‘‘ਲੇਖਕ ਬਣ ਜਾਣਾ ਕੋਈ ਵੱਡੀ ਗੱਲ ਨਹੀ ਹੁੰਦੈ। ਮਾਅਇਨੇ ਇਸ ਗੱਲ ਦੇ
ਹਨ ਕਿ ਉਹ ਲੇਖਕ ਬਣਨ ਤੋਂ ਪਹਿਲਾਂ ਚੰਗਾ ਇੰਨਸਾਨ ਬਣੇ ਕਿਉਂਕਿ ਇੰਨਸਾਨ
ਦੀ ਉਚੀ-ਸੁੱਚੀ, ਨਿਸ਼ਕਾਮ ਤੇ ਅਗਾਂਹ-ਵਧੂ ਉਸਾਰੂ ਸੋਚ ਇੰਨਸਾਨ ਨੂੰ ਸ਼ੁਹਰਤ
ਦੀਆਂ ਉਨਾਂ ਬੁਲੰਦੀਆਂ ਉਤੇ ਪਹੁੰਚਾ ਦਿੰਦੀ ਹੈ, ਜਿਨਾਂ ਬੁਲੰਦੀਆਂ ਨੂੰ
ਪੈਸੇ ਨਾਲ ਨਹੀ ਛੋਹਿਆ ਜਾ ਸਕਦਾ। ਮੈਂ ਕਈ ਐਸੇ ਲੇਖਕ ਤੇ ਗਾਇਕ ਦੇਖੇ ਹਨ
ਜੋ ਪ੍ਰਚਾਰ ਤਾਂ ਕਰ ਰਹੇ ਹੁੰਦੇ ਹਨ ‘ਨਸ਼ਾ-ਮੁਕਤੀ‘ ਦਾ, ਪਰ ਖੁਦ ਉਨਾਂ ਨੇ
ਨਸ਼ਾ ਕੀਤਾ ਹੁੰਦਾ ਹੈ ਉਸ ਵਕਤ। ਲੇਖਕ ਤੇ ਗਾਇਕ ਸ਼ੀਸ਼ੇ ਦੀ ਤਰਾਂ ਇਕ-ਮਿਕ
ਹੋਣੇ ਚਾਹੀਦੇ ਹਨ, ਅੰਦਰੋਂ-ਬਾਹਰੋਂ। ‘‘ ਇਨਾਂ ਵਿਚਾਰਾਂ ਦਾ ਪ੍ਰਗਟਾਵਾ
ਕਰਨ ਵਾਲੇ ਸਖਸ਼ ਹਨ- ਸੁਖਚਰਨ ਸਿੰਘ ਸਾਹੋਕੇ। ਹਸੂ-ਹਸੂ ਕਰਦੇ ਚਿਹਰੇ ਵਾਲਾ
ਇਕ ਐਸਾ ਸਖਸ਼, ਜਿਸ ਕੋਲ ਜਾਨਦਾਰ ਤੇ ਸ਼ਾਨਦਾਰ ਕਹਾਣੀਆਂ ਅਤੇ ਕਵਿਤਾਵਾਂ ਲਈ
ਮਿਆਰੀ ਕਲਮ ਤਾਂ ਹੈ ਹੀ, ਪਰ ਉਸਤੋਂ ਵੀ ਵੱਧ ਇੰਨਸਾਨੀਅਤ ਦਾ ਮਾਦਾ ਹੈ,
ਉਸ ਵਿਚ। ਜਿਲਾ ਸੰਗਰੂਰ ‘ਚ ਪੈਂਦੇ ਪਿੰਡ ਸਾਹੋਕੇ ਵਿਖੇ 10.08.1960 ਨੂੰ
ਜਨਮਿਆ ਇਹ ਸਖਸ਼ ਇਕ ਇਹੋ ਜਿਹੇ ਘਰਾਣੇ ਦੀ ਪੈਦਾਇਸ਼ ਹੈ, ਜਿਸ ਘਰਾਣੇ ਨੂੰ
ਸਹੀ ਮਾਅਨਿਆਂ ਵਿਚ, ਬੜੇ ਗੌਰਵ ਨਾਲ ‘ਇੰਨਸਾਨੀਅਤ ਦੇ ਪੁਤਲੇ‘ ਕਿਹਾ ਜਾ
ਸਕਦਾ ਹੈ।
ਕਿਹਾ ਕਰਦੇ ਹਨ ਕਿ ਰਾਜਨੀਤਿਕ ਖੇਤਰ ਵਿਚ ਦੁਨੀਆਂ ਭਰ ਦੇ ਝੂਠ-ਤੂਫਾਨ
ਤੋਂ ਸਿਵਾਏ ਹੋਰ ਕੁਝ ਵੀ ਨਹੀ ਹੁੰਦਾ। ਪਰ, ਇਸ ‘ਸਾਹੋਕੇ‘ ਘਰਾਣੇ ਦੀ
ਡਾਇਰੀ ਫਰੋਲਦਿਆਂ ਪਤਾ ਲੱਗਦਾ ਹੈ ਕਿ ਸੱਚ, ਇਮਾਨਦਾਰੀ ਅਤੇ ਦਿਆਂਨਤਦਾਰੀ
ਦਾ ਵੀ ਅਜੇ ਬੀਜ-ਨਾਸ ਨਹੀਂ ਹੋਇਆ। ‘ਸਾਹੋਕੇ‘ ਘਰਾਣੇ ਦੇ ਵਾਰਸ, ਭਾਵ
ਸੁਖਚਰਨ ਜੀ ਦੇ ਪਿਤਾ ਸਵ: ਪ੍ਰੀਤਮ ਸਿੰਘ ਸਾਹੋਕੇ ਐਮ. ਐਲ. ਏ., ਪੰਜਾਬ
