ਪੰਜਾਬ ਦੇ ਬਾਰਡਰ ਤੇ ਵਸਦੇ ਜਿਲ੍ਹਾ ਗੁਰਦਾਸਪੁਰ ਨੇ ਪੰਜਾਬੀ ਸਾਹਿਤ
ਨੂੰ ਸ਼ਿੰਗਾਰਾ ਸਿੰਘ ਭੁੱਲਰ, ਸ਼ਿਵ ਬਟਾਲਵੀ, ਸੁਲੱਖਣ ਸਰਹੱਦੀ, ਥੰਮਣ ਸਿੰਘ
ਸੈਣੀ, ਮੱਖਣ ਕੁਹਾੜ, ਦੀਵਾਨ ਸਿੰਘ ਮਹਿਰਮ, ਧਿਆਨ ਸਿੰਘ ਸ਼ਾਹ ਸਿਕੰਦਰ,
ਪੈਦਲ ਧਿਆਨ ਪੁਰੀ, ਚਮਨ ਲਾਲ ਚਮਨ, ਪ੍ਰਤਾਪ ਪਾਰਸ, ਬਲਵਿੰਦਰ ਪੰਨੂ,
ਅਵਿਨਾਸ਼ ਜੱਜ, ਬਲਵਿੰਦਰ ਬਾਲਮ, ਜੀ. ਐਸੱ. ਪਾਹੜਾ, ਹਰੀ ਕਾਦਿਆਨੀ, ਨਿਰਮਲ
ਬੋਬਾਵਾਲੀਆ ਆਦਿ ਦੇ ਨਾਲ-ਨਾਲ ਵਰਿੰਦਰ ਕੌਰ ਰੰਧਾਵਾ, ਸਿਮਰਤ ਸੁਮੈਰਾ,
ਕਮਲਜੀਤ ਕੋਮਲ, ਮਹਿੰਗਾ ਸਿੰਘ ਕਲਸੀ, ਕਸ਼ਮੀਰ ਘੇਸਲ, ਰਾਜ ਕੁਮਾਰ
ਸਾਹੋਵਾਲੀਆ, ਡਾ. ਪੰਨਾ ਲਾਲ ਮੁਸਤਫਾਬਾਦੀ, ਵਰਿਆਮ ਬਟਾਲਵੀ, ਆਰ. ਬੀ.
ਸੋਹਲ, ਓਮ ਪ੍ਰਕਾਸ਼ ਭਗਤ, ਵਿਜੇ ਬੱਧਣ, ਪਾਲ ਗੁਰਦਾਸਪੁਰੀ, ਦੁੱਖਭੰਜਨ
ਰੰਧਾਵਾ, ਸੁੱਚਾ ਪਸਨਵਾਲ, ਕ੍ਰਿਸ਼ਨ ਥਾਪੁਰ, ਲਲਿਤ ਲਾਲੀ ਗੁਰਦਾਸਪੁਰੀ ਅਤੇ
ਰਾਜਨ ਤਰੇੜੀਆ ਵਰਗੀਆਂ ਦਰਜਨਾਂ ਕਲਮਾਂ ਦਿੱਤੀਆਂ ਹਨ; ਜਿਹੜੀਆਂ ਕਿ ਸਫਲ
ਕਦਮੀ ਅੱਗੇ-ਪਿੱਛੇ ਤੁਰੀਆਂ ਆਪੋ-ਆਪਣੇ ਕਲਮੀ-ਵਿਤ ਮੁਤਾਬਿਕ ਆਪਣੀ
ਕਲਮੀ-ਰੋਸ਼ਨੀ ਨਾਲ ਸਾਹਿਤ ਤੇ ਸੱਭਿਆਚਾਰ ਨੂੰ ਰੁਸ਼ਨਾਉਣ ਵਿਚ ਬਣਦਾ-ਸਰਦਾ
ਯੋਗਦਾਨ ਪਾ ਰਹੀਆਂ ਹਨ। ਇਨ੍ਹਾਂ ਮਾਣ-ਮੱਤੀਆਂ ਕਲਮਾਂ ਦੇ ਕਾਫਲੇ ਵਿਚ
ਤੁਰਿਆ ਨਜਰੀ ਆਉਂਦਾ ਇਕ ਹੋਰ ਸਿਰ ਕੱਢਵਾਂ ਨਾਂਓਂ ਹੈ- ਯੱਸ਼ਪਾਲ ਟੋਨੀ।
ਇਸ ਬਾਰਡਰ ਜਿਲ੍ਹੇ ਦੇ ਪਿੰਡ ਕੋਠੇ ਘੁਰਾਲਾ ਵਿਚ ਮਾਸਟਰ ਕਰਮ ਚੰਦ ਜੀ
(ਪਿਤਾ) ਦੇ ਘਰ ਮਾਤਾ ਕਾਂਤਾ ਦੇਵੀ ਜੀ ਦੀ ਪਾਕਿ ਕੁੱਖੋਂ ਪੈਦਾ ਹੋਇਆ
ਯੱਸ਼ਪਾਲ ਟੋਨੀ ਦੱਸਦਾ ਹੈ ਕਿ ਉਸ ਨੂੰ ਕਲਮ-ਘਸਾਉਣ ਦਾ ਚਸਕਾ ਬਚਪਨ ਤੋਂ ਹੀ
ਪੈ ਗਿਆ ਸੀ। ਉਸ ਨੇ ਆਪਣੇ ਲਿਖਣ ਦੀ ਸ਼ੁਰੂਆਤ ਹਿੰਦੀ ਤੋਂ ਕੀਤੀ ਜੋ
ਹੌਲੀ-ਹੌਲੇ ਪੰਜਾਬੀ ਵਲ ਨੂੰ ਵੀ ਆਪ-ਮੁਹਾਰੇ ਤੁਰ ਪਈ। ਚੱਲਦੇ-ਚੱਲਦੇ
