ਹਰਿਆਣੇ ਦੇ ਪੰਜਾਬੀ ਸਾਹਿਤ ਵਿੱਚੋਂ ਹਰਿਆਣਾ ਮਨਫ਼ੀ
ਕਿਉਂ ਹੈ?
ਡਾ:
ਨਿਸ਼ਾਨ ਸਿੰਘ ਰਾਠੌਰ (19/04/2024) |
|
|
|
ਵਿਦਵਾਨਾਂ
ਦਾ ਕਥਨ ਹੈ ਕਿ ਭੁਗੋਲਕ ਅਤੇ ਸਮਾਜਕ ਬਣਤਰ ਦਾ ਮਨੁੱਖ ਦੇ ਮਨ, ਵਿਚਾਰ ਅਤੇ
ਜੀਵਨ ’ਤੇ ਡੂੰਘਾ ਅਸਰ ਪੈਂਦਾ ਹੈ। ਇਹ ਗੱਲ 100 ਫ਼ੀਸਦੀ ਸੱਚ ਅਤੇ
ਲਾਜ਼ਮੀ ਹੈ ਕਿ ਭੁਗੋਲਕ ਖ਼ੇਤਰ ਅਤੇ ਸਮਾਜਕ ਬਣਤਰ ਦੇ ਅਨੁਸਾਰ ਮਨੁੱਖ ਦੀ
ਬੋਲੀ, ਪਹਿਰਾਵਾ, ਰਹਿਣ-ਸਹਿਣ ਅਤੇ ਸੁਭਾਅ ਹੋਵੇਗਾ। ਮਨੁੱਖੀ ਮਨ ਉੱਪਰ ਪਏ
ਇਸ ਪ੍ਰਭਾਵ ’ਤੇ ਧਰਮ ਅਤੇ ਹੋਰ ਨਿੱਕੇ-ਮੋਟੇ ਕਾਰਕ ਲਾਜ਼ਮੀ ਅਸਰ ਪਾਉਂਦੇ
ਹਨ ਪਰੰਤੂ ਉੰਨਾ ਨਹੀਂ ਕਿ ਇਸ ਪ੍ਰਭਾਵ/ ਅਸਰ ਨੂੰ ਗੰਭੀਰ ਅਤੇ ਪੁਖ਼ਤਾ
ਚਰਚਾ ਦਾ ਵਿਸ਼ਾ ਬਣਾਇਆ ਜਾ ਸਕੇ।
ਪੰਜਾਬੀ ਸਾਹਿਤ ਦਾ ਅਧਿਐਨ
ਕਰਦਿਆਂ ਇਹ ਤੱਥ ਪੂਰੀ ਤਰ੍ਹਾਂ ਦਰੁਸਤ ਅਤੇ ਕਾਰਗਰ ਸਾਬਤ ਹੁੰਦਾ ਹੈ ਕਿ
ਜਿਹੜੇ ਸਰੋਕਾਰ ਅਤੇ ਸਮੱਸਿਆਵਾਂ ‘ਮੁੱਖਧਾਰਾ’ ਦੇ ਪੰਜਾਬੀ ਸਾਹਿਤ ਵਿਚ
ਪਈਆਂ ਹਨ ਉਹੋ ਸਰੋਕਾਰ ਤੇ ਸਮੱਸਿਆਵਾਂ ‘ਹਰਿਆਣੇ ਦੇ ਪੰਜਾਬੀ ਸਾਹਿਤ’
ਅੰਦਰ ਦੇਖਣ-ਪੜ੍ਹਨ ਨੂੰ ਮਿਲਦੀਆਂ ਹਨ ਅਤੇ ਚਰਚਾ ਦੇ ਵਿਸ਼ਾ ਬਣਦੀਆਂ ਹਨ।
ਹਰਿਆਣੇ ਦੇ ਪੰਜਾਬੀ ਸਾਹਿਤ ਵਿੱਚ ਖਿੱਤੇ ਅਤੇ ਭੁਗੋਲਕ ਮੁਸ਼ਕਲਾਂ/
ਸੰਦਰਭਾਂ ਬਾਰੇ ਉੰਨਾ ਜਿ਼ਕਰ ਨਹੀਂ ਮਿਲਦਾ ਜਿੰਨਾ ਮਿਲਣਾ ਚਾਹੀਦਾ ਹੈ।
ਹਰਿਆਣੇ ਦੇ ਪੰਜਾਬੀ ਸਾਹਿਤ ਦਾ ਅਧਿਐਨ ਕਰਦਿਆਂ ਕਈ
ਵਾਰ ਇੰਝ ਮਹਿਸੂਸ ਹੁੰਦਾ ਹੈ ਕਿ ਇਹ ‘ਪੰਜਾਬ’ ਵਿਚ ਰਚੇ ਗਏ ਮੁੱਖਧਾਰਾ ਦੇ
ਸਾਹਿਤ ਦਾ ਅਧਿਐਨ ਕੀਤਾ ਜਾ ਰਿਹਾ ਹੈ। ਹਰਿਆਣੇ ਦੇ ਪੰਜਾਬੀ ਸਾਹਿਤ ਵਿਚ
ਸਥਾਨਕ ਬਿਰਤੀਆਂ, ਤਿਉਹਾਰਾਂ, ਬੋਲੀਆਂ, ਪਹਿਰਾਵੇ, ਮੁਹਾਵਰਿਆਂ, ਅਖਾਣਾਂ
ਅਤੇ ਪੇਂਡੂ ਸੱਭਿਆਚਾਰ- ਸੰਸਕ੍ਰਿਤੀ ਦੀ ਅਣਹੋਂਦ (ਗ਼ੈਰ-ਹਾਜ਼ਰੀ) ਗੰਭੀਰ
ਚਿੰਤਾ ਦਾ ਵਿਸ਼ਾ ਹੈ। ਇੱਥੇ ਖ਼ਾਸ ਗੱਲ ਇਹ ਹੈ ਕਿ ਹਰਿਆਣੇ ਦੇ ਪੰਜਾਬੀ
ਭਾਵੇਂ ਸੰਨ 1966 ਵਿਚ ‘ਸਿਆਸੀ ਰੂਪ’ ਵਿਚ ਪੰਜਾਬ ਨਾਲੋਂ ਵੱਖ ਹੋ ਗਏ ਸਨ
ਪਰੰਤੂ ਉਹਨਾਂ ਦੀਆਂ ਰੁਚੀਆਂ ਅਤੇ ਸੁਭਾਅ ਮੁੱਖਧਾਰਾ ਦੇ ਪੰਜਾਬੀ ਲੇਖਕਾਂ
ਵਾਂਗ ਹੀ ਹਨ। ਇਹਨਾਂ ਹਰਿਆਣਵੀਂ ਪੰਜਾਬੀ ਲੇਖਕਾਂ ਦੀਆਂ ਰਚਨਾਵਾਂ ਵਿਚ
ਖ਼ੇਤਰੀ ਪ੍ਰਭਾਵ ਅਮੁਮਨ ਦੇਖਣ-ਪੜ੍ਹਨ ਨੂੰ ਨਹੀਂ ਮਿਲਦੇ।
ਇਸਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਹਰਿਆਣਵੀਂ ਪੰਜਾਬੀਆਂ ਨੇ
ਆਪਣੇ-ਆਪ ਨੂੰ ਹਰਿਆਣਵੀਂ ਸੱਭਿਆਚਾਰ, ਸੰਸਕ੍ਰਿਤੀ ਅਤੇ ਰਹੁ-ਰੀਤਾਂ ਨਾਲ
ਭਾਵਾਤਮਕ ਰੂਪ ਵਿਚ ਨਹੀਂ ਜੋੜਿਆ। ਸੱਭਿਆਚਾਰਕ ਦੂਰੀ ਕਿਤੇ ਨਾ ਕਿਤੇ
ਸਾਹਿਤ ਵਿਚ ਦੇਖਣ ਨੂੰ ਲਾਜ਼ਮੀ ਮਿਲਦੀ ਹੈ ਕਿਉਂਕਿ ਸਾਹਿਤ ਦੀ ਰਚਨਾ
ਮਨੁੱਖੀ ਮਨ ਵਿਚ ਪੈਦਾ ਹੋਏ ਵਿਚਾਰਾਂ/ ਤਜ਼ੁਰਬਿਆਂ ਵਿੱਚੋਂ ਉਪਜਦੀ
ਹੈ। ਜੇਕਰ ਮਨ ਵਿਚ ਇਹਨਾਂ ਤਜ਼ੁਰਬਿਆਂ ਬਾਰੇ ਕੋਈ ਇੱਛਾ/ ਚਾਹਤ ਹੀ ਪੈਦਾ
ਨਹੀਂ ਹੋਈ ਤਾਂ ਉਸਨੂੰ ਸਾਹਿਤ ਦਾ ਹਿੱਸਾ ਕਿਸ ਤਰ੍ਹਾਂ ਬਣਾਇਆ ਜਾ ਸਕਦਾ
ਹੈ?
