ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi।com  ਸ਼ਬਦ ਭਾਲ

ਸੰਜੀਵਨੀ-ਬੂਟੀ ਵਰਗਾ ਯਾਰ - ਮਿੰਟੂ ਬਰਾੜ
ਸਿ਼ਵਚਰਨ ਜੱਗੀ ਕੁੱਸਾ, ਲੰਡਨ

 

 ਐੱਫ਼. ਡੀ. ਰੂਜਵੈੱਲਟ  ਕਹਿੰਦਾ ਹੈ ਕਿ ਮਾਨਵੀ ਜੀਵਨ ਦੀਆਂ ਘਟਨਾਵਾਂ ਦਾ ਇੱਕ ਰਹੱਸ-ਪੂਰਨ ਗੇੜ ਹੈ, ਕੁਝ ਨਸਲਾਂ ਨੂੰ ਬਹੁਤ ਕੁਝ ਮਿਲ਼ ਜਾਂਦਾ ਹੈ, ਅਤੇ ਕੁਝ ਨਸਲਾਂ ਤੋਂ ਬਹੁਤ ਆਸ ਕੀਤੀ ਜਾਂਦੀ ਹੈ। ਬਰਟਰਾਂਡ ਰਸਲ  ਦਾ ਇਸ ਤੋਂ ਵੱਖ ਕਥਨ ਹੈ ਕਿ ਇਹ ਬੌਧਿਕਤਾ ਹੀ ਹੈ, ਜੋ ਸਿਆਣਪ ਦਿੰਦੀ ਹੈ, ਸ਼ਾਇਦ ਇਸੇ ਕਾਰਨ ਮੈਂ ਭਾਵਨਾ ਨਾਲ਼ੋਂ ਬੁੱਧੀ ਦੀ ਵਧੇਰੇ ਕਦਰ ਕਰਦਾ ਹਾਂ! ਇਹਨਾਂ ਦੋਹਾਂ ਮਹਾਂਰਥੀਆਂ ਦੇ ਵਿਚਾਰਾਂ ਨਾਲ਼ ਸਹਿਮਤ ਹੁੰਦੇ ਦਾ ਮੇਰਾ ਆਪਣਾ ਵਿਚਾਰ ਇਹ ਹੈ ਕਿ ਕਿਸੇ ਵੀ ਕੌਮ ਦਾ ਕੋਈ ਵੀ ਲੇਖਕ ਮੁਕਤੀ ਦਾਤਾ ਤਾਂ ਨਹੀਂ ਹੁੰਦਾ, ਪਰ ਆਪਣੀ ਕੌਮ ਜਾਂ ਦੇਸ਼ ਦੀ ਤਕਦੀਰ ਸਿਰਜਣ ਦੇ ਕਾਬਲ ਜ਼ਰੂਰ ਹੋ ਸਕਦਾ ਹੈ। ਮਿੰਟੂ ਬਰਾੜ ਵਰਗੇ ਉਸਾਰੂ ਅਤੇ ਨਿੱਗਰ ਵਿਸਿ਼ਆਂ 'ਤੇ ਲਿਖਣ ਵਾਲ਼ੇ ਲੇਖਕਾਂ ਨੂੰ ਮੈਂ ਆਪਣੀ ਕੌਮ ਅਤੇ ਦੇਸ਼ ਦੀ ਕਿਸਮਤ ਨਾਲ਼ ਜੋੜ-ਜੋੜ ਕੇ ਦੇਖਦਾ ਹਾਂ, ਤਾਂ ਮੈਨੂੰ ਮਾਣ ਮਹਿਸੂਸ ਹੁੰਦਾ ਹੈ। ਸਾਰੇ ਹੀ ਜਾਦੂਗਰਾਂ ਨੂੰ ਰੱਸੀ 'ਤੇ ਤੁਰਨਾ ਨਹੀਂ ਆਉਂਦਾ, ਪਰ ਮਿੰਟੂ ਵਰਗੇ ਘਾਗ ਲੇਖਕ ਵੀਰਤਾ ਨਾਲ਼ ਲਿਖ ਕੇ ਸਾਡੇ ਹਨ੍ਹੇਰੇ ਭਰੇ ਰਸਤਿਆਂ ਵਿਚ ਆਸ ਦਾ ਦੀਵਾ ਬਾਲ਼ ਕੇ ਆਸ ਦੀ ਕਿਰਨ ਜ਼ਰੂਰ ਦਿਖਾ ਜਾਂਦੇ ਹਨ। ਘੁੱਪ ਹਨ੍ਹੇਰੇ ਜੰਗਲ ਵਿਚ ਦੂਰ ਕੋਈ ਜਗਦਾ ਦੀਵਾ ਮਾਨੁੱਖੀ ਵਸੋਂ ਜਾਂ ਜਿਉਂਦੀ ਜਿ਼ੰਦਗੀ ਦਾ ਸੰਕੇਤ ਹੀ ਤਾਂ ਹੁੰਦਾ ਹੈ! ਦੀਵਾ, ਜੋਤ ਜਾਂ ਚਿਰਾਗ ਮਾਨੁੱਖ ਹੀ ਬਾਲ਼ਦੇ ਹਨ, ਜਾਨਵਰ ਜਾਂ ਪੰਖੇਰੂ ਨਹੀਂ!!