ਅਚਾਨਕ ਉਸ ਦੀ ਮੁਲਾਕਾਤ ਨਾਮਵਰ ਲੇਖਕ ਬਲਵਿੰਦਰ ਬਾਲਮ ਜੀ ਨਾਲ ਹੋਈ,
ਜਿਨ੍ਹਾਂ ਨੇ ਉਸ ਦੀਆਂ ਰਚਨਾਵਾਂ ਨੂੰ ਪੜ੍ਹਿਆ ਅਤੇ ਉਸ ਦੇ ਅੱਖਰਾਂ
ਵਿੱਚੋਂ ਆਸ ਦੀ ਕਿਰਨ ਦਿਖਾਈ ਦੇਣ ਤੇ ਉਸ ਨੂੰ ਲਿਖਣ ਦੇ ਗੁਰ ਸਿਖਾਉਣ ਦਾ
ਉਨ੍ਹਾਂ ਬੀੜਾ ਚੁੱਕ ਲਿਆ। ਉਹ ਉਸ ਨੂੰ ਸਮੇਂ-ਸਮੇਂ ਤੇ ਵਾਜਿਬ
ਸਲਾਹ-ਮਸ਼ਵਰਾ ਦਿੰਦੇ ਉਸ ਨੂੰ ਚੰਗਾ ਲਿਖਣ ਲਈ ਲਗਾਤਾਰ ਪ੍ਰੇਰਦੇ ਰਹੇ।
ਫਿਰ, ਟੋਨੀ ਹੌਲੀ-ਹੌਲੀ ਪ੍ਰਸਿੱਧ ਗਜਲਗੋ ਸੁਲੱਖਣ ਸਿੰਘ ਸਰਹੱਦੀ ਜੀ ਤਕ
ਵੀ ਕਿਵੇਂ-ਨਾ-ਕਿਵੇਂ ਜਾ ਪੁੱਜਾ। ਬਸ ਫਿਰ ਕੀ ਸੀ, ਜਾਣੋ ਪਿਆਸੇ ਨੂੰ
ਸਾਹਿਤ ਦਾ ਸਮੁੰਦਰ ਹੀ ਲੱਭ ਆਇਆ, ਜਿਸ ਦੇ ਪਾਕਿ ਸਾਹਿਤਕ-ਜਲ ਵਿਚ ਖੂਬ
ਟੁੱਭੀਆਂ ਲਗਾ-ਲਗਾਕੇ ਸਾਹਿਤ ਦੇ ਹੀਰੇ, ਮੋਤੀ ਤੇ ਜਵਾਹਰਾਤ ਲੱਭ-ਲੱਭਕੇ
ਸਾਹਿਤ ਦੀ ਝੋਲੀ ਪਾ ਰਿਹਾ ਹੈ, ਹੁਣ ਇਹ ਸਖਸ਼।
ਟੋਨੀ ਦਾ ਕਹਿਣ ਹੈ ਕਿ ਭਾਵੇਂ ਕੁਝ ਘਰੇਲੂ ਕਾਰਨਾਂ ਕਰਕੇ ਲਿਖਣ ਵਿੱਚ
ਲੰਬੀ ਖੜੋਤ ਆ ਗਈ ਸੀ, ਪਰ ਉਸ ਨੇ ਆਪਣੀ ਜੀਵਨ-ਸਾਥਣ ਕਿਰਨ ਬਾਲਾ (ਸਾਇੰਸ
ਅਧਿਆਪਕਾ) ਵਲੋਂ ਮਿਲੀ ਹੱਲਾ-ਸ਼ੇਰੀ ਸਦਕਾ ਦੁਬਾਰਾ ਕਲਮ ਚੁੱਕ ਲਈ ਅਤੇ ਕੁਝ
ਹੀ ਸਮੇਂ ਵਿੱਚ 300 ਤੋਂ ਵਂਧ ਮਿਆਰੀ ਰਚਨਾਵਾਂ ਲਿਖ ਮਾਰੀਆਂ। ਟੋਨੀ ਨੇ
ਕਵਿਤਾਵਾਂ, ਬੈਂਤ, ਗਜਲਾਂ ਤੇ ਨਜਮਾਂ ਦੁਆਰਾ ਪਰਿਵਾਰਕ ਤੇ ਭਾਈਚਾਰਕ
ਸਾਝਾਂ ਆਦਿ ਦੇ ਨਾਲ-ਨਾਲ ਸਮਾਜਿਕ ਬੁਰਾਈਆਂ ਨੂੰ ਆਪਣੀ ਕਲਮ ਦਾ ਵਿਸ਼ਾ
ਬਣਾਇਆ ਹੈ।
ਟੋਨੀ ਹਾਲੇ ਤੱਕ ਸਿਰਫ ਇਕ ਸਾਂਝੀ ਪ੍ਰਕਾਸ਼ਨਾ 'ਰੁੱਖ ਪਾਣੀ ਅਨਮੋਲ'
ਵਿੱਚ ਹੀ ਹਾਜਰੀ ਲਵਾ ਸਕਿਆ ਹੈ, ਜਿਸ ਦੀ ਬਦੌਲਤ ਉਸਨੂੰ ਸੰਤ ਬਲਬੀਰ ਸਿੰਘ
ਸੀਚੇਵਾਲ ਵਲੋਂ ਸਨਮਾਨਿਤ ਵੀ ਕੀਤਾ ਗਿਆ ਹੈ। ਹੁਣ ਸ਼੍ਰੋਮਣੀ ਪੰਜਾਬੀ
ਲਿਖਾਰੀ ਸਭਾ ਪੰਜਾਬ (ਰਜਿ.) ਦਾ ਸਾਂਝਾ ਕਾਵਿ-ਸੰਗ੍ਰਹਿ ਉਸ ਦੇ ਦਰ ਤੇ
