ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi।com  ਸ਼ਬਦ ਭਾਲ

ਪੰਜਾਬੀ ਜੁਬਾਨ ਦਾ ਅਜ਼ੀਮ ਸ਼ਾਇਰ ਐਸ ਐਸ ਮੀਸ਼ਾ
ਮਨਜੀਤ ਸਿੰਘ ਰੱਤੂ, ਨਿਊ ਯਾਰਕ

 


 

ਇਹ ਉਹ ਸਮਾਂ ਸੀ ਜਦੋਂ ਪੰਜਾਬੀ ਅਦਬ ਵਿਚ ਨਵੀਆਂ ਕਲਮਾਂ ਆ ਰਹੀਆਂ ਸਨ। ਪੰਜਾਬੀ ਸ਼ਾਇਰੀ ਦਾ ਇਕ ਵਿਲੱਖਣ ਨਾਂ ਸ: ਸਿੰ: ਮੀਸ਼ਾ ਇਕ ਅਜਿਹਾ ਸ਼ਾਇਰ ਸੀ ਜੋ ਆਪਣੇ ਸਮੇਂ ਵਿਚ ਪੰਜਾਬੀ ਸ਼ਾਇਰੀ ਦਾ ਸ਼ਾਹ ਸਵਾਰ ਬਣਿਆ ਰਿਹਾ। ਮੈਂ ਨਿੱਜੀ ਤੌਰ ਤੇ ਸ: ਸਿੰ:  ਮੀਸ਼ਾ ਨੂੰ ਬੜਾ ਨੇੜੇਓ ਤੱਕਿਆ ਹੈ। ਜਦੋਂ ਉਹ ਆਕਾਸ਼ਵਾਣੀ ਜਲੰਧਰ ਦਾ ਪੰਜਾਬੀ ਪ੍ਰੋਗਰਾਮਾਂ ਦਾ ਪ੍ਰੋਡਿਊਸਰ ਸੀ। ਸ: ਸਿੰ:  ਮੀਸ਼ਾ ਕਿਸੇ ਜਾਣਕਾਰੀ ਦਾ ਮਿਥਾਜ ਨਹੀਂ ਹੈ। ਉਹ ਦਿਨ ਵੀ ਯਾਦ ਹਨ ਜਦੋਂ ਉਸ ਦੀ ਕਿਤਾਬ ਕੱਚ ਤੇ ਵਸਤਰ ਨੂੰ ਭਾਰਤੀ ਸਾਹਿਤ ਅਕੈਡਮੀ ਨੇ ਪੁਰਸਕਾਰ ਦੇ ਕੇ ਨਿਵਾਜਿਆ ਸੀ।

ਸ: ਸਿੰ:  ਮੀਸ਼ਾ ਨੇ ਚੁਰੱਸਤਾ ਦਸਤਕ, ਧੀਮੇ ਬੋਲ ਤੇ ਕੱਚ ਦੇ ਵਸਤਰ ਵਰਗੀਆਂ ਚਾਰ ਪੁਸਤਕਾਂ ਪੰਜਾਬੀ ਸਾਹਿਤ ਨੂੰ ਦਿੱਤੀਆਂ। 1986 ਦਾ ਉਹ ਸਾਲ ਜਦੋਂ ਮੰਦਭਾਗੇ ਹਾਦਸੇ ਵਿਚ ਇਹ ਸ਼ਾਇਰ ਸਾਡੇ ਤੋਂ ਜੁਦਾ ਹੋ ਗਿਆ। ਅਨੇਕਾਂ ਜਿੰਦਗੀ ਦੀਆਂ ਕਹਾਣੀਆਂ ਤੇ ਯਾਦਾਂ ਅਜੇ ਵੀ ਮੇਰੇ ਅੰਦਰ ਸਮੇਟੀਆਂ ਪਈਆਂ ਹਨ। ਬੜਾ ਨੇੜਿਉਂ ਤੱਕਿਆ ਮੀਸ਼ਾ ਸ਼ਾਇਦ ਮੈਂ ਇਸ ਕਰਕੇ ਵੀ ਜ਼ਿਆਦਾ ਜਾਣਦਾ ਹਾਂ ਜਦੋਂ ਉਨਾਂ ਸੁਪਤਨੀ ਸ੍ਰੀਮਤੀ ਸੁਰਿੰਦਰ ਕੌਰ ਮੀਸ਼ਾ ਪਹਿਲੀ ਵਾਰ ਗੁਰ ਨਾਨਕ ਨੈਸ਼ਨਲ ਕਾਲਜ ਫਾਰ ਵੂਮੈਨ  ਦੀ ਪ੍ਰਿੰਸੀਪਲ ਬਣ ਕੇ ਮੇਰੇ ਸ਼ਹਿਰ ਨਕੋਦਰ ਪੜਾਉਣ ਲਗ ਪਏ।

ਸ: ਸਿੰ:  ਮੀਸ਼ਾ ਦਾ ਜਨਮ ਨਕੋਦਰ ਕਪੂਰਥਲਾ ਸੜਕ ਤੇ ਪਿੰਡਾ ਭੇਟਾਂ ਵਿਖੇ ਹੋਇਆ ਉਨਾਂ ਨੇ ਆਪਣੀ ਤਲੀਮ ਕਪੂਰਥਲੇ ਤੇ ਹੁਸ਼ਿਆਰਪੁਰ ਤੋਂ ਲਈ। ਬਾਅਦ ਵਿਚ ਉਹ ਅੰਗਰੇਜ਼ੀ ਦੇ ਪ੍ਰਫੈਸਰ ਬਣ ਗਏ। ਕੁਝ ਉਨਾਂ ਦੇ ਪੜਾਏ ਹੋਏ ਵਿਦਿਆਰਥੀ ਆਈ ਏ ਐਸ ਤੇ ਆਈ ਪੀ ਐਸ ਵੀ ਬਣੇ ਹੋਏ ਹਨ। ਇਹ ਉਹ ਜਮਾਨਾ ਸੀ ਜਦੋਂ ਉਸਤਾਦ ਤੇ ਸ਼ਗਿਰਦ ਦਾ ਰਿਸ਼ਤਾ ਬੜਾ ਗੂੜਾ ਹੁੰਦਾ ਸੀ। ਮੈਨੂੰ ਯਾਦ ਹੈ ਕਿ 1980 ਤੋਂ ਬਾਅਦ ਸ: ਸਿੰ: ਮੀਸ਼ਾ ਦੇ ਇਕ ਵਿਦਿਆਰਥੀ ਸ੍ਰੀ ਜੀ ਐਸ ਕੇਸਰ ਜਲੰਧਰ ਦੇ ਡਿਪਟੀ ਕਮਿਸ਼ਨਰ ਲੱਗੇ। ਜਲੰਧਰ ਦੀਆਂ ਮਹਿਫਿਲਾਂ ਵਿਚ ਪੰਜਾਬੀ ਸ਼ਾਇਰੀ ਦਾ ਬੋਲਬਾਲਾ ਸ਼ੁਰੂ ਹੋ ਗਿਆ। ਇਹ ਉਹ ਦਿਨ ਸਨ ਜਦੋਂ ਸੰਚਾਰ ਮੀਡੀਏ ਵਿਚ ਟੈਲੀਵਿਜਨ ਨੇ ਅਜੇ ਪੈਰ ਹੀ ਧਰਿਆ ਸੀ। ਰੇਡੀਓ ਦੀ ਆਪਣੀ ਹੀ ਸਰਦਾਰੀ ਸੀ। ਸ: ਸਿੰ:  ਮੀਸ਼ਾ ਵੱਲੋਂ ਬਣਾਈ ਗਈ ਸਾਹਿਤਿਕ ਸੰਸਥਾ "ਦਾਇਰਾ" ਨੇ ਅਜਿਹਾ ਪ੍ਰਭਾਵ ਬਣਵਾ ਲਿਆ ਜਿਸ ਦਾ ਅੱਜ ਤੱਕ ਵੀ ਕੋਈ ਸਾਨੀ ਨਹੀਂ ਹੈ।

ਉਂਝ ਤਾਂ ਸ: ਸਿੰ:  ਮੀਸ਼ਾ ਦੀਆਂ ਬਹੁਤ ਸਾਰੀਆਂ ਕਹਾਣੀਆਂ ਪ੍ਰਚਲਿਤ ਹਨ ਪਰ ਇਕ ਇੰਟਰਵਿਊ ਜਿਹੜੀ ਮੈਂ ਉਨਾਂ ਜਮਾਨਿਆਂ ਵਿਚ ਟ੍ਰਿਬਿਊਨ ਲਈ ਕੀਤੀ ਉਸ ਦੀ ਲੰਮੇ ਸਮੇਂ ਤੱਕ ਸਾਹਿਤਿਕ ਹਲਕਿਆਂ ਵਿਚ ਚਰਚਾ ਰਹੀ। 30 ਅਗਸਤ 1934 ਨੂੰ ਪੈਦਾ ਹੋਏ ਪੰਜਾਬੀ ਸ਼ਾਇਰੀ ਦੇ ਇਸ ਮਹਾਨ ਲਿਖਾਰੀ ਦੇ ਅੰਦਰ ਰੁਮਾਂਟਿਕ ਭਰਮ ਭੁਲੇਖੇ ਤੋੜਨ ਵਾਲਾ ਯਥਾਰਥ ਸੀ। ਉਹ ਕੌੜੇ ਸੱਚ ਤੇ ਜਿੰਦਗੀ ਦੀਆਂ ਨਿੱਕੀਆਂ ਨਿੱਕੀਆਂ ਅਣਗੋਲੀਆਂ ਭਾਵਨਾਵਾਂ ਦਾ ਸ਼ਾਇਰ ਸੀ। ਉਨਾਂ ਦੀਆਂ ਚਾਰ ਕਿਤਾਬਾਂ ਤੋਂ ਬਾਅਦ 27 ਸਾਲ ਬਾਅਦ ਉਨਾ ਦੀ ਪਤਨੀ ਵੱਲੋਂ ਪ੍ਰਕਾਸ਼ਿਤ ਕਿਤਾਬ "ਚਪਲ ਚੇਤਨਾ" ਜਿਸ ਵਿਚ 6 ਅਣਛਪੀਆਂ ਕਵਿਤਾਵਾਂ, 21 ਗਜ਼ਲਾਂ ਤੇ 5 ਗੀਤ ਹਨ। ਪੰਜਾਬੀ ਪਾਠਕਾਂ ਦੀ ਖਿੱਚ ਦਾ ਕਾਰਨ ਬਣੀ।

