|
ਕਰਤਾਰ ਸਿੰਘ ਦੁੱਗਲ |
ਇਹ ਗੱਲ ਸਾਂਝੀ
ਕਰਦਿਆਂ ਬਹੁਤ ਹੀ ਦੁੱਖ-ਦਰਦ ਮਹਿਸੂਸ ਹੋ ਰਿਹਾ ਹੈ ਕਿ ਅੱਜ ਗਣਤੰਤਰ ਦਿਵਸ
ਮੌਕੇ ਅਤੇ ਪੰਜਾਬੀ ਸ਼ਾਇਰ ਸੁਰਜੀਤ ਪਾਤਰ ਨੂੰ ਐਵਾਰਡ ਦਿੱਤੇ ਜਾਣ ਦਾ
ਐਲਾਨ ਹੋਣ ਮੌਕੇ ਇਹ ਦੁਖਦਾਈ ਖ਼ਬਰ ਆ ਪਹੁੰਚੀ ਕਿ ਪੰਜਾਬੀ ਦੇ ਨਾਮਵਰ
ਲੇਖਕ ਸਰਦਾਰ ਕਰਤਾਰ ਸਿੰਘ ਦੁੱਗਲ ਜੀ ਨਹੀਂ ਰਹੇ । ਧਮਾਲ ਜ਼ਿਲ੍ਹਾ
ਰਾਵਲਪਿੰਡੀ (ਹੁਣ ਪਾਕਿਸਤਾਨ ਵਿੱਚ ) ਵਿਖੇ 1 ਮਾਰਚ 1917 ਨੂੰ ਜੀਵਨ
ਸਿੰਘ ਦੁੱਗਲ ਅਤੇ ਸਤਵੰਤ ਕੌਰ ਦੇ ਘਰ ਜਨਮੇ , ਡਾ ਆਇਸ਼ਾ ਦੁੱਗਲ ਨਾਲ
ਸ਼ਾਦੀ ਕਰਨ ਵਾਲੇ , ਪੰਜਾਬੀ,ਹਿੰਦੀ,ਉਰਦੂ,ਅਤੇ ਅੰਗਰੇਜ਼ੀ ਵਿੱਚ ਲਿਖਣ
ਵਾਲੇ ਸ. ਕਰਤਾਰ ਸਿੰਘ ਦੁਗਲ 95 ਸਾਲ ਦੀ ਉਮਰ ਵਿੱਚ ਅੱਜ ਦਿੱਲੀ ਸਥਿੱਤ
ਆਪਣੇ ਨਿਵਾਸ ਸਥਾਨ ‘ਤੇ
ਅਕਾਲ ਚਲਾਣਾ ਕਰ ਗਏ । ਫਾਰਮਨ ਕ੍ਰਿਸਚੀਅਨ ਕਾਲਜ ਲਾਹੌਰ ਤੋਂ ਐਮ ਏ
ਅੰਗਰੇਜ਼ੀ ਕਰਨ ਵਾਲੇ ਸਰਦਾਰ ਕਰਤਾਰ ਸਿੰਘ ਦੁੱਗਲ ਨੇ ਆਪਣਾ ਪ੍ਰੋਫੈਸ਼ਨਲ
ਜੀਵਨ ਆਲ ਇੰਡੀਆ ਰੇਡਿਓ ਤੋਂ ਸ਼ੁਰੂ ਕੀਤਾ ਸੀ । ਇਸ ਅਦਾਰੇ ਨਾਲ ਇਹ 1942
ਤੋਂ 1966 ਤੱਕ ਵੱਖ ਵੱਖ ਅਹੁਦਿਆਂ ‘ਤੇ
ਰਹਿਕੇ ਕੰਮ ਕਰਦੇ ਰਹੇ । ਸਟੇਸ਼ਨ ਡਾਇਰੈਕਟਰ ਵਜੋਂ ਵੀ ਸੇਵਾਵਾਂ ਨਿਭਾਈਆਂ
। ਉਹਨਾਂ ਨੇ ਪੰਜਾਬੀ ਅਤੇ ਹੋਰਨਾਂ ਭਾਸ਼ਵਾਂ ਵਿੱਚ ਪ੍ਰੋਗਰਾਮ ਪ੍ਰਡਿਊਸ
ਕਰਨ ਦਾ ਕਾਰਜਭਾਰ ਵੀ ਨਿਭਾਇਆ । ਦੁੱਗਲ ਜੀ 1966 ਤੋਂ 1973 ਤੱਕ ਨੈਸ਼ਨਲ
