ਸੰਗੀਤ, ਸਾਹਿਤ ਅਤੇ ਸਿਹਤ
ਵਿਗਿਆਨ ਦੀ ਤ੍ਰਿਵੈਣੀ ਡਾ ਮਨਜੀਤ ਸਿੰਘ ਬਲ
ਉਜਾਗਰ ਸਿੰਘ, ਪਟਿਆਲਾ
(11/10/2018) |
|
|
|
|
|
ਵਿਗਿਆਨ ਖਾਸ ਤੌਰ ਤੇ ਸਿਹਤ ਵਿਗਿਆਨ ਦਾ ਸੰਗੀਤ ਅਤੇ ਸਾਹਿਤ ਨਾਲ
ਸੁਮੇਲ ਵਿਲੱਖਣ ਸੰਯੋਗ ਹੈ ਕਿਉਂਕਿ ਵਿਗਿਆਨ ਤਾਂ ਨਿਸਚਿਤ ਅਸੂਲਾਂ ਅਤੇ
ਸਿਧਾਂਤਾਂ ਦਾ ਦੂਜਾ ਨਾਮ ਹੈ। ਸਿਹਤ ਵਿਗਆਨ ਤਾਂ ਫਾਰਮੂਲਿਆਂ ਤੇ ਅਧਾਰਤ
ਹੁੰਦਾ ਹੈ। ਕਈ ਸਾਲਟ ਅਤੇ ਕੈਮੀਕਲ ਮਿਲਾਕੇ ਦਵਾਈਆਂ
ਬਣਦੀਆਂ ਹਨ। ਇਸ ਵਿਚ ਦੋ ਜਮ੍ਹਾਂ ਦੋ ਚਾਰ ਹੁੰਦੇ ਹਨ ਪ੍ਰੰਤੂ ਸੰਗੀਤ ਅਤੇ
ਸਾਹਿਤ ਤਾਂ ਕਾਲਪਨਿਕ, ਅਹਿਸਾਸਾਂ ਅਤੇ ਭਾਵਨਾਵਾਂ ਦਾ ਪੁਲੰਦਾ ਹੁੰਦਾ ਹੈ,
ਜਿਸਨੂੰ ਰੁਮਾਂਸਵਾਦ ਵਿਚ ਲਪੇਟਕੇ ਪਾਠਕਾਂ ਅਤੇ ਸਰੋਤਿਆਂ ਅੱਗੇ ਪ੍ਰੋਸਿਆ
ਜਾਂਦਾ ਹੈ। ਪਾਠਕ ਅਤੇ ਸਰੋਤੇ ਆਪਣੇ ਮਨੋਰੰਜਨ ਲਈ ਸੁਆਦ ਲੈ ਕੇ ਪੜ੍ਹਦੇ
ਅਤੇ ਸੁਣਦੇ ਹਨ। ਸੰਗੀਤ ਅਤੇ ਸਾਹਿਤ ਰੂਹ ਦੀ ਖ਼ੁਰਾਕ ਹੁੰਦੇ ਹਨ ਜਦੋਂ ਕਿ
ਸਿਹਤ ਵਿਗਿਆਨ ਦਾ ਸੰਬੰਧ ਸਰੀਰ ਨਾਲ ਹੁੰਦਾ ਹੈ।
ਡਾ ਮਨਜੀਤ
ਸਿੰਘ ਬਲ ਇਕ ਅਜਿਹਾ ਵਿਅਕਤੀ ਹੈ, ਜਿਹੜਾ ਸਿਹਤ ਵਿਗਿਆਨ, ਸੰਗੀਤ ਅਤੇ
ਸਾਹਿਤ ਦੀ ਤ੍ਰਿਵੈਣੀ ਹੈ। ਉਹ ਥਰੀ ਇਨ ਵਨ ਹੈ। ਉਹ ਮਾਨਵਤਾ
ਦੀਆਂ ਸੰਗੀਤਕ, ਸਾਹਿਤਕ ਅਤੇ ਸਿਹਤ ਦੀਆਂ ਲੋੜਾਂ ਪੂਰੀਆਂ ਕਰਦਾ ਹੈ।
ਸੰਗੀਤ ਮਨੁੱਖ ਦੀ ਮਾਨਸਿਕ ਤ੍ਰਿਪਤੀ ਕਰਦਾ ਹੈ, ਜਿਸ ਨਾਲ ਮਰੀਜ ਦੀ ਅੱਧੀ
ਬਿਮਾਰੀ ਦੂਰ ਹੋ ਜਾਂਦੀ ਹੈ। ਕੁਦਰਤ ਨੇ ਉਸਦੇ ਗਲੇ ਵਿਚ ਮਿਸਰੀ ਘੋਲੀ ਹੋਈ
ਹੈ। ਕਿਹਾ ਜਾਂਦਾ ਹੈ ਕਿ ਗੁੜ ਨਾਲੋਂ ਇਸ਼ਕ ਮਿੱਠਾ ਰੱਬਾ ਲੱਗ ਨਾ ਕਿਸੇ
ਨੂੰ ਜਾਵੇ। ਜਿਸਨੂੰ ਇਸ਼ਕ ਲੱਗ ਜਾਂਦਾ ਹੈ, ਉਹ ਚੈਨ ਨਾਲ ਬੈਠ ਨਹੀਂ ਸਕਦਾ।
ਇਸ਼ਕ ਭਾਵੇਂ ਕਿਸੇ ਕਿਸਮ ਦਾ ਹੋਵੇ ਉਹ ਇਨਸਾਨ ਨੂੰ ਸਰਸਾਰ ਕਰ ਦਿੰਦਾ ਹੈ।
ਡਾ ਮਨਜੀਤ ਸਿੰਘ ਬਲ ਨੂੰ ਸੰਗੀਤ ਨਾਲ ਇਸ਼ਕ ਹੋ ਗਿਆ ਹੈ, ਜਿਸ
ਕਰਕੇ ਉਹ ਸੰਗੀਤ ਦੇ ਇਸ਼ਕ ਵਿਚ ਇਤਨਾ ਲਬਰੇਜ ਹੋਇਆ ਫਿਰਦਾ ਹੈ ਕਿ ਉਸਨੂੰ
ਕਈ ਵਾਰੀ ਸੁੱਧ ਬੁੱਧ ਹੀ ਨਹੀਂ ਰਹਿੰਦੀ। ਉਹ ਸੰਗੀਤ ਵਿਚ ਗੜੁਚ ਹੋ ਜਾਂਦਾ
ਹੈ। ਉਹ ਕਮਾਲ ਦਾ ਬੰਸਰੀ, ਬੈਂਜੋ ਅਤੇ ਹਰਮੋਨੀਅਮ ਵਾਦਕ ਹੈ। ਉਸਦੇ ਸਾਹ
ਦੀ ਹਵਾ ਬੰਸਰੀ ਰਾਹੀਂ ਸੰਗੀਤਕ ਧੁਨਾਂ ਪੈਦਾ ਕਰਕੇ ਸਰੋਤਿਆਂ ਨੂੰ ਮੰਤਰ
ਮੁਗਧ ਕਰ ਦਿੰਦੀ ਹੈ। ਉਸਦੀਆਂ ਉਂਗਲਾਂ ਦੀ ਛੋਹ ਹਰਮੋਨੀਅਮ ਅਤੇ ਬੈਂਜੋ
ਦੀਆਂ ਸੁਰਾਂ ਵਿਸਮਾਦਮਈ ਕਰ ਦਿੰਦੀਆਂ ਹਨ। ਅਸਲ ਵਿਚ ਇਨ੍ਹਾਂ ਸੁਗਾਤਾਂ ਦੀ
ਗੁੜ੍ਹਤੀ ਉਸਨੂੰ ਵਿਰਾਸਤ ਵਿਚੋਂ ਹੀ ਮਿਲੀ ਹੈ ਕਿਉਂਕਿ ਉਸਦਾ ਪਿਤਾ ਅਤੇ
ਦਾਦਾ ਗੁਰੂ ਘਰ ਦੇ ਕੀਰਤਨੀਏਂ ਸਨ। ਕੀਰਤਨ ਦੇ ਸੰਗੀਤਮਈ ਰਸ ਨੇ ਉਸਦੀ
