ਹੈਮਿੰਗਵੇ ਨੂੰ ਯਾਦ ਕਰਦਿਆਂ
ਸ਼ਿੰਦਰ ਪਾਲ ਸਿੰਘ, ਯੂਕੇ
(26/09/2021) |
|
|
|
"ਹਰ
ਵਿਅਕਤੀ ਦੇ ਜੀਵਨ-ਅੰਤ ਦਾ ਢੰਗ ਤਰੀਕਾ ਇੱਕੋ ਹੀ ਹੈ ... ਪਰ ਉਹ ਕਿਵੇਂ
ਜੀਵਿਆ ਅਤੇ ਕਿਵੇਂ ਮਰਿਆ, ਇਹ ਵਿਸਥਾਰ ਹੀ ਉਸਨੂੰ ਬਾਕੀਆਂ ਨਾਲੋਂ ਅਲੱਗ
ਕਰਦਾ ਹੈ" ਇਹ ਕਹਿਣਾ ਸੀ ਵੀਹਵੀਂ ਸਦੀ ਦੇ ਓਸ ਬਹੁ-ਚਰਚਿਤ ਅਮਰੀਕੀ
ਲਿਖਾਰੀ ਅਰਨਸਟ ਹੈਮਿੰਗਵੇ ਦਾ, ਜਿਸਦੀ ਅੱਧੀ ਸਦੀ ਤੋਂ ਵੀ ਵੱਧ ਸਮਾਂ
ਪਹਿਲਾਂ ਹੋਈ ਮੌਤ ਅੱਜ ਵੀ ਬਹੁਤ ਸਾਰੇ ਲੋਕਾਂ ਦੀਆਂ ਨਜ਼ਰਾਂ ਵਿੱਚ ਰਾਜ਼
ਹੀ ਬਣੀ ਰਹੀ - ਉਹ ਉਦੋਂ ਵੀ ਸੀ ਤੇ ਅੱਜ ਵੀ ਹੈ। ਦੁਨੀਆਂ ਦੀ
ਸਟੇਜ ਤੇ ਘਟਨਾ-ਕ੍ਰਮ ਦਾ ਚੱਕਰ ਹਰ ਪਲ, ਹਰ ਘੜੀ ਲਗਾਤਾਰ ਵਾਪਰਦਾ ਹੈ।
ਕੁੱਝ ਮਨੁੱਖੀ ਨਜ਼ਰ / ਸਮਝ ਦੀ ਪਕੜ 'ਚ ਅਸਾਨੀ ਨਾਲ਼ ਆ ਜਾਣ ਵਾਲ਼ਾ ਤੇ
ਕੁੱਝ ਮਨੁੱਖੀ ਅੱਖ ਦੀ ਸਮਰੱਥਾ ਅਤੇ ਪਕੜ ਤੋਂ ਓਹਲੇ ਜਾਂ ਬਹੁਤ ਦੂਰ ਰਹਿ
ਜਾਣ ਵਾਲ਼ਾ। ਸੱਚ ਤੇ ਝੂਠ ਵਿੱਚ ਕਿੰਨਾ ਅੰਤਰ? : ਸਿਰਫ ਢਾਈ ਇੰਚ ! -
ਪਰ ਜੇ ਅੰਤਰ-ਅੱਖ ਦੀ ਨੀਝ ਨਾਲ਼ ਦੇਖਿਆ ਜਾਵੇ। ਇਹ ਲੇਖ ਵੀਹਵੀਂ ਸਦੀ ਦੇ
ਚਰਚਿਤ 'ਨੋਬਲ' ਪੁਰਸਕਾਰ ਜੇਤੂ ਅਰਨਸਟ ਹੈਮਿੰਗਵੇ ਦੇ ਜੀਵਨ ਤੇ ਇੱਕ
ਸੰਖੇਪ ਝਾਤ ਹੈ। ਉਸਦੀ 63 ਸਾਲਾ ਜੀਵਨ ਲੀਲਾ, ਇਸਦੇ ਅੰਤ ਅਤੇ ‘ਆਤਮ
ਹੱਤਿਆ’ ਦੇ ਕਾਰਨਾਂ ਦੀ ਗੁੱਥੀ ਨੂੰ ਖੋਜਣ ਅਤੇ ਸਮਝਣ ਦਾ ਸੰਖੇਪ ਯਤਨ।
ਇਹ ਰਾਜ਼ ਜੋ, ਦੁਨੀਆਂ ਵਾਸਤੇ ਅੱਜ ਤੱਕ ਭੇਦ ਦੀ ਚਾਦਰ ’ਚ ਹੀ ਲਿਪਟਿਆ
ਰਿਹਾ, ਬਾਰੇ ਨਵੇਂ ਖ਼ੁਲਾਸੇ ਜੱਗ ਜ਼ਾਹਰ ਹੋ ਜਾਣ ਨਾਲ਼ ਇਸ ਰਾਜ਼ ਨੂੰ
ਸਮਝਣਾ ਸ਼ਾਇਦ ਬਹੁਤਿਆਂ ਲਈ ਅਸਾਨ ਹੋ ਸਕੇ। ਮਨ 'ਚ ਇਹ ਟਿਕਾ ਕੇ ਤੁਰਨਾ
ਵੀ ਜ਼ਰੂਰੀ ਹੋਵੇਗਾ ਦੁਨੀਆਂ ਦੇ ਕਿਸੇ ਵੀ ਚਰਚਿਤ ਨਾਮ, ਭਾਵ ਕਿਸੇ ਵੀ
ਕਿਰਤ ਕਲਾ/ਕਿੱਤੇ ਵਿੱਚ ਨਿਪੁੰਨ, ਵਿਅਕਤੀ-ਵਿਸ਼ੇਸ਼ ਦਾ ਨਿੱਜੀ ਜੀਵਨ ਆਮ
ਜਨ-ਸਧਾਰਨ ਦੇ ਜਨ-ਜੀਵਨ ਪੱਧਰ ਨਾਲ਼ੋਂ ਵੱਖਰਾ ਅਤੇ ਵਿਸ਼ਾਲ ਹੁੰਦਾ ਹੈ।
ਜਿਸਦਾ ਹਰ ਘਟਨਾ-ਕ੍ਰਮ ਬਹੁਤ ਸਾਰੇ ਜਗਿਆਸੂ ਲੋਕਾਂ, ਖ਼ਾਸ ਕਰ ਪਾਠਕ
ਵਰਗ, ਨੂੰ ਕਿਸੇ ਹੱਦ ਤੱਕ ਜ਼ਰੂਰ ਪ੍ਰਭਾਵਿਤ ਕਰਦਾ ਹੈ।
'ਇਲੀਨੋਇਸ' ਸੂਬੇ ਦੇ ਮਸ਼ਹੂਰ ਸ਼ਹਿਰ 'ਸ਼ਿਕਾਗੋ' ਦੇ ਸਿਸਰੋ ਨਾਮ ਦੇ
ਇਲਾਕੇ ਵਿੱਚ, ਜੋ ਹੁਣ ਓਕ ਪਾਰਕ ਅਖਵਾਉਂਦਾ ਹੈ, 21 ਜੁਲਾਈ 1899 ਨੂੰ
ਕਲੈਰਿੰਸ ਤੇ ਗ੍ਰੇਸ ਹੈਮਿੰਗਵੇ ਨੇ ਆਪਣੇ ਨਵੇਂ ਜਨਮੇ ਦੂਜੇ ਬੱਚੇ ਅਤੇ
ਪਹਿਲੇ ਪੁੱਤਰ ਦਾ ਨਾਮ ਅਰਨੈਸਟ ਰੱਖਿਆ। ਡਾਕਟਰ ਦੇ ਪੁੱਤਰ ਦੀ ਮਾਂ ਜੋ
ਸੰਗੀਤ ਦੀ ਅਧਿਆਪਕਾ ਸੀ, ਦੀ ਰੀਝ ਸੀ ਕਿ ਉਸਦੇ ਪੁੱਤਰ ਨੂੰ ਸੰਗੀਤ ਦਾ
ਸ਼ੌਂਕ ਜਾਗੇ ਪਰ ਜੁਆਨ ਅਰਨੈਸਟ ਦੇ ਸ਼ੌਂਕ ਪਿਤਾ ਨਾਲ਼ ਜਾ ਰਲ਼ੇ। ਉਸਨੂੰ
ਸ਼ਿਕਾਰ ਖੇਡਣਾ, ਮੱਛੀਆਂ ਫੜਨਾ, ਦਰਖਤਾਂ ਦੇ ਝੁੰਡ ਵਿੱਚ ਤੰਬੂ ਲਾ ਕੇ
(ਕੈਂਪਿੰਗ) ਨਜ਼ਾਰੇ ਲੈਣੇ ਵੱਧ ਭਾਉਣ ਲੱਗੇ। ਸਕੂਲ ਵਿੱਚ ਉਹ ਖੇਡਾਂ ਤੇ
ਪੜ੍ਹਾਈ ਦੋਹਾਂ ‘ਚ ਹਮੇਸ਼ਾ ਮੋਹਰੀ ਰਿਹਾ। ਸ਼ੁਰੂ ਸ਼ੁਰੂ ਵਿੱਚ ਉਸਨੇ
ਖੇਡ ਪੱਤ੍ਰਕਾਰ ਰਿੰਗ ਲਾਰਡਨਰ ਦਾ ਆਪਣੇ ਤੇ ਕਾਫੀ ਪ੍ਰਭਾਵ ਕਬੂਲਿਆ ਅਤੇ
ਅਗਲੀ ਪੜ੍ਹਾਈ ਲਈ ਕਾਲਜ ਜਾਣ ਦੀ ਬਜਾਏ ਸਥਾਨਕ ਅਖ਼ਬਾਰ 'ਦ ਕੈਨਸਿਸ ਸਿਟੀ
ਸਟਾਰ' ਦਾ ਰਿਪੋਰਟਰ ਬਣ ਗਿਆ। ਕੁਛ ਮਹੀਨਿਆਂ ਬਾਅਦ ਹੀ ਉਸਦੇ ਅੰਦਰ ਫੌਜ
ਵਿੱਚ ਭਰਤੀ ਹੋਣ ਦੇ ਉੱਠੇ ਝੱਲ ਉੱਤੇ ਉਸਦੀ ਕਮਜ਼ੋਰ ਨਿਗਾਹ ਦੇ ਪਰਖ
ਨਤੀਜੇ ਨੇ ਪਾਣੀ ਫੇਰ ਦਿੱਤਾ ਤੇ ਉਹ ਵਾਹ ਨਾ ਲਗਦੀ ਦੇਖ ‘ਰੈੱਡ ਕਰਾਸ’
ਵਿੱਚ ਐਂਬੂਲੈਂਸ ਚਾਲਕ ਦੇ ਤੌਰ ਤੇ ਭਰਤੀ ਹੋ ਗਿਆ। ਇਹ ਦੂਜੀ ਵਿਸ਼ਵ ਜੰਗ
ਦੇ ਅੰਤਲੇ ਦਿਨਾਂ ਦੀ ਗੱਲ ਹੈ। ਇਸਦੇ ਨਾਲ਼ ਹੀ ਸ਼ੁਰੂ ਹੋ ਗਿਆ ਉਸਦੀ
ਜ਼ਿੰਦਗੀ ਦਾ ਅਮੁੱਕ ਸਫ਼ਰ ਜੋ ਉਸਨੂੰ ਦਿਸਹੱਦਿਆ ਤੋਂ ਪਾਰ, ਅਗਿਆਤ,