ਬੁੱਕ ਟਰੱਸਟ ਦੇ ਸਕੱਤਰ ਅਤੇ ਡਾਇਰੈਕਟਰ ਵੀ ਰਹੇ । ੳਹਨਾਂ ਨੇ ਸੂਚਨਾ
ਅਡਵਾਈਜ਼ਰ ਵਜੋਂ ਮਨਿਸਟਰੀ ਆਫ਼ ਇਨਫ਼ਰਮੇਸ਼ਨ ਐਂਡ ਬਰਾਡਕਾਸਟਿੰਗ
(ਪਲੈਨਿੰਗ ਕਮਿਸ਼ਨ )ਵਿੱਚ ਵੀ ਕੰਮ ਕੀਤਾ ।
ਉਹ ਕਈ ਸੰਸਥਾਵਾਂ ਦੇ
ਸੰਸਥਾਪਕ ਵੀ ਸਨ ,ਜਿਨ੍ਹਾਂ ਵਿੱਚ ਰਾਜਾ ਰਾਮਮੋਹਨ ਰਾਏ ਲਾਇਬਰੇਰੀ
ਫਾਊਂਡੇਸ਼ਨ ,ਇਨਸਟੀਚਿਊਟ ਆਫ਼ ਸੋਸ਼ਲ ਐਂਡ ਇਕਨੌਮਿਕ ਚੇਂਜ
ਬੰਗਲੌਰ,ਜ਼ਾਕਿਰ ਹੁਸੈਨ ਐਜੂਕੇਸ਼ਨਲ ਫਾਊਂਡੇਸ਼ਨ,ਨੂੰ ਗਿਣ ਸਕਦੇ ਹਾਂ ।
ਉਹ ਸਾਹਿਤਕ ਖੇਤਰ ਦੀਆਂ ਕਈ ਸੰਸਥਾਵਾਂ ਦੇ ਆਹੁਦੇਦਾਰ ਵੀ ਰਹੇ । ਪ੍ਰਧਾਨ
ਪੰਜਾਬੀ ਸਾਹਿਤ ਸਭਾ ਦਿੱਲੀ,ਪੰਜਾਬੀ ਯਨੀਵਰਸਿਟੀ ਦੇ ਨੌਮੀਨੇਟਿਡ ਫੈਲੋ
1984 ਵਿੱਚ ਬਣੇ । ਅਗਸਤ 1977 ਨੂੰ ਉਹਨਾਂ ਨੂੰ ਸਤਿਕਾਰ ਦਿੰਦਿਆਂ ਰਾਜ
ਸਭਾ ਦਾ ਮੈਂਬਰ ਵੀ ਨਾਮਜਦ ਕੀਤਾ ਗਿਆ ।
ਉਹਨਾਂ ਦੀਆਂ
ਰਚਨਾਵਾਂ ਵਿੱਚ: ਬਰਥ ਆਫ਼ ਸੌਂਗ,ਕਮ ਬੈਕ ਮਾਈ ਮਾਸਟਰ,ਡੰਗਰ
(ਐਨੀਮਲ),ਇੱਕ ਛਿੱਟ ਚਾਨਣ ਦੀ,(ਵੰਨ ਡਰੌਪ ਆਫ਼ ਲਾਈਟ),ਨਵਾਂ ਘਰ (ਨਿਊ
ਹਾਊਸ),ਸੋਨਾਰ ਬੰਗਲਾ(ਗੋਲਡਨ ਬੁੰਗਾਲੌਅ),ਤਰਕਾਲਾਂ ਵੇਲੇ ( ਇਨ ਦਾ
ਈਵਨਿੰਗ), ਪੋਇਟਰੀ: ਵੀਹਵੀਂ ਸਦੀ ਤੇ ਹੋਰ ਕਵਿਤਾਵਾਂ (1999),ਕੰਡੇ ਕੰਡੇ
(1941) ਨਾਵਲ: ਸਰਦ ਪੂਨਮ ਕੀ ਰਾਤ,ਤੇਰੇ ਭਾਣੇ,ਤੋਂ ੲਲਾਵਾ ਉਹਨਾਂ ਹੋਰ
ਵੀ ਜ਼ਿਕਰਯੋਗ ਕੰਮ ਕੀਤਾ ਜਿਸ ਵਿੱਚੋਂ ਕੁੱਝ ਦਾ ਵੇਰਵਾ ਇਸ ਤਰ੍ਹਾਂ ਹੈ :
