ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi।com  ਸ਼ਬਦ ਭਾਲ

ਸਮਾਜਕ ਰਿਸ਼ਤਿਆਂ ਦੀ ਉਥਲ ਪੁਥਲ ਦੀ ਕਵਿਤਰੀ - ਬਲਵੀਰ ਕੌਰ ਢਿਲੋਂ
ਉਜਾਗਰ ਸਿੰਘ, ਪੰਜਾਬ

ਅਜੋਕੇ ਤੇਜ ਤਰਾਰ ਸਮਾਜਕ ਜੀਵਨ ਅਤੇ ਆਧੁਨਿਕ ਅਖੌਤੀ ਆਧੁਨਿਕ ਜੀਵਨ ਸ਼ੈਲੀ ਨੇ ਸਾਡੇ ਸਮਾਜਕ ਜੀਵਨ ਅਤੇ ਰਹਿਣ ਸਹਿਣ ਤੇ ਗਹਿਰਾ ਪ੍ਰਭਾਵ ਪਾਇਆ ਹੈ ,ਜਿਸ ਨਾਲ ਸਾਡੇ ਸਮਾਜਕ ਤਾਣੇ ਬਾਣੇ ਵਿੱਚ ਵੀ ਮਹੱਤਵਪੂਰਨ ਤਬਦੀਲੀਆਂ ਆ ਰਹੀਆਂ ਹਨ ,ਜਿਹੜੀਆਂ ਆਪਸੀ ਰਿਸ਼ਤਿਆਂ ਨੂੰ ਨੁਕਸਾਨ ਪਹੁੰਚਾ ਰਹੀਆਂ ਹਨ। ਇਸ ਸਮਾਜਕ ਵਰਤਾਰੇ ਵਿੱਚ ਹੋ ਰਹੀ ਉਥਲ ਪੁਥਲ ਨੂੰ ਪੰਜਾਬੀ ਸਾਹਿਤ ਵਿੱਚ ਵੀ ਦਰਸਾਇਆ ਜਾ ਰਿਹਾ ਹੈ। ਕੁਦਰਤੀ ਹੈ ਕਿ ਸਮਾਜ ਵਿੱਚ ਵਾਪਰ ਰਹੀਆਂ ਘਟਨਾਵਾਂ ਨੂੰ ਸਾਹਿਤਕਾਰ ਆਪਣੀਆਂ ਰਚਨਾਵਾਂ ਦਾ ਵਿਸ਼ਾ ਬਣਾਉਣਗੇ ਹੀ ਕਿਉਂਕਿ ਸਾਹਿਤ ਸਮਾਜ ਦਾ ਦਰਪਨ ਹੁੰਦਾ ਹੈ। ਪੰਜਾਬੀ ਦਾ ਸਭ ਤੋਂ ਵੱਡਾ ਦੁਖਾਂਤ ਇਹ ਹੈ ਕਿ ਇਸਦੇ ਪਾਠਕਾਂ ਨਾਲੋਂ ਲੇਖਕਾਂ ਦੀ ਗਿਣਤੀ ਕਿਤੇ ਜਿਆਦਾ ਹੁੰਦੀ ਜਾ ਰਹੀ ਹੈ। ਪੰਜਾਬੀਆਂ ਵਿੱਚ ਪੜਨ ਦੀ ਪ੍ਰਵਿਰਤੀ ਖਤਮ ਹੀ ਹੁੰਦੀ ਜਾ ਰਹੀ ਹੈ। ਸਾਹਿਤ ਦੇ ਬਾਕੀ ਸਾਰੇ ਰੂਪਾਂ ਨਾਲੋਂ ਕਵਿਤਾ ਦੇ ਲੇਖਕਾਂ ਅਤੇ ਲੇਖਿਕਾਵਾਂ ਦੀ ਗਿਣਤੀ ਦੁੱਗਣੀ ਹੈ।

