ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi।com  ਸ਼ਬਦ ਭਾਲ

ਨੀਂ ਅੱਜ ਕੋਈ ਆਇਆ ਸਾਡੇ ਵਿਹੜੇ
ਰਵੇਲ ਸਿੰਘ ਇਟਲੀ


 

( ਸ਼ਬਦਾਂ ਦੇ ਜਾਦੂਗਰ ਸਿ਼ਵ ਚਰਨ ਜੱਗੀ ਕੁੱਸਾ ਯੂ, ਕੇ ਵਾਲੇ ਨਾਲ ਬਿਤਾਏ ਕੁੱਝ ਪਲਾਂ ਦੀ ਦਾਸਤਾਂ )

ਹਰ ਆਦਮੀ ਦੀ ਜਿੰਦਗੀ ਦਾ ਆਪੋ ਆਪਣਾ ਇਤਹਾਸ ਹੁੰਦਾ ਹੈ। ਜਿੰਦਗੀ ਛੋਟੀਆਂ ਵੱਡੀਆਂ ਘਟਨਾਂਵਾਂ , ਖੁਸ਼ੀਆਂ ਗਮੀਆਂ , ਮੇਲ ਮਿਲਾਪ , ਵਿਛੋੜੇ , ਹਾਦਸੇ ,ਕੌੜੇ ਫਿੱਕੇ ਅਨੇਕਾਂ ਤਲਖ ਤਜਰਬਿਆਂ ਅਤੇ ਹੋਰ ਬਹੁਤ ਕੁੱਝ ਦਾ ਰਲਵਾਂ ਮਿਲਵਾਂ ਰੰਗ ਹੀ ਤਾਂ ਹੈ ਜਿੰਦਗੀ , ਜੋ ਕਦੇ 2 ਕਿਸੇ ਬੁਝਾਰਤ ਵਾਂਗ ਵੀ ਜਾਪਦੀ ਹੈ , ਜਿਸ ਦਾ ਸਹੀ ਉੱਤਰ ਬੁੱਝਦਾ ਮੁਨੱਖ ਇੱਸ ਵਿੱਚ ਪਰੈ ਪੈਰ ਉਲਝਦਾ ਹੀ ਚਲਾ ਜਾਂਦਾ ਹੈ  ਅਤੇ ਕਈ ਵਾਰ ਜੀਵਣ ਦੇ ਕਈ ਪਲ ਭੁਲਾਉਣ ਦਾ ਉਹ ਜਿੱਥੇ ਯਤਨ ਕਰਦਾ ਹੈ , ਉਥੇ ਕੁੱਝ ਭੁਲੇ ਵਿੱਸਰੇ ਸੁਹਾਵਣੇ ਪਲਾਂ ਨੂੰ ਦੁਬਾਰਾ ਯਾਦ ਕਰਨ ਦਾ ਯਤਨ ਵੀ ਹੁੰਦਾ ਹੈ । ਕੁੱਝ ਐਸੀ ਹੀ ਹੈ , ਮਾਲਵੇ ਦੀ ਧਰਤੀ ਦੇ ਜਮ ਪਲ਼ ਯੂ ,ਕੇ ਵਾਲੇ ਸਿ਼ਵਚਰਨ ਜੱਗੀ ਕੁੱਸਾ ਨਾਲ ਬਿਤਾਏ ਕੁੱਝ ਨਾ ਭੁਲਣ ਯੋਗ ਪਲਾਂ ਦੀ ਦਾਸਤਾਂ ਜੋ ਅੱਜ ਆਪਣੇ ਪਿਆਰੇ ਪਾਠਕਾਂ ਨਾਲ ਸਾਂਝੀ ਕਰ ਰਿਹਾ ਹਾਂ ।

ਪੰਜਾਬ ਜਾ ਕੇ ਕੁੱਝ ਹੋਰ ਜ਼ਰੂਰੀ ਕੰਮਾਂ ਦੇ ਨਾਲ ਮੇਰਾ ਆਪਣਾ ਲਿਖਿਆਂ ਕਾਵਿ ਸੰਗ੍ਰਹਿ ਛਪਵਾ ਕੇ ਨਾਲ ਲਿਆਉਣ ਦਾ ਵੀ ਪ੍ਰੋਗ੍ਰਾਮ ਸੀ ਵਾਪਸ ਆ ਕੇ ਇੱਸ ਬਾਰੇ ਜਦ ਸਾਹਿਤ ਸੁੰਗਮ ਸਭਾ ਇਟਲੀ ਦੇ ਅਹੁਦੇ ਦਾਰਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਵੱਲੋਂ ਬੜੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ, ਇੱਸ ਨੂੰ ਰੀਲੀਜ਼ ਕਰਨ ਦੇ ਪ੍ਰੋਗ੍ਰਾਮ ਦੀ ਰੂਪ ਰੇਖਾ ਵੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਇੱਸ ਮਨੋਰਥ ਲਈ ਬੜੀ ਸੋਚ ਵਿਚਾਰ ਕਰਕੇ 5 ਦਸੰਬਰ ਨੂੰ ਸਾਹਿਤ ਸਭਾ ਦਾ ਪੰਜਵਾਂ ਸਾਲਾਨਾ ਸਾਹਿਤ ਸਮੰੇਲਣ ਰਚਾਉਣਾ ਨੀਯਤ ਹੋ ਗਿਆ ਅਤੇ ਇੱਸ ਸਮਾਗਮ ਵਿੱਚ ਸੱਭ ਨੂੰ ਹਾਜਰ਼ ਆਉਣ ਲਈ ਸੱਭ ਨੂੰ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ ।

