|
|
ਪੰਜਾਬੀ ਸਾਹਿਤਕ ਖੇਤਰ ਵਿੱਚ ਮਾਲਵਾ ਖਿੱਤੇ ਦੇ ਲੇਖਕਾਂ ਦਾ ਅਹਿਮ
ਸਥਾਨ ਰਿਹਾ ਹੈ। ਇਸ ਖਿੱਤੇ ਨੇ ਉੱਚ ਕੋਟੀ ਦੇ ਨਾਵਲਕਾਰ ਪੈਦਾ ਕੀਤੇ।
ਮਾਲਵੇ ਦੇ ਹੀ ਜੰਮਪਲ ਸ਼ਿਵਚਰਨ ਜੱਗੀ ਕੁੱਸਾ ਦਾ ਨਾਮ ਵੀ ਅੱਜ ਉਨ੍ਹਾਂ
ਗਿਣਤੀ ਦੇ ਨਾਵਲਕਾਰਾਂ ਵਿੱਚ ਆਉਂਦਾ ਹੈ, ਜਿੰਨ੍ਹਾਂ ਨੇ ਲਿਖਣ ਲੱਗਿਆਂ
ਆਪਣੇ ਮਨ-ਮਸਤਿਕ ਦੀਆਂ ਤਾਰਾਂ ਨੂੰ ਆਪਣੀ ਜੰਮਣ ਭੋਏਂ ਨਾਲ ਜੋੜੀ ਰੱਖਿਆ।
ਕਿੰਨੇ ਹੀ ਵਰ੍ਹੇ ਹੋ ਗਏ ਉਸ ਨੂੰ ਵਿਦੇਸ਼ ਗਿਆਂ, ਪਰ ਉਹ ਅੱਜ ਵੀ
"ਵਲੈਤੀਆ" ਨਹੀਂ ਬਣ ਸਕਿਆ। ਉਸ ਦਾ ਆਪ ਤੋਂ ਛੋਟਿਆਂ ਨੂੰ ਮੋਹ ਭਰੀ ਆਵਾਜ਼
ਵਿੱਚ "ਸ਼ੇਰਾ" ਕਹਿ ਕੇ ਸੰਬੋਧਨ ਕਰਨਾ, ਵੱਡੇ ਤੜਕੇ ਹਲ ਵਾਹ ਕੇ ਆਏ,
ਮੁੜ੍ਹਕੇ ਨਾਲ ਭਿੱਜੇ ਖੱਦਰ ਦੇ ਕੁੜਤੇ ਵਾਲੇ ਬਾਪੂ ਦੀ ਯਾਦ ਦਿਵਾ ਦਿੰਦਾ
ਹੈ। ਉਹ ਯਾਰਾਂ ਦਾ ਯਾਰ ਹੈ। ਉਸ ਦਾ ਸੁਭਾਅ ਦਰਵੇਸ਼ਾਂ ਜਿਹਾ ਹੈ। ਭਾਵੇਂ
ਉਹ ਕਿਸੇ ਨੂੰ ਪਹਿਲੀ ਵਾਰ ਮਿਲੇ, ਪਰ ਲੱਗਦਾ ਹੀ ਨਹੀਂ ਕਿ ਪਹਿਲੀ ਵਾਰ
ਮਿਲ ਰਿਹਾ ਹੈ। ਹਲੀਮੀ ਐਨੀ ਕਿ ਮੂਹਰਲਾ ਬੰਦਾ ਓਸੇ ਦਾ ਹੀ ਹੋ ਕੇ ਰਹਿ
ਜਾਵੇ। ਉਂਝ ਵੇਖਣ ਨੂੰ ਉਸ ਦੇ ਚਿਹਰੇ ਉੱਪਰ ਇੱਕ ਸਖਤੀ ਜ਼ਰੂਰ ਰਹਿੰਦੀ ਹੈ।
ਇਹ ਸ਼ਾਇਦ ਇਸ ਕਰਕੇ ਹੋਵੇ ਕਿ ਉਸ ਨੇ ਲੱਗਭਗ ਵੀਹ ਸਾਲ ਆਸਟਰੀਆ ਅਤੇ ਜਰਮਨੀ
ਦੀ ਬਾਰਡਰ ਪੁਲਿਸ ਵਿੱਚ ਨੌਕਰੀ ਕੀਤੀ ਹੈ। ਸ਼ਿਵਚਰਨ ਨੂੰ ਘਰ ਵਾਲੇ ਅਤੇ
ਦੋਸਤ-ਮਿੱਤਰ ਪਿਆਰ ਨਾਲ "ਜੱਗਾ" ਆਖਦੇ ਹਨ, ਪਰ 'ਜੱਗੇ' ਤੋਂ "ਜੱਗੀ
ਕੁੱਸਾ" ਬਣਨ ਦਾ ਵਾਕਿਆ ਵੀ ਦਿਲਚਸਪ ਹੈ। ਆਓ ਕਰਦੇ ਹਾਂ ਉਨਾਂ ਨਾਲ ਕੁੱਝ
ਗੱਲਾਂ-ਬਾਤਾਂ-
ਸਵਾਲ- ਕੁੱਸਾ ਸਾਹਿਬ, ਸ਼ੁਰੂ ਤੋਂ ਹੀ
ਸ਼ੁਰੂ ਹੋ ਜਾਓ ? - ਹਰਵਿੰਦਰ, ਸ਼ੇਰਾ, ਮੇਰਾ ਪਿੰਡ ਤੈਨੂੰ
ਪਤਾ ਈ ਆ, ਤੇਰੇ ਗਵਾਂਢ 'ਚ ਹੀ ਹੈ, ਛੋਟਾ ਜਿਹਾ ਪਿੰਡ "ਕੁੱਸਾ"। ਮੋਗਾ
ਜਿਲ੍ਹੇ 'ਚ ਪੈਂਦੈ। ਮੇਰਾ ਜਨਮ ਇਸੇ ਪਿੰਡ, ਪਿਤਾ ਪੰਡਤ ਬ੍ਰਹਮਾ ਨੰਦ ਦੇ
ਘਰ, ਮਾਤਾ ਗੁਰਨਾਮ ਕੌਰ ਦੀ ਕੁੱਖੋਂ ਪਹਿਲੀ ਅਕਤੂਬਰ 1965 ਨੂੰ ਹੋਇਆ।
ਦਸਵੀਂ ਤੱਕ ਦੀ ਪੜ੍ਹਾਈ ਗੁਰੂ ਨਾਨਕ ਖਾਲਸਾ ਸਕੂਲ ਤਖਤੂਪੁਰਾ ਵਿਖੇ ਕੀਤੀ।
ਦਸਵੀਂ ਤੋਂ ਬਾਅਦ ਇੱਕ ਸਾਲ 'ਡੀ. ਐਮ. ਕਾਲਿਜ' ਮੋਗਾ ਵਿਖੇ ਲਾਇਆ। ਉਪਰੰਤ
ਉਚੇਰੀ ਪੜ੍ਹਾਈ ਲਈ ਆਸਟਰੀਆ ਚਲਾ ਗਿਆ, ਜਿੱਥੇ ਮਜ਼ਦੂਰੀ ਦੇ ਨਾਲ ਨਾਲ
ਯੂਨੀਵਰਸਿਟੀ ਪੱਧਰ ਦੀ ਛੇ ਸਾਲ ਦੀ ਪੜ੍ਹਾਈ ਪੂਰੀ ਕੀਤੀ। 1986 ਤੋਂ 2006
ਤੱਕ ਆਸਟਰੀਆ ਅਤੇ ਜਰਮਨ ਬਾਰਡਰ ਪੁਲਿਸ ਵਿੱਚ ਨੌਕਰੀ ਕੀਤੀ ਅਤੇ ਅੱਜ
ਕੱਲ੍ਹ ਲੰਡਨ (ਇੰਗਲੈਂਡ) ਵਿੱਚ ਰਹਿ ਰਿਹਾ ਹਾਂ।
ਸਵਾਲ-
ਘਰਦਿਆਂ ਦੇ "ਜੱਗੇ" ਤੋਂ "ਜੱਗੀ ਕੁੱਸਾ" ਕਿਵੇਂ ਬਣੇ ? -
(ਮੁਸਕਰਾਉਂਦੇ ਹੋਏ) ਤੈਥੋਂ ਕੀ ਭੁੱਲਿਐ ਸ਼ੇਰਾ... ਪਰ ਚੱਲ ਦੱਸ ਦਿੰਦਾ
ਹਾਂ। ਜਦੋਂ ਮੈਂ ਮੋਗੇ ਡੀ. ਐਮ. ਕਾਲਿਜ ਪੜ੍ਹਨ ਲੱਗਿਆ ਤਾਂ ਚੜ੍ਹਦੀ ਉਮਰ
ਹੋਣ ਕਰਕੇ ਦਿਲ ਵਿੱਚ ਕਿਸੇ ਲਈ ਪਿਆਰ ਪਨਪਣਾ ਸੁਭਾਵਿਕ ਸੀ। ਮੇਰੇ ਨਾਲ
ਕਿਸੇ ਹੋਰ ਪਿੰਡ ਦੀ ਇੱਕ ਕੁੜੀ ਪੜ੍ਹਦੀ ਸੀ। ਸੀ ਬਾਹਲੀ ਸੋਹਣੀ ਸੁਨੱਖੀ।
ਉਸ ਨੂੰ ਮੇਰਾ ਜੱਗਾ ਨਾਮ ਪਸੰਦ ਨਹੀਂ ਸੀ। ਜਦ ਮੇਰੇ ਹਮਜਮਾਤੀਆਂ ਨੇ
ਮੈਨੂੰ “ਜੱਗਾ” ਕਹਿ ਕੇ ਸੱਦਣਾ, ਤਾਂ ਉਸ ਨੇ ਬਹੁਤ ਖਿਝਣਾ। ਇੱਕ ਦਿਨ ਮੈਂ
ਪੁੱਛ ਈ ਲਿਆ ਤਾਂ ਕਹਿੰਦੀ, ਮੈਨੂੰ ਤੇਰਾ ਜੱਗਾ ਨਾਮ ਉੱਕਾ ਈ ਪਸੰਦ ਨੀ।
ਜੱਗਾ ਨਾਮ ਤਾਂ ਡਾਕੂਆਂ ਜਿਆਂ ਦਾ ਹੁੰਦੈ। ਮੈਖਿਆ, ਫੇਰ ਤੈਨੂੰ ਕਿਹੜਾ
ਨਾਮ ਪਸੰਦ ਹੈ? ਕੀ ਆਖ ਕੇ ਬੁਲਾਵੇਂਗੀ? ਮਹਾਤਮਾ ਬੁੱਧ ਕਿ ਮਹਾਤਮਾ
ਗਾਂਧੀ?? ਉਹ ਕੁਝ ਚਿਰ ਸੋਚ ਕੇ ਬੋਲੀ, "ਮੈਂ ਤੈਨੂੰ 'ਜੱਗੀ ਕੁੱਸਾ' ਕਿਹਾ
ਕਰਾਂਗੀ!” ਮੈਂ ਉਸ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਤਾਂ ਨਾ ਬਣਾ ਸਕਿਆ, ਪਰ
ਅੱਜ ਉਸ ਦੁਆਰਾ ਰੱਖੇ ਗਏ ਨਾਮ ਨਾਲ ਹੀ ਜਾਣਿਆ ਜਾਂਦਾ ਹਾਂ।
ਸਵਾਲ- ਲਿਖਣ ਦੀ ਲਗਨ ਕਿਵੇਂ ਲੱਗੀ ? - ਅਸਲ
ਵਿੱਚ ਮੈਨੂੰ ਪੜ੍ਹਨ ਦਾ ਬਹੁਤ ਸ਼ੌਕ ਸੀ ਅਤੇ ਅੱਜ ਵੀ ਹੈ। ਜੇ ਤੁਸੀਂ
ਪੜ੍ਹਦੇ ਨਹੀਂ ਤਾਂ ਲਿਖ ਨਹੀਂ ਸਕਦੇ। ਲਿਖਣ ਲਈ ਪੜ੍ਹਨਾ ਬੇਹੱਦ ਜ਼ਰੂਰੀ
ਹੈ। ਪਹਿਲਾਂ ਕਿਤਾਬਾਂ ਪੜ੍ਹ ਕੇ ਗਿਆਨ ਇਕੱਠਾ ਕਰਨਾ ਪੈਂਦਾ ਹੈ। ਫਿਰ ਜੋ