ਦੇ ਰਾਜਨੀਤਕ ਹਲਕਿਆਂ ਦੀ ਇਮਾਨਦਾਰੀ ਅਤੇ ਦਿਆਂਨਤਦਾਰੀ ਪੱਖੋ
ਹਰਮਨ-ਪ੍ਰਿਯਤਾ ਖੱਟ ਚੁੱਕੀ, ਜਾਣੀ-ਪਛਾਣੀ ਸਖਸ਼ੀਅਤ, ਇਕ ਐਸੀ ‘ਸੱਚ ਦੀ
ਮੂਰਤ‘ ਸਨ, ਜਿਨਾਂ ਦਾ ਨਾਂਓਂ ਲੈਂਦਿਆਂ ਹੀ ਸਿਰ ਅਦਬ-ਸਤਿਕਾਰ ਨਾਲ ਝੁਕ
ਜਾਂਦਾ ਹੈ, ਆਮ-ਮੁਹਾਰੇ ਹੀ। ਪੰਜਾਬ ਦੀ ਰਾਜਨੀਤੀ ਵਿਚ 1952 ਤੋਂ 1967
ਤੱਕ ਲਗਾਤਾਰ ਉਹਨਾਂ ਦਾ ਐਮ. ਐਲ. ਏ. ਚੁਣੇ ਜਾਂਦੇ ਰਹਿਣਾ ਮਮੂਲੀ ਗੱਲ
ਨਹੀ ਸੀ। ਖਾਸੀਅਤ ਇਹ ਕਿ ਉਨਾਂ ਨੇ ਇਕ ‘ਫਵਾਦਾਰ ਸਿਪਾਹੀ‘ ਵਾਂਗ ਇਕੋ ਹੀ
ਪਾਰਟੀ ਦੀ ਦਿਲੋਂ ਮਨੋ ਵਫਾਦਾਰੀ ਨਿਭਾਈ। ਜੇਕਰ ਉਹ ਵੀ ਅੱਜ ਦੇ
ਦਲ-ਬਦਲੂਆਂ ਵਾਂਗ ਮੰਤਰੀ ਬਣਨ ਦੀ ਲਾਲਸਾ ਰੱਖਦੇ ਹੁੰਦੇ ਤਾਂ ਹਰ ਬਾਰ
ਮੰਤਰੀ ਬਣ ਸਕਦੇ ਸਨ। ਪਰ, ਧਨ ਸਨ, ਸਾਹੋਕੇ ਜੀ ਜਿਨਾਂ ਨੂੰ ਮੰਤਰੀ ਦੇ
ਅਹੁੱਦੇ ਨਾਲੋ ‘ਇਨਸਾਨੀਅਤ ਦਾ ਅਹੁੱਦਾ‘ ਕਈ ਹਜਾਰ ਗੁਣਾ ਉਚੇ-ਸੁੱਚੇ
ਕਿਰਦਾਰ ਵਾਲਾ ਨਜਰੀ ਆਂਉਂਦਾ ਸੀ, ਜਿਸ ਕਰਕੇ ਉਨਾਂ ਨੇ ਸੇਵਾ-ਭਾਵਨਾ ਅਤੇ
‘ਇਨਸਾਨੀਅਤ‘ ਨੂੰ ਹੀ ਹਮੇਸ਼ਾਂ ਪਹਿਲ ਦਿੱਤੀ। ਇਸ ਘਰਾਣੇ ਵਿਚ ਮਾਤਾ,
ਸ੍ਰੀਮਤੀ ਹਰਦੇਵ ਕੌਰ ਜੀ ਦੀ ਪਾਕਿ ਕੁੱਖੋਂ ਜਨਮ ਲੈਣ ਵਾਲਾ ਸੁਖਚਰਨ
ਰਾਜਨੀਤੀ ਵਿਚ ਨਾ ਹੁੰਦੇ ਹੋਏ ਵੀ ਸੇਵਾ-ਭਾਵਨਾ, ਦਯਾ ਅਤੇ ਹਮਦਰਦੀ ਪੱਖੋਂ
ਆਪਣੇ ਪਿਤਾ ਵਾਲੇ ਸਾਰੇ ਗੁਣ ਸਮੋਈ ਬੈਠਾ ਹੈ, ਆਪਣੇ ਆਪ ਵਿਚ। ਲਿਆਕਤ
ਉੱਚੀ ਅਤੇ ਹਲੀਮੀ ਰੱਜਕੇ।
ਸੁਖਚਰਨ ਨੇ ਕੈਂਬਰੇਜ ਮਾਡਲ ਸਕੂਲ ਅਤੇ ਪੀ.ਐੱਨ. ਟੈਗੋਰ ਮਾਡਲ ਸਕੂਲ,
ਸੈਕਟਰ-15, ਚੰਡੀਗੜ ਵਿਖੇ ਪਹਿਲੀ ਅਤੇ ਦੂਸਰੀ ਕਲਾਸ ਦੀ ਵਿੱਦਿਆ ਪ੍ਰਾਪਤ
ਕਰਨ ਪਿੱਛੋਂ ਤੀਜੀ ਤੋਂ ਦਸਵੀਂ ਤੱਕ ਸ. ਹਾਈ ਸਕੂਲ, ਸਾਹੋਕੇ ਢੱਡਰੀਆਂ
ਵਿਖੇ ਵਿੱਦਿਆ ਹਾਸਿਲ ਕੀਤੀ। ਉਪਰੰਤ 26.08.1981 ਨੂੰ ਪੰਜਾਬ ਹਾਊਸਿੰਗ