ਇੱਕ ਦਿਨ ਰਾਜੂ ਹਠੂਰੀਏ ਦਾ ਫੋਨ ਆਇਆ ਕਿ ਇੱਸ ਪ੍ਰੋਗ੍ਰਾਮ ਵਿੱਚ ਆਉਣ ਵਾਲੀਆਂ ਸ਼ਖਸੀਅਤਾਂ ਵਿੱਚ , ਯੂ,ਕੇ ਵਾਲਾ ਸ਼ਿਵ਼ਚਰਨ ਜੱਗੀ ਕੁੱਸਾ ਵੀ ਆ ਰਿਹਾ ਹੈ । ਇਹ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ ਕਿਊਂ ਜੋ ਮੀਡੀਆ ਪੰਜਾਬ ਜਰਮਨੀ ਦੇ ਇੱਕ ਸਾਲਾਨਾ ਕਵੀ ਦਰਬਾਰ ਵਿੱਚ ਮੈਂ ਉੱਸ ਨੂੰ ਸੁਣਿਆ ਸੀ ਤੇ ਉੱਸ ਦੇ ਲਿਖੇ ਹੋਏ ਨਾਵਲਾਂ ਕਹਾਣੀਆਂ ਕਵਿਤਾਂਵਾਂ ਆਦਿ ਬਾਰੇ ਵੀ ਮੈਨੂੰ ਜਾਣ ਕਾਰੀ ਸੀ , ਪਰ ਉਦੋਂ ਦੇਸ਼ ਵਿਦੇਸਾਂ ਵਿੱਚੋਂ ਉੱਸ ਕਵੀ ਦਰਬਾਰ ਵਿੱਚ ਹਿੱਸਾ ਲੈਣ ਆਏ ਲੇਖਕਾਂ ਦੀ ਵੱਡੀ ਹਾਜ਼ਰੀ ਕਰਕੇ ਮੈਂ ਉੱਸ ਨਾਲ ਸਰਸਰੀ ਦੁਆ ਸਲਾਮ ਦੇ ਸਿਵਾ ਬਹੁਤੀ ਗੱਲ ਬਾਤ ਨਹੀਂ ਕਰ ਸਕਿਆ  ਪਰ ਉੱਸ ਕੋਲ ਕੁੱਝ ਪਲ ਬੈਠਣ ਦੀ ਅਤੇ ਉੱਸ ਨਾਲ ਦੋ ਪਲ ਗੁਜਾ਼ਰਣ ਦੀ ਤਮੰਨਾ ਜ਼ਰੂਰ ਜਾਗਦੀ ਰਹੀ । ਫਿਰ ਇੱਸ ਪ੍ਰੋਗ੍ਰਾਮ ਤੋਂ ਕੁੱਝ ਹੀ ਦਿਨ ਪਹਿਲਾਂ ਰਾਜੂ ਹਠਰੀਏ ਨੇ ਫੋਨ ਤੇ ਦੱਸਿਆ ਕਿ ਚਾਰ ਤਾਰੀਖ ਨੂੰ ਜੱਗੀ ਕੁੱਸਾ ਇਟਲੀ ਦੇ ਬੈਰਗਾਮੋ ਅੱਡੇ ਤੇ ਸਾਢੇ ਚਾਰ ਵਜੇ ਵਾਲੀ ਫਲਾਈਟ ਤੇ ਆ ਰਿਹਾ ਹੈ। ਉੱਸ ਨੂੰ ਉਥੋਂ ਲੈਣ ਲਈ ਜਾਣਾ ਹੈ, ਮਿਥੇ ਸਮੇਂ ਅਨੁਸਾਰ ਰਾਜੂ ਹਠੂਰੀਆਂ, ਮਲਕੀਅਤ ਸਿੰਘ ਹਠੂਰੀਆਂ ,ਜੱਸੀ ਬਨਵੈਤ ਅਤੇ ਅਤੇ ਰਾਜੂ ਨਾਲ ਉੱਸਦਾ ਦਾ ਪਿਆਰਾ ਜਿਹਾ ਬੇਟਾ ਅਤੇ ਇੱਸ ਲੇਖ ਦਾ ਲੇਖਕ ਹਵਾਈ ਅੱਡੇ ਤੇ ਪਹੁੰਚ ਗਏ ,ਫਲਾਈਟ ਥੋੜ੍ਹੀ ਲੇਟ ਹੋਣ ਕਰਕੇ ਕੁੱਝ ਸਮਾਂ ਇੰਤਜ਼ਾਰ ਕਰਨੀ ਪਈ ਤੇ ਫਲਾਈਟ ਆਉਣ ਤੇ ਜੱਗੀ ਕੁੱਸਾ ਬੜੀ ਫੁਰਤੀਲੀ ਚਾਲ ਨਾਲ ਬਾਹਰ ਆਉਂਦਾ ਹੀ ਬੜੇ ਪਿਆਰ ਨਾਲ ਸੱਭ ਦੇ ਬਗਲਗ਼ੀਰ ਹੋਇਆ ਅਤੇ ਜਦੋਂ ਸੁਆਗਤ ਲਈ ਲਿਆਂਦਾ ਗੁਲਦਸਤਾ ਉੱਸ ਨੂੰ ਪੇਸ਼ ਕੀਤਾ ਤਾਂ ਉੱਸ ਨੇ ਬੜੇ ਹੀ ਪਿਆਰ ਲਾਡ ਨਾਲ ਉਹ ਗੁਲਦਸਤਾ ਫੜ ਕੇ ਰਾਜਹਠੂਰੀਏ ਦੇ ਕੁੱਛੜ ਚੁਕੇ ਪਿਆਰੇ ਜਿਹੇ ਲਾਡਲੇ ਬੇਟੇ ਦਾ ਸਿਰ ਪਲੋਸਦਿਆਂ ਉੱਸ ਦੇ ਹੱਥ ਵਿੱਚ ਦੇ ਦਿੱਤਾ  ਤੇ ਉੱਸ ਨੂੰ ਲੈ ਕੇ ਵਾਪਸ ਮੁੜੇ, ਜੱਸੀ ਡਰਾਈਵ ਕਰ ਰਿਹਾ ਸੀ ,ਕੁੱਸਾ ਅੱਗੇ ਨਾਲ ਬੈਠਾ ਹੋਇਆ ਸੀ ਤੇ ਅਸੀਂ ਪਿੱਛਲੀ ਸੀਟ ਤੇ ਮੈਂ । ਰਸਤੇ ਵਿੱਚ ਉੱਸ ਦੀ ਜੱਸੀ ਨਾਲ ਹੁੰਦੀ ਗੱਲ ਬਾਤ ਨੂੰ ਮੈਂ ਚੁੱਪ ਚਾਪ ਸੁਣ ਰਿਹਾਂ ਸਾਂ । ਮੇਰਾ ਘਰ ਰਸਤੇ ਵਿੱਚ ਸੀ ਮੈਂ ਬਥੇਰਾ ਕਿਹਾ ਕਿ ਇੱਥੇ ਹੀ ਠਹਿਰੋ, ਪਰ ਸਾਰੇ ਹੀ ਮੈਨੂੰ ਕਹਿਣ ਲੱਗੇ ਅੰਕਲ ਤੁਸੀਂ ਸਾਡੇ ਨਾਲ ਚੱਲੋ ਤੇ ਰਾਤ ਉਥੇ ਹੀ ਸਾਡੇ ਕੋਲ ਠਹਿਰਿਓ ਕੱਲ ਉਥੋਂ ਹੀ ਪ੍ਰੋਗ੍ਰਾਮ ਵਿੱਚ ਚਲੇ ਜਾਂਵਾਂਗੇ ,ਪਰ ਕਿਉਂ ਜੋ ਇੱਥੋਂ ਵੀ ਕੁੱਝ ਸਾਥੀ ਇੱਸ ਪਰੌਗ੍ਰਾਮ ਮੇਰੇ ਨਾਲ ਜਾਣੇ ਸਨ, ਇੱਸ ਕਰਕੇ ਮੈਂ ਆਪਣੇ ਘਰ ਹੀ ਰਹਿ ਗਿਆ ।

