ਕਿੰਨੇ ਖੁਸ਼-ਕਿਸਮਤ ਅਤੇ ਵੱਡਭਾਗੇ ਹੁੰਦੇ ਹਨ ਉਹ ਲੋਕ, ਜਿਨ੍ਹਾਂ ਨੂੰ
ਮਾਲਕ, ਕਲਾਵਾਂ ਦੀ ਬਖਸ਼ੀਸ਼ ਵਿਰਾਸਤ ਵਿਚ ਹੀ ਕਰ ਦਿੰਦਾ ਹੈ। ਪਿਛਲੇ ਜਾਮੇ
'ਚ ਮੋਤੀ ਦਾਨ ਕਰ ਕੇ ਆਏ ਐਸੇ ਖੁਸ਼-ਨਸੀਬ ਲੋਕਾਂ ਦੀ ਕਤਾਰ ਵਿਚ ਆਉਂਦੇ ਇਕ
ਮਾਣ-ਮੱਤੇ ਖੂਬਸੂਰਤ ਅਕਸ ਦਾ ਨਾਂਓਂ ਹੈ- 'ਕੁਲਵਿੰਦਰ ਕੌਰ ਮਹਿਕ'।
ਗਿੱਧੇ-ਭੰਗੜੇ ਦੀ ਨੱਚਣ-ਟੱਪਣ ਦੀ ਕਲਾ ਤੋਂ ਲੈ ਕੇ ਗਾਉਣ ਅਤੇ ਲਿਖਣ ਦੀ
ਬਰਾਬਰ ਦੀ ਬਖਸ਼ੀਸ਼ ਹਾਸਲ ਹੈ ਜਿਸਨੂੰ। ਸਾਹਿਤਕ ਹਲਕਿਆਂ ਵਿਚ ਆਪਣੀ ਕਲਮੀ
ਮਹਿਕ ਦੁਆਰਾ ਬੜੀ ਤੇਜੀ ਨਾਲ ਉਭਰਕੇ ਆਪਣਾ ਸਾਹਿਤਕ ਚੌਗਿਰਦਾ ਵਿਸ਼ਾਲ ਕਰਨ
ਵਾਲੀ 'ਮਹਿਕ' ਆਪਣੇ ਮੌਲਿਕ ਸੰਗ੍ਰਹਿ ਨੂੰ ਤਾਂ ਪਾਠਕਾਂ ਦੇ ਹੱਥਾਂ ਤੱਕ
ਅੱਪੜਦਾ ਕਰਨ ਲਈ ਬੇਸ਼ੱਕ ਅਜੇ ਖਰੜੇ ਨੂੰ ਅੰਤਮ ਛੋਹਾਂ ਪ੍ਰਦਾਨ ਕਰਨ 'ਚ ਹੀ
ਜੁਟੀ ਹੋਈ ਹੈ, ਪਰ ਇਸੇ ਦੌਰਾਨ ਉਹ ਕਈ ਸਾਂਝੀਆਂ ਪ੍ਰਕਾਸ਼ਨਾਵਾਂ ਵਿਚ ਆਪਣੀ
ਭਰਵੀ ਹਾਜਰੀ ਲਗਵਾ ਲੈਣ ਦਾ ਮਾਣ ਹਾਸਲ ਕਰ ਚੁੱਕੀ ਹੈ, ਜਿਨ੍ਹਾਂ ਵਿਚੋਂ
'ਭਾਈ ਦਿੱਤ ਸਿੰਘ ਪੱਤ੍ਰਿਕਾ' ਦਾ ਸਾਂਝਾ ਕਾਵਿ-ਸੰਗ੍ਰਹਿ 'ਕਲਮਾਂ ਦਾ
ਹੋਕਾ', 'ਅਦਬੀ ਸਾਂਝ' ਦਾ 'ਕਾਵਿ-ਗੁਲਦਤਾ' ਅਤੇ ਸ਼੍ਰੋਮਣੀ ਪੰਜਾਬੀ
ਲਿਖਾਰੀ ਸਭਾ ਪੰਜਾਬ (ਰਜਿ.) ਦੀ ਸਾਂਝੀ ਪ੍ਰਕਾਸ਼ਨਾ ਆਦਿ ਵਿਸ਼ੇਸ਼ ਜਿਕਰ ਯੋਗ
ਹਨ।
ਪਟਿਆਲਾ ਸ਼ਹਿਰ ਵਿਚ ਜਨਮੀ, ਸ੍ਰ. ਕਰਨੈਲ ਸਿੰਘ ਦੀ ਲਾਡਲੀ ਕੁਲਵਿੰਦਰ
ਨੇ ਇਕ ਮੁਲਾਕਾਤ ਦੌਰਾਨ ਦੱਸਦਿਆਂ ਕਿਹਾ, 'ਮੇਰੇ ਵੱਡੇ ਵੀਰ ਸਵ: ਜਸਵੀਰ
ਸਿੰਘ ਜੀ ਜਿੱਥੇ ਇਕ ਵਧੀਆ ਲੇਖਕ ਸਨ, ਉਥੇ ਵਧੀਆ ਗਾਇਕ ਵੀ ਸਨ। ਉਹ ਹਰ
ਸਾਲ ਸ਼ਹੀਦ ਭਗਤ ਸਿੰਘ ਜੀ ਦਾ ਜਨਮ-ਦਿਵਸ ਅਤੇ ਸ਼ਹੀਦੀ-ਦਿਵਸ ਬੜੀ ਸ਼ਰਧਾ ਨਾਲ