ਦੂਜੇ ਸਾਂਝੇ ਦਸਤਾਵੇਜ ਵਜੋਂ ਦਸਤਕ ਦੇਣ ਜਾ ਰਿਹਾ ਹੈ। ਇੱਕ ਸਰਕਾਰੀ
ਅਧਿਆਪਕ ਦੇ ਰੁੱਤਬੇ (ਸਰਕਾਰੀ ਐਲੀਮੈਂਟਰੀ ਸਕੂਲ, ਕਰਾਲ ਵਿਖੇ), ਭਾਵ ਕਿ
ਵਿੱਤੀ ਪੱਖੋਂ ਠੀਕ ਹੁੰਦੇ ਸੁੰਦਿਆਂ ਵੀ, ਚਾਰ ਮਿਆਰੀ ਪੁਸਤਕਾਂ ਦੇ ਖਰੜੇ
ਘਰ ਦੀ ਅਲਮਾਰੀ 'ਚ ਸੰਭਾਲੀ ਬੈਠਣਾ ਉਸ ਦੇ ਸੁਸਤਪਨ ਦੀ ਨਿਸ਼ਾਨੀ ਹੈ।
ਅਖਬਾਰਾਂ-ਮੈਗਜੀਨਾਂ ਦੇ ਮਾਮਲੇ 'ਚ ਵੀ ਬਹੁਤ ਹੀ ਢਿੱਲਾ ਕਿਹਾ ਜਾ ਸਕਦਾ
ਹੈ, ਉਸਨੂੰ : ਕਿਉਂਕਿ 'ਸੂਹੀ ਸਵੇਰ' ਅਤੇ 'ਸੰਗੀਤ ਦਰਪਣ' ਤਕ ਹੀ ਛਲਾਂਗ
ਲਗਾ ਸਕਿਆ ਹੈ, ਅਜੇ ਉਹ। ਇਕ ਸਵਾਲ ਦਾ ਜੁਵਾਬ ਦਿੰਦਿਆਂ ਯੱਸ਼ਪਾਲ ਟੋਨੀ ਨੇ
ਦੱਸਿਆ ਕਿ 'ਮੇਰਾ ਅਤੀਤ', 'ਤੂੰ ਤੀਰ ਚਲਾ ਲਵੀਂ', 'ਕੀ ਕਰਾਂਗਾ ਮੈਂ'
ਅਤੇ 'ਮੰਨ ਛੱਡਿਆ' ਆਦਿ ਅਨੇਕਾਂ ਉਸ ਦੀਆਂ ਰਚਨਾਵਾਂ ਨੂੰ ਵੱਖ-ਵੱਖ ਸਹਿਤ
ਸਭਾਵਾਂ ਵਲੋਂ ਕਾਫੀ ਸਰਾਹਿਆ ਗਿਆ ਹੈ। ਇਨ੍ਹਾਂ ਵੱਖ-ਵੱਖ ਸਾਹਿਤ ਸਭਾਵਾਂ
'ਚੋਂ ਵਾਹ-ਵਾਹ ਦੇ ਲੱਗੇ 'ਪਰਾਂ' ਦੇ ਬੱਲਬੂਤੇ ਉਡਦਿਆਂ ਹੁਣ ਉਸ ਨੇ ਆਪਣੇ
ਦੋ ਕਾਵਿ-ਸੰਗ੍ਰਹਿ ਅੱਗੇ-ਪਿੱਛੇ ਪ੍ਰੈਸੱ 'ਚ ਭੇਜਕੇ ਪਾਠਕਾਂ ਦੇ ਹੱਥਾਂ
ਤੀਕ ਪਹੁੰਚਾਉਣ ਦਾ ਮਨ ਬਣਾਇਆ ਹੈ।
ਜਿਲ੍ਹਾ ਗੁਰਦਾਸਪੁਰ ਵਿਚ ਚਲਦੀ 'ਸਭ ਰੰਗ ਸਾਹਿਤ ਸਭਾ' ਨਾਲ ਸਾਂਝਾ
ਪਾਲਦਿਆਂ, ਆਪਣੀ ਬੇਟੀ ਸਮਾਨਤਾ, ਬੇਟਾ ਰਾਘਵ ਅਤੇ ਆਪਣੀ ਜੀਵਨ-ਸਾਥਣ ਨਾਲ,
ਰਾਮ ਸ਼ਰਨਮ ਕਲੋਨੀ ਗੁਰਦਾਸਪੁਰ ਵਿਖੇ ਡੇਰੇ ਲਾਈ ਬੈਠੇ ਯੱਸ਼ਪਾਲ ਟੋਨੀ ਦਾ
ਕਹਿਣ ਹੈ ਕਿ ਬੇਸ਼ੱਕ ਮੈਂ ਘੱਟ ਹੀ ਲਿਖਾਂ, ਪਰ ਜੋ ਵੀ ਲਿਖਾਂਗਾ, ਆਪਣੇ
ਵੱਡਮੁੱਲੇ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਨੂੰ ਕਲੰਕਤ ਕਰਨ ਵਾਲੀ ਲਿਖਤ
ਕਦੀ ਜਿੰਦਗੀ ਭਰ ਵਿਚ ਵੀ ਨਹੀ ਲਿਖਾਂਗਾ। ਇਹੀ ਹੋਕਾ ਉਹ ਅੱਗੋਂ ਖੁੱਲ੍ਹਕੇ