ਸਾਹਿਤ ਸੁਰ ਸੰਗਮ ਸਭਾ ਦੇ ਇੱਸ ਪੰਜਵੇਂ ਸਾਲਾਨਾ ਸਾਹਿਤ ਸਮੇਲਣ ਵਿੱਚ ਹਾਜਰ ਆਈਆਂ ਸ਼ਖਸੀਅਤਾਂ ਵਿੱਚ ਐਤਕਾਂ ਕਈ ਨਵੇਂ 2 ਚਿਹਰੇ ਵੇਖਣ ਤੇ ਉਨ੍ਹਾਂ ਦੇ ਬਹੁ ਮੁੱਲੇ ਵਿਚਾਰ ਸੁਨਣ ਦਾ ਜੋ ਮਿਲਿਆ ਇੱਸ ਸਭਾ ਦੀ ਇੱਕ ਵੱਡੀ ਪ੍ਰਾਪਤੀ ਹੈ । ਮੇਰਾ ਸਾਦ ਮੁਰਾਦਾ ਜਿਹਾ ਕਾਵਿ ਸੰਗ੍ਰਹਿ ਤਾਂ ਸਿਰਫ ਇੱਸ ਪ੍ਰੋਗ੍ਰਾਮ ਨੂੰ ਸਿਰਜਣ ਦਾ ਇੱਕ ਬਹਾਨਾ ਹੀ ਸੀ । ਇੱਕ ਵੱਡੀ ਗੱਲ ਇਹ ਜੋ ਮੀਡੀਆ ਪੰਜਾਬ ਜਰਮਨੀ ਦੇ ਰੂਹੇ ਰਵਾਂ ਸ, ਬਲਦੇਵ ਸਿੰਘ ਬਾਜਵਾ ਜੀ ਜੋ ਹਰ ਵਾਰ ਇੱਸ ਸਭਾ ਵਿੱਚ ਆਪਣੀ ਹਾਜ਼ਰੀ ਭਰਦੇ ਹਨ , ਉਨ੍ਹਾਂ ਦੇ ਇੱਸ ਸਾਹਿਤ ਸਭਾ ਦੇ ਪਿਆਰ ਅਤੇ ਪੰਜਾਬੀ ਮਾਂ ਨੂੰ ਪ੍ਰਫੁੱਲਤ ਕਰਨ ਦੇ ਉੱਦਮ ਅਤੇ ਇੱਸ ਸਭਾ ਵਿੱਚ ਹਾਜ਼ਰ ਆਉਣਾ ਭੁਲਾਇਆ ਨਹੀਂ ਜਾ ਸਕਦਾ । ਖੈਰ ਮਿਤੀ 5 ਦਸੰਬਰ ਦਾ ਇਸ ਸਭਾ ਦਾ ਸਾਲਾਨਾ ਯਾਦਗਾਰੀ ਸੰਮੇਲਣ ਬੜੀ ਸ਼ਾਨ ਸ਼ੌਕਤ ਨਾਲ ਹੋ ਨਿੱਬੜਿਆ ਅਤੇ ਆਪਣੀਆਂ ਯਾਦਾਂ ਛੱਡ ਗਿਆ , ਖਾਸ ਕਰ ਜਗੀ ਕੁੱਸੇ ਦੇ ਮਾਂ ਬੋਲੀ ਬਾਰੇ ਵਿਚਾਰ ਸਟੇਜ ਤੇ ਸੁਣ ਕੇ ਸਾਰੇ ਹੀ ਬਹੁਤ ਪ੍ਰਭਾਵਿਤ ਹੋਏ । ਪ੍ਰੋਗ੍ਰਾਮ ਦੀ ਸਮਾਪਤੀ ਪਿੱਛੋਂ ਮੈਂ ਰਾਜੂ ਨੂੰ ਕਿਹਾ ਕਿ ਜੱਗੀ ਨੂੰ ਮੇਰੇ ਨਾਲ ਘਰ ਜਾਣ ਦਿਓ , ਮੇਰਾ ਉੱਸ ਨਾਲ ਇਸੇ ਪੱਜ ਕੁਝ ਪਲ ਬਿਤਾਉਣ ਨੂੰ ਜੀਅ ਕਰਦਾ ਹੈ, ਰਾਜੂ ਕਹਿਣ ਲੱਗਾ ਅੰਕਲ ਅੱਜ ਨਹੀਂ ਪਰ ਕੱਲ ਵਾਪਸੀ ਤੇ ਅਸੀਂ ਤੁਹਾਡੇ ਘਰ ਕੁੱਝ ਸਮਾਂ ਜ਼ਰੂਰ ਬੈਠ ਕੇ ਜਾਂਵਾਂਗੇ ਅਤੇ ਇਸੇ ਵਾਅਦੇ ਅਨੁਸਾਰ ਰਾਜ ਹਠੂਰੀਆ ਮਲਕੀਅਤ ਸਿੰਘ ਹਠੂਰੀਆ , ਬਲਵਿੰਦਰ ਚਾਹਲ , ਦਿਲਬਾਗ ਖਹਿਰਾ ਹੁਰਾਂ ਨਾਲ ਹਾਸੇ ਦੀ ਛਣਕਾਹਟ ਨਾਲ ਜੱਗੀ ਜਦ ਮੇਰੇ ਗਰੀਬ ਖਾਨੇ ਆਇਆ ਅਤੇ ਇੱਸ ਮਨ ਮਹੋਹਣੇ ਬੰਦੇ ਨਾਲ ਕੁੱਝ ਪਲ਼ ਬੈਠ ਕੇ ਗੱਲਾਂ ਕਰਕੇ ਜੋ ਅਹਿਸਾਸ ਮੈਨੂੰ ਹੋਇਆ ਉੱਸ ਦਾ ਵਿਸਥਾਰ ਕਰਨਾ ਬਹੁਤ ਔਖਾ ਹੈ ।