ਮਨਾਇਆ ਕਰਦੇ ਸਨ। ਸੈਮੀਨਾਰ ਕਰਵਾਉਂਦੇ ਸਨ ਅਤੇ ਅਜਿਹੇ ਅਵਸਰ ਤੇ ਉਹ
ਲੋੜਵੰਦ ਵਿਦਿਆਰਥੀਆਂ ਨੂੰ ਕਿਤਾਬਾਂ, ਕਾਪੀਆਂ ਅਤੇ ਗਿਫਟ ਵੰਡਿਆ ਕਰਦੇ
ਸਨ। ਸੱਚਮੁੱਚ ਉਹ 'ਗੁਣਾਂ ਦੀ ਗੁਥਲੀ' ਸਨ : ਜਿਨ੍ਹਾਂ ਨੂੰ ਸ਼ਬਦਾਂ ਵਿਚ
ਬਿਆਨ ਨਹੀ ਕੀਤਾ ਜਾ ਸਕਦਾ। ਉਹ ਛੋਟੀ ਜਿਹੀ ਉਮਰੇ ਸਾਨੂੰ ਸਦੀਵੀ ਵਿਛੋੜਾ
ਦੇ ਗਏ ਹਨ। ਮੈਂ ਖੁਦ ਉਨ੍ਹਾਂ ਨੂੰ ਯਾਦ ਕਰਦੀ-ਕਰਦੀ ਪਾਗਲ ਹੋ ਜਾਂਦੀ
ਹਾਂ। ਇਵੇਂ ਹੀ ਮੇਰੇ ਮਾਤਾ ਸਵ: ਰਾਜਿੰਦਰ ਕੌਰ ਜੀ ਵੀ ਬੜੇ ਮਧੁਰ ਅਤੇ
ਸੁਰੀਲੇ ਗਲੇ ਦੀ ਮਾਲਕਣ ਸਨ। ਜਦੋਂ ਉਹ ਪੁਰਾਣੇ ਹਿੰਦੀ ਅਤੇ ਪੰਜਾਬੀ ਗੀਤ
ਸੁਣਾਇਆ ਕਰਦੇ ਸਨ ਤਾਂ ਨਰਿੰਦਰ ਬੀਬਾ ਜੀ ਦੀ ਐਸੀ ਕਾਪੀ ਕਰ ਮਾਰਿਆ ਕਰਦੇ
ਸਨ ਕਿ ਲੋਕ ਉਨ੍ਹਾਂ ਨੂੰ 'ਮਿੰਨੀ ਨਰਿੰਦਰ ਬੀਬਾ' ਕਹਿਕੇ
ਪਿਆਰਿਆ-ਸਤਿਕਾਰਿਆ ਕਰਦੇ ਸਨ। ਇਸ ਤਰਾਂ ਘਰ ਵਿਚ ਪੂਰਾ ਸੰਗੀਤ-ਮਈ ਮਹੌਲ
ਬਣਿਆ ਰਹਿੰਦਾ ਸੀ, ਸਾਡੇ।'
ਇਸ ਸੰਗੀਤ-ਮਈ ਘਰੇਲੂ ਮਹੌਲ ਦਾ ਕੁਲਵਿੰਦਰ ਦੇ ਬਾਲ ਮਨ ਉਤੇ ਅਸਰ ਹੋਣਾ
ਸੁਭਾਵਿਕ ਹੀ ਸੀ। ਉਹ ਵੀ ਹਰ ਵਕਤ, ਹਰ ਪਲ ਘਰ 'ਚ ਕੁਝ-ਨਾ-ਕੁਝ
ਗੁਣ-ਗੁਣਾਉਂਦੀ ਹੀ ਰਹਿੰਦੀ। ਕਈ ਬਾਰ ਹੇਕਾਂ ਲਾਉਣ ਤੱਕ ਪਹੁੰਚ ਜਾਂਦੀ।
ਫਿਰ, ਜਿਸ ਮਹੌਲ ਵਿਚ ਕਿਸੇ ਨੂੰ ਦੇਖਦੀ, ਉਸੇ ਮਹੌਲ ਵਿਚ ਉਸ ਉਤੇ
ਕੁਝ-ਨਾ-ਕੁਝ ਲਿਖ ਦਿੰਦੀ। ਸਕੂਲ ਦਾ ਕੋਈ ਵੀ ਸਮਾਗਮ ਉਦੋਂ ਤੱਕ ਸਿਰੇ ਨਹੀ
ਸੀ ਚੜ੍ਹਦਾ ਜਦੋਂ ਤਕ ਉਹ ਮੂਹਰੇ ਹੋ ਕੇ ਨਾ ਤੁਰ ਪਵੇ। ਇਹੋ ਹੀ ਕਾਰਨ ਸੀ
ਕਿ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਿਚ ਉਸ ਦੀ ਅੱਡਰੀ ਹੀ ਪਹਿਚਾਣ
