ਸਾਹਿਤਕਾਰ ਜਾਂ ਲੇਖਕ ਦਾ ਜ਼ਿੰਦਗੀ ਦਾ ਤਜ਼ਰਬਾ ਵਿਸ਼ਾਲ ਹੁੰਦਾ ਹੈ ਜਾਂ
ਉਨਾਂ ਵਿਚ ਇਹ ਗੁਣ ਹੁੰਦਾ ਹੈ ਕਿ ਉਹ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ
ਨਿੱਜੀ ਤੌਰ ਤੇ ਤੀਖ਼ਣ ਬੁੱਧੀ ਨਾਲ ਅਨੁਭਵ ਕਰ ਸਕਦੇ ਹੁੰਦੇ ਹਨ ਅਤੇ
ਆਪਣੀਆਂ ਰਚਨਾਵਾਂ ਵਿਚ ਅਜਿਹੇ ਢੰਗ ਨਾਲ ਲਿਖਦੇ ਹਨ ਕਿ ਹਰ ਵਿਅਕਤੀ ਉਸ
ਰਚਨਾਂ ਨੂੰ ਆਪਣੀ ਕਹਾਣੀ ਹੀ ਸਮਝਦਾ ਹੈ। ਇਸੇ ਤਰਾਂ ਅਮਰੀਕਾ ਦੇ
ਕੈਲੇਫੋਰਨੀਆਂ ਰਾਜ ਵਿਚ ਰਹਿਣ ਵਾਲੀ ਰਮਨ ਵਿਰਕ ਆਪਣੀਆਂ ਕਵਿਤਾਵਾਂ ਵਿਚ
ਇਸਤਰੀ ਜਾਤੀ ਦੀਆਂ ਮੁਸ਼ਕਲਾਂ ਨੂੰ ਕਵਿਤਾ ਦੇ ਰੂਪ ਵਿਚ ਅੰਕਿਤ ਕਰਦੀ ਹੈ।
ਰਮਨ ਨੇ ਇਸਤਰੀ ਦੀਆਂ ਮੁਖ ਸਮੱਸਿਆਵਾਂ ਨੂੰ ਆਪਣੀਆਂ ਕਵਿਤਾਵਾਂ ਦਾ ਵਿਸ਼ਾ
ਬਣਾਇਆ ਹੈ। ਉਹ ਮੁਖ ਤੌਰ ਤੇ ਰੁਮਾਂਟਿਕ ਵਿਸ਼ੇ ਤੇ ਕਵਿਤਾਵਾਂ ਲਿਖਣ ਵਾਲੀ
ਕਵਿਤਰੀ ਹੈ, ਜਿਸ ਨੇ ਆਪਣੀ ਪਲੇਠੀ ਪੁਸਤਕ, ‘ਮੇਰਾ ਘਰ ਕਿਹੜਾ’ ਨਾਲ
ਸਾਹਿਤਕ ਖੇਤਰ ਵਿਚ ਪ੍ਰਵੇਸ਼ ਕੀਤਾ ਹੈ।
ਇਸ ਪੁਸਤਕ ਵਿਚ 50 ਕਵਿਤਾਵਾਂ ਹਨ ਅਤੇ 80 ਪੰਨਿਆਂ ਦੀ ਇਹ ਪੁਸਤਕ
ਪ੍ਰਤੀਕ ਪਬਲੀਕੇਸ਼ਨਜ਼ ਪਟਿਆਲਾ ਨੇ ਪ੍ਰਕਾਸ਼ਤ ਕੀਤੀ ਹੈ। ਰਮਨ ਅਮਰੀਕਾ ਵਿਚ
ਵਿਚਰਦੀ ਹੋਈ ਆਪਣੀ ਮਾਤ ਭੂਮੀ ਪੰਜਾਬ ਅਤੇ ਮਾਤ ਭਾਸ਼ਾ ਪੰਜਾਬੀ ਨਾਲ ਗੜੂੰਦ