ਸ: ਸਿੰ: ਮੀਸ਼ਾ ਨੇ ਪੰਜਾਬੀ ਕਵਿਤਾ ਨੂੰ ਜਿੰਦਗੀ ਦੇ ਯਥਾਰਥ ਨਾਲ ਜੋੜਿਆ ਤੇ ਉਸਨੇ ਪੰਜਾਬੀ ਕਵਿਤਾ ਵਿਚ ਭਰਮ ਭੁਲੇਖੇ ਤੋੜਨ ਦੀਆਂ ਪਿਰਤਾਂ ਪਾਈਆ। ਉਹ ਭਰਮ ਭੁਲੇਖੇ ਤੋੜਨ ਵਾਲਾ ਸ਼ਾਇਰ ਸੀ ਤੇ ਕਵਿਤਾ ਵਿਚ ਵੱਡੇ ਵੱਡੇ ਮਸਲਿਆਂ ਨੂੰ ਲਿਆਂਦਾ ਇਸੇ ਕਰਕੇ ਉਹ ਮਨੁੱਖ ਦੀ ਚਪਲ ਚੇਤਨਾ ਦੀ ਗੱਲ ਕਰਦਾ ਹੈ। ਮਨੁੱਖ ਪਲ ਪਲ ਵਟਦੇ ਭਾਵਾਂ ਤੇ ਸੋਚਾਂ ਦਾ ਗੰਢ ਹੈ। ਜਿਵੇਂ ਬਹੁਤ ਤੇਜ਼ੀ ਨਾਲ ਮਨ ਦੀ ਦੁਨੀਆ ਤਬਦੀਲ ਹੁੰਦੀ ਹੈ।

ਅੱਗੇ ਲੰਘ ਜਾਂਦੀ ਹੈ ਯਾਰੋ
ਸੰਸਿਆ ਮਾਰੇ ਭਾਵ ਸਲਾਈ ਪੈ ਜਾਂਦੇ ਨੇ
ਹਫ ਕੇ ਪਿੱਛੇ ਰਹਿ ਜਾਂਦੇ ਨੇ

ਕਵਿਤਾ ਦਾ ਮੁੱਖ ਤੱਤ ਜਜਬਾ ਹੈ ਉਸ ਦੀ ਕਵਿਤਾ ਵਿਚ ਜਜਬਾਤ ਦਾ ਜਲੌਅ ਹੈ। ਅਸਲ ਵਿਚ ਸ: ਸਿੰ:  ਮੀਸ਼ਾ ਤੇ ਤੇਜ ਬੁੱਧੀ ਵਾਲਾ ਵਿਅਕਤੀ ਆਪਣੀ ਕਵਿਤਾ ਦੀ ਪਹਿਚਾਣ ਬੌਧਿਕਤਾ ਦੀ ਆਧਾਰ ਤੇ ਕਰਵਾਉਂਦਾ ਹੈ। ਸ਼ਿਵ ਕੁਮਾਰ ਬਟਾਲਵੀ ਤੇ ਸ: ਸਿੰ:  ਮੀਸ਼ਾ ਸਮਕਾਲੀ ਹਮ ਉਮਰ ਕਵੀ ਸਨ। ਪਰ ਦੋਵੇਂ ਤਬੀਅਤ ਤੋਂ ਇਕ ਦੂਜੇ ਦੇ ਉਲਟ ਸ਼ਿਵ ਵਿਚ ਜਜਬਾਤ ਭਰੇ ਸਨ ਤੇ ਉਸਨੇ ਪਿਆਰ ਨੂੰ ਬਿਰਹਾ ਵਿਚ ਬਦਲ ਦਿੱਤਾ ਜਦ ਕਿ ਮੀਸ਼ੇ ਦੇ ਲਫਜਾਂ ਵਿਚ 20 ਸਦੀ ਦਾ ਪ੍ਰੇਮ ਬਿਰਹਾ ਪ੍ਰਧਾਨ ਨਹੀਂ ਹੈ। ਮੀਸ਼ੇ ਨੂੰ ਸ਼ਿਵ ਦੀ ਭਾਵੁਕਤਾ, ਉਪਭਾਵੁਕਤਾ ਲਗਦੀ। ਮੈਨੂੰ ਯਾਦ ਹੈ ਕਿ ਇਕ ਦਿਨ ਆਲ ਇੰਡੀਆ ਰੇਡੀਓ  ਜਲੰਧਰ ਦੇ ਵਿਹੜੇ ਵਿਚ ਘੰਟਿਆ ਬੱਦੀ ਗੱਲਾਂ ਕਰਦੇ ਰਹੇ। ਔਰ ਮੀਸ਼ੇ ਨੂੰ ਇਸ ਗੱਲ ਦਾ ਗਿਲਾ ਸੀ ਕਿ ਸ਼ਿਵ ਦੀ ਸ਼ਾਇਰੀ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕੁੰਨ ਰਸਤੇ ਤੇ ਲੈ ਆਂਦਾ ਹੈ। ਇਹ ਵਿਚਾਰ ਮੀਸ਼ੇ ਦੇ ਆਪਣੇ ਤਜਰਬੇ ਵਿਚੋਂ ਸਨ। ਸ਼ਿਵ ਦੀ ਕਵਿਤਾ ਜ਼ਿੰਦਗੀ ਦੀ ਅਸਲੀਅਤ ਤੋਂ ਦੂਰ ਮਨੁੱਖ ਨੂੰ ਮਨੋਕਲਪਿਤ ਸੰਸਾਰ ਵਲ ਧੱਕਣ ਵਾਲੀ ਪ੍ਰਵਿਰਤੀ ਤੇ ਇਸ ਦੇ ਉਲਟ ਮੀਸ਼ੇ ਦੀ ਕਵਿਤੀ ਨਿੱਤ ਵਾਪਰਦੇ ਅਸਲੀਅਤ ਨੂੰ ਮਹੱਤਵ ਦੇਣ ਵਾਲੀ ਸੀ ਇਸੇ ਕਾਰਕ ਉਹ ਸੰਸਾਰ ਦੀਆਂ ਖਿੱਚਾਂ ਦੀ ਗੱਲ ਵਾਰ ਵਾਰ ਕਰਦਾ ਰਿਹਾ। ਪਰ ਇਹ ਵੀ ਮਹਿਸੂਸ ਕਰਦਾ ਰਿਹਾ ਕਿ ਖਿੱਚਾਂ ਵਿਚ ਤ੍ਰਿਪਤੀ ਨਹੀਂ ਹੈ। ਤ੍ਰਿਪਤੀ ਤੇ ਤ੍ਰਿਸ਼ਨਾ ਨਾਲ ਨਾਲ ਚਲਦੀਆਂ ਹਨ।

ਤੋਂ ਸਿਮਟਣਾ ਨਹੀਂ ਸੀ, ਨਾ ਮੈਂ ਹੀ ਸੀ ਬਿਖਰਣਾ,
ਤੇਰਾ ਦਬੰਦ ਹੋਰ ਸੀ ਮੇਰਾ ਦਬੰਦ ਹੋਰ ਸੀ
ਹਾਂ ਠੀਕ ਹੈ ਤੇਰੇ ਨਾਲ ਵੀ ਉਹ ਗੱਲ ਨਹੀਂ ਰਹੀ
ਹਾਲੇ ਵੀ ਤੇਰੇ ਬਾਝ ਨਾ ਕੋਈ ਪਸੰਦ ਹੋਰ

