ਅਕਸਰ ਵੇਖਣ ਵਿਚ ਆਉਂਦਾ ਹੈ ਕਿ ਜਿਆਦਾ-ਤਰ ਕਲਮਾਂ, ਅਵਾਜਾਂ ਅਤੇ ਸੁਰਾਂ
ਲਕੀਰ-ਦੀ-ਫਕੀਰ ਹੀ ਹੋਇਆ ਕਰਦੀਆਂ ਹਨ। ਪਰ, ਕੁਝ ਇਕ ਐਸੀਆਂ ਸਖਸ਼ੀਅਤਾਂ ਵੀ ਹੁੰਦੀਆਂ
ਹਨ, ਜੋ ਆਪਣੇ ਵਿਸ਼ੇਸ਼ ਸ਼ੌਂਕ ਸਦਕਾ ਆਪਣੀ ਨਿਵੇਕਲੀ ਪਛਾਣ ਕਾਇਮ ਕਰ ਜਾਂਦੀਆਂ ਹਨ।
ਇਨ੍ਹਾਂ ਕਾਲਮਾਂ 'ਚ ਗੱਲ ਕਰਨ ਜਾ ਰਿਹਾ ਹਾਂ, ਐਸੇ ਗੀਤਕਾਰ ਦੀ, ਜੋ ਸਵ: ਅਮਰ ਸਿੰਘ
ਚਮਕੀਲੇ ਦਾ ਹੱਦ ਦਰਜੇ ਦਾ ਫੈਨ ਹੈ। ਉਸ ਨੇ ਚਮਕੀਲਾ ਸਾਹਿਬ ਦੀਆਂ ਨਾ-ਸਿਰਫ
ਕਿਤਾਬਾਂ ਅਤੇ ਰਿਕਾਰਡਿਡ ਗੀਤ ਹੀ, ਬਲਕਿ ਕਈ ਗੀਤ ਐਸੇ ਵੀ ਜੋ ਅਜੇ ਰਿਕਾਰਡ ਵੀ ਨਹੀ
ਸਨ ਹੋਏ ਅਤੇ ਅਨੇਕਾਂ ਸਟੇਜੀ ਫੋਟੋਆਂ ਉਸ ਨੇ ਆਪਣੀ ਪਟਾਰੀ ਪਾ ਰੱਖੀਆਂ ਹਨ। ਜਿਲ੍ਹਾ
ਰੋਪੜ ਦੀ ਤਹਿ: ਖਰੜ ਵਿੱਚ ਪੈਂਦੇ ਪਿੰਡ ਖੇੜੀ ਵਿਚ ਪਿਤਾ ਸ੍ਰ: ਭਾਗ ਸਿੰਘ ਦੇ
ਗ੍ਰਹਿ ਵਿਖੇ ਜਨਮਿਆ ਇਹ ਸਖਸ਼ ਹੈ - ਰਾਜੂ ਨਾਹਰ ਬਾਸੀਆਂ ਬੈਦਵਾਣ।
ਰਾਜੂ ਚੌਥੀ ਜਮਾਤ ਵਿੱਚ ਪੜ੍ਹਦਾ ਸੀ ਜਦੋਂ ਉਸ ਨੂੰ ਚਮਕੀਲੇ ਦੇ ਸਟੇਜੀ
ਪ੍ਰੋਗਰਾਮ ਦੇਖਣ ਨੂੰ ਮਿਲੇ। ਗੀਤ ਸੁਣੇ ਤੇ ਬਸ ਉਨ੍ਹਾਂ ਦਾ ਹੀ ਹੋ ਕੇ ਰਹਿ ਗਿਆ।
ਨਤੀਜਨ 92-93 ਵਿੱਚ ਖੁਦ ਵੀ ਕਲਮ ਚੁੱਕ ਲਈ ਤੇ ਹੌਲੀ-ਹੌਲੀ ਗੀਤ ਲਿਖਣ ਵਲ ਨੂੰ ਤੁਰ
ਪਿਆ। ਫਿਰ, ਸਫਰ ਤੇ ਚੱਲਦਿਆਂ 1997 ਵਿੱਚ ਉਹ ਪ੍ਰਸਿੱਧ ਗੀਤਕਾਰ ਮੇਹਰ ਦੁਭਾਲੀ
ਵਾਲੇ ਦੇ ਲੜ ਜਾ ਲੱਗਿਆ।
ਮੁਲਾਕਾਤ ਦੌਰਾਨ ਰਾਜੂ ਨੇ ਕਿਹਾ, 'ਕੁਝ ਉਸਤਾਦ ਜੀ ਦੀ ਅਗਵਾਈ ਅਤੇ ਉਸ ਮਾਲਕ ਦੀ