ਸਤ ਨਾਨਕ,ਬੰਦ ਦਰਵਾਜ਼ੇ (1959),ਮਿੱਟੀ ਮੁਸਲਮਾਨ ਕੀ(1999), ਫ਼ਿਲਾਸਫ਼ੀ
ਐਂਡ ਫੇਥ ਆਫ਼ ਸਿੱਖਇਜ਼ਮ,ਗਿਆਨੀ ਗੁਰਮੁਖ ਸਿੰਘ ਮੁਸਾਫਿਰ,ਵਰਗੀਆਂ
ਰਚਨਾਵਾਂ ਨਾਲ ਵੀ ਭਾਰਤੀ ਸਾਹਿਤ ਨੂੰ ਮਾਲੋ ਮਾਲ ਕੀਤਾ । ਕਾਂਗਰਸ
ਲਾਇਬਰੇਰੀ ਅਨੁਸਾਰ ਉਹਨਾਂ ਨੇ ਕੁੱਲ 118 ਕਿਤਾਬਾਂ ਲਿਖੀਆਂ ।
ਉਹਨਾਂ ਨੂੰ ਪਦਮ
ਭੂਸ਼ਣ, ਸਾਹਿਤ ਅਕਾਡਮੀ ਐਵਾਰਡ,ਗਾਲਿਬ ਐਵਾਰਡ,ਸੋਵੀਅਤ ਲੈਂਡ
ਐਵਾਰਡ,ਭਾਰਤੀ ਭਾਸ਼ਾ ਪ੍ਰੀਸ਼ਦ ਐਵਾਰਡ, ਭਾਈ ਮੋਹਣ ਸਿੰਘ ਵੈਦ
ਐਵਾਰਡ,ਪੰਜਾਬੀ ਲੇਖਕ ਆਫ਼ ਦਾ ਮਿਲੇਨੀਅਮ ਐਵਾਰਡ,ਭਾਈ ਵੀਰ ਸਿੰਘ
ਐਵਾਰਡ,ਪ੍ਰਮਾਣ ਪੱਤਰ ਪੰਜਾਬ ਸਰਕਾਰ ,ਆਦਿ ਮਾਣ ਸਨਮਾਨ ਵੀ ਸਮੇ ਸਮੇ
ਮਿਲੇ। ਉਹ ਯਾਤਰਾਵਾਂ ਕਰਨ ਦੇ ਵੀ ਬਹੁਤ ਸ਼ੁਕੀਨ ਸਨ ,ਜਿਸ ਤਹਿਤ ਉਹਨਾਂ
ਨੇ ਬੁਲਗਾਰੀਆ ,ਉਤਰੀ ਕੋਰੀਆ,ਸੋਵੀਅਤ
ਸੰਘ,ਸ਼੍ਰੀਲੰਕਾ,ਸਿੰਗਾਪੁਰ,ਟੁਨੇਸ਼ੀਆ,ਇੰਗਲੈਂਡ,ਅਤੇ ਅਮਰੀਕਾ ਵਰਗੇ
ਮੁਲਕਾਂ ਦਾ ਟੂਰ ਲਾਇਆ । ਇਸ ਮਹਾਂਨ ਸ਼ਖ਼ਸ਼ੀਅਤ ਦਾ ਭਲਕੇ 27 ਜਨਵਰੀ ਨੂੰ
ਦਿੱਲੀ ਵਿੱਚ ਹੀ ਅੰਤਿਮ ਸੰਸ ਕਾਰ ਕੀਤਾ ਜਾਵੇਗਾ । ੳਹਨਾਂ ਦੇ ਅਕਾਲ
ਚਲਾਣੇ ‘ਤੇ
ਰਾਜਨੀਤਕ ਨੇਤਾਵਾਂ,ਉੱਚ ਅਧਿਕਾਰੀਆਂ,ਸਾਹਿਤਕਾਰਾਂ,ਸਾਹਿਤ ਸਭਾਵਾਂ ਅਤੇ
ਸਾਹਿਤਕ ਪ੍ਰੇਮੀਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ:98157-07232 |