ਮੱਧ ਕਾਲ ਦੀ ਲਿਖੀ ਜਾ ਰਹੀ ਪੰਜਾਬੀ ਕਵਿਤਾ ਵਿਚ ਰੱਬ ਦਾ ਰਹੱਸ ਮੁੱਖ ਵਿਸ਼ਾ ਰਿਹਾ ਹੈ ਕੁਦਰਤ ਮਨੁੱਖ ਲਈ ਰਹੱਸ ਸੀ ਤੇ ਸ਼ਾਇਦ ਇਸੇ ਕਰਕੇ ਮੱਧਕਾਲੀਨ ਪੰਜਾਬੀ ਕਵੀਆਂ ਨੇ ਰੱਬ ਦੇ ਰਹੱਸ ਨਾਲ ਨਿਰਬਲ ਮਨੁੱਖ ਨੂੰ ਜੋੜ ਕੇ ਬਲ ਦੇਣ ਦੀ ਕੋਸ਼ਿਸ਼ ਕੀਤੀ। ਨਵੇਂ ਯੁੱਗ ਦੀਆ ਵਿਗਿਆਨਿਕ ਕਾਢਾਂ ਨੇ ਮਨੁੱਖ ਅੰਦਰ ਆਤਮ ਵਿਸ਼ਵਾਸ਼ ਪੈਦਾ ਕਰ ਦਿੱਤਾ ਤੇ ਹੁਣ ਮਨੁਖ ਆਪਣੀ ਤਕਦੀਰ ਦਾ ਆਪ ਸੁਆਮੀ ਬਣ ਗਿਆ। ਆਪਣੇ ਹਾਲਾਤ ਆਪ ਬਦਲਣ ਲਈ ਤਿਆਰ ਹੋ ਗਿਆ ਹੈ। ਇਸ ਸਦੀ ਦੀ ਪੰਜਾਬੀ ਕਵਿਤਾ ਦਾ ਮੁੱਖ ਪਾਤਰ ਇਹੋ ਹੀ ਅੱਜ ਦਾ ਮਨੁੱਖ ਹੈ। ਇਹ ਮਨੁੱਖ ਹੁਣ ਸੰਸਾਰ ਨੂੰ ਦੁੱਖਾਂ ਦਾ ਘਰ ਨਹੀਂ ਮੰਨਦਾ ਤੇ ਸੰਸਾਰ ਦੇ ਸੁਖ ਤੇ ਖਿੱਚਾਂ ਉਸਨੂੰ ਖਿੱਚਦੀਆਂ ਹਨ। ਉਹ ਉਸ ਚੇਤਨਾ ਨੂੰ ਖਬਰਦਾਰ ਕਰਦਾ ਹੈ ਜਿੱਥੇ ਸੁੱਖ ਨਾਲ ਤੁਰੇ ਆ ਰਹੇ ਦੁਖ ਵੀ ਉਸਨੂੰ ਡਰਾਉਂਦੇ ਹਨ। ਸ: ਸਿੰ:  ਮੀਸ਼ਾ ਦੀ ਕਵਿਤਾ ਵਿਚ ਇਹ ਰੰਗ ਦੇਖਣ ਨੂੰ ਮਿਲਦੇ ਹਨ। ਇਕ ਨਿੱਕੀ ਜਿਹੀ ਉਸਦੀ ਕਵਿਤਾ 'ਸੰਕਟ' ਆਪਣੇ ਆਪ ਵਿਚ ਕਹਾਣੀ ਪੇਸ਼ ਕਰਦੀ ਹੈ। ਦੋ ਪ੍ਰੇਮੀ ਘੁੰਮ ਫਿਰ ਰਹੇ ਹਨ। ਵਿਆਹ ਹੋ ਜਾਣ ਦੀ ਸੰਭਾਵਨ ਹੈ। ਅੱਜ ਦਾ ਸੋਚ ਵਾਨ ਪ੍ਰੇਮੀ ਸੋਚਦਾ ਹੈ,

ਹੁਣ ਤਾਂ ਮੈਨੂੰ ਇਹ ਸੰਸਾ ਹੈ
ਸੱਚ ਮੁੱਚ ਮੇਰੀ ਨਾ ਹੋ ਜਾਏ?
ਨੇੜੇ ਹੋ ਕੇ ਇੰਝ ਲਗਦਾ ਹੈ
ਭਲਕੇ ਸਾਨੂੰ ਰੋਟੀ-ਟੁੱਕ ਦੀ ਚਿੰਤਾ ਹੋਣੀ
ਫੁੱਲ ਕਲੀਆਂ ਦੀਆਂ ਮਹਿਕਾਂ ਦੇ ਵਿਚ
ਘੁਲ ਜਾਣਾ ਹੈ ਲੂਣ ਵਿਸਾਰ

ਸ: ਸਿੰ:  ਮੀਸ਼ਾ ਨੇ ਬਹੁਤ ਘੱਟ ਲਿਖਿਆ ਹੈ ਲਗਭਗ 30 ਸਾਲਾਂ ਦੀ ਸਿਰਜਣ ਪ੍ਰਕਿਰਿਆ ਵਿਚ ਉਸ ਦੀ ਕਵਿਤਾ ਦੀਆ 4 ਛੋਟੀਆ ਛੋਟੀਆਂ ਕਿਤਾਬਾਂ ਹਨ,

ਚੁਰਸਤਾ 1961
ਦਸਤਕ 1966
ਧੀਮੇ ਬੋਲ 1969
ਕੱਚ ਦੇ ਵਸਤਰ 1974
ਚਪਲ ਚੇਤਨ 2013

1974 ਤੋਂ 1986 ਤੱਕ ਦੀਆਂ ਕਵਿਤਾਵਾਂ ਇਸ ਵਿਚ ਹਨ। 27 ਸਾਲ ਉਸ ਦੀ ਮੌਤ ਤੋਂ ਬਾਅਦ ਉਸ ਦੀ ਪਤਨੀ ਵੱਲੋਂ ਉਸਦੀਆਂ ਕਵਿਤਾਵਾਂ ਸੰਭਾਲੀ ਰੱਖਣਾ ਇਸ ਲਈ ਪੰਜਾਬੀ ਜਗਤ ਉਨਾ ਦਾ ਸਦਾ ਰਿਣੀ ਰਵੇਗਾ। ਸੰਸਾਰ ਦੇ ਬਦਲਦੇ ਹਾਲਾਤਾਂ ਦੇ ਨਾਲ ਨਾਲ ਭਾਰਤ ਦੀ ਆਜ਼ਾਦੀ ਤੋਂ ਬਾਅਦ ਜਦੋਂ ਖੱਬੀ ਧਿਰ ਨੇ ਆਲੋਚਨਾਤਮਕ ਸੁਰ ਉਭਾਰੀ ਤਾਂ ਇਸ ਰਾਹ ਤੁਰੇ ਜਾਂਦੇ ਬਹੁਤ ਸਾਰੇ ਕਵੀਆਂ ਨੇ ਜੁਝਾਰ ਵਾਦੀ ਕਵਿਤਾ ਲਿਖੀ। ਪੰਜਾਬ ਵਿਚਲੇ ਕਈ ਤਰਾਂ ਦੇ ਛਿੜੇ ਅੰਦੋਲਨਾਂ ਨੇ ਟਕਰਾਓ ਵੀ ਪੈਦਾ ਕੀਤੇ। ਇਸੇ ਦੌਰਾਨ ਸ: ਸਿੰ:  ਮੀਸ਼ਾ ਦੀ ਕਵਿਤਾ ਵੀ ਵਿਅਕਤੀ ਤੇ ਸਮਾਜ ਨੂੰ ਅਲੱਗ ਨਾ ਕਰ ਸਕੀ। ਉਸ ਨੇ ਖੁਸ਼ੀਆ ਗਮੀਆਂ ਨੂੰ ਮੁੱਖ ਮਹੱਤਵ ਦਿੱਤਾ। ਸ: ਸਿੰ: ਮੀਸ਼ਾ ਨੇ ਨਵੇਂ ਯਥਾਰਥ ਨੂੰ ਪੇਸ਼ ਕਰਨ ਦੀ ਖਾਤਰ ਕਵਿਤਾ ਨੂੰ ਵਾਰਤਕ ਦੇ ਨੇੜੇ ਲੈ ਆਉਂਦਾ। ਪੰਜਾਬੀ ਦੇ ਕਈ ਪਾਠਕਾਂ ਨੇ ਉਸ ਦੀ ਕਵਿਤਾ ਨੂੰ ਸੋਹਜ ਦੀ ਘਾਟ ਦਾ ਪ੍ਰਤੀਕ ਵੀ ਦੱਸਿਆ ਤੇ ਇਕ ਵਾਰ ਪੰਜਾਬੀ ਦੇ ਪ੍ਰਸਿੱਧ ਆਲੋਚਕ ਡਾ.ਅਤਰ ਸਿੰਘ ਨੇ ਕਿਹਾ ਕਿ ਮੀਸ਼ੇ ਦੀ ਕਾਵਿ ਪੰਕਤੀ ਕਵਿਤਾ ਦੀ ਪੰਕਤੀ ਪ੍ਰਤੀਤ ਨਹੀਂ ਹੁੰਦੀ, ਵਾਰਤਕ ਦਾ ਵਾਕ ਪ੍ਰਤੀਤ ਹੁੰਦੀ ਹੈ। ਪਰ ਉਸਨੂੰ ਸੋਹਜ ਨਾਲੋਂ ਯਥਾਰਥ ਦਾ ਜਿਆਦਾ ਮੋਹ ਸੀ। ਇਸੇ ਯਥਾਰਥ ਦੇ ਮੋਹ ਕਾਰਨ ਉਸਦੀ ਕਵਿਤਾ ਵਿਚ ਉਹ ਵਸਤੂ ਵੀ ਆਈ ਜੋ ਹੋਰਨਾਂ ਕਵੀਆਂ ਦੀ ਕਵਿਤਾ ਵਿਚ ਨਹੀਂ ਆਈ ਜਿਵੇਂ ਆਜਾਦੀ ਸੰਗਰਾਮੀਆ ਦੇ ਜੀਵਨ ਦੀ ਤਰਾਸਦੀ ਵੀ ਚਿੱਤਰੀ।

