ਪਰਮਿੰਦਰ ਸੰਧੂ 6ਵੀ ਦੀ ਬਰਸੀ ਤੇ ਵਿਸ਼ੇਸ਼
ਸੁਰਾਂ ਦੀ ਮਾਲਿਕ ਪਰਮਿੰਦਰ ਸੰਧੂ ਦਾ ਜਨਮ ਪਿਤਾ ਸਰਦਾਰ ਸੁਰਜੀਤ ਸਿੰਘ ਸੰਧੂ ਦੇ
ਘਰ ਹਿਸਾਰ ਵਿਖੇ ਹੋਇਆ। ਪਰਮਿੰਦਰ ਜਦੋ ਜਨਮੀ ਉਸ ਵੇਲੇ ਕੋਈ ਨਹੀ ਜਾਣਦਾ ਸੀ ਕਿ ਉਹ
ਵੱਡੀ ਹੋ ਕੇ ਇੱਕ ਮਿੱਠੀ ਤੇ ਸੁਰੀਲੀ ਆਵਾਜ ਅਤੇ ਮਨਮੋਹਕ ਅਦਾਵਾਂ ਵਾਲੀ ਅਦਾਕਾਰਾ
ਜਾਂ ਪ੍ਰਸਿੱਧ ਗਾਇਕਾ ਬਣੇਗੀ।
ਪਰਮਿੰਦਰ ਸੰਧੂ ਦੀ ਮੁੱਢਲੀ ਸਿਖਿਆ ਤੇ ਬਚਪਨ ਆਪਣੇ ਭੈਣ-ਭਰਾਵਾਂ ਨਾਲ ਹਿਸਾਰ
ਵਿਚੇ ਹੀ ਬਤੀਤ ਹੋਇਆ। ਪਰਮਿੰਦਰ ਸੰਧੂ ਨੇ ਗਾਇਕੀ
ਦੀ ਬਕਾਇਦਾ ਤਲੀਮ ਪਟਿਆਲਾ ਘਰਾਣੇ ਦੇ ਉਸਤਾਦ ਸ਼੍ਰੀ ਬਾਕਰ ਹੂਸੈਨ ਜੀ ਤੋਂ ਲਈ ।
ਗਾਇਕੀ ਦੇ ਖ਼ੇਤਰ ਵਿੱਚ ਪਰਮਿੰਦਰ ਸੰਧੂ, ਪੰਜਾਬ ਦੀ
ਲਤਾ ਮੰਗੇਸ਼ਕਰ ਵਜੋਂ ਜਾਣੀ ਗਈ। ਪਰਮਿੰਦਰ ਸੰਧੂ ਨੇ ਆਪਣੀ ਸਿਰਤੋੜ ਮਿਹਨਤ ਸਦਕਾ
ਗਾਇਕੀ ਦੇ ਖ਼ੇਤਰ ਵਿੱਚ ਉਹਨਾਂ ਬੁਲੰਦੀਆਂ ਨੂੰ ਛੋਹਿਆ ਜੋ ਸ਼ਾਇਕ ਹੀ ਕਿਸੇ
ਫੀ-ਮੇਲ ਗਾਇਕਾ ਦੇ ਹਿੱਸੇ ਆਇਆ ਹੋਵੇ। ਸਟੇਜੀ ਅਖ਼ਾੜਿਆਂ ਵਿੱਚ ਪਰਮਿੰਦਰ ਸੰਧੂ
ਦਾ ਕਿਸੇ ਨਾਲ ਮੁਕਾਬਲਾ ਨਹੀਂ ਸੀ । ਇਕੱਲੀ ਪਰਮਿੰਦਰ ਵਿੱਚ 3-3,4-4 ਘੰਟੇ ਸਟੇਜਾਂ
ਲਾਉਣ ਦਾ,ਜੋ ਜੋ ਦਮ ਖ਼ਮ ਸੀ ਸ਼ਾਇਦ ਹੀ ਕਿਸੇ ਹੋਰ ਗਾਇਕਾ ਵਿੱਚ ਜਾਂ ਗਾਇਕ ਹੋਵੇ ।
ਬੇਸ਼ੱਕ ਪਰਮਿੰਦਰ ਸੰਧੂ ਦੀਆਂ ਬਹੁਤ ਸਾਰੀਆਂ ਐਲਬਮਾਂ, ਬਹੁਤ ਸਾਰੀਆਂ ਕੈਸੇਟ
ਕੰਪਨੀਆਂ ਨੇ ਰਲੀਜ਼ ਕੀਤੀਆ । ਪਰਮਿੰਦਰ ਸੰਧੂ ਨੇ ਆਪਣੇ ਪਹਿਲਾ ਸੋਲੋ ਗੀਤ ਜਰਨੈਲ
ਘੁਮਾਣ ਦੀ ਕੈਸੇਟ ਕੰਪਨੀ ਸੀ.ਐਮ.ਸੀ. ਵਿੱਚ ‘ਉੱਡਕੇ ਸੋਹਣਿਆਂ ਆਜਾ’ ਰਿਕਾਰਡ
ਕਰਵਾਇਆ ।
ਉਸਤੋਂ ਬਾਅਦ ਪਰਮਿੰਦਰ ਦੀਆਂ ਐਲਬਮਜ਼ ਮੁੱਖ