ਖ਼ੈਰ! ਅਮੁਮਨ, ਬਹੁਤੇ ਪੰਜਾਬੀ ਸਾਹਿਤਕਾਰਾਂ ਦੀਆਂ
ਰਚਨਾਵਾਂ/ ਲਿਖਤਾਂ ਵਿਚ ‘ਪਰਵਾਸ ਦਾ ਸੰਕਲਪ’ ਵਿਸ਼ਾਲ ਅਤੇ ਡੂੰਘੇ ਅਰਥਾਂ
ਵਿਚ ਲਿਆ ਜਾਂਦਾ ਹੈ। ਉਸਦਾ ਇੱਕ ਕਾਰਨ ਇਹ ਵੀ ਹੈ ਕਿ ਪੰਜਾਬੀ ਆਪਣੇ-ਆਪ
ਨੂੰ ਉਸ (ਬਾਹਰਲੇ) ਮੁਲਕ ਦੇ ਭੁਗੋਲਕ, ਸਮਾਜਕ ਅਤੇ ਸੱਭਿਆਚਾਰਕ
ਤਾਣੇ-ਬਾਣੇ ਵਿਚ ਬੱਝਿਆ ਹੋਇਆ/ ਜਕੜਿਆ ਹੋਇਆ ਮਹਿਸੂਸ ਕਰਦਾ ਹੈ। ਅਮਰੀਕਾ,
ਕੈਨੇਡਾ, ਯੂ: ਕੇ: ਅਤੇ ਯੂਰਪ ਦੇ ਹੋਰ ਮੁਲਕਾਂ ਦੇ ਪ੍ਰਭਾਵ (ਸੱਭਿਆਚਾਰਕ,
ਸੰਸਕ੍ਰਿਤੀ) ਦੀ ਝਲਕ ‘ਪਰਵਾਸੀ ਪੰਜਾਬੀ ਸਾਹਿਤ’ ਦੇ ਰੂਪ ਵਿਚ ਪੜ੍ਹਨ ਨੂੰ
ਮਿਲ ਜਾਂਦੀ ਹੈ। ਉੱਥੋਂ ਦੇ ਰਹਿਣ-ਸਹਿਣ, ਪਹਿਰਾਵੇ ਅਤੇ ਮਨੋਬਿਰਤੀਆਂ
ਬਾਰੇ ਪਰਵਾਸੀ ਸਾਹਿਤ ਵਿੱਚ ਜਿ਼ਕਰ ਮਿਲਦਾ ਹੈ। ਪਰੰਤੂ! ਹਰਿਆਣੇ ਵਿਚ
ਪੰਜਾਬੀ ਲੇਖਕਾਂ ਦੀਆਂ ਰਚਨਾਵਾਂ ਵਿੱਚੋਂ ਹਰਿਆਣੇ ਦੇ ਸੱਭਿਆਚਾਰ ਬਾਰੇ
ਬਹੁਤਾ ਜਿ਼ਕਰ ਨਹੀਂ ਮਿਲਦਾ।
ਹਰਿਆਣਵੀਂ ਪੰਜਾਬੀਆਂ ਦੀ ਕਲਮ,
1947 ਦੀ ਭਾਰਤ-ਪਾਕ ਵੰਡ, 1984 ਦੇ ਦੁਖਾਂਤ ਅਤੇ ਪੰਜਾਬੀ ਸਮਾਜ ਦੇ
ਸਾਹਮਣੇ ਆਉਂਦੀਆਂ ਦਰਪੇਸ਼ ਚੁਣੌਤੀਆਂ ਬਾਰੇ ਅਕਸਰ ਚੱਲਦੀ ਰਹਿੰਦੀ ਹੈ।
ਅੱਜ ਵੀ ਹਰਿਆਣਵੀਂ ਪੰਜਾਬੀ ਲੇਖਕਾਂ ਦੀ ਕਲਮ ਆਪਣੇ ਪੁਰਖਿ਼ਆਂ ਦੇ ਪਿਛਕੋੜ
ਨੂੰ ਯਾਦ ਕਰਦਿਆਂ ਚਲਦੀ ਹੈ। ਇਹਨਾਂ ਲੇਖਕਾਂ ਨੇ ਆਪਣੇ ਪੁਰਖਿ਼ਆਂ ਦੀ
ਜੰਮਣ ਭੋਂਇੰ (ਪਾਕਿਸਤਾਨ) ਨੂੰ ਚੇਤੇ ਕਰਦਿਆਂ ਰਚਨਾਵਾਂ ਵੀ ਕੀਤੀਆਂ ਹਨ।
ਪਰੰਤੂ ਇਹਨਾਂ ਰਚਨਾਵਾਂ ਵਿੱਚੋਂ ਸਥਾਨਕ ਪ੍ਰਭਾਵ (ਹਰਿਆਣਾ) ਮਨਫ਼ੀ ਹੈ।
ਹਰਿਆਣਵੀਂ ਪੰਜਾਬੀਆਂ ਦੀ ਸਿਰਜਣਾ ਵਿੱਚੋਂ ਇਹ ਪ੍ਰਭਾਵ ਮਨਫ਼ੀ ਹੋਣ
ਦੇ ਕੁਝ ਕਾਰਨਾਂ ਦਾ ਸੰਖੇਪ ਰੂਪ ਵਿਚ ਜਿ਼ਕਰ ਕੀਤਾ ਜਾ ਰਿਹਾ ਹੈ ਤਾਂ ਕਿ
ਅਸਲ ਕਾਰਨਾਂ ਦੀ ਸਹੀ ਪਰਿਪੇਖ ਵਿਚ ਪੜਚੋਲ ਕੀਤੀ ਜਾ ਸਕੇ।
ਸਭ
ਤੋਂ ਮਹੱਤਵਪੂਰਨ ਅਤੇ ਪੁਖ਼ਤਾ ਗੱਲ, ਹਰਿਆਣੇ ਦੀ ‘ਸਿਆਸਤ’ ਵਿੱਚ
ਪੰਜਾਬੀਆਂ (ਖ਼ਾਸਕਰ ਸਿੱਖਾਂ) ਦਾ ਸਿਆਸੀ ਪ੍ਰਭਾਵ ਜਾਂ ਦਖਲ ਨਾ ਦੇ ਬਰਾਬਰ
ਹੈ। ਦੂਜੇ ਸ਼ਬਦਾਂ ਵਿਚ ਸਿਆਸਤ ਵਿਚ ਹਰਿਆਣੇ ਦੇ ਪੰਜਾਬੀ ‘ਫਾਡੀ’ ਕਹੇ ਜਾ
ਸਕਦੇ ਹਨ। ਇਸ ਲਈ ਉਹਨਾਂ (ਪੰਜਾਬੀਆਂ) ਦੇ ਮਨਾਂ ਅੰਦਰ ਹਰਿਆਣੇ ਦੇ ਮੂਲ
ਥੀਮ / ਕੇਂਦਰੀ ਭਾਵ ਨੂੰ ਪ੍ਰਫੁੱਲਿਤ ਨਹੀਂ ਜਾ ਸਕਦਾ। ਸਿਆਸਤ ਵਿਚ ਫਾਡੀ
ਹੋਣ ਕਰਕੇ ਇਹ ਆਪਣੇ-ਆਪ ਨੂੰ ਦੂਜੇ ਦਰਜ਼ੇ ਦਾ ਸ਼ਹਿਰੀ ਮਹਿਸੂਸ ਕਰਨ
ਲੱਗਦੇ ਹਨ। ਉਹਨਾਂ ਦੀ ਸਿਆਸੀ ਇੱਛਾ- ਸ਼ਕਤੀ ਖ਼ਤਮ ਹੋ ਜਾਂਦੀ ਹੈ। ਇਸ ਲਈ
ਉਹ ਆਪਣੇ-ਆਪ ਨੂੰ ਵੱਖ ਅਤੇ ਓਪਰਾ ਮਹਿਸੂਸ ਕਰਨ ਲੱਗਦੇ ਹਨ। ਇਸੇ ਕਰਕੇ
ਹਰਿਆਣੇ ਦੇ ਪੰਜਾਬੀ ਸਾਹਿਤ ਸਿਰਜਣਾ ਦੇ ਖ਼ੇਤਰ ਵਿੱਚੋਂ ਹਰਿਆਣਵੀਂ
ਸੰਸਕ੍ਰਿਤੀ ਦਾ ਮੂਲ ਤੱਤ ਗਾਇਬ ਹੋਇਆ ਮਹਿਸੂਸ ਕੀਤਾ ਜਾ ਸਕਦਾ ਹੈ।
ਦੂਜਾ, ਸਿੱਖਿਆ-ਤੰਤਰ (ਉਹ ਚਾਹੇ ਉੱਚ ਸਿੱਖਿਆ ਤੰਤਰ ਹੋਵੇ ਅਤੇ ਚਾਹੇ
ਸਕੂਲ ਪੱਧਰ ਦੀ ਸਿੱਖਿਆ ਪ੍ਰਣਾਲੀ ਹੋਵੇ) ਵਿੱਚ ਪੰਜਾਬੀਆਂ ਦੀ ਸ਼ਾਮੂਲੀਅਤ
ਨਾ ਦੇ ਬਰਾਬਰ ਹੈ। ਸਿੱਖਿਆ-ਤੰਤਰ ਨੂੰ ਚਲਾਉਣ, ਨੀਤੀਆਂ ਘੜ੍ਹਨ ਅਤੇ ਲਾਗੂ
ਕਰਵਾਉਣ ਵਿਚ ਹਰਿਆਣੇ ਦੇ ਪੰਜਾਬੀਆਂ ਦਾ ਬਹੁਤਾ ਯੋਗਦਾਨ/ ਪ੍ਰਭਾਵ ਨਹੀਂ
ਹੈ। ਇਸ ਨਾਲ ਜਿੱਥੇ ਹਿੰਦੀ ਅਤੇ ਸੰਸਕ੍ਰਿਤ ਭਾਸ਼ਾ ਉੱਤੇ ਵਧੇਰੇ ਤਵੱਜੋਂ
ਦਿੱਤੀ ਜਾਂਦੀ ਹੈ ਉੱਥੇ ਹੀ ਪੰਜਾਬੀ ਭਾਸ਼ਾ ਅਣਗੋਲੀ ਜਾਂਦੀ ਹੈ। ਇਸ ਕਾਰਨ
ਵੀ ਪੰਜਾਬੀਆਂ ਵੱਲੋਂ ਆਪਣੀ ਸਾਹਿਤਕ ਸਿਰਜਣਾ ਵਿਚ ‘ਹਰਿਆਣਵੀਂ ਪ੍ਰਭਾਵ’
ਮਨਫ਼ੀ ਹੋਇਆ ਦੇਖਿਆ ਜਾ ਸਕਦਾ ਹੈ।
ਤੀਜਾ, ਬੋਲੀ ਅਤੇ ਧਰਮ ਦਾ
ਪ੍ਰਭਾਵ ਵੀ ਕਾਰਗਰ ਅਸਰ ਪਾਉਂਦਾ ਹੈ। ਹਰਿਆਣੇ ਅੰਦਰ ਰਹਿੰਦੇ ਹਿੰਦੂ
ਖ਼ਾਸਕਰ ਪੰਜਾਬੀ ਹਿੰਦੂ (ਜਿਹੜੇ 1947 ਦੀ ਭਾਰਤ–ਪਾਕ ਵੰਡ ਵੇਲੇ) ਹਰਿਆਣੇ
ਦੇ ਪੱਕੇ ਵਸਨੀਕ ਬਣ ਗਏ ਸਨ ਉਹ ਅਤੇ ਉਹਨਾਂ ਦੇ ਪਰਿਵਾਰ ਪੰਜਾਬੀ ਜ਼ੁਬਾਨ
ਨਾਲੋਂ ਟੁੱਟਦੇ ਜਾ ਰਹੇ ਹਨ। ਬਹੁਤਾਤ ਵਿਚ ਹਿੰਦੂ ਪੰਜਾਬੀ ਤਬਕਾ ਪੰਜਾਬੀ
ਬੋਲਣ ਤੋਂ ਗੁਰੇਜ਼ ਕਰਨ ਲੱਗਾ ਹੈ। ਇਸ ਕਾਰਨ ਵੀ ਪੰਜਾਬੀ ਸਾਹਿਤ ਵਿਚੋਂ
ਹਰਿਆਣਵੀਂ ਪ੍ਰਭਾਵ ਮਨਫ਼ੀ ਹੈ ਕਿਉਂਕਿ ਇਹਨਾਂ ਪੰਜਾਬੀਆਂ ਨੇ ਭਾਵੇਂ
ਹਰਿਆਣੇ ਦੇ ਸੱਭਿਆਚਾਰ–ਸੰਸਕ੍ਰਿਤੀ ਦਾ ਪ੍ਰਭਾਵ ਕਬੂਲ ਲਿਆ ਹੈ ਪਰੰਤੂ!