25 ਦਸੰਬਰ 2009 ਨੂੰ ਮੇਰੇ ਸਵਰਗਵਾਸੀ ਬਾਪੂ ਨਮਿੱਤ ਰੱਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ 'ਤੇ ਮਿੰਟੂ ਬਰਾੜ ਆਸਟਰੇਲੀਆ ਤੋਂ ਉਚੇਚ ਕਰ ਕੇ ਮੇਰੇ ਪਿੰਡ ਕੁੱਸੇ ਪਹੁੰਚਿਆ। ਮਹਿਜ਼ ਇਹ ਸਾਡੀ ਪਹਿਲੀ ਮਿਲਣੀ ਸੀ। ਮਿੰਟੂ ਬਰਾੜ ਬਹੁਤ ਚਿਰ ਤੋਂ ਮੇਰਾ ਨਿੱਘਾ ਮਿੱਤਰ ਸੀ, ਪਰ ਉਸ ਦੀ ਪਲੇਠੀ ਮਿਲਣੀ ਨੇ ਸਾਨੂੰ ਗੂੜ੍ਹੇ ਯਾਰ ਬਣਾ ਦਿੱਤਾ। ਯਾਰ ਕੀਮਤ ਨਾਲ਼ ਨਹੀਂ, ਕਿਸਮਤ ਨਾਲ਼ ਮਿਲ਼ਦੇ ਹਨ, ਅਤੇ ਮੇਰੇ 'ਤੇ ਧੰਨ ਗੁਰੂ ਨਾਨਕ ਪਾਤਿਸ਼ਾਹ ਦੀ ਇਤਨੀ ਰਹਿਮਤ ਹੈ ਕਿ ਮੇਰੇ ਕੋਲ਼ ਮਿੰਟੂ ਬਰਾੜ ਵਰਗੇ ਸੰਜੀਵਨੀ-ਬੂਟੀ ਵਰਗੇ ਦੋਸਤ ਹਨ, ਜੋ ਭੀੜ ਪੈਣ 'ਤੇ ਨੰਗੇ ਧੜ ਅਤੇ ਨੰਗੇ ਪੈਰੀਂ, ਅੱਧੀ ਰਾਤ ਨੂੰ ਤੁਹਾਡੇ ਦਰਦ ਵੰਡਾਉਣ ਲਈ ਭੱਜ ਪੈਂਦੇ ਹਨ।