ਜੱਚਦੇ ਮਿਚਦੇ ਕੱਦ ਦਾ ,ਸਾਂਵਲੇ ਰੰਗ ਵਾਲਾ ਹੰਸੂ 2 ਕਰਦਾ ਚਿਹਰਾ ਕਤ੍ਰਾਂਵੀਂ ਦਾੜ੍ਹੀ ,ਪੋਟਾ 2 ਮੁੱਛਾਂ , ਗੁਲਾਬ ਵਾਂਗੋਂ ਹਰ ਵਕਤ ਖਿੜਿਆ 2 ਜਿਹਾ ਅੱਖਾਂ ਵਿੱਚ ਇੱਕ ਖਾਸ ਚਮਕ , ਹਾਸੇ ਪਰ ਠਰ੍ਹਮੇ ਵਾਲਾ ਸੁਭਾਅ ਉੱਸ ਦੀ ਗੱਲ ਬਾਤ ਤੋਂ ਇਵੇਂ ਲਗਦਾ ਹੈ ਜਿਵੇਂ ਉਹ ਇੰਗਲੈਂਡ ਦਾ ਨਹੀਂ ਸਗੋਂ ਪੰਜਾਬ ਦੇ ਮਾਲਵੇ ਦੇ ਕਿਸੇ ਪਿੰਡ ਦਾ ਹੀ ਰਹਣ ਵਾਲਾ ਹੋਵੇ ,ਠੰਡੇ ਮਿੱਠੇ ਤੇ ਹਾਸੇ ਵਾਲਾ ਨਿਰਾ ਜੁਗੀ ਕੁੱਸਾ ਹੀ ਨਹੀਂ ਸਗੋਂ ਉਹ ਕੁੱਸਾ ਬਾਈ ਕਰਕੇ ਵੀ ਜਾਣਿਆ ਜਾਂਦਾ ਹੈ । ਮੇਰੇ ਪਾਸ ਉਹ ਥੋੜ੍ਹਾ ਚਿਰ ਹੀ ਠਹਿਰਿਆ ਪਰ ਪੰਜਾਬੀ ਬੋਲੀ , ਸਾਹਿਤ ਅਤੇ ਅਜੋਕੇ ਸਮੇਂ ਬਾਰੇ ਕੀਮਤੀ ਵਿਚਾਰ ਅਤੇ ਕਈ ਹੋਰ ਤੇ ਕਈ ਹੋਰ ਇੱਸ ਫਾਨੀ ਸੰਸਾਰ ਨੂੰ ਸਦਾ ਲਈ ਅਲ ਵਿਦਾ ਕਹਿ ਚੁਕੇ ਸਾਹਿਤਕਾਰਾਂ ਬਾਰੇ ਥੋੜ੍ਹੇ ਪਲਾਂ ਵਿੱਚ ਹੀ ਬਹੁਤ ਕੁੱਝ ਉੱਸ ਕੋਲੋ਼ ਸੁਨਣ ਦਾ ਮੌਕਾ ਮਿਲਿਆ ਕੁੱਝ ਹੋਰ ਸਾਹਿਤ ਖੇਤ੍ਰ ਵਿੱਚ ਸਰਗਰਮ ਸ਼ਖਸੀਅਤਾਂ ਬਾਰੇ ਵੀ ਹੋਈ ਜਿਨ੍ਹਾਂ ਵਿੱਚ 5ਆਬੀ ਦੇ ਸੰਪਾਦਕ ਬਲਦੇਵ ਸਿੰਘ ਕੰਦੋਲਾ ਦੇ ਪੰਜਾਬੀ ਲਿਖਣ ਵੇਲੇ ਸ਼ਬਦ ਜੋੜਾਂ ਦੀ ਗੱਲ ਵੀ ਹੋਈ ,ਵੱਡੀ ਗੱਲ ਕਿ ਦੂਜੇ ਕੋਲੋਂ ਸੁਣ ਕੇ ਉਹ ਆਪਣੀ ਜਾਣ ਕਾਰੀ ਵਿੱਚ ਵਾਧਾ ਕਰਨ ਦੇ ਰੌਂ ਵਿੱਚ ਹੁੰਦਾ ਹੈ , ਜੀਵਣ ਦੇ ਮਸੀਂ ਸਾਢੇ ਕੁ ਤਿੰਨ ਸਾਲ ਦੇ ਸਮੇਂ ਵਿੱਚ 20 ਨਾਵਲਾਂ  ਤੇ ਕਈ ਕਹਾਣੀਆਂ , ਕਵਿਤਾਂਵਾਂ ਨਾਲ ਅਨੇਕਾਂ ਥਾਂਵਾਂ ਤੇ ਛਪਣ ਵਾਲਾ ਲੇਖਕ ਹੁੰਦਿਆਂ ਉੱਸ ਦਾ ਨਿਮਰ ਸੁਭਾ ਵੇਖ ਕੇ ਯਕੀਨ ਨਹੀਂ ਹੁੰਦਾ ਕਿ ਇਹ ਮੇਰੇ ਸਾਮ੍ਹਨੇ ਬੈਠਾ ਇਹ ਬੰਦਾ ਕੋਈ ਇੱਡਾ ਵੱਡਾ ਸਥਾਪਿਤ ਲੇਖਕ ਹੋਵੇ ਗਾ ।