ਹੈ। ਰਮਨ ਵਿਰਕ ਨੇ ਇਸ ਪੁਸਤਕ ਵਿਚ ਆਪਣੀਆਂ ਬਹੁਤੀਆਂ ਕਵਿਤਾਵਾਂ ਦਾ ਵਿਸ਼ਾ
ਰੁਮਾਂਟਿਕ ਹੀ ਰੱਖਿਆ ਹੈ ਪ੍ਰੰਤੂ ਇਸਤਰੀ ਜਾਤੀ ਦੀ ਮਾਨਸਿਕ ਪ੍ਰਵਿਰਤੀ
ਨੂੰ ਵੀ ਆਪਣੀਆਂ ਕਵਿਤਾਵਾਂ ਵਿਚ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਆਧੁਨਿਕ
ਸਮੇਂ ਵਿਚ ਵੀ ਇਸਤਰੀ ਦੁਬੰਧ ਵਿਚ ਹੀ ਵਿਚਰ ਰਹੀ ਹੈ। ਉਸ ਦੀਆਂ ਕਵਿਤਾਵਾਂ
ਇਸਤਰੀ ਜਾਤੀ ਦੀ ਤ੍ਰਾਸਦੀ ਦਾ ਜ਼ਿਕਰ ਕਰਦੀਆਂ ਹਨ ਕਿ ਇਸਤਰੀ ਬੇਟੀ, ਪਤਨੀ,
ਮਾਂ, ਭੈਣ ਆਦਿ ਸਾਰੇ ਰੂਪਾਂ ਵਿਚ ਹੀ ਆਦਮੀ ਦੀ ਛਤਰ ਸਾਇਆ ਦੇ ਪ੍ਰਛਾਵੇਂ
ਵਿਚ ਰਹਿੰਦੀ ਹੋਈ ਬੌਣੀ ਹੋ ਜਾਂਦੀ ਹੈ। ਇਸਤਰੀ ਦੀ ਆਜ਼ਾਦੀ ਅਜੇ ਵੀ ਸੁਪਨੇ
ਦੀ ਤਰਾਂ ਹੀ ਹੈ, ਉਸ ਨੂੰ ਉਸ ਦੀ ਮਾਂ ਅਜੇ ਵੀ ਵਰਜਦੀ ਹੈ। ਆਧੁਨਿਕ ਆਦਮੀ
ਪ੍ਰਧਾਨ ਸਮਾਜ ਵੀ ਇਸਤਰੀ ਨੂੰ ਆਪਣੀ ਗ਼ੁਲਾਮ ਹੀ ਸਮਝਦਾ ਹੈ। ਘਰ ਦੀ ਚਾਰ
ਦੀਵਾਰੀ ਦੇ ਪਿੰਜਰੇ ਵਿਚੋਂ ਉਡਾਰੀ ਮਾਰਨ ਦੀ ਖ਼ਾਹਸ਼ ਕਰਦੀ ਹੋਈ ਪਰਵਾਜ਼
ਕਵਿਤਾ ਵਿਚ ਲਿਖਦੀ ਹੈ-
ਮੇਰੇ ਪੰਖ਼ ਮੇਰੇ ਪੈਰਾਂ ਵਿਚ
ਮੰਗਦੇ ਉਡਾਣ ਝਾਂਜਰਾਂ ਨਹੀਂ
ਦੂਰ ਅੰਬਰ ਇਹ ਜਾਪਦੀਆਂ
ਉਡੀਕਦਾ ਮੈਨੂੰ ਮੈਨੂੰ ਬੇੜੀਆਂ
ਇਹ ਸੰਸਕਾਰਾਂ ਇਹ ਬਾਹਾਂ ਵਿਚ
