|
ਕੁਲਦੀਪ
ਮਾਣਕ |
ਸ਼ਾਇਦ
ਕਿਸੇ ਨੂੰ ਨਾ ਪਤਾ ਹੋਵੇ,
ਦੱਸ ਦੇਵਾਂ ਕਿ
ਬਾਈ ਕੁਲਦੀਪ ਮਾਣਕ ਦਾ ਬਚਪਨ ਦਾ ਨਾਂ
‘ਲਤੀਫ਼
ਮੁਹੰਮਦ’
ਹੈ!
15
ਨਵੰਬਰ
1949
ਨੂੰ ਪਿੰਡ ਜਲਾਲ,
ਜਿਲ੍ਹਾ ਬਠਿੰਡਾ ਪਿਤਾ ਨਿੱਕਾ ਖ਼ਾਨ ਦੇ ਘਰ ਜਨਮੇ ਕੁਲਦੀਪ ਮਾਣਕ
ਨੇ ਜ਼ਿੰਦਗੀ ਦੇ ਬੜੇ ਕੌੜੇ ਅਤੇ
ਮਿੱਠੇ ਤਜ਼ਰਬੇ ਆਪਣੇ ਸਰੀਰ
‘ਤੇ
ਹੰਢਾਏ ਹੋਏ ਨੇ! ਉਸ ਦੇ ਦੋ ਭਰਾ ਸਦੀਕੀ ਅਤੇ ਰਫ਼ੀਕ ਵੀ ਉਸ ਦੇ
ਜੱਦੀ ਪਿੰਡ ਜਲਾਲ ਵਿਚ ਹੀ ਰਹਿੰਦੇ ਹਨ। ਉਸ ਨਾਲ਼ "ਇੱਕ ਨੱਢੀ
ਸ਼ਹਿਰ ਭੰਬੋਰ ਦੀ" ਹਿੱਕ ਦੇ ਜੋਰ
'ਤੇ
ਗਾਉਣ ਵਾਲ਼ਾ ਕੇਵਲ ਜਲਾਲ ਉਸ ਦਾ ਭਤੀਜਾ ਹੈ! ਮਾਣਕ ਦੇ ਵੱਡ-ਵਡੇਰੇ
ਮਹਾਰਾਜਾ ਹੀਰਾ ਸਿੰਘ ਨਾਭਾ ਦੇ
ਹਜ਼ੂਰੀ ਰਾਗੀ ਸਨ,
ਇਸ ਲਈ ਮਾਣਕ ਨੂੰ ਗਾਉਣ ਦੀ ਗੁੜ੍ਹਤੀ ਪੁਰਖ਼ਿਆਂ ਕੋਲੋਂ ਹੀ ਨਸੀਬ
ਹੋ ਗਈ ਸੀ,
ਪਰ
ਗਾਇਨ ਅਤੇ ਸੰਗੀਤ ਦੇ ਰਹਿੰਦੇ
‘ਗੁਰ’
ਉਸ ਨੇ ਆਪਣੇ ਉਸਤਾਦ ਖ਼ੁਸ਼ੀ ਮੁਹੰਮਦ ਕਵਾਲ ਕੋਲੋਂ ਗ੍ਰਹਿਣ
ਕੀਤੇ। ਸੋਲ਼ਾਂ ਸਾਲ ਦੀ ਚੜ੍ਹਦੀ ਉਮਰ ਵਿਚ ਹੀ ਉਸ ਨੇ ਗਾਉਣਾ ਸ਼ੁਰੂ
ਕਰ ਦਿੱਤਾ ਸੀ। ਸਕੂਲ ਦੇ ਮਾਸਟਰ
ਉਸ ਕੋਲ਼ੋਂ ਸਕੂਲ ਵਿਚ ਵੀ ਗੀਤ ਸੁਣਦੇ ਰਹਿੰਦੇ। ਮਰਹੂਮ ਹਰਚਰਨ
ਗਰੇਵਾਲ਼ ਨਾਲ ਵੀ ਉਹ ਕਾਫ਼ੀ ਸਮਾਂ
ਸਟੇਜ਼ਾਂ
‘ਤੇ
ਜਾਂਦਾ ਰਿਹਾ ਅਤੇ ਗਾਇਕਾ ਸੀਮਾਂ ਨਾਲ ਉਸ ਨੇ ਦੋਗਾਣਾ ਗਾਇਕੀ ਦੀ ਸ਼ੁਰੂਆਤ ਕੀਤੀ।
ਸਰਬਜੀਤ ਨਾਲ਼ ਸ਼ਾਦੀ ਕਰਨ ਉਪਰੰਤ ਮਾਣਕ ਦੇ ਦੋ ਬੱਚੇ ਹੋਏ,
ਬੇਟੀ ਸ਼ਕਤੀ ਅਤੇ ਪੁੱਤਰ ਯੁੱਧਵੀਰ!