ਕਵਿਤਾ ਦਾ ਸੰਬੰਧ ਭਾਵਨਾਵਾਂ ਅਤੇ ਦਿਲ ਨਾਲ ਹੈ।

ਸਾਹਿਤ ਦੇ ਬਾਕੀ ਰੂਪਾਂ ਦਾ ਸੰਬੰਧ ਦਿਮਾਗ ਨਾਲ ਹੈ। ਪੰਜਾਬੀ ਸਾਹਿਤ ਵਿੱਚ ਕਵਿਤਾ ਦਾ ਵਿਰਸਾ ਬਹੁਤ ਅਮੀਰ ਹੈ। ਇਹ ਦਿਲ ਨੂੰ ਬਹੁਤ ਜਲਦੀ ਟੁੰਬਦੀ ਹੈ, ਸਕੂਨ ਦਿੰਦੀ ਹੈ। ਸਾਡਾ ਸਾਰਾ ਮੁਢਲਾ ਸਾਹਿਤ ਇਸ਼ਕ ਮੁਸ਼ਕ ਦੇ ਆਲੇ ਦੁਆਲੇ ਘੁੰਮਦਾ ਹੈ। ਹੀਰ ਰਾਂਝਾ, ਸੱਸੀ ਪੁੰਨੂੰ, ਸੋਹਣੀ ਮਹੀਵਾਲ, ਲੈਲਾ ਮਜਨੂੰ ਆਦਿ ਕਿੱਸਿਆਂ ਨਾਲ ਹੀ ਭਰਪੂਰ ਹੈ,ਇਸ ਕਰਕੇ ਇਸ ਰੂਪ ਦੇ ਲੇਖਕ ਖਾਸ ਤੌਰ ਤੇ ਕਵਿਤਰੀਆਂ ਬਹੁਤ ਜਿਆਦਾ ਹਨ। ਕਵਿਤਾ ਨੂੰ ਵੀ ਇਸਤਰੀ ਲਿੰਗ ਹੀ ਸਮਝਿਆ ਜਾਂਦਾ ਹੈ। ਇਸਤਰੀਆਂ ਭਾਵੁਕ ਹੁੰਦੀਆਂ ਹਨ, ਉਹ ਜਲਦੀ ਹੀ ਭਾਵਨਾਵਾਂ ਵਿੱਚ ਬਹਿ ਜਾਂਦੀਆਂ ਹਨ। ਜੇਕਰ ਇਹ ਕਹਿ ਲਿਆ ਜਾਵੇ ਕਿ ਉਹ ਮੁੱਖ ਤੌਰ ਤੇ ਸਾਹਿਤਕ ਦਿਲ ਦੀਆਂ ਮਰੀਜ ਹੁੰਦੀਆਂ ਹਨ ਤਾਂ ਵੀ ਕੋਈ ਅਤਕਥਨੀ ਨਹੀਂ ਹੋਵੇਗੀ। ਇਸੇ ਕਰਕੇ ਪੰਜਾਬੀ ਵਿੱਚ ਬਹੁਤ ਸਾਰੀਆਂ ਇਸਤਰੀ ਕਵਿਤਰੀਆਂ ਕਵਿਤਾ ਤੇ ਹੱਥ ਅਜਮਾ ਰਹੀਆਂ ਹਨ। ਇਸਦਾ ਇੱਕ ਹੋਰ ਵੀ ਕਾਰਨ ਹੈ ਕਿ ਇਸਤਰੀਆਂ ਨੂੰ ਆਪਣੇ ਅਤੇ ਸਹੁਰੇ ਘਰ ਵਿੱਚ ਵੀ ਬਿਗਾਨਾ ਧਨ ਹੀ ਕਿਹਾ ਜਾਂਦਾ ਹੈ। ਇਸ ਲਈ ਦੋਹਾਂ ਘਰਾਂ ਵਿੱਚ ਉਸਨੂੰ ਅਣਸੁਖਾਵੇਂ ਹਾਲਾਤ ਵਿੱਚੋਂ ਲੰਘਣਾ ਪੈਂਦਾ ਹੈ। ਹੈਰਾਨੀ ਦੀ ਗੱਲ ਹੈ ਕਿ ਦੁਨੀਆਂਦਾਰੀ ਚਲਾਉਣ ਵਾਲੀ ਅਤੇ ਦੁਨੀਆਂ ਬਣਾਉਣ ਵਾਲੀ ਖੁਦ ਬੇਘਰ ਹੈ। ਉਸਦਾ ਆਪਣਾ ਕੋਈ ਘਰ ਹੀ ਨਹੀਂ ਹੁੰਦਾ। ਅਜਿਹੇ ਹਾਲਾਤ ਹੀ ਉਸਨੂੰ ਗੁਣਗੁਣਾਉਣ ਲਈ ਮਜਬੂਰ ਕਰਦੇ ਹਨ ਤੇ ਫਿਰ ਉਹ ਕਲਮ ਚੁੱਕਕੇ ਆਪੋ ਆਪਣੇ ਦਿਲਾਂ ਦੀ ਵੇਦਨਾਂ ਕਵਿਤਾ ਦੇ ਰੂਪ ਵਿੱਚ ਲਿਖਦੀਆਂ ਹਨ। ਕਈ ਕਵਿਤਰੀਆਂ ਵਿੱਚ ਇਸਤਰੀ ਜਾਤੀ ਤੇ ਹੋ ਰਹੇ ਜ਼ੁਲਮਾਂ, ਦੁਖਾਂ ਤਕਲੀਫਾਂ, ਵਿਤਕਰਿਆਂ ਨੂੰ ਮਹਿਸੂਸ ਕਰਨ ਦੀ ਪ੍ਰਵਿਰਤੀ ਜਿਆਦਾ ਹੁੰਦੀ ਹੈ ਤੇ ਫਿਰ ਉਹ ਆਪਣੇ ਇਸ ਗੁਣ ਅਤੇ ਤਜਰਬੇ ਨੂੰ ਕਵਿਤਾ ਦੇ ਰੂਪ ਵਿੱਚ ਅੰਕਿਤ ਕਰਦੀਆਂ ਹਨ।