ਜ਼ਿੰਦਗੀ ਦੇ ਅਰਥ ਹੀ ਬਦਲ ਦਿੱਤੇ। ਉਸਦਾ ਕਾਰਜਖੇਤਰ ਡਾਕਟਰੀ ਕਿੱਤਾ ਹੈ।
ਉਹ ਬਿਮਾਰੀਆਂ ਕਿਉਂ, ਕਿਵੇਂ ਅਤੇ ਕਿਹੜੇ ਕਾਰਨਾ ਕਰਕੇ ਲਗਦੀਆਂ ਹਨ,
ਨਵੀਂਆਂ ਅਤੇ ਪੁਰਾਣੀਆਂ ਖੋਜਾਂ ਅਨੁਸਾਰ ਬਿਮਾਰੀਆਂ ਦੇ ਇਲਾਜ ਕਿਵੇਂ ਕੀਤੇ
ਜਾ ਸਕਦੇ ਹਨ ਬਾਰੇ ਖੋਜਾਂ ਕਰਕੇ ਉਨ੍ਹਾਂ ਦੇ ਇਲਾਜ ਦੀ ਸਲਾਹ ਦਿੰਦਾ ਹੈ
ਪ੍ਰੰਤੂ ਕਈ ਅਜਿਹੀਆਂ ਬਿਮਾਰੀਆਂ ਹਨ, ਜਿਨ੍ਹਾਂ ਦੇ ਇਲਾਜ ਨਾਲੋਂ ਪ੍ਰਹੇਜ
ਅਤੇ ਸੰਗੀਤਕ ਵਿਸਮਾਦ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ। ਇਸ ਜ਼ਰੂਰਤ ਨੂੰ ਪੂਰੀ
ਕਰਨ ਲਈ ਡਾਕਟਰ ਕੋਲ ਜਾਣ ਦੀ ਲੋੜ ਨਹੀਂ, ਇਹ ਜਾਣਕਾਰੀ ਅਖ਼ਬਾਰਾਂ ਅਤੇ
ਰਸਲਿਆਂ ਵਿਚੋਂ ਸਿਹਤ ਸੰਬੰਧੀ ਲੇਖ ਪੜ੍ਹਕੇ ਲਈ ਜਾ ਸਕਦੀ ਹੈ। ਇਸ ਤੇ ਕੋਈ
ਖ਼ਰਚ ਵੀ ਨਹੀਂ ਹੁੰਦਾ।
ਡਾਕਟਰੀ ਕਿੱਤਾ ਅੱਜ ਕਲ੍ਹ ਵਿਓਪਾਰਕ ਬਣ
ਗਿਆ ਹੈ। ਟਾਂਵੇਂ ਟਾਂਵੇਂ ਡਾਕਟਰਾਂ ਨੂੰ ਛੱਡਕੇ ਕੋਈ ਵੀ ਡਾਕਟਰ ਮੁਫ਼ਤ ਨਾ
ਤਾਂ ਸਲਾਹ ਦਿੰਦਾ ਹੈ ਅਤੇ ਨਾ ਹੀ ਮਰੀਜ ਨੂੰ ਵੇਖਦਾ ਹੈ। ਮਨਜੀਤ ਸਿੰਘ ਬਲ
ਦਾ ਵਿਅਕਤਿਤਵ ਅਤੇ ਕਾਰਜਖੇਤਰ ਵੱਖਰਾ ਤੇ ਮਹੱਤਵਪੂਰਨ ਹੈ। ਉਹ ਆਪਣੀ
ਪੜ੍ਹਾਈ ਅਤੇ ਤਜਰਬੇ ਤੇ ਅਧਾਰਤ ਜਾਣਕਾਰੀ ਆਪਣੇ ਲੇਖਾਂ ਰਾਹੀਂ ਪਾਠਕਾਂ
ਨੂੰ ਰਸਦਾਇਕ ਬਣਾਕੇ ਦਿੰਦਾ ਰਹਿੰਦਾ ਹੈ। ਇਹ ਉਸਦਾ ਗੁਣ ਹੈ ਕਿ ਉਹ ਆਪਣੀ
ਜਾਣਕਾਰੀ ਨੂੰ ਦਿਲਚਸਪ ਬਣਾਕੇ ਵਿਗਿਆਨਕ ਤੱਥਾਂ ਤੇ ਅਧਾਰਤ ਦਿੰਦਾ ਹੈ।
ਉਸਦੇ ਲੇਖ ਮਰੀਜਾਂ ਨੂੰ ਡਰਾਉਂਦੇ ਨਹੀਂ ਸਗੋਂ ਬਿਮਾਰੀਆਂ ਦੇ ਅਗੇਤੇ ਇਲਾਜ
ਦੀ ਸਲਾਹ ਦੇ ਕੇ ਮਰੀਜਾਂ ਦਾ ਹੌਸਲਾ ਵਧਾਉਂਦੇ ਹਨ। ਉਸ ਅਨੁਸਾਰ ਕੋਈ
ਬਿਮਾਰੀ ਐਸੀ ਨਹੀਂ ਜਿਸਦਾ ਇਲਾਜ ਨਹੀਂ ਹੋ ਸਕਦਾ। ਉਹ ਮਰੀਜਾਂ ਨੂੰ ਆਪਣੀ
ਇਛਾ ਸ਼ਕਤੀ ਮਜ਼ਬਤੂ ਕਰਨ ਲਈ ਪ੍ਰੇਰਦਾ ਹੈ। ਭਾਵੇਂ ਡਾਕਟਰ ਦਾ ਕਿੱਤਾ
ਰੁਝੇਵਿਆਂ ਵਾਲਾ ਹੁੰਦਾ ਹੈ ਪ੍ਰੰਤੂ ਡਾਕਟਰ ਬਲ ਫਿਰ ਵੀ ਸਮਾਂ ਕੱਢਕੇ
ਲਿਖਣ ਪੜ੍ਹਨ ਦਾ ਕੰਮ ਕਰਦਾ ਰਹਿੰਦਾ ਹੈ। ਸੰਗੀਤ ਉਸਦੀ ਰੂਹ ਦੀ ਖ਼ੁਰਾਕ
ਹੈ। ਉਹ ਆਪਣੇ ਕਿੱਤੇ ਦੇ ਨਾਲ ਸਮਾਜ ਸੇਵਕ ਵੀ ਹੈ। ਸਾਹਿਤਕਾਰ ਦੇ ਤੌਰ ਤੇ
ਸਾਹਿਤਕ ਸਮਾਗਮਾ ਵਿਚ ਸ਼ਰੀਕ ਹੁੰਦਾ ਰਹਿੰਦਾ ਹੈ। ਹੁਣ ਤੱਕ ਉਸਦੀਆਂ 11
ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿਚ 2 ਹਿੰਦੀ ਅਤੇ 2
ਅੰਗਰੇਜੀ ਵਿਚ ਹਨ। ਇਸਤੋਂ ਇਲਾਵਾ ਉਸਨੂੰ ਗਾਉਣ ਦਾ ਵੀ ਸੌਕ ਹੈ। ਉਸਨੇ 2
ਫਿਲਮਾਂ ਵੀ ਬਣਾਈਆਂ ਹਨ। ਆਪ ਦੀਆਂ ਸਿਹਤ ਸੰਬੰਧੀ ਪੁਸਤਕਾਂ ਸਿਹਤ
ਸਮੱਸਿਆਵਾਂ ਅਤੇ ਚੇਤਨਤਾ, ਰੋਗਾਂ ਦੀ ਉਤਪਤੀ ਕਿਵੇਂ ਤੇ ਕਿਉਂ?, ਸਿਹਤ
ਸੰਭਾਲ ਕਿਵੇਂ ਕਰੀਏ ਅਤੇ ਗਦੂਦਾਂ ਦੀਆਂ ਸਮੱਸਿਆਵਾਂ ਬਹੁਤ ਹੀ ਹਰਮਨ
ਪਿਆਰੀਆਂ ਹਨ। ਇਸਤੋਂ ਇਲਾਵਾ ਕਹਾਣੀਆਂ ਦੀ ਪੁਸਤਕ ‘‘ਡੱਬੀਆਂ ਵਾਲਾ ਖੇਸ’’