ਦੋਨੋਂ ਹੀ ਵਿਆਹੇ ਵਰੇ ਅਤੇ ਰੰਗੀਂ ਵਸਦੇ ਹਨ! ਮਾਣਕ ਦਾ ਸਭ ਤੋਂ
ਪਹਿਲਾ ਗੀਤ ਸੀਮਾਂ ਨਾਲ਼ "ਜੀਜਾ
ਅੱਖੀਆਂ ਨਾ ਮਾਰ ਵੇ ਮੈਂ ਕੱਲ੍ਹ ਦੀ ਕੁੜੀ" ਦਿੱਲੀ ਦੀ ਕਿਸੇ
ਕੰਪਨੀ ਨੇ ਰਿਕਾਰਡ ਕੀਤਾ,
ਜੋ ਸ਼
ਬਾਬੂ ਸਿੰਘ ਮਾਨ ਮਰਾੜਾਂ ਵਾਲ਼ੇ ਦਾ ਲਿਖਿਆ ਹੋਇਆ ਸੀ। ਉਸ ਤੋਂ
ਬਾਅਦ ਉਸ ਨੇ ਮਰਹੂਮ ਗੁਰਦੇਵ ਸਿੰਘ
ਮਾਨ ਦੇ ਲਿਖੇ ਗੀਤ ਵੀ ਗਾਏ।
ਕੱਦ
ਪੱਖੋਂ ਪੰਜ ਕੁ ਫ਼ੁੱਟ ਦਾ ਬਾਈ ਕੁਲਦੀਪ ਮਾਣਕ ਜਦ ਬਾਬਾ ਬੰਦਾ
ਬਹਾਦਰ ਦੀ
'ਵਾਰ'
ਗਾਉਂਦਾ ਹੈ ਤਾਂ ਦੇਖਣ ਵਾਲ਼ੇ ਸ਼ਾਹਦੀ ਭਰ ਸਕਦੇ ਹਨ ਕਿ ਉਹ
ਮਾਈਕਰੋਫ਼ੋਨ ਤੋਂ ਪੰਜ
ਗਜ ਪਿੱਛੇ ਹਟ ਕੇ ਹੇਕ ਲਾਉਂਦਾ,
ਪੂਰੇ ਤਾਅ ਨਾਲ਼ ਮੁੜ ਮਾਈਕ ਵੱਲ ਨੂੰ ਆਉਂਦਾ,
ਸੁਣਨ ਵਾਲ਼ੇ ਨੂੰ
ਮੁੜ੍ਹਕਾ ਲਿਆ ਦਿੰਦਾ ਹੈ! ਪਰ ਉਸ ਦੀ ਅਵਾਜ਼ ਦੀ ਰਵਾਨਗੀ ਅਤੇ ਲੈਅ
ਵਿਚ ਭੋਰਾ ਫ਼ਰਕ ਨਹੀਂ ਪੈਂਦਾ
ਅਤੇ ਉਹ ਹਿੱਕ ਦੇ ਜ਼ੋਰ
Ḕਤੇ
ਗਾਉਣ ਦਾ ਬਲ ਅੱਜ ਵੀ ਰੱਖਦਾ ਹੈ! ਉਸ ਦੀ ਮਿੱਠੀ ਅਵਾਜ਼ ਪੰਜਾਬ ਦੇ
ਪੰਜਾਂ ਪਾਣੀਆਂ ਵਿਚ ਮਿਸ਼ਰੀ ਤਾਂ ਘੋਲਦੀ ਹੀ ਹੈ,
ਪਰ ਨਾਲ਼ ਦੀ ਨਾਲ਼ ਇਹ ਗੜ੍ਹਕਦੀ ਅਵਾਜ਼ ਮੁਰਦੇ ਵਿਚ
ਜਾਨ ਪਾਉਣ ਦੀ ਸਮਰੱਥਾ ਵੀ ਰੱਖਦੀ ਹੈ! ਇਸ ਲਈ ਜਦ ਉਹ ਬਾਬਾ ਬੰਦਾ
ਬਹਾਦਰ ਦੀ ਵਾਰ "ਲੈ ਕੇ ਕਲਗੀਧਰ
ਤੋਂ ਥਾਪੜਾ" ਜਾਂ ਸ਼ਹੀਦ ਊਧਮ ਸਿੰਘ ਦੀ ਵਾਰ,
"ਅੱਗ
ਲਾ ਕੇ ਫ਼ੂਕਦੂੰ ਲੰਡਨ ਸ਼ਹਿਰ ਨੂੰ" ਗਾਉਂਦਾ ਹੈ
ਤਾਂ ਬੰਦੇ ਦਾ ਖ਼ੂਨ ਖੌਲਣ ਲੱਗ ਜਾਂਦਾ ਹੈ!
…ਤੇ
ਜਦ ਉਹ,
"ਨੀ ਪੁੱਤ ਜੱਟਾਂ ਦਾ ਹਲ਼
ਵਾਹੁੰਦਾ ਵੱਡੇ
ਤੜਕੇ ਦਾ" ਜਾਂ "ਤੇਰੀ ਆਂ ਮੈਂ ਤੇਰੀ ਰਾਂਝਾ" ਗਾਉਂਦਾ ਹੈ ਤਾਂ
ਸੁਣਨ ਵਾਲ਼ਾ ਹੀਰ-ਰਾਂਝਾ ਦੇ
ਵਹਿਣਾਂ ਵਿਚ ਵਹਿ ਜਾਂਦਾ ਹੈ! ਜਦ ਤੋਂ ਉਸ ਨੇ ਗਾਉਣਾ ਸ਼ੁਰੂ ਕੀਤਾ
ਹੈ,
ਨਦੀ ਦੇ ਪਾਣੀ ਵਾਂਗ ਉਹ
ਇੱਕੋ ਵਹਾਅ ਵਿਚ ਹੀ ਤੁਰਿਆ ਆਉਂਦਾ ਹੈ। ਨਤੀਜੇ ਵਜੋਂ ਅੱਜ ਵੀ
ਲੋਕ ਉਸ ਨੂੰ ਉਤਨਾ ਹੀ ਸੁਣਨਾ ਪਸੰਦ
ਕਰਦੇ ਹਨ,
ਜਿੰਨਾਂ ਅੱਜ ਤੋਂ ਤੀਹ-ਪੈਂਤੀ ਸਾਲ ਪਹਿਲਾਂ ਪਸੰਦ ਕਰਦੇ ਸਨ। ਅੱਜ
ਦਾ ਯੁੱਗ ਤਾਂ
ਸਕੂਟਰਾਂ,
ਕਾਰਾਂ ਅਤੇ ਮੋਟਰ ਸਾਈਕਲਾਂ ਦਾ ਯੁੱਗ ਹੈ। ਪਰ ਅੱਜ ਤੋਂ
ਤੀਹ-ਪੈਂਤੀ ਸਾਲ ਪਹਿਲਾਂ ਲੋਕ
ਵੀਹ-ਵੀਹ ਕੋਹ ਤੁਰ ਕੇ ਵੀ ਉਸ ਦਾ ਅਖਾੜਾ ਸੁਣਨ ਲਈ ਵਹੀਰਾਂ ਘੱਤ
ਕੇ ਆਉਂਦੇ ਸਨ! ਇਹ ਮਾਣਕ ਦੀ
'ਚੜ੍ਹਤ'
ਦਾ ਸਮਾਂ ਸੀ ਅਤੇ ਉਸ ਨੂੰ ਸੁਣਨ ਦੇ ਸ਼ੌਕੀਨ ਲੋਕ ਉਸ ਕੋਲ਼ੋਂ ਪੁੱਛ
ਕੇ ਵਿਆਹ ਦੀ ਤਾਰੀਖ਼
ਮੁਕੱਰਰ ਕਰਦੇ ਸਨ,
ਕਿਉਂਕਿ ਇਕ-ਇਕ ਦਿਨ ਵਿਚ ਮਾਣਕ ਤਿੰਨ-ਤਿੰਨ ਅਖਾੜੇ ਵੀ ਲਾਉਣ
ਜਾਂਦਾ
ਸੀ।
ਮੈਨੂੰ
ਅਜੇ ਵੀ ਯਾਦ ਹੈ,
ਜਦ ਮੈਂ ਤਖ਼ਤੂਪੁਰਾ ਦੇ ਗੁਰੂ ਨਾਨਕ ਖ਼ਾਲਸਾ ਹਾਈ ਸਕੂਲ ਵਿਚ
ਪੜ੍ਹਦਾ ਸੀ,
ਉਦੋਂ ਕਿਤੇ ਬਾਈ ਮਾਣਕ ਦਾ ਅਖਾੜਾ ਲੱਗਣਾ ਹੁੰਦਾ ਤਾਂ ਸਾਡੇ ਪੀ.
