WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
ਚਾਲੂ ਸੰਗੀਤ ਦੇ ਜ਼ਮਾਨੇ ਵਿੱਚ ਅਲਗੋਜ਼ਾ/ਬੰਸਰੀ ਵਾਦਕ ਗੁਰਮੇਲ ਸਿੰਘ ਮੁੰਡੀ
ਉਜਾਗਰ ਸਿੰਘ, ਪਟਿਆਲਾ 
(22/11/2022)


152ਆਧੁਨਿਕ ਚਾਲੂ ਸੰਗੀਤ ਦੇ ਜ਼ਮਾਨੇ ਵਿੱਚ ਗੁਰਮੇਲ ਸਿੰਘ ਮੁੰਡੀ ਅਲਗੋਜ਼ਿਆਂ/ਬੰਸਰੀ ਦੀਆਂ ਮਧੁਰ ਧੁਨਾਂ ਦੀ ਕਲਾ ਰਾਹੀਂ ਸਰੋਤਿਆਂ ਨੂੰ ਮੰਤਰ ਮੁਗਧ ਕਰ ਰਿਹਾ ਹੈ। ਉਹ ਆਪਣੀ ਕਲਾ ਦੀ ਸਹਿਜਤਾ ਨਾਲ ਸ੍ਰੋਤਿਆਂ ਨੂੰ ਰੂਹ ਦੀ ਖ਼ੁਰਾਕ ਦੇ ਰਿਹਾ ਹੈ। ਇਹ ਕਲਾ ਅਲਗੋਜ਼ਾ/ਬੰਸਰੀ ਵਾਦਕ ਦੀ ਰਸਨਾਂ ਨੂੰ ਮਿਠਾਸ ਪ੍ਰਦਾਨ ਕਰਦੀ ਹੋਈ, ਉਸ ਦੇ ਫੇਫੜਿਆਂ ਨੂੰ ਸਿਹਤਮੰਦ ਵੀ ਰੱਖਦੀ ਹੈ।

ਇਹ ਕਲਾ ਪ੍ਰੇਮੀ ਮਸਫੁੱਟ ਗਭਰੂ ਗੁਰਮੇਲ ਸਿੰਘ ਮੁੰਡੀ 1964 ਵਿੱਚ ਰੋਪੜ ਜਿਲ੍ਹੇ ਦੇ ਨਿਆਮੀਆਂ ਪਿੰਡ ਤੋਂ 8 ਮੀਲ ਕੱਚੇ ਰਸਤੇ ਰਾਹੀਂ ਆਪਣੇ ਦੋਸਤਾਂ ਮਿੱਤਰਾਂ ਨਾਲ ਪੈਦਲ ਸਫਰ ਤਹਿ ਕਰਕੇ ਖਰੜ ਵਿਖੇ ਦੁਸਹਿਰੇ ਦਾ ਮੇਲਾ ਵੇਖਣ ਜਾਂਦਾ ਰਿਹਾ। ਉਸ ਮੇਲੇ ਵਿੱਚ ਅਲਗੋਜ਼ਾ/ਬੰਸਰੀ ਵਾਦਕਾਂ ਦੀਆਂ ਸੰਗੀਤਮਈ ਧੁਨਾਂ ਉਸ ਦੇ ਮਨ ਵਿੱਚ ਹਲਚਲ ਪੈਦਾ ਕਰ ਦਿੰਦੀਆਂ ਸਨ। ਉਸ ਨੂੰ ਮੇਲਾ ਵੇਖਣ ਲਈ ਪਿਤਾ ਸਿਰਫ਼ ਇਕ ਰੁਪਿਆ ਦਿੰਦੇ ਸਨ।

ਆਮ ਤੌਰ ‘ਤੇ ਬੱਚੇ ਮੇਲਿਆਂ ਵਿੱਚ ਝੂਲੇ ਲੈਂਦੇ ਅਤੇ ਖਾਣ ਪੀਣ ਦੀਆਂ ਚੀਜ਼ਾਂ ਦਾ ਆਨੰਦ ਮਾਣਦੇ ਹੁੰਦੇ ਹਨ ਕਿਉਂਕਿ ਉਨ੍ਹਾਂ ਦਿਨਾਂ ਵਿੱਚ ਪਿੰਡਾਂ ਵਿੱਚ ਖਾਣ ਪੀਣ ਦੀਆਂ ਵਸਤਾਂ ਘੱਟ ਹੀ ਮਿਲਦੀਆਂ ਸਨ ਪ੍ਰੰਤੂ ਗੁਰਮੇਲ ਸਿੰਘ ਮੁੰਡੀ ਆਪਣੇ ਪਿੰਡ ਦੇ ਅੰਨ੍ਹੇ ਵਿਅਕਤੀ ਮਿੰਦਰ ਦੇ ਅਲਗੋਜ਼ਿਆਂ/ਬੰਸਰੀ ਵਜਾਉਣ ਦੀਆਂ ਧੁਨਾਂ ਦਾ ਕਾਇਲ ਹੋ ਚੁੱਕਿਆ ਸੀ। ਇਸ ਲਈ ਉਹ ਸਾਰੇ ਮੇਲੇ ਵਿੱਚ ਬੌਰਿਆਂ ਦੀ ਤਰ੍ਹਾਂ ਬੰਸਰੀ/ਅਲਗੋਜ਼ੇ ਵੇਚਣ ਵਾਲਿਆਂ ਦੇ ਸੰਗੀਤ ਦਾ ਆਨੰਦ ਮਾਣਦਾ ਰਹਿੰਦਾ ਸੀ।

ਇਕ ਦਿਨ ਉਸ ਨੇ ਇਕ ਰੁਪਏ ਦੇ ਅਲਗੋਜ਼ੇ ਖ਼੍ਰੀਦ ਲਏੇ। ਪਿੰਡ ਦੇ ਹੋਰ ਮੁੰਡੇ ਉਸ ਦੇ ਬੰਸਰੀ/ਅਲਗੋਜ਼ੇ ਖ੍ਰੀਦਣ ਤੇ ਹੈਰਾਨ ਸਨ ਕਿਉਂਕਿ ਉਹ ਤਾਂ ਜਲੇਬੀਆਂ ਦਾ ਆਨੰਦ ਮਾਣ ਰਹੇ ਸਨ। ਗੁਰਮੇਲ ਸਿੰਘ ਮੁੰਡੀ ਬਿਨਾ ਕੁਝ ਖਾਧੇ ਪੀਤੇ ਖ਼ੁਸ਼ੀ ਵਿੱਚ ਖੀਵਾ ਹੋਇਆ ਰਾਤ ਨੂੰ ਘਰ ਵਾਪਸ ਪਹੁੰਚ ਗਿਆ। ਉਸ ਦੇ ਮਨ ਵਿੱਚ ਅਤਿਅੰਤ ਖ਼ੁਸ਼ੀ ਟਪਕ ਰਹੀ ਸੀ।

ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਸ਼ੌਕ ਦੀ ਪੂਰਤੀ ਲਈ ਇਨਸਾਨ ਹੋਰ ਸਾਰੀਆਂ ਇਛਾਵਾਂ ਦੀ ਕੁਰਬਾਨੀ ਦੇ ਦਿੰਦਾ ਹੈ। ਪਰਿਵਾਰ ਬੱਚੇ ਦੇ ਸ਼ੌਕ ਤੇ ਹੈਰਾਨ ਹੋਇਆ। ਸੰਗੀਤ ਹਮੇਸ਼ਾ ਉਸ ਦੇ ਮਨ ਵਿੱਚ ਹਲਚਲ ਪੈਦਾ ਕਰ ਦਿੰਦਾ ਸੀ। ਇਸੇ ਤਰ੍ਹਾਂ ਇਕ ਵਾਰ ਪਿੰਡ ਦੇ ਗੁਰਦੁਆਰੇ ਵਿੱਚ ਹੋ ਰਹੇ ਕੀਰਤਨ ਦੇ ਮਧੁਰ ਸੰਗੀਤ ਦੀਆਂ ਸੁਰਾਂ ਨੇ ਅਲ੍ਹੜ੍ਹ ਉਮਰ ਦੇ ਗੁਰਮੇਲ ਸਿੰਘ ਮੁੰਡੀ ਦੇ ਮਨ ਤੇ ਅਜਿਹਾ ਜਾਦੂਮਈ ਅਸਰ ਕੀਤਾ ਕਿ ਉਹ ਸੰਗੀਤ ਦਾ ਪ੍ਰੇਮੀ ਬਣ ਗਿਆ। ਉਸ ਦਾ ਮਨ ਹਮੇਸ਼ਾ ਸੰਗੀਤ ਸੁਣਨ ਦਾ ਦੀਵਾਨਾ ਹੋ ਗਿਆ।

ਪਰਿਵਾਰ ਉਸ ਨੂੰ ਪੜ੍ਹਾਈ ਵਿੱਚ ਧਿਆਨ ਰੱਖਣ ਦੀ ਚੇਤਾਵਨੀ ਦਿੰਦਾ ਰਹਿੰਦਾ ਪ੍ਰੰਤੂ ਉਸ ਦੇ ਅਚੇਤ ਮਨ ਵਿੱਚ ਸੰਗੀਤ ਦੀਆਂ ਤਰੰਗਾਂ ਉਠਦੀਆਂ ਰਹਿੰਦੀਆਂ ਸਨ। ਇਕ ਦਿਨ ਜਦੋਂ ਉਸ ਨੇ ਆਪਣੇ ਪਿੰਡ ਦੇ ਅੱਖਾਂ ਦੀ ਰੌਸ਼ਨੀ ਤੋਂ ਮੋਹਤਾਜ ਮਿੰਦਰ ਦੀ ਬੰਸਰੀ/ਅਲਗੋਜ਼ਾ ਦੀਆਂ ਧੁਨਾਂ ਸੁਣੀਆਂ ਤਾਂ ਇਨ੍ਹਾਂ ਨੇ ਸੋਨੇ ‘ਤੇ ਸੁਹਾਗੇ ਦਾ ਕੰਮ ਕੀਤਾ। ਉਸ ਦਿਨ ਤੋਂ ਬਾਅਦ ਗੁਰਮੇਲ ਸਿੰਘ ਮੁੰਡੀ ਨੇ ਫ਼ੈਸਲਾ ਕਰ ਲਿਆ ਕਿ ਉਹ ਬੰਸਰੀ/ਅਲਗੋਜ਼ਾ ਵਜਾਉਣਾ ਜ਼ਰੂਰ ਸਿਖੇਗਾ।