ਅਤੇ ਕਾਰਵਾਂ ਚਲਦਾ ਰਹੇ ਵੀ ਵਰਣਨਯੋਗ ਹਨ।
ਡਾਕਟਰ ਬਲ ਬਹੁਪੱਖੀ
ਸ਼ਖਸੀਅਤ ਦਾ ਮਾਲਕ ਹੈ। ਉਸਦਾ ਜਨਮ ਅੰਮ੍ਰਿਤਸਰ ਜਿਲ੍ਹੇ ਦੇ ਪਿੰਡ ਬਲ ਕਲਾਂ
ਵਿਚ 1 ਅਪ੍ਰੈਲ 1953 ਨੂੰ ਪਿਤਾ ਸ੍ਰ ਸੰਤਾ ਸਿੰਘ ਅਤੇ ਮਾਤਾ ਸਰਦਾਰਨੀ
ਪ੍ਰੀਤਮ ਕੌਰ ਦੇ ਘਰ ਹੋਇਆ। ਆਪਨੇ ਮਿਡਲ ਤੱਕ ਦੀ ਪੜ੍ਹਾਈ ਆਪਣੇ ਪਿੰਡ ਦੇ
ਸਕੂਲ ਤੋਂ ਅਤੇ ਦਸਵੀਂ ਸਰਕਾਰੀ ਹਾਈ ਸਕੂਲ ਟਾਊਨ ਹਾਲ ਅੰਮ੍ਰਿਤਸਰ ਤੋਂ
ਪਾਸ ਕੀਤੀ। ਪ੍ਰੀ ਮੈਡੀਕਲ ਡੀ ਏ ਵੀ ਕਾਲਜ ਅੰਮ੍ਰਿਤਸਰ ਤੋਂ ਕਰਨ ਤੋਂ
ਬਾਅਦ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਐਮ ਬੀ ਬੀ ਐਸ ਦੀ ਡਿਗਰੀ ਪਾਸ ਕਰਕੇ
1987 ਵਿਚ ਪੈਥਾਲੋਜੀ ਵਿਚ ਮੁਹਾਰਤ ਐਫ ਆਈ ਸੀ ਪੀ ਪਾਸ ਕੀਤੀ। ਐਮ ਬੀ ਬੀ
ਐਸ ਕਰਨ ਤੋਂ ਬਾਅਦ 1977 ਵਿਚ ਉਸਨੇ ਸਰਕਾਰੀ ਨੌਕਰੀ ਕੀਤੀ। ਉਹ ਕਈ ਪੇਂਡੂ
ਡਿਸਪੈਂਸਰੀਆਂ ਵਿਚ ਬਤੌਰ ਮੈਡੀਕਲ ਅਫਸਰ ਕੰਮ ਕਰਦਾ ਰਿਹਾ। ਅੰਮ੍ਰਿਤਸਰ
ਜਿਲ੍ਹੇ ਦੇ ਸਰਹੱਦੀ ਇਲਾਕੇ ਵਿਚ ਇਤਿਹਾਸਕ ਪਿੰਡ ਛੀਨਾ ਬਿਧੀ ਚੰਦ ਵਿਖੇ
ਨੌਕਰੀ ਦੌਰਾਨ ਉਸਨੇ ਗ਼ਰੀਬ ਲੋਕਾਂ ਦੀ ਸੇਵਾ ਨੂੰ ਮੁੱਖ ਰੱਖਿਆ ਅਤੇ ਰਾਤ
ਬਰਾਤੇ ਵੀ ਮਰੀਜਾਂ ਨੂੰ ਉਨ੍ਹਾਂ ਦੇ ਘਰਾਂ ਵਿਚ ਜਾ ਕੇ ਵੇਖਦਾ ਰਿਹਾ। ਉਸ
ਪਿੰਡ ਦੇ ਲੋਕ ਅੱਜ ਤੱਕ ਉਸਨੂੰ ਯਾਦ ਕਰਦੇ ਹਨ। ਉਸ ਤੋਂ ਬਾਅਦ 1 ਜਨਵਰੀ
1984 ਨੂੰ ਮੈਡੀਕਲ ਕਾਲਜ ਅੰਮ੍ਰਿਤਸਰ ਵਿਚ ਨੌਕਰੀ ਕਰ ਲਈ। ਫਿਰ ਆਪਨੇ
ਅਗਸਤ 1998 ਵਿਚ ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਪਟਿਆਲਾ ਵਿਚ
ਪੈਥਾਲੋਜੀ ਵਿਭਾਗ ਦੇ ਪ੍ਰੋਫੈਸਰ ਅਤੇ ਮੁੱਖੀ ਦੇ ਤੌਰ ਤੇ ਡਿਊਟੀ ਸੰਭਾਲ
ਲਈ। ਮੈਡੀਕਲ ਕਾਲਜ ਵਿਚ ਪ੍ਰਬੰਧਕੀ ਜ਼ਿੰਮੇਵਾਰੀ ਕਾਰਜਕਾਰੀ ਪ੍ਰਿੰਸੀਪਲ
ਅਤੇ ਮੈਡੀਕਲ ਸੁਪਰਇਨਟੈਂਡੈਟ ਦੀ ਵੀ ਨਿਭਾਈ। ਇਸ ਦੌਰਾਨ ਆਪ ਨੂੰ 2011
ਵਿਚ ਮੈਡੀਕਲ ਕੌਂਸਲ ਆਫ ਰਿਸਰਚ ਭਾਰਤ ਸਰਕਾਰ ਨੇ ਪੰਜਾਬ ਵਿਚ ਕੈਂਸਰ ਬਾਰੇ
ਸਰਵੇ ਕਰਨ ਦੀ ਜ਼ਿੰਮੇਵਾਰੀ ਇਨਵੈਸਟੀਗੇਟਰ ਦੇ ਤੌਰ ਤੇ ਲਗਾਈ, ਜਿਸਨੂੰ
ਆਪਨੇ ਬਾਖ਼ੂਬੀ ਨਾਲ ਨਿਭਾਇਆ।
ਪਟਿਆਲਾ ਸਾਹਿਤਕ ਅਤੇ ਸਭਿਆਚਾਰਕ
ਸਰਗਰਮੀਆਂ ਦਾ ਕੇਂਦਰ ਹੋਣ ਕਰਕੇ ਡਾ ਮਨਜੀਤ ਸਿੰਘ ਬਲ ਦੇ ਲਿਖਣ ਪੜ੍ਹਨ ਦੇ
ਸੌਕ ਨੂੰ ਬੂਰ ਪੈਣ ਲੱਗ ਗਏ। ਉਹ ਸਰਕਾਰੀ ਰਾਜਿੰਦਰਾ ਮੈਡੀਕਲ ਕਾਲਜ ਅਤੇ
ਹਸਪਤਾਲ ਵਿਚ ਪੈਥਾਲੋਜੀ ਵਿਭਾਗ ਦੇ ਮੁੱਖੀ ਰਹੇ ਹਨ। ਉਥੋਂ ਹੀ ਸੇਵਾ ਮੁਕਤ
ਹੋਏ ਹਨ। ਅੱਜ ਕਲ੍ਹ ਐਮ ਐਮ ਮੈਡੀਕਲ ਕਾਲਜ ਅਤੇ ਹਸਪਤਾਲ ਕੁਮਾਰਹੱਟੀ ਸੋਲਨ
ਵਿਖੇ ਬਤੌਰ ਪ੍ਰੋਫੈਸਰ ਪੈਥਾਲੋਜੀ ਸੇਵਾ ਨਿਭਾ ਰਹੇ ਹਨ। ਉਸਨੇ ਆਪਣੀ