ਅਤੇ ਅੱਡਰੀ ਹੀ ਮਾਣ-ਇੱਜਤ ਸੀ। ਉਸ ਦੀਆਂ ਸਾਹਿਤਕ ਤੇ ਸੱਭਿਆਚਾਰਕ
ਪ੍ਰਾਪਤੀਆਂ ਦਾ ਇਹ ਸਿਲਸਿਲਾ ਦਿਨੋ-ਦਿਨ ਵਧਦਾ ਕਾਲਿਜ ਵਿਚ ਬੀ. ਏ. ਤੱਕ
ਅਤੇ ਪਿੱਛੋਂ ਪੰਜਾਬੀ ਸਟੈਨੋਗ੍ਰਾਫੀ ਦਾ ਕੋਰਸ ਕਰਨ ਤੱਕ ਲਗਾਤਾਰ ਸਰਗਰਮੀ
ਭਰਿਆ ਬਣਿਆ ਰਿਹਾ। ਵਿੱਦਿਆ ਦੀ ਸਮਾਪਤੀ ਉਪਰੰਤ ਉਸ ਨੇ 7 ਸਾਲ ਸਕੂਲ ਵਿਚ
ਅਧਿਆਪਨ ਕਿੱਤੇ ਦਾ ਕਾਰਜ ਕੀਤਾ। ਇਸ ਸਮੇਂ ਦੌਰਾਨ ਕਈ ਸੈਂਕੜੇ
ਵਿੱਦਿਆਰਥੀਆਂ ਵਿਚ ਗੀਤ-ਸੰਗੀਤ ਅਤੇ ਸਾਹਿਤਕ ਕਲਾਵਾਂ ਦੀਆਂ ਰੁੱਚੀਆਂ
ਪੈਦਾ ਕਰਨ ਦੀ ਅਹਿਮ ਭੂਮਿਕਾ ਨਿਭਾਉਣ 'ਚ ਉਸ ਨੇ ਭਰਪੂਰ ਯੋਗਦਾਨ ਪਾਇਆ।
ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੁਲਾਜਮ ਕੁਲਵਿੰਦਰ ਨੇ ਦੱਸਿਆ ਕਿ ਉਸ
ਦੀ ਮਾਤਾ ਜੀ ਦੇ ਸਦੀਵੀ-ਵਿਛੋੜੇ ਤੋਂ ਬਾਅਦ ਤਾਂ ਜਾਣੋਂ ਉਸ ਦੀ ਕਲਮ ਦਾ
'ਲਾਵਾ' ਹੀ ਫੁਟ ਤੁਰਿਆ। ਮਾਤਾ ਦੀ ਯਾਦ ਵਿਚ ਚੱਲਦੀ-ਚੱਲਦੀ ਕਲਮ ਬਾਕੀ
ਵਿਸ਼ਿਆਂ ਨੂੰ ਵੀ ਆਪਣੇ ਕਲਾਵੇ ਵਿਚ ਲੈਂਦੀ ਗਈ। ਫਿਰ, ਬਾਲ-ਸਾਹਿਤ ਵਲ ਨੂੰ
ਹੋ ਤੁਰੀ: ਜਿਸ ਵਿਚੋਂ ਉਸ ਦੀਆਂ ਕਾਫੀ ਰਚਨਾਵਾਂ 'ਪੰਖੜੀਆਂ' ਅਤੇ
'ਪ੍ਰਾਇਮਰੀ ਸਿੱਖਿਆ' ਪਰਚਿਆਂ ਦਾ ਸ਼ਿੰਗਾਰ ਬਣੀਆਂ। ਇਨ੍ਹਾਂ ਵਿਚੋਂ ਉਸ ਦੀ
ਇਕ ਕਵਿਤਾ 'ਮੇਰੀ ਦਾਦੀ', ਨੂੰ ਬੱਚਿਆਂ ਦੀ ਇਕ ਟੈਲੀ-ਫਿਲਮ ਵਿਚ ਵੀ
ਸਲੈਕਟ ਹੋਣ ਦਾ ਮਾਣ ਹਾਸਲ ਹੋਇਆ।
'ਮਹਿਕ' ਦੀ ਕਲਮ ਨੇ ਬੇਸ਼ੱਕ ਹੁਣ ਤੱਕ ਹਰ ਵਿਸ਼ੇ ਨੂੰ ਟੁੰਬਿਆ ਹੈ, ਪਰ
ਉਦਾਸ ਸੁਰ ਜਿਆਦਾ ਭਾਰੂ ਹੈ, ਉਸ ਦੀ ਕਲਮ ਉਤੇ। ਇਸ ਦਾ ਕਾਰਨ ਉਹ ਜਿਹਨ
ਉਤੇ ਹੰਢਾਏ ਜ਼ਿੰਦਗੀ ਦੇ ਗਮਨੀਕ ਪਲਾਂ ਦਾ ਸਾਇਆ ਮੰਨਦੀ ਹੈ। ਉਹ ਦੱਸਦੀ ਹੈ
