|
ਮਹਿਰਮ ਸਾਹਿਤ ਸਭਾ
|
ਦੋ ਸਾਲਾਂ ਵਾਸਤੇ 15-3-2014 ਨੂੰ ਸਰਬਸਮਤੀ ਨਾਲ ਮਹਿਰਮ ਸਾਹਿਤ ਸਭਾ
ਦੀ ਚੋਣ ਕੀਤੀ ਗਈ।
ਇਸ ਸਭਾ ਦਾ ਗਠਨ ਸਾਲ 1993 ਵਿਚ ਕੁਝ ਮੰਨੇ-ਪ੍ਰਮੰਨੇ ਲੇਖ਼ਕਾਂ ਦੁਆਰਾ
ਨਿਰੋਲ ਸਾਹਿਤ ਨੂੰ ਪ੍ਰਫ਼ੁਲਤ ਕਰਨ ਲਈ ਪਿਛੜੇ ਵਰਗ ਦੇ ਪੁਰਾਣੇ ਤੇ ਨਵੇਂ
ਲੇਖ਼ਕਾਂ ਦਾ ਇਕ ਮੰਚ ਤਿਆਰ ਕਰਨ ਦੀ ਇਕ ਵਿਉਂਤਬੰਦੀ ਕਾਇਮ ਕੀਤੀ ਗਈ। ਇਸ
ਦੀ ਪਹਿਲੀ ਇਕੱਤਰਤਾ 13-3-1993 ਨੂੰ ਲਵਲੀ ਮਾਡਲ ਸਕੂਲ ਪੁਰਾਣਾ ਸ਼ਾਲ੍ਹਾ
(ਗੁਰਦਾਸਪੁਰ) ਵਿਖੇ ਹੋਈ। ਜਿਸ ਵਿਚ ਸਰਬ ਸੰਮਤੀ ਨਾਲ ਬੇਟ ਇਲਾਕੇ ਦੇ
ਪ੍ਰੋੜ ਸਾਹਿਤਕਾਰ ਸ੍ਰੀ ਸੁਰਿੰਦਰਪਾਲ ਸਿੰਘ ਕਾਹਲੋਂ ਨੂੰ ਸਭਾ ਦਾ ਪਰਧਾਨ
ਥਾਪਿਆ ਗਿਆ ਅਤੇ ਸਾਹਿਤ ਸੰਗਠਨ ਦਾ ਨਾਂ ਸਾਹਿਤਕ ਸਾਂਝ ਮੰਚ ਪੁਰਾਣਾ
ਸ਼ਾਲ੍ਹਾ (ਗੁਰਦਾਸਪੁਰ) ਰਖਿਆ ਗਿਆ। ਮੰਚ ਦੇ ਸਲਾਹਕਾਰ, ਵਿਅੰਗ ਲੇਖ਼ਕ ਸ੍ਰੀ
ਤਾਰਾ ਸਿੰਘ ਖੋਜੇਪੁਰੀ ਨੂੰ ਨਿਯੁਕਤ ਕੀਤਾ ਗਿਆ। ਇਹ ਸਾਹਿਤਕ ਮੰਚ ਬੜੀ
ਸਫਲਤਾ ਨਾਲ ਆਪਸੀ ਧੜੇਬੰਦੀ ਤੋਂ ਉਪਰ ਉਠ ਕੇ ਆਪਣੀਆਂ ਸਾਹਿਤਕ ਪੁਲਾਂਘਾਂ
ਪੁਟਦਾ ਰਿਹਾ। ਇਲਾਕੇ ਦੇ ਸਾਰੇ ਲੇਖ਼ਕਾਂ ਗੀਤਕਾਰਾਂ ਤੇ ਕਲਾਕਾਰਾਂ ਨੂੰ
ਨਾਲ ਜੋੜ ਕੇ ਨਵਾਂ ਸਾਹਿਤ ਰਚਨ ਦੇ ਉਪਰਾਲੇ ਕੀਤੇ ਗਏ। ਲੋਕਲ ਸਾਹਿਤ