ਅਜਿਹੀ ਹੀ ਇੱਕ ਕਵਿਤਰੀ ਹੈ ਬਲਵੀਰ ਕੌਰ ਢਿਲੋਂ, ਜਿਹੜੀ ਜਲੰਧਰ ਜਿਲੇ ਦੇ ਮਿੱਠਾਪੁਰ ਪਿੰਡ ਵਿੱਚ ਜੰਮੀ ਪਲੀ ਅਤੇ ਵੱਡੀ ਹੋਈ ਹੈ ਅਤੇ ਲਾਇਲਪੁਰ ਖਾਲਸਾ ਕਾਲਜ ਵਿੱਚ ਵਿਚਰਦੀ ਹੋਈ ਨੇ ਉਥੇ ਹੀ ਕਵਿਤਾ ਭਾਈ ਵੀਰ ਸਿੰਘ, ਅੰਮ੍ਰਿਤਾ ਪ੍ਰੀਤਮ ਅਤੇ ਪ੍ਰੋ ਮੋਹਨ ਸਿੰਘ ਦੀਆਂ ਕਵਿਤਾਵਾਂ ਤੋਂ ਪ੍ਰਭਾਵਤ ਹੋ ਕੇ ਲਿਖਣ ਦੀ ਜਾਗ ਲੱਗ ਗਈ। ਕਈ ਵਾਰੀ ਗੀਤ ਤੇ ਕਵਿਤਾਵਾਂ ਲਿਖ ਲਿਖ ਕੇ ਫਾੜੀਆਂ ਅਖੀਰ ਕਾਲਜ ਵਿੱਚ ਹੀ ਲੁਕ ਲੁਕ ਕੇ ਕਵਿਤਾਵਾਂ ਲਿਖਕੇ ਪੜਦੀ ਰਹੀ। ਕਵਿਤਾਵਾਂ ਲਿਖਣ ਦਾ ਉਸਦਾ ਕਾਰਨ ਇਹ ਸੀ ਕਿ ਉਸ ਅਨੁਸਾਰ ਦਿਲ ਦੀ ਗੱਲ ਬੋਲਕੇ ਸਾਂਝੀ ਨਹੀਂ ਸੀ ਕੀਤੀ ਜਾ ਸਕਦੀ, ਇਸ ਲਈ ਦਿਲ ਦੀ ਆਵਾਜ ਨੂੰ ਕਲਮ ਰਾਹੀਂ ਅੰਕਤ ਕੀਤਾ। ਦੁਖਾਂ, ਦੁਸ਼ਾਵਰੀਆਂ ,ਜਹਿਮਤਾਂ, ਔਖਾਂ ਤੇ ਸੌਖਾਂ ਨੂੰ ਦੋ ਹੱਥ ਕਰਦੀ ਤੇ ਸਮਾਜਕ ਬੁਰਾਈਆਂ ਦੇ ਖਿਲਾਫ ਜੂਝਦੀ ਹੋਈ ਆਪਣੀਆਂ ਭਾਵਨਾਵਾਂ ਨੂੰ ਕਵਿਤਾ ਦੇ ਰੂਪ ਵਿੱਚ ਪ੍ਰਗਟਾਉਦੀ ਹੋਈ 1994 ਵਿੱਚ ਕੈਨੇਡਾ ਦੀ ਧਰਤੀ ਤੇ ਪਰਵਾਸ ਕਰਕੇ ਵੀ ਪੰਜਾਬੀ ਵਿਰਸੇ ਨਾਲ ਬਾਖੂਬੀ ਜੁੜੀ ਹੋਈ ਹੈ। ਉਸਦੀ ਕਵਿਤਾ ਸਮਾਜਕ ਤੇ ਪਰਿਵਾਰਕ ਰਿਸ਼ਤਿਆਂ ਦੀ ਟੁੱਟ ਭੱਜ, ਬ੍ਰਿਹਾ, ਦਾਜ ਦਹੇਜ, ਭਰੂਣ ਹੱਤਿਆ, ਪਖੰਡਵਾਦ, ਨਸ਼ਾ, ਬੇਈਮਾਨ, ਫਰੇਬ , ਧੋਖੇਬਾਜੀ, ਗਰੀਬੀ ਅਮੀਰੀ, ਬੇਰੋਜ਼ਗਾਰੀ ਆਦਿ ਵਿਸ਼ਿਆਂ ਤੇ ਚੋਖਾ ਕਟਾਖਸ਼ ਕਰਦੀ ਹੋਈ ਦਿਲਾਂ ਨੂੰ ਟੁੰਬਦੀ ਹੈ।

