ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi।com  ਸ਼ਬਦ ਭਾਲ

ਯੂਰਪੀ ਪੰਜਾਬੀ ਸਾਹਿਤ ਅਤੇ  ਅਗਲੀ ਪੀੜ੍ਹੀ!
ਕੇਹਰ ਸ਼ਰੀਫ਼ 
 
   (03/02/2023)

kehar


121ਪੰਜਾਬੀ ਦੇ ਸਾਡੇ ਬਹੁਤ ਉੱਘੇ ਕਵੀ ਫੀਰੋਜ਼ਦੀਨ ਸ਼ਰਫ ਨੇ ਬਹੁਤ ਦੇਰ ਪਹਿਲਾਂ ਪੰਜਾਬੀ ਦੀ ਹਾਲਤ ਦੇਖ ਕੇ  ਕਦੀਂ ਦੁਖੀ ਹੋ ਕੇ ਲਿਖਿਆ ਸੀ :

ਮੁੱਠਾਂ  ਮੀਟ  ਕੇ  ਨੁੱਕਰੇ  ਹਾਂ  ਬੈਠੀ,  ਟੁੱਟੀ  ਹੋਈ  ਰਬਾਬ  ਰਬਾਬੀਆਂ  ਦੀ।
ਪੁੱਛੀ 'ਸ਼ਰਫ' ਨਾ ਜਿਨ੍ਹਾਂ ਨੇ ਬਾਤ ਮੇਰੀ, ਵੇ ਮੈਂ ਬੋਲੀ ਹਾਂ ਉਨ੍ਹਾਂ ਪੰਜਾਬੀਆਂ ਦੀ।

ਪਰ ਉਦੋਂ ਨਾਲੋਂ ਹਾਲਤ ਹੁਣ ਬਹੁਤ ਬਦਲ ਗਏ ਹਨ ਹੁਣ ਅੱਜ ਦੇ ਹਵਾਲੇ ਨਾਲ ਹੀ ਗੱਲ ਕਰਨੀ ਬਣਦੀ ਹੈ।

ਕਿਸੇ ਵੀ ਇਨਸਾਨ ਦਾ ਪਰਵਾਸੀ ਹੋਣਾ ਪਹਿਲਾਂ ਜਰੂਰ ਦੁੱਖ ਭਰਿਆ ਹੁੰਦਾ ਹੈ, ਪਰ ਵਕਤ ਦੇ ਬੀਤਣ ਨਾਲ ਇਹ ਆਮ ਵਰਤਾਰੇ ਵਿਚ ਬਦਲ ਜਾਂਦਾ ਹੈ। ਅੱਜ ਦੇ ਸਮੇਂ ਪਰਵਾਸ ਦੀਆਂ ਹਾਲਤਾਂ ਤੇ ਸਰੂਪ ਦੋਵੇਂ ਹੀ ਪਹਿਲੇ ਸਮਿਆਂ ਤੋਂ ਬਹੁਤ ਬਦਲ ਗਏ ਹਨ। ਤਕਨੀਕੀ ਸਹੂਲਤਾਂ ਦੇ ਆਸਰੇ ਹੁੰਦੇ ਪ੍ਰਚਾਰ ਦਾ ਇਸ ਵਿਚ ਵੱਡਾ ਯੋਗਦਾਨ ਰਿਹਾ ਹੈ। ਫੇਰ ਵੀ ਪਰਵਾਸ ਵਿਚ ਪਹੁੰਚ ਕੇ ਹੇਰਵਾ, ਉਦਰੇਵਾਂ ਲੰਬਾ ਸਮਾਂ ਬੰਦੇ ਦਾ ਖਹਿੜਾ ਨਹੀਂ ਛੱਡਦਾ, ਇਸ ਖਲਜਗਣ ਵਿਚੋਂ ਨਿਕਲਣ ਵਾਸਤੇ ਹਰ ਕਿਸੇ ਨੂੰ ਖੁਦ ਹੀ ਜਤਨ ਕਰਨੇ ਪੈਂਦੇ ਹਨ, ਦੂਜਾ ਰਾਹ ਵੀ ਕੋਈ ਨਹੀਂ ਹੁੰਦਾ। ਨਵਾਂ ਥਾਂ, ਹਰ ਕਿਸੇ ਨੂੰ ਹੀ ਪਹਿਲਾਂ ਪਿਛਲੀਆਂ ਯਾਦਾਂ ਵਿਚੋਂ ਲੰਘਦਿਆਂ ਉਦਾਸੀ ਤੇ ਦੁੱਖ ਜਿਹਾ ਬਣਕੇ ਮਿਲਦਾ ਹੈ।

ਪਰਵਾਸ ਤੋਂ ਆਵਾਸ ਤੱਕ ਦਾ ਜੀਵਨ ਹੰਢਾਉਣ ਵਾਲੇ ਜਾਗਰੂਕ ਲੋਕ ਆਪਣੇ ਆਲੇ-ਦੁਆਲੇ ਨੂੰ ਡੂੰਘੀ ਨਜ਼ਰੇ ਪਰਖਣ ਲਗਦੇ ਹਨ। ਵੱਖੋ ਵੱਖ ਕਲਾਵਾਂ ਨਾਲ ਜੁੜੇ ਲੋਕ ਆਪੋ ਆਪਣੇ ਮਾਧਿਅਮ ਰਾਹੀਂ ਕੋਸ਼ਿਸ਼ ਕਰਦੇ ਹਨ ਕਿ ਜਿੱਥੇ ਵੀ ਉਹ ਰਹਿ ਰਹੇ ਹਨ ਉਸ ਸਮਾਜ ਬਾਰੇ ਆਪਣੇ ਲੋਕਾਂ (ਦੁਨੀਆਂ) ਨਾਲ ਸਾਂਝ ਪੁਆਈ ਜਾਵੇ। ਸਾਹਿਤ ਨਾਲ ਜੁੜੇ ਆਪਣੀ ਕਲਮ ਦਾ ਸਹਾਰਾ ਲੈ ਕੇ ਰਚਨਾ ਕਰਦੇ ਹਨ। ਹਰ ਕਿਸੇ ਦਾ ਰਚਨਾ ਸੰਸਾਰ ਆਪਣਾ ਹੁੰਦਿਆਂ ਹੋਇਆਂ ਵੀ ਸਰਵਵਿਆਪੀ ਹੁੰਦਾ ਹੈ, ਇਹ ਹੀ ਤਾਂ ਗਲੋਬਲੀ ਵਰਤਾਰਾ ਕਹਾਉਂਦਾ ਹੈ। ਯੂਰਪ ਅੰਦਰ ਪਹੁੰਚੇ ਪੰਜਾਬੀ ਵੀ ਇਸ ਵਿਚ ਪਿੱਛੇ ਨਹੀਂ ਰਹੇ। ਪਿੱਛੇ ਛੱਡ ਆਏ ਰਿਸ਼ਤਿਆਂ ਦੀ ਯਾਦ ਜਾਂ ਫੇਰ ਨਵੇਂ ਸਮਾਜ ਨਾਲ ਬਣਦੇ ਕੌੜੇ-ਮਿੱਠੇ ਸਬੰਧ ਅਤੇ ਇਸ ਸਮਾਜ ਵਿਚੋਂ ਪੈਦਾ ਹੋਣ ਵਾਲੇ ਵਖਰੇਵੇਂ ਜਾ ਸਮਾਜਿਕ ਦਵੰਧ, ਵਿਤਕਰੇ ਭਰੇ ਵਿਹਾਰ ਦੀ ਕਾਟ ਕਰਨ ਵਾਸਤੇ ਜਗਿਆਸੂ ਮਨੁੱਖ ਲਈ ਪ੍ਰੇਰਨਾ ਬਣਦੇ ਹਨ, ਇਹ ਪ੍ਰੇਰਨਾ ਹੀ ਉਸਦੀ ਸਿਰਜਣਾ ਦਾ ਅਧਾਰ ਹੁੰਦੇ ਹਨ। ਲਿਖਣ ਵਾਲੇ ਜਗਿਆਸੂ ਲੋਕ, ਆਪ ਦੇਖੇ, ਸੁਣੇ ਤੇ ਹੱਡੀਂ ਹੰਢਾਏ ਨੂੰ ਸਿਰਜਣਾ ਅੰਦਰ ਪੇਸ਼ ਕਰ ਸਕਣ ਵੇਲੇ ਕਿੱਥੋਂ ਕੁ ਤੱਕ ਕਾਮਯਾਬ ਹੁੰਦੇ ਹਨ ਇਹ ਉਨ੍ਹਾਂ ਦੇ ਅਨੁਭਵ ਨੂੰ ਪੇਸ਼ ਕਰਨ ਦੀ ਵਿਧੀ, ਲਿਖਣ ਵਾਲੀ ਸੂਝ ਅਤੇ ਇਕੱਠੇ ਕੀਤੇ ਗਿਆਨ 'ਤੇ ਨਿਰਭਰ ਕਰਦਾ ਹੈ।

ਪੰਜਾਬੀ ਪਰਵਾਸੀਆਂ ਵਲੋਂ ਸਿਰਜੇ ਸਾਹਿਤ ਨੂੰ ਪਹਿਲਾਂ ਕਾਫੀ ਦੇਰ ਤੱਕ ਵਿਦਿਆਪੀਠਕ ਖੇਤਰ ਅੰਦਰਲੇ ਬੁੱਧੀਮਾਨ ਕਹਾਉਣ ਵਾਲੇ ਜੀਵ, ਹਲਕਾ ਜਿਹਾ ਜਾਂ ਦੋ ਨੰਬਰ ਦਾ ਸਾਹਿਤ (ਪਰਵਾਸੀ, ਡਾਲਰਾਂ, ਪੌਂਡਾਂ ਦਾ  ਸਾਹਿਤ) ਹੀ ਸਮਝਦੇ ਰਹੇ ਸਨ। ਪਰ ਯੂਰਪੀ ਦੇਸ਼ਾਂ ਦੇ ਪੰਜਾਬੀ ਲੇਖਕਾਂ ਨੇ ਆਪਣੇ ਅਨੁਭਵੀ ਸਿਰੜ ਅਤੇ ਮਿਹਨਤ ਨਾਲ ਇਹ ਸਾਬਤ ਕੀਤਾ ਕਿ ਇਹ ਮੁੱਖ ਧਾਰਾ ਦਾ ਪੰਜਾਬੀ ਸਾਹਿਤ ਹੈ ਭਾਵੇਂ ਕਿ ਇਹ ਦੂਰ-ਦੁਰਾਡੇ ਵਸਦਿਆਂ ਵਲੋਂ ਲਿਖਿਆ ਜਾ ਰਿਹਾ ਹੈ, ਕਿਉਂਕਿ ਉਹ ਲੇਖਕ ਦੋ ਸਮਾਜਾਂ ਦੇ ਜਾਣਕਾਰ ਹਨ। ਫੇਰ ਇਸ ਬਾਰੇ ਢੁੱਚਰਾਂ ਡਾਹੁਣ ਵਾਲਿਆਂ ਨੂੰ ਵੀ ਇਹ ਗੱਲ ਕਬੂਲ ਕਰਨੀ ਪਈ। ਹੁਣ ਤਾਂ ਯੂਰਪ ਦੇ ਹਰ ਦੇਸ਼ ਅੰਦਰ ਪੰਜਾਬੀ  ਦਾ ਸਿਰਜਣਾਮਿਕ ਸਾਹਿਤ ਲਗਾਤਾਰ ਲਿਖਿਆ ਜਾ ਰਿਹਾ ਹੈ। (ਇਸ ਨੂੰ ਸੰਸਾਰ ਪੱਧਰ ਤੇ ਵੀ ਕਿਹਾ ਜਾ ਸਕਦਾ ਹੈ) ਸਾਹਿਤ ਦੀ ਅਜਿਹੀ ਕੋਈ ਵਿਧਾ ਨਹੀਂ ਜਿਸ ਵਿਚ ਇੱਥੇ ਵਸਦੇ ਸੈਂਕੜੇ ਲੇਖਕਾਂ ਨੇ ਨਾ ਲਿਖਿਆ ਹੋਵੇ। ਕਵਿਤਾ, ਕਹਾਣੀ, ਨਾਵਲ, ਨਾਟਕ, ਵਾਰਤਕ, ਗੀਤ, ਗ਼ਜ਼ਲ ਕੀ ਨਹੀਂ ਲਿਖਿਆ? ਤੇ ਲਿਖਿਆ ਵੀ ਭਾਵਪੂਰਤ। ਹਾਂ ਇੰਨਾਂ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਸਾਹਿਤ ਸਿਰਜਣਾ ਦੇ ਮੁਕਾਬਲੇ ਯੂਰਪ ਅੰਦਰ ਪੰਜਾਬੀ ਸਾਹਿਤਕ ਆਲੋਚਨਾ ਦਾ ਖੇਤਰ ਲੰਬੇ ਸਮੇਂ ਤੱਕ ਬਹੁਤ ਛੋਟਾ ਰਿਹਾ, ਜੋ ਅਜੇ ਵੀ ਹੈ।