ਮਾਪੇ ਉਸ ਦਾ ਧਿਆਨ ਪੜ੍ਹਾਈ ‘ਤੇ ਲਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਸਨ ਪ੍ਰੰਤੂ ਉਹ ਇਕ ਦਿਨ ਮਿੰਦਰ ਕੋਲ ਜਾ ਕੇ ਬੰਸਰੀ/ਅਲਗੋਜ਼ਾ ਸਿਖਾਉਣ ਲਈ ਉਸ ਦੇ ਖਹਿੜੇ ਪੈ ਗਿਆ। ਮਿੰਦਰ ਨੇ ਉਸ ਨੂੰ ਇਹ ਕਹਿ ਕੇ ਨਿਰਉਤਸ਼ਾਹਤ ਕੀਤਾ ਕਿ ਬੰਸਰੀ/ਅਲਗੋਜ਼ਾ ਸਿੱਖਣਾ ਤਹਾਡੇ ਵਰਗੇ ਬੱਚਿਆ ਅਤੇ ਐਰੇ ਗੈਰੇ ਦਾ ਕੰਮ ਨਹੀਂ। ਮਿੰਦਰ ਕਹਿਣ ਲੱਗਾ ਤੇਰਾ ਕੰਮ ਪੜ੍ਹਾਈ ਕਰਨਾ ਹੈ, ਇਸ ਲਈ  ਤੂੰ ਪਹਿਲਾਂ ਪੜ੍ਹਾਈ ਮੁਕੰਮਲ ਕਰ ਲੈ ਫਿਰ ਬੰਸਰੀ/ਅਲਗੋਜ਼ਾ ਸਿੱਖ ਲਈਂ।

ਸੰਗੀਤ ਭਾਵੇਂ ਕਿਸੇ ਵੀ ਰੂਪ ਵਿੱਚ ਹੋਵੇ, ਉਹ ਇਨਸਾਨ ਨੂੰ ਰੂਹ ਦੀ ਖ਼ੁਰਾਕ ਦਿੰਦਾ ਹੈ। ਪੰਜਾਬ ਵਿੱਚ ਸਮਾਜਿਕ, ਧਾਰਮਿਕ, ਖੇਡ, ਸਾਹਿਤਕ, ਅਖਾੜੇ, ਰਾਗੀਆਂ ਢਾਡੀਆਂ ਦੇ ਪ੍ਰੋਗਰਾਮ ਅਤੇ ਲੋਕ ਕਲਾਵਾਂ ਦੇ ਮੇਲੇ ਆਮ ਲਗਦੇ ਰਹਿੰਦੇ ਹਨ। ਇਨ੍ਹਾਂ ਮੇਲਿਆਂ ਵਿੱਚ ਹਰ ਪ੍ਰਾਣੀ ਨੂੰ ਰੂਹ ਦੀ ਖ਼ੁਰਾਕ ਮਿਲਦੀ ਹੈ ਕਿਉਂਕਿ ਮੇਲਿਆਂ ਵਿੱਚ ਵੱਖ-ਵੱਖ ਤਰ੍ਹਾਂ ਦੇ ਕਲਾਕਾਰ ਆਪਣੇ ਪ੍ਰੋਗਰਾਮ ਕਰਦੇ ਰਹਿੰਦੇ ਹਨ। ਅੱਜ ਕਲ੍ਹ ਕੋਈ ਵੀ ਕਲਾਕਾਰ ਲੋਕਾਂ ਦੇ ਮਨ ਪ੍ਰਚਾਵੇ ਲਈ ਮੁਫ਼ਤ ਵਿੱਚ ਕੋਈ ਪ੍ਰੋਗਰਾਮ ਨਹੀਂ ਕਰਦਾ, ਸਗੋਂ ਗਾਇਕ ਵੱਡੀਆਂ ਰਕਮਾਂ ਲੈ ਕੇ ਪ੍ਰੋਗਰਾਮ ਕਰਦੇ ਹਨ।

 ਅਜੇ ਵੀ ਇਕ ਅਜਿਹਾ ਸੰਗੀਤ ਵਾਦਕ ਗਰਮੇਲ ਸਿੰਘ ਮੁੰਡੀ ਹੈ, ਜਿਹੜਾ ਬੰਸਰੀ/ਅਲਗੋਜ਼ੇ ਵਜਾ ਕੇ ਮੁਫ਼ਤ ਵਿੱਚ ਲੋਕਾਂ ਦਾ ਮਨ ਪ੍ਰਚਾਵਾ ਕਰਦਾ ਹੈ। ਉਹ ਦੋਸਤਾਂ ਮਿੱਤਰਾਂ ਦੀਆਂ ਮਹਿਫ਼ਲਾਂ ਦਾ ਸ਼ਿੰਗਾਰ ਹੁੰਦਾ ਹੈ। ਪਿੰਡਾਂ ਦੀਆਂ ਢਾਣੀਆਂ ਅਤੇ ਸੱਥਾਂ ਵਿੱਚ ਧਾਰਮਿਕ, ਸਮਾਜਿਕ ਅਤੇ ਸਭਿਆਚਾਰਕ ਗੀਤਾਂ ਦੀਆਂ ਧੁਨਾ ਵਜਾ ਕੇ ਦਰਸ਼ਕਾਂ ਦੇ ਮਨਾਂ ਨੂੰ ਮੋਹ ਲੈਂਦਾ ਹੈ।

ਪੰਜਾਬ ਦਾ ਸਭਿਅਚਾਰ ਬੜਾ ਅਮੀਰ ਹੈ। ਮੇਲੇ ਗੀਤ ਸੰਗੀਤ ਰੂਹ ਦੀ ਖ਼ੁਰਾਕ ਹੁੰਦੇ ਹਨ, ਜਿਵੇਂ ਇਨਸਾਨੀ ਸਰੀਰ ਨੂੰ ਤੰਦਰੁਸਤ ਰੱਖਣ ਲਈ ਖਾਦ ਪਦਾਰਥਾਂ ਦੀ ਲੋੜ ਹੁੰਦੀ ਹੈ। ਉਸੇ ਤਰ੍ਹਾਂ ਇਨਸਾਨ ਦੀ ਮਾਨਸਿਕਤਾ ਦੀ ਖ਼ੁਰਾਕ ਗੀਤ ਸੰਗੀਤ ਹੁੰਦਾ ਹੈ। ਖਾਦ ਖੁਰਾਕ ਨਾਲ ਇਨਸਾਨ ਰੱਜ ਜਾਂਦਾ ਹੈ ਪ੍ਰੰਤੂ ਰੂਹ ਦੀ ਖੁਰਾਕ ਨਾਲ ਤਿ੍ਰਪਤ ਹੁੰਦਾ ਹੈ। ਰੂਹ ਦੀ ਖ਼ੁਰਾਕ ਦਰਿਆਵਾਂ ਦੀਆਂ ਲਹਿਰਾਂ, ਬਲਦਾਂ ਦੀਆਂ ਟੱਲੀਆਂ, ਨਿ੍ਰਤਕਾਂ ਦੀਆਂ ਝਾਂਜਰਾਂ ਅਤੇ ਕੁਦਰਤ ਦੇ ਹਰ ਕਿ੍ਰਸ਼ਮੇ ਵਿੱਚੋਂ ਆਪ ਮੁਹਾਰੇ ਮਿਲਦੀ ਹੈ।

ਗੁਰਦੁਆਰਿਆਂ ਦੇ ਕੀਰਤਨ/ਢਾਡੀਆਂ ਦੀ ਢੱਡ ਸਾਰੰਗੀ/ਰਾਗੀਆਂ ਦੇ ਹਰਮੋਨੀਅਮ ਅਤੇ ਮੰਦਰਾਂ ਦੀਆਂ ਟੱਲੀਆਂ ਦੇ ਸੰਗੀਤ ਤੋਂ ਵੀ ਰੂਹ ਦੀ ਖ਼ੁਰਾਕ ਮਿਲਦੀ ਹੈ। ਜੇਕਰ ਪੰਜਾਬ ਦੀ ਸਭਿਆਚਾਰਕ ਵਿਰਾਸਤ ਦਾ ਆਨੰਦ ਮਾਨਣਾ ਹੋਵੇ ਤਾਂ ਪਿੰਡਾਂ ਦੀਆਂ ਸੱਥਾਂ ਅਤੇ ਵਿਰਾਸਤੀ ਮੇਲਿਆਂ ਵਿੱਚ ਮਾਣਿਆਂ ਜਾ ਸਕਦਾ ਹੈ। ਅੱਜ ਦਿਨ ਭਾਵੇਂ ਗੀਤ ਸੰਗੀਤ ਤੇ ਗਾਇਕੀ ਵਿਓਪਾਰਕ ਹੋ ਗਈ ਹੈ ਪ੍ਰੰਤੂ ਪੁਰਾਤਨ ਸਮੇਂ ਵਿੱਚ ਪਿੰਡਾਂ ਦੀਆਂ ਸੱਥਾਂ ਅਤੇ ਵਿਰਾਸਤੀ ਮੇਲਿਆਂ ਵਿੱਚ ਗੀਤ ਸੰਗੀਤ ਦੀਆਂ ਛਹਿਬਰਾਂ ਮੁਫ਼ਤੋ ਮੁਫ਼ਤੀ ਮਾਨਣ ਨੂੰ ਮਿਲਦੀਆਂ ਸਨ।

ਸੰਗੀਤ ਪ੍ਰੇਮੀ ਗੁਰਮੇਲ ਸਿੰਘ ਮੁੰਡੀ ਹੈ, ਜਿਸ ਨੂੰ ਸੰਗੀਤ ਨਾਲ ਅਥਾਹ ਪ੍ਰੇਮ ਬਚਪਨ ਵਿੱਚ ਹੀ ਅਜਿਹੇ ਮੇਲਿਆਂ ਅਤੇ ਪਿੰਡਾਂ ਦੀਆਂ ਸੱਥਾਂ ਵਿੱਚੋਂ ਜਾਗਿਆ ਸੀ। ਆਧੁਨਿਕ ਯੁਗ ਵਿੱਚ ਇਹ ਕਲਾ ਖ਼ਤਮ ਹੋਣ ਦੇ ਕਿਨਾਰੇ ਹੈ। ਅੱਜ ਦਾ ਸੰਗੀਤ ਸੰਗੀਤਕ ਰਸ ਦੇਣ ਦੀ ਥਾਂ ਧੂਮ ਧੜੱਕਾ ਜ਼ਿਆਦਾ ਕਰਦਾ ਹੈ, ਜਿਸ ਨੂੰ ਪੌਪ ਸੰਗੀਤ ਕਿਹਾ ਜਾਂਦਾ ਹੈ।
 