ਇਹਨਾਂ ਪੰਜਾਬੀਆਂ ਨੇ ਸਾਹਿਤ ਦੀ ‘ਸਿਰਜਣਾ’ ਤੋਂ ਕਿਨਾਰਾ ਕਰ ਲਿਆ ਹੈ।
ਇਹਨਾਂ ਪੰਜਾਬੀਆਂ ਦੇ ਕਬੂਲੇ ਗਏ ਪ੍ਰਭਾਵ ਦਾ ਸਾਹਿਤਕ ਦ੍ਰਿਸ਼ਟੀ ਪੱਖੋਂ
ਕੋਈ ਪ੍ਰਭਾਵ ਨਹੀਂ ਪੈ ਰਿਹਾ ਕਿਉਂਕਿ ਇਹਨਾਂ ਵੱਲੋਂ ਸਾਹਿਤਕ ਸਿਰਜਣਾ ਨਾ
ਦੇ ਬਰਾਬਰ ਹੈ।
ਚੌਥਾ, ਹਰਿਆਣੇ ਦੇ ਬਹੁਤੇ ਪੰਜਾਬੀ ਭਾਵੇਂ ਜਨਮ
ਤੋਂ ਹਰਿਆਣੇ ਦੇ ਬਸਿ਼ੰਦੇ ਹਨ ਪਰੰਤੂ, ਇਹਨਾਂ ਦੇ ਰੀਤੀ-ਰਿਵਾਜ਼ ਅਤੇ
ਰਹੁ-ਰੀਤਾਂ (ਸੱਭਿਆਚਾਰ) ਪੰਜਾਬ ਨਾਲ ਮਿਲਦਾ ਹੈ, ਹਰਿਆਣੇ ਨਾਲ ਨਹੀਂ।
ਦੂਜੇ ਸ਼ਬਦਾਂ ਵਿਚ ਇਸਨੂੰ ਸੱਭਿਆਚਾਰਕ ਪ੍ਰਭਾਵ ਕਿਹਾ ਜਾਂਦਾ ਹੈ। ਇਸ ਲਈ
ਇਹਨਾਂ ਪੰਜਾਬੀਆਂ ਦਾ ਹਰਿਆਣੇ ਦੇ ਸਥਾਨਕ ਤਿਉਹਾਰਾਂ, ਰੀਤੀ- ਰਿਵਾਜ਼ਾਂ
ਅਤੇ ਰਹੁ- ਰੀਤਾਂ ਨਾਲ ਸੰਬੰਧ ਸਥਾਪਤ ਨਹੀਂ ਹੋ ਪਾਉਂਦਾ। ਨਤੀਜਨ, ਹਰਿਆਣੇ
ਦੇ ਪੰਜਾਬੀ ਲੇਖਕਾਂ ਦੀ ਕਲਮ ਵਿਚ ਇਹਨਾਂ ਦਾ ਜਿ਼ਕਰ ਨਹੀਂ ਹੁੰਦਾ।
ਪੰਜਵਾਂ, ਹਰਿਆਣੇ ਦੇ ਪੰਜਾਬੀ ਲੇਖਕਾਂ ਵਿਚੋਂ ਹਰਿਆਣਵੀਂ ਸੰਸਕ੍ਰਿਤੀ
ਦਾ ਪ੍ਰਭਾਵ ਇਸ ਕਰਕੇ ਵੀ ਦੇਖਣ-ਪੜ੍ਹਨ ਨੂੰ ਨਹੀਂ ਮਿਲਦਾ ਕਿਉਂਕਿ ਹਰਿਆਣੇ
ਅੰਦਰ ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਬਣਦਾ ਮਾਣ-ਸਨਮਾਨ ਨਹੀਂ ਮਿਲਦਾ।
ਉਹ ਭਾਵੇਂ ‘ਸਿਆਸੀ’ ਪੱਧਰ ਉੱਪਰ ਹੋਵੇ ਅਤੇ ਭਾਵੇਂ ‘ਸਮਾਜਕ’ ਪੱਧਰ ਉੱਪਰ।
ਪੰਜਾਬੀ ਸਾਹਿਤ ਨੂੰ ਪ੍ਰਫੁੱਲਿਤ ਕਰਨ ਹਿੱਤ ਉਸ ਪੱਧਰ ’ਤੇ ਉਪਰਾਲੇ/ ਯਤਨ
ਨਹੀਂ ਕੀਤੇ ਜਾਂਦੇ ਜਿਸ ਪੱਧਰ ਤੇ ‘ਹਰਿਆਣਵੀਂ’, ‘ਹਿੰਦੀ’ ਜਾਂ
‘ਸੰਸਕ੍ਰਿਤ’ ਸਾਹਿਤ ਨੂੰ ਪ੍ਰਫੁੱਲਿਤ ਕਰਨ ਲਈ ਕੀਤੇ ਜਾਂਦੇ ਹਨ। ਇਸ ਸੋਚ
ਅਤੇ ਸਿਆਸੀ ਕਾਰਨਾਂ ਕਰਕੇ ਹਰਿਆਣੇ ਦੇ ਪੰਜਾਬੀ ਸਾਹਿਤ ਵਿਚੋਂ ‘ਹਰਿਆਣਾ’
ਗਾਇਬ ਹੁੰਦਾ ਨਜ਼ਰ ਆਉਂਦਾ ਹੈ।
ਛੇਵਾਂ, ਹਰਿਆਣੇ ਵਿਚ ਸਕੂਲ
ਪੱਧਰ/ ਉੱਚ ਸਿੱਖਿਆ ਪੱਧਰ ’ਤੇ ਪੰਜਾਬੀਆਂ ਨੂੰ ‘ਹਰਿਆਣਵੀਂ ਸੰਸਕ੍ਰਿਤੀ’
ਦੀ ਪੜ੍ਹਾਈ ਨਹੀਂ ਕਰਵਾਈ ਜਾਂਦੀ। ਸਕੂਲਾਂ/ ਕਾਲਜਾਂ ਅਤੇ ਯੁਨੀਵਰਸਿਟੀਆਂ
ਵਿਚ ਸਮੁੱਚਾ ਸਿਲੇਬਸ ਮੁੱਖਧਾਰਾ ਦੇ ਪੰਜਾਬੀ ਸਾਹਿਤ ਵਾਲਾ ਹੀ ਪੜ੍ਹਾਇਆ
ਜਾਂਦਾ ਹੈ। ਹਰਿਆਣੇ ਦੇ ਲੇਖਕਾਂ ਨੂੰ ਜਦੋਂ ਹਰਿਆਣੇ ਦੇ ਮੂਲ ਤੱਤ ਬਾਰੇ
ਪੜ੍ਹਾਈ ਹੀ ਨਹੀਂ ਕਰਵਾਈ ਜਾਂਦੀ ਫੇਰ ਸਾਹਿਤ ਵਿਚ ਜਿ਼ਕਰ ਕਿਸ ਤਰ੍ਹਾਂ
ਆਉਣਾ ਹੈ? ਯੁਨੀਵਰਸਿਟੀਆਂ ਦੇ ਸਿਲੇਬਸ ਵਿਚ ਮੁੱਖਧਾਰਾ ਦੇ ਪੰਜਾਬੀ
ਸਾਹਿਤ, ਜਿਸ ਤਰ੍ਹਾਂ ਪੰਜਾਬ ਦੀਆਂ ਯੁਨੀਵਰਸਿਟੀਆਂ ਵਿਚ ਪੜ੍ਹਾਇਆ ਜਾਂਦਾ
ਹੈ ਉਂਝ ਹੀ ਪੜ੍ਹਾਇਆ ਜਾਂਦਾ ਹੈ। ਇਹਨਾਂ ਕਾਲਜਾਂ/ ਯੁਨੀਵਰਸਿਟੀਆਂ ਵਿਚ
ਹਰਿਆਣਵੀਂ ਲੇਖਕਾਂ ਦੀਆਂ ਪੰਜਾਬੀ ਪੁਸਤਕਾਂ ਉੱਪਰ ਖੋਜ ਕਾਰਜ ਨਾ ਦੇ
ਬਰਾਬਰ ਹੁੰਦਾ ਹੈ ਅਤੇ ਸਿਲੇਬਸ ਵਿਚ ਕਿਸੇ ਵਿਰਲੇ–ਟਾਵੇਂ ਹਰਿਆਣਵੀਂ
ਪੰਜਾਬੀ ਲੇਖਕ ਦੀ ਪੁਸਤਕ ਨੂੰ ਸ਼ਾਮਲ ਕੀਤਾ ਜਾਂਦਾ ਹੈ। ਫੇਰ ਹਰਿਆਣੇ ਦੇ
ਮੂਲ ਤੱਤ ਨੂੰ ਹਰਿਆਣਵੀਂ ਪੰਜਾਬੀ ਦੇ ਸਾਹਿਤ ਦਾ ਅੰਗ ਕਿਸ ਤਰ੍ਹਾਂ ਬਣਾਇਆ
ਜਾ ਸਕਦਾ ਹੈ?