ਕੁਫਰ ਝੂਠ ਤੇ ਪਰਦਾ ਪਾਉਣ ਲਈ, ਸਭ ਰਿਸ਼ਤੇ ਦਾਅ ਤੇ ਲਾਏ ਸੀ,
ਲਹੂਆਂ ਵਿੱਚ ਪੈ ਗਿਆ ਪਾਣੀ ਸੀ,ਆਪਣਿਆਂ ਦਗ਼ੇ ਕਮਾਏ ਸੀ।
ਅੰਗ ਸਾਕ ਕੋਈ ਨਾਲ ਨਾ ਤੁਰਿਆ, ਤੇਰੇ ਸੰਗ ਯਰਾਨੇ ਲਾਏ,
ਆਪਣਿਆਂ ਤੋਂ ਖਾਧੇ ਧੋਖੇ, ਤੇ ਅਰਮਾਨਾਂ ਦੇ ਕਤਲ ਕਰਾਏ ਆ।

ਇਨਸਾਨੀਅਤ ਕਦਰਾਂ ਕੀਮਤਾਂ ਵਿੱਚ ਗਿਰਾਵਟ ਅਤੇ ਖੁਦਗਰਜੀ ਉਸਦੇ ਚਹੇਤੇ ਵਿਸ਼ੇ ਹਨ। ਭੈਣ, ਭਰਾ, ਮਾਂ, ਬਾਪ ਵਿੱਚ ਜਮੀਨਾਂ ਜਾਇਦਾਦਾਂ ਦੇ ਝਗੜੇ ਪ੍ਰਦੇਸਾਂ ਵਿੱਚ ਰਹਿ ਰਹੇ ਵਿਰਸੇ ਨਾਲੋਂ ਟੁੱਟ ਰਹੇ ਪਰਿਵਾਰਾਂ ਦੀ ਚਿੰਤਾ ,ਉਸਨੂੰ ਸਤਾ ਰਹੀ ਹੈ। ਉਸਦੀ ਕਵਿਤਾ ਦੀ ਹੂਕ ਮਨੁੱਖੀ ਦਰਦ, ਸਮਾਜਕ ਰਿਸ਼ਤਿਆਂ ਦੇ ਖੋਖਲੇਪਨ ਦਾ ਪ੍ਰਗਟਾਵਾ ਵੀ ਕਰਦੀ ਹੈ। ਦੁਨਿਆਵੀ ਪਿਆਰ ਵਿੱਚ ਨਾਕਾਮੀ, ਪਿਆਰ ਦੀ ਆੜ ਵਿੱਚ ਦੁਸ਼ਕਰਮ ਅਤੇ ਪਿਆਰ ਦੀ ਅਸਫਲਤਾ ਦਾ ਪਾਜ ਵੀ ਉਸਨੇ ਉਘੇੜਿਆ ਹੈ। ਸੁਹੱਪਣ ਦੇ ਕਾਤਲਾਂ ਤੇ ਵਿਅੰਗ ਕਸਦਿਆਂ ਉਸਨੇ ਹੁਸਨ ਦੇ ਪਰਿੰਦਿਆਂ ਨੂੰ ਸ਼ਕਲ ਨਾਲੋਂ ਸੀਰਤ ਦਾ ਸਤਿਕਾਰ ਕਰਨ ਦੀ ਸਲਾਹ ਵੀ ਦਿੱਤੀ ਹੈ। ਕਿਤੇ ਕਿਤੇ ਅਧਿਆਤਕ ਚੋਭਾਂ ਵੀ ਮਾਰੀਆਂ ਹਨ।

