ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

    WWW 5abi।com  ਸ਼ਬਦ ਭਾਲ

ਹੁਸਨ, ਜਵਾਨੀ ਅਤੇ ਕਲਮ ਦਾ ਸੁਮੇਲ - ਸਰੁੱਚੀ ਕੰਬੋਜ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ

 


ਸਰੁੱਚੀ ਕੰਬੋਜ

ਖੂਬਸੂਰਤ ਦਿਲ ਤੇ ਖੂਬਸੂਰਤ ਦਿਮਾਗ ਨਾ-ਸਿਰਫ ਆਪਣੇ-ਆਪ ਦੇ 'ਅਕਸ' ਤੇ 'ਨਕਸ਼' ਨੂੰ ਨਿਖਾਰਨ ਅਤੇ ਉਭਾਰਨ ਦਾ ਹੀ ਕੰਮ ਕਰਦਾ ਹੈ, ਬਲਕਿ ਉਸ ਅੰਦਰ ਵਗਦੀ ਪਾਕਿ-ਪਵਿੱਤਰ, ਸਵੱਛ-ਵਿਚਾਰਧਾਰਾ ਆਪਣੇ ਖਾਨਦਾਨ, ਦੇਸ਼, ਕੌਮ ਅਤੇ ਸਮਾਜ ਵਿਚ ਨਵੀਆਂ ਸਲਾਹੁਣ-ਯੋਗ ਪਗਡੰਡੀਆਂ ਵਾਹਣ ਦਾ ਦਮ ਵੀ ਰੱਖਦੀ ਹੈ। ਇਹ ਵੀ ਇਕ ਸੱਚ ਹੈ ਕਿ ਜਿਤਨਾ ਅੰਦਰਲੀ ਸੁੰਦਰਤਾ ਉਚਾਈ ਦੀਆਂ ਸਦੀਵੀ-ਛੋਹਾਂ ਪ੍ਰਦਾਨ ਕਰਦੀ ਹੈ, ਉਤਨੀ ਬਾਹਰਲੀ ਸੁੰਦਰਤਾ ਨਹੀ। ਪਰ, ਜੇਕਰ ਅੰਦਰਲੀ ਤੇ ਬਾਹਰਲੀ ਖੂਬਸੂਰਤੀ, ਭਾਵ ਦੋਨੋ ਹੁਸਨ ਇਕੱਠੇ ਹੋ ਜਾਣ, ਉਪਰੋਂ ਜੋਬਨੇ ਦਾ ਵਗਦਾ ਹੜ੍ਹ ਹੋਵੇ ਅਤੇ ਸਬੱਬੀ ਹੱਥ ਵਿਚ ਲਾ-ਜੁਵਾਬ ਕਲਮ ਵੀ ਆ ਜਾਵੇ, ਫਿਰ ਤਾਂ ਉਸ 'ਅਕਸ' ਨੂੰ 'ਸੁਭਾਗਾ' ਅਕਸ ਹੀ ਕਹਿਣਾ ਬਣਦਾ ਹੈ। ਹਾਂ ਜੀ : ਐਸੇ ਨਿਵੇਕਲੇ ਬਣੇ ਇਕ ਸ਼ਾਨਾ-ਮੱਤੇ 'ਅਕਸ' ਦਾ ਨਾਂਉਂ ਹੈ- ਸਰੁੱਚੀ ਕੰਬੋਜ।

