ਕਵਿਤਾ ਹੇਠਲੇ ਪੱਧਰ ਦੀ ਹੋਵੇ ਚਾਹੇ ਉਪਰਲੇ ਪੱਧਰ ਦੀ ਪਾਠਕ ਦੇ ਸਮਝ
ਆਉਣ ਯੋਗ ਹੋਣੀ ਚਾਹੀ ਦੀ ਹੈ । ਜਿਵੇਂ ਫਲ ਚਾਹੇ ਜਿੰਨਾ ਵੀ ਮਿੱਠਾ ਤੇ
ਸੁਆਦਲਾ ਕਿਉਂ ਨਾ ਹੋਵੇ ਪਰ ਖਾਣ ਵਾਲੇ ਦੀ ਪਹੁੰਚ ਤੋਂ ਦੂਰ ਹੋਵੇ ਤਾਂ
ਗੱਲ ਨਹੀਂ ਬਣਦੀ। ਇਹ ਵੀ ਕਿ ਲਿਖਣ ਦੇ ਨਾਲ 2 ਪਹਿਲਾਂ ਇਹ ਗੱਲ ਸੋਚਣ
ਵਾਲੀ ਗੱਲ ਵੀ ਜ਼ਰੂਰੀ ਹੈ ਕਿ ਪਾਠਕ ਤੇ ਲੇਖਕ ਦੋਵੇਂ ਹਰ ਵਰਗ ਦੇ ਹੁੰਦੇ
ਹੱਨ । ਇੱਸ ਗੱਲ ਦਾ ਪੂਰਾ ਖਿਆਲ ਰੱਖਣਾ ਵੀ ਕਵੀ ਨੂੰ ਜਰੂਰੀ ਹੈ ਡੂੰਘੀ
ਕਵਿਤਾ ਪੜ੍ਹਨ ਲਈ ਕਈਆਂ ਪਾਠਕਾਂ ਨੂੰ ਬਹੁਤੀਆਂ ਡੂੰਘਾਈਆਂ ਵਿੱਚ ਜਾਣ ਦੀ
ਫੁਰਸਤ ਵੀ ਨਹੀਂ ਹੁੰਦੀ। ਤੇ ਕਵਿਤਾ ਸਿਰਫ਼ ਲੇਖਕ ਤੋਂ ਲੇਖਕ ਤੱਕ ਹੀ
ਸੀਮਤ ਹੀ ਨਹੀਂ ਹੋਣੀ ਚਾਹੀਦੀ ਸਗੋਂ ਕਵਿਤਾ ਆਮ ਪਾਠਕ ਦੇ ਪੱਲੇ ਵੀ ਪੈਣ
ਵਾਲੀ ਹੋਣੀ ਚਾਹੀ ਦੀ ਹੈ ।
ਕਵਿਤਾ ਦਾ ਵਿਸ਼ਾ ਵੀ ਜਿੰਨਾ ਖਿੱਚ ਭਰਪੂਰ ਤੇ ਸਮੇਂ ਦੀ ਲੋੜ ਨੂੰ
ਮੁੱਖ ਰੱਖ ਕੇ ਹੋਵੇ ਤਾਂ ਬਹੁਤ ਚੰਗਾ ਹੋਵੇ ਗਾ । ਹਰ ਕਵਿਤਾ ਤੇ ਕਵੀ ਦਾ
ਅਪਨਾ ਰੰਗ ਹੋਣਾ ਚਾਹੀਦਾ ਹੈ । ਕਵਿਤਾ ਮਨ ਦੀਆਂ ਡੂੰਘਾਈਆਂ ਤੇ ਇਕਾਗ੍ਰਤਾ
ਮੰਗਦੀ ਹੈ । ਕਵਿਤਾ ਨਿਰਾ ਪੁਰਾ ਸ਼ਬਦ ਜਾਲ ਜਾਂ ਸ਼ਬਦਾਂ ਦਾ ਜੋੜ ਤੋੜ ਦਾ
ਨਾਮ ਹੀ ਨਹੀਂ ਹੋਣੀ ਚਾਹੀ ਦੀ । ਅਪਨੀ ਕਵਿਤਾ ਰਾਂਹੀਂ ਕਵੀ ਆਮ ਲੋਕਾਂ