ਲਿਖਿਆ ਜਾਂਦਾ ਹੈ, ਉਹ ਸਹਿਜ ਸੁਭਾਅ ਲਿਖਿਆ ਜਾਂਦਾ ਹੈ ਅਤੇ ਪਾਠਕਾਂ ਦੀ
ਨਜ਼ਰ ਵਿੱਚ ਪ੍ਰਵਾਨ ਚੜ੍ਹਦਾ ਹੈ। ਮੈਨੂੰ ਪੜ੍ਹਨ ਤੇ ਲਿਖਣ ਦੀ ਪ੍ਰੇਰਨਾ
ਸਾਡੇ ਹੀ ਪਿੰਡ ਦੇ ਮਹਾਨ ਕ੍ਰਾਂਤੀਕਾਰੀ ਲੇਖਕ ਓਮ ਪ੍ਰਕਾਸ਼ ਕੁੱਸਾ ਨੇ
ਦਿੱਤੀ। ਇੱਥੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਮਸ਼ਹੂਰ ਨਾਵਲਕਾਰ ਕਰਮਜੀਤ
ਕੁੱਸਾ (ਸਵਰਗੀ) ਵੀ ਮੇਰੇ ਪਿੰਡ ਦਾ ਹੀ ਜੰਮਪਲ ਸੀ ਅਤੇ ਉਸ ਨੂੰ ਲਿਖਣ ਦੀ
ਪ੍ਰੇਰਨਾ ਵੀ ਓਮ ਪ੍ਰਕਾਸ਼ ਜੀ ਨੇ ਹੀ ਦਿੱਤੀ ਸੀ। ਉਨ੍ਹਾਂ ਦੀ ਪ੍ਰੇਰਨਾ
ਸਦਕਾ ਹੀ ਮੈਂ ਆਪਣੇ ਪਿੰਡ ਦੇ ਨਾਵਲਕਾਰ ਕਰਮਜੀਤ ਕੁੱਸਾ ਤੋਂ ਲੈ ਕੇ
ਪੰਜਾਬੀ ਦਾ ਕੋਈ ਵੀ ਲੇਖਕ ਪੜ੍ਹਨ ਵੱਲੋਂ ਨਹੀਂ ਛੱਡਿਆ। ਬਾਹਰ ਆ ਕੇ
ਬਾਹਰਲੇ ਲੇਖਕ ਰਸੂਲ ਹਜ਼ਮਾਤੋਵ ਤੋਂ ਲੈ ਕੇ ਲਿਓ ਟਾਲਸਟਾਏ ਤੱਕ ਨਿੱਠ ਕੇ
ਪੜ੍ਹਿਆ। ਆਸਟਰੀਆ ਦੇ ਜੰਮਪਲ ਅਤੇ ਪਿੱਛੋਂ ਜਰਮਨੀ ਦੇ ਡਿਕਟੇਟਰ ਬਣੇ
ਆਡੋਲਿਫ਼ ਹਿਟਲਰ ਦੀ ਕਿਤਾਬ "ਮੇਰੀ ਜੰਗ" (ਮਾਈਨ ਕੰਫ) ਮੈਂ ਕਿੰਨੇ ਵਾਰ
ਪੜ੍ਹ ਚੁੱਕਾ ਹਾਂ। ਪੜ੍ਹਨ ਦੇ ਇਸੇ ਜਨੂੰਨ ਵਿੱਚੋਂ ਹੀ ਲਿਖਣ ਦੇ ਸ਼ੌਕ ਨੇ
ਜਨਮ ਲਿਆ। ਉਂਜ ਮੋਗੇ ਕਾਲਿਜ ਪੜ੍ਹਦਿਆਂ ਗਾਇਕ ਅਤੇ ਐਕਟਰ ਬਣਨ ਦੀਆਂ
ਲੂਹਰੀਆਂ ਵੀ ਉਠੀਆਂ। ਏਥੇ ਪੜ੍ਹਦਿਆਂ ਹੀ ਮਨ ਨੂੰ ਅਜੇਹੀ ਠੇਸ ਵੀ ਲੱਗੀ
ਕਿ ਸਭ ਕੁਝ ਛੱਡ-ਛੁਡਾ ਕੇ ਸਾਧ ਹੋਣ ਬਾਰੇ ਵੀ ਸੋਚ ਲਿਆ। ਪਰ ਆਖਰ ਨੂੰ
ਵਾਹਿਗੁਰੂ ਨੇ ਕਿਰਪਾ ਕੀਤੀ ਅਤੇ ਲਿਖਣ ਵੱਲ ਨੂੰ ਤੋਰ ਲਿਆ।
ਸਵਾਲ- ਆਪਣੇ ਸਾਹਿਤਕ ਸਫ਼ਰ ਬਾਰੇ ਚਾਨਣਾ ਪਾਓ ? -
ਗੁਰੂ ਮਹਾਰਾਜ ਦੀ ਕਿਰਪਾ ਨਾਲ ਮੇਰੇ ਹੁਣ ਤੱਕ "ਜੱਟ ਵੱਢਿਆ ਬੋਹੜ ਦੀ
ਛਾਵੇਂ" ਤੋਂ ਲੈ ਕੇ "ਕੁੱਲੀ ਯਾਰ ਦੀ ਸੁਰਗ ਦਾ ਝੂਟਾ" ਤੱਕ ਕੁੱਲ 22
ਨਾਵਲ ਛਪ ਚੁੱਕੇ ਹਨ। ਇਸ ਤੋਂ ਬਿਨਾਂ ਚਾਰ ਕਹਾਣੀ ਸੰਗ੍ਰਹਿ, ਚਾਰ ਵਿਅੰਗ
ਸੰਗ੍ਰਹਿ, ਇੱਕ ਕਵਿਤਾ ਸੰਗ੍ਰਿਹ "ਤੇਰੇ ਤੋਂ ਤੇਰੇ ਤੱਕ" ਅਤੇ ਇੱਕ "ਸੱਚ
ਆਖਾਂ ਤਾਂ ਭਾਂਬੜ ਮੱਚਦਾ" ਨਾਮ ਦਾ ਲੇਖ ਸੰਗ੍ਰਹਿ, ਜਿਸ ਵਿੱਚ ਯਾਸਰ
ਅਰਾਫ਼ਾਤ ਤੋਂ ਲੈ ਕੇ ਸਦਾਮ ਹੁਸੈਨ ਬਾਰੇ ਲਿਖੇ ਹੋਏ ਲੇਖ ਸ਼ਾਮਿਲ ਕੀਤੇ ਹਨ।
ਇਸ ਤੋਂ ਬਿਨਾਂ ਇੱਕ ਸੰਸਥਾ ਮੇਰੇ ਨਾਵਲਾਂ ਦਾ ਅੰਗਰੇਜ਼ੀ ਵਿੱਚ ਅਨੁਵਾਦ
ਕਰਵਾ ਕੇ ਛਾਪ ਰਹੀ ਹੈ, ਜਿੰਨ੍ਹਾਂ ਵਿੱਚ; INTO THE MOONLESS NIGHT
ਦੇ ਨਾਮ ਹੇਠ ਨਾਵਲ "ਤਰਕਸ਼ ਟੰਗਿਆ ਜੰਡ" ਦਾ ਅਨੁਵਾਦ, THE LOST
FOOTPRINTS ਦੇ ਨਾਮ ਹੇਠ "ਸੱਜਰੀ ਪੈੜ ਦਾ ਰੇਤਾ" ਨਾਵਲ ਦਾ ਅਨੁਵਾਦ,
THE STRUGGLE FOR HONOUR ਦੇ ਨਾਮ ਹੇਠ "ਪੁਰਜਾ ਪੁਰਜਾ ਕਟਿ ਮਰੈ"
ਨਾਵਲ ਦਾ ਅਨੁਵਾਦ ਅਤੇ OUTSIDE, SOMEWHERE, A LAMP BURNS ਦੇ ਨਾਮ
ਹੇਠ "ਬਾਰ੍ਹੀਂ ਕੋਹੀਂ ਬਲ਼ਦਾ ਦੀਵਾ" ਨਾਵਲਾਂ ਦਾ ਅਨੁਵਾਦ ਹੋ ਚੁੱਕਾ ਹੈ
ਅਤੇ ਕੁਛ ਬਾਕੀ ਨਾਵਲ ਅਜੇ ਅਨੁਵਾਦ ਹੋ ਰਹੇ ਹਨ। ਅਨੁਵਾਦ ਹੋ ਚੁੱਕੇ ਨਾਵਲ
ਦੁਨੀਆਂ ਭਰ ਵਿਚ ਖਰੀਦਣ ਲਈ ਉਪਲੱਭਦ ਹਨ।
ਸਵਾਲ-
ਤੁਹਾਡੇ ਜਿਆਦਾਤਰ ਨਾਵਲਾਂ ਦੇ ਨਾਮ ਲੰਮੇ-ਲੰਮੇ ਹਨ। ਜਿਵੇਂ ਬੂਟਾ ਸਿੰਘ
ਸ਼ਾਦ ਦੇ ਜਿਆਦਾਤਰ ਨਾਵਲਾਂ ਦੇ ਹੁੰਦੇ ਸਨ ? - ਠੀਕ ਕਿਹਾ
ਸ਼ੇਰਾ। ਅਸਲ ਵਿੱਚ ਬਾਈ ਬੂਟਾ ਸਿੰਘ ਸ਼ਾਦ ਦੇ ਨਾਵਲਾਂ ਨਾਲ ਮੇਰੀ ਸਾਂਝ ਹੈ।
ਮੋਗੇ ਕਾਲਿਜ ਪੜ੍ਹਦਿਆਂ ਬਾਈ ਸ਼ਾਦ ਦਾ ਨਾਵਲ "ਕੁੱਤਿਆਂ ਵਾਲੇ ਸਰਦਾਰ"
ਪੜ੍ਹਿਆ ਸੀ ਅਤੇ ਮੈਂ ਉਸ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ। ਓਸੇ ਵੇਲੇ ਹੀ
ਮੇਰੇ ਮਨ ਵਿੱਚ ਕਿਧਰੇ ਲੇਖਕ ਬਣਨ ਦੇ ਸੁਪਨੇ ਨੇ ਜਨਮ ਲਿਆ ਸੀ। ਅੱਜ ਬੂਟਾ
ਸਿੰਘ ਸ਼ਾਦ ਹੁਰੀਂ ਮੇਰੇ ਪਰਮ ਮਿੱਤਰ ਅਤੇ ਸਾਹਿਤਕ ਉਸਤਾਦ ਹਨ। ਮੇਰੇ ਨਾਵਲ
ਮੇਰੇ ਲੋਕਾਂ ਨੇ ਪੜ੍ਹਨੇ ਹਨ, ਇਸ ਕਰਕੇ ਮੇਰੇ ਨਾਵਲਾਂ ਦੇ ਨਾਮ ਵੀ ਇਸ
ਤਰ੍ਹਾਂ ਦੇ ਹੁੰਦੇ ਹਨ, ਜੋ ਲੋਕਾਂ ਨੂੰ ਆਪਣੇ ਆਪਣੇ ਲੱਗਣ।
ਸਵਾਲ- ਗੁਰਬਾਣੀ ਵਰਗੀ ਗੂੜ੍ਹ ਰਚਨਾ ਦੀ ਸਮਝ ਹਰ ਬੰਦੇ ਨੂੰ
ਨਹੀਂ ਹੁੰਦੀ। ਤੁਹਾਡੇ ਬਹੁਤੇ ਨਾਵਲਾਂ ਵਿੱਚ ਬਹੁਤ ਵਾਰ ਗੁਰਬਾਣੀ ਦੀਆਂ
ਤੁਕਾਂ ਦਾ ਹਵਾਲਾ ਦਿੱਤਾ ਗਿਆ ਹੈ। ਕੀ ਇਸਦਾ ਕੋਈ ਖਾਸ ਕਾਰਨ ਹੈ ?
