ਦੁਨੀਆਂ ਵਿੱਚ ਮਰਦ ਵਾਂਗ ਵਿਚਰਦੀਆਂ ਕਈ ਕਲਮਕਾਰ ਔਰਤਾਂ ਨੇ ਕਲਮ ਨੂੰ
ਤਲਵਾਰ ਬਣਾਇਆ ਹੈ । ਜਿਹਨਾਂ ਵਿੱਚੋਂ ਹੀ ਵੀਹਵੀਂ ਸਦੀ ਦੌਰਾਂਨ ਨਾਵਲ,
ਕਹਾਣੀ, ਲੇਖ ਅਤੇ ਆਟੋਬਾਇਓਗਰਾਫ਼ੀ
(ਰਸੀਦੀ ਟਿਕਟ) ਰਾਹੀਂ ਸਰਗਰਮ ਰਹਿਣ ਵਾਲੀ ਅੰਮ੍ਰਿਤ ਕੌਰ-ਅੰਮ੍ਰਿਤਾ
ਪ੍ਰੀਤਮ-ਅੰਮ੍ਰਿਤਾ ਇਮਰੋਜ਼ ਸੀ ।
ਇਸ ਸਰਬਾਂਗੀ ਸ਼ਖਸ਼ੀਅਤ ਨੇ ਜ਼ਿੰਦਗੀ ਵਿੱਚ ਬਹੁਤ ਕੁੱਝ ਵੇਖਿਆ ਅਤੇ
ਹੰਢਾਇਆ । ਨਾਗਮਣੀ ਮੈਗ਼ਜ਼ੀਨ ਰਾਹੀਂ ਸਰਗਰਮ ਰਹਿਣ ਵਾਲੀ ਅੰਮ੍ਰਿਤ ਕੌਰ ਦਾ
ਜਨਮ 31 ਅਗਸਤ 1919 ਨੂੰ ਪੰਚਖੰਡ ਭਸੌੜ ਦੇ ਸਕੂਲ ਵਿੱਚ ਅਧਿਆਪਕ,
ਕਵੀ, ਬਰਿਜ ਭਾਸ਼ਾਈ ਸਕਾਲਰ,
ਸਿੱਖ ਧਰਮ ਦੇ ਪ੍ਰਚਾਰਕ ਕਰਤਾਰ ਸਿੰਘ ਹਿਤਕਾਰੀ ਅਤੇ ਉਹਨਾਂ ਦੇ
ਨਾਲ ਹੀ ਉਸੇ ਹੀ ਸਕੂਲ ਵਿੱਚ ਪੜਾ ਰਹੀ ਅਧਿਆਪਕਾ ਦੇ ਘਰ ਗੁਜਰਾਂਵਾਲਾ
ਵਿੱਚ ਹੋਇਆ । ਉਹ ਬਹੁਤਾ ਸਮਾਂ ਰੂੜੀਵਾਦੀ ਵਿਚਾਰਾਂ ਵਾਲੀ ਆਪਣੀ ਨਾਨੀ
ਕੋਲ ਰਹਿੰਦੀ ਰਹੀ। ਫਿਰ ਉਸ ਨੇ ਇਹਨਾ ਵਿਚਾਰਾਂ ਨੂੰ ਤੋੜਿਆ । ਅੰਮ੍ਰਿਤ
ਅਜੇ 11 ਸਾਲ ਦੀ ਸੀ ਜਦ ਮਾਤਾ ਦਾ ਦਿਹਾਂਤ ਹੋ ਗਿਆ । ਫਿਰ ਪਿਓ-ਧੀ ਲਾਹੌਰ
ਆ ਵਸੇ । ਇੱਥੇ ਹੀ 1936 ਵਿੱਚ ਅੰਮ੍ਰਿਤ ਲਹਿਰਾਂ ਦੀ ਪ੍ਰਕਾਸ਼ਨਾ ਹੋਈ ਅਤੇ
16 ਸਾਲ ਦੀ ਉਮਰ ਵਿੱਚ ਹੀ 1935 ਨੂੰ ਜਾਣ-ਪਛਾਣ ਵਾਲੇ ਸੰਪਾਦਕ ਪ੍ਰੀਤਮ
ਸਿੰਘ ਨਾਲ ਸ਼ਾਦੀ ਕਰਵਾ ਲਈ । ਆਪਣਾ ਨਾਅ ਵੀ ਅੰਮ੍ਰਿਤ ਕੌਰ ਤੋਂ ਅੰਮ੍ਰਿਤਾ
ਪ੍ਰੀਤਮ ਰੱਖ ਲਿਆ । ਉਹਨੇ ਅੱਧੀ ਦਰਜਨ ਪ੍ਰਕਾਸ਼ਨਾਵਾਂ 1936 ਤੋਂ 1943
ਤੱਕ ਨੇਪਰੇ ਚਾੜੀਆਂ ।