ਜਿਲ੍ਹਾ ਅਬੋਹਰ ਦੇ ਪਿੰਡ ਚੱਕ ਬਨ ਵਾਲਾ ਦੀ ਜੰਮਪਲ ਸਰੁੱਚੀ ਨੂੰ ਸੱਭਿਆਚਾਰਕ ਗਤੀ-ਵਿਧੀਆਂ ਵਿਚ ਹਿੱਸਾ ਲੈਣ ਦਾ ਸ਼ੌਕ ਸਕੂਲ ਦੌਰਾਨ ਹੀ ਲੱਗ ਗਿਆ ਸੀ। ਉਸ ਨੇ ਸ਼ਹੀਦ ਭਗਤ ਸਿੰਘ ਇੰਜੀਨੀਰਿੰਗ ਕਾਲਜ, ਫਿਰੋਜਪੁਰ ਤੋਂ ਬੀ.-ਟੈਕ ਕਰਨ ਤੱਕ ਆਪਣਾ ਸੱਭਿਆਚਾਰਕ ਸ਼ੌਕ ਬਕਾਇਦਾ ਬਰਕਰਾਰ ਰੱਖਿਆ। ਜਿਉਂ-ਜਿਉਂ ਉਹ ਸੁਰਤ ਸੰਭਾਲਦੀ ਗਈ, ਤਿਉਂ-ਤਿਉਂ ਉਸ ਦੇ ਦਿਲ ਅਤੇ ਦਿਮਾਗ ਉਤੇ 'ਤਿੜਕਦੇ ਸਮਾਜੀ ਰਿਸ਼ਤੇ', ਹੋ ਰਹੇ ਵਿਤਕਰੇ, ਭ੍ਰਿਸ਼ਟਾਚਾਰ, ਨੇਤਾਵਾਂ ਦੇ ਕਿਰਦਾਰ ਆਦਿ ਸਬੰਧੀ ਇਕ ਤੋਂ ਬਾਅਦ ਇਕ ਸਵਾਲ ਭਾਰੂ ਹੁੰਦੇ ਗਏ। ਆਖਿਰ ਉਹ ਦਿਨ ਵੀ ਆ ਗਿਆ, ਜਦੋਂ ਸਵਾਲਾਂ ਦਾ ਇਹ 'ਲਾਵਾ' ਕਲਮ ਥਾਣੀ ਫੁਟ ਤੁਰਿਆ।

 ਕਲਮ 'ਚੋਂ ਨਿਕਲਦੇ ਸ਼ਬਦ, ਕਹਾਣੀ, ਕਵਿਤਾ ਅਤੇ ਲੇਖ ਦਾ ਰੂਪ ਧਾਰਨ ਲੱਗੇ। ਸਮਾਜ ਵਿਚ ਅਮੀਰੀ-ਗਰੀਬੀ ਦੇ ਪਾੜੇ ਦੌਰਾਨ ਗਰੀਬ ਨਾਲ ਉਸ ਬੇ-ਇਨਸਾਫੀ ਹੁੰਦੀ ਦੇਖੀ ਤਾਂ 'ਅਨੋਖਾ-ਇਨਸਾਫ' ਤੇ 'ਸੁੰਦਰਾਂ' ਕਹਾਣੀ ਨੇ ਜਨਮ ਲੈ ਲਿਆ। ਬੁਢਾਪੇ 'ਚ ਸੰਤਾਨ ਵਲੋਂ ਮਾਂ-ਬਾਪ ਦੀ ਹੁੰਦੀ ਬੇ-ਅਦਬੀ ਅਤੇ ਬੁਢਾਪੇ ਦੀ ਡਗੋਰੀ ਖੁੱਸਦੀ ਵੇਖ ਕੇ 'ਸਹਾਰਾ' ਅਤੇ 'ਬੁੱਢੀ ਦਾਦੀ' ਕਹਾਣੀਆਂ ਬਣ ਗਈਆਂ। ਇਵੇਂ ਹੀ ਬਾਪ ਅਤੇ ਪੁੱਤਰ ਦੇ ਆਪਸੀ ਪਿਆਰ, ਮੋਹ ਅਤੇ ਅਪਣੱਤ ਦੀ ਸੋਚਣੀ ਵਿਚ ਜਿੰਮੀ-ਅਸਮਾਨ ਦਾ ਆ ਗਿਆ ਅੰਤਰ ਨਜਰੀ ਆਇਆ ਤਾਂ 'ਫਰਕ' ਕਹਾਣੀ ਬਣ ਨਿਕਲੀ। ਜਮਾਨੇ ਦੀ ਹਰ ਪੱਖ ਤੋਂ ਬਦਲ ਗਈ ਸੋਚ ਵੇਖ ਕੇ 'ਦੁਨੀਆਂ ਬਦਲ ਗਈ', ਹਰ ਚੀਜ ਵਿਚ ਹੋ ਰਹੀ ਮਿਲਾਵਟ ਤੋਂ ਚਿੰਤਤ ਹੋ ਕੇ 'ਜਮਾਨਾ ਮਿਲਾਵਟ ਦਾ' ਅਤੇ ਕਿਸੇ ਉਤੇ ਤਰਸ ਖਾ ਕੇ ਉਸ ਦੀ ਮਦਦ ਕਰਨ ਬਦਲੇ ਅਚਾਨਕ ਖੁਦ ਨੂੰ ਕੁੜਿੱਕੀ 'ਚ ਫਸਾ ਲੈਣ ਦਾ ਨਤੀਜਾ ਭੁਗਤਣ ਵਜੋਂ 'ਸਫੈਦ ਖੂਨ' ਆਦਿ ਅਨਗਿਣਤ ਕਹਾਣੀਆਂ ਕਲਮ ਚੋਂ ਟਪਕ-ਟਪਕ ਬਾਹਰ ਨਿਕਲਣ ਲੱਗੀਆਂ।