ਪਰਵਾਸੀ ਸਾਹਿਤਕਾਰ ਦੇਸੀ ਆਲੋਚਕਾਂ ਵੱਲ ਹੀ ਦੇਖਣ ਵਾਸਤੇ ਮਜਬੂਰ ਹੁੰਦੇ ਰਹੇ, ਆਰੰਭ 'ਚ ਦੇਸੀ ਆਲੋਚਕ ਰਚਨਾਵਾਂ ਦੇ ਅੰਦਰਲੇ ਦਾ ਥਹੁ ਪਾਉਣ ਵਿਚ ਲੰਬਾ ਸਮਾਂ ਸੁਣੇ-ਸੁਣਾਏ ਨਾਲ ਹੀ "ਦੇਸੀ ਪ੍ਰਵਚਨਾਂ" ਦੇ ਆਸਰੇ ਬੁੱਤਾ ਸਾਰਦੇ ਰਹੇ। ਉਹਦਾ ਕਾਰਨ ਕਿ ਯੂਰਪੀ ਸਮਾਜ ਦੀ ਸਾਰੰਚਨਾ, ਇੱਥੋਂ ਦੇ ਰਾਜਨੀਤਕ, ਆਰਥਿਕ ਤੇ ਸਮਾਜਿਕ ਤਾਣੇ-ਬਾਣੇ, ਇਸ ਅੰਦਰਲੀਆਂ ਉਲਝਣਾਂ ਬਾਰੇ, ਅਤੇ ਅਜਿਹੀਆਂ ਸਥਿਤੀਆਂ ਨੂੰ ਮਨੋਵਿਗਿਆਨਕ ਪੱਖੋਂ ਪਰਖਣ/ਹੰਘਾਲਣ ਦੇ ਉਹ ਆਦੀ, ਵਾਕਿਫ ਜਾਂ ਇਸ ਦੇ ਯੋਗ ਨਹੀ ਸਨ, ਤਾਂ ਇੱਥੇ ਸਿਰਜੀਆਂ ਰਚਨਾਵਾਂ ਬਾਰੇ ਨਿਰਣਾ ਜਾਂ ਪਰਖ ਕਰਨੀ ਉਨ੍ਹਾਂ ਦੇ ਵਸੋਂ ਬਾਹਰੀ ਗੱਲ ਸੀ। ਰਚਨਾਵਾਂ ਅੰਦਰ ਅਣਲਿਖੇ ਦੀ ਨਿਸ਼ਾਨਦਹੀ ਕਿਵੇਂ ਕਰਦੇ ? ਉਹ ਅਜਿਹੇ ਮਸਲਿਆਂ /ਕਾਰਜਾਂ ਤੋਂ ਇਸ ਕਰਕੇ ਅਸਮਰੱਥ ਸਨ ਕਿ ਉਨ੍ਹਾ ਦਾ ਇਸ ਸਮਾਜ ਬਾਰੇ ਗਿਆਨ ਬਹੁਤ ਹੀ ਸੀਮਤ ਸੀ। ਹਾਂ, ਫੇਰ ਜਦੋਂ ਪੰਜਾਬੀ ਸਮਾਜ ਅਤੇ ਇੱਥੋਂ ਦੇ ਸਮਾਜ ਬਾਰੇ ਅਤੇ ਸਾਹਿਤਕ ਵਿਧਾਵਾਂ ਦੀ ਪਰਖ ਕਰਨ ਵਾਲੇ ਯੂ.ਕੇ 'ਚ ਹਰਬਖਸ਼ ਮਕਸੂਦਪੁਰੀ ਤੇ ਸਵਰਨ ਚੰਦਨ ਇਸ ਪਾਸੇ ਆਏ ਉਨ੍ਹਾਂ ਦਾ ਕਾਰਜ ਸਲਾਹੁਣਯੋਗ ਸੀ। ਗੁਰਦਿਆਲ ਸਿੰਘ ਰਾਏ ਹੋਰਾਂ ਨੇ ਵੀ ਇਸ ਖੇਤਰ ਵਿਚ ਹਿੱਸਾ ਪਾਇਆ । ਕਿਉਂਕਿ ਇਹ ਸਾਰੇ ਇੱਥੋਂ ਦੀ ਸਮਾਜਿਕ ਅਤੇ ਸਾਹਿਤਕ ਧਰਾਤਲ ਦੇ ਵਾਕਿਫ ਸਨ, ਇੱਥੇ ਲਿਖੇ ਸਾਹਿਤ ਦੇ ਗੁਣ-ਔਗਣ ਪਰਖਣ ਦੇ ਕਾਫੀ ਹੱਦ ਤੱਕ ਯੋਗ ਸਨ। ਪਰ ਯੂਰਪੀ ਪੱਧਰ 'ਤੇ ਅਜੇ ਤੱਕ ਵੀ ਸਾਹਿਤ ਸਿਰਜਣਾ ਦੇ ਮੁਕਾਬਲੇ ਪੰਜਾਬੀ ਆਲੋਚਨਾ ਦਾ ਖੇਤਰ ਬਹੁਤ ਪਿਛੇ ਦਿਸਦਾ ਹੈ।

ਨਾਲ ਹੀ ਇੱਥੇ ਇਸ ਗੱਲ ਦੀ ਵੀ ਪ੍ਰਸ਼ੰਸਾ ਕਰਨੀ ਬਣਦੀ ਹੈ ਕਿ ਪਿਛਲੇ ਸਮੇਂ  ਦੋ ਵਲੈਤ ਵਾਸੀ ਪੰਜਾਬੀ  ਲੇਖਕਾਂ ਨੇ ਇਤਹਾਸਕ ਨਾਵਲ ਵੀ ਲਿਖੇ, ਹਰਜੀਤ ਅਟਵਾਲ ਨੇ "ਆਪਣਾ" ਮਹਾਰਾਜਾ ਦਲੀਪ ਸਿੰਘ ਦੀ ਜ਼ਿੰਦਗੀ ਬਾਰੇ ਅਤੇ ਮਹਿੰਦਰਪਾਲ ਧਾਲੀਵਾਲ ਨੇ ਮਹਾਰਾਜਾ ਦਲੀਪ ਸਿੰਘ ਦੀ ਧੀ ਬਾਰੇ "ਸੋਫੀਆ" ਨਾਵਲ ਲਿਖਿਆ। ਸੋਫੀਆ ਜੋ ਔਰਤਾਂ ਦੇ ਹੱਕਾਂ ਲਈ ਲੜਨ ਵਾਲੀ ਵੀਰਾਂਗਣਾ ਸੀ।

ਇਹ ਜਰੂਰ ਕਹਿਣਾ ਬਣਦਾ ਹੈ ਕਿ ਪਹਿਲਾਂ ਕੱਲੇ-ਦੁਕੱਲੇ ਇਸ ਬਾਰੇ ਕਾਰਜ ਕਰਦੇ ਸਨ ਫੇਰ ਡਾ. ਐਸ. ਪੀ. ਸਿੰਘ. ਹੋਰਾਂ ਦੇ ਜਤਨਾਂ ਨਾਲ ਪਰਵਾਸੀ ਸਾਹਿਤ ਅਧਿਅਨ ਕੇਂਦਰ ਕਾਇਮ ਕਰਕੇ ਜਥੇਬੰਦਕ ਤੌਰ 'ਤੇ ਇਸ ਸਾਹਿਤ ਬਾਰੇ ਨਿੱਠ ਕੇ ਕੰਮ ਹੋਇਆ। ਤ੍ਰੈ ਮਾਸਿਕ ਸਾਹਿਤਕ ਪਰਚੇ "ਪਰਵਾਸ" ਦਾ ਇਸ ਖੇਤਰ ਵਿਚ ਸਲਹੁਣਯੋਗ ਹਿੱਸਾ ਹੈ। ਹੁਣ ਪਰਵਾਸੀ ਸਾਹਿਤ ਅਧਿਅਨ ਕੇਂਦਰ ਦਾ ਤੇ ਸੁੱਖੀ ਬਾਠ ਹੋਰਾਂ ਵਲੋਂ ਕਾਇਮ ਕੀਤੇ ਪੰਜਾਬ ਭਵਨ ਸਰੀ, ਕੈਨੇਡਾ ਅਤੇ ਸਾਹਿਤ ਸੁਰ ਸੰਗਮ ਸਭਾ ਇਟਲੀ ਨਾਲ ਸਾਂਝਾ ਕਾਫਲਾ ਇਸ ਕਾਰਜ ਨੂੰ ਅੱਗੇ ਲਿਜਾ ਰਿਹਾ ਹੈ। ਇਨ੍ਹਾਂ ਸਾਂਝੇ ਜਤਨਾਂ ਤੋਂ ਕਾਫੀ ਆਸਾਂ ਵੀ ਹਨ।

ਸਿਰਜੇ ਸਾਹਿਤ (ਲਿਖਤ) ਨਾਲ ਇਨਸਾਫ ਕਰਨ ਵਾਸਤੇ ਕਿਸੇ ਵੀ ਰਚਨਾ ਅੰਦਰ ਅਣਲਿਖੇ ਅਤੇ ਅਣਕਹੇ ਬਾਰੇ ਆਲੋਚਕ ਵਲੋਂ ਉਸ ਉੱਤੇ ਟਿੱਪਣੀ ਕਰਨਾ ਜ਼ਰੂਰੀ ਹੁੰਦਾ ਹੈ ਤਾਂ ਜੋ ਸਾਹਿਤ ਸਿਰਜਕ ਨੂੰ ਉਸਦੀ ਰਚਨਾ 'ਚ ਰਹਿ ਗਈ ਘਾਟ ਤੋਂ ਵੀ ਜਾਣੂ ਕਰਵਾਇਆ ਜਾ ਸਕੇ । ਕਿਸੇ ਵੀ ਸਾਹਿਤ ਸਿਰਜਕ ਦੀ ਅਗਲੀ ਸਿਰਜਣਾ ਲਈ ਇਹ ਕਾਰਜ ਸਹਾਇਕ ਸਾਬਿਤ ਹੋ ਸਕਦਾ ਹੈ। ਸ਼ਬਦ ਸਾਧਕਾਂ ਵਾਸਤੇ ਇਹ ਬਹੁਤ ਜ਼ਰੂਰੀ ਹੈ, ਕਿ ਉਨ੍ਹਾਂ ਨੂੰ ਉਨ੍ਹਾ ਦੀ ਘਾਟ ਦਾ ਵੀ ਪਤਾ ਲਗਦਾ ਰਹੇ। ਪਹਿਲੀ ਪੀੜ੍ਹੀ ਦਾ ਸਾਹਿਤ ਬਹੁਤਾ ਫਿਕਰਮੰਦੀਆ ਦਾ ਸਾਹਿਤ ਦੇਖਿਆ ਗਿਆ, ਅਸਲੋਂ ਸੰਘਰਸ਼ ਭਰਪੂਰ । (ਜਿਹੜੇ ਇਸ ਬਾਰੇ ਨਹੀਂ ਜਾਣਦੇ, ਜਿਨ੍ਹਾਂ ਨੇ ਅਜੇ ਤੱਕ ਨਹੀਂ ਪੜ੍ਹਿਆ ਉਹ ਸਾਧੂ ਸਿੰਘ ਧਾਮੀ ਹੋਰਾਂ ਵਲੋਂ ਲਿਖਿਆ ਨਾਵਲ "ਮਲੂਕਾ" ਜਰੂਰ ਪੜ੍ਹ ਲੈਣ ਗਿਆਨ ਹੋ ਜਾਵੇਗਾ)।

ਯੂਰਪ 'ਚ ਵਸਦੇ ਪੰਜਾਬੀਆਂ ਵਲੋਂ ਲਿਖਿਆ ਸਾਹਿਤ, ਪੰਜਾਬੀ ਸਾਹਿਤ ਨੂੰ ਬੌਧਿਕ ਅਮੀਰੀ ਬਖਸ਼ਣ ਦਾ ਸਬੱਬ ਬਣਿਆ। ਇੱਥੇ ਵਸਦਿਆਂ ਨੇ ਆਪਣਾ ਸਾਹਿਤ ਰਚਣਾ ਸ਼ੁਰੂ ਕੀਤਾ ਤਾਂ ਉਸ ਅੰਦਰ ਸੱਭਿਅਚਾਰਕ ਵਖਰੇਵਿਆਂ ਦਾ ਚਿਤ੍ਰਣ ਤਾਂ ਸੀ ਹੀ ਅਤੇ ਅਗਲੀ ਪੀੜ੍ਹੀ ਬਾਰੇ ਜ਼ਾਹਿਰਾ ਤੌਰ 'ਤੇ ਫਿਕਰਮੰਦੀ ਵੀ ਸੀ, ਜੋ ਜੀਵਨ ਦੀ ਸਹਿਜਤਾ ਨੂੰ ਭੰਗ ਕਰਦੀ ਸੀ।