ਗੁਰਮੇਲ ਸਿੰਘ ਮੁੰਡੀ ਨੇ ਮਹਿਸੂਸ ਕੀਤਾ ਕਿ ਜੇਕਰ ਇਕ ਅੱਖਾਂ ਦੀ ਰੌਸ਼ਨੀ ਤੋਂ ਵਾਂਝਾ ਵਿਅਕਤੀ ਬੰਸਰੀ/ਅਲਗੋਜ਼ੇ ਸਿੱਖ ਸਕਦਾ ਹੈ ਤਾਂ ਸੁਜਾਖਾ ਵਿਅਕਤੀ ਕਿਉਂ ਨਹੀਂ ਸਿੱਖ ਸਕਦਾ? ਫਿਰ ਗੁਰਮੇਲ ਸਿੰਘ ਨੇ ਬੰਸਰੀ/ਅਲਗੋਜ਼ੇ ਸਿੱਖਣ ਦਾ ਤਹੱਈਆ ਕਰ ਲਿਆ। ਪਿਤਾ ਨੇ ਮੱਕੀ ਦੀ ਰਾਖੀ ਖੇਤਾਂ ਵਿੱਚ ਤੋਤੇ ਉਡਾਉਣ ਲਈ ਭੇਜਣਾ ਤਾਂ ਗੁਰਮੇਲ ਸਿੰਘ ਮੁੰਡੀ ਨੇ ਅਲਗੋਜ਼ੇ/ਬੰਸਰੀ ਨਾਲ ਲੈ ਜਾਣੀ ਖੇਤਾਂ ਵਿੱਚ ਬੈਠ ਕੇ ਵਜਾਉਣ ਦੀ ਰੀਹਰਸਲ ਕਰਦੇ ਰਹਿਣਾ।

ਤੋਤਿਆਂ ਨੇ ਉਡਣ ਦੀ ਥਾਂ ਸੰਗੀਤ ਦਾ ਆਨੰਦ ਮਾਣਦੇ ਰਹਿਣਾ। ਗੁਰਮੇਲ ਸਿੰਘ ਮੁੰਡੀ ਨੇ ਸੰਗੀਤ ਦੀਆਂ ਧੁਨਾਂ ਵਿੱਚ ਗੁਆਚ ਜਾਣਾ, ਜਿਸ ਕਰਕੇ ਘਰ ਪਹੁੰਚਣ ਵਿੱਚ ਰਾਤ ਪੈ ਜਾਣੀ।  ਜਦੋਂ ਵੀ ਕਦੇ ਉਹ ਘਰੋਂ ਬਾਹਰ ਹੁੰਦਾ ਸੀ ਤਾਂ ਉਸ ਨੂੰ ਖੇਤਾਂ ਵਿੱਚ ਰੀਹਰਸਲ ਕਰਦਾ ਵੇਖਿਆ ਜਾ ਸਕਦਾ ਸੀ। ਪਰਿਵਾਰ ਤੋਂ ਲੁਕ ਛਿਪ ਕੇ ਉਹ ਬੰਸਰੀ/ਅਲਗੋਜ਼ਾ ਵਜਾਉਣ ਦਾ ਅਭਿਆਸ ਕਰਦਾ ਰਹਿੰਦਾ ਸੀ।

ਲੋਕ ਸੰਪਰਕ ਵਿਭਾਗ ਦੀ ਗੀਤ ਤੇ ਨਾਟਕ ਵਿੰਗ ਵਿਚ ਵੀ ਕਈ ਵਾਰ ਰੀਹਰਸਲ ਕਰ ਲੈਣਾ। ਇਸੇ ਤਰ੍ਹਾਂ ਪਹਿਲੀ ਵਾਰ ਸਟੇਜ ‘ਤੇ 1972-73 ਵਿੱਚ ਅਲਗੋਜ਼ੇ/ਬੰਸਰੀ ਵਜਾਉਣ ਦਾ ਮੌਕਾ ਮਿਲਿਆ। ਚਰਨ ਸਿੰਘ ਸਿੰਧਰਾ ਗੀਤ ਤੇ ਨਾਟਕ ਅਧਿਕਾਰੀ ਲੋਕ ਸੰਪਰਕ ਵਿਭਾਗ ਨੇ ਪੰਜਾਬ ਵਿਧਾਨ ਸਭਾ ਵਿੱਚ ਪੰਜਾਬ ਦੀ ਹਾਕੀ ਟੀਮ ਦੀ ਜਿੱਤ ਦੀ ਖ਼ੁਸ਼ੀ ਵਿੱਚ ਆਯੋਜਤ ਕੀਤੇ ਸਮਾਗਮ ਵਿੱਚ ਬੰਸਰੀ/ਅਲਗੋਜ਼ੇ ਵਜਾਉਣ ਦੀ ਗੁਰਮੇਲ ਸਿੰਘ ਮੁੰਡੀ ਨੂੰ ਤਾਕੀਦ ਕੀਤੀ। 

‘ਅਸੀਂ ਵੱਡਾ ਕੱਪ ਜਿੱਤ ਕੇ ਲਿਆਏ’ ਗੀਤ ਗੁਰਮੇਲ ਸਿੰਘ ਮੁੰਡੀ ਨੇ ਬੰਸਰੀ ਨਾਲ ਗਾਇਆ ਤਾਂ ਸਰੋਤੇ ਅਸ਼ ਅਸ਼ ਕਰ ਉਠੇ। ਉਸ ਤੋਂ ਬਾਅਦ ਗੁਰਮੇਲ ਸਿੰਘ ਮੁੰਡੀ ਨੂੰ ਉਤਸ਼ਾਹ ਮਿਲਿਆ ਤੇ ਉਹ ਯਾਰਾਂ ਦੋਸਤਾਂ ਦੀਆਂ ਮਹਿਫ਼ਲਾਂ ਵਿੱਚ ਬੰਸਰੀ/ਅਲਗੋਜ਼ੇ ਵਜਾ ਕੇ ਮਨ ਪ੍ਰਚਾਵਾ ਕਰਦੇ ਹੋਏ ਆਪਣੀ ਮਾਨਸਿਕ ਤਿ੍ਰਪਤੀ ਕਰਦੇ ਰਹਿੰਦੇ ਹਨ। ਉਨ੍ਹਾਂ ਕਦੀਂ ਵੀ ਵਿਓਪਾਰਕ ਤੌਰ ‘ਤੇ ਅਲਗੋਜ਼ੇ/ਬੰਸਰੀ ਨਹੀਂ ਵਜਾਈ।

 152ਗੁਰਮੇਲ ਸਿੰਘ ਮੁੰਡੀ ਦਾ ਜਨਮ 4 ਅਪ੍ਰੈਲ 1947 ਨੂੰ ਪਿਤਾ ਨੌਰੰਗ ਸਿੰਘ ਅਤੇ ਮਾਤਾ ਤੇਜ ਕੌਰ ਦੇ ਘਰ ਰੋਪੜ ਜਿਲ੍ਹੇ ਦੇ ਨਿਆਮੀਆਂ ਪਿੰਡ ਵਿੱਚ ਹੋਇਆ। ਉਨ੍ਹਾਂ ਪ੍ਰਾਇਮਰੀ ਤੱਕ ਦੀ ਪੜ੍ਹਾਈ ਪਿੰਡ ਦੇ ਸਕੂਲ ਅਤੇ ਹਾਇਰ ਸੈਕੰਡਰੀ ਖਾਲਸਾ ਹਾਇਰ ਸੈਕੰਡਰੀ ਸਕੂਲ ਖਰੜ ਤੋਂ 1966 ਵਿੱਚ ਪਾਸ ਕੀਤੀ। ਖਰੜ ਜਾਣ ਲਈ ਉਸ ਨੂੰ ਹਰ ਰੋਜ਼ 8 ਮੀਲ ਤੁਰਕੇ ਕੱਚੇ ਰਸਤਿਆਂ ਤੋਂ ਜਾਣਾ ਅਤੇ 8 ਮੀਲ ਵਾਪਸ ਆਉਣਾ ਪੈਂਦਾ ਸੀ।

ਉਸ ਨੂੰ 1967 ਵਿੱਚ ਸਕੱਤਰੇਤ ਵਿੱਚ ਮਹਿਮਾਨ ਨਿਵਾਜੀ ਵਿਭਾਗ ਵਿੱਚ ਐਡਹਾਕ ਤੌਰ ਤੇ ਨੌਕਰੀ ਮਿਲ ਗਈ, ਉਸ ਤੋਂ ਬਾਅਦ ਉਨ੍ਹਾਂ ਥੋੜ੍ਹਾ ਸਮਾ ਫਾਰੈਸਟ ਵਿਭਾਗ ਵਿੱਚ ਨੌਕਰੀ ਕੀਤੀ।

1968 ਵਿੱਚ ਉਹ ਪੰਜਾਬ ਦੇ ਸਰਵਿਸ ਸਿਲੈਕਸ਼ਨ ਬੋਰਡ ਰਾਹੀਂ ਲੋਕ ਸੰਪਰਕ ਵਿਭਾਗ ਪੰਜਾਬ ਵਿੱਚ ਕਲਰਕ ਭਰਤੀ ਹੋ ਗਏ।

1979 ਵਿੱਚ ਉਨ੍ਹਾਂ ਦੀ ਸਹਾਇਕ ਅਤੇ 1999 ਵਿੱਚ ਸੁਪਰਇਨਟੈਂਡੈਂਟ ਦੀ ਤਰੱਕੀ ਹੋ ਗਈ। 2005 ਵਿੱਚ ਉਹ ਸਰਕਾਰੀ ਨੌਕਰੀ ਤੋਂ ਸੇਵਾ ਮੁਕਤ ਹੋ ਗਏ ਹਨ। ਅੱਜ ਕਲ੍ਹ ਉਹ ਯਾਰਾਂ ਦੋਸਤਾਂ ਦੀਆਂ ਮਹਿਫਲਾਂ ਵਿੱਚ ਬੰਸਰੀ/ਅਲਗੋਜ਼ਾ ਵਜਾ ਕੇ ਸੰਗੀਤਕ ਭੁੱਖ ਦੀ ਤਿ੍ਰਪਤੀ ਕਰਦੇ ਹਨ। ਸਰਕਾਰੀ ਨੌਕਰੀ ਤੋਂ ਸੇਵਾ ਮੁਕਤੀ ਤੋਂ ਬਾਅਦ ਉਸਦੀ ਬੰਸਰੀ/ਅਲਗੋਜ਼ੇ ਵਜਾਉਣ ਦੀ ਪ੍ਰਵਿਰਤੀ ਹੋ ਵਿਸ਼ਾਲ ਹੋ ਗਈ ਹੈ।

ਤਸਵੀਰ : ਗੁਰਮੇਲ ਸਿੰਘ ਮੁੰਡੀ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ    
  ਮੋਬਾਈਲ-94178 13072   
  ujagarsingh48@yahoo.com

 
 
 

hore-arrow1gif.gif (1195 bytes)