ਨੂੰ ਕੀ ਸੁਨੇਹਾਂ ਦੇਣਾ ਚਾਹੁੰਦਾ ਹੈ । ਉਹ ਵੀ ਸਪਸ਼ਟ ਹੋਣਾ ਚਾਹੀਦਾ ਹੈ
। ਏਧਰੋਂ ਓਧਰੋਂ ਲੱਤੋਂ ਬਾਹੋਂ ਫੜਕੇ ਜੋੜੀ ਕਵਿਤਾ ਕਵੀ ਦੀ ਛਾਪ ਤੇ ਕਿਸੇ
ਵੇਲੇ ਵੀ ਕਵੀ ਤੇ ਮਾੜਾ ਅਸਰ ਪਾ ਸਕਦੀ ਹੈ । ਧੁਰ ਅੰਦਰੋਂ ਬੜੀ ਸਿੱਦਤ
ਨਾਲ ਆਪ ਮੁਹਾਰੀ ਫੁੱਟੀ ਕਵਿਤਾ ਹੀ ਅਸਲ ਕਵਿਤਾ ਹੁੰਦੀ ਹੈ । ਕਵੀ ਨੂੰ
ਸਮੇਂ ਦੀ ਨਬਜ਼ ਵੀ ਪਛਾਣਨੀ ਚੰਗੀ ਕਵਿਤਾ ਲਿਖਣ ਲਈ ਬਹੁਤ ਜ਼ਰੂਰੀ ਹੈ ।
ਕਵਿਤਾ ਲਿਖਣ ਵੇਲੇ ਕਵੀ ਨੂੰ ਅਸਲ ਵਿਸ਼ੇ ਤੋਂ ਭਟਕਣ ਤੋਂ ਬਚਣ ਦਾ ਵੀ
ਪੂਰਾ ਧਿਆਨ ਹੋਣਾ ਜ਼ਰੂਰੀ ਹੈ ।
ਗਜ਼ਲ ਸ਼ਾਇਦ ਕਵਿਤਾ ਦੀ ਸੱਭ ਤੋਂ ਔਖੀ ਤੇ ਵੱਧ ਧਿਆਨ ਮੰਗਣ ਵਾਲੀ
ਸਿਣਫ ਹੈ । ਕਵੀ ਨੂੰ ਇੱਸ ਵੱਲ ਉਚੇਚਾ ਧਿਆਨ ਦੇ ਸੁਚੇਤ ਹੋ ਕੇ ਲਿਖਣ ਲਈ
ਇੱਸ ਦੀ ਤੱਕਨੀਕ ਨੂੰ ਪੂਰੀ ਤਰ੍ਹਾਂ ਸਮਝਣ ਦੀ ਲੋੜ ਹੈ । ਕਵਿਤਾ ਵਿੱਚ
ਕਿਸੇ ਦੀ ਨਕਲ ਕਰਨੀ ਜਾਂ ਤੋੜ ਫੋੜ ਕਰਕੇ ਲਿਖੀ ਕਵੀ ਦੀ ਰਚਨਾ ਉਸ ਦੀ
ਅਸਲੀ ਛਾਪ ਵਿਗਾੜਨ ਵਿਚ ਮਾੜਾ ਪ੍ਰਭਾਵ ਪਾਉਣ ਵਾਲੀ ਸਾਬਤ ਹੋ ਸਕਦੀ ਹੈ ।
ਚੰਗੀ ਕਵਿਤਾ ਲਿਖਣ ਲਈ ਚੰਗਾ ਸਾਹਿਤ ਵੱਧ ਤੋਂ ਵੱਧ ਪੜ੍ਹਨਾ ਵੀ ਓਨਾ ਹੀ
ਜ਼ਰੂਰੀ ਜਿੰਨਾ ਵਧੀਆ ਕਵਿਤਾ ਲਿਖਣਾ । ਕਵਿਤਾ ਲਿਖਣ ਵਿੱਚ ਅਭਿਆਸ ਵੀ