ਰਸਮਾਂ ਰਿਵਾਜ਼ਾਂ ਕੰਗਣ ਨਹੀਂ
ਦੀ ਨਾਗਨ ਇਹ ਜਾਪਦੀਆਂ ਮੈਨੂੰ
ਰੋਜ਼ ਮੇਰੀ ਰੂਹ ਨੂੰ ਡੰਗਦੀ। ਹੱਥਕੜੀਆਂ।
ਉਸਨੇ ਆਪਣੀ ਇਸ ਕਵਿਤਾ ਵਿਚ ਜੋ ਬਿੰਬ ਵਰਤੇ ਹਨ, ਉਹ ਇਸਤਰੀ ਜਾਤੀ ਦੀ
ਮਾਨਸਿਕਤਾ ਦਾ ਪ੍ਰਗਟਾਵਾ ਕਰਦੇ ਹਨ ਕਿ ਉਹ ਝਾਂਜਰ ਪਾ ਤਾਂ ਲੈਂਦੀ ਹੈ
ਪ੍ਰੰਤੂ ਛਣਕਾਉਣ ਲਈ ਉਸ ਨੂੰ ਫਿਰ ਆਦਮੀ ਦੀ ਇਜਾਜ਼ਤ ਦੀ ਲੋੜ ਪੈਂਦੀ ਹੈ।
ਇਹ ਅਖੌਤੀ ਰਸਮੋ ਰਿਵਾਜ ਉਸਦੀਆਂ ਭਾਵਨਾਵਾਂ ਅਤੇ ਰੂਹ ਦੀਆਂ ਕਾਤਲ ਬਣਦੀਆਂ
ਹਨ। ਪਿਆਰ ਦੀ ਭੀਖ ਉਹ ਅਜੇ ਵੀ ਮੰਗਦੀ ਰਹਿੰਦੀ ਹੈ ਅਤੇ ਆਦਮੀ ਦੇ ਤਰਸ ਦੀ
ਪਾਤਰ ਰਹਿੰਦੀ ਹੈ, ਹਾਲਾਂ ਕਿ ਪਿਆਰ ਦੀ ਆਦਮੀ ਨੂੰ ਵੀ ਜ਼ਰੂਰਤ ਹੁੰਦੀ ਹੈ,
ਜਦੋਂ ਉਹ ਆਪਣੀ ਕਵਿਤਾ ਤੇਰਾ ਸਾਥ ਮਿਲ ਜਾਂਦਾ ਵਿਚ ਲਿਖਦੀ ਹੈ----
ਤੇਰਾ ਜੇ, ਜ਼ਿੰਦਗੀ, ਬਣ ਜਾਂਦੀ,
ਸਾਥ ਮਿਲ ਜਾਂਦਾ, ਇੱਕ ਸਫਰ ਕਹਿਕਹਾਂ ਦਾ।
ਉਹ ਚਾਹੁੰਦੀ ਹੋਈ ਵੀ ਆਪਣੇ ਪਿਆਰ ਨੂੰ ਪ੍ਰਾਪਤ ਨਹੀਂ ਕਰ ਸਕਦੀ । ਰਮਨ
ਸ਼ਿਵ ਕੁਮਾਰ ਦੀ ਲੂਣਾ ਦੀ ਤਰਾ ਇਸਤਰੀ ਨੂੰ ਬਗ਼ਾਬਤ ਕਰਨ ਲਈ ਉਕਸਾਉਂਦੀ ਤਾਂ
ਹੈ ਪ੍ਰੰਤੂ ਬੇਖ਼ੌਫ਼ ਹੋ ਕੇ ਫ਼ੈਸਲਾ ਕਰਨ ਦੀ ਦਲੇਰੀ ਨਹੀਂ ਕਰਦੀ। ਉਸ ਦੀ
ਕਵਿਤਾ ਇਸਤਰੀ ਦੀ ਮਾਨਸਿਕ ਅਤ੍ਰਿਪਤੀ ਦਾ ਪ੍ਰਗਟਾਵਾ ਕਰਦੀ ਹੋਈ, ਉਸ ਦੀ
