ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi।com  ਸ਼ਬਦ ਭਾਲ

2023 ਵਿਚ ਪ੍ਰਕਾਸਿ਼ਤ ਪੁਸਤਕਾਂ ਦੇ ਆਧਾਰ ’ਤੇ
ਹਰਿਆਣੇ ਦਾ ਨਵੀਨ ਪੰਜਾਬੀ ਸਾਹਿਤ
ਡਾ: ਨਿਸ਼ਾਨ ਸਿੰਘ ਰਾਠੌਰ
 
   (09/01/2024)

nishan


haryanaਪੰਜਾਬੀ ਸਾਹਿਤ ਦੇ ਖੇਤਰ ਵਿਚ ਹਰ ਵਰ੍ਹੇ ਬਹੁਤ ਸਾਰੀਆਂ ਪੁਸਤਕਾਂ ਪ੍ਰਕਾਸਿ਼ਤ ਹੁੰਦੀਆਂ ਹਨ। ਇਹਨਾਂ ਵਿਚ ਕਵਿਤਾ, ਕਹਾਣੀ, ਗ਼ਜ਼ਲ, ਨਾਵਲ, ਨਾਟਕ, ਸਫ਼ਰਨਾਮਾ, ਇਕਾਂਗੀ, ਅਨੁਵਾਦ ਅਤੇ ਸੰਪਾਦਨਾ ਆਦਿਕ ਨੂੰ ਪ੍ਰਮੁੱਖ ਰੂਪ ਵਿਚ ਸ਼ਾਮਲ ਕੀਤਾ ਜਾਂਦਾ ਹੈ।

ਮੁੱਖਧਾਰਾ ਦੇ ਪੰਜਾਬੀ ਸਾਹਿਤ ਵਾਂਗ ਪੰਜਾਬ ਤੋਂ ਬਾਹਰ ਦੇ ਸੂਬਿਆਂ ਜਿਵੇਂ ਦਿੱਲੀ, ਹਰਿਆਣਾ, ਹਿਮਾਚਲ, ਰਾਜਸਥਾਨ ਅਤੇ ਜੰਮੂ-ਕਸ਼ਮੀਰ ਵਿਚ ਵੀ ਪੰਜਾਬੀ ਸਾਹਿਤ ਦੀਆਂ ਪੁਸਤਕਾਂ ਵੱਡੀ ਗਿਣਤੀ ਵਿਚ ਪ੍ਰਕਾਸਿ਼ਤ ਹੋ ਕੇ ਪੰਜਾਬੀ ਪਾਠਕਾਂ ਦੇ ਹੱਥਾਂ ਤੱਕ ਪਹੁੰਚਦੀਆਂ ਹਨ। ਇਹਨਾਂ ਵਿਚ ਹਰਿਆਣੇ ਦਾ ਨਾਮ ਪ੍ਰਮੁੱਖ ਤੌਰ ਤੇ ਲਿਆ ਜਾ ਸਕਦਾ ਹੈ ਕਿਉਂਕਿ ਹਰਿਆਣੇ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਵੱਸਦੇ ਹਨ।

ਹਰ ਵਰ੍ਹੇ ਵਾਂਗ ਇਸ ਵਰ੍ਹੇ 2023 ਵਿਚ ਵੀ ਹਰਿਆਣੇ ਅੰਦਰ ਲਗਭਗ ਗਿਆਰਾਂ ਪੰਜਾਬੀ ਪੁਸਤਕਾਂ ਪ੍ਰਕਾਸਿ਼ਤ ਹੋਈਆਂ ਹਨ। ਇਹਨਾਂ ਵਿਚ ਕਵਿਤਾ, ਗ਼ਜ਼ਲ, ਅਨੁਵਾਦ, ਸਮੀਖਿਆ ਅਤੇ ਬਾਲ ਸਾਹਿਤ ਦੀਆਂ ਪੁਸਤਕਾਂ ਸ਼ਾਮਲ ਹਨ। ਇਹ ਗਿਣਤੀ ਹਰ ਵਰ੍ਹੇ ਅਮੂਮਨ ਦਸ, ਬਾਰਾਂ ਦੇ ਨੇੜੇ- ਤੇੜੇ ਹੀ ਰਹਿੰਦੀ ਹੈ ਕਿਉਂਕਿ ਹਰਿਆਣੇ ਵਿਚ ਪੰਜਾਬੀ ਲੋਕ ਭਾਵੇਂ ਵੱਡੀ ਗਿਣਤੀ ਵਿਚ ਰਹਿੰਦੇ ਹਨ ਪਰ ਸਾਹਿਤ ਪ੍ਰਤੀ ਉਹਨਾਂ ਦਾ ਰੁਝਾਨ ਘੱਟ ਹੁੰਦਾ ਜਾ ਰਿਹਾ ਹੈ। ਨਵੀਂ ਪੀੜ੍ਹੀ ਆਪਣੀਆਂ ਜੜਾਂ ਨਾਲੋਂ ਟੁੱਟਦੀ ਜਾ ਰਹੀ ਹੈ। ਰੁਜ਼ਗਾਰ ਦੇ ਵਸੀਲੇ ਘੱਟ ਹੋਣ ਕਰਕੇ ਪੰਜਾਬੀ ਭਾਸ਼ਾ ਪੜ੍ਹਨ-ਪੜ੍ਹਾਉਨ ਵਾਲਿਆਂ ਦੀ ਗਿਣਤੀ ਦਿਨ ਪ੍ਰਤੀ ਦਿਨ ਘੱਟ ਹੁੰਦੀ ਜਾ ਰਹੀ ਹੈ। ਕੁਝ ਸਰਕਾਰਾਂ ਦੀ ਬੇਰੁਖ਼ੀ ਕਰਕੇ ਸਕੂਲਾਂ / ਕਾਲਜਾਂ ਵਿਚ ਪੰਜਾਬੀ ਪੜ੍ਹਨ ਵਾਲੇ ਬੱਚੇ ਘੱਟ ਹੁੰਦੇ ਜਾ ਰਹੇ ਹਨ। ਖ਼ੈਰ! ਇਹ ਵੱਖਰਾ ਵਿਸ਼ਾ ਹੈ।

ਸਾਡੇ ਹੱਥਲੇ ਲੇਖ ਦਾ ਮੂਲ ਮਨੋਰਥ ‘ਸਾਲ 2023 ਵਿਚ ਹਰਿਆਣੇ ਅੰਦਰ ਪ੍ਰਕਾਸਿ਼ਤ ਹੋਈਆਂ ਪੰਜਾਬੀ ਪੁਸਤਕਾਂ’ ਦੀ ਸੰਖੇਪ ਰੂਪ ਵਿਚ ਚਰਚਾ ਕਰਨਾ ਹੈ ਤਾਂ ਕਿ ਮੁੱਖਧਾਰਾ ਦੇ ਪੰਜਾਬੀ ਪਾਠਕਾਂ ਨੂੰ ਹਰਿਆਣਵੀਂ ਪੰਜਾਬੀ ਲੇਖਕਾਂ ਦੀਆਂ 2023 ਵਿਚ ਕੀਤੀਆਂ ਗਈਆਂ ਸਾਹਿਤਕ ਸਿਰਜਣਾਵਾਂ ਦਾ ਪਤਾ ਲੱਗ ਸਕੇ ਅਤੇ ਇਹਨਾਂ ਪੁਸਤਕਾਂ ਦੀ ਚਰਚਾ ਨੂੰ ਅੱਗੇ ਤੋਰਿਆ ਜਾ ਸਕੇ।

ਇਸ ਵਰ੍ਹੇ ਯਾਨੀਕਿ 2023 ਵਿਚ ਡਾ: ਰਮੇਸ਼ ਕੁਮਾਰ ਹੁਰਾਂ ਦਾ ਕਾਵਿ-ਸੰਗ੍ਰਹਿ ‘ਪਾਤਾਲ ’ਚੋਂ’, ਬਲਬੀਰ ਸਿੰਘ ਸੈਣੀ ਦਾ ਲੇਖ-ਸੰਗ੍ਰਹਿ ‘ਸ਼ਬਦਾਂ ਦੇ ਦਰਿਆ’, ਲਖਵਿੰਦਰ ਸਿੰਘ ਬਾਜਵਾ ਦਾ ਕਾਵਿ-ਸੰਗ੍ਰਹਿ ‘ਸੰਦਲੀ ਕਿਰਨਾਂ’, ਡਾ: ਚਰਨਜੀਤ ਕੌਰ ਦਾ ਲੋਕਗੀਤ-ਸੰਗ੍ਰਹਿ ‘ਘੋੜੀਆਂ ਅਤੇ ਸੁਹਾਗ ਲੋਕ-ਗੀਤ: ਇੱਕ ਅਲੋਕਾਰ ਸੰਸਾਰ’, ਮਨਜੀਤ ਕੌਰ ਅੰਬਾਲਵੀ ਦਾ ਬਾਲ ਕਹਾਣੀ-ਸੰਗ੍ਰਹਿ ‘ਆ ਜਾ ਚਿੜੀਏ’, ਗੁਰਪ੍ਰੀਤ ਕੌਰ ਸੈਣੀ ਦਾ ਗ਼ਜ਼ਲ-ਸੰਗ੍ਰਹਿ ‘ਅੱਖਰ ਅੱਖਰ ਲੋਅ’, ਛਿੰਦਰ ਕੌਰ ਸਿਰਸਾ ਦਾ ਕਾਵਿ-ਸੰਗ੍ਰਹਿ ‘ਭਰ ਜੋਬਨ ਬੰਦਗੀ’, ਚਰਨ ਪੁਆਧੀ ਦਾ ਪੁਆਧੀ ਲੇਖ-ਸੰਗ੍ਰਹਿ ‘ਘੱਗਰ ਕੇ ਢਾਹੇ ਢਾਹੇ’ ਅਤੇ ਬਾਲ- ਪੁਸਤਕ ‘ਉਰਦੂ ਦਾ ਕਾਫ਼ ਜਿ਼ਕਾਫ’, ਅਨੁਪਿੰਦਰ ਸਿੰਘ ਅਨੂਪ ਦੀ ਲਿਪੀਅੰਤਰ ਅਤੇ ਸੰਪਾਦਨਾ ‘ਹਮੇਸ਼ਾ ਦੇਰ ਕਰ ਦੇਤਾ ਹੂੰ’ ਅਤੇ ‘ਤੁਸੀਂ ਜੇ ਬਹੁਤ ਕੋਮਲ ਹੋ’ ਪ੍ਰਕਾਸਿ਼ਤ ਹੋਈਆਂ ਪੰਜਾਬੀ ਪੁਸਤਕਾਂ ਹਨ।

ਪਾਤਾਲ 'ਚੋਂ – ਡਾ: ਰਮੇਸ਼ ਕੁਮਾਰ

125-1ਡਾ: ਰਮੇਸ਼ ਕੁਮਾਰ ਦੀਆਂ ਨਜ਼ਮਾਂ ਦਾ ਅਧਿਐਨ ਕਰਦਿਆਂ ਇੰਝ ਲੱਗਦਾ ਹੈ ਜਿਵੇਂ ਪਾਠਕ ਕਿਸੇ ਦਰਿਆ ਦੇ ਕੰਢੇ ਉੱਪਰ ਆਪਣੀ ਮਸਤੀ ਵਿਚ ਤੁਰਿਆ ਜਾ ਰਿਹਾ ਹੋਵੇ। ਉਸਨੂੰ ਆਪਣੇ ਚੁਗਿਰਦੇ ਦਾ ਰਤਾ ਭਰ ਵੀ ਅਹਿਸਾਸ ਨਹੀਂ ਹੁੰਦਾ।

ਦੂਜੇ ਪਾਸੇ, ਰਮੇਸ਼ ਕੁਮਾਰ ਦੀ ਸ਼ਾਇਰੀ ਵਿਚ ‘ਵਿਚਾਰ’ ਬਲਵਾਨ ਹੁੰਦਾ ਹੈ। ਉਹ ਬਹੁਤ ਥੋੜ੍ਹੇ ਲਫ਼ਜ਼ਾਂ ਵਿਚ ਵੱਡੀ ਗੱਲ ਕਹਿਣ ਦੇ ਸਮਰੱਥ ਸ਼ਾਇਰ ਹੈ। ਉਹਨਾਂ ਦੀਆਂ ਨਜ਼ਮਾਂ ਵਿਚ ਕਹਾਣੀਆਂ ਨੂੰ ਪੜ੍ਹਿਆ ਜਾ ਸਕਦਾ ਹੈ/ ਸਮਝਿਆ ਜਾ ਸਕਦਾ ਹੈ। ਪਾਠਕ ਰਮੇਸ਼ ਕੁਮਾਰ ਦੀ ਕਵਿਤਾ ਦਾ ਪਾਠ ਕਰਦਿਆਂ ਇੰਝ ਮਹਿਸੂਸ ਕਰਦਾ ਹੈ ਕਿ ਉਹ ਕੋਈ ਕਹਾਣੀ ਪੜ੍ਹ ਰਿਹਾ ਹੈ ਕਿਉਂਕਿ ਰਮੇਸ਼ ਕੁਮਾਰ ਦੀ ਕਵਿਤਾ ਦੇ ਪਾਤਰ ਸਾਨੂੰ ਆਪਣੇ ਆਲੇ- ਦੁਆਲੇ ਹੀ ਮਿਲ ਜਾਂਦੇ ਹਨ।