ਅਣਦੇਖੀਆਂ, ਅਣਸੁਣੀਆਂ ਥਾਵਾਂ ਵੱਲ੍ਹ ਲੈ ਤੁਰਿਆ। ਜੇ ਕਹਿ ਲਿਆ ਜਾਵੇ ਕਿ
ਹੈਮਿੰਗਵੇ ਦੀ ਸਾਰੀ ਉਮਰ ਹੀ ਸਫ਼ਰ ਤੇ ਸਵਾਰ ਰਹੀ ਤਾਂ ਕੋਈ ਅਤਿਕਥਨੀ
ਨਹੀਂ ਹੋਵੇਗੀ। 'ਰੈੱਡ ਕਰਾਸ' ਵਲੋਂ ਉਸਨੂੰ ਫਰਾਂਸ ਤੇ ਇਟਲੀ
‘ਚ ਕੰਮ ਕਰਨ ਦਾ ਮੌਕਾ ਮਿਲ਼ਿਆ ਤੇ ਬਾਅਦ ‘ਚ ਉਸਨੂੰ ਰਿਪੋਰਟਰ ਦੇ ਤੌਰ ਤੇ
‘ਗ੍ਰੀਸ ਇਨਕਲਾਬ’ ਬਾਰੇ ਖ਼ਬਰਾਂ ਇਕੱਠੀਆਂ ਕਰਨ ਲਈ ਅਖਬਾਰ ਦੇ ਰਿਪੋਰਟਰ
ਦਾ ਕੰਮ ਕੀਤਾ। ਅਗਲਾ 1920 ਦਾ ਸਾਲ ਉਹ ਪੈਰਿਸ ਵਿੱਚ ਰਿਹਾ ਤੇ ਇੱਥੇ ਹੀ
ਉਸਦੀ ਪਹਿਲੀ ਪਤਨੀ ਹੈਡਲੀ ਰਿੱਚਰਡਸਨ ਨਾਲ਼ ਮੁਲਾਕਾਤ ਹੋਈ।
ਸੰਨ 1923 ਵਿੱਚ ਉਹ ਥੋੜ੍ਹਾ ਚਿਰ ਟਰਾਂਟੋ ਚਲਾ ਗਿਆ ਜਿੱਥੇ ਉਸਨੇ
ਪ੍ਰਤੀਬੱਧਤਾ ਨਾਲ਼ 'ਟਰਾਂਟੋ ਸਟਾਰ' ਲਈ ਲਿਖਣ ਲੱਗਾ ਪਰ ਉਸ ਅੰਦਰ ਕੁੱਝ
ਵੱਡਾ ਲਿਖਣ ਤੇ ਬਣਨ ਦੀ ਚਿਣਗ ਜਲਦੀ ਹੀ ਉਸਨੂੰ ਪੈਰਿਸ ਖਿੱਚ ਲਿਆਈ। ਇੱਥੇ
ਆ ਕੇ ਉਹ ਅਮਰੀਕਨਾਂ ਦੇ ਪ੍ਰਵਾਸੀ ਗਰੁੱਪ ਦਾ ਮੈਂਬਰ ਬਣ ਗਿਆ ਜਿਸ ਬਾਰੇ
ਉਸਨੇ ਆਪਣੀ ਪਹਿਲੀ ਰਚਨਾ ‘ਸੂਰਜ ਵੀ ਚੜ੍ਹਦਾ ਹੈ’ ਵਿੱਚ ਜ਼ਿਕਰ ਕੀਤਾ।
ਸਾਲ 1923 ਤੋਂ 1929 ਤੱਕ ਉਸਨੇ ਨਿੱਠ ਕੇ ਲਿਖਿਆ। ਸੰਨ
1995 ਵਿੱਚ ‘ਸਾਡੇ ਸਮਿਆਂ ਵਿੱਚ’, 1927 ਵਿੱਚ, ਪਹਿਲੀ ਪਤਨੀ ਨਾਲ਼
ਤਲਾਕ ਹੋਣ ਬਾਅਦ, ‘ਔਰਤਾਂ ਤੋਂ ਬਿਨਾਂ ਮਰਦ’, 1929 ‘ਚ ‘ਹਥਿਆਰਾਂ ਨੂੰ
ਅਲਵਿਦਾ' ('ਫੇਅਰ ਵੈੱਲ ਟੂ ਆਰਮਜ਼') ਛਪਿਆ। ਇਹ ਜ਼ਿਕਰਯੋਗ ਕਾਰਜ ਉਸਨੇ
ਕੀ ਵੈਸਟ, ਫਲੌਰਿਡਾ ਰਹਿੰਦਿਆਂ ਮੁਕੰਮਲ ਕੀਤੇ। ਕੁੱਝ ਸਮੇਂ ਦੀ ਉੱਥਲ਼
ਪੁੱਥਲ਼ ਤੋਂ ਬਾਅਦ 1937 ਵਿੱਚ 'ਘਰੇਲੂ ਜੰਗ' ਦਾ ਹਾਲ ਕਲਮਬੱਧ ਕਰਨ ਦੀ
ਜ਼ਿੰਮੇਵਾਰੀ ਨਿਭਾਉਣ ਲਈ ਸਪੇਨ ਜਾ ਪੁੱਜਾ। ਇਸ ਵਿੱਚੋਂ ਹੀ ਉਸਦੇ ਮਸ਼ਹੂਰ
ਨਾਵਲ ‘ਇਹ (ਮੌਤ ਦੀ) ਘੰਟੀ ਕਿਸ ਲਈ ਵੱਜਦੀ ਹੈ’ (ਫੌਰ ਹੂਮ ਦ ਬੈੱਲ
ਟੌਲਜ਼) ਦਾ ਜਨਮ ਹੋਇਆ ਜੋ ਕਿ 1940 ‘ਚ ਛਪਿਆ। ਇਸ ਵੇਲੇ ਤੱਕ ਉਹ ਕਿਊਬਾ
ਪਹੁੰਚ ਚੁੱਕਾ ਸੀ। ਜਿੱਥੇ ਉਸਨੇ ਜ਼ਿੰਦਗੀ ਦਾ ਬਿਹਤਰੀਨ ਸਮਾਂ ਤਾਂ
ਗੁਜ਼ਾਰਿਆ ਅਤੇ ਆਪਣੀ ਤੀਜੀ ਬੀਵੀ ਮਾਰਥਾ ਨਾਲ਼, ਹਵਾਨਾ ਤੋਂ 10 ਕੁ ਮੀਲ
ਦੂਰ 'ਫਿੰਕਾ ਵਿਜਿਆ' ਨਾਮ ਦਾ ਘਰ ਖ੍ਰੀਦਿਆ। ਪਰ ਟਿਕ ਕੇ ਓਹ ਫੇਰ ਵੀ
ਨਹੀਂ ਬੈਠ ਸਕਿਆ। ਇੱਥੇ ਹੀ ਉਸਨੇ ਛੋਟਾ, ਪਰ ਸੰਸਾਰ ਪ੍ਰਸਿੱਧ ਨਾਵਲ
‘ਬੁੱਢਾ ਤੇ ਸਮੁੰਦਰ’ (ਦ ਓਲਡ ਮੈਨ ਐਂਡ ਦ ਸੀ) ਲਿਖਿਆ ਜਿਸਦੀ ਪ੍ਰਸਿੱਧੀ
ਨੇ ਉਸਨੂੰ ਨੋਬਲ ਪੁਰਸਕਾਰ ਦਾ ਮਾਣਮੱਤਾ ਹੱਕਦਾਰ ਬਣਾਇਆ। ਪਰ ਇੱਕ ਜਾਨ
ਲੇਵਾ ਹਾਦਸੇ 'ਚ ਜ਼ਖ਼ਮੀ ਹੋਣ ਕਾਰਨ ਉਹ ਇਹ ਇਨਾਮ ਲੈਣ ਲਈ ਖ਼ੁਦ ਸਟਾਕਹੋਮ
ਨਾ ਜਾ ਸਕਿਆ। 1960 ਵਿੱਚ, ਇਨਕਲਾਬ ਤੋਂ ਬਾਅਦ ਕਿਊਬਾ ਦੀਆਂ
ਬਦਲੀਆਂ ਪ੍ਰਸਥਿਤੀਆਂ ਵਿੱਚ ਅਮਰੀਕਨ ਦੂਤਾਵਾਸ ਦੇ ਮਜ਼ਬੂਰ ਕਰਨ ਤੇ
ਹੈਮਿੰਗਵੇ ਨੂੰ ਕਿਊਬਾ ਛੱਡਣਾ ਪਿਆ। ਜਿਸਦਾ ਉਸਤੇ ਗਹਿਰਾ ਅਸਰ ਪਿਆ।
ਅਮਰੀਕਾ ਵਾਪਸ ਆ ਕੇ ਉਸਨੇ ਆਈਡਹੋ ਸਟੇਟ ਦੇ ਕੈਚਮ ਸ਼ਹਿਰ ਵਿੱਚ,
ਸੈਲਾਨੀਆਂ ਵਿੱਚ ਆਕ੍ਰਸ਼ਿਤ ਜਗਾਹ 'ਸਨ ਵੈਲੀ' ਦੇ ਨੇੜੇ ਡੇਰਾ ਲਾ ਲਿਆ।
ਇਸ ਸਮੇਂ ਉਸ ਨਾਲ਼ ਉਸਦੀ ਚੌਥੀ ਪਤਨੀ ਮੇਰੀ ਵੀ ਸੀ ਜੋ ਕਿ ਵਿਆਹ ਤੋਂ
ਪਹਿਲਾਂ ਮੇਰੀ ਵੈਲਸ਼ ਦੇ ਨਾਲ਼ ਨਾਲ਼ ਜੰਗ ਦੇ ਦਿਨਾਂ ਵਿੱਚ ਪੱਤਰਕਾਰ ਵੀ
ਸੀ। ਇੱਥੇ ਆ ਕੇ ਵੀ ਉਸਨੂੰ ਚੈਨ ਨਾ ਮਿਲ਼ਿਆ। ਉਸਦੇ ਫਾਸਿਸਟ ਵਿਰੋਧੀ
ਵਿਚਾਰਾਂ ਅਤੇ ਅਮਰੀਕਨ ਖੁਫੀਆ ਅਜੰਸੀ ਢਭੀ ਨਾਲ਼ ਪਿਛਲੇ ਨਾਕਾਮ ਸਬੰਧਾਂ
ਕਾਰਨ ਉਸ ਦੁਆਲ਼ੇ ਜਸੂਸੀ ਗਤੀਵਿਧੀਆਂ ਦਾ ਤਾਣਾ ਵੀ ਤਣਿਆ ਰਿਹਾ ਜਿਸ ਵਿੱਚ
ਉਸਨੂੰ ਆਖ਼ਰੀ ਦਮ ਤੱਕ ਆਪਣਾ ਆਪ ਘੁਟੀਂਦਾ ਮਹਿਸੂਸ ਹੁੰਦਾ ਰਿਹਾ।
ਕੁਛ ਸਮਾਂ ਹੋਇਆ ਹੈਮਿੰਗਵੇ ਦੇ ਪੁਰਾਣੇ ਅਤੇ ਗੂੜ੍ਹੇ ਮਿੱਤਰ ਏ. ਈ.
