੀਵਨੀ-ਬੂਟੀ
ਵਰਗਾ ਯਾਰ - ਮਿੰਟੂ ਬਰਾੜ
ਸ਼ਿਵਚਰਨ
ਜੱਗੀ ਕੁੱਸਾ, ਲੰਡਨ |
ਪੰਜਾਬੀ
ਸਾਹਿਤ ਦਾ ਸਰਵ-ਪ੍ਰਵਾਨਿਤ ਪੁੱਤਰ - ਜੱਗੀ ਕੁੱਸਾ
ਐੱਸ਼ ਅਸ਼ੋਕ ਭੌਰਾ, ਕੈਲੇਫੋਰਨੀਆ |
ਪ੍ਰਸਿੱਧ
ਪੰਜਾਬੀ ਨਾਵਲਕਾਰ ਜੱਗੀ ਕੁੱਸਾ ਦੀ ਕਹਾਣੀ ਤੇ ਆਧਾਰਿਤ ਫਿਲਮ ਸੂਲੀ
ਚੜਿਆ ਚੰਦਰਮਾ 8 ਦਸਬੰਰ ਨੂੰ ਲੋਕ ਅਰਪਣ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
76ਵੀਂ
ਬਰਸੀ 'ਤੇ - 23 ਨਵੰਬਰ 2014
ਵਿਦਵਤਾ ਦੇ
ਸਜੀਵ ਤੇ ਸਾਕਾਰ ਸਰੂਪ ਭਾਈ ਕਾਨ ਸਿੰਘ ਨਾਭਾ
ਡਾ।ਰਵਿੰਦਰ ਕੌਰ ਰਵੀ, ਪਟਿਆਲਾ |
ਜੱਗੀ
ਕੁੱਸਾ ਦੀ ਕਹਾਣੀ 'ਤੇ ਬਣੀ "ਰਹਿਮਤ" ਫ਼ਿਲਮ ਤਿਆਰ
ਰਜਿੰਦਰ ਰਿਖੀ, ਅੰਮ੍ਰਿਤਸਰ |
ਮੁਲਾਕਾਤ
:
ਜਸਵੰਤ
ਦੀਦ
ਸੁਖਿੰਦਰ, ਕਨੇਡਾ |
ਜਨਮ
ਦਿਵਸ 30 ਅਗਸਤ2014 ਮੌਕੇ ਵਿਸ਼ੇਸ਼
ਪੰਜਾਬੀਅਤ
ਦੇ ਚਾਨਣ ਮੁਨਾਰੇ ਭਾਈ ਕਾਨ੍ਹ ਸਿੰਘ ਨਾਭਾ
ਡਾ। ਰਵਿੰਦਰ ਕੌਰ ਰਵੀ, ਪਟਿਆਲਾ |
ਭਾਰਤ
ਦੀ ਪ੍ਰਾਚੀਨ ਸਾਹਿਤਕ ਪਰੰਪਰਾ: ਟੀਕਾਕਾਰੀ
ਡਾ। ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ
|
ਕਵਿਤਾ
ਤੇ ਕਵੀ ਕੈਸਾ ਹੋਵੇ
ਰਵੇਲ ਸਿੰਘ ਇਟਲੀ |
ਹਵਾ
ਦੇ ਉਲਟ ਰੁਖ ਪ੍ਰਵਾਜ਼ ਭਰਦਾ ਹਿਰਦੇਪਾਲ - - ਮੇਰਾ ਬਿਹਤਰੀਨ ਪਾਤਰ
ਦਰਸ਼ਨ ਸਿੰਘ ਧੀਰ, ਯੂ ਕੇ |
ਮਹਿਰਮ
ਸਾਹਿਤ ਸਭਾ ਦੀ ਮਾਸਿਕ ਇਕਤਰਤਾ
ਮਲਕੀਅਤ ਸਿੰਘ “ਸੁਹਲ”, ਪੰਜਾਬ |
ਸਾਹਿਤ
ਦਾ ਮਨੁੱਖ ਤੇ ਸਮਾਜ ਨਾਲ ਸੰਬੰਧ
ਡਾ। ਰਵਿੰਦਰ ਕੌਰ ‘ਰਵੀ’, ਪਟਿਆਲਾ |
ਮਹਿਰਮ
ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਦੀ ਚੋਣ
ਮਲਕੀਅਤ ਸਿੰਘ “ਸੁਹਲ”, ਪੰਜਾਬ |
ਯੂ।