ਰਮੇਸ਼ ਕੁਮਾਰ ਦੀ ਕਵਿਤਾ ਵਿਚ ਸੱਤਾ ਦੇ ਖਿ਼ਲਾਫ਼ ਕ੍ਰੋਧ ਸਾਫ਼ ਦੇਖਿਆ ਜਾ ਸਕਦਾ ਹੈ। ਉਹ ਆਮ ਲੋਕਾਂ ਨੂੰ ਜਾਗਰੁਕ ਕਰਦਿਆਂ ਕਹਿੰਦਾ ਹੈ ਕਿ ਲੋਕਾਂ ਨੂੰ ਆਪਣੀ ਆਵਾਜ਼ ਚੁੱਕਦੇ ਰਹਿਣਾ ਚਾਹੀਦਾ ਹੈ। ਜੇਕਰ ਹਾਕਮ ਧਿਰ ਆਵਾਜ਼ ਨਹੀਂ ਸੁਣਦੀ ਤਾਂ ਵੀ ਆਵਾਜ਼ ਚੁੱਕਣੀ ਬੰਦ ਨਹੀਂ ਕਰਨੀ ਚਾਹੀਦੀ ਕਿਉਂਕਿ ਜ਼ੁਲਮ ਦੇ ਖਿਲਾਫ਼ ਆਵਾਜ਼ ਚੁੱਕਣਾ ‘ਜਿਉਂਦੇ’ ਹੋਣ ਦੀ ਨਿਸ਼ਾਨੀ ਹੈ;

ਨਹੀਂ ਨਹੀਂ / ਇਹ ਜ਼ਰੂਰੀ ਤਾਂ ਨਹੀਂ / ਕਿ / ਸਮੇਂ ਦੀ ਚੁੱਪ ਕੋਲ /
ਹਰ ਸਵਾਲ ਦਾ ਜਵਾਬ ਹੋਵੇ / ਤੁਸੀਂ ਬਸ / ਆਵਾਜ਼ ਦਿਉ ਅਤੇ ਦਿੰਦੇ ਹੀ ਰਹੋ
ਪ੍ਰਸ਼ਨ ਕਰੋ / ਅਤੇ ਕਰਦੇ ਹੀ ਰਹੋ / ਹਨ੍ਹੇਰਿਆਂ ਨੂੰ / ਤਾਂ ਕਿ ਅਹਿਸਾਸ ਰਹੇ
ਕਿ / ਕੋਈ ਤਾਂ ਜਿ਼ੰਦਾ ਹੈ।” ('ਪਾਤਾਲ ’ਚੋਂ' ਪੁਸਤਕ ਵਿਚੋਂ)

ਰਮੇਸ਼ ਕੁਮਾਰ ‘ਪਾਤਾਲ ’ਚੋਂ’ ਪੁਸਤਕ ਵਿਚ ਆਪਣੀਆਂ ਨਜ਼ਮਾਂ ਰਾਹੀਂ ਪਾਠਕਾਂ ਨੂੰ ਸੰਬੋਧਨ ਹੁੰਦਿਆਂ ਕਹਿੰਦਾ ਹੈ ਕਿ ਇਤਿਹਾਸ ਹਮੇਸ਼ਾ ਉਹਨਾਂ ਲੋਕਾਂ ਨੂੰ ਚੇਤੇ ਰੱਖਦਾ ਹੈ ਜਿਹੜੇ ਹਵਾਵਾਂ ਤੋਂ ਉਲਟ ਤੁਰਦੇ ਹਨ / ਜਿਹੜੇ ਜ਼ੁਲਮ ਖਿਲਾਫ ਖੜੇ ਹੋਣ ਦਾ ਹੀਆ ਕਰਦੇ ਹਨ / ਬੁਝੇ ਹੋਏ ਦੀਵਿਆਂ ਨੂੰ ਇਤਿਹਾਸ ਆਪਣੇ ਪੰਨਿਆਂ ਤੋਂ ਸਦਾ ਲਈ ਮਿਟਾ ਦਿੰਦਾ ਹੈ;

ਬੁਝੇ ਹੋਏ ਦੀਵਿਆਂ ਦਾ / ਕਿਉਂਕਿ / ਹਨ੍ਹੇਰਿਆਂ ਦੇ ਇਤਹਾਸ ਵਿਚ
ਕੋਈ ਨਾਮ ਨਹੀਂ ਹੁੰਦਾ।” (ਪਾਤਾਲ ’ਚੋਂ ਪੁਸਤਕ ਵਿਚੋਂ)

ਇਸ ਤਰ੍ਹਾਂ ਰਮੇਸ਼ ਕੁਮਾਰ ਦੀ ਸ਼ਾਇਰੀ ਪਾਠਕ ਅੰਦਰ ਨਵ-ਚੇਤਨਾ ਦਾ ਪਾਸਾਰਾ ਕਰਦੀ ਹੈ। ਉਹ ਪਾਠਕ ਨੂੰ ਜਿੱਥੇ ਸੋਚਣ ਲਈ ਮਜ਼ਬੂਰ ਕਰਦੀ ਹੈ ਉੱਥੇ ਹੀ ਉਤਸ਼ਾਹ ਅਤੇ ਨਵੀਂ ਸੋਚ ਦਾ ਧਾਰਨੀ ਬਣਨ ਲਈ ਪ੍ਰੇਰਣਾ ਵੀ ਦਿੰਦੀ ਹੈ।

balbirਸ਼ਬਦਾਂ ਦੇ ਦਰਿਆ – ਬਲਬੀਰ ਸਿੰਘ ਸੈਣੀ

ਬਲਬੀਰ ਸਿੰਘ ਸੈਣੀ ਦੀ ਵਾਰਤਕ ਪੁਸਤਕ ‘ਸ਼ਬਦਾਂ ਦੇ ਦਰਿਆ’ ਵਿਚ ਕੁਲ 15 ਲਘੂ ਲੇਖ ਸ਼ਾਮਿਲ ਕੀਤੇ ਗਏ ਹਨ। ਇਹਨਾਂ ਵਿਚ ਤਜ਼ਰਬਿਆਂ ਦੀ ਕੁੱਖ ’ਚੋਂ ਪੈਦਾ ਹੋਈ ਜਿ਼ੰਦਗੀ, ਸੱਚ, ਗੱਲ ਤਾਂ ਜਰਾ ਕੁ ਢੀਠ ਬਣਨ ਦੀ ਹੈ, ਪੰਜਾਬੀ ਲੋਕ-ਗੀਤਾਂ ਵਿਚ ਰੁੱਖ, ਡਬਲ- ਰੋਲ, ਘੁੰਡ- ਇਕ ਸਮਾਜਿਕ ਬੁਰਾਈ, ਪਿਆਰ, ਚਾਪਲੂਸੀ- ਇਕ ਕਲਾ, ਔਰਤ ਹੁਣ ਵੀ ਔਰਤ ਹੈ ਤੇ ਮਰਦ ਹੁਣ ਵੀ ਮਰਦ, ਹਿੰਦੂ ਧਰਮ ਅਤੇ ਭਗਤੀ ਲਹਿਰ, ਸਾਹਿਤਕ ਪੱਤਰਕਾਵਾਂ ਦੀ ਭੁਮਿਕਾ ਅਤੇ ਜ਼ੀਨਤ ਬਣਦੀਆਂ ਪੁਸਤਕਾਂ, ਸ਼ਾਹ ਮੁਹੰਮਦ ਦਾ ਵਤਨ ਪਿਆਰ, ਨਵੀਨ ਭਾਰਤ ਦੇ ਮੰਦਿਰ- ਭਾਖੜਾ ਡੈਮ ਅਤੇ ਨੰਗਲ ਡੈਮ, ਸਹੁੰਆ, ਉਰਲੀਆਂ- ਪਰਲੀਆਂ ਆਦਿਕ ਨੂੰ ਸ਼ਾਮਿਲ ਕੀਤਾ ਗਿਆ ਹੈ।

ਇਸ ਲੇਖ-ਸੰਗ੍ਰਹਿ ਦੇ ਹਰ ਲੇਖ ਦਾ ਵਿਸ਼ਾ ਵੱਖਰਾ ਅਤੇ ਨਿਵੇਕਲਾ ਹੈ। ਅਸਲ ਵਿਚ ਬਲਬੀਰ ਸਿੰਘ ਸੈਣੀ ਗ਼ਜ਼ਲਕਾਰ ਦੇ ਤੌਰ ਤੇ ਵੱਧ ਮਕਬੂਲ ਹੈ ਪਰ ਵਾਰਤਕ ਉੱਪਰ ਵੀ ਉਹਨਾਂ ਦੀ ਪਕੜ ਮਜ਼ਬੂਤ ਹੈ। ਉਹਨਾਂ ਦੇ ਵਾਰਤਕ ਲੇਖਾਂ ਦੇ ਵਿਸ਼ੇ ਆਮ ਵਾਰਤਕ ਲੇਖਕਾਂ ਨਾਲੋਂ ਹੱਟ ਕੇ ਹੁੰਦੇ ਹਨ / ਦਿਲਚਸਪ ਹੁੰਦੇ ਹਨ। ਪਾਠਕ ਵੱਲੋਂ ਜੇਕਰ ਇਕ ਵਾਰ ਲੇਖ ਨੂੰ ਪੜ੍ਹਨਾ ਸ਼ੁਰੂ ਕਰ ਲਿਆ ਤਾਂ ਇਸਨੂੰ ਅੱਧ ਵਿਚਾਲੇ ਛੱਡਣਾ ਸੌਖਾ ਨਹੀਂ ਹੁੰਦਾ। ਬਲਬੀਰ ਸਿੰਘ ਸੈਣੀ ਦੀ ਸ਼ਬਦਾਵਲੀ ਮੁਹਾਵਰੇਦਾਰ ਅਤੇ ਸਰਲ ਹੁੰਦੀ ਹੈ। ਇਸ ਪੁਸਤਕ ਦੇ ਬਹੁਤੇ ਲੇਖ ਉਹਨਾਂ ਦੇ ਨਿਜੀ ਤਜ਼ਰਬੇ ਵਿਚ ਨਿਕਲੇ ਜਾਪਦੇ ਹਨ।

ਸ਼ਬਦਾਂ ਦੇ ਦਰਿਆ’ ਨੂੰ ਪੜ੍ਹਨ ਉਪਰੰਤ ਇੰਝ ਜਾਪਦਾ ਹੈ ਕਿ ਇਹ ਪੁਸਤਕ ਬਲਬੀਰ ਸਿੰਘ ਸੈਣੀ ਦਾ ਜਿ਼ੰਦਗੀਨਾਮਾ ਹੈ। ਜਿੱਥੇ ਕੁਝ ਲੇਖ ਗੰਭੀਰ ਵਿਸ਼ੇ ਚੁੱਕਦੇ ਹਨ ਉੱਥੇ ਹੀ ਕੁਝ ਲੇਖ ਹਲਕਾ- ਫੁਲਕਾ ਮਨੋਰੰਜਨ ਵੀ ਕਰਦੇ ਦਿਖਾਈ ਦਿੰਦੇ ਹਨ।

ਬਲਬੀਰ ਸਿੰਘ ਸੈਣੀ ਨੂੰ ਪੜ੍ਹਦਿਆਂ ਕਦੇ- ਕਦੇ ਇੰਝ ਮਹਿਸੂਸ ਹੁੰਦਾ ਹੈ ਕਿ ਉਹ ਲੇਖ ਲਿਖਦਿਆਂ ਹੋਇਆਂ ਵੀ ਆਪਣੀ ‘ਕਵਿਤਾ’ ਤੋਂ ਮੁਕਤ ਨਹੀਂ ਹੁੰਦੇ। ਉਹਨਾਂ ਦੇ ਲੇਖਾਂ ਦਾ ਪਾਠ ਕਰਦਿਆਂ ਇੰਝ ਲੱਗਦਾ ਹੈ ਜਿਵੇਂ ਕਵਿਤਾ ਦਾ ਪਾਠ ਕੀਤਾ ਜਾ ਰਿਹਾ ਹੋਵੇ। ਇਹ ਕਿਸੇ ਸ਼ਾਇਰ ਦੀ ਬਿਰਤੀ ਉੱਪਰ ਨਿਰਭਰ ਹੁੰਦਾ ਹੈ। ਜਿਸ ਤਰ੍ਹਾਂ ਉੱਪਰ ਵੀ ਦੱਸਿਆ ਜਾ ਚੁਕਿਆ ਹੈ ਕਿ ਬਲਬੀਰ ਸਿੰਘ ਸੈਣੀ ਗ਼ਜ਼ਲਕਾਰ ਵਧੇਰੇ ਹੈ ਅਤੇ ਵਾਰਤਕਕਾਰ ਘੱਟ। ਇਸੇ ਲਈ ਉਹਨਾਂ ਦੀ ਵਾਰਤਕ ਵਿਚ ਕਵਿਤਾ ਦੇ ਅੰਸ਼ ਦੇਖਣ / ਪੜ੍ਹਨ ਨੂੰ ਮਿਲਦੇ ਹਨ।

lakhwinderਸੰਦਲੀ ਕਿਰਨਾਂ - ਲ਼ਖਵਿੰਦਰ ਸਿੰਘ ਬਾਜਵਾ

‘ਸੰਦਲੀ ਕਿਰਨਾਂ’ ਕਾਵਿ- ਸੰਗ੍ਰਹਿ ਦੇ ਕੁਲ 112 ਪੰਨਿਆਂ ਵਿਚ ਸ਼ਾਇਰ ਲਖਵਿੰਦਰ ਸਿੰਘ ਬਾਜਵਾ ਨੇ ਜਿੱਥੇ ਸਮਾਜਿਕ ਜੀਵਨ ਨੂੰ ਵਧੇਰੇ ਚਿੱਤਰਿਆ ਹੈ ਉੱਥੇ ਹੀ ਇਕ ਕਵਿਤਾ ਗੁਰੂ ਨਾਨਕ ਸਾਹਿਬ ਨੂੰ ਸਮਰਪਿਤ ਕੀਤੀ ਹੈ। ਲਖਵਿੰਦਰ ਸਿੰਘ ਬਾਜਵਾ ਦੀ ਇਹ 17ਵੀਂ ਪੁਸਤਕ ਹੈ। ਲਖਵਿੰਦਰ ਬਾਜਵਾ ਲਗਾਤਾਰ ਲਿਖਦੇ ਰਹਿਣ ਵਾਲਾ ਕਲਮਕਾਰ ਹੈ। ਉਮਰ ਦੇ ਇਸ ਪੜਾਅ ਉੱਪਰ ਵੀ ਉਸਦੇ ਅੰਦਰ ਪੰਜਾਬੀ ਜ਼ੁਬਾਨ ਪ੍ਰਤੀ ਫਿਕਰਮੰਦੀ ਦੇਖਣ ਨੂੰ ਮਿਲਦੀ ਹੈ/ ਪੜ੍ਹਨ ਨੂੰ ਮਿਲਦੀ ਹੈ।