ਹੌਚਨਰ ਨੇ ਉਸਦੀ ਬਰਸੀ ਤੇ ਇਨ੍ਹਾਂ ਅਫਵਾਹਾਂ ਦਾ ਖੰਡਨ ਕੀਤਾ ਗਿਆ ਕਿ ਉਹ
ਅਖੀਰਲੇ ਦਿਨਾਂ ਵਿੱਚ ਮਨੋ-ਰੋਗ ਦਾ ਸ਼ਿਕਾਰ ਹੋ ਗਿਆ ਸੀ ਜਾਂ ਉਸਦਾ ਦਿਮਾਗ
ਫਿਰ ਗਿਆ ਸੀ। ਜਿਸਦਾ ਪ੍ਰਚਾਰ, ਸ਼ਾਇਦ ਸਰਕਾਰੀ ਦਬਾਅ ਕਰਕੇ, ਉਸ ਵੇਲੇ ਦੇ
ਮੀਡੀਏ ਵਲੋਂ ਅਕਸਰ ਦੱਬ ਕੇ ਕੀਤਾ ਜਾਂਦਾ ਰਿਹਾ ਸੀ। ਹੌਚਨਰ ਦੇ ਕਹਿਣ
ਮੁਤਾਬਿਕ, ਦਰਅਸਲ ‘ਚ ਹੈਮਿੰਗਵੇ ਵਲੋਂ ਗੋਲੀ ਮਾਰਕੇ ਖੁਦ ਦੀ ਜਾਨ ਲੈਣ ਦਾ
ਕਿਸੇ ਵੀ ਤਰਾਂ ਦੀ ਮਾਨਸਿਕ ਬਿਮਾਰੀ ਨਾਲ ਦੂਰ ਦਾ ਸਬੰਧ ਵੀ ਨਹੀਂ ਸੀ।
ਹੈਮਿੰਗਵੇ ਦੇ ਇਸ ਨਾਟਕਕਾਰ ਦੋਸਤ, ਐਰਨ ਐਡਵਰਡ ਹੌਚਨਰ, ਨੇ
ਸੰਭਾਵਨਾ ਜ਼ਾਹਰ ਕੀਤੀ ਹੈ ਕਿ ਹੈਮਿੰਗਵੇ ਵਲੋਂ ਕੀਤੀ ਆਤਮ ਹੱਤਿਆ ਪਿੱਛੇ
ਅਮਰੀਕਨ ਖ਼ੁਫੀਆ ਅਜੰਸੀ, ਢਭੀ ਵਲੋਂ ਉਸਦੇ ਉਸ ਵੇਲੇ ਦੇ ਕਿਊਬਾ ਦੇ
ਪ੍ਰਧਾਨ ਫੀਡਲ ਕਾਸਟਰੋ ਨਾਲ ਦੋਸਤਾਨਾ ਸਬੰਧਾਂ ਅਤੇ ਉਸਦੇ ਸਾਥੀਆਂ ਦੀ
ਪ੍ਰਾਪਤੀ ਪ੍ਰਤੀ ਦਿਲੀ ਹਮਦਰਦੀ ਨੂੰ ਲੈ ਕੇ ਉਸਤੇ ਕੀਤੀ ਜਾ ਰਹੀ ਲਗਾਤਾਰ
ਨਜ਼ਰਸਾਨੀ ਸੀ ਜਿਸਤੋਂ ਉਹ ਬੁਰੀ ਤਰਾਂ ਅੱਕ ਚੁੱਕਾ ਸੀ। ਯਾਦ ਰਹੇ
ਹੈਮਿੰਗਵੇ ਨੇ 2 ਜੁਲਾਈ,1961 ਦੀ ਸਵੇਰ ਦੇ 7 ਵਜੇ ਦੇ ਕਰੀਬ ਖ਼ੁਦ ਨੂੰ
ਗੋਲ਼ੀ ਮਾਰ ਲਈ ਸੀ ਜਦ ਕਿ ਉਸਦੀ ਘਰ ਵਾਲੀ ਮੇਰੀ, ਕੈਚਮ (ਇਡਾਹੋ) ਵਾਲ਼ੇ
ਘਰ ਵਿੱਚ ਉੱਪਰਲੇ ਕਮਰੇ ਵਿੱਚ ਅਰਾਮ ਨਾਲ ਸੌਂ ਰਹੀ ਸੀ। ਬਾਅਦ ਵਿੱਚ
ਅਖ਼ਬਾਰਾਂ ਤੇ ਟੈਲੀਵਿਯਨ ਨੂੰ ਦਿਤੇ ਬਿਆਨ ਵਿੱਚ ਮੇਰੀ ਨੇ ਕਿਹਾ ਕਿ ਇਹ
ਬੜਾ ਦਰਦਨਾਕ ਹਾਦਸਾ ਸੀ ਜਿਸ ਵਿੱਚ ਉਸਦੇ ਪਤੀ ਦੀ ਆਪਣੀ ਬੰਦੂਕ ਸਾਫ਼
ਕਰਦਿਆਂ ਮੌਤ ਹੋ ਗਈ। ਪਰ ਕਾਫ਼ੀ ਸਮਾਂ ਪੈਣ ਤੇ ਉਸਨੇ ਇਕਬਾਲ ਵੀ ਕਰ ਲਿਆ
ਕਿ ਇਹ ਹਾਦਸਾ ਨਹੀਂ ਬਲਕਿ ਹਕੀਕਤ ਸੀ ਕਿ ਉਸਨੇ ਖ਼ੁਦਕਸ਼ੀ ਕੀਤੀ ਸੀ।
ਮਿ. ਹੌਚਰਨਰ, ਜਿਸਨੇ ਹੈਮਿੰਗਵੇ ਦੇ ਜੀਵਨ ਬਾਰੇ ਦੋ ਕਿਤਾਬਾਂ
‘ਪਾਪਾ ਹੈਮਿੰਗਵੇ’ ਅਤੇ ‘ਹੈਮਿੰਗਵੇ ਅਤੇ ਉਸਦੀ ਦੁਨੀਆਂ’ ਲਿਖੀਆਂ ਹਨ,
ਨੇਆਪਣੇ ਖ਼ਿਆਲ ਮਸ਼ਹੂਰ ਅਮਰੀਕਣ ਅਖਬਾਰ 'ਨਿਊ ਯੋਰਕ ਟਾਈਮਜ਼' ਵਿੱਚ ਦਰਜ
ਕੀਤੇ ਹਨ ਕਿ ਨੋਬਲ ਪਰਸਕਾਰ ਜੇਤੂ ਦੀ ਜ਼ਿੰਦਗੀ ਦੇ ਅੰਤ ਦੇ ਅਸਲ ਕਾਰਨ
ਹੋਰ ਸਨ ਜੋ ਕਿ ਸਰਕਾਰੀ ਦਬਾਅ ਕਾਰਨ ਦੁਨੀਆਂ ਦੀਆਂ ਨਜ਼ਰਾਂ ਤੋਂ ਲੁਕਾ ਕੇ
ਰੱਖੇ ਗਏ ਸਨ। ਪ੍ਰੈਸ ਅਤੇ ਟੀ. ਵੀ.ਮੀਡੀਏ ਨੇ ਵਾਰ ਵਾਰ ਇਸ ਅਸਲ ਕਾਰਨ
ਨੂੰ ਅੱਖੋਂ ਪਰੋਖੇ ਕਰਕੇ, ਹੈਮਿੰਗਵ ਨੂੰ ਦਿਮਾਗੀ ਬਿਮਾਰੀ ਦਾ ਮਰੀਜ਼
ਦੱਸਦਿਆਂ ਉਸ ਲਈ ਅਤਿ ਦਰਜੇ ਦੀਆਂ ਮੁਸ਼ਕਿਲਾਂ ਅਤੇ ਪ੍ਰੇਸ਼ਾਨੀਆਂ ਪੈਦਾ
ਕਰ ਦਿੱਤੀਆਂ ਸਨ। ਇਹਨਾਂ ਖ਼ਬਰਾਂ ਦਾ ਹੈਮਿੰਗਵੇ ਉੱਤੇ ਏਨਾ ਮਾਰੂ ਅਸਰ
ਹੋਇਆ ਕਿ ਉਸਨੂੰ ਆਪਣੇ ਨੂੰ ਕਾਬੂ ਵਿੱਚ ਰੱਖਣਾ ਮੁਸ਼ਕਿਲ ਹੋ ਗਿਆ ਸੀ।
ਮਿ. ਹੌਚਨਰ ਦਾ ਕਹਿਣਾ ਹੈ ਕਿ ਹੈਮਿੰਗਵੇ, ਜੋ "ਘੰਟੀ ਕਿਸ ਲਈ ਵੱਜਦੀ
ਹੈ" (ਫੌਰ ਹੂਮ ਦ ਬੈੱਲ ਟੋਲਜ਼) ਅਤੇ "ਬੁੱਢਾ ਅਤੇ ਸਮੁੰਦਰ" (ਦ ਓਲਡ
ਮੈਨਐਂਡ ਦ ਸੀ) ਨਾਮੀ ਜਗਤ ਪ੍ਰਸਿੱਧ ਕਿਤਾਬਾਂ ਦਾ ਲੇਖਕ ਸੀ, ਖੁਫੀਆ
ਪੁਲੀਸ ਵਲੋਂ ਪੈਰ ਪੈਰ ਤੇ ਪਿੱਛਾ ਕੀਤੇ ਜਾਣ ਅਤੇ ਉਸਦੇ ਚੌਗਿਰਦੇ ਵਿਛਾਏ
ਸੂਹੀਆ ਯੰਤਰਾਂ ਦੇ ਜਾਲ਼ ਤੋਂ ਬੇਹੱਦ ਖ਼ਫ਼ਾ ਅਤੇ ਪ੍ਰੇਸ਼ਾਨ ਹੋਣ ਕਾਰਨ
ਅਕਸਰ ਹੀ ਤਣਾਅ ਵਿੱਚ ਰਹਿੰਦਾ ਸੀ। ਮਿ. ਹੌਚਨਰ ਨੇ ਅਖ਼ਬਾਰ 'ਦ
ਨਿਊਯੋਰਕ ਟਾਈਮਜ਼' ਵਿੱਚ ਹੈਮਿੰਗਵੇ ਦਾ ਪਿੱਛਾ ਕੀਤੇ ਜਾਣ ਦੀਆਂ ਦੋ
ਘਟਨਾਵਾਂ ਦਾ ਖ਼ਾਸ ਤੌਰ ਤੇ ਜ਼ਿਕਰ ਕੀਤਾ ਹੈ। ਪਹਿਲੀ ਸੰਨ 1960 ਦੀ ਘਟਨਾ
ਦਾ ਜ਼ਿਕਰ ਕਰਦਿਆਂ ਉਹ ਲਿਖਦਾ ਹੈ ਕਿ ਉਹ (ਮਿ. ਹੌਚਨਰ) ਆਪਣੇ ਦੋਸਤਾਂ
ਹੈਮਿੰਗਵੇ ਤੇ ਡਿਊਕ ਮੈਕਮਿਲਨ ਨੂੰ ਮਿਲਣ ਆਈਡਹੋ ਗਿਆ। ਉਹਨਾਂ ਨੇ ਰਲ਼ਕੇ
ਮੱਛੀਆਂ ਫੜਨ ਜਾਣ ਦਾ ਪ੍ਰੋਗਰਾਮ ਉਲੀਕਿਆ ਹੋਇਆ ਸੀ। ਉਸਦੀ ਹੈਰਾਨੀ ਦੀ
ਹੱਦ ਨਾ ਰਹੀ ਜਦ ਹੈਮਿੰਗਵੇ ਨੇ ਆਪਣੀ ਸਥਾਨਕ ਬਾਰ ਕਸੀਨੋ ਵਿੱਚ ਉਹਨਾਂ ਦਾ
ਸਵਾਗਤ ਕਰਨ ਦਾ ਪਲੈਨ ਬਦਲ ਕੇ ਕਿਤੇ ਹੋਰ ਜਗਾਹ ਬੁਲਾ ਲਿਆ ਸੀ। ਯਾਦ ਰਹੇ