ਯੋਧਿਆਂ ਦਾ ਟਿਕਾਣਾ ਨਹੀਂ, ਮੋਰਚਾ ਦੇਖਿਆ ਜਾਂਦਾ ਹੈ! ਅਮਨ, ਪਿੱਠ ਪਿੱਛੇ ਗੋਲ਼ੀ ਮਾਰਨ ਨਾਲ਼ੋਂ ਵਧੇਰੇ ਪੇਚੀਦੀ ਪ੍ਰਕਿਰਿਆ ਹੈ। ਕਈ ਵਾਰ ਸ਼ਾਂਤੀ ਲਈ ਜੰਗ ਨਾਲ਼ੋਂ ਵੀ ਵਧੇਰੇ ਖ਼ੂਨ ਵਗਾਉਣਾਂ ਪੈਂਦਾ ਹੈ। ਪਰ ਇਤਿਹਾਸ ਦੇ ਸ਼ਾਨਦਾਰ ਵਸਤਰ ਸ਼ਾਂਤੀ ਨਾਲ਼ ਹੀ ਬੁਣੇ ਜਾਂਦੇ ਹਨ। ਮਿੰਟੂ ਢੁੱਡ-ਮਾਰੂ ਵਿਚਾਰਾਂ ਵਾਲ਼ਾ ਖੌਰੂ-ਪੱਟ ਨਹੀਂ, ਬੁੱਧੀਮਾਨ ਅਤੇ ਸਿਧਾਂਤਕ ਦਾਅ-ਪੇਚ ਵਰਤ ਕੇ ਲਿਖਣ ਵਾਲ਼ਾ ਸੰਜੀਦਾ ਸਿਰਜਕ ਹੈ। ਉਹ ਪੰਜਾਬ ਪ੍ਰਤੀ ਇਮਾਨਦਾਰ ਹੈ ਅਤੇ ਪੰਜਾਬ ਦੀ ਨਾਭੀ ਨਾਲ਼ ਜੁੜੇ ਮਸਲਿਆਂ ਦੀ ਗੱਲ ਕਰ ਕੇ ਆਪਣਾ ਫ਼ਰਜ਼ ਬਾਖ਼ੂਬੀ ਅਦਾ ਕਰਦਾ ਹੈ। ਖ਼ੂਨ ਭਿੱਜੇ ਪੰਜਾਬ ਦੀਆਂ ਸਮੱਸਿਆਵਾਂ ਅਤੇ ਪੀੜਾਂ ਨੂੰ ਮੋਢੇ ਚੁੱਕੀ ਫਿ਼ਰਦੇ ਮਿੰਟੂ ਦੇ ਇੱਕ ਹੱਥ ਵਿਚ ਕਲਮ ਅਤੇ ਦੂਜੇ ਹੱਥ ਮੱਲ੍ਹਮ ਫ਼ੜੀ ਹੋਈ ਹੈ! ਉਹ ਭਾਈ ਕਨੱਈਆ ਜੀ ਦੀ ਵੈਰੀ ਨੂੰ ਵੀ ਜਲ ਛਕਾਉਣ ਵਾਲ਼ੀ ਨਿਮਰਤ ਅਤੇ ਵਿਵੇਕ ਬਿਰਤੀ ਦੇ ਨਾਲ਼-ਨਾਲ਼ ਸਿਰਲੱਥ ਯੋਧੇ, ਬਲੀ ਬਾਬਾ ਦੀਪ ਸਿੰਘ ਜੀ ਦੇ ਬਿਨਾਂ ਸੀਸ ਤੋਂ ਆਹੂ ਲਾਹੁੰਣ ਦੇ ਸਿਧਾਂਤਾਂ ਨੂੰ ਵੀ ਨਤਮਸਤਕ ਹੈ! ਤਾਂਤੀਆ ਤੋਪੇ ਅਤੇ ਵਿਲੀਅਮ ਟੈੱਲ ਵਰਗੇ ਆਪਣੇ ਨਿਸ਼ਾਨੇ ਕਰ ਕੇ ਹੀ ਜਾਣੇ ਜਾਂਦੇ ਹਨ, ਕਿਸੇ ਹਥਿਆਰ ਕਰ ਕੇ ਨਹੀਂ! ਜੇ ਨਿਸ਼ਾਨਚੀ ਕੱਚਾ ਹੋਵੇ ਤਾਂ ਵੱਡੇ ਤੋਂ ਵੱਡਾ ਹਥਿਆਰ ਵੀ ਬੇਕਾਰ ਸਾਬਤ ਹੁੰਦਾ ਹੈ! ਮਿੰਟੂ ਬਰਾੜ ਕਲਮ ਦੇ ਨਿਸ਼ਾਨੇ ਦਾ ਧਨੀ ਹੈ, ਅਤੇ ਜਦ ਵੀ ਉਹ ਆਪਣੀ ਕਲਮ ਦਾ ਨਿਸ਼ਾਨਾ ਪੰਜਾਬ ਦੇ ਵੈਰੀ ਵੱਲ ਸੇਧਦਾ ਹੈ, ਤਾਂ ਧੁੰਨੀ 'ਚ ਮਾਰ ਕੇ ਭਰਾੜ੍ਹ ਕਰ ਦਿੰਦਾ ਹੈ!