ਟੀ.
ਮਾਸਟਰ ਸਾਨੂੰ
ਇਕ ਦਿਨ ਪਹਿਲਾਂ ਹੀ ਕਲਾਸ ਵਿਚ ਖੜ੍ਹਾ ਕਰ ਲੈਂਦੇ ਅਤੇ ਆਖਦੇ,
"ਕੱਲ੍ਹ
ਨੂੰ ਫ਼ਲਾਣੇ ਪਿੰਡ ਮਾਣਕ ਦਾ
‘ਖਾੜਾ
ਲੱਗਣੈਂ ਬਈ,
ਜਿੰਨ੍ਹਾਂ ਜਿੰਨ੍ਹਾਂ ਨੇ ਕੱਲ੍ਹ ਨੂੰ ਸਕੂਲ ਨਹੀਂ ਆਉਣਾ,
ਉਹ ਹੱਥ ਖੜ੍ਹੇ ਕਰ
ਕੇ ਅੱਜ ਈ ਕੁੱਟ ਖਾ ਲਵੋ..!"
ਅਸਲ ਵਿਚ ਉਸ ਦਿਨ ਸਾਡੇ ਪੀ.
ਟੀ.
ਮਾਸਟਰ ਸਾਹਿਬ ਨੇ ਵੀ ਸਕੂਲ ਨਹੀਂ
ਆਉਣਾ ਹੁੰਦਾ ਸੀ। ਨਾ ਤਾਂ ਉਹ ਸਾਡੇ ਪੀ.
ਟੀ.
ਮਾਸਟਰ ਸਾਨੂੰ ਕੁੱਟਦੇ,
ਪਰ ਸ਼ੁਗਲ ਜਿਹਾ ਜ਼ਰੂਰ ਕਰ
ਲੈਂਦੇ। ਉਹ ਵੀ ਕੁਲਦੀਪ ਮਾਣਕ ਦੇ ਬੜੇ ਤਕੜੇ ਪ੍ਰਸ਼ੰਸਕ ਸਨ। ਸੁਣਨ
ਵਿਚ ਆਇਆ ਹੈ ਕਿ ਸਾਡੇ ਇਲਾਕੇ
ਦਾ ਪ੍ਰਸਿੱਧ ਖਾੜਕੂ ਸ਼ ਗੁਰਜੰਟ ਸਿੰਘ ਬੁੱਧ ਸਿੰਘ ਵਾਲ਼ਾ ਕੁਲਦੀਪ
ਮਾਣਕ ਦਾ ਬੜਾ ਪ੍ਰਸ਼ੰਸਕ ਰਿਹਾ
ਹੈ।
‘ਮੋਸਟ
ਵਾਂਟਿਡ’
ਅਤੇ
‘ਵਾਰੰਟਿਡ’
ਹੋਣ ਦੇ ਬਾਵਜੂਦ ਵੀ ਉਹ ਮਾਣਕ ਦਾ ਅਖਾੜਾ ਸੁਣਨੋ ਨਾ
ਛੱਡਦਾ। ਸਾਡੇ ਪਿੰਡ ਵਾਲ਼ਾ ਸੱਘਾ ਅਮਲੀ ਇੱਕ ਲੱਤ ਸੁੱਕੀ ਹੋਣ ਦੇ
ਬਾਵਜੂਦ ਵੀ ਸੋਟੀ ਆਸਰੇ ਮਾਣਕ ਦਾ
ਅਖਾੜਾ ਪੰਜ-ਪੰਜ ਕਿਲੋਮੀਟਰ ਤੁਰ ਕੇ ਵੀ ਦੇਖਣ ਜਾਂਦਾ ਅਤੇ ਮੁੜਦਾ
ਹੋਇਆ,
"ਮਾਣਕ,
ਮਾਣਕ ਈ ਐ
ਬਾਈ..!
ਮਾਣਕ ਵਰਗਾ ਜੰਮਣੈਂ ਕੋਈ ਜੱਗ
'ਤੇ..?"