ਇਹ ਹੈਮਿੰਗਵੇ ਦੀ ਹਰਮਨ ਪਿਆਰੀ ਜਗ੍ਹਾ ਸੀ ਤੇ ਉਸਦੀਆਂ ਬਹੁਤ ਸਾਰੀਆਂ
ਯਾਦਾਂ ਇਸ ਜਗ੍ਹਾ ਨਾਲ਼ ਜੁੜੀਆਂ ਹੋਈਆਂ ਸਨ। ਇਸਦਾ ਕਾਰਨ, ਮਿ. ਹੌਚਨਰ
ਲਿਖਦਾ ਹੈ, ਕਿ ਉਸਨੂੰ ਸਪਸ਼ਟ ਯਾਦ ਹੈ, ਹੈਮਿੰਗਵੇ ਨੇ ਸੂਹੀਆ ਪੁਲੀਸ
ਵਲੋਂ ਕੀਤਾ ਜਾ ਰਿਹਾ ਪਿੱਛਾ ਦੱਸਿਆ ਸੀ ਅਤੇ ਜਿਸ ਤੋਂ ਉਹ ਬਹੁਤ ਦੁਖੀ
ਰਹਿੰਦਾ ਸੀ। ਇਸ ਮਿਲਣੀ ਤੇ ਹੈਮਿੰਗਵੇ ਨੇ ਗੁੱਸੇ ‘ਚ ਆ ਕੇ
ਕਿਹਾ “ਇਟ’ਜ਼ ਦ ਵ੍ਰਸਟ ਹੈੱਲ. ਦ ਗੌਡ’ਡੈਮਸ ਹੈੱਲ’ .. (ਇਸ ਨਾਲ਼ ਦਾ
ਹੋਰ ਨਰਕ ਦੁਨੀਆਂ ਤੇਕੀ ਹੋ ਸਕਦਾ ਹੈ) ਉਹਨਾਂ, ਕੇ.ਜੀ.ਬੀ, ਨੇ ਮੇਰੀ ਹਰ
ਸ਼ੈਅ ਬਗ ਕੀਤੀ ਹੋਈ ਹੈ, ਮੇਰੀ ਕਾਰ ਵੀ, ਇਸ ਲਈ ਅਸੀਂ ਇੱਕ ਮਿੱਤਰ, ਡਿਊਕ
ਦੀ ਕਾਰ ਵਰਤ ਰਹੇ ਹਾਂ … ਹਰ ਥਾਂ ਖੁਫੀਆ ਯੰਤਰ ਫਿੱਟ ਕੀਤੇ ਹੋਏ ਹਨ..
ਫੋਨ ਮੈਂ ਨੀ ਵਰਤ ਸਕਦਾ.. ਮੇਰੀ ਡਾਕ ਦੀ ਸਦਾ ਤਲਾਸ਼ੀ ਲਈ ਜਾਂਦੀ ਹੈ”।
ਮਿ. ਹੌਚਨਰ ਨੂੰ ਯਾਦ ਹੈ ਕਿ ਹੈਮਿੰਗਵੇ ਇਸ ਫੇਰੀ ਤੇ ਕਿੰਨਾ ਚਿੰਤਤ ਸੀ…
ਤੇ ਚਾਹੁੰਦਾ ਸੀ ਅਸੀਂ ਰਾਹ ‘ਚ ਪੈਂਦੇ ਬੈਂਕ ਮੂਹਰੇ ਰੁਕ ਕੇ ਉਹਨਾਂ ਦੋ
ਬੰਦਿਆਂ ਨੂੰ ਦੇਖੀਏ ਜੋ ਐਫ.ਬੀ.ਆਈ. ਦੇ ਹੁਕਮਾਂ ਦੀ ਤਾਮੀਲ ਕਰਦੇ ਹੋਏ
ਉਹਦੇ ਬੈਂਕ ਖਾਤਿਆਂ ਦੀ ਛਾਣ ਬੀਣ ਕਰ ਰਹੇ ਸਨ। ਦੂਜੀ ਘਟਨਾ
ਉਹਨੂੰ ਇਹ ਵੀ ਯਾਦ ਹੈ ਕਿ ਉਸਦੀ ਇਡਾਹੋਕ ਦੀ ਇਸੇ ਯਾਤਰਾ ਦੌਰਾਨ
ਹੈਮਿੰਗਵੇ ਨੇ ਦੋ ਅਜਨਬੀਆਂ ਨੂੰ ਵੀ ਪਛਾਣ ਲਿਆ ਸੀ ਜੋ ਕੇ.ਜੀ.ਬੀ ਦੇ
ਏਜੰਟਾਂ ਵਜੋਂ ਉਹਦੀ ਪੈੜ ਨੱਪ ਰਹੇ ਸਨ। ਇਨ੍ਹਾਂ ਦੋ ਘਟਨਾਵਾਂ ਦਾ ਉਸਨੂੰ
ਇੰਨਾ ਗਹਿਰਾ ਸਦਮਾ ਪਹੁੰਚਿਆ ਕਿ ਥੋੜ੍ਹੀ ਦੇਰ ਬਾਅਦ ਹੀ ਹੈਮਿੰਗਵੇ ਨੂੰ
ਹਸਪਤਾਲ ਦਾਖਲ ਕਰਾਉਣਾ ਪਿਆ ਜਿੱਥੇ ਉਸਨੂੰ ਬਿਜਲੀ ਦੇ ਝਟਕੇ ਵੀ ਲਾਏ ਗਏ।
ਉਸਨੇ ਖੁਦ ਨੂੰ ਖ਼ਤਮ ਕਰਨ ਦੇ ਕਈ ਨਾਕਾਮ ਯਤਨ ਕੀਤੇ। ਉਹਦੇ ਇਹ ਯਤਨ ਇਹ
ਸਾਬਤ ਕਰਨ ਵਿੱਚ ਵੀ ਅਸਫਲ ਰਹੇ ਕਿ ਉਹ ਢਭੀ ਦੇ ਨਿਸ਼ਾਨੇ ਤੇ ਹੈ ਤੇ ਉਹਦੇ
ਏਜੰਟਾਂ ਉਸਦਾ ਨੱਕ ‘ਚ ਦਮ ਕੀਤਾ ਹੋਇਆ ਹੈ। ਪਰ ਬਦਕਿਸਮਤੀ ਨਾਲ਼, ਸਰਕਾਰੀ
ਅਜੰਸੀਆਂ ਦੇ ਭਾਰੀ ਦਬਾਅ ਕਾਰਨ, ਉਸਦੇ ਇਹ ਦੋਸ਼ ਉਸਦੇ, ਸੰਨ 1961 ‘ਚ
ਉਸਦੀ ਮੌਤ ਤੱਕ ਵੀ ਸਾਬਤ ਨਾ ਹੋ ਸਕੇ। ਆਖ਼ਰਕਾਰ, ਅੱਸੀਵਿਆਂ
ਦੇ ਅੱਧ ਵਿਚਕਾਰ, ਮਿ. ਹੌਚਨਰ ਤੇ ਉਸਦੇ ਸਾਥੀਆਂ ਦੇ ਯਤਨਾਂ ਨੂੰ, ਅਤੇ
ਹੈਮਿੰਗਵੇ ਦੀਆਂ ਬੇ-ਇਨਸਾਫ਼ੀ ਦੇ ਖ਼ਿਲਾਫ ਕੀਤੀਆਂ ਸ਼ਕਾਇਤਾਂ ਨੂੰ,
ਇਨਸਾਫ਼ ਮਿਲਿਆ ਜਦ ਢਭੀ ਮਹਿਕਮੇ ਦੇ ਏਜੰਟਾਂ ਲਈ ‘ਜਾਣਕਾਰੀ ਦੀ
ਅਜ਼ਾਦੀ’ ਕਨੂੰਨ ਤਹਿਤ ਉਸਦੀ ਫਾਇਲ ‘ਚ ਬੰਦ ਜਾਣਕਾਰੀ ਨੂੰ ਜੱਗ ਜ਼ਾਹਰ
ਕਰਨ ਲਈ ਮਜ਼ਬੂਰ ਹੋਣਾ ਪਿਆ। ਉਨ੍ਹਾਂ ਦੇਖਿਆ ਕਿ ਕਿ ਕਿਵੇਂ ਹੈਮਿੰਗਵੇ
ਦੇ ਵਰਤਾਓ, ਫਾਸਿਸਟ ਵਿਰੋਧੀ ਗਤੀਵਿਧੀਆਂ ਅਤੇ ਹੋਰ ਕ੍ਰਾਂਤੀਕਾਰੀ ਲੋਕਾਂ
ਨਾਲ਼ ਸੰਪਰਕ ਰੱਖਣ ਕਾਰਨ ਢਭੀ ਨੂੰ ਉਸ ਵਿੱਚ ਖਾਸ ਦਿਲਚਸਪੀ ਸੀ। ਇਸ
ਅਜੰਸੀ ਨੇ ਉਸ ਵਲੋਂ ਜੰਗ ਦੇ ਸਮੇਂ ਦੌਰਾਨ ਫਾਸਿਸਟਾਂ ਵਿਰੁੱਧ ਵਿਛਾਏ ਜਾਣ
ਵਾਲੇ ਖੁਫੀਆ ਛਡਯੰਤਰ ਦੀ ਸਾਰੀ ਰਿਪੋਰਟ ਐਫ਼. ਬੀ. ਆਈ ਨੂੰ ਮਿਲ਼ ਚੁੱਕੀ
ਸੀ। ਉਸ ਵੇਲੇ ਦੇ ਢਭੀ ਦੇ ਪ੍ਰੈਜ਼ੀਡੈਂਟ ਐਡਗਰ ਹੂਵਰ ਨੂੰ ਵੀ ਏਹੋ
ਦੱਸਿਆ ਗਿਆ ਸੀ ਕਿ ਇਹ ਲਿਖਾਰੀ ਸਰੀਰਕ ਅਤੇ ਦਿਮਾਗੀ ਤੌਰ ਤੇ ਬਿਮਾਰ ਸੀ।
ਅਸਲੀਅਤ ਇਹ ਹੈ ਕਿ ਹੈਮਿੰਗਵੇ ਦੇ ਹਸਪਤਾਲ ਦਾਖਲ ਹੋਣ ਵੇਲੇ ਤੱਕ ਵੀ
ਢਭੀ ਦੇ ਏਜੰਟਾਂ ਨੂੰ ਟਿਕਾਅ ਨਾ ਆਇਆ। ਉਸ ਵੇਲੇ ਉਸ ਬਾਰੇ ਤਿਆਰ
ਰਿਪੋਰਟ 120 ਸਫ਼ਿਆਂ ਦੀ ਸੀ। ਮਿ. ਹੌਚਨਰ ਬੜੇ ਅਫ਼ਸੋਸ ਨਾਲ਼ ਲਿਖਦਾ ਹੈ
ਕਿ ਉਸਨੂੰ ਇਹ ਖ਼ੇਦ ਹਮੇਸ਼ਾ ਰਿਹਾ ਹੈ ਕਿ ਉਸਨੇ ਅਤੇ ਉਸ ਵੇਲੇ ਦੇ,
ਹੈਮਿੰਗਵੇ ਦੇ ਸਮਰਥਕਾਂ, ਆਲ਼ੇ ਦੁਆਲ਼ੇ ਵਿਚਰਦੇ ਲੋਕਾਂ ਨੇ ਜਸੂਸੀ ਵਿਭਾਗ
ਵਲੋਂ ਉਸ ਉੱਤੇ ਰੱਖੀ ਜਾ ਰਹੀ ਕਰੜੀ ਨਜ਼ਰਸਾਨੀ ਅਤੇ ਇਸਦਾ ਹੈਮਿੰਗਵੇ ਤੇ
ਹੋਣ ਵਾਲੇ ਮਾਰੂ ਅਸਰ ਵੱਲ੍ਹ ਬਣਦਾ ਧਿਆਨ ਕਿਓਂ ਨਾ ਦਿੱਤਾ?