ਜ਼ਰੂਰੀ ਹੈ ਤੇ ਆਤਮ ਵਿਸ਼ਵਾਸ਼ ਵੀ । ਥੋੜਾਂ ਲਿਖੋ ਪਰ ਪਾਠਕਾਂ ਨਾਲ ਜੁੜ
ਕੇ ਲਿਖੋ । ਸਾਹਿਤ ਸਭਾਵਾਂ ਕਵੀ ਦਰਾਬਾਰਾਂ ਤੇ ਸਾਹਿਤ ਸਮਾਗਮਾਂ ਵਿੱਚ
ਹਾਜ਼ਰ ਹੋ ਕੇ ਨਵੇਂ 2 ਕਵੀਆਂ ਦੀਆਂ ਰਚਨਾਂਵਾਂ ਨੂੰ ਸਨਣਾ ਕੇ ਤੇ ਸੁਨਾਣਾ
ਚੰਗਾ ਲੇਖਕ ਤੇ ਕਵੀ ਬਨਣ ਵਿੱਚ ਬਹੁਤ ਸਹਾਈ ਹੁੰਦਾ ਹੈ । ਕਵਿਤਾ ਦਾ ਕੋਈ
ਮੁੱਲ ਨਹੀਂ ਹੁੰਦਾ । ਮਾਨਾਂ ਸਨਮਾਨਾਂ ਦੀ ਦੌੜ ਕਈ ਵਾਰ ਕਵਿਤਾ ਤੇ ਕਵੀ
ਦੋਵੇਂ ਹੀ ਹਉਮੈ ਦਾ ਸਿ਼ਕਾਰ ਹੋ ਜਾਂਦੇ ਹੱਨ। ਕਵਿਤਾ ਲਿਖਣ ਵੇਲੇ ਸ਼ਬਦ
ਜੋੜਾਂ ਦਾ ਖਾਸ ਧਿਆਨ ਵੀ ਰੱਖਣ ਦੀ ਲੋੜ ਹੈ । ਕਵਿਤਾ ਵਿੱਚ ਸੌਖੇ ਤੇ ਸਰਲ
ਸ਼ਬਦ ਜੜਨ ਦਾ ਯਤਨ ਕਰਨਾ ਚਾਹੀਦਾ ਹੈ । ਕਵਿਤਾ ਦੇ ਬਹਿਰ ਤੇ ਲੈਅ ਨੂੰ
ਬਰਕਰਾਰ ਰੱਖਣਾ ਤੇ ਸਮਝਣ ਕਵਿਤਾ ਦੀ ਸੁੰਦਰਤਾ ਹੈ । ਕਵਿਤਾ ਤੇ ਇੱਕ ਨਹੀਂ
ਅਨੇਕਾਂ ਰੰਗ ਹੱਨ । ਜਿਨ੍ਹਾਂ ਨੂੰ ਪੜ੍ਹਨ ਤੇ ਸਮਝਣ ਦੀ ਲੋੜ ਕਵੀ ਦੇ
ਗਿਆਨ ਵਿੱਚ ਵਾਧਾ ਕਰਦੀ ਹੈ । ਅਪਨੀਆਂ ਛਪੀਆਂ ਰਚਨਾਂਵਾਂ ਦੇ ਇਲਾਵਾ
ਹੋਰਨਾਂ ਕਵੀਆਂ ਦੀਆਂ ਛਪੀਆਂ ਰਚਨਾਂਵਾਂ ਨੂੰ ਵੀ ਕਵੀ ਨੂੰ ਪੜ੍ਹਨਾ
ਚਾਹੀਦਾ ਹੈ ਕਿਉਂਕਿ ਇਨ੍ਹ੍ਹਾਂ ਵਿੱਚ ਵੀ ਬੜਾਂ ਕੁੱਝ ਨਵਾਂ ਸਿੱਖਣ ਵਾਲ
ਤੇ ਸੇਧ ਲੈਣ ਵਾਲ ਹੋ ਸਕਦਾ ਹੈ । ਇੱਸ ਕੰਮ ਲਈ ਕਵੀ ਨੂੰ ਬਹੁਤ ਸਾਰਾ