ਇਕ ਸਵਾਲ ਦਾ ਜੁਵਾਬ ਦਿੰਦਿਆਂ ਪਿਤਾ ਸ੍ਰੀ ਦਰਸ਼ਨ ਲਾਲ ਅਤੇ ਮਾਤਾ ਸ੍ਰੀਮਤੀ ਮੀਰਾਂ ਜੀ ਦੀ ਲਾਡਲੀ ਸਰੁੱਚੀ ਨੇ ਕਿਹਾ, 'ਮੈਂ ਇਕ ਆਮ ਸ਼੍ਰੈਣੀ ਦੀ ਲਿਖਣ ਵਾਲੀ ਸਾਹਿਤ ਦੀ ਵਿਦਿਆਰਥਣ ਹਾਂ। ਰੱਬ ਨੇ ਮੇਰੇ ਹੱਥ ਕਲਮ ਫੜਾ ਦਿੱਤੀ ਤੇ ਮੈਂ ਲਿਖਣ ਲੱਗ ਪਈ।' ਉਨ੍ਹਾਂ ਅੱਗੇ ਦੱਸਿਆ ਕਿ ਅਜੇ ਉਹ ਇਕ ਹੀ ਕਹਾਣੀ ਲਿਖ ਰਹੀ ਹੁੰਦੀ ਹੈ ਕਿ ਉਸ ਦੇ ਜਿਹਨ ਵਿਚ ਕਈ ਹੋਰ ਕਹਾਣੀਆਂ ਉਸਲ-ਵੱਟੇ ਲੈਣ ਲੱਗ ਜਾਂਦੀਆਂ ਹਨ, ਜਿਨ੍ਹਾਂ ਨੂੰ ਜਦ ਤਕ ਉਹ ਕਲਮ ਦਾ ਇੰਜੈਕਸ਼ਨ ਲਗਾ ਕੇ ਕੋਰੇ ਕਾਗਜ ਦੀ ਹਿੱਕੜੀ ਉਤੇ ਕੱਢ ਨਹੀਂ ਦਿੰਦੀ, ਉਤਨੀ ਦੇਰ ਸਕੂਨ ਨਹੀ ਮਿਲਦਾ ਉਸਨੂੰ।