ਅਲਾਪਦਾ ਆਉਂਦਾ। ਉਸ ਦੇ ਨਾਂ ਨਾਲ਼
'ਮਾਣਕ'
ਤਖ਼ੱਲਸ
ਜੁੜਨਾ ਵੀ ਇਕ ਮਹਿਜ਼ ਇਤਫ਼ਾਕ ਹੀ ਸੀ। ਕਿਸੇ ਵਿਆਹ
'ਤੇ
ਮਾਣਕ ਨੇ ਸਿਹਰਾ ਗਾਇਆ। ਇੱਤਫ਼ਾਕਨ ਉਸ ਵਿਚ
ਵਿਚ ਉਸ ਸਮੇਂ ਦੇ ਮੁੱਖ ਮੰਤਰੀ ਸ਼ ਪ੍ਰਤਾਪ ਸਿੰਘ ਕੈਰੋਂ ਵੀ
ਪਧਾਰੇ ਹੋਏ ਸਨ। ਉਹਨਾਂ ਮਾਣਕ ਦੇ
ਮੂੰਹੋਂ ਗਾਇਆ ਸਿਹਰਾ ਸੁਣ ਕੇ ਆਖਿਆ,
"ਇਹ
ਮੁੰਡਾ ਤਾਂ ਮਾਣਕ ਐ,
ਮਾਣਕ!" ਤੇ ਬੱਸ ਉਥੋਂ ਉਸ ਦੇ
ਨਾਂ ਨਾਲ਼
'ਮਾਣਕ'
ਹਮੇਸ਼ਾ ਤੌਰ
'ਤੇ
ਜੁੜ ਗਿਆ।
ਕਿਸੇ ਨੇ
ਉਸ ਦੀ ਸ਼ਾਨ ਵਿਚ ਇਹ ਲਫ਼ਜ਼ ਬੜੇ ਸੋਹਣੇ
ਕਹੇ ਹਨ,
ਉਚੀ ਅਵਾਜ਼,
ਪੰਚਮ ਦੀਆਂ ਹੱਦਾਂ ਤੋਂ ਪਾਰ,
ਪੰਜਾਂ ਪਾਣੀਆਂ ਵਿਚ ਮਿਸ਼ਰੀ ਵਾਂਗ ਘੁਲ਼ ਜਾਣ
ਵਾਲ਼ੀ,
ਸ਼ਿਵਾਲਿਕ ਦੀਆਂ ਪਹਾੜੀਆਂ ਤੋਂ ਉਪਰ ਉਠਦੀ,
ਸੱਤਾਂ ਸਮੁੰਦਰਾਂ ਦੀ ਪ੍ਰਕਰਮਾਂ ਕਰਦੀ,
ਕੁਲ
ਦੁਨੀਆਂ
‘ਚ
ਵਸਦੇ ਪੰਜਾਬੀਆਂ ਦੇ ਦਿਲਾਂ
‘ਚ
ਧੂਹ ਪਾਉਂਦੀ,
ਉਹਨਾਂ ਦੇ ਜਜ਼ਬਿਆਂ ਦੀ ਤਰਜ਼ਮਾਨੀ ਕਰਦੀ
ਅਵਾਜ਼,
ਪੰਜਾਬੀ ਲੋਕ-ਗਾਇਕੀ ਵਿਚ ਸਿਰਫ਼ ਇੱਕੋ ਹੀ ਨਾਮ ਹੈ,
ਕੁਲਦੀਪ ਮਾਣਕ! ਬਹੁਤ ਲੋਕ ਕਹਿੰਦੇ
ਸੁਣੇ ਗਏ ਨੇ ਕਿ ਕੁਲਦੀਪ ਮਾਣਕ
‘ਅੜਬ’
ਹੈ। ਪਰ ਸਾਡੀ ਪੁਰਾਣੀ ਯਾਰੀ ਹੈ। ਮੈਂ ਕਦੇ ਵੀ ਮਾਣਕ ਦੀ
ਕੋਈ ਅੜਬਾਈ ਨਹੀਂ ਦੇਖੀ। ਉਹ ਮੈਨੂੰ ਹਮੇਸ਼ਾ ਹੀ ਵੱਡੇ ਭਰਾਵਾਂ
ਵਾਂਗ ਮਿਲ਼ਿਆ ਅਤੇ ਬੜਾ ਪ੍ਰੇਮ
ਦਿੱਤਾ ਹੈ। ਹਾਂ,
ਮਾਣਕ ਅੜਬ ਹੈ! ਪਰ ਮਾਣਕ ਅੜਬ ਉਥੇ ਹੈ,
ਜਿੱਥੇ ਕਿਸੇ ਦਾ ਬਿਲਕੁਲ ਹੀ
‘ਸਰਦਾ’
ਨਹੀਂ! ਇਕ ਵਾਰ ਮਾਣਕ ਕਿਸੇ ਸਟੇਜ਼ ਤੋਂ ਗਾ ਰਿਹਾ ਸੀ,
"ਅੱਖਾਂ
ਮੂਹਰੇ ਦੀਂਹਦਾ ਰਹਿੰਦਾ ਹੈ ਰੜਕਦਾ,
ਛੱਡੀਏ ਨਾ ਵੈਰੀ ਨੂੰ..!"
ਕਿਸੇ ਨੇ ਸਟੇਜ਼ ਵੱਲ ਨੂੰ ਭਾਨ ਚਲਾ ਕੇ ਮਾਰੀ ਅਤੇ ਮਾਣਕ ਦੇ ਨਾਲ਼
ਸਟੇਜ਼
‘ਤੇ
ਖੜ੍ਹੇ ਮਾਣਕ ਦੇ ਸ਼ਾਗਿਰਦ ਪ੍ਰੀਤਮ ਬਰਾੜ ਦੇ ਵੱਜੀ,
ਤਾਂ ਮਾਣਕ ਪੈਂਦੀ ਸੱਟੇ ਆਖਣ ਲੱਗਿਆ,
"ਭਾਨ
ਉਹ ਸਿੱਟਦਾ ਹੁੰਦੈ,
ਜੀਹਦੀ ਘਰੇ ਨਾ ਚੱਲਦੀ ਹੋਵੇ..!"
ਇਕ ਵਾਰ ਕੋਈ ਉਜੱਡ ਬੰਦਾ ਗਾਉਣ ਵਾਲ਼ੀ
ਵੱਲ ਦੇਖ ਕੇ ਹਿੱਕ
‘ਤੇ
ਹੱਥ ਰੱਖ ਕੇ ਇਸ਼ਾਰੇ ਜਿਹੇ ਕਰਨ ਲੱਗ ਪਿਆ। ਮਾਣਕ ਉਸ ਸੱਜਣ ਨੂੰ ਦੇਖ ਕੇ
ਕਹਿੰਦਾ,
"ਇਕ
ਬਾਈ ਸਾਡੇ ਸਾਹਮਣੇ ਬੈਠੈ..!