- ਸ਼ੇਰਾ, ਜਿਹੋ ਜਿਹਾ ਬੀਜਿਆ ਜਾਂਦਾ ਹੈ, ਉਹੋ ਜਿਹਾ ਹੀ ਫ਼ਲ
ਲੱਗਦਾ ਹੈ। ਇਹ ਸਵਾਲ ਮੈਨੂੰ ਹੋਰ ਵੀ ਕਈ ਮਿੱਤਰਾਂ ਨੇ ਪੁੱਛਿਆ ਹੈ ਕਿ
ਤੁਸੀਂ ਪੰਡਤਾਂ ਦੇ ਮੁੰਡੇ ਹੋ ਕੇ ਗੁਰਬਾਣੀ ਨਾਲ ਐਨਾ ਪ੍ਰੇਮ ਕਿਵੇਂ ?
ਗੱਲ ਜ਼ਾਤ-ਪਾਤ ਦੀ ਨਹੀਂ, ਸ਼ਰਧਾ ਦੀ ਹੁੰਦੀ ਹੈ।
ਇਹ ਮੇਰੀ
ਖੁਸ਼ਕਿਸਮਤੀ ਹੈ ਕਿ ਮੇਰੀ ਦਸਵੀਂ ਤੱਕ ਦੀ ਪੜ੍ਹਾਈ ਗੁਰੂ ਨਾਨਕ ਖਾਲਸਾ
ਸਕੂਲ ਤਖਤੂਪੁਰਾ ਵਿੱਚ ਹੋਈ, ਜਿਥੇ ਪੰਜ ਸਾਲ ਸਿੱਖੀ ਦੇ ਮੂਲ ਸਿਧਾਂਤਾਂ
ਦਾ ਬੜੀ ਬਾਰੀਕੀ ਨਾਲ ਅਧਿਐਨ ਕਰਨ ਦਾ ਮੌਕਾ ਮਿਲਿਆ। ਇਹ ਅਧਿਐਨ ਮੇਰੀ
ਜਿੰਦਗੀ ਉੱਪਰ ਆਪਣੀ ਗੂੜ੍ਹੀ ਛਾਪ ਛੱਡ ਗਿਆ। ਜੋ ਤੁਹਾਡੇ ਅੰਦਰ ਹੈ, ਉਸ
ਨੇ ਤੁਹਾਡੀਆਂ ਲਿਖਤਾਂ ਵਿੱਚੋਂ ਦੀ ਝਾਤੀ ਮਾਰਨੀ ਹੀ ਮਾਰਨੀ ਹੈ।
ਸਵਾਲ- ਤੁਹਾਡੀ ਲਿਖਣ ਸ਼ੈਲੀ ਪਾਠਕਾਂ ਵਿੱਚ ਕਿਸੇ ਲੋਕ ਗੀਤ ਵਾਂਗ
ਪ੍ਰਵਾਨ ਚੜ੍ਹੀ ਹੈ। ਕੀ ਕਹਿਣਾ ਚਾਹੋਗੇ ? ਲਿਖਣ ਲਈ ਕਿੰਨਾ ਕੁ ਸਮਾਂ ਕੱਢ
ਲੈਂਦੇ ਹੋ ? - ਮੇਰੀ ਲਿਖਣ ਸ਼ੈਲੀ ਆਮ ਲੋਕਾਂ ਦੀ
ਜੀਵਨ-ਸ਼ੈਲੀ ਨਾਲ ਮੇਲ ਖਾਂਦੀ ਹੈ, ਇਸੇ ਕਰਕੇ ਪਾਠਕ ਬੇਹੱਦ ਪਿਆਰ ਦਿੰਦੇ
ਹਨ। ਮੈਂ ਵਲ-ਵਲੇਵੇਂ ਪਾ ਕੇ ਨਹੀਂ ਲਿਖਦਾ, ਅਤੇ ਨਾ ਹੀ ਕਦੇ ਘੁੰਡ ਜਿਹਾ
ਕੱਢ ਕੇ ਲਿਖਿਆ ਹੈ। ਵੈਸੇ ਵੀ ਹਰ ਲੇਖਕ ਦਾ ਲਿਖਣ ਦਾ ਆਪਣਾ ਅੰਦਾਜ਼ ਹੁੰਦਾ
ਹੈ। ਸੱਚੀ ਗੱਲ ਸਪੱਸ਼ਟ ਰੂਪ ਵਿੱਚ ਕਹਿਣੋਂ ਮੈਥੋਂ ਰੁਕਿਆ ਨਹੀਂ ਜਾਂਦਾ।
ਸ਼ਾਇਦ ਕਈਆਂ ਨੂੰ ਠਾਹ ਸੋਟੇ ਵਾਂਗ ਵੱਜਦੀ ਵੀ ਹੋਵੇ, ਪਰ ਬਹੁਗਿਣਤੀ ਪਾਠਕ
ਮੇਰੀ ਲਿਖਣ ਸ਼ੈਲੀ ਨੂੰ ਪਿਆਰ ਕਰਦੇ ਹਨ। ਬਾਕੀ ਜਦੋਂ ਕਿਸੇ ਲਿਖਣ
ਪ੍ਰੋਜੈਕਟ 'ਤੇ ਕੰਮ ਚੱਲ ਰਿਹਾ ਹੁੰਦਾ ਹੈ, ਤਾਂ ਬਹੁਤ ਘੱਟ ਨੀਂਦ ਲੈਂਦਾ
ਹਾਂ ਅਤੇ ਚੌਵੀ ਘੰਟਿਆਂ ਵਿੱਚ ਇੱਕ ਵਾਰ ਹੀ ਪ੍ਰਸ਼ਾਦਾ ਛੱਕਦਾ ਹਾਂ।
ਸਵਾਲ- ਜਿਆਦਾਤਰ ਲੇਖਕ ਵਿਸ਼ੇ ਦੇ ਦੁਹਰਾਓ ਤੋਂ ਬਚਣ ਦੀ
ਕੋਸ਼ਿਸ ਕਰਦੇ ਹਨ। ਪੰਜਾਬ ਦੇ ਮਾੜੇ ਦੌਰ ਉੱਪਰ ਤੁਸੀਂ ਇੱਕ ਤੋਂ ਵੱਧ ਨਾਵਲ
ਲਿਖੇ ਹਨ। ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ? - ਵਿਸ਼ੇ ਦੇ
ਦੁਹਰਾਓ ਤੋਂ ਤਾਂ ਮੈਂ ਵੀ ਹਮੇਸ਼ਾ ਬਚਣ ਦੀ ਕੋਸ਼ਿਸ ਕੀਤੀ ਹੈ। ਪਰ ਪੰਜਾਬ
ਉੱਪਰ ਜੋ ਦਹਿਸ਼ਤਗਰਦੀ ਦੀ ਕਾਲੀ ਹਨ੍ਹੇਰੀ ਝੁੱਲੀ ਸੀ, ਉਸ ਦੀਆਂ ਘਟਨਾਵਾਂ
ਨੂੰ ਇੱਕ ਰਚਨਾ ਵਿੱਚ ਸਮੇਟਣਾ ਘੜ੍ਹੇ ਵਿੱਚ ਸਮੁੰਦਰ ਬੰਦ ਕਰਨ ਵਾਂਗ ਔਖਾ
ਸੀ। ਇਸ ਦੌਰ ਦੀ ਕਹਾਣੀ ਕਹਿੰਦੇ ਮੇਰੇ ਤਿੰਨ ਨਾਵਲ ਹਨ, ਨੰਬਰ ਇੱਕ,
"ਪੁਰਜਾ ਪੁਰਜਾ ਕਟਿ ਮਰੈ," ਨੰਬਰ ਦੋ "ਤਵੀ ਤੋਂ ਤਲਵਾਰ ਤੱਕ" ਅਤੇ ਨੰਬਰ
ਤਿੰਨ "ਬਾਰ੍ਹੀਂ ਕੋਹੀਂ ਬਲ੍ਹਦਾ ਦੀਵਾ"। ਤਿੰਨਾਂ ਨਾਵਲਾਂ ਦੀਆਂ ਘਟਨਾਵਾਂ
ਵਿੱਚ ਤੁਹਾਨੂੰ ਦੁਹਰਾਓ ਨਹੀਂ ਮਿਲੇਗਾ। ਤਿੰਨਾਂ ਨਾਵਲਾਂ ਨੂੰ ਤੁਸੀਂ
ਵਿਸ਼ੇ ਦੇ ਦੁਹਰਾਓ ਵਜੋਂ ਨਾ ਲੈ ਕੇ, ਭਾਗ ਪਹਿਲਾ, ਦੂਜਾ ਅਤੇ ਭਾਗ ਤੀਜਾ
ਵਜੋਂ ਵੇਖ ਸਕਦੇ ਹੋ। ਜਦ "ਤਵੀ ਤੋਂ ਤਲਵਾਰ ਤੱਕ" ਲਿਖਣ ਤੋਂ ਬਾਅਦ ਵੀ
ਏਦਾਂ ਲੱਗਿਆ ਕਿ ਹਾਲੇ ਇਸ ਦੌਰ ਬਾਰੇ ਬਹੁਤ ਕੁਝ ਹੈ, ਜੋ ਪਾਠਕਾਂ ਦੇ
ਸਾਹਮਣੇ ਲਿਆਉਣ ਵੱਲੋਂ ਰਹਿ ਗਿਆ ਹੈ, ਤਾਂ ਮੈਨੂੰ ਤੀਜਾ ਨਾਵਲ "ਬਾਰ੍ਹੀਂ
ਕੋਹੀਂ ਬਲ੍ਹਦਾ ਦੀਵਾ" ਲਿਖਣਾ ਪਿਆ। ਇਸੇ ਦੌਰ ਉੱਪਰ ਮੈਂ ਦੋ-ਤਿੰਨ
ਕਹਾਣੀਆਂ ਵੀ ਲਿਖੀਆਂ ਹਨ। ਇੱਕ ਤਰਾਂ ਨਾਲ ਇਸ ਤਰਾਂ ਕਰਨਾ ਉਸ ਬੀਤੇ ਦੌਰ
ਦੀ ਮੰਗ ਸੀ ਅਤੇ ਜੇ ਮੈਂ ਇਸ ਤਰਾਂ ਨਾ ਕਰਦਾ ਤਾਂ ਉਸ ਮਾੜੇ ਦੌਰ ਦੀ
ਦਾਸਤਾਂ ਨਾਲ ਬੇਇਨਸਾਫ਼ੀ ਹੋਣੀ ਸੀ।
ਸਵਾਲ- ਤੁਸੀਂ
ਆਪਣੀਆਂ ਰਚਨਾਵਾਂ ਵਿੱਚ ਹੋਰ ਕਿਹੜੇ ਕਿਹੜੇ ਵਿਸ਼ੇ ਛੂਹੇ ਹਨ ?