ਸੱਤਵਾਂ, ਪੰਜਾਬੀ ਭਾਸ਼ਾ ਨੂੰ ਕੇਵਲ ਸਿੱਖਾਂ ਦੀ
ਜ਼ੁਬਾਨ ਦਾ ਤਮਗ਼ਾ ਦੇ ਦਿੱਤਾ ਗਿਆ ਹੈ। ਸਮਾਜ ਦੀ ਕਾਣੀ ਵੰਡ ਨੇ ਇਹ
ਤਮਗ਼ਾ ਸਿੱਖਾਂ ਦੇ ਗਲ਼ ਵਿਚ ਫਿੱਟ ਕਰ ਦਿੱਤਾ ਹੈ ਕਿ ਪੰਜਾਬੀ ਕੇਵਲ
ਸਿੱਖਾਂ ਦੇ ਜ਼ੁਬਾਨ ਹੈ। ਪਰੰਤੂ ਅਜਿਹਾ ਬਿਲਕੁਲ ਵੀ ਨਹੀਂ ਹੈ। ਪੰਜਾਬੀ,
ਪੰਜਾਬੀਆਂ ਦੀ ਜ਼ੁਬਾਨ ਹੈ ਇਕੱਲੇ ਸਿੱਖਾਂ ਦੀ ਨਹੀਂ। ਇਸ ਪ੍ਰਭਾਵ ਕਰਕੇ
ਜਦੋਂ ਕੋਈ ਹਰਿਆਣੇ ਦਾ ਜੰਮਪਲ ਹਿੰਦੂ ਲੇਖਕ ਜਾਂ ਲੇਖਿਕਾ ਪੰਜਾਬੀ ਜ਼ੁਬਾਨ
ਵਿਚ ਕਲਮ ਚਲਾਉਂਦਾ ਹੈ/ ਸਾਹਿਤ ਸਿਰਜਣਾ ਕਰਦਾ ਹੈ ਤਾਂ ਹਰਿਆਣੇ ਦਾ
ਪੰਜਾਬੀ ਸਮਾਜ ਉਸਨੂੰ ਮੂਲੋਂ ਹੀ ਸਵੀਕਾਰ ਨਹੀਂ ਕਰਦਾ। ਅਜਿਹੇ ਪੰਜਾਬੀਆਂ
ਦੀ ਤੰਗ ਦਿਲੀ ਕਰਕੇ ਨਵੇਂ ਲੇਖਕ-ਲੇਖਿਕਾ ਕੁਝ ਸਮੇਂ ਮਗ਼ਰੋਂ ਪੰਜਾਬੀ
ਸਾਹਿਤ ਦਾ ਖੇਤਰ ਛੱਡ ਕੇ ਹਿੰਦੀ/ ਸੰਸਕ੍ਰਿਤ/ ਹਰਿਆਣਵੀਂ ਸਾਹਿਤ ਦੇ ਰਾਹ
ਉੱਪਰ ਤੁਰ ਪੈਂਦੇ ਹਨ। ਦੂਜਾ ਕਾਰਨ; ਜਿਸ ਤਰ੍ਹਾਂ ਉੱਪਰ ਵੀ ਬਿਆਨ ਕੀਤਾ
ਗਿਆ ਹੈ; ਪੰਜਾਬੀ ਸਾਹਿਤ ਨਾਲੋਂ ਹਿੰਦੀ ਅਤੇ ਸੰਸਕ੍ਰਿਤ ਸਾਹਿਤ ਦੀ ਵੁਕੱਤ
ਜਿਆਦਾ ਪੈਣ ਕਰਕੇ ਵੀ ਬਹੁਤੇ ਪੰਜਾਬੀ ਸਾਹਿਤਕਾਰ ਆਪਣੀ ਦਿਸ਼ਾ ਬਦਲ ਲੈਂਦੇ
ਹਨ ਤਾਂ ਕਿ ਉਹਨਾਂ ਨੂੰ ਵਧੇਰੇ ਮਾਣ-ਸਤਿਕਾਰ ਪ੍ਰਾਪਤ ਹੋ ਸਕੇ।
ਹਰਿਆਣਵੀਂ ਪੰਜਾਬੀ ਸਾਹਿਤ ਵਿਚ ਜੇਕਰ ਹਰਿਆਣੇ ਦੇ ਮੂਲ / ਕੇਂਦਰੀ ਤੱਤ
ਨੂੰ ਸ਼ਾਮਲ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਹਰਿਆਣੇ ਦੀਆਂ ਯੁਨੀਵਰਸਿਟੀਆਂ
/ ਕਾਲਜਾਂ ਵਿਚ ਹਰਿਆਣੇ ਦੇ ਪੰਜਾਬੀ ਲੇਖਕਾਂ ਦੀ ਪੁਸਤਕਾਂ ਨੂੰ ਪੜ੍ਹਾਉਣਾ
ਆਰੰਭ ਕਰਨਾ ਚਾਹੀਦਾ ਹੈ। ਹਰਿਆਣੇ ਦੇ ਲੇਖਕਾਂ ਦੀ ਪੁਸਤਕਾਂ ਨੂੰ ਸਿਲੇਬਸ
ਵਿਚ ਲਗਾ ਕੇ ਸਕੂਲੀ ਬੱਚਿਆਂ ਅਤੇ ਖੋਜ- ਵਿੱਦਿਆਰਥੀਆਂ ਨੂੰ ਹਰਿਆਣੇ ਦੇ
ਮੂਲ ਸੰਦਰਭ ਬਾਰੇ ਪੜ੍ਹਾਇਆ ਜਾਣਾ ਚਾਹੀਦਾ ਹੈ। ਖੋਜ- ਵਿੱਦਿਆਰਥੀਆਂ ਨੂੰ
ਹਰਿਆਣੇ ਦੇ ਕੇਂਦਰੀ ਪ੍ਰਭਾਵ / ਥੀਮ ਬਾਰੇ ਖੋਜ- ਕਾਰਜ ਕਰਨੇ ਚਾਹੀਦੇ ਹਨ।
ਹਰਿਆਣਵੀਂ ਸਮਾਜ ਨਾਲ ਸੰਬੰਧਤ ਰੀਤੀ-ਰਿਵਾਜ਼ਾਂ ਅਤੇ ਰਹੁ-ਰੀਤਾਂ ਬਾਰੇ
ਜਾਣਨਾ ਚਾਹੀਦਾ ਹੈ ਅਤੇ ਇਹਨਾਂ ਨੂੰ ਆਧਾਰ ਬਣਾ ਕੇ ਪੰਜਾਬੀ ਸਾਹਿਤ ਦੀ
ਸਿਰਜਣਾ ਕਰਨੀ ਚਾਹੀਦੀ ਹੈ।
ਦੂਜੇ ਪਾਸੇ ਬੁਧੀਜੀਵੀ ਵਰਗ ਨੂੰ
ਸਮਾਜਕ ਅਤੇ ਸਿਆਸੀ ਕੁੜੱਤਣ ਨੂੰ ਘਟਾਉਣ ਲਈ ਹੀਲੇ ਕਰਨੇ ਚਾਹੀਦੇ ਹਨ।
ਸਿਆਸੀ ਪੱਖੋਂ ਪੰਜਾਬੀ ਬੋਲੀ ਦੇ ਪ੍ਰਚਾਰ-ਪ੍ਰਸਾਰ ਲਈ ਯੋਜਨਾਵਾਂ
ਬਣਾਉਣੀਆਂ ਅਤੇ ਲਾਗੂ ਕਰਨੀਆਂ ਚਾਹੀਦੀਆਂ ਹਨ। ਸਮਾਜਕ ਬਣਤਰ ਨੂੰ ਦਰੁਸਤ
ਕਰਨ ਹਿੱਤ ਯਤਨ ਕਰਨੇ ਚਾਹੀਦੇ ਹਨ ਤਾਂ ਕਿ ਹਰਿਆਣਵੀਂ ਸਾਹਿਤ ਵਿਚ ਪੰਜਾਬੀ
ਅਤੇ ਪੰਜਾਬੀ ਸਾਹਿਤ ਵਿਚ ਹਰਿਆਣਵੀਂ ਨੂੰ ਪੜ੍ਹਿਆ ਜਾ ਸਕੇ/ ਸਮਝਿਆ ਜਾ
ਸਕੇ।
ਇਸ ਤਰ੍ਹਾਂ ਉੱਪਰ ਕੀਤੀ ਗਈ ਵਿਚਾਰ-ਚਰਚਾ ਦੇ ਆਧਾਰ ’ਤੇ
ਕਿਹਾ ਜਾ ਸਕਦਾ ਹੈ ਹਰਿਆਣਾ ਸੂਬਾ ਭਾਵੇਂ ਸਿਆਸੀ ਰੂਪ ਵਿਚ ਪੰਜਾਬ ਨਾਲੋਂ
ਵੱਖ ਹੈ ਪਰੰਤੂ ਸਾਹਿਤਕ ਰੂਪ ਵਿਚ ਦੋਹਾਂ ਦੇ ਸਰੋਕਾਰ ਇੱਕੋ ਜਿਹੇ ਹਨ।
ਹਰਿਆਣਵੀਂ ਪੰਜਾਬੀ ਸਾਹਿਤ ਦੇ ਮੂਲ ਸਰੋਕਾਰ ਅਤੇ ਸਮੱਸਿਆਵਾਂ ਮੁੱਖਧਾਰਾ
ਦੇ ਪੰਜਾਬੀ ਸਾਹਿਤ ਵਾਂਗ ਹੀ ਹਨ। ਹਰਿਆਣਵੀਂ ਪੰਜਾਬੀ ਸਾਹਿਤਕਾਰਾਂ ਨੂੰ
ਚਾਹੀਦਾ ਹੈ ਕਿ ਉਹ ਜਿੱਥੇ ਮੁੱਖਧਾਰਾ ਦੇ ਪੰਜਾਬੀ ਸਾਹਿਤ ਵਾਂਗ ਸਾਹਿਤ
ਸਿਰਜਣਾ ਕਰਨ ਉੱਥੇ ਹੀ ਹਰਿਆਣੇ ਦੇ ਸੱਭਿਆਚਾਰ ਅਤੇ ਸੰਸਕ੍ਰਿਤੀ ਦੇ ਲੋਕਲ
ਪ੍ਰਭਾਵ/ ਮੂਲ ਤੱਤ ਨੂੰ ਕਲਮਬੱਧ ਕਰਨ ਦਾ ਯਤਨ ਵੀ ਕਰਨ ਤਾਂ ਕਿ ਪੰਜਾਬੀ
ਸਾਹਿਤ ਦੀ ਅਮੀਰੀ ਨੂੰ ਹੋਰ ਵਧਾਇਆ ਜਾ ਸਕੇ/ ਪ੍ਰਫੁੱਲਿਤ ਕੀਤਾ ਜਾ ਸਕੇ।
ਪਰੰਤੂ ਇਹ ਹੁੰਦਾ ਕਦੋਂ ਹੈ? ਇਹ ਅਜੇ ਭੱਵਿਖ ਦੀ ਕੁੱਖ਼ ਵਿਚ ਹੈ।
@ 1054/1, ਵਾ: ਨੰ: 15-ਏ, ਭਗਵਾਨ
ਨਗਰ ਕਾਲੌਨੀ, ਪਿੱਪਲੀ, ਕੁਰੂਕਸ਼ੇਤਰ। ਸੰਪਰਕ: 90414-98009
|
|
|
|
|
ਹਰਿਆਣੇ
ਦੇ ਪੰਜਾਬੀ ਸਾਹਿਤ ਵਿੱਚੋਂ ਹਰਿਆਣਾ ਮਨਫ਼ੀ ਕਿਉਂ ਹੈ?