ਲਾਲ਼ਾਂ ਸਿੱਟ-ਸਿੱਟ ਕੇ ਪਤੰਦਰ ਨੇ ਝੱਗਾ ਗਿੱਲਾ ਕਰ
ਲਿਆ..!
ਉਹਨੂੰ ਬਾਈ ਨੂੰ ਮੈਂ ਬੇਨਤੀ ਕਰਦੈਂ ਬਈ ਕਾਹਨੂੰ ਲੀੜੇ ਪਾੜ ਪਾੜ
ਸਿੱਟੀ ਜਾਨੈਂ…?
ਨਾ
ਤਾਂ ਤੇਰੇ ਸੁਪਨੇ
‘ਚ
ਮੈਂ ਆਵਾਂ,
ਤੇ ਨਾਂ ਮੈਂ ਈ ਆਵਾਂ।" ਤੇ ਫ਼ੇਰ ਢੋਲਕੀ ਵਾਲ਼ੇ ਵੱਲ ਹੱਥ ਕਰਕੇ
ਕਹਿੰਦਾ,
"ਐਹਨੇ
ਆ ਜਿਆ ਕਰਨੈਂ,
ਦੇਖ ਲੈ ਇਹਦਾ ਬੁੱਲ੍ਹ ਕਿਹੋ ਜਿਐ..!"
ਅਤੇ ਇਕ ਵਾਰ ਕਿਸੇ ਅਖਾੜੇ
ਵਿਚ ਕੋਈ ਦਾਰੂ ਨਾਲ਼ ਰੱਜਿਆ ਬਾਈ ਗਾਉਣ ਵਾਲ਼ੀ ਦੇ ਰੋੜੀਆਂ ਮਾਰਨ
ਲੱਗ ਪਿਆ। ਇਹ ਗੱਲ ਮਾਣਕ ਦੇ
ਬਰਦਾਸ਼ਤ ਕਰਨ ਤੋਂ ਬਿਲਕੁਲ ਬਾਹਰ ਸੀ। ਮਾਣਕ ਗਾਉਣ ਵਾਲ਼ੀ ਬੀਬੀ
ਨੂੰ ਰੋਕ ਕੇ ਮਾਈਕ
‘ਤੇ
ਆ ਕੇ
ਤੁਰੰਤ ਗੁੱਸੇ ਵਿਚ ਬੋਲਿਆ,
"ਇਕ
ਬਾਈ ਸਾਡੇ ਸਾਹਮਣੇ ਬੈਠ ਕੇ ਗਾਉਣ ਆਲ਼ੀ ਬੀਬੀ ਦੇ ਡਲ਼ੀਆਂ ਮਾਰੀ
ਜਾਂਦੈ,
ਮੈਂ ਉਹਨੂੰ ਬਾਈ ਨੂੰ ਪੁੱਛਣਾ ਚਾਹੁੰਨੈਂ,
ਬਈ ਪਤੰਦਰਾ,
ਜੇ ਤੈਥੋਂ ਘਰੇ
‘ਕੱਖ’
ਨ੍ਹੀ
ਹੁੰਦਾ,
ਤਾਂ ਐਥੇ ਕਾਹਨੂੰ ਆਫ਼ਰਿਆ ਫ਼ਿਰਦੈਂ…?"
ਤੇ ਰੋੜੀਆਂ ਮਾਰਨ ਵਾਲ਼ੇ ਸੱਜਣ ਨੂੰ ਭੱਜਣ ਨੂੰ
ਕਿਤੇ ਰਾਹ ਨਾ ਲੱਭੇ! ਇਕ ਵਾਰ ਡੁਬਈ ਵਿਚ ਮਾਣਕ ਸਟੇਜ਼
'ਤੇ
ਗਾ ਰਿਹਾ ਸੀ,
"ਕੋਠੇ
'ਤੇ
ਗਿਲਾਸੀ ਤੇ,
ਆਏ ਦੀਆਂ ਲੱਖ ਖ਼ੁਸ਼ੀਆਂ ਵੇ ਤੁਰ ਗਏ ਦੀ ਉਦਾਸੀ ਏ…!"
ਇਕ ਸ਼ਰਾਬੀ ਲਗਾਤਾਰ ਚੀਕਾਂ ਮਾਰਨੋਂ ਨਾ ਹਟੇ।
ਮਾਣਕ ਨੇ ਬਹੁਤ ਰੋਕਿਆ,
ਪਰ ਉਹ ਚੀਕਾਂ ਅਤੇ ਕਿਲਕਾਰੀਆਂ ਜਿਹੀਆਂ ਮਾਰਨੋਂ ਬਾਜ਼ ਨਾ ਆਇਆ,
ਤਾਂ ਅੱਕ
ਕੇ ਮਾਣਕ ਆਖਣ ਲੱਗਿਆ,
"ਕਿਉਂ
ਤਿੰਘੀ ਜਾਨੈਂ..?
ਤਿੰਘਦੇ ਦਾ ਤੇਰਾ ਥੱਲੇ ਨਾ ਕੁਛ ਨਿਕਲ਼ਜੇ…!"
ਤੇ
ਉਹ ਬਾਈ ਮੁੜ ਸਟੇਜ਼ ਕੋਲ਼ ਨਹੀਂ ਦਿਸਿਆ।
ਬਾਈ
ਮਾਣਕ ਹਾਜ਼ਰ ਜਵਾਬ ਵੀ ਬਹੁਤ ਹੈ! ਦਸੰਬਰ
2009
ਵਿਚ
ਉਹ ਮੇਰੇ ਪਿੰਡ ਕੁੱਸਾ ਵਿਖੇ ਮੇਰੇ ਬਾਪੂ ਜੀ ਦੀ ਬਰਸੀ
'ਤੇ
ਆਇਆ। ਉਸ ਨਾਲ਼ ਪ੍ਰੋਫ਼ੈਸਰ ਨਿਰਮਲ ਜੌੜਾ
ਅਤੇ ਬਾਈ ਦੇਵ ਥਰੀਕੇ ਵੀ ਸੀ। ਟਿੱਚਰ ਵਿਚ ਪ੍ਰਸਿੱਧ ਵਿਅੰਗ ਲੇਖਕ
ਸ੍ਰੀ ਕੇ.