  152ਚਾਲੂ ਸੰਗੀਤ ਦੇ ਜ਼ਮਾਨੇ ਵਿੱਚ ਅਲਗੋਜ਼ਾ/ਬੰਸਰੀ ਵਾਦਕ ਗੁਰਮੇਲ ਸਿੰਘ ਮੁੰਡੀ
ਉਜਾਗਰ ਸਿੰਘ
malhotraਸੰਗੀਤ ਨੂੰ ਪ੍ਰਣਾਇਆ ਮਸਤ ਮੌਲਾ ਅਜਾਇਬ ਸਿੰਘ ਮਲਹੋਤਰਾ

ਉਜਾਗਰ ਸਿੰਘ, ਪਟਿਆਲਾ 
150ਅਲਵਿਦਾ! ਦਮਦਾਰ ਲੋਕ ਗਾਇਕੀ ਦੀਆਂ ਸੁਰਾਂ ਦੇ ਸਿਕੰਦਰ: ਸੁਰਿੰਦਰ ਛਿੰਦਾ

ਉਜਾਗਰ ਸਿੰਘ, ਪਟਿਆਲਾ
14928 ਜਨਵਰੀ ਨੂੰ ਭੋਗ ਤੇ ਵਿਸ਼ੇਸ਼
ਪੰਜਾਬੀ ਵਿਰਾਸਤੀ ਗੀਤਕਾਰੀ ਦੇ ਭੂਸ਼ਨ ਪਿਤਾਮਾ: ਦੇਵ ਥਰੀਕਿਆਂਵਾਲਾ - ਉਜਾਗਰ ਸਿੰਘ, ਪਟਿਆਲਾ 
148ਅਸਤ ਹੋ ਗਿਆ ਸਭਿਅਕ ਗੀਤਾਂ ਦਾ ਧਰੂ ਤਾਰਾ: ਗੀਤਕਾਰ ਦੇਵ ਥਰੀਕਿਆਂਵਾਲਾ 
ਉਜਾਗਰ ਸਿੰਘ, ਪਟਿਆਲਾ
147ਗੁੰਮ ਹੋਈ ਮੁਹੱਬਤ ਅਤੇ ਇਨਸਾਨੀਅਤ ਦੀ ਤ੍ਰਾਸਦੀ ਇਕਾਂਗੀ ‘ਤਲਾਸ਼’
ਉਜਾਗਰ ਸਿੰਘ, ਪਟਿਆਲਾ
146-01ਮੈਂ ਨਾਟਕ ਕਿਉਂ ਕਰਦਾ ਹਾਂ
ਸੰਜੀਵਨ ਸਿੰਘ, ਮੁਹਾਲੀ 
14525 ਮਈ ਨੂੰ ਇਪਟਾ ਦੇ ਸਥਾਪਨਾ ਦਿਵਸ ਮੌਕੇ……
ਇਪਟਾ ਦੇ ਰੰਗਮੰਚੀ ਤੇ ਸਮਾਜਿਕ ਸਰੋਕਾਰ
ਸੰਜੀਵਨ ਸਿੰਘ, ਮੁਹਾਲੀ
144ਦੂਸਰੇ ਦੀ ਪਾਟੀ ਬਿਆਈ ਦਾ ਦਰਦ ਵੀ ਮਹਿਸੂਸ ਕਰਨ ਵਾਲਾ - ਸਾਗਰ ਸਰਹੱਦੀ
ਸੰਜੀਵਨ ਸਿੰਘ, ਮੁਹਾਲੀ
movieਨਿਰਮਾਤਾ ਜੱਗੀ ਕੁੱਸਾ ਦੀ ਨਵੀਂ ਫਿਲਮ “ਪੁੱਠੇ ਪੈਰਾਂ ਵਾਲ਼ਾ” ...
(27/04/2021)
143ਸ਼ੁਰੂਆਤ ਗਈ ਆ ਮਾਏ ਹੋ ਨੀ...
ਡਾ. ਸਿਮਰਨ ਸੇਠੀ, ਅਸਿਸਟੈਂਟ ਪ੍ਰੋਫੈਸਰ, ਦਿੱਲੀ ਯੂਨੀਵਰਸਿਟੀ
142ਅਜੋਕੀ ਗਾਇਕੀ ਤੇ ਗੀਤਕਾਰੀ ਨੇ ਨਵੀਂ ਪਨੀਰੀ ਨੂੰ ਕੁਰਾਹੇ ਤੋਰਿਆ
ਰਣਜੀਤ 'ਚੱਕ ਤਾਰੇ ਵਾਲਾ' 
mudhalਗਾਇਕੀ ਖੇਤਰ ਦੀ ਸੰਭਾਵਨਾ ਦਾ ਨਾਂਅ ਹੈ 'ਪਰਵਿੰਦਰ ਮੂਧਲ'
ਮਨਦੀਪ ਖੁਰਮੀ ਹਿੰਮਤਪੁਰਾ, ਬਰਤਾਨੀਆ
140“ਕੁਝ ਵੱਖਰੇ ਵਿਸਿ਼ਆਂ ‘ਤੇ ਝਾਤ ਪਾਉਂਦੀ ਹੈ ਫਿਲਮ ‘ਪੁੱਠੇ ਪੈਰਾਂ ਵਾਲ਼ਾ’....!”
 ਮਨਦੀਪ ਖੁਰਮੀ ਹਿੰਮਤਪੁਰਾ, ਬਰਤਾਨੀਆ 
jagtarਸਾਹਿਤ ਤੇ ਸੱਭਿਆਚਾਰ ਦਾ ਹਰਫ਼ਨ ਮੌਲਾ :  ਜਗਤਾਰ ਰਾਈਆਂ ਵਾਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ  
dhugaਪੰਜਾਬੀ ਮਾਂ-ਬੋਲੀ ਦੀ ਇਕ ਹੋਰ ਪੁਜਾਰਨ: ਸਿਮਰਨ ਕੌਰ ਧੁੱਗਾ
ਪ੍ਰੀਤਮ ਲੁਧਿਆਣਵੀ, ਚੰਡੀਗੜ 
gaganਗਾਇਕ, ਗੀਤਕਾਰ ਤੇ ਕਹਾਣੀਕਾਰ ਦਾ ਸੁਮੇਲ: ਗਗਨ ਕਾਈਨੌਰ (ਮੋਰਿੰਡਾ)
ਪ੍ਰੀਤਮ ਲੁਧਿਆਣਵੀ, ਚੰਡੀਗੜ
jashanਜਸ਼ਨ ਐਨ ਰਿਕਾਰਡਸ ਦੀ ਸ਼ਾਨਦਾਰ ਪੇਸ਼ਕਸ਼, 'ਪੀਰਾਂ ਦੀ ਮੌਜ ਨਿਆਰੀ' ਰਿਲੀਜ
ਪ੍ਰੀਤਮ ਲੁਧਿਆਣਵੀ, ਚੰਡੀਗੜ
tallaywaliaਬੋਹੜ ਹੇਠ ਉੱਗਿਆ ਭਰਵਾਂ ਤੇ ਛਾਂਦਾਰ ਸਾਹਿਤਕ ਬੋਹੜ - ਡਾ: ਅਮਨਦੀਪ ਸਿੰਘ ਟੱਲੇਵਾਲੀਆ
ਮਨਦੀਪ ਖੁਰਮੀ ਹਿੰਮਤਪੁਰਾ, ਲਿਵਰਪੂਲ
dhanjalਸੱਪ ਦੀ ਮਣੀਂ ਵਰਗਾ ਯਾਰ: ਫ਼ਿਲਮ ਨਿਰਦੇਸ਼ਕ ਸੁਖਮਿੰਦਰ ਧੰਜਲ
ਸ਼ਿਵਚਰਨ ਜੱਗੀ ਕੁੱਸਾ, ਲੰਡਨ
nabhaਸਾਫ਼-ਸੁਥਰੀ ਸੱਭਿਆਚਾਰ ਗਾਇਕੀ ਦਾ ਪਹਿਰੇਦਾਰ-  ਨਵੀ ਨਾਭਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ   
132'ਤੇਰੇ ਇਸ਼ਕ 'ਚ'  ਸਿੰਗਲ ਟਰੈਕ ਜਲਦੀ ਹੋਵੇਗਾ ਰਿਲੀਜ਼
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
sehgalਉਭਰਦੀ ਬਹੁ-ਪੱਖੀ ਕਲਾਕਾਰਾ - ਐਨੀ  ਸਹਿਗਲ
ਪ੍ਰੀਤਮ ਲੁਧਿਆਣਵੀ, ਚੰਡੀਗੜ
uchewalaਵਿਲੱਖਣ ਪਹਿਚਾਣ ਬਣਾਉਣ ਵਾਲਾ –ਗਾਇਕ ਤੇ ਅਦਾਕਾਰ ਨਿਸ਼ਾਨ ਉੱਚੇਵਾਲਾ
ਗੁਰਬਾਜ ਗਿੱਲ, ਬਠਿੰਡਾ
khuajaਗਿੱਲ ਫ਼ਿਲਮਜ਼ ਏਟਰਟੇਨਮੈਂਟ ਤੇ ਗੁਰਬਾਜ ਗਿੱਲ ਦੀ ਪੇਸ਼ਕਸ਼ ਗਾਇਕ ਹੀਰਾ ਜਸਪਾਲ ਦਾ ਧਾਰਮਿਕ ਟਰੈਕ "ਮੇਰੇ ਖੁਆਜਾ ਪੀਰ ਜੀ" ਰਿਲੀਜ਼
ਗੁਰਬਾਜ ਗਿੱਲ, ਬਠਿੰਡਾ  
sidhuਪੰਜਾਬੀ ਗਾਇਕੀ ਦੇ ਅਸਮਾਨ ‘ਚ ਬਾਜ਼ ਵਰਗੀ ਉਡਾਣ ਦਾ ਨਾਂ ਹੈ ਭੁਪਿੰਦਰ ਸਿੱਧੂ
ਮਨਦੀਪ ਖੁਰਮੀ ਹਿੰਮਤਪੁਰਾ  