‘ਸੰਦਲੀ ਕਿਰਨਾਂ’ ਦਾ ਅਧਿਐਨ ਕਰਦਿਆਂ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਲਖਵਿੰਦਰ ਬਾਜਵਾ ਦੀ ਭਾਸ਼ਾ, ਸੈ਼ਲੀ ਅਤੇ ਵਿਸ਼ਾ ਪੇਂਡੂ ਧਰਾਤਲ ਨਾਲ ਜੁੜਿਆ ਹੋਇਆ ਹੈ। ਉਸਦੀਆਂ ਕਵਿਤਾਵਾਂ ਵਿਚ ਗਰੀਬ ਕਿਸਾਨ, ਮਜ਼ਦੂਰ ਅਤੇ ਕਿਰਤੀ ਬੰਦਿਆਂ ਦੀ ਗੱਲ ਵਧੇਰੇ ਕੀਤੀ ਗਈ ਹੈ। ਇਸ ਤੋਂ ਇਲਾਵਾ ਔਰਤ ਦੇ ਜੀਵਨ ਪੱਧਰ ਅਤੇ ਸੰਘਰਸ਼ ਦੇ ਸੰਦਰਭ ਵਿਚ ਵੀ ਕਵਿਤਾਵਾਂ ਪੜ੍ਹਨ ਨੂੰ ਮਿਲਦੀਆਂ ਹਨ। ਕੁਝ ਕਵਿਤਾਵਾਂ ਵਿਚ ਧੀਆਂ ਦੀ ਪੁਕਾਰ ਨੂੰ ਬਿਆਨ ਕੀਤਾ ਗਿਆ ਹੈ;

“ਸੁਣ ਨੀਂ ਮਾਏ ਮੇਰੀਏ – ਦੱਸੀਂ ਖਾਂ ਕੋਈ ਗੱਲ ਨੀਂ।
ਏਸ ਜਗਤ ਦੀਆਂ ਗੁੰਝਲਾਂ ਦਾ, ਹੈ ਕੋਈ ਹੱਲ ਨੀਂ।” (ਸੰਦਲੀ ਕਿਰਨਾਂ, ਪੰਨਾ-22)

ਗਰੀਬ ਮਜ਼ਦੂਰਾਂ ਦੀ ਆਵਾਜ਼ ਨੂੰ ਚੁੱਕਦਿਆਂ ਸ਼ਾਇਰ ਕਹਿੰਦਾ ਹੈ ਕਿ ਇਹ (ਮਜ਼ਦੂਰ) ਜਮਾਤ ਸਭ ਤੋਂ ਵੱਧ ਮਿਹਨਤ ਕਰਦੀ ਹੈ ਪਰ! ਇਹਨਾਂ ਦੇ ਹੱਕ ਨਹੀਂ ਦਿੱਤੇ ਜਾਂਦੇ।  ਹਾਕਮ ਧਿਰ ਇਹਨਾਂ ਮਜ਼ਦੂਰਾਂ ਨਾਲ ਮਾੜਾ ਸਲੂਕ ਕਰਦੀ ਹੈ। ਹਾਕਮਾਂ ਲਈ ਤਿਆਰ ਕੀਤੇ ਮਹਿਲਾਂ ਵਿਚ ਇਹਨਾਂ ਮਜ਼ਦੂਰਾਂ ਨੂੰ ਵੜਨ ਤੱਕ ਨਹੀਂ ਦਿੱਤਾ ਜਾਂਦਾ। ਹਾਕਮਾਂ ਲਈ ਮਹਿਲ ਤਿਆਰ ਕਰਨ ਵਾਲਾ ਮਜ਼ਦੂਰ ਖੁਦ ਖੁੱਲ੍ਹੇ ਆਸਮਾਨ ਹੇਠਾਂ ਜੀਵਨ ਬਤੀਤ ਕਰਨ ਲਈ ਮਜ਼ਬੂਰ ਕਰ ਦਿੱਤਾ ਜਾਂਦਾ ਹੈ;

“ਚਾਂਦਨੀ ਦੀ ਉਡਣੀ ਲੈ ਧਰਤੀ ਦੀ ਹਿੱਕੜੀ ਤੇ, ਰੋਜ਼ ਸੌਂਦੇ ਵੇਖੇ ਮਜ਼ਦੂਰ
ਸੁਪਨੇ ਤੇ ਸੱਧਰਾਂ ਦਾ ਕਰ ਕੇ ਵਿਛੌਣਾ, ਵੇਖੇ ਨੀਂਦਰਾਂ ਦੇ ਲਹੁੰਦੇ ਭਰ ਪੂਰ।” (ਸੰਦਲੀ ਕਿਰਨਾਂ, ਪੰਨਾ-24)

charanjitਘੋੜੀਆਂ ਅਤੇ ਸੁਹਾਗ ਲੋਕ-ਗੀਤ ਇੱਕ ਅਲੋਕਾਰ ਸੰਸਾਰ -  ਡਾ: ਚਰਨਜੀਤ ਕੌਰ

ਡਾ: ਚਰਨਜੀਤ ਕੌਰ ਹੁਰਾਂ ਦਾ ਸਮੁੱਚਾ ਖੋਜ ਕਾਰਜ ਲੋਕ ਗੀਤਾਂ ’ਤੇ ਆਧਾਰਿਤ ਰਿਹਾ ਹੈ। ਉਹਨਾਂ ਵੱਲੋਂ ਵਿਆਹਾਂ ਉੱਪਰ ਗਾਏ ਜਾਂਦੇ ਘੋੜੀਆਂ ਅਤੇ ਸੁਹਾਗਾਂ ’ਤੇ ਨਿੱਠ ਕੇ ਕੰਮ ਕੀਤਾ ਹੈ। ਹੱਥਲੀ ਪੁਸਤਕ ਵਿਚ ਵੀ ਵਿਆਹਾਂ ਤੇ ਗਾਏ ਜਾਂਦੇ ਘੋੜੀਆਂ ਅਤੇ ਸੁਹਾਗਾਂ ਨਾਲ ਸੰਬੰਧਤ ਪੁਸਤਕ ਹੈ। ਡਾ: ਚਰਨਜੀਤ ਕੌਰ ਅਨੁਸਾਰ, “ਇਹ ਘੋੜੀਆਂ ਅਤੇ ਸੁਹਾਗ ਵੇਦਾਂ ਸ਼ਾਸਤਰਾ ਨਾਲ ਸੰਬੰਧਤ, ਸਿਮ੍ਰਤੀਆਂ ਨਾਲ ਸੰਬਧਤ ਹਨ ਕਿਉਂਕਿ ਆਦਿਕਾਲ ਤੋਂ ਹੀ ਖੁਸ਼ੀਆਂ ਦੇ ਮੌਕਿਆਂ ਤੇ ਅਜਿਹੇ ਲੋਕ ਗੀਤ ਖੁਸ਼ੀ ਨੂੰ ਪ੍ਰਗਟਾਉਣ ਦਾ ਸਾਧਨ ਬਣਦੇ ਰਹੇ ਹਨ।’

ਡਾ: ਚਰਨਜੀਤ ਕੌਰ ਅਨੁਸਾਰ, “ਅਜੋਕੇ ਸਮੇਂ ਘੋੜੀਆਂ ਅਤੇ ਸੁਹਾਗ ਗਾਉਣ ਦਾ ਰਿਵਾਜ਼ ਘੱਟ ਹੁੰਦਾ ਜਾ ਰਿਹਾ ਹੈ ਕਿਉਂਕਿ ਨੌਜਵਾਨ ਪੀੜ੍ਹੀ ਕੋਲ ਆਪਣੀ ਸੰਸਕ੍ਰਿਤੀ ਅਤੇ ਸੱਭਿਆਚਾਰ ਲਈ ਵਕਤ ਦੀ ਘਾਟ ਹੈ। ਦੂਜੀ ਗੱਲ, ਅੱਜਕਲ੍ਹ ਬਹੁਤੇ ਵਿਆਹ ਕੋਰਟ- ਮੈਰਿਜ਼ਾਂ ਰਾਹੀਂ ਹੋ ਰਹੇ ਹਨ। ਇਸ ਲਈ ਵਿਆਹਾਂ ਦੇ ਗਾਏ ਜਾਂਦੇ ਘੋੜੀਆਂ ਅਤੇ ਸੁਹਾਗਾਂ ਦੀ ਅਹਿਮੀਅਤ ਲਗਾਤਾਰ ਘੱਟਦੀ ਜਾ ਰਹੀ ਹੈ। ਤੀਜੀ ਗੱਲ, ਅੱਜ ਦਾ ਜ਼ਮਾਨਾ ਵਿਆਹ ਤੋਂ ਪਹਿਲਾਂ ਹੀ ਇੱਕ ਦੂਜੇ ਨਾਲ ਰਹਿਣ (ਲਿਵ ਇਨ ਰਿਲੇਸ਼ਨਸਿ਼ਪ) ਵਿਚ ਰਹਿਣ ਦਾ ਰੁਝਾਣ ਵੱਧਦਾ ਜਾ ਰਿਹਾ ਹੈ। ਮੁੰਡਾ-ਕੁੜੀ ਬਿਨਾਂ ਵਿਆਹ ਤੋਂ ਇੱਕ ਦੂਜੇ ਨਾਲ ਪਤੀ-ਪਤਨੀ ਵਾਂਗ ਰਹਿੰਦੇ ਹਨ। ਅਜਿਹੇ ਵਕਤ ਵਿਚ ਵਿਆਹਾਂ ਦੀ ਅਹਿਮੀਅਤ ਘੱਟਦੀ ਜਾ ਰਹੀ ਹੈ।”
ਲੋਕ ਗੀਤਾਂ ਦੀ ਖ਼ਾਸੀਅਤ ਇਹ ਹੈ ਕਿ ਇਹ ਕਿਸੇ ਸਾਜ਼ ਦੇ ਮੁਥਾਜ ਨਹੀਂ ਹੁੰਦੇ। ਪਿੰਡਾਂ ਵਿਚ ਔਰਤਾਂ ਵੱਲੋਂ ਰਲ਼ ਮਿਲ ਕੇ ਉੱਚੀ ਆਵਾਜ਼ ਵਿਚ ਲੋਕ ਗੀਤ ਗਾਏ ਜਾਂਦੇ ਰਹੇ ਹਨ;

“ਲੋਕਗੀਤਾਂ ਦੀ ਆਪਣੀ ਨਿਜੀ ਗਾਇਨ ਸ਼ੈਲੀ ਅਤੇ ਬੰਦਸ਼ ਹੁੰਦੀ ਹੈ ਪਰ ਘੋੜੀਆਂ ਅਤੇ ਸੁਹਾਗਾਂ ਦੀ ਲੈਅ, ਹੇਕ ਅਤੇ ਗਾਇਨ ਸ਼ੈਲੀ ਬਿਲਕੁਲ ਨਿਆਰੀ, ਮੌਲਿਕ ਅਤੇ ਨਿਵੇਕਲੀ ਹੈ।” (ਘੋੜੀਆਂ ਅਤੇ ਸੁਹਾਗ ਲੋਕ-ਗੀਤ ਇੱਕ ਅਲੋਕਾਰ ਸੰਸਾਰ, ਪੰਨਾ-13)

ਇਹ ਲੋਕ ਗੀਤ ਪੀੜ੍ਹੀ ਦਰ ਪੀੜ੍ਹੀ ਤੁਰਦੇ ਰਹੇ ਹਨ। ਹਾਂ! ਵਕਤ ਦੇ ਨਾਲ-ਨਾਲ ਇਹਨਾਂ ਵਿਚ ਕੁਝ ਬਦਲਾਅ ਮਹਿਸੂਸ ਕੀਤਾ ਜਾ ਸਕਦਾ ਹੈ ਪਰ! ਅਸਲੋਂ ਹੀ ਖ਼ਤਮ ਨਹੀਂ ਕੀਤੇ ਜਾ ਸਕਦੇ। ਇਹਨਾਂ ਲੋਕ ਗੀਤਾਂ ਦਾ ਇੱਕ ਪੱਖ ਇਹ ਵੀ ਹੈ ਕਿ ਘੋੜੀਆਂ ਗਾਉਣ ਵੇਲੇ ਮੁੰਡੇ ਦੇ ਪਿਤਾ ਦੀ ‘ਚੜ੍ਹਤ’ ਨੂੰ ਬਿਆਨ ਕੀਤਾ ਜਾਂਦਾ ਹੈ ਅਤੇ ਸੁਹਾਗ ਗਾਉਣ ਵੇਲੇ ਧੀ ਦੇ ਪਿਤਾ ਨੂੰ ‘ਕਮਜ਼ੋਰ’ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਇਹ ਵੱਖਰਾਪਣ ਸਾਡੇ ਸਮਾਜਿਕ ਜੀਵਨ ਦਾ ਅੰਗ ਕਿਹਾ ਜਾ ਸਕਦਾ ਹੈ। ਇਹ ਸਾਡੇ ਮਰਦ ਪ੍ਰਧਾਨ ਸਮਾਜ ਦੀ ਉਪਜ ਹੈ। ਇੱਥੇ ਧੀਆਂ ਵਾਲੇ ਘਰ ਦਾ ਕੋਈ ਜ਼ੋਰ ਚੱਲਦਾ ਨਹੀਂ ਦਿਖਾਇਆ ਜਾਂਦਾ। ਧੀਆਂ ਨੂੰ ਬਿਗਾਨੇ ਘਰ ਦੀ ਅਮਾਨਤ ਕਹਿ ਕੇ ਪਰਾਇਆ ਕਰ ਦਿੱਤਾ ਜਾਂਦਾ ਹੈ ਅਤੇ ਜਦੋਂ ਧੀ ਸਹੁਰਿਆਂ ਘਰ ਜਾਂਦੀ ਹੈ ਤਾਂ ਉੱਥੇ ਵੀ ਉਹਨੂੰ ਬਿਗਾਨੇ ਘਰੋਂ ਆਈ ਕਹਿ ਕੇ ਸਵੀਕਾਰ ਨਹੀਂ ਕੀਤਾ ਜਾਂਦਾ।