ਐੱਲ਼ ਗਰਗ ਨੇ ਮਾਣਕ
ਦੇ ਗਲ਼ ਵਿਚ ਪਾਏ ਲੌਕਟ ਵੱਲ ਹੱਥ ਕਰ ਕੇ ਪੁੱਛਿਆ,
"ਮਾਣਕ
ਸਾਹਿਬ ਇਹ ਅਸਲੀ ਐ..?"
ਤਾਂ ਮਾਣਕ ਆਖਣ
ਲੱਗਿਆ,
"ਮੈਂ
ਤੇਰੇ ਸਾਹਮਣੇ ਨਕਲੀ ਬੈਠੈਂ..?
ਜੋ ਮੈਂ ਹੁਣ ਤੱਕ ਗਾਇਐ,
ਨਕਲੀ ਗਾਇਐ…?"
ਬਾਈ
ਬਲਦੇਵ ਸਿੰਘ ਸੜਕਨਾਮਾਂ,
ਹਾਕਮ ਸੂਫ਼ੀ,
ਮੱਖਣ ਬਰਾੜ,
ਹਾਕਮ ਬਖ਼ਤੜੀ ਵਾਲਾ ਅਤੇ ਸਵਰਗੀ ਦੀਦਾਰ ਸੰਧੂ
ਦੇ ਫ਼ਰਜ਼ੰਦ ਜਗਮੋਹਣ ਸੰਧੂ ਵਰਗੇ ਸਾਰੇ ਹੱਸ ਪਏ। ਇਕ ਵਾਰ ਉਹ ਸਟੇਜ਼
'ਤੇ
ਕੌਲਾਂ ਗਾਈ ਜਾਵੇ,
"ਵੀਰੋ
ਊਠਾਂ ਵਾਲ਼ਿਓ ਵੇ…ਪਾਣੀ
ਪੀ ਜਾਓ ਦੋ ਪਲ ਬਹਿਕੇ…!"
ਇਕ ਬਾਈ ਤੋਂ ਪੀਤੀ ਵਿਚ ਰਹਿ ਨਾ ਹੋਇਆ ਅਤੇ
ਉਹ ਅਤੀਅੰਤ ਭਾਵੁਕ ਹੋਇਆ,
ਉਠ ਕੇ ਸਟੇਜ਼
'ਤੇ
ਆ ਗਿਆ ਅਤੇ ਮਾਣਕ ਦੇ ਨਾਮ ਇੱਕ ਕਿੱਲਾ ਜ਼ਮੀਨ ਕਰਵਾਉਣ
ਦੀ ਜ਼ਿਦ ਕਰਨ ਲੱਗ ਪਿਆ। ਮਾਣਕ ਹੱਸ ਕੇ ਕਹਿੰਦਾ,
"ਹੁਣ
ਸਾਨੂੰ ਗਾ ਲੈਣ ਦੇ ਬਾਈ,
ਤੇਰੇ
'ਤੇ
ਪੂਰਾ
ਇਤਬਾਰ ਐ..!
ਕਿੱਲੇ ਦੀ ਰਜ਼ਿਸਟਰੀ ਆਪਾਂ ਕੱਲ੍ਹ ਨੂੰ ਕਰਵਾ ਲਵਾਂਗੇ…?
ਦੂਜਿਆਂ ਦਾ ਤਾਂ ਸੁਆਦ ਨਾ
ਮਾਰੀਏ..?"
ਮਾਣਕ ਹਾਕੀ ਦਾ ਖਿਡਾਰੀ ਵੀ ਰਿਹੈ। ਉਸ ਨੇ ਸਭ ਤੋਂ ਵੱਧ ਗੀਤ
ਹਰਦੇਵ ਦਿਲਗੀਰ (ਦੇਵ
ਥਰੀਕਿਆਂ ਵਾਲ਼ੇ),
ਦਲੀਪ ਸਿੰਘ ਸਿੱਧੂ ਕਣਕਵਾਲੀਆ,
ਗੁਰਮੁਖ ਸਿੰਘ ਗਿੱਲ (ਗਿੱਲ ਜੱਬੋਮਾਜਰਾ) ਦੇ
ਗਾਏ ਨੇ! ਸਭ ਨੂੰ ਪਤਾ ਹੈ ਕਿ ਇਕ ਵਾਰ ਮਾਣਕ ਐੱਮ.
ਪੀ.
ਦੀਆਂ ਵੋਟਾਂ ਵਿਚ ਵੀ ਖੜ੍ਹਾ ਹੋਇਆ ਸੀ।
ਬਠਿੰਡੇ ਜਿਲ੍ਹੇ ਵਿਚ ਵੋਟਾਂ ਮੰਗਣ ਦਾ ਸਿਲਸਲਾ ਜੰਗੀ ਪੱਧਰ
'ਤੇ
ਜਾਰੀ ਸੀ। ਉਸ ਦੀ ਪਾਰਟੀ ਦੇ
ਵਰਕਰ ਅਤੇ ਮਾਣਕ ਹੋਰੀਂ ਸ਼ਾਮ ਨੂੰ ਕਿਸੇ ਦੇ ਘਰ ਵਿਚਾਰ ਵਟਾਂਦਰਾ
ਕਰ ਰਹੇ ਸਨ। ਦਿਨ ਦੇ ਛੁਪਾਅ ਨਾਲ਼
ਇਕ ਬਿਰਧ ਮਾਈ ਆਈ। ਉਸ ਨੇ ਮਾਣਕ ਨੂੰ ਕੋਠੇ
'ਤੇ
ਵੱਜਦੇ ਸਪੀਕਰਾਂ
'ਤੇ
ਸੁਣਿਆਂ ਜ਼ਰੂਰ ਸੀ,
ਪਰ ਕਦੇ
ਦੇਖਿਆ ਨਹੀਂ ਸੀ। ਉਸ ਮਾਤਾ ਦੀ ਚਾਹਤ ਮਾਣਕ ਦੇ ਦਰਸ਼ਣ ਕਰਨ ਦੀ
ਸੀ।
-"ਵੇ
ਪੁੱਤ,
ਥੋਡੇ
'ਚੋਂ
ਮਾਣਕ ਕੌਣ ਐਂ..?"
