ਤਿੜਕ ਰਹੇ ਸਮਾਜਿਕ ਰਿਸ਼ਤਿਆਂ
ਅਤੇ ਸਰੋਕਾਰਾਂ ਦਾ ਕਵੀ - ਰਣਦੀਪ ਸਿੰਘ ਆਹਲੂਵਾਲੀਆ
ਉਜਾਗਰ ਸਿੰਘ, ਪਟਿਆਲਾ
(29/06/2020) |
|
|
|
|
ਰਣਦੀਪ ਸਿੰਘ ਆਹਲੂਵਾਲੀਆ |
ਮਾਨਸਾ ਸਾਹਿਤਕਾਰਾਂ ਅਤੇ ਪੱਤਰਕਾਰਾਂ ਦੀ ਜ਼ਰਖੇਜ ਧਰਤੀ ਗਿਣੀ ਜਾਂਦੀ
ਹੈ। ਭਾਵੇਂ ਕਿਸੇ ਸਮੇਂ ਮਾਨਸਾ ਦੇ ਇਲਾਕੇ ਨੂੰ ਪੰਜਾਬ ਦਾ ਪਛੜਿਆ ਹੋਇਆ
ਇਲਾਕਾ ਗਿਣਿਆਂ ਜਾਂਦਾ ਰਿਹਾ ਹੈ ਪ੍ਰੰਤੂ ਇਥੋਂ ਦੇ ਜੰਮਪਲ ਸਾਹਿਤਕਾਰਾਂ,
ਪੱਤਰਕਾਰਾਂ, ਸਮਾਜਿਕ ਕਾਰਕੁਨਾ, ਇਥੋਂ ਤੱਕ ਕਿ ਖੱਬੇ ਪੱਖੀ
ਸਿਆਸਤਦਾਨਾ ਨੇ ਵੀ ਇਨਸਾਨੀਅਤ ਦਾ ਪੱਲਾ ਫੜਕੇ ਅਜਿਹੀ ਰਹਿਨੁਮਾਈ ਦਿੱਤੀ,
ਜਿਸਨੇ ਸਮਾਜ ਵਿਚ ਜਾਗ੍ਰਤੀ ਲਿਆਉਣ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ।
ਇਥੋਂ ਦੇ ਸਾਹਿਤਕਾਰ ਜ਼ਮੀਨ ਨਾਲ ਜੁੜੇ ਲੋਕਾਂ ਦੇ ਦੁੱਖਾਂ, ਦਰਦਾਂ ਅਤੇ
ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਦੀ ਵਕਾਲਤ ਕਰਦੇ ਰਹੇ ਹਨ, ਜੋ ਅਜੇ ਵੀ
ਬਾਦਸਤੂਰ ਜ਼ਾਰੀ ਹੈ।
ਵਰਤਮਾਨ ਪਦਾਰਥਵਾਦੀ ਸਮੇਂ ਦੇ ਦੌਰ ਵਿਚ
ਇੱਕ ਅਜਿਹਾ ਉਭਰਦਾ ਕਵੀ ਹੈ, ਜਿਹੜਾ ਪੰਜਾਬ ਸਰਕਾਰ ਦੀ ਰੁਝੇਵਿਆਂ ਅਤੇ
ਮਾਨਸਿਕ ਤਣਾਓ ਵਾਲੀ ਨੌਕਰੀ ਤੇ ਦੇ ਫਰਜ ਨਿਭਾਉਂਦਿਆਂ ਹੋਇਆਂ ਕੁਝ ਸਮਾਂ
ਕੱਢਕੇ ਪੰਜਾਬੀ ਮਾਂ ਬੋਲੀ ਦੀ ਆਪਣੀਆਂ ਤਿੜਕ ਰਹੇ ਮਨੁੱਖੀ ਰਿਸ਼ਤਿਆਂ,
ਚਲੰਤ ਮਸਲਿਆਂ ਅਤੇ ਸਮਾਜਿਕ ਸਰੋਕਾਰਾਂ ਵਾਲੀਆਂ ਸੰਜੀਦਾ ਕਵਿਤਾਵਾਂ ਲਿਖਕੇ
ਇਨਸਾਨੀ ਹਿੱਤਾਂ ਤੇ ਪਹਿਰਾ ਦੇ ਰਿਹਾ ਹੈ। ਉਹ ਕਵੀ ਹੈ ਰਣਦੀਪ ਸਿੰਘ
ਆਹਲੂਵਾਲੀਆ, ਜਿਹੜਾ "ਸੂਚਨਾ ਤੇ ਪ੍ਰਸਾਰ ਵਿਭਾਗ" ਵਿਚ ਸੰਯੁਕਤ ਸੰਚਾਲਕ
ਦੇ ਤੌਰ ਤੇ ਆਪਣੇ ਫਰਜ਼ ਨਿਭਾ ਰਿਹਾ ਹੈ।
ਉਸਦੀ ਪਰਿਵਾਰਿਕ
ਵਿਰਾਸਤ ਵੀ ਪੜ੍ਹੀ ਲਿਖੀ ਹੋਣ ਕਰਕੇ ਸਮਾਜ ਵਿਚ ਮਹਿਕ ਖਿਲਾਰ ਰਹੀ ਹੈ। ਉਸ
ਦੀਆਂ ਬਹੁਤੀਆਂ ਕਵਿਤਾਵਾਂ ਵਿਚੋਂ ਇਨਸਾਨੀ ਮੋਹ ਦੀਆਂ ਤੰਦਾਂ ਦੀ ਖ਼ੁਸ਼ਬੋ
ਆਉਂਦੀ ਹੈ, ਜਿਹੜੀ ਉਸ ਦੀਆਂ ਕਵਿਤਾਵਾਂ ਦਾ ਗਹਿਣਾ ਬਣ ਨਿਬੜਦੀ ਹੈ। ਇਹ
ਕਵਿਤਾਵਾਂ ਸਮਾਜਿਕ ਅਤੇ ਭਾਈਚਾਰਕ ਭਾਵਨਾ ਨੂੰ ਹੁਲਾਰਾ ਦਿੰਦੀਆਂ ਹਨ। ਉਹ
ਭਾਵੇਂ ਕਿਸੇ ਵੀ ਵਿਸ਼ੇ ਤੇ ਕਵਿਤਾ ਲਿਖੇ ਪ੍ਰੰਤੂ ਉਸ ਵਿਚੋਂ ਆਪਸੀ ਪਿਆਰ
ਅਤੇ ਸਹਿਹੋਂਦ ਦੀ ਸਾਂਝ ਦੀ ਕਨਸੋਅ ਆਉਂਦੀ ਹੈ।
ਬਾਗ, ਨਾਨਕੇ,
ਪੈਂਡੇ, ਜ਼ਿੰਦਗੀ ਬਨਾਮ ਚਣੌਤੀਆਂ, ਨਵਾਂ ਰਿਸ਼ਤਾ, ਪੱਤ ਜੋ ਹਨ੍ਹੇਰੇ ਸੰਗ
ਲੜੇ, ਸਾਂਝ ਲੰਮੇਰੀ, ਘਰ, ਖ਼ੁਦ, ਵਹਿੰਦੇ ਪਾਣੀ, ਜੰਗਲ ਬਨਾਮ ਜ਼ਿੰਦਗੀ,
ਸੱਚ ਅਤੇ ਨਿਰਾਸ਼ਾ ਦਾ ਸਫ਼ਰ ਕਵਿਤਾਵਾਂ ਮਨੁੱਖੀ ਰਿਸ਼ਤਿਆਂ ਦੀ ਸੁਗੰਧ ਦੀ
ਹੂਕ ਪੈਦਾ ਕਰਦੀਆਂ ਹੋਈਆਂ ਇਨਸਾਨ ਦੀ ਮਾਨਸਿਕਤਾ ਨੂੰ ਕੁਰੇਦਦੀਆਂ ਹਨ।
ਸਮੇਂ ਦੀ ਆਧੁਨਿਕਤਾ ਅਤੇ ਪਦਾਰਥਵਾਦੀ ਰੁਚੀ ਦੇ ਪ੍ਰਫੁਲਤ ਹੋਣ ਨਾਲ
ਸਮਾਜਿਕ ਰਿਸ਼ਤਿਆਂ, ਇਥੋਂ ਤੱਕ ਕਿ ਖ਼ੂਨ ਦੇ ਰਿਸ਼ਤਿਆਂ ਵਿਚ ਵੀ ਅਣਕਿਆਸੀ