- ਜਿਹੜੇ-ਜਿਹੜੇ ਖੇਤਰਾਂ ਵਿੱਚ ਪੰਜਾਬੀਆਂ ਨੇ ਦੁੱਖ-ਤਕਲੀਫ਼ਾਂ ਝੱਲੀਆਂ
ਜਾਂ ਝੱਲ ਰਹੇ ਹਨ, ਉਹ ਸਾਰੇ ਖੇਤਰ ਹੀ ਮੇਰੀਆਂ ਰਚਨਾਵਾਂ ਦਾ ਵਿਸ਼ਾ ਬਣਦੇ
ਹਨ, ਕਿਓਂਕਿ ਸਾਰੇ ਪੰਜਾਬੀਆਂ ਨੂੰ ਮੈਂ ਆਪਣਾ ਪਰਿਵਾਰ ਹੀ ਮੰਨਦਾ ਹਾਂ।
ਪਿਛਲੇ ਸਮੇਂ ਵਿੱਚ ਪੰਜਾਬੀਆਂ ਨੇ ਬਾਹਰ ਜਾਣ ਦੇ ਚੱਕਰ ਵਿੱਚ ਏਜੰਟਾਂ ਤੋਂ
ਬਹੁਤ ਛਿੱਲ ਲੁਹਾਈ। ਇਨਾਂ ਏਜੰਟਾਂ ਦੇ ਧੱਕੇ ਚੜ੍ਹੇ ਕਈ ਮੁੰਡੇ ਤਾਂ
ਵਿਚਾਰੇ ਆਪਣੀ ਜਾਨ ਤੋਂ ਹੱਥ ਧੋ ਬੈਠੇ। ਮੈਂ ਲੱਗਪੱਗ ਵੀਹ ਸਾਲ ਆਸਟਰੀਆ
ਅਤੇ ਜਰਮਨ ਬਾਰਡਰ ਪੁਲਿਸ ਵਿੱਚ ਸੇਵਾ ਨਿਭਾਈ ਹੈ। ਬਾਰਡਰਾਂ ਉੱਪਰ ਫੜੇ
ਜਾਂਦੇ ਮੁੰਡਿਆਂ ਦੀ ਦਾਸਤਾਂ ਸੁਣ ਕੇ ਲੂੰ-ਕੰਡੇ ਖੜ੍ਹੇ ਹੋ ਜਾਂਦੇ ਸਨ।
ਇਸੇ ਵਿਸ਼ੇ ਨੂੰ ਛੋਂਹਦਾ ਮੇਰਾ ਨਾਵਲ "ਤਰਕਸ਼ ਟੰਗਿਆ ਜੰਡ" ਹੈ। "ਰੂਹ ਲੈ
ਗਿਆ ਦਿਲਾਂ ਦਾ ਜਾਨੀ" ਇੰਗਲੈਂਡ ਵਸਦੀਆਂ ਚਾਰ ਪੀੜ੍ਹੀਆਂ ਦਾ ਦੁਖਾਂਤ ਹੈ,
ਸੋ ਇਸ ਵਿੱਚ ਪ੍ਰਵਾਸ ਦਾ ਹੇਰਵਾ, ਔਕੜਾਂ, ਮਜਬੂਰੀਆਂ ਅਤੇ ਪੀੜ੍ਹੀ ਦਰ
ਪੀੜ੍ਹੀ ਵਿਰਾਸਤੀ ਖੋਰੇ ਦਾ ਘਾਟਾ ਦਰਸਾਇਆ ਹੈ। ਇਸੇ ਤਰਾਂ ਕੁਝ ਅਖੌਤੀ
ਬਾਬਿਆਂ ਵੱਲੋਂ ਭੋਲੇ-ਭਾਲੇ ਪੰਜਾਬੀਆਂ ਨੂੰ ਧਰਮ ਦੇ ਚੱਕਰਾਂ ਵਿੱਚ ਪਾ ਕੇ
ਲੁੱਟਣ ਦੇ ਵਿਸ਼ੇ 'ਤੇ ਵੀ "ਅੱਖੀਆਂ 'ਚ ਤੂੰ ਵਸਦਾ" ਨਾਵਲ ਲਿਖਿਆ ਹੈ।
ਵੈਸੇ ਜੋ ਪ੍ਰਚਾਰਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਚਾਰ ਕਰਦੇ ਹਨ,
ਉਨਾਂ ਦਾ ਮੈਂ ਦਿਲੋਂ ਸਤਿਕਾਰ ਕਰਦਾ ਹਾਂ।
ਸਵਾਲ- ਹੁਣ
ਦੇ ਦੌਰ ਦੀਆਂ ਸਾਹਿਤਕ ਸਭਾਵਾਂ ਜਾਂ ਸਾਹਿਤਕ ਸਮਾਗਮਾਂ ਬਾਰੇ ਕੀ ਕਹਿਣਾ
ਚਾਹੁੰਦੇ ਹੋ ? - ਮੈਂ ਕਦੇ ਕਿਸੇ ਸਾਹਿਤ ਸਭਾ ਜਾਂ ਸਾਹਿਤਕ
ਸਮਾਗਮ ਵਿੱਚ ਨਹੀਂ ਗਿਆ ਅਤੇ ਨਾ ਹੀ ਜਾਣਾ ਚਾਹੁੰਦਾ ਹਾਂ। ਸਿਰਫ, ਮੇਰੇ
ਬਹੁਤ ਹੀ ਪੁਰਾਣੇ ਦੋਸਤ, "ਮੀਡੀਆ ਪੰਜਾਬ" ਜਰਮਨੀ ਵਾਲੇ ਬਲਦੇਵ ਸਿੰਘ
ਬਾਜਵਾ ਦੇ ਸੱਦੇ ਉੱਤੇ, ਇੱਕ ਦੋਸਤ ਦੇ ਤੌਰ 'ਤੇ ਹਾਜ਼ਰੀ ਜ਼ਰੂਰ ਲਵਾਈ ਹੈ।
ਸਾਰੀਆਂ ਤਾਂ ਨਹੀਂ, ਪਰ ਬਹੁਤੀਆਂ ਸਾਹਿਤ ਸਭਾਵਾਂ ਦਾ ਹਾਲ ਇਹ ਹੈ ਕਿ ਜੇ
ਤੁਸੀਂ ਇਨਾਂ ਦੇ ਥੋੜ੍ਹਾ ਅੰਦਰ ਵੜ ਕੇ ਵੇਖੋਂ ਤਾਂ ਪਤਾ ਲੱਗੇਗਾ ਕਿ
ਕਿਵੇਂ ਸਾਰਿਆਂ ਨੂੰ ਅਹੁਦੇਦਾਰੀਆਂ ਹਾਸਿਲ ਕਰਨ ਦੀ ਹੋੜ ਲੱਗੀ ਹੋਈ ਹੈ
ਅਤੇ ਕਿਵੇਂ ਦੂਜਿਆਂ ਨੂੰ ਬਿਨਾ ਕਾਰਨ ਭੰਡ ਕੇ ਆਪਣੀ ਹਉਮੈਂ ਤੇ ਚੌਧਰ
ਚਮਕਾਈ ਜਾਂਦੀ ਹੈ। ਈਰਖਾ, ਸਾੜੇ ਅਤੇ ਟੰਗਾਂ-ਖਿੱਚੂ ਬਿਰਤੀ ਦਾ ਬੋਲ-ਬਾਲਾ
ਹੈ। ਮੈਨੂੰ ਇਹ ਗੱਲਾਂ ਬਿਲਕੁਲ ਵੀ ਚੰਗੀਆਂ ਨਹੀਂ ਲੱਗਦੀਆਂ। ਇੱਧਰ ਬਾਹਰ
ਵੀ ਵਿਸ਼ਵ ਪੰਜਾਬੀ ਕਾਨਫ਼ਰੰਸਾਂ ਹੁੰਦੀਆਂ ਰਹਿੰਦੀਆਂ ਹਨ, ਸੱਦੇ ਵੀ ਆਉਂਦੇ
ਹਨ, ਪਰ ਮੈਂ ਕਦੇ ਨਹੀਂ ਗਿਆ। ਧੰਨ ਗੁਰੂ ਨਾਨਕ ਪਾਤਿਸ਼ਾਹ ਦੀ ਕਿਰਪਾ ਨਾਲ,
ਅੰਗਰੇਜ਼ੀ ਅਨੁਵਾਦਾਂ ਨੂੰ ਮਿਲਾ ਕੇ ਮੇਰੀਆਂ ਹੁਣ ਤੱਕ ਪੈਂਤੀ ਦੇ ਕਰੀਬ
ਕਿਤਾਬਾਂ ਛਪ ਗਈਆਂ ਹਨ, ਪਰ ਮੈਂ ਅੱਜ ਤੱਕ ਇੱਕ ਵੀ ਕਿਤਾਬ ਨਾ ਆਪ ਰਿਲੀਜ਼
ਕੀਤੀ ਹੈ ਅਤੇ ਨਾ ਹੀ ਕਿਸੇ ਤੋਂ ਰਿਲੀਜ਼ ਕਰਵਾਈ ਹੈ। ਨਾ ਹੀ ਕਿਸੇ ਤੋਂ
ਮੁੱਖ-ਬੰਦ ਲਿਖਾਉਣ ਲਈ ਲ੍ਹੇਲੜੀਆਂ ਕੱਢੀਆਂ ਤੇ ਨਾ ਹੀ ਕਿਸੇ ਨੂੰ ਰਿਵਿਊ
ਕਰਨ ਲਈ ਗੋਡੇ ਘੁੱਟੇ। ਜੇ ਰਿਵਿਊ ਕਰਵਾਉਂਦੇ ਹਨ, ਤਾਂ ਮੇਰੇ ਪਬਲਿਸ਼ਰ
ਕਿਤਾਬ ਦੀ ਪਬਲੀਸਿਟੀ ਲਈ ਖ਼ੁਦ ਕਰਵਾਉਂਦੇ ਹਨ। ਮੈਂ ਇਸ ਗੱਲ ਵਿੱਚ ਵਿਸ਼ਵਾਸ
ਨਹੀਂ ਰੱਖਦਾ ਕਿ ਮਣਾਂ-ਮੂਹੀਂ ਪੈਸੇ ਖਰਚ ਕਰ ਕੇ ਕਿਤਾਬ ਰਿਲੀਜ਼ ਕਰਵਾਓ
ਅਤੇ ਫਿਰ ਆਪਣੀ ਹੀ ਤਾਰੀਫ਼ ਸੁਣੋ। ਜੇ ਤੁਹਾਡੀ ਕਿਰਤ ਵਿੱਚ ਦਮ ਹੈ ਤਾਂ
ਪਾਠਕਾਂ ਨੇ ਲੱਭ ਕੇ ਪੜ੍ਹ ਲੈਣੀ ਹੈ, ਉਸ ਨੂੰ ਇਨ੍ਹਾਂ ਸ਼ੋਸ਼ੇਬਾਜ਼ੀਆਂ ਦੀ
ਲੋੜ ਨਹੀਂ। ਪਰ ਜੇ ਤੁਹਾਡੀ ਕਿਰਤ ਵਿੱਚ ਦਮ ਨਹੀਂ, ਤਾਂ ਜਿੰਨੇ ਮਰਜ਼ੀ
ਸਮਾਗਮ ਕਰਵਾ ਲਵੋ, ਕੋਈ ਫ਼ਾਇਦਾ ਨਹੀਂ। ਇੱਕ ਗੱਲ ਹੋਰ ਵੀ ਹੈ, ਜਦੋਂ
ਤੁਸੀਂ ਕਿਸੇ ਧੜ੍ਹੇ ਜਾਂ ਸਾਹਿਤਕ ਸੰਸਥਾ ਨਾਲ਼ ਜੁੜੇ ਹੋਏ ਹੋ, ਤੁਸੀਂ