ਤੜਪਣਾ ਨੂੰ ਦ੍ਰਿਸ਼ਮਾਨ ਕਰਦੀ ਹੈ। ਰਮਨ ਆਪਣੀ ਕਵਿਤਾ ਵਿਚ ਬਿੰਬ ਅਜਿਹੇ
ਵਰਤਦੀ ਹੈ, ਜਿਹੜੇ ਇਸਤਰੀ ਦੀਆਂ ਭਾਵਨਾਵਾਂ ਨੂੰ ਸਿੱਧੇ ਰੂਪ ਵਿਚ
ਪ੍ਰਗਟਾਉਣ ਦੀ ਥਾਂ ਬਿੰਬਾਂ ਰਾਹੀਂ ਦਰਸਾਉਂਦੀ ਹੈ। ਉਸ ਦੇ ਬਿੰਬ ਧਾਗਾ,
ਨਗੰਦਾ, ਰਜਾਈ, ਖ਼ਾਰਾ, ਮਿੱਠਾ, ਪੌਣ, ਚੀਸ, ਪੂਣੀ, ਚੰਨ, ਤਾਰੇ, ਸੱਪ,
ਹੰਝੂ, ਨੈਣ ਅਤੇ ਗਲੇਸ਼ੀਅਰ ਆਦਿ ਜੋ ਕਿ ਉਹ ਪੰਜਾਬੀ ਸਭਿਆਚਾਰ ਵਿਚੋਂ ਹੀ
ਚੁਣਦੀ ਹੈ। ਲੜਕੀਆਂ ਨੂੰ ਅਜੇ ਵੀ ਕੁੜੀਆਂ ਚਿੜੀਆਂ ਹੀ ਕਹਿੰਦੀ ਹੈ,
ਜਿਨਾਂ ਦੇ ਮਾਧਿਅਮ ਰਾਹੀਂ ਮਾਪੇ ਅਣਜੋੜ ਵਿਅਕਤੀਆਂ ਨਾਲ ਵਿਆਹ ਕਰਕੇ
ਪ੍ਰਦੇਸ਼ਾਂ ਵਿਚ ਆਪਣੇ ਪਰਿਵਾਰਾਂ ਨੂੰ ਵਸਾਉਣ ਦੇ ਸੁਪਨੇ ਸਿਰਜਦੇ ਹਨ।
ਪ੍ਰੰਤੂ ਲੜਕੀਆਂ ਨੂੰ ਸਪਨੇ ਸਿਰਜਣ ਤੋਂ ਮਾਵਾਂ ਵਰਜਦੀਆਂ ਹਨ ਕਿ ਕੁੜੀਆਂ
ਨੂੰ ਸੁਪਨੇ ਨਹੀਂ ਲੈਣੇ ਚਾਹੀਦੇ, ਹਾਲਾਂ ਕਿ ਮਾਵਾਂ ਵੀ ਇਹੋ ਹਾਲਾਤਾਂ
ਵਿਚੋਂ ਲੰਘੀਆਂ ਹੁੰਦੀਆਂ ਹਨ। ਬਿਰਹਾ ਦੀ ਪੀੜ ਵਿਚ ਪਰੁਚੀ ਹੋਈ ਉਸ ਦੀ
ਕਵਿਤਾ ਧੁਰ ਅੰਦਰ ਤੱਕ ਤੜਪਾਉਂਦੀ ਹੈ। ਰਮਨ ਵਿਰਕ,‘ਦੋ ਬੋਲ ਕਵਿਤਾ’ ਵਿਚ
ਕਹਿੰਦੀ ਹੈ ਕਿ-
ਇਹ ਦੁਨੀਆਂ ਇੱਥੇ ਪਿਆਰ ਮੁਹੱਬਤ
ਧੋਖ਼ੇਬਾਜਾਂ ਦੀ ਵਰਜਿਤ ਹੈ
ਇੱਥੇ ਜ਼ਾਲਮ ਇਹ ਗੱਲ