ਰਹਿਮਤ ਸਦਕਾ ਮੈਂ 800 ਦੇ ਲੱਗਭਗ ਗੀਤ ਲਿਖ ਚੁੱਕਾ ਹਾਂ, ਜਿਨ੍ਹਾਂ ਵਿੱਚੋਂ 30 ਕੁ
ਗੀਤ ਫਿਲਮੀ ਫੋਕਸ ਮੈਗਜੀਨ ਵਿੱਚ ਛਪ ਚੁੱਕੇ ਹਨ। ਇਨ੍ਹਾਂ ਚਂ ਤਿੰਨ ਕੁ ਦਰਜਨ
ਲੋਕ-ਗੀਤ ਅਤੇ 250 (ਢਾਈ ਸੌ) ਦੇ ਕਰੀਬ ਧਾਰਮਿਕ ਭੇਟਾਂ ਨੂੰ ਰਿਕਾਰਡਿੰਗ ਦਾ ਮਾਣ
ਹਾਸਲ ਹੋ ਚੁਕਾ ਹੈ|' ਉਸ ਨੇ ਅੱਗੇ ਦੱਸਿਆ ਕਿ ਰਿਕਾਰਡਿੰਗ ਲਈ ਹੁਣ ਤੱਕ ਮਾਣ ਬਖਸ਼ਣ
ਵਾਲਿਆਂ ਵਿਚ ਅਮਰ ਅਰਸ਼ੀ, ਸੁਦੇਸ਼ ਕੁਮਾਰੀ, ਮਿਸ ਪੂਜਾ, ਨਰਿੰਦਰ ਜੋਤ, ਪ੍ਰੀਤ ਬਰਾੜ,
ਬਿੱਲ ਸਿੰਘ, ਜਗਤਾਰ ਅਖਤਰ, ਅਨੀਤਾ ਸਮਾਣਾ, ਦੀਪਕ ਮਾਨ, ਬਾਬੂ ਚੰਡੀਗੜ੍ਹੀਆ, ਮਿਸ
ਸੂਨੇਨਾ, ਰਵੀ ਚੌਹਾਨ, ਗੁਰਲੇਜ ਅਖਤਰ, ਸੋਹਣ ਧਾਲੀਵਾਲ, ਹਰਲੀਨ ਅਖਤਰ, ਕਮਲ ਸ਼ਾਹ
(ਲਾਲ ਕਮਲ), ਸੁਭਾਸ਼ ਭਾਟੀਆਂ, ਪਰਮਜੀਤ ਪੰਮੀ, ਭੁਪਿੰਦਰ ਸੁੱਖ, ਬਲਜੀਤ ਜੋਤੀ,
ਅਮਰੀਕ ਤੁਫਾਨ, ਹਰਜੀਤ ਮੱਟੂ, ਗੁਰਜੀਤ ਬੱਲੀ, ਜੱਸੀ ਹਰਗਣਾ, ਜਸਨਦੀਪ ਸਵੀਟੀ,
ਅਮਰਾਓ ਮਸਤ, ਕੇ.ਪੀ ਕਿਰਤ, ਮਦਨ ਆਨੰਦ, ਸਰਬਜੀਤ ਮੱਟੂ, ਗੁਲਾਬ ਨਿਮਾਣਾ, ਮਨੀ ਬਚਨ,
ਬੀਰਾ ਰੇਲਮਾਜਰਾ, ਕਾਲਾ ਸੈਂਪਲੇ ਵਾਲਾ, ਪੁਨੀਆਂ ਫਰੀਦ ਪੁਰੀ, ਇਕਬਾਲ ਹੁਸੈਨ,
ਅਮਨਦੀਪ ਗੋਲਡੀ, ਸੁਖਵਿੰਦਰ ਬਿੰਟਾ, ਟਿੰਕੂ ਧਾਨੀਆਂ, ਗੈਗਦੀਪ, ਪ੍ਰੀਤ ਇਕਬਾਲ,
ਨੀਤਿਕਾ ਧੀਮਾਨ ਅਤੇ ਹੋਰ ਬਹੁਤ ਨਵੇਂ ਸਿੰਗਰਾਂ ਦੇ ਨਾਂਓ ਸ਼ਾਮਲ ਹਨ।
ਸੱਭ ਤੋਂ ਵੱਧ ਗਾਇਕ ਅਮਰ ਅਰਸ਼ੀ ਜੀ ਨੇ 40-45 ਭੇਟਾਂ ਸੁਦੇਸ਼ ਕੁਮਾਰੀ, ਮਿੱਸ
ਪੂਜਾ ਅਤੇ ਨਰਿੰਦਰ ਜੋਤ ਨਾਲ ਗਾਈਆਂ।