ਹਰ ਕੋਈ ਗਹਿਰਾ ਗਹਿਰਾ ਤੱਕੇ,ਲਹਰ ਜ਼ਹਿਰੀਲੀ ਤੱਕਣੀ, ਟੂਣੇਹਾਰੀ ਅੱਖ
ਇਹ ਦੁਨੀਆਂ ਮੈਨੂੰ ਰਾਸ ਨਹੀਂ ਆਉਂਦੀ,ਜੀਅ ਜੀਅ ਗਈ ਹਾਂ ਥੱਕ,
ਜਾਂ ਰੱਬ ਮੈਨੂੰ ਚਰਨੀ ਲਾ ਲੈ,ਵੇ ਨਹੀਂ ਤਾਂ ਲੈ ਹੁਣ ਚੱਕ।

ਬੇਗਾਨੀਆਂ ਕੁੜੀਆਂ ਦੇ ਦਰਦ, ਨੂੰਹ- ਸੱਸ ਦੇ ਰਿਸ਼ਤੇ ਦੀ ਕੁੜੱਤਣ ਨੂੰ ਬਾਖੂਬੀ ਦਰਸਾਇਆ ਹੈ। ਦੁਨੀਆਂ ਦੇ ਦੋਹਰੇ ਮਾਪ ਦੰਡਾਂ ਨੂੰ ਵੀ ਚੋਟ ਮਾਰੀ ਹੈ ਅਤੇ ਮਨੁੱਖੀ ਜ਼ੁਲਮ ਇਨਸਾਨ ਨੂੰ ਤੱਕੜੇ ਹੋ ਲੜਨ ਦੀ ਪ੍ਰੇਰਨਾ ਵੀ ਦਿੰਦਾ ਹੈ। ਬਲਵੀਰ ਦੀ ਕਵਿਤਾ ਜ਼ਿੰਦਗੀ ਜਿਉਣ, ਰਿਸ਼ਤੇ ਨਿਭਾਉਣ, ਹਾਸੇ, ਖੁਸ਼ੀਆਂ ਵੰਡਣ, ਨਫਰਤਾਂ ਖਤਮ ਕਰਨ ਦੁੱਖ ਸੁੱਖ ਵਿੱਚ ਇੱਕਠੇ ਹੋ ਕੇ ਲੜਨ ਨੂੰ ਵੀ ਤਰਜੀਹ ਦਿੰਦੀ ਹੈ।

ਅੱਜ ਦੇਖੋ ਮੇਰੇ ਦੇਸ਼ ਦੀਆਂ ਕਿਧਰ ਹਵਾਵਾਂ ਜਾ ਰਹੀਆਂ,
ਹਰ ਮੋੜ ਤੇ ਧੀਆਂ ਦਾ ਕਤਲ ਕਰਦੀਆਂ
ਆਹ ਦੇਖ ਲਵੋ ਕਿਧੱਰ ਇਹ ਮਾਵਾਂ ਜਾ ਰਹੀਆਂ।

