ਮੇਰੇ ਠੁੱਕਦਾਰ ਗਲਪੀ ਸ਼ੈਲੀ
ਵਾਲਾ ਨਾਵਲਕਾਰ : ਸ਼ਿਵਚਰਨ ਜੱਗੀ ਕੁੱਸਾ
ਹਰਮੀਤ ਸਿੰਘ ਅਟਵਾਲ
(12/08/2020) |
|
|
|
ਜੱਗੀ ਕੁੱਸਾ ਦੇ ਨਾਵਲ ਵਿਸ਼ੇਗਤ ਪ੍ਰਵਿਰਤੀਆਂ, ਠੁੱਕਦਾਰ ਤੇ
ਠੇਠ ਪੰਜਾਬੀ, ਵਿਲੱਖਣ ਤੇ ਵਜ਼ਨਦਾਰ ਬ੍ਰਿਤਾਂਤਕ ਜੁਗਤਾਂ ਕਰਕੇ ਪੜ੍ਹਨਯੋਗ
ਹੁੰਦੇ ਹਨ...
|
ਜੱਗੀ ਕੁੱਸਾ |
ਜਦੋਂ ਨਾਵਲ ਪੜ੍ਹਦਿਆਂ ਕਹਾਵਤਾਂ ਵਰਗੀਆਂ ਸਤਰਾਂ, ਜਿਹਾ ਕਿ:
- ਸੱਪ ਜਦੋਂ ਖੁੱਡ 'ਚ ਵੜਦੈ ਤਾਂ ਸਾਰੇ ਵਲ਼ ਕੱਢ ਲੈਂਦੈ।
- ਬਹੁਤੇ ਲੋਕੀ ਤਾਂ ਦੂਜੇ ਦੀ ਪੂਛ ਨੂੰ ਹੀ ਵੱਟ ਚਾੜ੍ਹਦੇ ਨੇ।
- ਬਿੱਲੀ ਫ਼ਸੀ-ਫ਼ਸਾਈ ਹੀ ਦਰੱਖ਼ਤ 'ਤੇ ਚੜ੍ਹਦੀ ਹੈ।
- ਬੇਈਮਾਨ ਬੰਦਾ ਛੇਤੀ ਕੀਤਿਆਂ ਆਪਣੇ ਦਿਲ ਦਾ ਭੇਦ ਨਹੀਂ ਦਿੰਦਾ।
- ਬੁਰਕੀ ਤਾਂ ਗਈ, ਪਰ ਕੁੱਤੇ ਦੀ ਜਾਤ ਪਛਾਣੀ ਗਈ।
ਪੜ੍ਹਨ ਨੂੰ ਮਿਲਣ ਤਾਂ ਸਮਝੋ ਤੁਸੀਂ ਵਲੈਤ ਦੇ ਨਾਮਵਰ ਪੰਜਾਬੀ
ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦਾ ਕੋਈ ਨਾਵਲ ਪੜ੍ਹ ਰਹੇ ਹੋ।
ਪੜ੍ਹਦੇ-ਪੜ੍ਹਦੇ ਨਾਲ-ਨਾਲ ਇੱਕ ਐਸੀ ਗਲਪੀ ਪੀਂਘ ਦਾ ਹੁਲ੍ਹਾਰਾ ਵੀ ਲੈ
ਰਹੇ ਹੋ, ਜਿਹੜੀ ਸੋਚ ਦੇ ਅੰਬਰ ਨੂੰ ਅਨੁਭੂਤਕ ਪੱਧਰ 'ਤੇ ਛੂਹਣ ਦਾ
ਅਹਿਸਾਸ ਵੀ ਕਰਾਉਂਦੀ ਹੈ ਤੇ ਮਨਪ੍ਰਚਾਵੇ ਦੇ ਨਾਲ-ਨਾਲ ਮਨ ਦੀਆਂ ਤਹਿਆਂ
ਵਿੱਚ ਚੱਲਦੀਆਂ ਭਾਂਤ-ਸੁਭਾਂਤੀਆਂ ਖਿਆਲੀ ਤਰੰਗਾਂ ਦੇ ਬੰਦ ਦਰਵਾਜੇ ਵੀ
ਖੋਲ੍ਹਦੀ ਹੈ ਤੇ ਜਿਸ ਸਮਾਜ ਦੇ ਅਸੀਂ ਹਿੱਸੇਦਾਰ ਹਾਂ, ਉਸ ਦੀ ਹੋਂਦ-ਹਸਤੀ
ਦਾ ਅਸਲ ਆਂਤਰਿਕ ਅਕਸ ਵੀ ਪਾਠਕ ਦੀਆਂ ਅੱਖਾਂ ਅੱਗੇ ਲਿਆ ਧਰਦੀ ਹੈ।
ਦਰਅਸਲ ਜੱਗੀ ਕੁੱਸਾ ਮਸਤ ਬੰਦਾ ਹੈ। ਮੌਜੀ ਠਾਕੁਰ ਹੈ। ਆਪਣਾ ਰਾਹ
ਖ਼ੁਦ ਬਣਾ ਕੇ ਤੁਰਦਾ ਹੈ। ਪਹਿਲਾਂ ਪਾਈਆਂ ਡੰਡੀਆਂ 'ਤੇ ਪੈਰ ਨਹੀਂ ਧਰਦਾ।
ਨਾ ਲਾਈਲੱਗ, ਨਾ ਲਕੀਰ ਦਾ ਫ਼ਕੀਰ। ਨਾ ਕਿਸੇ ਦਾ ਪ੍ਰਛਾਂਵਾਂ ਬਣਦੈ ਤੇ ਨਾ
ਕਿਸੇ ਦੇ ਪਿੱਛੇ ਤੁਰਦੈ। ਨਾ ਤੋਰ 'ਚ ਆਕੜ, ਪਰ ਲਗਾਤਾਰ ਤੁਰਦੇ ਰਹਿਣਾ ਉਸ
ਦਾ ਅਸਲ ਅਸੂਲ ਹੈ। ਉਸ ਨੂੰ ਖ਼ੁਦ ਆਪਣੇ ਬਣਾਏ ਸਿਧਾਂਤਾਂ 'ਤੇ ਹੀ ਤੁਰਦੇ
ਦੇਖਿਆ ਜਾ ਸਕਦਾ ਹੈ। ਦੁਨੀਆਂ ਦੀਆਂ ਵੱਡੀਆਂ ਗਿਆਰਾਂ ਅਖ਼ਬਾਰਾਂ ਵਿੱਚ
ਇੱਕੋ ਵੇਲੇ ਲਗਾਤਾਰ ਛਪਣ ਵਾਲਾ ਇਹ ਸਖ਼ਸ਼ ਹਰ ਤਰ੍ਹਾਂ ਦੇ ਹੰਕਾਰ ਤੋਂ ਮੁਕਤ
ਹੈ ਤੇ ਆਪਣਾ ਸਾਹਿਤਕ ਉਸਤਾਦ ਸ਼ ਬੂਟਾ ਸਿੰਘ ਸ਼ਾਦ ਨੂੰ ਮੰਨਦਾ ਹੈ।
ਉਸ ਦਾ ਜਨਮ 1 ਅਕਤੂਬਰ 1965 ਨੂੰ ਪਿਤਾ ਪੰਡਤ ਬਰਮਾ ਨੰਦ ਤੇ ਮਾਤਾ
ਗੁਰਨਾਮ ਕੌਰ ਦੇ ਘਰ ਪਿੰਡ ਕੁੱਸਾ, ਜਿਲ੍ਹਾ ਮੋਗਾ ਵਿਖੇ ਹੋਇਆ। ਉਸ ਦੀ
ਵਿੱਦਿਅਕ ਯੋਗਤਾ ਮੈਟਰਿੱਕ (ਪੰਜਾਬ) ਤੇ 6 ਸਾਲ ਆਈ. ਐੱਫ਼. ਕੇ.