ਦੋਹਾਂ ਮੁਲਕਾਂ ਭਾਰਤ-ਪਾਕਿਸਤਾਨ ਵਿੱਚ ਬਰਾਬਰ ਦੀ ਸਤਿਕਾਰਤ ਮਹਾਂਨ
ਕਵਿੱਤਰੀ ਅਤੇ ਬਟਵਾਰੇ ਮਗਰੋਂ ਅੱਜ ਆਖਾਂ ਵਾਰਸ ਸ਼ਾਹ ਨੂੰ ਨਾਲ ਸਰੋਤਿਆਂ
ਦੇ ਦਿਲਾਂ ਦੀ ਸ਼ਹਿਜ਼ਾਦੀ ਬਣੀ ਅੰਮ੍ਰਿਤਾ ਪ੍ਰੀਤਮ ਨੇ 100 ਤੋਂ ਵੱਧ
ਪ੍ਰਕਾਸ਼ਨਾਵਾਂ ਨਾਲ ਪੰਜਾਬੀ ਸਾਹਿਤ ਦੀ ਝੋਲੀ ਭਰੀ । ਬਟਵਾਰੇ ਤੋਂ ਪਹਿਲਾਂ
ਉਹ ਲਾਹੌਰ ਰੇਡੀਓ ਸਟੇਸ਼ਨ ਨਾਲ ਵੀ ਜੁੜੀ ਰਹੀ । ਸ਼ਾਦੀ ਪਿੱਛੋਂ ਕਾਫੀ
ਰੁਮਾਂਟਿਕ ਸੋਚ ਅਪਨਾਉਣ ਵਾਲੀ ਅੰਮ੍ਰਿਤਾ ਨੇ ਪ੍ਰਗਤੀਵਾਦੀ ਲੇਖਕ ਮੂਵਮੈਂਟ
ਦੇ ਪ੍ਰਭਾਵ ਸਦਕਾ ਵਿਸ਼ਵ ਯੁੱਧ ਅਤੇ ਬੰਗਾਲ ਦੇ ਅਕਾਲ ਤੋਂ ਪ੍ਰਭਾਵਿਤ
ਹੁੰਦਿਆਂ ਲੋਕ ਪੀੜਾ (1944) ਵਿੱਚ ਪੇਸ਼ ਕੀਤੀ । ਫਿਰ ਉਹ ਲੋਕ ਭਲਾਈ
ਕੰਮਾਂ ਵਿੱਚ ਵੀ ਜੁਟੀ ਰਹੀ ਅਤੇ , ਪੱਥਰ
ਗੀਟੇ (1946) ਵਿੱਚ ਛਪੀ । ਵੰਡ ਸਮੇ 28 ਸਾਲਾਂ ਦੀ ਅੰਮ੍ਰਿਤਾ ਮਾਂ ਬਣਨ
ਵਾਲੀ ਸੀ ਅਤੇ ਉਸ ਨੂੰ ਲਾਹੌਰ ਛੱਡਣ ਮਗਰੋਂ ਡੇਹਰਾਦੂਨ ਤੋਂ ਦਿੱਲੀ ਆਉਣਾ
ਪਿਆ । ਦਿੱਲੀ ਵਿਖੇ ਉਸ ਨੇ ਗੁਰੂ ਰਾਧਾ ਕਿਸ਼ਨ ਨਾਅ ਦੀ ਲਾਇਬਰੇਰੀ ਸਥਾਪਤ
ਕੀਤੀ ਤਾਂ ਬਲਰਾਜ ਸਾਹਨੀ ਅਤੇ ਅਰੁਣ ਆਸਿਫ਼ ਅਲੀ ਨੇ ਪੂਰਾ ਸਾਥ ਦਿੱਤਾ ।
ਪਿੰਜਰ ਨਾਵਲ (1950) ਨੇ ਲੋਕਾਂ ਨੂੰ ਬਹੁਤ ਪ੍ਰਭਾਵਿਤ ਕਰਿਆ ਅਤੇ 2003
ਵਿੱਚ ਇਸ ‘ਤੇ ਫ਼ਿਲਮ ਵੀ ਬਣੀ ।
ਕਾਗਜ਼
ਅਤੇ ਕੈਨਵਸ (1981) (ਗਿਆਂਨਪੀਠ ਐਵਾਰਡ),
ਫਿਰ ਚੁਣੀ ਹੋਈ ਕਵਿਤਾਏਂ ਅਤੇ ਏਕ
ਬਾਤ ਵੀ ਛਪੀਆਂ । ਉਹ 1961 ਵਿੱਚ ਦਿੱਲੀ ਦੇ ਰੇਡੀਓ ਸਟੇਸ਼ਨ ਤੋਂ ਪੰਜਾਬੀ
ਪ੍ਰੋਗਰਾਮ ਕਰਿਆ ਕਰਦੀ ਸੀ, 1960 ਵਿੱਚ