ਗਿਰਾਵਟ ਆ ਗਈ ਹੈ। ਸਾਂਝੇ ਪਰਿਵਾਰ ਬਿਖਰ ਗਏ ਹਨ। "ਆਈ ਟੀ" ਯੁਗ
ਦੇ ਆਉਣ ਨਾਲ ਇਹ ਗਿਰਾਵਟ ਬਹੁਤ ਜ਼ਿਆਦਾ ਵੱਧ ਗਈ ਹੈ ਕਿਉਂਕਿ ਪਰਿਵਾਰਾਂ ਦੇ
ਮੈਂਬਰ ਇਕੱਠੇ ਬੈਠਣ ਦੀ ਥਾਂ ਆਪੋ ਆਪਣੇ ਕਮਰਿਆਂ ਵਿਚ ਬੈਠਣ ਨੂੰ ਤਰਜ਼ੀਹ
ਦਿੰਦੇ ਹਨ।
ਕਿਸੇ ਸਮੇਂ ਪੰਜਾਬੀ ਪਰਿਵਾਰ ਇਕ ਕਮਰੇ ਦੀ ਦਲਾਣ
ਵਿਚ ਹੀ ਜੀਵਨ ਗੁਜ਼ਾਰਦੇ ਸਨ। ਇਨਸਾਨ ਵਿਚ ਖੁਦਗਰਜ਼ੀ ਦਾ ਬੋਲਬਾਲਾ ਇਤਨਾ ਹੋ
ਗਿਆ ਹੈ ਕਿ ਅੱਜ ਕਲ੍ਹ ਲੋੜ ਤੋਂ ਬਿਨਾ ਰਿਸ਼ਤੇ ਰੱਖੇ ਹੀ ਨਹੀਂ ਜਾਂਦੇ।
ਲੋੜ ਰਿਸ਼ਤਿਆਂ ਦਾ ਦੂਜਾ ਨਾਮ ਬਣ ਗਈ ਹੈ। ਅਪਣਤ ਪਰ ਲਾ ਕੇ ਉਡਾਰੀ ਮਾਰ ਗਈ
ਹੈ। ਹਰ ਰੋਜ ਅਖ਼ਬਾਰਾਂ ਦੀਆਂ ਸੁਰਖੀਆਂ ਝੰਜੋੜਕੇ ਰੱਖ ਦਿੰਦੀਆਂ ਹਨ, ਜਦੋਂ
ਇਹ ਪੜ੍ਹੀਦਾ ਹੈ ਕਿ ਪੁੱਤਰ ਨੇ ਮਾਂ-ਬਾਪ, ਮਾਂ ਨੇ ਪੁੱਤਰ, ਪਤਨੀ ਨੇ ਪਤੀ
ਅਤੇ ਭਰਾ ਨੇ ਭਰਾ ਦਾ ਕਤਲ ਕਰ ਦਿੱਤਾ ਹੈ। ਅਜਿਹੇ ਹਾਲਾਤ ਵਿਚ ਰਣਦੀਪ
ਸਿੰਘ ਆਹਲੂਵਾਲੀਆ ਦੀਆਂ ਕਵਿਤਾਵਾਂ ਕੁਝ ਵਧੇਰੇ ਹੀ ਸਾਰਥਕ ਜਾਪਣ ਲੱਗਦੀਆਂ
ਹੋਈਆਂ ਅਤੇ ਥੋੜ੍ਹਾ ਢਾਰਸ ਵੀ ਦਿੰਦੀਆਂ ਹਨ। ਉਹ ਇਨ੍ਹਾਂ ਪਰਿਵਾਰਿਕ
ਰਿਸ਼ਤਿਆਂ ਨੂੰ ਬਰਕਰਾਰ ਰੱਖਣ ਦੀ ਵਕਾਲਤ ਕਰਦਾ, ਆਪਣੇ ਪੜਦਾਦੇ ਦੀ ਵਿਰਾਸਤ
ਉਪਰ ਪਹਿਰਾ ਦੇਣ ਨੂੰ ਤਰਜ਼ੀਹ ਦਿੰਦਾ ਹੋਇਆ ‘ਬਾਗ’ ਸਿਰਲੇਖ ਵਾਲੀ ਕਵਿਤਾ
ਅਜਿਹੇ ਢੰਗ ਨਾਲ ਲਿਖ ਗਿਆ ਹੈ ਕਿ ਜੋ ਨਿੱਜ ਦੀ ਥਾਂ ਲੋਕਾਈ ਦਾ ਦਰਦ
ਜਾਪਦੀ ਹੈ। ਇਹੋ ਉਸਦੀ ਕਲਮ ਦੀ ਕਰਾਮਾਤ ਹੈ,
ਪੜਦਾਦੇ
ਦੀ ਯਾਦ ਵਿਚ ਰੀਝ ਹੈ, ਇਕ ਬਾਗ ਮੁੜ ਲਾਉਣ ਦੀ। ਉਸ ਦੂਰ ਅੰਦੇਸ਼ੀ ਦਾ
ਕਰਜ਼ਾ ਲਾਹੁਣ ਦੀ। ਮਿਹਨਤ ਚੜ੍ਹੀ ਪ੍ਰਵਾਨ ਮਿਲਿਆ ਮਾਣ ਸਨਮਾਨ, ਵੱਡਾ
ਅਹਿਸਾਨ ਕਰ ਗਏ। ਖ਼ੂਬਸੂਰਤ ਬਾਗ ਸਾਡੇ ਹੱਥੀਂ ਧਰ ਗਏ। ਵਕਤ ਨੇ ਲਈ
ਅੰਗੜਾਈ ਫਸਲ ਕੰਕਰੀਟ ਦੀ ਬਾਗ ਅੰਦਰ ਉਗ ਆਈ ਨਵਾਂ ਇੱਕ ਬਾਗ
ਲਾਵਾਂਗੇ, ਨੇਕ ਰੂਹ ਦਾ ਕਰਜ਼ ਲਾਹਾਂਗੇ। ਹੁਣ ਬਾਬੇ ਦੇ ਬਾਗ ਦੇ ਬੂਟੇ,
ਭਾਵੇਂ ਦੂਰ ਦੂਰ ਨੇ । ਹੈ ਯਕੀਨ ਮੈਨੂੰ ਪੂਰਾ ਬਾਗ ਮੁੜ ਉਹੀ ਲਾਉਣਾ
ਸੋਚਦੇ ਹੋਣੇ ਜ਼ਰੂਰ ਨੇ।
ਇਹ ਕਵਿਤਾ ਸੰਕੇਤਕ ਹੈ ਕਿ
ਪਰਿਵਾਰਿਕ ਰਿਸ਼ਤੇ ਬਿਖਰ ਗਏ ਹਨ। ਪਰਿਵਾਰ ਅਤੇ ਪਰਿਵਾਰਾਂ ਦੇ ਮੈਂਬਰ
ਆਧੁਨਿਕਤਾ ਦੇ ਦੌਰ ਅਤੇ ਰੋਜ਼ਗਾਰ ਕਰਕੇ ਦੂਰ-ਦੂਰ ਚਲੇ ਗਏ ਹਨ। ਉਨ੍ਹਾਂ
ਨੂੰ ਮੁੜ ਸੰਭਾਲਣ ਦੀ ਲੋੜ ਹੈ, ਜਿਵੇਂ ਸਾਡੇ ਬਜ਼ੁਰਗਾਂ ਨੇ ਸਾਂਭ ਕੇ ਰੱਖੇ
ਸੀ। ਸਮਾਜ ਆਪਣੀ ਵਿਰਾਸਤ ਨਾਲੋਂ ਟੁੱਟ ਕੇ ਅਕਿਰਤਘਣ ਬਣ ਗਿਆ ਹੈ। ਰਣਦੀਪ
ਸਿੰਘ ਆਹਲੂਵਾਲਆ ਦੀ ਨਾਨਕੇ ਸਿਰਲੇਖ ਵਾਲੀ ਕਵਿਤਾ ਵੀ ਇਸੇ ਭਾਵਨਾ ਦਾ
ਪ੍ਰਤੀਕ ਹੈ,
ਮਾਂ ਨੂੰ ਗਿਆਂ ਗਏ ਬੀਤ ਬਾਈ ਸਾਲ ਜੀ,
ਨਾਨਕੇ ਸਾਡੇ ਅੱਜ ਵੀ ਨਿਭਣ ਪੂਰੇ ਨਾਲ ਜੀ। ਫਗਵਾੜੇ ‘ਚੋਂ ਜਦ ਲੰਘਾਂ
ਰਾਣੀਪੁਰ ਨੂੰ ਜਾਵਾਂ ਮੁੜ ਜੀ, ਨਾਨਕਿਆਂ ਤੋਂ ਹਰ ਸਾਲ ਪਹੁੰਚੇ ਗੁੜ ਜੀ।