ਯੂਨੀਵਰਸਿਟੀ ਆਸਟਰੀਆ (ਯੂਰਪ) ਦੀ ਹੈ। ਵਰ੍ਹਿਆਂ ਤੋਂ ਵਿਦੇਸ਼ਾਂ ਵਿੱਚ
ਵਿਚਰ ਰਿਹਾ ਸਾਡਾ ਇਹ ਨਾਵਲਕਾਰ ਬੜੇ ਅਮੀਰ ਅਨੁਭਵ ਨਾਲ ਭਰਪੂਰ ਅਤੇ ਰੱਜਿਆ
ਪੁੱਜਿਆ ਹੈ। ਅੱਜ ਕੱਲ੍ਹ ਉਸ ਦਾ ਵਾਸਾ ਈਸਟ ਲੰਡਨ ਦੇ ਕਸਬੇ ਰੌਮਫੋਰਡ
ਵਿੱਚ ਹੈ। ਉਸ ਨੇ ਆਪਣੇ ਲਿਖਣ ਦੀ ਸ਼ੁਰੂਆਤ ਹੀ ਨਾਵਲ ਤੋਂ ਕੀਤੀ ਹੈ। ਉਸ
ਦਾ ਪਹਿਲਾ ਨਾਵਲ "ਜੱਟ ਵੱਢਿਆ ਬੋਹੜ ਦੀ ਛਾਂਵੇਂ" ਹੈ। ਅੱਗੋਂ ਉਸ ਦੇ 21
ਹੁਣ ਤੱਕ ਹੋਰ ਆ ਚੁੱਕੇ ਹਨ, ਜਿੰਨ੍ਹਾਂ ਵਿੱਚ ਥਾਂ ਦੇ ਸੰਜਮ ਸਦਕਾ ਜੇ
ਇੱਕ ਦੋ ਦੀ ਗੱਲ ਕਰਨੀ ਹੋਵੇ ਤਾਂ ਉਸ ਤੋਂ ਪਹਿਲਾਂ ਸਾਰੇ ਨਾਵਲਾਂ ਬਾਰੇ
ਇਹ ਆਖਣਾ ਉਚਿੱਤ ਹੋਵੇਗਾ ਕਿ ਨਾਵਲਾਂ ਵਿੱਚ ਵਰਤੀਆਂ ਗਈਆਂ ਵਿਸ਼ੇਗਤ
ਪ੍ਰਵਿਰਤੀਆਂ, ਠੁੱਕਦਾਰ ਤੇ ਠੇਠ ਪੰਜਾਬੀ, ਵਿਲੱਖਣ ਅਤੇ ਵਜ਼ਨਦਾਰ
ਬ੍ਰਿਤਾਂਤਕ ਜੁਗਤਾਂ ਉਸ ਦੇ ਨਾਵਲਾਂ ਦੀ ਗਤੀਸ਼ੀਲਤਾ ਤੇ ਲੰਮੇਰੀ ਉਮਰ ਦਾ
ਪ੍ਰਮਾਣ ਹੋ ਨਿੱਬੜੀਆਂ ਹਨ। ਅੱਧੀ ਦੁਨੀਆਂ ਘੁੰਮ ਚੁੱਕੇ ਜੱਗੀ ਕੁੱਸਾ ਦੇ
ਪਾਠਕਾਂ ਦਾ ਘੇਰਾ ਬੜਾ ਵੱਡਾ ਹੈ।
ਜਿੱਥੇ-ਜਿੱਥੇ ਵੀ ਦੁਨੀਆਂ
ਵਿੱਚ ਪੰਜਾਬੀ ਵਸਦੇ ਹਨ, ਓਥੇ-ਓਥੇ ਜੱਗੀ ਦਾ ਨਾਵਲੀ ਜੋਰ ਚੱਲਦਾ ਹੈ। ਜੇ
ਇੱਥੇ ਸਿਰਫ਼ ਨਾਵਲਾਂ "ਸੱਜਰੀ ਪੈੜ ਦਾ ਰੇਤਾ" ਤੇ ਹੁਣੇ-ਹੁਣੇ ਆਏ ਨਾਵਲ
"ਦਰਦ ਕਹਿਣ ਦਰਵੇਸ਼" ਦੀ ਹੀ ਗੱਲ ਕਰੀਏ ਤਾਂ ਕਿਹਾ ਜਾ ਸਕਦਾ ਹੈ ਕਿ
ਇਨ੍ਹਾਂ ਨਾਵਲਾਂ ਅੰਦਰਲੀ ਕਹਾਣੀ ਦੀ ਨਜ਼ਾਕਤ, ਲਤਾਫ਼ਤ, ਮੌਲਿਕਤਾ,
ਵਿਅਕਤਿਕਤਾ ਤੇ ਵਸ਼ਿਸ਼ਟਤਾ ਬੇਮਿਸਾਲ ਹੈ। ਵਲੈਤ ਵਸਦੀਆਂ ਕੁਝ ਪੰਜਾਬੀ
ਮੁਟਿਆਰਾਂ ਨੂੰ ਓਥੋਂ ਦੇ ਆਯਾਸ਼ ਮੁੰਡੇ ਆਪਣੇ ਪਿਆਰ ਜਾਲ਼ ਵਿੱਚ ਫ਼ਸਾ ਕੇ,
ਫਿਰ ਆਪਣੇ ਦੇਸ਼ ਲਿਜਾ ਕੇ ਉਨ੍ਹਾਂ ਦਾ ਉਥੇ ਸਰੀਰਕ ਤੇ ਮਾਨਸਿਕ ਪੱਖੋਂ ਕੀ
ਹਸ਼ਰ ਕਰਦੇ-ਕਰਵਾਉਂਦੇ ਹਨ, ਇਸ ਦੀ ਹਿਰਦੇਵੇਧਕ ਸਿਰਜਣਾ "ਸੱਜਰੀ ਪੈੜ ਦਾ
ਰੇਤਾ" ਨਾਵਲ ਚੋਂ ਪੜ੍ਹੀ ਜਾ ਸਕਦੀ ਹੈ। "ਦਰਦ ਕਹਿਣ ਦਰਵੇਸ਼" ਵਿੱਚ
ਮ੍ਹਾਤੜ ਬੰਦੇ ਦਾ ਦਰਦ ਬਹੁਤ ਤਿੱਖੇ ਗਲਪੀ ਪ੍ਰਭਾਵ ਨਾਲ ਸਮਝ ਆਉਂਦਾ ਹੈ।
ਜਦੋਂ ਵਿਦੇਸ਼ ਨੂੰ ਭੇਜਣ ਵਾਲ਼ੇ "ਵਿਚੋਲਿਆਂ" ਦੀ "ਮਿਹਰਬਾਨੀ" ਸਦਕਾ ਆਮ
ਬੰਦੇ ਦੀ ਮਾਇਕ ਅਤੇ ਜਿਸਮਾਨੀ ਖੱਜਲ-ਖੁਆਰੀ ਵਿਦੇਸ਼ਾਂ ਵਿੱਚ ਹੁੰਦੀ ਹੈ।
ਜੱਗੀ ਕੁੱਸਾ ਦਾ ਕੋਈ ਵੀ ਨਾਵਲ ਜੇ ਕਿਸੇ ਨੇ ਪੜ੍ਹ ਲਿਆ, ਸਮਝੋ ਉਹ ਉਸ ਦਾ