ਗੱਲੇ ਕਰਦੇ 2 ਜਦ ਘੜੀ ਵੱਲ ਵੇਖਦਿਆਂ ਜਦ ਫਲਾਈਟ ਦੇ ਸਮੇਂ ਦਾ ਚੇਤਾ ਆਇਆ ਤਾਂ ਇਨ੍ਹਾਂ ਸੁਨਹਿਰੀ ਪਲ਼ਾਂ ਦੀ ਗੱਲ ਬਾਤ ਨੂੰ ਆਖਰੀ ਛੋਹਾਂ ਦੇ ਕੇ ਜੱਗੀ ਮੈਥੋਂ ਅਗਲੇ ਸਫਰ ਲਈ ਰਵਾਨਾ ਹੋ ਗਿਆ। ਜਾਂਦੀ ਵਾਰੀ ਮੇਰੀ ਜੀਵਣ ਸਾਥਣ ਨੇ ਜਦ ਕਿਹਾ ਸ਼ੁਕਰ ਹੈ ਅੱਜ ਸਾਡੇ ਘਰ ਵੀ ਤੁਹਾਡੇ ਚਰਨ ਪਏ ਹਨ ਤਾਂ ਜੱਗੀ ਉੱਸ ਦੇ ਗੋਡਿਆਂ ਤੇ ਹੱਥ ਲਾ ਕੇ ਬੋਲਿਆ ਨਹੀਂ ਨਾ ਮਾਂ ਇੱਸ ਤਰ੍ਹਾਂ ਨਾ ਕਹੋ ਮੈਂ ਤਾਂ ਬਹੁਤ ਛੋਟਾ ਜਿਹਾ ਬੰਦਾ ਹਾਂ ਬੱਸ ਇਹ ਹੀ ਤਾਂ ਉਸ ਦਾ ਵੱਡੱਪਣ ਹੈ ਜੋ ਉੱਸ ਦੀ ਕੁੱਝ ਪਲਾਂ ਦੀ ਮਿਲਣੀ ਤੇ ਹੀ ਮੇਰੇ ਮਨ ਤੇ ਉਹ ਆਪਣੀ ਇੱਕ ਡੂੰਘੀ ਛਾਪ ਛੱਡ ਗਿਆ । ਹੁਣ ਕਦੇ 2 ਸੋਚਦਾ ਹਾਂ ਕਿ ਕਾਸ਼ ਕਿਤੇ ਇੱਸ ਮਿਕਨਾਤੀਸੀ ਖਿੱਚ ਵਾਲੇ ਬੰਦੇ ਦੇ ਰਾਹ ਵਿੱਚ ਮੇਰੀ ਵੀ ਕੋਈ ਭਾਵੇਂ ਕੱਖਾਂ ਦੀ ਕੋਈ ਝੁੱਗੀ ਹੀ ਹੁੰਦੀ ਜਿੱਥੋਂ ਕੋਲੋਂ ਲੰਘਦੇ ਇੱਸ ਹਸਮੁਖੇ , ਮਿੱਠ ਬੋਲੜੇ ਅਤੇ ਕਲਮ ਦੇ ਧਨੀ ਦੇ ਪਿਆਰ ਭਰੇ ਬੋਲਾਂ ਨਾਲ ਕਦੇ 2 ਕੁੱਝ ਸਾਂਝ ਤਾਂ ਪਾ ਲਿਆ ਕਰਦਾ ।

ਜਿੱਸ ਮੋੜ ਤੇ ਤੂੰ ਮਿਲਿਆ,ਉੱਸ ਮੋੜ ਨੂੰ ਸਲਾਮ ।
ਭੁੱਲਣੀ ਬੜੀ ਹੈ ਔਖੀ , ਉਹ ਸੁਨਹਿਰੀ ਸ਼ਾਮ ।
ਲਿ਼ਖੇ ਪਏ ਨੇ ਬੇਸ਼ੱਕ , ਕਈਆਂ ਦੇ ਨਾਂ ਪਤੇ ,
ਆਏ ਬੜੇ ਨੇ ਹੋਰ ਵੀ, ਇੱਸ ਜ਼ਿੰਦਗੀ ਚ ਨਾਮ ।
ਤੇਰੇ ਨੇ ਬੋਲ ਵੱਖਰੇ , ਬੋਲਾਂ ਚ ਮਹਿਕ ਵੱਖਰੀ ,
ਹਾਸੇ ਦੇ ਛਲਕਦੇ ਜਿਉਂ, ਮਸਤੀ ਭਰੇ ਕਈ ਜਾਮ ।
ਮੌਕਾ ਮਿਲੇ ਤਾਂ ਅੜਿਆ , ਫਿਰ ਵੀ ਮਿਲੀਂ ਕਿਤੇ ,
ਸੱਖਣਾ ਨਾ ਭੇਜ ਦੇਵੀਂ , ਲਿਖ ਕੇ ਕੋਈ ਪੈਗਾਮ ।
ਯਾਦਾਂ ਦੇ ਵਾਵਰੋਲੇ , ਜੀਵਣ ਦਾ ਇਹ ਸਫਰ ,
ਹਲਕਾ ਹੋੇਏ ਗਾ ਕੁੱਝ ਤਾਂ ,ਇੱਕ ਵਸਲ ਦੇ ਮੁਕਾਮ ।
ਜਿੱਸ ਮੋੜ ਤੇ ਤੂੰ ਮਿਲਿਆ ,ਉੱੰਸ ਮੋੜ ਨੂੰ ਸਲਾਮ ,
ਭੁੱਲਣੀ ਬੜੀ ਹੈ ਔਖੀ , ਉਹ ਸੁਨਹਿਰੀ ਸ਼ਾਮ ।