ਬੀ। ਸੀ। ਵਲੋਂ ਸੁਰਜੀਤ ਕਲਸੀ ਨੂੰ ਸਮੁੱਚੀ ਸਾਹਿਤਕ ਰਚਨਾ ਲਈ ਇਨਾਮ
ਸੁਖਵੰਤ ਹੁੰਦਲ, ਕਨੇਡਾ |
ਡਾਕਟਰ
ਰਣਧੀਰ ਸਿੰਘ ਚੰਦ ਨਾਲ ਸਾਥੀ ਲੁਧਿਆਣਵੀ ਦੀ ਮੁਲਾਕਾਤ
ਸਾਥੀ ਲੁਧਆਣਵੀ, ਲੰਡਨ |
ਮਸ਼ਹੂਰ
ਫਿਲਮਸਾਜ਼ ਤੇ ਪਤਰਕਾਰ ਖਵਾਜ ਅਹਿਮਦ ਅਬਾਸ ਨਾਲ ਚਲਦਿਆਂ
ਐਸ ਬਲਵੰਤ,
ਬਰਤਾਨੀਆ |
ਪੰਜਾਬੀ
ਫਿਲਮ ਐਵਾਰਡ 2014 ਲਈ ਨਾਮਜ਼ਦ ਹੋਏ
ਜੱਗੀ
ਕੁੱਸਾ ਨੂੰ ‘ਉੱਤਮ ਸੰਵਾਦ ਲੇਖਕ’ ਦਾ ਸਨਮਾਨ ਦਿਵਾਉਣ ‘ਚ ਸਾਥ ਦੇਈਏ
ਮਨਦੀਪ ਖੁਰਮੀ ਹਿੰਮਤਪੁਰਾ |
ਬਹੁ-ਭਾਸ਼ਾਵੀ
ਪ੍ਰਸਿੱਧ ਲੇਖਕ: ਕਰਤਾਰ ਸਿੰਘ ਦੁੱਗਲ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਅੰਮ੍ਰਿਤ
ਕੌਰ ਤੋਂ ਅੰਮ੍ਰਿਤਾ ਪ੍ਰੀਤਮ ਅਤੇ ਅੰਮ੍ਰਿਤਾ ਇਮਰੋਜ ਤੱਕ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਸ਼ਬਦਾਂ
ਦਾ ਸ਼ਾਹ ਸਿਕੰਦਰ ਸੀ: ਸਾਹਿਰ ਲੁਧਿਆਣਵੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਪੰਜਾਬੀ
ਸਾਹਿਤ ਕਲਾ ਕੇਂਦਰ ਯੂ ਕੇ ਵਲ੍ਹੋਂ ਸਰਦਾਰ ਪੰਛੀ ਦਾ ਸੁਆਗ਼ਤ
ਸਾਥੀ ਲੁਧਿਆਣਵੀ, ਲੰਡਨ |
ਕਲਾ
ਕੇਂਦਰ ਟੋਰਾਂਟੋ ਵਲੋਂ ਨਾਵਲ ਸਮੁੰਦਰ ਮੰਥਨ ਅਤੇ ਕਿੱਟੀ ਮਾਰਸ਼ਲ ਤੇ
ਸਫਲ ਗੋਸ਼ਟੀ
ਮੇਜਰ ਮਾਂਗਟ, ਟੋਰਾਂਟੋ |
ਸਮਾਜਕ
ਰਿਸ਼ਤਿਆਂ ਦੀ ਉਥਲ ਪੁਥਲ ਦੀ ਕਵਿਤਰੀ - ਬਲਵੀਰ ਕੌਰ ਢਿਲੋਂ
ਉਜਾਗਰ ਸਿੰਘ,
ਪੰਜਾਬ
|
‘ਹੱਕ
ਲਈ ਲੜਿਆ ਸੱਚ’ ਨਾਵਲ ਲਈ ਅਨਮੋਲ ਕੌਰ ਦਾ ਸਨਮਾਨ
ਲੋਕ ਲਿਖਾਰੀ ਉੱਤਰੀ ਸਭਾ ਕੈਨੇਡਾ |
ਬੀਬੀ
ਰਾਜਿੰਦਰ ਕੌਰ ਦਾ ਵਿਛੋੜਾ
ਅਜ਼ੀਮ ਸ਼ੇਖ਼ਰ, ਲੰਡਨ |
|
ਸਾਹਿਤ ਸਭਾ
ਦਸੂਹਾ ਗੜ੍ਹਦੀਵਾਲਾ (ਰਜ਼ਿ) ਵੱਲੋਂ ਸਨਮਾਨ ਸਮਾਰੋਹ ਆਯੋਜਿਤ
ਏ।ਐਸ।ਮਠਾਰੂ, ਦਸੂਹਾ