gaggiਅਦਾਕਾਰ ਅਤੇ ਵੀਡੀਓ ਡਾਇਰੈਕਟਰ ਨਿੱਤ-ਨਵੀਆਂ ਸੰਦਲੀ ਪੈੜ੍ਹਾਂ ਪਾ ਰਿਹੈ – ਗੱਗੀ ਸਾਰੋਂ
ਗੁਰਬਾਜ ਗਿੱਲ, ਬਠਿੰਡਾ
bheem'ਗੱਲ ਭੀਮ ਤੇਰੇ ਉਪਕਾਰਾਂ ਦੀ' ਸਿੰਗਲ ਟਰੈਕ ਜਲਦੀ ਹੀ ਸਰੋਤਿਆਂ ਦੇ ਰੂਬਰੂ
ਪ੍ਰੀਤਮ ਲੁਧਿਆਣਵੀ, ਚੰਡੀਗੜ
hansਪਦਮ ਸ੍ਰੀ ਗਾਇਕ ਹੰਸ ਰਾਜ ਹੰਸ ਦਾ ਟਰੈਕ "ਹੂਕ"
ਗੁਰਬਾਜ ਗਿੱਲ, ਬਠਿੰਡਾ
gauspak'ਗੌਂਸ਼ਪਾਕ ਪੀਰ ਮੇਰਾ' ਸਿੰਗਲ ਟਰੈਕ ਹੋਇਆ ਮੁਕੰਮਲ
ਪ੍ਰੀਤਮ ਲੁਧਿਆਣਵੀ, ਚੰਡੀਗੜ
baiਆਪਣਾ ਪਿੰਡ ਆਪਣੇ ਖੇਤ ਆਪਣੀ ਮਿੱਟੀ ਦੀ ਗੱਲ ਕਰਦਾ ਗੀਤ ' ਪਿੰਡ ਦੀਆਂ ਗਲੀਆਂ ' ਲੈ ਕੇ ਹਾਜ਼ਰ - ਬਾਈ ਅਮਰਜੀਤ"  -  ਗੁਰਪ੍ਰੀਤ ਬੱਲ ਰਾਜਪੁਰਾ 
11km"11km" ਗੀਤ ਨਾਲ ਚਰਚਾ ਚ ਗੁਰਜਾਨ
ਗੁਰਪ੍ਰੀਤ ਬੱਲ, ਰਾਜਪੁਰਾ 
kalaਜ਼ਿੰਦਗੀ ਦੇ ਖੁਬਸੂਰਤ ਰੰਗਾਂ ਦੀ ਰੰਗਤ ‘ਚ ਰੰਗਿਆ "ਟਰੈਂਡਜ਼ ਮਿਊਜ਼ਿਕ" ਦਾ ਨਿਰਮਾਤਾ – ਕਾਲਾ ਸ਼ਰਮਾ
ਗੁਰਬਾਜ ਗਿੱਲ, ਬਠਿੰਡਾ
kussa"ਕੁੱਸਾ ਮੋਸ਼ਨ ਪਿਕਚਰਜ਼" ਦੇ ਬੈਨਰ ਹੇਠ ਜਲਦੀ ਦਸਤਕ ਦੇਵੇਗੀ ਫ਼ਿਲਮ "ਕੁੜੱਤਣ"   praunaਪ੍ਰਾਹੁਣਾ ਟਰੈਕ ਲੈ ਕੇ ਹਾਜ਼ਰ - ਮਾਣਕ ਪ੍ਰੀਤ/ਮਨਪ੍ਰੀਤ
 ਗੁਰਬਾਜ ਗਿੱਲ,  ਬਠਿੰਡਾ
malke“ਗਾਂਧੀ ਵਾਲੇ ਨੋਟ” ਲੈ ਕੇ ਜਲਦੀ ਹਾਜ਼ਰੀ ਲਵਾਏਗਾ – ਕੁਲਦੀਪ ਮੱਲਕੇ
ਗੁਰਬਾਜ ਗਿੱਲ,  ਬਠਿੰਡਾ
vekhiਕਰਮਜੀਤ ਅਨਮੋਲ ਤੇ ਗੁਰਬਿੰਦਰ ਮਾਨ ਦੇ ਗੀਤ “ਵੇਖੀਂ ਜਾਨੀ ਏ” ਨੂੰ ਸਰੋਤਿਆਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੂੰਗਾਰਾ ਗੁਰਪ੍ਰੀਤ ਬੱਲ,  ਰਾਜਪੁਰਾ 
ਪਦੀ ਹਿੱਕ 'ਤੇ ਸੀਤ ਬੂੰਦ ਵਰਗਾ ਮੇਰਾ ਬਾਈ ਸਰਦਾਰ ਸੋਹੀ
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਗਾਇਕ ਸੁਰਜੀਤ ਮਾਹੀ ਦੇ ਧਾਰਮਿਕ ਗੀਤ “ਪਰਿਵਾਰ ਵਿਛੋੜਾ” ਨੂੰ ਮਿਲ ਰਿਹਾ ਹੈ ਸੰਗਤਾਂ ਦਾ ਭਰਭੂਰ ਪਿਆਰ
ਗੁਰਪ੍ਰੀਤ ਬੱਲ, ਰਾਜਪੁਰਾ
ਰਹਿਮਤ ਧਾਰਮਿਕ ਟਰੈਕ ਨਾਲ ਹੋਇਆ ਰੂ-ਬ-ਰੂ - ਦਵਿੰਦਰ ਬਰਾੜ
ਗੁਰਬਾਜ ਗਿੱਲ, ਬਠਿੰਡਾ
ਸਭਿਆਚਾਰਕ ਮੇਲਿਆਂ ਦੀ ਸ਼ਾਨ “ਸਰਦਾਰਾ” ਟਰੈਕ ਲੈ ਕੇ ਰੂ-ਬ-ਰੂ – ਦਲਜੀਤ ਕੌਰ ਪਟਿਆਲਾ
ਗੁਰਬਾਜ ਗਿੱਲ, ਬਠਿੰਡਾ
ਕਲੀਆਂ ਦੇ ਬਾਦਸ਼ਾਹ ਨਹੀ! ਲ਼ੋਕ ਗਾਥਾਵਾਂ ਦੇ ਬਾਦਸ਼ਾਹ ਸਨ 'ਸ਼੍ਰੀ ਕੁਲਦੀਪ ਮਾਣਕ ਜੀ'
ਜਸਪ੍ਰੀਤ ਸਿੰਘ
ਮਨਪ੍ਰੀਤ ਸਿੰਘ ਬੱਧਨੀ ਕਲਾਂ ਦਾ ਸਿੰਗਲ ਟਰੈਕ “ਕਿਸਾਨ” ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਲੋਕ ਅਰਪਨ
ਮਨਪ੍ਰੀਤ ਸਿੰਘ ਬੱਧਨੀ ਕਲਾਂ, ਲੰਡਨ
ਸੰਗੀਤਕ ਖੇਤਰ ਚ’ ਵੱਖਰੀ ਪਹਿਚਾਣ ਬਣਾ ਰਿਹਾ “ਮਣਕੂ ਏਟਰਟੇਨਮੈਂਟ” ਦਾ ਨਿਰਮਾਤਾ -ਜਸਵੀਰ ਮਣਕੂ
ਗੁਰਬਾਜ ਗਿੱਲ, ਬਠਿੰਡਾ
ਥੀਏਟਰ ਨੂੰ ਰੱਬ ਮੰਨਕੇ ਪੂਜਣ ਵਾਲੀ ਮੁਟਿਆਰ - ਬਾਨੀ ਸ਼ਰਮਾ
ਪ੍ਰੀਤਮ ਲੁਧਿਆਣਵੀ, ਚੰਡੀਗੜ
ਬੱਬੂ ਮਾਨ ਦੇ ਨਕਸ਼ੇ ਕਦਮ ’ਤੇ ਕਹਾਣੀਕਾਰ/ ਅਦਾਕਾਰ - ਬੱਬਰ ਗਿੱਲ
ਗੁਰਬਾਜ ਗਿੱਲ, ਬਠਿੰਡਾ
ਅਦਾਕਾਰੀ 'ਚ ਝੰਡੇ ਗੱਡ ਕੇ 'ਤਜ਼ਰਬਾ' ਟਰੈਕ ਲੈ ਕੇ ਹਾਜ਼ਿਰ ਦੋਗਾਣਾ ਜੋੜੀ -ਗੁਰਬਾਜ ਗਿੱਲ-ਮਨਦੀਪ ਲੱਕੀ
ਪ੍ਰੀਤਮ ਲੁਧਿਆਣਵੀ, ਚੰਡੀਗੜ
ਗਾਇਕੀ, ਗੀਤਕਾਰੀ ਅਤੇ ਪੇਸ਼ਕਾਰੀ ਦਾ ਸੁਮੇਲ - ਬੂਟਾ ਸੋਨੀ
ਗੁਰਬਾਜ ਗਿੱਲ, ਬਠਿੰਡਾ
ਸੰਗੀਤਕ ਖੇਤਰ ਦਾ ਸਮਰੱਥ ਸੰਗੀਤਕਾਰ – ਸ਼ਾਹਰੁਖ ਥਿੰਦ
ਗੁਰਬਾਜ ਗਿੱਲ, ਬਠਿੰਡਾ
ਦਮਦਾਰ ਤੇ ਦਿਲਕਸ਼ ਅਵਾਜ਼ ਦੇ ਮਾਲਕ - ਸੋਨੂੰ ਵਿਰਕ
ਗੁਰਬਾਜ ਗਿੱਲ, ਬਠਿੰਡਾ
“ਫੁੱਲਾਂ ਵਾਲੀ ਕਾਰ” ਲੈ ਕੇ ਹਾਜ਼ਿਰ ਐ – ਗਿੱਲ ਕਮਲ
ਗੁਰਬਾਜ ਗਿੱਲ, ਬਠਿੰਡਾ
“ਅੱਤ ਦੀ ਸ਼ੌਕੀਨ” ਨਾਲ ਖੂਬ ਚਰਚਾ ਚ’ – ਦਲਜੀਤ ਕੌਰ ਪਟਿਆਲਾ
ਗੁਰਬਾਜ ਗਿੱਲ, ਬਠਿੰਡਾ
ਜਸਵਿੰਦਰ ਬਰਾੜ ਨਾਲ ਮੁਲਾਕਾਤ
