ਹਮਬਰਗ: ਜਰਮਨੀ ਦੇ ਸ਼ਹਿਰ ਲਾਈਪਸਿੱਗ ਵਿਖੇ ਹੋਏ ਚੌਥੇ ਅੰਤਰਾਸਟਰੀ
ਕਵੀ ਦਰਬਾਰ ਵਿੱਚ ਮੀਡੀਆ ਪੰਜਾਬ ਵੱਲੋਂ ਇਕ ਰੰਗਦਾਰ 68 ਸਫੇ ਦਾ ਨਿਵੇਕਲੀ
ਦੱਖ ਵਾਲਾ ਸੋਵੀਨਾਰ ਰਲੀਜ ਕੀਤਾ ਗਿਆ। ਇਸ ਦੇ ਸਬੰਧ ਵਿਚ ਬੋਲਦਿਆਂ ਸ:
ਮੋਤਾ ਸਿੰਘ ਸਰਾਏ ਪੰਜਾਬੀ ਸੱਥ ਯੂ ਕੇ ਅਤੇ ਉਘੇ ਲੇਖਕ ਕੇਹਰ ਸ਼ਰੀਫ ਨੇ
ਕਿਹਾ ਕਿ ਇਸ ਕਵੀ ਦਰਬਾਰ ਕਰਵਾਉਣ ਅਤੇ ਸੋਵੀਨਾਰ ਕੱਢਣ ਤੇ ਸ: ਬਲਦੇਵ
ਸਿੰਘ ਬਾਜਵਾ ਤੇ ਗੁਰਦੀਸ਼ ਪਾਲ ਕੌਰ ਬਾਜਵਾ ਵਧਾਈ ਦੇ ਪਾਤਰ ਹਨ। ਬਾਜਵਾ
ਜੋੜੀ ਨੂੰ ਅਸੀਂ ਹਾਜਰ ਸਮੂੰਹ ਇਕੱਤਰ ਹੋਏ ਸੱਜਣਾਂ ਵੱਲੋਂ ਮੁਬਾਰਕਾਂ
ਦਿੰਦੇ ਹਾਂ। ਜਿਹੜੇ ਦਿਨ ਰਾਤ ਪੰਜਾਬੀ ਮਾਂ ਬੋਲੀ ਦੀ ਸੇਵਾ ਲਈ ਤਤਪਰ
ਰਹਿੰਦੇ ਹਨ।
ਇਸ ਅੰਤਰਰਾਸ਼ਟਰੀ ਕਵੀ ਦਰਬਾਰ ਵਿੱਚ ਪੰਜਾਬ, ਇੰਗਲੈਂਡ, ਫਰਾਸ,
ਇੱਟਲੀ, ਬੈਲਜੀਅਮ, ਨਾਰਵੇ ਅਤੇ ਜਰਮਨ ਦੇ ਵਿੱਚੋਂ ਤਕਰੀਬਨ 300 ਸਾਇਰਾਂ,
ਲੇਖਕਾਂ ਅਤੇ ਸਰੋਤਿਆਂ ਨੇ ਸਿਰਕਤ ਕੀਤੀ ਤੇ ਇਹ ਕਵੀ ਦਰਬਾਰ ਸਵੇਰੇ 10 ਜੇ
ਤੋਂ ਲੈ ਕ ਰਾਤ ਦੇ 0 ਬੇ ਤੱਕ ਚੱਲਿਆ। ਜਿਸ ਵਿੱਚ ਇੱਕ ਘੰਟਾ ਖਾਣਾ ਖਾਣ
ਦਾ ਸਮਾਂ ਪ੍ਰੋਗਰਾਂਮ ਨੂੰ ਬੰਦ ਕੀਤਾ ਗਿਅ ਸੀ। ਪ੍ਰਬੰਧਕਾਂ ਵੱਲੋਂ ਇਸ
ਸੋਵੀਨਰ ਵਿੱਚ ਇਸਤਿਹਾਰ ਦੇਣ ਵਾਲੇ ਤੇ ਹੋਰ ਸਹਿਯੋਗ ਦੇਣ ਵਾਲੇ ਸੱਜਣਾ ਦਾ
ਧੰਨਵਾਦ ਕੀਤਾ ਗਿਆ। |