ਦਿੰਦਾ ਹੈ, ਹੋਰ ਕਲਮਾਂ, ਅਵਾਜਾਂ ਅਤੇ ਸੁਰਾਂ ਦੇ ਵਾਰਸਾਂ ਨੂੰ।
ਸ਼ਾਲ੍ਹਾ ! ਉਸਤਾਦ ਕਲਮ ਬਲਵਿੰਦਰ ਬਾਲਮ ਦੀ ਉਂਗਲੀ ਫੜਕੇ ਤੁਰੇ ਹੋਏ,
ਯੱਸ਼ਪਾਲ ਟੋਨੀ ਦੀਆਂ ਸੋਚਾਂ ਨੂੰ ਭਰਵਾਂ ਬੂਰ ਪਵੇ ! ਮੱਲੋ ਮੱਲੀ ਦੁਆ
ਨਿਕਲਦੀ ਹੈ ਕਲਮ ਦੇ ਇਸ ਵਾਰਸ ਲਈ ! ਆਮੀਨ !
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ (9876428641)
ਯੱਸ਼ਪਾਲ ਟੋਨੀ, ਗੁਰਦਾਸਪੁਰ (9876498603)
|
|
ਅੱਖਰਾਂ
ਨੂੰ ਮਾਲਾ ਚ ਪਰੋਣ ਦੀ ਮੁਹਾਰਤ ਰੱਖਦਾ ਸ਼ਾਇਰ- ਯੱਸ਼ਪਾਲ ਟੋਨੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਵਿਰਸੇ
ਨੂੰ ਸੰਭਾਲਣ 'ਚ ਜੁਟੀ ਹੋਈ ਲਾ-ਜੁਵਾਬ ਕਲਮ - ਵਰਿੰਦਰ ਕੌਰ ਰੰਧਾਵਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਛੂਕਦਾ
ਕਲਮੀ ਦਰਿਆ - ਪ੍ਰਿੰ: ਗੁਰਮੀਤ ਸਿੰਘ ਫਾਜਿਲਕਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਤੰਗੀਆਂ-ਤੁਰਛੀਆਂ
ਚੋ ਨਿਕਲੀ, ਕਲਮੀ-ਚਾਨਣ ਵੰਡ ਰਹੀ ਸਖਸ਼ੀਅਤ- ਚੰਨ ਕਸੌਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਪੰਜਾਬੀ
ਦੇ ਉੱਘੇ ਚਿੰਤਕ ਭਾਈ ਕਾਨ੍ਹ ਸਿੰਘ ਨਾਭਾ
ਡਾ. ਰਵਿੰਦਰ ਕੌਰ ਰਵੀ, ਪੰਜਾਬੀ ਯੂਨੀਵਰਸਿਟੀ
ਪਟਿਆਲਾ |
ਖੂਬਸੂਰਤ
ਕਲਮ ਅਤੇ ਸੁਰੀਲੀ ਅਵਾਜ ਦੀ ਮਲਿਕਾ- ਕੁਲਵਿੰਦਰ ਕੌਰ ਮਹਿਕ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਮਿਆਰੀ
ਬਹੁ-ਕਲਾਵਾਂ ਦਾ ਖੂਬਸੂਰਤ ਸੁਮੇਲ -ਹਰਪ੍ਰੀਤ ਕੌਰ ਪ੍ਰੀਤ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਾਹਿਤਕ
ਅੰਬਰ 'ਚੋ ਛਟਾ ਵਿਖੇਰਦੀ ਸੁਨਹਿਰੀ ਕਿਰਨ-- ਗੁਰਪ੍ਰੀਤ ਕੌਰ ਧਾਲੀਵਾਲ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਇਕ
ਨਾਮਵਰ ਸਖ਼ਸ਼ੀਅਤ- ਡਾ. ਹਰਦੀਪ ਲੌਂਗੀਆ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਅੰਬਰ
ਦੇ ਹਾਣ ਦੇ ਸੁਪਨੇ ਉਲੀਕਣ ਵਾਲੀ ਕਲਮ- ਪੁਸ਼ਪਿੰਦਰ ਕੌਰ ਮੁਰਿੰਡਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਨਾ
ਭੁੱਲਣਯੋਗ ਹਸਤੀ ਇਕਬਾਲ ਅਰਪਨ
ਬਲਜਿੰਦਰ ਸੰਘਾ, ਕਨੇਡਾ |
ਬਹੁ-ਪੱਖੀ
ਕਲਾਵਾਂ ਦਾ ਕਲ-ਕਲ ਵਗਦਾ ਝਰਨਾ- ਮੀਨੂੰ ਸੁਖਮਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸ਼੍ਰੋਮਣੀ
ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਵਲੋਂ ਸੱਤਵਾਂ ਕਾਵਿ-ਸੰਗ੍ਰਹਿ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਹੁਸਨ,
ਜਵਾਨੀ ਅਤੇ ਕਲਮ ਦਾ ਸੁਮੇਲ - ਸਰੁੱਚੀ ਕੰਬੋਜ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਨੀਂ
ਅੱਜ ਕੋਈ ਆਇਆ ਸਾਡੇ ਵਿਹੜੇ
ਰਵੇਲ ਸਿੰਘ ਇਟਲੀ |
ਪੰਜਾਬੀ
ਦੇ ਨਾਮਵਰ ਆਲੋਚਕ ਡਾ. ਭੀਮ ਇੰਦਰ ਸਿੰਘ
ਸੁਖਿੰਦਰ, ਕੈਨੇਡਾ |
ਲਾਹੌਰ
ਸ਼ਾਜਸ਼ ਕੇਸ ਦੇ ਸ਼ਤਾਬਦੀ ਪ੍ਰੋਗਰਾਮਾਂ ਦੀ ਸ਼ੁਰੂਆਤ
ਉਜਾਗਰ ਸਿੰਘ, ਪਟਿਆਲਾ |
ਡਾ.
ਰਤਨ ਸਿੰਘ ਢਿੱਲੋਂ; ਕਵੀ ਅਤੇ ਆਲੋਚਕ
ਸੁਖਿੰਦਰ, ਟਰਾਂਟੋ |
"ਜਿਨਮੇਂ
ਬਸਤੇ ਭਾਈ ਵੀਰ ਸਿੰਘ"
ਜਸਪ੍ਰੀਤ ਸਿੰਘ, ਲੁਧਿਆਣਾ |
ਸਮਾਜਿਕ
ਸਰੋਕਾਰਾਂ ਦੀ ਕਵਿਤਰੀ ਭੁਪਿੰਦਰ ਨੱਤ
ਉਜਾਗਰ ਸਿੰਘ, ਪਟਿਆਲਾ |
ਮੁਲਾਕਾਤ
:
ਰਵਿੰਦਰ
ਰਵੀ - ਕਵੀ, ਨਾਟਕਕਾਰ
ਸੁਖਿੰਦਰ, ਟਰਾਂਟੋ |
ਪੰਜਾਬੀ
ਸੱਭਿਆਚਾਰ ਵਿੱਚ ਬਹੁ ਚਰਚਿਤ ਪੰਛੀ ਕਾਂ
ਰਵੇਲ ਸਿੰਘ ਇਟਲੀ |
ਰੁਮਾਂਟਿਕ
ਕਵਿਤਾਵਾਂ ਲਿਖਣ ਵਾਲੀ ਕਵਿਤਰੀ- ਰਮਨ ਵਿਰਕ
ਉਜਾਗਰ ਸਿੰਘ, ਪਟਿਆਲਾ |
ਬਾਵਾ