ਛੱਡ ਕੇ ਜੱਗ ਭੀੜਾਂ ਸਨਮਾਨੇ ਰਾਹਾਂ ਨੂੰ
ਤੂੰ ਜਿਸ ਔਝੜ ਪੈਂਡੇ ਕਦਮ ਵਧਾਇਆ ਹੈ
ਇਹ ਪੈਂਡਾ ਹੈ ਮੱਲਿਆ ਸੁੰਨ ਮਸਾਣਾ ਨੇ
ਇਸ ਪੈਂਡੇ ਦਾ ਸਾਥੀ ਤੇਰਾ ਸਾਇਆ ਹੈ
ਇਸ ਪੈਂਡੇ ਜਿਹੇ ਕੋਈ ਸਬੱਬੀ ਮਿਲਿਆ ਵੀ
ਉਸ ਤੋਂ ਤੇਰੇ ਬੋਲ ਪਛਾਣੇ ਜਾਣੇ ਨੇ
ਆਪਣਾ ਹੀ ਮੂੰਹ ਤੱਕਣਾ ਚਾਹਿਆ ਸ਼ੀਸ਼ੇ ਵਿਚ
ਤੈਂਥੋਂ ਆਪਣੇ ਨਕਸ਼ ਸਿਆਣੇ ਜਾਣੇ ਨਹੀਂ

ਪੰਜਾਬੀ ਕਵਿਤਾ ਦੇ ਵੱਖ ਵੱਖ ਸਮਿਆਂ ਵਿਚ ਬੁੱਧੀ ਮਾਨ ਤੇ ਪੰਜਾਬੀ ਸਾਹਿਤਕਾਰ ਪੰਜਾਬ ਦੇ ਜੁਝਾਰਵਾਦੀ ਅੰਦੋਲਨਾਂ ਵਿਚ ਸ਼ਾਮਿਲ ਹੋ ਗਏ। ਇਸ ਅੰਦੋਲਨ ਵਿਚ ਮੀਸ਼ਾ ਇਕ ਵਾਰ ਗ੍ਰਿਫਤਾਰ ਵੀ ਹੋਇਆ। ਬੁੱਧੀਮਾਨ, ਸੰਵੇਦਨਸ਼ੀਲ ਸੋਚ ਦਾ ਵਿਅਕਤੀ ਜੁਝਾਰਵਾਦੀਆਂ ਨਾਲ ਮਿਲਕੇ ਹੋਣ ਦੇ ਬਾਵਜੂਦ ਵੀ ਮੀਸ਼ੇ ਦੇ ਹਥਿਆਰ ਬੰਦੂਕ ਤੇ ਗੋਲੀ ਨਹੀਂ ਸਨ। ਸੋਚਾਂ, ਅਹਿਸਾਸ, ਮਾਨਵਤਾ ਬਾਰੇ ਉਹ ਚਿੰਤਨ ਸੀ। ਪਰ ਚਿੰਤਨ ਜੁਝਾਰਵਾਦੀਆਂ ਨਾਲੋਂ ਵੱਖਰਾ ਇਸੇ ਕਰਕੇ ਉਹ ਉਹਨਾਂ ਰਾਹਾਂ ਤੇ ਨਹੀਂ ਤੁਰਿਆ।

ਜੋ ਸਮਝੇ ਮਹਿਰਮ ਦਿਲ ਦੇ ਸਨ
ਹੁਣ ਜਦੋਂ ਕਦੀ ਵੀ ਮਿਲਦੇ ਸਨ
ਤਲਵਾਰ ਨਾਲ ਸੰਗੀਨ ਨਾਲ
ਜਾ ਕਲਮ ਦੀ ਨੋਕ ਮਹੀਨ ਨਾਲ
ਧਰਤੀ ਦੇ ਪਿੰਡੇ ਗੋਰੇ ਤੇ
ਜਾਂ ਚਿੱਟੇ ਕਾਗਜ ਕੋਰੇ ਤੇ
ਖਿੱਚ ਦੇ ਨੇ ਲੀਕ ਬਰੀਕ ਜਿਹੀ
ਮੇਰੇ ਦਿਲ ਤੋਂ ਉਸਦੀ ਚੀਖ ਜਿਹੀ
ਦਸ ਭੇਦ ਆਪਣੇ ਖਾਸੇ ਦਾ
ਤੋਂ ਲੀਕੋਂ ਕਿਹੜੇ ਪਾਸੇ ਦਾ

ਸ: ਸਿੰ: ਮੀਸ਼ਾ ਦੇ ਜੀਵਨ ਕਾਲ ਸਮੇਂ ਪੰਜਾਬ ਵਿਚ ਜੋ ਕੁਝ ਵਾਪਰਿਆ ਉਸ ਤੋਂ ਕੋਈ ਵੀ ਕਵੀ ਪ੍ਰਸੰਨ ਨਹੀਂ ਹੋ ਸਕਦਾ। ਸ: ਸਿੰ: ਮੀਸ਼ਾ ਦੀ ਪੀੜਤ 19 ਅਕਤੂਬਰ 1983 ਨੂੰ "ਗੁਰੂ ਨਾਨਕ ਨੈਸਨਲ ਕਾਲਜ਼ ਫਾਰ ਵੂਮੈਨ, ਨਕੋਦਰ" ਦੇ ਵਿਹੜੇ ਵਿਚ ਜਦੋਂ ਮੇਰੀਆ ਦੋ ਪਹਿਲੀਆਂ ਕਿਤਾਬਾਂ ਰੀਲੀਜ਼ ਕੀਤੀਆਂ ਤਾਂ ਇਸ ਮਹਾਨ ਸ਼ਾਇਰ ਦਾ ਕਹਿਣਾ ਸੀ ਕਿ ਪੁਸਤਕਾਂ ਕਿਸੇ ਲੇਖਕ ਦਾ ਆਧਾਰ ਹੁੰਦੀਆਂ ਹਨ। ਮੇਰੀ ਪਹਿਲੀ ਕਿਤਾਬ ਖਾਲੀ ਖਾਲੀ ਮਨ ਮੇਰੀਆਂ ਕਾਲਜ ਦੇ ਜਮਾਨੇ ਦੀਆਂ ਲਿਖੀਆਂ ਕਹਾਣੀਆਂ ਤੇ ਕੁਝ ਵਿਦਵਾਨਾਂ ਨੇ ਤਿੱਖੀਆਂ ਟਿੱਪਣੀਆਂ ਕੀਤੀਆਂ। ਹਰਭਜਨ ਸਿੰਘ ਬਟਾਲਵੀ ਤੇ ਈਸ਼ਰ ਸਿੰਘ ਅਟਾਰੀ ਨੇ ਪੇਪਰ ਪੜੇ ਤੇ ਕੁਝ ਵਿਦਵਾਨਾਂ ਨੇ ਤਨਕੀਦ ਕਰਦਿਆਂ ਕਿਹਾ ਇਹ ਕਹਾਣੀਆਂ ਮੀਸ਼ੇ ਦੀ ਕਵਿਤਾ ਵਾਂਗ ਵਰਤਮਾਨ ਯਥਾਰਥ ਨੂੰ ਪੇਸ਼ ਕਰਦੀਆਂ ਹਨ। ਪੰਜਾਬ ਦੇ ਉਹ ਦਿਨ ਸਨ ਜਦੋਂ ਮੂਲਵਾਦੀ ਤਾਕਤਾਂ ਹੱਥਾਂ ਵਿਚ ਬੰਦੂਕਾਂ ਚੱਕ ਕੇ ਘੱਟ ਗਿਣਤੀਆਂ ਨੂੰ ਨਿਸ਼ਾਨਾਂ ਬਣਾ ਰਹੀਆਂ ਸਨ। ਇਸ ਭਰੇ ਸਮਾਗਮ ਵਿਚ ਸ: ਸਿੰ: ਮੀਸ਼ਾ ਨੇ ਜਿਹੜੇ ਸ਼ੇਅਰ ਸੁਣਾਏ ਉਨਾਂ ਵਿਚ ਪੰਜਾਬ ਦੀ ਪੀੜਾ ਦੀ ਖੁੱਲ ਕੇ ਵਰਣਨ ਸੀ।

ਰਾਵੀ, ਬਿਆਸ ਜਾਂ ਜੇਹਲਮ, ਚਨਾਬ ਦੀ ਗੱਲ
ਰਾਵੀ ਕਰੇ ਹੁਣ ਕਹਿੜੇ ਪੰਜਾਬ ਦੀ ਗੱਲ
ਪੱਤੀ ਪੱਤੀ ਗਈ ਵਲੂੰਦਰੀ ਉਸਦੀ
ਸ਼ਰਫ ਕਰਦਾ ਸੀ ਜਿਹੜੇ ਗੁਲਾਬ ਦੀ ਗੱਲ
ਪਾਜ ਖੁੱਲ ਜਾਵੇ ਘਾਲੇ ਮਾਲਿਆਂ ਦਾ
ਬਹਿ ਕੇ ਲੋਕ ਜੇ ਕਰਨ ਹਿਸਾਬ ਦਾ ਗੱਲ

ਅਗਲੇ ਸਾਲ ਇਹ ਜੂਨ ਵਿਚ 1984 ਦਾ ਇਹ ਸਭ ਤੋਂ ਵੱਡਾ ਘੱਲੂਘਾਰਾ ਹੋਵੇਗਾ। ਹਜ਼ਾਰਾ ਲੋਕ ਮਾਰੇ ਗਏ। ਇਹ ਉਹ ਘਟਨਾਵਾਂ ਸਨ ਜੋ ਹਰ ਚੇਤਨ ਵਿਅਕਤੀ ਨੂੰ ਹਲੂਣ ਵਾਲੀਆਂ ਸਨ। ਮੈਨੂੰ ਜਾਤੀ ਤੌਰ ਤੇ ਯਾਦ ਹੈ ਸ: ਸਿੰ: ਸ ਮੀਸ਼ਾ ਇਨਾਂ ਘਟਨਾਵਾਂ ਤੋਂ ਬੜਾ ਖਫ਼ਾ ਸੀ। ਆਕਾਸ਼ਵਾਣੀ ਜਲੰਧਰ ਦਾ ਸਰਕਾਰੀ ਅਧਿਕਾਰੀ ਹੋਣ ਕਰਕੇ ਵੀ ਉਹ ਕਦੀ ਕਦੀ ਖੁੱਲ ਕੇ ਗੱਲ ਕਰ ਲੈਂਦਾ। "ਚਪਲ ਚੇਤਨਾ" ਵਿਚ ਉਸਦੀਆਂ ਕੁਝ ਅਜਿਹੀਆਂ ਵੰਨਗੀਆਂ ਹਨ ਜਿਸ ਵਿਚੋਂ ਉਸ ਦਾ ਦਰਦ ਮਹਿਸੂਸ ਹੁੰਦਾ ਹੈ।