ਉਪ੍ਰੋਕਤ ਸਾਰ ਪੜ੍ਹਦਿਆਂ ਤੇ ਹੈਮਿੰਗਵੇ ਦੀ 63 ਸਾਲਾ ਜ਼ਿੰਦਗ਼ੀ ਦਾ
ਜ਼ਿਆਦਾ ਸਮਾਂ ਬਹੁਤ ਹੀ ਸਰਗਰਮ, ਦੌੜ ਭੱਜ ਅਤੇ ਕਠਿਨਾਈਆਂ ਭਰਿਆ ਵੀ
ਰਿਹਾ। ਉਹ ਕਦੇ ਵੀ ਇੱਕ ਥਾਂ ਟਿਕ ਕੇ ਨਹੀਂ ਬੈਠ ਸਕਿਆ।
ਐਫ.ਬੀ.ਆਈ. ਦੇ ਡਰ ਦੀ ਉਪਰਾਮਤਾ ਤੋਂ ਇਲਾਵਾ ਉਸਦੀ ਜ਼ਿੰਦਗੀ ਵਿੱਚ ਹੋਰ
ਕੁਛ ਵੀ ਬਹੁਤ ਸੀ ਜਿਸ ਤੋਂ ਉਹ ਖ਼ੁਦ ਵੀ ਸਦਾ ਆਣਜਾਣ ਜਾਂ ਲਾ-ਪ੍ਰਵਾਹ
ਰਿਹਾ। ਜ਼ਿੰਦਗ਼ੀ ਦੀ ਇਸ ਰਫ਼ਤਾਰੀ ਉੱਥਲ਼ ਪੁੱਥਲ਼ ਵਿੱਚ ਹੀ ਉਸਦੇ ਤਿੰਨ
ਵਿਆਹ ਅਸਫ਼ਲ ਰਹੇ ਜਿਨ੍ਹਾਂ ਦਾ ਅਸਰ ਵੀ ਉਸਦੀ ਨਿੱਜੀ ਜ਼ਿੰਦਗੀ, ਮਾਨਸਿਕ
ਟੁੱਟ ਭੱਜ ਦੇ ਰੂਪ ਵਿੱਚ ਪ੍ਰਤੱਖ ਪਿਆ। ਲੇਖ ਦੇ ਲੰਮੇਰੇ ਵਿਸਥਾਰ ਅਤੇ
ਪਾਠਕ ਦੇ ਕੀਮਤੀ ਸਮੇਂ ਦਾ ਧਿਆਨ ਰੱਖਦਿਆਂ ਉਸਦੀ ਨਿੱਜੀ ਜ਼ਿੰਦਗ਼ੀ ਦਾ
ਵਿਸਥਾਰਤ ਉਲੇਖ ਇਸ ਲੇਖ ਵਿੱਚ ਨਹੀਂ ਕੀਤਾ ਗਿਆ। ਫੇਰ ਵੀ ਹੈਮਿੰਗਵੇ
ਅਾਪਣੇ ਸੰਘਰਸ਼ ਮਈ ਜੀਵਨ ਕਾਲ ਦੌਰਾਨ 15 ਕਿਤਾਬਾਂ ਸੰਸਾਰ ਦੇ ਪਾਠਕਾਂ ਦੀ
ਸੋਚ ਦੀਆਂ ਅੱਖਾਂ ਨੂੰ ਦੇ ਗਿਆ। ਕਦੇ ਸਮਾਂ ਬਣਿਆ ਤਾਂ ਉਸਦੇ ਚੋਣਵੇਂ
ਕੰਮਾਂ ਤੇ ਵਿਸਥਾਰ ਚਰਚਾ ਦਾ ਯਤਨ ਜ਼ਰੂਰ ਕੀਤਾ ਜਾਵੇਗਾ।
|
|
|
|
|
ਹੈਮਿੰਗਵੇ
ਨੂੰ ਯਾਦ ਕਰਦਿਆਂ ਸ਼ਿੰਦਰ ਪਾਲ
ਸਿੰਘ, ਯੂਕੇ |
ਜਨਮ
ਦਿਨ ਮੌਕੇ ਪੰਥ ਰਤਨ ਭਾਈ ਕਾਨ੍ਹ ਸਿੰਘ ਨਾਭਾ ਦੇ ਪੜਪੋਤਰੇ ਮੇਜਰ
ਆਦਰਸ਼ਪਾਲ ਸਿੰਘ ਨਾਲ ਵਿਸ਼ੇਸ਼ ਮੁਲਾਕਾਤ
ਜਗਮੇਲ ਸਿੰਘ ਭਾਠੂਆਂ, ਦਿੱਲੀ |
ਰੰਗੀਨ
ਮਿਜ਼ਾਜ ਸਟੇਜੀ ਕਵੀ ਦੀਵਾਨ ਸਿੰਘ, ਮਹਿਰਮ’ ਨੂੰ ਯਾਦ ਕਰਦਿਆਂ
ਰਵੇਲ ਸਿੰਘ, ਇਟਲੀ |
ਪੁੱਤਰ
ਹੀ ਨਹੀਂ, ਧੀਆਂ ਵੀ ਬਾਪ ਦਾ ਨਾਂ ਅੱਗੇ ਤੋਰਦੀਆਂ ਹਨ - ਅਜੀਤ ਸਤਨਾਮ
ਕੌਰ ਹਰਵਿੰਦਰ ਬਿਲਾਸਪੁਰ |
ਵੀਰ
ਮੇਰਿਆ ਜੁਗਨੀ ਕਹਿੰਦੀ ਏ
ਰਵੇਲ ਸਿੰਘ ਇਟਲੀ |
ਰੁਮਾਂਸਵਾਦ
ਅਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ ਕਵੀ ਅਤੇ ਗੀਤਕਾਰ ਅੰਗਰੇਜ਼ ਮੁੰਡੀ
ਕੱਦੋਂ ਉਜਾਗਰ ਸਿੰਘ,
ਪਟਿਆਲਾ |
ਸੁਆਤੀ
ਬੂੰਦਾਂ ਵਰਗੇ ਸ਼ਬਦਾਂ ਦਾ ਰਚੇਤਾ ਸੀ ਬਾਈ ਰਾਜਿੰਦਰ ਪ੍ਰਦੇਸੀ
ਸ਼ਿਵਚਰਨ ਜੱਗੀ ਕੁੱਸਾ |
ਚੇਤੰਨ
ਚਿੰਤਕ ਤੇ ਸਮਰੱਥ ਸਾਹਿਤਕਾਰ ਡਾ. ਗੁਰਦਿਆਲ ਸਿੰਘ ਰਾਏ
ਹਰਮੀਤ ਸਿੰਘ ਅਟਵਾਲ |
ਗਿਆਨ
ਦੀ ਮਹਿਕ ਵੰਡਣ ਵਾਲਾ ਵਣਜਾਰਾ ਪ੍ਰੋ ਅਛਰੂ ਸਿੰਘ
ਉਜਾਗਰ ਸਿੰਘ, ਪਟਿਆਲਾ |
ਕੁਦਰਤ,
ਸਮਾਜਿਕ ਸਰੋਕਾਰਾਂ ਅਤੇ ਰੁਮਾਂਸਵਾਦ ਦੀ ਕਵਿਤਰੀ ਡਾ ਰੰਜੂ
ਉਜਾਗਰ ਸਿੰਘ, ਪਟਿਆਲਾ |
ਮੇਰੀ
ਮਾਂ ਦਾ ਪਾਕਿਸਤਾਨ/a> ਅਜੀਤ
ਸਤਨਾਮ ਕੌਰ, ਲੰਡਨ |
ਹਰਿਆਣੇ
ਦਾ 2020 ਦਾ ਪੰਜਾਬੀ ਸਾਹਿਤ ਅਵਲੋਕਨ: ਪੁਸਤਕ ਸੰਦਰਭ
ਡਾ. ਨਿਸ਼ਾਨ ਸਿੰਘ ਰਾਠੌਰ |
ਪੰਜਾਬੀ
ਵਿਰਾਸਤ, ਕਵਿਤਾ ਅਤੇ ਕੋਮਲ ਕਲਾਵਾਂ ਦੀ ਤ੍ਰਿਵੈਣੀ ਦਵਿੰਦਰ ਬਾਂਸਲ
ਉਜਾਗਰ ਸਿੰਘ |
ਮੇਰੇ
ਠੁੱਕਦਾਰ ਗਲਪੀ ਸ਼ੈਲੀ ਵਾਲਾ ਨਾਵਲਕਾਰ : ਸ਼ਿਵਚਰਨ ਜੱਗੀ ਕੁੱਸਾ
ਹਰਮੀਤ ਸਿੰਘ ਅਟਵਾਲ |
ਮੇਰੇ
ਹਿੱਸੇ ਦਾ ਡਾਕਟਰ ਹਰਿਭਜਨ ਸਿੰਘ
ਜੈਤੇਗ ਸਿੰਘ ਅਨੰਤ |
ਤਿੜਕ
ਰਹੇ ਸਮਾਜਿਕ ਰਿਸ਼ਤਿਆਂ ਅਤੇ ਸਰੋਕਾਰਾਂ ਦਾ ਕਵੀ - ਰਣਦੀਪ ਸਿੰਘ
ਆਹਲੂਵਾਲੀਆ ਉਜਾਗਰ ਸਿੰਘ,
ਪਟਿਆਲਾ |
ਕਿਰਤ
ਵਿੱਚ ਦਮ ਹੈ ਤਾਂ ਪਾਠਕ ਲੱਭ ਕੇ ਪੜ੍ਹਦੇ ਹਨ - ਸ਼ਿਵਚਰਨ ਜੱਗੀ
ਕੁੱਸਾ। ਹਰਵਿੰਦਰ ਧਾਲੀਵਾਲ
(ਬਿਲਾਸਪੁਰ) |
ਕਲਮ
ਦਾ ਧਨੀ : ਜਸਵਿੰਦਰ ਸਿੰਘ ਰੁਪਾਲ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਬਹੁ-ਕਲਾਵਾਂ
ਦਾ ਸੁਮੇਲ : ਬਲਵਿੰਦਰ ਕੌਰ ਲਗਾਣਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਪੰਜਾਬੀ
ਮਾਂ-ਬੋਲੀ ਨੂੰ ਸਮਰਪਿਤ ਹੋਣਹਾਰ ਕਲਮ - ਮਨਜੀਤ ਕੌਰ ਧੀਮਾਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਵਿਰਸੇ
ਦੀ ਸਾਂਭ-ਸੰਭਾਲ ਲਈ ਯਤਨਸ਼ੀਲ ਮੁਟਿਆਰ - ਬੀਬੀ ਰੁਪਿੰਦਰ ਕੌਰ ਰੂਪ
ਖਾਲਸਾ ਪ੍ਰੀਤਮ ਲੁਧਿਆਣਵੀ,
ਚੰਡੀਗੜ |
ਪੰਜਾਬੀ
ਬੋਲੀ ਦੇ ਜਗਤ ਵਿੱਚ ਧਰੂ ਤਾਰੇ ਵਾਂਗ ਚਮਕਦਾ ਰਹੇਗਾ ਸਾਥੀ ਲੁਧਿਆਣਵੀ
ਬਲਵਿੰਦਰ ਸਿੰਘ ਚਾਹਲ
"ਮਾਧੋਝੰਡਾ" |
ਬਗੀਤਕਾਰੀ
