ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi।com  ਸ਼ਬਦ ਭਾਲ

ਜ਼ਿੰਦਗੀ ਨੂੰ ਵਿਅੰਗ ਨਾਲ ਰੰਗੀਨ ਬਣਾਉਣ ਵਾਲੇ ਗ਼ਜ਼ਲਗੋ: ਹਰਬੰਸ ਸਿੰਘ ਤਸੱਵਰ
ਉਜਾਗਰ ਸਿੰਘ 
 
   (22/02/2022)

ਉਜਾਗਰ


 119'ਲੋਕ ਸੰਪਰਕ ਵਿਭਾਗ' (ਲੋ:ਸੰ:ਵਿ:) ਦੇ ਸੇਵਾ ਮੁਕਤ ਅਧਿਕਾਰੀ ਹਰਬੰਸ ਸਿੰਘ ਤਸੱਵਰ ਉਰਦੂ ਅਤੇ ਪੰਜਾਬੀ ਦੇ ਜਾਣੇ ਪਛਾਣੇ ਵਿਅੰਗਕਾਰ ਹਨ। ਉਹ ਰੰਗੀਨ ਤਬੀਅਤ ਦੇ ਮਾਲਕ ਹਨ, ਇਸ ਲਈ ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਨੂੰ ਵਿਅੰਗ ਦੇ ਸਹਾਰੇ ਰੰਗੀਨ ਬਣਾਇਆ ਹੈ। ਉਹ ਹਰ ਗੱਲ ਹੀ ਵਿਅੰਗਮਈ ਢੰਗ ਨਾਲ ਕਰਦੇ ਹਨ। ਕਈ ਵਾਰ ਸਰੋਤੇ ਉਨ੍ਹਾਂ ਦੇ ਵਿਅੰਗ ਦੀ ਸੰਜ਼ੀਦਗੀ ਤੱਕ ਪਹੁੰਚ ਹੀ ਨਹੀਂ ਸਕਦੇ। ਇਉਂ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਦਾ ਵਿਅੰਗ ਕਈ ਲੋਕ ਕਾਫੀ ਸਮੇਂ ਤੋਂ ਬਾਅਦ ਸਮਝਦੇ ਹਨ। ਉਹ ਹਰ ਮੁਸ਼ਕਲ ਸਮੇਂ ਆਪਣੇ ਵਿਅੰਗ ਨਾਲ ਹਾਲਾਤ ਨੂੰ ਸੁਖਾਵਾਂ ਬਣਾ ਲੈਂਦੇ ਹਨ। ਉਨ੍ਹਾਂ ਨੂੰ ਜਦੋਂ ਵੀ ਕਿਸੇ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ, ਉਸ ਉਸ ਨੂੰ ਵੀ ਸਹਿਜਤਾ ਅਤੇ ਫ਼ਰਾਕਦਿਲੀ ਨਾਲ ਲੈਂਦੇ ਹੋਏ ਵਿਅੰਗਮਈ ਚੋਟ ਮਾਰਕੇ ਸੁਲਝਾ ਲੈਂਦੇ ਹਨ।

ਉਨ੍ਹਾਂ ਦੇ ਵਿਅਕਤਿਤਵ ਨੂੰ ਸਮਝਣਾ ਹਰ ਵਿਅਕਤੀ ਦੇ ਵਸ ਦੀ ਗੱਲ ਨਹੀਂ। ਲੋਕ ਸੰਪਰਕ ਵਿਭਾਗ ਦਾ ਹਰ ਕੰਮ ਹੀ ਸੰਜੀਦਾ ਅਤੇ ਤੁਰੰਤ ਕਰਨ ਵਾਲਾ ਹੁੰਦਾ ਹੈ। ਆਮ ਤੌਰ ਤੇ ਲੋਕ ਸੰਪਰਕ ਦੇ ਅਧਿਕਾਰੀ ਅਤੇ ਕਰਮਚਾਰੀ ਲਗਪਗ ਹਮੇਸ਼ਾ ਹੀ ਦਿਮਾਗੀ ਦਬਾਓ ਅਧੀਨ ਰਹਿੰਦੇ ਹਨ। ਕਈ ਵਾਰ ਉਨ੍ਹਾਂ ਨੂੰ ਅਜਿਹੇ ਕੰਮ ਕਰਨੇ ਪੈਂਦੇ ਹਨ, ਜਿਨ੍ਹਾਂ ਨੂੰ ਕਰਨਾ ਅਸੰਭਵ ਜਾਂ ਅਤੀ ਮੁਸ਼ਕਲ ਹੁੰਦਾ ਹੈ। ਉਨ੍ਹਾਂ ਨੂੰ ਭਾਵੇਂ ਸਾਰੀ ਦਿਹਾੜੀ ਕੋਈ ਕੰਮ ਨਾ ਹੋਵੇ ਪ੍ਰੰਤੂ ਜਦੋਂ ਪੰਜ ਵਜੇ ਦਫ਼ਤਰ ਬੰਦ ਹੋ ਰਹੇ ਹੁੰਦੇ ਹਨ ਤਾਂ ਉਨ੍ਹਾਂ ਨੂੰ ਕੰਮ ਕਰਨ ਲਈ ਆ ਜਾਂਦਾ ਹੈ। ਕੰਮ ਵੀ ਤੁਰਤ ਫੁਰਤ ਕਰਨਾ ਹੁੰਦਾ ਹੈ। ਇਸ ਦਾ ਕੋਈ ਓਵਰ ਟਾਈਮ ਅਤੇ ਬਦਲੇ ਵਿੱਚ ਛੁੱਟੀ ਵੀ ਨਹੀਂ ਮਿਲਦੀ ਜਿਸ ਕਰਕੇ ਉਹ ਹਮੇਸ਼ਾ ਘੁਟਨ ਮਹਿਸੂਸ ਕਰਦੇ ਰਹਿੰਦੇ ਹਨ। ਭਾਵ ਉਨ੍ਹਾਂ ਦੀ ਨੌਕਰੀ ਸੁਖਾਵੀਂ ਨਹੀਂ ਹੁੰਦੀ।

ਪ੍ਰੰਤੂ ਹਰਬੰਸ ਸਿੰਘ ਤਸੱਵਰ ਨੇ ਕਦੀ ਵੀ ਦਿਮਾਗ ‘ਤੇ ਨਾ ਬੋਝ ਪਾਇਆ ਹੈ ਅਤੇ ਨਾ ਹੀ ਔਖਿਆਈ ਮਹਿਸੂਸ ਕੀਤੀ ਹੈ। ਉਹ ਹਰ ਕੰਮ ਨੂੰ ਸਹਿਜਤਾ ਨਾਲ ਲੈਂਦੇ ਰਹੇ ਹਨ। ਸੇਵਾ ਮੁਕਤੀ ਤੋਂ ਬਾਅਦ ਵੀ ਸਹਿਜਤਾ ਨਾਲ ਹੀ ਜੀਵਨ ਬਸਰ ਕਰ ਰਹੇ ਹਨ। ਕਦੀ ਵੀ ਉਨ੍ਹਾਂ ਕਾਹਲ ਵਿੱਚ ਕੋਈ ਕੰਮ ਨਹੀਂ ਕੀਤਾ। ਜਦੋਂ ਕਿ ਨੌਜਵਾਨ ਵਿਆਹ ਵੀ ਚੜ੍ਹਦੀ ਉਮਰ ਵਿੱਚ ਹੀ ਕਰਵਾਉਣ ਦੇ ਇੱਛਕ ਹੁੰਦੇ ਹਨ ਪ੍ਰੰਤੂ ਹਰਬੰਸ ਸਿੰਘ ਤਸੱਵਰ ਨੇ ਆਪਣੀ ਮਰਜੀ ਨਾਲ ਸਹਿਜਤਾ ਨਾਲ ਹੀ ਪਰਿਵਾਰਿਕ ਜੀਵਨ ਸ਼ੁਰੂ ਕੀਤਾ ਹੈ। ਉਨ੍ਹਾਂ ਵਿਆਹ ਵੀ ਬਹੁਤ ਸਾਦਗੀ ਨਾਲ ਕੀਤਾ ਹੈ।

