30 ਜੂਨ ਦਿਨ ਐਤਵਾਰ ਨੂੰ ਵੈਨਕੂਵਰ ਦੇ ਨਜ਼ਦੀਕੀ ਸ਼ਹਿਰ
ਨਿਊਵੈਸਟ-ਮਨਿਸਟਰ, ਸੁਖ ਸਾਗਰ ਗੁਰੂ ਘਰ ਦੀ ਕਮੇਟੀ ਨੇ ਸ੍ਰੀ ਗੁਰੂ ਅਰਜਨ
ਦੇਵ ਜੀ ਦਾ ਸ਼ਹੀਦੀ ਦਿਨ ਬਹੁਤ ਧੂਮ-ਧਾਮ ਨਾਲ ਮਨਾਇਆ। ਪੰਜਾਂ ਪਿਆਰਿਆਂ ਦੀ
ਅਗਵਾਈ ਵਿਚ ਸੰਗਤਾ ਜਾਪ ਕਰਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਪਾਰਕ
ਵਿਚ ਪੁੱਜੀਆਂ। ਜਿੱਥੇ ਖੁਲ੍ਹੀ ਗਰਾਂਊਡ ਵਿਚ ਦਿਵਾਨ ਸਜਾਏ ਗਏ। ਤੇਜ਼ ਧੁੱਪ
ਅਤੇ ਗਰਮੀ ਦੇ ਵਾਬਜ਼ੂਦ ਹਜ਼ਾਰਾ ਦੀ ਗਿਣਤੀ ਵਿਚ ਸੰਗਤਾ ਗੁਰੂ ਅਰਜਨ ਦੇਵ ਜੀ
ਨੂੰ ਧੰਨ ਕਹਿਣ ਆਈਆਂ।ਪ੍ਰਬੰਧਕਾਂ ਵਲੋਂ ਤੰਬੂਆਂ ਦਾ ਇੰਤਜਾਮ ਕੀਤ ਗਿਆ
ਸੀ, ਪਰ ਸੰਗਤ ਦੇ ਹਿਸਾਬ ਤੰਬੂ ਛੋਟੇ ਪੈ ਗਏ ਅਤੇ ਬਹੁਤ ਗੁਰਮੁੱਖ ਸਿਖਰ
ਦੀ ਧੁੱਪ ਵਿਚ ਬੈਠੇ ਵੀ ਦੀਵਾਨ ਦਾ ਨਜ਼ਾਰਾ ਲੈ ਰਿਹੇ ਦਿਸੇ।
ਇਸ ਇਕੱਠ ਵਿਚ ਹੋਣਹਾਰ ਸ਼ਖਸ਼ੀਅਤਾ ਨੂੰ ਸਨਮਾਨਿਤ ਕੀਤਾ ਗਿਆ। ਉਹਨਾਂ
ਵਿਚ ਲੇਖਿਕਾ ਅਨਮੋਲ ਕੌਰ ਨੂੰ ‘ਹੱਕ ਲਈ ਲੜਿਆ ਸੱਚ’ ਨਾਵਲ ਲਈ ਸਨਮਾਨਿਤ
ਕੀਤਾ।ਅਸੀ ਗੁਰੂ ਘਰ ਕਮੇਟੀ ਦੇ ਅਤੀ ਧੰਨਵਾਦੀ ਹਾਂ ਜਿਹਨਾਂ ਲੇਖਿਕਾ ਦਾ
ਹੌਂਸਲਾ ਵਧਾਇਆ ਅਤੇ ਹੋਰ ਇਹੋ ਅਜਿਹੀਆਂ ਕਿਰਤਾ ਲਿਖਣ ਲਈ ਉਤਸ਼ਾਹਿਤ ਕੀਤਾ।
ਥੌੜੇ ਦਿਨ ਪਹਿਲਾਂ ਹੀ ਨਾਵਲ ‘ਹੱਕ ਲਈ ਲੜਿਆ ਸੱਚ’ ਲੋਕ ਲਿਖਾਰੀ ਸਾਹਿਤ
ਸਭਾ ਵਲੋਂ ਭਰਵੇ ਇਕੱਠ ਵਿਚ ਰਲੀਜ਼ ਕੀਤਾ ਗਿਆ ਸੀ ਅਤੇ ਪੰਜਾਬੀ ਪਾਠਕਾਂ
ਵਿਚ ਬਹੁਤ ਹੀ ਸਲਾਹਿਆ ਜਾ ਰਿਹਾ ਹੈ।
|