ਨੌਕਰੀ ਦੌਰਾਨ ਬਹੁਤ ਸਾਰੇ ਸੈਮੀਨਾਰਾਂ ਅਤੇ ਸਿਹਤ ਕਨਵੈਨਸ਼ਨਾ ਵਿਚ ਦੇਸ
ਵਿਦੇਸ ਵਿਚ ਹਿੱਸਾ ਲਿਆ ਅਤੇ ਆਪਣੇ ਖੋਜ ਭਰਪੂਰ ਪੇਪਰ ਪੜ੍ਹੇ ਜਿਹੜੇ
ਸਲਾਹੇ ਗਏ। ਆਪ ਖੋਜ ਪੇਪਰ ਪੜ੍ਹਨ ਲਈ ਪਾਕਿਸਤਾਨ, ਸਿੰਘਾਪੁਰ, ਇੰਗਲੈਂਡ,
ਕੈਨੇਡਾ, ਆਸਟਰੇਲੀਆ ਅਤੇ ਅਮਰੀਕਾ ਵਿਚ ਵਿਸੇਸ ਤੌਰ ਤੇ ਗਏ। ਇਸ ਦੌਰਾਨ ਆਪ
ਨੂੰ ਬਹੁਤ ਸਾਰੇ ਮਾਨ ਸਨਮਾਨ ਵੀ ਮਿਲੇ, ਜਿਨ੍ਹਾਂ ਵਿਚ ਪਾਕਿਸਤਾਨ
ਐਸੋਸੀਏਸ਼ਨ ਆਫ ਪੈਥਾਲੋਜਿਸਟਸ ਲਾਹੌਰ, ਬੰਗਲਾ ਦੇਸ਼ ਐਸੋਸੀਏਸ਼ਨ ਆਫ
ਪੈਥਾਲੋਜਿਸਟਸ ਢਾਕਾ, ਸਿੰਘਾਪੁਰ ਕੈਂਸਰ ਸੋਸਾਇਟੀ ਸਿੰਘਾਪੁਰ, ਐਸੋਸੀਏਸ਼ਨ
ਆਫ ਪੈਥਾਲੋਜਿਸਟਸ ਆਫ ਨੈਪਾਲ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਬਾਬਾ ਫਰੀਦ
ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ, ਸੈਂਟਰਲ ਯੂਨੀਵਰਸਿਟੀ ਬਠਿੰਡਾ,
ਇੰਟਰਨੈਸ਼ਨਲ ਗਾਇਨੀਕਾਲੋਜੀ ਕੈਂਸਰ ਸੋਸਾਇਟੀ ਮੈਲਬਾਰਨ ਆਸਟਰੇਲੀਆ,
ਗਿਆਨਦੀਪ ਸਾਹਿਤਯ ਸਾਧਨਾ ਮੰਚ ਪਟਿਆਲਾ, ਮੋਦੀ ਕਾਲਜ ਪਟਿਆਲਾ, ਗਲੋਬਲ
ਪੰਜਾਬ ਫਾਊਂਡੇਸ਼ਨ ਪਟਿਆਲਾ, ਸਿਹਤ ਪਰਿਵਾਰ ਭਲਾਈ ਵਿਭਾਗ ਮਾਨਸਾ, ਰਾਸ਼ਟਰੀਯ
ਕਵੀ ਸੰਮੇਲਨ ਪਟਿਆਲਾ, ਸਿੱਖ ਟੈਂਪਲ ਹੈਲੀਫੈਕਸ ਨੋਵਾਸਕੇਟੀਆ ਕੈਨੇਡਾ,
ਗੁਰਦੁਆਰਾ ਸਚਖੰਡ ਰੋਜ਼ਵਿਲੇ ਸਕਾਰਮੈਂਟੋ ਅਮਰੀਕਾ, ਕਾਮਾਗਾਟਾ ਮਾਰੂ
ਹੈਰੀਟੇਜ ਫਾਊਂਡੇਸ਼ਨ ਵੈਨਕੂਵਰ ਕੈਨੇਡਾ, ਯੂਨੀਕ ਇੰਟਰਨੈਸ਼ਨਲ ਕਾਲਜ ਸਿਡਨੀ
ਆਸਟਰੇਲੀਆ ਅਤੇ ਪੰਜਾਬੀ ਅਖ਼ਬਾਰ ਕੈਲਗਰੀ ਸ਼ਾਮਲ ਹਨ।
ਡਾ ਮਨਜੀਤ
ਸਿੰਘ ਬਲ ਦਾ ਸਮੁੱਚਾ ਪਰਿਵਾਰ ਪੜ੍ਹਿਆ ਲਿਖਿਆ ਹੈ ਇਸ ਲਈ ਪਰਿਵਾਰ ਦੇ
ਸਾਰੇ ਮੈਂਬਰ ਉਸਨੂੰ ਪੂਰਾ ਸਾਥ ਦੇ ਰਹੇ ਹਨ। ੳਨ੍ਹਾਂ ਦੀ ਪਤਨੀ ਇੰਦਰਜੀਤ
ਕੌਰ ਘਰੇਲੂ ਇਸਤਰੀ ਹੈ, ਜਿਸਨੇ ਡਾਕਟਰ ਮਨਜੀਤ ਸਿੰਘ ਦੇ ਰੁਝੇ ਰਹਿੰਦਿਆਂ
ਆਪਣੇ ਬੱਚਿਆਂ ਦੀ ਪੜ੍ਹਾਈ ਦਾ ਪੂਰਾ ਧਿਆਨ ਰੱਖਿਆ ਹੈ। ਆਪਦੀ ਲੜਕਾ ਡਾ
ਮਹਿਤਾਬ ਬਲ, ਲੜਕੀ ਡਾ ਸਿਮਰਨ ਅਤੇ ਜੁਆਈ ਡਾ ਉਪਿੰਦਰਧੀਰ ਸਿੰਘ ਸਾਰੇ
ਡਾਕਟਰ ਹਨ।
ਸਾਬਕਾ ਜਿਲ੍ਹਾ ਲੋਕ
ਸੰਪਰਕ ਅਧਿਕਾਰੀ ਮੋਬਾਈਲ-94178 13072
ujagarsingh48@yahoo.com
|
|
|
|
ਸੰਗੀਤ,
ਸਾਹਿਤ ਅਤੇ ਸਿਹਤ ਵਿਗਿਆਨ ਦੀ ਤ੍ਰਿਵੈਣੀ ਡਾ ਮਨਜੀਤ ਸਿੰਘ ਬਲ
ਉਜਾਗਰ ਸਿੰਘ, ਪਟਿਆਲਾ |
ਹੱਡਬੀਤੀ
ਖਾਮੋਸ਼
ਮੁਹੱਬਤ ਦੀ ਇਬਾਦਤ ਅਜੀਤ
ਸਤਨਾਮ ਕੌਰ |
ਯੂਥ
ਵੈਲਫੇਅਰ ਕਲੱਬ ਵੱਲੋਂ ਲੇਖਕ ਜਸਵੀਰ ਸ਼ਰਮਾ ਦੱਦਾਹੂਰ ਦਾ ਸਨਮਾਨ
ਗੁਰਬਾਜ ਗਿੱਲ, ਬਠਿੰਡਾ |
ਪੰਜਾਬੀ
ਕਵੀ ਗਿਆਨੀ ਦਰਸ਼ਨ ਸਿੰਘ ਨਹੀਂ ਰਹੇ
ਸਾਥੀ ਲੁਧਿਆਣਵੀ, ਲੰਡਨ |
ਸਾਹਿਤ
ਸਿਰਜਨਾ ਦਾ ਨਵਾਂ ਸਿਰਨਾਵਾਂ – ਨਿਰਮਲ ਗੰਗਾ
ਗੁਰਬਾਜ ਗਿੱਲ, ਬਠਿੰਡਾ |
ਸਾਹਿਤਕ