ਕਿ ਜ਼ਿੰਦਗੀ ਦੇ ਉਤਰਾੱ-ਚੜ੍ਹਾਅ ਦੀਆਂ ਲਹਿਰਾਂ ਵਿਚ ਕਈ ਬਾਰ ਇੰਨਾ
ਪੇਚੀਦਗੀ ਵਿਚ ਫਸ ਜਾਂਦੀ ਹੈ ਕਿ ਬਸ ਉਸ ਵਕਤ ਕਲਮ ਹੀ ਉਸ ਕੋਲ ਇਕ ਐਸਾ
'ਚੱਪੂ' ਹੁੰਦਾ ਹੈ, ਜਿਸ ਦੇ ਆਸਰੇ ਉਹ ਲਹਿਰਾਂ 'ਚੋਂ ਨਿਕਲਣ ਵਿਚ
ਕਾਮਯਾਬੀ ਹਾਸਲ ਕਰਦੀ ਹੈ, ਵਰਨਾ ਇਹ 'ਕਲਮੀ-ਚੱਪੂ ਨਾ ਹੋਵੇ ਤਾਂ ਨਾ-ਜਾਣੇ
ਕਿਆ ਕਿਆ ਬੀਤੇ ਉਸ ਨਾਲ। ਇਹੀ ਕਾਰਨ ਹੈ ਕਿ ਉਹ ਖਾਣਾ ਤਾਂ ਛੱਡ ਸਕਦੀ ਹੈ,
ਪਰ ਲਿਖਣਾ ਨਹੀ ਛੱਡ ਸਕਦੀ, ਹੁਣ।
ਇਕ ਸਵਾਲ ਦਾ ਜੁਵਾਬ ਦਿੰਦਿਆਂ, ਬਹੁ-ਕਲਾਵਾਂ ਦਾ ਸੁਮੇਲ ਬਣੀ ਇਸ
ਮੁਟਿਆਰ ਨੇ ਕਿਹਾ, 'ਮੈਂਨੂੰ ਮੇਰੇ ਜੀਵਨ-ਸਾਥੀ ਅਵਤਾਰ ਸਿੰਘ ਪਾਲ ਅਤੇ
ਪੂਰੀ 'ਪਾਲ-ਫੈਮਲੀ' ਐਸੇ ਮਿਲੇ ਹਨ, ਜਿਨ੍ਹਾਂ ਦਾ ਸਮਾਜ ਵਿਚ 'ਰੁੱਤਬਾ'
ਵੀ ਹੈ ਅਤੇ 'ਇੱਜਤ' ਵੀ। ਪੂਰੀ 'ਪਾਲ-ਫੈਮਲੀ' ਵਲੋਂ ਮਿਲ ਰਹੇ ਸਹਿਯੋਗ
ਸਦਕਾ ਮੈਂ ਮਿਹਨਤ ਕਰ ਕੇ ਜਿੰਦਗੀ ਵਿਚ ਉਹ ਹਰ ਕੰਮ ਕਰਨਾ ਚਾਹੁੰਦੀ ਹਾਂ
ਜਿਸ ਨਾਲ ਮੇਰੇ ਪਾਪਾ ਦੀ ਉਮਰ ਹੋਰ ਲੰਬੀ ਹੋ ਜਾਵੇ : ਕਿਉਂਕਿ ਉਨ੍ਹਾਂ
ਨੂੰ ਮੇਰੇ ਉਤੇ ਬਹੁਤ ਮਾਣ ਅਤੇ ਫਖਰ ਹੈ।'
'5-ਆਬੀ ਸੱਥ', 'ਸਕੇਪ ਪੰਜਾਬ', 'ਪੰਜਾਬੀ ਇੰਨ ਹਾਲੈਂਡ', 'ਵਤਨ ਦੇ
ਵਾਰਿਸ', 'ਨਿਰਪੱਖ ਅਵਾਜ', 'ਨਿੱਡਰ ਅਵਾਜ', 'ਅਦਬੀ ਸਾਂਝ', 'ਪੰਜਾਬੀ
ਨਿਊਜ ਮਾਸਟਰ' ਅਤੇ 'ਆਸ਼ਿਆਨਾ' ਆਦਿ ਪੇਪਰਾਂ ਦੁਆਰਾ ਆਪਣੀਆਂ ਕਲਮੀ ਮਹਿਕਾਂ
ਵਿਖੇਰਦੀ, ਮਾਣ-ਮੱਤੀ ਮੁਟਿਆਰ ਕੁਲਵਿੰਦਰ ਕੌਰ ਮਹਿਕ ਆਪਣੀਆਂ ਅੱਡ-ਅੱਡ
ਖੂਬਸੂਰਤ ਕਲਾਵਾਂ ਦੁਆਰਾ ਪਾਠਕਾਂ ਅਤੇ ਦਰਸ਼ਕਾਂ ਦੇ ਦਿਲਾਂ ਉਤੇ ਰਾਜ ਕਰਦੀ
ਰਵ੍ਹੇ, ਸਾਉਣ ਦੀ ਭਰਵੀ ਵਾਰਿਸ਼ ਜਿੰਨੀਆਂ ਦੁਆਵਾਂ ਤੇ ਇੱਛਾਵਾਂ ਹਨ,
ਮੇਰੀਆਂ! ਆਮੀਨ!!
-ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ (9876428641)
-ਕੁਲਵਿੰਦਰ ਕੌਰ ਮਹਿਕ, ਐਚ. ਐਲ.- 452, ਫੇਸ-7, ਮੁਹਾਲੀ
(98141-25477)
|
ਖੂਬਸੂਰਤ
ਕਲਮ ਅਤੇ ਸੁਰੀਲੀ ਅਵਾਜ ਦੀ ਮਲਿਕਾ- ਕੁਲਵਿੰਦਰ ਕੌਰ ਮਹਿਕ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਮਿਆਰੀ
ਬਹੁ-ਕਲਾਵਾਂ ਦਾ ਖੂਬਸੂਰਤ ਸੁਮੇਲ -ਹਰਪ੍ਰੀਤ ਕੌਰ ਪ੍ਰੀਤ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਾਹਿਤਕ
ਅੰਬਰ 'ਚੋ ਛਟਾ ਵਿਖੇਰਦੀ ਸੁਨਹਿਰੀ ਕਿਰਨ-- ਗੁਰਪ੍ਰੀਤ ਕੌਰ ਧਾਲੀਵਾਲ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਇਕ
ਨਾਮਵਰ ਸਖ਼ਸ਼ੀਅਤ- ਡਾ. ਹਰਦੀਪ ਲੌਂਗੀਆ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਅੰਬਰ
ਦੇ ਹਾਣ ਦੇ ਸੁਪਨੇ ਉਲੀਕਣ ਵਾਲੀ ਕਲਮ- ਪੁਸ਼ਪਿੰਦਰ ਕੌਰ ਮੁਰਿੰਡਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਨਾ
ਭੁੱਲਣਯੋਗ ਹਸਤੀ ਇਕਬਾਲ ਅਰਪਨ
ਬਲਜਿੰਦਰ ਸੰਘਾ, ਕਨੇਡਾ |
ਬਹੁ-ਪੱਖੀ
ਕਲਾਵਾਂ ਦਾ ਕਲ-ਕਲ ਵਗਦਾ ਝਰਨਾ- ਮੀਨੂੰ ਸੁਖਮਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸ਼੍ਰੋਮਣੀ
ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਵਲੋਂ ਸੱਤਵਾਂ ਕਾਵਿ-ਸੰਗ੍ਰਹਿ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਹੁਸਨ,
ਜਵਾਨੀ ਅਤੇ ਕਲਮ ਦਾ ਸੁਮੇਲ - ਸਰੁੱਚੀ ਕੰਬੋਜ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਨੀਂ
ਅੱਜ ਕੋਈ ਆਇਆ ਸਾਡੇ ਵਿਹੜੇ
ਰਵੇਲ ਸਿੰਘ ਇਟਲੀ |
ਪੰਜਾਬੀ
ਦੇ ਨਾਮਵਰ ਆਲੋਚਕ ਡਾ. ਭੀਮ ਇੰਦਰ ਸਿੰਘ
ਸੁਖਿੰਦਰ, ਕੈਨੇਡਾ |
ਲਾਹੌਰ
ਸ਼ਾਜਸ਼ ਕੇਸ ਦੇ ਸ਼ਤਾਬਦੀ ਪ੍ਰੋਗਰਾਮਾਂ ਦੀ ਸ਼ੁਰੂਆਤ
ਉਜਾਗਰ ਸਿੰਘ, ਪਟਿਆਲਾ |
ਡਾ.