ਮਾਮੀ ਫੋਨ ਕਰ ਕਹੇ ਕਰ ਫੋਟੋ ਵਾਲੀ ਕਾਲ ਪੁੱਤ, ਤੈਨੂੰ ਦੇਖਾਂ ਨਾਲੇ ਦੱਸ
ਆਪਣਾ ਹਾਲ ਪੁੱਤ।
ਏਸੇ ਤਰ੍ਹਾਂ ਇਕ ਹੋਰ ‘ਜ਼ਿੰਦਗੀ
ਬਨਾਮ ਚਣੌਤੀਆਂ’ ਸਿਰਲੇਖ ਵਾਲੀ ਕਵਿਤਾ ਵਿਚ ਉਹ ਸਮਾਜਿਕ ਰਿਸ਼ਤਿਆਂ ਦੀ
ਗਿਰਾਵਟ ਦਾ ਜ਼ਿਕਰ ਕਰਦਾ ਹੋਇਆ ਲਿਖਦਾ ਹੈ,
ਜ਼ਿੰਦਗੀ ’ਚ
ਵਧ ਰਹੀਆਂ ਚਣੌਤੀਆਂ ਰਿਸ਼ਤਿਆਂ ਦਾ ਅਧਾਰ ਬਣੀਆਂ । ਚਾਹੁੰਦੇ-ਨਾ
ਚਾਹੁੰਦੇ ਕਈ ਮੰਨ-ਮਨੌਤੀਆਂ। ਕਦੇ-ਕਦੇ ਤਾਂ ਜਾਪੇ ਜਾ ਰਹੇ ਹਾਂ ਵਜੂਦ
ਗੁਆਉਂਦੇ। ਵੱਡਾ ਅਰਸਾ ਬੀਤ ਗਿਆ ਜ਼ਿੰਦਗੀ ਸਥਿਰ ਬਣਾਉਂਦੇ ਕਿੰਝ ਰਹੀਏ
ਖ਼ਦੁ ਨੂੰ ਮਨਾਉਂਦੇ। ਜ਼ਿੰਦਗੀ ’ਚ ਨਵੀਆਂ ਉਲਝਣਾ ਨੇ ਆ ਰਹੀਆਂ ਦਿਨ-ਰਾਤ
ਸਤਾ ਰਹੀਆਂ। ਦਵੰਧ ਨਿਤ-ਨਵੇਂ ਮਨ ਅੰਦਰ ਨੇ ਪਾ ਰਹੀਆਂ। ਰੀਝਾਂ
ਨੂੰ ਜਾਪੇ ਲੱਗ ਰਿਹੈ ਗ੍ਰਹਿਣ ਗੱਲਾਂ ਢਹਿੰਦੀ ਕਲਾ ਦੀਆਂ ਆਪਣੇ ਹੀ ਕਹਿਣ।
ਰੁਕਦਾ ਜਾਪੇ ਜ਼ਿੰਦਗੀ ਦਾ ਵਹਿਣ।
ਇਕ ਹੋਰ ਪੈਂਡੇ
ਸਿਰਲੇਖ ਵਾਲੀ ਕਵਿਤਾ ਵਿਚ ਰਿਸ਼ਤਿਆਂ ਨੂੰ ਬਣਾਉਣ, ਨਿਭਾਉਣ ਅਤੇ ਬਰਕਰਾਰ
ਰੱਖਣ ਵਿਚ ਦੋਹਾਂ ਪੱਖਾਂ ਦੇ ਹੁੰਘਾਰੇ ਦਾ ਜ਼ਿਕਰ ਕਰਦਾ ਹੋਇਆ ਲਿਖਦਾ ਹੈ,
ਹਰ ਰਿਸ਼ਤਾ ਮੁਹਤਾਜ਼ ਏ ਦੋਵੇਂ ਪਾਸਿਉਂ ਹੀ ਨਿਭਣ ਦੇ ਚਾਅ
ਦਾ। ਬੇਨਾਮ ਮੋੜ ਵੀ ਰਹਿ ਜਾਂਦੈ ਜ਼ਿੰਦਗੀ ਦੇ ਰਾਹ ਦਾ। ਇਰਾਦਾ
ਮਜ਼ਬੂਤ ਹੋਵੇ ਤਾਂ ਛੋਟ-ਛੋਟੇ ਕਦਮ ਵੀ ਮੰਜ਼ਿਲ ਪਾ ਲੈਂਦੇ। ਔਖੇ
ਪੈਂਡਿਆਂ ਦੇ ਰਾਹੀ ਹੀ ਅਕਸਰ ਯਾਦ ਰਹਿੰਦੇ।
ਮਾਨਵਤਾ
ਨੂੰ ਮੁਹੱਬਤ, ਆਪਸੀ ਸਾਂਝ, ਰਿਸ਼ਤਿਆਂ ਅਤੇ ਆਪਸੀ ਸਹਿਹੋਂਦ ਦਾ ਅਹਿਸਾਸ
ਕਰਵਾਉਣ ਲਈ ਕਵੀ ਰੁੱਖਾਂ ਅਤੇ ਪੰਛੀਆਂ ਦੀ ਉਦਾਹਰਣ ਦੇ ਕੇ ਸਮਝਾਉਣਾ
ਚਾਹੁੰਦਾ ਹੈ ਕਿ ਇਕੱਲਤਾ ਰੁੱਖਾਂ ਅਤੇ ਪੰਛੀਆਂ ਨੂੰ ਵੀ ਪ੍ਰਵਾਨ ਨਹੀਂ,
ਉਹ ਵੀ ਇਕੱਲੇ ਮੁਰਝਾ ਜਾਂਦੇ ਹਨ। ਇਸੇ ਲਈ ਉਹ ਲਿਖਦਾ ਹੈ ਕਿ,
ਮੌਸਮ ਦੇ ਝੰਬੇ ਰੁੱਖ ‘ਤੇ ਕੱਲੇ ਦਿਲ ਨੂੰ ਨਾ ਟਿਕਾਆ,
ਇਕਲਾਪਾ ਖਾ ਜਾਂਦੈ ਪੰਖੇਰੂਆਂ ਦੇ ਵੀ ਚਾਅ।
ਇਸੇ
ਤਰ੍ਹਾਂ ਰਣਦੀਪ ਸਿੰਘ ਆਹਲੂਵਾਲੀਆ ਦੀਆਂ ਕਵਿਤਾਵਾਂ ਸਮਾਜਿਕ ਸਰੋਕਾਰਾਂ
ਦੀਆਂ ਬਾਤਾਂ ਪਾਉਂਦੀਆਂ ਇਨਸਾਨੀਅਤ ਦੇ ਰਾਹ ਵਿਚ ਆ ਰਹੀਆਂ ਉਲਝਣਾ,
ਸਮੱਸਿਆਵਾਂ, ਕੁਦਰਤ ਦੀਆਂ ਦਾਤਾਂ ਨਾਲ ਹੋ ਰਹੇ ਖਿਲਵਾੜ ਅਤੇ ਔਕੜਾਂ ਦੇ
ਦਰਦ ਨੂੰ ਪ੍ਰਗਟਾਉਂਦੀਆਂ ਹੋਈਆਂ ਲੋਕ ਹਿਤਾਂ ਦੀ ਗੱਲ ਕਰਦੀਆਂ ਹਨ।
ਵਰਤਮਾਨ ਸਮੇਂ ਕਰੋਨਾ ਵਰਗੀ ਮਹਾਂਮਾਰੀ ਦੇ ਭਿਆਨਕ ਸਿਟਿਆਂ ਵਜੋਂ ਪਰਵਾਸੀ
ਮਜ਼ਦੂਰਾਂ ਦੀ ਆਪਣੇ ਘਰਾਂ ਨੂੰ ਪਹੁੰਚਣ ਦੇ ਹੇਰਵੇ ਦੇ ਦਰਦਨਾਕ ਸਫਰ ਬਾਰੇ
ਉਨ੍ਹਾਂ ਦੀ ਬੇਬਸੀ ਦਾ ਜ਼ਿਕਰ ਆਪਣੀ ‘ਨਿਰਾਸ਼ਾ ਦਾ ਸਫ਼ਰ’ ਕਵਿਤਾ ਵਿਚ ਕਰਦਾ
ਹੈ,
ਨਿਰਾਸ਼ਾ ਦੇ ਸਫ਼ਰ’ਚ ਥੱਕੇ-ਟੁੱਟੇ ਜਿਸਮਾਂ ਤੇ
ਹਾਲੋਂ-ਬੇਹਾਲ, ਮਾਸੂਮ ਅੱਖਾਂ ਦਾ ਸਾਹਮਣਾ ਕਰਨ ਦਾ ਹੌਸਲਾ ਨਹੀਂ ਪੈ
ਰਿਹਾ। ਸ਼ਾਇਦ ਹਰ ਚਿਹਰਾ ਹੀ ਸੰਵਿਧਾਨ ’ਚ ਸਭਨਾ ਲਈ, ਬਰਾਬਰੀ ਦੇ