manjitਆ ਜਾ ਚਿੜੀਏ - ਮਨਜੀਤ ਕੌਰ ਅੰਬਾਲਵੀ

ਮਨਜੀਤ ਕੌਰ ਅੰਬਾਲਵੀ ਦਾ ਨਵ-ਪ੍ਰਕਾਸਿ਼ਤ ਬਾਲ ਕਹਾਣੀ-ਸੰਗ੍ਰਹਿ ‘ਆ ਜਾ ਚਿੜੀਏ’ ਵੀ 2023 ਵਿਚ ਪ੍ਰਕਾਸਿ਼ਤ ਹੋਇਆ ਹੈ। ਮਨਜੀਤ ਕੌਰ ਅੰਬਾਲਵੀ ਦੀ ਇਹ 11ਵੀਂ ਪੁਸਤਕ ਹੈ। ਇਸ ਤੋਂ ਪਹਿਲਾਂ ‘ਗੁਆਚੇ ਰੰਗ, ਬਹਾਰਾਂ ਨੂੰ ਅਵਾਜ਼, ਚਾਨਣ ਦੇ ਫੁੱਲ, ਮਾਂ ਦੀਆਂ ਮਿੱਠੀਆਂ ਲੋਰੀਆਂ, ਰੀਮੋਟ ਵਾਲਾ ਜਹਾਜ਼, ਕੁੱਲ ਦੀ ਬੋਲੀ, ਅਜਿਹਾ ਹੋਵੇ ਗੁਆਂਢੀ, ਆਟੇ ਦੀ ਚਿੜੀ, ਮੈਨੂੰ ਚੰਦ ਚਾਹੀਦੈ, ਨੂਰ ਅਗੰਮੀ ਪ੍ਰਕਾਸਿ਼ਤ ਹੋ ਕੇ ਪਾਠਕਾਂ ਤੀਕ ਪਹੁੰਚ ਚੁਕੀਆਂ ਹਨ। ਹੱਥਲੀ ਪੁਸਤਕ ਵਿਚ ਕੁਲ 13 ਬਾਲ ਕਹਾਣੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ।

ਇਹਨਾਂ ਕਹਾਣੀਆਂ ਵਿਚ ਲੇਖਿਕਾ ਮਨਜੀਤ ਕੌਰ ਅੰਬਾਲਵੀ ਵੱਲੋਂ ਨਿੱਕੇ ਬੱਚਿਆਂ ਨੂੰ ਪ੍ਰੇਰਣਾ ਅਤੇ ਹੱਲਾਸ਼ੇਰੀ ਦਿੱਤੀ ਗਈ ਹੈ। ਅਸਲ ਵਿਚ ਬਾਲ ਸਾਹਿਤ ਦਾ ਮੂਲ ਮਨੋਰਥ ਹੀ ਬੱਚਿਆਂ ਦੇ ਮਨਾਂ ਉੱਪਰ ‘ਸਾਰਥਕ’ ਪ੍ਰਭਾਵ ਪਾਉਣਾ ਹੁੰਦਾ ਹੈ। ਦੂਜੀ ਗੱਲ, ਬਾਲ ਸਾਹਿਤ ਵਿਚ ਇਸ ਗੱਲ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ ਕਿ ਨਿੱਕੇ ਬੱਚਿਆਂ ਨੂੰ ਚੰਗੇ ਅਤੇ ਨੇਕ ਰਾਹ ਉੱਪਰ ਤੋਰਿਆ ਜਾ ਸਕੇ। ਲੇਖਿਕਾ ਨੇ ਆਪਣੀ ਇਸ ਪੁਸਤਕ ਵਿਚ ਇਸ ਗੱਲ ਦਾ ਖਾਸ ਖਿਆਲ ਰੱਖਿਆ ਹੈ।

ਸਾਹਿਤ ਦੇ ਖੇਤਰ ਵਿਚ ਬਾਲ ਸਾਹਿਤ ਦੀ ਸਿਰਜਣਾ ਨੂੰ ਸਭ ਤੋਂ ਔਖਾ ਕੰਮ ਮੰਨਿਆ ਜਾਂਦਾ ਹੈ ਕਿਉਂਕਿ ਇਸ ਕਾਰਜ ਵਿਚ ਲੇਖਕ ਨੂੰ ਬਾਲ ਮਨਾਂ ਤੇ ਪੱਧਰ ਤੇ ਪਹੁੰਚਣਾ ਪੈਂਦਾ ਹੈ। ਬਹੁਤ ਗੂੜ੍ਹੀਆਂ ਗੱਲਾਂ ਨੂੰ ਨਿੱਕੇ ਬੱਚਿਆਂ ਦੇ ਜਿ਼ਹਨ ਵਿਚ ਨਹੀਂ ਬਿਠਾਇਆ ਜਾ ਸਕਦਾ। ਲੇਖਕ ਜਾਂ ਲੇਖਿਕਾ ਆਪਣੇ ਮਨ ਦੇ ਭਾਵਾਂ ਨੂੰ ਇਸ ਤਰ੍ਹਾਂ ਪੇਸ਼ ਕਰਦੇ ਹਨ ਜਿਸ ਨਾਲ ਨਿੱਕੇ ਬੱਚਿਆਂ ਨੂੰ ਸਹਿਜਤਾ ਨਾਲ ਸਮਝ ਆ ਸਕੇ।

‘ਦਿਲਪ੍ਰੀਤ ਦੀ ਸਿਆਪਣ’ ਕਹਾਣੀ ਵਿਚ ਦੱਸਿਆ ਗਿਆ ਹੈ ਕਿ ਨਿੱਕੇ ਬੱਚੇ ਸਮਝਾਉਣ ਨਾਲ ਨਹੀਂ ਬਲਕਿ ਦੇਖਾ- ਦੇਖੀ ਜਲਦੀ ਸਮਝਦੇ ਹਨ। ਇਸ ਕਹਾਣੀ ਵਿਚ ਦਿਲਪ੍ਰੀਤ ਆਪਣੀ ਦਾਦੀ ਮਾਤਾ ਦੀਆਂ ਚੰਗੀਆਂ ਆਦਤਾਂ ਨੂੰ ਛੇਤੀ ਸਿੱਖਦੀ ਹੈ। ‘ਖੱਬਚੂ ਬਿੱਲੀ’ ਕਹਾਣੀ ਵਿਚ ਦੱਸਿਆ ਗਿਆ ਕਿ ਜਾਨਵਰ ਪਿਆਰ ਦੇ ਭੁੱਖੇ ਹੁੰਦੇ ਹਨ ਅਤੇ ਉਹ ਪਿਆਰ ਕਰਨ ਵਾਲੇ ਇਨਸਾਨ ਨਾਲ ਮਿੱਤਰਤਾ ਨਿਭਾਉਂਦੇ ਹਨ। ਇਸ ਤਰ੍ਹਾਂ ਸਮੁੱਚੀਆਂ ਕਹਾਣੀਆਂ ਵਿਚ ਨਿੱਕੇ ਬੱਚਿਆਂ ਨੂੰ ਸੰਦੇਸ਼ ਅਤੇ ਸਿੱਖਿਆ ਦੇਣ ਦਾ ਯਤਨ ਕੀਤਾ ਗਿਆ ਹੈ।

gurpreetਅੱਖਰ ਅੱਖਰ ਲੋਅ – ਗੁਰਪ੍ਰੀਤ ਕੌਰ ਸੈਣੀ

ਗੁਰਪ੍ਰੀਤ ਕੌਰ ਸੈਣੀ ਦੀਆਂ ਹੁਣ ਤੱਕ ਚਾਰ ਪੁਸਤਕਾਂ ਪ੍ਰਕਾਸਿ਼ਤ ਹੋ ਚੁਕੀਆਂ ਹਨ ਅਤੇ ਇਹ ਗ਼ਜ਼ਲ- ਸੰਗ੍ਰਹਿ ਪੰਜਵੀਂ ਪੁਸਤਕ ਦੇ ਰੂਪ ਵਚ ਪਾਠਕਾਂ ਦੇ ਹੱਥਾਂ ਤੱਕ ਪਹੁੰਚਿਆ ਹੈ। ਗੁਰਪ੍ਰੀਤ ਕੌਰ ਦੀ ਸ਼ਾਇਰੀ ਦਾ ਅਧਿਐਨ ਕਰਦਿਆਂ ਇਹ ਪਤਾ ਲੱਗਦਾ ਹੈ ਕਿ ਉਹ ਰੋਣ- ਧੋਣ ਦੀ ਸ਼ਾਇਰੀ ਨਹੀਂ ਸਿਰਜਦੀ ਬਲਕਿ ਪਿਰਤਸੱਤਾ ਦੇ ਖਿਆਫ ਆਪਣੀ ਆਵਾਜ਼ ਨੂੰ ਬੁਲੰਦ ਕਰਦੀ ਹੈ। ਉਹ ਆਪਣੀਆਂ ਕਵਿਤਾਵਾਂ / ਗ਼ਜ਼ਲਾਂ ਵਿਚ ਔਰਤ ਨੂੰ ‘ਵਿਚਾਰੀ’ ਅਤੇ ‘ਕਮਜ਼ੋਰ’ ਬਣਾ ਕੇ ਪੇਸ਼ ਨਹੀਂ ਕਰਦੀ ਬਲਕਿ ਉਹ ਜ਼ੁਲਮ ਦੇ ਖਿਲਾਫ ਡੱਟ ਕੇ ਖਲੋਣ ਦੀ ਹੱਲਾਸ਼ੇਰੀ ਦਿੰਦੀ ਹੈ/ ਪ੍ਰਰੇਣਾ ਦਿੰਦੀ ਹੈ;

“ਭਲਾ ਕਿਉਂ ਹੋਂਦ ਮੇਰੀ ਨੂੰ, ਨਵੀਂ ਹੀ ਨਿੱਤ ਸਜ਼ਾ ਦਿੰਦੇ?
ਕਦੇ ਆਖਣ ਇਹ ਅਬਲਾ ਹੈ, ਕਦੇ ਪੱਥਰ ਬਣਾ ਦਿੰਦੇ।” (ਅੱਖਰ ਅੱਖਰ ਲੋਅ, ਪੰਨਾ- 13)

ਗੁਰਪ੍ਰੀਤ ਕੌਰ ਸੈਣੀ ਦੀ ਸ਼ਾਇਰੀ ਬਾਰੇ ਗੱਲ ਕਰਦਿਆਂ ਸੁਲੱਖਣ ਸਰਹੱਦੀ ਲਿਖਦੇ ਹਨ, ”ਗੁਰਪ੍ਰੀਤ ਦੇ ਸਿ਼ਅਰ ਦੀਪਕ ਵਾਂਗ ਤੁਹਾਡੇ- ਸਾਡੇ ਰਾਹ ਵਿਚ ਜਗ ਰਹੇ ਹਨ। ਇਹਨਾਂ ਦੀ ਲਾਟ ਹੀ ਇਹਨਾਂ ਦੇ ਅਰਥ ਹਨ।” (ਅੱਖਰ ਅੱਖਰ ਲੋਅ, ਭੁਮਿਕਾ ਵਿਚੋਂ)

‘ਅੱਖਰ ਅੱਖਰ ਲੋਅ’ ਦੀਆਂ ਗ਼ਜ਼ਲਾਂ ਦਾ ਅਧਿਐਨ ਉਪਰੰਤ ਇਹ ਗੱਲ ਪ੍ਰਤੱਖ ਰੂਪ ਵਿਚ ਸਾਹਣਮੇ ਆਉਂਦੀ ਹੈ ਕਿ ਸ਼ਾਇਰਾ ਦੰਭੀਆਂ, ਚੁਗਲਖੋਰਾਂ, ਰਿਸ਼ਵਤਖੋਰਾਂ, ਸਿਆਸੀ ਚੋਧਰੀਆਂ ਅਤੇ ਭਰੂਣ ਹੱਤਿਆ ਕਰਨ ਵਾਲਿਆਂ ਨੂੰ ਕਰੜੇ ਹੱਥੀਂ ਲੈਂਦੀ ਹੈ। ਉਹ ਉਹਨਾਂ ਲੇਖਿਕਾਂ ਅਤੇ ਲੇਖਿਕਾਵਾਂ ਨੂੰ ਵੀ ਫਿਟਕਾਰ ਪਾਉਂਦੀ ਹੈ ਜਿਹੜੇ ਸਰਕਾਰਾਂ ਹੱਥੋਂ ਇਨਾਮਾਂ ਖ਼ਾਤਰ ਆਪਣੀ ਜ਼ਮੀਰ ਨੂੰ ਵੇਚ ਦਿੰਦੇ ਹਨ ਜਾਂ ਸਮਝੋਤੇ ਕਰਨ ਲਈ ਤਿਆਰ ਹੋ ਜਾਂਦੇ ਹਨ।

shinderਭਰ ਜੋਬਨ ਬੰਦਗੀ - ਛਿੰਦਰ ਕੋਰ ਸਿਰਸਾ

ਛਿੰਦਰ ਕੋਰ ਸਿਰਸਾ ਦੀਆਂ ਹੁਣ ਤੱਕ ਤਿੰਨ ਪੁਸਤਕਾਂ ਪ੍ਰਕਾਸਿ਼ਤ ਹੋ ਚੁਕੀਆਂ ਹਨ। ਇਸ ਚੌਥੀ ਪੁਸਤਕ ‘ਭਰ ਜੋਬਨ ਬੰਦਗੀ’ 2023 ਵਿਚ ਪ੍ਰਕਾਸਿ਼ਤ ਹੋਈ ਹੈ।