ਉਹ ਪੰਜਾਬੀ ਅਤੇ ਅੰਗਰੇਜ਼ੀ ਦੇ ਗ਼ਜ਼ਲਗੋ ਅਤੇ ਆਲੋਚਕ ਵੀ ਹਨ। ਉਨ੍ਹਾਂ ਨੇ 4 ਪੁਸਤਕਾਂ ਵੀ ਪ੍ਰਕਾਸ਼ਤ ਕਰਵਾਈਆਂ ਹਨ, ਜਿਨ੍ਹਾਂ ਵਿਚ ‘ਸਰ ਪਰ ਮੇਰੇ ਛਾਉਂ ਨਾ ਧੁਪ’ ਜਿਸ ਵਿੱਚ ਉਰਦੂ ਗ਼ਜ਼ਲ-ਗ਼ਜ਼ਲੇਂ-ਦੀਵਾਨ ਉਰਦੂ ਵਿਚ ਲਿਖੀ ਸੀ ਅਤੇ ਬਾਅਦ ਵਿਚ ਗੁਰਮੁੱਖੀ ਲਿਪੀ ਵਿੱਚ ਪ੍ਰਕਾਸ਼ਤ ਕਰਵਾਈ ਹੈ। ਦੂਜੀ ਪੁਸਤਕ ਗ਼ਜ਼ਲ 'ਅਰੂਜ਼ ਡਿਜ਼ਿਟਲ' ਹੈ, ਜਿਸ ਵਿਚ ਗ਼ਜ਼ਲ ਲਿਖਣ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ, ਉਨ੍ਹਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।

ਹਰਬੰਸ ਸਿੰਘ ਦਾ ਜਨਮ 15 ਅਪ੍ਰੈਲ 1938 ਨੂੰ ਅਣਵੰਡੇ ਭਾਰਤ ਵਿੱਚ ਸ੍ਰੀ ਪੰਜਾ ਸਾਹਿਬ ਹਸਨ ਅਬਦਾਲ ਵਿਖੇ ਕਰਮ ਸਿੰਘ ਪਾਪੀ ਅਤੇ ਮਾਤਾ ਪ੍ਰੇਮ ਕੌਰ ਦੇ ਘਰ ਹੋਇਆ ਸੀ। ਕਰਮ ਸਿੰਘ ਪਾਪੀ ਆਪਣੇ ਵੱਡੇ ਭਰਾ ਲਾਲਾ ਅਰਜਨ ਦਾਸ ਦੇ ਨਾਲ ਪੰਜਾ ਸਾਹਿਬ ਵਿਖੇ ਪਨਸਾਰੀ ਦੀ ਦੁਕਾਨ ਵੀ ਕਰਦੇ ਰਹੇ ਸਨ। ਉਹ ਅਰੋੜਾ ਵੰਸ਼ ਵਿੱਚੋਂ ਹਨ ਪ੍ਰੰਤੂ ਉਨ੍ਹਾਂ ਕਦੀ ਆਪਣੇ ਨਾਮ ਨਾਲ ਅਰੋੜਾ ਨਹੀਂ ਲਿਖਿਆ ਕਿਉਂਕਿ ਉਹ ਸਮਾਜਿਕ ਤਾਣੇ ਬਾਣੇ ਵਿੱਚ ਵਰਗੀਕਰਨ ਕਰਨ ਦੇ ਵਿਰੁੱਧ ਹਨ। ਸਿਕੰਦਰ ਦੇ ਹਿੰਦ ‘ਤੇ ਹਮਲੇ ਤੋਂ ਬਾਅਦ ਉਨ੍ਹਾਂ ਦੇ ਬਜ਼ੁਰਗ ਤਕਸਿਲਾ ਦੇ ਨਜ਼ਦੀਕ ਆ ਕੇ ਰਹਿਣ ਲੱਗ ਗਏ ਸਨ। ਉਹ ਯੂਨਾਨੀ ਹਿਕਮਤ ਦਾ ਕੰਮ ਕਰਦੇ ਸਨ।

ਉਨ੍ਹਾਂ ਦੇ ਪਿਤਾ ਕਰਮ ਸਿੰਘ ਪਾਪੀ ਬਹੁਪੱਖੀ ਸਖ਼ਸ਼ੀਅਤ ਦੇ ਮਾਲਕ ਅਤੇ ਅਨੋਖੀ ਕਿਸਮ ਦੇ ਇਨਸਾਨ ਸਨ। ਸੱਚੇ ਸੁੱਚੇ ਕੰਮ ਕਰਨ ਵਿੱਚ ਵਿਸ਼ਵਾਸ਼ ਰਖਦੇ ਸਨ। ਸਬਰ ਸੰਤੋਖ ਅਤੇ ਸਾਦਗੀ ਦੇ ਪ੍ਰਤੀਕ ਸਨ, ਜਿਸ ਕਰਕੇ ਹਰਬੰਸ ਸਿੰਘ ਤਸੱਵਰ ਵੀ ਆਪਣੀ ਵਿਰਾਸਤ ‘ਤੇ ਪਹਿਰਾ ਦਿੰਦੇ ਹੋਏ ਸੰਤੁਸ਼ਟੀ ਨਾਲ ਜੀਵਨ ਬਸਰ ਕਰ ਰਹੇ ਹਨ। 'ਨਾ ਕਾਹੂੰ ਸੇ ਦੋਸਤੀ ਨਾ ਕਾਹੂੰ ਸੇ ਵੈਰ' ਦੀ ਨੀਤੀ ਤੇ ਚਲਦੇ ਹਨ।

ਕਰਮ ਸਿੰਘ ਪਾਪੀ ਕਵਿਤਾ ਲਿਖਦੇ ਅਤੇ ਚਿਤਰਕਾਰੀ ਕਰਦੇ ਸਨ, ਇਸ ਲਈ ਹਰਬੰਸ ਸਿੰਘ ਤਸੱਵਰ ਨੂੰ ਸਾਹਿਤਕ ਗੁੜ੍ਹਤੀ ਆਪਣੀ ਪਰਿਵਾਰਿਕ ਵਿਰਾਸਤ ਵਿੱਚੋਂ ਹੀ ਮਿਲੀ ਸੀ। ਹਰਬੰਸ ਸਿੰਘ ਦੇ ਪਿਤਾ ਸੂਫ਼ੀਆਨਾ ਵਿਚਾਰਧਾਰਾ ਵਿੱਚ ਗੜੂੰਦ ਸਨ, ਜਿਸ ਕਰਕੇ ਹਰਬੰਸ ਸਿੰਘ ਦੇ ਵਿਅਕਤਿਤਵ ਉਪਰ ਵੀ ਸੂਫ਼ੀਆਨਾ ਅਤੇ ਸੰਤੁਸ਼ਟੀ ਦੀ ਰੰਗਤ ਚੜ੍ਹੀ ਹੋਈ ਹੈ। ਉਨ੍ਹਾਂ ਦਾ ਫਕਰ ਕਿਸਮ ਦਾ ਸੁਭਾਅ ਵੀ ਵਿਰਾਸਤ ਦੀ ਦੇਣ ਹੈ।