ਇਹ ਉਵੇਂ ਦਾ ਹੀ ਫਿਕਰ ਸੀ ਅਤੇ ਅਜੇ ਵੀ ਹੈ ਜਿਵੇਂ ਕੋਈ ਬੀਬੀ ਸਹੁਰੇ ਵਸਦੀ ਹੋਈ ਪੇਕਿਆਂ ਨੂੰ ਕਦੀਂ ਨਹੀਂ ਵਿਸਾਰਦੀ, ਉਹਦੀ ਖਾਹਸ਼ ਤੇ ਜਤਨ ਇਹ ਹੁੰਦਾ ਹੈ ਕਿ ਮੇਰੇ ਬੱਚੇ ਆਪਣੇ ਨਾਨਕਿਆਂ (ਬੀਬੀ ਦੇ ਪੇਕਿਆਂ) ਨਾਲ ਵੀ ਸਦਾ ਹੀ ਮਿਲਦੇ-ਵਰਤਦੇ ਰਹਿਣ। ਇਸ ਸਬੰਧੀ ਸਾਹਿਤਕ ਕਾਰਜ (ਇਕੱਠ, ਕਾਨਫਰੰਸਾਂ) ਜਿੱਥੇ ਵੀ ਹੁੰਦੇ ਹਨ ਉਨ੍ਹਾਂ ਨੂੰ ਭਰਪੂਰ ਸਲਾਹੁਣਯੋਗ ਕੋਸ਼ਿਸ਼ ਕਿਹਾ ਜਾ ਸਕਦਾ ਹੈ  ਕਿ ਸਾਡੀ ਅਗਲੀ ਪੀੜ੍ਹੀ ਸਾਡੀ ਮਾਂ ਬੋਲੀ ਨਾਲ ਜੁੜੀ ਰਹੇ, ਉਸ ਪੰਜਾਬੀ ਸੱਭਿਆਚਾਰ ਵਿਚਲਾ ਸਾਂਝ ਦਾ ਹੋਕਾ ਦੇਣ ਵਾਲੀਆਂ ਰਹੁ-ਰੀਤਾਂ ਨਾਲ ਜੁੜੀ ਰਹੇ। ਇਸ ਸਚਾਈ ਨੂੰ ਸਭ ਜਾਣਦੇ ਹਨ ਕਿ ਕਿਸੇ ਵੀ ਇਨਸਾਨ ਵਾਸਤੇ ਦੁਨੀਆਂ ਦੀ ਸਭ ਤੋਂ ਸੋਹਣੀ ਜੁਬਾਨ ਉਸਦੀ ਮਾਂ ਬੋਲੀ ਹੀ ਹੁੰਦੀ ਹੈ ਜਿਸ ਦਾ ਕਿਸੇ ਹੋਰ ਬੋਲੀ ਨਾਲ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਭਾਸ਼ਾਈ ਪੱਧਰ 'ਤੇ ਸ਼ਬਦ ਭੰਡਾਰ ਵਲੋਂ ਕੋਈ ਵੀ ਯੂਰਪੀ ਭਾਸ਼ਾ ਪੰਜਾਬੀ ਦੇ ਮੁਕਾਬਲੇ ਦੀ ਨਹੀਂ। ਇਸ ਵਾਸਤੇ ਬਹੁਤ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ।

ਕਿਸੇ ਵੀ ਲਿਖਤ ਵਾਸਤੇ ਸ਼ਬਦ ਹੀ ਸਹਾਰਾ ਬਣਦੇ ਹਨ। ਇਹ ਵੀ ਗੱਲ ਯਾਦ ਰੱਖਣਯੋਗ ਹੈ ਕਿ ਸ਼ਬਦ ਗੁਰੂ ਦਾ ਕੋਈ ਧਰਮ ਨਹੀਂ ਹੁੰਦਾ, ਸ਼ਬਦ ਹੀ ਸਭ ਦਾ ਗੁਰੂ ਹੈ, ਰਹਿਬਰ ਹੈ, ਦੁਨੀਆਂ ਦੇ ਸਾਰੇ ਗਿਆਨ ਦਾ ਪਸਾਰਾ ਸ਼ਬਦ ਰਾਹੀਂ ਹੀ ਹੁੰਦਾ ਹੈ। ਕੋਈ ਆਸਤਿਕ ਹੋਵੇ ਜਾਂ ਨਾਸਤਿਕ ਹਰ ਕਿਸੇ ਨੂੰ ਆਪਣੇ ਆਦਰਸ਼ਾਂ ਦਾ ਪ੍ਰਚਾਰ/ਪ੍ਰਸਾਰ ਕਰਨ ਵਾਸਤੇ ਸ਼ਬਦ ਦਾ ਹੀ ਸਹਾਰਾ ਲੈਣਾ ਪੈਂਦਾ ਹੈ। ਸ਼ਬਦ ਨੂੰ ਕਿਸੇ ਧਰਮ ਦੀ ਲੋੜ ਨਹੀਂ ਪੈਂਦੀ ਪਰ ਦੁਨੀਆਂ ਦੇ ਹਰ ਧਰਮ ਨੂੰ ਸ਼ਬਦ ਦੇ ਸਹਾਰੇ ਤੋਂ ਬਿਨਾਂ ਪ੍ਰਚਾਰਿਆ ਹੀ ਨਹੀਂ ਜਾ ਸਕਦਾ। ਕਿਸੇ ਵੀ ਲਿਖਤ ਦਾ ਅਧਾਰ ਸ਼ਬਦ ਹੈ। ਪੰਜਾਬੀ ਕੌਮ, ਪੰਜਾਬੀ ਸੱਭਿਆਚਾਰ, ਪੰਜਾਬੀ ਲੋਕਾਚਾਰ ਦਾ ਅਧਾਰ ਵੀ ਪੰਜਾਬੀ ਬੋਲੀ ਅਤੇ ਪੰਜਾਬੀ ਭਾਸ਼ਾ ਹੀ ਹੈ। ਸਾਡੇ ਵਾਸਤੇ ਇਹ ਮਾਣ ਵਾਲੀ ਗੱਲ ਵੀ ਕਹੀ ਜਾ ਸਕਦੀ ਹੈ ਕਿ ਪੰਜਾਬੀ ਇਕੋ ਇਕ ਅਜਿਹੀ ਜ਼ੁਬਾਨ ਹੈ ਜੋ ਦੋ ਲਿੱਪੀਆਂ (ਗੁਰਮੁਖੀ ਤੇ ਸ਼ਾਹਮੁਖੀ) ਵਿਚ ਲਿਖੀ ਜਾਂਦੀ ਹੈ, ਭਾਵੇਂ ਕਿ ਇਸ ਦੀਆਂ ਆਪਣੀਆਂ ਸਮੱਸਿਆਵਾਂ ਵੀ ਹਨ।

ਸੱਭਿਆਚਾਰ ਆਪਸੀ ਸਾਂਝ ਦਾ ਹੀ ਨਾਮ ਹੈ ਪਰ ਸੱਭਿਆਚਾਰ ਦੇ ਬਹੁਤ ਸਾਰੇ ਅੰਗ ਹਨ, ਜੋ ਵੱਖੋ ਵੱਖ ਵਰਤਾਰਿਆਂ ਰਾਹੀਂ ਪੇਸ਼ ਹੁੰਦੇ ਹਨ, ਸਾਰੀਆਂ ਕਲਾਵਾਂ ਲੋਕ ਗੀਤ, ਲੋਕ ਨਾਚ, ਲੋਕ ਕਹਾਣੀਆਂ ਹੋਰ ਬਹੁਤ ਕੁੱਝ ਹਨ, ਉਨ੍ਹਾਂ ਵਰਤਾਰਿਆਂ ਨੂੰ ਜੋੜਨ ਵਾਲੀ ਤੰਦ ਬੋਲੀ ਤੇ ਭਾਸ਼ਾ ਇਸਦੀ ਚੂਲ ਨਹੀਂ ਨਹੀਂ ਸਗੋਂ ਬੁਨਿਆਦ ਹੁੰਦੀ ਹੈ। ਬੋਲੀ ਤੇ ਭਾਸ਼ਾ ਨੂੰ ਪਾਸੇ ਰੱਖ ਕੇ ਸੱਭਿਆਚਾਰ ਦੀ ਤਾਂ ਪ੍ਰੀਭਾਸ਼ਾ ਵੀ ਨਹੀਂ ਦਿੱਤੀ ਜਾ ਸਕਦੀ।

 ਸਾਹਿਤ, ਲਿਖਿਆ  ਤਾਂ ਵਰਤਮਾਨ ਵਿਚ ਜਾਂਦਾ ਹੈ ਪਰ ਉਹ ਬੀਤ ਗਈ ਅਤੇ ਆਉਣ ਵਾਲੀ ਪੀੜ੍ਹੀ ਦੇ ਵਿਚਕਾਰ ਪੁਲ ਵੀ ਹੁੰਦਾ ਹੈ। ਸਾਹਿਤ ਜ਼ਿੰਦਗੀ ਵਾਂਗ ਸੁਭਾਵਕ ਹੀ ਤਿੰਨ ਕਾਲਾਂ ਦਾ ਸੁਮੇਲ ਬਣਦਾ ਹੈ। ਸਾਡਾ ਬੀਤਿਆ ਹੋਇਆ ਵਕਤ ਪੁਲ ਦੇ ਇਕ ਪਾਸੇ ਤੇ ਸਾਡੀ ਅਗਲੀ ਪੀੜ੍ਹੀ (ਭਾਵ ਸਾਡਾ ਆਉਣ ਵਾਲਾ ਵਕਤ) ਪੁਲ ਦੇ ਅਗਲੇ ਪਾਸੇ ਹੁੰਦੀ ਹੈ। ਸਾਨੂੰ ਖਲੀਲ ਜਿਬਰਾਨ ਦਾ ਇਹ ਕਿਹਾ ਵੀ ਯਾਦ ਰੱਖਣਾ ਚਾਹੀਦਾ ਹੈ ਕਿ "ਬੱਚੇ ਤੁਹਾਡੀ ਜਾਇਦਾਦ ਨਹੀਂ, ਭਾਵੇਂ ਕਿ ਇਹ ਵੀ ਸੱਚ ਹੈ ਕਿ ਉਹ ਤੁਹਾਡੇ ਰਾਹੀਂ ਇਸ ਜਹਾਨ 'ਚ ਆਏ ਹਨ" ਸਾਨੂੰ ਬੱਚਿਆਂ ਨੂੰ ਆਪਣੇ ਵਰਗੇ ਨਹੀਂ ਸਗੋਂ ਸਾਨੂੰ ਬੱਚਿਆਂ ਵਰਗੇ ਬਣਨਾ ਚਾਹੀਦਾ ਹੈ, ਕਿਉਂਕਿ ਉਹ ਸਾਡੇ ਭਵਿੱਖ ਨੂੰ ਅੱਗੇ ਤੋਰਨ ਦੇ ਵਾਹਕ ਹੋਣਗੇ। ਮਨੋਵਿਗਿਆਨਕ ਪੱਖੋਂ ਇਸ ਨੂੰ ਜਰੂਰ ਵਿਚਾਰਿਆ ਜਾਣਾ ਚਾਹੀਦਾ ਹੈ ਤਾਂ ਕਿ ਪੀੜ੍ਹੀ ਪਾੜੇ ਵਾਲੇ ਗੈਰਜ਼ਰੂਰੀ ਟਕਰਾਵਾਂ ਦੇ ਪੈਦਾ ਹੋਣ ਤੋਂ ਬਚਿਆ ਜਾ ਸਕੇ।