‘ਭਰ ਜੋਬਨ ਬੰਦਗੀ’ ਕਾਵਿ-ਸੰਗ੍ਰਹਿ ਦਾ ਅਧਿਐਨ ਕਰਦਿਆਂ ਇਹ ਗੱਲ ਸਹਿਜੇ ਹੀ ਦ੍ਰਿਸ਼ਟੀਗੋਚਰ ਹੁੰਦੀ ਹੈ ਕਿ ਛਿੰਦਰ ਕੋਰ ਅਜੋਕੇ ਸਮੇਂ ਸਿਰਜੇ ਜਾ ਰਹੇ ਔਰਤ ਸਾਹਿਤ ਤੋਂ ਵੱਖ ਰੂਪ ਵਿਚ ਸਿਰਜਣਾ ਕਰਦੀ ਹੈ। ਅਜੋਕਾ ਦੌਰ ਨਾਰੀਵਾਦੀ ਔਰਤ ਲੇਖਿਕਾਵਾਂ ਵੱਲੋਂ ਮਰਦ ਪ੍ਰਧਾਨ ਸਮਾਜ ਅਤੇ ਸਮੁੱਚੇ ਮਰਦ ਸਮਾਜ ਪ੍ਰਤੀ ਨਫ਼ਰਤ ਦੀ ਭਾਵਨਾ ਨਾਲ ਲਬਰੇਜ਼ ਦਿਖਾਈ ਦਿੰਦੀ ਹੈ ਪਰ! ਛਿੰਦਰ ਕੋਰ ਦੀਆਂ ਕਵਿਤਾਵਾਂ ਦਾ ਅਧਿਐਨ ਕਰਦਿਆਂ ਇਹ ਅਹਿਸਾਸ ਹੁੰਦਾ ਹੈ ਕਿ ਉਹ ਬਾਪ ਨੂੰ ਬਾਪ ਦੀ ਇੱਜ਼ਤ ਦਿੰਦਿਆਂ ਦਿਖਾਈ ਦਿੰਦੀ ਹੈ/ ਭਰਾ ਨੂੰ ਭਰਾ ਦੀ ਅਤੇ ਪਤੀ ਨੂੰ ਪਤੀ ਦੀ।

ਉਸਦੀਆਂ ਬਹੁਤੀਆਂ ਕਵਿਤਾਵਾਂ ਮਰਦ ਦੇ ਸਾਰਥਕ ਰੂਪ ਦਾ ਹਵਾਲੇ ਦਿੰਦੀਆਂ ਪ੍ਰਤੀਤ ਹੁੰਦੀਆਂ ਹਨ। ਕੁਲ ਮਿਲਾ ਕੇ ਛਿੰਦਰ ਕੋਰ ਆਪਣੀਆਂ ਕਵਿਤਾਵਾਂ ਵਿਚ ਮਰਦ ਦੇ ਹੱਕ ਵਿਚ ਖਲੋਣ ਦਾ ਹੀਆ ਕਰਦੀ ਦਿਖਾਈ ਦਿੰਦੀ ਹੈ।

ਛਿੰਦਰ ਕੋਰ ਸਿਰਸਾ ਦੇ ਅਨੁਸਾਰ ਉਹਨਾਂ ਦੀ ਇਹ ਪੁਸਤਕ ‘ਮੇਲੇ ਦੀ ਰੌਣਕ’ ਵਰਗੀ ਪੁਸਤਕ ਹੈ। ਇਸ ਵਿਚ ਜਿੱਥੇ ਸਮਾਜਿਕ ਸਰੋਕਾਰਾਂ ਦੀ ਗੱਲ ਹੈ ਉੱਥੇ ਹੀ ਨਾਰੀ ਦੇ ਸਰਵਪੱਖੀ ਵਿਕਾਸ ਅਤੇ ਉਸਦੀਆਂ ਕੋਮਲ ਸੰਵੇਦਨਾਵਾਂ ਦੀ ਗੱਲ ਬਹੁਤ ਗੁੜ੍ਹੇ ਭਾਵਾਂ / ਅਰਥਾਂ ਵਿਚ ਕਰਨ ਦਾ ਯਤਨ ਕੀਤਾ ਗਿਆ ਹੈ;

“ਤੇਰੇ ਹੁੰਦਿਆਂ ਵੇ ਮੇਰੇ ਧਰਮੀ ਬਾਬਲਾ
ਮੇਰੀਆਂ ਛੱਤਾਂ ਤੇ ਸੋਨਾ ਸੁੱਕਦਾ ਸੀ।” (ਭਰ ਜੋਬਨ ਬੰਦਗੀ, ਪੰਨਾ- 96)

charanਇਸ ਤੋਂ ਇਲਾਵਾ ‘ਭਰ ਜੋਬਨ ਬੰਦਗੀ’ ਵਿਚ ਪਰਵਾਸ ਦੇ ਸੰਦਰਭ ਵਿਚ ਬਹੁਤ ਸਾਰੀਆਂ ਕਵਿਤਾਵਾਂ ਵੀ ਪੜ੍ਹਨ ਨੂੰ ਮਿਲਦੀਆਂ ਹਨ।

ਘੱਗਰ ਕੇ ਢਾਹੇ ਢਾਹੇ – ਚਰਨ ਪੁਆਧੀ

ਪੁਆਧ ਖੇਤਰ ਦੇ ਲੇਖਕ ਚਰਨ ਪੁਆਧੀ ਦੀਆਂ ਹੁਣ ਤੱਕ 32 ਕਿਤਾਬਾਂ ਪ੍ਰਕਾਸਿ਼ਤ ਹੋ ਚੁਕੀਆਂ ਹਨ। ਇਸ ਵਰ੍ਹੇ ਚਰਨ ਪੁਆਧੀ ਦੀਆਂ ਦੋ ਪੁਸਤਕਾਂ ਪ੍ਰਕਾਸਿ਼ਤ ਹੋਈਆਂ ਹਨ। ‘ਘੱਗਰ ਕੇ ਢਾਹੇ ਢਾਹੇ’ ਪੁਸਤਕ ਵਿਚ ਚਰਨ ਪੁਆਧੀ ਨੇ ਪੁਆਧ ਬਾਰੇ ਕਵਿਤਾਵਾਂ ਦੀ ਸਿਰਜਣਾ ਕੀਤੀ ਹੈ।

ਇਹਨਾਂ ਕਵਿਤਾਵਾਂ ਦਾ ਮੂਲ ਵਿਸ਼ਾ ਪੁਆਧੀ ਸਮਾਜ ਦੇ ਆਲੇ-ਦੁਆਲੇ ਘੁੰਮਦੇ ਹੋਇਆ ਮਹਿਸੂਸ ਕੀਤਾ ਜਾ ਸਕਦਾ ਹੈ। ਲੇਖਕ ਨੇ ਜਿੱਥੇ ਸਮਾਜਿਕ ਵਿਸ਼ਾ ਛੋਇਆ ਹੈ ਉੱਥੇ ਹੀ ਮਾਰਕੰਡੇ ਦੀਆਂ ਗੱਲਾਂ, ਟਾਂਗਰੀ ਦੀਆਂ ਗੱਲਾਂ ਅਤੇ ਸਿਰਮੌਰ ਤੋਂ ਲੈ ਕੇ ਮੂਨਕ ਤੱਕ ਬੋਲੀ ਬਾਰੇ ਵਿਸਥਾਰਪੂਰਵਕ ਕਵਿਤਾਵਾਂ ਪਾਠਕਾਂ ਸਾਹਮਣੇ ਪੇਸ਼ ਕੀਤੀਆਂ ਹਨ।

“ਆਂਦਾ ਨਹੀਂ ਯਕੀਨ ਕਿਸੇ ਨੂੰ/ ਇਬੋ ਦੇਖ ਲੋ ਜਾ ਕਾ।
ਹਰਿਆਣੇ ਤੇ ਰਹਾ ਕਟਿਆ/ ਘੱਗਰ ਪਾਰ ਕਾ ’ਲਾਕਾ।” (ਘੱਗਰ ਕੇ ਢਾਹੇ ਢਾਹੇ)

ਚਰਨ ਪੁਆਧੀ ਆਪਣੀ ਬੋਲੀ ਪ੍ਰਤੀ ਸਮਰਪਿਤ ਰਚਨਾਕਾਰ ਹੈ। ਉਸਦੀਆਂ ਬਹੁਤੀਆਂ ਕਿਤਾਬਾਂ ਅਤੇ ਲੇਖ ਆਪਣੀ ਬੋਲੀ ਪ੍ਰਤੀ ਪਿਆਰ ਦਾ ਇਜ਼ਹਾਰ ਕਹੇ ਜਾ ਸਕਦੇ ਹਨ। ਉਹ ਆਪਣੇ ਇਲਾਕੇ ਅਤੇ ਬੋਲੀ ਨੂੰ ਮੁੱਖਧਾਰਾ ਦੇ ਸਾਹਿਤ ਵਿਚ ਪੱਕੇ ਪੈਰੀਂ ਖੜੇ ਕਰਨ ਦਾ ਚਾਹਵਾਨ ਰਚਨਾਕਾਰ ਹੈ।

anupinderਹਮੇਸ਼ਾ ਦੇਰ ਕਰ ਦੇਤਾ ਹੂੰ – ਅਤੇ ਤੁਸੀਂ ਜੇ ਬਹੁਤ ਕੋਮਲ ਹੋ - ਅਨੁਪਿੰਦਰ ਸਿੰਘ ਅਨੂਪ (ਲਿਪੀਅੰਤਰ ਅਤੇ ਸੰਪਾਦਨਾ)

ਅਨੁਪਿੰਦਰ ਸਿੰਘ ਅਨੂਪ ਨੇ ਇਸ ਵਰ੍ਹੇ ਦੋ ਪੁਸਤਕਾਂ ਦੀ ਸੰਪਾਦਨਾ ਕੀਤੀ ਹੈ। ਇੱਕ ਮੁਨੀਰ ਨਿਯਾਜ਼ੀ ਦੀ ‘ਹਮੇਸ਼ਾ ਦੇਰ ਕਰ ਦੇਤਾ ਹੂੰ’ ਅਤੇ ਦੂਜੀ ‘ਤੁਸੀਂ ਜੇ ਬਹੁਤ ਕੋਮਲ ਹੋ’ ਵਿਚ ਸ਼ਾਇਰ ਹਰਭਜਨ ਸਿੰਘ ਕੋਮਲ ਦੀਆਂ ਚੋਣਵੀਆਂ ਗ਼ਜ਼ਲਾਂ ਦੀ ਸੰਪਾਦਨਾ ਕੀਤੀ ਹੈ। ਮੁਨੀਰ ਨਿਯਾਜ਼ੀ ਪਾਕਿਸਤਾਨ ਦੇ ਉਹਨਾਂ ਸ਼ਾਇਰਾਂ ਵਿਚੋਂ ਇਕ ਹਨ ਜਿਹਨਾਂ ਨੂੰ ਹਿੰਦੋਸਤਾਨ ਦੇ ਨਾਲ ਨਾਲ ਸੰਸਾਰ ਭਰ ਦੇ ਲੋਕ ਪੜ੍ਹਣ- ਸੁਣਦੇ ਹਨ। ਮੁਨੀਰ ਨਿਯਾਜ਼ੀ ਦੀ ਬਹੁਤੀ ਸ਼ਾਇਰੀ ਮੁਹਬੱਤੀ ਹੈ।

ਅਨੂਪ ਨੇ ਉਰਦੂ ਨਾ ਪੜ੍ਹ ਸਕਣ ਵਾਲੇ ਪਾਠਕਾਂ ਲਈ ਮੁਨੀਰ ਨਿਯਾਜ਼ੀ ਦੀ ਸ਼ਾਇਰੀ ਨੂੰ ਪੰਜਾਬੀ ਵਿਚ ਲਿਪੀਅੰਤਰ ਕਰਕੇ ਪਾਠਕਾਂ ਸਾਹਮਣੇ ਪੇਸ਼ ਕੀਤਾ ਹੈ ਜਿਸ ਨਾਲ ਪੰਜਾਬੀ ਦੇ ਪਾਠਕ ਵੀ ਮੁਨੀਰ ਨਿਯਾਜ਼ੀ ਦੀ ਮੁਹੱਬਤੀ ਸ਼ਾਇਰੀ ਦਾ ਲੁਤਫ ਲੈ ਸਕਣਗੇ।
 

ਦੂਜੀ ਪੁਸਤਕ ‘ਤੁਸੀਂ ਜੇ ਬਹੁਤ ਕੋਮਲ ਹੋ’ ਵਿਚ ਹਰਿਆਣੇ ਦੇ ਨਾਮਵਰ ਸ਼ਾਇਰ ਜਨਾਬ ਹਰਭਜਨ ਸਿੰਘ ਕੋਮਲ ਹੁਰਾਂ ਦੀਆਂ ਚੋਣਵੀਆਂ ਗ਼ਜ਼ਲਾਂ ਨੂੰ ਸੰਪਾਦਿਤ ਕਰਕੇ ਪਾਠਕਾਂ ਦੇ ਹੱਥਾਂ ਤੱਕ ਪਹੁੰਚਿਆ ਗਿਆ ਹੈ। ਹਰਭਜਨ ਸਿੰਘ ਕੋਮਲ ਕੇਵਲ ਹਰਿਆਣੇ ਤੱਕ ਸੀਮਤ ਸ਼ਾਇਰ ਨਹੀਂ ਸਨ ਬਲਕਿ ਉਹ ਮੁੱਖਧਾਰਾ ਦੇ ਪੰਜਾਬੀ ਸ਼ਾਇਰਾਂ ਵਿਚੋਂ ਇਕ ਗਿਣੇ ਜਾਂਦੇ ਸਨ। ਅਨੁਪਿੰਦਰ ਸਿੰਘ ਅਨੂਪ ਹੁਰਾਂ ਦੀ ਸ਼ਾਇਰੀ ਉੱਪਰ ਵੀ ਹਰਭਜਨ ਕੋਮਲ ਹੁਰਾਂ ਦਾ ਪਭਾਵ ਦੇਖਿਆ ਜਾ ਸਕਦਾ ਹੈ/ ਪੜ੍ਹਿਆ ਜਾ ਸਕਦਾ ਹੈ।