ਰਤਨ ਸਿੰਘ ਢਿੱਲੋਂ; ਕਵੀ ਅਤੇ ਆਲੋਚਕ
ਸੁਖਿੰਦਰ, ਟਰਾਂਟੋ |
"ਜਿਨਮੇਂ
ਬਸਤੇ ਭਾਈ ਵੀਰ ਸਿੰਘ"
ਜਸਪ੍ਰੀਤ ਸਿੰਘ, ਲੁਧਿਆਣਾ |
ਸਮਾਜਿਕ
ਸਰੋਕਾਰਾਂ ਦੀ ਕਵਿਤਰੀ ਭੁਪਿੰਦਰ ਨੱਤ
ਉਜਾਗਰ ਸਿੰਘ, ਪਟਿਆਲਾ |
ਮੁਲਾਕਾਤ
:
ਰਵਿੰਦਰ
ਰਵੀ - ਕਵੀ, ਨਾਟਕਕਾਰ
ਸੁਖਿੰਦਰ, ਟਰਾਂਟੋ |
ਪੰਜਾਬੀ
ਸੱਭਿਆਚਾਰ ਵਿੱਚ ਬਹੁ ਚਰਚਿਤ ਪੰਛੀ ਕਾਂ
ਰਵੇਲ ਸਿੰਘ ਇਟਲੀ |
ਰੁਮਾਂਟਿਕ
ਕਵਿਤਾਵਾਂ ਲਿਖਣ ਵਾਲੀ ਕਵਿਤਰੀ- ਰਮਨ ਵਿਰਕ
ਉਜਾਗਰ ਸਿੰਘ, ਪਟਿਆਲਾ |
ਬਾਵਾ
ਬਲਵੰਤ-ਕਾਵਿ: ਭਾਰਤੀ ਅਵਚੇਤਨ ਤੇ ਪ੍ਰਗਤੀਵਾਦ
ਡਾ: ਸੁਖਦੇਵ ਸਿੰਘ, ਚੰਡੀਗੜ੍ਹ
|
ਪ੍ਰਵਾਸੀ
ਪੰਜਾਬੀ ਸ਼ਾਇਰੀ ਦਾ ਮਾਣ : ਸੁਖਿੰਦਰ
ਕੰਵਲਦੀਪ ਸੈਣੀ, ਕੂਰੂਕਸ਼ੇਤਰ, ਹਰਿਆਣਾ |
ਪਰਵਾਸੀ
ਪੰਜਾਬੀ ਨਾਵਲ ਵਿਚ ਨਾਰੀ ਸਥਿਤੀ ਪੇਸ਼ਕਾਰੀ ਤੇ ਰਾਜਨੀਤੀ
ਡਾ। ਸੁਖਵਿੰਦਰ ਕੌਰ, ਜਲੰਧਰ |
ਸੰਜੀਵਨੀ-ਬੂਟੀ
ਵਰਗਾ ਯਾਰ - ਮਿੰਟੂ ਬਰਾੜ
ਸ਼ਿਵਚਰਨ
ਜੱਗੀ ਕੁੱਸਾ, ਲੰਡਨ |
ਪੰਜਾਬੀ
ਸਾਹਿਤ ਦਾ ਸਰਵ-ਪ੍ਰਵਾਨਿਤ ਪੁੱਤਰ - ਜੱਗੀ ਕੁੱਸਾ
ਐੱਸ਼ ਅਸ਼ੋਕ ਭੌਰਾ, ਕੈਲੇਫੋਰਨੀਆ |
ਪ੍ਰਸਿੱਧ
ਪੰਜਾਬੀ ਨਾਵਲਕਾਰ ਜੱਗੀ ਕੁੱਸਾ ਦੀ ਕਹਾਣੀ ਤੇ ਆਧਾਰਿਤ ਫਿਲਮ ਸੂਲੀ
ਚੜਿਆ ਚੰਦਰਮਾ 8 ਦਸਬੰਰ ਨੂੰ ਲੋਕ ਅਰਪਣ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
76ਵੀਂ
ਬਰਸੀ 'ਤੇ - 23 ਨਵੰਬਰ 2014
ਵਿਦਵਤਾ ਦੇ
ਸਜੀਵ ਤੇ ਸਾਕਾਰ ਸਰੂਪ ਭਾਈ ਕਾਨ ਸਿੰਘ ਨਾਭਾ
ਡਾ।ਰਵਿੰਦਰ ਕੌਰ ਰਵੀ, ਪਟਿਆਲਾ |
ਜੱਗੀ
ਕੁੱਸਾ ਦੀ ਕਹਾਣੀ 'ਤੇ ਬਣੀ "ਰਹਿਮਤ" ਫ਼ਿਲਮ ਤਿਆਰ
ਰਜਿੰਦਰ ਰਿਖੀ, ਅੰਮ੍ਰਿਤਸਰ |
ਮੁਲਾਕਾਤ
:
ਜਸਵੰਤ
ਦੀਦ
ਸੁਖਿੰਦਰ, ਕਨੇਡਾ |
ਜਨਮ
ਦਿਵਸ 30 ਅਗਸਤ2014 ਮੌਕੇ ਵਿਸ਼ੇਸ਼
ਪੰਜਾਬੀਅਤ
ਦੇ ਚਾਨਣ ਮੁਨਾਰੇ ਭਾਈ ਕਾਨ੍ਹ ਸਿੰਘ ਨਾਭਾ
ਡਾ। ਰਵਿੰਦਰ ਕੌਰ ਰਵੀ, ਪਟਿਆਲਾ |
ਭਾਰਤ
ਦੀ ਪ੍ਰਾਚੀਨ ਸਾਹਿਤਕ ਪਰੰਪਰਾ: ਟੀਕਾਕਾਰੀ
ਡਾ। ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ
|
ਕਵਿਤਾ
ਤੇ ਕਵੀ ਕੈਸਾ ਹੋਵੇ
ਰਵੇਲ ਸਿੰਘ ਇਟਲੀ |
ਹਵਾ
ਦੇ ਉਲਟ ਰੁਖ ਪ੍ਰਵਾਜ਼ ਭਰਦਾ ਹਿਰਦੇਪਾਲ - - ਮੇਰਾ ਬਿਹਤਰੀਨ ਪਾਤਰ
ਦਰਸ਼ਨ ਸਿੰਘ ਧੀਰ, ਯੂ ਕੇ |
ਮਹਿਰਮ
ਸਾਹਿਤ ਸਭਾ ਦੀ ਮਾਸਿਕ ਇਕਤਰਤਾ
ਮਲਕੀਅਤ ਸਿੰਘ “ਸੁਹਲ”, ਪੰਜਾਬ |
ਸਾਹਿਤ
ਦਾ ਮਨੁੱਖ ਤੇ ਸਮਾਜ ਨਾਲ ਸੰਬੰਧ
ਡਾ। ਰਵਿੰਦਰ ਕੌਰ ‘ਰਵੀ’, ਪਟਿਆਲਾ |
ਮਹਿਰਮ
ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਦੀ ਚੋਣ
ਮਲਕੀਅਤ ਸਿੰਘ “ਸੁਹਲ”, ਪੰਜਾਬ |
ਯੂ।
ਬੀ। ਸੀ। ਵਲੋਂ ਸੁਰਜੀਤ ਕਲਸੀ ਨੂੰ ਸਮੁੱਚੀ ਸਾਹਿਤਕ ਰਚਨਾ ਲਈ ਇਨਾਮ
ਸੁਖਵੰਤ ਹੁੰਦਲ, ਕਨੇਡਾ |
ਡਾਕਟਰ
ਰਣਧੀਰ ਸਿੰਘ ਚੰਦ ਨਾਲ ਸਾਥੀ ਲੁਧਿਆਣਵੀ ਦੀ ਮੁਲਾਕਾਤ
ਸਾਥੀ ਲੁਧਆਣਵੀ, ਲੰਡਨ |
ਮਸ਼ਹੂਰ
ਫਿਲਮਸਾਜ਼ ਤੇ ਪਤਰਕਾਰ ਖਵਾਜ ਅਹਿਮਦ ਅਬਾਸ ਨਾਲ ਚਲਦਿਆਂ
ਐਸ ਬਲਵੰਤ,
ਬਰਤਾਨੀਆ |
ਪੰਜਾਬੀ
ਫਿਲਮ ਐਵਾਰਡ 2014 ਲਈ ਨਾਮਜ਼ਦ ਹੋਏ
ਜੱਗੀ
ਕੁੱਸਾ ਨੂੰ ‘ਉੱਤਮ ਸੰਵਾਦ ਲੇਖਕ’ ਦਾ ਸਨਮਾਨ ਦਿਵਾਉਣ ‘ਚ ਸਾਥ ਦੇਈਏ
ਮਨਦੀਪ ਖੁਰਮੀ ਹਿੰਮਤਪੁਰਾ |
ਬਹੁ-ਭਾਸ਼ਾਵੀ
ਪ੍ਰਸਿੱਧ ਲੇਖਕ: ਕਰਤਾਰ ਸਿੰਘ ਦੁੱਗਲ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਅੰਮ੍ਰਿਤ
ਕੌਰ ਤੋਂ ਅੰਮ੍ਰਿਤਾ ਪ੍ਰੀਤਮ ਅਤੇ ਅੰਮ੍ਰਿਤਾ ਇਮਰੋਜ ਤੱਕ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਸ਼ਬਦਾਂ
ਦਾ ਸ਼ਾਹ ਸਿਕੰਦਰ ਸੀ: ਸਾਹਿਰ ਲੁਧਿਆਣਵੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਪੰਜਾਬੀ
ਸਾਹਿਤ ਕਲਾ ਕੇਂਦਰ ਯੂ ਕੇ ਵਲ੍ਹੋਂ ਸਰਦਾਰ ਪੰਛੀ ਦਾ ਸੁਆਗ਼ਤ
ਸਾਥੀ ਲੁਧਿਆਣਵੀ, ਲੰਡਨ |
ਕਲਾ
ਕੇਂਦਰ ਟੋਰਾਂਟੋ ਵਲੋਂ ਨਾਵਲ ਸਮੁੰਦਰ ਮੰਥਨ ਅਤੇ ਕਿੱਟੀ ਮਾਰਸ਼ਲ ਤੇ
ਸਫਲ ਗੋਸ਼ਟੀ
ਮੇਜਰ ਮਾਂਗਟ, ਟੋਰਾਂਟੋ |
ਸਮਾਜਕ
ਰਿਸ਼ਤਿਆਂ ਦੀ ਉਥਲ ਪੁਥਲ ਦੀ ਕਵਿਤਰੀ - ਬਲਵੀਰ ਕੌਰ ਢਿਲੋਂ
ਉਜਾਗਰ ਸਿੰਘ,
ਪੰਜਾਬ
|
‘ਹੱਕ