ਪੱਕਾ ਪਾਠਕ ਬਣ ਗਿਆ। ਇਹ ਵੀ ਨਾਵਲਕਾਰ ਦੀ ਦਿਲਚਸਪ ਨਾਵਲੀ ਸ਼ੈਲੀ ਦੀ ਇੱਕ
ਪ੍ਰਾਪਤੀ ਹੈ। ਜੱਗੀ ਦੇ ਹੁਣ ਤੱਕ ਦੇ ਲੱਗਭੱਗ ਸਾਰੇ ਸਾਹਿਤਕ ਸੰਸਾਰ ਨੂੰ
ਜੇ ਖੋਜਆਤਮਕ ਦ੍ਰਿਸ਼ਟੀ ਤੋਂ ਚੰਗੀ ਤਰ੍ਹਾਂ ਸਮਝਣਾ ਹੋਵੇ ਤਾਂ ਮਨਦੀਪ ਕੌਰ
ਭੰਮਰਾ ਦੀ 232 ਸਫ਼ਿਆਂ ਦੀ ਕਿਤਾਬ "ਸ਼ਿਵਚਰਨ ਜੱਗੀ ਕੁੱਸਾ ਦੇ ਨਾਵਲਾਂ
ਵਿੱਚ ਯਥਾਰਥ" (ਜੀਵਨ ਅਤੇ ਮੁਲਾਂਕਣ) ਨੂੰ ਇਕਾਗਰਚਿੱਤ ਹੋ ਕੇ ਪੜ੍ਹਿਆ ਜਾ
ਸਕਦਾ ਹੈ। ਭੰਮਰਾ ਨੇ ਜੱਗੀ ਕੁੱਸਾ ਦੇ ਗਲਪ ਸੰਸਾਰ ਦਾ ਬਹੁਤ ਖੁੱਭ ਕੇ
ਸਮੀਖਿਆਤਮਕ ਅਧਿਐਨ ਕੀਤਾ ਹੈ। ਨਾਵਲਾਂ ਤੋਂ ਇਲਾਵਾ ਜੱਗੀ ਕੁੱਸਾ ਦੇ ਪੰਜ
ਕਹਾਣੀ-ਸੰਗ੍ਰਹਿ, ਦੋ ਵਿਅੰਗ-ਸੰਗ੍ਰਹਿ, ਇੱਕ ਲੇਖ ਸੰਗ੍ਰਹਿ "ਸੱਚ ਆਖਾਂ
ਤਾਂ ਭਾਂਬੜ ਮੱਚਦੈ" ਅਤੇ ਇੱਕ ਕਾਵਿ-ਸੰਗ੍ਰਹਿ "ਤੇਰੇ ਤੋਂ ਤੇਰੇ ਤੱਕ" ਵੀ
ਪਾਠਕਾਂ ਦੇ ਹੱਥਾਂ ਵਿੱਚ ਪੁੱਜ ਚੁੱਕੇ ਹਨ।
ਸੁੰਦਰ, ਸਿਹਤਮੰਦ
ਅਤੇ ਸਾਤਵਿਕ ਸੋਚ ਵਾਲੇ ਇਸ ਨਾਵਲਕਾਰ ਨਾਲ ਸਾਹਿਤਕ ਵਿਚਾਰ ਵਟਾਂਦਰਾ
ਹੁੰਦਾ ਹੀ ਰਹਿੰਦਾ ਹੈ। ਉਸ ਨਾਲ ਵਾਰਤਾਲਾਪ ਦੇ ਕੁਝ ਅੰਸ਼:
- ਮੈਨੂੰ ਮਨੁੱਖਤਾ ਦਾ ਦਰਦ ਪ੍ਰੇਸ਼ਾਨ ਕਰਦਾ ਹੈ। ਮਜ਼ਲੂਮ ਦੇ ਨਾਲ
ਖੜ੍ਹਨਾ ਮੈਂ ਆਪਣਾ ਇਖ਼ਲਾਕੀ ਕਾਰਜ ਸਮਝਦਾ ਹਾਂ। "ਪੁਰਜਾ ਪੁਰਜਾ ਕਟਿ
ਮਰੈ", "ਤਵੀ ਤੋਂ ਤਲਵਾਰ ਤੱਕ" ਜਾਂ "ਬਾਰ੍ਹੀਂ ਕੋਹੀਂ ਬਲ਼ਦਾ ਦੀਵਾ"
ਦੇਖ ਲਓ! ਮੈਂ ਇਨਕਲਾਬੀ ਤੌਰ 'ਤੇ ਹਮੇਸ਼ਾ ਦਬਾਈ ਜਾਣ ਵਾਲੀ ਧਿਰ ਨਾਲ
ਹੀ ਖੜ੍ਹਾ ਹਾਂ!
- ਮੈਂ ਕਿਸੇ "ਘੋੜ-ਦੌੜ" ਵਿੱਚ ਸ਼ਾਮਲ ਨਹੀਂ। ਆਪਾਂ ਤਾਂ "ਹੋਸ਼ਾਂ
ਨਾਲੋਂ ਮਸਤੀ ਚੰਗੀ, ਰੱਖਦੀ ਸਦਾ ਟਿਕਾਣੇ" ਵਾਲੇ ਹਾਂ।
- ਬਾਈ ਜੀ! ਜਿਹੜੇ ਮੇਲੇ 'ਚ ਮੇਰੇ ਇੱਕ ਵਾਰ ਪੈਰ ਮਿੱਧੇ ਜਾਣ,
ਜਾਂ ਵੱਢੇ ਜਾਣ, ਮੈਂ ਉਹਦੇ ਵਿੱਚ ਮੁੜ ਨਹੀਂ ਵੜਦਾ।
- ਆਪਣਾ ਤਾਂ ਉਹ ਹਾਲ ਐ, ਮਿਰਾਸੀ ਦਾ ਮੁੰਡਾ ਆਵਦੇ ਪਿਉ ਨੂੰ
ਕਹਿੰਦਾ, "ਬਾਪੂ! ਤੈਨੂੰ ਸਾਰਾ ਪਿੰਡ ਟਿੱਚ ਜਾਣਦੈ!" ਅੱਗੋਂ ਬਾਪੂ
ਕਹਿੰਦਾ, "ਪੁੱਤ, ਤੂੰ ਚਿੰਤਾ ਨਾ ਮੰਨ, ਤੇਰਾ ਬਾਪੂ 'ਕੱਲਾ ਈ ਸਾਰੇ
ਪਿੰਡ ਨੂੰ ਟਿੱਚ ਜਾਣਦੈ!"
- ਗੁਰੂ ਬਾਬਾ ਨਾਨਕ ਕਿਰਪਾ ਕਰਨ, ਆਪਾਂ ਤਾਂ ਜਿੱਥੇ ਬਹਿ ਗਏ, ਉਥੇ
ਈ ਜੰਗਲ 'ਚ ਮੰਗਲ ਲਾਵਾਂਗੇ! ਬੱਸ, ਫਰ੍ਹੀ ਸਟਾਈਲ ਤੇ ਵੱਨ ਮੈਨ ਆਰਮੀ
ਸਮਝੋ!