ਡਾ: ਨਿਸ਼ਾਨ ਸਿੰਘ ਰਾਠੌਰ |
ਹਰਿਆਣੇ
ਦਾ ਨਵੀਨ ਪੰਜਾਬੀ ਸਾਹਿਤ
ਨਿਸ਼ਾਨ ਸਿੰਘ ਰਾਠੌਰ |
3
ਸਤੰਬਰ ਨੂੰ ਜਨਮ ਦਿਨ ਤੇ ਵਿਸ਼ੇਸ਼
ਪਾਕਿਸਤਾਨ ਵਿੱਚ
ਪੰਜਾਬੀ ਬੋਲੀ ਦੇ ਅਲੰਬਰਦਾਰ: ਉਸਤਾਦ ਦਾਮਨ
ਉਜਾਗਰ ਸਿੰਘ |
ਸਾਹਿਤ,
ਸੂਝ ਤੇ ਭਵਿੱਖ ਦੀਆਂ ਸੁਹਜ ਭਰਪੂਰ ਪਗਡੰਡੀਆਂ
ਕੇਹਰ ਸ਼ਰੀਫ਼ |
ਟਾਇਰਾਂ
ਤੇ ਪੈਰਾਂ ਦਾ ਵੈਰੀ ਸਾਹਿਤਕਾਰ: ਗੁਲਜ਼ਾਰ ਸਿੰਘ ਸ਼ੌਂਕੀ
ਉਜਾਗਰ ਸਿੰਘ |
ਯੂਰਪੀ
ਪੰਜਾਬੀ ਸਾਹਿਤ ਅਤੇ ਅਗਲੀ ਪੀੜ੍ਹੀ!
ਕੇਹਰ ਸ਼ਰੀਫ਼ |
3
ਸਤੰਬਰ ਨੂੰ ਜਨਮ ਦਿਨ ਤੇ ਵਿਸ਼ੇਸ਼ /span>
ਪੰਜਾਬੀ ਬੋਲੀ ਦਾ
ਜੁਝਾਰੂ ਅਤੇ ਇਨਕਲਾਬੀ ਲੋਕ ਕਵੀ-ਉਸਤਾਦ ਦਾਮਨ
ਉਜਾਗਰ ਸਿੰਘ |
ਜ਼ਿੰਦਗੀ
ਨੂੰ ਵਿਅੰਗ ਨਾਲ ਰੰਗੀਨ ਬਣਾਉਣ ਵਾਲੇ ਗ਼ਜ਼ਲਗੋ: ਹਰਬੰਸ ਸਿੰਘ ਤਸੱਵਰ
ਉਜਾਗਰ ਸਿੰਘ |
ਕਹਾਣੀਕਾਰ
ਲਾਲ ਸਿੰਘ ਦੀ “ ਬੇਮਝੀਆਂ “ ਵਿਚਲੀ ਸਮਝ ਦੇ ਰੂਬਰੂ ਹੁੰਦਿਆਂ
ਡਾ. ਸ਼ਮਸ਼ੇਰ ਮੋਹੀ |
ਬੁਲੰਦ
ਸ਼ਾਇਰ ਸਿਰੀ ਰਾਮ ਅਰਸ਼ -ਜਿਸ ਸਾਨੂੰ ਬਹੁਤਿਆਂ ਨੂੰ ਮਾਰਗ ਦਰਸ਼ਨ
ਦਿੱਤਾ ਗੁਰਭਜਨ ਗਿੱਲ |
ਡਾ:
ਮਲਕੀਅਤ ‘ਸੁਹਲ’ ਦੀ ਪੰਜਾਬੀ ਕਵਿਤਾ
ਰਵੇਲ ਸਿੰਘ |
ਹੈ
ਕੋਈ "ਮਾਈ ਦਾ ਲਾਲ" – ਜੋ ਸੱਚ ਬੋਲ ਸਕੇ !
ਕੇਹਰ ਸ਼ਰੀਫ਼, ਜਰਮਨੀ |
ਹੈਮਿੰਗਵੇ
ਨੂੰ ਯਾਦ ਕਰਦਿਆਂ ਸ਼ਿੰਦਰ ਪਾਲ
ਸਿੰਘ, ਯੂਕੇ |
ਜਨਮ
ਦਿਨ ਮੌਕੇ ਪੰਥ ਰਤਨ ਭਾਈ ਕਾਨ੍ਹ ਸਿੰਘ ਨਾਭਾ ਦੇ ਪੜਪੋਤਰੇ ਮੇਜਰ
ਆਦਰਸ਼ਪਾਲ ਸਿੰਘ ਨਾਲ ਵਿਸ਼ੇਸ਼ ਮੁਲਾਕਾਤ
ਜਗਮੇਲ ਸਿੰਘ ਭਾਠੂਆਂ, ਦਿੱਲੀ |
ਰੰਗੀਨ
ਮਿਜ਼ਾਜ ਸਟੇਜੀ ਕਵੀ ਦੀਵਾਨ ਸਿੰਘ, ਮਹਿਰਮ’ ਨੂੰ ਯਾਦ ਕਰਦਿਆਂ
ਰਵੇਲ ਸਿੰਘ, ਇਟਲੀ |
ਪੁੱਤਰ
ਹੀ ਨਹੀਂ, ਧੀਆਂ ਵੀ ਬਾਪ ਦਾ ਨਾਂ ਅੱਗੇ ਤੋਰਦੀਆਂ ਹਨ - ਅਜੀਤ ਸਤਨਾਮ
ਕੌਰ ਹਰਵਿੰਦਰ ਬਿਲਾਸਪੁਰ |
ਵੀਰ
ਮੇਰਿਆ ਜੁਗਨੀ ਕਹਿੰਦੀ ਏ
ਰਵੇਲ ਸਿੰਘ ਇਟਲੀ |
ਰੁਮਾਂਸਵਾਦ
ਅਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ ਕਵੀ ਅਤੇ ਗੀਤਕਾਰ ਅੰਗਰੇਜ਼ ਮੁੰਡੀ
ਕੱਦੋਂ ਉਜਾਗਰ ਸਿੰਘ,
ਪਟਿਆਲਾ |
ਸੁਆਤੀ
ਬੂੰਦਾਂ ਵਰਗੇ ਸ਼ਬਦਾਂ ਦਾ ਰਚੇਤਾ ਸੀ ਬਾਈ ਰਾਜਿੰਦਰ ਪ੍ਰਦੇਸੀ
ਸ਼ਿਵਚਰਨ ਜੱਗੀ ਕੁੱਸਾ |
ਚੇਤੰਨ
ਚਿੰਤਕ ਤੇ ਸਮਰੱਥ ਸਾਹਿਤਕਾਰ ਡਾ. ਗੁਰਦਿਆਲ ਸਿੰਘ ਰਾਏ
ਹਰਮੀਤ ਸਿੰਘ ਅਟਵਾਲ |
ਗਿਆਨ
ਦੀ ਮਹਿਕ ਵੰਡਣ ਵਾਲਾ ਵਣਜਾਰਾ ਪ੍ਰੋ ਅਛਰੂ ਸਿੰਘ
ਉਜਾਗਰ ਸਿੰਘ, ਪਟਿਆਲਾ |
ਕੁਦਰਤ,
ਸਮਾਜਿਕ ਸਰੋਕਾਰਾਂ ਅਤੇ ਰੁਮਾਂਸਵਾਦ ਦੀ ਕਵਿਤਰੀ ਡਾ ਰੰਜੂ
ਉਜਾਗਰ ਸਿੰਘ, ਪਟਿਆਲਾ |
ਮੇਰੀ
ਮਾਂ ਦਾ ਪਾਕਿਸਤਾਨ/a> ਅਜੀਤ
ਸਤਨਾਮ ਕੌਰ, ਲੰਡਨ |
ਹਰਿਆਣੇ
ਦਾ 2020 ਦਾ ਪੰਜਾਬੀ ਸਾਹਿਤ ਅਵਲੋਕਨ: ਪੁਸਤਕ ਸੰਦਰਭ
ਡਾ. ਨਿਸ਼ਾਨ ਸਿੰਘ ਰਾਠੌਰ |
ਪੰਜਾਬੀ
ਵਿਰਾਸਤ, ਕਵਿਤਾ ਅਤੇ ਕੋਮਲ ਕਲਾਵਾਂ ਦੀ ਤ੍ਰਿਵੈਣੀ ਦਵਿੰਦਰ ਬਾਂਸਲ
ਉਜਾਗਰ ਸਿੰਘ |
ਮੇਰੇ
ਠੁੱਕਦਾਰ ਗਲਪੀ ਸ਼ੈਲੀ ਵਾਲਾ ਨਾਵਲਕਾਰ : ਸ਼ਿਵਚਰਨ ਜੱਗੀ ਕੁੱਸਾ
ਹਰਮੀਤ ਸਿੰਘ ਅਟਵਾਲ |
ਮੇਰੇ
ਹਿੱਸੇ ਦਾ ਡਾਕਟਰ ਹਰਿਭਜਨ ਸਿੰਘ
ਜੈਤੇਗ ਸਿੰਘ ਅਨੰਤ |
ਤਿੜਕ
ਰਹੇ ਸਮਾਜਿਕ ਰਿਸ਼ਤਿਆਂ ਅਤੇ ਸਰੋਕਾਰਾਂ ਦਾ ਕਵੀ - ਰਣਦੀਪ ਸਿੰਘ
ਆਹਲੂਵਾਲੀਆ ਉਜਾਗਰ ਸਿੰਘ,
ਪਟਿਆਲਾ |
ਕਿਰਤ
ਵਿੱਚ ਦਮ ਹੈ ਤਾਂ ਪਾਠਕ ਲੱਭ ਕੇ ਪੜ੍ਹਦੇ ਹਨ - ਸ਼ਿਵਚਰਨ ਜੱਗੀ
ਕੁੱਸਾ। ਹਰਵਿੰਦਰ ਧਾਲੀਵਾਲ
(ਬਿਲਾਸਪੁਰ) |
ਕਲਮ
ਦਾ ਧਨੀ : ਜਸਵਿੰਦਰ ਸਿੰਘ ਰੁਪਾਲ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਬਹੁ-ਕਲਾਵਾਂ
ਦਾ ਸੁਮੇਲ : ਬਲਵਿੰਦਰ ਕੌਰ ਲਗਾਣਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਪੰਜਾਬੀ
ਮਾਂ-ਬੋਲੀ ਨੂੰ ਸਮਰਪਿਤ ਹੋਣਹਾਰ ਕਲਮ - ਮਨਜੀਤ ਕੌਰ ਧੀਮਾਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਵਿਰਸੇ
ਦੀ ਸਾਂਭ-ਸੰਭਾਲ ਲਈ ਯਤਨਸ਼ੀਲ ਮੁਟਿਆਰ - ਬੀਬੀ ਰੁਪਿੰਦਰ ਕੌਰ ਰੂਪ
ਖਾਲਸਾ ਪ੍ਰੀਤਮ ਲੁਧਿਆਣਵੀ,
ਚੰਡੀਗੜ |
ਪੰਜਾਬੀ
ਬੋਲੀ ਦੇ ਜਗਤ ਵਿੱਚ ਧਰੂ ਤਾਰੇ ਵਾਂਗ ਚਮਕਦਾ ਰਹੇਗਾ ਸਾਥੀ ਲੁਧਿਆਣਵੀ
ਬਲਵਿੰਦਰ ਸਿੰਘ ਚਾਹਲ
"ਮਾਧੋਝੰਡਾ" |
ਬਗੀਤਕਾਰੀ