ਸੁਤੰਤਰਤਾ ਨਾਲ਼ ਨਹੀਂ ਲਿਖ ਸਕਦੇ, ਥੋਨੂੰ ਟੋਕਾ-ਟੋਕੀ ਹੀ ਕਰੀ ਜਾਂਦੇ ਨੇ।
ਕਈ ਮੇਰੇ 'ਤੇ ਇਹ ਇਲਜ਼ਾਮ ਵੀ ਠੋਕੀ ਆਉਂਦੇ ਨੇ ਕਿ ਜੱਗੀ ਕੁੱਸਾ ਦੇ
ਨਾਵਲਾਂ 'ਚ ਪੁਲ਼ਸ ਵਾਲ਼ੇ ਗਾਲ਼ਾਂ ਕੱਢਦੇ ਨੇ, ਇਹ ਓਹੀ ਲੇਖਕ ਨੇ, ਜਿੰਨ੍ਹਾਂ
ਨੇ ਸੜਦੇ-ਬਲ਼ਦੇ ਪੰਜਾਬ ਦੇ ਮਸਲੇ ਬਾਰੇ, ਮਤਲਬ 1984 ਤੋਂ ਲੈ ਕੇ 1995
ਤੱਕ ਇੱਕ ਅੱਖਰ ਤੱਕ ਨਹੀਂ ਲਿਖਿਆ, ਜਦੋਂ ਪੰਜਾਬ ਦੀ ਜੁਆਨੀ ਨੂੰ ਕੋਹਿਆ
ਜਾ ਰਿਹਾ ਸੀ। ਉਹਨਾਂ ਤਬਾਹ ਕੀਤੇ ਗਏ ਲੋਕਾਂ ਨੂੰ ਪੁੱਛ ਕੇ ਵੇਖੋ ਕਿ
ਓਦੋਂ ਪੁਲ਼ਸ ਦੀ ਭਾਸ਼ਾ ਅਤੇ ਵਰਤਾਰਾ ਕੀ ਸੀ? ਅੱਜ ਦੇ ਮੌਕੇ ਗੱਲਾਂ ਕਰਨੀਆਂ
ਬਹੁਤ ਸੌਖੀਆਂ ਨੇ, ਪਰ ਓਸ ਵੇਲ਼ੇ ਜਦ "ਪੁਰਜਾ ਪੁਰਜਾ ਕਟਿ ਮਰੈ" ਵਰਗੇ
ਮੇਰੇ ਨਾਵਲ ਆਏ, ਓਦੋਂ ਐਹੋ ਜਿਹਾ ਸੱਚ ਲਿਖਣਾ ਖੰਡੇ ਦੀ ਧਾਰ 'ਤੇ ਨੱਚਣ
ਵਾਲ਼ੀ ਗੱਲ ਸੀ। ਜਦੋਂ ਪੰਜਾਬ ਵਿੱਚ ਪੂਰਾ ਗਦਰ ਮੱਚਿਆ ਹੋਇਆ ਸੀ, ਓਦੋਂ
"ਪੁਰਜਾ ਪੁਰਜਾ ਕਟਿ ਮਰੈ", "ਤਵੀ ਤੋਂ ਤਲਵਾਰ ਤੱਕ" ਅਤੇ "ਬਾਰ੍ਹੀਂ
ਕੋਹੀਂ ਬਲ਼ਦਾ ਦੀਵਾ" ਵਰਗੇ ਨਾਵਲ ਲਿਖੇ ਗਏ, ਨਾਲ਼ੇ ਠੋਕ ਕੇ ਲਿਖੇ ਗਏ, ਮੈਂ
ਘੁੰਡ ਜਿਆ ਕੱਢ ਕੇ ਨੀ ਲਿਖਿਆ।
ਸਵਾਲ: ਤੁਹਾਡੇ ਨਾਵਲਾਂ
ਵਿੱਚ ਦਾਰੂ ਦਾ ਜ਼ਿਕਰ ਵੀ ਆਉਂਦਾ ਹੈ, ਪੈੱਗ-ਸ਼ੈੱਗ ਵੀ ਲਾ ਲੈਂਦੇ ਹੋ?
-ਮੈਂ ਵੀ ਹੱਡ-ਮਾਸ ਦਾ ਬੰਦਾ ਹਾਂ ਸ਼ੇਰਾ, ਕੋਈ ਬ੍ਰਹਮ-ਗਿਆਨੀ ਥੋੜ੍ਹੋ
ਹਾਂ? ਆਮ ਇਨਸਾਨ ਨਾਲੋਂ ਮੇਰੇ ਵਿੱਚ ਚਾਰ ਔਗੁਣ ਵੱਧ ਹੀ ਹੋਣਗੇ, ਘੱਟ
ਨਹੀਂ! ਪਰ ਉਹਨਾਂ ਵਰਗਾ ਨਹੀਂ ਕਿ, “ਚੰਦਾ ਦੇਤੇ ਹੈਂ ਮਸਜ਼ਿਦ ਮੇਂ, ਦਾਰੂ
ਪੀਤੇ ਹੈਂ ਮੈਅਖ਼ਾਨੇ ਮੇਂ, ਖ਼ੁਦਾ ਭੀ ਖ਼ਫ਼ਾ ਨਾ ਹੋ, ਔਰ ਸ਼ੈਤਾਨ ਭੀ ਰਾਜ਼ੀ
ਰਹੇ....” ਮੇਰੇ ਪਾਤਰ ਆਪਣੀ ਰਵਾਇਤੀ ਭਾਸ਼ਾ ਬੋਲਦੇ ਨੇ, ਤੇ ਰਵਾਇਤੀ
ਖਾਣਾ-ਦਾਣਾ ਖਾਂਦੇ ਨੇ ਪਾਖੰਡੀ ਮੈਂ ਬਿਲਕੁਲ ਨਹੀਂ। ਜੋ ਲੋਕ "ਭਰੂਣ
ਹੱਤਿਆ" ਦਾ ਰੌਲ਼ਾ ਪਾਉਂਦੇ ਨੇ, ਉਹੀ ਸਭ ਤੋਂ ਵੱਧ ਧੀਆਂ ਨੂੰ ਕੁੱਖਾਂ
ਵਿੱਚ ਮਾਰਦੇ ਨੇ। ਜੋ ਸੱਭਿਆਚਾਰ ਦਾ ਰੋਲ਼ਾ ਪਾਉਂਦੇ, ਸਭ ਤੋਂ ਜ਼ਿਆਦਾ
ਅਸੱਭਿਅਤ ਓਹੀ ਨੇ। ਚੋਰ ਸਭ ਤੋਂ ਜ਼ਿਆਦਾ ਰੌਲ਼ਾ ਕਿਉਂ ਪਾਉਂਦਾ ਹੈ, ਕਿ ਮੈਂ
ਖ਼ੁਦ ਨਾ ਨੰਗਾ ਹੋ ਜਾਵਾਂ। ਪਾਖੰਡੀਆਂ ਦਾ ਕੰਮ ਕੀ ਹੁੰਦੈ? ਯੇਹ, ਜੋ ਰੋਤੇ
ਹੈਂ ਮੇਰੀ ਮਈਅਦ ਪਰ, ਅਬ ਜਿੰਦਾ ਹੋ ਕਰ ਉਠ ਜਾਊਂ, ਤੋ ਜੀਨਾ ਹਰਾਮ ਕਰ
ਦੇਂ...
ਸਵਾਲ- ਤੁਸੀਂ ਫ਼ਿਲਮਾਂ ਦੇ ਲਈ ਵੀ ਲਿਖਿਐ ?
- ਹਾਂ ਸ਼ੇਰਾ... ਫਿਲਮ "ਸਾਡਾ ਹੱਕ" ਅਤੇ "ਤੂਫਾਨ ਸਿੰਘ" ਦੇ ਡਾਇਲਾਗ
ਲਿਖੇ ਹਨ। "ਸਾਡਾ ਹੱਕ" ਦੇ ਡਾਇਲਾਗ ਲਿਖਣ ਲਈ ਮੇਰੀ, ਪੀ. ਟੀ. ਸੀ.
ਪੰਜਾਬੀ ਨੇ 2014 ਲਈ ਬੈਸਟ ਡਾਇਲਾਗ ਰਾਈਟਰ ਵਜੋਂ ਚੋਣ ਕੀਤੀ ਸੀ। ਇਸ ਤੋਂ
ਬਿਨਾਂ ਕਈ ਸ਼ੌਰਟ ਫ਼ਿਲਮਾਂ ਹਨ, ਜਿਨ੍ਹਾਂ ਵਿੱਚ "ਸੂਲੀ ਚੜ੍ਹਿਆ ਚੰਦਰਮਾ"
ਅਤੇ "ਦਾ ਬਲੀਡਿੰਗ ਸੋਲ" ਵਰਗੀਆਂ ਫ਼ਿਲਮਾਂ ਹਨ। ਤਿੰਨ ਵੱਡੀਆਂ ਫ਼ਿਲਮਾਂ ਦਾ
ਕੰਮ ਮੇਰੇ ਕੋਲ ਹੈ। ਹੁਣੇ-ਹੁਣੇ ਮੇਰੀ ਕਹਾਣੀ ਉਪਰ ਹਿੰਦੀ ਅਤੇ ਪੰਜਾਬੀ
ਫ਼ਿਲਮ "ਪੁੱਠੇ ਪੈਰਾਂ ਵਾਲਾ" ਬਣ ਕੇ ਤਿਆਰ ਹੋਈ ਹੈ। ਟੀ. ਵੀ. ਚੈਨਲਾਂ
ਨਾਲ ਸੀਰੀਅਲਾਂ ਦੀ ਵੀ ਗੱਲ ਚੱਲ ਰਹੀ ਹੈ।
ਸਵਾਲ - ਮਾਣ
ਸਨਮਾਨਾਂ ਦੀ ਵੀ ਗੱਲ ਹੋ ਜਾਵੇ ਕੁੱਸਾ ਸਾਹਿਬ? - ਸਭ ਤੋਂ
ਵੱਡਾ ਸਨਮਾਨ, ਪਾਠਕਾਂ ਵੱਲੋਂ ਮਿਲਦਾ ਭਰਪੂਰ ਪਿਆਰ ਹੈ, ਜਿਸ ਦੀ ਮੈਨੂੰ
ਕਦੇ ਤੋਟ ਨਹੀਂ ਆਈ। ਇਹ ਪਾਠਕਾਂ ਦੇ ਪਿਆਰ ਸਦਕਾ ਹੀ ਹੈ ਕਿ ਮੈਂ ਹਾਲੇ
ਨਾਵਲ ਲਿਖ ਹੀ ਰਿਹਾ ਹੁੰਦਾ ਹਾਂ ਕਿ ਬਾਹਰਲੀਆਂ ਅਖ਼ਬਾਰਾਂ ਵਿੱਚ ਲੜੀਵਾਰ
ਛਪਣ ਲਈ ਪਹਿਲਾਂ ਹੀ ਬੁੱਕ ਹੋ ਜਾਂਦਾ ਹੈ। ਹੋਰ, ਪ੍ਰੋਫੈਸਰ ਮੋਹਣ ਸਿੰਘ
ਦੇ ਮੇਲੇ 'ਤੇ ਬਲਵੰਤ ਗਾਰਗੀ ਪੁਰਸਕਾਰ ਅਤੇ ਪੰਜਾਬੀ ਸੱਥ ਵੱਲੋਂ ਨਾਨਕ
ਸਿੰਘ ਨਾਵਲਿਸਟ ਐਵਾਰਡ ਅਤੇ ਹੋਰ ਵੀ ਕਈ ਗੋਲਡ ਮੈਡਲ ਅਤੇ ਅਚੀਵਮੈਂਟ
ਐਵਾਰਡ ਮਿਲੇ।
ਸਵਾਲ- ਅੱਜ ਕੱਲ੍ਹ ਕੀ ਲਿਖ ਰਹੇ ਹੋ ?
