ਜਰਗ,
ਜੌੜੇਪੁਲ 2 ਦਸੰਬਰ - ਪੰਜਾਬੀ ਦੋਗਾਣ
ਗਾਇਕੀ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦੀ 17 ਸਾਲ ਦੀ ਲੰਬੀ ਉਡੀਕ ਤੋ ਬਾਅਦ ਫ਼ਿਲਮੀ
ਅਤੇ ਗਾਇਕ ਜੋੜੀ ਸੁਰਾਂ ਦੇ ਸਿੰਕਦਰ ਜਨਾਬ ਸਰਦੂਲ ਸਿੰਕਦਰ ਤੇ ਅਮਰ ਨੂਰੀ ਨੇ ਆਪਣੀ
ਦੋਗਾਣ ਐਲਬਮ ‘ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ’
ਰਿਲਿਜ਼ । ਇੱਕ ਵਾਰੀ ਫਿਰ ਦੋਗਾਣ ਗਾਇਕੀ ਦੇ ਵਿਹੜੇ ‘ਚ ਕਦਮ ਰੱਖਿਆਂ। ਅੱਜ ਲੋਕ
ਗਾਇਕ ਤੇਜਿੰਦਰ ਸੋਨੀ ਦੇ ਦਫ਼ਤਰ ਵਿਖੇ ਗੱਲ ਬਾਤ ਕਰਦਿਆਂ ਆਪਣੀ ਨਵੀਂ ਆਈ ਐਲਬਮ ਦੀ
ਜਾਣਕਾਰੀ ਦਿੰਦਿਆ ਸਰਦੂਲ ਸਿੰਕਦਰ ਜੀ ਨੇ ‘‘ਪਹਿਰੇਦਾਰ’’ ਦੇ ਪੱਤਰਕਾਰ ਨੂੰ ਦੱਸਿਆ
ਕਿ ਸਮੇਂ ਤੇ ਸਰੋਤਿਆਂ ਦੀ ਮੰਗ ਨੂੰ ਮੁੱਖ ਰੱਖਦੇ ਇਹ ਐਲਬਮ ਤਿਆਰ ਕੀਤੀ ਗਈ ਹੈ। ਇਸ
ਐਲਬਮ ਨੂੰ ਰੂਬੀ ਅਤੇ ਦਿਨੇਸ਼ ਦੀ ਪੇਸਕਸ਼ ਹੇਠ ਨਾਮਵਰ ਕੰਪਨੀ ਸਪੀਡ ਰਿਕਾਰਡਜ਼
ਵੱਲੋਂ ਬੜੇ ਵੱਡੇ ਪੱਧਰ ਤੇ ਰਿਲਿਜ਼ ਕੀਤਾ ਜਾਂ ਰਿਹਾ ਹੈ। ਇਸ ਐਲਬਮ ਵਿੱਚ ਕੁਲ ਨੌ
ਗੀਤ ਹਨ। ਜਿਨਾਂ ਨੂੰ ਪੰਜਾਬ ਦੇ ਨਾਮਵਰ ਗੀਤਕਾਰ ਲਾਭ ਚਤਾਮਲੀ, ਗਾਮੀ ਸੰਗਤਪੁਰੀਆਂ,
ਰਾਜੀ ਸਲਾਣੇ ਵਾਲੇ ਨੇ ਲਿਖੇ ਹਨ ਅਤੇ ਐਲਬਮ ਨੂੰ ਸੰਗੀਤ ਪ੍ਰਸਿੱਧ ਸੰਗੀਤਕਾਰ ਜੋੜੀ
ਲਾਲ-ਕਮਲ ਜੀ ਨੇ ਦਿੱਤਾ ਹੈ।
ਇਸ ਐਲਬਮ ਦੇ ਵੀਡੀਓ ਪ੍ਰਮੋਦ ਰਾਣਾ ਸ਼ਰਮਾ ਅਤੇ ਨਵਰਾਜ ਰਾਜਾ ਵੀਡੀਓ ਡਾਇਰੈਕਟਰ
ਨੇ ਵੱਖ-ਵੱਖ ਖੂਬਸੂਰਤ ਲੋਕੇਸ਼ਨਾ ਤੇ ਫ਼ਿਲਮਾਏ ਹਨ। ਜੋ ਕਿ ਜਲਦ ਹੀ ਵੱਖ-ਵੱਖ ਚੈਨਲਾਂ
ਤੇ ਦੇਖਣ ਨੂੰ ਮਿਲਣਗੇ। ਇਸ ਮੌਕੇ ਉਹਨਾਂ ਦੇ ਨਾਲ ਲੋਕ ਗਾਇਕ ਬਲਵੀਰ ਰਾਏ ਖੰਨਾ,
ਰਜਿੰਦਰ ਮੰਡੀ ਸਾਬੀ ਗੁਰਦਾਸ ਪੁਰੀ, ਗੀਤਕਾਰ ਪ੍ਰੀਤ ਟਿਵਾਣਾ ਲਸੋਈ ਅਤੇ ਗੀਤਕਾਰ
ਕਾਲਾ ਰੌਣੀ ਹਾਜਰ ਸਨ। |