'ਦੇਸ਼ ਦੁਆਬਾ', 'ਦਾ ਟਾਈਮਜ ਆਫ ਪੰਜਾਬ', 'ਪੰਜਾਬੀ ਸੱਚ ਕਹੂੰ', 'ਸਪੋਕਸਮੈਨ', 'ਖੁੱਲ੍ਹੀ ਸੋਚ', 'ਪੰਜਾਬੀ ਜਾਗਰਣ', 'ਪੰਜਾਬੀ ਇੰਨ ਹਾਲੈਂਡ' 'ਆਸ਼ਿਆਨਾ', 'ਪੰਜਾਬ ਟਾਈਮਜ', 'ਸਾਂਝੀ ਖਬਰ', 'ਸੂਰਜ', 'ਪੰਜਾਬ ਟੈਲੀਗ੍ਰਾਫ', 'ਮਾਲਵਾ ਪੋਸਟ', 'ਦਲੇਰ ਖਾਲਸਾ', 'ਪੰਜ-ਆਬੀ ਸੱਥ', 'ਸਕੇਪ ਪੰਜਾਬ' ਅਤੇ 'ਆਪਣਾ ਪੰਜਾਬ' ਆਦਿ ਰੋਜਾਨਾ, ਸਪਤਾਹਿਕ ਅਤੇ ਮਾਸਿਕ ਨਿਊਜ-ਪੇਪਰਾਂ ਦੇ ਕਾਲਮਾਂ ਦਾ ਸ਼ਿੰਗਾਰ ਬਣੀਆਂ ਉਸ ਦੀਆਂ ਰਚਨਾਵਾਂ ਜਿਉਂ-ਜਿਉਂ ਪਾਠਕਾਂ ਤੱਕ ਅੱਪੜਦੀਆਂ ਗਈਆਂ ਤਿਉਂ-ਤਿਉਂ ਸੁਹਿਰਦ ਪਾਠਕਾਂ ਵਲੋਂ ਉਸਨੂੰ ਅੱਗੇ ਵਧਣ ਲਈ ਖੂਬ ਹੱਲਾ-ਸ਼ੇਰੀ ਮਿਲਦੀ ਗਈ। ਸਰੁੱਚੀ ਬੇਸ਼ੱਕ ਕਵਿਤਾਵਾਂ ਦਾ ਖਰੜਾ ਵੀ ਬਰਾਬਰ ਹੀ ਤਿਆਰ ਕਰੀ ਬੈਠੀ ਹੈ, ਪਰ ਨਿਕਟ ਭਵਿੱਖ ਵਿਚ, ਪਹਿਲੇ ਉਹ ਆਪਣਾ ਕਹਾਣੀ-ਸੰਗ੍ਰਹਿ ਪਾਠਕਾਂ ਦੇ ਹੱਥਾਂ 'ਚ ਫੜਿਆ ਵੇਖਣ ਨੂੰ ਉਤਾਵਲੀ ਹੈ।

ਮਾਨ-ਸਨਮਾਨ ਦੀ ਗੱਲ ਛਿੜੀ ਤਾਂ ਸਰੁੱਚੀ ਨੇ ਕਿਹਾ, 'ਸਾਹਿਤਕ ਹਲਕਿਆਂ ਦੀ ਜਾਣੀ-ਪਛਾਣੀ ਸੰਸਥਾ, ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.), ਜਿਸ ਦੀ ਕਿ ਮੈਂਬਰ ਹੋਣ ਦਾ ਵੀ ਮੈਨੂੰ ਗੌਰਵ ਹੈ, ਨੇ ਮੈਨੂੰ 26 ਦਸੰਬਰ, 16 ਨੂੰ 'ਉਭਰਦੀ ਕਵਿੱਤਰੀ' ਅਤੇ 'ਗਿੱਧਿਆਂ ਦੀ ਰਾਣੀ' ਦੇ ਸਨਮਾਨ-ਪੱਤਰ ਨਾਲ ਸਨਮਾਨਿਤ ਕੀਤਾ ਹੈ, ਜਿਸ ਦੇ ਲਈ ਸੰਸਥਾ ਦੀ ਮੈਂ ਰਿਣੀ ਹਾਂ।'

ਹੁਸਨ, ਜਵਾਨੀ, ਉਚ-ਵਿਦਵਤਾ ਅਤੇ ਖੂਬਸੂਰਤ ਕਲਮ ਦਾ ਸੁਮੇਲ ਬਣੀ ਇਸ ਹੋਣਹਾਰ ਮੁਟਿਆਰ ਤੋਂ ਕਵਿਤਾ ਅਤੇ ਕਹਾਣੀ-ਜਗਤ ਨੂੰ ਭਰਵੀਆਂ ਆਸਾਂ ਹਨ। ਸ਼ਾਲ੍ਹਾ ! ਕਲ-ਕਲ ਵਗਦਾ ਇਹ ਖੂਬਸੂਰਤ ਕਲਮੀ-ਝਰਨਾ ਇਵੇਂ ਹੀ ਨਿਰੰਤਰ, ਅਤੁੱਟ ਵਗਦਾ ਰਵ੍ਹੇ! ਆਮੀਨ!

ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ (98764-28641)
ਸੰਪਰਕ : ਸਰੁੱਚੀ ਕੰਬੋਜ, ਫਾਜਿਲਕਾ (98723-48277)

16/12/15


ਹੁਸਨ, ਜਵਾਨੀ ਅਤੇ ਕਲਮ ਦਾ ਸੁਮੇਲ - ਸਰੁੱਚੀ ਕੰਬੋਜ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਨੀਂ ਅੱਜ ਕੋਈ ਆਇਆ ਸਾਡੇ ਵਿਹੜੇ
ਰਵੇਲ ਸਿੰਘ ਇਟਲੀ
ਪੰਜਾਬੀ ਦੇ ਨਾਮਵਰ ਆਲੋਚਕ ਡਾ. ਭੀਮ ਇੰਦਰ ਸਿੰਘ
ਸੁਖਿੰਦਰ,  ਕੈਨੇਡਾ
ਲਾਹੌਰ ਸ਼ਾਜਸ਼ ਕੇਸ ਦੇ ਸ਼ਤਾਬਦੀ ਪ੍ਰੋਗਰਾਮਾਂ ਦੀ ਸ਼ੁਰੂਆਤ
ਉਜਾਗਰ ਸਿੰਘ, ਪਟਿਆਲਾ
ਡਾ. ਰਤਨ ਸਿੰਘ ਢਿੱਲੋਂ; ਕਵੀ ਅਤੇ ਆਲੋਚਕ
ਸੁਖਿੰਦਰ, ਟਰਾਂਟੋ
"ਜਿਨਮੇਂ ਬਸਤੇ ਭਾਈ ਵੀਰ ਸਿੰਘ"
ਜਸਪ੍ਰੀਤ ਸਿੰਘ, ਲੁਧਿਆਣਾ
ਸਮਾਜਿਕ ਸਰੋਕਾਰਾਂ ਦੀ ਕਵਿਤਰੀ ਭੁਪਿੰਦਰ ਨੱਤ
ਉਜਾਗਰ ਸਿੰਘ, ਪਟਿਆਲਾ
ਮੁਲਾਕਾਤ :
ਰਵਿੰਦਰ ਰਵੀ - ਕਵੀ, ਨਾਟਕਕਾਰ
ਸੁਖਿੰਦਰ, ਟਰਾਂਟੋ
ਪੰਜਾਬੀ ਸੱਭਿਆਚਾਰ ਵਿੱਚ ਬਹੁ ਚਰਚਿਤ ਪੰਛੀ ਕਾਂ
ਰਵੇਲ ਸਿੰਘ ਇਟਲੀ
ਰੁਮਾਂਟਿਕ ਕਵਿਤਾਵਾਂ ਲਿਖਣ ਵਾਲੀ ਕਵਿਤਰੀ- ਰਮਨ ਵਿਰਕ
ਉਜਾਗਰ ਸਿੰਘ, ਪਟਿਆਲਾ
ਬਾਵਾ ਬਲਵੰਤ-ਕਾਵਿ: ਭਾਰਤੀ ਅਵਚੇਤਨ ਤੇ ਪ੍ਰਗਤੀਵਾਦ
ਡਾ: ਸੁਖਦੇਵ ਸਿੰਘ, ਚੰਡੀਗੜ੍ਹ 
ਪ੍ਰਵਾਸੀ ਪੰਜਾਬੀ ਸ਼ਾਇਰੀ ਦਾ ਮਾਣ : ਸੁਖਿੰਦਰ
ਕੰਵਲਦੀਪ ਸੈਣੀ, ਕੂਰੂਕਸ਼ੇਤਰ, ਹਰਿਆਣਾ
ਪਰਵਾਸੀ ਪੰਜਾਬੀ ਨਾਵਲ ਵਿਚ ਨਾਰੀ ਸਥਿਤੀ ਪੇਸ਼ਕਾਰੀ ਤੇ ਰਾਜਨੀਤੀ
ਡਾ। ਸੁਖਵਿੰਦਰ ਕੌਰ, ਜਲੰਧਰ
ਸੰਜੀਵਨੀ-ਬੂਟੀ ਵਰਗਾ ਯਾਰ - ਮਿੰਟੂ ਬਰਾੜ