ਉਸ ਨੇ ਵੋਟਾਂ ਵਾਲ਼ਿਆਂ ਦੇ ਇਕੱਠ ਕੋਲ਼ ਆ ਕੇ ਪੁੱਛਿਆ।
-"ਮੈਂ
ਆਂ ਬੇਬੇ..!"
ਮਾਣਕ ਉਠ ਕੇ ਖੜ੍ਹਾ ਹੋ ਗਿਆ। ਮਾਈ ਦੇ ਦਿਲ ਵਿਚ ਤਾਂ ਸੀ ਕਿ
ਮਾਣਕ ਕੋਈ ਛੇ ਫ਼ੁੱਟਾ ਨੌਜਵਾਨ
ਹੋਊਗਾ?
ਸਾਹਮਣੇ ਪੰਜ ਕੁ ਫ਼ੁੱਟ ਦਾ ਮਾਣਕ ਦੇਖ ਕੇ ਮਾਈ ਠਠੰਬਰ ਜਿਹੀ ਗਈ।
-"ਵੇ
ਭਾਈ ਮੈਂ ਤਾਂ
ਸੋਚਿਆ ਤੂੰ ਬਾਹਵਾ ਕੱਦ ਕਾਠ ਆਲ਼ਾ ਹੋਵੇਂਗਾ ਮਾਣਕਾ…?
ਤੂੰ ਤਾਂ ਹੈ ਈ ਸਤਮਾਂਹਾਂ ਜਿਆ…!"
ਉਸ
ਬੁੱਢੀ ਮਾਈ ਨੇ ਬੇਬਾਕ ਗੱਲ ਆਖੀ।
-"ਬੇਬੇ…!
ਮੈਂ ਅੱਗੇ ਤਾਂ ਕੋਠੇ
'ਤੇ
ਲੱਗੇ ਸਪੀਕਰਾਂ
'ਤੇ
ਨੀ ਮਾਣ ਸੀਗਾ…!
ਤੂੰ ਵੋਟ ਮੈਨੂੰ ਪਾਈਂ,
ਮੇਰੇ ਕੱਦ
'ਤੇ
ਨਾ ਜਾਹ,
ਪਾਰਲੀਮੈਂਟ
'ਚ
ਗੱਜਦਾ
ਦੇਖੀਂ…!"
-"ਚੰਗਾ
ਭਾਈ..!
ਵੋਟ ਤਾਂ ਮੈਂ ਤੈਨੂੰ ਈ ਪਾਊਂ..!"
ਆਖ ਮਾਤਾ ਉਸ ਦੇ ਕੱਦ ਤੋਂ
ਨਿਰਾਸ਼ ਹੋਈ ਘਰ ਨੂੰ ਤੁਰ ਗਈ।
ਸਾਡੇ
ਪਿੰਡ
'ਬਾਈ
ਸਿਉਂ'
ਦੀ ਜਗਾਹ
'ਚ
ਮਾਣਕ ਦਾ ਅਖਾੜਾ ਲੱਗਿਆ
ਹੋਇਆ ਸੀ। ਮਾਣਕ ਗਾ ਰਿਹਾ ਸੀ,
"ਤੇਰੀ
ਖਾਤਰ ਹੀਰੇ ਛੱਡ ਕੇ ਤਖ਼ਤ ਹਜ਼ਾਰੇ ਨੂੰ…ਪੁੱਤਰ
ਚੌਧਰੀਆਂ ਦਾ
ਬੇਲੀਂ ਮੰਗੂ ਚਾਰੇ…!"
ਸਾਡੇ ਪਿੰਡ ਵਾਲ਼ਾ ਤਾਇਆ ਭਾਗ ਸਿਉਂ ਵੀ ਆਪਣੇ ਭਰਾ ਸੱਜਣ ਸਿੰਘ
ਨੂੰ ਕਹਿਣ
ਲੱਗਿਆ,
"ਅਜੇ
ਤਾਂ ਕੱਦ ਤੋਂ ਮਾਰ ਖਾਂਦੈ ਸੱਜਣਾਂ..!
ਜੇ ਭੋਰਾ ਕੱਦ ਹੋਰ ਹੁੰਦਾ,
ਪਤਾ ਨੀ ਕੀ
ਅਸਮਾਨ ਨੂੰ ਟਾਕੀ ਲਾਉਂਦਾ..?"
ਤੇ ਤਾਇਆ ਸੱਜਣ ਸਿਉਂ ਉਸ ਤੋਂ ਵੀ ਚੜ੍ਹਦਾ ਚੰਦ! ਉਹ ਆਖਣ ਲੱਗਿਆ,
"ਮੈਨੂੰ
ਸਾਲ਼ੀ ਇਹ ਸਮਝ ਨਹੀਂ ਲੱਗਦੀ ਬਈ ਇਹ ਐਡੀ
'ਵਾਜ
ਕੱਢਦਾ ਕਿੱਥੋਂ ਐਂ…?"
ਬਾਈ ਗੁਰਦਾਸ ਮਾਨ
ਨੇ ਵੀ ਮਾਣਕ ਨੂੰ,
"ਮਾਣਕ
ਹੱਦ ਮੁਕਾ ਗਿਆ,
ਗਾ ਕੇ ਕਲੀਆਂ ਦੀ…!
ਮੁੜ ਮੁੜ ਯਾਦ ਸਤਾਵੇ ਪਿੰਡ
ਦੀਆਂ ਗਲ਼ੀਆਂ ਦੀ..!"
ਗੀਤ ਵਿਚ ਮਾਣਕ ਦਾ ਨਾਂ ਲੈ ਕੇ ਅਥਾਹ ਮਾਣ ਦਿੱਤਾ ਹੈ!