ਹੱਕ ਦੇ ਜ਼ੋਰ-ਸ਼ੋਰ ਨਾਲ ਗੁਣਗਾਨ ‘ਤੇ ਭਾਰੂ ਪੈ ਰਿਹੈ। ਵੱਡਿਆਂ ਦੀ
ਬੇਪਰਵਾਹੀ ਅਣਕਿਆਸੇ ਰੋਗ ਦਾ ਭੈਅ ਤੇ ਗੁਰਬਤ ਦੀ ਮਾਰ, ਪਤਾ ਨਹੀਂ
ਇੱਕ ਗ਼ਰੀਬ ਕੀ-ਕੀ ਸਹਿ ਰਿਹੈ। ਕੁਝ ਮਹੀਨੇ ਜਾਂ ਕੁਝ ਸਾਲ ਇਹੋ ਰੁਤ
ਰਹਿਣੀ ਨਾਲ , ਨੈਣਾ ’ਚੋਂ ਜੋ ਨੀਰ ਵਹਿ ਰਿਹੈ ਸਮਾਜ ਦੀ ਉਪਰਾਮਤਾ ਦੀ
ਕਹਾਣੀ ਕਹਿ ਰਿਹੈ।
ਰਣਦੀਪ ਸਿੰਘ ਆਹਲੂਵਾਲੀਆ ਸਮਾਜਿਕ
ਸਰੋਕਾਰਾਂ ਅਤੇ ਹਰ ਰੋਜ਼ ਵਾਪਰਣ ਵਾਲੀਆਂ ਸਮਾਜਿਕ, ਆਰਥਿਕ, ਸਭਿਆਚਾਰਕ,
ਰਾਜਨੀਤਕ ਘਟਨਾਵਾਂ ਅਤੇ ਇਨਸਾਨੀਅਤ ਨਾਲ ਹੋ ਰਹੇ ਦੁਰਾਚਾਰਾਂ ਬਾਰੇ
ਕਵਿਤਾਵਾਂ ਲਿਖਕੇ ਸਮਾਜ ਨੂੰ ਸੇਧ ਦੇਣ ਦੀ ਕੋਸ਼ਿਸ ਰਿਹਾ ਹੈ। ਉਸ ਦੀਆਂ
ਕਵਿਤਾਵਾਂ ਉਸਦੀ ਇਨਸਾਨੀਅਤ ਦੀ ਤਰਸਯੋਗ ਹਾਲਤ ਬਾਰੇ ਚਿੰਤਾ ਦਾ ਪ੍ਰਗਟਾਵਾ
ਕਰਦੀਆਂ ਹੋਈਆਂ ਸਮੇਂ ਦੀ ਕਰਵਟ ਤੋਂ ਬੇਮੁੱਖ ਨਹੀਂ ਹੁੰਦੀਆਂ ਸਗੋਂ
ਸਮਾਜਿਕ ਤਾਣੇਬਾਣੇ ਤੇ ਵਿਅੰਗ ਕਸਦੀਆਂ ਹਨ। ਸ਼ਾਲਾ ਇਹ ਉਭਰਤਾ ਕਵੀ ਏਸੇ
ਤਰ੍ਹਾਂ ਆਪਣੀ ਕਲਮ ਦਾ ਕਿਰਦਾਰ ਕਾਇਮ ਰੱਖਦਾ ਹੋਇਆ ਇਨਸਾਨੀਅਤ ਦਾ
ਪਹਿਰੇਦਾਰ ਬਣਿਆਂ ਰਹੇ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ ਮੋਬਾਈਲ-94178 13072
|
|
|
ਤਿੜਕ
ਰਹੇ ਸਮਾਜਿਕ ਰਿਸ਼ਤਿਆਂ ਅਤੇ ਸਰੋਕਾਰਾਂ ਦਾ ਕਵੀ - ਰਣਦੀਪ ਸਿੰਘ
ਆਹਲੂਵਾਲੀਆ ਉਜਾਗਰ ਸਿੰਘ,
ਪਟਿਆਲਾ |
ਕਿਰਤ
ਵਿੱਚ ਦਮ ਹੈ ਤਾਂ ਪਾਠਕ ਲੱਭ ਕੇ ਪੜ੍ਹਦੇ ਹਨ - ਸ਼ਿਵਚਰਨ ਜੱਗੀ
ਕੁੱਸਾ। ਹਰਵਿੰਦਰ ਧਾਲੀਵਾਲ
(ਬਿਲਾਸਪੁਰ) |
ਕਲਮ
ਦਾ ਧਨੀ : ਜਸਵਿੰਦਰ ਸਿੰਘ ਰੁਪਾਲ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਬਹੁ-ਕਲਾਵਾਂ
ਦਾ ਸੁਮੇਲ : ਬਲਵਿੰਦਰ ਕੌਰ ਲਗਾਣਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਪੰਜਾਬੀ
ਮਾਂ-ਬੋਲੀ ਨੂੰ ਸਮਰਪਿਤ ਹੋਣਹਾਰ ਕਲਮ - ਮਨਜੀਤ ਕੌਰ ਧੀਮਾਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਵਿਰਸੇ
ਦੀ ਸਾਂਭ-ਸੰਭਾਲ ਲਈ ਯਤਨਸ਼ੀਲ ਮੁਟਿਆਰ - ਬੀਬੀ ਰੁਪਿੰਦਰ ਕੌਰ ਰੂਪ
ਖਾਲਸਾ ਪ੍ਰੀਤਮ ਲੁਧਿਆਣਵੀ,
ਚੰਡੀਗੜ |
ਪੰਜਾਬੀ
ਬੋਲੀ ਦੇ ਜਗਤ ਵਿੱਚ ਧਰੂ ਤਾਰੇ ਵਾਂਗ ਚਮਕਦਾ ਰਹੇਗਾ ਸਾਥੀ ਲੁਧਿਆਣਵੀ
ਬਲਵਿੰਦਰ ਸਿੰਘ ਚਾਹਲ
"ਮਾਧੋਝੰਡਾ" |
ਬਗੀਤਕਾਰੀ
ਦੀਆਂ ਮੰਜਲਾਂ ਸਰ ਕਰ ਰਿਹਾ ਗੀਤਕਾਰ-- ਮੀਤ ਸਦੌਂ-ਗੜ ਵਾਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਬਹੁ-ਕਲਾਵਾਂ
ਦਾ ਖੂਬਸੂਰਤ ਸੁਮੇਲ - ਨੇਚਰਦੀਪ ਕਾਹਲੋਂ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸੰਗੀਤ,
ਸਾਹਿਤ ਅਤੇ ਸਿਹਤ ਵਿਗਿਆਨ ਦੀ ਤ੍ਰਿਵੈਣੀ ਡਾ ਮਨਜੀਤ ਸਿੰਘ ਬਲ
ਉਜਾਗਰ ਸਿੰਘ, ਪਟਿਆਲਾ |
ਹੱਡਬੀਤੀ
ਖਾਮੋਸ਼
ਮੁਹੱਬਤ ਦੀ ਇਬਾਦਤ ਅਜੀਤ
ਸਤਨਾਮ ਕੌਰ |
ਯੂਥ