ਐਂਡ ਅਰਬਨ ਡਿਵੈਲਮੈਂਟ ਬੋਰਡ ਤੋਂ ਨੌਕਰੀ ਸ਼ੁਰੂ ਕਰਕੇ, ਪਹਿਲਾਂ ਸਿਹਤ ਅਤੇ
ਪਰਿਵਾਰ ਭਲਾਈ ਵਿਭਾਗ, ਪੰਜਾਬ ਵਿਚ ਅਤੇ ਫਿਰ ਬਦਲੀ ਰਾਹੀਂ ਪੰਜਾਬ ਸਿਵਲ
ਸਕੱਤਰੇਤ, ਚੰਡੀਗੜ ਵਿਖੇ ਸਰਕਾਰੀ ਨੌਕਰੀ ਵਿੱਚ ਪਹੰਚ ਗਿਆ। ਨੌਕਰੀ ਦੇ
ਨਾਲ-ਨਾਲ ਉਸ ਨੇ ਆਪਣੀ ਪੜਾਈ ਜਾਰੀ ਰੱਖੀ ਅਤੇ ਸਰਕਾਰੀ ਕਾਲਜ ਸੈਕਟਰ-11,
ਚੰਡੀਗੜ ਵਿਖੇ ਬੀ.ਏ. (ਆਨਰਜ ਪੰਜਾਬੀ) ਨਾਲ ਗਰੈਜੂਏਸ਼ਨ
ਕੀਤੀ। ਉਪਰੰਤ ਉਸ ਨੇ ਐੱਮ. ਏ. (ਪੰਜਾਬੀ), ਐਲ. ਐਲ. ਬੀ. ਅਤੇ ਐਡਵਾਂਸ
ਡਿਪਲੋਮਾ ਲੇਬਰ ਲਾਅਜ ਆਦਿ ਡਿਗਰੀਆਂ ਦੇ ਉਚ ਵਿੱਦਿਅਕ-ਮਾਅਰਕੇ ਮਾਰੇ।
ਜਿਥੋਂ ਤੱਕ ਉਸ ਦੇ ਸਾਹਿਤਕ ਰੁਝਾਨ ਦੀ ਗੱਲ ਹੈ, ਸੁਖਚਰਨ ਨੂੰ ਇਹ
ਸ਼ੌਂਕ ਸਕੂਲ ਅਤੇ ਕਾਲਜ ਟਾਈਮ ਵਿੱਚ ਹੀ ਪੈ ਗਿਆ ਸੀ। ਆਪ ਆਪਣਾ
ਸਾਹਿਤਕ-ਗੁਰੂ ਸਵ: ਡਾ. ਬਲਬੀਰ ਸਿੰਘ ਦਿਲ ਜੀ ਨੂੰ ਮੰਨਦੇ ਹਨ ਅਤੇ ਕੁਝ
ਸਾਹਿਤਕ ਸੇਧ ਡਾ. ਜਗਜੀਤ ਸਿੰਘ ਸਲੂਜਾ ਤੋਂ ਵੀ ਸਮੇਂ ਸਮੇਂ ਸਿਰ ਪ੍ਰਾਪਤ
ਕਰਦੇ ਰਹੇ। ਸਾਹੋਕੇ ਨੇ ਆਪਣੀ ਪਹਿਲੀ ਸਾਹਿਤਕ ਰਚਨਾ ਸਰਕਾਰੀ ਕਾਲਜ,
ਸੈਕਟਰ-11, ਚੰਡੀਗੜ ਵਿਖੇ ਸਲਾਨਾ ਮੈਗਜੀਨ ਵਿੱਚ ਛਪਵਾਈ। ਸਾਲ 1987 ਵਿੱਚ
‘ਸਕੱਤਰੇਤ ਸਮਾਚਾਰ‘ ਵਿੱਚ ‘ਗੁਪਤ ਬੋਲੀ‘ ਨਾਂ ਦੀ ਇੱਕ ਰਚਨਾ ਛਪਵਾਈ। ਬਸ
ਫਿਰ, ਛਪਣ ਦਾ ਸਿਲਸਿਲਾ ਹੌਲੀ-ਹੌਲੀ ਚਲਦਾ ਰਿਹਾ।
ਪੰਜਾਬ ਸਿਵਲ ਸਕੱਤਰੇਤ, ਚੰਡੀਗੜ ਵਿਖੇ ਬਤੌਰ ਸੁਪਰਡੰਟ, ਗ੍ਰੇਡ-1,
ਸੇਵਾ ਨਿਭਾ ਰਹੇ ‘ਛੁਪੇ ਰੁਸਤਮ‘ ਸੁਖਚਰਨ ਦੀ ਕਮਾਲ-ਮਈ ਲੇਖਣੀ ਦਾ ਰਾਜ
ਹੁਣ ਉਦੋਂ ਹੋਰ ਵੀ ਖੁੱਲ ਕੇ ਸਾਹਮਣੇ ਆਇਆ, ਜਦੋਂ ਉਸ ਦੀਆਂ ਰਚਨਾਵਾਂ ਦੇ
ਖਰੜੇ ਦੇਖ ਕੇ ਪਤਾ ਲੱਗਿਆ ਕਿ ਜਿੱਥੇ ਉਹ ਕਵਿਤਾਵਾਂ ਅਤੇ ਕਹਾਣੀਆਂ ਦੀਆਂ
ਪੁਸਤਕਾਂ ਪ੍ਰਕਾਸ਼ਤ ਕਰਵਾਉਣ ਲਈ ਖਰੜਿਆਂ ਨੂੰ ਅੰਤਮ ਛੋਹਾਂ ਪ੍ਰਦਾਨ ਕਰ