ਦੀਆਂ ਮੰਜਲਾਂ ਸਰ ਕਰ ਰਿਹਾ ਗੀਤਕਾਰ-- ਮੀਤ ਸਦੌਂ-ਗੜ ਵਾਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਬਹੁ-ਕਲਾਵਾਂ
ਦਾ ਖੂਬਸੂਰਤ ਸੁਮੇਲ - ਨੇਚਰਦੀਪ ਕਾਹਲੋਂ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸੰਗੀਤ,
ਸਾਹਿਤ ਅਤੇ ਸਿਹਤ ਵਿਗਿਆਨ ਦੀ ਤ੍ਰਿਵੈਣੀ ਡਾ ਮਨਜੀਤ ਸਿੰਘ ਬਲ
ਉਜਾਗਰ ਸਿੰਘ, ਪਟਿਆਲਾ |
ਹੱਡਬੀਤੀ
ਖਾਮੋਸ਼
ਮੁਹੱਬਤ ਦੀ ਇਬਾਦਤ ਅਜੀਤ
ਸਤਨਾਮ ਕੌਰ |
ਯੂਥ
ਵੈਲਫੇਅਰ ਕਲੱਬ ਵੱਲੋਂ ਲੇਖਕ ਜਸਵੀਰ ਸ਼ਰਮਾ ਦੱਦਾਹੂਰ ਦਾ ਸਨਮਾਨ
ਗੁਰਬਾਜ ਗਿੱਲ, ਬਠਿੰਡਾ |
ਪੰਜਾਬੀ
ਕਵੀ ਗਿਆਨੀ ਦਰਸ਼ਨ ਸਿੰਘ ਨਹੀਂ ਰਹੇ
ਸਾਥੀ ਲੁਧਿਆਣਵੀ, ਲੰਡਨ |
ਸਾਹਿਤ
ਸਿਰਜਨਾ ਦਾ ਨਵਾਂ ਸਿਰਨਾਵਾਂ – ਨਿਰਮਲ ਗੰਗਾ
ਗੁਰਬਾਜ ਗਿੱਲ, ਬਠਿੰਡਾ |
ਸਾਹਿਤਕ
ਅਤੇ ਸਭਿਆਚਾਰਕ ਖ਼ੁਸ਼ਬੂਆਂ ਦਾ ਵਣਜਾਰਾ ਪ੍ਰੋ. ਗੁਰਭਜਨ ਸਿੰਘ ਗਿੱਲ
ਉਜਾਗਰ ਸਿੰਘ, ਪਟਿਆਲਾ
|
ਬਹੁ
- ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਹਰਿਆਣੇ
’ਚ ਪੰਜਾਬੀ ਮਾਂ- ਬੋਲੀ ਦਾ ਲਾਡਲਾ ਪੁੱਤਰ ਸੀ ਡਾ. ਅਮਰਜੀਤ ਸਿੰਘ
ਕਾਂਗ
ਡਾ. ਨਿਸ਼ਾਨ ਸਿੰਘ ਰਾਠੌਰ |
ਸੰਘਰਸ਼
ਦੀ ਮੂਰਤ, ਨਿਊਜ਼ ਰੀਡਰ - ਬਲਜੀਤ ਕੌਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਪੰਜਾਬੀ
ਜੁਬਾਨ ਦਾ ਅਜ਼ੀਮ ਸ਼ਾਇਰ ਐਸ ਐਸ ਮੀਸ਼ਾ
ਮਨਜੀਤ ਸਿੰਘ ਰੱਤੂ, ਨਿਊ ਯਾਰਕ |
ਗੀਤਕਾਰੀ
ਵਿਚ ਨਾਮਨਾ ਖੱਟ ਰਹੀ ਖੂਬਸੂਰਤ ਕਲਮ- ਗਗਨਦੀਪ ਕੌਰ ਸਿਵੀਆ
ਪ੍ਰੀਤਮ ਲੁਧਿਆਣਵੀ, ਚੰਡੀਗੜ |
ਸ਼ਬਦਾਂ
ਦੀ ਚੋਗ ਚੁਗਣ ਵਾਲਾ - ਸ਼ਿਵਚਰਨ ਜੱਗੀ ਕੁੱਸਾ
ਕੇਹਰ ਸ਼ਰੀਫ਼ (ਵਿਟਨ) |
ਮੰਜਲ
ਵਲ ਵਧ ਰਿਹਾ ਸ਼ਾਇਰ, ਜਤਿੰਦਰ ਸਿੰਘ, ਉੱਚੀ ਮੰਗਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਦ੍ਰਿੜ
ਇਰਾਦਿਆਂ ਦੀ ਮਾਲਕਣ - ਕਰਮਜੀਤ ਕੰਮੋ ਦਿਓਣ ਐਲਨਾਬਾਦੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਯੂਰਪ
ਦੀ ਧਰਤ ਤੇ ਧੁੰਮਾਂ ਮਚਾ ਰਹੀ ਕਲਮ- ਬਿੰਦਰ-ਜਾਨ-ਏ-ਸਾਹਿਤ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਕਲਮੀ
ਸ਼ੌਕ ਨੂੰ ਰੂਹ ਨਾਲ ਪਾਲ ਰਹੀ ਕਵਿੱਤਰੀ - ਸਿਮਰਨਜੀਤ ਜੁਤਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਾਹਿਤ
ਤੇ ਸਭਿਆਚਾਰ ਦਾ ਮੂੰਹ-ਮੁੰਹਾਦਰਾ ਸੰਵਾਰਨ ਲਈ ਦੋਆਬੇ ਦੀ ਯਤਨਸ਼ੀਲ
ਕਲਮ- ਅੰਜੂ 'ਵ' ਰੱਤੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਾਹਿਤਕ
ਤੇ ਸੱਭਿਆਚਾਰਕ ਗੀਤਾਂ ਦਾ ਵਣਜਾਰਾ - ਮੂਲ ਚੰਦ ਸ਼ਰਮਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸ਼ਾਇਰੀ
ਤੋਂ ਫਿਲਮੀ ਗੀਤਕਾਰੀ ਵੱਲ – ਸ਼ਾਇਰ ਸ਼ਮੀ ਜਲੰਧਰੀ
ਰਿਸ਼ੀ ਗੁਲਾਟੀ, ਐਡੀਲੇਡ, ਆਸਟ੍ਰੇਲੀਆ |
ਰੂਹਾਨੀਅਤ
ਦੀਆਂ ਕਿਰਨਾਂ ਵਰਗੀ ਕਵਿੱਤਰੀ ਕਿਰਨ ਪਾਹਵਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਕਨੇਡਾ
ਰਹਿਕੇ ਵੀ ਘੁੰਮ ਰਹੀ ਹੈ ਪਿੰਡ ਦੀਆਂ ਗਲੀਆਂ ਵਿਚ - ਕਵਿੱਤਰੀ ਤੇ
ਕਹਾਣੀਕਾਰਾ ਜੱਗੀ ਬਰਾੜ ਸਮਾਲਸਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਇੰਨਸਾਨੀਅਤ
ਦੇ ਅਸੂਲਾਂ ਵਾਲੀ ਸੰਘਰਸ਼-ਸ਼ੀਲ ਤੇ ਉਦਮੀ ਕਲਮ - ਸੁਖਚਰਨ ਸਿੰਘ
ਸਾਹੋਕੇ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਾਫ-ਸੁਥਰੀ
ਲੇਖਣੀ ਦਾ ਮਾਲਕ - ਗੁਰਦੀਪ ਸਿੰਘ ਸ਼ਹਿਣਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਇਕਬਾਲ
ਮਾਹਲ ਨਾਲ ਇਕ ਇੰਟਰਵਿਊ
ਡਾਕਟਰ ਸਾਥੀ ਲੁਧਿਆਣਵੀ, ਲੰਡਨ |
ਅੱਖਰਾਂ
ਨੂੰ ਮਾਲਾ ਚ ਪਰੋਣ ਦੀ ਮੁਹਾਰਤ ਰੱਖਦਾ ਸ਼ਾਇਰ- ਯੱਸ਼ਪਾਲ ਟੋਨੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਵਿਰਸੇ
ਨੂੰ ਸੰਭਾਲਣ 'ਚ ਜੁਟੀ ਹੋਈ ਲਾ-ਜੁਵਾਬ ਕਲਮ - ਵਰਿੰਦਰ ਕੌਰ ਰੰਧਾਵਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਛੂਕਦਾ
ਕਲਮੀ ਦਰਿਆ - ਪ੍ਰਿੰ: ਗੁਰਮੀਤ ਸਿੰਘ ਫਾਜਿਲਕਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਤੰਗੀਆਂ-ਤੁਰਛੀਆਂ