ਹਰ ਲਿਖਣ ਵਾਲੇ ਕੋਲੋਂ ਬਹੁਤ ਕੁੱਝ ਅਣਲਿਖਿਆ ਰਹਿ ਜਾਂਦਾ ਹੈ, ਇਸ ਕਰਕੇ ਹੀ ਅਗਲੀ ਸਿਰਜਣਾ ਹੁੰਦੀ ਹੈ। ਇਹ ਅਣਲਿਖਿਆ ਅਤੇ ਅਣਕਿਹਾ ਨੇ ਅਗਲੀਆਂ ਪੀੜ੍ਹੀਆਂ ਵਲੋਂ ਸਿਰਜੇ ਜਾਣ ਵਾਲੀਆਂ ਲਿਖਤਾਂ ਦਾ ਅਧਾਰ ਬਣਨਾ ਹੁੰਦਾ ਹੈ, ਉਹ ਫੇਰ ਅਣਲਿਖੇ ਨੂੰ ਲਿਖਣ ਦਾ ਜਤਨ ਕਰਦੇ ਰਹਿੰਦੇ ਹਨ। ਇਹ ਮੌਖਿਕ (ਜ਼ੁਬਾਨੀ) ਪੱਧਰ ਤੇ ਵੀ ਹੁੰਦਾ ਅਤੇ ਲਿਖਤੀ ਪੱਧਰ 'ਤੇ ਵੀ। ਸਾਡੀ ਆਉਣ ਵਾਲੀ ਪੀੜ੍ਹੀ ਨੇ ਸਾਡੇ ਦੱਸੇ ਹੋਏ ਨੂੰ ਚੇਤੇ ਰਖਦਿਆਂ, ਅਣਕਹੇ ਨੂੰ ਆਪਣੇ ਸਮੇਂ ਅਨੁਸਾਰ ਕਹਿਣਾ ਹੈ, ਅਤੇ ਅਣਲਿਖੇ ਨੂੰ ਆਪਣੇ ਹੀ ਸਮੇਂ ਅਨੁਸਾਰ ਲਿਖਣਾ ਹੈ, ਇਹ ਉਨ੍ਹਾ ਦੀ ਇਨਸਾਨੀ ਜੁੰਮੇਵਾਰੀ ਅਤੇ ਆਪਣੇ ਵਡੇਰਿਆਂ ਦਾ ਤੇ ਆਪਣੇ ਵਿਰਸੇ ਦਾ ਕਰਜ਼ ਲਾਹੁਣ ਦੇ ਨਾਲ ਹੀ ਉਸਦਾ ਪ੍ਰਚਾਰ ਤੇ ਪ੍ਰਸਾਰ ਕਰਨ ਦਾ ਸਬੱਬ ਵੀ ਹੋਵੇਗਾ। ਪਰ ਜੇ ਅਸੀਂ ਆਪਣੇ ਵਿਰਸੇ ਨੂੰ ਬਚਾਉਣ ਵਾਲਾ ਇਹ ਸੁਨੇਹਾ ਉਨ੍ਹਾਂ ਤੱਕ ਪਹੁੰਚਾਉਣ ਵਿਚ ਕਾਮਯਾਬ ਹੋਏ ਤਾਂ।  ਇਹ ਕਾਰਜ ਅੱਜ ਵਾਲੀ ਪੀੜ੍ਹੀ ਦੀ ਜੁੰਮੇਵਾਰੀ ਹੋਵੇਗੀ, ਕਿਸੇ ਵੀ ਥਾਵੇਂ ਅਜਿਹੇ ਕਾਰਜਾਂ ਨੁੰ ਨੇਪਰੇ ਚਾੜ੍ਹਨ ਦਾ ਸੁਨੇਹਾ ਦੇਣ ਵਾਸਤੇ, ਇਕੱਠਾਂ, ਕਾਨਫਰੰਸਾਂ ਰਾਹੀਂ ਉਸ ਸੁਨੇਹੇ ਨੂੰ ਉਨ੍ਹਾ ਤੱਕ ਪਹੁੰਚਾਉਣ ਦਾ, ਇਸ ਅਹਿਸਾਸ ਨੂੰ ਜੀਊਂਦਾ ਤੇ ਮਘਦਾ ਰੱਖਣ ਦਾ ਜਤਨ ਵੀ ਕਿਹਾ ਜਾ ਸਕਦਾ ਹੈ।
    
ਸਾਹਿਤ ਵਿਚ ਜਦੋਂ ਵੀ ਯਥਾਰਥ ਦਾ ਜ਼ਿਕਰ ਹੋਵੇਗਾ ਤਾਂ ਉਹ ਧੜਕਦੀ ਜ਼ਿੰਦਗੀ ਦੀ ਪੇਸ਼ਕਾਰੀ ਰਾਹੀਂ ਹੀ ਹੋ ਸਕਦਾ ਹੈ, ਇਸ ਤੋਂ ਬਿਨਾਂ ਹੋ ਹੀ ਨਹੀਂ ਸਕਦਾ, ਇੱਥੇ ਕਲਪਨਾ ਕੰਮ ਨਹੀਂ ਆਉਂਦੀ। ਗਰਾਮਸ਼ੀ ਦੇ ਅਨੁਸਾਰ "ਹਰ ਜਮਾਤ ਦੇ ਆਪਣੇ ਬੁੱਧੀਜੀਵੀ ਹੁੰਦੇ ਹਨ ਇਹਨਾਂ ਦੀ ਕੋਈ ਜਮਾਤ ਨਹੀਂ ਹੁੰਦੀ" ਸੱਚ ਹੀ ਤਾਂ ਹੈ। ਇਕ ਵੱਡਾ ਸਵਾਲ ਭਵਿੱਖ ਦੀ ਕੁੱਖ ਵਿਚ ਹੈ ਜਿਸ ਦਾ ਜਵਾਬ ਦੇਣਾ ਸ਼ਾਇਦ ਅਜੇ ਸੰਭਵ ਨਹੀਂ ਕਿ ਸਾਡੀ ਅਗਲੀ ਪੀੜ੍ਹੀ ਕਿਹੜੀ ਭਾਸ਼ਾ ਰਾਹੀਂ ਆਪਣਾ ਸੁਨੇਹਾ ਦੇਣ ਦੇ ਯੋਗ ਹੋਵੇਗੀ। ਇਹ ਗੰਭੀਰ ਸਵਾਲ ਵਿਦੇਸ਼ਾਂ ਅੰਦਰ ਪੰਜਾਬੀ ਭਾਸ਼ਾ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ।

ਸਾਨੂੰ ਸਭ ਨੂੰ ਉਦਾਸ ਕਰਨ ਵਾਲੀ ਗੱਲ ਕਿ ਅਜੇ ਤੱਕ ਪੰਜਾਬ ਦਾ ਲੋਕ ਇਤਿਹਾਸ ਕਿਉਂ ਨਹੀਂ ਲਿਖਿਆ ਗਿਆ, ਕਿਸੇ ਸਮਾਜ ਦੇ ਇਤਿਹਾਸਕ ਵਿਕਾਸ ਦੀ ਗੱਲ ਕਰਨ ਜਾਂ ਇਸ ਨੂੰ ਸਮਝਣ ਵਾਸਤੇ ਇਹ ਬਹੁਤ ਜ਼ਰੂਰੀ ਹੈ। ਲੋਕ ਜੀਵਨ ਦੀ ਪੇਸ਼ਕਾਰੀ ਇਤਿਹਾਸ ਰਾਹੀਂ ਵੀ ਹੁੰਦੀ ਹੈ ਤੇ ਸਾਹਿਤ ਸਿਰਜਣਾ ਰਾਹੀਂ ਵੀ। ਲੋਕ ਇਤਿਹਾਸ ਹੀ ਸਾਡੇ ਜੀਵਨ ਅਤੇ ਸਾਡੇ ਇਤਿਹਾਸਕ ਵਿਕਾਸ ਦੀ ਨਿਸ਼ਾਨਦਹੀ ਕਰਦਾ ਹੈ, ਸਾਡੇ ਕੋਲ ਵੀ ਸਾਡਾ ਲਿਖਤੀ ਲੋਕ ਇਤਿਹਾਸ ਹੋਵੇ, ਇਸ ਬਾਰੇ ਇਸ ਖੇਤਰ ਦੇ ਜਾਣਕਾਰਾਂ ਤੇ ਵਿਦਵਾਨਾਂ ਨੂੰ ਜਤਨ ਕਰਨ ਵਾਸਤੇ ਪ੍ਰੇਰਿਆ ਜਾਣਾ ਚਾਹੀਦਾ ਹੈ, ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਪਿਛੋਕੜ ਦੇ ਇਤਿਹਾਸ ਨੂੰ ਜਾਣ ਸਕਣ ਅਤੇ ਆਪਣੀਆਂ ਜੜ੍ਹਾਂ ਦਾ ਸਿਰਨਾਵਾਂ ਲੱਭ ਸਕਣ। ਇਹ ਵੀ ਯਾਦ ਰੱਖਿਆ ਜਾਣਾ ਚਾਹੀਦਾ ਹੈ ਕਿ ਇਤਿਹਾਸ ਦੀ ਪੜ੍ਹਤ (ਪੜ੍ਹਨਾ ਤੇ ਵਿਚਾਰਨਾ) ਸਾਡੇ ਵਰਤਮਾਨ ਦਾ ਨਜ਼ਰੀਆ ਬਦਲਣ ਵਾਸਤੇ ਬਹੁਤ ਜ਼ਰੂਰੀ ਹੁੰਦੀ ਹੈ, ਬੀਤ ਗਏ ਬਾਰੇ ਲਿਖਤ ਨੇ ਫੇਰ ਪੈਰ ਪੈਰ 'ਤੇ ਸਾਡੀ ਗਲਤੀ ਵੇਲੇ ਸਾਨੂੰ ਟੋਕਣਾ ਹੁੰਦਾ ਹੈ। ਇਸ ਨਾਲ ਸਾਡੇ ਭਵਿੱਖ ਵੀ ਤੋਰ ਅਤੇ ਸੇਧ ਨੇ ਵੀ ਨਿਸਚਤ ਹੋਣਾ ਹੁੰਦਾ ਹੈ। ਯੂਰਪ (ਜਾਂ ਹੋਰ ਦੇਸਾਂ) ਅੰਦਰ ਵਸਦੀ ਪੰਜਾਬੀ ਪਿਛੋਕੜ ਵਾਲੀ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਦੇ ਵਿਕਾਸ ਦਾ ਖੁਰਾ ਲੱਭਣ ਵਿਚ ਲੋਕ ਇਤਿਹਾਸ ਸਹਾਈ ਹੋ ਸਕਦਾ ਹੈ।

ਔਰਤਾਂ ਬਾਰੇ ਸਾਡੇ ਸਮਾਜ ਅੰਦਰਲੀ ਸਥਿਤੀ ਨੂੰ ਵਿਚਾਰਦਿਆਂ ਫਰਾਂਸੀਸੀ  ਲੇਖਿਕਾ ਸੀਮੋਨ ਦੀ ਬਾਓਵਾਰ ਜਿਹਦੀ ਦੁਨੀਆਂ ਵਿਚ ਨਾਰੀਵਾਦੀ ਵਜੋਂ ਪਛਾਣ ਬਣੀ ਉਹ ਆਪਣੀ ਕਿਤਾਬ "ਦ ਸੈਕੰਡ ਸੈਕਸ" (ਜਿਸ ਨੂੰ ਨਾਰੀਵਾਦ ਦੀ ਬਾਈਬਲ ਕਿਹਾ ਜਾਂਦਾ ਹੈ) ਵਿਚ ਕਹਿੰਦੀ ਹੈ ਕਿ "ਔਰਤ ਪੈਦਾ ਨਹੀਂ ਹੁੰਦੀ ਉਹਨੂੰ ਔਰਤ ਬਣਾ ਦਿੱਤਾ ਜਾਂਦਾ ਹੈ।" ਨਾਲ ਹੀ ਉਸਦਾ ਕਥਨ ਚੇਤੇ ਰੱਖਣਾ ਚਾਹੀਦਾ ਹੈ ਕਿ "ਮੇਰੇ ਜੀਵਨ ਵਿਚ ਕੁੱਝ ਵੀ ਵਿਅਰਥ ਨਹੀਂ" ਕੀ ਸਾਡੇ ਵਾਸਤੇ ਇਹ ਟਿੱਪਣੀ ਤੋਂ ਵੀ ਅੱਗੇ ਸਬਕ ਨਹੀਂ ਹੋਣਾ ਚਾਹੀਦਾ? ਇੱਥੇ ਸਾਨੂੰ ਸ਼ਰਮਿੰਦੇ ਹੋ ਕੇ ਆਪਣੀ ਬੁੱਕਲ ਵਿਚ ਝਾਤੀ ਮਾਰ ਲੈਣੀ ਚਾਹੀਦੀ ਹੈ, ਕਿਉਂਕਿ ਬਾਬਾ ਨਾਨਕ ਤਾਂ ਕਹਿੰਦੇ ਹਨ, "ਸੋ ਕਿਉਂ ਮੰਦਾ ਆਖੀਐ ਜਿਤਿ ਜੰਮੈ ਰਾਜਾਨ ...“ , ਪਰ ਸਾਡੇ ਸਮਾਜ ਵਿਚੋਂ ਕਿੰਨੇ ਕੁ ਮੰਨਦੇ ਇਸ ਸੰਦੇਸ਼ ਨੂੰ? ਕਿੰਨੇ ਕੁ ਹਨ ਜੋ ਇਸ 'ਤੇ ਅਮਲ ਕਰਦੇ ਹਨ? ਦੇਖਦਿਆਂ ਪਤਾ ਲਗਦਾ ਹੈ ਕਿ ਬਹੁਤ ਹੀ ਥੋੜ੍ਹੇ।