ਸਭਾਵਾਂ ਨਾਲ ਤਾਲ- ਮੇਲ ਰਖਣ ਦੇ ਉਪਰਾਲੇ ਹੁੰਦੇ ਰਹੇ। ਖ਼ਾਸ ਕਰਕੇ ਕੇਂਦਰੀ
ਪੰਜਾਬੀ ਲੇਖ਼ਕ ਸਭਾ ਦੇ ਦੋ ਮੈਂਬਰਾਂ ਨੂੰ ਜੀਵਨ ਮੈਂਬਰ ਬਣਨ ਦਾ ਮਾਣ
ਪ੍ਰਾਪਤ ਹੈ, ਜਿਨ੍ਹਾਂ ਵਿਚ ਸ੍ਰੀ ਰਵੇਲ ਸਿੰਘ ਅਤੇ ਮਲਕੀਅਤ ਸਿੰਘ “ਸੁਹਲ”
ਵਰਨਣਯੋਗ ਹਨ।
ਇਸ ਸਭਾ ਨੂੰ ਪ੍ਰਸਿਧ ਕਹਾਣੀਕਾਰ ਸਵ: ਪ੍ਰਿੰਸੀਪਲ ਸੁਜਾਨ ਸਿੰਘ, ਸਵ:
ਪ੍ਰੀਤਮ ਸਿੰਘ ਦਰਦੀ , ਸਵ: ਪ੍ਰਿੰਸੀਪਲ ਸੁਰੈਣ ਸਿੰਘ ਵਿਲਖੂ, ਗਜ਼ਲਗੋ
ਸੁਲੱਖਣ ਸਰਹਦੀ ਸਾਹਿਤਕਾਰ ਮਖਣ ਕੁਹਾੜ, ਸਾਹਿਤਕਾਰ ਤੇ ਸੰਪਾਦਕ ਧਿਆਨ
ਸਿੰਘ ਸ਼ਾਹਸਿਕੰਦਰ, ਸ਼ਾਇਰ ਤੇ ਸਟੇਜ ਦੇ ਧਨੀ ਸ਼੍ਰੀ ਮੰਗਤ ਚੰਚਲ,
ਪ੍ਰਿੰਸੀਪਲ ਕਿਰਪਾਲ ਸਿੰਘ ਯੋਗੀ, ਹਾਸ ਵਿਅੰਗ ਕਵੀ ਸ੍ਰੀ ਚਮਨ
ਹਰਗੋਬਿੰਦਪੁਰੀ , ਵਿਅੰਗ ਸ਼ਾਇਰ ਸ਼੍ਰੀ ਤਾਰਾ ਸਿੰਘ ਖ਼ੋਜੇਪੁਰੀ, ਸੰਪਾਦਕ
ਰਾਹ ਦਸੇਰਾ ਸ਼੍ਰੀ ਕੁਲਦੀਪ ਅਰਸ਼ੀ, ਗੀਤਕਾਰ ਹਰਵਿੰਦਰ ਉਹੜਪੁਰੀ, ਬਲਵਿੰਦਰ
ਬਾਲਮ ਤੇ ਸਾਹਿਤਕਾਰ ਸੁਰਿੰਦਰ ਕਾਹਲੋਂ ਜੀ ਦਾ ਵਖਰੇ ਵਖਰੇ
ਪਰੋਗਰਾਮਾਂ ਵਿਚ ਸ਼ਿਰਕਤ ਕਰਨ ਦਾ ਮਾਣ ਪ੍ਰਾਪਤ ਹੈ।
ਇਹ ਸਭਾ ਸਮੇਂ ਸਮੇਂ ਪੰਜਾਬੀ ਸਪਤਾਹ ਮਨਾਉਣ ਵਿਚ ਵੀ ਆਪਣਾ ਯੋਗਦਾਨ
ਪਉਣ ਵਿਚ ਪਿੱਛੇ ਨਹੀਂ ਰਹੀ। ਮਿਤੀ 8-1-1991 ਨੂੰ ਉਗੋਕੇ ਪਬਲਿਕ ਹਾਈ