ਬਲਵੰਤ-ਕਾਵਿ: ਭਾਰਤੀ ਅਵਚੇਤਨ ਤੇ ਪ੍ਰਗਤੀਵਾਦ
ਡਾ: ਸੁਖਦੇਵ ਸਿੰਘ, ਚੰਡੀਗੜ੍ਹ
|
ਪ੍ਰਵਾਸੀ
ਪੰਜਾਬੀ ਸ਼ਾਇਰੀ ਦਾ ਮਾਣ : ਸੁਖਿੰਦਰ
ਕੰਵਲਦੀਪ ਸੈਣੀ, ਕੂਰੂਕਸ਼ੇਤਰ, ਹਰਿਆਣਾ |
ਪਰਵਾਸੀ
ਪੰਜਾਬੀ ਨਾਵਲ ਵਿਚ ਨਾਰੀ ਸਥਿਤੀ ਪੇਸ਼ਕਾਰੀ ਤੇ ਰਾਜਨੀਤੀ
ਡਾ। ਸੁਖਵਿੰਦਰ ਕੌਰ, ਜਲੰਧਰ |
ਸੰਜੀਵਨੀ-ਬੂਟੀ
ਵਰਗਾ ਯਾਰ - ਮਿੰਟੂ ਬਰਾੜ
ਸ਼ਿਵਚਰਨ
ਜੱਗੀ ਕੁੱਸਾ, ਲੰਡਨ |
ਪੰਜਾਬੀ
ਸਾਹਿਤ ਦਾ ਸਰਵ-ਪ੍ਰਵਾਨਿਤ ਪੁੱਤਰ - ਜੱਗੀ ਕੁੱਸਾ
ਐੱਸ਼ ਅਸ਼ੋਕ ਭੌਰਾ, ਕੈਲੇਫੋਰਨੀਆ |
ਪ੍ਰਸਿੱਧ
ਪੰਜਾਬੀ ਨਾਵਲਕਾਰ ਜੱਗੀ ਕੁੱਸਾ ਦੀ ਕਹਾਣੀ ਤੇ ਆਧਾਰਿਤ ਫਿਲਮ ਸੂਲੀ
ਚੜਿਆ ਚੰਦਰਮਾ 8 ਦਸਬੰਰ ਨੂੰ ਲੋਕ ਅਰਪਣ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
76ਵੀਂ
ਬਰਸੀ 'ਤੇ - 23 ਨਵੰਬਰ 2014
ਵਿਦਵਤਾ ਦੇ
ਸਜੀਵ ਤੇ ਸਾਕਾਰ ਸਰੂਪ ਭਾਈ ਕਾਨ ਸਿੰਘ ਨਾਭਾ
ਡਾ।ਰਵਿੰਦਰ ਕੌਰ ਰਵੀ, ਪਟਿਆਲਾ |
ਜੱਗੀ
ਕੁੱਸਾ ਦੀ ਕਹਾਣੀ 'ਤੇ ਬਣੀ "ਰਹਿਮਤ" ਫ਼ਿਲਮ ਤਿਆਰ
ਰਜਿੰਦਰ ਰਿਖੀ, ਅੰਮ੍ਰਿਤਸਰ |
ਮੁਲਾਕਾਤ
:
ਜਸਵੰਤ
ਦੀਦ
ਸੁਖਿੰਦਰ, ਕਨੇਡਾ |
ਜਨਮ
ਦਿਵਸ 30 ਅਗਸਤ2014 ਮੌਕੇ ਵਿਸ਼ੇਸ਼
ਪੰਜਾਬੀਅਤ
ਦੇ ਚਾਨਣ ਮੁਨਾਰੇ ਭਾਈ ਕਾਨ੍ਹ ਸਿੰਘ ਨਾਭਾ
ਡਾ। ਰਵਿੰਦਰ ਕੌਰ ਰਵੀ, ਪਟਿਆਲਾ |
ਭਾਰਤ
ਦੀ ਪ੍ਰਾਚੀਨ ਸਾਹਿਤਕ ਪਰੰਪਰਾ: ਟੀਕਾਕਾਰੀ
ਡਾ। ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ
|
ਕਵਿਤਾ
ਤੇ ਕਵੀ ਕੈਸਾ ਹੋਵੇ
ਰਵੇਲ ਸਿੰਘ ਇਟਲੀ |
ਹਵਾ
ਦੇ ਉਲਟ ਰੁਖ ਪ੍ਰਵਾਜ਼ ਭਰਦਾ ਹਿਰਦੇਪਾਲ - - ਮੇਰਾ ਬਿਹਤਰੀਨ ਪਾਤਰ
ਦਰਸ਼ਨ ਸਿੰਘ ਧੀਰ, ਯੂ ਕੇ |
ਮਹਿਰਮ
ਸਾਹਿਤ ਸਭਾ ਦੀ ਮਾਸਿਕ ਇਕਤਰਤਾ
ਮਲਕੀਅਤ ਸਿੰਘ “ਸੁਹਲ”, ਪੰਜਾਬ |
ਸਾਹਿਤ
ਦਾ ਮਨੁੱਖ ਤੇ ਸਮਾਜ ਨਾਲ ਸੰਬੰਧ