ਭਿੰਦਰ ਜਲਾਲਾਬਾਦੀ, ਲੰਡਨ
ਦਿਨ-ਬ-ਦਿਨ ਸਥਾਪਤੀ ਵੱਲ ਵੱਧ ਰਹੀ ਦੋਗਾਣਾ ਜੋੜੀ: ਰਾਜਦੀਪ ਸੰਧੂ-ਹੁਸਨਪ੍ਰੀਤ
ਗੁਰਬਾਜ ਗਿੱਲ, ਬਠਿੰਡਾ
ਦੋਗਾਣਾ ਗਾਇਕੀ 'ਚ ਮਾਣਮੱਤੀ ਜੋੜੀ: ਬਲਵੀਰ ਅਤੇ ਜਸਮੀਨ ਚੋਟੀਆ
ਗੁਰਬਾਜ ਗਿੱਲ, ਬਠਿੰਡਾ
ਅਦਾਕਾਰੀ ਸਦਕਾ ਦਰਸ਼ਕਾਂ ਦੇ ਦਿਲਾਂ ਉਤੇ ਰਾਜ ਕਰ ਰਿਹਾ ਅਦਾਕਾਰ- ਗੁਰਪ੍ਰੀਤ ਧਾਲੀਵਾਲ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਗੀਤਕਾਰਾਂ ਵਿਚ ਇਕ ਹੋਰ ਸਿਰ-ਕੱਢਵਾਂ ਨਾਓਂ-ਹਰਬੰਸ ਲੈਮਬਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸੁੱਚਾ-ਜੈਲਾ ਸ਼ੇਖੂਪੁਰੀਏ ਦਾ ਨਵਾਂ ਸਿੰਗਲ ਟਰੈਕ 'ਫਸਲਾਂ' ਰਿਲੀਜ਼
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਫ਼ਿੰਨਲੈਂਡ 'ਚ 'ਲਹੌਰੀਏ' ਫ਼ਿਲਮ ਦੇਖਣ ਲਈ ਲੋਕਾਂ ਵਿਚ ਭਾਰੀ ਉਤਸ਼ਾਹ
ਵਿੱਕੀ ਮੋਗਾ, ਫ਼ਿੰਨਲੈਂਡ
ਕਵਾਲੀ 'ਮੈਂ ਖੜਾ ਹੱਥ ਜੋੜ' ਰਿਲੀਜ਼
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
'ਗੱਭਰੂ ਜਵਾਨ' ਨੂੰ ਸਰੋਤਿਆਂ ਵੱਲੋਂ ਭਰਪੂਰ ਪਿਆਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਬਹੁਪੱਖੀ ਕਲਾਵਾਂ ਦਾ ਧਨੀ -ਦਿਲਬਾਗ ਮੋਰਿੰਡਾ
ਗੁਰਪ੍ਰੀਤ ਬੱਲ, ਰਾਜਪੁਰਾ
ਨਿੱਕੀ ਉਮਰੇ ਵੱਡੀਆਂ ਮੱਲਾਂ ਮਾਰਨ ਵਾਲਾ ਕਲਮਕਾਰ– ਪਰਗਟ ਰਿਹਾਨ
ਪ੍ਰੀਤਮ ਲੁਧਿਆਣਵੀ, ਚੰਡੀਗੜ
ਗਾਇਕ ਕੁਲਵਿੰਦਰ ਬਿੱਲਾ ਅਤੇ ਰੁਪਾਲੀ ਦਾ ਫ਼ਿੰਨਲੈਂਡ ਦੇ ਹੇਲਸਿੰਕੀ-ਵਾਨਤਾ ਏਅਰਪੋਰਟ ਪਹੁੰਚਣ ਤੇ ਨਿੱਘਾ ਸਵਾਗਤ
ਵਿੱਕੀ ਮੋਗਾ, ਫ਼ਿੰਨਲੈਂਡ
ਸ਼ੇਖੂਪੁਰੀਏ ਭਰਾਵਾਂ ਦਾ ਸਿੰਗਲ ਟਰੈਕ 'ਜੋਗੀਆ' ਰਿਲੀਜ਼
ਪ੍ਰੀਤਮ ਲੁਧਿਆਣਵੀ, ਚੰਡੀਗੜ
ਡਾ. ਭੀਮ ਰਾਓ ਜੀ ਨੂੰ ਸਮਰਪਿਤ ਗੀਤ, 'ਬਾਬਾ ਸਾਹਿਬ' ਰਿਲੀਜ਼
ਪ੍ਰੀਤਮ ਲੁਧਿਆਣਵੀ, ਚੰਡੀਗੜ
ਸਿੰਗਲ ਟਰੈਕ 'ਪੀ. ਜੀ.' ਨਾਲ ਖੂਬ ਚਰਚਾ ਵਿੱਚ, ਗਾਇਕਾ ਰਜਨਦੀਪ ਸਿੱਧੂ
ਪ੍ਰੀਤਮ ਲੁਧਿਆਣਵੀ, ਚੰਡੀਗੜ
'ਸੋਹਣਾ ਨੱਚਣ ਵਾਲੀਏ', ਲੈਕੇ ਹਾਜਰ ਹੈ- ਜੱਗੀ ਖਾਨ
ਪ੍ਰੀਤਮ ਲੁਧਿਆਣਵੀ, ਚੰਡੀਗੜ
ਇੱਕ ਨਿੱਕੀ ਫਿਲਮ “ਖਾਲੀ ਜੇਬ“ ਦੀ ਗੱਲ ਕਰਦਿਆਂ
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ
ਔਰਤ ਦੀ ਤ੍ਰਾਸਦੀ ਅਤੇ ਧਰਮ ਦੇ ਅਖੌਤੀ ਠੇਕੇਦਾਰਾਂ ਉਪਰ ਕਰਾਰੀ ਚੋਟ ਕਰਦੀ ਹੈ ਫ਼ਿਲਮ "ਸੀਬੋ"
ਗਿੱਲ ਮਨਵੀਰ ਸਿੰਘ, ਸਵੀਡਨ
ਕਾਲਾ ਸੈਂਪਲੇ ਵਾਲਾ - ਗੁਰਦਾਸ ਮਾਨ ਦੇ ਪੂਰਨਿਆਂ ਤੇ ਚੱਲ ਰਹੀ ਕਲਮ ਤੇ ਅਵਾਜ਼
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
“ਦਿਲ ਨਾਲ ਖੇਡੀ” ਗੀਤ ਨਾਲ ਚਰਚਾ ਚ ਗਾਇਕ ਸੋਹਣ ਸ਼ੰਕਰ
ਗੁਰਪ੍ਰੀਤ ਬੱਲ, ਰਾਜਪੁਰਾ
ਛਿੱਤਰ ਥੋਹਰਾਂ 'ਚ ਉੱਗਿਆ ਗੁਲਾਬ ਦਾ ਫੁੱਲ-ਗਿੱਲ ਰੌਂਤਾ
ਮਿੰਟੂ ਬਰਾੜ, ਆਸਟ੍ਰੇਲੀਆ
ਬਹੁ-ਕਲਾਵਾਂ ਦਾ ਧਾਰਨੀ ਨੌਜਵਾਨ - ਪਰਮਜੀਤ ਰਾਮਗੜੀਆ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸ਼ਾਸਤਰੀ ਸੁਰਾਂ ਦਾ ਸੁਰੀਲਾ ਲੋਕ-ਗਾਇਕ: ਰਹਿਮਤ ਅਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਮੰਜ਼ਲ ਵਲ ਵਧ ਰਹੀ, ਸੁਰੀਲੀ ਅਵਾਜ਼ ਦੀ ਮਲਿਕਾ - ਮਿਸ ਸੰਜਨਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਯੁੱਗਾ ਯੁੱਗਾ ਤੱਕ ਜੀਵਤ ਰਹੇਗੀ ਮਰਹੂਮ ਗਾਇਕਾ ਪਰਮਿੰਦਰ ਸੰਧੂ
ਗੁਰਪ੍ਰੀਤ “ਸਰਾਂ”, ਚੰਡੀਗੜ੍ਹ
ਦਿਲਾਂ ਦੀ ਧੜਕਣ ਬਣ ਰਹੀ ਗਾਇਕ ਜੋੜੀ - ਗੁਰਦੀਪ ਸਿੱਧੂ- ਬੀਬਾ ਰਜਨਦੀਪ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਮਨਦੀਪ ਖੁਰਮੀ ਹਿੰਮਤਪੁਰਾ ਦਾ ਗੀਤ ਓਹੀ ਬੋਹੜ ਹੋਵੇਗਾ 13 ਜਨਵਰੀ ਨੂੰ ਲੋਕ ਅਰਪਣ
 