ਪੜ੍ਹਿਆ ਕਾਵਿ ਭੰਡਾਰ ਅਪਨੀ ਕਵਿਤਾ ਲਿਖਣ ਕਲਾ ਵਿੱਚ ਚੰਗੀ ਸੇਧ ਦੇਣ ਲਈ
ਬਹੁਤ ਸਹਾਈ ਹੁੰਦਾ ਹੈ। ਬੜੇ ਔਖੇ ਤੇ ਪਾਠਕ ਦੇ ਦਿਮਾਗ ਤੇ ਬੌਝ ਪਾ ਕੇ
ਸਮਝਣ ਵਾਲੇ ਸ਼ਬਦਾ ਦੀ ਵਰਤੋਂ ਕਰਨ ਤੋਂ ਕਵੀ ਨੂੰ ਸੰਕੋਚ ਕਰਨਾ ਚਾਹੀ ਦਾ
ਹੈ । ਕਵਿਤਾ ਅਥਾਹ ਸਮੁੰਦਰ ਹੈ । ਖਿਆਲਾਂ ਚ ਘੰਮਦਾ ਕਵੀ ਵੀ ਸਮੁੰਦਰ
ਵਾਂਗ ਹੀ ਹੁੰਦਾ ਹੈ । ਐਵੇਂ ਨਹੀਂ ਕਿਸੇ ਨੇ ਕਿਹਾ ਜਿੱਥੇ ਨਾ ਪਹੁੰਚੇ
ਰਵੀ ਓਥੇ ਪਹੁੰਚਦਾ ਹੈ ਕਵੀ ।
ਕਿਸੇ ਵੀ ਚੰਗੇ ਮੰਝੇ ਕਵੀ ਦੀ ਸੰਗਤ ਕਰਨੀ ਚਾਹੀ ਦੀ ਹੈ । ਉੱਸ ਤੋਂ
ਕੁੱਝ ਨਵੀਂ ਸੇਧ ਲੈਣ ਵਿਚ ਹੇਠੀ ਮਹਿਸੂਸ ਨਹੀਂ ਕਰਨੀ ਚਾਹੀ ਦੀ । ਜੇ
ਕਿਸੀ ਕਵੀ ਦੀ ਕੋਈ ਰਚਨਾ ਕਿਤੇ ਨਾ ਛਪੇ ਜਾਂ ਕੋਈ ਮੈਗਜ਼ੀਨ ਉਸ ਨੂੰ ਵਾਪਸ
ਕਰ ਦਵੇ ਤਾਂ ਕਵੀ ਨੂੰ ਨਿਰਾਸ਼ ਹੋਣ ਦੀ ਬਜਾਏ ਹੋਰ ਚੰਗਾ ਲਿਖਣ ਲਈ ਯਤਨ
ਸ਼ੀਲ ਰਹਿਣਾ ਚਾਹੀ ਦਾ ਹੈ । ਇੱਕ ਵਧੀਆ ਸਟੇਜੀ ਕਵੀ ਬਨਣ ਲਈ ਕਵੀ ਨੂੰ
ਅਪਨੀ ਕਵਿਤਾ ਦਾ ਅੱਖਰ 2 ਪੂਰੇ ਠਰੰਮੇ ਤੇ ਪੂਰੇ ਆਤਮ ਸਿ਼ਵਾਸ਼ ਨਾਲ ਤੋਲ
ਕੇ ਬੋਲਣ ਦੀ ਲੋੜ ਹੁੰਦੀ ਹੈ । ਕਵੀ ਨੂੰ ਕਦੇ ਵੀ ਅਪਨੇ ਆਪ ਨੂੰ ਹੀਣ
ਭਾਵਨਾ ਦਾ ਅਹਿਸਾਸ ਨਹੀਂ ਹੋਣਾ ਚਾਹੀ ਦਾ ।
ਸਮਾਜਕ ਬੁਰਾਈਆਂ ,ਟੁੱਟਦੇ ਤਿੜਕਦੇ ਰਿਸ਼ਤੇ ਤੇ ਅਪਨੇ ਸੱਭਆਿਚਾਰ ਦੀਆਂ