ਗੁਰੂ ਨੇ ਸਮਝਾਇਆ ਸਾਨੂੰ ਬਣ ਕੇ ਹਿੰਦ ਦੀ ਚਾਦਰ
ਧਰਮ ਸਾਰੇ ਪਵਿੱਤਰ ਨੇ ਕਰੋ ਹਰ ਧਰਮ ਦਾ ਆਦਰ
ਤਿਲਕ-ਜੰਞੂ ਜੁੜੇ ਹੋਏ ਇਕ ਧਰਮ ਨਾਲ ਠੀਕ ਨੇ ਦੋਵੇਂ
ਇਬਾਦਤ ਦੀ ਆਜ਼ਾਦੀ ਦੇ ਐਪਰ ਪਰਤੀਕ ਨੇ ਦੋਵੇਂ
ਅਸੀਂ ਹਾਂ ਹਿੰਦ ਸਾਰੀ ਦੇ ਇਹ ਹਿੰਦ ਸਾਰੀ ਸਾਡੀ ਹੈ
ਅਸੀਂ ਜਿਊਂਦੇ ਹਾਂ ਖਾਤਰ ਜਿੰਦ ਸਾਡੀ ਹੈ
ਕਿਸੇ ਕਸ਼ਮੀਰ ਦੇ ਪਿੰਡੇ ਕੋਈ ਨਸ਼ਤਰ ਚੁਭੋਈ ਹੈ
ਤਾਂ ਇਹ ਦਿਲ ਵਿਚ ਆਨੰਦਪੁਰ ਦੇ ਬਹੁਤ ਮਹਿਸੂਸ ਹੋਈ

ਉਦੋਂ ਮੈਨੂੰ ਪਤਾ ਨਹੀਂ ਸੀ ਕਿ ਇਹ ਇੱਡੇ ਵੱਡੇ ਸ਼ਾਇਰ ਨਾਲ ਮੇਰੀ ਆਖਰੀ ਮਿਲਣੀ ਹੈ ਤੇ ਇਹ ਸਾਨੂੰ ਕਦੇ ਵੀ ਦੁਬਾਰਾ ਮੌਕਾ ਨਹੀਂ ਦੇਵੇਗਾ। ਆਕਾਸ਼ਵਾਣੀ ਜਲੰਧਰ ਵਿਚ ਰੇਡੀਓ ਦੀ ਰਿਕਾਰਡਿੰਗ ਕਰਦਿਆਂ "ਸਿਰਜਣਾ" ਪ੍ਰੋਗਰਾਮ ਤੇ "ਦੇਸ ਪੰਜਾਬ" ਵਰਗੇ ਮਕਬੂਲ ਪ੍ਰੋਗਰਾਮ ਸ: ਸਿੰ:  ਮੀਸ਼ੇ ਦੀ ਬਦੋਲਤ ਹੀ ਕਾਮਯਾਬ ਰਹੇ। ਕਈ ਲੋਕ ਕਹਿੰਦੇ ਹਨ ਮੀਸ਼ੇ ਨੂੰ ਬੜੀ ਫਰਸਟੇਸ਼ਨ  ਰਹੀ ਹੈ, ਕਿਉਂ ਕਿ ਉਹਦੇ ਯਾਰ ਜਮਾਤੀ ਵੱਡੇ ਵੱਡੇ ਅਹੁਦਿਆਂ ਤੇ ਪਹੁੰਚ ਗਏ ਹਨ ਤੇ ਉਹ ਸਿਰਫ਼ ਆਕਾਸ਼ਵਾਣੀ ਦਾ ਪ੍ਰਡਿਊਸਰ ਹੀ ਰਿਹਾ। ਬਹੁਤੇ ਲੋਕ ਕਹਿੰਦੇ ਇਹ ਵੀ ਸੁਣੇ ਹਨ ਕਿ ਮੀਸ਼ਾ ਕਵਿਤਾ ਨਾਲੋਂ ਟੁੱਟ ਗਿਆ ਹੈ ਤੇ ਕਈਆਂ ਨੇ ਇਹ ਵੀ ਕਿਹਾ ਕਿ ਉਸ ਕੋਲੋਂ ਹੁਣ ਕਵਿਤਾ ਲਿਖੀ ਨਹੀ ਜਾ ਰਹੀ। ਜਦੋਂ ਕਵਿਤਾ ਦੇ ਸਰੋਤ ਮੁੱਕ ਜਾਣ ਤਾਂ ਸ਼ਾਇਰ ਨੂੰ ਉਦਾਸੀ ਹੁੰਦੀ ਹੈ। ਕਿਸੇ ਨੇ ਕਿਹਾ 1984 ਦੇ ਦੰਗਿਆਂ ਦਾ ਅਸਰ ਹੈ ਕਿਸੇ ਨੇ ਕਿਹਾ ਮੀਸ਼ੇ ਕੋਲ ਪੈਸੇ ਬਹੁਤ ਆ ਗਏ ਹਨ ਪਤਾ ਨਹੀਂ ਕਿੱਥੋਂ। ਪਿੰਡ ਦੀਆਂ ਕੱਚੀਆਂ ਕੰਧਾਂ ਦੀ ਟੈਕਸਚਰ  ਵਾਲਾ ਇਹ ਸ਼ਾਇਰ ਜਿਸ ਦੀ ਹਾਮੀ ਕੁਲਵੰਤ ਸਿੰਘ ਵਿਰਕ ਦੀ ਜੁਬਾਨੀ ਵੀ ਮੈਂ ਸੁਣੀ ਹੈ।

ਆਖਰ ਉਹ ਘੜੀ ਆ ਗਈ ਮੌਤ ਤੋਂ ਕੁਝ ਘੰਟੇ ਪਹਿਲਾਂ ਉਸੇ ਹੀ ਦਿਨ ਸਵੇਰੇ ਆਕਾਸ਼ਵਾਣੀ ਵਿਚ ਮੈਂ ਸ: ਸਿੰ:  ਮੀਸ਼ੇ ਨਾਲ ਆਖਰੀ "ਸਿਰਜਣਾ" ਪ੍ਰੋਗਰਾਮ ਰਿਕਾਰਡ ਕੀਤਾ। ਸ਼ਾਮ ਨੂੰ ਸੂਰਜ ਡੁੱਬਣ ਤੋਂ ਪਹਿਲਾਂ ਬੜੀ ਮੰਦਭਾਗੀ ਖਬਰ ਆ ਗਈ ਕਿ ਮੇਰੇ ਬੜੇ ਨਿੱਜੀ ਮਿੱਤਰ ਕਪੂਰਥਲਾ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਗਿਆਨ ਸਿੰਘ ਸੰਧੂ ਨੇ ਫੋਨ ਕਰਕੇ ਦੱਸਿਆ ਕਿ ਕਾਂਝਲੀ ਝੀਲ ਇਸ ਮਹਾਨ ਸ਼ਾਇਰ ਨੂੰ ਗਾਇਬ ਕਰ ਗਈ ਹੈ। ਮੈਨੂੰ ਅੱਜ ਲੱਗਦਾ ਹੈ ਉਹ ਕਵਿਤਾਵਾਂ ਵੀ ਮਰ ਗਈਆਂ ਹਨ ਜੋ ਉਸਨੇ ਅਜੇ ਲਿਖਣੀਆਂ ਸਨ। ਅਣਿਆਈ ਮੌਤ ਚਲੇ ਗਏ ਇਸ ਮਹਾਨ ਸ਼ਾਇਰ ਦੇ ਨਾਲ ਹੀ ਬਹੁਤ ਸਾਰੀਆਂ ਅਣਲਿਖੀਆਂ ਕਵਿਤਾਵਾਂ ਵੀ ਚਲੀਆਂ ਗਈਆਂ।