ਸਕੂਲ ਨਵਾਂ ਸ਼ਾਲ੍ਹਾ
ਵਿਖੇ ਸਕੂਲ ਦੇ ਵਿਦਿਆਰਥੀਆਂ ਅਤੇ ਬਾਹਰੋਂ ਆਏ ਲੇਖਕਾਂ ਨਾਲ, ਜਿਨ੍ਹਾਂ
ਵਿਚ ਜ਼ਿਲਾ ਭਾਸਾ ਅਫ਼ਸਰ ਸ੍ਰ ਦਲਬੀਰ ਸਿੰਘ ਵੀ ਉਚੇਚੇ ਤੌਰ ਤੇ ਸਾਮਿਲ ਹੋਏ।
ਸਵ: ਗਿਆਨੀ ਧਿਆਨ ਸਿੰਘ ਜੋ ਇਸ ਸਭਾ ਦੇ ਹਰਮਨ ਪਿਆਰੇ ਲੇਖਕ ਅਤੇ ਸਕੂਲ ਦੇ
ਸਫਲ ਅਧਿਆਪਕ ਧਿਆਨ ਸਿੰਘ ਬੋਪਾਰਾਏ ਦਾ ਇਸ ਸਭਾ ਨੂੰ ਵਿਸੇਸ਼ ਯੋਗਦਾਨ ਰਿਹਾ
ਅਤੇ ਸਾਹਿਤਕ ਪ੍ਰੋਗਰਾਮਾਂ ਦੀ ਜ਼ੁਮੇਂਵਾਰੀ ਨੂੰ ਤਹਿ ਦਿਲੋਂ
ਤਨਦੇਹੀ ਨਾਲ ਨਿਭਾਉਨਦੇ ਰਹੇ। ਸਭਾ ਦਾ ਨਾਮਕਰਨ ਕਰਕੇ ਇਸ ਦਾ ਨਾਂ ਸਾਹਿਤਕ
ਸਾਂਝ ਮੰਚ ਪੁਰਾਣਾਂ ਸ਼ਾਲ੍ਹਾ ਦੀ ਬਜਾਏ ਸਾਹਿਤਕ ਸਾਂਝ ਮੰਚ ਨਵਾਂ ਸ਼ਾਲ੍ਹਾ
ਸਰਬਸੰਮਤੀ ਰਖਿਆ ਗਿਆ ਅਤੇ ਸਭਾ ਦਾ ਪਰਧਾਨ ਸ੍ਰ ਰਵੇਲ ਸਿੰਘ ਨੂੰ
ਥਾਪਿਆ ਗਿਆ।
ਮਿਤੀ 27-1-1996 ਨੂੰ ਸਵ: ਕਵੀ ਦੀਵਾਨ ਸਿੰਘ ‘ਮਹਿਰਮ’ ਦੀ ਯਾਦ ਵਿਚ
ਇਕ ਭਰਵਾਂ ‘ਤੇ ਪਹਿਲਾ ਕਵੀ ਦਰਬਾਰ ਕਰਵਾਇਆ ਗਿਆ। ਇਸ ਕਵੀ ਦਰਬਾਰ ਵਿਚ
ਡਾ: ਮਲਕੀਅਤ ਸਿੰਘ “ਸੁਹਲ” ਦੀ ਪੁਸਤਕ ‘ਮਘਦੇ ਅੱਖਰ’ ਰੀਲੀਜ਼ ਕੀਤੀ ਗਈ ।
ਇਸ ਪਲੇਠੇ ‘ਮਹਿਰਮ ਕਵੀ ਦਰਬਾਰ’ ਵਿਚ ਪ੍ਰਸਿਧ ਲੇਖ਼ਕਾਂ, ਸਾਹਿਤਕਾਰਾਂ ਤੇ
ਕਵੀਆਂ ਨੇ ਇਸ