ਰਿਹਾ ਹੈ, ਉਥੇ ਉਸਦੇ ਨਾਲ-ਨਾਲ ਇਕ ਨਾਵਲ ਲਿਖਣ ਦੀ ਕੋਸ਼ਿਸ਼ ਵੀ ਲਗਾਤਾਰ
ਜਾਰੀ ਹੈ, ਉਸ ਦੀ। ਆਪਣੇ ਇਸ ਕਲਮੀ-ਭੰਡਾਰ ‘ਚੋਂ ਪਰਾਗਾ ਕੋ ਕੱਢਕੇ ਉਸ ਨੇ
ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਦੇ ਸਾਂਝੇ ਕਾਵਿ-ਸੰਗ੍ਰਹਿ
‘ਕਲਮਾਂ ਦਾ ਸਫਰ‘ ਲਈ ਕਵਿਤਾਵਾਂ ਅਤੇ ਭਾਈ ਦਿੱਤ ਪੱਤਿਕਾ ਦੇ ਸਾਝੇ
ਕਹਾਣੀ-ਸੰਗ੍ਰਹਿ ਲਈ ਆਪਣੀਆਂ ਕਹਾਣੀਆਂ ਛਪਣ ਲਈ ਦਿੱਤੀਆਂ ਹਨ। ਉਹ ਇਸ ਗੱਲ
ਦਾ ਮਾਣ ਮਹਿਸੂਸ ਕਰਦਾ ਹੈ ਕਿ ਆਪਣੀ ਦੋਹਤੀ ‘ਮੰਨਤ‘ ਦੇ ਨਾਮ ਤੇ ਲਿਖੀ
ਕਵਿਤਾ ‘ਨੰਨੀ ਪਰੀ‘ ਨਾਲ ਉਸ ਨੇ ਕਵਿ-ਖੇਤਰ ਦੀ ਸਾਂਝੀ ਪ੍ਰਕਾਸ਼ਨਾ ਵਿੱਚ
ਕਲਮੀ-ਦਸਤਕ ਦਿੱਤੀ ਹੈ।
ਚੰਡੀਗੜ ਦੇ ਸੈਕਟਰ-15 ਵਿਚ ਆਪਣੀ ਜੀਵਨ-ਸਾਥਣ ਸ੍ਰੀਮਤੀ ਭੁਪਿੰਦਰ ਕੌਰ
ਅਤੇ ਬੱਚਿਆਂ ਨਾਲ ਡੇਰੇ ਲਾਈ ਬੈਠੇ ਸਾਹੋਕੇ ਨੇ ਇਕ ਸਵਾਲ ਦਾ ਜੁਵਾਬ
ਦਿੰਦਿਆਂ ਕਿਹਾ, ‘ਲੁਧਿਆਣਵੀ ਜੀ ਸਾਡੇ ਖੂਨ ਵਿਚ ਸਾਨੂੰ ਐਸੀ ਗੁੜਤੀ ਮਿਲੀ
ਹੋਈ ਹੈ ਕਿ ਅਸੀਂ ਮਰ ਤਾਂ ਜਾਵਾਂਗੇ ਪਰ ਆਪਣੇ ਪੂਜਨੀਕ ਮਾਤਾ ਪਿਤਾ ਜੀ ਦੇ
ਅਸੂਲਾਂ ਨੂੰ ਲਾਜ ਨਹੀ ਲੱਗਣ ਦਿਆਂਗੇ।‘
ਇਹ ਲਿਖਣ ‘ਚ ਮਨ ਨੂੰ ਸਕੂਨ ਮਿਲ ਰਿਹੈ ਕਿ ਪੈਸੇ ਦੀ ਲੱਗੀ ਦੌੜ-ਭੱਜ
ਦੀ ਇਸ ਦੁਨੀਆਂ ਵਿਚ ਵਿਰਲੇ, ਲੱਖਾਂ ਚੋਂ ਟਾਂਵੇਂ ਟਾਵੇਂ ਹੀ ਲੋਕ ਹਨ ਜੋ
‘ਸਾਹੋਕੇ‘ ਘਰਾਣੇ ਵਾਂਗ ‘ਇਨਸਾਨੀਅਤ‘ ਦੀਆਂ ਕਦਰਾਂ-ਕੀਮਤਾਂ ਨੂੰ ਪੱਲੇ
ਬੰਨੀ ਬੈਠੇ ਹੋਣ। ਧੰਨ ਸਨ, ਸਵ: ਪ੍ਰੀਤਮ ਸਿੰਘ ਸਾਹੋਕੇ ਐਮ. ਐਲ. ਏ. ਅਤੇ
ਧੰਨ ਹੈ ਉਨਾਂ ਦਾ ਲਾਡਲਾ ਸੁਖਚਰਨ ਸਿੰਘ ਸਾਹੋਕੇ (ਐਮ. ਏ., ਐਲ. ਐਲ.
ਬੀ.)। ਘਰ ਘਰ ਪੈਦਾ ਹੋਣ ਸੁਖਚਰਨ ਵਰਗੀਆਂ ਮਿਹਨਤੀ, ਸੰਘਰਸ਼-ਸ਼ੀਲ, ਉਦਮੀ,
ਵਿਦਵਾਨ ਅਤੇ ਸੱਚੀ-ਸੁੱਚੀ ਉਸਾਰੂ ਸੋਚ ਦੀਆਂ ਮਾਲਕ ਕਲਮਾਂ! ਆਮੀਨ!