ਲੋਕ ਘਟਨਾਵਾਂ ਪਿੱਛੇ ਫਿ਼ਰਦੇ ਹਨ ਅਤੇ ਮਿੰਟੂ ਬਰਾੜ ਚਰਿੱਤਰ ਦੀ ਪਛਾਣ ਅਤੇ ਪਰਖ ਕਰਦਾ ਹੈ! ਮਾਨੁੱਖੀ ਚਰਿੱਤਰ ਦੀ ਗੁੰਝਲ਼ਦਾਰ ਰੰਗਤ ਨੂੰ ਸਮਝਣ ਲਈ ਲਗਨ ਅਤੇ ਸੂਝ-ਬੂਝ ਦੀ ਲੋੜ ਹੁੰਦੀ ਹੈ, ਅਤੇ ਸੂਝ-ਬੂਝ ਪੱਖੋਂ ਮਿੰਟੂ ਬਰਾੜ ਰੱਜਿਆ-ਪੁੱਜਿਆ ਇਨਸਾਨ ਹੈ! ਸਿਆਸਤ ਸਿਆਪੇ ਦੀ ਨਾਇਣ ਹੈ, ਅਤੇ ਇਹਨਾਂ ਦੇ ਸਿਆਸੀ ਆਡੰਬਰ ਬੁੱਝਣ ਲਈ ਮਿੰਟੂ ਕੋਲ਼ ਸ਼ਕਤੀਸ਼ਾਲੀ ਮਨੋਬਿਰਤੀ ਹੈ! ਜੌਨ ਸਟੂਆਰਟ ਮਿੱਲ ਕਹਿੰਦਾ ਹੈ ਕਿ ਇਹ ਕਹਾਵਤ ਕਿ ਸੱਚ ਸਦਾ ਹੀ ਅੱਤਿਆਚਾਰਾਂ 'ਤੇ ਵਿਜੈ ਪ੍ਰਾਪਤ ਕਰਦਾ ਹੈ, ਇਹ ਅਜਿਹੇ ਲੁਭਾਉਣੇ ਝੂਠਾਂ ਵਿਚੋਂ ਇੱਕ ਹੈ, ਜੋ ਆਦਮੀ ਹਮੇਸ਼ਾ ਇੱਕ-ਦੂਸਰੇ ਮਗਰੋਂ ਦੁਹਰਉਂਦੇ ਆ ਰਹੇ ਹਨ ਅਤੇ ਆਖਰ ਇਹ ਇੱਕ ਸਧਾਰਨ ਅਤੇ ਘਸਿਆ-ਪਿੱਟਿਆ ਜਿਹਾ 'ਆਦੇਸ਼' ਬਣ ਜਾਂਦਾ ਹੈ, ਜਿਸ ਨੂੰ ਸਭ ਦਾ ਅਨੁਭਵ ਝੁਠਲਾਉਂਦਾ ਹੈ। ਮੈਂ ਮਿੰਟੂ ਬਰਾੜ ਦਾ ਕਦਰਦਾਨ ਪਾਠਕ ਹਾਂ ਅਤੇ ਇਸ ਵਿਚ ਕੋਈ ਸ਼ੱਕ ਨਹੀਂ ਕਿ ਅੱਜ ਦੀ ਤਵਾਰੀਖ਼ ਵਿਚ ਅਸੀਂ ਹਰ ਰੋਜ਼ ਨੇਕੀ ਤੋਂ ਬਦੀ ਜਿੱਤਦੀ ਪ੍ਰਤੱਖ ਦੇਖਦੇ ਹਾਂ, ਜਰਵਾਣਾਂ ਝੂਠ ਸੱਚ ਨੂੰ ਢਾਹ ਕੇ ਉਪਰ ਬੈਠਾ ਸੱਚ ਦਾ ਮਖੌਲ ਉਡਾਉਂਦਾ ਸ਼ਰੇਆਮ ਤੱਕਦੇ ਹਾਂ, ਨੇਕੀ ਅਤੇ ਸੱਚ ਦੀ ਹਾਰ ਹਰ ਇਮਾਨਦਾਰ ਲੇਖਕ ਦੀ ਜ਼ਮੀਰ ਨੂੰ ਲਹੂ-ਲੁਹਾਣ ਕਰਦੀ ਹੈ, ਅਤੇ ਇਸ ਤੜਪ ਵਿਚ ਭਿੱਜ ਕੇ ਹਰ ਲੇਖਕ ਸ਼ਮਸ਼ੀਰ ਵਾਂਗ ਕਲਮ ਚੁੱਕਦਾ ਹੈ। ਮਿੰਟੂ ਉਸ ਮਾਲ਼ਾ ਦਾ ਹੀ ਤਾਂ ਅਟੁੱਟ ਮਣਕਾ ਹੈ, ਜੋ ਆਪਣੇ ਪੰਜਾਬ ਅਤੇ ਪੰਜਾਬ ਦੀ ਮਾਂ-ਮਿੱਟੀ ਲਈ ਹਾਉਕੇ ਭਰਦਾ, ਹੰਝੂ ਕੇਰਦਾ ਹੈ! ਉਸ ਦੀ ਕਲਮ ਕਈ ਵਾਰ ਅੱਥਰੂ ਵਹਾਉਂਦੀ, ਹਟਕੋਰੇ ਭਰਦੀ, ਵਿਦਰੋਹੀ ਬਣ, ਬਾਗ਼ੀ ਸੁਰ ਵੀ ਅਲਾਪਣ ਲੱਗ ਪੈਂਦੀ ਹੈ ਅਤੇ ਕਾਲ਼ੀਆਂ ਸਿਆਹ ਰਾਤਾਂ ਦੇ ਪੈਂਡਿਆਂ ਵਿਚੋਂ ਚਾਨਣ ਦੀ ਪੈੜ ਲੱਭਦੀ ਹੈ!