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਪੰਜਾਬੀ ਸਾਹਿਤ ਦਾ ਸਰਵ-ਪ੍ਰਵਾਨਿਤ ਪੁੱਤਰ - ਜੱਗੀ ਕੁੱਸਾ
ਐੱਸ਼ ਅਸ਼ੋਕ ਭੌਰਾ, ਕੈਲੇਫੋਰਨੀਆ
ਪ੍ਰਸਿੱਧ ਪੰਜਾਬੀ ਨਾਵਲਕਾਰ ਜੱਗੀ ਕੁੱਸਾ ਦੀ ਕਹਾਣੀ ਤੇ ਆਧਾਰਿਤ ਫਿਲਮ ਸੂਲੀ ਚੜਿਆ ਚੰਦਰਮਾ 8 ਦਸਬੰਰ ਨੂੰ ਲੋਕ ਅਰਪਣ
ਰੁਪਿੰਦਰ ਢਿੱਲੋ ਮੋਗਾ, ਨਾਰਵੇ
76ਵੀਂ ਬਰਸੀ 'ਤੇ - 23 ਨਵੰਬਰ 2014
ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਭਾਈ ਕਾਨ ਸਿੰਘ ਨਾਭਾ
ਡਾ।ਰਵਿੰਦਰ ਕੌਰ ਰਵੀ, ਪਟਿਆਲਾ
ਜੱਗੀ ਕੁੱਸਾ ਦੀ ਕਹਾਣੀ 'ਤੇ ਬਣੀ "ਰਹਿਮਤ" ਫ਼ਿਲਮ ਤਿਆਰ
ਰਜਿੰਦਰ ਰਿਖੀ, ਅੰਮ੍ਰਿਤਸਰ
ਮੁਲਾਕਾਤ :
ਜਸਵੰਤ ਦੀਦ
ਸੁਖਿੰਦਰ, ਕਨੇਡਾ
ਜਨਮ ਦਿਵਸ 30 ਅਗਸਤ2014 ਮੌਕੇ ਵਿਸ਼ੇਸ਼
ਪੰਜਾਬੀਅਤ ਦੇ ਚਾਨਣ ਮੁਨਾਰੇ ਭਾਈ ਕਾਨ੍ਹ ਸਿੰਘ ਨਾਭਾ
ਡਾ। ਰਵਿੰਦਰ ਕੌਰ ਰਵੀ, ਪਟਿਆਲਾ
ਭਾਰਤ ਦੀ ਪ੍ਰਾਚੀਨ ਸਾਹਿਤਕ ਪਰੰਪਰਾ: ਟੀਕਾਕਾਰੀ
ਡਾ। ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ
ਕਵਿਤਾ ਤੇ ਕਵੀ ਕੈਸਾ ਹੋਵੇ
ਰਵੇਲ ਸਿੰਘ ਇਟਲੀ
ਹਵਾ ਦੇ ਉਲਟ ਰੁਖ ਪ੍ਰਵਾਜ਼ ਭਰਦਾ ਹਿਰਦੇਪਾਲ - - ਮੇਰਾ ਬਿਹਤਰੀਨ ਪਾਤਰ
ਦਰਸ਼ਨ ਸਿੰਘ ਧੀਰ, ਯੂ ਕੇ
ਮਹਿਰਮ ਸਾਹਿਤ ਸਭਾ ਦੀ ਮਾਸਿਕ ਇਕਤਰਤਾ
ਮਲਕੀਅਤ ਸਿੰਘ “ਸੁਹਲ”, ਪੰਜਾਬ
ਸਾਹਿਤ ਦਾ ਮਨੁੱਖ ਤੇ ਸਮਾਜ ਨਾਲ ਸੰਬੰਧ
ਡਾ। ਰਵਿੰਦਰ ਕੌਰ ‘ਰਵੀ’, ਪਟਿਆਲਾ
ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਦੀ ਚੋਣ
ਮਲਕੀਅਤ ਸਿੰਘ “ਸੁਹਲ”, ਪੰਜਾਬ