ਆਖਰੀ ਰਸਮਾਂ ਜਲੰਧਰ ਦੇ ਮਾਡਲ ਟਾਊਨ ਗੁਰਦੁਆਰੇ ਵਿਚ ਹੋਈਆਂ ਜਿੰਨਾ ਵਿਚ ਪੰਜਾਬੀ ਦੇ ਬਹੁਤ ਸਾਰੇ ਮਿੱਤਰ ਪਿਆਰਿਆਂ ਨੇ ਸ਼ਰਧਾਂਜਲੀਆਂ ਦਿੱਤੀਆਂ। ਉਨਾਂ ਦੇ ਬੜੇ ਨਿੱਜੀ ਮਿੱਤਰ ਦੂਰਦਰਸ਼ਨ ਦੇ ਡਿਪਟੀ ਡਾਇਰੈਕਟਰ ਜਨਰਲ ਅਲਬੇਲ ਸਿੰਘ ਗਰੇਵਾਲ ਨੇ ਆਖਰੀ ਸ਼ਬਦ ਕਹੇ ਕਿ ਉਸਨੂੰ ਡੁੱਬਣ ਲਈ ਕਾਂਝਲੀ ਨਹੀਂ ਕੋਈ ਗਹਿਰੀ ਕਵਿਤਾ ਹੋਣੀ ਚਾਹੀਦੀ ਸੀ। ਸ਼ਾਮ ਵੇਲੇ ਆਕਾਸ਼ਵਾਣੀ ਜਲੰਧਰ ਦੇ ਵਿਹੜੇ ਵਿਚ ਖਾਮੋਸ਼ੀ ਦਾ ਮਾਹੌਲ ਬਣ ਗਿਆ। ਸ: ਸਿੰ:  ਮੀਸ਼ਾ ਦਾ ਕਮਰਾ ਇੰਝ ਲੱਗਦਾ ਹੈ ਕਿ ਜਿਵੇਂ ਉਸਦੀ ਰੂਹ ਅਜੇ ਵੀ ਉੱਥੇ ਪ੍ਰਵੇਸ਼ ਕਰਦੀ ਹੋਵੇ। ਆਕਾਸ਼ਵਾਣੀ ਜਲੰਧਰ ਦੇ ਇਕ ਅਨਾਂਊਸਰ ਅਵਿਨਾਸ਼ ਭਾਖੜੀ ਦਾ ਕਹਿਣਾ ਸੀ ਕਿ ਅਜਿਹੇ ਸ਼ਾਇਰ ਕਦੀ ਕਦੀ ਪੈਦਾ ਹੁੰਦੇ ਹਨ ਜਿੰਨਾਂ ਨੂੰ ਅਦਬ ਦੀ ਡੂੰਘਾਈ ਵਿਚ ਸਮਝ ਹੋਵੇ। ਸਚਮੁੱਚ ਮੀਸ਼ੇ ਦੀ ਕਵਿਤਾ ਵਿਚ ਉਹ ਜਾਦੂ ਤਰਾਸ਼ੀ ਹੋਈ ਬੋਲੀ ਸ਼ਾਇਦ ਅਣਭੋਲ ਤੇ ਕਵਿਤਾ ਦੇ ਕਸੀਦੇ ਕਿਸੇ ਹੋਰ ਲਿਖਾਰੀ ਦੀ ਕਲਮ ਵਿਚੋਂ ਨਹੀਂ ਮਿਲੇ। ਸ: ਸਿੰ:  ਮੀਸ਼ਾ ਦੀਆਂ ਕੁਝ ਕਵਿਤਾਵਾਂ ਤੇ ਗੀਤ ਜਗਜੀਤ ਸਿੰਘ ਜੀਰਵੀ ਨੇ ਆਪਣੇ ਬੋਲਾਂ ਨਾਲ ਅਮਰ ਕਰ ਦਿੱਤੇ ਹਨ। ਮੈਂ ਤੇ ਮੇਰਾ ਇਹ ਅਜੀਮ ਦੋਸਤ ਅੱਜ ਦੀ ਆਪਣੀ ਸ਼ਾਇਰੀ ਕਰਕੇ ਸੰਸਾਰ ਵਿਚ ਜਿਉਂਦਾ ਹੈ।