ਸੁਰੀਲੀ ਤੇ ਬੁਲੰਦ ਅਵਾਜ ਦਾ ਮਾਲਕ - ਸੁੱਖ ਸਿੱਧੂ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸਟੇਜ ਦਾ ਧਨੀ ਮੰਚ ਸੰਚਾਲਕ ਅਤੇ ਅਦਾਕਾਰ : ਨਵਲ ਕਿਸ਼ੋਰ
ਉਜਾਗਰ ਸਿੰਘ, ਪਟਿਆਲਾ
ਸਟੇਜ ਦਾ ਧਨੀ ਮੰਚ ਸੰਚਾਲਕ ਅਤੇ ਅਦਾਕਾਰ : ਨਵਲ ਕਿਸ਼ੋਰ
ਉਜਾਗਰ ਸਿੰਘ, ਪਟਿਆਲਾ
ਅਦਾਕਾਰੀ ਅਤੇ ਨਿਰਦੇਸ਼ਨ ਦੀ ਜਾਦੂਗਰਨੀ: ਪ੍ਰਮਿੰਦਰ ਪਾਲ ਕੌਰ
ਉਜਾਗਰ ਸਿੰਘ, ਪਟਿਆਲਾ
ਡਫ਼ਲੀ ‘ਚੋਂ ਨਿੱਕਲੀ ਇੱਕ ਫ਼ਿਲਮ ਦੀ ਗੱਲ ਕਰਦਿਆਂ!
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ
ਸੁਰੀਲੀ ਅਤੇ ਦਮਦਾਰ ਅਵਾਜ ਦੀ ਮਲਿਕਾ --ਜੋਤੀ ਕੋਹੇਨੂਰ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਪੰਜਾਬੀ ਫਿਲਮਾਂ ਦੀ ਉਭਰਦੀ ਖੂਬਸੂਰਤ ਲੇਖਿਕਾ ਤੇ ਅਦਾਕਾਰਾ ਗੁਰਪ੍ਰੀਤ ਸਰਾਂ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਭੁੱਲੇ ਵਿਸਰੇ ਕਲਾਕਾਰ
ਸਮਾਜਿਕ ਸਰੋਕਾਰਾਂ ਅਤੇ ਪੰਜਾਬੀ ਪਰਿਵਾਰਾਂ ਦੇ ਗਾਇਕ: ਪੰਡਿਤ ਜੱਗੀ
ਉਜਾਗਰ ਸਿੰਘ, ਪਟਿਆਲਾ
'ਮਹਿੰਗੇ ਮੁੱਲ ਦੇ ਹੰਝੂ' ਦਾ ਰਚੇਤਾ-- ਜਸਪਾਲ ਵਧਾਈਆਂ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਗੀਤਕਾਰੀ ਦਾ ਬਾਦਸ਼ਾਹ -ਲਾਲ ਸਿੰਘ ਲਾਲੀ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਸਮਾਜਿਕਤਾ ਦੇ ਗੀਤ ਲਿਖਣ ਵਾਲਾ ਗੀਤਕਾਰ- ਰਮਨ ਕੱਦੋਂ
ਉਜਾਗਰ ਸਿੰਘ, ਪਟਿਆਲਾ
ਗੀਤਕਾਰੀ ਦਾ ਖੂਬਸੂਰਤ ਕਲਮੀ-ਚਸ਼ਮਾ - ਰਾਜੂ ਨਾਹਰ ਬਾਸੀਆਂ ਬੈਦਵਾਣ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਪੰਜਾਬੀ ਗਾਇਕੀ ਵਿੱਚ ਇੱਕ ਨਵਾਂ ਦਮਦਾਰ ਚਿਹਰਾ - ਸੈਫ਼ੀ ਸੇਖੋਂ
ਹਰਬੰਸ ਬੁੱਟਰ ਕੈਨੇਡਾ
ਪੰਜਾਬੀ ਕਦਰਾਂ ਕੀਮਤਾਂ ਦਾ ਪਹਿਰੇਦਾਰ ਗੀਤਕਾਰ: ਗੈਰੀ ਟਰਾਂਟੋ ਹਠੂਰ
ਉਜਾਗਰ ਸਿੰਘ, ਪਟਿਆਲਾ
ਗਾਇਕੀ, ਸੰਗੀਤਕਾਰੀ ਤੇ ਅਦਾਕਾਰੀ ਦਾ ਖੂਬਸੂਰਤ ਮੁਜੱਸਮਾ- ਮਨੀ ਔਜਲਾ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਅੱਥਰੇ ਬਲਦ ਵਾਂਗ ਲੀਹ ਪਾੜ ਕੇ ਨਵੀਂ ਲੀਹ ਬਨਾਉਣ ਵਾਲਾ ਜਨੂੰਨੀ ਅਦਾਕਾਰ ਹੈ ਹਰਸ਼ਰਨ ਸਿੰਘ
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ 
24 ਜਨਵਰੀ ਨੂੰ ਅੰਤਮ ਅਰਦਾਸ ਦੇ ਮੌਕੇ ‘ਤੇ
ਸਾਫ ਸੁਥਰੀ ਗਾਇਕੀ ਦੀ ਮਾਲਕ: ਮਨਪ੍ਰੀਤ ਅਖ਼ਤਰ
ਉਜਾਗਰ ਸਿੰਘ, ਪਟਿਆਲਾ
ਵਰਸੀ ਤੇ ਵਿਸ਼ੇਸ਼
ਨਈਂਓ ਲੱਭਣੇ ਲਾਲ ਗੁਆਚੇ
ਜਸਵਿੰਦਰ ਪੂਹਲੀ, ਬਠਿੰਡਾ
ਰੂਹ ਨੂੰ ਸਕੂਨ ਦੇਣ ਵਾਲਾ ਸੁਰੀਲਾ ਫ਼ਨਕਾਰ "ਵਨੀਤ ਸ਼ਰਾਫਤ"
ਗੁਰਪ੍ਰੀਤ ਬੱਲ, ਰਾਜਪੁਰਾ
ਬਲਾਤਕਾਰ ਪੀੜਤਾਂ ਦੇ ਹੱਕ ਬਾਰੇ ਗੱਲ ਕਰੇਗੀ ਬਲਰਾਜ ਸਿੱਧੂ ਦੀ ਲਘੂ ਫ਼ਿਲਮ “ਜਿੰਦਰਾ”
ਸੁਰਜੀਤ ਜੱਸਲ, ਫ਼ਿਲਮ ਪੱਤਰਕਾਰ
ਸੈਮੂਅਲ ਜੌਹਨ ਦੇ ਨਾਟਕਾਂ ਦੀ ਇਕ ਹੋਰ ਕਾਮਯਾਬ ਪੇਸ਼ਕਾਰੀ
ਨਵਦੀਪ ਸਿੱਧੂ, ਕਨੇਡਾ
ਪੂਰਨ ਸਿੰਘ ਪਾਂਧੀ ਦੀ ‘ਸੰਗੀਤ ਦੀ ਦੁਨੀਆਂ’
ਉਜਾਗਰ ਸਿੰਘ, ਪਟਿਆਲਾ
ਦੋਗਾਣਾ ਗਾਇਕੀ ਦਾ ਸਿਖਰ: ਮੁਹੰਮਦ ਸਦੀਕ
ਜਸਵਿੰਦਰ ਪੂਹਲੀ, ਬਠਿੰਡਾ
ਅਫ਼ਸੋਸ ਕਿ ਉਸਾਰੂ ਗਾਇਕੀ ਬਦਲੇ ਮਿਲੇ ਸਨਮਾਨ ਮਾਹਲੇ ਦੇ ਢਿੱਡ ਦੀ ਭੁੱਖ ਨਹੀਂ ਮਿਟਾ ਸਕੇ
ਮਨਦੀਪ ਖੁਰਮੀ ਹਿੰਮਤਪੁਰਾ, ਯੂ ਕੇ
ਫੱਕਰ ਕਲਾਕਾਰ ਸੀ ਪ੍ਰਿਥਵੀ ਰਾਜ ਕਪੂਰ
ਹਰਬੀਰ ਸਿੰਘ ਭੰਵਰ, ਲੁਧਿਆਣਾ
ਨਵਤੇਜ ਸੰਧੂ ਦੀ ਦਾਨਿਸ਼ਵਰਾਂ ਦੇ ਮਨਾਂ ‘ਚ ਸੁਆਲ ਬੀਜਦੀ ਫਿਲਮ “ਕੰਬਦੀ ਡਿਓੜੀ”
ਐੱਸ ਬਲਵੰਤ, ਯੂ ਕੇ 
'ਦ ਬਲੱਡ ਸਟਰੀਟ' ਦੇਸ਼ ਦੀ ਹਰ ਉਸ ਗਲ਼ੀ ਦੀ ਕਹਾਣੀ ਹੈ, ਜਿਸਨੇ ਆਪਣੇ ਹੀ ਦੇਸ਼ ਅੰਦਰ ਰਫ਼ਿਊਜ਼ੀ ਹੋਣ ਵਰਗਾ ਸੰਤਾਪ ਭੋਗਿਆ ਹੈ – ਦਰਸ਼ਨ ਦਰਵੇਸ਼
ਭੂਪਿੰਦਰ ਪੰਨ੍ਹੀਵਾਲੀਆ (ਪੱਤਰਕਾਰ), ਪੰਜਾਬ
ਭਾਰਤ ਦੀ ਨਿਰਤ ਕਲਾ: ਪਰੰਪਰਾ ਤੇ ਮਹੱਤਵ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
ਸੂਖਮ ਭਾਵਨਾਵਾਂ ਦਾ ਪ੍ਰਤੀਕ ਲੋਕ ਸੰਗੀਤ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
ਪੰਜਾਬੀ ਸਿਨੇਮੇ ਵਿਚ ਨਵੇਂ ਮੋੜ ਅਤੇ ਮੀਲ ਪੱਥਰ ਦਾ ਨਾਮ ਹੈ ਫ਼ਿਲਮ "ਪੰਜਾਬ 1984"
ਹਰਦੀਪ ਮਾਨ ਜਮਸ਼ੇਰ ਅਸਟਰੀਆ
ਪੰਜਾਬ ਦੀ ਸੂਫ਼ੀ ਸੰਗੀਤ ਪਰੰਪਰਾ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
ਭਾਰਤੀ ਸੰਗੀਤ ਪਰੰਪਰਾ ਦੀਆਂ ਕੁਝ ਪੁਰਾਤਨ ਗਾਇਨ ਸ਼ੈਲੀਆਂ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
ਫ਼ਿਲਮੀ ਸੰਗੀਤ ਦੇ ਮਹਾਨ ਪਿੱਠਵਰਤੀ ਗਾਇਕ ਮੰਨਾ ਡੇ
ਡਾ. ਰਵਿੰਦਰ ਕੌਰ ਰਵੀ, ਪਟਿਆਲਾ
4 ਦਸੰਬਰ ਬਰਸੀ ’ਤੇ
ਸਦਾ ਬਹਾਰ ਫ਼ਿਲਮੀ ਅਦਾਕਾਰ ਸੀ ; ਦੇਵਾ ਆਨੰਦ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬੀ ਲੋਕ ਗੀਤਾਂ ਦਾ ਪ੍ਰਕਾਸ਼ ਵੰਡਣ ਵਾਲੀ ਪ੍ਰਕਾਸ਼ ਕੌਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ
29 ਅਕਤੂਬਰ ਲਈ
ਪੰਜਾਬੀ ਨਾਟਕ ਦੀ ਨਕੜਦਾਦੀ: ਨੌਰਾ ਰਿਚਰਡ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਮਲਕਾ-ਇ-ਗ਼ਜ਼ਲ: ਬੇਗ਼ਮ ਅਖ਼ਤਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਵਿਸ਼ੇਸ਼ ਮੁਲਾਕਾਤ
ਲੋਕ ਗਾਇਕ ਬਲਧੀਰ ਮਾਹਲਾ- ਜਿਸਨੇ ਗਾਇਨ ਕਲਾ ਨਾਲ ਦਗਾ ਨਹੀਂ ਕੀਤਾ, ਪਰ..?
ਮੁਲਾਕਾਤੀ: ਮਨਦੀਪ ਖੁਰਮੀ ਹਿੰਮਤਪੁਰਾ
ਕੈਨੇਡਾ ਡੇਅ ਨੂੰ ਸਮਰਪਿਤ ਐਲਬਮ ‘ਸਾਡਾ ਦੇਸ਼ ਕੈਨੇਡਾ‘ ਜਲਦੀ ਹੋਵੇਗੀ ਰਿਲੀਜ਼
ਕੁਲਜੀਤ ਸਿੰਘ, ਜੰਜੂਆ, ਟੋਰਾਂਟੋ
ਔਜਲਾ ਇਨੋਵੇਸ਼ਨ ਇੰਕ ਦੀ ਪੇਸ਼ਕਸ਼ "ਆਬ"
ਜੋਗਿੰਦਰ ਸੰਘੇੜਾ, ਕਨੇਡਾ
ਸਮਾਜਕ ਕਦਰਾਂ ਕੀਮਤਾਂ ਦਾ ਗੀਤਕਾਰ ਤੇ ਗਾਇਕ ਗੁਰਮਿੰਦਰ ਗੁਰੀ
ਉਜਾਗਰ ਸਿੰਘ, ਅਮਰੀਕਾ
‘ਸਾਡਾ ਹੱਕ’ ਤੇ ਪਾਬੰਧੀ ਲਾ ਕੇ ਪੰਜਾਬ ਸਰਕਾਰ ਨੇ ਕੀਤਾ ਲੋਕਾਂ ਦੀ ਭਾਵਨਾਵਾਂ ਦਾ ਕਤਲ
ਬਲਵਿੰਦਰ ਸਿੰਘ ਚਾਹਲ ‘ਮਾਧੋ ਝੰਡਾ’, ਇਟਲੀ