ਰਵੇਲ ਸਿੰਘ ਇਟਲੀ ਫੋਨ 3272382827

16/12/15


  ਨੀਂ ਅੱਜ ਕੋਈ ਆਇਆ ਸਾਡੇ ਵਿਹੜੇ
ਰਵੇਲ ਸਿੰਘ ਇਟਲੀ
ਪੰਜਾਬੀ ਦੇ ਨਾਮਵਰ ਆਲੋਚਕ ਡਾ. ਭੀਮ ਇੰਦਰ ਸਿੰਘ
ਸੁਖਿੰਦਰ,  ਕੈਨੇਡਾ
ਲਾਹੌਰ ਸ਼ਾਜਸ਼ ਕੇਸ ਦੇ ਸ਼ਤਾਬਦੀ ਪ੍ਰੋਗਰਾਮਾਂ ਦੀ ਸ਼ੁਰੂਆਤ
ਉਜਾਗਰ ਸਿੰਘ, ਪਟਿਆਲਾ
ਡਾ. ਰਤਨ ਸਿੰਘ ਢਿੱਲੋਂ; ਕਵੀ ਅਤੇ ਆਲੋਚਕ
ਸੁਖਿੰਦਰ, ਟਰਾਂਟੋ
"ਜਿਨਮੇਂ ਬਸਤੇ ਭਾਈ ਵੀਰ ਸਿੰਘ"
ਜਸਪ੍ਰੀਤ ਸਿੰਘ, ਲੁਧਿਆਣਾ
ਸਮਾਜਿਕ ਸਰੋਕਾਰਾਂ ਦੀ ਕਵਿਤਰੀ ਭੁਪਿੰਦਰ ਨੱਤ
ਉਜਾਗਰ ਸਿੰਘ, ਪਟਿਆਲਾ
ਮੁਲਾਕਾਤ :
ਰਵਿੰਦਰ ਰਵੀ - ਕਵੀ, ਨਾਟਕਕਾਰ
ਸੁਖਿੰਦਰ, ਟਰਾਂਟੋ
ਪੰਜਾਬੀ ਸੱਭਿਆਚਾਰ ਵਿੱਚ ਬਹੁ ਚਰਚਿਤ ਪੰਛੀ ਕਾਂ
ਰਵੇਲ ਸਿੰਘ ਇਟਲੀ
ਰੁਮਾਂਟਿਕ ਕਵਿਤਾਵਾਂ ਲਿਖਣ ਵਾਲੀ ਕਵਿਤਰੀ- ਰਮਨ ਵਿਰਕ
ਉਜਾਗਰ ਸਿੰਘ, ਪਟਿਆਲਾ
ਬਾਵਾ ਬਲਵੰਤ-ਕਾਵਿ: ਭਾਰਤੀ ਅਵਚੇਤਨ ਤੇ ਪ੍ਰਗਤੀਵਾਦ
ਡਾ: ਸੁਖਦੇਵ ਸਿੰਘ, ਚੰਡੀਗੜ੍ਹ 
ਪ੍ਰਵਾਸੀ ਪੰਜਾਬੀ ਸ਼ਾਇਰੀ ਦਾ ਮਾਣ : ਸੁਖਿੰਦਰ
ਕੰਵਲਦੀਪ ਸੈਣੀ, ਕੂਰੂਕਸ਼ੇਤਰ, ਹਰਿਆਣਾ
ਪਰਵਾਸੀ ਪੰਜਾਬੀ ਨਾਵਲ ਵਿਚ ਨਾਰੀ ਸਥਿਤੀ ਪੇਸ਼ਕਾਰੀ ਤੇ ਰਾਜਨੀਤੀ
ਡਾ। ਸੁਖਵਿੰਦਰ ਕੌਰ, ਜਲੰਧਰ
ਸੰਜੀਵਨੀ-ਬੂਟੀ ਵਰਗਾ ਯਾਰ - ਮਿੰਟੂ ਬਰਾੜ
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਪੰਜਾਬੀ ਸਾਹਿਤ ਦਾ ਸਰਵ-ਪ੍ਰਵਾਨਿਤ ਪੁੱਤਰ - ਜੱਗੀ ਕੁੱਸਾ
ਐੱਸ਼ ਅਸ਼ੋਕ ਭੌਰਾ, ਕੈਲੇਫੋਰਨੀਆ
ਪ੍ਰਸਿੱਧ ਪੰਜਾਬੀ ਨਾਵਲਕਾਰ ਜੱਗੀ ਕੁੱਸਾ ਦੀ ਕਹਾਣੀ ਤੇ ਆਧਾਰਿਤ ਫਿਲਮ ਸੂਲੀ ਚੜਿਆ ਚੰਦਰਮਾ 8 ਦਸਬੰਰ ਨੂੰ ਲੋਕ ਅਰਪਣ
ਰੁਪਿੰਦਰ ਢਿੱਲੋ ਮੋਗਾ, ਨਾਰਵੇ
76ਵੀਂ ਬਰਸੀ 'ਤੇ - 23 ਨਵੰਬਰ 2014
ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਭਾਈ ਕਾਨ ਸਿੰਘ ਨਾਭਾ
ਡਾ।ਰਵਿੰਦਰ ਕੌਰ ਰਵੀ, ਪਟਿਆਲਾ
ਜੱਗੀ ਕੁੱਸਾ ਦੀ ਕਹਾਣੀ 'ਤੇ ਬਣੀ "ਰਹਿਮਤ" ਫ਼ਿਲਮ ਤਿਆਰ
ਰਜਿੰਦਰ ਰਿਖੀ, ਅੰਮ੍ਰਿਤਸਰ
ਮੁਲਾਕਾਤ :
ਜਸਵੰਤ ਦੀਦ
ਸੁਖਿੰਦਰ, ਕਨੇਡਾ
ਜਨਮ ਦਿਵਸ 30 ਅਗਸਤ2014 ਮੌਕੇ ਵਿਸ਼ੇਸ਼
ਪੰਜਾਬੀਅਤ ਦੇ ਚਾਨਣ ਮੁਨਾਰੇ ਭਾਈ ਕਾਨ੍ਹ ਸਿੰਘ ਨਾਭਾ
ਡਾ। ਰਵਿੰਦਰ ਕੌਰ ਰਵੀ, ਪਟਿਆਲਾ