Ñਲੋਕੀ ਵੱਸਦੇ ਨੇ ਨਫ਼ਰਤ ਦੀ ਕਰਦੇ ਨੇ ।
ਸਮਾਜਿਕ ਬੁਰਾਈਆਂ ਖ਼ਾਸ ਕਰਕੇ ਰੇਪ ਵਰਗੇ ਸੰਜੀਦਾ ਵਿਸ਼ੇ ਨੂੰ ਵੀ ਉਸ ਨੇ
ਚੁਣਿਆਂ ਹੈ, ਜਿਸ ਵਿਚ ਰਮਨ ਨੇ ਪ੍ਰਮਾਤਮਾਂ ਨੂੰ ਵੀ ਕੋਸਦਿਆਂ ਕਿਹਾ ਹੈ
ਕਿ ਇਸਤਰੀ ਨੇ ਪੁੱਤਰ ਪੈਦਾ ਕਰਕੇ ਕੋਈ ਗੁਨਾਹ ਨਹੀਂ ਕੀਤਾ, ਉਹ ਪੁੱਤਰ,
ਜਿਸ ਨੂੰ ਉਸ ਨੇ ਜਨਮ ਦਿੱਤਾ ਹੈ, ਉਹੀ ਇਸਤਰੀ ਨੂੰ ਆਪਣੀ ਹਵਸ਼ ਦਾ ਸ਼ਿਕਾਰ
ਬਣਾਉਣ ਲੱਗਿਆਂ ਭੋਰਾ ਵੀ ਹਿਚਕਚਾਉਂਦਾ ਨਹੀਂ, ਸਗੋਂ ਫ਼ਖ਼ਰ ਮਹਿਸੂਸ ਕਰਦਾ
ਹੈ, ‘ਅੱਜ ਫ਼ਿਰ ’ ਨਾਂ ਦੀ ਕਵਿਤਾ ਵਿਚ ਉਹ ਲਿਖਦੀ ਹੈ ਕਿ
ਕਿੰਨੀਆਂ ਬਦਨਸੀਬ ਹੋਣਗੀਆਂ,
ਉਹ ਮਾਵਾਂ ਦੀਆਂ ਕੁੱਖ਼ਾਂ
ਜਿਨਾਂ ਨੇ, ਇਹ ਹੈਵਾਨ ਪੈਦਾ ਕੀਤੇ।
ਉਹ ਅੱਗੇ ਲਿਖਦੀ ਹੈ ਕਿ ਇਸਤਰੀ ਸਾਰੀ ਉਮਰ ਫ਼ਰਜਾਂ ਦੀ ਪਾਲਣਾ ਕਰਦੀ
ਹੀ, ਆਪਣੀ ਜ਼ਿੰਦਗੀ ਗੁਜ਼ਾਰ ਦਿੰਦੀ ਹੈ। ਉਹ ਫ਼ਰਜ਼ ਪਹਿਲਾਂ ਭਰਾ, ਬਾਪ, ਪਤੀ,
ਸਮਾਜ ਅਤੇ ਅਖ਼ੀਰ ਵਿਚ ਪੁੱਤਰ ਪ੍ਰਤੀ ਹੁੰਦੇ ਹਨ। ਉਸ ਦੇ ਅਰਮਾਨ ਫ਼ਰਜਾਂ ਦੇ
ਭਾਰ ਨਾਲ ਥੱਲੇ ਹੀ ਦੱਬੇ ਜਾਂਦੇ ਹਨ। ਉਹ ਮਹਿਸੂਸ ਕਰਦੀ ਹੈ ਕਿ ਇਸਤਰੀ ਹੀ
ਇਸਤਰੀ ਦੀ ਦੁਸ਼ਮਣ ਬਣਦੀ ਹੈ ਤੇ ਆਪਣੇ ਪੁਤਰ ਦੀ ਪਤਨੀ ਹੀ ਮਾਂ ਦੀ ਸਾਰ
ਨਹੀਂ ਲੈਣ ਦਿੰਦੀ, ਜਦੋਂ ਕਿ ਉਸ ਨੇ ਵੀ ਇੱਕ ਦਿਨ ਮਾਂ ਬਣਨਾ ਹੈ। ਫ਼ਰਜ਼