ਘੱਟਦੀਆਂ ਕਦਰਾਂ ਕੀਮਤਾਂ ਆਚਰਣ ਹੀਣਤਾ ਭਰੂਣ ਹੱਤਿਆ ,ਨਸਿਆਂ ਕਾਰਣ ਆਮ
ਲੋਕਾਂ ਤੇ ਪੈ ਰਹੇ ਮਾੜੇ ਪ੍ਰਭਾਵ ਵਰਗੇ ਵਿਸ਼ਆਂ ਤੇ ਲਿਖਣ ਲੱਗਿਆਂ ਕਵੀ
ਨੂੰ ਅਪਨੇ ਅੰਦਰ ਵੀ ਝਾਤੀ ਮਾਰਨ ਦੀ ਲੋੜ ਹੈ। ਕਿ ਅਪਨੀ ਕਵਿਤਾ ਰਾਹੀਂ
ਲੋਕਾਂ ਨੂੰ ਉਹ ਸੰਦੇਸ਼ ਦੇ ਰਿਹਾ ਹੈ । ਕੀ ਕਿਤੇ ਇਹ ਕਮੀਆਂ ਤੇ
ਕਮਜ਼ੋਰਆਂੀ ਉਸ ਦੇ ਅਪਨੇ ਵਿੱਚ ਤਾਂ ਨਹੀਂ ਤਾਂ ਹੀ ਉੱਸ ਦੇ ਲਿਖੇ ਦਾ ਕੋਈ
ਚੰਗਾ ਅਸਰ ਪਾਠਕਾਂ ਤੇ ਸ੍ਰੋਤਿਆਂ ਤੇ ਪਏ ਗਾ । ਕਵੀ ਜੇਹੋ ਜੇਹਾ ਉਪਰੋਂ
ਹੋਵੇ ਓਹੋ ਜੇਹਾ ਅੰਦਰੋਂ ਵੀ ਹੋਣਾ ਚਾਹੀ ਹੇ ਤੇ ਇਸੇ ਉਸ ਦੀ ਰਚੀ ਗਈ
ਰਚਨਾ ਵਿੱਚ ਵੀ ਓਸੇ ਵਰਗੀ ਹੋਣੀ ਚਾਹੀ ਦੀ ਹੈ ।
ਕਵੀ ਸਭ ਦਾ ਸਾਂਝਾ ਹੈ ,ਸੱਚ ਤੇ ਹੱਕ ਦਾ ਹੋਕਾ ਹੈ । ਮਾਣਵਤਾ ਲਈ
ਠੰਡੀ ਹਵਾ ਦਾ ਬੁੱਲਾ ਹੈ । ਤਪਦੇ ਮਾਰੂ ਥਲਾਂ ਦੀ ਤਪਸ਼ ਝੱਲ ਕੇ ਵੀ
ਲੋਕਾਂ ਲਈ ਅਪਨੇ ਸਾਰੇ ਦੁੱਖ ਸੁੱਖ ਲਾਂਭੇ ਰੱਖ ਕੇ ਉਹ ਮਨੁੱਖਤਾ ਨੂੰ
ਸਮ੍ਰਪਿਤ ਹੋਣਾ ਚਾਹੀ ਦਾ ਹੈ । ਜਦ ਦੁਨੀਆ ਘੂਕ ਸੁੱਤੀ ਪਈ ਹੁੰਦੀ ਹੈ ਤਾਂ
ਕਵੀ ਉਨ੍ਹਾਂ ਦੇ ਦੁਖ ਦਰਦ ਨੂੰ ਅਪਨਾ ਸਮਝ ਕੇ ਰਾਤਾਂ ਭਰ ਜਾਗਦਾ ਹੈ। ਉਸ
ਨੂੰ ਇਹ ਸਭ ਕੁੱਝ ਕਰਕੇ ਲੋਕਾਂ ਸਿਰ ਭਾਰ ਜਾਂ ਉਨ੍ਹਾਂ ਇੱਸ ਕਾਰਜ ਬਦਲੇ
ਕਿਸੇ ਇਵਜ਼ਾਨੇ ਦੀ ਆਸ ਰੱਖ ਕੇ ਲੋਕਾਂ ਵਿੱਚ ਨਹੀਂ ਵਿਚਰਨਾ ਚਾਹੀਦਾ ।