- ਅੱਜ ਕੱਲ੍ਹ ਆਲੋਚਨਾ ਲੇਖਕ ਦੀ ਜ਼ਿਆਦਾ ਕੀਤੀ ਜਾਂਦੀ ਹੈ, ਸਾਹਿਤ
ਦੀ ਘੱਟ। ਨਾਵਲਕਾਰ ਦੀ ਵੱਧ, ਨਾਵਲ ਦੀ ਘੱਟ! ਕੱਚਘਰੜ ਸਾਹਿਤ ਨੂੰ
ਸਰਾਹਿਆ ਵੀ ਜਾਂਦੈ। ਲੇਖਕ ਧੜ੍ਹੇਬੰਦੀ ਦੇ ਸ਼ਿਕਾਰ ਵੀ ਨੇ।
- ਜਦੋਂ ਮੂੰਹ 'ਤੇ ਕਹਿਣ ਦੀ ਕੋਈ ਹਿੰਮਤ ਨਾ ਕਰੇ, ਪਿੱਠ ਪਿੱਛੇ
ਤੁਹਾਡੀਆਂ ਚੁਗਲੀਆਂ ਜਾਂ ਭੰਡੀ ਕਰੀ ਜਾਵੇ, ਤਾਂ ਇਹਦਾ ਮਤਲਬ ਇਹ ਹੈ
ਕਿ ਤੁਸੀਂ ਕੋਈ ਨਾ ਕੋਈ ਹਸਤੀ ਜ਼ਰੂਰ ਹੋ।
- ਕਈ ਕਲਮੀ ਸਮੂਹ ਤਾਂ ਬਿਨਾ ਨਾਲ਼ੇ ਤੋਂ ਪਾਈ ਨੀਕਰ ਵਰਗੇ ਹੀ ਨੇ।
ਇਹ ਨਹੀਂ ਪਤਾ ਕਦੋਂ ਥੱਲੇ ਡਿੱਗ ਪੈਣ, ਤੇ ਕਦੋਂ ਆਪਣਾ ਤੇ ਤੁਹਾਡਾ
ਨੰਗ ਵਿਖਾ ਦੇਣ? ਇਸ ਕਰਕੇ ਮੈਂ ਇਹਨਾਂ ਤੋਂ ਦੂਰ ਹੀ ਰਹਿੰਨੈ।
- ਮੈਂ ਭੀੜ੍ਹ ਤੋਂ ਦੂਰ ਹੀ ਰਹਿਣ ਦੀ ਕੋਸ਼ਿਸ਼ ਕਰਦਾ ਹਾਂ। ਕਿਉਂਕਿ
ਜਦੋਂ ਕੋਈ ਕੁਪੱਤ ਜਾਂ ਦੰਗੇ ਕਰਦੀ ਹੈ, ਤਾਂ ਭੀੜ੍ਹ ਹੀ ਕਰਦੀ ਐ!
- ਨਵੀਂ ਪੀੜ੍ਹੀ 'ਚੋਂ ਜਿਹੜੇ ਨੌਜਵਾਨ ਕੁਝ ਕਰਨਾ ਚਾਹੁੰਦੇ ਨੇ,
ਉਹਨਾਂ ਲਈ ਲਿਖਣ ਤੋਂ ਪਹਿਲਾਂ ਪੜ੍ਹਨਾ ਬਹੁਤ ਜ਼ਰੂਰੀ ਹੈ। ਜੋ ਲਿਖਣਾ
ਹੈ, ਉਸ ਖੇਤਰ ਦਾ ਵੱਧ ਪੜ੍ਹੋ ਤੇ ਕਲਾਕਾਰਾਂ ਪਿੱਛੇ ਨਾ ਲੜੋ, ਪੰਜਾਬ
ਦੇ ਭਵਿੱਖ ਬਾਰੇ ਸੋਚੋ!
- ਜਦੋਂ ਕੋਈ ਦਿਸ਼ਾ ਦੇਣ ਵਾਲਾ ਨਾ ਹੋਵੇ, ਤਾਂ ਮੱਕੇ ਨੂੰ
ਜਾਂਦਾ-ਜਾਂਦਾ ਕਾਫ਼ਲਾ ਤਖ਼ਤ ਹਜ਼ਾਰੇ ਨੂੰ ਸਿੱਧਾ ਹੋ ਜਾਂਦਾ ਹੈ।
ਜੱਗੀ ਕੁੱਸਾ ਨੇ ਆਪਣੀ ਸਵੈ-ਜੀਵਨੀ ਲਿਖਣੀ ਵੀ ਸ਼ੁਰੂ ਕੀਤੀ ਹੋਈ ਹੈ,
ਜਿਸ ਦਾ ਨਾਂ ਹੈ, "ਬਾਜੀ ਲੈ ਗਏ ਕੁੱਤੇ!" ਉਮੀਦ ਹੈ ਇਹ ਸਵੈ-ਜੀਵਨੀ
ਸਾਹਿਤ ਜਗਤ ਅੰਦਰਲੀਆਂ ਤਲਖ ਹਕੀਕਤਾਂ ਦੀ ਵਾਹਵਾ ਵਿੱਥਿਆ ਬਿਆਨ ਕਰੇਗੀ।
ਉਹ ਵਲੈਤ ਦਾ ਨਾਮਵਰ ਨਾਵਲਕਾਰ ਹੈ, ਜਿਸ ਦੇ ਨਾਵਲ ਸਾਰੀ ਦੁਨੀਆਂ ਵਿੱਚ
ਪੜ੍ਹੇ ਜਾਂਦੇ ਹਨ। ਉਸ ਦੇ ਬਹੁ-ਚਰਚਿਤ ਚਾਰ ਨਾਵਲ: ਪੁਰਜਾ ਪੁਰਜਾ ਕਟਿ
ਮਰੈ, ਬਾਰ੍ਹੀਂ ਕੋਹੀਂ ਬਲ਼ਦਾ ਦੀਵਾ, ਸੱਜਰੀ ਪੈੜ ਦਾ ਰੇਤਾ ਅਤੇ ਤਰਕਸ਼
ਟੰਗਿਆ ਜੰਡ ਅੰਗਰੇਜ਼ੀ ਵਿੱਚ ਅਨੁਵਾਦ ਹੋ ਕੇ ਦੁਨੀਆਂ ਭਰ ਵਿੱਚ "ਐਮਾਜ਼ੋਨ"
ਉਪਰ ਉਪਲੱਬਧ ਹਨ। ਨਾਵਲਾਂ ਨੂੰ ਸਾਹਿਤਕ ਸਿਧਾਂਤਾਂ ਦੀ ਲਕੀਰੀ ਕੱਟੜਤਾ
ਤੋਂ ਉਪਰ ਉਠ ਕੇ ਸਾਹਿਤ ਦੀ ਅਸਲ ਪ੍ਰੀਭਾਸ਼ਾ "ਸਾਹਿਤ ਸਮਾਜ ਦਾ ਸ਼ੀਸ਼ਾ ਹੈ"
ਮੁਤਾਬਿਕ ਪੜ੍ਹਿਆ ਜਾਵੇ ਤਾਂ ਸੋਨੇ 'ਤੇ ਸੁਹਾਗੇ ਵਾਲ਼ੀ ਗੱਲ ਹੋਵੇਗੀ।
ਹਰਮੀਤ ਸਿੰਘ ਅਟਵਾਲ +91
98155-05287
|
|
|
|
ਮੇਰੇ
ਠੁੱਕਦਾਰ ਗਲਪੀ ਸ਼ੈਲੀ ਵਾਲਾ ਨਾਵਲਕਾਰ : ਸ਼ਿਵਚਰਨ ਜੱਗੀ ਕੁੱਸਾ
ਹਰਮੀਤ ਸਿੰਘ ਅਟਵਾਲ |
ਮੇਰੇ
ਹਿੱਸੇ ਦਾ ਡਾਕਟਰ ਹਰਿਭਜਨ ਸਿੰਘ
ਜੈਤੇਗ ਸਿੰਘ ਅਨੰਤ |
ਤਿੜਕ
ਰਹੇ ਸਮਾਜਿਕ ਰਿਸ਼ਤਿਆਂ ਅਤੇ ਸਰੋਕਾਰਾਂ ਦਾ ਕਵੀ - ਰਣਦੀਪ ਸਿੰਘ
ਆਹਲੂਵਾਲੀਆ ਉਜਾਗਰ ਸਿੰਘ,
ਪਟਿਆਲਾ |
ਕਿਰਤ
ਵਿੱਚ ਦਮ ਹੈ ਤਾਂ ਪਾਠਕ ਲੱਭ ਕੇ ਪੜ੍ਹਦੇ ਹਨ - ਸ਼ਿਵਚਰਨ ਜੱਗੀ
ਕੁੱਸਾ। ਹਰਵਿੰਦਰ ਧਾਲੀਵਾਲ
(ਬਿਲਾਸਪੁਰ) |
ਕਲਮ
ਦਾ ਧਨੀ : ਜਸਵਿੰਦਰ ਸਿੰਘ ਰੁਪਾਲ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਬਹੁ-ਕਲਾਵਾਂ
ਦਾ ਸੁਮੇਲ : ਬਲਵਿੰਦਰ ਕੌਰ ਲਗਾਣਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਪੰਜਾਬੀ
ਮਾਂ-ਬੋਲੀ ਨੂੰ ਸਮਰਪਿਤ ਹੋਣਹਾਰ ਕਲਮ - ਮਨਜੀਤ ਕੌਰ ਧੀਮਾਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਵਿਰਸੇ
ਦੀ ਸਾਂਭ-ਸੰਭਾਲ ਲਈ ਯਤਨਸ਼ੀਲ ਮੁਟਿਆਰ - ਬੀਬੀ ਰੁਪਿੰਦਰ ਕੌਰ ਰੂਪ
ਖਾਲਸਾ ਪ੍ਰੀਤਮ ਲੁਧਿਆਣਵੀ,
ਚੰਡੀਗੜ |
ਪੰਜਾਬੀ
ਬੋਲੀ ਦੇ ਜਗਤ ਵਿੱਚ ਧਰੂ ਤਾਰੇ ਵਾਂਗ ਚਮਕਦਾ ਰਹੇਗਾ ਸਾਥੀ ਲੁਧਿਆਣਵੀ
ਬਲਵਿੰਦਰ ਸਿੰਘ ਚਾਹਲ
"ਮਾਧੋਝੰਡਾ" |
ਬਗੀਤਕਾਰੀ
ਦੀਆਂ ਮੰਜਲਾਂ ਸਰ ਕਰ ਰਿਹਾ ਗੀਤਕਾਰ-- ਮੀਤ ਸਦੌਂ-ਗੜ ਵਾਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਬਹੁ-ਕਲਾਵਾਂ
ਦਾ ਖੂਬਸੂਰਤ ਸੁਮੇਲ - ਨੇਚਰਦੀਪ ਕਾਹਲੋਂ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸੰਗੀਤ,
ਸਾਹਿਤ ਅਤੇ ਸਿਹਤ ਵਿਗਿਆਨ ਦੀ ਤ੍ਰਿਵੈਣੀ ਡਾ ਮਨਜੀਤ ਸਿੰਘ ਬਲ
ਉਜਾਗਰ ਸਿੰਘ, ਪਟਿਆਲਾ |
ਹੱਡਬੀਤੀ
ਖਾਮੋਸ਼
ਮੁਹੱਬਤ ਦੀ ਇਬਾਦਤ ਅਜੀਤ
ਸਤਨਾਮ ਕੌਰ |
ਯੂਥ
ਵੈਲਫੇਅਰ ਕਲੱਬ ਵੱਲੋਂ ਲੇਖਕ ਜਸਵੀਰ ਸ਼ਰਮਾ ਦੱਦਾਹੂਰ ਦਾ ਸਨਮਾਨ
ਗੁਰਬਾਜ ਗਿੱਲ, ਬਠਿੰਡਾ |
ਪੰਜਾਬੀ
ਕਵੀ ਗਿਆਨੀ ਦਰਸ਼ਨ ਸਿੰਘ ਨਹੀਂ ਰਹੇ
ਸਾਥੀ ਲੁਧਿਆਣਵੀ, ਲੰਡਨ |
ਸਾਹਿਤ
ਸਿਰਜਨਾ ਦਾ ਨਵਾਂ ਸਿਰਨਾਵਾਂ – ਨਿਰਮਲ ਗੰਗਾ
ਗੁਰਬਾਜ ਗਿੱਲ, ਬਠਿੰਡਾ |
ਸਾਹਿਤਕ
ਅਤੇ ਸਭਿਆਚਾਰਕ ਖ਼ੁਸ਼ਬੂਆਂ ਦਾ ਵਣਜਾਰਾ ਪ੍ਰੋ. ਗੁਰਭਜਨ ਸਿੰਘ ਗਿੱਲ
ਉਜਾਗਰ ਸਿੰਘ, ਪਟਿਆਲਾ
|
ਬਹੁ
- ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਹਰਿਆਣੇ
’ਚ ਪੰਜਾਬੀ ਮਾਂ- ਬੋਲੀ ਦਾ ਲਾਡਲਾ ਪੁੱਤਰ ਸੀ ਡਾ. ਅਮਰਜੀਤ ਸਿੰਘ
ਕਾਂਗ
ਡਾ. ਨਿਸ਼ਾਨ ਸਿੰਘ ਰਾਠੌਰ |
ਸੰਘਰਸ਼
ਦੀ ਮੂਰਤ, ਨਿਊਜ਼ ਰੀਡਰ - ਬਲਜੀਤ ਕੌਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਪੰਜਾਬੀ
ਜੁਬਾਨ ਦਾ ਅਜ਼ੀਮ ਸ਼ਾਇਰ ਐਸ ਐਸ ਮੀਸ਼ਾ
ਮਨਜੀਤ ਸਿੰਘ ਰੱਤੂ, ਨਿਊ ਯਾਰਕ |
ਗੀਤਕਾਰੀ
ਵਿਚ ਨਾਮਨਾ ਖੱਟ ਰਹੀ ਖੂਬਸੂਰਤ ਕਲਮ- ਗਗਨਦੀਪ ਕੌਰ ਸਿਵੀਆ
ਪ੍ਰੀਤਮ ਲੁਧਿਆਣਵੀ, ਚੰਡੀਗੜ |
ਸ਼ਬਦਾਂ
ਦੀ ਚੋਗ ਚੁਗਣ ਵਾਲਾ - ਸ਼ਿਵਚਰਨ ਜੱਗੀ ਕੁੱਸਾ
ਕੇਹਰ ਸ਼ਰੀਫ਼ (ਵਿਟਨ) |
ਮੰਜਲ
ਵਲ ਵਧ ਰਿਹਾ ਸ਼ਾਇਰ, ਜਤਿੰਦਰ ਸਿੰਘ, ਉੱਚੀ ਮੰਗਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਦ੍ਰਿੜ
ਇਰਾਦਿਆਂ ਦੀ ਮਾਲਕਣ - ਕਰਮਜੀਤ ਕੰਮੋ ਦਿਓਣ ਐਲਨਾਬਾਦੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਯੂਰਪ
ਦੀ ਧਰਤ ਤੇ ਧੁੰਮਾਂ ਮਚਾ ਰਹੀ ਕਲਮ- ਬਿੰਦਰ-ਜਾਨ-ਏ-ਸਾਹਿਤ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਕਲਮੀ
ਸ਼ੌਕ ਨੂੰ ਰੂਹ ਨਾਲ ਪਾਲ ਰਹੀ ਕਵਿੱਤਰੀ - ਸਿਮਰਨਜੀਤ ਜੁਤਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਾਹਿਤ
ਤੇ ਸਭਿਆਚਾਰ ਦਾ ਮੂੰਹ-ਮੁੰਹਾਦਰਾ ਸੰਵਾਰਨ ਲਈ ਦੋਆਬੇ ਦੀ ਯਤਨਸ਼ੀਲ
ਕਲਮ- ਅੰਜੂ 'ਵ' ਰੱਤੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਾਹਿਤਕ
ਤੇ ਸੱਭਿਆਚਾਰਕ ਗੀਤਾਂ ਦਾ ਵਣਜਾਰਾ - ਮੂਲ ਚੰਦ ਸ਼ਰਮਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸ਼ਾਇਰੀ
ਤੋਂ ਫਿਲਮੀ ਗੀਤਕਾਰੀ ਵੱਲ – ਸ਼ਾਇਰ ਸ਼ਮੀ ਜਲੰਧਰੀ
ਰਿਸ਼ੀ ਗੁਲਾਟੀ, ਐਡੀਲੇਡ, ਆਸਟ੍ਰੇਲੀਆ |
ਰੂਹਾਨੀਅਤ