ਸਮਾਜਿਕ ਮਸਲਿਆਂ ਨੂੰ ਸਾਹਿਤ ਵਿਚ ਕਦੇ ਵੀ ਸਹੂਲਤੀ ਪੱਧਰ 'ਤੇ ਪੇਸ਼ ਨਹੀਂ ਕੀਤਾ ਜਾ ਸਕਦਾ।

ਅੱਜ ਜੋ ਲਿਖਿਆ ਜਾ ਰਿਹਾ ਹੈ ਇਹ ਵੀ ਸਮਾਂ ਅੱਗੇ ਤੁਰਨ ਨਾਲ ਬਦਲੇਗਾ, ਜਦੋਂ ਅਸੀਂ ਨਵੇਂ ਵਿਸ਼ਿਆ ਨੂੰ ਪੇਸ਼ ਕਰਨ ਵੱਲ ਅਹੁੜਾਂਗੇ ਤਾਂ ਸਾਨੂੰ ਨਵੀਂਆਂ ਜੁਗਤਾਂ ਵਰਤਣ ਵੇਲੇ ਨਵੀਂ ਸ਼ਬਦਾਵਲੀ ਦੀ ਵੀ ਲੋੜ ਪਵੇਗੀ। ਕਿਉਂਕਿ ਹਾਵਰਡ ਫਾਸਟ ਦੇ ਕਥਨ ਅਨੁਸਾਰ "ਕਲਾ ਸਮਾਜੀ ਯਥਾਰਥ ਤੋਂ ਬਿਨਾਂ ਕੁੱਝ ਵੀ ਨਹੀਂ ਹੁੰਦੀ"। ਇਸੇ ਮਸਲੇ ਨੂੰ ਵਿਚਾਰਦਿਆਂ ਕਲਾ ਦਾ ਜੀਵਨ ਨਾਲ ਕੀ ਸਬੰਧ ਹੈ (ਲਿਖਣਾ ਵੀ ਕਲਾ ਹੈ) ਸਾਨੂੰ ਦੱਸਣਾ ਪਵੇਗਾ। ਕਲਾ ਦੇ ਪ੍ਰਗਟਾਵੇ ਦੇ ਵੱਖੋ-ਵੱਖਰੇ ਢੰਗ ਤਰੀਕੇ ਹਨ ਤੇ ਨਿੱਤ ਨਵੀਆਂ ਤਕਨੀਕਾਂ ਈਜਾਦ ਹੋ ਰਹੀਆਂ ਹਨ, ਇਸ ਬਾਰੇ ਵਿਚਾਰ ਵਟਾਂਦਰੇ ਦੇ ਮੌਕੇ ਪੈਦਾ ਕਰਨੇ ਚਾਹੀਦੇ ਹਨ। ਸਾਡੇ ਵਿਚੋਂ ਬਹੁਤ ਸਾਰੇ ਬਹਿਸ ਲਈ ਦਿਲਚਸਪੀ ਰੱਖਦੇ ਹਨ ਪਰ ਲੋੜ ਤਾਂ ਵਿਚਾਰ-ਵਟਾਂਦਰੇ ਦੀ ਹੈ, ਵਿਚਾਰਾਂ ਦੇ ਆਦਾਨ-ਪ੍ਰਦਾਨ ਦੀ।  ਬਾਬਾ ਨਾਨਕ ਆਖਦੇ ਹਨ, "ਜਬ ਲਗ ਦੁਨੀਆਂ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਏ।" ਸਾਡੇ ਵਿਚੋਂ ਬਹੁਤਿਆਂ ਦੀ ਕਹਿਣ ਵਿਚ ਤਾਂ ਦਿਲਚਸਪੀ ਹੈ ਪਰ ਸੁਣਨ ਵਿਚ ਨਹੀਂ, ਪਰ ਹੁਕਮ ਤਾਂ ਪਹਿਲਾਂ ਸੁਣਨ ਦਾ ਹੈ।
ਨਿਰਪੱਖਤਾ ਬਾਰੇ ਦੋ ਸ਼ਬਦ ਜਰੂਰ ਕਹਿਣੇ ਚਾਹਾਂਗਾ, ਕਈ ਕਹਿ ਦਿੰਦੇ ਹਨ ਕਿ ਸਾਡੀ ਕੋਈ ਵਿਚਾਰਧਾਰਾ ਨਹੀਂ, ਅਸੀਂ ਕਿਸੇ ਪਾਸੇ ਨਹੀਂ, ਉਹ ਝੂਠ ਬੋਲਦੇ ਹਨ, ਬਾਬੇ ਨਾਨਕ ਦੇ ਸੰਦੇਸ਼ ਨੂੰ ਅਣਸੁਣਿਆਂ ਕਰ ਦਿੰਦੇ ਹਨ। ਆਉਣ ਵਾਲੀ ਪੀੜ੍ਹੀ ਨੂੰ ਸਾਨੂੰ  ਬਾਬੇ ਵਲੋਂ ਦਿੱਤੇ ਸੰਦੇਸ਼ ਦੇ ਲੜ ਲਾਉਣਾ ਪਵੇਗਾ। ਬਾਬਾ ਨਾਨਕ ਦਾ ਸੰਦੇਸ਼ ਸਾਨੂੰ  ਨਿਰਪੱਖ ਰਹਿਣ ਹੀ ਨਹੀਂ ਦਿੰਦਾ ਸਗੋਂ ਆਪਣੇ ਸਮਾਜ, ਆਪਣੇ ਲੋਕਾਂ ਨਾਲ ਪ੍ਰਤੀਬੱਧ ਹੋਣ ਦਾ ਹੋਕਾ ਦਿੰਦਾ ਹੈ। ਬਾਬਾ ਨਾਨਕ ਕਹਿੰਦਾ ਹੈ :

ਨੀਚਾ  ਅੰਦਰਿ  ਨੀਚ  ਜਾਤਿ  ਨੀਚੀ  ਹੂ  ਅਤਿ  ਨੀਚੁ ॥
ਨਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥        

ਸਾਨੂੰ ਆਪਣੀ ਕਲਾ ਰਾਹੀਂ,  ਉਹ ਲਿਖਣ ਦੀ ਹੋਵੇ ਜਾਂ ਬੋਲਣ ਦੀ ਹੋਵੇ ਜਰੂਰ ਆਪਣੀ ਅਗਲੀ ਪੀੜ੍ਹੀ ਅੰਦਰ ਨੈਤਿਕ ਕਦਰਾਂ-ਕੀਮਤਾਂ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ ਚਾਹੀਦਾ ਹੈ, ਇਹ ਪ੍ਰਚਾਰ ਅਪਣੱਤ ਦੇ ਪ੍ਰਵਚਨ ਤੱਕ ਹੀ ਸੀਮਤ ਨਹੀਂ ਰਹੇਗਾ ਸਗੋਂ ਸਮਾਜ ਅੰਦਰ ਵਿਹਾਰਕ ਪੱਧਰ ਤੱਕ ਫੈਲ ਜਾਵੇਗਾ, ਜੋ ਸਾਡੇ ਫਿਕਰਾਂ ਨੂੰ ਦੂਰ ਕਰਦਿਆਂ, ਸਾਡੀਆਂ ਭਾਵਨਾਵਾਂ ਤੇ ਸਾਡੀ ਮਨਸ਼ਾ ਦੀ ਪੂਰਤੀ ਦਾ ਸਬੱਬ ਬਣ ਸਕਦਾ ਹੈ। ਇਹ ਵਰਤਾਰਾ ਸਾਡੀ ਅਗਲੀ ਪੀੜ੍ਹੀ ਦੇ ਕਾਰਜਾਂ ਵਿਚ ਜ਼ਰੂਰ ਸ਼ਾਮਲ ਹੋਣਾ ਚਾਹੀਦਾ ਹੈ। ਪਰ ਅਗਲੀ ਪੀੜ੍ਹੀ ਨੂੰ ਇਸ ਵਾਸਤੇ ਪ੍ਰੇਰਨਾ ਦੇਣਾ ਅੱਜ ਦੀ ਪੀੜ੍ਹੀ ਦਾ ਫ਼ਰਜ਼ ਵੀ ਤਾਂ ਹੈ।

ਸਾਡੇ ਵਲੋਂ  ਅਗਲੀ ਪੀੜ੍ਹੀ ਨੂੰ ਇਹ ਵੀ ਲਗਾਤਾਰ ਦੱਸਣਾ ਪਵੇਗਾ ਕਿ ਜਦੋਂ ਕੋਈ ਵੀ ਲਿਖਤ ਸਾਨੂੰ ਸਮਾਜ ਦੇ ਯਥਾਰਥ ਬਾਰੇ ਦੱਸ ਰਹੀ ਹੋਵੇ ਤਾਂ ਉਸ ਨਾਲ ਸਾਡੀ ਸਮਾਜਿਕ ਚੇਤਨਾ ਤਿੱਖੀ ਹੁੰਦੀ ਹੈ। ਪਰ ਸਾਡੇ ਵਿਚੋਂ ਬਹੁਤ ਸਾਰੇ ਲੋਕ ਚਿੰਤਾ ਵਿਚ ਹੀ ਫਸੇ ਰਹਿੰਦੇ ਹਨ, ਗੱਲ ਦਾ ਨਿਬੇੜਾ ਚਿੰਤਾ ਨੇ ਨਹੀਂ ਚਿੰਤਨ ਨੇ ਕਰਨਾ ਹੁੰਦਾ ਹੈ। ਸੋਚ ਦੇ ਪੱਖੋਂ ਚਿੰਤਾ ਕਿਸੇ ਮਸਲੇ ਵੱਲ ਧਿਆਨ ਦੇਣ/ਦਵਾਉਣ ਦਾ ਪਹਿਲਾ ਕਦਮ ਹੁੰਦਾ ਹੈ।  ਚਿੰਤਾ ਤੋਂ ਚਿੰਤਨ ਤੱਕ ਦਾ ਸਫਰ ਕਿਸੇ ਮਸਲੇ ਬਾਰੇ ਪ੍ਰਤੀਬੱਧਤਾ ਦੀ ਨਿਸ਼ਾਨੀ ਹੁੰਦਾ ਹੈ। ਚਿੰਤਨ ਜਿੰਨਾ ਗੰਭੀਰ ਹੋਵੇ ਕਿਸੇ ਮਸਲੇ ਦਾ ਹੱਲ ਓਨਾ ਸੌਖਾ ਹੋ ਜਾਂਦਾ ਹੈ। ਇਹ ਵੀ ਯਾਦ ਰੱਖਣ ਵਾਲੀ ਗੱਲ ਕਿ ਸਮਾਜਿਕ ਬਰਾਬਰੀ ਦੀ ਗੱਲ ਨਾ ਕਰਨ ਵਾਲੀ ਅਵਾਰਾ ਸੋਚ ਕਿਸੇ ਵੀ ਸਮਾਜ ਲਈ ਖਤਰਨਾਕ ਹੁੰਦੀ ਹੈ।

ਸ਼ਬਦ ਦੇ ਸਾਧਕਾਂ ਨੂੰ ਯਾਦ ਰੱਖਣਾ ਚਾਹੀਦਾ ਹੈ, ਸ਼ਬਦ ਦਾ ਸੰਸਾਰ ਮਨੁੱਖ ਨੂੰ ਸੱਭਿਅਕ ਬਣਾਉਣ ਲਈ ਅਤਿਅੰਤ ਜਰੂਰੀ ਹੈ। ਕਿਸੇ ਵੀ ਸੋਚਵਾਨ ਅਤੇ ਸੂਝਵਾਨ ਕਲਮਕਾਰ ਵਾਸਤੇ ਸ਼ਬਦ ਉਸ ਦਾ ਕੀਮਤੀ ਸਰਮਾਇਆ ਹੁੰਦੇ  ਹਨ।

ਸ਼ਬਦ ਦੇ ਸਬੰਧ ਵਿਚ ਲਿਖਦਿਆਂ ਹਿੰਦੀ ਭਾਸ਼ਾ ਦਾ ਉੱਘਾ ਲੇਖਕ ਤੇ ਹਿੰਦੀ ਮਾਸਿਕ "ਹੰਸ" ਦਾ ਸੰਪਾਦਕ ਰਾਜੇਂਦਰ ਯਾਦਵ ਕਹਿੰਦਾ ਹੈ, "ਇਸ ਬਾਰੇ ਨਹੀਂ ਸੋਚਣਾ ਚਾਹੀਦਾ ਕਿ ਸ਼ਬਦ ਦਾ ਭਵਿੱਖ ਕੀ ਹੋਵੇਗਾ, ਸਗੋਂ ਗੱਲ ਭਵਿੱਖ ਦੇ ਸ਼ਬਦ 'ਤੇ ਹੋਣੀ ਚਾਹੀਦੀ ਹੈ"। ਭਵਿੱਖ ਦੇ ਓਸ ਸ਼ਬਦ ਦੀ ਸਿਰਜਣਾ ਸਾਡੀ ਆਉਣ ਵਾਲੀ ਪੀੜ੍ਹੀ ਨੇ ਕਰਨੀ ਹੈ। ਇਸ ਲਈ ਅਗਲੀ ਪੀੜ੍ਹੀ ਨੂੰ ਇਸ ਸਬੰਧੀ ਸੁਚੇਤ ਕਰਦਿਆਂ ਇਸ  ਦੇ ਹਾਂਅ ਪੱਖੀ ਹੁੰਗਾਰੇ ਬਾਰੇ ਸਾਨੂੰ ਆਸ ਅਤੇ ਵਿਸ਼ਵਾਸ ਰੱਖਣਾ ਪਵੇਗਾ।