ਇਸ ਲਈ ਉਸਨੇ ਆਪਣੀ 102 ਕਵਿਤਾਵਾਂ ਵਾਲੀ ਪੁਸਤਕ ਦਾ ਨਾਂ ਵੀ ਜ਼ਿੰਦਗੀ ਹੀ ਰੱਖਿਆ ਹੈ। ਉਸਦੀ ਕਵਿਤਾਵਾਂ ਦੀ ਪੂਜੀ ਪੁਸਤਕ ਵੀ ਤਿਆਰ ਹੈ ਜੋ ਜਲਦੀ ਹੀ ਪ੍ਰਕਾਸਤ ਹੋਕ ਤੁਹਾਡੇ ਰੂਬਰੂ ਹੋਵੇਗੀ ਜੋ ਉਸਦੀ ਅੱਲੜ ਉਮਰ ਹੋਣ ਦੇ ਬਾਵਜੂਦ ਪ੍ਰੋੜਤਾ ਦਾ ਸਬੂਤ ਦੇਵੇਗੀ।ਹੈਰਾਨੀ ਦੀ ਗੱਲ ਹੈ ਕਿ ਬਲਵੀਰ ਦਾ ਕਿੱਤਾ ਲੇਖਾਕਾਰੀ ਦਾ ਅਰਥਾਤ ਹਿਸਾਬ ਕਿਤਾਬ ਕਰਨ ਦਾ ਰੁੱਖਾ ਜਿਹਾ ਕੰਮ ਹੈ ਪ੍ਰੰਤੂ ਉਸਦਾ ਦਿਲ ਬੜਾ ਮਲੂਕ ਜਿਹਾ ਸਹਿਜਤਾ,ਸੁਹੱਪਣ ਅਤੇ ਸੁਹਜ ਨਾਲ ਲਬਰੇਜ ਹੈ। ਤਿੰਨ ਧੀਆਂ ਦੀ ਮਾਂ ਹੈ ਜਿਹੜੀਆਂ ਪ੍ਰਦੇਸਾਂ ਵਿੱਚ ਵੀ ਫਰਰ ਫਰਰ ਪੰਜਾਬੀ ਬੋਲਦੀਆਂ ਅਤੇ ਪੜਦੀਆਂ ਹਨ। ਪੰਜਾਬੀਆਂ ਦੇ ਪਰਿਵਾਰਕ ਤੇ ਸਮਾਜਕ ਸਮਾਗਮਾਂ ਦੀ ਰੌਣਕ ਉਹ ਆਪਣੀਆਂ ਕਵਿਤਾਵਾਂ ਨਾਲ ਵਧਾਉਂਦੀ ਹੈ। ਛੋਟੀ ਉਮਰ ਵਿੱਚ ਹੀ ਹਰਮਿੰਦਰ ਸਿੰਘ ਢਿਲੋਂ ਨਾਲ ਵਿਆਹ ਦੇ ਬੱਧਨ ਵਿੱਚ ਬੱਝਣ ਦੇ ਬਾਵਜੂਦ ਵੀ ਉਸਦੀ ਕਲਮ ਦੀ ਰਫਤਾਰ ਲਗਾਤਾਰ ਜਾਰੀ ਹੈ। ਬਲਵੀਰ ਦੀ ਕੋਮਲ ਕਲਾ ਉਸਦੀਆਂ ਪੇਂਟਿੰਗਜ ਵਿੱਚੋਂ ਵੀ ਝਲਕਦੀ ਹੈ। ਉਹ ਕੁਦਰਤ ਦੇ ਦਿਲਕਸ਼ ਦ੍ਰਿਸ਼ਾਂ ਨੂੰ ਆਪਣੀ ਕੈਨਵਸ ਤੇ ਬਹੁਤ ਹੀ ਸੁਚੱਜੇ ਢੰਗ ਨਾਲ ਪੇਂਟ ਕਰਦੀ ਹੈ। ਉਹ ਬਹੁਪੱਖੀ ਕਲਾਕਾਰ ਹੈ, ਜਿਥੇ ਉਹ ਕਿਵਤਾ ਲਿਖਦੀ ਤੇ ਗਾਉਂਦੀ ਹੈ ,ਉਥੇ ਨਾਲ ਦੀ ਨਾਲ ਜਦੋਂ ਉਸਨੂੰ ਵਿਦੇਸ਼ ਦੀ ਰੁਝੇਵਿਆਂ ਭਰੀ ਜਿੰਦਗੀ ਤੋਂ ਸਮਾਂ ਮਿਲਦਾ ਹੈ ਤਾਂ ਉਹ ਕੁਦਰਤ ਦੇ ਕਾਦਰ ਨੂੰ ਕੈਨਵਸ ਤੇ ਉਤਾਰ ਦਿੰਦੀ ਹੈ। ਉਸਦੇ ਘਰ ਦਾ ਮਾਹੌਲ ਪੰਜਾਬ ਦੇ ਦੁਆਬੇ ਦੇ ਪਿੰਡਾਂ ਵਰਗਾ ਹੈ। ਸਮਾਜ ਵਿੱਚ ਵਾਪਰ ਰਹੀ ਹਰ ਘਟਨਾ ਉਸਨੂੰ ਪ੍ਰੇਰਨਾ ਦਿੰਦੀ ਹੈ। ਉਸਦੇ ਸਦਕਾ ਹੀ ਉਹ ਆਪਣੀ ਕਵਿਤਾ ਨੂੰ ਜਨਮ ਦਿੰਦੀ ਹੈ। ਉਸ ਅਨੁਸਾਰ ਕਵਿਤਾ ਲਿਖਣਾ ਕੋਈ ਸੌਖਾ ਕਾਰਜ ਨਹੀਂ ਸਗੋਂ ਇਹ ਤਾਂ ਇੱਕ ਅਨੁਭਵ ਦਾ ਪ੍ਰਗਟਾਵਾ ਹੈ,ਇਹ ਅਨੁਭਵ ਜਰੂਰੀ ਨਹੀ ਕਿ ਖੁਦ ਨੂੰ ਹੋਇਆ ਹੋਵੇ ਇਹ ਅਨੁਭਵ ਮਹਿਸੂਸ ਵੀ ਕੀਤਾ ਜਾ ਸਕਦਾ ਹੈ।