ਅੱਗੇ ਕੀ ਯੋਜਨਾ ਹੈ ? - ਅੱਜ ਕੱਲ੍ਹ ਇੱਕ ਨਵਾਂ ਨਾਵਲ ਲਿਖ
ਰਿਹਾ ਸੀ, ਪਰ ਇੱਕ ਮੇਰੇ ਨਾਵਲ ਤੇ ਬਣਨ ਵਾਲੇ ਟੀ ਵੀ ਸੀਰੀਅਲ ਦਾ ਸਕਰੀਨ
ਪਲੇ ਲਿਖਣ ਵਿੱਚ ਮਸ਼ਰੂਫ਼ ਹੋ ਗਿਆ। ਬੱਤੀ ਕੁ ਐਪੀਸੋਡ ਲਿਖ ਦਿੱਤੇ। ਅੱਗੇ
ਬਾਕੀ ਯੋਜਨਾਵਾਂ ਬਾਰੇ ਸ਼ੇਰਾ, ਗੁਰੂ ਮਹਾਰਾਜ ਜਾਣੇ।
ਮੁਲਾਕਾਤੀ: ਹਰਵਿੰਦਰ ਧਾਲੀਵਾਲ (ਬਿਲਾਸਪੁਰ)
ਫੋਨ: 0091 981 490 7020
|
|
ਕਿਰਤ
ਵਿੱਚ ਦਮ ਹੈ ਤਾਂ ਪਾਠਕ ਲੱਭ ਕੇ ਪੜ੍ਹਦੇ ਹਨ - ਸ਼ਿਵਚਰਨ ਜੱਗੀ
ਕੁੱਸਾ। ਹਰਵਿੰਦਰ ਧਾਲੀਵਾਲ
(ਬਿਲਾਸਪੁਰ) |
ਕਲਮ
ਦਾ ਧਨੀ : ਜਸਵਿੰਦਰ ਸਿੰਘ ਰੁਪਾਲ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਬਹੁ-ਕਲਾਵਾਂ
ਦਾ ਸੁਮੇਲ : ਬਲਵਿੰਦਰ ਕੌਰ ਲਗਾਣਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਪੰਜਾਬੀ
ਮਾਂ-ਬੋਲੀ ਨੂੰ ਸਮਰਪਿਤ ਹੋਣਹਾਰ ਕਲਮ - ਮਨਜੀਤ ਕੌਰ ਧੀਮਾਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਵਿਰਸੇ
ਦੀ ਸਾਂਭ-ਸੰਭਾਲ ਲਈ ਯਤਨਸ਼ੀਲ ਮੁਟਿਆਰ - ਬੀਬੀ ਰੁਪਿੰਦਰ ਕੌਰ ਰੂਪ
ਖਾਲਸਾ ਪ੍ਰੀਤਮ ਲੁਧਿਆਣਵੀ,
ਚੰਡੀਗੜ |
ਪੰਜਾਬੀ
ਬੋਲੀ ਦੇ ਜਗਤ ਵਿੱਚ ਧਰੂ ਤਾਰੇ ਵਾਂਗ ਚਮਕਦਾ ਰਹੇਗਾ ਸਾਥੀ ਲੁਧਿਆਣਵੀ
ਬਲਵਿੰਦਰ ਸਿੰਘ ਚਾਹਲ
"ਮਾਧੋਝੰਡਾ" |
ਬਗੀਤਕਾਰੀ
ਦੀਆਂ ਮੰਜਲਾਂ ਸਰ ਕਰ ਰਿਹਾ ਗੀਤਕਾਰ-- ਮੀਤ ਸਦੌਂ-ਗੜ ਵਾਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਬਹੁ-ਕਲਾਵਾਂ
ਦਾ ਖੂਬਸੂਰਤ ਸੁਮੇਲ - ਨੇਚਰਦੀਪ ਕਾਹਲੋਂ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸੰਗੀਤ,
ਸਾਹਿਤ ਅਤੇ ਸਿਹਤ ਵਿਗਿਆਨ ਦੀ ਤ੍ਰਿਵੈਣੀ ਡਾ ਮਨਜੀਤ ਸਿੰਘ ਬਲ
ਉਜਾਗਰ ਸਿੰਘ, ਪਟਿਆਲਾ |
ਹੱਡਬੀਤੀ
ਖਾਮੋਸ਼
ਮੁਹੱਬਤ ਦੀ ਇਬਾਦਤ ਅਜੀਤ
ਸਤਨਾਮ ਕੌਰ |
ਯੂਥ
ਵੈਲਫੇਅਰ ਕਲੱਬ ਵੱਲੋਂ ਲੇਖਕ ਜਸਵੀਰ ਸ਼ਰਮਾ ਦੱਦਾਹੂਰ ਦਾ ਸਨਮਾਨ
ਗੁਰਬਾਜ ਗਿੱਲ, ਬਠਿੰਡਾ |
ਪੰਜਾਬੀ
ਕਵੀ ਗਿਆਨੀ ਦਰਸ਼ਨ ਸਿੰਘ ਨਹੀਂ ਰਹੇ
ਸਾਥੀ ਲੁਧਿਆਣਵੀ, ਲੰਡਨ |
ਸਾਹਿਤ
ਸਿਰਜਨਾ ਦਾ ਨਵਾਂ ਸਿਰਨਾਵਾਂ – ਨਿਰਮਲ ਗੰਗਾ
ਗੁਰਬਾਜ ਗਿੱਲ, ਬਠਿੰਡਾ |
ਸਾਹਿਤਕ
ਅਤੇ ਸਭਿਆਚਾਰਕ ਖ਼ੁਸ਼ਬੂਆਂ ਦਾ ਵਣਜਾਰਾ ਪ੍ਰੋ. ਗੁਰਭਜਨ ਸਿੰਘ ਗਿੱਲ
ਉਜਾਗਰ ਸਿੰਘ, ਪਟਿਆਲਾ
|
ਬਹੁ
- ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਹਰਿਆਣੇ
’ਚ ਪੰਜਾਬੀ ਮਾਂ- ਬੋਲੀ ਦਾ ਲਾਡਲਾ ਪੁੱਤਰ ਸੀ ਡਾ. ਅਮਰਜੀਤ ਸਿੰਘ
ਕਾਂਗ
ਡਾ. ਨਿਸ਼ਾਨ ਸਿੰਘ ਰਾਠੌਰ |
ਸੰਘਰਸ਼
ਦੀ ਮੂਰਤ, ਨਿਊਜ਼ ਰੀਡਰ - ਬਲਜੀਤ ਕੌਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਪੰਜਾਬੀ
ਜੁਬਾਨ ਦਾ ਅਜ਼ੀਮ ਸ਼ਾਇਰ ਐਸ ਐਸ ਮੀਸ਼ਾ
ਮਨਜੀਤ ਸਿੰਘ ਰੱਤੂ, ਨਿਊ ਯਾਰਕ |
ਗੀਤਕਾਰੀ
ਵਿਚ ਨਾਮਨਾ ਖੱਟ ਰਹੀ ਖੂਬਸੂਰਤ ਕਲਮ- ਗਗਨਦੀਪ ਕੌਰ ਸਿਵੀਆ
ਪ੍ਰੀਤਮ ਲੁਧਿਆਣਵੀ, ਚੰਡੀਗੜ |
ਸ਼ਬਦਾਂ
ਦੀ ਚੋਗ ਚੁਗਣ ਵਾਲਾ - ਸ਼ਿਵਚਰਨ ਜੱਗੀ ਕੁੱਸਾ
ਕੇਹਰ ਸ਼ਰੀਫ਼ (ਵਿਟਨ) |
ਮੰਜਲ
ਵਲ ਵਧ ਰਿਹਾ ਸ਼ਾਇਰ, ਜਤਿੰਦਰ ਸਿੰਘ, ਉੱਚੀ ਮੰਗਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਦ੍ਰਿੜ
ਇਰਾਦਿਆਂ ਦੀ ਮਾਲਕਣ - ਕਰਮਜੀਤ ਕੰਮੋ ਦਿਓਣ ਐਲਨਾਬਾਦੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਯੂਰਪ
ਦੀ ਧਰਤ ਤੇ ਧੁੰਮਾਂ ਮਚਾ ਰਹੀ ਕਲਮ- ਬਿੰਦਰ-ਜਾਨ-ਏ-ਸਾਹਿਤ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਕਲਮੀ
ਸ਼ੌਕ ਨੂੰ ਰੂਹ ਨਾਲ ਪਾਲ ਰਹੀ ਕਵਿੱਤਰੀ - ਸਿਮਰਨਜੀਤ ਜੁਤਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਾਹਿਤ
ਤੇ ਸਭਿਆਚਾਰ ਦਾ ਮੂੰਹ-ਮੁੰਹਾਦਰਾ ਸੰਵਾਰਨ ਲਈ ਦੋਆਬੇ ਦੀ ਯਤਨਸ਼ੀਲ
ਕਲਮ- ਅੰਜੂ 'ਵ' ਰੱਤੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਾਹਿਤਕ
ਤੇ ਸੱਭਿਆਚਾਰਕ ਗੀਤਾਂ ਦਾ ਵਣਜਾਰਾ - ਮੂਲ ਚੰਦ ਸ਼ਰਮਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸ਼ਾਇਰੀ
ਤੋਂ ਫਿਲਮੀ ਗੀਤਕਾਰੀ ਵੱਲ – ਸ਼ਾਇਰ ਸ਼ਮੀ ਜਲੰਧਰੀ
ਰਿਸ਼ੀ ਗੁਲਾਟੀ, ਐਡੀਲੇਡ, ਆਸਟ੍ਰੇਲੀਆ |
ਰੂਹਾਨੀਅਤ
ਦੀਆਂ ਕਿਰਨਾਂ ਵਰਗੀ ਕਵਿੱਤਰੀ ਕਿਰਨ ਪਾਹਵਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਕਨੇਡਾ
ਰਹਿਕੇ ਵੀ ਘੁੰਮ ਰਹੀ ਹੈ ਪਿੰਡ ਦੀਆਂ ਗਲੀਆਂ ਵਿਚ - ਕਵਿੱਤਰੀ ਤੇ