ਇਸੇ ਤਰ੍ਹਾਂ ਉਨ੍ਹਾਂ ਦੀ ਮਾਤਾ ਪ੍ਰੇਮ ਕੌਰ ਸੁਰੀਲੀ ਆਵਾਜ਼ ਵਿੱਚ ਪਾਠ ਕਰਦੇ ਸਨ। ਹਰਬੰਸ ਸਿੰਘ ਦੇ ਨਾਨਾ ਮੇਹਰ ਸਿੰਘ ਅਤੇ ਨਾਨਕ ਸਿੰਘ ਨਾਵਲਿਸਟ ਇਕੱਠੇ ਕੀਰਤਨ ਕਰਿਆ ਕਰਦੇ ਸਨ, ਜਿਸ ਕਰਕੇ ਹਰਬੰਸ ਸਿੰਘ ਵੀ ਰੱਬ ਦੀ ਰਜਾ ਵਿੱਚ ਵਿਸ਼ਵਾਸ਼ ਰੱਖਣ ਵਾਲੇ ਇਨਸਾਨ ਹਨ। ਦੇਸ਼ ਦੀ ਵੰਡ ਸਮੇਂ ਉਹ ਮਹਿਜ 9 ਸਾਲ ਦੇ ਸਨ। ਪਹਿਲਾਂ ਉਨ੍ਹਾਂ ਦਾ ਪਰਿਵਾਰ ਤਰਨਤਾਰਨ ਵਿੱਚ ਆ ਕੇ ਰਹਿਣ ਲੱਗ ਪਿਆ ਪ੍ਰੰਤੂ ਥੋੜ੍ਹੇ ਸਮੇਂ ਬਾਅਦ ਪਟਿਆਲਾ ਆ ਗਏ।

ਪਟਿਆਲਾ ਦੇ ਸਾਹਿਤਕ, ਸਭਿਆਚਾਰਕ ਅਤੇ ਬਾਗਾਂ ਦੇ ਵਾਤਾਵਰਨ ਨੇ ਉਨ੍ਹਾਂ ਦੇ ਕੋਮਲ ਮਨ ‘ਤੇ ਗਹਿਰਾ ਪ੍ਰਭਾਵ ਪਾਇਆ, ਜਿਸ ਕਰਕੇ ਉਹ ਕੋਮਲ ਕਲਾਵਾਂ ਦੇ ਕਾਇਲ ਹੋ ਗਏ।

ਪਟਿਆਲਾ ਸ਼ਹਿਰ ਦੀ ਇਮਾਰਤਸਾਜੀ ਵੀ ਉਨ੍ਹਾਂ ਦੇ ਸਾਹਿਤਕ ਮਨ ਨੂੰ ਮੋਂਹਦੀ ਸੀ। ਕਿਲਾ ਮੁਬਾਰਕ, ਮੋਤੀ ਬਾਗ ਅਤੇ ਸ਼ੀਸ਼ ਮਹਿਲ ਦੀਆਂ ਕਲਾ ਕਿ੍ਰਤਾਂ ਨੇ ਉਨ੍ਹਾਂ ਨੂੰ ਬੇਹਦ ਪ੍ਰਭਾਵਤ ਕੀਤਾ ਜਿਸ ਕਰਕੇ ਉਨ੍ਹਾਂ ਨੂੰ ਕਲਾ ਨਾਲ ਅੰਤਾਂ ਦਾ ਮੋਹ ਹੋ ਗਿਆ।

ਹਰਬੰਸ ਸਿੰਘ ਤਸੱਵਰ ਨੇ 'ਐਮ ਏ' ਉਰਦੂ, ਪੰਜਾਬੀ ਅਤੇ ਅੰਗਰੇਜ਼ੀ ਪਾਸ ਕੀਤੀਆਂ ਹੋਈਆਂ ਹਨ। ਉਨ੍ਹਾਂ ਆਪਣੀ ਪੀ ਐਚ ਡੀ ਨਾਵਲ ਨਿਗਾਰ ਕੁਰਅਤੁਲ ਐਨ ਹੈਦਰ ‘ਤੇ ਕੀਤੀ ਸੀ।

ਹਰਬੰਸ ਸਿੰਘ ਤਸੱਵਰ ਮੌਜੀ ਸੁਭਾਅ ਦੇ ਇਨਸਾਨ ਹਨ। ਸਮਾਜ ਵਿੱਚ ਕੀ ਵਾਪਰ ਰਿਹਾ ਹੈ, ਉਸਦੀ ਪਰਵਾਹ ਨਹੀਂ ਸਗੋਂ ਆਪਣੇ ਖਿਆਲਾਂ ਵਿੱਚ ਹੀ ਮਸਤ ਰਹਿੰਦੇ ਹਨ। ਦੁਨੀਆਂਦਾਰੀ ਤੋਂ ਵੀ ਬੇਖ਼ਬਰ ਹਨ, ਹਰ ਵਕਤ ਸਾਹਿਤਕ ਰੰਗੀਨੀਆਂ ਦੇ ਸਪਨੇ ਲੈਂਦੇ ਰਹਿੰਦੇ ਹਨ। ਕਈ ਵਾਰ ਤਾਂ ਇਉਂ ਲਗਦਾ ਹੈ ਕਿ ਉਹ ਸੰਸਾਰਕ ਜ਼ਿੰਦਗੀ ਤੋਂ ਕੋਹਾਂ ਦੂਰ ਮਸਤ ਮਲੰਗ ਹਨ।

119ਉਨ੍ਹਾਂ ਦਾ ਵਿਆਹ ਬੀਬੀ ਚਰਨ ਪਾਲ ਕੌਰ ਨਾਲ ਹੋਇਆ, ਜੋ ਆਰੀਆ ਸਮਾਜ ਕਾਲਜ ਨਵਾਂ ਸ਼ਹਿਰ ਵਿੱਚ ਲੈਕਚਰਾਰ ਸਨ। ਉਸ ਤੋਂ ਬਾਅਦ ਉਹ ਉਸੇ ਕਾਲਜ ਦੇ ਪਿ੍ਰੰਸੀਪਲ ਅਤੇ ਕਾਲਜ ਦੀ ਮੈਨੇਜਮੈਂਟ ਕਮੇਟੀ ਦੇ ਸਕੱਤਰ ਵੀ ਰਹੇ ਹਨ। ਇਸ ਸਮੇਂ ਵੀ ਉਹ ਕਾਲਜ ਦੀ ਮੈਨੇਜਮੈਂਟ ਕਮੇਟੀ ਦੇ ਮੈਂਬਰ ਹਨ।

ਚਰਨ ਪਾਲ ਕੌਰ ਨੇ ਆਪਣੇ ਕਿੱਤੇ ਦੀ ਸ਼ਾਨ ਅਤੇ ਮਰਿਆਦਾ ਨੂੰ ਕਾਇਮ ਹੀ ਨਹੀਂ ਰੱਖਿਆ ਸਗੋਂ ਬਿਹਤਰੀਨ ਅਧਿਆਪਕ ਮੰਨੇ ਜਾਂਦੇ ਹਨ। ਅੰਗਰੇਜ਼ੀ ਭਾਸ਼ਾ ਦੇ ਮਾਹਿਰ ਗਿਣੇ ਜਾਂਦੇ ਹਨ। ਉਹ ਸਮਾਜ ਸੇਵਕ ਵੀ ਹਨ।

ਹਰਬੰਸ ਸਿੰਘ ਤਸੱਵਰ ਪਟਿਆਲਾ ਤੋਂ ਚੰਡੀਗੜ੍ਹ ਆ ਗਏ । ਚੰਡੀਗੜ੍ਹ ਉਹ ਪੰਜਾਬ ਯੂਨੀਵਰਸਿਟੀ ਵਿੱਚ ਪੜ੍ਹਦੇ ਵੀ ਰਹੇ ਅਤੇ ਥੋੜ੍ਹੇ ਸਮੇਂ ਪੜ੍ਹਾਉਂਦੇ ਵੀ ਰਹੇ। ਫਿਰ ਉਹ ਲੋਕ ਸੰਪਰਕ ਵਿਭਾਗ ਵਿੱਚ ਅਨੁਵਾਦਕ ਉਰਦੂ ਭਰਤੀ ਹੋ ਗਏ। ਤਰੱਕੀਆਂ ਕਰਦੇ ਹੋਏ ਅਧਿਕਾਰੀ ਬਣ ਗਏ।

ਉਹ ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਦੇ ਉਰਦੂ ਦੇ ਰਸਾਲੇ 'ਪਾਸਵਾਨ' ਦੇ ਸੰਪਾਦਕ ਵੀ ਰਹੇ। ਉਨ੍ਹਾਂ ਦਾ ਇਹ ਇਕ ਸ਼ੇਅਰ ਤਸੱਵਰ ਦੀ ਜ਼ਿੰਦਗੀ ਦੀ ਸੰਤੁਸ਼ਟੀ ਦਾ ਸਿਰਨਾਮਾ ਸਾਬਤ ਹੋ ਰਿਹਾ ਹੈ:

ਰਾਤ ਕੇ ਦਸ ਸੇ ਸੁਬਹ ਕੇ ਦਸ ਤਕ,
ਕੋਈ ਨਾ ਆਹਟ ਕੋਈ ਨਾ ਦਸਤਕ,
ਇਸ ਰਫਤਾਰ ਕੇ ਯੁਗ ਮੇਂ ਤਸੱਵਰ,
ਆਪਨੀ ਦੌੜ ਹੈ ਲੋਕਲ ਬਸ ਤਕ।


ਹਰਬੰਸ ਸਿੰਘ ਤਸੱਵਰ ਨਮਰਤਾ, ਸਾਦਗੀ, ਸ਼ਹਿਨਸ਼ੀਲਤਾ ਅਤੇ ਰੱਬੀ ਰਜਾ ਵਿੱਚ ਆਪਣੀ ਅਰਧੰਗਣੀ ਚਰਨ ਪਾਲ ਕੌਰ ਨਾਲ ਮੋਹਾਲੀ ਵਿਖੇ ਆਪਣਾ ਜੀਵਨ ਸਹਿਜਤਾ ਨਾਲ ਬਸਰ ਕਰ ਰਹੇ ਹਨ। ਅਜੋਕੇ ਘੁਟਨ ਦੇ ਵਾਤਾਵਰਨ ਵਿੱਚ ਉਨ੍ਹਾਂ ਦਾ ਜੀਵਨ ਆਉਣ ਵਾਲੀ ਪੀੜ੍ਹੀ ਲਈ ਪ੍ਰੇਰਨਾਦਾਇਕ ਹੋ ਸਕਦਾ ਹੈ।

ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
  ujagarsingh48@yahoo.com
ਮੋਬਾਈਲ 94178 13072      

 
 