Ujagarsingh48@yahoo.com
94178-13072

ਸਾਬਕਾ ਜਿਲਾ ਲੋਕ ਸੰਪਰਕ ਅਫਸਰ

੨੦/੦੮/੨੦੧੩

 

  ਸਮਾਜਕ ਰਿਸ਼ਤਿਆਂ ਦੀ ਉਥਲ ਪੁਥਲ ਦੀ ਕਵਿਤਰੀ - ਬਲਵੀਰ ਕੌਰ ਢਿਲੋਂ
ਉਜਾਗਰ ਸਿੰਘ, ਪੰਜਾਬ
‘ਹੱਕ ਲਈ ਲੜਿਆ ਸੱਚ’ ਨਾਵਲ ਲਈ ਅਨਮੋਲ ਕੌਰ ਦਾ ਸਨਮਾਨ
ਲੋਕ ਲਿਖਾਰੀ ਉੱਤਰੀ ਸਭਾ ਕੈਨੇਡਾ
  ਬੀਬੀ ਰਾਜਿੰਦਰ ਕੌਰ ਦਾ ਵਿਛੋੜਾ
  ਅਜ਼ੀਮ ਸ਼ੇਖ਼ਰ, ਲੰਡਨ

dasuhaਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ (ਰਜ਼ਿ) ਵੱਲੋਂ ਸਨਮਾਨ ਸਮਾਰੋਹ ਆਯੋਜਿਤ
ਏ.ਐਸ.ਮਠਾਰੂ, ਦਸੂਹਾ