ਸ਼ਬਦ ਤੋਂ ਵਿਚਾਰ ਦਾ ਸਫਰ ਵੀ ਇਸ ਪੀੜ੍ਹੀ ਦੇ ਹਿੱਸੇ ਆਵੇਗਾ ਜੋ ਇਸ ਧਰਤੀ ਦੇ ਜੰਮੇ-ਜਾਏ ਹਨ, ਆਪਣੀ ਜੰਮਣ ਭੋਇੰ ਲਈ ਹਰ ਮਨੁੱਖ ਕਰਜ਼ਦਾਰ ਹੁੰਦਾ ਹੈ, ਇਨ੍ਹਾਂ ਪੰਜਾਬੀ ਪਿਛੋਕੜ ਅਤੇ ਪੰਜਾਬੀ ਵਿਰਸੇ ਦੇ ਪਿਛੋਕੜ ਵਾਲੀ ਨਵੀਂ ਪੀੜ੍ਹੀ ਵਾਸਤੇ ਨਵੀਆਂ ਅਤੇ ਦੋਹਰੀਆਂ ਚੁਣੌਤੀਆਂ ਹੋਣਗੀਆਂ, ਪਰ ਹੱਲ ਵੀ ਇਨ੍ਹਾਂ ਨੇ ਆਪ ਹੀ ਲੱਭਣਾ ਹੈ। ਪਰਵਾਸੀ ਬੜੀ ਦੇਰ ਤੋਂ ਪਰਵਾਸੀ ਨਹੀਂ ਰਹੇ ਆਵਾਸੀ ਹੋ ਗਏ ਹਨ, ਇਨ੍ਹਾਂ ਮੁਲਕਾਂ ਦੇ ਬਾਸ਼ਿੰਦੇ (ਨਾਗਰਿਕ) ਹਨ, ਹੁਣ ਇਹ ਸਾਡੇ ਆਪਣੇ ਵਤਨ ਹਨ। ਆਪਣੇ ਵਤਨ ਦੀ  ਖ਼ੈਰ-ਸੁੱਖ ਵਾਸਤੇ ਸਾਂਝ ਭਰੇ ਜਤਨ ਕਰਨੇ ਹਰ ਕਿਸੇ ਲਈ ਬਹੁਤ ਜਰੂਰੀ ਹੁੰਦੇ ਹਨ।
 
 

 
 