ਦੀਆਂ ਕਿਰਨਾਂ ਵਰਗੀ ਕਵਿੱਤਰੀ ਕਿਰਨ ਪਾਹਵਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਕਨੇਡਾ
ਰਹਿਕੇ ਵੀ ਘੁੰਮ ਰਹੀ ਹੈ ਪਿੰਡ ਦੀਆਂ ਗਲੀਆਂ ਵਿਚ - ਕਵਿੱਤਰੀ ਤੇ
ਕਹਾਣੀਕਾਰਾ ਜੱਗੀ ਬਰਾੜ ਸਮਾਲਸਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਇੰਨਸਾਨੀਅਤ
ਦੇ ਅਸੂਲਾਂ ਵਾਲੀ ਸੰਘਰਸ਼-ਸ਼ੀਲ ਤੇ ਉਦਮੀ ਕਲਮ - ਸੁਖਚਰਨ ਸਿੰਘ
ਸਾਹੋਕੇ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਾਫ-ਸੁਥਰੀ
ਲੇਖਣੀ ਦਾ ਮਾਲਕ - ਗੁਰਦੀਪ ਸਿੰਘ ਸ਼ਹਿਣਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਇਕਬਾਲ
ਮਾਹਲ ਨਾਲ ਇਕ ਇੰਟਰਵਿਊ
ਡਾਕਟਰ ਸਾਥੀ ਲੁਧਿਆਣਵੀ, ਲੰਡਨ |
ਅੱਖਰਾਂ
ਨੂੰ ਮਾਲਾ ਚ ਪਰੋਣ ਦੀ ਮੁਹਾਰਤ ਰੱਖਦਾ ਸ਼ਾਇਰ- ਯੱਸ਼ਪਾਲ ਟੋਨੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਵਿਰਸੇ
ਨੂੰ ਸੰਭਾਲਣ 'ਚ ਜੁਟੀ ਹੋਈ ਲਾ-ਜੁਵਾਬ ਕਲਮ - ਵਰਿੰਦਰ ਕੌਰ ਰੰਧਾਵਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਛੂਕਦਾ
ਕਲਮੀ ਦਰਿਆ - ਪ੍ਰਿੰ: ਗੁਰਮੀਤ ਸਿੰਘ ਫਾਜਿਲਕਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਤੰਗੀਆਂ-ਤੁਰਛੀਆਂ
ਚੋ ਨਿਕਲੀ, ਕਲਮੀ-ਚਾਨਣ ਵੰਡ ਰਹੀ ਸਖਸ਼ੀਅਤ- ਚੰਨ ਕਸੌਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਪੰਜਾਬੀ
ਦੇ ਉੱਘੇ ਚਿੰਤਕ ਭਾਈ ਕਾਨ੍ਹ ਸਿੰਘ ਨਾਭਾ
ਡਾ. ਰਵਿੰਦਰ ਕੌਰ ਰਵੀ, ਪੰਜਾਬੀ ਯੂਨੀਵਰਸਿਟੀ
ਪਟਿਆਲਾ |
ਖੂਬਸੂਰਤ
ਕਲਮ ਅਤੇ ਸੁਰੀਲੀ ਅਵਾਜ ਦੀ ਮਲਿਕਾ- ਕੁਲਵਿੰਦਰ ਕੌਰ ਮਹਿਕ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਮਿਆਰੀ
ਬਹੁ-ਕਲਾਵਾਂ ਦਾ ਖੂਬਸੂਰਤ ਸੁਮੇਲ -ਹਰਪ੍ਰੀਤ ਕੌਰ ਪ੍ਰੀਤ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਾਹਿਤਕ
ਅੰਬਰ 'ਚੋ ਛਟਾ ਵਿਖੇਰਦੀ ਸੁਨਹਿਰੀ ਕਿਰਨ-- ਗੁਰਪ੍ਰੀਤ ਕੌਰ ਧਾਲੀਵਾਲ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਇਕ
ਨਾਮਵਰ ਸਖ਼ਸ਼ੀਅਤ- ਡਾ. ਹਰਦੀਪ ਲੌਂਗੀਆ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਅੰਬਰ
ਦੇ ਹਾਣ ਦੇ ਸੁਪਨੇ ਉਲੀਕਣ ਵਾਲੀ ਕਲਮ- ਪੁਸ਼ਪਿੰਦਰ ਕੌਰ ਮੁਰਿੰਡਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਨਾ
ਭੁੱਲਣਯੋਗ ਹਸਤੀ ਇਕਬਾਲ ਅਰਪਨ
ਬਲਜਿੰਦਰ ਸੰਘਾ, ਕਨੇਡਾ |
ਬਹੁ-ਪੱਖੀ
ਕਲਾਵਾਂ ਦਾ ਕਲ-ਕਲ ਵਗਦਾ ਝਰਨਾ- ਮੀਨੂੰ ਸੁਖਮਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸ਼੍ਰੋਮਣੀ
ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਵਲੋਂ ਸੱਤਵਾਂ ਕਾਵਿ-ਸੰਗ੍ਰਹਿ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਹੁਸਨ,
ਜਵਾਨੀ ਅਤੇ ਕਲਮ ਦਾ ਸੁਮੇਲ - ਸਰੁੱਚੀ ਕੰਬੋਜ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਨੀਂ
ਅੱਜ ਕੋਈ ਆਇਆ ਸਾਡੇ ਵਿਹੜੇ
ਰਵੇਲ ਸਿੰਘ ਇਟਲੀ |
ਪੰਜਾਬੀ
ਦੇ ਨਾਮਵਰ ਆਲੋਚਕ ਡਾ. ਭੀਮ ਇੰਦਰ ਸਿੰਘ
ਸੁਖਿੰਦਰ, ਕੈਨੇਡਾ |
ਲਾਹੌਰ
ਸ਼ਾਜਸ਼ ਕੇਸ ਦੇ ਸ਼ਤਾਬਦੀ ਪ੍ਰੋਗਰਾਮਾਂ ਦੀ ਸ਼ੁਰੂਆਤ
ਉਜਾਗਰ ਸਿੰਘ, ਪਟਿਆਲਾ |
ਡਾ.