ਕਵਿਤਾ ਰੱਬੀ ਦਾਤ ਹੈ ਜੋ ਕਿਸੇ ਵਿਰਲੇ ਨੂੰ ਹੀ ਨਸੀਬ ਹੁੰਦੀ ਹੈ। ਕਵਿਤਾ
ਬਾਰੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਵਿਤਾ “ ਫੁਹਾਰਾ “ ਪੜ੍ਹਨ ਤੇ
ਵਿਚਾਰਣ ਯੋਗ ਵੀ ਹੈ । ਬਹੁਤੀਆਂ ਕਵਿਤਾਂਵਾਂ ਸੁੱਖਾਂ ਚੋਂ ਬਹੁਤ ਘੱਟ ਪਰ
ਦੁਨਿਅਵੀ ਦੱਖ ਦਰਦਾਂ ਸੱਟਾਂ ਪੀੜਾਂ ਤੇ ਚੀਸਾਂ ਤੇ ਹੂਕਾਂ ਬਣ ਕੇ ਕਿਸੇ
ਕਵਿਤਾ ਦੇ ਰੂਪ ਵਿੱਚ ਨਿਕਲਦੀਆਂ ਹੱਨ । ਕਵੀ ਸਰਵ ਸਾਂਝੀ ਵਾਲਤਾ ਦਾ
ਪਹਿਰੇ ਦਾਰ ਹੋਣਾ ਚਾਹੀ ਦਾ ਹੈ ।
ਖੁਲ੍ਹੀ ਕਵਿਤਾ ਨੂੰ ਕਈ ਬੁੱਧੀ ਜੀਵੀ ਕਵਿਤਾ ਨਹੀਂ ਮੰਨਦੇ । ਇਹ ਤਾਂ
ਹਰ ਬੰਦੇ ਦੀ ਅਪਨੀ 2 ਸੋਚ ਤੇ ਨਿਰਭਰ ਹੈ । ਪ੍ਰੋਫੈਸਰ ਪੂਰਨ ਸਿੰਘ ਪੰਜਾਬ
ਦਾ ਅਲਬੇਲਾ ਸਾ਼ਇਰ ਖੁਲ੍ਹੀ ਕਵਿਤਾ ਦਾ ਮੋਢੀ ਮੰਨਿਆ ਜਾਂਦਾ ਹੈ । ਉਸ ਤੋਂ
ਬਾਅਦ ਬਹੁਤ ਸਾਰੇ ਪੰਜਾਬੀ ਕਵੀਆਂ ਨੇ ਖੁਲ੍ਹੀ ਕਵਿਤਾ ਤੇ ਸਫਲਤਾ ਪੂਰਵਕ
ਹੱਥ ਅਜ਼ਮਾਏ ਹੱਨ । ਤੇ ਖੁਲ੍ਹੀ ਕਵਿਤਾ ਦੇ ਖੇਤ੍ਰ ਵਿੱਚ ਕਾਫੀ ਪ੍ਰਿਸੱਧੀ
ਵੀ ਹਾਸਲ ਕਰ ਰਹੇ ਹੱਨ । ਜਿਨ੍ਹਾਂ ਵਿੱਚ ਸੁਰਜੀਤ ਪਾਤ੍ਰ ,ਗੁਰਭਜਨ ਗਿੱਲ
ਸੁਲਖਣ ਸਰਹੱਦੀ ਮੱਖਣ ਕੁਹਾੜ ,ਸੁਖਿੰਦਰ ਕੈਨੇਡਾ ਹਰਭਜਨ ਹੁੰਦਲ ਸਵ, ਮੇਦਣ
ਸਿੰਘ ਮੇਦਣ ,ਵਿਸ਼ਾਲ ਤੇ ਹੋਰ ਕਈ ਕਵੀ , ਜਿਨ੍ਹਾਂ ਦੀ ਸੂਚੀ ਬੜੀ ਲੰਮੀ