ਯੂ। ਬੀ। ਸੀ। ਵਲੋਂ ਸੁਰਜੀਤ ਕਲਸੀ ਨੂੰ ਸਮੁੱਚੀ ਸਾਹਿਤਕ ਰਚਨਾ ਲਈ ਇਨਾਮ
ਸੁਖਵੰਤ ਹੁੰਦਲ, ਕਨੇਡਾ
ਡਾਕਟਰ ਰਣਧੀਰ ਸਿੰਘ ਚੰਦ ਨਾਲ ਸਾਥੀ ਲੁਧਿਆਣਵੀ ਦੀ ਮੁਲਾਕਾਤ
ਸਾਥੀ ਲੁਧਆਣਵੀ, ਲੰਡਨ
ਮਸ਼ਹੂਰ ਫਿਲਮਸਾਜ਼ ਤੇ ਪਤਰਕਾਰ ਖਵਾਜ ਅਹਿਮਦ ਅਬਾਸ ਨਾਲ ਚਲਦਿਆਂ
ਐਸ ਬਲਵੰਤ, ਬਰਤਾਨੀਆ
ਪੰਜਾਬੀ ਫਿਲਮ ਐਵਾਰਡ 2014 ਲਈ ਨਾਮਜ਼ਦ ਹੋਏ
ਜੱਗੀ ਕੁੱਸਾ ਨੂੰ ‘ਉੱਤਮ ਸੰਵਾਦ ਲੇਖਕ’ ਦਾ ਸਨਮਾਨ ਦਿਵਾਉਣ ‘ਚ ਸਾਥ ਦੇਈਏ
ਮਨਦੀਪ ਖੁਰਮੀ ਹਿੰਮਤਪੁਰਾ
ਬਹੁ-ਭਾਸ਼ਾਵੀ ਪ੍ਰਸਿੱਧ ਲੇਖਕ: ਕਰਤਾਰ ਸਿੰਘ ਦੁੱਗਲ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਅੰਮ੍ਰਿਤ ਕੌਰ ਤੋਂ ਅੰਮ੍ਰਿਤਾ ਪ੍ਰੀਤਮ ਅਤੇ ਅੰਮ੍ਰਿਤਾ ਇਮਰੋਜ ਤੱਕ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਸ਼ਬਦਾਂ ਦਾ ਸ਼ਾਹ ਸਿਕੰਦਰ ਸੀ: ਸਾਹਿਰ ਲੁਧਿਆਣਵੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬੀ ਸਾਹਿਤ ਕਲਾ ਕੇਂਦਰ ਯੂ ਕੇ ਵਲ੍ਹੋਂ ਸਰਦਾਰ ਪੰਛੀ ਦਾ ਸੁਆਗ਼ਤ
ਸਾਥੀ ਲੁਧਿਆਣਵੀ, ਲੰਡਨ
ਕਲਾ ਕੇਂਦਰ ਟੋਰਾਂਟੋ ਵਲੋਂ ਨਾਵਲ ਸਮੁੰਦਰ ਮੰਥਨ ਅਤੇ ਕਿੱਟੀ ਮਾਰਸ਼ਲ ਤੇ ਸਫਲ ਗੋਸ਼ਟੀ
ਮੇਜਰ ਮਾਂਗਟ, ਟੋਰਾਂਟੋ
ਸਮਾਜਕ ਰਿਸ਼ਤਿਆਂ ਦੀ ਉਥਲ ਪੁਥਲ ਦੀ ਕਵਿਤਰੀ - ਬਲਵੀਰ ਕੌਰ ਢਿਲੋਂ
ਉਜਾਗਰ ਸਿੰਘ, ਪੰਜਾਬ
‘ਹੱਕ ਲਈ ਲੜਿਆ ਸੱਚ’ ਨਾਵਲ ਲਈ ਅਨਮੋਲ ਕੌਰ ਦਾ ਸਨਮਾਨ
ਲੋਕ ਲਿਖਾਰੀ ਉੱਤਰੀ ਸਭਾ ਕੈਨੇਡਾ
  ਬੀਬੀ ਰਾਜਿੰਦਰ ਕੌਰ ਦਾ ਵਿਛੋੜਾ
  ਅਜ਼ੀਮ ਸ਼ੇਖ਼ਰ, ਲੰਡਨ

dasuhaਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ (ਰਜ਼ਿ) ਵੱਲੋਂ ਸਨਮਾਨ ਸਮਾਰੋਹ ਆਯੋਜਿਤ
ਏ।ਐਸ।ਮਠਾਰੂ, ਦਸੂਹਾ

ajitਪ੍ਰਸਿੱਧ ਲੇਖ਼ਕਾ ਅਜੀਤ ਕੌਰ ਨਾਲ਼ ਇਕ ਇੰਟਰਵਿਊ/ਗ਼ੁਫ਼ਤਗ਼ੂ
ਡਾ।ਸਾਥੀ ਲੁਧਿਆਣਵੀ-ਲੰਡਨ
IFFI‘ਅੰਨੇ ਘੋੜੇ ਦਾ ਦਾਨ’ ਰਾਹੀਂ ਅੰਤਰਰਾਸ਼ਟਰੀ ਸਰਵੋਤਮ ਫ਼ਿਲਮ ਪੁਰਸਕਾਰ ‘ਗੋਲਡਨ ਪੀਕੌਕ’ ਨੇ ਪੰਜਾਬੀਆਂ ਦੇ ਵਿਹੜੇ ’ਚ ਪੈਲ ਪਾਈ - 43ਵਾਂ ਅੰਤਰਰਾਸ਼ਟਰੀ ਫ਼ਿਲਮ ਫ਼ੈਸਟੀਵਲ (ਇਫ਼ੀ) - ਡਾ। ਪਰਮਿੰਦਰ ਸਿੰਘ ਤੱਗੜ , ਪਟਿਆਲਾ ਕਵਿਤਾ ਦੀ ਇਕ ਆਪਣੀ ਵਿਲੱਖਣ ਭਾਸ਼ਾ ਹੁੰਦੀ ਹੈ
ਜਰਨੈਲ ਸਿੰਘ, ਸਰੀ, ਕਨੇਡਾ
sohanਗਿਆਨੀ ਸੋਹਣ ਸਿੰਘ ਸੀਤਲ
ਪ੍ਰੋ। ਸ਼ਮਸ਼ੇਰ ਸਿੰਘ ਸੰਧੂ
ravinderਰਵਿੰਦਰ ਰਵੀ ਦੇ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ” ਦਾ ਭਾਰਤ ਵਿਚ ਮੰਚਨ
ਮਨਜੀਤ ਮੀਤ
kavishri6 ਜੂਨ ਬਰਸੀ’ਤੇ ਵਿਸ਼ੇਸ਼
ਪੰਜਾਬੀ ਕਵੀਸ਼ਰੀ ਦਾ ਸ਼ਾਹ ਸਵਾਰ; ਬਾਬੂ ਰਜਬ ਅਲੀ
ਰਣਜੀਤ ਸਿੰਘ ਪ੍ਰੀਤ
kaviਜਰਮਨੀ ਦੇ ਅੰਤਰਰਾਸ਼ਟਰੀ ਕਵੀ ਦਰਬਾਰ ਵਿੱਚ ਰੰਗਦਾਰ ਸੋਵੀਨਰ ਰਲੀਜ ਕੀਤਾ ਗਿਆ
ਜਸਪਾਲਸਿੰਘ ਸਿੱਧੂ
afzalਨਿਬੰਧ :
ਅਫ਼ਜ਼ਲ ਸਾਹਿਰ ਦੀ ਸ਼ਾਇਰੀ : ਨਵੀਂ ਚੇਤਨਾ ਅਤੇ ਪੁਰਾਤਨ ਕਾਵਿ ਰੂਪਾਂ ਦਾ ਸੁਮੇਲ
ਸੁਖਿੰਦਰ
duggalਪੰਜਾਬੀ ਦੇ ਪ੍ਰਸਿੱਧ ਲੇਖਕ ਕਰਤਾਰ ਸਿੰਘ ਦੁੱਗਲ ਨਹੀਂ ਰਹੇ - ਕੱਲ੍ਹ ਹੋਵੇਗੀ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
ਰਣਜੀਤ ਸਿੰਘ ਪ੍ਰੀਤ
nachatarਨਿਬੰਧ
ਨਛੱਤਰ ਸਿੰਘ ਗਿੱਲ : ਆਜ਼ਾਦੀ ਲਈ ਤੜਪ ਅਤੇ ਮੁਸੀਬਤਾਂ ਦਾ ਝੱਖੜ
ਸੁਖਿੰਦਰ
tejaਸ਼੍ਰੋਮਣੀ ਸਾਹਿਤਕਾਰ: ਪ੍ਰਿੰਸੀਪਲ ਤੇਜਾ ਸਿੰਘ
ਰਣਜੀਤ ਸਿੰਘ ਪ੍ਰੀਤ
panjabiਪੰਜਾਬੀ ਦੇ ਚਮਤਕਾਰੀ ਲੇਖਕ
ਬਲਰਾਜ ਸਿੱਧੂ, ਯੂ. ਕੇ
Pattayਝੱੜ ਰਹੇ ਪੱਤੇ
ਨਿਸ਼ਾਨ ਰਾਠੌਰ ‘ਮਲਿਕਪੁਰੀ’

kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

Terms and Conditions
Privay Policy
© 1999-2016, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)