ਦੀਆਂ ਮੰਜਲਾਂ ਸਰ ਕਰ ਰਿਹਾ ਗੀਤਕਾਰ-- ਮੀਤ ਸਦੌਂ-ਗੜ ਵਾਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਬਹੁ-ਕਲਾਵਾਂ
ਦਾ ਖੂਬਸੂਰਤ ਸੁਮੇਲ - ਨੇਚਰਦੀਪ ਕਾਹਲੋਂ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸੰਗੀਤ,
ਸਾਹਿਤ ਅਤੇ ਸਿਹਤ ਵਿਗਿਆਨ ਦੀ ਤ੍ਰਿਵੈਣੀ ਡਾ ਮਨਜੀਤ ਸਿੰਘ ਬਲ
ਉਜਾਗਰ ਸਿੰਘ, ਪਟਿਆਲਾ |
ਹੱਡਬੀਤੀ
ਖਾਮੋਸ਼
ਮੁਹੱਬਤ ਦੀ ਇਬਾਦਤ ਅਜੀਤ
ਸਤਨਾਮ ਕੌਰ |
ਯੂਥ
ਵੈਲਫੇਅਰ ਕਲੱਬ ਵੱਲੋਂ ਲੇਖਕ ਜਸਵੀਰ ਸ਼ਰਮਾ ਦੱਦਾਹੂਰ ਦਾ ਸਨਮਾਨ
ਗੁਰਬਾਜ ਗਿੱਲ, ਬਠਿੰਡਾ |
ਪੰਜਾਬੀ
ਕਵੀ ਗਿਆਨੀ ਦਰਸ਼ਨ ਸਿੰਘ ਨਹੀਂ ਰਹੇ
ਸਾਥੀ ਲੁਧਿਆਣਵੀ, ਲੰਡਨ |
ਸਾਹਿਤ
ਸਿਰਜਨਾ ਦਾ ਨਵਾਂ ਸਿਰਨਾਵਾਂ – ਨਿਰਮਲ ਗੰਗਾ
ਗੁਰਬਾਜ ਗਿੱਲ, ਬਠਿੰਡਾ |
ਸਾਹਿਤਕ
ਅਤੇ ਸਭਿਆਚਾਰਕ ਖ਼ੁਸ਼ਬੂਆਂ ਦਾ ਵਣਜਾਰਾ ਪ੍ਰੋ. ਗੁਰਭਜਨ ਸਿੰਘ ਗਿੱਲ
ਉਜਾਗਰ ਸਿੰਘ, ਪਟਿਆਲਾ
|
ਬਹੁ
- ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਹਰਿਆਣੇ
’ਚ ਪੰਜਾਬੀ ਮਾਂ- ਬੋਲੀ ਦਾ ਲਾਡਲਾ ਪੁੱਤਰ ਸੀ ਡਾ. ਅਮਰਜੀਤ ਸਿੰਘ
ਕਾਂਗ
ਡਾ. ਨਿਸ਼ਾਨ ਸਿੰਘ ਰਾਠੌਰ |
ਸੰਘਰਸ਼
ਦੀ ਮੂਰਤ, ਨਿਊਜ਼ ਰੀਡਰ - ਬਲਜੀਤ ਕੌਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਪੰਜਾਬੀ
ਜੁਬਾਨ ਦਾ ਅਜ਼ੀਮ ਸ਼ਾਇਰ ਐਸ ਐਸ ਮੀਸ਼ਾ
ਮਨਜੀਤ ਸਿੰਘ ਰੱਤੂ, ਨਿਊ ਯਾਰਕ |
ਗੀਤਕਾਰੀ
ਵਿਚ ਨਾਮਨਾ ਖੱਟ ਰਹੀ ਖੂਬਸੂਰਤ ਕਲਮ- ਗਗਨਦੀਪ ਕੌਰ ਸਿਵੀਆ
ਪ੍ਰੀਤਮ ਲੁਧਿਆਣਵੀ, ਚੰਡੀਗੜ |
ਸ਼ਬਦਾਂ
ਦੀ ਚੋਗ ਚੁਗਣ ਵਾਲਾ - ਸ਼ਿਵਚਰਨ ਜੱਗੀ ਕੁੱਸਾ
ਕੇਹਰ ਸ਼ਰੀਫ਼ (ਵਿਟਨ) |
ਮੰਜਲ
ਵਲ ਵਧ ਰਿਹਾ ਸ਼ਾਇਰ, ਜਤਿੰਦਰ ਸਿੰਘ, ਉੱਚੀ ਮੰਗਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਦ੍ਰਿੜ
ਇਰਾਦਿਆਂ ਦੀ ਮਾਲਕਣ - ਕਰਮਜੀਤ ਕੰਮੋ ਦਿਓਣ ਐਲਨਾਬਾਦੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਯੂਰਪ
ਦੀ ਧਰਤ ਤੇ ਧੁੰਮਾਂ ਮਚਾ ਰਹੀ ਕਲਮ- ਬਿੰਦਰ-ਜਾਨ-ਏ-ਸਾਹਿਤ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਕਲਮੀ
ਸ਼ੌਕ ਨੂੰ ਰੂਹ ਨਾਲ ਪਾਲ ਰਹੀ ਕਵਿੱਤਰੀ - ਸਿਮਰਨਜੀਤ ਜੁਤਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਾਹਿਤ
ਤੇ ਸਭਿਆਚਾਰ ਦਾ ਮੂੰਹ-ਮੁੰਹਾਦਰਾ ਸੰਵਾਰਨ ਲਈ ਦੋਆਬੇ ਦੀ ਯਤਨਸ਼ੀਲ
ਕਲਮ- ਅੰਜੂ 'ਵ' ਰੱਤੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਾਹਿਤਕ
ਤੇ ਸੱਭਿਆਚਾਰਕ ਗੀਤਾਂ ਦਾ ਵਣਜਾਰਾ - ਮੂਲ ਚੰਦ ਸ਼ਰਮਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸ਼ਾਇਰੀ
ਤੋਂ ਫਿਲਮੀ ਗੀਤਕਾਰੀ ਵੱਲ – ਸ਼ਾਇਰ ਸ਼ਮੀ ਜਲੰਧਰੀ
ਰਿਸ਼ੀ ਗੁਲਾਟੀ, ਐਡੀਲੇਡ, ਆਸਟ੍ਰੇਲੀਆ |
ਰੂਹਾਨੀਅਤ
ਦੀਆਂ ਕਿਰਨਾਂ ਵਰਗੀ ਕਵਿੱਤਰੀ ਕਿਰਨ ਪਾਹਵਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਕਨੇਡਾ
ਰਹਿਕੇ ਵੀ ਘੁੰਮ ਰਹੀ ਹੈ ਪਿੰਡ ਦੀਆਂ ਗਲੀਆਂ ਵਿਚ - ਕਵਿੱਤਰੀ ਤੇ
ਕਹਾਣੀਕਾਰਾ ਜੱਗੀ ਬਰਾੜ ਸਮਾਲਸਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਇੰਨਸਾਨੀਅਤ
ਦੇ ਅਸੂਲਾਂ ਵਾਲੀ ਸੰਘਰਸ਼-ਸ਼ੀਲ ਤੇ ਉਦਮੀ ਕਲਮ - ਸੁਖਚਰਨ ਸਿੰਘ
ਸਾਹੋਕੇ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਾਫ-ਸੁਥਰੀ
ਲੇਖਣੀ ਦਾ ਮਾਲਕ - ਗੁਰਦੀਪ ਸਿੰਘ ਸ਼ਹਿਣਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਇਕਬਾਲ
ਮਾਹਲ ਨਾਲ ਇਕ ਇੰਟਰਵਿਊ
ਡਾਕਟਰ ਸਾਥੀ ਲੁਧਿਆਣਵੀ, ਲੰਡਨ |
ਅੱਖਰਾਂ
ਨੂੰ ਮਾਲਾ ਚ ਪਰੋਣ ਦੀ ਮੁਹਾਰਤ ਰੱਖਦਾ ਸ਼ਾਇਰ- ਯੱਸ਼ਪਾਲ ਟੋਨੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਵਿਰਸੇ
ਨੂੰ ਸੰਭਾਲਣ 'ਚ ਜੁਟੀ ਹੋਈ ਲਾ-ਜੁਵਾਬ ਕਲਮ - ਵਰਿੰਦਰ ਕੌਰ ਰੰਧਾਵਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਛੂਕਦਾ
ਕਲਮੀ ਦਰਿਆ - ਪ੍ਰਿੰ: ਗੁਰਮੀਤ ਸਿੰਘ ਫਾਜਿਲਕਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਤੰਗੀਆਂ-ਤੁਰਛੀਆਂ
ਚੋ ਨਿਕਲੀ, ਕਲਮੀ-ਚਾਨਣ ਵੰਡ ਰਹੀ ਸਖਸ਼ੀਅਤ- ਚੰਨ ਕਸੌਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਪੰਜਾਬੀ
ਦੇ ਉੱਘੇ ਚਿੰਤਕ ਭਾਈ ਕਾਨ੍ਹ ਸਿੰਘ ਨਾਭਾ
ਡਾ. ਰਵਿੰਦਰ ਕੌਰ ਰਵੀ, ਪੰਜਾਬੀ ਯੂਨੀਵਰਸਿਟੀ
ਪਟਿਆਲਾ |
ਖੂਬਸੂਰਤ
ਕਲਮ ਅਤੇ ਸੁਰੀਲੀ ਅਵਾਜ ਦੀ ਮਲਿਕਾ- ਕੁਲਵਿੰਦਰ ਕੌਰ ਮਹਿਕ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਮਿਆਰੀ
ਬਹੁ-ਕਲਾਵਾਂ ਦਾ ਖੂਬਸੂਰਤ ਸੁਮੇਲ -ਹਰਪ੍ਰੀਤ ਕੌਰ ਪ੍ਰੀਤ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਾਹਿਤਕ
ਅੰਬਰ 'ਚੋ ਛਟਾ ਵਿਖੇਰਦੀ ਸੁਨਹਿਰੀ ਕਿਰਨ-- ਗੁਰਪ੍ਰੀਤ ਕੌਰ ਧਾਲੀਵਾਲ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਇਕ
ਨਾਮਵਰ ਸਖ਼ਸ਼ੀਅਤ- ਡਾ. ਹਰਦੀਪ ਲੌਂਗੀਆ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਅੰਬਰ
ਦੇ ਹਾਣ ਦੇ ਸੁਪਨੇ ਉਲੀਕਣ ਵਾਲੀ ਕਲਮ- ਪੁਸ਼ਪਿੰਦਰ ਕੌਰ ਮੁਰਿੰਡਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਨਾ
ਭੁੱਲਣਯੋਗ ਹਸਤੀ ਇਕਬਾਲ ਅਰਪਨ
ਬਲਜਿੰਦਰ ਸੰਘਾ, ਕਨੇਡਾ |
ਬਹੁ-ਪੱਖੀ
ਕਲਾਵਾਂ ਦਾ ਕਲ-ਕਲ ਵਗਦਾ ਝਰਨਾ- ਮੀਨੂੰ ਸੁਖਮਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸ਼੍ਰੋਮਣੀ
ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਵਲੋਂ ਸੱਤਵਾਂ ਕਾਵਿ-ਸੰਗ੍ਰਹਿ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਹੁਸਨ,
ਜਵਾਨੀ ਅਤੇ ਕਲਮ ਦਾ ਸੁਮੇਲ - ਸਰੁੱਚੀ ਕੰਬੋਜ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਨੀਂ
ਅੱਜ ਕੋਈ ਆਇਆ ਸਾਡੇ ਵਿਹੜੇ
ਰਵੇਲ ਸਿੰਘ ਇਟਲੀ |
ਪੰਜਾਬੀ
ਦੇ ਨਾਮਵਰ ਆਲੋਚਕ ਡਾ. ਭੀਮ ਇੰਦਰ ਸਿੰਘ
ਸੁਖਿੰਦਰ, ਕੈਨੇਡਾ |
ਲਾਹੌਰ
ਸ਼ਾਜਸ਼ ਕੇਸ ਦੇ ਸ਼ਤਾਬਦੀ ਪ੍ਰੋਗਰਾਮਾਂ ਦੀ ਸ਼ੁਰੂਆਤ
ਉਜਾਗਰ ਸਿੰਘ, ਪਟਿਆਲਾ |
ਡਾ.
ਰਤਨ ਸਿੰਘ ਢਿੱਲੋਂ; ਕਵੀ ਅਤੇ ਆਲੋਚਕ
ਸੁਖਿੰਦਰ, ਟਰਾਂਟੋ |
"ਜਿਨਮੇਂ
ਬਸਤੇ ਭਾਈ ਵੀਰ ਸਿੰਘ"
ਜਸਪ੍ਰੀਤ ਸਿੰਘ, ਲੁਧਿਆਣਾ |
ਸਮਾਜਿਕ
ਸਰੋਕਾਰਾਂ ਦੀ ਕਵਿਤਰੀ ਭੁਪਿੰਦਰ ਨੱਤ
ਉਜਾਗਰ ਸਿੰਘ, ਪਟਿਆਲਾ |
ਮੁਲਾਕਾਤ
:
ਰਵਿੰਦਰ
ਰਵੀ - ਕਵੀ, ਨਾਟਕਕਾਰ
ਸੁਖਿੰਦਰ, ਟਰਾਂਟੋ |
ਪੰਜਾਬੀ
ਸੱਭਿਆਚਾਰ ਵਿੱਚ ਬਹੁ ਚਰਚਿਤ ਪੰਛੀ ਕਾਂ
ਰਵੇਲ ਸਿੰਘ ਇਟਲੀ |
ਰੁਮਾਂਟਿਕ
ਕਵਿਤਾਵਾਂ ਲਿਖਣ ਵਾਲੀ ਕਵਿਤਰੀ- ਰਮਨ ਵਿਰਕ
ਉਜਾਗਰ ਸਿੰਘ, ਪਟਿਆਲਾ |
ਬਾਵਾ
ਬਲਵੰਤ-ਕਾਵਿ: ਭਾਰਤੀ ਅਵਚੇਤਨ ਤੇ ਪ੍ਰਗਤੀਵਾਦ
ਡਾ: ਸੁਖਦੇਵ ਸਿੰਘ, ਚੰਡੀਗੜ੍ਹ
|
ਪ੍ਰਵਾਸੀ
ਪੰਜਾਬੀ ਸ਼ਾਇਰੀ ਦਾ ਮਾਣ : ਸੁਖਿੰਦਰ
ਕੰਵਲਦੀਪ ਸੈਣੀ, ਕੂਰੂਕਸ਼ੇਤਰ, ਹਰਿਆਣਾ |
ਪਰਵਾਸੀ
ਪੰਜਾਬੀ ਨਾਵਲ ਵਿਚ ਨਾਰੀ ਸਥਿਤੀ ਪੇਸ਼ਕਾਰੀ ਤੇ ਰਾਜਨੀਤੀ
ਡਾ। ਸੁਖਵਿੰਦਰ ਕੌਰ, ਜਲੰਧਰ |
ਸੰਜੀਵਨੀ-ਬੂਟੀ
ਵਰਗਾ ਯਾਰ - ਮਿੰਟੂ ਬਰਾੜ
ਸ਼ਿਵਚਰਨ
ਜੱਗੀ ਕੁੱਸਾ, ਲੰਡਨ |
ਪੰਜਾਬੀ
ਸਾਹਿਤ ਦਾ ਸਰਵ-ਪ੍ਰਵਾਨਿਤ ਪੁੱਤਰ - ਜੱਗੀ ਕੁੱਸਾ
ਐੱਸ਼ ਅਸ਼ੋਕ ਭੌਰਾ, ਕੈਲੇਫੋਰਨੀਆ |
ਪ੍ਰਸਿੱਧ
ਪੰਜਾਬੀ ਨਾਵਲਕਾਰ ਜੱਗੀ ਕੁੱਸਾ ਦੀ ਕਹਾਣੀ ਤੇ ਆਧਾਰਿਤ ਫਿਲਮ ਸੂਲੀ
ਚੜਿਆ ਚੰਦਰਮਾ 8 ਦਸਬੰਰ ਨੂੰ ਲੋਕ ਅਰਪਣ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
76ਵੀਂ
ਬਰਸੀ 'ਤੇ - 23 ਨਵੰਬਰ 2014
ਵਿਦਵਤਾ ਦੇ
ਸਜੀਵ ਤੇ ਸਾਕਾਰ ਸਰੂਪ ਭਾਈ ਕਾਨ ਸਿੰਘ ਨਾਭਾ
ਡਾ।ਰਵਿੰਦਰ ਕੌਰ ਰਵੀ, ਪਟਿਆਲਾ |
ਜੱਗੀ
ਕੁੱਸਾ ਦੀ ਕਹਾਣੀ 'ਤੇ ਬਣੀ "ਰਹਿਮਤ" ਫ਼ਿਲਮ ਤਿਆਰ
ਰਜਿੰਦਰ ਰਿਖੀ, ਅੰਮ੍ਰਿਤਸਰ |
ਮੁਲਾਕਾਤ
:
ਜਸਵੰਤ
ਦੀਦ
ਸੁਖਿੰਦਰ, ਕਨੇਡਾ |
ਜਨਮ
ਦਿਵਸ 30 ਅਗਸਤ2014 ਮੌਕੇ ਵਿਸ਼ੇਸ਼
ਪੰਜਾਬੀਅਤ
ਦੇ ਚਾਨਣ ਮੁਨਾਰੇ ਭਾਈ ਕਾਨ੍ਹ ਸਿੰਘ ਨਾਭਾ
ਡਾ। ਰਵਿੰਦਰ ਕੌਰ ਰਵੀ, ਪਟਿਆਲਾ |
ਭਾਰਤ
ਦੀ ਪ੍ਰਾਚੀਨ ਸਾਹਿਤਕ ਪਰੰਪਰਾ: ਟੀਕਾਕਾਰੀ