ਹੈ। ਜੋ ਅਪਨੀਆਂ ਰਚਨਾਂਵਾਂ ਰਾਂਹੀਂ ਅਪਨੀ ਗੱਲ ਕਹਿਣ ਵਿੱਚ ਪੂਰੀ ਤਰ੍ਹਾਂ
ਸਫਲ ਹੋਏ ਹੱਨ । ਬੇਸ਼ੱਕ ਸਭਨਾਂ ਕਹਿਣ ਦਾ ਲਿਖਣ ਦਾ ਢੰਗ ਵੱਖੋ ਵੱਖਰਾ ਹੈ
। ਮੈਂ ਇੱਸ ਬਾਰੇ ਕੋਈ ਚਰਚਾ ਕਰਨ ਦੀ ਲੋੜ ਨਹੀਂ ਸਮਝਦਾ ਕਿਉਂ ਕਵੀ ਤਾਂ
ਆਖਰ ਕਵੀ ਹੀ ਹੈ। ਜੇ ਉਹ ਕਿਸੇ ਤਰ੍ਹਾਂ ਨਾਲ ਅਪਨਾ ਸੰਦੇਸ਼ ਪਾਠਕਾਂ ਤੱਕ
ਪੁਚਾਣ ਵਿੱਚ ਸਫਲ ਹੁੰਦਾ ਹੈ ਤਾਂ ਇੱਸ ਵਿੱਚ ਉਹ ਸੱਭ ਵੀ ਵਧਾਈ ਦੇ ਪਾਤ੍ਰ
ਹਨ । ਕਵੀ ਘਰ 2 ਨਹੀਂ ਜੰਮਦੇ ਤੇ ਇਹ ਅਕਸਰ ਖਾਨ ਦਾਨੀ ਵੀ ਬਹੁਤ ਘੱਟ ਹੀ
ਹੁੰਦੇ ਹੱਨ। ਮਸ਼ਹੂਰ ਗਜਲ਼ ਗੋ ਮਰਹੂਮ ਦੀਵਾਨ ਸਿੰਘ ਮਹਿਰਮ ,ਮੇਦਨ ਸਿੰਘ
ਮੇਦਨ ਸਵ ਪ੍ਰੀਤਮ ਸਿੰਘ ਦਰਦੀ ਆਰ ਨੀਲਮ ਪਰੇਮ ਪਾਰਸ ਬਲਵੰਤ ਸਿੰਘ ਜੋਸ਼
ਹਜ਼ਾਰਾ ਸਿੰਘ ਗੁਦਾਸ ਪੁਰੀ ਹਾਸ ਰੱਸ ਕਵੀ ਤਾਰਾ ਸਿੰਘ ਖੋਜੇ ਪੁਰੀ ,
ਰੇਸ਼ਮ ਸੰਧੂ , ਡਾਕਟਰ ਮਲਕੀਅਤ ਸੋਹਲ, ਕਾਮਰੇਡ ਮੁਲਖ ਰਾਜ , ਪੀ ਸੀ ਵਫਾ
ਤੇ ਹੋਈ ਮੇਰੇ ਜਿਲੇ ਗੁਰਦਾਸਪੁਰ ਦੇ ਕੁੱਝ ਕਵੀ ਜਿਨ੍ਹਾਂ ਨੂੰ ਮੈਂ ਜਾਣਦਾ
ਹਾਂ ਇੱਕ ਮਿਸਾਲ ਹੱਨ । ਜਿਨ੍ਹਾਂ ਦੀ ਅਗਲੀ ਪੀੜ੍ਹੀ ਕਵਿਤਾ ਦੀ ਰੱਬੀ ਦਾਤ
ਤੋਂ ਕੋਰੀ ਤੇ ਪੂਰੀ ਤਰ੍ਹਾਂ ਅਣ ਜਾਣ ਤੇ ਰੁਚੀ ਹੀਣ ਹੈ ਤੇ ਇੱਸ ਲੇਖ ਦੇ
ਲੇਖਕ ਦੀ ਅਗਲੀ ਪੀੜ੍ਹੀ ਦਾ ਹਾਲ ਵੀ ਇੱਸੇ ਤਰ੍ਹਾਂ ਦਾ ਹੀ ਹੈ ।