ajitਪ੍ਰਸਿੱਧ ਲੇਖ਼ਕਾ ਅਜੀਤ ਕੌਰ ਨਾਲ਼ ਇਕ ਇੰਟਰਵਿਊ/ਗ਼ੁਫ਼ਤਗ਼ੂ
ਡਾ.ਸਾਥੀ ਲੁਧਿਆਣਵੀ-ਲੰਡਨ
IFFI‘ਅੰਨੇ ਘੋੜੇ ਦਾ ਦਾਨ’ ਰਾਹੀਂ ਅੰਤਰਰਾਸ਼ਟਰੀ ਸਰਵੋਤਮ ਫ਼ਿਲਮ ਪੁਰਸਕਾਰ ‘ਗੋਲਡਨ ਪੀਕੌਕ’ ਨੇ ਪੰਜਾਬੀਆਂ ਦੇ ਵਿਹੜੇ ’ਚ ਪੈਲ ਪਾਈ - 43ਵਾਂ ਅੰਤਰਰਾਸ਼ਟਰੀ ਫ਼ਿਲਮ ਫ਼ੈਸਟੀਵਲ (ਇਫ਼ੀ) - ਡਾ. ਪਰਮਿੰਦਰ ਸਿੰਘ ਤੱਗੜ , ਪਟਿਆਲਾ ਕਵਿਤਾ ਦੀ ਇਕ ਆਪਣੀ ਵਿਲੱਖਣ ਭਾਸ਼ਾ ਹੁੰਦੀ ਹੈ
ਜਰਨੈਲ ਸਿੰਘ, ਸਰੀ, ਕਨੇਡਾ
sohanਗਿਆਨੀ ਸੋਹਣ ਸਿੰਘ ਸੀਤਲ
ਪ੍ਰੋ. ਸ਼ਮਸ਼ੇਰ ਸਿੰਘ ਸੰਧੂ
ravinderਰਵਿੰਦਰ ਰਵੀ ਦੇ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ” ਦਾ ਭਾਰਤ ਵਿਚ ਮੰਚਨ
ਮਨਜੀਤ ਮੀਤ
kavishri6 ਜੂਨ ਬਰਸੀ’ਤੇ ਵਿਸ਼ੇਸ਼
ਪੰਜਾਬੀ ਕਵੀਸ਼ਰੀ ਦਾ ਸ਼ਾਹ ਸਵਾਰ; ਬਾਬੂ ਰਜਬ ਅਲੀ
ਰਣਜੀਤ ਸਿੰਘ ਪ੍ਰੀਤ
kaviਜਰਮਨੀ ਦੇ ਅੰਤਰਰਾਸ਼ਟਰੀ ਕਵੀ ਦਰਬਾਰ ਵਿੱਚ ਰੰਗਦਾਰ ਸੋਵੀਨਰ ਰਲੀਜ ਕੀਤਾ ਗਿਆ
ਜਸਪਾਲਸਿੰਘ ਸਿੱਧੂ
afzalਨਿਬੰਧ :
ਅਫ਼ਜ਼ਲ ਸਾਹਿਰ ਦੀ ਸ਼ਾਇਰੀ : ਨਵੀਂ ਚੇਤਨਾ ਅਤੇ ਪੁਰਾਤਨ ਕਾਵਿ ਰੂਪਾਂ ਦਾ ਸੁਮੇਲ
ਸੁਖਿੰਦਰ
duggalਪੰਜਾਬੀ ਦੇ ਪ੍ਰਸਿੱਧ ਲੇਖਕ ਕਰਤਾਰ ਸਿੰਘ ਦੁੱਗਲ ਨਹੀਂ ਰਹੇ - ਕੱਲ੍ਹ ਹੋਵੇਗੀ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
ਰਣਜੀਤ ਸਿੰਘ ਪ੍ਰੀਤ
nachatarਨਿਬੰਧ
ਨਛੱਤਰ ਸਿੰਘ ਗਿੱਲ : ਆਜ਼ਾਦੀ ਲਈ ਤੜਪ ਅਤੇ ਮੁਸੀਬਤਾਂ ਦਾ ਝੱਖੜ
ਸੁਖਿੰਦਰ
tejaਸ਼੍ਰੋਮਣੀ ਸਾਹਿਤਕਾਰ: ਪ੍ਰਿੰਸੀਪਲ ਤੇਜਾ ਸਿੰਘ
ਰਣਜੀਤ ਸਿੰਘ ਪ੍ਰੀਤ
panjabiਪੰਜਾਬੀ ਦੇ ਚਮਤਕਾਰੀ ਲੇਖਕ
ਬਲਰਾਜ ਸਿੱਧੂ, ਯੂ। ਕੇ।
Pattayਝੱੜ ਰਹੇ ਪੱਤੇ
ਨਿਸ਼ਾਨ ਰਾਠੌਰ ‘ਮਲਿਕਪੁਰੀ’

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2008, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)