ਅੰਮ੍ਰਿਤਾ ਦਾ ਝੁਕਾਅ ਸਾਹਿਰ ਲੁਧਿਆਣਵੀ ਵੱਲ ਹੋ ਗਿਆ
ਅਤੇ ਪ੍ਰੀਤਮ ਤੋਂ ਤਲਾਕ ਲੈ ਲਿਆ । ਪਰ ਸਾਹਿਰ ਦੀ ਜ਼ਿੰਦਗੀ ਵਿੱਚ
ਗਾਇਕਾ ਸੁਧਾ ਮਲਹੋਤਰਾ ਆ ਗਈ ਤਾਂ ਇਨਾਮ ਜੇਤੂ ਕਿਤਾਬ ਸੁਨੇਹੜੇ ਦਾ ਜਨਮ
ਹੋਇਆ । ਲੇਖਕ ,ਆਰਟਿਸਟ ਇਮਰੋਜ਼ ਜੋ ਕਿਤਾਬਾਂ ਦੇ ਟਾਈਟਲ ਬਣਾਇਆ ਕਰਦਾ ਸੀ
ਨਾਲ ਅੰਮ੍ਰਿਤਾ ਨੇ 40 ਸਾਲ ਬਿਤਾਏ ਅਤੇ ਉਹ ਅੰਮ੍ਰਿਤਾ ਇਮਰੋਜ਼ ਅਖਵਾਈ ਅਤੇ
ਉਸ ਨੇ ਦੋਹਾਂ ਦੀ ਪਿਆਰ ਕਹਾਣੀ ਵੀ ਬਿਆਂਨ ਕੀਤੀ ।
ਅੰਮ੍ਰਿਤਾ ਨੂੰ ਪਦਮਸ਼੍ਰੀ, ਪਦਮ
ਵਿਭੂਸ਼ਣ, ਪੰਜਾਬ ਰਤਨ ਐਵਾਰਡ, ਸਾਹਿਤਯ
ਅਕੈਡਮੀ ਐਵਾਰਡ, ਸਾਹਿਤਯ ਅਕੈਡਮੀ
ਫੇਲੋਸ਼ਿੱਪ, ਡੀ-ਲਿਟ,
ਵਿਦੇਸ਼ਾਂ ਵਿੱਚ ਵਤਸਰੋਵ (ਬੁਲਗਾਰੀਆ),
ਔਰਡਰੀ ਦੇਸ਼ ਆਰਟਸ ਇਟ ਦੇਸ਼ ਲੈਟਰਜ਼ (ਫਰਾਂਸ),
ਵਾਰਿਸ ਸ਼ਾਹ, ਬੁਲੇ ਸ਼ਾਹ,
ਸੁਲਤਾਨ ਬਾਹੂ ਵਰਗੇ ਸਨਮਾਨ ਪਾਕਿਸਤਾਨ ਵੱਲੋਂ ਵੀ ਮਿਲੇ ।
ਜ਼ਿੰਦਗੀ ਨੂੰ ਮਰਦਾਂ ਵਾਂਗ ਬਿਤਾਉਣ ਵਾਲੀ 28 ਨਾਵਲ,
18 ਵਾਰਤਕ ਕਿਤਾਬਾਂ, 5 ਕਹਾਣੀ
ਕਿਤਾਬਾਂ ਅਤੇ 16 ਹੋਰ ਕਿਤਾਬਾਂ ਦੀ ਸਿਰਜਕ ਅੰਮ੍ਰਿਤਾ ਲੰਬੀ ਬਿਮਾਰੀ
ਮਗਰੋਂ 31 ਅਕਤੂਬਰ 2005 ਨੂੰ ਨਵੀ ਦਿੱਲੀ ਵਿਖੇ 86 ਸਾਲ ਦੀ ਉਮਰ ਵਿੱਚ
ਇਸ ਦੁਨੀਆਂ ਤੋਂ ਰੁਖ਼ਸਤ ਹੋ ਗਈ । ਇਸ ਮੌਕੇ ਉਹਦੇ ਕੋਲ ਇਮਰੋਜ਼ ਤੋਂ ਇਲਾਵਾ
ਬੇਟੀ ਕਾਂਦਲਾ, ਬੇਟਾ ਨਵਰਾਜ,
ਨੂੰਹ ਅਲਕਾ ਅਤੇ ਬੱਚੇ ਵਰਿਸ਼ਭ,
ਨੂਰ, ਸ਼ਿਲਪੀ, ਗਗਨਦੀਪ, ਅਮਨ, ਹਰਦੀਪ
ਹਾਜ਼ਰ ਸਨ ।
ਰਣਜੀਤ ਸਿੰਘ ਪ੍ਰੀਤ
ਭਗਤਾ(ਬਠਿੰਡਾ)-151206
ਮੁਬਾਇਲ ਸੰਪਰਕ;98157-07232
|