ਆਖ਼ਰ ਵਿਚ ਉੱਪਰ ਕੀਤੀ ਗਈ ਵਿਚਾਰ ਚਰਚਾ ਦੇ ਆਧਾਰ ’ਤੇ ਕਿਹਾ ਜਾ ਸਕਦਾ ਹੈ ਕਿ ਹਰ ਵਰ੍ਹੇ ਵਾਂਗ ਇਸ ਵਰ੍ਹੇ 2023 ਵਿਚ ਵੀ ਹਰਿਆਣੇ ਦੇ ਪੰਜਾਬੀ ਲੇਖਕਾਂ- ਲੇਖਿਕਾਵਾਂ ਨੇ ਗੁਣਾਤਮਕ ਅਤੇ ਗਿਣਾਤਮਕ ਪੱਖੋਂ ਵਧੀਆ ਕਾਰਗੁਜਾਰੀ ਦਿਖਾਈ ਹੈ।

harbhajanਮੁੱਖਧਾਰਾ ਦੇ ਪੰਜਾਬੀ ਸਾਹਿਤ ਵਿਚ ਹਰਿਆਣੇ ਦੇ ਪੰਜਾਬੀ ਸਾਹਿਤ ਨੂੰ ਸਨਮਾਨਯੋਗ ਥਾਂ ਦਿੱਤੀ ਜਾਂਦੀ ਹੈ ਕਿਉਂਕਿ ਹਰਿਆਣੇ ਦੇ ਪੰਜਾਬੀ ਲੇਖਕ ਹਰ ਵਰ੍ਹੇ ਆਪਣੀ ਜਿ਼ੰਮੇਵਾਰੀ ਨੂੰ ਪੂਰੀ ਸਿ਼ੱਦਤ ਨਾਲ ਨਿਭਾਉਂਦੇ ਆ ਰਹੇ ਹਨ ਅਤੇ ਭੱਵਿਖ ਵਿਚ ਵੀ ਨਿਭਾਉਂਦੇ ਰਹਿਣਗੇ ਤਾਂ ਕਿ ਹਰਿਆਣੇ ਵਰਗੇ ਹਿੰਦੀ ਸੂਬੇ ਵਿਚ ਪੰਜਾਬੀ ਜ਼ੁਬਾਨ ਦੇ ਦੀਵੇ ਨੂੰ ਜਗਦਾ ਰੱਖਿਆ ਜਾ ਸਕੇ। ਆਮੀਨ

@ 1054/1, ਵਾ: ਨੰ: 15-ਏ, ਭਗਵਾਨ ਨਗਰ ਕਾਲੌਨੀ,
ਪਿੱਪਲੀ, ਕੁਰੂਕਸ਼ੇਤਰ।
ਸੰਪਰਕ : 90414-98009

 
 