ਮਿੰਟੂ ਬਰਾੜ ਕਲਮ ਫ਼ੜ ਕੇ ਪਹਾੜ ਨਾਲ਼ ਟਕਰਾਉਣ ਦੀ ਸਮਰੱਥਾ ਰੱਖਦਾ ਹੈ। ਸੂਰਮੇਂ ਇਤਿਹਾਸ ਸਿਰਜਦੇ ਹਨ, ਮੀਸਣੇ, ਬੇਈਮਾਨ ਅਤੇ ਗ਼ੱਦਾਰ ਇਤਿਹਾਸ ਵਿਗਾੜਦੇ ਹਨ, ਮੈਨੂੰ ਅਥਾਹ ਫ਼ਖ਼ਰ ਹੈ ਕਿ ਛੋਟੇ ਵੀਰ ਮਿੰਟੂ ਨੇ ਆਪਣੀ ਮਾਂ-ਮਿੱਟੀ ਦੀ ਬਾਤ ਪਾਉਂਦਿਆਂ ਇਤਿਹਾਸ ਦੇ ਵਿਚ ਚੰਦ ਪੰਨੇ ਜੋੜੇ ਹੀ ਹਨ, ਵਿਗਾੜੇ ਨਹੀਂ! ਬਹੁਤ ਘੱਟ ਲੋਕ ਹੁੰਦੇ ਹਨ, ਜੋ ਆਪਣੇ ਲੋਕਾਂ ਅਤੇ ਆਪਣੀ ਧਰਤੀ ਪ੍ਰਤੀ ਸੁਹਿਰਦ ਹੁੰਦੇ ਹਨ ਅਤੇ ਮਿੰਟੂ ਦੀਆਂ ਲਿਖਤਾਂ ਪੜ੍ਹ ਕੇ ਮਹਿਸੂਸ ਹੁੰਦਾ ਹੈ ਕਿ ਉਹ ਪੰਜਾਬ ਪ੍ਰਤੀ ਆਪਣੇ ਹਿਰਦੇ ਵਿਚ ਲਹੂ ਡੋਲ੍ਹਵਾਂ ਜਜ਼ਬਾ, ਜੋਸ਼ ਅਤੇ ਸ਼ਰਧਾ ਰੱਖਦਾ ਹੈ। ਜਦ ਬੰਦਾ ਇਮਾਨਦਾਰ ਹੋ ਕੇ ਕਿਸੇ ਕਾਰਜ ਵਾਸਤੇ ਠਿੱਲ੍ਹ ਪੈਂਦਾ ਹੈ, ਤਾਂ ਕੁਦਰਤ ਵੀ ਉਸ ਦੇ ਪੱਖ ਵਿਚ ਤੁਰ ਪੈਂਦੀ ਹੈ ਅਤੇ ਪੌਣਾਂ ਵੀ ਉਸ ਦੇ ਹੱਕ ਵਿਚ ਰੁਮਕਣ ਲੱਗ ਜਾਂਦੀਆਂ ਹਨ। ਮਿੰਟੂ ਦੀ ਇਮਾਨਦਾਰੀ ਦੇ ਸਬੂਤ ਲੋਕ ਹੁੰਗਾਰਾ ਅਤੇ ਉਸ ਨੂੰ ਵਾਰ-ਵਾਰ ਮਿਲ ਰਹੇ ਮਾਣ-ਸਨਮਾਨ ਹਨ! ਮੇਰੀ ਅਕਾਲ ਪੁਰਖ਼ ਅੱਗੇ ਇਹੀ ਦੁਆ ਹੈ ਕਿ ਪੁੱਤਰਾਂ ਵਰਗੇ ਇਸ ਨਿੱਕੇ ਵੀਰ ਨੂੰ ਅੱਗੇ ਹੀ ਅੱਗੇ ਵਧਣ ਦੀ ਸ਼ਕਤੀ ਦੇਵੇ ਅਤੇ ਮਾਂ-ਬੋਲੀ ਦਾ ਪਰਚਮ ਉਸ ਦੇ ਹੱਥ ਵਿਚ ਹਮੇਸ਼ਾ ਉੱਚਾ ਝੂਲਦਾ ਰਹੇ!!