ਵੈਲਫੇਅਰ ਕਲੱਬ ਵੱਲੋਂ ਲੇਖਕ ਜਸਵੀਰ ਸ਼ਰਮਾ ਦੱਦਾਹੂਰ ਦਾ ਸਨਮਾਨ
ਗੁਰਬਾਜ ਗਿੱਲ, ਬਠਿੰਡਾ |
ਪੰਜਾਬੀ
ਕਵੀ ਗਿਆਨੀ ਦਰਸ਼ਨ ਸਿੰਘ ਨਹੀਂ ਰਹੇ
ਸਾਥੀ ਲੁਧਿਆਣਵੀ, ਲੰਡਨ |
ਸਾਹਿਤ
ਸਿਰਜਨਾ ਦਾ ਨਵਾਂ ਸਿਰਨਾਵਾਂ – ਨਿਰਮਲ ਗੰਗਾ
ਗੁਰਬਾਜ ਗਿੱਲ, ਬਠਿੰਡਾ |
ਸਾਹਿਤਕ
ਅਤੇ ਸਭਿਆਚਾਰਕ ਖ਼ੁਸ਼ਬੂਆਂ ਦਾ ਵਣਜਾਰਾ ਪ੍ਰੋ. ਗੁਰਭਜਨ ਸਿੰਘ ਗਿੱਲ
ਉਜਾਗਰ ਸਿੰਘ, ਪਟਿਆਲਾ
|
ਬਹੁ
- ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਹਰਿਆਣੇ
’ਚ ਪੰਜਾਬੀ ਮਾਂ- ਬੋਲੀ ਦਾ ਲਾਡਲਾ ਪੁੱਤਰ ਸੀ ਡਾ. ਅਮਰਜੀਤ ਸਿੰਘ
ਕਾਂਗ
ਡਾ. ਨਿਸ਼ਾਨ ਸਿੰਘ ਰਾਠੌਰ |
ਸੰਘਰਸ਼
ਦੀ ਮੂਰਤ, ਨਿਊਜ਼ ਰੀਡਰ - ਬਲਜੀਤ ਕੌਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਪੰਜਾਬੀ
ਜੁਬਾਨ ਦਾ ਅਜ਼ੀਮ ਸ਼ਾਇਰ ਐਸ ਐਸ ਮੀਸ਼ਾ
ਮਨਜੀਤ ਸਿੰਘ ਰੱਤੂ, ਨਿਊ ਯਾਰਕ |
ਗੀਤਕਾਰੀ
ਵਿਚ ਨਾਮਨਾ ਖੱਟ ਰਹੀ ਖੂਬਸੂਰਤ ਕਲਮ- ਗਗਨਦੀਪ ਕੌਰ ਸਿਵੀਆ
ਪ੍ਰੀਤਮ ਲੁਧਿਆਣਵੀ, ਚੰਡੀਗੜ |
ਸ਼ਬਦਾਂ
ਦੀ ਚੋਗ ਚੁਗਣ ਵਾਲਾ - ਸ਼ਿਵਚਰਨ ਜੱਗੀ ਕੁੱਸਾ
ਕੇਹਰ ਸ਼ਰੀਫ਼ (ਵਿਟਨ) |
ਮੰਜਲ
ਵਲ ਵਧ ਰਿਹਾ ਸ਼ਾਇਰ, ਜਤਿੰਦਰ ਸਿੰਘ, ਉੱਚੀ ਮੰਗਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਦ੍ਰਿੜ
ਇਰਾਦਿਆਂ ਦੀ ਮਾਲਕਣ - ਕਰਮਜੀਤ ਕੰਮੋ ਦਿਓਣ ਐਲਨਾਬਾਦੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਯੂਰਪ
ਦੀ ਧਰਤ ਤੇ ਧੁੰਮਾਂ ਮਚਾ ਰਹੀ ਕਲਮ- ਬਿੰਦਰ-ਜਾਨ-ਏ-ਸਾਹਿਤ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਕਲਮੀ
ਸ਼ੌਕ ਨੂੰ ਰੂਹ ਨਾਲ ਪਾਲ ਰਹੀ ਕਵਿੱਤਰੀ - ਸਿਮਰਨਜੀਤ ਜੁਤਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਾਹਿਤ
ਤੇ ਸਭਿਆਚਾਰ ਦਾ ਮੂੰਹ-ਮੁੰਹਾਦਰਾ ਸੰਵਾਰਨ ਲਈ ਦੋਆਬੇ ਦੀ ਯਤਨਸ਼ੀਲ
ਕਲਮ- ਅੰਜੂ 'ਵ' ਰੱਤੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਾਹਿਤਕ
ਤੇ ਸੱਭਿਆਚਾਰਕ ਗੀਤਾਂ ਦਾ ਵਣਜਾਰਾ - ਮੂਲ ਚੰਦ ਸ਼ਰਮਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸ਼ਾਇਰੀ
ਤੋਂ ਫਿਲਮੀ ਗੀਤਕਾਰੀ ਵੱਲ – ਸ਼ਾਇਰ ਸ਼ਮੀ ਜਲੰਧਰੀ
ਰਿਸ਼ੀ ਗੁਲਾਟੀ, ਐਡੀਲੇਡ, ਆਸਟ੍ਰੇਲੀਆ |
ਰੂਹਾਨੀਅਤ
ਦੀਆਂ ਕਿਰਨਾਂ ਵਰਗੀ ਕਵਿੱਤਰੀ ਕਿਰਨ ਪਾਹਵਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਕਨੇਡਾ
ਰਹਿਕੇ ਵੀ ਘੁੰਮ ਰਹੀ ਹੈ ਪਿੰਡ ਦੀਆਂ ਗਲੀਆਂ ਵਿਚ - ਕਵਿੱਤਰੀ ਤੇ
ਕਹਾਣੀਕਾਰਾ ਜੱਗੀ ਬਰਾੜ ਸਮਾਲਸਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਇੰਨਸਾਨੀਅਤ
ਦੇ ਅਸੂਲਾਂ ਵਾਲੀ ਸੰਘਰਸ਼-ਸ਼ੀਲ ਤੇ ਉਦਮੀ ਕਲਮ - ਸੁਖਚਰਨ ਸਿੰਘ
ਸਾਹੋਕੇ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਾਫ-ਸੁਥਰੀ