ਅਤੇ ਸਭਿਆਚਾਰਕ ਖ਼ੁਸ਼ਬੂਆਂ ਦਾ ਵਣਜਾਰਾ ਪ੍ਰੋ. ਗੁਰਭਜਨ ਸਿੰਘ ਗਿੱਲ
ਉਜਾਗਰ ਸਿੰਘ, ਪਟਿਆਲਾ
|
ਬਹੁ
- ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਹਰਿਆਣੇ
’ਚ ਪੰਜਾਬੀ ਮਾਂ- ਬੋਲੀ ਦਾ ਲਾਡਲਾ ਪੁੱਤਰ ਸੀ ਡਾ. ਅਮਰਜੀਤ ਸਿੰਘ
ਕਾਂਗ
ਡਾ. ਨਿਸ਼ਾਨ ਸਿੰਘ ਰਾਠੌਰ |
ਸੰਘਰਸ਼
ਦੀ ਮੂਰਤ, ਨਿਊਜ਼ ਰੀਡਰ - ਬਲਜੀਤ ਕੌਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਪੰਜਾਬੀ
ਜੁਬਾਨ ਦਾ ਅਜ਼ੀਮ ਸ਼ਾਇਰ ਐਸ ਐਸ ਮੀਸ਼ਾ
ਮਨਜੀਤ ਸਿੰਘ ਰੱਤੂ, ਨਿਊ ਯਾਰਕ |
ਗੀਤਕਾਰੀ
ਵਿਚ ਨਾਮਨਾ ਖੱਟ ਰਹੀ ਖੂਬਸੂਰਤ ਕਲਮ- ਗਗਨਦੀਪ ਕੌਰ ਸਿਵੀਆ
ਪ੍ਰੀਤਮ ਲੁਧਿਆਣਵੀ, ਚੰਡੀਗੜ |
ਸ਼ਬਦਾਂ
ਦੀ ਚੋਗ ਚੁਗਣ ਵਾਲਾ - ਸ਼ਿਵਚਰਨ ਜੱਗੀ ਕੁੱਸਾ
ਕੇਹਰ ਸ਼ਰੀਫ਼ (ਵਿਟਨ) |
ਮੰਜਲ
ਵਲ ਵਧ ਰਿਹਾ ਸ਼ਾਇਰ, ਜਤਿੰਦਰ ਸਿੰਘ, ਉੱਚੀ ਮੰਗਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਦ੍ਰਿੜ
ਇਰਾਦਿਆਂ ਦੀ ਮਾਲਕਣ - ਕਰਮਜੀਤ ਕੰਮੋ ਦਿਓਣ ਐਲਨਾਬਾਦੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਯੂਰਪ
ਦੀ ਧਰਤ ਤੇ ਧੁੰਮਾਂ ਮਚਾ ਰਹੀ ਕਲਮ- ਬਿੰਦਰ-ਜਾਨ-ਏ-ਸਾਹਿਤ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਕਲਮੀ
ਸ਼ੌਕ ਨੂੰ ਰੂਹ ਨਾਲ ਪਾਲ ਰਹੀ ਕਵਿੱਤਰੀ - ਸਿਮਰਨਜੀਤ ਜੁਤਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਾਹਿਤ
ਤੇ ਸਭਿਆਚਾਰ ਦਾ ਮੂੰਹ-ਮੁੰਹਾਦਰਾ ਸੰਵਾਰਨ ਲਈ ਦੋਆਬੇ ਦੀ ਯਤਨਸ਼ੀਲ
ਕਲਮ- ਅੰਜੂ 'ਵ' ਰੱਤੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਾਹਿਤਕ
ਤੇ ਸੱਭਿਆਚਾਰਕ ਗੀਤਾਂ ਦਾ ਵਣਜਾਰਾ - ਮੂਲ ਚੰਦ ਸ਼ਰਮਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸ਼ਾਇਰੀ
ਤੋਂ ਫਿਲਮੀ ਗੀਤਕਾਰੀ ਵੱਲ – ਸ਼ਾਇਰ ਸ਼ਮੀ ਜਲੰਧਰੀ
ਰਿਸ਼ੀ ਗੁਲਾਟੀ, ਐਡੀਲੇਡ, ਆਸਟ੍ਰੇਲੀਆ |
ਰੂਹਾਨੀਅਤ
ਦੀਆਂ ਕਿਰਨਾਂ ਵਰਗੀ ਕਵਿੱਤਰੀ ਕਿਰਨ ਪਾਹਵਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਕਨੇਡਾ
ਰਹਿਕੇ ਵੀ ਘੁੰਮ ਰਹੀ ਹੈ ਪਿੰਡ ਦੀਆਂ ਗਲੀਆਂ ਵਿਚ - ਕਵਿੱਤਰੀ ਤੇ
ਕਹਾਣੀਕਾਰਾ ਜੱਗੀ ਬਰਾੜ ਸਮਾਲਸਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਇੰਨਸਾਨੀਅਤ
ਦੇ ਅਸੂਲਾਂ ਵਾਲੀ ਸੰਘਰਸ਼-ਸ਼ੀਲ ਤੇ ਉਦਮੀ ਕਲਮ - ਸੁਖਚਰਨ ਸਿੰਘ
ਸਾਹੋਕੇ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਾਫ-ਸੁਥਰੀ
ਲੇਖਣੀ ਦਾ ਮਾਲਕ - ਗੁਰਦੀਪ ਸਿੰਘ ਸ਼ਹਿਣਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਇਕਬਾਲ
ਮਾਹਲ ਨਾਲ ਇਕ ਇੰਟਰਵਿਊ
ਡਾਕਟਰ ਸਾਥੀ ਲੁਧਿਆਣਵੀ, ਲੰਡਨ |
ਅੱਖਰਾਂ
ਨੂੰ ਮਾਲਾ ਚ ਪਰੋਣ ਦੀ ਮੁਹਾਰਤ ਰੱਖਦਾ ਸ਼ਾਇਰ- ਯੱਸ਼ਪਾਲ ਟੋਨੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਵਿਰਸੇ
ਨੂੰ ਸੰਭਾਲਣ 'ਚ ਜੁਟੀ ਹੋਈ ਲਾ-ਜੁਵਾਬ ਕਲਮ - ਵਰਿੰਦਰ ਕੌਰ ਰੰਧਾਵਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਛੂਕਦਾ
ਕਲਮੀ ਦਰਿਆ - ਪ੍ਰਿੰ: ਗੁਰਮੀਤ ਸਿੰਘ ਫਾਜਿਲਕਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਤੰਗੀਆਂ-ਤੁਰਛੀਆਂ
ਚੋ ਨਿਕਲੀ, ਕਲਮੀ-ਚਾਨਣ ਵੰਡ ਰਹੀ ਸਖਸ਼ੀਅਤ- ਚੰਨ ਕਸੌਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਪੰਜਾਬੀ
ਦੇ ਉੱਘੇ ਚਿੰਤਕ ਭਾਈ ਕਾਨ੍ਹ ਸਿੰਘ ਨਾਭਾ
ਡਾ. ਰਵਿੰਦਰ ਕੌਰ ਰਵੀ, ਪੰਜਾਬੀ ਯੂਨੀਵਰਸਿਟੀ
ਪਟਿਆਲਾ |
ਖੂਬਸੂਰਤ
ਕਲਮ ਅਤੇ ਸੁਰੀਲੀ ਅਵਾਜ ਦੀ ਮਲਿਕਾ- ਕੁਲਵਿੰਦਰ ਕੌਰ ਮਹਿਕ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਮਿਆਰੀ
ਬਹੁ-ਕਲਾਵਾਂ ਦਾ ਖੂਬਸੂਰਤ ਸੁਮੇਲ -ਹਰਪ੍ਰੀਤ ਕੌਰ ਪ੍ਰੀਤ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸਾਹਿਤਕ
ਅੰਬਰ 'ਚੋ ਛਟਾ ਵਿਖੇਰਦੀ ਸੁਨਹਿਰੀ ਕਿਰਨ-- ਗੁਰਪ੍ਰੀਤ ਕੌਰ ਧਾਲੀਵਾਲ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਇਕ
ਨਾਮਵਰ ਸਖ਼ਸ਼ੀਅਤ- ਡਾ. ਹਰਦੀਪ ਲੌਂਗੀਆ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਅੰਬਰ
ਦੇ ਹਾਣ ਦੇ ਸੁਪਨੇ ਉਲੀਕਣ ਵਾਲੀ ਕਲਮ- ਪੁਸ਼ਪਿੰਦਰ ਕੌਰ ਮੁਰਿੰਡਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਨਾ
ਭੁੱਲਣਯੋਗ ਹਸਤੀ ਇਕਬਾਲ ਅਰਪਨ
ਬਲਜਿੰਦਰ ਸੰਘਾ, ਕਨੇਡਾ |
ਬਹੁ-ਪੱਖੀ
ਕਲਾਵਾਂ ਦਾ ਕਲ-ਕਲ ਵਗਦਾ ਝਰਨਾ- ਮੀਨੂੰ ਸੁਖਮਨ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਸ਼੍ਰੋਮਣੀ
ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਵਲੋਂ ਸੱਤਵਾਂ ਕਾਵਿ-ਸੰਗ੍ਰਹਿ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਹੁਸਨ,
ਜਵਾਨੀ ਅਤੇ ਕਲਮ ਦਾ ਸੁਮੇਲ - ਸਰੁੱਚੀ ਕੰਬੋਜ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਨੀਂ
ਅੱਜ ਕੋਈ ਆਇਆ ਸਾਡੇ ਵਿਹੜੇ
ਰਵੇਲ ਸਿੰਘ ਇਟਲੀ |
ਪੰਜਾਬੀ
ਦੇ ਨਾਮਵਰ ਆਲੋਚਕ ਡਾ. ਭੀਮ ਇੰਦਰ ਸਿੰਘ
ਸੁਖਿੰਦਰ, ਕੈਨੇਡਾ |
ਲਾਹੌਰ
ਸ਼ਾਜਸ਼ ਕੇਸ ਦੇ ਸ਼ਤਾਬਦੀ ਪ੍ਰੋਗਰਾਮਾਂ ਦੀ ਸ਼ੁਰੂਆਤ
ਉਜਾਗਰ ਸਿੰਘ, ਪਟਿਆਲਾ |
ਡਾ.