ਦੁਆਵਾਂ ਅਤੇ ਅਸੀਸਾਂ ਸਹਿਤ,
-ਸਿ਼ਵਚਰਨ ਜੱਗੀ ਕੁੱਸਾ

 

17/05/15

 

  ਸੰਜੀਵਨੀ-ਬੂਟੀ ਵਰਗਾ ਯਾਰ - ਮਿੰਟੂ ਬਰਾੜ
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਪੰਜਾਬੀ ਸਾਹਿਤ ਦਾ ਸਰਵ-ਪ੍ਰਵਾਨਿਤ ਪੁੱਤਰ - ਜੱਗੀ ਕੁੱਸਾ
ਐੱਸ਼ ਅਸ਼ੋਕ ਭੌਰਾ, ਕੈਲੇਫੋਰਨੀਆ
ਪ੍ਰਸਿੱਧ ਪੰਜਾਬੀ ਨਾਵਲਕਾਰ ਜੱਗੀ ਕੁੱਸਾ ਦੀ ਕਹਾਣੀ ਤੇ ਆਧਾਰਿਤ ਫਿਲਮ ਸੂਲੀ ਚੜਿਆ ਚੰਦਰਮਾ 8 ਦਸਬੰਰ ਨੂੰ ਲੋਕ ਅਰਪਣ
ਰੁਪਿੰਦਰ ਢਿੱਲੋ ਮੋਗਾ, ਨਾਰਵੇ
76ਵੀਂ ਬਰਸੀ 'ਤੇ - 23 ਨਵੰਬਰ 2014
ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਭਾਈ ਕਾਨ ਸਿੰਘ ਨਾਭਾ
ਡਾ.ਰਵਿੰਦਰ ਕੌਰ ਰਵੀ, ਪਟਿਆਲਾ
ਜੱਗੀ ਕੁੱਸਾ ਦੀ ਕਹਾਣੀ 'ਤੇ ਬਣੀ "ਰਹਿਮਤ" ਫ਼ਿਲਮ ਤਿਆਰ
ਰਜਿੰਦਰ ਰਿਖੀ, ਅੰਮ੍ਰਿਤਸਰ
ਮੁਲਾਕਾਤ :
ਜਸਵੰਤ ਦੀਦ
ਸੁਖਿੰਦਰ, ਕਨੇਡਾ
ਜਨਮ ਦਿਵਸ 30 ਅਗਸਤ2014 ਮੌਕੇ ਵਿਸ਼ੇਸ਼
ਪੰਜਾਬੀਅਤ ਦੇ ਚਾਨਣ ਮੁਨਾਰੇ ਭਾਈ ਕਾਨ੍ਹ ਸਿੰਘ ਨਾਭਾ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
ਭਾਰਤ ਦੀ ਪ੍ਰਾਚੀਨ ਸਾਹਿਤਕ ਪਰੰਪਰਾ: ਟੀਕਾਕਾਰੀ
ਡਾ. ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ
ਕਵਿਤਾ ਤੇ ਕਵੀ ਕੈਸਾ ਹੋਵੇ
ਰਵੇਲ ਸਿੰਘ ਇਟਲੀ
ਹਵਾ ਦੇ ਉਲਟ ਰੁਖ ਪ੍ਰਵਾਜ਼ ਭਰਦਾ ਹਿਰਦੇਪਾਲ - - ਮੇਰਾ ਬਿਹਤਰੀਨ ਪਾਤਰ
ਦਰਸ਼ਨ ਸਿੰਘ ਧੀਰ, ਯੂ ਕੇ
ਮਹਿਰਮ ਸਾਹਿਤ ਸਭਾ ਦੀ ਮਾਸਿਕ ਇਕਤਰਤਾ
ਮਲਕੀਅਤ ਸਿੰਘ “ਸੁਹਲ”, ਪੰਜਾਬ
ਸਾਹਿਤ ਦਾ ਮਨੁੱਖ ਤੇ ਸਮਾਜ ਨਾਲ ਸੰਬੰਧ
ਡਾ. ਰਵਿੰਦਰ ਕੌਰ ‘ਰਵੀ’, ਪਟਿਆਲਾ
ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਦੀ ਚੋਣ
ਮਲਕੀਅਤ ਸਿੰਘ “ਸੁਹਲ”, ਪੰਜਾਬ
ਯੂ. ਬੀ. ਸੀ. ਵਲੋਂ ਸੁਰਜੀਤ ਕਲਸੀ ਨੂੰ ਸਮੁੱਚੀ ਸਾਹਿਤਕ ਰਚਨਾ ਲਈ ਇਨਾਮ
ਸੁਖਵੰਤ ਹੁੰਦਲ, ਕਨੇਡਾ
ਡਾਕਟਰ ਰਣਧੀਰ ਸਿੰਘ ਚੰਦ ਨਾਲ ਸਾਥੀ ਲੁਧਿਆਣਵੀ ਦੀ ਮੁਲਾਕਾਤ
ਸਾਥੀ ਲੁਧਆਣਵੀ, ਲੰਡਨ
ਮਸ਼ਹੂਰ ਫਿਲਮਸਾਜ਼ ਤੇ ਪਤਰਕਾਰ ਖਵਾਜ ਅਹਿਮਦ ਅਬਾਸ ਨਾਲ ਚਲਦਿਆਂ
ਐਸ ਬਲਵੰਤ, ਬਰਤਾਨੀਆ
ਪੰਜਾਬੀ ਫਿਲਮ ਐਵਾਰਡ 2014 ਲਈ ਨਾਮਜ਼ਦ ਹੋਏ
ਜੱਗੀ ਕੁੱਸਾ ਨੂੰ ‘ਉੱਤਮ ਸੰਵਾਦ ਲੇਖਕ’ ਦਾ ਸਨਮਾਨ ਦਿਵਾਉਣ ‘ਚ ਸਾਥ ਦੇਈਏ
ਮਨਦੀਪ ਖੁਰਮੀ ਹਿੰਮਤਪੁਰਾ
ਬਹੁ-ਭਾਸ਼ਾਵੀ ਪ੍ਰਸਿੱਧ ਲੇਖਕ: ਕਰਤਾਰ ਸਿੰਘ ਦੁੱਗਲ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਅੰਮ੍ਰਿਤ ਕੌਰ ਤੋਂ ਅੰਮ੍ਰਿਤਾ ਪ੍ਰੀਤਮ ਅਤੇ ਅੰਮ੍ਰਿਤਾ ਇਮਰੋਜ ਤੱਕ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਸ਼ਬਦਾਂ ਦਾ ਸ਼ਾਹ ਸਿਕੰਦਰ ਸੀ: ਸਾਹਿਰ ਲੁਧਿਆਣਵੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬੀ ਸਾਹਿਤ ਕਲਾ ਕੇਂਦਰ ਯੂ ਕੇ ਵਲ੍ਹੋਂ ਸਰਦਾਰ ਪੰਛੀ ਦਾ ਸੁਆਗ਼ਤ
ਸਾਥੀ ਲੁਧਿਆਣਵੀ, ਲੰਡਨ
ਕਲਾ ਕੇਂਦਰ ਟੋਰਾਂਟੋ ਵਲੋਂ ਨਾਵਲ ਸਮੁੰਦਰ ਮੰਥਨ ਅਤੇ ਕਿੱਟੀ ਮਾਰਸ਼ਲ ਤੇ ਸਫਲ ਗੋਸ਼ਟੀ
ਮੇਜਰ ਮਾਂਗਟ, ਟੋਰਾਂਟੋ
ਸਮਾਜਕ ਰਿਸ਼ਤਿਆਂ ਦੀ ਉਥਲ ਪੁਥਲ ਦੀ ਕਵਿਤਰੀ - ਬਲਵੀਰ ਕੌਰ ਢਿਲੋਂ
ਉਜਾਗਰ ਸਿੰਘ, ਪੰਜਾਬ
‘ਹੱਕ ਲਈ ਲੜਿਆ ਸੱਚ’ ਨਾਵਲ ਲਈ ਅਨਮੋਲ ਕੌਰ ਦਾ ਸਨਮਾਨ
ਲੋਕ ਲਿਖਾਰੀ ਉੱਤਰੀ ਸਭਾ ਕੈਨੇਡਾ
  ਬੀਬੀ ਰਾਜਿੰਦਰ ਕੌਰ ਦਾ ਵਿਛੋੜਾ
  ਅਜ਼ੀਮ ਸ਼ੇਖ਼ਰ, ਲੰਡਨ

dasuhaਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ (ਰਜ਼ਿ) ਵੱਲੋਂ ਸਨਮਾਨ ਸਮਾਰੋਹ ਆਯੋਜਿਤ
ਏ।ਐਸ।ਮਠਾਰੂ, ਦਸੂਹਾ

ajitਪ੍ਰਸਿੱਧ ਲੇਖ਼ਕਾ ਅਜੀਤ ਕੌਰ ਨਾਲ਼ ਇਕ ਇੰਟਰਵਿਊ/ਗ਼ੁਫ਼ਤਗ਼ੂ
ਡਾ।ਸਾਥੀ ਲੁਧਿਆਣਵੀ-ਲੰਡਨ
IFFI‘ਅੰਨੇ ਘੋੜੇ ਦਾ ਦਾਨ’ ਰਾਹੀਂ ਅੰਤਰਰਾਸ਼ਟਰੀ ਸਰਵੋਤਮ ਫ਼ਿਲਮ ਪੁਰਸਕਾਰ ‘ਗੋਲਡਨ ਪੀਕੌਕ’ ਨੇ ਪੰਜਾਬੀਆਂ ਦੇ ਵਿਹੜੇ ’ਚ ਪੈਲ ਪਾਈ - 43ਵਾਂ ਅੰਤਰਰਾਸ਼ਟਰੀ ਫ਼ਿਲਮ ਫ਼ੈਸਟੀਵਲ (ਇਫ਼ੀ) - ਡਾ. ਪਰਮਿੰਦਰ ਸਿੰਘ ਤੱਗੜ , ਪਟਿਆਲਾ ਕਵਿਤਾ ਦੀ ਇਕ ਆਪਣੀ ਵਿਲੱਖਣ ਭਾਸ਼ਾ ਹੁੰਦੀ ਹੈ
ਜਰਨੈਲ ਸਿੰਘ, ਸਰੀ, ਕਨੇਡਾ
sohanਗਿਆਨੀ ਸੋਹਣ ਸਿੰਘ ਸੀਤਲ
ਪ੍ਰੋ. ਸ਼ਮਸ਼ੇਰ ਸਿੰਘ ਸੰਧੂ
ravinderਰਵਿੰਦਰ ਰਵੀ ਦੇ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ” ਦਾ ਭਾਰਤ ਵਿਚ ਮੰਚਨ
ਮਨਜੀਤ ਮੀਤ
kavishri6 ਜੂਨ ਬਰਸੀ’ਤੇ ਵਿਸ਼ੇਸ਼
ਪੰਜਾਬੀ ਕਵੀਸ਼ਰੀ ਦਾ ਸ਼ਾਹ ਸਵਾਰ; ਬਾਬੂ ਰਜਬ ਅਲੀ
ਰਣਜੀਤ ਸਿੰਘ ਪ੍ਰੀਤ
kaviਜਰਮਨੀ ਦੇ ਅੰਤਰਰਾਸ਼ਟਰੀ ਕਵੀ ਦਰਬਾਰ ਵਿੱਚ ਰੰਗਦਾਰ ਸੋਵੀਨਰ ਰਲੀਜ ਕੀਤਾ ਗਿਆ
ਜਸਪਾਲਸਿੰਘ ਸਿੱਧੂ
afzalਨਿਬੰਧ :
ਅਫ਼ਜ਼ਲ ਸਾਹਿਰ ਦੀ ਸ਼ਾਇਰੀ : ਨਵੀਂ ਚੇਤਨਾ ਅਤੇ ਪੁਰਾਤਨ ਕਾਵਿ ਰੂਪਾਂ ਦਾ ਸੁਮੇਲ
ਸੁਖਿੰਦਰ
duggalਪੰਜਾਬੀ ਦੇ ਪ੍ਰਸਿੱਧ ਲੇਖਕ ਕਰਤਾਰ ਸਿੰਘ ਦੁੱਗਲ ਨਹੀਂ ਰਹੇ - ਕੱਲ੍ਹ ਹੋਵੇਗੀ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
ਰਣਜੀਤ ਸਿੰਘ ਪ੍ਰੀਤ
nachatarਨਿਬੰਧ
ਨਛੱਤਰ ਸਿੰਘ ਗਿੱਲ : ਆਜ਼ਾਦੀ ਲਈ ਤੜਪ ਅਤੇ ਮੁਸੀਬਤਾਂ ਦਾ ਝੱਖੜ
ਸੁਖਿੰਦਰ
tejaਸ਼੍ਰੋਮਣੀ ਸਾਹਿਤਕਾਰ: ਪ੍ਰਿੰਸੀਪਲ ਤੇਜਾ ਸਿੰਘ
ਰਣਜੀਤ ਸਿੰਘ ਪ੍ਰੀਤ
panjabiਪੰਜਾਬੀ ਦੇ ਚਮਤਕਾਰੀ ਲੇਖਕ
ਬਲਰਾਜ ਸਿੱਧੂ, ਯੂ. ਕੇ
Pattayਝੱੜ ਰਹੇ ਪੱਤੇ
ਨਿਸ਼ਾਨ ਰਾਠੌਰ ‘ਮਲਿਕਪੁਰੀ’

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2008, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)