ਕਹਾਣੀਕਾਰਾ ਜੱਗੀ ਬਰਾੜ ਸਮਾਲਸਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਇੰਨਸਾਨੀਅਤ
ਦੇ ਅਸੂਲਾਂ ਵਾਲੀ ਸੰਘਰਸ਼-ਸ਼ੀਲ ਤੇ ਉਦਮੀ ਕਲਮ - ਸੁਖਚਰਨ ਸਿੰਘ
ਸਾਹੋਕੇ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਾਫ-ਸੁਥਰੀ
ਲੇਖਣੀ ਦਾ ਮਾਲਕ - ਗੁਰਦੀਪ ਸਿੰਘ ਸ਼ਹਿਣਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਇਕਬਾਲ
ਮਾਹਲ ਨਾਲ ਇਕ ਇੰਟਰਵਿਊ
ਡਾਕਟਰ ਸਾਥੀ ਲੁਧਿਆਣਵੀ, ਲੰਡਨ |
ਅੱਖਰਾਂ
ਨੂੰ ਮਾਲਾ ਚ ਪਰੋਣ ਦੀ ਮੁਹਾਰਤ ਰੱਖਦਾ ਸ਼ਾਇਰ- ਯੱਸ਼ਪਾਲ ਟੋਨੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਵਿਰਸੇ
ਨੂੰ ਸੰਭਾਲਣ 'ਚ ਜੁਟੀ ਹੋਈ ਲਾ-ਜੁਵਾਬ ਕਲਮ - ਵਰਿੰਦਰ ਕੌਰ ਰੰਧਾਵਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਛੂਕਦਾ
ਕਲਮੀ ਦਰਿਆ - ਪ੍ਰਿੰ: ਗੁਰਮੀਤ ਸਿੰਘ ਫਾਜਿਲਕਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਤੰਗੀਆਂ-ਤੁਰਛੀਆਂ
ਚੋ ਨਿਕਲੀ, ਕਲਮੀ-ਚਾਨਣ ਵੰਡ ਰਹੀ ਸਖਸ਼ੀਅਤ- ਚੰਨ ਕਸੌਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਪੰਜਾਬੀ
ਦੇ ਉੱਘੇ ਚਿੰਤਕ ਭਾਈ ਕਾਨ੍ਹ ਸਿੰਘ ਨਾਭਾ
ਡਾ. ਰਵਿੰਦਰ ਕੌਰ ਰਵੀ, ਪੰਜਾਬੀ ਯੂਨੀਵਰਸਿਟੀ
ਪਟਿਆਲਾ |
ਖੂਬਸੂਰਤ
ਕਲਮ ਅਤੇ ਸੁਰੀਲੀ ਅਵਾਜ ਦੀ ਮਲਿਕਾ- ਕੁਲਵਿੰਦਰ ਕੌਰ ਮਹਿਕ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਮਿਆਰੀ
ਬਹੁ-ਕਲਾਵਾਂ ਦਾ ਖੂਬਸੂਰਤ ਸੁਮੇਲ -ਹਰਪ੍ਰੀਤ ਕੌਰ ਪ੍ਰੀਤ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਾਹਿਤਕ
ਅੰਬਰ 'ਚੋ ਛਟਾ ਵਿਖੇਰਦੀ ਸੁਨਹਿਰੀ ਕਿਰਨ-- ਗੁਰਪ੍ਰੀਤ ਕੌਰ ਧਾਲੀਵਾਲ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਇਕ
ਨਾਮਵਰ ਸਖ਼ਸ਼ੀਅਤ- ਡਾ. ਹਰਦੀਪ ਲੌਂਗੀਆ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਅੰਬਰ
ਦੇ ਹਾਣ ਦੇ ਸੁਪਨੇ ਉਲੀਕਣ ਵਾਲੀ ਕਲਮ- ਪੁਸ਼ਪਿੰਦਰ ਕੌਰ ਮੁਰਿੰਡਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਨਾ
ਭੁੱਲਣਯੋਗ ਹਸਤੀ ਇਕਬਾਲ ਅਰਪਨ
ਬਲਜਿੰਦਰ ਸੰਘਾ, ਕਨੇਡਾ |
ਬਹੁ-ਪੱਖੀ
ਕਲਾਵਾਂ ਦਾ ਕਲ-ਕਲ ਵਗਦਾ ਝਰਨਾ- ਮੀਨੂੰ ਸੁਖਮਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸ਼੍ਰੋਮਣੀ
ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਵਲੋਂ ਸੱਤਵਾਂ ਕਾਵਿ-ਸੰਗ੍ਰਹਿ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਹੁਸਨ,
ਜਵਾਨੀ ਅਤੇ ਕਲਮ ਦਾ ਸੁਮੇਲ - ਸਰੁੱਚੀ ਕੰਬੋਜ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਨੀਂ
ਅੱਜ ਕੋਈ ਆਇਆ ਸਾਡੇ ਵਿਹੜੇ
ਰਵੇਲ ਸਿੰਘ ਇਟਲੀ |
ਪੰਜਾਬੀ
ਦੇ ਨਾਮਵਰ ਆਲੋਚਕ ਡਾ. ਭੀਮ ਇੰਦਰ ਸਿੰਘ
ਸੁਖਿੰਦਰ, ਕੈਨੇਡਾ |
ਲਾਹੌਰ
ਸ਼ਾਜਸ਼ ਕੇਸ ਦੇ ਸ਼ਤਾਬਦੀ ਪ੍ਰੋਗਰਾਮਾਂ ਦੀ ਸ਼ੁਰੂਆਤ
ਉਜਾਗਰ ਸਿੰਘ, ਪਟਿਆਲਾ |
ਡਾ.
ਰਤਨ ਸਿੰਘ ਢਿੱਲੋਂ; ਕਵੀ ਅਤੇ ਆਲੋਚਕ
ਸੁਖਿੰਦਰ, ਟਰਾਂਟੋ |
"ਜਿਨਮੇਂ
ਬਸਤੇ ਭਾਈ ਵੀਰ ਸਿੰਘ"
ਜਸਪ੍ਰੀਤ ਸਿੰਘ, ਲੁਧਿਆਣਾ |
ਸਮਾਜਿਕ
ਸਰੋਕਾਰਾਂ ਦੀ ਕਵਿਤਰੀ ਭੁਪਿੰਦਰ ਨੱਤ
ਉਜਾਗਰ ਸਿੰਘ, ਪਟਿਆਲਾ |
ਮੁਲਾਕਾਤ
:
ਰਵਿੰਦਰ
ਰਵੀ - ਕਵੀ, ਨਾਟਕਕਾਰ
ਸੁਖਿੰਦਰ, ਟਰਾਂਟੋ |
ਪੰਜਾਬੀ
ਸੱਭਿਆਚਾਰ ਵਿੱਚ ਬਹੁ ਚਰਚਿਤ ਪੰਛੀ ਕਾਂ
ਰਵੇਲ ਸਿੰਘ ਇਟਲੀ |
ਰੁਮਾਂਟਿਕ
ਕਵਿਤਾਵਾਂ ਲਿਖਣ ਵਾਲੀ ਕਵਿਤਰੀ- ਰਮਨ ਵਿਰਕ
ਉਜਾਗਰ ਸਿੰਘ, ਪਟਿਆਲਾ |
ਬਾਵਾ
ਬਲਵੰਤ-ਕਾਵਿ: ਭਾਰਤੀ ਅਵਚੇਤਨ ਤੇ ਪ੍ਰਗਤੀਵਾਦ
ਡਾ: ਸੁਖਦੇਵ ਸਿੰਘ, ਚੰਡੀਗੜ੍ਹ
|
ਪ੍ਰਵਾਸੀ
ਪੰਜਾਬੀ ਸ਼ਾਇਰੀ ਦਾ ਮਾਣ : ਸੁਖਿੰਦਰ
ਕੰਵਲਦੀਪ ਸੈਣੀ, ਕੂਰੂਕਸ਼ੇਤਰ, ਹਰਿਆਣਾ |
ਪਰਵਾਸੀ
ਪੰਜਾਬੀ ਨਾਵਲ ਵਿਚ ਨਾਰੀ ਸਥਿਤੀ ਪੇਸ਼ਕਾਰੀ ਤੇ ਰਾਜਨੀਤੀ
ਡਾ। ਸੁਖਵਿੰਦਰ ਕੌਰ, ਜਲੰਧਰ |
ਸੰਜੀਵਨੀ-ਬੂਟੀ
ਵਰਗਾ ਯਾਰ - ਮਿੰਟੂ ਬਰਾੜ
ਸ਼ਿਵਚਰਨ
ਜੱਗੀ ਕੁੱਸਾ, ਲੰਡਨ |
ਪੰਜਾਬੀ
ਸਾਹਿਤ ਦਾ ਸਰਵ-ਪ੍ਰਵਾਨਿਤ ਪੁੱਤਰ - ਜੱਗੀ ਕੁੱਸਾ
ਐੱਸ਼ ਅਸ਼ੋਕ ਭੌਰਾ, ਕੈਲੇਫੋਰਨੀਆ |
ਪ੍ਰਸਿੱਧ
ਪੰਜਾਬੀ ਨਾਵਲਕਾਰ ਜੱਗੀ ਕੁੱਸਾ ਦੀ ਕਹਾਣੀ ਤੇ ਆਧਾਰਿਤ ਫਿਲਮ ਸੂਲੀ
ਚੜਿਆ ਚੰਦਰਮਾ 8 ਦਸਬੰਰ ਨੂੰ ਲੋਕ ਅਰਪਣ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
76ਵੀਂ
ਬਰਸੀ 'ਤੇ - 23 ਨਵੰਬਰ 2014
ਵਿਦਵਤਾ ਦੇ
ਸਜੀਵ ਤੇ ਸਾਕਾਰ ਸਰੂਪ ਭਾਈ ਕਾਨ ਸਿੰਘ ਨਾਭਾ