ਪ੍ਰੀਤਮ ਲੁਧਿਆਣਵੀ, ਚੰਡੀਗੜ (9876428641)
ਸੰਪਰਕ : ਸੁਖਚਰਨ ਸਿੰਘ ਸਾਹੋਕੇ, ਸੈਕਟਰ-15, ਚੰਡੀਗੜ (7589138119)
|
ਇੰਨਸਾਨੀਅਤ
ਦੇ ਅਸੂਲਾਂ ਵਾਲੀ ਸੰਘਰਸ਼-ਸ਼ੀਲ ਤੇ ਉਦਮੀ ਕਲਮ - ਸੁਖਚਰਨ ਸਿੰਘ
ਸਾਹੋਕੇ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਾਫ-ਸੁਥਰੀ
ਲੇਖਣੀ ਦਾ ਮਾਲਕ - ਗੁਰਦੀਪ ਸਿੰਘ ਸ਼ਹਿਣਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਇਕਬਾਲ
ਮਾਹਲ ਨਾਲ ਇਕ ਇੰਟਰਵਿਊ
ਡਾਕਟਰ ਸਾਥੀ ਲੁਧਿਆਣਵੀ, ਲੰਡਨ |
ਅੱਖਰਾਂ
ਨੂੰ ਮਾਲਾ ਚ ਪਰੋਣ ਦੀ ਮੁਹਾਰਤ ਰੱਖਦਾ ਸ਼ਾਇਰ- ਯੱਸ਼ਪਾਲ ਟੋਨੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਵਿਰਸੇ
ਨੂੰ ਸੰਭਾਲਣ 'ਚ ਜੁਟੀ ਹੋਈ ਲਾ-ਜੁਵਾਬ ਕਲਮ - ਵਰਿੰਦਰ ਕੌਰ ਰੰਧਾਵਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਛੂਕਦਾ
ਕਲਮੀ ਦਰਿਆ - ਪ੍ਰਿੰ: ਗੁਰਮੀਤ ਸਿੰਘ ਫਾਜਿਲਕਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਤੰਗੀਆਂ-ਤੁਰਛੀਆਂ
ਚੋ ਨਿਕਲੀ, ਕਲਮੀ-ਚਾਨਣ ਵੰਡ ਰਹੀ ਸਖਸ਼ੀਅਤ- ਚੰਨ ਕਸੌਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਪੰਜਾਬੀ
ਦੇ ਉੱਘੇ ਚਿੰਤਕ ਭਾਈ ਕਾਨ੍ਹ ਸਿੰਘ ਨਾਭਾ
ਡਾ. ਰਵਿੰਦਰ ਕੌਰ ਰਵੀ, ਪੰਜਾਬੀ ਯੂਨੀਵਰਸਿਟੀ
ਪਟਿਆਲਾ |
ਖੂਬਸੂਰਤ
ਕਲਮ ਅਤੇ ਸੁਰੀਲੀ ਅਵਾਜ ਦੀ ਮਲਿਕਾ- ਕੁਲਵਿੰਦਰ ਕੌਰ ਮਹਿਕ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਮਿਆਰੀ
ਬਹੁ-ਕਲਾਵਾਂ ਦਾ ਖੂਬਸੂਰਤ ਸੁਮੇਲ -ਹਰਪ੍ਰੀਤ ਕੌਰ ਪ੍ਰੀਤ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਾਹਿਤਕ
ਅੰਬਰ 'ਚੋ ਛਟਾ ਵਿਖੇਰਦੀ ਸੁਨਹਿਰੀ ਕਿਰਨ-- ਗੁਰਪ੍ਰੀਤ ਕੌਰ ਧਾਲੀਵਾਲ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਇਕ
ਨਾਮਵਰ ਸਖ਼ਸ਼ੀਅਤ- ਡਾ. ਹਰਦੀਪ ਲੌਂਗੀਆ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਅੰਬਰ
ਦੇ ਹਾਣ ਦੇ ਸੁਪਨੇ ਉਲੀਕਣ ਵਾਲੀ ਕਲਮ- ਪੁਸ਼ਪਿੰਦਰ ਕੌਰ ਮੁਰਿੰਡਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਨਾ
ਭੁੱਲਣਯੋਗ ਹਸਤੀ ਇਕਬਾਲ ਅਰਪਨ
ਬਲਜਿੰਦਰ ਸੰਘਾ, ਕਨੇਡਾ |
ਬਹੁ-ਪੱਖੀ
ਕਲਾਵਾਂ ਦਾ ਕਲ-ਕਲ ਵਗਦਾ ਝਰਨਾ- ਮੀਨੂੰ ਸੁਖਮਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸ਼੍ਰੋਮਣੀ
ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਵਲੋਂ ਸੱਤਵਾਂ ਕਾਵਿ-ਸੰਗ੍ਰਹਿ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਹੁਸਨ,
ਜਵਾਨੀ ਅਤੇ ਕਲਮ ਦਾ ਸੁਮੇਲ - ਸਰੁੱਚੀ ਕੰਬੋਜ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਨੀਂ
ਅੱਜ ਕੋਈ ਆਇਆ ਸਾਡੇ ਵਿਹੜੇ
ਰਵੇਲ ਸਿੰਘ ਇਟਲੀ |
ਪੰਜਾਬੀ
ਦੇ ਨਾਮਵਰ ਆਲੋਚਕ ਡਾ. ਭੀਮ ਇੰਦਰ ਸਿੰਘ
ਸੁਖਿੰਦਰ, ਕੈਨੇਡਾ |
ਲਾਹੌਰ
ਸ਼ਾਜਸ਼ ਕੇਸ ਦੇ ਸ਼ਤਾਬਦੀ ਪ੍ਰੋਗਰਾਮਾਂ ਦੀ ਸ਼ੁਰੂਆਤ
ਉਜਾਗਰ ਸਿੰਘ, ਪਟਿਆਲਾ |
ਡਾ.