119ਜ਼ਿੰਦਗੀ ਨੂੰ ਵਿਅੰਗ ਨਾਲ ਰੰਗੀਨ ਬਣਾਉਣ ਵਾਲੇ ਗ਼ਜ਼ਲਗੋ: ਹਰਬੰਸ ਸਿੰਘ ਤਸੱਵਰ
ਉਜਾਗਰ ਸਿੰਘ
118ਕਹਾਣੀਕਾਰ ਲਾਲ ਸਿੰਘ ਦੀ “ ਬੇਮਝੀਆਂ “ ਵਿਚਲੀ ਸਮਝ ਦੇ ਰੂਬਰੂ ਹੁੰਦਿਆਂ
ਡਾ. ਸ਼ਮਸ਼ੇਰ ਮੋਹੀ   
117ਬੁਲੰਦ ਸ਼ਾਇਰ ਸਿਰੀ ਰਾਮ ਅਰਸ਼ -ਜਿਸ ਸਾਨੂੰ ਬਹੁਤਿਆਂ ਨੂੰ ਮਾਰਗ ਦਰਸ਼ਨ ਦਿੱਤਾ
ਗੁਰਭਜਨ ਗਿੱਲ
116ਡਾ: ਮਲਕੀਅਤ ‘ਸੁਹਲ’ ਦੀ ਪੰਜਾਬੀ ਕਵਿਤਾ
ਰਵੇਲ ਸਿੰਘ 
115ਹੈ ਕੋਈ "ਮਾਈ ਦਾ ਲਾਲ" – ਜੋ ਸੱਚ ਬੋਲ ਸਕੇ !
ਕੇਹਰ ਸ਼ਰੀਫ਼, ਜਰਮਨੀ
114ਹੈਮਿੰਗਵੇ ਨੂੰ ਯਾਦ ਕਰਦਿਆਂ
ਸ਼ਿੰਦਰ ਪਾਲ ਸਿੰਘ, ਯੂਕੇ 
113ਜਨਮ ਦਿਨ ਮੌਕੇ ਪੰਥ ਰਤਨ ਭਾਈ ਕਾਨ੍ਹ ਸਿੰਘ ਨਾਭਾ ਦੇ ਪੜਪੋਤਰੇ ਮੇਜਰ ਆਦਰਸ਼ਪਾਲ ਸਿੰਘ ਨਾਲ ਵਿਸ਼ੇਸ਼ ਮੁਲਾਕਾਤ
ਜਗਮੇਲ ਸਿੰਘ ਭਾਠੂਆਂ, ਦਿੱਲੀ 
112ਰੰਗੀਨ ਮਿਜ਼ਾਜ ਸਟੇਜੀ ਕਵੀ ਦੀਵਾਨ ਸਿੰਘ, ਮਹਿਰਮ’ ਨੂੰ ਯਾਦ ਕਰਦਿਆਂ 
ਰਵੇਲ ਸਿੰਘ, ਇਟਲੀ
111ਪੁੱਤਰ ਹੀ ਨਹੀਂ, ਧੀਆਂ ਵੀ ਬਾਪ ਦਾ ਨਾਂ ਅੱਗੇ ਤੋਰਦੀਆਂ ਹਨ - ਅਜੀਤ ਸਤਨਾਮ ਕੌਰ 
ਹਰਵਿੰਦਰ ਬਿਲਾਸਪੁਰ
110ਵੀਰ ਮੇਰਿਆ ਜੁਗਨੀ ਕਹਿੰਦੀ ਏ 
ਰਵੇਲ ਸਿੰਘ ਇਟਲੀ
109ਰੁਮਾਂਸਵਾਦ ਅਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ ਕਵੀ ਅਤੇ ਗੀਤਕਾਰ ਅੰਗਰੇਜ਼ ਮੁੰਡੀ ਕੱਦੋਂ 
ਉਜਾਗਰ ਸਿੰਘ, ਪਟਿਆਲਾ
108ਸੁਆਤੀ ਬੂੰਦਾਂ ਵਰਗੇ ਸ਼ਬਦਾਂ ਦਾ ਰਚੇਤਾ ਸੀ ਬਾਈ ਰਾਜਿੰਦਰ ਪ੍ਰਦੇਸੀ
ਸ਼ਿਵਚਰਨ ਜੱਗੀ ਕੁੱਸਾ
107ਚੇਤੰਨ ਚਿੰਤਕ ਤੇ ਸਮਰੱਥ ਸਾਹਿਤਕਾਰ ਡਾ. ਗੁਰਦਿਆਲ ਸਿੰਘ ਰਾਏ
ਹਰਮੀਤ ਸਿੰਘ ਅਟਵਾਲ 
106ਗਿਆਨ ਦੀ ਮਹਿਕ ਵੰਡਣ ਵਾਲਾ ਵਣਜਾਰਾ ਪ੍ਰੋ ਅਛਰੂ ਸਿੰਘ
 ਉਜਾਗਰ ਸਿੰਘ, ਪਟਿਆਲਾ 
ranjuਕੁਦਰਤ, ਸਮਾਜਿਕ ਸਰੋਕਾਰਾਂ ਅਤੇ ਰੁਮਾਂਸਵਾਦ ਦੀ ਕਵਿਤਰੀ ਡਾ ਰੰਜੂ
ਉਜਾਗਰ ਸਿੰਘ, ਪਟਿਆਲਾ 
104ਮੇਰੀ ਮਾਂ ਦਾ ਪਾਕਿਸਤਾਨ/a>
ਅਜੀਤ ਸਤਨਾਮ ਕੌਰ, ਲੰਡਨ 
103ਹਰਿਆਣੇ ਦਾ 2020 ਦਾ ਪੰਜਾਬੀ ਸਾਹਿਤ ਅਵਲੋਕਨ: ਪੁਸਤਕ ਸੰਦਰਭ
ਡਾ. ਨਿਸ਼ਾਨ ਸਿੰਘ ਰਾਠੌਰ 
102ਪੰਜਾਬੀ ਵਿਰਾਸਤ, ਕਵਿਤਾ ਅਤੇ ਕੋਮਲ ਕਲਾਵਾਂ ਦੀ ਤ੍ਰਿਵੈਣੀ ਦਵਿੰਦਰ ਬਾਂਸਲ
ਉਜਾਗਰ ਸਿੰਘ 
kussaਮੇਰੇ ਠੁੱਕਦਾਰ ਗਲਪੀ ਸ਼ੈਲੀ ਵਾਲਾ ਨਾਵਲਕਾਰ : ਸ਼ਿਵਚਰਨ ਜੱਗੀ ਕੁੱਸਾ
ਹਰਮੀਤ ਸਿੰਘ ਅਟਵਾਲ 
100ਮੇਰੇ ਹਿੱਸੇ ਦਾ ਡਾਕਟਰ ਹਰਿਭਜਨ ਸਿੰਘ
ਜੈਤੇਗ ਸਿੰਘ ਅਨੰਤ 
099ਤਿੜਕ ਰਹੇ ਸਮਾਜਿਕ ਰਿਸ਼ਤਿਆਂ ਅਤੇ ਸਰੋਕਾਰਾਂ ਦਾ ਕਵੀ - ਰਣਦੀਪ ਸਿੰਘ ਆਹਲੂਵਾਲੀਆ
ਉਜਾਗਰ ਸਿੰਘ, ਪਟਿਆਲਾ 
kussaਕਿਰਤ ਵਿੱਚ ਦਮ ਹੈ ਤਾਂ ਪਾਠਕ ਲੱਭ ਕੇ ਪੜ੍ਹਦੇ ਹਨ - ਸ਼ਿਵਚਰਨ ਜੱਗੀ ਕੁੱਸਾ।
ਹਰਵਿੰਦਰ ਧਾਲੀਵਾਲ (ਬਿਲਾਸਪੁਰ) 
rupaalਕਲਮ ਦਾ ਧਨੀ : ਜਸਵਿੰਦਰ ਸਿੰਘ ਰੁਪਾਲ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ 
laganaਬਹੁ-ਕਲਾਵਾਂ ਦਾ ਸੁਮੇਲ :   ਬਲਵਿੰਦਰ ਕੌਰ ਲਗਾਣਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ    
dhimanਪੰਜਾਬੀ ਮਾਂ-ਬੋਲੀ ਨੂੰ ਸਮਰਪਿਤ ਹੋਣਹਾਰ ਕਲਮ - ਮਨਜੀਤ ਕੌਰ ਧੀਮਾਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ 
khalsaਵਿਰਸੇ ਦੀ ਸਾਂਭ-ਸੰਭਾਲ ਲਈ ਯਤਨਸ਼ੀਲ ਮੁਟਿਆਰ - ਬੀਬੀ ਰੁਪਿੰਦਰ ਕੌਰ ਰੂਪ ਖਾਲਸਾ
ਪ੍ਰੀਤਮ ਲੁਧਿਆਣਵੀ, ਚੰਡੀਗੜ 
sathiLਪੰਜਾਬੀ ਬੋਲੀ ਦੇ ਜਗਤ ਵਿੱਚ ਧਰੂ ਤਾਰੇ ਵਾਂਗ ਚਮਕਦਾ ਰਹੇਗਾ ਸਾਥੀ ਲੁਧਿਆਣਵੀ
ਬਲਵਿੰਦਰ ਸਿੰਘ ਚਾਹਲ "ਮਾਧੋਝੰਡਾ"
meetਬਗੀਤਕਾਰੀ ਦੀਆਂ ਮੰਜਲਾਂ ਸਰ ਕਰ ਰਿਹਾ ਗੀਤਕਾਰ-- ਮੀਤ ਸਦੌਂ-ਗੜ ਵਾਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ  
nachardeepਬਹੁ-ਕਲਾਵਾਂ ਦਾ ਖੂਬਸੂਰਤ ਸੁਮੇਲ - ਨੇਚਰਦੀਪ ਕਾਹਲੋਂ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
balਸੰਗੀਤ, ਸਾਹਿਤ ਅਤੇ ਸਿਹਤ ਵਿਗਿਆਨ ਦੀ ਤ੍ਰਿਵੈਣੀ ਡਾ ਮਨਜੀਤ ਸਿੰਘ ਬਲ
ਉਜਾਗਰ ਸਿੰਘ, ਪਟਿਆਲਾ  
khamoshਹੱਡਬੀਤੀ
ਖਾਮੋਸ਼ ਮੁਹੱਬਤ ਦੀ ਇਬਾਦਤ
ਅਜੀਤ ਸਤਨਾਮ ਕੌਰ
daduharਯੂਥ ਵੈਲਫੇਅਰ ਕਲੱਬ ਵੱਲੋਂ ਲੇਖਕ ਜਸਵੀਰ ਸ਼ਰਮਾ ਦੱਦਾਹੂਰ ਦਾ ਸਨਮਾਨ
ਗੁਰਬਾਜ ਗਿੱਲ, ਬਠਿੰਡਾ
darshanਪੰਜਾਬੀ ਕਵੀ ਗਿਆਨੀ ਦਰਸ਼ਨ ਸਿੰਘ ਨਹੀਂ ਰਹੇ
ਸਾਥੀ ਲੁਧਿਆਣਵੀ,  ਲੰਡਨ
gangaਸਾਹਿਤ ਸਿਰਜਨਾ ਦਾ ਨਵਾਂ ਸਿਰਨਾਵਾਂ – ਨਿਰਮਲ ਗੰਗਾ
ਗੁਰਬਾਜ ਗਿੱਲ,  ਬਠਿੰਡਾ
gillਸਾਹਿਤਕ ਅਤੇ ਸਭਿਆਚਾਰਕ ਖ਼ੁਸ਼ਬੂਆਂ ਦਾ ਵਣਜਾਰਾ ਪ੍ਰੋ. ਗੁਰਭਜਨ ਸਿੰਘ ਗਿੱਲ
ਉਜਾਗਰ ਸਿੰਘ, ਪਟਿਆਲਾ 
ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਹਰਿਆਣੇ ’ਚ ਪੰਜਾਬੀ ਮਾਂ- ਬੋਲੀ ਦਾ ਲਾਡਲਾ ਪੁੱਤਰ ਸੀ ਡਾ. ਅਮਰਜੀਤ ਸਿੰਘ ਕਾਂਗ
ਡਾ. ਨਿਸ਼ਾਨ ਸਿੰਘ ਰਾਠੌਰ
ਸੰਘਰਸ਼ ਦੀ ਮੂਰਤ, ਨਿਊਜ਼ ਰੀਡਰ - ਬਲਜੀਤ ਕੌਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਪੰਜਾਬੀ ਜੁਬਾਨ ਦਾ ਅਜ਼ੀਮ ਸ਼ਾਇਰ ਐਸ ਐਸ ਮੀਸ਼ਾ
ਮਨਜੀਤ ਸਿੰਘ ਰੱਤੂ, ਨਿਊ ਯਾਰਕ
ਗੀਤਕਾਰੀ ਵਿਚ ਨਾਮਨਾ ਖੱਟ ਰਹੀ ਖੂਬਸੂਰਤ ਕਲਮ- ਗਗਨਦੀਪ ਕੌਰ ਸਿਵੀਆ
ਪ੍ਰੀਤਮ ਲੁਧਿਆਣਵੀ, ਚੰਡੀਗੜ
ਸ਼ਬਦਾਂ ਦੀ ਚੋਗ ਚੁਗਣ ਵਾਲਾ - ਸ਼ਿਵਚਰਨ ਜੱਗੀ ਕੁੱਸਾ
ਕੇਹਰ ਸ਼ਰੀਫ਼ (ਵਿਟਨ)
ਮੰਜਲ ਵਲ ਵਧ ਰਿਹਾ ਸ਼ਾਇਰ, ਜਤਿੰਦਰ ਸਿੰਘ, ਉੱਚੀ ਮੰਗਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਦ੍ਰਿੜ ਇਰਾਦਿਆਂ ਦੀ ਮਾਲਕਣ - ਕਰਮਜੀਤ ਕੰਮੋ ਦਿਓਣ ਐਲਨਾਬਾਦੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਯੂਰਪ ਦੀ ਧਰਤ ਤੇ ਧੁੰਮਾਂ ਮਚਾ ਰਹੀ ਕਲਮ- ਬਿੰਦਰ-ਜਾਨ-ਏ-ਸਾਹਿਤ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਕਲਮੀ ਸ਼ੌਕ ਨੂੰ ਰੂਹ ਨਾਲ ਪਾਲ ਰਹੀ ਕਵਿੱਤਰੀ - ਸਿਮਰਨਜੀਤ ਜੁਤਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸਾਹਿਤ ਤੇ ਸਭਿਆਚਾਰ ਦਾ ਮੂੰਹ-ਮੁੰਹਾਦਰਾ ਸੰਵਾਰਨ ਲਈ ਦੋਆਬੇ ਦੀ ਯਤਨਸ਼ੀਲ ਕਲਮ- ਅੰਜੂ 'ਵ' ਰੱਤੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸਾਹਿਤਕ ਤੇ ਸੱਭਿਆਚਾਰਕ ਗੀਤਾਂ ਦਾ ਵਣਜਾਰਾ - ਮੂਲ ਚੰਦ ਸ਼ਰਮਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸ਼ਾਇਰੀ ਤੋਂ ਫਿਲਮੀ ਗੀਤਕਾਰੀ ਵੱਲ – ਸ਼ਾਇਰ ਸ਼ਮੀ ਜਲੰਧਰੀ
ਰਿਸ਼ੀ ਗੁਲਾਟੀ, ਐਡੀਲੇਡ, ਆਸਟ੍ਰੇਲੀਆ
ਰੂਹਾਨੀਅਤ ਦੀਆਂ ਕਿਰਨਾਂ ਵਰਗੀ ਕਵਿੱਤਰੀ ਕਿਰਨ ਪਾਹਵਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਕਨੇਡਾ ਰਹਿਕੇ ਵੀ ਘੁੰਮ ਰਹੀ ਹੈ ਪਿੰਡ ਦੀਆਂ ਗਲੀਆਂ ਵਿਚ - ਕਵਿੱਤਰੀ ਤੇ ਕਹਾਣੀਕਾਰਾ ਜੱਗੀ ਬਰਾੜ ਸਮਾਲਸਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਇੰਨਸਾਨੀਅਤ ਦੇ ਅਸੂਲਾਂ ਵਾਲੀ ਸੰਘਰਸ਼-ਸ਼ੀਲ ਤੇ ਉਦਮੀ ਕਲਮ - ਸੁਖਚਰਨ ਸਿੰਘ ਸਾਹੋਕੇ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸਾਫ-ਸੁਥਰੀ ਲੇਖਣੀ ਦਾ ਮਾਲਕ - ਗੁਰਦੀਪ ਸਿੰਘ ਸ਼ਹਿਣਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਇਕਬਾਲ ਮਾਹਲ ਨਾਲ ਇਕ ਇੰਟਰਵਿਊ
ਡਾਕਟਰ ਸਾਥੀ ਲੁਧਿਆਣਵੀ, ਲੰਡਨ
ਅੱਖਰਾਂ ਨੂੰ ਮਾਲਾ ਚ ਪਰੋਣ ਦੀ ਮੁਹਾਰਤ ਰੱਖਦਾ ਸ਼ਾਇਰ- ਯੱਸ਼ਪਾਲ ਟੋਨੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਵਿਰਸੇ ਨੂੰ ਸੰਭਾਲਣ 'ਚ ਜੁਟੀ ਹੋਈ ਲਾ-ਜੁਵਾਬ ਕਲਮ - ਵਰਿੰਦਰ ਕੌਰ ਰੰਧਾਵਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਛੂਕਦਾ ਕਲਮੀ ਦਰਿਆ - ਪ੍ਰਿੰ: ਗੁਰਮੀਤ ਸਿੰਘ ਫਾਜਿਲਕਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ  
ਤੰਗੀਆਂ-ਤੁਰਛੀਆਂ ਚੋ ਨਿਕਲੀ, ਕਲਮੀ-ਚਾਨਣ ਵੰਡ ਰਹੀ ਸਖਸ਼ੀਅਤ- ਚੰਨ ਕਸੌਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਪੰਜਾਬੀ ਦੇ ਉੱਘੇ ਚਿੰਤਕ ਭਾਈ ਕਾਨ੍ਹ ਸਿੰਘ ਨਾਭਾ
ਡਾ. ਰਵਿੰਦਰ ਕੌਰ ਰਵੀ, ਪੰਜਾਬੀ ਯੂਨੀਵਰਸਿਟੀ ਪਟਿਆਲਾ
ਖੂਬਸੂਰਤ ਕਲਮ ਅਤੇ ਸੁਰੀਲੀ ਅਵਾਜ ਦੀ ਮਲਿਕਾ- ਕੁਲਵਿੰਦਰ ਕੌਰ ਮਹਿਕ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਮਿਆਰੀ ਬਹੁ-ਕਲਾਵਾਂ ਦਾ ਖੂਬਸੂਰਤ ਸੁਮੇਲ -ਹਰਪ੍ਰੀਤ ਕੌਰ ਪ੍ਰੀਤ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸਾਹਿਤਕ ਅੰਬਰ 'ਚੋ ਛਟਾ ਵਿਖੇਰਦੀ ਸੁਨਹਿਰੀ ਕਿਰਨ-- ਗੁਰਪ੍ਰੀਤ ਕੌਰ ਧਾਲੀਵਾਲ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਇਕ ਨਾਮਵਰ ਸਖ਼ਸ਼ੀਅਤ- ਡਾ. ਹਰਦੀਪ ਲੌਂਗੀਆ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਅੰਬਰ ਦੇ ਹਾਣ ਦੇ ਸੁਪਨੇ ਉਲੀਕਣ ਵਾਲੀ ਕਲਮ- ਪੁਸ਼ਪਿੰਦਰ ਕੌਰ ਮੁਰਿੰਡਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਨਾ ਭੁੱਲਣਯੋਗ ਹਸਤੀ ਇਕਬਾਲ ਅਰਪਨ
ਬਲਜਿੰਦਰ ਸੰਘਾ, ਕਨੇਡਾ
ਬਹੁ-ਪੱਖੀ ਕਲਾਵਾਂ ਦਾ ਕਲ-ਕਲ ਵਗਦਾ ਝਰਨਾ- ਮੀਨੂੰ ਸੁਖਮਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਵਲੋਂ ਸੱਤਵਾਂ ਕਾਵਿ-ਸੰਗ੍ਰਹਿ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ  