ਇੱਕ ਜਰੂਰੀ ਗੱਲ ਮੈਂ ਅੱਪਨੇ ਇੱਸ ਲੇਖ ਬਾਰੇ ਸਪਸ਼ਟ ਕਰ ਦੇਣੀ
ਚਾਹੁੰਦਾ ਹਾਂ ਕਿ ਇੱਸ ਲੇਖ ਰਾਹੀਂ ਮੈਂ ਕਿਸੇ ਕਵੀ ਦੇ ਕਵਿਤਾ ਲਿਖਣ ਬਾਰੇ
ਜਾਂ ਕਿਸੇ ਕਿਵੀ ਨੂੰ ਕੋਈ ਸਲਾਹ ਮਸ਼ਵਰਾ ਜਾਂ ਹਦਾਇਤ ਵਗੈਰਾ ਦੇ ਤੌਰ ਤੇ
ਜਾਂ ਕਿਸੇ ਦੇ ਵਿਅਕਤੀ ਗਤ ਬਾਰੇ ਕੋਈ ਕਿੰਤੂ ਪ੍ਰੰਤੂ ਜਾਂ ਅਲੋਚਣਾ ਕਰਨ
ਦੀ ਭਾਵਨਾ ਨਾਲ ਇਹ ਲੇਖ ਨਹੀਂ ਲਿਖ ਰਿਹਾ ਹਾਂ । ਤੇ ਨਾ ਹੀ ਮੈਂ ਕੋਈ
ਆਪਣੇ ਆਪ ਨੂੰ ਕਵਿਤਾ ਮਾਰਗ ਦਾ ਵੱਡਾ ਮਹਾਂ ਰੱਥੀ ਸਮਝਦਾ ਹਾਂ । ਤੇ ਨਾ
ਹੀ ਜੀਵਣ ਦੀਆਂ ਕਮੀਆਂ ਤੋਂ ਮੈਂ ਰਹਿਤ ਹੋ ਸੱਕਦਾ ਹਾਂ । ਮੈਂ ਤਾਂ ਹਰ
ਕਵੀ ਤੇ ਉੱਸ ਦੀ ਕਵਿਤਾ ਦਾ ਸੱਿਤਕਾਰ ਕਰਦਾ ਹਾਂ । ਮੈਨੂੰ ਇਹ ਵੀ ਪਤਾ ਹੈ
ਕਿ ਰੁਝੇਵਿਆਂ ਤੇ ਹੋਰ ਕਈ ਔਕੜਾਂ ਭਰੇ ਇੱਸ ਪਦਾਰਰਥ ਵਾਦੀ ਯੁੱਗ ਵਿੱਚ
ਕਵਿਤਾ ਲਿਖਣ ਵਰਗੇ ਸ਼ੌਕ ਜਾਂ ਇੱਸ ਵੱਲ ਰੁਚੀਆਂ ਰੱਖਣਾ ਇੱਕ ਅਲੂਣੀ ਸਿਲਾ
ਚੱਟਣ ਵਾਂਗਰ ਹੈ । ਜਿੱਸ ਦਾ ਕੌੜਾ ਕੁਸੈਲਾ ਸੁਆਦ ਚੱਖਣਾ ਹਰ ਕਿਸੇ ਦੇ
ਵੱਸ ਦੀ ਗੱਲ ਨਹੀਂ ਤੇ ਜੋ ਇੱਸ ਬਿਖੜੇ ਤੇ ਨਿਸ਼ਕਾਮ ਪੈਂਡੇ ਦੇ ਰਾਹੀ ਹੱਨ
। ਮੈਂ ਉਨ੍ਹਾਂ ਦਾ ਤੇ ਉਨ੍ਹਾਂ ਦੀਆਂ ਕਲਮਾਂ ਦੀਆਂ ਰਚਨਾਂਵਾਂ ਦਾ ਸਦਾ
ਅਦਬ ਸਤਿਕਾਰ ਕਰਦਾ ਹਾਂ ਤੇ ਕਰਦਾ ਰਹਾਂਗਾ ।
|