ਡਾ। ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ
|
ਕਵਿਤਾ
ਤੇ ਕਵੀ ਕੈਸਾ ਹੋਵੇ
ਰਵੇਲ ਸਿੰਘ ਇਟਲੀ |
ਹਵਾ
ਦੇ ਉਲਟ ਰੁਖ ਪ੍ਰਵਾਜ਼ ਭਰਦਾ ਹਿਰਦੇਪਾਲ - - ਮੇਰਾ ਬਿਹਤਰੀਨ ਪਾਤਰ
ਦਰਸ਼ਨ ਸਿੰਘ ਧੀਰ, ਯੂ ਕੇ |
ਮਹਿਰਮ
ਸਾਹਿਤ ਸਭਾ ਦੀ ਮਾਸਿਕ ਇਕਤਰਤਾ
ਮਲਕੀਅਤ ਸਿੰਘ “ਸੁਹਲ”, ਪੰਜਾਬ |
ਸਾਹਿਤ
ਦਾ ਮਨੁੱਖ ਤੇ ਸਮਾਜ ਨਾਲ ਸੰਬੰਧ
ਡਾ। ਰਵਿੰਦਰ ਕੌਰ ‘ਰਵੀ’, ਪਟਿਆਲਾ |
ਮਹਿਰਮ
ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਦੀ ਚੋਣ
ਮਲਕੀਅਤ ਸਿੰਘ “ਸੁਹਲ”, ਪੰਜਾਬ |
ਯੂ।
ਬੀ। ਸੀ। ਵਲੋਂ ਸੁਰਜੀਤ ਕਲਸੀ ਨੂੰ ਸਮੁੱਚੀ ਸਾਹਿਤਕ ਰਚਨਾ ਲਈ ਇਨਾਮ
ਸੁਖਵੰਤ ਹੁੰਦਲ, ਕਨੇਡਾ |
ਡਾਕਟਰ
ਰਣਧੀਰ ਸਿੰਘ ਚੰਦ ਨਾਲ ਸਾਥੀ ਲੁਧਿਆਣਵੀ ਦੀ ਮੁਲਾਕਾਤ
ਸਾਥੀ ਲੁਧਆਣਵੀ, ਲੰਡਨ |
ਮਸ਼ਹੂਰ
ਫਿਲਮਸਾਜ਼ ਤੇ ਪਤਰਕਾਰ ਖਵਾਜ ਅਹਿਮਦ ਅਬਾਸ ਨਾਲ ਚਲਦਿਆਂ
ਐਸ ਬਲਵੰਤ,
ਬਰਤਾਨੀਆ |
ਪੰਜਾਬੀ
ਫਿਲਮ ਐਵਾਰਡ 2014 ਲਈ ਨਾਮਜ਼ਦ ਹੋਏ
ਜੱਗੀ
ਕੁੱਸਾ ਨੂੰ ‘ਉੱਤਮ ਸੰਵਾਦ ਲੇਖਕ’ ਦਾ ਸਨਮਾਨ ਦਿਵਾਉਣ ‘ਚ ਸਾਥ ਦੇਈਏ
ਮਨਦੀਪ ਖੁਰਮੀ ਹਿੰਮਤਪੁਰਾ |
ਬਹੁ-ਭਾਸ਼ਾਵੀ
ਪ੍ਰਸਿੱਧ ਲੇਖਕ: ਕਰਤਾਰ ਸਿੰਘ ਦੁੱਗਲ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਅੰਮ੍ਰਿਤ
ਕੌਰ ਤੋਂ ਅੰਮ੍ਰਿਤਾ ਪ੍ਰੀਤਮ ਅਤੇ ਅੰਮ੍ਰਿਤਾ ਇਮਰੋਜ ਤੱਕ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਸ਼ਬਦਾਂ
ਦਾ ਸ਼ਾਹ ਸਿਕੰਦਰ ਸੀ: ਸਾਹਿਰ ਲੁਧਿਆਣਵੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਪੰਜਾਬੀ
ਸਾਹਿਤ ਕਲਾ ਕੇਂਦਰ ਯੂ ਕੇ ਵਲ੍ਹੋਂ ਸਰਦਾਰ ਪੰਛੀ ਦਾ ਸੁਆਗ਼ਤ
ਸਾਥੀ ਲੁਧਿਆਣਵੀ, ਲੰਡਨ |
ਕਲਾ
ਕੇਂਦਰ ਟੋਰਾਂਟੋ ਵਲੋਂ ਨਾਵਲ ਸਮੁੰਦਰ ਮੰਥਨ ਅਤੇ ਕਿੱਟੀ ਮਾਰਸ਼ਲ ਤੇ
ਸਫਲ ਗੋਸ਼ਟੀ
ਮੇਜਰ ਮਾਂਗਟ, ਟੋਰਾਂਟੋ |
ਸਮਾਜਕ
ਰਿਸ਼ਤਿਆਂ ਦੀ ਉਥਲ ਪੁਥਲ ਦੀ ਕਵਿਤਰੀ - ਬਲਵੀਰ ਕੌਰ ਢਿਲੋਂ
ਉਜਾਗਰ ਸਿੰਘ,
ਪੰਜਾਬ
|
‘ਹੱਕ
ਲਈ ਲੜਿਆ ਸੱਚ’ ਨਾਵਲ ਲਈ ਅਨਮੋਲ ਕੌਰ ਦਾ ਸਨਮਾਨ
ਲੋਕ ਲਿਖਾਰੀ ਉੱਤਰੀ ਸਭਾ ਕੈਨੇਡਾ |
ਬੀਬੀ
ਰਾਜਿੰਦਰ ਕੌਰ ਦਾ ਵਿਛੋੜਾ
ਅਜ਼ੀਮ ਸ਼ੇਖ਼ਰ, ਲੰਡਨ |
|
ਸਾਹਿਤ ਸਭਾ
ਦਸੂਹਾ ਗੜ੍ਹਦੀਵਾਲਾ (ਰਜ਼ਿ) ਵੱਲੋਂ ਸਨਮਾਨ ਸਮਾਰੋਹ ਆਯੋਜਿਤ
ਏ।ਐਸ।ਮਠਾਰੂ, ਦਸੂਹਾ
|
ਪ੍ਰਸਿੱਧ ਲੇਖ਼ਕਾ
ਅਜੀਤ ਕੌਰ ਨਾਲ਼ ਇਕ ਇੰਟਰਵਿਊ/ਗ਼ੁਫ਼ਤਗ਼ੂ
ਡਾ।ਸਾਥੀ ਲੁਧਿਆਣਵੀ-ਲੰਡਨ |
‘ਅੰਨੇ ਘੋੜੇ ਦਾ ਦਾਨ’
ਰਾਹੀਂ ਅੰਤਰਰਾਸ਼ਟਰੀ ਸਰਵੋਤਮ ਫ਼ਿਲਮ ਪੁਰਸਕਾਰ ‘ਗੋਲਡਨ ਪੀਕੌਕ’ ਨੇ
ਪੰਜਾਬੀਆਂ ਦੇ ਵਿਹੜੇ ’ਚ ਪੈਲ ਪਾਈ - 43ਵਾਂ ਅੰਤਰਰਾਸ਼ਟਰੀ ਫ਼ਿਲਮ
ਫ਼ੈਸਟੀਵਲ (ਇਫ਼ੀ) - ਡਾ। ਪਰਮਿੰਦਰ ਸਿੰਘ ਤੱਗੜ , ਪਟਿਆਲਾ
|
ਕਵਿਤਾ ਦੀ ਇਕ ਆਪਣੀ
ਵਿਲੱਖਣ ਭਾਸ਼ਾ ਹੁੰਦੀ ਹੈ
ਜਰਨੈਲ ਸਿੰਘ, ਸਰੀ, ਕਨੇਡਾ |
ਗਿਆਨੀ ਸੋਹਣ
ਸਿੰਘ ਸੀਤਲ
ਪ੍ਰੋ। ਸ਼ਮਸ਼ੇਰ ਸਿੰਘ ਸੰਧੂ |
ਰਵਿੰਦਰ ਰਵੀ ਦੇ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ” ਦਾ ਭਾਰਤ
ਵਿਚ ਮੰਚਨ
ਮਨਜੀਤ ਮੀਤ |
6 ਜੂਨ ਬਰਸੀ’ਤੇ ਵਿਸ਼ੇਸ਼
ਪੰਜਾਬੀ ਕਵੀਸ਼ਰੀ
ਦਾ ਸ਼ਾਹ ਸਵਾਰ; ਬਾਬੂ ਰਜਬ ਅਲੀ
ਰਣਜੀਤ ਸਿੰਘ ਪ੍ਰੀਤ |
ਜਰਮਨੀ ਦੇ
ਅੰਤਰਰਾਸ਼ਟਰੀ ਕਵੀ ਦਰਬਾਰ ਵਿੱਚ ਰੰਗਦਾਰ ਸੋਵੀਨਰ ਰਲੀਜ ਕੀਤਾ ਗਿਆ
ਜਸਪਾਲਸਿੰਘ ਸਿੱਧੂ |
ਨਿਬੰਧ :
ਅਫ਼ਜ਼ਲ
ਸਾਹਿਰ ਦੀ ਸ਼ਾਇਰੀ : ਨਵੀਂ ਚੇਤਨਾ ਅਤੇ ਪੁਰਾਤਨ ਕਾਵਿ ਰੂਪਾਂ ਦਾ
ਸੁਮੇਲ
ਸੁਖਿੰਦਰ |
ਪੰਜਾਬੀ
ਦੇ ਪ੍ਰਸਿੱਧ ਲੇਖਕ ਕਰਤਾਰ ਸਿੰਘ ਦੁੱਗਲ ਨਹੀਂ ਰਹੇ - ਕੱਲ੍ਹ ਹੋਵੇਗੀ
ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
ਰਣਜੀਤ ਸਿੰਘ ਪ੍ਰੀਤ |
ਨਿਬੰਧ
ਨਛੱਤਰ ਸਿੰਘ ਗਿੱਲ : ਆਜ਼ਾਦੀ ਲਈ ਤੜਪ ਅਤੇ ਮੁਸੀਬਤਾਂ ਦਾ ਝੱਖੜ
ਸੁਖਿੰਦਰ |
ਸ਼੍ਰੋਮਣੀ
ਸਾਹਿਤਕਾਰ: ਪ੍ਰਿੰਸੀਪਲ ਤੇਜਾ ਸਿੰਘ
ਰਣਜੀਤ ਸਿੰਘ ਪ੍ਰੀਤ |
ਪੰਜਾਬੀ ਦੇ
ਚਮਤਕਾਰੀ ਲੇਖਕ
ਬਲਰਾਜ ਸਿੱਧੂ, ਯੂ. ਕੇ |
ਝੱੜ ਰਹੇ ਪੱਤੇ
ਨਿਸ਼ਾਨ ਰਾਠੌਰ ‘ਮਲਿਕਪੁਰੀ’ |
|
|
|
|
|