ਰਤਨ ਸਿੰਘ ਢਿੱਲੋਂ; ਕਵੀ ਅਤੇ ਆਲੋਚਕ
ਸੁਖਿੰਦਰ, ਟਰਾਂਟੋ |
"ਜਿਨਮੇਂ
ਬਸਤੇ ਭਾਈ ਵੀਰ ਸਿੰਘ"
ਜਸਪ੍ਰੀਤ ਸਿੰਘ, ਲੁਧਿਆਣਾ |
ਸਮਾਜਿਕ
ਸਰੋਕਾਰਾਂ ਦੀ ਕਵਿਤਰੀ ਭੁਪਿੰਦਰ ਨੱਤ
ਉਜਾਗਰ ਸਿੰਘ, ਪਟਿਆਲਾ |
ਮੁਲਾਕਾਤ
:
ਰਵਿੰਦਰ
ਰਵੀ - ਕਵੀ, ਨਾਟਕਕਾਰ
ਸੁਖਿੰਦਰ, ਟਰਾਂਟੋ |
ਪੰਜਾਬੀ
ਸੱਭਿਆਚਾਰ ਵਿੱਚ ਬਹੁ ਚਰਚਿਤ ਪੰਛੀ ਕਾਂ
ਰਵੇਲ ਸਿੰਘ ਇਟਲੀ |
ਰੁਮਾਂਟਿਕ
ਕਵਿਤਾਵਾਂ ਲਿਖਣ ਵਾਲੀ ਕਵਿਤਰੀ- ਰਮਨ ਵਿਰਕ
ਉਜਾਗਰ ਸਿੰਘ, ਪਟਿਆਲਾ |
ਬਾਵਾ
ਬਲਵੰਤ-ਕਾਵਿ: ਭਾਰਤੀ ਅਵਚੇਤਨ ਤੇ ਪ੍ਰਗਤੀਵਾਦ
ਡਾ: ਸੁਖਦੇਵ ਸਿੰਘ, ਚੰਡੀਗੜ੍ਹ
|
ਪ੍ਰਵਾਸੀ
ਪੰਜਾਬੀ ਸ਼ਾਇਰੀ ਦਾ ਮਾਣ : ਸੁਖਿੰਦਰ
ਕੰਵਲਦੀਪ ਸੈਣੀ, ਕੂਰੂਕਸ਼ੇਤਰ, ਹਰਿਆਣਾ |
ਪਰਵਾਸੀ
ਪੰਜਾਬੀ ਨਾਵਲ ਵਿਚ ਨਾਰੀ ਸਥਿਤੀ ਪੇਸ਼ਕਾਰੀ ਤੇ ਰਾਜਨੀਤੀ
ਡਾ। ਸੁਖਵਿੰਦਰ ਕੌਰ, ਜਲੰਧਰ |
ਸੰਜੀਵਨੀ-ਬੂਟੀ
ਵਰਗਾ ਯਾਰ - ਮਿੰਟੂ ਬਰਾੜ
ਸ਼ਿਵਚਰਨ
ਜੱਗੀ ਕੁੱਸਾ, ਲੰਡਨ |
ਪੰਜਾਬੀ
ਸਾਹਿਤ ਦਾ ਸਰਵ-ਪ੍ਰਵਾਨਿਤ ਪੁੱਤਰ - ਜੱਗੀ ਕੁੱਸਾ
ਐੱਸ਼ ਅਸ਼ੋਕ ਭੌਰਾ, ਕੈਲੇਫੋਰਨੀਆ |
ਪ੍ਰਸਿੱਧ
ਪੰਜਾਬੀ ਨਾਵਲਕਾਰ ਜੱਗੀ ਕੁੱਸਾ ਦੀ ਕਹਾਣੀ ਤੇ ਆਧਾਰਿਤ ਫਿਲਮ ਸੂਲੀ
ਚੜਿਆ ਚੰਦਰਮਾ 8 ਦਸਬੰਰ ਨੂੰ ਲੋਕ ਅਰਪਣ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
76ਵੀਂ
ਬਰਸੀ 'ਤੇ - 23 ਨਵੰਬਰ 2014
ਵਿਦਵਤਾ ਦੇ
ਸਜੀਵ ਤੇ ਸਾਕਾਰ ਸਰੂਪ ਭਾਈ ਕਾਨ ਸਿੰਘ ਨਾਭਾ
ਡਾ।ਰਵਿੰਦਰ ਕੌਰ ਰਵੀ, ਪਟਿਆਲਾ |
ਜੱਗੀ
ਕੁੱਸਾ ਦੀ ਕਹਾਣੀ 'ਤੇ ਬਣੀ "ਰਹਿਮਤ" ਫ਼ਿਲਮ ਤਿਆਰ
ਰਜਿੰਦਰ ਰਿਖੀ, ਅੰਮ੍ਰਿਤਸਰ |
ਮੁਲਾਕਾਤ
:
ਜਸਵੰਤ
ਦੀਦ
ਸੁਖਿੰਦਰ, ਕਨੇਡਾ |
ਜਨਮ
ਦਿਵਸ 30 ਅਗਸਤ2014 ਮੌਕੇ ਵਿਸ਼ੇਸ਼
ਪੰਜਾਬੀਅਤ
ਦੇ ਚਾਨਣ ਮੁਨਾਰੇ ਭਾਈ ਕਾਨ੍ਹ ਸਿੰਘ ਨਾਭਾ
ਡਾ। ਰਵਿੰਦਰ ਕੌਰ ਰਵੀ, ਪਟਿਆਲਾ |
ਭਾਰਤ
ਦੀ ਪ੍ਰਾਚੀਨ ਸਾਹਿਤਕ ਪਰੰਪਰਾ: ਟੀਕਾਕਾਰੀ
ਡਾ। ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ
|
ਕਵਿਤਾ
ਤੇ ਕਵੀ ਕੈਸਾ ਹੋਵੇ
ਰਵੇਲ ਸਿੰਘ ਇਟਲੀ |
ਹਵਾ
ਦੇ ਉਲਟ ਰੁਖ ਪ੍ਰਵਾਜ਼ ਭਰਦਾ ਹਿਰਦੇਪਾਲ - - ਮੇਰਾ ਬਿਹਤਰੀਨ ਪਾਤਰ
ਦਰਸ਼ਨ ਸਿੰਘ ਧੀਰ, ਯੂ ਕੇ |
ਮਹਿਰਮ
ਸਾਹਿਤ ਸਭਾ ਦੀ ਮਾਸਿਕ ਇਕਤਰਤਾ
ਮਲਕੀਅਤ ਸਿੰਘ “ਸੁਹਲ”, ਪੰਜਾਬ |
ਸਾਹਿਤ
ਦਾ ਮਨੁੱਖ ਤੇ ਸਮਾਜ ਨਾਲ ਸੰਬੰਧ
ਡਾ। ਰਵਿੰਦਰ ਕੌਰ ‘ਰਵੀ’, ਪਟਿਆਲਾ |
ਮਹਿਰਮ
ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਦੀ ਚੋਣ
ਮਲਕੀਅਤ ਸਿੰਘ “ਸੁਹਲ”, ਪੰਜਾਬ |
ਯੂ।
ਬੀ। ਸੀ। ਵਲੋਂ ਸੁਰਜੀਤ ਕਲਸੀ ਨੂੰ ਸਮੁੱਚੀ ਸਾਹਿਤਕ ਰਚਨਾ ਲਈ ਇਨਾਮ
ਸੁਖਵੰਤ ਹੁੰਦਲ, ਕਨੇਡਾ |
ਡਾਕਟਰ
ਰਣਧੀਰ ਸਿੰਘ ਚੰਦ ਨਾਲ ਸਾਥੀ ਲੁਧਿਆਣਵੀ ਦੀ ਮੁਲਾਕਾਤ
ਸਾਥੀ ਲੁਧਆਣਵੀ, ਲੰਡਨ |
ਮਸ਼ਹੂਰ
ਫਿਲਮਸਾਜ਼ ਤੇ ਪਤਰਕਾਰ ਖਵਾਜ ਅਹਿਮਦ ਅਬਾਸ ਨਾਲ ਚਲਦਿਆਂ
ਐਸ ਬਲਵੰਤ,
ਬਰਤਾਨੀਆ |
ਪੰਜਾਬੀ
ਫਿਲਮ ਐਵਾਰਡ 2014 ਲਈ ਨਾਮਜ਼ਦ ਹੋਏ
ਜੱਗੀ