ਲੇਖਣੀ ਦਾ ਮਾਲਕ - ਗੁਰਦੀਪ ਸਿੰਘ ਸ਼ਹਿਣਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਇਕਬਾਲ
ਮਾਹਲ ਨਾਲ ਇਕ ਇੰਟਰਵਿਊ
ਡਾਕਟਰ ਸਾਥੀ ਲੁਧਿਆਣਵੀ, ਲੰਡਨ |
ਅੱਖਰਾਂ
ਨੂੰ ਮਾਲਾ ਚ ਪਰੋਣ ਦੀ ਮੁਹਾਰਤ ਰੱਖਦਾ ਸ਼ਾਇਰ- ਯੱਸ਼ਪਾਲ ਟੋਨੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਵਿਰਸੇ
ਨੂੰ ਸੰਭਾਲਣ 'ਚ ਜੁਟੀ ਹੋਈ ਲਾ-ਜੁਵਾਬ ਕਲਮ - ਵਰਿੰਦਰ ਕੌਰ ਰੰਧਾਵਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਛੂਕਦਾ
ਕਲਮੀ ਦਰਿਆ - ਪ੍ਰਿੰ: ਗੁਰਮੀਤ ਸਿੰਘ ਫਾਜਿਲਕਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਤੰਗੀਆਂ-ਤੁਰਛੀਆਂ
ਚੋ ਨਿਕਲੀ, ਕਲਮੀ-ਚਾਨਣ ਵੰਡ ਰਹੀ ਸਖਸ਼ੀਅਤ- ਚੰਨ ਕਸੌਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਪੰਜਾਬੀ
ਦੇ ਉੱਘੇ ਚਿੰਤਕ ਭਾਈ ਕਾਨ੍ਹ ਸਿੰਘ ਨਾਭਾ
ਡਾ. ਰਵਿੰਦਰ ਕੌਰ ਰਵੀ, ਪੰਜਾਬੀ ਯੂਨੀਵਰਸਿਟੀ
ਪਟਿਆਲਾ |
ਖੂਬਸੂਰਤ
ਕਲਮ ਅਤੇ ਸੁਰੀਲੀ ਅਵਾਜ ਦੀ ਮਲਿਕਾ- ਕੁਲਵਿੰਦਰ ਕੌਰ ਮਹਿਕ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਮਿਆਰੀ
ਬਹੁ-ਕਲਾਵਾਂ ਦਾ ਖੂਬਸੂਰਤ ਸੁਮੇਲ -ਹਰਪ੍ਰੀਤ ਕੌਰ ਪ੍ਰੀਤ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਾਹਿਤਕ
ਅੰਬਰ 'ਚੋ ਛਟਾ ਵਿਖੇਰਦੀ ਸੁਨਹਿਰੀ ਕਿਰਨ-- ਗੁਰਪ੍ਰੀਤ ਕੌਰ ਧਾਲੀਵਾਲ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਇਕ
ਨਾਮਵਰ ਸਖ਼ਸ਼ੀਅਤ- ਡਾ. ਹਰਦੀਪ ਲੌਂਗੀਆ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਅੰਬਰ
ਦੇ ਹਾਣ ਦੇ ਸੁਪਨੇ ਉਲੀਕਣ ਵਾਲੀ ਕਲਮ- ਪੁਸ਼ਪਿੰਦਰ ਕੌਰ ਮੁਰਿੰਡਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਨਾ
ਭੁੱਲਣਯੋਗ ਹਸਤੀ ਇਕਬਾਲ ਅਰਪਨ
ਬਲਜਿੰਦਰ ਸੰਘਾ, ਕਨੇਡਾ |
ਬਹੁ-ਪੱਖੀ
ਕਲਾਵਾਂ ਦਾ ਕਲ-ਕਲ ਵਗਦਾ ਝਰਨਾ- ਮੀਨੂੰ ਸੁਖਮਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸ਼੍ਰੋਮਣੀ
ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਵਲੋਂ ਸੱਤਵਾਂ ਕਾਵਿ-ਸੰਗ੍ਰਹਿ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਹੁਸਨ,
ਜਵਾਨੀ ਅਤੇ ਕਲਮ ਦਾ ਸੁਮੇਲ - ਸਰੁੱਚੀ ਕੰਬੋਜ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਨੀਂ
ਅੱਜ ਕੋਈ ਆਇਆ ਸਾਡੇ ਵਿਹੜੇ
ਰਵੇਲ ਸਿੰਘ ਇਟਲੀ |
ਪੰਜਾਬੀ
ਦੇ ਨਾਮਵਰ ਆਲੋਚਕ ਡਾ. ਭੀਮ ਇੰਦਰ ਸਿੰਘ
ਸੁਖਿੰਦਰ, ਕੈਨੇਡਾ |
ਲਾਹੌਰ
ਸ਼ਾਜਸ਼ ਕੇਸ ਦੇ ਸ਼ਤਾਬਦੀ ਪ੍ਰੋਗਰਾਮਾਂ ਦੀ ਸ਼ੁਰੂਆਤ
ਉਜਾਗਰ ਸਿੰਘ, ਪਟਿਆਲਾ |
ਡਾ.