ਨਾਂ ਦੀ ਕਵਿਤਾ ਵਿਚ ਉਹ ਲਿਖਦੀ ਹੈ-
ਕੁਝ ਫਰਜ਼ਾਂ ਦੇ, ਪੁੱਤਰ ਬੜਾ ਹੋ ਕੇ
ਬੋਝ ਥੱਲੇ, ਦੇਵੇਗਾ ਮੈਨੂੰ ਸੁੱਖ
ਦੱਬ ਕੇ ਰਹਿ ਜਾਂਦੇ, ਪੁੱਤਰ ਦੀ ਆਪਣੀ
ਪਤਾ ਨਹੀਂ ਕਿੰਨੇ ਅਰਮਾਨ, ਜ਼ਿੰਦਗੀ ਸ਼ੁਰੂ
ਮਾਂ ਜੋ ਸਾਰੀ, ਹੋਏ ਸਾਰੇ ਫ਼ਰਜ਼ ਦੁਗਣੇ
ਉਮਰ ਉਡੀਕਦੀ, ਬੇਵੱਸ ਲਾਚਾਰ।
ਰÐਮਨ ਵਿਰਕ ਦਾ ਜਨਮ ਨਵਾਂ ਸ਼ਹਿਰ ਜਿਲੇ ਦੇ ਗਰਚਾ ਪਿੰਡ ਵਿਚ 27
ਅਕਤੂਬਰ 1967 ਵਿਚ ਪਿਤਾ ਗੁਰਦਿਆਲ ਸਿੰਘ ਅਤੇ ਮਾਤਾ ਮਹਿੰਦਰ ਕੌਰ ਦੇ ਘਰ
ਹੋਇਆ। ਆਪ ਨੇ ਬੀ.ਏ. ਦੀ ਡਿਗਰੀ ਅਖ਼ੀਰ ਵਿਚ ਕਿਹਾ ਜਾ ਸਕਦਾ ਹੈ ਕਿ ਰਮਨ
ਵਿਰਕ ਵਿਦੇਸ਼ ਵਿਚ ਪ੍ਰਵਾਸ ਕਰਦੀ ਹੋਈ ਪੰਜਾਬ, ਪੰਜਾਬੀ ਸਭਿਅਤਾ, ਰਸਮ
ਰਿਵਾਜ਼, ਪਰੰਪਰਾਵਾਂ ਅਤੇ ਪੰਜਾਬ ਦੀ ਇਸਤਰੀ ਜਾਤੀ ਦੀ ਪੀੜ ਨਾਲ ਜੁੜੀ ਹੋਈ
ਹੈ ਅਤੇ ਉਸ ਦੇ ਦਰਦ ਨੂੰ ਸਮੁਚੀ ਇਸਤਰੀ ਦੇ ਦਰਦ ਦੀ ਤਰਾਂ ਮਹਿਸੂਸ ਕਰਦੀ
ਹੋਈ ਮਨੁਖੀ ਪ੍ਰਧਾਨ ਸਮਾਜ ਨੂੰ ਟਕੋਰਾਂ ਮਾਰਦੀ ਹੈ ਕਿ ਉਹ ਇਸਤਰੀ ਨੂੰ
ਬਰਾਬਰ ਦੇ ਅਧਿਕਾਰ ਦੇਣ ਦੀ ਪਹਿਲ ਕਰਨ ਤਾਂ ਜੋ ਇਸਤਰੀ ਵੀ ਆਪਣੀ ਜ਼ਿੰਦਗੀ
ਨੂੰ ਅਜ਼ਾਦੀ ਨਾਲ ਮਾਣ ਸਕੇ।
ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
|