haryanaਹਰਿਆਣੇ ਦਾ ਨਵੀਨ ਪੰਜਾਬੀ ਸਾਹਿਤ
ਨਿਸ਼ਾਨ ਸਿੰਘ ਰਾਠੌਰ 
1243 ਸਤੰਬਰ ਨੂੰ ਜਨਮ ਦਿਨ ਤੇ ਵਿਸ਼ੇਸ਼
ਪਾਕਿਸਤਾਨ ਵਿੱਚ ਪੰਜਾਬੀ ਬੋਲੀ ਦੇ ਅਲੰਬਰਦਾਰ: ਉਸਤਾਦ ਦਾਮਨ
ਉਜਾਗਰ ਸਿੰਘ
123ਸਾਹਿਤ, ਸੂਝ ਤੇ ਭਵਿੱਖ ਦੀਆਂ ਸੁਹਜ ਭਰਪੂਰ ਪਗਡੰਡੀਆਂ
ਕੇਹਰ ਸ਼ਰੀਫ਼ 
122ਟਾਇਰਾਂ ਤੇ ਪੈਰਾਂ ਦਾ ਵੈਰੀ ਸਾਹਿਤਕਾਰ: ਗੁਲਜ਼ਾਰ ਸਿੰਘ ਸ਼ੌਂਕੀ
ਉਜਾਗਰ ਸਿੰਘ 
121ਯੂਰਪੀ ਪੰਜਾਬੀ ਸਾਹਿਤ ਅਤੇ  ਅਗਲੀ ਪੀੜ੍ਹੀ!
ਕੇਹਰ ਸ਼ਰੀਫ਼
1203 ਸਤੰਬਰ ਨੂੰ ਜਨਮ ਦਿਨ ਤੇ ਵਿਸ਼ੇਸ਼ /span>
ਪੰਜਾਬੀ ਬੋਲੀ ਦਾ ਜੁਝਾਰੂ ਅਤੇ ਇਨਕਲਾਬੀ ਲੋਕ ਕਵੀ-ਉਸਤਾਦ ਦਾਮਨ
ਉਜਾਗਰ ਸਿੰਘ 
119ਜ਼ਿੰਦਗੀ ਨੂੰ ਵਿਅੰਗ ਨਾਲ ਰੰਗੀਨ ਬਣਾਉਣ ਵਾਲੇ ਗ਼ਜ਼ਲਗੋ: ਹਰਬੰਸ ਸਿੰਘ ਤਸੱਵਰ
ਉਜਾਗਰ ਸਿੰਘ
118ਕਹਾਣੀਕਾਰ ਲਾਲ ਸਿੰਘ ਦੀ “ ਬੇਮਝੀਆਂ “ ਵਿਚਲੀ ਸਮਝ ਦੇ ਰੂਬਰੂ ਹੁੰਦਿਆਂ
ਡਾ. ਸ਼ਮਸ਼ੇਰ ਮੋਹੀ   
117ਬੁਲੰਦ ਸ਼ਾਇਰ ਸਿਰੀ ਰਾਮ ਅਰਸ਼ -ਜਿਸ ਸਾਨੂੰ ਬਹੁਤਿਆਂ ਨੂੰ ਮਾਰਗ ਦਰਸ਼ਨ ਦਿੱਤਾ
ਗੁਰਭਜਨ ਗਿੱਲ
116ਡਾ: ਮਲਕੀਅਤ ‘ਸੁਹਲ’ ਦੀ ਪੰਜਾਬੀ ਕਵਿਤਾ
ਰਵੇਲ ਸਿੰਘ 
115ਹੈ ਕੋਈ "ਮਾਈ ਦਾ ਲਾਲ" – ਜੋ ਸੱਚ ਬੋਲ ਸਕੇ !
ਕੇਹਰ ਸ਼ਰੀਫ਼, ਜਰਮਨੀ
114ਹੈਮਿੰਗਵੇ ਨੂੰ ਯਾਦ ਕਰਦਿਆਂ
ਸ਼ਿੰਦਰ ਪਾਲ ਸਿੰਘ, ਯੂਕੇ 
113ਜਨਮ ਦਿਨ ਮੌਕੇ ਪੰਥ ਰਤਨ ਭਾਈ ਕਾਨ੍ਹ ਸਿੰਘ ਨਾਭਾ ਦੇ ਪੜਪੋਤਰੇ ਮੇਜਰ ਆਦਰਸ਼ਪਾਲ ਸਿੰਘ ਨਾਲ ਵਿਸ਼ੇਸ਼ ਮੁਲਾਕਾਤ
ਜਗਮੇਲ ਸਿੰਘ ਭਾਠੂਆਂ, ਦਿੱਲੀ 
112ਰੰਗੀਨ ਮਿਜ਼ਾਜ ਸਟੇਜੀ ਕਵੀ ਦੀਵਾਨ ਸਿੰਘ, ਮਹਿਰਮ’ ਨੂੰ ਯਾਦ ਕਰਦਿਆਂ 
ਰਵੇਲ ਸਿੰਘ, ਇਟਲੀ
111ਪੁੱਤਰ ਹੀ ਨਹੀਂ, ਧੀਆਂ ਵੀ ਬਾਪ ਦਾ ਨਾਂ ਅੱਗੇ ਤੋਰਦੀਆਂ ਹਨ - ਅਜੀਤ ਸਤਨਾਮ ਕੌਰ 
ਹਰਵਿੰਦਰ ਬਿਲਾਸਪੁਰ
110ਵੀਰ ਮੇਰਿਆ ਜੁਗਨੀ ਕਹਿੰਦੀ ਏ 
ਰਵੇਲ ਸਿੰਘ ਇਟਲੀ
109ਰੁਮਾਂਸਵਾਦ ਅਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ ਕਵੀ ਅਤੇ ਗੀਤਕਾਰ ਅੰਗਰੇਜ਼ ਮੁੰਡੀ ਕੱਦੋਂ 
ਉਜਾਗਰ ਸਿੰਘ, ਪਟਿਆਲਾ
108ਸੁਆਤੀ ਬੂੰਦਾਂ ਵਰਗੇ ਸ਼ਬਦਾਂ ਦਾ ਰਚੇਤਾ ਸੀ ਬਾਈ ਰਾਜਿੰਦਰ ਪ੍ਰਦੇਸੀ
ਸ਼ਿਵਚਰਨ ਜੱਗੀ ਕੁੱਸਾ
107ਚੇਤੰਨ ਚਿੰਤਕ ਤੇ ਸਮਰੱਥ ਸਾਹਿਤਕਾਰ ਡਾ. ਗੁਰਦਿਆਲ ਸਿੰਘ ਰਾਏ
ਹਰਮੀਤ ਸਿੰਘ ਅਟਵਾਲ 
106ਗਿਆਨ ਦੀ ਮਹਿਕ ਵੰਡਣ ਵਾਲਾ ਵਣਜਾਰਾ ਪ੍ਰੋ ਅਛਰੂ ਸਿੰਘ
 ਉਜਾਗਰ ਸਿੰਘ, ਪਟਿਆਲਾ 
ranjuਕੁਦਰਤ, ਸਮਾਜਿਕ ਸਰੋਕਾਰਾਂ ਅਤੇ ਰੁਮਾਂਸਵਾਦ ਦੀ ਕਵਿਤਰੀ ਡਾ ਰੰਜੂ
ਉਜਾਗਰ ਸਿੰਘ, ਪਟਿਆਲਾ 
104ਮੇਰੀ ਮਾਂ ਦਾ ਪਾਕਿਸਤਾਨ/a>
ਅਜੀਤ ਸਤਨਾਮ ਕੌਰ, ਲੰਡਨ 
103ਹਰਿਆਣੇ ਦਾ 2020 ਦਾ ਪੰਜਾਬੀ ਸਾਹਿਤ ਅਵਲੋਕਨ: ਪੁਸਤਕ ਸੰਦਰਭ
ਡਾ. ਨਿਸ਼ਾਨ ਸਿੰਘ ਰਾਠੌਰ 
102ਪੰਜਾਬੀ ਵਿਰਾਸਤ, ਕਵਿਤਾ ਅਤੇ ਕੋਮਲ ਕਲਾਵਾਂ ਦੀ ਤ੍ਰਿਵੈਣੀ ਦਵਿੰਦਰ ਬਾਂਸਲ
ਉਜਾਗਰ ਸਿੰਘ 
kussaਮੇਰੇ ਠੁੱਕਦਾਰ ਗਲਪੀ ਸ਼ੈਲੀ ਵਾਲਾ ਨਾਵਲਕਾਰ : ਸ਼ਿਵਚਰਨ ਜੱਗੀ ਕੁੱਸਾ
ਹਰਮੀਤ ਸਿੰਘ ਅਟਵਾਲ 
100ਮੇਰੇ ਹਿੱਸੇ ਦਾ ਡਾਕਟਰ ਹਰਿਭਜਨ ਸਿੰਘ
ਜੈਤੇਗ ਸਿੰਘ ਅਨੰਤ 
099ਤਿੜਕ ਰਹੇ ਸਮਾਜਿਕ ਰਿਸ਼ਤਿਆਂ ਅਤੇ ਸਰੋਕਾਰਾਂ ਦਾ ਕਵੀ - ਰਣਦੀਪ ਸਿੰਘ ਆਹਲੂਵਾਲੀਆ
ਉਜਾਗਰ ਸਿੰਘ, ਪਟਿਆਲਾ 
kussaਕਿਰਤ ਵਿੱਚ ਦਮ ਹੈ ਤਾਂ ਪਾਠਕ ਲੱਭ ਕੇ ਪੜ੍ਹਦੇ ਹਨ - ਸ਼ਿਵਚਰਨ ਜੱਗੀ ਕੁੱਸਾ।
ਹਰਵਿੰਦਰ ਧਾਲੀਵਾਲ (ਬਿਲਾਸਪੁਰ) 
rupaalਕਲਮ ਦਾ ਧਨੀ : ਜਸਵਿੰਦਰ ਸਿੰਘ ਰੁਪਾਲ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ 
laganaਬਹੁ-ਕਲਾਵਾਂ ਦਾ ਸੁਮੇਲ :   ਬਲਵਿੰਦਰ ਕੌਰ ਲਗਾਣਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ    
dhimanਪੰਜਾਬੀ ਮਾਂ-ਬੋਲੀ ਨੂੰ ਸਮਰਪਿਤ ਹੋਣਹਾਰ ਕਲਮ - ਮਨਜੀਤ ਕੌਰ ਧੀਮਾਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ 
khalsaਵਿਰਸੇ ਦੀ ਸਾਂਭ-ਸੰਭਾਲ ਲਈ ਯਤਨਸ਼ੀਲ ਮੁਟਿਆਰ - ਬੀਬੀ ਰੁਪਿੰਦਰ ਕੌਰ ਰੂਪ ਖਾਲਸਾ
ਪ੍ਰੀਤਮ ਲੁਧਿਆਣਵੀ, ਚੰਡੀਗੜ 
sathiLਪੰਜਾਬੀ ਬੋਲੀ ਦੇ ਜਗਤ ਵਿੱਚ ਧਰੂ ਤਾਰੇ ਵਾਂਗ ਚਮਕਦਾ ਰਹੇਗਾ ਸਾਥੀ ਲੁਧਿਆਣਵੀ
ਬਲਵਿੰਦਰ ਸਿੰਘ ਚਾਹਲ "ਮਾਧੋਝੰਡਾ"
meetਬਗੀਤਕਾਰੀ ਦੀਆਂ ਮੰਜਲਾਂ ਸਰ ਕਰ ਰਿਹਾ ਗੀਤਕਾਰ-- ਮੀਤ ਸਦੌਂ-ਗੜ ਵਾਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ  
nachardeepਬਹੁ-ਕਲਾਵਾਂ ਦਾ ਖੂਬਸੂਰਤ ਸੁਮੇਲ - ਨੇਚਰਦੀਪ ਕਾਹਲੋਂ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
balਸੰਗੀਤ, ਸਾਹਿਤ ਅਤੇ ਸਿਹਤ ਵਿਗਿਆਨ ਦੀ ਤ੍ਰਿਵੈਣੀ ਡਾ ਮਨਜੀਤ ਸਿੰਘ ਬਲ
ਉਜਾਗਰ ਸਿੰਘ, ਪਟਿਆਲਾ  
khamoshਹੱਡਬੀਤੀ
ਖਾਮੋਸ਼ ਮੁਹੱਬਤ ਦੀ ਇਬਾਦਤ
ਅਜੀਤ ਸਤਨਾਮ ਕੌਰ
daduharਯੂਥ ਵੈਲਫੇਅਰ ਕਲੱਬ ਵੱਲੋਂ ਲੇਖਕ ਜਸਵੀਰ ਸ਼ਰਮਾ ਦੱਦਾਹੂਰ ਦਾ ਸਨਮਾਨ
ਗੁਰਬਾਜ ਗਿੱਲ, ਬਠਿੰਡਾ
darshanਪੰਜਾਬੀ ਕਵੀ ਗਿਆਨੀ ਦਰਸ਼ਨ ਸਿੰਘ ਨਹੀਂ ਰਹੇ
ਸਾਥੀ ਲੁਧਿਆਣਵੀ,  ਲੰਡਨ
gangaਸਾਹਿਤ ਸਿਰਜਨਾ ਦਾ ਨਵਾਂ ਸਿਰਨਾਵਾਂ – ਨਿਰਮਲ ਗੰਗਾ
ਗੁਰਬਾਜ ਗਿੱਲ,  ਬਠਿੰਡਾ
gillਸਾਹਿਤਕ ਅਤੇ ਸਭਿਆਚਾਰਕ ਖ਼ੁਸ਼ਬੂਆਂ ਦਾ ਵਣਜਾਰਾ ਪ੍ਰੋ. ਗੁਰਭਜਨ ਸਿੰਘ ਗਿੱਲ
ਉਜਾਗਰ ਸਿੰਘ, ਪਟਿਆਲਾ 
ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਹਰਿਆਣੇ ’ਚ ਪੰਜਾਬੀ ਮਾਂ- ਬੋਲੀ ਦਾ ਲਾਡਲਾ ਪੁੱਤਰ ਸੀ ਡਾ. ਅਮਰਜੀਤ ਸਿੰਘ ਕਾਂਗ
ਡਾ. ਨਿਸ਼ਾਨ ਸਿੰਘ ਰਾਠੌਰ
ਸੰਘਰਸ਼ ਦੀ ਮੂਰਤ, ਨਿਊਜ਼ ਰੀਡਰ - ਬਲਜੀਤ ਕੌਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਪੰਜਾਬੀ ਜੁਬਾਨ ਦਾ ਅਜ਼ੀਮ ਸ਼ਾਇਰ ਐਸ ਐਸ ਮੀਸ਼ਾ
ਮਨਜੀਤ ਸਿੰਘ ਰੱਤੂ, ਨਿਊ ਯਾਰਕ
ਗੀਤਕਾਰੀ ਵਿਚ ਨਾਮਨਾ ਖੱਟ ਰਹੀ ਖੂਬਸੂਰਤ ਕਲਮ- ਗਗਨਦੀਪ ਕੌਰ ਸਿਵੀਆ
ਪ੍ਰੀਤਮ ਲੁਧਿਆਣਵੀ, ਚੰਡੀਗੜ
ਸ਼ਬਦਾਂ ਦੀ ਚੋਗ ਚੁਗਣ ਵਾਲਾ - ਸ਼ਿਵਚਰਨ ਜੱਗੀ ਕੁੱਸਾ
ਕੇਹਰ ਸ਼ਰੀਫ਼ (ਵਿਟਨ)
ਮੰਜਲ ਵਲ ਵਧ ਰਿਹਾ ਸ਼ਾਇਰ, ਜਤਿੰਦਰ ਸਿੰਘ, ਉੱਚੀ ਮੰਗਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਦ੍ਰਿੜ ਇਰਾਦਿਆਂ ਦੀ ਮਾਲਕਣ - ਕਰਮਜੀਤ ਕੰਮੋ ਦਿਓਣ ਐਲਨਾਬਾਦੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਯੂਰਪ ਦੀ ਧਰਤ ਤੇ ਧੁੰਮਾਂ ਮਚਾ ਰਹੀ ਕਲਮ- ਬਿੰਦਰ-ਜਾਨ-ਏ-ਸਾਹਿਤ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਕਲਮੀ ਸ਼ੌਕ ਨੂੰ ਰੂਹ ਨਾਲ ਪਾਲ ਰਹੀ ਕਵਿੱਤਰੀ - ਸਿਮਰਨਜੀਤ ਜੁਤਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸਾਹਿਤ ਤੇ ਸਭਿਆਚਾਰ ਦਾ ਮੂੰਹ-ਮੁੰਹਾਦਰਾ ਸੰਵਾਰਨ ਲਈ ਦੋਆਬੇ ਦੀ ਯਤਨਸ਼ੀਲ ਕਲਮ- ਅੰਜੂ 'ਵ' ਰੱਤੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸਾਹਿਤਕ ਤੇ ਸੱਭਿਆਚਾਰਕ ਗੀਤਾਂ ਦਾ ਵਣਜਾਰਾ - ਮੂਲ ਚੰਦ ਸ਼ਰਮਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸ਼ਾਇਰੀ ਤੋਂ ਫਿਲਮੀ ਗੀਤਕਾਰੀ ਵੱਲ – ਸ਼ਾਇਰ ਸ਼ਮੀ ਜਲੰਧਰੀ
ਰਿਸ਼ੀ ਗੁਲਾਟੀ, ਐਡੀਲੇਡ, ਆਸਟ੍ਰੇਲੀਆ
ਰੂਹਾਨੀਅਤ ਦੀਆਂ ਕਿਰਨਾਂ ਵਰਗੀ ਕਵਿੱਤਰੀ ਕਿਰਨ ਪਾਹਵਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਕਨੇਡਾ ਰਹਿਕੇ ਵੀ ਘੁੰਮ ਰਹੀ ਹੈ ਪਿੰਡ ਦੀਆਂ ਗਲੀਆਂ ਵਿਚ - ਕਵਿੱਤਰੀ ਤੇ ਕਹਾਣੀਕਾਰਾ ਜੱਗੀ ਬਰਾੜ ਸਮਾਲਸਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਇੰਨਸਾਨੀਅਤ ਦੇ ਅਸੂਲਾਂ ਵਾਲੀ ਸੰਘਰਸ਼-ਸ਼ੀਲ ਤੇ ਉਦਮੀ ਕਲਮ - ਸੁਖਚਰਨ ਸਿੰਘ ਸਾਹੋਕੇ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸਾਫ-ਸੁਥਰੀ ਲੇਖਣੀ ਦਾ ਮਾਲਕ - ਗੁਰਦੀਪ ਸਿੰਘ ਸ਼ਹਿਣਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਇਕਬਾਲ ਮਾਹਲ ਨਾਲ ਇਕ ਇੰਟਰਵਿਊ
ਡਾਕਟਰ ਸਾਥੀ ਲੁਧਿਆਣਵੀ, ਲੰਡਨ
ਅੱਖਰਾਂ ਨੂੰ ਮਾਲਾ ਚ ਪਰੋਣ ਦੀ ਮੁਹਾਰਤ ਰੱਖਦਾ ਸ਼ਾਇਰ- ਯੱਸ਼ਪਾਲ ਟੋਨੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਵਿਰਸੇ ਨੂੰ ਸੰਭਾਲਣ 'ਚ ਜੁਟੀ ਹੋਈ ਲਾ-ਜੁਵਾਬ ਕਲਮ - ਵਰਿੰਦਰ ਕੌਰ ਰੰਧਾਵਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਛੂਕਦਾ ਕਲਮੀ ਦਰਿਆ - ਪ੍ਰਿੰ: ਗੁਰਮੀਤ ਸਿੰਘ ਫਾਜਿਲਕਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ  
ਤੰਗੀਆਂ-ਤੁਰਛੀਆਂ ਚੋ ਨਿਕਲੀ, ਕਲਮੀ-ਚਾਨਣ ਵੰਡ ਰਹੀ ਸਖਸ਼ੀਅਤ- ਚੰਨ ਕਸੌਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਪੰਜਾਬੀ ਦੇ ਉੱਘੇ ਚਿੰਤਕ ਭਾਈ ਕਾਨ੍ਹ ਸਿੰਘ ਨਾਭਾ
ਡਾ. ਰਵਿੰਦਰ ਕੌਰ ਰਵੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਖੂਬਸੂਰਤ ਕਲਮ ਅਤੇ ਸੁਰੀਲੀ ਅਵਾਜ ਦੀ ਮਲਿਕਾ- ਕੁਲਵਿੰਦਰ ਕੌਰ ਮਹਿਕ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਮਿਆਰੀ ਬਹੁ-ਕਲਾਵਾਂ ਦਾ ਖੂਬਸੂਰਤ ਸੁਮੇਲ -ਹਰਪ੍ਰੀਤ ਕੌਰ ਪ੍ਰੀਤ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸਾਹਿਤਕ ਅੰਬਰ 'ਚੋ ਛਟਾ ਵਿਖੇਰਦੀ ਸੁਨਹਿਰੀ ਕਿਰਨ-- ਗੁਰਪ੍ਰੀਤ ਕੌਰ ਧਾਲੀਵਾਲ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਇਕ ਨਾਮਵਰ ਸਖ਼ਸ਼ੀਅਤ- ਡਾ. ਹਰਦੀਪ ਲੌਂਗੀਆ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਅੰਬਰ ਦੇ ਹਾਣ ਦੇ ਸੁਪਨੇ ਉਲੀਕਣ ਵਾਲੀ ਕਲਮ- ਪੁਸ਼ਪਿੰਦਰ ਕੌਰ ਮੁਰਿੰਡਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਨਾ ਭੁੱਲਣਯੋਗ ਹਸਤੀ ਇਕਬਾਲ ਅਰਪਨ
ਬਲਜਿੰਦਰ ਸੰਘਾ, ਕਨੇਡਾ
ਬਹੁ-ਪੱਖੀ ਕਲਾਵਾਂ ਦਾ ਕਲ-ਕਲ ਵਗਦਾ ਝਰਨਾ- ਮੀਨੂੰ ਸੁਖਮਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਵਲੋਂ ਸੱਤਵਾਂ ਕਾਵਿ-ਸੰਗ੍ਰਹਿ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ  
ਹੁਸਨ, ਜਵਾਨੀ ਅਤੇ ਕਲਮ ਦਾ ਸੁਮੇਲ - ਸਰੁੱਚੀ ਕੰਬੋਜ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਨੀਂ ਅੱਜ ਕੋਈ ਆਇਆ ਸਾਡੇ ਵਿਹੜੇ
ਰਵੇਲ ਸਿੰਘ ਇਟਲੀ
ਪੰਜਾਬੀ ਦੇ ਨਾਮਵਰ ਆਲੋਚਕ ਡਾ. ਭੀਮ ਇੰਦਰ ਸਿੰਘ
ਸੁਖਿੰਦਰ,  ਕੈਨੇਡਾ
ਲਾਹੌਰ ਸ਼ਾਜਸ਼ ਕੇਸ ਦੇ ਸ਼ਤਾਬਦੀ ਪ੍ਰੋਗਰਾਮਾਂ ਦੀ ਸ਼ੁਰੂਆਤ
ਉਜਾਗਰ ਸਿੰਘ, ਪਟਿਆਲਾ
ਡਾ. ਰਤਨ ਸਿੰਘ ਢਿੱਲੋਂ; ਕਵੀ ਅਤੇ ਆਲੋਚਕ
ਸੁਖਿੰਦਰ, ਟਰਾਂਟੋ
"ਜਿਨਮੇਂ ਬਸਤੇ ਭਾਈ ਵੀਰ ਸਿੰਘ"
ਜਸਪ੍ਰੀਤ ਸਿੰਘ, ਲੁਧਿਆਣਾ
ਸਮਾਜਿਕ ਸਰੋਕਾਰਾਂ ਦੀ ਕਵਿਤਰੀ ਭੁਪਿੰਦਰ ਨੱਤ
ਉਜਾਗਰ ਸਿੰਘ, ਪਟਿਆਲਾ
ਮੁਲਾਕਾਤ :
ਰਵਿੰਦਰ ਰਵੀ - ਕਵੀ, ਨਾਟਕਕਾਰ
ਸੁਖਿੰਦਰ, ਟਰਾਂਟੋ
ਪੰਜਾਬੀ ਸੱਭਿਆਚਾਰ ਵਿੱਚ ਬਹੁ ਚਰਚਿਤ ਪੰਛੀ ਕਾਂ
ਰਵੇਲ ਸਿੰਘ ਇਟਲੀ
ਰੁਮਾਂਟਿਕ ਕਵਿਤਾਵਾਂ ਲਿਖਣ ਵਾਲੀ ਕਵਿਤਰੀ- ਰਮਨ ਵਿਰਕ
ਉਜਾਗਰ ਸਿੰਘ, ਪਟਿਆਲਾ
ਬਾਵਾ ਬਲਵੰਤ-ਕਾਵਿ: ਭਾਰਤੀ ਅਵਚੇਤਨ ਤੇ ਪ੍ਰਗਤੀਵਾਦ
ਡਾ: ਸੁਖਦੇਵ ਸਿੰਘ, ਚੰਡੀਗੜ੍ਹ 
ਪ੍ਰਵਾਸੀ ਪੰਜਾਬੀ ਸ਼ਾਇਰੀ ਦਾ ਮਾਣ : ਸੁਖਿੰਦਰ
ਕੰਵਲਦੀਪ ਸੈਣੀ, ਕੂਰੂਕਸ਼ੇਤਰ, ਹਰਿਆਣਾ
ਪਰਵਾਸੀ ਪੰਜਾਬੀ ਨਾਵਲ ਵਿਚ ਨਾਰੀ ਸਥਿਤੀ ਪੇਸ਼ਕਾਰੀ ਤੇ ਰਾਜਨੀਤੀ
ਡਾ। ਸੁਖਵਿੰਦਰ ਕੌਰ, ਜਲੰਧਰ
ਸੰਜੀਵਨੀ-ਬੂਟੀ ਵਰਗਾ ਯਾਰ - ਮਿੰਟੂ ਬਰਾੜ
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਪੰਜਾਬੀ ਸਾਹਿਤ ਦਾ ਸਰਵ-ਪ੍ਰਵਾਨਿਤ ਪੁੱਤਰ - ਜੱਗੀ ਕੁੱਸਾ
ਐੱਸ਼ ਅਸ਼ੋਕ ਭੌਰਾ, ਕੈਲੇਫੋਰਨੀਆ
ਪ੍ਰਸਿੱਧ ਪੰਜਾਬੀ ਨਾਵਲਕਾਰ ਜੱਗੀ ਕੁੱਸਾ ਦੀ ਕਹਾਣੀ ਤੇ ਆਧਾਰਿਤ ਫਿਲਮ ਸੂਲੀ ਚੜਿਆ ਚੰਦਰਮਾ 8 ਦਸਬੰਰ ਨੂੰ ਲੋਕ ਅਰਪਣ
ਰੁਪਿੰਦਰ ਢਿੱਲੋ ਮੋਗਾ, ਨਾਰਵੇ
76ਵੀਂ ਬਰਸੀ 'ਤੇ - 23 ਨਵੰਬਰ 2014
ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਭਾਈ ਕਾਨ ਸਿੰਘ ਨਾਭਾ
ਡਾ।ਰਵਿੰਦਰ ਕੌਰ ਰਵੀ, ਪਟਿਆਲਾ
ਜੱਗੀ ਕੁੱਸਾ ਦੀ ਕਹਾਣੀ 'ਤੇ ਬਣੀ "ਰਹਿਮਤ" ਫ਼ਿਲਮ ਤਿਆਰ
ਰਜਿੰਦਰ ਰਿਖੀ, ਅੰਮ੍ਰਿਤਸਰ
ਮੁਲਾਕਾਤ :
ਜਸਵੰਤ ਦੀਦ
ਸੁਖਿੰਦਰ, ਕਨੇਡਾ
ਜਨਮ ਦਿਵਸ 30 ਅਗਸਤ2014 ਮੌਕੇ ਵਿਸ਼ੇਸ਼
ਪੰਜਾਬੀਅਤ ਦੇ ਚਾਨਣ ਮੁਨਾਰੇ ਭਾਈ ਕਾਨ੍ਹ ਸਿੰਘ ਨਾਭਾ
ਡਾ। ਰਵਿੰਦਰ ਕੌਰ ਰਵੀ, ਪਟਿਆਲਾ
ਭਾਰਤ ਦੀ ਪ੍ਰਾਚੀਨ ਸਾਹਿਤਕ ਪਰੰਪਰਾ: ਟੀਕਾਕਾਰੀ
ਡਾ। ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ
ਕਵਿਤਾ ਤੇ ਕਵੀ ਕੈਸਾ ਹੋਵੇ
ਰਵੇਲ ਸਿੰਘ ਇਟਲੀ
ਹਵਾ ਦੇ ਉਲਟ ਰੁਖ ਪ੍ਰਵਾਜ਼ ਭਰਦਾ ਹਿਰਦੇਪਾਲ - - ਮੇਰਾ ਬਿਹਤਰੀਨ ਪਾਤਰ
ਦਰਸ਼ਨ ਸਿੰਘ ਧੀਰ, ਯੂ ਕੇ
ਮਹਿਰਮ ਸਾਹਿਤ ਸਭਾ ਦੀ ਮਾਸਿਕ ਇਕਤਰਤਾ
ਮਲਕੀਅਤ ਸਿੰਘ “ਸੁਹਲ”, ਪੰਜਾਬ
ਸਾਹਿਤ ਦਾ ਮਨੁੱਖ ਤੇ ਸਮਾਜ ਨਾਲ ਸੰਬੰਧ
ਡਾ। ਰਵਿੰਦਰ ਕੌਰ ‘ਰਵੀ’, ਪਟਿਆਲਾ
ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਦੀ ਚੋਣ
ਮਲਕੀਅਤ ਸਿੰਘ “ਸੁਹਲ”, ਪੰਜਾਬ
ਯੂ। ਬੀ। ਸੀ। ਵਲੋਂ ਸੁਰਜੀਤ ਕਲਸੀ ਨੂੰ ਸਮੁੱਚੀ ਸਾਹਿਤਕ ਰਚਨਾ ਲਈ ਇਨਾਮ
ਸੁਖਵੰਤ ਹੁੰਦਲ, ਕਨੇਡਾ
ਡਾਕਟਰ ਰਣਧੀਰ ਸਿੰਘ ਚੰਦ ਨਾਲ ਸਾਥੀ ਲੁਧਿਆਣਵੀ ਦੀ ਮੁਲਾਕਾਤ
ਸਾਥੀ ਲੁਧਆਣਵੀ, ਲੰਡਨ
ਮਸ਼ਹੂਰ ਫਿਲਮਸਾਜ਼ ਤੇ ਪਤਰਕਾਰ ਖਵਾਜ ਅਹਿਮਦ ਅਬਾਸ ਨਾਲ ਚਲਦਿਆਂ
ਐਸ ਬਲਵੰਤ, ਬਰਤਾਨੀਆ
ਪੰਜਾਬੀ ਫਿਲਮ ਐਵਾਰਡ 2014 ਲਈ ਨਾਮਜ਼ਦ ਹੋਏ
ਜੱਗੀ ਕੁੱਸਾ ਨੂੰ ‘ਉੱਤਮ ਸੰਵਾਦ ਲੇਖਕ’ ਦਾ ਸਨਮਾਨ ਦਿਵਾਉਣ ‘ਚ ਸਾਥ ਦੇਈਏ
ਮਨਦੀਪ ਖੁਰਮੀ ਹਿੰਮਤਪੁਰਾ
ਬਹੁ-ਭਾਸ਼ਾਵੀ ਪ੍ਰਸਿੱਧ ਲੇਖਕ: ਕਰਤਾਰ ਸਿੰਘ ਦੁੱਗਲ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਅੰਮ੍ਰਿਤ ਕੌਰ ਤੋਂ ਅੰਮ੍ਰਿਤਾ ਪ੍ਰੀਤਮ ਅਤੇ ਅੰਮ੍ਰਿਤਾ ਇਮਰੋਜ ਤੱਕ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਸ਼ਬਦਾਂ ਦਾ ਸ਼ਾਹ ਸਿਕੰਦਰ ਸੀ: ਸਾਹਿਰ ਲੁਧਿਆਣਵੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬੀ ਸਾਹਿਤ ਕਲਾ ਕੇਂਦਰ ਯੂ ਕੇ ਵਲ੍ਹੋਂ ਸਰਦਾਰ ਪੰਛੀ ਦਾ ਸੁਆਗ਼ਤ
ਸਾਥੀ ਲੁਧਿਆਣਵੀ, ਲੰਡਨ
ਕਲਾ ਕੇਂਦਰ ਟੋਰਾਂਟੋ ਵਲੋਂ ਨਾਵਲ ਸਮੁੰਦਰ ਮੰਥਨ ਅਤੇ ਕਿੱਟੀ ਮਾਰਸ਼ਲ ਤੇ ਸਫਲ ਗੋਸ਼ਟੀ
ਮੇਜਰ ਮਾਂਗਟ, ਟੋਰਾਂਟੋ
ਸਮਾਜਕ ਰਿਸ਼ਤਿਆਂ ਦੀ ਉਥਲ ਪੁਥਲ ਦੀ ਕਵਿਤਰੀ - ਬਲਵੀਰ ਕੌਰ ਢਿਲੋਂ
ਉਜਾਗਰ ਸਿੰਘ, ਪੰਜਾਬ
‘ਹੱਕ ਲਈ ਲੜਿਆ ਸੱਚ’ ਨਾਵਲ ਲਈ ਅਨਮੋਲ ਕੌਰ ਦਾ ਸਨਮਾਨ
ਲੋਕ ਲਿਖਾਰੀ ਉੱਤਰੀ ਸਭਾ ਕੈਨੇਡਾ
  ਬੀਬੀ ਰਾਜਿੰਦਰ ਕੌਰ ਦਾ ਵਿਛੋੜਾ
  ਅਜ਼ੀਮ ਸ਼ੇਖ਼ਰ, ਲੰਡਨ

dasuhaਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ (ਰਜ਼ਿ) ਵੱਲੋਂ ਸਨਮਾਨ ਸਮਾਰੋਹ ਆਯੋਜਿਤ
ਏ।ਐਸ।ਮਠਾਰੂ, ਦਸੂਹਾ

ajitਪ੍ਰਸਿੱਧ ਲੇਖ਼ਕਾ ਅਜੀਤ ਕੌਰ ਨਾਲ਼ ਇਕ ਇੰਟਰਵਿਊ/ਗ਼ੁਫ਼ਤਗ਼ੂ
ਡਾ।ਸਾਥੀ ਲੁਧਿਆਣਵੀ-ਲੰਡਨ
IFFI‘ਅੰਨੇ ਘੋੜੇ ਦਾ ਦਾਨ’ ਰਾਹੀਂ ਅੰਤਰਰਾਸ਼ਟਰੀ ਸਰਵੋਤਮ ਫ਼ਿਲਮ ਪੁਰਸਕਾਰ ‘ਗੋਲਡਨ ਪੀਕੌਕ’ ਨੇ ਪੰਜਾਬੀਆਂ ਦੇ ਵਿਹੜੇ ’ਚ ਪੈਲ ਪਾਈ - 43ਵਾਂ ਅੰਤਰਰਾਸ਼ਟਰੀ ਫ਼ਿਲਮ ਫ਼ੈਸਟੀਵਲ (ਇਫ਼ੀ) - ਡਾ। ਪਰਮਿੰਦਰ ਸਿੰਘ ਤੱਗੜ , ਪਟਿਆਲਾ ਕਵਿਤਾ ਦੀ ਇਕ ਆਪਣੀ ਵਿਲੱਖਣ ਭਾਸ਼ਾ ਹੁੰਦੀ ਹੈ
ਜਰਨੈਲ ਸਿੰਘ, ਸਰੀ, ਕਨੇਡਾ
sohanਗਿਆਨੀ ਸੋਹਣ ਸਿੰਘ ਸੀਤਲ
ਪ੍ਰੋ। ਸ਼ਮਸ਼ੇਰ ਸਿੰਘ ਸੰਧੂ
ravinderਰਵਿੰਦਰ ਰਵੀ ਦੇ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ” ਦਾ ਭਾਰਤ ਵਿਚ ਮੰਚਨ
ਮਨਜੀਤ ਮੀਤ
kavishri6 ਜੂਨ ਬਰਸੀ’ਤੇ ਵਿਸ਼ੇਸ਼
ਪੰਜਾਬੀ ਕਵੀਸ਼ਰੀ ਦਾ ਸ਼ਾਹ ਸਵਾਰ; ਬਾਬੂ ਰਜਬ ਅਲੀ
ਰਣਜੀਤ ਸਿੰਘ ਪ੍ਰੀਤ
kaviਜਰਮਨੀ ਦੇ ਅੰਤਰਰਾਸ਼ਟਰੀ ਕਵੀ ਦਰਬਾਰ ਵਿੱਚ ਰੰਗਦਾਰ ਸੋਵੀਨਰ ਰਲੀਜ ਕੀਤਾ ਗਿਆ
ਜਸਪਾਲਸਿੰਘ ਸਿੱਧੂ
afzalਨਿਬੰਧ :
ਅਫ਼ਜ਼ਲ ਸਾਹਿਰ ਦੀ ਸ਼ਾਇਰੀ : ਨਵੀਂ ਚੇਤਨਾ ਅਤੇ ਪੁਰਾਤਨ ਕਾਵਿ ਰੂਪਾਂ ਦਾ ਸੁਮੇਲ
ਸੁਖਿੰਦਰ
duggalਪੰਜਾਬੀ ਦੇ ਪ੍ਰਸਿੱਧ ਲੇਖਕ ਕਰਤਾਰ ਸਿੰਘ ਦੁੱਗਲ ਨਹੀਂ ਰਹੇ - ਕੱਲ੍ਹ ਹੋਵੇਗੀ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
ਰਣਜੀਤ ਸਿੰਘ ਪ੍ਰੀਤ
nachatarਨਿਬੰਧ
ਨਛੱਤਰ ਸਿੰਘ ਗਿੱਲ : ਆਜ਼ਾਦੀ ਲਈ ਤੜਪ ਅਤੇ ਮੁਸੀਬਤਾਂ ਦਾ ਝੱਖੜ
ਸੁਖਿੰਦਰ
tejaਸ਼੍ਰੋਮਣੀ ਸਾਹਿਤਕਾਰ: ਪ੍ਰਿੰਸੀਪਲ ਤੇਜਾ ਸਿੰਘ
ਰਣਜੀਤ ਸਿੰਘ ਪ੍ਰੀਤ
panjabiਪੰਜਾਬੀ ਦੇ ਚਮਤਕਾਰੀ ਲੇਖਕ
ਬਲਰਾਜ ਸਿੱਧੂ, ਯੂ. ਕੇ
Pattayਝੱੜ ਰਹੇ ਪੱਤੇ
ਨਿਸ਼ਾਨ ਰਾਠੌਰ ‘ਮਲਿਕਪੁਰੀ’

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions/a>br> Privay Policy
© 1999-2020, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)