ਮਨਜੀਤ ਸਿੰਘ ਰੱਤੂ
3 Sherwood Terrace
New York Ny USA 10704
msrattunri@gmail.com

02/09/17


ਪੰਜਾਬੀ ਜੁਬਾਨ ਦਾ ਅਜ਼ੀਮ ਸ਼ਾਇਰ ਐਸ ਐਸ ਮੀਸ਼ਾ
ਮਨਜੀਤ ਸਿੰਘ ਰੱਤੂ, ਨਿਊ ਯਾਰਕ
ਗੀਤਕਾਰੀ ਵਿਚ ਨਾਮਨਾ ਖੱਟ ਰਹੀ ਖੂਬਸੂਰਤ ਕਲਮ- ਗਗਨਦੀਪ ਕੌਰ ਸਿਵੀਆ
ਪ੍ਰੀਤਮ ਲੁਧਿਆਣਵੀ, ਚੰਡੀਗੜ
ਸ਼ਬਦਾਂ ਦੀ ਚੋਗ ਚੁਗਣ ਵਾਲਾ - ਸ਼ਿਵਚਰਨ ਜੱਗੀ ਕੁੱਸਾ
ਕੇਹਰ ਸ਼ਰੀਫ਼ (ਵਿਟਨ)
ਮੰਜਲ ਵਲ ਵਧ ਰਿਹਾ ਸ਼ਾਇਰ, ਜਤਿੰਦਰ ਸਿੰਘ, ਉੱਚੀ ਮੰਗਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਦ੍ਰਿੜ ਇਰਾਦਿਆਂ ਦੀ ਮਾਲਕਣ - ਕਰਮਜੀਤ ਕੰਮੋ ਦਿਓਣ ਐਲਨਾਬਾਦੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਯੂਰਪ ਦੀ ਧਰਤ ਤੇ ਧੁੰਮਾਂ ਮਚਾ ਰਹੀ ਕਲਮ- ਬਿੰਦਰ-ਜਾਨ-ਏ-ਸਾਹਿਤ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਕਲਮੀ ਸ਼ੌਕ ਨੂੰ ਰੂਹ ਨਾਲ ਪਾਲ ਰਹੀ ਕਵਿੱਤਰੀ - ਸਿਮਰਨਜੀਤ ਜੁਤਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸਾਹਿਤ ਤੇ ਸਭਿਆਚਾਰ ਦਾ ਮੂੰਹ-ਮੁੰਹਾਦਰਾ ਸੰਵਾਰਨ ਲਈ ਦੋਆਬੇ ਦੀ ਯਤਨਸ਼ੀਲ ਕਲਮ- ਅੰਜੂ 'ਵ' ਰੱਤੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸਾਹਿਤਕ ਤੇ ਸੱਭਿਆਚਾਰਕ ਗੀਤਾਂ ਦਾ ਵਣਜਾਰਾ - ਮੂਲ ਚੰਦ ਸ਼ਰਮਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸ਼ਾਇਰੀ ਤੋਂ ਫਿਲਮੀ ਗੀਤਕਾਰੀ ਵੱਲ – ਸ਼ਾਇਰ ਸ਼ਮੀ ਜਲੰਧਰੀ
ਰਿਸ਼ੀ ਗੁਲਾਟੀ, ਐਡੀਲੇਡ, ਆਸਟ੍ਰੇਲੀਆ
ਰੂਹਾਨੀਅਤ ਦੀਆਂ ਕਿਰਨਾਂ ਵਰਗੀ ਕਵਿੱਤਰੀ ਕਿਰਨ ਪਾਹਵਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਕਨੇਡਾ ਰਹਿਕੇ ਵੀ ਘੁੰਮ ਰਹੀ ਹੈ ਪਿੰਡ ਦੀਆਂ ਗਲੀਆਂ ਵਿਚ - ਕਵਿੱਤਰੀ ਤੇ ਕਹਾਣੀਕਾਰਾ ਜੱਗੀ ਬਰਾੜ ਸਮਾਲਸਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਇੰਨਸਾਨੀਅਤ ਦੇ ਅਸੂਲਾਂ ਵਾਲੀ ਸੰਘਰਸ਼-ਸ਼ੀਲ ਤੇ ਉਦਮੀ ਕਲਮ - ਸੁਖਚਰਨ ਸਿੰਘ ਸਾਹੋਕੇ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸਾਫ-ਸੁਥਰੀ ਲੇਖਣੀ ਦਾ ਮਾਲਕ - ਗੁਰਦੀਪ ਸਿੰਘ ਸ਼ਹਿਣਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਇਕਬਾਲ ਮਾਹਲ ਨਾਲ ਇਕ ਇੰਟਰਵਿਊ
ਡਾਕਟਰ ਸਾਥੀ ਲੁਧਿਆਣਵੀ, ਲੰਡਨ
ਅੱਖਰਾਂ ਨੂੰ ਮਾਲਾ ਚ ਪਰੋਣ ਦੀ ਮੁਹਾਰਤ ਰੱਖਦਾ ਸ਼ਾਇਰ- ਯੱਸ਼ਪਾਲ ਟੋਨੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਵਿਰਸੇ ਨੂੰ ਸੰਭਾਲਣ 'ਚ ਜੁਟੀ ਹੋਈ ਲਾ-ਜੁਵਾਬ ਕਲਮ - ਵਰਿੰਦਰ ਕੌਰ ਰੰਧਾਵਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਛੂਕਦਾ ਕਲਮੀ ਦਰਿਆ - ਪ੍ਰਿੰ: ਗੁਰਮੀਤ ਸਿੰਘ ਫਾਜਿਲਕਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ  
ਤੰਗੀਆਂ-ਤੁਰਛੀਆਂ ਚੋ ਨਿਕਲੀ, ਕਲਮੀ-ਚਾਨਣ ਵੰਡ ਰਹੀ ਸਖਸ਼ੀਅਤ- ਚੰਨ ਕਸੌਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਪੰਜਾਬੀ ਦੇ ਉੱਘੇ ਚਿੰਤਕ ਭਾਈ ਕਾਨ੍ਹ ਸਿੰਘ ਨਾਭਾ
ਡਾ. ਰਵਿੰਦਰ ਕੌਰ ਰਵੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਖੂਬਸੂਰਤ ਕਲਮ ਅਤੇ ਸੁਰੀਲੀ ਅਵਾਜ ਦੀ ਮਲਿਕਾ- ਕੁਲਵਿੰਦਰ ਕੌਰ ਮਹਿਕ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਮਿਆਰੀ ਬਹੁ-ਕਲਾਵਾਂ ਦਾ ਖੂਬਸੂਰਤ ਸੁਮੇਲ -ਹਰਪ੍ਰੀਤ ਕੌਰ ਪ੍ਰੀਤ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸਾਹਿਤਕ ਅੰਬਰ 'ਚੋ ਛਟਾ ਵਿਖੇਰਦੀ ਸੁਨਹਿਰੀ ਕਿਰਨ-- ਗੁਰਪ੍ਰੀਤ ਕੌਰ ਧਾਲੀਵਾਲ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਇਕ ਨਾਮਵਰ ਸਖ਼ਸ਼ੀਅਤ- ਡਾ. ਹਰਦੀਪ ਲੌਂਗੀਆ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਅੰਬਰ ਦੇ ਹਾਣ ਦੇ ਸੁਪਨੇ ਉਲੀਕਣ ਵਾਲੀ ਕਲਮ- ਪੁਸ਼ਪਿੰਦਰ ਕੌਰ ਮੁਰਿੰਡਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਨਾ ਭੁੱਲਣਯੋਗ ਹਸਤੀ ਇਕਬਾਲ ਅਰਪਨ
ਬਲਜਿੰਦਰ ਸੰਘਾ, ਕਨੇਡਾ
ਬਹੁ-ਪੱਖੀ ਕਲਾਵਾਂ ਦਾ ਕਲ-ਕਲ ਵਗਦਾ ਝਰਨਾ- ਮੀਨੂੰ ਸੁਖਮਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਵਲੋਂ ਸੱਤਵਾਂ ਕਾਵਿ-ਸੰਗ੍ਰਹਿ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ  
ਹੁਸਨ, ਜਵਾਨੀ ਅਤੇ ਕਲਮ ਦਾ ਸੁਮੇਲ - ਸਰੁੱਚੀ ਕੰਬੋਜ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਨੀਂ ਅੱਜ ਕੋਈ ਆਇਆ ਸਾਡੇ ਵਿਹੜੇ
ਰਵੇਲ ਸਿੰਘ ਇਟਲੀ
ਪੰਜਾਬੀ ਦੇ ਨਾਮਵਰ ਆਲੋਚਕ ਡਾ. ਭੀਮ ਇੰਦਰ ਸਿੰਘ
ਸੁਖਿੰਦਰ,  ਕੈਨੇਡਾ
ਲਾਹੌਰ ਸ਼ਾਜਸ਼ ਕੇਸ ਦੇ ਸ਼ਤਾਬਦੀ ਪ੍ਰੋਗਰਾਮਾਂ ਦੀ ਸ਼ੁਰੂਆਤ
ਉਜਾਗਰ ਸਿੰਘ, ਪਟਿਆਲਾ
ਡਾ. ਰਤਨ ਸਿੰਘ ਢਿੱਲੋਂ; ਕਵੀ ਅਤੇ ਆਲੋਚਕ
ਸੁਖਿੰਦਰ, ਟਰਾਂਟੋ
"ਜਿਨਮੇਂ ਬਸਤੇ ਭਾਈ ਵੀਰ ਸਿੰਘ"
ਜਸਪ੍ਰੀਤ ਸਿੰਘ, ਲੁਧਿਆਣਾ
ਸਮਾਜਿਕ ਸਰੋਕਾਰਾਂ ਦੀ ਕਵਿਤਰੀ ਭੁਪਿੰਦਰ ਨੱਤ
ਉਜਾਗਰ ਸਿੰਘ, ਪਟਿਆਲਾ
ਮੁਲਾਕਾਤ :
ਰਵਿੰਦਰ ਰਵੀ - ਕਵੀ, ਨਾਟਕਕਾਰ
ਸੁਖਿੰਦਰ, ਟਰਾਂਟੋ
ਪੰਜਾਬੀ ਸੱਭਿਆਚਾਰ ਵਿੱਚ ਬਹੁ ਚਰਚਿਤ ਪੰਛੀ ਕਾਂ
ਰਵੇਲ ਸਿੰਘ ਇਟਲੀ
ਰੁਮਾਂਟਿਕ ਕਵਿਤਾਵਾਂ ਲਿਖਣ ਵਾਲੀ ਕਵਿਤਰੀ- ਰਮਨ ਵਿਰਕ
ਉਜਾਗਰ ਸਿੰਘ, ਪਟਿਆਲਾ
ਬਾਵਾ ਬਲਵੰਤ-ਕਾਵਿ: ਭਾਰਤੀ ਅਵਚੇਤਨ ਤੇ ਪ੍ਰਗਤੀਵਾਦ
ਡਾ: ਸੁਖਦੇਵ ਸਿੰਘ, ਚੰਡੀਗੜ੍ਹ 
ਪ੍ਰਵਾਸੀ ਪੰਜਾਬੀ ਸ਼ਾਇਰੀ ਦਾ ਮਾਣ : ਸੁਖਿੰਦਰ
ਕੰਵਲਦੀਪ ਸੈਣੀ, ਕੂਰੂਕਸ਼ੇਤਰ, ਹਰਿਆਣਾ
ਪਰਵਾਸੀ ਪੰਜਾਬੀ ਨਾਵਲ ਵਿਚ ਨਾਰੀ ਸਥਿਤੀ ਪੇਸ਼ਕਾਰੀ ਤੇ ਰਾਜਨੀਤੀ
ਡਾ। ਸੁਖਵਿੰਦਰ ਕੌਰ, ਜਲੰਧਰ
ਸੰਜੀਵਨੀ-ਬੂਟੀ ਵਰਗਾ ਯਾਰ - ਮਿੰਟੂ ਬਰਾੜ
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਪੰਜਾਬੀ ਸਾਹਿਤ ਦਾ ਸਰਵ-ਪ੍ਰਵਾਨਿਤ ਪੁੱਤਰ - ਜੱਗੀ ਕੁੱਸਾ
ਐੱਸ਼ ਅਸ਼ੋਕ ਭੌਰਾ, ਕੈਲੇਫੋਰਨੀਆ
ਪ੍ਰਸਿੱਧ ਪੰਜਾਬੀ ਨਾਵਲਕਾਰ ਜੱਗੀ ਕੁੱਸਾ ਦੀ ਕਹਾਣੀ ਤੇ ਆਧਾਰਿਤ ਫਿਲਮ ਸੂਲੀ ਚੜਿਆ ਚੰਦਰਮਾ 8 ਦਸਬੰਰ ਨੂੰ ਲੋਕ ਅਰਪਣ
ਰੁਪਿੰਦਰ ਢਿੱਲੋ ਮੋਗਾ, ਨਾਰਵੇ
76ਵੀਂ ਬਰਸੀ 'ਤੇ - 23 ਨਵੰਬਰ 2014
ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਭਾਈ ਕਾਨ ਸਿੰਘ ਨਾਭਾ
ਡਾ।ਰਵਿੰਦਰ ਕੌਰ ਰਵੀ, ਪਟਿਆਲਾ
ਜੱਗੀ ਕੁੱਸਾ ਦੀ ਕਹਾਣੀ 'ਤੇ ਬਣੀ "ਰਹਿਮਤ" ਫ਼ਿਲਮ ਤਿਆਰ
ਰਜਿੰਦਰ ਰਿਖੀ, ਅੰਮ੍ਰਿਤਸਰ
ਮੁਲਾਕਾਤ :
ਜਸਵੰਤ ਦੀਦ
ਸੁਖਿੰਦਰ, ਕਨੇਡਾ
ਜਨਮ ਦਿਵਸ 30 ਅਗਸਤ2014 ਮੌਕੇ ਵਿਸ਼ੇਸ਼
ਪੰਜਾਬੀਅਤ ਦੇ ਚਾਨਣ ਮੁਨਾਰੇ ਭਾਈ ਕਾਨ੍ਹ ਸਿੰਘ ਨਾਭਾ
ਡਾ। ਰਵਿੰਦਰ ਕੌਰ ਰਵੀ, ਪਟਿਆਲਾ
ਭਾਰਤ ਦੀ ਪ੍ਰਾਚੀਨ ਸਾਹਿਤਕ ਪਰੰਪਰਾ: ਟੀਕਾਕਾਰੀ
ਡਾ। ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ
ਕਵਿਤਾ ਤੇ ਕਵੀ ਕੈਸਾ ਹੋਵੇ
ਰਵੇਲ ਸਿੰਘ ਇਟਲੀ
ਹਵਾ ਦੇ ਉਲਟ ਰੁਖ ਪ੍ਰਵਾਜ਼ ਭਰਦਾ ਹਿਰਦੇਪਾਲ - - ਮੇਰਾ ਬਿਹਤਰੀਨ ਪਾਤਰ
ਦਰਸ਼ਨ ਸਿੰਘ ਧੀਰ, ਯੂ ਕੇ
ਮਹਿਰਮ ਸਾਹਿਤ ਸਭਾ ਦੀ ਮਾਸਿਕ ਇਕਤਰਤਾ
ਮਲਕੀਅਤ ਸਿੰਘ “ਸੁਹਲ”, ਪੰਜਾਬ
ਸਾਹਿਤ ਦਾ ਮਨੁੱਖ ਤੇ ਸਮਾਜ ਨਾਲ ਸੰਬੰਧ
ਡਾ। ਰਵਿੰਦਰ ਕੌਰ ‘ਰਵੀ’, ਪਟਿਆਲਾ
ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਦੀ ਚੋਣ
ਮਲਕੀਅਤ ਸਿੰਘ “ਸੁਹਲ”, ਪੰਜਾਬ
ਯੂ। ਬੀ। ਸੀ। ਵਲੋਂ ਸੁਰਜੀਤ ਕਲਸੀ ਨੂੰ ਸਮੁੱਚੀ ਸਾਹਿਤਕ ਰਚਨਾ ਲਈ ਇਨਾਮ
ਸੁਖਵੰਤ ਹੁੰਦਲ, ਕਨੇਡਾ
ਡਾਕਟਰ ਰਣਧੀਰ ਸਿੰਘ ਚੰਦ ਨਾਲ ਸਾਥੀ ਲੁਧਿਆਣਵੀ ਦੀ ਮੁਲਾਕਾਤ
ਸਾਥੀ ਲੁਧਆਣਵੀ, ਲੰਡਨ
ਮਸ਼ਹੂਰ ਫਿਲਮਸਾਜ਼ ਤੇ ਪਤਰਕਾਰ ਖਵਾਜ ਅਹਿਮਦ ਅਬਾਸ ਨਾਲ ਚਲਦਿਆਂ
ਐਸ ਬਲਵੰਤ, ਬਰਤਾਨੀਆ
ਪੰਜਾਬੀ ਫਿਲਮ ਐਵਾਰਡ 2014 ਲਈ ਨਾਮਜ਼ਦ ਹੋਏ
ਜੱਗੀ ਕੁੱਸਾ ਨੂੰ ‘ਉੱਤਮ ਸੰਵਾਦ ਲੇਖਕ’ ਦਾ ਸਨਮਾਨ ਦਿਵਾਉਣ ‘ਚ ਸਾਥ ਦੇਈਏ
ਮਨਦੀਪ ਖੁਰਮੀ ਹਿੰਮਤਪੁਰਾ
ਬਹੁ-ਭਾਸ਼ਾਵੀ ਪ੍ਰਸਿੱਧ ਲੇਖਕ: ਕਰਤਾਰ ਸਿੰਘ ਦੁੱਗਲ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਅੰਮ੍ਰਿਤ ਕੌਰ ਤੋਂ ਅੰਮ੍ਰਿਤਾ ਪ੍ਰੀਤਮ ਅਤੇ ਅੰਮ੍ਰਿਤਾ ਇਮਰੋਜ ਤੱਕ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਸ਼ਬਦਾਂ ਦਾ ਸ਼ਾਹ ਸਿਕੰਦਰ ਸੀ: ਸਾਹਿਰ ਲੁਧਿਆਣਵੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬੀ ਸਾਹਿਤ ਕਲਾ ਕੇਂਦਰ ਯੂ ਕੇ ਵਲ੍ਹੋਂ ਸਰਦਾਰ ਪੰਛੀ ਦਾ ਸੁਆਗ਼ਤ
ਸਾਥੀ ਲੁਧਿਆਣਵੀ, ਲੰਡਨ
ਕਲਾ ਕੇਂਦਰ ਟੋਰਾਂਟੋ ਵਲੋਂ ਨਾਵਲ ਸਮੁੰਦਰ ਮੰਥਨ ਅਤੇ ਕਿੱਟੀ ਮਾਰਸ਼ਲ ਤੇ ਸਫਲ ਗੋਸ਼ਟੀ
ਮੇਜਰ ਮਾਂਗਟ, ਟੋਰਾਂਟੋ
ਸਮਾਜਕ ਰਿਸ਼ਤਿਆਂ ਦੀ ਉਥਲ ਪੁਥਲ ਦੀ ਕਵਿਤਰੀ - ਬਲਵੀਰ ਕੌਰ ਢਿਲੋਂ
ਉਜਾਗਰ ਸਿੰਘ, ਪੰਜਾਬ
‘ਹੱਕ ਲਈ ਲੜਿਆ ਸੱਚ’ ਨਾਵਲ ਲਈ ਅਨਮੋਲ ਕੌਰ ਦਾ ਸਨਮਾਨ
ਲੋਕ ਲਿਖਾਰੀ ਉੱਤਰੀ ਸਭਾ ਕੈਨੇਡਾ
  ਬੀਬੀ ਰਾਜਿੰਦਰ ਕੌਰ ਦਾ ਵਿਛੋੜਾ
  ਅਜ਼ੀਮ ਸ਼ੇਖ਼ਰ, ਲੰਡਨ

dasuhaਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ (ਰਜ਼ਿ) ਵੱਲੋਂ ਸਨਮਾਨ ਸਮਾਰੋਹ ਆਯੋਜਿਤ
ਏ।ਐਸ।ਮਠਾਰੂ, ਦਸੂਹਾ

ajitਪ੍ਰਸਿੱਧ ਲੇਖ਼ਕਾ ਅਜੀਤ ਕੌਰ ਨਾਲ਼ ਇਕ ਇੰਟਰਵਿਊ/ਗ਼ੁਫ਼ਤਗ਼ੂ
ਡਾ।ਸਾਥੀ ਲੁਧਿਆਣਵੀ-ਲੰਡਨ
IFFI‘ਅੰਨੇ ਘੋੜੇ ਦਾ ਦਾਨ’ ਰਾਹੀਂ ਅੰਤਰਰਾਸ਼ਟਰੀ ਸਰਵੋਤਮ ਫ਼ਿਲਮ ਪੁਰਸਕਾਰ ‘ਗੋਲਡਨ ਪੀਕੌਕ’ ਨੇ ਪੰਜਾਬੀਆਂ ਦੇ ਵਿਹੜੇ ’ਚ ਪੈਲ ਪਾਈ - 43ਵਾਂ ਅੰਤਰਰਾਸ਼ਟਰੀ ਫ਼ਿਲਮ ਫ਼ੈਸਟੀਵਲ (ਇਫ਼ੀ) - ਡਾ। ਪਰਮਿੰਦਰ ਸਿੰਘ ਤੱਗੜ , ਪਟਿਆਲਾ ਕਵਿਤਾ ਦੀ ਇਕ ਆਪਣੀ ਵਿਲੱਖਣ ਭਾਸ਼ਾ ਹੁੰਦੀ ਹੈ
ਜਰਨੈਲ ਸਿੰਘ, ਸਰੀ, ਕਨੇਡਾ
sohanਗਿਆਨੀ ਸੋਹਣ ਸਿੰਘ ਸੀਤਲ
ਪ੍ਰੋ। ਸ਼ਮਸ਼ੇਰ ਸਿੰਘ ਸੰਧੂ
ravinderਰਵਿੰਦਰ ਰਵੀ ਦੇ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ” ਦਾ ਭਾਰਤ ਵਿਚ ਮੰਚਨ
ਮਨਜੀਤ ਮੀਤ
kavishri6 ਜੂਨ ਬਰਸੀ’ਤੇ ਵਿਸ਼ੇਸ਼
ਪੰਜਾਬੀ ਕਵੀਸ਼ਰੀ ਦਾ ਸ਼ਾਹ ਸਵਾਰ; ਬਾਬੂ ਰਜਬ ਅਲੀ
ਰਣਜੀਤ ਸਿੰਘ ਪ੍ਰੀਤ
kaviਜਰਮਨੀ ਦੇ ਅੰਤਰਰਾਸ਼ਟਰੀ ਕਵੀ ਦਰਬਾਰ ਵਿੱਚ ਰੰਗਦਾਰ ਸੋਵੀਨਰ ਰਲੀਜ ਕੀਤਾ ਗਿਆ
ਜਸਪਾਲਸਿੰਘ ਸਿੱਧੂ
afzalਨਿਬੰਧ :
ਅਫ਼ਜ਼ਲ ਸਾਹਿਰ ਦੀ ਸ਼ਾਇਰੀ : ਨਵੀਂ ਚੇਤਨਾ ਅਤੇ ਪੁਰਾਤਨ ਕਾਵਿ ਰੂਪਾਂ ਦਾ ਸੁਮੇਲ
ਸੁਖਿੰਦਰ
duggalਪੰਜਾਬੀ ਦੇ ਪ੍ਰਸਿੱਧ ਲੇਖਕ ਕਰਤਾਰ ਸਿੰਘ ਦੁੱਗਲ ਨਹੀਂ ਰਹੇ - ਕੱਲ੍ਹ ਹੋਵੇਗੀ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
ਰਣਜੀਤ ਸਿੰਘ ਪ੍ਰੀਤ
nachatarਨਿਬੰਧ
ਨਛੱਤਰ ਸਿੰਘ ਗਿੱਲ : ਆਜ਼ਾਦੀ ਲਈ ਤੜਪ ਅਤੇ ਮੁਸੀਬਤਾਂ ਦਾ ਝੱਖੜ
ਸੁਖਿੰਦਰ
tejaਸ਼੍ਰੋਮਣੀ ਸਾਹਿਤਕਾਰ: ਪ੍ਰਿੰਸੀਪਲ ਤੇਜਾ ਸਿੰਘ
ਰਣਜੀਤ ਸਿੰਘ ਪ੍ਰੀਤ
panjabiਪੰਜਾਬੀ ਦੇ ਚਮਤਕਾਰੀ ਲੇਖਕ
ਬਲਰਾਜ ਸਿੱਧੂ, ਯੂ. ਕੇ
Pattayਝੱੜ ਰਹੇ ਪੱਤੇ
ਨਿਸ਼ਾਨ ਰਾਠੌਰ ‘ਮਲਿਕਪੁਰੀ’

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2016, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)