ਰਤਨ ਸਿੰਘ ਢਿੱਲੋਂ; ਕਵੀ ਅਤੇ ਆਲੋਚਕ
ਸੁਖਿੰਦਰ, ਟਰਾਂਟੋ |
"ਜਿਨਮੇਂ
ਬਸਤੇ ਭਾਈ ਵੀਰ ਸਿੰਘ"
ਜਸਪ੍ਰੀਤ ਸਿੰਘ, ਲੁਧਿਆਣਾ |
ਸਮਾਜਿਕ
ਸਰੋਕਾਰਾਂ ਦੀ ਕਵਿਤਰੀ ਭੁਪਿੰਦਰ ਨੱਤ
ਉਜਾਗਰ ਸਿੰਘ, ਪਟਿਆਲਾ |
ਮੁਲਾਕਾਤ
:
ਰਵਿੰਦਰ
ਰਵੀ - ਕਵੀ, ਨਾਟਕਕਾਰ
ਸੁਖਿੰਦਰ, ਟਰਾਂਟੋ |
ਪੰਜਾਬੀ
ਸੱਭਿਆਚਾਰ ਵਿੱਚ ਬਹੁ ਚਰਚਿਤ ਪੰਛੀ ਕਾਂ
ਰਵੇਲ ਸਿੰਘ ਇਟਲੀ |
ਰੁਮਾਂਟਿਕ
ਕਵਿਤਾਵਾਂ ਲਿਖਣ ਵਾਲੀ ਕਵਿਤਰੀ- ਰਮਨ ਵਿਰਕ
ਉਜਾਗਰ ਸਿੰਘ, ਪਟਿਆਲਾ |
ਬਾਵਾ
ਬਲਵੰਤ-ਕਾਵਿ: ਭਾਰਤੀ ਅਵਚੇਤਨ ਤੇ ਪ੍ਰਗਤੀਵਾਦ
ਡਾ: ਸੁਖਦੇਵ ਸਿੰਘ, ਚੰਡੀਗੜ੍ਹ
|
ਪ੍ਰਵਾਸੀ
ਪੰਜਾਬੀ ਸ਼ਾਇਰੀ ਦਾ ਮਾਣ : ਸੁਖਿੰਦਰ
ਕੰਵਲਦੀਪ ਸੈਣੀ, ਕੂਰੂਕਸ਼ੇਤਰ, ਹਰਿਆਣਾ |
ਪਰਵਾਸੀ
ਪੰਜਾਬੀ ਨਾਵਲ ਵਿਚ ਨਾਰੀ ਸਥਿਤੀ ਪੇਸ਼ਕਾਰੀ ਤੇ ਰਾਜਨੀਤੀ
ਡਾ। ਸੁਖਵਿੰਦਰ ਕੌਰ, ਜਲੰਧਰ |
ਸੰਜੀਵਨੀ-ਬੂਟੀ
ਵਰਗਾ ਯਾਰ - ਮਿੰਟੂ ਬਰਾੜ
ਸ਼ਿਵਚਰਨ
ਜੱਗੀ ਕੁੱਸਾ, ਲੰਡਨ |
ਪੰਜਾਬੀ
ਸਾਹਿਤ ਦਾ ਸਰਵ-ਪ੍ਰਵਾਨਿਤ ਪੁੱਤਰ - ਜੱਗੀ ਕੁੱਸਾ
ਐੱਸ਼ ਅਸ਼ੋਕ ਭੌਰਾ, ਕੈਲੇਫੋਰਨੀਆ |
ਪ੍ਰਸਿੱਧ
ਪੰਜਾਬੀ ਨਾਵਲਕਾਰ ਜੱਗੀ ਕੁੱਸਾ ਦੀ ਕਹਾਣੀ ਤੇ ਆਧਾਰਿਤ ਫਿਲਮ ਸੂਲੀ
ਚੜਿਆ ਚੰਦਰਮਾ 8 ਦਸਬੰਰ ਨੂੰ ਲੋਕ ਅਰਪਣ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
76ਵੀਂ
ਬਰਸੀ 'ਤੇ - 23 ਨਵੰਬਰ 2014
ਵਿਦਵਤਾ ਦੇ
ਸਜੀਵ ਤੇ ਸਾਕਾਰ ਸਰੂਪ ਭਾਈ ਕਾਨ ਸਿੰਘ ਨਾਭਾ
ਡਾ।ਰਵਿੰਦਰ ਕੌਰ ਰਵੀ, ਪਟਿਆਲਾ |
ਜੱਗੀ
ਕੁੱਸਾ ਦੀ ਕਹਾਣੀ 'ਤੇ ਬਣੀ "ਰਹਿਮਤ" ਫ਼ਿਲਮ ਤਿਆਰ
ਰਜਿੰਦਰ ਰਿਖੀ, ਅੰਮ੍ਰਿਤਸਰ |
ਮੁਲਾਕਾਤ
:
ਜਸਵੰਤ
ਦੀਦ
ਸੁਖਿੰਦਰ, ਕਨੇਡਾ |
ਜਨਮ
ਦਿਵਸ 30 ਅਗਸਤ2014 ਮੌਕੇ ਵਿਸ਼ੇਸ਼
ਪੰਜਾਬੀਅਤ
ਦੇ ਚਾਨਣ ਮੁਨਾਰੇ ਭਾਈ ਕਾਨ੍ਹ ਸਿੰਘ ਨਾਭਾ
ਡਾ। ਰਵਿੰਦਰ ਕੌਰ ਰਵੀ, ਪਟਿਆਲਾ |
ਭਾਰਤ
ਦੀ ਪ੍ਰਾਚੀਨ ਸਾਹਿਤਕ ਪਰੰਪਰਾ: ਟੀਕਾਕਾਰੀ
ਡਾ। ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ
|
ਕਵਿਤਾ
ਤੇ ਕਵੀ ਕੈਸਾ ਹੋਵੇ
ਰਵੇਲ ਸਿੰਘ ਇਟਲੀ |
ਹਵਾ
ਦੇ ਉਲਟ ਰੁਖ ਪ੍ਰਵਾਜ਼ ਭਰਦਾ ਹਿਰਦੇਪਾਲ - - ਮੇਰਾ ਬਿਹਤਰੀਨ ਪਾਤਰ
ਦਰਸ਼ਨ ਸਿੰਘ ਧੀਰ, ਯੂ ਕੇ |
ਮਹਿਰਮ
ਸਾਹਿਤ ਸਭਾ ਦੀ ਮਾਸਿਕ ਇਕਤਰਤਾ
ਮਲਕੀਅਤ ਸਿੰਘ “ਸੁਹਲ”, ਪੰਜਾਬ |
ਸਾਹਿਤ
ਦਾ ਮਨੁੱਖ ਤੇ ਸਮਾਜ ਨਾਲ ਸੰਬੰਧ
ਡਾ। ਰਵਿੰਦਰ ਕੌਰ ‘ਰਵੀ’, ਪਟਿਆਲਾ |
ਮਹਿਰਮ
ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਦੀ ਚੋਣ
ਮਲਕੀਅਤ ਸਿੰਘ “ਸੁਹਲ”, ਪੰਜਾਬ |
ਯੂ।
ਬੀ। ਸੀ। ਵਲੋਂ ਸੁਰਜੀਤ ਕਲਸੀ ਨੂੰ ਸਮੁੱਚੀ ਸਾਹਿਤਕ ਰਚਨਾ ਲਈ ਇਨਾਮ
ਸੁਖਵੰਤ ਹੁੰਦਲ, ਕਨੇਡਾ |
ਡਾਕਟਰ
ਰਣਧੀਰ ਸਿੰਘ ਚੰਦ ਨਾਲ ਸਾਥੀ ਲੁਧਿਆਣਵੀ ਦੀ ਮੁਲਾਕਾਤ
ਸਾਥੀ ਲੁਧਆਣਵੀ, ਲੰਡਨ |
ਮਸ਼ਹੂਰ
ਫਿਲਮਸਾਜ਼ ਤੇ ਪਤਰਕਾਰ ਖਵਾਜ ਅਹਿਮਦ ਅਬਾਸ ਨਾਲ ਚਲਦਿਆਂ
ਐਸ ਬਲਵੰਤ,
ਬਰਤਾਨੀਆ |
ਪੰਜਾਬੀ
ਫਿਲਮ ਐਵਾਰਡ 2014 ਲਈ ਨਾਮਜ਼ਦ ਹੋਏ
ਜੱਗੀ
ਕੁੱਸਾ ਨੂੰ ‘ਉੱਤਮ ਸੰਵਾਦ ਲੇਖਕ’ ਦਾ ਸਨਮਾਨ ਦਿਵਾਉਣ ‘ਚ ਸਾਥ ਦੇਈਏ
ਮਨਦੀਪ ਖੁਰਮੀ ਹਿੰਮਤਪੁਰਾ |
ਬਹੁ-ਭਾਸ਼ਾਵੀ
ਪ੍ਰਸਿੱਧ ਲੇਖਕ: ਕਰਤਾਰ ਸਿੰਘ ਦੁੱਗਲ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਅੰਮ੍ਰਿਤ
ਕੌਰ ਤੋਂ ਅੰਮ੍ਰਿਤਾ ਪ੍ਰੀਤਮ ਅਤੇ ਅੰਮ੍ਰਿਤਾ ਇਮਰੋਜ ਤੱਕ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਸ਼ਬਦਾਂ
ਦਾ ਸ਼ਾਹ ਸਿਕੰਦਰ ਸੀ: ਸਾਹਿਰ ਲੁਧਿਆਣਵੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਪੰਜਾਬੀ
ਸਾਹਿਤ ਕਲਾ ਕੇਂਦਰ ਯੂ ਕੇ ਵਲ੍ਹੋਂ ਸਰਦਾਰ ਪੰਛੀ ਦਾ ਸੁਆਗ਼ਤ
ਸਾਥੀ ਲੁਧਿਆਣਵੀ, ਲੰਡਨ |
ਕਲਾ
ਕੇਂਦਰ ਟੋਰਾਂਟੋ ਵਲੋਂ ਨਾਵਲ ਸਮੁੰਦਰ ਮੰਥਨ ਅਤੇ ਕਿੱਟੀ ਮਾਰਸ਼ਲ ਤੇ
ਸਫਲ ਗੋਸ਼ਟੀ
ਮੇਜਰ ਮਾਂਗਟ, ਟੋਰਾਂਟੋ |
ਸਮਾਜਕ
ਰਿਸ਼ਤਿਆਂ ਦੀ ਉਥਲ ਪੁਥਲ ਦੀ ਕਵਿਤਰੀ - ਬਲਵੀਰ ਕੌਰ ਢਿਲੋਂ
ਉਜਾਗਰ ਸਿੰਘ,
ਪੰਜਾਬ
|
‘ਹੱਕ