ਚੋ ਨਿਕਲੀ, ਕਲਮੀ-ਚਾਨਣ ਵੰਡ ਰਹੀ ਸਖਸ਼ੀਅਤ- ਚੰਨ ਕਸੌਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਪੰਜਾਬੀ
ਦੇ ਉੱਘੇ ਚਿੰਤਕ ਭਾਈ ਕਾਨ੍ਹ ਸਿੰਘ ਨਾਭਾ
ਡਾ. ਰਵਿੰਦਰ ਕੌਰ ਰਵੀ, ਪੰਜਾਬੀ ਯੂਨੀਵਰਸਿਟੀ
ਪਟਿਆਲਾ |
ਖੂਬਸੂਰਤ
ਕਲਮ ਅਤੇ ਸੁਰੀਲੀ ਅਵਾਜ ਦੀ ਮਲਿਕਾ- ਕੁਲਵਿੰਦਰ ਕੌਰ ਮਹਿਕ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਮਿਆਰੀ
ਬਹੁ-ਕਲਾਵਾਂ ਦਾ ਖੂਬਸੂਰਤ ਸੁਮੇਲ -ਹਰਪ੍ਰੀਤ ਕੌਰ ਪ੍ਰੀਤ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਾਹਿਤਕ
ਅੰਬਰ 'ਚੋ ਛਟਾ ਵਿਖੇਰਦੀ ਸੁਨਹਿਰੀ ਕਿਰਨ-- ਗੁਰਪ੍ਰੀਤ ਕੌਰ ਧਾਲੀਵਾਲ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਇਕ
ਨਾਮਵਰ ਸਖ਼ਸ਼ੀਅਤ- ਡਾ. ਹਰਦੀਪ ਲੌਂਗੀਆ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਅੰਬਰ
ਦੇ ਹਾਣ ਦੇ ਸੁਪਨੇ ਉਲੀਕਣ ਵਾਲੀ ਕਲਮ- ਪੁਸ਼ਪਿੰਦਰ ਕੌਰ ਮੁਰਿੰਡਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਨਾ
ਭੁੱਲਣਯੋਗ ਹਸਤੀ ਇਕਬਾਲ ਅਰਪਨ
ਬਲਜਿੰਦਰ ਸੰਘਾ, ਕਨੇਡਾ |
ਬਹੁ-ਪੱਖੀ
ਕਲਾਵਾਂ ਦਾ ਕਲ-ਕਲ ਵਗਦਾ ਝਰਨਾ- ਮੀਨੂੰ ਸੁਖਮਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸ਼੍ਰੋਮਣੀ
ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਵਲੋਂ ਸੱਤਵਾਂ ਕਾਵਿ-ਸੰਗ੍ਰਹਿ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਹੁਸਨ,
ਜਵਾਨੀ ਅਤੇ ਕਲਮ ਦਾ ਸੁਮੇਲ - ਸਰੁੱਚੀ ਕੰਬੋਜ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਨੀਂ
ਅੱਜ ਕੋਈ ਆਇਆ ਸਾਡੇ ਵਿਹੜੇ
ਰਵੇਲ ਸਿੰਘ ਇਟਲੀ |
ਪੰਜਾਬੀ
ਦੇ ਨਾਮਵਰ ਆਲੋਚਕ ਡਾ. ਭੀਮ ਇੰਦਰ ਸਿੰਘ
ਸੁਖਿੰਦਰ, ਕੈਨੇਡਾ |
ਲਾਹੌਰ
ਸ਼ਾਜਸ਼ ਕੇਸ ਦੇ ਸ਼ਤਾਬਦੀ ਪ੍ਰੋਗਰਾਮਾਂ ਦੀ ਸ਼ੁਰੂਆਤ
ਉਜਾਗਰ ਸਿੰਘ, ਪਟਿਆਲਾ |
ਡਾ.
ਰਤਨ ਸਿੰਘ ਢਿੱਲੋਂ; ਕਵੀ ਅਤੇ ਆਲੋਚਕ
ਸੁਖਿੰਦਰ, ਟਰਾਂਟੋ |
"ਜਿਨਮੇਂ
ਬਸਤੇ ਭਾਈ ਵੀਰ ਸਿੰਘ"
ਜਸਪ੍ਰੀਤ ਸਿੰਘ, ਲੁਧਿਆਣਾ |
ਸਮਾਜਿਕ
ਸਰੋਕਾਰਾਂ ਦੀ ਕਵਿਤਰੀ ਭੁਪਿੰਦਰ ਨੱਤ
ਉਜਾਗਰ ਸਿੰਘ, ਪਟਿਆਲਾ |
ਮੁਲਾਕਾਤ
:
ਰਵਿੰਦਰ
ਰਵੀ - ਕਵੀ, ਨਾਟਕਕਾਰ
ਸੁਖਿੰਦਰ, ਟਰਾਂਟੋ |
ਪੰਜਾਬੀ
ਸੱਭਿਆਚਾਰ ਵਿੱਚ ਬਹੁ ਚਰਚਿਤ ਪੰਛੀ ਕਾਂ
ਰਵੇਲ ਸਿੰਘ ਇਟਲੀ |
ਰੁਮਾਂਟਿਕ
ਕਵਿਤਾਵਾਂ ਲਿਖਣ ਵਾਲੀ ਕਵਿਤਰੀ- ਰਮਨ ਵਿਰਕ
ਉਜਾਗਰ ਸਿੰਘ, ਪਟਿਆਲਾ |
ਬਾਵਾ
ਬਲਵੰਤ-ਕਾਵਿ: ਭਾਰਤੀ ਅਵਚੇਤਨ ਤੇ ਪ੍ਰਗਤੀਵਾਦ
ਡਾ: ਸੁਖਦੇਵ ਸਿੰਘ, ਚੰਡੀਗੜ੍ਹ
|
ਪ੍ਰਵਾਸੀ
ਪੰਜਾਬੀ ਸ਼ਾਇਰੀ ਦਾ ਮਾਣ : ਸੁਖਿੰਦਰ
ਕੰਵਲਦੀਪ ਸੈਣੀ, ਕੂਰੂਕਸ਼ੇਤਰ, ਹਰਿਆਣਾ |
ਪਰਵਾਸੀ
ਪੰਜਾਬੀ ਨਾਵਲ ਵਿਚ ਨਾਰੀ ਸਥਿਤੀ ਪੇਸ਼ਕਾਰੀ ਤੇ ਰਾਜਨੀਤੀ
ਡਾ। ਸੁਖਵਿੰਦਰ ਕੌਰ, ਜਲੰਧਰ |
ਸੰਜੀਵਨੀ-ਬੂਟੀ
ਵਰਗਾ ਯਾਰ - ਮਿੰਟੂ ਬਰਾੜ
ਸ਼ਿਵਚਰਨ
ਜੱਗੀ ਕੁੱਸਾ, ਲੰਡਨ |
ਪੰਜਾਬੀ
ਸਾਹਿਤ ਦਾ ਸਰਵ-ਪ੍ਰਵਾਨਿਤ ਪੁੱਤਰ - ਜੱਗੀ ਕੁੱਸਾ
ਐੱਸ਼ ਅਸ਼ੋਕ ਭੌਰਾ, ਕੈਲੇਫੋਰਨੀਆ |
ਪ੍ਰਸਿੱਧ
ਪੰਜਾਬੀ ਨਾਵਲਕਾਰ ਜੱਗੀ ਕੁੱਸਾ ਦੀ ਕਹਾਣੀ ਤੇ ਆਧਾਰਿਤ ਫਿਲਮ ਸੂਲੀ
ਚੜਿਆ ਚੰਦਰਮਾ 8 ਦਸਬੰਰ ਨੂੰ ਲੋਕ ਅਰਪਣ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
76ਵੀਂ
ਬਰਸੀ 'ਤੇ - 23 ਨਵੰਬਰ 2014
ਵਿਦਵਤਾ ਦੇ
ਸਜੀਵ ਤੇ ਸਾਕਾਰ ਸਰੂਪ ਭਾਈ ਕਾਨ ਸਿੰਘ ਨਾਭਾ
ਡਾ।ਰਵਿੰਦਰ ਕੌਰ ਰਵੀ, ਪਟਿਆਲਾ |
ਜੱਗੀ
ਕੁੱਸਾ ਦੀ ਕਹਾਣੀ 'ਤੇ ਬਣੀ "ਰਹਿਮਤ" ਫ਼ਿਲਮ ਤਿਆਰ
ਰਜਿੰਦਰ ਰਿਖੀ, ਅੰਮ੍ਰਿਤਸਰ |
ਮੁਲਾਕਾਤ
:
ਜਸਵੰਤ
ਦੀਦ
ਸੁਖਿੰਦਰ, ਕਨੇਡਾ |
ਜਨਮ
ਦਿਵਸ 30 ਅਗਸਤ2014 ਮੌਕੇ ਵਿਸ਼ੇਸ਼
ਪੰਜਾਬੀਅਤ
ਦੇ ਚਾਨਣ ਮੁਨਾਰੇ ਭਾਈ ਕਾਨ੍ਹ ਸਿੰਘ ਨਾਭਾ
ਡਾ। ਰਵਿੰਦਰ ਕੌਰ ਰਵੀ, ਪਟਿਆਲਾ |
ਭਾਰਤ
ਦੀ ਪ੍ਰਾਚੀਨ ਸਾਹਿਤਕ ਪਰੰਪਰਾ: ਟੀਕਾਕਾਰੀ