ਤੌਰ ਤੇ ਟੀ-ਸੀਰੀਜ਼ ਕੰਪਨੀ ਅਤੇ ਸੁਰ
ਸੰਗਮ ਵਲੋ ਪੇਸ਼ ਕੀਤੀਆਂ ਗਈਆ।
ਜਿਵੇ ਕਿ ਉਹਨਾਂ ਦੀਆਂ ਸੁਪਰ ਹਿੱਟ ਰਹਿ
ਚੁੱਕੀਆਂ ਟੇਪਾਂ ਸਨ:-
“ਉੱਡਕੇ ਸੋਹਣਿਆ ਆ ਜਾ”, 'ਚੁੰਨੀ ਨਾਲ ਪਤਾਸੇ','ਵਿਸਕੀ ਵਰਗੀ ਕੁੜੀ'' 'ਮਸਤ
ਮਸਤ'' 'ਆਜਾ ਦੋਵੇ ਨੱਚੀਏ'' 'ਗੋਰੇ ਰੰਗ ਦਾ ਫੈਨ' ' ਪੈ ਗਿਆਂ ਗੂੜ੍ਹਾ ਪਿਆਰ'' '
'ਕੀ ਨਾਂ ਸੋਹਣੀਏ ਤੇਰਾ'' 'ਰੰਗਪੁਰ ਰੰਗ ਲਾਉਣ ਵਾਲੀਏ'' 'ਕੂੰਜ ਦੀ ਉਡਾਰੀ
ਬਾਬਲਾ'' ਅਤੇ ਹੋਰ ਸੈਕੜੇ ਹੀ ਗੀਤ ।
ਪ੍ਰਮਿੰਦਰ ਸੰਧੂ ਦੇ ਦਰਜਨਾਂ ਗੀਤ ਹਿੱਟ-ਸੁਪਰਹਿੱਟ
ਹੋਏ ਲੇਕਿਨ ਕੁੱਝ ਕੁ ਗੀਤ ਸਦਾਬਹਾਰ ਹੋ
ਨਿਬੜੇ ਜਿੰਨਾਂ ਚੋਂ :-
# ਉੱਡ ਕੇ ਸੋਹਣਿਆਂ ਆ ਜਾ, ਚੁੰਨੀ ਨਾਲ ਪਤਾਸੇ, ਆਜਾ ਦੋਵੇਂ ਨੱਚੀਏ, ਕਤਲਾਂ ਦੇ
ਕੇਸ ਜੇ ਪੈ ਗਏ, ਮੈਂ ਤਾਂ ਨੱਚੂੰਗੀ ਵਿਸ਼ੇਸ਼ ਹਨ ।
ਬੇਸ਼ੱਕ ਪਰਮਿੰਦਰ ਸੰਧੂ ਨੇ ਕਈ ਪੰਜਾਬੀ ਫ਼ਿਲਮਾਂ ਵਿੱਚ ਅਦਾਕਾਰੀ ਦਾ ਜਲਵਾਂ
ਵਿਖਾਇਆ ਲੇਕਿਨ ਪੰਜਾਬੀ ਫ਼ਿਲਮ “ਜਿਊਣਾ ਮੌੜ” ਵਿੱਚ ਪਰਮਿੰਦਰ ਨੇ ਬਹੁਤ ਸਲਾਹੁਣ ਯੋਗ
“ਡੋਗਰੀ” ਦਾ ਕਿਰਦਾਰ ਵਾ-ਖ਼ੂਬੀ ਨਿਭਾਇਆ ਸੀ ।
ਪੁਰੇ ਘਰ ਪਰਿਵਾਰ ਨੂੰ ਗ਼ਰੀਬੀ ਦੀ ਦਲ ਦਲ ਚੋਂ ਕੱਢਦੀ ਕੱਢਦੀ ਜੂਝਾਰੂ
ਪ੍ਰਮਿੰਦਰ, ਆਪਣੇ ਵਾਸਤੇ ਇੱਕ ਨਾ-ਮੁਰਾਦ ਬਿਮਾਰੀ ਸਹੇੜ ਬੈਠੀ । ਜਿਸ ਨੇ ਪ੍ਰਮਿੰਦਰ
ਨੂੰ ਸਮੇਂ ਤੋਂ ਬਹੁਤ ਪਹਿਲਾਂ ਹੀ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿਣ ਵਾਸਤੇ
ਮਜ਼ਬੂਰ ਕਰ ਦਿੱਤਾ ਅਤੇ ਸਾਡੇ ਤੋਂ ਖੋਹ ਲਿਆ । ਸੁਰਾਂ ਅਤੇ ਅਦਾਵਾਂ ਉੱਪਰ ਜਿੱਤ
ਪ੍ਰਾਪਤ ਕਰਨ ਵਾਲੀ ਇਸ ਗਾਇਕਾ ਦੀ ਕੈਂਸਰ ਵਰਗੀ ਨਾ-ਮੁਰਾਦ ਬਿਮਾਰੀ ਅੱਗੇ ਹਾਰ ਹੋ