ਇਸ ਸਫਰ ਵਿੱਚ ਸਭ ਤੋਂ ਵੱਧ ਸਹਿਯੋਗ ਕਿਸ ਨੇ ਦਿੱਤਾ ? ਦਾ ਜੁਵਾਬ ਦਿੰਦਿਆਂ, ਉਸ
ਕਿਹਾ, 'ਮਾਂ ਸਰਸਵਤੀ ਜੀ ਦਾ, ਮੇਰੀ ਜਨਣੀ-ਮਾਤਾ ਬਿਮਲਾ ਰਾਣੀ ਜੀ ਦਾ, ਮੇਰੇ ਉਸਤਾਦ
ਜੀ, ਮੇਰੇ ਛੋਟੇ ਭਰਾ ਸੁਰਿੰਦਰ ਸਿੰਘ ਵੈਦ, ਪਤਨੀ ਕੁਲਦੀਪ ਕੌਰ, ਗਾਇਕ ਵਿਸ਼ਵਜੀਤ
ਚੀਮਾ, ਪੱਤਰਕਾਰ ਜੱਜ ਅਵਿਨਾਸ਼, ਨਰਿੰਦਰ ਨੂਰ, ਕਮਲਜੀਤ ਕੌਰ ਸੇਖੋਂ ਆਦਿ ਦੇ
ਨਾਲ-ਨਾਲ ਮੇਰੇ ਬਾਕੀ ਪਰਿਵਾਰ, ਸਾਰੇ ਯਾਰਾਂ-ਦੋਸਤਾਂ ਅਤੇ ਸਰੋਤਿਆ ਦਾ ਪੂਰਨ
ਸਹਿਯੋਗ ਰਿਹਾ।'
'ਫਿਲਮੀ ਫੋਕਸ' ਮੈਗਜੀਨ ਦੇ ਜਿਲ੍ਹਾ-ਇਨਚਾਰਜ ਪੱਤਰਕਾਰ ਵਜੋਂ ਜਿੰਮੇਵਾਰੀਆਂ
ਨਿਭਾਉਂਦਿਆਂ ਰਾਜੂ ਨਾਹਰ ਹੁਣ ਤੱਕ ਸਵ: ਅਮਰ ਸਿੰਘ ਚਮਕੀਲਾ (4ਵਾਰ), ਜੈਮਨ
ਚਮਕੀਲਾ, ਬਿੱਲ ਸਿੰਘ, ਲੱਖੀ ਬਣਜਾਰਾ, ਫਕੀਰ ਮੌਲੀ ਵਾਲਾ, ਮੇਹਰ ਦੁਭਾਲੀ ਵਾਲਾ,
ਬੀਰਾ ਰੈਲ ਮਾਜਰਾ, ਗੁਰਪ੍ਰੀਤ ਵਿੱਕੀ ਅਤੇ ਕਮਲਪ੍ਰੀਤ ਕੌਰ ਆਦਿ ਗਾਇਕਾਂ ਦੇ ਆਰਟੀਕਲ
ਲਾ ਚੁੱਕਾ ਹੈ।
ਗੀਤਕਾਰੀ ਅਤੇ ਪੱਤਰਕਾਰੀ-ਜਗਤ ਨੂੰ ਰਾਜੂ ਨਾਹਰ ਤੋਂ ਢੇਰ ਸਾਰੀਆਂ ਆਸਾਂ-ਉਮੀਦਾਂ
ਹਨ। ਸ਼ਾਲ੍ਹਾ! ਗੀਤਕਾਰੀ ਅਤੇ ਪੱਤਰਕਾਰੀ ਦਾ ਇਹ ਖੂਬਸੂਰਤ ਕਲਮੀ-ਚਸ਼ਮਾ ਇਵੇਂ ਹੀ
ਵਗਦਾ ਕਲਾ-ਪ੍ਰੇਮੀਆਂ ਦੇ ਹਿਰਦਿਆਂ ਨੂੰ ਠਾਰਦਾ ਰਵੇ! ਆਮੀਨ!
-ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ (9876428641)
ਸੰਪਰਕ: ਰਾਜੂ ਨਾਹਰ ਬਾਸੀਆਂ ਬੈਦਵਾਣ, ਪਿੰਡ ਬਾਸੀਆਂ, ਤਹਿ: ਬਸੀ ਪਠਾਣਾ, (ਨਜਦੀਕ
ਚੁੰਨੀ ਕਲਾਂ) (ਫਤਿਹਗੜ੍ਹ ਸਾਹਿਬ), (9988727273)
|