ਰਤਨ ਸਿੰਘ ਢਿੱਲੋਂ; ਕਵੀ ਅਤੇ ਆਲੋਚਕ
ਸੁਖਿੰਦਰ, ਟਰਾਂਟੋ |
"ਜਿਨਮੇਂ
ਬਸਤੇ ਭਾਈ ਵੀਰ ਸਿੰਘ"
ਜਸਪ੍ਰੀਤ ਸਿੰਘ, ਲੁਧਿਆਣਾ |
ਸਮਾਜਿਕ
ਸਰੋਕਾਰਾਂ ਦੀ ਕਵਿਤਰੀ ਭੁਪਿੰਦਰ ਨੱਤ
ਉਜਾਗਰ ਸਿੰਘ, ਪਟਿਆਲਾ |
ਮੁਲਾਕਾਤ
:
ਰਵਿੰਦਰ
ਰਵੀ - ਕਵੀ, ਨਾਟਕਕਾਰ
ਸੁਖਿੰਦਰ, ਟਰਾਂਟੋ |
ਪੰਜਾਬੀ
ਸੱਭਿਆਚਾਰ ਵਿੱਚ ਬਹੁ ਚਰਚਿਤ ਪੰਛੀ ਕਾਂ
ਰਵੇਲ ਸਿੰਘ ਇਟਲੀ |
ਰੁਮਾਂਟਿਕ
ਕਵਿਤਾਵਾਂ ਲਿਖਣ ਵਾਲੀ ਕਵਿਤਰੀ- ਰਮਨ ਵਿਰਕ
ਉਜਾਗਰ ਸਿੰਘ, ਪਟਿਆਲਾ |
ਬਾਵਾ
ਬਲਵੰਤ-ਕਾਵਿ: ਭਾਰਤੀ ਅਵਚੇਤਨ ਤੇ ਪ੍ਰਗਤੀਵਾਦ
ਡਾ: ਸੁਖਦੇਵ ਸਿੰਘ, ਚੰਡੀਗੜ੍ਹ
|
ਪ੍ਰਵਾਸੀ
ਪੰਜਾਬੀ ਸ਼ਾਇਰੀ ਦਾ ਮਾਣ : ਸੁਖਿੰਦਰ
ਕੰਵਲਦੀਪ ਸੈਣੀ, ਕੂਰੂਕਸ਼ੇਤਰ, ਹਰਿਆਣਾ |
ਪਰਵਾਸੀ
ਪੰਜਾਬੀ ਨਾਵਲ ਵਿਚ ਨਾਰੀ ਸਥਿਤੀ ਪੇਸ਼ਕਾਰੀ ਤੇ ਰਾਜਨੀਤੀ
ਡਾ। ਸੁਖਵਿੰਦਰ ਕੌਰ, ਜਲੰਧਰ |
ਸੰਜੀਵਨੀ-ਬੂਟੀ
ਵਰਗਾ ਯਾਰ - ਮਿੰਟੂ ਬਰਾੜ
ਸ਼ਿਵਚਰਨ
ਜੱਗੀ ਕੁੱਸਾ, ਲੰਡਨ |
ਪੰਜਾਬੀ
ਸਾਹਿਤ ਦਾ ਸਰਵ-ਪ੍ਰਵਾਨਿਤ ਪੁੱਤਰ - ਜੱਗੀ ਕੁੱਸਾ
ਐੱਸ਼ ਅਸ਼ੋਕ ਭੌਰਾ, ਕੈਲੇਫੋਰਨੀਆ |
ਪ੍ਰਸਿੱਧ
ਪੰਜਾਬੀ ਨਾਵਲਕਾਰ ਜੱਗੀ ਕੁੱਸਾ ਦੀ ਕਹਾਣੀ ਤੇ ਆਧਾਰਿਤ ਫਿਲਮ ਸੂਲੀ
ਚੜਿਆ ਚੰਦਰਮਾ 8 ਦਸਬੰਰ ਨੂੰ ਲੋਕ ਅਰਪਣ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
76ਵੀਂ
ਬਰਸੀ 'ਤੇ - 23 ਨਵੰਬਰ 2014
ਵਿਦਵਤਾ ਦੇ
ਸਜੀਵ ਤੇ ਸਾਕਾਰ ਸਰੂਪ ਭਾਈ ਕਾਨ ਸਿੰਘ ਨਾਭਾ
ਡਾ।ਰਵਿੰਦਰ ਕੌਰ ਰਵੀ, ਪਟਿਆਲਾ |
ਜੱਗੀ
ਕੁੱਸਾ ਦੀ ਕਹਾਣੀ 'ਤੇ ਬਣੀ "ਰਹਿਮਤ" ਫ਼ਿਲਮ ਤਿਆਰ
ਰਜਿੰਦਰ ਰਿਖੀ, ਅੰਮ੍ਰਿਤਸਰ |
ਮੁਲਾਕਾਤ
:
ਜਸਵੰਤ
ਦੀਦ
ਸੁਖਿੰਦਰ, ਕਨੇਡਾ |
ਜਨਮ
ਦਿਵਸ 30 ਅਗਸਤ2014 ਮੌਕੇ ਵਿਸ਼ੇਸ਼
ਪੰਜਾਬੀਅਤ
ਦੇ ਚਾਨਣ ਮੁਨਾਰੇ ਭਾਈ ਕਾਨ੍ਹ ਸਿੰਘ ਨਾਭਾ
ਡਾ। ਰਵਿੰਦਰ ਕੌਰ ਰਵੀ, ਪਟਿਆਲਾ |
ਭਾਰਤ
ਦੀ ਪ੍ਰਾਚੀਨ ਸਾਹਿਤਕ ਪਰੰਪਰਾ: ਟੀਕਾਕਾਰੀ
ਡਾ। ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ
|
ਕਵਿਤਾ
ਤੇ ਕਵੀ ਕੈਸਾ ਹੋਵੇ
ਰਵੇਲ ਸਿੰਘ ਇਟਲੀ |
ਹਵਾ
ਦੇ ਉਲਟ ਰੁਖ ਪ੍ਰਵਾਜ਼ ਭਰਦਾ ਹਿਰਦੇਪਾਲ - - ਮੇਰਾ ਬਿਹਤਰੀਨ ਪਾਤਰ
ਦਰਸ਼ਨ ਸਿੰਘ ਧੀਰ, ਯੂ ਕੇ |
ਮਹਿਰਮ
ਸਾਹਿਤ ਸਭਾ ਦੀ ਮਾਸਿਕ ਇਕਤਰਤਾ
ਮਲਕੀਅਤ ਸਿੰਘ “ਸੁਹਲ”, ਪੰਜਾਬ |
ਸਾਹਿਤ
ਦਾ ਮਨੁੱਖ ਤੇ ਸਮਾਜ ਨਾਲ ਸੰਬੰਧ
ਡਾ। ਰਵਿੰਦਰ ਕੌਰ ‘ਰਵੀ’, ਪਟਿਆਲਾ |
ਮਹਿਰਮ
ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਦੀ ਚੋਣ
ਮਲਕੀਅਤ ਸਿੰਘ “ਸੁਹਲ”, ਪੰਜਾਬ |
ਯੂ।
ਬੀ। ਸੀ। ਵਲੋਂ ਸੁਰਜੀਤ ਕਲਸੀ ਨੂੰ ਸਮੁੱਚੀ ਸਾਹਿਤਕ ਰਚਨਾ ਲਈ ਇਨਾਮ
ਸੁਖਵੰਤ ਹੁੰਦਲ, ਕਨੇਡਾ |
ਡਾਕਟਰ
ਰਣਧੀਰ ਸਿੰਘ ਚੰਦ ਨਾਲ ਸਾਥੀ ਲੁਧਿਆਣਵੀ ਦੀ ਮੁਲਾਕਾਤ
ਸਾਥੀ ਲੁਧਆਣਵੀ, ਲੰਡਨ |
ਮਸ਼ਹੂਰ
ਫਿਲਮਸਾਜ਼ ਤੇ ਪਤਰਕਾਰ ਖਵਾਜ ਅਹਿਮਦ ਅਬਾਸ ਨਾਲ ਚਲਦਿਆਂ
ਐਸ ਬਲਵੰਤ,
ਬਰਤਾਨੀਆ |
ਪੰਜਾਬੀ
ਫਿਲਮ ਐਵਾਰਡ 2014 ਲਈ ਨਾਮਜ਼ਦ ਹੋਏ
ਜੱਗੀ