ਲਈ ਲੜਿਆ ਸੱਚ’ ਨਾਵਲ ਲਈ ਅਨਮੋਲ ਕੌਰ ਦਾ ਸਨਮਾਨ
ਲੋਕ ਲਿਖਾਰੀ ਉੱਤਰੀ ਸਭਾ ਕੈਨੇਡਾ |
ਬੀਬੀ
ਰਾਜਿੰਦਰ ਕੌਰ ਦਾ ਵਿਛੋੜਾ
ਅਜ਼ੀਮ ਸ਼ੇਖ਼ਰ, ਲੰਡਨ |
|
ਸਾਹਿਤ ਸਭਾ
ਦਸੂਹਾ ਗੜ੍ਹਦੀਵਾਲਾ (ਰਜ਼ਿ) ਵੱਲੋਂ ਸਨਮਾਨ ਸਮਾਰੋਹ ਆਯੋਜਿਤ
ਏ।ਐਸ।ਮਠਾਰੂ, ਦਸੂਹਾ
|
ਪ੍ਰਸਿੱਧ ਲੇਖ਼ਕਾ
ਅਜੀਤ ਕੌਰ ਨਾਲ਼ ਇਕ ਇੰਟਰਵਿਊ/ਗ਼ੁਫ਼ਤਗ਼ੂ
ਡਾ।ਸਾਥੀ ਲੁਧਿਆਣਵੀ-ਲੰਡਨ |
‘ਅੰਨੇ ਘੋੜੇ ਦਾ ਦਾਨ’
ਰਾਹੀਂ ਅੰਤਰਰਾਸ਼ਟਰੀ ਸਰਵੋਤਮ ਫ਼ਿਲਮ ਪੁਰਸਕਾਰ ‘ਗੋਲਡਨ ਪੀਕੌਕ’ ਨੇ
ਪੰਜਾਬੀਆਂ ਦੇ ਵਿਹੜੇ ’ਚ ਪੈਲ ਪਾਈ - 43ਵਾਂ ਅੰਤਰਰਾਸ਼ਟਰੀ ਫ਼ਿਲਮ
ਫ਼ੈਸਟੀਵਲ (ਇਫ਼ੀ) - ਡਾ। ਪਰਮਿੰਦਰ ਸਿੰਘ ਤੱਗੜ , ਪਟਿਆਲਾ
|
ਕਵਿਤਾ ਦੀ ਇਕ ਆਪਣੀ
ਵਿਲੱਖਣ ਭਾਸ਼ਾ ਹੁੰਦੀ ਹੈ
ਜਰਨੈਲ ਸਿੰਘ, ਸਰੀ, ਕਨੇਡਾ |
ਗਿਆਨੀ ਸੋਹਣ
ਸਿੰਘ ਸੀਤਲ
ਪ੍ਰੋ। ਸ਼ਮਸ਼ੇਰ ਸਿੰਘ ਸੰਧੂ |
ਰਵਿੰਦਰ ਰਵੀ ਦੇ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ” ਦਾ ਭਾਰਤ
ਵਿਚ ਮੰਚਨ
ਮਨਜੀਤ ਮੀਤ |
6 ਜੂਨ ਬਰਸੀ’ਤੇ ਵਿਸ਼ੇਸ਼
ਪੰਜਾਬੀ ਕਵੀਸ਼ਰੀ
ਦਾ ਸ਼ਾਹ ਸਵਾਰ; ਬਾਬੂ ਰਜਬ ਅਲੀ
ਰਣਜੀਤ ਸਿੰਘ ਪ੍ਰੀਤ |
ਜਰਮਨੀ ਦੇ
ਅੰਤਰਰਾਸ਼ਟਰੀ ਕਵੀ ਦਰਬਾਰ ਵਿੱਚ ਰੰਗਦਾਰ ਸੋਵੀਨਰ ਰਲੀਜ ਕੀਤਾ ਗਿਆ
ਜਸਪਾਲਸਿੰਘ ਸਿੱਧੂ |
ਨਿਬੰਧ :
ਅਫ਼ਜ਼ਲ
ਸਾਹਿਰ ਦੀ ਸ਼ਾਇਰੀ : ਨਵੀਂ ਚੇਤਨਾ ਅਤੇ ਪੁਰਾਤਨ ਕਾਵਿ ਰੂਪਾਂ ਦਾ
ਸੁਮੇਲ
ਸੁਖਿੰਦਰ |
ਪੰਜਾਬੀ
ਦੇ ਪ੍ਰਸਿੱਧ ਲੇਖਕ ਕਰਤਾਰ ਸਿੰਘ ਦੁੱਗਲ ਨਹੀਂ ਰਹੇ - ਕੱਲ੍ਹ ਹੋਵੇਗੀ
ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
ਰਣਜੀਤ ਸਿੰਘ ਪ੍ਰੀਤ |
ਨਿਬੰਧ
ਨਛੱਤਰ ਸਿੰਘ ਗਿੱਲ : ਆਜ਼ਾਦੀ ਲਈ ਤੜਪ ਅਤੇ ਮੁਸੀਬਤਾਂ ਦਾ ਝੱਖੜ
ਸੁਖਿੰਦਰ |
ਸ਼੍ਰੋਮਣੀ
ਸਾਹਿਤਕਾਰ: ਪ੍ਰਿੰਸੀਪਲ ਤੇਜਾ ਸਿੰਘ
ਰਣਜੀਤ ਸਿੰਘ ਪ੍ਰੀਤ |
ਪੰਜਾਬੀ ਦੇ
ਚਮਤਕਾਰੀ ਲੇਖਕ
ਬਲਰਾਜ ਸਿੱਧੂ, ਯੂ. ਕੇ |
ਝੱੜ ਰਹੇ ਪੱਤੇ
ਨਿਸ਼ਾਨ ਰਾਠੌਰ ‘ਮਲਿਕਪੁਰੀ’ |
|