ਗਈ।
1969 ਤੋ ਲੈ ਕੇ 5 ਫਰਵਰੀ 2011 ਤੱਕ ਪਰਮਿੰਦਰ ਸੰਧੂ ਨੇ ਆਪਣੀ ਜੀਵਨ ਯਾਤਰਾ
ਪੂਰੀ ਕਰ ਲਈ। ਪਿੱਛੇ ਉਹ ਆਪਣੇ ਪਤੀ ਕੁਲਜੀਤ ਸੰਧੂ ਤੇ ਦੋ ਬੱਚੇ ਛੱਡ ਗਈ (ਇੱਕ
ਬੇਟਾ ਅਤੇ ਇੱਕ ਬੇਟੀ)। ਫਿਜਾਵਾਂ ਵਿੱਚ ਗੁੰਜਦੀ ਇੱਕ ਸੁਰੀਲੀ ਆਵਾਜ਼ ਸਰੀਰਕ ਰੂਪ
ਵਿੱਚ 5 ਫਰਵਰੀ 2011 ਨੂੰ ਹਮੇਸ਼ਾਂ-ਹਮੇਸ਼ਾਂ ਲਈ ਚੁੱਪ ਹੋ ਗਈ।
ਪਰਮਿੰਦਰ ਸੰਧੂ ਦੀ ਕਾਮਯਾਬੀ ਪਿੱਛੇ ਸਭ ਤੋ ਵੱਡਾ ਹੱਥ ਉਸਦੇ ਛੋਟੇ ਭਰਾ ਬਿੱਟੂ
ਸੰਧੂ (ਫਿਲਮ ਡਾਇਰੈਕਟਰ ਬਿੱਟੂ ਸੰਧੂ ) ਦਾ ਰਿਹਾ ਹੈ । ਬਿਟੂ ਸੰਧੂ ਨੇ ਵੀ ਪੰਜਾਬੀ
ਫ਼ੀਚਰ ਫ਼ਿਲਮ ''ਜੱਟਾਂ ਦੀਆਂ ਦਿਲਦਾਰੀਆਂ'' ਤੇ ਪੰਜਾਬੀ ਆਰਟ ਫਿਲਮ 'ਦੀਪੋ' ਦੀ
ਨਿਰਦੇਸ਼ਨਾ ਕੀਤੀ।
ਭੈਣ ਦੇ ਸਦੀਵੀ ਵਿਛੋੜੇ ਕਾਰਨ ਭਰਾ ਬਿੱਟੂ ਸੰਧੂ ਵੀ ਦਿਲ ਦਾ ਰੋਗੀ ਬਣ ਗਿਆ, ਹਰ
ਪਲ ਭੈਣ ਦੀ ਕਮੀ ਮਹਿਸੂਸ ਕਰਦਾ ਕਰਦਾ ਉਹ ਵੀ ਇਸ ਫ਼ਾਨੀ ਸੰਸਾਰ ਤੋ ਰੁਖ਼ਸਤ ਹੋ ਗਿਆ।
ਪਿਛਲੇ ਸਾਲ 7 ਜਨਵਰੀ 2016 ਦੀ ਰਾਤ ਅਚਾਨਕ ਹਾਰਟ ਅਟੈਕ ਕਾਰਨ ਉਹ ਵੀ ਸੰਸਾਰ ਨੂੰ
ਅਲਵਿਦਾ ਆਖ ਗਏ ਸਨ।
ਦੇਸ਼ ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ ਨੇ ਪਰਮਿੰਦਰ ਸੰਧੂ ਨੂੰ ਸੈਂਕੜੇ ਖ਼ਿਤਾਬ ਦੇ
ਕੇ ਨਿਵਾਜ਼ਿਆ । ਬਿੱਟੂ ਸੰਧੂ ਨੇ ਆਪਣੀ ਭੈਣ ਪਰਮਿੰਦਰ ਸੰਧੂ ਨੂੰ ਸੁਪਰ ਸਟਾਰ ਦਾ
ਖਿਤਾਬ ਦਿੱਤਾ ।
ਭਾਵੇਂ ਪਰਮਿੰਦਰ ਸੰਧੂ ਅਤੇ ਬਿਟੂ ਸੰਧੂ ਅੱਜ ਸਾਡੇ ਵਿੱਚ ਨਹੀਂ ਹਨ ਪਰੰਤੂ
ਦੋਨੋਂ ਭੈਣ- ਭਰਾ ਅੱਜ ਵੀ ਸਾਡੀਆਂ ਯਾਦਾਂ ਵਿੱਚ ਅਤੇ ਦਿਲਾਂ ਵਿੱਚ ਸਮੋਏ ਹੋਏ ਹਨ ।
ਲੇਖਿਕਾ : ਗੁਰਪ੍ਰੀਤ “ਸਰਾਂ”
|