ਕੁੱਸਾ ਨੂੰ ‘ਉੱਤਮ ਸੰਵਾਦ ਲੇਖਕ’ ਦਾ ਸਨਮਾਨ ਦਿਵਾਉਣ ‘ਚ ਸਾਥ ਦੇਈਏ
ਮਨਦੀਪ ਖੁਰਮੀ ਹਿੰਮਤਪੁਰਾ |
ਬਹੁ-ਭਾਸ਼ਾਵੀ
ਪ੍ਰਸਿੱਧ ਲੇਖਕ: ਕਰਤਾਰ ਸਿੰਘ ਦੁੱਗਲ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਅੰਮ੍ਰਿਤ
ਕੌਰ ਤੋਂ ਅੰਮ੍ਰਿਤਾ ਪ੍ਰੀਤਮ ਅਤੇ ਅੰਮ੍ਰਿਤਾ ਇਮਰੋਜ ਤੱਕ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਸ਼ਬਦਾਂ
ਦਾ ਸ਼ਾਹ ਸਿਕੰਦਰ ਸੀ: ਸਾਹਿਰ ਲੁਧਿਆਣਵੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਪੰਜਾਬੀ
ਸਾਹਿਤ ਕਲਾ ਕੇਂਦਰ ਯੂ ਕੇ ਵਲ੍ਹੋਂ ਸਰਦਾਰ ਪੰਛੀ ਦਾ ਸੁਆਗ਼ਤ
ਸਾਥੀ ਲੁਧਿਆਣਵੀ, ਲੰਡਨ |
ਕਲਾ
ਕੇਂਦਰ ਟੋਰਾਂਟੋ ਵਲੋਂ ਨਾਵਲ ਸਮੁੰਦਰ ਮੰਥਨ ਅਤੇ ਕਿੱਟੀ ਮਾਰਸ਼ਲ ਤੇ
ਸਫਲ ਗੋਸ਼ਟੀ
ਮੇਜਰ ਮਾਂਗਟ, ਟੋਰਾਂਟੋ |
ਸਮਾਜਕ
ਰਿਸ਼ਤਿਆਂ ਦੀ ਉਥਲ ਪੁਥਲ ਦੀ ਕਵਿਤਰੀ - ਬਲਵੀਰ ਕੌਰ ਢਿਲੋਂ
ਉਜਾਗਰ ਸਿੰਘ,
ਪੰਜਾਬ
|
‘ਹੱਕ
ਲਈ ਲੜਿਆ ਸੱਚ’ ਨਾਵਲ ਲਈ ਅਨਮੋਲ ਕੌਰ ਦਾ ਸਨਮਾਨ
ਲੋਕ ਲਿਖਾਰੀ ਉੱਤਰੀ ਸਭਾ ਕੈਨੇਡਾ |
ਬੀਬੀ
ਰਾਜਿੰਦਰ ਕੌਰ ਦਾ ਵਿਛੋੜਾ
ਅਜ਼ੀਮ ਸ਼ੇਖ਼ਰ, ਲੰਡਨ |
|
ਸਾਹਿਤ ਸਭਾ
ਦਸੂਹਾ ਗੜ੍ਹਦੀਵਾਲਾ (ਰਜ਼ਿ) ਵੱਲੋਂ ਸਨਮਾਨ ਸਮਾਰੋਹ ਆਯੋਜਿਤ
ਏ।ਐਸ।ਮਠਾਰੂ, ਦਸੂਹਾ
|
ਪ੍ਰਸਿੱਧ ਲੇਖ਼ਕਾ
ਅਜੀਤ ਕੌਰ ਨਾਲ਼ ਇਕ ਇੰਟਰਵਿਊ/ਗ਼ੁਫ਼ਤਗ਼ੂ
ਡਾ।ਸਾਥੀ ਲੁਧਿਆਣਵੀ-ਲੰਡਨ |
‘ਅੰਨੇ ਘੋੜੇ ਦਾ ਦਾਨ’
ਰਾਹੀਂ ਅੰਤਰਰਾਸ਼ਟਰੀ ਸਰਵੋਤਮ ਫ਼ਿਲਮ ਪੁਰਸਕਾਰ ‘ਗੋਲਡਨ ਪੀਕੌਕ’ ਨੇ
ਪੰਜਾਬੀਆਂ ਦੇ ਵਿਹੜੇ ’ਚ ਪੈਲ ਪਾਈ - 43ਵਾਂ ਅੰਤਰਰਾਸ਼ਟਰੀ ਫ਼ਿਲਮ
ਫ਼ੈਸਟੀਵਲ (ਇਫ਼ੀ) - ਡਾ। ਪਰਮਿੰਦਰ ਸਿੰਘ ਤੱਗੜ , ਪਟਿਆਲਾ
|
ਕਵਿਤਾ ਦੀ ਇਕ ਆਪਣੀ
ਵਿਲੱਖਣ ਭਾਸ਼ਾ ਹੁੰਦੀ ਹੈ
ਜਰਨੈਲ ਸਿੰਘ, ਸਰੀ, ਕਨੇਡਾ |
ਗਿਆਨੀ ਸੋਹਣ
ਸਿੰਘ ਸੀਤਲ
ਪ੍ਰੋ। ਸ਼ਮਸ਼ੇਰ ਸਿੰਘ ਸੰਧੂ |
ਰਵਿੰਦਰ ਰਵੀ ਦੇ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ” ਦਾ ਭਾਰਤ
ਵਿਚ ਮੰਚਨ
ਮਨਜੀਤ ਮੀਤ |
6 ਜੂਨ ਬਰਸੀ’ਤੇ ਵਿਸ਼ੇਸ਼
ਪੰਜਾਬੀ ਕਵੀਸ਼ਰੀ
ਦਾ ਸ਼ਾਹ ਸਵਾਰ; ਬਾਬੂ ਰਜਬ ਅਲੀ
ਰਣਜੀਤ ਸਿੰਘ ਪ੍ਰੀਤ |
ਜਰਮਨੀ ਦੇ
ਅੰਤਰਰਾਸ਼ਟਰੀ ਕਵੀ ਦਰਬਾਰ ਵਿੱਚ ਰੰਗਦਾਰ ਸੋਵੀਨਰ ਰਲੀਜ ਕੀਤਾ ਗਿਆ
ਜਸਪਾਲਸਿੰਘ ਸਿੱਧੂ |
ਨਿਬੰਧ :
ਅਫ਼ਜ਼ਲ
ਸਾਹਿਰ ਦੀ ਸ਼ਾਇਰੀ : ਨਵੀਂ ਚੇਤਨਾ ਅਤੇ ਪੁਰਾਤਨ ਕਾਵਿ ਰੂਪਾਂ ਦਾ
ਸੁਮੇਲ
ਸੁਖਿੰਦਰ |
ਪੰਜਾਬੀ
ਦੇ ਪ੍ਰਸਿੱਧ ਲੇਖਕ ਕਰਤਾਰ ਸਿੰਘ ਦੁੱਗਲ ਨਹੀਂ ਰਹੇ - ਕੱਲ੍ਹ ਹੋਵੇਗੀ
ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
ਰਣਜੀਤ ਸਿੰਘ ਪ੍ਰੀਤ |
ਨਿਬੰਧ
ਨਛੱਤਰ ਸਿੰਘ ਗਿੱਲ : ਆਜ਼ਾਦੀ ਲਈ ਤੜਪ ਅਤੇ ਮੁਸੀਬਤਾਂ ਦਾ ਝੱਖੜ
ਸੁਖਿੰਦਰ |
ਸ਼੍ਰੋਮਣੀ
ਸਾਹਿਤਕਾਰ: ਪ੍ਰਿੰਸੀਪਲ ਤੇਜਾ ਸਿੰਘ
ਰਣਜੀਤ ਸਿੰਘ ਪ੍ਰੀਤ |
ਪੰਜਾਬੀ ਦੇ
ਚਮਤਕਾਰੀ ਲੇਖਕ
ਬਲਰਾਜ ਸਿੱਧੂ, ਯੂ. ਕੇ |
ਝੱੜ ਰਹੇ ਪੱਤੇ
ਨਿਸ਼ਾਨ ਰਾਠੌਰ ‘ਮਲਿਕਪੁਰੀ’ |
|
|
|
|
|