ਮਾਣਕ
ਟਿੱਚਰੀ ਵੀ
ਬਥੇਰਾ ਹੈ। ਗੁਰਦਾਸ ਮਾਨ ਦੇ ਦੱਸਣ ਅਨੁਸਾਰ ਇਕ ਵਾਰ ਕਿਸੇ ਫ਼ਕੀਰ
ਬੰਦੇ ਨੇ ਮਾਣਕ ਨੂੰ ਪੁੱਛਿਆ,
"ਮਾਣਕ
ਸਾਹਿਬ,
'ਖਾੜੇ
ਦੇ ਕਿੰਨੇ ਪੈਸੇ ਲੈਨੇ ਹੁੰਨੇ ਐਂ..?"
ਮਾਣਕ ਕਹਿਣ ਲੱਗਿਆ,
"ਪੈਂਤੀ
ਸੌ
ਰੁਪਈਆ..!"
ਉਹ ਕਹਿੰਦਾ,
"ਆਹ
ਲਓ ਪੈਂਤੀ ਸੌ ਰੁਪਈਆ,
ਸਾਡੇ
'ਖਾੜਾ
ਲਾਉਣ ਆ ਜਾਇਓ!" ਤਾਂ ਮਾਣਕ
ਪੈਂਦੀ ਸੱਟੇ ਕਹਿਣ ਲੱਗਿਆ,
"ਸਾਂਈਂ
ਜੀ ਤੁਸੀਂ ਖਾੜਾ ਕਾਹਦੇ ਵਾਸਤੇ ਲਾਉਣੈਂ,
ਪੈਂਤੀ ਸੌ ਦੀ ਮੱਝ
ਲੈ ਲਇਓ,
ਦੁੱਧ ਪੀਆ ਕਰੋਂਗੇ..!"
ਤੇ ਜਦ ਮਾਣਕ ਉਸ ਸਾਂਈਂ ਦੇ ਅਖਾੜੇ
'ਤੇ
ਗਿਆ ਤਾਂ ਉਸ ਸਾਂਈਂ
ਫ਼ਕੀਰ ਨੇ ਮਾਣਕ ਨੂੰ ਨੋਟਾਂ ਨਾਲ਼ ਮਾਲੋ-ਮਾਲ ਕਰ ਦਿੱਤਾ। ਸਰਦੂਲ
ਸਿਕੰਦਰ ਨੇ ਗੱਲ ਸੁਣਾਈ ਕਿ ਉਹ
ਮਾਣਕ ਦੇ ਦਫ਼ਤਰ ਵਿਚ ਮਾਣਕ ਨਾਲ਼ ਬੈਠਾ ਸੀ। ਕਿਸੇ ਦਾ ਫ਼ੋਨ ਆ ਗਿਆ।
ਮਾਣਕ ਦਾ ਮੈਨੇਜਰ ਕਿਤੇ
ਆਸੇ-ਪਾਸੇ ਸੀ ਅਤੇ ਫ਼ੋਨ ਮਾਣਕ ਨੇ ਹੀ ਚੁੱਕ ਲਿਆ। ਫ਼ੋਨ ਦੀ ਅਵਾਜ਼
ਉੱਚੀ ਸੀ। ਸਰਦੂਲ ਸਿਕੰਦਰ ਨੂੰ
ਵੀ ਸੁਣੀ ਜਾ ਰਹੀ ਸੀ।
-"ਸਾਸਰੀਕਾਲ
ਜੀ..!"
ਓਧਰੋਂ ਅਵਾਜ਼ ਆਈ।
-"ਕਹਿ
ਦਿਆਂਗੇ..!"
ਮਾਣਕ
ਦਾ ਉੱਤਰ ਸੀ।
-"ਸਾਡਾ
ਮੁੰਡਾ ਕਨੇਡੇ ਤੋਂ ਆ ਰਿਹੈ ਜੀ..!"
-"ਫ਼ੇਰ
ਮੈਂ ਕੀ
ਕਰਾਂ..?"
-"ਉਹਦਾ
ਵਿਆਹ ਕਰਨੈਂ ਜੀ…!"
-"ਕਰ
ਦਿਓ,
ਮੈਂ ਰੋਕਦੈਂææ?"
-"ਆਪਾਂ
ਖਾੜਾ
ਲੁਆਉਣੈਂ ਥੋਡਾ..!
ਕਿੰਨੇ ਪੈਸੇ ਲੈਣੇ ਐਂ…?"
-"ਵਿਆਹ
ਕਿੰਨੀ ਤਰੀਕ ਨੂੰ ਐਂ…?"
-"ਛੱਬੀ
ਤਰੀਕ ਨੂੰ ਈ ਐਂ ਜੀ…!"
-"ਫ਼ੇਰ
ਤੁਸੀਂ ਛੱਬੀ ਸੌ ਈ ਦੇ ਦਿਓ…!"
ਪਿਛਲੇ
ਸਾਲ ਇੰਗਲੈਂਡ ਆਏ
ਬਾਈ ਦੇਵ ਥਰੀਕਿਆਂ ਵਾਲ਼ੇ ਨਾਲ਼ ਇਕ ਦਿਨ ਗੱਲ ਚੱਲ ਪਈ। ਉਹ ਆਖਣ
ਲੱਗਿਆ,
"ਜੇ
ਮਾਣਕ ਕਿਤੇ ਸ਼ਰਾਬ ਨਾ
ਪੀਂਦਾ ਹੁੰਦਾ,
ਅਜੇ ਤੱਕ
'ਨ੍ਹੇਰੀ
ਲਿਆਉਂਦਾ ਹੁੰਦਾ!" ਆਖ ਉਹ ਉਦਾਸ ਹੋ ਜਿਹਾ ਗਿਆ। ਮੇਰੀ ਵੀ
ਅਕਾਲ ਪੁਰਖ਼ ਅੱਗੇ ਇਹੀ ਅਰਦਾਸ ਹੈ ਕਿ ਗੁਰੂ ਮਹਾਰਾਜ ਉਸ ਨੂੰ
ਸ਼ਰਾਬ ਦੇ ਨਸ਼ੇ ਤੋਂ ਰਹਿਤ ਕਰੇ ਅਤੇ
ਉਸ ਦੀ ਉਮਰ ਉਸ ਦੇ ਗੀਤਾਂ ਜਿੱਡੀ ਹੀ ਹੋਵੇ!
|