ਭਾਰਤ ਦੀ ਪ੍ਰਾਚੀਨ ਸਾਹਿਤਕ ਪਰੰਪਰਾ: ਟੀਕਾਕਾਰੀ
ਡਾ। ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ
ਕਵਿਤਾ ਤੇ ਕਵੀ ਕੈਸਾ ਹੋਵੇ
ਰਵੇਲ ਸਿੰਘ ਇਟਲੀ
ਹਵਾ ਦੇ ਉਲਟ ਰੁਖ ਪ੍ਰਵਾਜ਼ ਭਰਦਾ ਹਿਰਦੇਪਾਲ - - ਮੇਰਾ ਬਿਹਤਰੀਨ ਪਾਤਰ
ਦਰਸ਼ਨ ਸਿੰਘ ਧੀਰ, ਯੂ ਕੇ
ਮਹਿਰਮ ਸਾਹਿਤ ਸਭਾ ਦੀ ਮਾਸਿਕ ਇਕਤਰਤਾ
ਮਲਕੀਅਤ ਸਿੰਘ “ਸੁਹਲ”, ਪੰਜਾਬ
ਸਾਹਿਤ ਦਾ ਮਨੁੱਖ ਤੇ ਸਮਾਜ ਨਾਲ ਸੰਬੰਧ
ਡਾ। ਰਵਿੰਦਰ ਕੌਰ ‘ਰਵੀ’, ਪਟਿਆਲਾ
ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਦੀ ਚੋਣ
ਮਲਕੀਅਤ ਸਿੰਘ “ਸੁਹਲ”, ਪੰਜਾਬ
ਯੂ। ਬੀ। ਸੀ। ਵਲੋਂ ਸੁਰਜੀਤ ਕਲਸੀ ਨੂੰ ਸਮੁੱਚੀ ਸਾਹਿਤਕ ਰਚਨਾ ਲਈ ਇਨਾਮ
ਸੁਖਵੰਤ ਹੁੰਦਲ, ਕਨੇਡਾ
ਡਾਕਟਰ ਰਣਧੀਰ ਸਿੰਘ ਚੰਦ ਨਾਲ ਸਾਥੀ ਲੁਧਿਆਣਵੀ ਦੀ ਮੁਲਾਕਾਤ
ਸਾਥੀ ਲੁਧਆਣਵੀ, ਲੰਡਨ
ਮਸ਼ਹੂਰ ਫਿਲਮਸਾਜ਼ ਤੇ ਪਤਰਕਾਰ ਖਵਾਜ ਅਹਿਮਦ ਅਬਾਸ ਨਾਲ ਚਲਦਿਆਂ
ਐਸ ਬਲਵੰਤ, ਬਰਤਾਨੀਆ
ਪੰਜਾਬੀ ਫਿਲਮ ਐਵਾਰਡ 2014 ਲਈ ਨਾਮਜ਼ਦ ਹੋਏ
ਜੱਗੀ ਕੁੱਸਾ ਨੂੰ ‘ਉੱਤਮ ਸੰਵਾਦ ਲੇਖਕ’ ਦਾ ਸਨਮਾਨ ਦਿਵਾਉਣ ‘ਚ ਸਾਥ ਦੇਈਏ
ਮਨਦੀਪ ਖੁਰਮੀ ਹਿੰਮਤਪੁਰਾ
ਬਹੁ-ਭਾਸ਼ਾਵੀ ਪ੍ਰਸਿੱਧ ਲੇਖਕ: ਕਰਤਾਰ ਸਿੰਘ ਦੁੱਗਲ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਅੰਮ੍ਰਿਤ ਕੌਰ ਤੋਂ ਅੰਮ੍ਰਿਤਾ ਪ੍ਰੀਤਮ ਅਤੇ ਅੰਮ੍ਰਿਤਾ ਇਮਰੋਜ ਤੱਕ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਸ਼ਬਦਾਂ ਦਾ ਸ਼ਾਹ ਸਿਕੰਦਰ ਸੀ: ਸਾਹਿਰ ਲੁਧਿਆਣਵੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬੀ ਸਾਹਿਤ ਕਲਾ ਕੇਂਦਰ ਯੂ ਕੇ ਵਲ੍ਹੋਂ ਸਰਦਾਰ ਪੰਛੀ ਦਾ ਸੁਆਗ਼ਤ
ਸਾਥੀ ਲੁਧਿਆਣਵੀ, ਲੰਡਨ
ਕਲਾ ਕੇਂਦਰ ਟੋਰਾਂਟੋ ਵਲੋਂ ਨਾਵਲ ਸਮੁੰਦਰ ਮੰਥਨ ਅਤੇ ਕਿੱਟੀ ਮਾਰਸ਼ਲ ਤੇ ਸਫਲ ਗੋਸ਼ਟੀ
ਮੇਜਰ ਮਾਂਗਟ, ਟੋਰਾਂਟੋ
ਸਮਾਜਕ ਰਿਸ਼ਤਿਆਂ ਦੀ ਉਥਲ ਪੁਥਲ ਦੀ ਕਵਿਤਰੀ - ਬਲਵੀਰ ਕੌਰ ਢਿਲੋਂ
ਉਜਾਗਰ ਸਿੰਘ, ਪੰਜਾਬ
‘ਹੱਕ ਲਈ ਲੜਿਆ ਸੱਚ’ ਨਾਵਲ ਲਈ ਅਨਮੋਲ ਕੌਰ ਦਾ ਸਨਮਾਨ
ਲੋਕ ਲਿਖਾਰੀ ਉੱਤਰੀ ਸਭਾ ਕੈਨੇਡਾ
  ਬੀਬੀ ਰਾਜਿੰਦਰ ਕੌਰ ਦਾ ਵਿਛੋੜਾ
  ਅਜ਼ੀਮ ਸ਼ੇਖ਼ਰ, ਲੰਡਨ

dasuhaਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ (ਰਜ਼ਿ) ਵੱਲੋਂ ਸਨਮਾਨ ਸਮਾਰੋਹ ਆਯੋਜਿਤ
ਏ।ਐਸ।ਮਠਾਰੂ, ਦਸੂਹਾ

ajitਪ੍ਰਸਿੱਧ ਲੇਖ਼ਕਾ ਅਜੀਤ ਕੌਰ ਨਾਲ਼ ਇਕ ਇੰਟਰਵਿਊ/ਗ਼ੁਫ਼ਤਗ਼ੂ
ਡਾ।ਸਾਥੀ ਲੁਧਿਆਣਵੀ-ਲੰਡਨ
IFFI‘ਅੰਨੇ ਘੋੜੇ ਦਾ ਦਾਨ’ ਰਾਹੀਂ ਅੰਤਰਰਾਸ਼ਟਰੀ ਸਰਵੋਤਮ ਫ਼ਿਲਮ ਪੁਰਸਕਾਰ ‘ਗੋਲਡਨ ਪੀਕੌਕ’ ਨੇ ਪੰਜਾਬੀਆਂ ਦੇ ਵਿਹੜੇ ’ਚ ਪੈਲ ਪਾਈ - 43ਵਾਂ ਅੰਤਰਰਾਸ਼ਟਰੀ ਫ਼ਿਲਮ ਫ਼ੈਸਟੀਵਲ (ਇਫ਼ੀ) - ਡਾ। ਪਰਮਿੰਦਰ ਸਿੰਘ ਤੱਗੜ , ਪਟਿਆਲਾ ਕਵਿਤਾ ਦੀ ਇਕ ਆਪਣੀ ਵਿਲੱਖਣ ਭਾਸ਼ਾ ਹੁੰਦੀ ਹੈ
ਜਰਨੈਲ ਸਿੰਘ, ਸਰੀ, ਕਨੇਡਾ
sohanਗਿਆਨੀ ਸੋਹਣ ਸਿੰਘ ਸੀਤਲ
ਪ੍ਰੋ। ਸ਼ਮਸ਼ੇਰ ਸਿੰਘ ਸੰਧੂ
ravinderਰਵਿੰਦਰ ਰਵੀ ਦੇ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ” ਦਾ ਭਾਰਤ ਵਿਚ ਮੰਚਨ
ਮਨਜੀਤ ਮੀਤ
kavishri6 ਜੂਨ ਬਰਸੀ’ਤੇ ਵਿਸ਼ੇਸ਼
ਪੰਜਾਬੀ ਕਵੀਸ਼ਰੀ ਦਾ ਸ਼ਾਹ ਸਵਾਰ; ਬਾਬੂ ਰਜਬ ਅਲੀ
ਰਣਜੀਤ ਸਿੰਘ ਪ੍ਰੀਤ
kaviਜਰਮਨੀ ਦੇ ਅੰਤਰਰਾਸ਼ਟਰੀ ਕਵੀ ਦਰਬਾਰ ਵਿੱਚ ਰੰਗਦਾਰ ਸੋਵੀਨਰ ਰਲੀਜ ਕੀਤਾ ਗਿਆ
ਜਸਪਾਲਸਿੰਘ ਸਿੱਧੂ
afzalਨਿਬੰਧ :
ਅਫ਼ਜ਼ਲ ਸਾਹਿਰ ਦੀ ਸ਼ਾਇਰੀ : ਨਵੀਂ ਚੇਤਨਾ ਅਤੇ ਪੁਰਾਤਨ ਕਾਵਿ ਰੂਪਾਂ ਦਾ ਸੁਮੇਲ
ਸੁਖਿੰਦਰ
duggalਪੰਜਾਬੀ ਦੇ ਪ੍ਰਸਿੱਧ ਲੇਖਕ ਕਰਤਾਰ ਸਿੰਘ ਦੁੱਗਲ ਨਹੀਂ ਰਹੇ - ਕੱਲ੍ਹ ਹੋਵੇਗੀ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
ਰਣਜੀਤ ਸਿੰਘ ਪ੍ਰੀਤ
nachatarਨਿਬੰਧ
ਨਛੱਤਰ ਸਿੰਘ ਗਿੱਲ : ਆਜ਼ਾਦੀ ਲਈ ਤੜਪ ਅਤੇ ਮੁਸੀਬਤਾਂ ਦਾ ਝੱਖੜ
ਸੁਖਿੰਦਰ
tejaਸ਼੍ਰੋਮਣੀ ਸਾਹਿਤਕਾਰ: ਪ੍ਰਿੰਸੀਪਲ ਤੇਜਾ ਸਿੰਘ
ਰਣਜੀਤ ਸਿੰਘ ਪ੍ਰੀਤ
panjabiਪੰਜਾਬੀ ਦੇ ਚਮਤਕਾਰੀ ਲੇਖਕ
ਬਲਰਾਜ ਸਿੱਧੂ, ਯੂ. ਕੇ
Pattayਝੱੜ ਰਹੇ ਪੱਤੇ
ਨਿਸ਼ਾਨ ਰਾਠੌਰ ‘ਮਲਿਕਪੁਰੀ’

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2015, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)