ਡਾ। ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ
|
ਕਵਿਤਾ
ਤੇ ਕਵੀ ਕੈਸਾ ਹੋਵੇ
ਰਵੇਲ ਸਿੰਘ ਇਟਲੀ |
ਹਵਾ
ਦੇ ਉਲਟ ਰੁਖ ਪ੍ਰਵਾਜ਼ ਭਰਦਾ ਹਿਰਦੇਪਾਲ - - ਮੇਰਾ ਬਿਹਤਰੀਨ ਪਾਤਰ
ਦਰਸ਼ਨ ਸਿੰਘ ਧੀਰ, ਯੂ ਕੇ |
ਮਹਿਰਮ
ਸਾਹਿਤ ਸਭਾ ਦੀ ਮਾਸਿਕ ਇਕਤਰਤਾ
ਮਲਕੀਅਤ ਸਿੰਘ “ਸੁਹਲ”, ਪੰਜਾਬ |
ਸਾਹਿਤ
ਦਾ ਮਨੁੱਖ ਤੇ ਸਮਾਜ ਨਾਲ ਸੰਬੰਧ
ਡਾ। ਰਵਿੰਦਰ ਕੌਰ ‘ਰਵੀ’, ਪਟਿਆਲਾ |
ਮਹਿਰਮ
ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਦੀ ਚੋਣ
ਮਲਕੀਅਤ ਸਿੰਘ “ਸੁਹਲ”, ਪੰਜਾਬ |
ਯੂ।
ਬੀ। ਸੀ। ਵਲੋਂ ਸੁਰਜੀਤ ਕਲਸੀ ਨੂੰ ਸਮੁੱਚੀ ਸਾਹਿਤਕ ਰਚਨਾ ਲਈ ਇਨਾਮ
ਸੁਖਵੰਤ ਹੁੰਦਲ, ਕਨੇਡਾ |
ਡਾਕਟਰ
ਰਣਧੀਰ ਸਿੰਘ ਚੰਦ ਨਾਲ ਸਾਥੀ ਲੁਧਿਆਣਵੀ ਦੀ ਮੁਲਾਕਾਤ
ਸਾਥੀ ਲੁਧਆਣਵੀ, ਲੰਡਨ |
ਮਸ਼ਹੂਰ
ਫਿਲਮਸਾਜ਼ ਤੇ ਪਤਰਕਾਰ ਖਵਾਜ ਅਹਿਮਦ ਅਬਾਸ ਨਾਲ ਚਲਦਿਆਂ
ਐਸ ਬਲਵੰਤ,
ਬਰਤਾਨੀਆ |
ਪੰਜਾਬੀ
ਫਿਲਮ ਐਵਾਰਡ 2014 ਲਈ ਨਾਮਜ਼ਦ ਹੋਏ
ਜੱਗੀ
ਕੁੱਸਾ ਨੂੰ ‘ਉੱਤਮ ਸੰਵਾਦ ਲੇਖਕ’ ਦਾ ਸਨਮਾਨ ਦਿਵਾਉਣ ‘ਚ ਸਾਥ ਦੇਈਏ
ਮਨਦੀਪ ਖੁਰਮੀ ਹਿੰਮਤਪੁਰਾ |
ਬਹੁ-ਭਾਸ਼ਾਵੀ
ਪ੍ਰਸਿੱਧ ਲੇਖਕ: ਕਰਤਾਰ ਸਿੰਘ ਦੁੱਗਲ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਅੰਮ੍ਰਿਤ
ਕੌਰ ਤੋਂ ਅੰਮ੍ਰਿਤਾ ਪ੍ਰੀਤਮ ਅਤੇ ਅੰਮ੍ਰਿਤਾ ਇਮਰੋਜ ਤੱਕ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਸ਼ਬਦਾਂ
ਦਾ ਸ਼ਾਹ ਸਿਕੰਦਰ ਸੀ: ਸਾਹਿਰ ਲੁਧਿਆਣਵੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਪੰਜਾਬੀ
ਸਾਹਿਤ ਕਲਾ ਕੇਂਦਰ ਯੂ ਕੇ ਵਲ੍ਹੋਂ ਸਰਦਾਰ ਪੰਛੀ ਦਾ ਸੁਆਗ਼ਤ
ਸਾਥੀ ਲੁਧਿਆਣਵੀ, ਲੰਡਨ |
ਕਲਾ
ਕੇਂਦਰ ਟੋਰਾਂਟੋ ਵਲੋਂ ਨਾਵਲ ਸਮੁੰਦਰ ਮੰਥਨ ਅਤੇ ਕਿੱਟੀ ਮਾਰਸ਼ਲ ਤੇ
ਸਫਲ ਗੋਸ਼ਟੀ
ਮੇਜਰ ਮਾਂਗਟ, ਟੋਰਾਂਟੋ |
ਸਮਾਜਕ
ਰਿਸ਼ਤਿਆਂ ਦੀ ਉਥਲ ਪੁਥਲ ਦੀ ਕਵਿਤਰੀ - ਬਲਵੀਰ ਕੌਰ ਢਿਲੋਂ
ਉਜਾਗਰ ਸਿੰਘ,
ਪੰਜਾਬ
|
‘ਹੱਕ
ਲਈ ਲੜਿਆ ਸੱਚ’ ਨਾਵਲ ਲਈ ਅਨਮੋਲ ਕੌਰ ਦਾ ਸਨਮਾਨ
ਲੋਕ ਲਿਖਾਰੀ ਉੱਤਰੀ ਸਭਾ ਕੈਨੇਡਾ |
ਬੀਬੀ
ਰਾਜਿੰਦਰ ਕੌਰ ਦਾ ਵਿਛੋੜਾ
ਅਜ਼ੀਮ ਸ਼ੇਖ਼ਰ, ਲੰਡਨ |
|
ਸਾਹਿਤ ਸਭਾ
ਦਸੂਹਾ ਗੜ੍ਹਦੀਵਾਲਾ (ਰਜ਼ਿ) ਵੱਲੋਂ ਸਨਮਾਨ ਸਮਾਰੋਹ ਆਯੋਜਿਤ
ਏ।ਐਸ।ਮਠਾਰੂ, ਦਸੂਹਾ
|
ਪ੍ਰਸਿੱਧ ਲੇਖ਼ਕਾ
ਅਜੀਤ ਕੌਰ ਨਾਲ਼ ਇਕ ਇੰਟਰਵਿਊ/ਗ਼ੁਫ਼ਤਗ਼ੂ
ਡਾ।ਸਾਥੀ ਲੁਧਿਆਣਵੀ-ਲੰਡਨ |
‘ਅੰਨੇ ਘੋੜੇ ਦਾ ਦਾਨ’
ਰਾਹੀਂ ਅੰਤਰਰਾਸ਼ਟਰੀ ਸਰਵੋਤਮ ਫ਼ਿਲਮ ਪੁਰਸਕਾਰ ‘ਗੋਲਡਨ ਪੀਕੌਕ’ ਨੇ
ਪੰਜਾਬੀਆਂ ਦੇ ਵਿਹੜੇ ’ਚ ਪੈਲ ਪਾਈ - 43ਵਾਂ ਅੰਤਰਰਾਸ਼ਟਰੀ ਫ਼ਿਲਮ
ਫ਼ੈਸਟੀਵਲ (ਇਫ਼ੀ) - ਡਾ। ਪਰਮਿੰਦਰ ਸਿੰਘ ਤੱਗੜ , ਪਟਿਆਲਾ
|
ਕਵਿਤਾ ਦੀ ਇਕ ਆਪਣੀ
ਵਿਲੱਖਣ ਭਾਸ਼ਾ ਹੁੰਦੀ ਹੈ
ਜਰਨੈਲ ਸਿੰਘ, ਸਰੀ, ਕਨੇਡਾ |
ਗਿਆਨੀ ਸੋਹਣ
ਸਿੰਘ ਸੀਤਲ
ਪ੍ਰੋ। ਸ਼ਮਸ਼ੇਰ ਸਿੰਘ ਸੰਧੂ |
ਰਵਿੰਦਰ ਰਵੀ ਦੇ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ” ਦਾ ਭਾਰਤ
ਵਿਚ ਮੰਚਨ
ਮਨਜੀਤ ਮੀਤ |
6 ਜੂਨ ਬਰਸੀ’ਤੇ ਵਿਸ਼ੇਸ਼
ਪੰਜਾਬੀ ਕਵੀਸ਼ਰੀ
ਦਾ ਸ਼ਾਹ ਸਵਾਰ; ਬਾਬੂ ਰਜਬ ਅਲੀ
ਰਣਜੀਤ ਸਿੰਘ ਪ੍ਰੀਤ |
ਜਰਮਨੀ ਦੇ
ਅੰਤਰਰਾਸ਼ਟਰੀ ਕਵੀ ਦਰਬਾਰ ਵਿੱਚ ਰੰਗਦਾਰ ਸੋਵੀਨਰ ਰਲੀਜ ਕੀਤਾ ਗਿਆ
ਜਸਪਾਲਸਿੰਘ ਸਿੱਧੂ |
ਨਿਬੰਧ :
ਅਫ਼ਜ਼ਲ
ਸਾਹਿਰ ਦੀ ਸ਼ਾਇਰੀ : ਨਵੀਂ ਚੇਤਨਾ ਅਤੇ ਪੁਰਾਤਨ ਕਾਵਿ ਰੂਪਾਂ ਦਾ
ਸੁਮੇਲ
ਸੁਖਿੰਦਰ |
ਪੰਜਾਬੀ
ਦੇ ਪ੍ਰਸਿੱਧ ਲੇਖਕ ਕਰਤਾਰ ਸਿੰਘ ਦੁੱਗਲ ਨਹੀਂ ਰਹੇ - ਕੱਲ੍ਹ ਹੋਵੇਗੀ
ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
ਰਣਜੀਤ ਸਿੰਘ ਪ੍ਰੀਤ |
ਨਿਬੰਧ
ਨਛੱਤਰ ਸਿੰਘ ਗਿੱਲ : ਆਜ਼ਾਦੀ ਲਈ ਤੜਪ ਅਤੇ ਮੁਸੀਬਤਾਂ ਦਾ ਝੱਖੜ
ਸੁਖਿੰਦਰ |
ਸ਼੍ਰੋਮਣੀ
ਸਾਹਿਤਕਾਰ: ਪ੍ਰਿੰਸੀਪਲ ਤੇਜਾ ਸਿੰਘ
ਰਣਜੀਤ ਸਿੰਘ ਪ੍ਰੀਤ |
ਪੰਜਾਬੀ ਦੇ
ਚਮਤਕਾਰੀ ਲੇਖਕ
ਬਲਰਾਜ ਸਿੱਧੂ, ਯੂ. ਕੇ |
ਝੱੜ ਰਹੇ ਪੱਤੇ
ਨਿਸ਼ਾਨ ਰਾਠੌਰ ‘ਮਲਿਕਪੁਰੀ’ |
|
|
|
|
|