ਕੁੱਸਾ ਨੂੰ ‘ਉੱਤਮ ਸੰਵਾਦ ਲੇਖਕ’ ਦਾ ਸਨਮਾਨ ਦਿਵਾਉਣ ‘ਚ ਸਾਥ ਦੇਈਏ
ਮਨਦੀਪ ਖੁਰਮੀ ਹਿੰਮਤਪੁਰਾ |
ਬਹੁ-ਭਾਸ਼ਾਵੀ
ਪ੍ਰਸਿੱਧ ਲੇਖਕ: ਕਰਤਾਰ ਸਿੰਘ ਦੁੱਗਲ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਅੰਮ੍ਰਿਤ
ਕੌਰ ਤੋਂ ਅੰਮ੍ਰਿਤਾ ਪ੍ਰੀਤਮ ਅਤੇ ਅੰਮ੍ਰਿਤਾ ਇਮਰੋਜ ਤੱਕ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਸ਼ਬਦਾਂ
ਦਾ ਸ਼ਾਹ ਸਿਕੰਦਰ ਸੀ: ਸਾਹਿਰ ਲੁਧਿਆਣਵੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਪੰਜਾਬੀ
ਸਾਹਿਤ ਕਲਾ ਕੇਂਦਰ ਯੂ ਕੇ ਵਲ੍ਹੋਂ ਸਰਦਾਰ ਪੰਛੀ ਦਾ ਸੁਆਗ਼ਤ
ਸਾਥੀ ਲੁਧਿਆਣਵੀ, ਲੰਡਨ |
ਕਲਾ
ਕੇਂਦਰ ਟੋਰਾਂਟੋ ਵਲੋਂ ਨਾਵਲ ਸਮੁੰਦਰ ਮੰਥਨ ਅਤੇ ਕਿੱਟੀ ਮਾਰਸ਼ਲ ਤੇ
ਸਫਲ ਗੋਸ਼ਟੀ
ਮੇਜਰ ਮਾਂਗਟ, ਟੋਰਾਂਟੋ |
ਸਮਾਜਕ
ਰਿਸ਼ਤਿਆਂ ਦੀ ਉਥਲ ਪੁਥਲ ਦੀ ਕਵਿਤਰੀ - ਬਲਵੀਰ ਕੌਰ ਢਿਲੋਂ
ਉਜਾਗਰ ਸਿੰਘ,
ਪੰਜਾਬ
|
‘ਹੱਕ
ਲਈ ਲੜਿਆ ਸੱਚ’ ਨਾਵਲ ਲਈ ਅਨਮੋਲ ਕੌਰ ਦਾ ਸਨਮਾਨ
ਲੋਕ ਲਿਖਾਰੀ ਉੱਤਰੀ ਸਭਾ ਕੈਨੇਡਾ |
ਬੀਬੀ
ਰਾਜਿੰਦਰ ਕੌਰ ਦਾ ਵਿਛੋੜਾ
ਅਜ਼ੀਮ ਸ਼ੇਖ਼ਰ, ਲੰਡਨ |
|
ਸਾਹਿਤ ਸਭਾ
ਦਸੂਹਾ ਗੜ੍ਹਦੀਵਾਲਾ (ਰਜ਼ਿ) ਵੱਲੋਂ ਸਨਮਾਨ ਸਮਾਰੋਹ ਆਯੋਜਿਤ
ਏ।ਐਸ।ਮਠਾਰੂ, ਦਸੂਹਾ
|
ਪ੍ਰਸਿੱਧ ਲੇਖ਼ਕਾ
ਅਜੀਤ ਕੌਰ ਨਾਲ਼ ਇਕ ਇੰਟਰਵਿਊ/ਗ਼ੁਫ਼ਤਗ਼ੂ
ਡਾ।ਸਾਥੀ ਲੁਧਿਆਣਵੀ-ਲੰਡਨ |
‘ਅੰਨੇ ਘੋੜੇ ਦਾ ਦਾਨ’
ਰਾਹੀਂ ਅੰਤਰਰਾਸ਼ਟਰੀ ਸਰਵੋਤਮ ਫ਼ਿਲਮ ਪੁਰਸਕਾਰ ‘ਗੋਲਡਨ ਪੀਕੌਕ’ ਨੇ
ਪੰਜਾਬੀਆਂ ਦੇ ਵਿਹੜੇ ’ਚ ਪੈਲ ਪਾਈ - 43ਵਾਂ ਅੰਤਰਰਾਸ਼ਟਰੀ ਫ਼ਿਲਮ
ਫ਼ੈਸਟੀਵਲ (ਇਫ਼ੀ) - ਡਾ। ਪਰਮਿੰਦਰ ਸਿੰਘ ਤੱਗੜ , ਪਟਿਆਲਾ
|
ਕਵਿਤਾ ਦੀ ਇਕ ਆਪਣੀ
ਵਿਲੱਖਣ ਭਾਸ਼ਾ ਹੁੰਦੀ ਹੈ
ਜਰਨੈਲ ਸਿੰਘ, ਸਰੀ, ਕਨੇਡਾ |
ਗਿਆਨੀ ਸੋਹਣ
ਸਿੰਘ ਸੀਤਲ
ਪ੍ਰੋ। ਸ਼ਮਸ਼ੇਰ ਸਿੰਘ ਸੰਧੂ |
ਰਵਿੰਦਰ ਰਵੀ ਦੇ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ” ਦਾ ਭਾਰਤ
ਵਿਚ ਮੰਚਨ
ਮਨਜੀਤ ਮੀਤ |
6 ਜੂਨ ਬਰਸੀ’ਤੇ ਵਿਸ਼ੇਸ਼
ਪੰਜਾਬੀ ਕਵੀਸ਼ਰੀ
ਦਾ ਸ਼ਾਹ ਸਵਾਰ; ਬਾਬੂ ਰਜਬ ਅਲੀ
ਰਣਜੀਤ ਸਿੰਘ ਪ੍ਰੀਤ |
ਜਰਮਨੀ ਦੇ
ਅੰਤਰਰਾਸ਼ਟਰੀ ਕਵੀ ਦਰਬਾਰ ਵਿੱਚ ਰੰਗਦਾਰ ਸੋਵੀਨਰ ਰਲੀਜ ਕੀਤਾ ਗਿਆ
ਜਸਪਾਲਸਿੰਘ ਸਿੱਧੂ |
ਨਿਬੰਧ :
ਅਫ਼ਜ਼ਲ
ਸਾਹਿਰ ਦੀ ਸ਼ਾਇਰੀ : ਨਵੀਂ ਚੇਤਨਾ ਅਤੇ ਪੁਰਾਤਨ ਕਾਵਿ ਰੂਪਾਂ ਦਾ
ਸੁਮੇਲ
ਸੁਖਿੰਦਰ |
ਪੰਜਾਬੀ
ਦੇ ਪ੍ਰਸਿੱਧ ਲੇਖਕ ਕਰਤਾਰ ਸਿੰਘ ਦੁੱਗਲ ਨਹੀਂ ਰਹੇ - ਕੱਲ੍ਹ ਹੋਵੇਗੀ
ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
ਰਣਜੀਤ ਸਿੰਘ ਪ੍ਰੀਤ |
ਨਿਬੰਧ
ਨਛੱਤਰ ਸਿੰਘ ਗਿੱਲ : ਆਜ਼ਾਦੀ ਲਈ ਤੜਪ ਅਤੇ ਮੁਸੀਬਤਾਂ ਦਾ ਝੱਖੜ
ਸੁਖਿੰਦਰ |
ਸ਼੍ਰੋਮਣੀ
ਸਾਹਿਤਕਾਰ: ਪ੍ਰਿੰਸੀਪਲ ਤੇਜਾ ਸਿੰਘ
ਰਣਜੀਤ ਸਿੰਘ ਪ੍ਰੀਤ |
ਪੰਜਾਬੀ ਦੇ
ਚਮਤਕਾਰੀ ਲੇਖਕ
ਬਲਰਾਜ ਸਿੱਧੂ, ਯੂ. ਕੇ |
ਝੱੜ ਰਹੇ ਪੱਤੇ
ਨਿਸ਼ਾਨ ਰਾਠੌਰ ‘ਮਲਿਕਪੁਰੀ’ |
|
|
|
|
|