ਡਾ। ਰਵਿੰਦਰ ਕੌਰ ‘ਰਵੀ’, ਪਟਿਆਲਾ |
ਮਹਿਰਮ
ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਦੀ ਚੋਣ
ਮਲਕੀਅਤ ਸਿੰਘ “ਸੁਹਲ”, ਪੰਜਾਬ |
ਯੂ।
ਬੀ। ਸੀ। ਵਲੋਂ ਸੁਰਜੀਤ ਕਲਸੀ ਨੂੰ ਸਮੁੱਚੀ ਸਾਹਿਤਕ ਰਚਨਾ ਲਈ ਇਨਾਮ
ਸੁਖਵੰਤ ਹੁੰਦਲ, ਕਨੇਡਾ |
ਡਾਕਟਰ
ਰਣਧੀਰ ਸਿੰਘ ਚੰਦ ਨਾਲ ਸਾਥੀ ਲੁਧਿਆਣਵੀ ਦੀ ਮੁਲਾਕਾਤ
ਸਾਥੀ ਲੁਧਆਣਵੀ, ਲੰਡਨ |
ਮਸ਼ਹੂਰ
ਫਿਲਮਸਾਜ਼ ਤੇ ਪਤਰਕਾਰ ਖਵਾਜ ਅਹਿਮਦ ਅਬਾਸ ਨਾਲ ਚਲਦਿਆਂ
ਐਸ ਬਲਵੰਤ,
ਬਰਤਾਨੀਆ |
ਪੰਜਾਬੀ
ਫਿਲਮ ਐਵਾਰਡ 2014 ਲਈ ਨਾਮਜ਼ਦ ਹੋਏ
ਜੱਗੀ
ਕੁੱਸਾ ਨੂੰ ‘ਉੱਤਮ ਸੰਵਾਦ ਲੇਖਕ’ ਦਾ ਸਨਮਾਨ ਦਿਵਾਉਣ ‘ਚ ਸਾਥ ਦੇਈਏ
ਮਨਦੀਪ ਖੁਰਮੀ ਹਿੰਮਤਪੁਰਾ |
ਬਹੁ-ਭਾਸ਼ਾਵੀ
ਪ੍ਰਸਿੱਧ ਲੇਖਕ: ਕਰਤਾਰ ਸਿੰਘ ਦੁੱਗਲ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਅੰਮ੍ਰਿਤ
ਕੌਰ ਤੋਂ ਅੰਮ੍ਰਿਤਾ ਪ੍ਰੀਤਮ ਅਤੇ ਅੰਮ੍ਰਿਤਾ ਇਮਰੋਜ ਤੱਕ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਸ਼ਬਦਾਂ
ਦਾ ਸ਼ਾਹ ਸਿਕੰਦਰ ਸੀ: ਸਾਹਿਰ ਲੁਧਿਆਣਵੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਪੰਜਾਬੀ
ਸਾਹਿਤ ਕਲਾ ਕੇਂਦਰ ਯੂ ਕੇ ਵਲ੍ਹੋਂ ਸਰਦਾਰ ਪੰਛੀ ਦਾ ਸੁਆਗ਼ਤ
ਸਾਥੀ ਲੁਧਿਆਣਵੀ, ਲੰਡਨ |
ਕਲਾ
ਕੇਂਦਰ ਟੋਰਾਂਟੋ ਵਲੋਂ ਨਾਵਲ ਸਮੁੰਦਰ ਮੰਥਨ ਅਤੇ ਕਿੱਟੀ ਮਾਰਸ਼ਲ ਤੇ
ਸਫਲ ਗੋਸ਼ਟੀ
ਮੇਜਰ ਮਾਂਗਟ, ਟੋਰਾਂਟੋ |
ਸਮਾਜਕ
ਰਿਸ਼ਤਿਆਂ ਦੀ ਉਥਲ ਪੁਥਲ ਦੀ ਕਵਿਤਰੀ - ਬਲਵੀਰ ਕੌਰ ਢਿਲੋਂ
ਉਜਾਗਰ ਸਿੰਘ,
ਪੰਜਾਬ
|
‘ਹੱਕ
ਲਈ ਲੜਿਆ ਸੱਚ’ ਨਾਵਲ ਲਈ ਅਨਮੋਲ ਕੌਰ ਦਾ ਸਨਮਾਨ
ਲੋਕ ਲਿਖਾਰੀ ਉੱਤਰੀ ਸਭਾ ਕੈਨੇਡਾ |
ਬੀਬੀ
ਰਾਜਿੰਦਰ ਕੌਰ ਦਾ ਵਿਛੋੜਾ
ਅਜ਼ੀਮ ਸ਼ੇਖ਼ਰ, ਲੰਡਨ |
|