ਲਈ ਲੜਿਆ ਸੱਚ’ ਨਾਵਲ ਲਈ ਅਨਮੋਲ ਕੌਰ ਦਾ ਸਨਮਾਨ
ਲੋਕ ਲਿਖਾਰੀ ਉੱਤਰੀ ਸਭਾ ਕੈਨੇਡਾ |
ਬੀਬੀ
ਰਾਜਿੰਦਰ ਕੌਰ ਦਾ ਵਿਛੋੜਾ
ਅਜ਼ੀਮ ਸ਼ੇਖ਼ਰ, ਲੰਡਨ |
|
ਸਾਹਿਤ ਸਭਾ
ਦਸੂਹਾ ਗੜ੍ਹਦੀਵਾਲਾ (ਰਜ਼ਿ) ਵੱਲੋਂ ਸਨਮਾਨ ਸਮਾਰੋਹ ਆਯੋਜਿਤ
ਏ।ਐਸ।ਮਠਾਰੂ, ਦਸੂਹਾ
|
ਪ੍ਰਸਿੱਧ ਲੇਖ਼ਕਾ
ਅਜੀਤ ਕੌਰ ਨਾਲ਼ ਇਕ ਇੰਟਰਵਿਊ/ਗ਼ੁਫ਼ਤਗ਼ੂ
ਡਾ।ਸਾਥੀ ਲੁਧਿਆਣਵੀ-ਲੰਡਨ |
‘ਅੰਨੇ ਘੋੜੇ ਦਾ ਦਾਨ’
ਰਾਹੀਂ ਅੰਤਰਰਾਸ਼ਟਰੀ ਸਰਵੋਤਮ ਫ਼ਿਲਮ ਪੁਰਸਕਾਰ ‘ਗੋਲਡਨ ਪੀਕੌਕ’ ਨੇ
ਪੰਜਾਬੀਆਂ ਦੇ ਵਿਹੜੇ ’ਚ ਪੈਲ ਪਾਈ - 43ਵਾਂ ਅੰਤਰਰਾਸ਼ਟਰੀ ਫ਼ਿਲਮ
ਫ਼ੈਸਟੀਵਲ (ਇਫ਼ੀ) - ਡਾ। ਪਰਮਿੰਦਰ ਸਿੰਘ ਤੱਗੜ , ਪਟਿਆਲਾ
|
ਕਵਿਤਾ ਦੀ ਇਕ ਆਪਣੀ
ਵਿਲੱਖਣ ਭਾਸ਼ਾ ਹੁੰਦੀ ਹੈ
ਜਰਨੈਲ ਸਿੰਘ, ਸਰੀ, ਕਨੇਡਾ |
ਗਿਆਨੀ ਸੋਹਣ
ਸਿੰਘ ਸੀਤਲ
ਪ੍ਰੋ। ਸ਼ਮਸ਼ੇਰ ਸਿੰਘ ਸੰਧੂ |
ਰਵਿੰਦਰ ਰਵੀ ਦੇ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ” ਦਾ ਭਾਰਤ
ਵਿਚ ਮੰਚਨ
ਮਨਜੀਤ ਮੀਤ |
6 ਜੂਨ ਬਰਸੀ’ਤੇ ਵਿਸ਼ੇਸ਼
ਪੰਜਾਬੀ ਕਵੀਸ਼ਰੀ
ਦਾ ਸ਼ਾਹ ਸਵਾਰ; ਬਾਬੂ ਰਜਬ ਅਲੀ
ਰਣਜੀਤ ਸਿੰਘ ਪ੍ਰੀਤ |
ਜਰਮਨੀ ਦੇ
ਅੰਤਰਰਾਸ਼ਟਰੀ ਕਵੀ ਦਰਬਾਰ ਵਿੱਚ ਰੰਗਦਾਰ ਸੋਵੀਨਰ ਰਲੀਜ ਕੀਤਾ ਗਿਆ
ਜਸਪਾਲਸਿੰਘ ਸਿੱਧੂ |
ਨਿਬੰਧ :
ਅਫ਼ਜ਼ਲ
ਸਾਹਿਰ ਦੀ ਸ਼ਾਇਰੀ : ਨਵੀਂ ਚੇਤਨਾ ਅਤੇ ਪੁਰਾਤਨ ਕਾਵਿ ਰੂਪਾਂ ਦਾ
ਸੁਮੇਲ
ਸੁਖਿੰਦਰ |
ਪੰਜਾਬੀ
ਦੇ ਪ੍ਰਸਿੱਧ ਲੇਖਕ ਕਰਤਾਰ ਸਿੰਘ ਦੁੱਗਲ ਨਹੀਂ ਰਹੇ - ਕੱਲ੍ਹ ਹੋਵੇਗੀ
ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
ਰਣਜੀਤ ਸਿੰਘ ਪ੍ਰੀਤ |
ਨਿਬੰਧ
ਨਛੱਤਰ ਸਿੰਘ ਗਿੱਲ : ਆਜ਼ਾਦੀ ਲਈ ਤੜਪ ਅਤੇ ਮੁਸੀਬਤਾਂ ਦਾ ਝੱਖੜ
ਸੁਖਿੰਦਰ |
ਸ਼੍ਰੋਮਣੀ
ਸਾਹਿਤਕਾਰ: ਪ੍ਰਿੰਸੀਪਲ ਤੇਜਾ ਸਿੰਘ
ਰਣਜੀਤ ਸਿੰਘ ਪ੍ਰੀਤ |
ਪੰਜਾਬੀ ਦੇ
ਚਮਤਕਾਰੀ ਲੇਖਕ
ਬਲਰਾਜ ਸਿੱਧੂ, ਯੂ. ਕੇ |
ਝੱੜ ਰਹੇ ਪੱਤੇ
ਨਿਸ਼ਾਨ ਰਾਠੌਰ ‘ਮਲਿਕਪੁਰੀ’ |
|