ਨੋਰਾ ਰਿੱਚਰਡਜ਼: ਆਇਰਲੈਂਡ ਦੀ ਪੰਜਾਬਣ
ਹਰਬੀਰ ਸਿੰਘ ਭੰਵਰ, ਲੁਧਿਆਣਾ

ਛੋਟੀ ਉਮਰ ਦੀ ਵੱਡੀ ਚਿਤਰਕਾਰਾ; ਅੰਮ੍ਰਿਤਾ ਸ਼ੇਰਗਿੱਲ
ਰਣਜੀਤ ਸਿੰਘ ਪ੍ਰੀਤ, ਬਠਿੰਡਾ

ਸਮਾਜ ਦੇ ਪ੍ਰੰਪਰਾਵਾਦੀ ਅਸੂਲਾਂ ਨੂੰ ਟਿੱਚ ਸਮਝਣ ਵਾਲੀ; ਪਰਵੀਨ ਬਾਬੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
4 ਜਨਵਰੀ 2012 ਨੂੰ ਚੱਲ ਵਸੀ ਸੀ
ਸੀਰਤ-ਸੂਰਤ ਦਾ ਸੁਮੇਲ ਸੀ : ਕਲਪਨਾ ਮੋਹਨ
ਰਣਜੀਤ ਸਿੰਘ ਪ੍ਰੀਤ, ਬਠਿੰਡਾ
30 ਨਵੰਬਰ ਪਹਿਲੀ ਬਰਸੀ ‘ਤੇ
ਲੋਕ ਗਾਥਾਵਾਂ ਦਾ ਸਿਰਨਾਵਾਂ: ਕੁਲਦੀਪ ਮਾਣਕ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬ ਦੀ ਕੋਇਲ: ਸੁਰਿੰਦਰ ਕੌਰ
ਰਣਜੀਤ ਸਿੰਘ ਪ੍ਰੀਤ, ਬਠਿੰਡਾ
17 ਨਵੰਬਰ ਬਰਸੀ ’ਤੇ (ਬਿੰਦਰੱਖੀਆ)
ਤਿੜਕੇ ਘੜੇ ਦਾ ਪਾਣੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਇੱਕ ਫਿਲਮ ਦਾ ਰੀਵਿਊ ਇਸ ਸਿਰਫਿਰੇ ਵੱਲੋਂ ਵੀ....।
ਮਨਦੀਪ ਖੁਰਮੀ ਹਿੰਮਤਪੁਰਾ, ਇੰਗਲੈਂਡ
25 ਅਕਤੂਬਰ ਬਰਸੀ ’ਤੇ
ਦਰਦ-ਇ-ਇਸ਼ਕ ਦੀ ਦਾਸਤਾਂ: ਸਾਹਿਰ ਲੁਧਿਆਣਵੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
14 ਸਤੰਬਰ ਦੇ ਸ਼ਰਧਾਂਜਲੀ ਸਮਾਰੋਹ ਮੌਕੇ ਵਿਸ਼ੇਸ਼;
ਪਾਣੀ ਵਿੱਚ ਮਾਰਾਂ ਡੀਟਾਂ,ਹੁਣ ਮੁੱਕੀਆਂ ਉਡੀਕਾਂ; ਹਾਕਮ ਸੂਫ਼ੀ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਨਾਟਕ ‘ਸੰਤਾਪ’ ਅਤੇ ‘ਸੋ ਕਿਉ ਮੰਦਾ ਆਖੀਐ’ ਦੀਆਂ ਪੇਸ਼ਕਾਰੀਆਂ 23 ਸਤੰਬਰ ਨੂੰ
ਕੁਲਜੀਤ ਸਿੰਘ ਜੰਜੂਆ, ਟਰਾਂਟੋ
ਹਾਕਮ ਸੂਫੀ ਵੀ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਨਹੀਂ ਰਹੇ ਸ਼ੋਅਲੇ ਫ਼ਿਲਮ ਦੇ ਰਹੀਮ ਚਾਚਾ –ਏ.ਕੇ.ਹੰਗਲ
ਰਣਜੀਤ ਸਿੰਘ ਪ੍ਰੀਤ
13 ਮਈ ਬਰਸੀ ‘ਤੇ ਵਿਸ਼ੇਸ਼
ਸਦਾ ਬਹਾਰ ਗੀਤਾਂ ਦਾ ਰਚਣਹਾਰਾ ਨੰਦ ਲਾਲ ਨੂਰਪੁਰੀ
ਰਣਜੀਤ ਸਿੰਘ ਪ੍ਰੀਤ
31 ਜਨਵਰੀ ਬਰਸੀ ਤੇ  
ਸੂਰਤ-ਸੀਰਤ,ਸੁਰ-ਸੰਗੀਤ ਦਾ ਸੁਮੇਲ : ਸੁਰੱਈਆ
ਰਣਜੀਤ ਸਿੰਘ ਪ੍ਰੀਤ
ਗੀਤਕਾਰੀ ਦਾ ਯੁੱਗ ਅਤੇ ਦਰਵੇਸ਼ ਮੂਰਤ ਬਾਈ ‘ਦੇਵ ਥਰੀਕੇ ਵਾਲਾ’
ਸ਼ਿਵਚਰਨ ਜੱਗੀ ਕੁੱਸਾ
ਸੂਰਤ-ਸੀਰਤ ਦਾ ਸੁਮੇਲ ਸੀ ; ਅਦਾਕਾਰਾ ਕਲਪਨਾ ਮੋਹਨ
ਰਣਜੀਤ ਸਿੰਘ ਪ੍ਰੀਤ
ਬਿਖ਼ੜੇ ਰਾਹਾਂ ਦਾ ਪਾਂਧੀ ਸੀ- ਮੇਜਰ ਰਾਜਸਥਾਨੀ
ਰਣਜੀਤ ਸਿੰਘ ਪ੍ਰੀਤ
ਯਾਦਾਂ ਬਿਖ਼ੇਰ ਕੇ ਤੁਰ ਗਈ ਪੰਜਾਬੀ ਗਾਇਕਾ ਪੁਸ਼ਪਾ ਹੰਸ
ਰਣਜੀਤ ਸਿੰਘ ਪ੍ਰੀਤ
23 ਦਸੰਬਰ ਬਰਸੀ 'ਤੇ 
ਸੁਹਣੀ-ਸੁਰੀਲੀ-ਸੁਰ ਸੰਗੀਤ ਦਾ ਸੁਮੇਲ; ਮਲਕਾ-ਇ-ਤਰੰਨਮ ਨੂਰਜਹਾਂ
ਰਣਜੀਤ ਸਿੰਘ ਪ੍ਰੀਤ
ਤੁਰ ਗਏ ਦੀ ਉਦਾਸੀ ਏ
ਐ ਬਾਈ ਮਾਣਕ! ਅਲਵਿਦਾ ਤੇ ਆਖਰੀ ਸਲਾਮ!!

ਸ਼ਿਵਚਰਨ ਜੱਗੀ ਕੁੱਸਾ
ਮਧੁਬਾਲਾ 1951 ਵਿਚ
ਧੰਨਵਾਦ: ਰਵਿੰਦਰ ਰਵੀ
ਛੈਣੀਂ ਵਰਗੀ ਅਵਾਜ਼ ਦਾ ਮਾਲਕ ਬਾਈ ਕੁਲਦੀਪ ਮਾਣਕ
ਸ਼ਿਵਚਰਨ ਜੱਗੀ ਕੁੱਸਾ
ਕਵੀਸ਼ਰੀ ਦਾ ਥੰਮ੍ਹ-ਰਣਜੀਤ ਸਿੰਘ ਸਿੱਧਵਾਂ ਕਰਨੈਲ ਸਿੰਘ ਪਾਰਸ ਤੇ ਰਣਜੀਤ ਸਿੰਘ ਸਿੱਧਵਾਂ ਦੀ ਇਕ ਪੁਰਾਣੀ ਤਸਵੀਰ
ਅਲੀ ਰਾਜਪੁਰਾ
ਚਿੱਤਰਕਲਾ ਦਾ ਅਮਿੱਟ ਹਸਤਾਖਰ: ਅੱਛਰ ਸਿੰਘ
ਬਲਰਾਜ ਸਿੰਘ ਸਿੱਧੂ, ਯੂ. ਕੇ.
ਪਾਇਰੇਸੀ ਕਰਕੇ ਆਖ਼ਰੀ ਸਾਹਾਂ ’ਤੇ ਹਨ ਮਿਊਜ਼ਿਕ ਕੰਪਨੀਆਂ ਜਾਂ ‘ਪਾਇਰੇਸੀ ਲੱਕਵਾਗ੍ਰਸਤ’ ਮਿਊਜ਼ਿਕ ਕੰਪਨੀਆਂ ਆਖ਼ਰੀ ਸਾਹਾਂ ’ਤੇ
ਜਰਨੈਲ ਘੁਮਾਣ
ਤਪਦੇ ਹਿਰਦਿਆਂ ’ਤੇ ਕਣੀਆਂ ਦਾ ਅਹਿਸਾਸ ਕਰਵਾਉਂਦੀ ਸ਼ਾਇਰ ਚੌਹਾਨ ਦੀ ਐਲਬਮ – ਅੰਬਰ ਮੋੜ ਦਿਓ
ਰਘਵੀਰ ਸਿੰਘ ਚੰਗਾਲ
ਵਗਦੀ ਪਈ ਸਵਾਂਅ ਢੋਲਾ.. ਬਲਰਾਜ ਸਾਹਨੀ ਦੀਆਂ ਪ੍ਰੀਤਨਗਰ ਵਿਚ ਬਿਖਰੀਆਂ ਯਾਦਾਂ
ਜਤਿੰਦਰ ਸਿੰਘ ਔਲ਼ਖ

ਜਲਦ ਰਿਲੀਜ਼ ਹੋਣ ਜਾ ਰਹੀ ਹੈ-‘ਇੱਕ ਕੁੜੀ ਪੰਜਾਬ ਦੀ’
ਦਰਸ਼ਨ ਦਰਵੇਸ਼

ਅਦਾਕਾਰੀ ਦੇ ਜਨੂੰਨ ਦਾ ਨਾਂਅ–ਮਨਮੀਤ ਮਾਨ
ਦਰਸ਼ਨ ਦਰਵੇਸ਼
‘ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ’ ਦੋਗਾਣ ਐਲਬਮ ਦੇ ਨਾਲ-ਸਰਦੂਲ ਤੇ ਨੂਰੀ
ਨਰਪਿੰਦਰ ਸਿੰਘ ਬੈਨੀਪਾਲ

‘ਪਰਖ ਦ ਟੈਸਟ’ ਲੈ ਕੇ ਹਾਜ਼ਰ ਹੋ ਰਿਹਾ ਹੈ-ਸੁਖਵਿੰਦਰ ਸੁੱਖੀ
ਨਰਪਿੰਦਰ ਸਿੰਘ ਬੈਨੀਪਾਲ

hore-arrow1gif.gif (1195 bytes)


Terms and Conditions
Privacy Policy
© 1999-2019 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2019, 5abi.com