ਸਾਹਿਤ ਸਭਾ
ਦਸੂਹਾ ਗੜ੍ਹਦੀਵਾਲਾ (ਰਜ਼ਿ) ਵੱਲੋਂ ਸਨਮਾਨ ਸਮਾਰੋਹ ਆਯੋਜਿਤ
ਏ।ਐਸ।ਮਠਾਰੂ, ਦਸੂਹਾ
|
ਪ੍ਰਸਿੱਧ ਲੇਖ਼ਕਾ
ਅਜੀਤ ਕੌਰ ਨਾਲ਼ ਇਕ ਇੰਟਰਵਿਊ/ਗ਼ੁਫ਼ਤਗ਼ੂ
ਡਾ।ਸਾਥੀ ਲੁਧਿਆਣਵੀ-ਲੰਡਨ |
‘ਅੰਨੇ ਘੋੜੇ ਦਾ ਦਾਨ’
ਰਾਹੀਂ ਅੰਤਰਰਾਸ਼ਟਰੀ ਸਰਵੋਤਮ ਫ਼ਿਲਮ ਪੁਰਸਕਾਰ ‘ਗੋਲਡਨ ਪੀਕੌਕ’ ਨੇ
ਪੰਜਾਬੀਆਂ ਦੇ ਵਿਹੜੇ ’ਚ ਪੈਲ ਪਾਈ - 43ਵਾਂ ਅੰਤਰਰਾਸ਼ਟਰੀ ਫ਼ਿਲਮ
ਫ਼ੈਸਟੀਵਲ (ਇਫ਼ੀ) - ਡਾ। ਪਰਮਿੰਦਰ ਸਿੰਘ ਤੱਗੜ , ਪਟਿਆਲਾ
|
ਕਵਿਤਾ ਦੀ ਇਕ ਆਪਣੀ
ਵਿਲੱਖਣ ਭਾਸ਼ਾ ਹੁੰਦੀ ਹੈ
ਜਰਨੈਲ ਸਿੰਘ, ਸਰੀ, ਕਨੇਡਾ |
ਗਿਆਨੀ ਸੋਹਣ
ਸਿੰਘ ਸੀਤਲ
ਪ੍ਰੋ। ਸ਼ਮਸ਼ੇਰ ਸਿੰਘ ਸੰਧੂ |
ਰਵਿੰਦਰ ਰਵੀ ਦੇ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ” ਦਾ ਭਾਰਤ
ਵਿਚ ਮੰਚਨ
ਮਨਜੀਤ ਮੀਤ |
6 ਜੂਨ ਬਰਸੀ’ਤੇ ਵਿਸ਼ੇਸ਼
ਪੰਜਾਬੀ ਕਵੀਸ਼ਰੀ
ਦਾ ਸ਼ਾਹ ਸਵਾਰ; ਬਾਬੂ ਰਜਬ ਅਲੀ
ਰਣਜੀਤ ਸਿੰਘ ਪ੍ਰੀਤ |
ਜਰਮਨੀ ਦੇ
ਅੰਤਰਰਾਸ਼ਟਰੀ ਕਵੀ ਦਰਬਾਰ ਵਿੱਚ ਰੰਗਦਾਰ ਸੋਵੀਨਰ ਰਲੀਜ ਕੀਤਾ ਗਿਆ
ਜਸਪਾਲਸਿੰਘ ਸਿੱਧੂ |
ਨਿਬੰਧ :
ਅਫ਼ਜ਼ਲ
ਸਾਹਿਰ ਦੀ ਸ਼ਾਇਰੀ : ਨਵੀਂ ਚੇਤਨਾ ਅਤੇ ਪੁਰਾਤਨ ਕਾਵਿ ਰੂਪਾਂ ਦਾ
ਸੁਮੇਲ
ਸੁਖਿੰਦਰ |
ਪੰਜਾਬੀ
ਦੇ ਪ੍ਰਸਿੱਧ ਲੇਖਕ ਕਰਤਾਰ ਸਿੰਘ ਦੁੱਗਲ ਨਹੀਂ ਰਹੇ - ਕੱਲ੍ਹ ਹੋਵੇਗੀ
ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
ਰਣਜੀਤ ਸਿੰਘ ਪ੍ਰੀਤ |
ਨਿਬੰਧ
ਨਛੱਤਰ ਸਿੰਘ ਗਿੱਲ : ਆਜ਼ਾਦੀ ਲਈ ਤੜਪ ਅਤੇ ਮੁਸੀਬਤਾਂ ਦਾ ਝੱਖੜ
ਸੁਖਿੰਦਰ |
ਸ਼੍ਰੋਮਣੀ
ਸਾਹਿਤਕਾਰ: ਪ੍ਰਿੰਸੀਪਲ ਤੇਜਾ ਸਿੰਘ
ਰਣਜੀਤ ਸਿੰਘ ਪ੍ਰੀਤ |
ਪੰਜਾਬੀ ਦੇ
ਚਮਤਕਾਰੀ ਲੇਖਕ
ਬਲਰਾਜ ਸਿੱਧੂ, ਯੂ. ਕੇ |
ਝੱੜ ਰਹੇ ਪੱਤੇ
ਨਿਸ਼ਾਨ ਰਾਠੌਰ ‘ਮਲਿਕਪੁਰੀ’ |
|