ਹੁਸਨ, ਜਵਾਨੀ ਅਤੇ ਕਲਮ ਦਾ ਸੁਮੇਲ - ਸਰੁੱਚੀ ਕੰਬੋਜ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਨੀਂ ਅੱਜ ਕੋਈ ਆਇਆ ਸਾਡੇ ਵਿਹੜੇ
ਰਵੇਲ ਸਿੰਘ ਇਟਲੀ
ਪੰਜਾਬੀ ਦੇ ਨਾਮਵਰ ਆਲੋਚਕ ਡਾ. ਭੀਮ ਇੰਦਰ ਸਿੰਘ
ਸੁਖਿੰਦਰ,  ਕੈਨੇਡਾ
ਲਾਹੌਰ ਸ਼ਾਜਸ਼ ਕੇਸ ਦੇ ਸ਼ਤਾਬਦੀ ਪ੍ਰੋਗਰਾਮਾਂ ਦੀ ਸ਼ੁਰੂਆਤ
ਉਜਾਗਰ ਸਿੰਘ, ਪਟਿਆਲਾ
ਡਾ. ਰਤਨ ਸਿੰਘ ਢਿੱਲੋਂ; ਕਵੀ ਅਤੇ ਆਲੋਚਕ
ਸੁਖਿੰਦਰ, ਟਰਾਂਟੋ
"ਜਿਨਮੇਂ ਬਸਤੇ ਭਾਈ ਵੀਰ ਸਿੰਘ"
ਜਸਪ੍ਰੀਤ ਸਿੰਘ, ਲੁਧਿਆਣਾ
ਸਮਾਜਿਕ ਸਰੋਕਾਰਾਂ ਦੀ ਕਵਿਤਰੀ ਭੁਪਿੰਦਰ ਨੱਤ
ਉਜਾਗਰ ਸਿੰਘ, ਪਟਿਆਲਾ
ਮੁਲਾਕਾਤ :
ਰਵਿੰਦਰ ਰਵੀ - ਕਵੀ, ਨਾਟਕਕਾਰ
ਸੁਖਿੰਦਰ, ਟਰਾਂਟੋ
ਪੰਜਾਬੀ ਸੱਭਿਆਚਾਰ ਵਿੱਚ ਬਹੁ ਚਰਚਿਤ ਪੰਛੀ ਕਾਂ
ਰਵੇਲ ਸਿੰਘ ਇਟਲੀ
ਰੁਮਾਂਟਿਕ ਕਵਿਤਾਵਾਂ ਲਿਖਣ ਵਾਲੀ ਕਵਿਤਰੀ- ਰਮਨ ਵਿਰਕ
ਉਜਾਗਰ ਸਿੰਘ, ਪਟਿਆਲਾ
ਬਾਵਾ ਬਲਵੰਤ-ਕਾਵਿ: ਭਾਰਤੀ ਅਵਚੇਤਨ ਤੇ ਪ੍ਰਗਤੀਵਾਦ
ਡਾ: ਸੁਖਦੇਵ ਸਿੰਘ, ਚੰਡੀਗੜ੍ਹ 
ਪ੍ਰਵਾਸੀ ਪੰਜਾਬੀ ਸ਼ਾਇਰੀ ਦਾ ਮਾਣ : ਸੁਖਿੰਦਰ
ਕੰਵਲਦੀਪ ਸੈਣੀ, ਕੂਰੂਕਸ਼ੇਤਰ, ਹਰਿਆਣਾ
ਪਰਵਾਸੀ ਪੰਜਾਬੀ ਨਾਵਲ ਵਿਚ ਨਾਰੀ ਸਥਿਤੀ ਪੇਸ਼ਕਾਰੀ ਤੇ ਰਾਜਨੀਤੀ
ਡਾ। ਸੁਖਵਿੰਦਰ ਕੌਰ, ਜਲੰਧਰ
ਸੰਜੀਵਨੀ-ਬੂਟੀ ਵਰਗਾ ਯਾਰ - ਮਿੰਟੂ ਬਰਾੜ
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਪੰਜਾਬੀ ਸਾਹਿਤ ਦਾ ਸਰਵ-ਪ੍ਰਵਾਨਿਤ ਪੁੱਤਰ - ਜੱਗੀ ਕੁੱਸਾ
ਐੱਸ਼ ਅਸ਼ੋਕ ਭੌਰਾ, ਕੈਲੇਫੋਰਨੀਆ
ਪ੍ਰਸਿੱਧ ਪੰਜਾਬੀ ਨਾਵਲਕਾਰ ਜੱਗੀ ਕੁੱਸਾ ਦੀ ਕਹਾਣੀ ਤੇ ਆਧਾਰਿਤ ਫਿਲਮ ਸੂਲੀ ਚੜਿਆ ਚੰਦਰਮਾ 8 ਦਸਬੰਰ ਨੂੰ ਲੋਕ ਅਰਪਣ
ਰੁਪਿੰਦਰ ਢਿੱਲੋ ਮੋਗਾ, ਨਾਰਵੇ
76ਵੀਂ ਬਰਸੀ 'ਤੇ - 23 ਨਵੰਬਰ 2014
ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਭਾਈ ਕਾਨ ਸਿੰਘ ਨਾਭਾ
ਡਾ।ਰਵਿੰਦਰ ਕੌਰ ਰਵੀ, ਪਟਿਆਲਾ
ਜੱਗੀ ਕੁੱਸਾ ਦੀ ਕਹਾਣੀ 'ਤੇ ਬਣੀ "ਰਹਿਮਤ" ਫ਼ਿਲਮ ਤਿਆਰ
ਰਜਿੰਦਰ ਰਿਖੀ, ਅੰਮ੍ਰਿਤਸਰ
ਮੁਲਾਕਾਤ :
ਜਸਵੰਤ ਦੀਦ
ਸੁਖਿੰਦਰ, ਕਨੇਡਾ
ਜਨਮ ਦਿਵਸ 30 ਅਗਸਤ2014 ਮੌਕੇ ਵਿਸ਼ੇਸ਼
ਪੰਜਾਬੀਅਤ ਦੇ ਚਾਨਣ ਮੁਨਾਰੇ ਭਾਈ ਕਾਨ੍ਹ ਸਿੰਘ ਨਾਭਾ
ਡਾ। ਰਵਿੰਦਰ ਕੌਰ ਰਵੀ, ਪਟਿਆਲਾ
ਭਾਰਤ ਦੀ ਪ੍ਰਾਚੀਨ ਸਾਹਿਤਕ ਪਰੰਪਰਾ: ਟੀਕਾਕਾਰੀ
ਡਾ। ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ
ਕਵਿਤਾ ਤੇ ਕਵੀ ਕੈਸਾ ਹੋਵੇ
ਰਵੇਲ ਸਿੰਘ ਇਟਲੀ
ਹਵਾ ਦੇ ਉਲਟ ਰੁਖ ਪ੍ਰਵਾਜ਼ ਭਰਦਾ ਹਿਰਦੇਪਾਲ - - ਮੇਰਾ ਬਿਹਤਰੀਨ ਪਾਤਰ
ਦਰਸ਼ਨ ਸਿੰਘ ਧੀਰ, ਯੂ ਕੇ
ਮਹਿਰਮ ਸਾਹਿਤ ਸਭਾ ਦੀ ਮਾਸਿਕ ਇਕਤਰਤਾ
ਮਲਕੀਅਤ ਸਿੰਘ “ਸੁਹਲ”, ਪੰਜਾਬ
ਸਾਹਿਤ ਦਾ ਮਨੁੱਖ ਤੇ ਸਮਾਜ ਨਾਲ ਸੰਬੰਧ
ਡਾ। ਰਵਿੰਦਰ ਕੌਰ ‘ਰਵੀ’, ਪਟਿਆਲਾ
ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਦੀ ਚੋਣ
ਮਲਕੀਅਤ ਸਿੰਘ “ਸੁਹਲ”, ਪੰਜਾਬ
ਯੂ। ਬੀ। ਸੀ। ਵਲੋਂ ਸੁਰਜੀਤ ਕਲਸੀ ਨੂੰ ਸਮੁੱਚੀ ਸਾਹਿਤਕ ਰਚਨਾ ਲਈ ਇਨਾਮ
ਸੁਖਵੰਤ ਹੁੰਦਲ, ਕਨੇਡਾ
ਡਾਕਟਰ ਰਣਧੀਰ ਸਿੰਘ ਚੰਦ ਨਾਲ ਸਾਥੀ ਲੁਧਿਆਣਵੀ ਦੀ ਮੁਲਾਕਾਤ
ਸਾਥੀ ਲੁਧਆਣਵੀ, ਲੰਡਨ
ਮਸ਼ਹੂਰ ਫਿਲਮਸਾਜ਼ ਤੇ ਪਤਰਕਾਰ ਖਵਾਜ ਅਹਿਮਦ ਅਬਾਸ ਨਾਲ ਚਲਦਿਆਂ
ਐਸ ਬਲਵੰਤ, ਬਰਤਾਨੀਆ
ਪੰਜਾਬੀ ਫਿਲਮ ਐਵਾਰਡ 2014 ਲਈ ਨਾਮਜ਼ਦ ਹੋਏ
ਜੱਗੀ ਕੁੱਸਾ ਨੂੰ ‘ਉੱਤਮ ਸੰਵਾਦ ਲੇਖਕ’ ਦਾ ਸਨਮਾਨ ਦਿਵਾਉਣ ‘ਚ ਸਾਥ ਦੇਈਏ
ਮਨਦੀਪ ਖੁਰਮੀ ਹਿੰਮਤਪੁਰਾ
ਬਹੁ-ਭਾਸ਼ਾਵੀ ਪ੍ਰਸਿੱਧ ਲੇਖਕ: ਕਰਤਾਰ ਸਿੰਘ ਦੁੱਗਲ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਅੰਮ੍ਰਿਤ ਕੌਰ ਤੋਂ ਅੰਮ੍ਰਿਤਾ ਪ੍ਰੀਤਮ ਅਤੇ ਅੰਮ੍ਰਿਤਾ ਇਮਰੋਜ ਤੱਕ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਸ਼ਬਦਾਂ ਦਾ ਸ਼ਾਹ ਸਿਕੰਦਰ ਸੀ: ਸਾਹਿਰ ਲੁਧਿਆਣਵੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬੀ ਸਾਹਿਤ ਕਲਾ ਕੇਂਦਰ ਯੂ ਕੇ ਵਲ੍ਹੋਂ ਸਰਦਾਰ ਪੰਛੀ ਦਾ ਸੁਆਗ਼ਤ
ਸਾਥੀ ਲੁਧਿਆਣਵੀ, ਲੰਡਨ
ਕਲਾ ਕੇਂਦਰ ਟੋਰਾਂਟੋ ਵਲੋਂ ਨਾਵਲ ਸਮੁੰਦਰ ਮੰਥਨ ਅਤੇ ਕਿੱਟੀ ਮਾਰਸ਼ਲ ਤੇ ਸਫਲ ਗੋਸ਼ਟੀ
ਮੇਜਰ ਮਾਂਗਟ, ਟੋਰਾਂਟੋ
ਸਮਾਜਕ ਰਿਸ਼ਤਿਆਂ ਦੀ ਉਥਲ ਪੁਥਲ ਦੀ ਕਵਿਤਰੀ - ਬਲਵੀਰ ਕੌਰ ਢਿਲੋਂ
ਉਜਾਗਰ ਸਿੰਘ, ਪੰਜਾਬ
‘ਹੱਕ ਲਈ ਲੜਿਆ ਸੱਚ’ ਨਾਵਲ ਲਈ ਅਨਮੋਲ ਕੌਰ ਦਾ ਸਨਮਾਨ
ਲੋਕ ਲਿਖਾਰੀ ਉੱਤਰੀ ਸਭਾ ਕੈਨੇਡਾ
  ਬੀਬੀ ਰਾਜਿੰਦਰ ਕੌਰ ਦਾ ਵਿਛੋੜਾ
  ਅਜ਼ੀਮ ਸ਼ੇਖ਼ਰ, ਲੰਡਨ

dasuhaਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ (ਰਜ਼ਿ) ਵੱਲੋਂ ਸਨਮਾਨ ਸਮਾਰੋਹ ਆਯੋਜਿਤ
ਏ।ਐਸ।ਮਠਾਰੂ, ਦਸੂਹਾ

ajitਪ੍ਰਸਿੱਧ ਲੇਖ਼ਕਾ ਅਜੀਤ ਕੌਰ ਨਾਲ਼ ਇਕ ਇੰਟਰਵਿਊ/ਗ਼ੁਫ਼ਤਗ਼ੂ
ਡਾ।ਸਾਥੀ ਲੁਧਿਆਣਵੀ-ਲੰਡਨ
IFFI‘ਅੰਨੇ ਘੋੜੇ ਦਾ ਦਾਨ’ ਰਾਹੀਂ ਅੰਤਰਰਾਸ਼ਟਰੀ ਸਰਵੋਤਮ ਫ਼ਿਲਮ ਪੁਰਸਕਾਰ ‘ਗੋਲਡਨ ਪੀਕੌਕ’ ਨੇ ਪੰਜਾਬੀਆਂ ਦੇ ਵਿਹੜੇ ’ਚ ਪੈਲ ਪਾਈ - 43ਵਾਂ ਅੰਤਰਰਾਸ਼ਟਰੀ ਫ਼ਿਲਮ ਫ਼ੈਸਟੀਵਲ (ਇਫ਼ੀ) - ਡਾ। ਪਰਮਿੰਦਰ ਸਿੰਘ ਤੱਗੜ , ਪਟਿਆਲਾ ਕਵਿਤਾ ਦੀ ਇਕ ਆਪਣੀ ਵਿਲੱਖਣ ਭਾਸ਼ਾ ਹੁੰਦੀ ਹੈ
ਜਰਨੈਲ ਸਿੰਘ, ਸਰੀ, ਕਨੇਡਾ
sohanਗਿਆਨੀ ਸੋਹਣ ਸਿੰਘ ਸੀਤਲ
ਪ੍ਰੋ। ਸ਼ਮਸ਼ੇਰ ਸਿੰਘ ਸੰਧੂ
ravinderਰਵਿੰਦਰ ਰਵੀ ਦੇ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ” ਦਾ ਭਾਰਤ ਵਿਚ ਮੰਚਨ
ਮਨਜੀਤ ਮੀਤ
kavishri6 ਜੂਨ ਬਰਸੀ’ਤੇ ਵਿਸ਼ੇਸ਼
ਪੰਜਾਬੀ ਕਵੀਸ਼ਰੀ ਦਾ ਸ਼ਾਹ ਸਵਾਰ; ਬਾਬੂ ਰਜਬ ਅਲੀ
ਰਣਜੀਤ ਸਿੰਘ ਪ੍ਰੀਤ
kaviਜਰਮਨੀ ਦੇ ਅੰਤਰਰਾਸ਼ਟਰੀ ਕਵੀ ਦਰਬਾਰ ਵਿੱਚ ਰੰਗਦਾਰ ਸੋਵੀਨਰ ਰਲੀਜ ਕੀਤਾ ਗਿਆ
ਜਸਪਾਲਸਿੰਘ ਸਿੱਧੂ
afzalਨਿਬੰਧ :
ਅਫ਼ਜ਼ਲ ਸਾਹਿਰ ਦੀ ਸ਼ਾਇਰੀ : ਨਵੀਂ ਚੇਤਨਾ ਅਤੇ ਪੁਰਾਤਨ ਕਾਵਿ ਰੂਪਾਂ ਦਾ ਸੁਮੇਲ
ਸੁਖਿੰਦਰ
duggalਪੰਜਾਬੀ ਦੇ ਪ੍ਰਸਿੱਧ ਲੇਖਕ ਕਰਤਾਰ ਸਿੰਘ ਦੁੱਗਲ ਨਹੀਂ ਰਹੇ - ਕੱਲ੍ਹ ਹੋਵੇਗੀ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
ਰਣਜੀਤ ਸਿੰਘ ਪ੍ਰੀਤ
nachatarਨਿਬੰਧ
ਨਛੱਤਰ ਸਿੰਘ ਗਿੱਲ : ਆਜ਼ਾਦੀ ਲਈ ਤੜਪ ਅਤੇ ਮੁਸੀਬਤਾਂ ਦਾ ਝੱਖੜ
ਸੁਖਿੰਦਰ
tejaਸ਼੍ਰੋਮਣੀ ਸਾਹਿਤਕਾਰ: ਪ੍ਰਿੰਸੀਪਲ ਤੇਜਾ ਸਿੰਘ
ਰਣਜੀਤ ਸਿੰਘ ਪ੍ਰੀਤ
panjabiਪੰਜਾਬੀ ਦੇ ਚਮਤਕਾਰੀ ਲੇਖਕ
ਬਲਰਾਜ ਸਿੱਧੂ, ਯੂ. ਕੇ
Pattayਝੱੜ ਰਹੇ ਪੱਤੇ
ਨਿਸ਼ਾਨ ਰਾਠੌਰ ‘ਮਲਿਕਪੁਰੀ’

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions/a>br> Privay Policy
© 1999-2020, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)