|
ਪ੍ਰਸਿੱਧ ਲੇਖ਼ਕਾ
ਅਜੀਤ ਕੌਰ ਨਾਲ਼ ਇਕ ਇੰਟਰਵਿਊ/ਗ਼ੁਫ਼ਤਗ਼ੂ
ਡਾ।ਸਾਥੀ ਲੁਧਿਆਣਵੀ-ਲੰਡਨ |
‘ਅੰਨੇ ਘੋੜੇ ਦਾ ਦਾਨ’
ਰਾਹੀਂ ਅੰਤਰਰਾਸ਼ਟਰੀ ਸਰਵੋਤਮ ਫ਼ਿਲਮ ਪੁਰਸਕਾਰ ‘ਗੋਲਡਨ ਪੀਕੌਕ’ ਨੇ
ਪੰਜਾਬੀਆਂ ਦੇ ਵਿਹੜੇ ’ਚ ਪੈਲ ਪਾਈ - 43ਵਾਂ ਅੰਤਰਰਾਸ਼ਟਰੀ ਫ਼ਿਲਮ
ਫ਼ੈਸਟੀਵਲ (ਇਫ਼ੀ) - ਡਾ। ਪਰਮਿੰਦਰ ਸਿੰਘ ਤੱਗੜ , ਪਟਿਆਲਾ
|
ਕਵਿਤਾ ਦੀ ਇਕ ਆਪਣੀ
ਵਿਲੱਖਣ ਭਾਸ਼ਾ ਹੁੰਦੀ ਹੈ
ਜਰਨੈਲ ਸਿੰਘ, ਸਰੀ, ਕਨੇਡਾ |
ਗਿਆਨੀ ਸੋਹਣ
ਸਿੰਘ ਸੀਤਲ
ਪ੍ਰੋ। ਸ਼ਮਸ਼ੇਰ ਸਿੰਘ ਸੰਧੂ |
ਰਵਿੰਦਰ ਰਵੀ ਦੇ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ” ਦਾ ਭਾਰਤ
ਵਿਚ ਮੰਚਨ
ਮਨਜੀਤ ਮੀਤ |
6 ਜੂਨ ਬਰਸੀ’ਤੇ ਵਿਸ਼ੇਸ਼
ਪੰਜਾਬੀ ਕਵੀਸ਼ਰੀ
ਦਾ ਸ਼ਾਹ ਸਵਾਰ; ਬਾਬੂ ਰਜਬ ਅਲੀ
ਰਣਜੀਤ ਸਿੰਘ ਪ੍ਰੀਤ |
ਜਰਮਨੀ ਦੇ
ਅੰਤਰਰਾਸ਼ਟਰੀ ਕਵੀ ਦਰਬਾਰ ਵਿੱਚ ਰੰਗਦਾਰ ਸੋਵੀਨਰ ਰਲੀਜ ਕੀਤਾ ਗਿਆ
ਜਸਪਾਲਸਿੰਘ ਸਿੱਧੂ |
ਨਿਬੰਧ :
ਅਫ਼ਜ਼ਲ
ਸਾਹਿਰ ਦੀ ਸ਼ਾਇਰੀ : ਨਵੀਂ ਚੇਤਨਾ ਅਤੇ ਪੁਰਾਤਨ ਕਾਵਿ ਰੂਪਾਂ ਦਾ
ਸੁਮੇਲ
ਸੁਖਿੰਦਰ |
ਪੰਜਾਬੀ
ਦੇ ਪ੍ਰਸਿੱਧ ਲੇਖਕ ਕਰਤਾਰ ਸਿੰਘ ਦੁੱਗਲ ਨਹੀਂ ਰਹੇ - ਕੱਲ੍ਹ ਹੋਵੇਗੀ
ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
ਰਣਜੀਤ ਸਿੰਘ ਪ੍ਰੀਤ |
ਨਿਬੰਧ
ਨਛੱਤਰ ਸਿੰਘ ਗਿੱਲ : ਆਜ਼ਾਦੀ ਲਈ ਤੜਪ ਅਤੇ ਮੁਸੀਬਤਾਂ ਦਾ ਝੱਖੜ
ਸੁਖਿੰਦਰ |
ਸ਼੍ਰੋਮਣੀ
ਸਾਹਿਤਕਾਰ: ਪ੍ਰਿੰਸੀਪਲ ਤੇਜਾ ਸਿੰਘ
ਰਣਜੀਤ ਸਿੰਘ ਪ੍ਰੀਤ |
ਪੰਜਾਬੀ ਦੇ
ਚਮਤਕਾਰੀ ਲੇਖਕ
ਬਲਰਾਜ ਸਿੱਧੂ, ਯੂ. ਕੇ |
ਝੱੜ ਰਹੇ ਪੱਤੇ
ਨਿਸ਼ਾਨ ਰਾਠੌਰ ‘ਮਲਿਕਪੁਰੀ’ |
|