121ਯੂਰਪੀ ਪੰਜਾਬੀ ਸਾਹਿਤ ਅਤੇ  ਅਗਲੀ ਪੀੜ੍ਹੀ!
ਕੇਹਰ ਸ਼ਰੀਫ਼
1203 ਸਤੰਬਰ ਨੂੰ ਜਨਮ ਦਿਨ ਤੇ ਵਿਸ਼ੇਸ਼ /span>
ਪੰਜਾਬੀ ਬੋਲੀ ਦਾ ਜੁਝਾਰੂ ਅਤੇ ਇਨਕਲਾਬੀ ਲੋਕ ਕਵੀ-ਉਸਤਾਦ ਦਾਮਨ
ਉਜਾਗਰ ਸਿੰਘ 
119ਜ਼ਿੰਦਗੀ ਨੂੰ ਵਿਅੰਗ ਨਾਲ ਰੰਗੀਨ ਬਣਾਉਣ ਵਾਲੇ ਗ਼ਜ਼ਲਗੋ: ਹਰਬੰਸ ਸਿੰਘ ਤਸੱਵਰ
ਉਜਾਗਰ ਸਿੰਘ
118ਕਹਾਣੀਕਾਰ ਲਾਲ ਸਿੰਘ ਦੀ “ ਬੇਮਝੀਆਂ “ ਵਿਚਲੀ ਸਮਝ ਦੇ ਰੂਬਰੂ ਹੁੰਦਿਆਂ
ਡਾ. ਸ਼ਮਸ਼ੇਰ ਮੋਹੀ   
117ਬੁਲੰਦ ਸ਼ਾਇਰ ਸਿਰੀ ਰਾਮ ਅਰਸ਼ -ਜਿਸ ਸਾਨੂੰ ਬਹੁਤਿਆਂ ਨੂੰ ਮਾਰਗ ਦਰਸ਼ਨ ਦਿੱਤਾ
ਗੁਰਭਜਨ ਗਿੱਲ
116ਡਾ: ਮਲਕੀਅਤ ‘ਸੁਹਲ’ ਦੀ ਪੰਜਾਬੀ ਕਵਿਤਾ
ਰਵੇਲ ਸਿੰਘ 
115ਹੈ ਕੋਈ "ਮਾਈ ਦਾ ਲਾਲ" – ਜੋ ਸੱਚ ਬੋਲ ਸਕੇ !
ਕੇਹਰ ਸ਼ਰੀਫ਼, ਜਰਮਨੀ
114ਹੈਮਿੰਗਵੇ ਨੂੰ ਯਾਦ ਕਰਦਿਆਂ
ਸ਼ਿੰਦਰ ਪਾਲ ਸਿੰਘ, ਯੂਕੇ 
113ਜਨਮ ਦਿਨ ਮੌਕੇ ਪੰਥ ਰਤਨ ਭਾਈ ਕਾਨ੍ਹ ਸਿੰਘ ਨਾਭਾ ਦੇ ਪੜਪੋਤਰੇ ਮੇਜਰ ਆਦਰਸ਼ਪਾਲ ਸਿੰਘ ਨਾਲ ਵਿਸ਼ੇਸ਼ ਮੁਲਾਕਾਤ
ਜਗਮੇਲ ਸਿੰਘ ਭਾਠੂਆਂ, ਦਿੱਲੀ 
112ਰੰਗੀਨ ਮਿਜ਼ਾਜ ਸਟੇਜੀ ਕਵੀ ਦੀਵਾਨ ਸਿੰਘ, ਮਹਿਰਮ’ ਨੂੰ ਯਾਦ ਕਰਦਿਆਂ 
ਰਵੇਲ ਸਿੰਘ, ਇਟਲੀ
111ਪੁੱਤਰ ਹੀ ਨਹੀਂ, ਧੀਆਂ ਵੀ ਬਾਪ ਦਾ ਨਾਂ ਅੱਗੇ ਤੋਰਦੀਆਂ ਹਨ - ਅਜੀਤ ਸਤਨਾਮ ਕੌਰ 
ਹਰਵਿੰਦਰ ਬਿਲਾਸਪੁਰ
110ਵੀਰ ਮੇਰਿਆ ਜੁਗਨੀ ਕਹਿੰਦੀ ਏ 
ਰਵੇਲ ਸਿੰਘ ਇਟਲੀ
109ਰੁਮਾਂਸਵਾਦ ਅਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ ਕਵੀ ਅਤੇ ਗੀਤਕਾਰ ਅੰਗਰੇਜ਼ ਮੁੰਡੀ ਕੱਦੋਂ 
ਉਜਾਗਰ ਸਿੰਘ, ਪਟਿਆਲਾ
108ਸੁਆਤੀ ਬੂੰਦਾਂ ਵਰਗੇ ਸ਼ਬਦਾਂ ਦਾ ਰਚੇਤਾ ਸੀ ਬਾਈ ਰਾਜਿੰਦਰ ਪ੍ਰਦੇਸੀ
ਸ਼ਿਵਚਰਨ ਜੱਗੀ ਕੁੱਸਾ
107ਚੇਤੰਨ ਚਿੰਤਕ ਤੇ ਸਮਰੱਥ ਸਾਹਿਤਕਾਰ ਡਾ. ਗੁਰਦਿਆਲ ਸਿੰਘ ਰਾਏ
ਹਰਮੀਤ ਸਿੰਘ ਅਟਵਾਲ 
106ਗਿਆਨ ਦੀ ਮਹਿਕ ਵੰਡਣ ਵਾਲਾ ਵਣਜਾਰਾ ਪ੍ਰੋ ਅਛਰੂ ਸਿੰਘ
 ਉਜਾਗਰ ਸਿੰਘ, ਪਟਿਆਲਾ 
ranjuਕੁਦਰਤ, ਸਮਾਜਿਕ ਸਰੋਕਾਰਾਂ ਅਤੇ ਰੁਮਾਂਸਵਾਦ ਦੀ ਕਵਿਤਰੀ ਡਾ ਰੰਜੂ
ਉਜਾਗਰ ਸਿੰਘ, ਪਟਿਆਲਾ 
104ਮੇਰੀ ਮਾਂ ਦਾ ਪਾਕਿਸਤਾਨ/a>
ਅਜੀਤ ਸਤਨਾਮ ਕੌਰ, ਲੰਡਨ 
103ਹਰਿਆਣੇ ਦਾ 2020 ਦਾ ਪੰਜਾਬੀ ਸਾਹਿਤ ਅਵਲੋਕਨ: ਪੁਸਤਕ ਸੰਦਰਭ
ਡਾ. ਨਿਸ਼ਾਨ ਸਿੰਘ ਰਾਠੌਰ 
102ਪੰਜਾਬੀ ਵਿਰਾਸਤ, ਕਵਿਤਾ ਅਤੇ ਕੋਮਲ ਕਲਾਵਾਂ ਦੀ ਤ੍ਰਿਵੈਣੀ ਦਵਿੰਦਰ ਬਾਂਸਲ
ਉਜਾਗਰ ਸਿੰਘ 
kussaਮੇਰੇ ਠੁੱਕਦਾਰ ਗਲਪੀ ਸ਼ੈਲੀ ਵਾਲਾ ਨਾਵਲਕਾਰ : ਸ਼ਿਵਚਰਨ ਜੱਗੀ ਕੁੱਸਾ
ਹਰਮੀਤ ਸਿੰਘ ਅਟਵਾਲ 
100ਮੇਰੇ ਹਿੱਸੇ ਦਾ ਡਾਕਟਰ ਹਰਿਭਜਨ ਸਿੰਘ
ਜੈਤੇਗ ਸਿੰਘ ਅਨੰਤ 
099ਤਿੜਕ ਰਹੇ ਸਮਾਜਿਕ ਰਿਸ਼ਤਿਆਂ ਅਤੇ ਸਰੋਕਾਰਾਂ ਦਾ ਕਵੀ - ਰਣਦੀਪ ਸਿੰਘ ਆਹਲੂਵਾਲੀਆ
ਉਜਾਗਰ ਸਿੰਘ, ਪਟਿਆਲਾ 
kussaਕਿਰਤ ਵਿੱਚ ਦਮ ਹੈ ਤਾਂ ਪਾਠਕ ਲੱਭ ਕੇ ਪੜ੍ਹਦੇ ਹਨ - ਸ਼ਿਵਚਰਨ ਜੱਗੀ ਕੁੱਸਾ।
ਹਰਵਿੰਦਰ ਧਾਲੀਵਾਲ (ਬਿਲਾਸਪੁਰ) 
rupaalਕਲਮ ਦਾ ਧਨੀ : ਜਸਵਿੰਦਰ ਸਿੰਘ ਰੁਪਾਲ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ 
laganaਬਹੁ-ਕਲਾਵਾਂ ਦਾ ਸੁਮੇਲ :   ਬਲਵਿੰਦਰ ਕੌਰ ਲਗਾਣਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ    
dhimanਪੰਜਾਬੀ ਮਾਂ-ਬੋਲੀ ਨੂੰ ਸਮਰਪਿਤ ਹੋਣਹਾਰ ਕਲਮ - ਮਨਜੀਤ ਕੌਰ ਧੀਮਾਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ 
khalsaਵਿਰਸੇ ਦੀ ਸਾਂਭ-ਸੰਭਾਲ ਲਈ ਯਤਨਸ਼ੀਲ ਮੁਟਿਆਰ - ਬੀਬੀ ਰੁਪਿੰਦਰ ਕੌਰ ਰੂਪ ਖਾਲਸਾ
ਪ੍ਰੀਤਮ ਲੁਧਿਆਣਵੀ, ਚੰਡੀਗੜ 
sathiLਪੰਜਾਬੀ ਬੋਲੀ ਦੇ ਜਗਤ ਵਿੱਚ ਧਰੂ ਤਾਰੇ ਵਾਂਗ ਚਮਕਦਾ ਰਹੇਗਾ ਸਾਥੀ ਲੁਧਿਆਣਵੀ
ਬਲਵਿੰਦਰ ਸਿੰਘ ਚਾਹਲ "ਮਾਧੋਝੰਡਾ"
meetਬਗੀਤਕਾਰੀ ਦੀਆਂ ਮੰਜਲਾਂ ਸਰ ਕਰ ਰਿਹਾ ਗੀਤਕਾਰ-- ਮੀਤ ਸਦੌਂ-ਗੜ ਵਾਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ  
nachardeepਬਹੁ-ਕਲਾਵਾਂ ਦਾ ਖੂਬਸੂਰਤ ਸੁਮੇਲ - ਨੇਚਰਦੀਪ ਕਾਹਲੋਂ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
balਸੰਗੀਤ, ਸਾਹਿਤ ਅਤੇ ਸਿਹਤ ਵਿਗਿਆਨ ਦੀ ਤ੍ਰਿਵੈਣੀ ਡਾ ਮਨਜੀਤ ਸਿੰਘ ਬਲ
ਉਜਾਗਰ ਸਿੰਘ, ਪਟਿਆਲਾ  
khamoshਹੱਡਬੀਤੀ
ਖਾਮੋਸ਼ ਮੁਹੱਬਤ ਦੀ ਇਬਾਦਤ
ਅਜੀਤ ਸਤਨਾਮ ਕੌਰ
daduharਯੂਥ ਵੈਲਫੇਅਰ ਕਲੱਬ ਵੱਲੋਂ ਲੇਖਕ ਜਸਵੀਰ ਸ਼ਰਮਾ ਦੱਦਾਹੂਰ ਦਾ ਸਨਮਾਨ
ਗੁਰਬਾਜ ਗਿੱਲ, ਬਠਿੰਡਾ
darshanਪੰਜਾਬੀ ਕਵੀ ਗਿਆਨੀ ਦਰਸ਼ਨ ਸਿੰਘ ਨਹੀਂ ਰਹੇ
ਸਾਥੀ ਲੁਧਿਆਣਵੀ,  ਲੰਡਨ
gangaਸਾਹਿਤ ਸਿਰਜਨਾ ਦਾ ਨਵਾਂ ਸਿਰਨਾਵਾਂ – ਨਿਰਮਲ ਗੰਗਾ
ਗੁਰਬਾਜ ਗਿੱਲ,  ਬਠਿੰਡਾ
gillਸਾਹਿਤਕ ਅਤੇ ਸਭਿਆਚਾਰਕ ਖ਼ੁਸ਼ਬੂਆਂ ਦਾ ਵਣਜਾਰਾ ਪ੍ਰੋ. ਗੁਰਭਜਨ ਸਿੰਘ ਗਿੱਲ
ਉਜਾਗਰ ਸਿੰਘ, ਪਟਿਆਲਾ 
ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਹਰਿਆਣੇ ’ਚ ਪੰਜਾਬੀ ਮਾਂ- ਬੋਲੀ ਦਾ ਲਾਡਲਾ ਪੁੱਤਰ ਸੀ ਡਾ. ਅਮਰਜੀਤ ਸਿੰਘ ਕਾਂਗ
ਡਾ. ਨਿਸ਼ਾਨ ਸਿੰਘ ਰਾਠੌਰ
ਸੰਘਰਸ਼ ਦੀ ਮੂਰਤ, ਨਿਊਜ਼ ਰੀਡਰ - ਬਲਜੀਤ ਕੌਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਪੰਜਾਬੀ ਜੁਬਾਨ ਦਾ ਅਜ਼ੀਮ ਸ਼ਾਇਰ ਐਸ ਐਸ ਮੀਸ਼ਾ
ਮਨਜੀਤ ਸਿੰਘ ਰੱਤੂ, ਨਿਊ ਯਾਰਕ
ਗੀਤਕਾਰੀ ਵਿਚ ਨਾਮਨਾ ਖੱਟ ਰਹੀ ਖੂਬਸੂਰਤ ਕਲਮ- ਗਗਨਦੀਪ ਕੌਰ ਸਿਵੀਆ
ਪ੍ਰੀਤਮ ਲੁਧਿਆਣਵੀ, ਚੰਡੀਗੜ
ਸ਼ਬਦਾਂ ਦੀ ਚੋਗ ਚੁਗਣ ਵਾਲਾ - ਸ਼ਿਵਚਰਨ ਜੱਗੀ ਕੁੱਸਾ
ਕੇਹਰ ਸ਼ਰੀਫ਼ (ਵਿਟਨ)
ਮੰਜਲ ਵਲ ਵਧ ਰਿਹਾ ਸ਼ਾਇਰ, ਜਤਿੰਦਰ ਸਿੰਘ, ਉੱਚੀ ਮੰਗਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਦ੍ਰਿੜ ਇਰਾਦਿਆਂ ਦੀ ਮਾਲਕਣ - ਕਰਮਜੀਤ ਕੰਮੋ ਦਿਓਣ ਐਲਨਾਬਾਦੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਯੂਰਪ ਦੀ ਧਰਤ ਤੇ ਧੁੰਮਾਂ ਮਚਾ ਰਹੀ ਕਲਮ- ਬਿੰਦਰ-ਜਾਨ-ਏ-ਸਾਹਿਤ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਕਲਮੀ ਸ਼ੌਕ ਨੂੰ ਰੂਹ ਨਾਲ ਪਾਲ ਰਹੀ ਕਵਿੱਤਰੀ - ਸਿਮਰਨਜੀਤ ਜੁਤਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸਾਹਿਤ ਤੇ ਸਭਿਆਚਾਰ ਦਾ ਮੂੰਹ-ਮੁੰਹਾਦਰਾ ਸੰਵਾਰਨ ਲਈ ਦੋਆਬੇ ਦੀ ਯਤਨਸ਼ੀਲ ਕਲਮ- ਅੰਜੂ 'ਵ' ਰੱਤੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸਾਹਿਤਕ ਤੇ ਸੱਭਿਆਚਾਰਕ ਗੀਤਾਂ ਦਾ ਵਣਜਾਰਾ - ਮੂਲ ਚੰਦ ਸ਼ਰਮਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸ਼ਾਇਰੀ ਤੋਂ ਫਿਲਮੀ ਗੀਤਕਾਰੀ ਵੱਲ – ਸ਼ਾਇਰ ਸ਼ਮੀ ਜਲੰਧਰੀ
ਰਿਸ਼ੀ ਗੁਲਾਟੀ, ਐਡੀਲੇਡ, ਆਸਟ੍ਰੇਲੀਆ
ਰੂਹਾਨੀਅਤ ਦੀਆਂ ਕਿਰਨਾਂ ਵਰਗੀ ਕਵਿੱਤਰੀ ਕਿਰਨ ਪਾਹਵਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਕਨੇਡਾ ਰਹਿਕੇ ਵੀ ਘੁੰਮ ਰਹੀ ਹੈ ਪਿੰਡ ਦੀਆਂ ਗਲੀਆਂ ਵਿਚ - ਕਵਿੱਤਰੀ ਤੇ ਕਹਾਣੀਕਾਰਾ ਜੱਗੀ ਬਰਾੜ ਸਮਾਲਸਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਇੰਨਸਾਨੀਅਤ ਦੇ ਅਸੂਲਾਂ ਵਾਲੀ ਸੰਘਰਸ਼-ਸ਼ੀਲ ਤੇ ਉਦਮੀ ਕਲਮ - ਸੁਖਚਰਨ ਸਿੰਘ ਸਾਹੋਕੇ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸਾਫ-ਸੁਥਰੀ ਲੇਖਣੀ ਦਾ ਮਾਲਕ - ਗੁਰਦੀਪ ਸਿੰਘ ਸ਼ਹਿਣਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਇਕਬਾਲ ਮਾਹਲ ਨਾਲ ਇਕ ਇੰਟਰਵਿਊ
ਡਾਕਟਰ ਸਾਥੀ ਲੁਧਿਆਣਵੀ, ਲੰਡਨ
ਅੱਖਰਾਂ ਨੂੰ ਮਾਲਾ ਚ ਪਰੋਣ ਦੀ ਮੁਹਾਰਤ ਰੱਖਦਾ ਸ਼ਾਇਰ- ਯੱਸ਼ਪਾਲ ਟੋਨੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਵਿਰਸੇ ਨੂੰ ਸੰਭਾਲਣ 'ਚ ਜੁਟੀ ਹੋਈ ਲਾ-ਜੁਵਾਬ ਕਲਮ - ਵਰਿੰਦਰ ਕੌਰ ਰੰਧਾਵਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਛੂਕਦਾ ਕਲਮੀ ਦਰਿਆ - ਪ੍ਰਿੰ: ਗੁਰਮੀਤ ਸਿੰਘ ਫਾਜਿਲਕਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ  
ਤੰਗੀਆਂ-ਤੁਰਛੀਆਂ ਚੋ ਨਿਕਲੀ, ਕਲਮੀ-ਚਾਨਣ ਵੰਡ ਰਹੀ ਸਖਸ਼ੀਅਤ- ਚੰਨ ਕਸੌਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਪੰਜਾਬੀ ਦੇ ਉੱਘੇ ਚਿੰਤਕ ਭਾਈ ਕਾਨ੍ਹ ਸਿੰਘ ਨਾਭਾ
ਡਾ. ਰਵਿੰਦਰ ਕੌਰ ਰਵੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਖੂਬਸੂਰਤ ਕਲਮ ਅਤੇ ਸੁਰੀਲੀ ਅਵਾਜ ਦੀ ਮਲਿਕਾ- ਕੁਲਵਿੰਦਰ ਕੌਰ ਮਹਿਕ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਮਿਆਰੀ ਬਹੁ-ਕਲਾਵਾਂ ਦਾ ਖੂਬਸੂਰਤ ਸੁਮੇਲ -ਹਰਪ੍ਰੀਤ ਕੌਰ ਪ੍ਰੀਤ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸਾਹਿਤਕ ਅੰਬਰ 'ਚੋ ਛਟਾ ਵਿਖੇਰਦੀ ਸੁਨਹਿਰੀ ਕਿਰਨ-- ਗੁਰਪ੍ਰੀਤ ਕੌਰ ਧਾਲੀਵਾਲ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਇਕ ਨਾਮਵਰ ਸਖ਼ਸ਼ੀਅਤ- ਡਾ. ਹਰਦੀਪ ਲੌਂਗੀਆ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਅੰਬਰ ਦੇ ਹਾਣ ਦੇ ਸੁਪਨੇ ਉਲੀਕਣ ਵਾਲੀ ਕਲਮ- ਪੁਸ਼ਪਿੰਦਰ ਕੌਰ ਮੁਰਿੰਡਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਨਾ ਭੁੱਲਣਯੋਗ ਹਸਤੀ ਇਕਬਾਲ ਅਰਪਨ
ਬਲਜਿੰਦਰ ਸੰਘਾ, ਕਨੇਡਾ
ਬਹੁ-ਪੱਖੀ ਕਲਾਵਾਂ ਦਾ ਕਲ-ਕਲ ਵਗਦਾ ਝਰਨਾ- ਮੀਨੂੰ ਸੁਖਮਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਵਲੋਂ ਸੱਤਵਾਂ ਕਾਵਿ-ਸੰਗ੍ਰਹਿ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ  
ਹੁਸਨ, ਜਵਾਨੀ ਅਤੇ ਕਲਮ ਦਾ ਸੁਮੇਲ - ਸਰੁੱਚੀ ਕੰਬੋਜ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਨੀਂ ਅੱਜ ਕੋਈ ਆਇਆ ਸਾਡੇ ਵਿਹੜੇ
ਰਵੇਲ ਸਿੰਘ ਇਟਲੀ
ਪੰਜਾਬੀ ਦੇ ਨਾਮਵਰ ਆਲੋਚਕ ਡਾ. ਭੀਮ ਇੰਦਰ ਸਿੰਘ
ਸੁਖਿੰਦਰ,  ਕੈਨੇਡਾ
ਲਾਹੌਰ ਸ਼ਾਜਸ਼ ਕੇਸ ਦੇ ਸ਼ਤਾਬਦੀ ਪ੍ਰੋਗਰਾਮਾਂ ਦੀ ਸ਼ੁਰੂਆਤ
ਉਜਾਗਰ ਸਿੰਘ, ਪਟਿਆਲਾ
ਡਾ. ਰਤਨ ਸਿੰਘ ਢਿੱਲੋਂ; ਕਵੀ ਅਤੇ ਆਲੋਚਕ
ਸੁਖਿੰਦਰ, ਟਰਾਂਟੋ
"ਜਿਨਮੇਂ ਬਸਤੇ ਭਾਈ ਵੀਰ ਸਿੰਘ"
ਜਸਪ੍ਰੀਤ ਸਿੰਘ, ਲੁਧਿਆਣਾ
ਸਮਾਜਿਕ ਸਰੋਕਾਰਾਂ ਦੀ ਕਵਿਤਰੀ ਭੁਪਿੰਦਰ ਨੱਤ
ਉਜਾਗਰ ਸਿੰਘ, ਪਟਿਆਲਾ
ਮੁਲਾਕਾਤ :
ਰਵਿੰਦਰ ਰਵੀ - ਕਵੀ, ਨਾਟਕਕਾਰ
ਸੁਖਿੰਦਰ, ਟਰਾਂਟੋ
ਪੰਜਾਬੀ ਸੱਭਿਆਚਾਰ ਵਿੱਚ ਬਹੁ ਚਰਚਿਤ ਪੰਛੀ ਕਾਂ
ਰਵੇਲ ਸਿੰਘ ਇਟਲੀ
ਰੁਮਾਂਟਿਕ ਕਵਿਤਾਵਾਂ ਲਿਖਣ ਵਾਲੀ ਕਵਿਤਰੀ- ਰਮਨ ਵਿਰਕ
ਉਜਾਗਰ ਸਿੰਘ, ਪਟਿਆਲਾ
ਬਾਵਾ ਬਲਵੰਤ-ਕਾਵਿ: ਭਾਰਤੀ ਅਵਚੇਤਨ ਤੇ ਪ੍ਰਗਤੀਵਾਦ
ਡਾ: ਸੁਖਦੇਵ ਸਿੰਘ, ਚੰਡੀਗੜ੍ਹ 
ਪ੍ਰਵਾਸੀ ਪੰਜਾਬੀ ਸ਼ਾਇਰੀ ਦਾ ਮਾਣ : ਸੁਖਿੰਦਰ
ਕੰਵਲਦੀਪ ਸੈਣੀ, ਕੂਰੂਕਸ਼ੇਤਰ, ਹਰਿਆਣਾ
ਪਰਵਾਸੀ ਪੰਜਾਬੀ ਨਾਵਲ ਵਿਚ ਨਾਰੀ ਸਥਿਤੀ ਪੇਸ਼ਕਾਰੀ ਤੇ ਰਾਜਨੀਤੀ
ਡਾ। ਸੁਖਵਿੰਦਰ ਕੌਰ, ਜਲੰਧਰ
ਸੰਜੀਵਨੀ-ਬੂਟੀ ਵਰਗਾ ਯਾਰ - ਮਿੰਟੂ ਬਰਾੜ
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਪੰਜਾਬੀ ਸਾਹਿਤ ਦਾ ਸਰਵ-ਪ੍ਰਵਾਨਿਤ ਪੁੱਤਰ - ਜੱਗੀ ਕੁੱਸਾ
ਐੱਸ਼ ਅਸ਼ੋਕ ਭੌਰਾ, ਕੈਲੇਫੋਰਨੀਆ
ਪ੍ਰਸਿੱਧ ਪੰਜਾਬੀ ਨਾਵਲਕਾਰ ਜੱਗੀ ਕੁੱਸਾ ਦੀ ਕਹਾਣੀ ਤੇ ਆਧਾਰਿਤ ਫਿਲਮ ਸੂਲੀ ਚੜਿਆ ਚੰਦਰਮਾ 8 ਦਸਬੰਰ ਨੂੰ ਲੋਕ ਅਰਪਣ
ਰੁਪਿੰਦਰ ਢਿੱਲੋ ਮੋਗਾ, ਨਾਰਵੇ
76ਵੀਂ ਬਰਸੀ 'ਤੇ - 23 ਨਵੰਬਰ 2014
ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਭਾਈ ਕਾਨ ਸਿੰਘ ਨਾਭਾ
ਡਾ।ਰਵਿੰਦਰ ਕੌਰ ਰਵੀ, ਪਟਿਆਲਾ
ਜੱਗੀ ਕੁੱਸਾ ਦੀ ਕਹਾਣੀ 'ਤੇ ਬਣੀ "ਰਹਿਮਤ" ਫ਼ਿਲਮ ਤਿਆਰ
ਰਜਿੰਦਰ ਰਿਖੀ, ਅੰਮ੍ਰਿਤਸਰ
ਮੁਲਾਕਾਤ :
ਜਸਵੰਤ ਦੀਦ
ਸੁਖਿੰਦਰ, ਕਨੇਡਾ
ਜਨਮ ਦਿਵਸ 30 ਅਗਸਤ2014 ਮੌਕੇ ਵਿਸ਼ੇਸ਼
ਪੰਜਾਬੀਅਤ ਦੇ ਚਾਨਣ ਮੁਨਾਰੇ ਭਾਈ ਕਾਨ੍ਹ ਸਿੰਘ ਨਾਭਾ
ਡਾ। ਰਵਿੰਦਰ ਕੌਰ ਰਵੀ, ਪਟਿਆਲਾ
ਭਾਰਤ ਦੀ ਪ੍ਰਾਚੀਨ ਸਾਹਿਤਕ ਪਰੰਪਰਾ: ਟੀਕਾਕਾਰੀ
ਡਾ। ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ
ਕਵਿਤਾ ਤੇ ਕਵੀ ਕੈਸਾ ਹੋਵੇ
ਰਵੇਲ ਸਿੰਘ ਇਟਲੀ
ਹਵਾ ਦੇ ਉਲਟ ਰੁਖ ਪ੍ਰਵਾਜ਼ ਭਰਦਾ ਹਿਰਦੇਪਾਲ - - ਮੇਰਾ ਬਿਹਤਰੀਨ ਪਾਤਰ
ਦਰਸ਼ਨ ਸਿੰਘ ਧੀਰ, ਯੂ ਕੇ
ਮਹਿਰਮ ਸਾਹਿਤ ਸਭਾ ਦੀ ਮਾਸਿਕ ਇਕਤਰਤਾ
ਮਲਕੀਅਤ ਸਿੰਘ “ਸੁਹਲ”, ਪੰਜਾਬ
ਸਾਹਿਤ ਦਾ ਮਨੁੱਖ ਤੇ ਸਮਾਜ ਨਾਲ ਸੰਬੰਧ
ਡਾ। ਰਵਿੰਦਰ ਕੌਰ ‘ਰਵੀ’, ਪਟਿਆਲਾ
ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਦੀ ਚੋਣ
ਮਲਕੀਅਤ ਸਿੰਘ “ਸੁਹਲ”, ਪੰਜਾਬ
ਯੂ। ਬੀ। ਸੀ। ਵਲੋਂ ਸੁਰਜੀਤ ਕਲਸੀ ਨੂੰ ਸਮੁੱਚੀ ਸਾਹਿਤਕ ਰਚਨਾ ਲਈ ਇਨਾਮ
ਸੁਖਵੰਤ ਹੁੰਦਲ, ਕਨੇਡਾ
ਡਾਕਟਰ ਰਣਧੀਰ ਸਿੰਘ ਚੰਦ ਨਾਲ ਸਾਥੀ ਲੁਧਿਆਣਵੀ ਦੀ ਮੁਲਾਕਾਤ
ਸਾਥੀ ਲੁਧਆਣਵੀ, ਲੰਡਨ
ਮਸ਼ਹੂਰ ਫਿਲਮਸਾਜ਼ ਤੇ ਪਤਰਕਾਰ ਖਵਾਜ ਅਹਿਮਦ ਅਬਾਸ ਨਾਲ ਚਲਦਿਆਂ
ਐਸ ਬਲਵੰਤ, ਬਰਤਾਨੀਆ
ਪੰਜਾਬੀ ਫਿਲਮ ਐਵਾਰਡ 2014 ਲਈ ਨਾਮਜ਼ਦ ਹੋਏ
ਜੱਗੀ ਕੁੱਸਾ ਨੂੰ ‘ਉੱਤਮ ਸੰਵਾਦ ਲੇਖਕ’ ਦਾ ਸਨਮਾਨ ਦਿਵਾਉਣ ‘ਚ ਸਾਥ ਦੇਈਏ
ਮਨਦੀਪ ਖੁਰਮੀ ਹਿੰਮਤਪੁਰਾ
ਬਹੁ-ਭਾਸ਼ਾਵੀ ਪ੍ਰਸਿੱਧ ਲੇਖਕ: ਕਰਤਾਰ ਸਿੰਘ ਦੁੱਗਲ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਅੰਮ੍ਰਿਤ ਕੌਰ ਤੋਂ ਅੰਮ੍ਰਿਤਾ ਪ੍ਰੀਤਮ ਅਤੇ ਅੰਮ੍ਰਿਤਾ ਇਮਰੋਜ ਤੱਕ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਸ਼ਬਦਾਂ ਦਾ ਸ਼ਾਹ ਸਿਕੰਦਰ ਸੀ: ਸਾਹਿਰ ਲੁਧਿਆਣਵੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬੀ ਸਾਹਿਤ ਕਲਾ ਕੇਂਦਰ ਯੂ ਕੇ ਵਲ੍ਹੋਂ ਸਰਦਾਰ ਪੰਛੀ ਦਾ ਸੁਆਗ਼ਤ
ਸਾਥੀ ਲੁਧਿਆਣਵੀ, ਲੰਡਨ
ਕਲਾ ਕੇਂਦਰ ਟੋਰਾਂਟੋ ਵਲੋਂ ਨਾਵਲ ਸਮੁੰਦਰ ਮੰਥਨ ਅਤੇ ਕਿੱਟੀ ਮਾਰਸ਼ਲ ਤੇ ਸਫਲ ਗੋਸ਼ਟੀ
ਮੇਜਰ ਮਾਂਗਟ, ਟੋਰਾਂਟੋ
ਸਮਾਜਕ ਰਿਸ਼ਤਿਆਂ ਦੀ ਉਥਲ ਪੁਥਲ ਦੀ ਕਵਿਤਰੀ - ਬਲਵੀਰ ਕੌਰ ਢਿਲੋਂ
ਉਜਾਗਰ ਸਿੰਘ, ਪੰਜਾਬ
‘ਹੱਕ ਲਈ ਲੜਿਆ ਸੱਚ’ ਨਾਵਲ ਲਈ ਅਨਮੋਲ ਕੌਰ ਦਾ ਸਨਮਾਨ
ਲੋਕ ਲਿਖਾਰੀ ਉੱਤਰੀ ਸਭਾ ਕੈਨੇਡਾ
  ਬੀਬੀ ਰਾਜਿੰਦਰ ਕੌਰ ਦਾ ਵਿਛੋੜਾ
  ਅਜ਼ੀਮ ਸ਼ੇਖ਼ਰ, ਲੰਡਨ

dasuhaਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ (ਰਜ਼ਿ) ਵੱਲੋਂ ਸਨਮਾਨ ਸਮਾਰੋਹ ਆਯੋਜਿਤ
ਏ।ਐਸ।ਮਠਾਰੂ, ਦਸੂਹਾ

ajitਪ੍ਰਸਿੱਧ ਲੇਖ਼ਕਾ ਅਜੀਤ ਕੌਰ ਨਾਲ਼ ਇਕ ਇੰਟਰਵਿਊ/ਗ਼ੁਫ਼ਤਗ਼ੂ
ਡਾ।ਸਾਥੀ ਲੁਧਿਆਣਵੀ-ਲੰਡਨ
IFFI‘ਅੰਨੇ ਘੋੜੇ ਦਾ ਦਾਨ’ ਰਾਹੀਂ ਅੰਤਰਰਾਸ਼ਟਰੀ ਸਰਵੋਤਮ ਫ਼ਿਲਮ ਪੁਰਸਕਾਰ ‘ਗੋਲਡਨ ਪੀਕੌਕ’ ਨੇ ਪੰਜਾਬੀਆਂ ਦੇ ਵਿਹੜੇ ’ਚ ਪੈਲ ਪਾਈ - 43ਵਾਂ ਅੰਤਰਰਾਸ਼ਟਰੀ ਫ਼ਿਲਮ ਫ਼ੈਸਟੀਵਲ (ਇਫ਼ੀ) - ਡਾ। ਪਰਮਿੰਦਰ ਸਿੰਘ ਤੱਗੜ , ਪਟਿਆਲਾ ਕਵਿਤਾ ਦੀ ਇਕ ਆਪਣੀ ਵਿਲੱਖਣ ਭਾਸ਼ਾ ਹੁੰਦੀ ਹੈ
ਜਰਨੈਲ ਸਿੰਘ, ਸਰੀ, ਕਨੇਡਾ
sohanਗਿਆਨੀ ਸੋਹਣ ਸਿੰਘ ਸੀਤਲ
ਪ੍ਰੋ। ਸ਼ਮਸ਼ੇਰ ਸਿੰਘ ਸੰਧੂ
ravinderਰਵਿੰਦਰ ਰਵੀ ਦੇ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ” ਦਾ ਭਾਰਤ ਵਿਚ ਮੰਚਨ
ਮਨਜੀਤ ਮੀਤ
kavishri6 ਜੂਨ ਬਰਸੀ’ਤੇ ਵਿਸ਼ੇਸ਼
ਪੰਜਾਬੀ ਕਵੀਸ਼ਰੀ ਦਾ ਸ਼ਾਹ ਸਵਾਰ; ਬਾਬੂ ਰਜਬ ਅਲੀ
ਰਣਜੀਤ ਸਿੰਘ ਪ੍ਰੀਤ
kaviਜਰਮਨੀ ਦੇ ਅੰਤਰਰਾਸ਼ਟਰੀ ਕਵੀ ਦਰਬਾਰ ਵਿੱਚ ਰੰਗਦਾਰ ਸੋਵੀਨਰ ਰਲੀਜ ਕੀਤਾ ਗਿਆ
ਜਸਪਾਲਸਿੰਘ ਸਿੱਧੂ
afzalਨਿਬੰਧ :
ਅਫ਼ਜ਼ਲ ਸਾਹਿਰ ਦੀ ਸ਼ਾਇਰੀ : ਨਵੀਂ ਚੇਤਨਾ ਅਤੇ ਪੁਰਾਤਨ ਕਾਵਿ ਰੂਪਾਂ ਦਾ ਸੁਮੇਲ
ਸੁਖਿੰਦਰ
duggalਪੰਜਾਬੀ ਦੇ ਪ੍ਰਸਿੱਧ ਲੇਖਕ ਕਰਤਾਰ ਸਿੰਘ ਦੁੱਗਲ ਨਹੀਂ ਰਹੇ - ਕੱਲ੍ਹ ਹੋਵੇਗੀ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
ਰਣਜੀਤ ਸਿੰਘ ਪ੍ਰੀਤ
nachatarਨਿਬੰਧ
ਨਛੱਤਰ ਸਿੰਘ ਗਿੱਲ : ਆਜ਼ਾਦੀ ਲਈ ਤੜਪ ਅਤੇ ਮੁਸੀਬਤਾਂ ਦਾ ਝੱਖੜ
ਸੁਖਿੰਦਰ
tejaਸ਼੍ਰੋਮਣੀ ਸਾਹਿਤਕਾਰ: ਪ੍ਰਿੰਸੀਪਲ ਤੇਜਾ ਸਿੰਘ
ਰਣਜੀਤ ਸਿੰਘ ਪ੍ਰੀਤ
panjabiਪੰਜਾਬੀ ਦੇ ਚਮਤਕਾਰੀ ਲੇਖਕ
ਬਲਰਾਜ ਸਿੱਧੂ, ਯੂ. ਕੇ
Pattayਝੱੜ ਰਹੇ ਪੱਤੇ
ਨਿਸ਼ਾਨ ਰਾਠੌਰ ‘ਮਲਿਕਪੁਰੀ’

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions/a>br> Privay Policy
© 1999-2020, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)