ਪਲੇਠੇ ਕਵੀ ਦਰਬਾਰ ਨੂੰ ਚਾਰ ਚੰਨ ਲਾਏ। ਮਿਤੀ 4 ਮਾਰਚ 2004 ਨੂੰ ਮਲਕੀਅਤ
ਸਿੰਘ “ਸੁਹਲ” ਦੀ ਪੁਸਤਕ “ਸੱਜਣਾਂ ਬਾਝ ਹਨੇਰਾ” ਦੀ ਘੁੰਡ ਚੁਕਾਈ ਦਸਮੇਸ਼
ਪਬਲਿਕ ਸਕੂਲ ਪੁਲ ਤਿੱਬੜੀ ਵਿਖੇ ਸਾਹਿਤਕਾਰਾਂ ਦੇ ਭਰਵੇਂ ਸਮਾਗਮ ਵਿਚ ਹੋਈ
ਅਤੇ ਦੂਸਰਾ ‘ਮਹਿਰਮ ਕਵੀ ਦਰਬਾਰ‘ ਹਾਸ ਵਿਅੰਗ ਕਵੀ ਚਮਨ ਹਰਗੋਬਿੰਦਪੁਰੀ
ਦੀ ਪ੍ਰਧਾਨਗੀ ਵਿਚ ਹੋਇਆ। ਇਸੇ ਤਰਾਂ ਹੀ ਸਭਾ ਆਪਣਾ ਸਾਹਿਤਕ ਸਫਰ ਨਿਰੰਤਰ
ਕਰਦੀ ਆ ਰਹੀ ਹੈ।
ਮਿਤੀ 20-1-2011 ਨੂੰ ਸਵ: ਸ਼ਾਇਰ ਦੀਵਾਨ ਸਿੰਘ ‘ਮਹਿਰਮ’ ਦੀ ਯਾਦ ਨੂੰ
ਮੁੱਖ ਰਖਦਿਆਂ ਇਸ ਸਾਹਿਤਕ ਮੰਚ ਦਾ ਨਾਂ “ਮਹਿਰਮ ਸਾਹਿਤ ਸਭਾ ਨਵਾਂ
ਸ਼ਾਲ੍ਹਾ (ਗੁਰਦਾਸਪੁਰ) ਸਰਬ ਸੰਮਤੀ ਨਾਲ ਰਖ ਕੇ ਮਾਣ ਪ੍ਰਾਪਤ ਕੀਤਾ।
ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ ਨੇ ਬੜੀਆਂ ਵਢੀਆਂ ਪੁਲਾਂਘਾਂ ਪੁਟਦੇ
ਹੋਏ ਪੰਜਾਬੀ ਮਾਂ ਬੋਲੀ ਦੀ ਸੇਵਾ ਵਿਚ ਆਪਣਾ ਨਿਗੂਣਾ ਜਿਹਾ ਯੋਗਦਾਨ ਪਉਣ
ਅਤੇ ਨਵੇਂ ਪੁੰਗਰਦੇ ਲੇਖਕਾਂ ਨੂੰ ਨਾਲ ਜੋੜਨ ਵਿਚ ਸਭਾ ਦਾ ਸਫ਼ਰ ਜਾਰੀ ਹੈ।
ਮਹਿਰਮ ਸਾਹਿਤ ਸਭਾ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੈਂਬਰ ਤੇ ਜੀਵਨ
ਮੈਂਬਰਾਂ ਦਾ ਵਾਧਾ ਕਰਨ ਦਾ ਵੀ ਮਾਣ ਪ੍ਰਾਪਤ ਹੈ। |