ਡਾ।ਰਵਿੰਦਰ ਕੌਰ ਰਵੀ, ਪਟਿਆਲਾ |
ਜੱਗੀ
ਕੁੱਸਾ ਦੀ ਕਹਾਣੀ 'ਤੇ ਬਣੀ "ਰਹਿਮਤ" ਫ਼ਿਲਮ ਤਿਆਰ
ਰਜਿੰਦਰ ਰਿਖੀ, ਅੰਮ੍ਰਿਤਸਰ |
ਮੁਲਾਕਾਤ
:
ਜਸਵੰਤ
ਦੀਦ
ਸੁਖਿੰਦਰ, ਕਨੇਡਾ |
ਜਨਮ
ਦਿਵਸ 30 ਅਗਸਤ2014 ਮੌਕੇ ਵਿਸ਼ੇਸ਼
ਪੰਜਾਬੀਅਤ
ਦੇ ਚਾਨਣ ਮੁਨਾਰੇ ਭਾਈ ਕਾਨ੍ਹ ਸਿੰਘ ਨਾਭਾ
ਡਾ। ਰਵਿੰਦਰ ਕੌਰ ਰਵੀ, ਪਟਿਆਲਾ |
ਭਾਰਤ
ਦੀ ਪ੍ਰਾਚੀਨ ਸਾਹਿਤਕ ਪਰੰਪਰਾ: ਟੀਕਾਕਾਰੀ
ਡਾ। ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ
|
ਕਵਿਤਾ
ਤੇ ਕਵੀ ਕੈਸਾ ਹੋਵੇ
ਰਵੇਲ ਸਿੰਘ ਇਟਲੀ |
ਹਵਾ
ਦੇ ਉਲਟ ਰੁਖ ਪ੍ਰਵਾਜ਼ ਭਰਦਾ ਹਿਰਦੇਪਾਲ - - ਮੇਰਾ ਬਿਹਤਰੀਨ ਪਾਤਰ
ਦਰਸ਼ਨ ਸਿੰਘ ਧੀਰ, ਯੂ ਕੇ |
ਮਹਿਰਮ
ਸਾਹਿਤ ਸਭਾ ਦੀ ਮਾਸਿਕ ਇਕਤਰਤਾ
ਮਲਕੀਅਤ ਸਿੰਘ “ਸੁਹਲ”, ਪੰਜਾਬ |
ਸਾਹਿਤ
ਦਾ ਮਨੁੱਖ ਤੇ ਸਮਾਜ ਨਾਲ ਸੰਬੰਧ
ਡਾ। ਰਵਿੰਦਰ ਕੌਰ ‘ਰਵੀ’, ਪਟਿਆਲਾ |
ਮਹਿਰਮ
ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਦੀ ਚੋਣ
ਮਲਕੀਅਤ ਸਿੰਘ “ਸੁਹਲ”, ਪੰਜਾਬ |
ਯੂ।
ਬੀ। ਸੀ। ਵਲੋਂ ਸੁਰਜੀਤ ਕਲਸੀ ਨੂੰ ਸਮੁੱਚੀ ਸਾਹਿਤਕ ਰਚਨਾ ਲਈ ਇਨਾਮ
ਸੁਖਵੰਤ ਹੁੰਦਲ, ਕਨੇਡਾ |
ਡਾਕਟਰ
ਰਣਧੀਰ ਸਿੰਘ ਚੰਦ ਨਾਲ ਸਾਥੀ ਲੁਧਿਆਣਵੀ ਦੀ ਮੁਲਾਕਾਤ
ਸਾਥੀ ਲੁਧਆਣਵੀ, ਲੰਡਨ |
ਮਸ਼ਹੂਰ
ਫਿਲਮਸਾਜ਼ ਤੇ ਪਤਰਕਾਰ ਖਵਾਜ ਅਹਿਮਦ ਅਬਾਸ ਨਾਲ ਚਲਦਿਆਂ
ਐਸ ਬਲਵੰਤ,
ਬਰਤਾਨੀਆ |
ਪੰਜਾਬੀ
ਫਿਲਮ ਐਵਾਰਡ 2014 ਲਈ ਨਾਮਜ਼ਦ ਹੋਏ
ਜੱਗੀ
ਕੁੱਸਾ ਨੂੰ ‘ਉੱਤਮ ਸੰਵਾਦ ਲੇਖਕ’ ਦਾ ਸਨਮਾਨ ਦਿਵਾਉਣ ‘ਚ ਸਾਥ ਦੇਈਏ
ਮਨਦੀਪ ਖੁਰਮੀ ਹਿੰਮਤਪੁਰਾ |
ਬਹੁ-ਭਾਸ਼ਾਵੀ
ਪ੍ਰਸਿੱਧ ਲੇਖਕ: ਕਰਤਾਰ ਸਿੰਘ ਦੁੱਗਲ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਅੰਮ੍ਰਿਤ
ਕੌਰ ਤੋਂ ਅੰਮ੍ਰਿਤਾ ਪ੍ਰੀਤਮ ਅਤੇ ਅੰਮ੍ਰਿਤਾ ਇਮਰੋਜ ਤੱਕ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਸ਼ਬਦਾਂ
ਦਾ ਸ਼ਾਹ ਸਿਕੰਦਰ ਸੀ: ਸਾਹਿਰ ਲੁਧਿਆਣਵੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਪੰਜਾਬੀ
ਸਾਹਿਤ ਕਲਾ ਕੇਂਦਰ ਯੂ ਕੇ ਵਲ੍ਹੋਂ ਸਰਦਾਰ ਪੰਛੀ ਦਾ ਸੁਆਗ਼ਤ
ਸਾਥੀ ਲੁਧਿਆਣਵੀ, ਲੰਡਨ |
ਕਲਾ
ਕੇਂਦਰ ਟੋਰਾਂਟੋ ਵਲੋਂ ਨਾਵਲ ਸਮੁੰਦਰ ਮੰਥਨ ਅਤੇ ਕਿੱਟੀ ਮਾਰਸ਼ਲ ਤੇ
ਸਫਲ ਗੋਸ਼ਟੀ
ਮੇਜਰ ਮਾਂਗਟ, ਟੋਰਾਂਟੋ |
ਸਮਾਜਕ
ਰਿਸ਼ਤਿਆਂ ਦੀ ਉਥਲ ਪੁਥਲ ਦੀ ਕਵਿਤਰੀ - ਬਲਵੀਰ ਕੌਰ ਢਿਲੋਂ
ਉਜਾਗਰ ਸਿੰਘ,
ਪੰਜਾਬ
|
‘ਹੱਕ
ਲਈ ਲੜਿਆ ਸੱਚ’ ਨਾਵਲ ਲਈ ਅਨਮੋਲ ਕੌਰ ਦਾ ਸਨਮਾਨ
ਲੋਕ ਲਿਖਾਰੀ ਉੱਤਰੀ ਸਭਾ ਕੈਨੇਡਾ |
ਬੀਬੀ
ਰਾਜਿੰਦਰ ਕੌਰ ਦਾ ਵਿਛੋੜਾ
ਅਜ਼ੀਮ ਸ਼ੇਖ਼ਰ, ਲੰਡਨ |
|
ਸਾਹਿਤ ਸਭਾ
ਦਸੂਹਾ ਗੜ੍ਹਦੀਵਾਲਾ (ਰਜ਼ਿ) ਵੱਲੋਂ ਸਨਮਾਨ ਸਮਾਰੋਹ ਆਯੋਜਿਤ
ਏ।ਐਸ।ਮਠਾਰੂ, ਦਸੂਹਾ
|
ਪ੍ਰਸਿੱਧ ਲੇਖ਼ਕਾ
ਅਜੀਤ ਕੌਰ ਨਾਲ਼ ਇਕ ਇੰਟਰਵਿਊ/ਗ਼ੁਫ਼ਤਗ਼ੂ
ਡਾ।ਸਾਥੀ ਲੁਧਿਆਣਵੀ-ਲੰਡਨ |
‘ਅੰਨੇ ਘੋੜੇ ਦਾ ਦਾਨ’
ਰਾਹੀਂ ਅੰਤਰਰਾਸ਼ਟਰੀ ਸਰਵੋਤਮ ਫ਼ਿਲਮ ਪੁਰਸਕਾਰ ‘ਗੋਲਡਨ ਪੀਕੌਕ’ ਨੇ
ਪੰਜਾਬੀਆਂ ਦੇ ਵਿਹੜੇ ’ਚ ਪੈਲ ਪਾਈ - 43ਵਾਂ ਅੰਤਰਰਾਸ਼ਟਰੀ ਫ਼ਿਲਮ
ਫ਼ੈਸਟੀਵਲ (ਇਫ਼ੀ) - ਡਾ। ਪਰਮਿੰਦਰ ਸਿੰਘ ਤੱਗੜ , ਪਟਿਆਲਾ
|
ਕਵਿਤਾ ਦੀ ਇਕ ਆਪਣੀ
ਵਿਲੱਖਣ ਭਾਸ਼ਾ ਹੁੰਦੀ ਹੈ
ਜਰਨੈਲ ਸਿੰਘ, ਸਰੀ, ਕਨੇਡਾ |
ਗਿਆਨੀ ਸੋਹਣ
ਸਿੰਘ ਸੀਤਲ
ਪ੍ਰੋ। ਸ਼ਮਸ਼ੇਰ ਸਿੰਘ ਸੰਧੂ |
ਰਵਿੰਦਰ ਰਵੀ ਦੇ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ” ਦਾ ਭਾਰਤ
ਵਿਚ ਮੰਚਨ
ਮਨਜੀਤ ਮੀਤ |
6 ਜੂਨ ਬਰਸੀ’ਤੇ ਵਿਸ਼ੇਸ਼
ਪੰਜਾਬੀ ਕਵੀਸ਼ਰੀ
ਦਾ ਸ਼ਾਹ ਸਵਾਰ; ਬਾਬੂ ਰਜਬ ਅਲੀ
ਰਣਜੀਤ ਸਿੰਘ ਪ੍ਰੀਤ |
ਜਰਮਨੀ ਦੇ
ਅੰਤਰਰਾਸ਼ਟਰੀ ਕਵੀ ਦਰਬਾਰ ਵਿੱਚ ਰੰਗਦਾਰ ਸੋਵੀਨਰ ਰਲੀਜ ਕੀਤਾ ਗਿਆ
ਜਸਪਾਲਸਿੰਘ ਸਿੱਧੂ |
ਨਿਬੰਧ :
ਅਫ਼ਜ਼ਲ
ਸਾਹਿਰ ਦੀ ਸ਼ਾਇਰੀ : ਨਵੀਂ ਚੇਤਨਾ ਅਤੇ ਪੁਰਾਤਨ ਕਾਵਿ ਰੂਪਾਂ ਦਾ
ਸੁਮੇਲ
ਸੁਖਿੰਦਰ |
ਪੰਜਾਬੀ
ਦੇ ਪ੍ਰਸਿੱਧ ਲੇਖਕ ਕਰਤਾਰ ਸਿੰਘ ਦੁੱਗਲ ਨਹੀਂ ਰਹੇ - ਕੱਲ੍ਹ ਹੋਵੇਗੀ
ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
ਰਣਜੀਤ ਸਿੰਘ ਪ੍ਰੀਤ |
ਨਿਬੰਧ
ਨਛੱਤਰ ਸਿੰਘ ਗਿੱਲ : ਆਜ਼ਾਦੀ ਲਈ ਤੜਪ ਅਤੇ ਮੁਸੀਬਤਾਂ ਦਾ ਝੱਖੜ
ਸੁਖਿੰਦਰ |
ਸ਼੍ਰੋਮਣੀ
ਸਾਹਿਤਕਾਰ: ਪ੍ਰਿੰਸੀਪਲ ਤੇਜਾ ਸਿੰਘ
ਰਣਜੀਤ ਸਿੰਘ ਪ੍ਰੀਤ |
ਪੰਜਾਬੀ ਦੇ
ਚਮਤਕਾਰੀ ਲੇਖਕ
ਬਲਰਾਜ ਸਿੱਧੂ, ਯੂ. ਕੇ |
ਝੱੜ ਰਹੇ ਪੱਤੇ
ਨਿਸ਼ਾਨ ਰਾਠੌਰ ‘ਮਲਿਕਪੁਰੀ’ |
|