ਰਤਨ ਸਿੰਘ ਢਿੱਲੋਂ; ਕਵੀ ਅਤੇ ਆਲੋਚਕ
ਸੁਖਿੰਦਰ, ਟਰਾਂਟੋ |
"ਜਿਨਮੇਂ
ਬਸਤੇ ਭਾਈ ਵੀਰ ਸਿੰਘ"
ਜਸਪ੍ਰੀਤ ਸਿੰਘ, ਲੁਧਿਆਣਾ |
ਸਮਾਜਿਕ
ਸਰੋਕਾਰਾਂ ਦੀ ਕਵਿਤਰੀ ਭੁਪਿੰਦਰ ਨੱਤ
ਉਜਾਗਰ ਸਿੰਘ, ਪਟਿਆਲਾ |
ਮੁਲਾਕਾਤ
:
ਰਵਿੰਦਰ
ਰਵੀ - ਕਵੀ, ਨਾਟਕਕਾਰ
ਸੁਖਿੰਦਰ, ਟਰਾਂਟੋ |
ਪੰਜਾਬੀ
ਸੱਭਿਆਚਾਰ ਵਿੱਚ ਬਹੁ ਚਰਚਿਤ ਪੰਛੀ ਕਾਂ
ਰਵੇਲ ਸਿੰਘ ਇਟਲੀ |
ਰੁਮਾਂਟਿਕ
ਕਵਿਤਾਵਾਂ ਲਿਖਣ ਵਾਲੀ ਕਵਿਤਰੀ- ਰਮਨ ਵਿਰਕ
ਉਜਾਗਰ ਸਿੰਘ, ਪਟਿਆਲਾ |
ਬਾਵਾ
ਬਲਵੰਤ-ਕਾਵਿ: ਭਾਰਤੀ ਅਵਚੇਤਨ ਤੇ ਪ੍ਰਗਤੀਵਾਦ
ਡਾ: ਸੁਖਦੇਵ ਸਿੰਘ, ਚੰਡੀਗੜ੍ਹ
|
ਪ੍ਰਵਾਸੀ
ਪੰਜਾਬੀ ਸ਼ਾਇਰੀ ਦਾ ਮਾਣ : ਸੁਖਿੰਦਰ
ਕੰਵਲਦੀਪ ਸੈਣੀ, ਕੂਰੂਕਸ਼ੇਤਰ, ਹਰਿਆਣਾ |
ਪਰਵਾਸੀ
ਪੰਜਾਬੀ ਨਾਵਲ ਵਿਚ ਨਾਰੀ ਸਥਿਤੀ ਪੇਸ਼ਕਾਰੀ ਤੇ ਰਾਜਨੀਤੀ
ਡਾ। ਸੁਖਵਿੰਦਰ ਕੌਰ, ਜਲੰਧਰ |
ਸੰਜੀਵਨੀ-ਬੂਟੀ
ਵਰਗਾ ਯਾਰ - ਮਿੰਟੂ ਬਰਾੜ
ਸ਼ਿਵਚਰਨ
ਜੱਗੀ ਕੁੱਸਾ, ਲੰਡਨ |
ਪੰਜਾਬੀ
ਸਾਹਿਤ ਦਾ ਸਰਵ-ਪ੍ਰਵਾਨਿਤ ਪੁੱਤਰ - ਜੱਗੀ ਕੁੱਸਾ
ਐੱਸ਼ ਅਸ਼ੋਕ ਭੌਰਾ, ਕੈਲੇਫੋਰਨੀਆ |
ਪ੍ਰਸਿੱਧ
ਪੰਜਾਬੀ ਨਾਵਲਕਾਰ ਜੱਗੀ ਕੁੱਸਾ ਦੀ ਕਹਾਣੀ ਤੇ ਆਧਾਰਿਤ ਫਿਲਮ ਸੂਲੀ
ਚੜਿਆ ਚੰਦਰਮਾ 8 ਦਸਬੰਰ ਨੂੰ ਲੋਕ ਅਰਪਣ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
76ਵੀਂ
ਬਰਸੀ 'ਤੇ - 23 ਨਵੰਬਰ 2014
ਵਿਦਵਤਾ ਦੇ
ਸਜੀਵ ਤੇ ਸਾਕਾਰ ਸਰੂਪ ਭਾਈ ਕਾਨ ਸਿੰਘ ਨਾਭਾ
ਡਾ।ਰਵਿੰਦਰ ਕੌਰ ਰਵੀ, ਪਟਿਆਲਾ |
ਜੱਗੀ
ਕੁੱਸਾ ਦੀ ਕਹਾਣੀ 'ਤੇ ਬਣੀ "ਰਹਿਮਤ" ਫ਼ਿਲਮ ਤਿਆਰ
ਰਜਿੰਦਰ ਰਿਖੀ, ਅੰਮ੍ਰਿਤਸਰ |
ਮੁਲਾਕਾਤ
:
ਜਸਵੰਤ
ਦੀਦ
ਸੁਖਿੰਦਰ, ਕਨੇਡਾ |
ਜਨਮ
ਦਿਵਸ 30 ਅਗਸਤ2014 ਮੌਕੇ ਵਿਸ਼ੇਸ਼
ਪੰਜਾਬੀਅਤ
ਦੇ ਚਾਨਣ ਮੁਨਾਰੇ ਭਾਈ ਕਾਨ੍ਹ ਸਿੰਘ ਨਾਭਾ
ਡਾ। ਰਵਿੰਦਰ ਕੌਰ ਰਵੀ, ਪਟਿਆਲਾ |
ਭਾਰਤ
ਦੀ ਪ੍ਰਾਚੀਨ ਸਾਹਿਤਕ ਪਰੰਪਰਾ: ਟੀਕਾਕਾਰੀ
ਡਾ। ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ
|
ਕਵਿਤਾ
ਤੇ ਕਵੀ ਕੈਸਾ ਹੋਵੇ
ਰਵੇਲ ਸਿੰਘ ਇਟਲੀ |
ਹਵਾ
ਦੇ ਉਲਟ ਰੁਖ ਪ੍ਰਵਾਜ਼ ਭਰਦਾ ਹਿਰਦੇਪਾਲ - - ਮੇਰਾ ਬਿਹਤਰੀਨ ਪਾਤਰ
ਦਰਸ਼ਨ ਸਿੰਘ ਧੀਰ, ਯੂ ਕੇ |
ਮਹਿਰਮ
ਸਾਹਿਤ ਸਭਾ ਦੀ ਮਾਸਿਕ ਇਕਤਰਤਾ
ਮਲਕੀਅਤ ਸਿੰਘ “ਸੁਹਲ”, ਪੰਜਾਬ |
ਸਾਹਿਤ
ਦਾ ਮਨੁੱਖ ਤੇ ਸਮਾਜ ਨਾਲ ਸੰਬੰਧ
ਡਾ। ਰਵਿੰਦਰ ਕੌਰ ‘ਰਵੀ’, ਪਟਿਆਲਾ |
ਮਹਿਰਮ
ਸਾਹਿਤ ਸਭਾ ਨਵਾਂ ਸ਼ਾਲ੍ਹਾ (ਗੁਰਦਾਸਪੁਰ) ਦੀ ਚੋਣ
ਮਲਕੀਅਤ ਸਿੰਘ “ਸੁਹਲ”, ਪੰਜਾਬ |
ਯੂ।
ਬੀ। ਸੀ। ਵਲੋਂ ਸੁਰਜੀਤ ਕਲਸੀ ਨੂੰ ਸਮੁੱਚੀ ਸਾਹਿਤਕ ਰਚਨਾ ਲਈ ਇਨਾਮ
ਸੁਖਵੰਤ ਹੁੰਦਲ, ਕਨੇਡਾ |
ਡਾਕਟਰ
ਰਣਧੀਰ ਸਿੰਘ ਚੰਦ ਨਾਲ ਸਾਥੀ ਲੁਧਿਆਣਵੀ ਦੀ ਮੁਲਾਕਾਤ
ਸਾਥੀ ਲੁਧਆਣਵੀ, ਲੰਡਨ |
ਮਸ਼ਹੂਰ
ਫਿਲਮਸਾਜ਼ ਤੇ ਪਤਰਕਾਰ ਖਵਾਜ ਅਹਿਮਦ ਅਬਾਸ ਨਾਲ ਚਲਦਿਆਂ
ਐਸ ਬਲਵੰਤ,
ਬਰਤਾਨੀਆ |
ਪੰਜਾਬੀ
ਫਿਲਮ ਐਵਾਰਡ 2014 ਲਈ ਨਾਮਜ਼ਦ ਹੋਏ
ਜੱਗੀ
ਕੁੱਸਾ ਨੂੰ ‘ਉੱਤਮ ਸੰਵਾਦ ਲੇਖਕ’ ਦਾ ਸਨਮਾਨ ਦਿਵਾਉਣ ‘ਚ ਸਾਥ ਦੇਈਏ
ਮਨਦੀਪ ਖੁਰਮੀ ਹਿੰਮਤਪੁਰਾ |
ਬਹੁ-ਭਾਸ਼ਾਵੀ
ਪ੍ਰਸਿੱਧ ਲੇਖਕ: ਕਰਤਾਰ ਸਿੰਘ ਦੁੱਗਲ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਅੰਮ੍ਰਿਤ
ਕੌਰ ਤੋਂ ਅੰਮ੍ਰਿਤਾ ਪ੍ਰੀਤਮ ਅਤੇ ਅੰਮ੍ਰਿਤਾ ਇਮਰੋਜ ਤੱਕ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਸ਼ਬਦਾਂ
ਦਾ ਸ਼ਾਹ ਸਿਕੰਦਰ ਸੀ: ਸਾਹਿਰ ਲੁਧਿਆਣਵੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਪੰਜਾਬੀ
ਸਾਹਿਤ ਕਲਾ ਕੇਂਦਰ ਯੂ ਕੇ ਵਲ੍ਹੋਂ ਸਰਦਾਰ ਪੰਛੀ ਦਾ ਸੁਆਗ਼ਤ
ਸਾਥੀ ਲੁਧਿਆਣਵੀ, ਲੰਡਨ |
ਕਲਾ
ਕੇਂਦਰ ਟੋਰਾਂਟੋ ਵਲੋਂ ਨਾਵਲ ਸਮੁੰਦਰ ਮੰਥਨ ਅਤੇ ਕਿੱਟੀ ਮਾਰਸ਼ਲ ਤੇ
ਸਫਲ ਗੋਸ਼ਟੀ
ਮੇਜਰ ਮਾਂਗਟ, ਟੋਰਾਂਟੋ |
ਸਮਾਜਕ
ਰਿਸ਼ਤਿਆਂ ਦੀ ਉਥਲ ਪੁਥਲ ਦੀ ਕਵਿਤਰੀ - ਬਲਵੀਰ ਕੌਰ ਢਿਲੋਂ
ਉਜਾਗਰ ਸਿੰਘ,
ਪੰਜਾਬ
|
‘ਹੱਕ
ਲਈ ਲੜਿਆ ਸੱਚ’ ਨਾਵਲ ਲਈ ਅਨਮੋਲ ਕੌਰ ਦਾ ਸਨਮਾਨ
ਲੋਕ ਲਿਖਾਰੀ ਉੱਤਰੀ ਸਭਾ ਕੈਨੇਡਾ |
ਬੀਬੀ
ਰਾਜਿੰਦਰ ਕੌਰ ਦਾ ਵਿਛੋੜਾ
ਅਜ਼ੀਮ ਸ਼ੇਖ਼ਰ, ਲੰਡਨ |
|
ਸਾਹਿਤ ਸਭਾ
ਦਸੂਹਾ ਗੜ੍ਹਦੀਵਾਲਾ (ਰਜ਼ਿ) ਵੱਲੋਂ ਸਨਮਾਨ ਸਮਾਰੋਹ ਆਯੋਜਿਤ
ਏ।ਐਸ।ਮਠਾਰੂ, ਦਸੂਹਾ
|
ਪ੍ਰਸਿੱਧ ਲੇਖ਼ਕਾ
ਅਜੀਤ ਕੌਰ ਨਾਲ਼ ਇਕ ਇੰਟਰਵਿਊ/ਗ਼ੁਫ਼ਤਗ਼ੂ
ਡਾ।ਸਾਥੀ ਲੁਧਿਆਣਵੀ-ਲੰਡਨ |
‘ਅੰਨੇ ਘੋੜੇ ਦਾ ਦਾਨ’
ਰਾਹੀਂ ਅੰਤਰਰਾਸ਼ਟਰੀ ਸਰਵੋਤਮ ਫ਼ਿਲਮ ਪੁਰਸਕਾਰ ‘ਗੋਲਡਨ ਪੀਕੌਕ’ ਨੇ
ਪੰਜਾਬੀਆਂ ਦੇ ਵਿਹੜੇ ’ਚ ਪੈਲ ਪਾਈ - 43ਵਾਂ ਅੰਤਰਰਾਸ਼ਟਰੀ ਫ਼ਿਲਮ
ਫ਼ੈਸਟੀਵਲ (ਇਫ਼ੀ) - ਡਾ। ਪਰਮਿੰਦਰ ਸਿੰਘ ਤੱਗੜ , ਪਟਿਆਲਾ
|
ਕਵਿਤਾ ਦੀ ਇਕ ਆਪਣੀ
ਵਿਲੱਖਣ ਭਾਸ਼ਾ ਹੁੰਦੀ ਹੈ
ਜਰਨੈਲ ਸਿੰਘ, ਸਰੀ, ਕਨੇਡਾ |
ਗਿਆਨੀ ਸੋਹਣ
ਸਿੰਘ ਸੀਤਲ
ਪ੍ਰੋ। ਸ਼ਮਸ਼ੇਰ ਸਿੰਘ ਸੰਧੂ |
ਰਵਿੰਦਰ ਰਵੀ ਦੇ ਕਾਵਿ-ਨਾਟਕ: “ਚੱਕ੍ਰਵਯੂਹ ਤੇ ਪਿਰਾਮਿਡ” ਦਾ ਭਾਰਤ
ਵਿਚ ਮੰਚਨ
ਮਨਜੀਤ ਮੀਤ |
6 ਜੂਨ ਬਰਸੀ’ਤੇ ਵਿਸ਼ੇਸ਼
ਪੰਜਾਬੀ ਕਵੀਸ਼ਰੀ
ਦਾ ਸ਼ਾਹ ਸਵਾਰ; ਬਾਬੂ ਰਜਬ ਅਲੀ
ਰਣਜੀਤ ਸਿੰਘ ਪ੍ਰੀਤ |
ਜਰਮਨੀ ਦੇ
ਅੰਤਰਰਾਸ਼ਟਰੀ ਕਵੀ ਦਰਬਾਰ ਵਿੱਚ ਰੰਗਦਾਰ ਸੋਵੀਨਰ ਰਲੀਜ ਕੀਤਾ ਗਿਆ
ਜਸਪਾਲਸਿੰਘ ਸਿੱਧੂ |
ਨਿਬੰਧ :
ਅਫ਼ਜ਼ਲ
ਸਾਹਿਰ ਦੀ ਸ਼ਾਇਰੀ : ਨਵੀਂ ਚੇਤਨਾ ਅਤੇ ਪੁਰਾਤਨ ਕਾਵਿ ਰੂਪਾਂ ਦਾ
ਸੁਮੇਲ
ਸੁਖਿੰਦਰ |
ਪੰਜਾਬੀ
ਦੇ ਪ੍ਰਸਿੱਧ ਲੇਖਕ ਕਰਤਾਰ ਸਿੰਘ ਦੁੱਗਲ ਨਹੀਂ ਰਹੇ - ਕੱਲ੍ਹ ਹੋਵੇਗੀ
ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ
ਰਣਜੀਤ ਸਿੰਘ ਪ੍ਰੀਤ |
ਨਿਬੰਧ
ਨਛੱਤਰ ਸਿੰਘ ਗਿੱਲ : ਆਜ਼ਾਦੀ ਲਈ ਤੜਪ ਅਤੇ ਮੁਸੀਬਤਾਂ ਦਾ ਝੱਖੜ
ਸੁਖਿੰਦਰ |
ਸ਼੍ਰੋਮਣੀ
ਸਾਹਿਤਕਾਰ: ਪ੍ਰਿੰਸੀਪਲ ਤੇਜਾ ਸਿੰਘ
ਰਣਜੀਤ ਸਿੰਘ ਪ੍ਰੀਤ |
ਪੰਜਾਬੀ ਦੇ
ਚਮਤਕਾਰੀ ਲੇਖਕ
ਬਲਰਾਜ ਸਿੱਧੂ, ਯੂ. ਕੇ |
ਝੱੜ ਰਹੇ ਪੱਤੇ
ਨਿਸ਼ਾਨ ਰਾਠੌਰ ‘ਮਲਿਕਪੁਰੀ’ |
|
|
|
|
|